You are here

ਪੰਜਾਬ

ਹਰ ਕੁਰਬਾਨੀ ਦੇਣ ਲਈ ਤਿਆਰ ਹਨ ਕਿਸਾਨ   ਸੰਦੀਪ ਸਿੰਘ 

ਅਜੀਤਵਾਲ, ਸਤੰਬਰ 2020 -( ਬਲਵੀਰ ਸਿੰਘ ਬਾਠ )-ਅੱਜ ਪਿੰਡ ਚ੍ੜ੍ਹਚੱਕ ਮੋਗਾ ਜੀ ਟੀ ਰੋਡ ਤੇ ਕਿਸਾਨਾਂ ਵੱਲੋਂ ਦਿੱਤਾ ਗਿਆ ਆਰਡੀਨੈਸ ਬਿੱਲਾਂ ਦੇ ਖਿਲਾਫ਼ ਦਿੱਤਾ ਗਿਆ ਰੋਸ ਧਰਨਾ ਧਰਨਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਕਿਸਾਨ ਮਜ਼ਦੂਰ ਆੜ੍ਹਤੀਏ ਆਦਿ ਕਿਸਾਨਾਂ ਵੱਲੋਂ ਦਿੱਤਾ ਗਿਆ ਇਸ ਧਰਨੇ ਦੀ ਪ੍ਰਧਾਨਗੀ ਕਿਸਾਨ ਆਗੂ ਸੰਦੀਪ ਸਿੰਘ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਚ‍ੜ੍ਹਹਚੱਕ ਵੱਲੋਂ ਕੀਤੀ  ਗਈ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਆਰਡੀਨੈੱਸ ਬਿਲਾਂ ਦਾ ਵਿਰੋਧ ਕਰਦੇ ਹੋਏ ਇਹ ਬਿੱਲ ਹਰ ਹਾਲਤ ਦੇ ਵਿੱਚ ਰੱਦ ਕਰਵਾਉਣ ਲਈ ਕਰਵਾਉਣ ਲਈ ਕਿਸਾਨ ਹਰ ਕੁਰਬਾਨੀ ਦੇਣ ਲਈ ਤਿਆਰ ਬੈਠੇ ਹਨ ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਆਰਡੀਨੈਂਸ ਬੇਰਾਂ ਦਾ ਜੰਮ ਕੇ ਵਿਰੋਧ ਕਰਦੇ ਕੇਂਦਰ ਸਰਕਾਰ ਨੇ ਜੇ ਕਿਸਾਨਾਂ ਦੀ ਨਾਮੀ ਇਹ ਬਿੱਲ ਨਾ ਰੱਦ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਕੁਝ ਹੋਰ ਤਰੀਕੇ ਨਾਲ ਸਾਹਮਣੇ ਆਉਣਗੇ ਇਸ ਸਮੇਂ ਨੰਬਰਦਾਰ ਸਾਧੂ ਸਿੰਘ ਪੰਚਾਇਤ ਮੈਂਬਰ ਪਰਮਜੀਤ ਸਿੰਘ ਨੀਲੋਂ ਪੰਚਾਇਤ ਮੈਂਬਰ ਗੁਰਮੇਲ ਸਿੰਘ ਪੰਚਾਇਤ ਮੈਂਬਰ ਸਰਬਨ ਸਿੰਘ ਪੰਚਾਇਤ ਮੈਂਬਰ ਸਤਨਾਮ ਸਿੰਘਸਿਮਰਜੀਤ ਸਿੰਘ ਪ੍ਰਧਾਨ ਭੱਜੀ  ਅਵਤਾਰ ਸਿੰਘ ਤਾਰੀ ਜੀਤ ਸਿੰਘ ਪ੍ਰਧਾਨ ਪਰਜੀਤ ਸਿੰਘ ਪੰਜਾਬ ਐਸੋਸ਼ੀਏਸ਼ਨ ਦੇ ਚੇਅਰਮੈਨ ਮੇਹਰ ਸਿੰਘ ਦਲੀਪ ਸਿੰਘ ਜੰਗੀਰ ਸਿੰਘ ਜਰਨੈਲ ਸਿੰਘ ਕਰਨੈਲ ਸਿੰਘ ਸੰਦੀਪ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਪਿੰਡ ਦੇ ਨੌਜਵਾਨ ਅਤੇ ਕਿਸਾਨ ਹਾਜ਼ਰ ਸਨ

ਨਾਨਕਸਰ ਸੰਪ੍ਰਦਾਏ ਦੇ ਮਹਾਂਪੁਰਸ਼ ਵੀ ਨਿੱਤਰੇ ਕਿਸਾਨਾਂ ਦੇ ਹੱਕ ਚ 

ਨਾਨਕਸਰ ਸੰਪ੍ਰਦਾਏ ਕਿਸਾਨਾਂ ਨਾਲ ਹਮੇਸ਼ਾ ਖੜ੍ਹੇਗੀ 

ਸੰਤ ਬਾਬਾ ਅਰਵਿੰਦਰ ਸਿੰਘ ਜੀ ਨਾਨਕਸਰ ਵਾਲੇ 

ਅਜੀਤਵਾਲ, ਸਤੰਬਰ 2020 -( ਬਲਵੀਰ ਸਿੰਘ ਬਾਠ )-ਪੂਰੀ ਦੁਨੀਆ ਚ ਪ੍ਰਸਿੱਧ ਧਾਰਮਿਕ ਸੰਸਥਾ ਨਾਨਕਸਰ ਕਲੇਰਾਂ ਦੇ ਮਹਾਂਪੁਰਸ਼ ਸੰਤ ਬਾਬਾ ਮੈਂਗਲ ਸਿੰਘ ਜੀ ਤੋਂ ਵਰੋਸਾਏ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਹਰਵਿੰਦਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਵੀ ਖੇਤੀ ਆਰਡੀਨੈੱਸ ਬਿੱਲਾਂ ਦਾ ਵਿਰੋਧ ਕਰਦੇ ਕਰਦਿਆਂ ਆਪਣੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਇਹ ਬਿੱਲ ਕਿਸਾਨ ਵਿਰੋਧੀ ਆੜ੍ਹਤੀਆਂ ਵਿਰੋਧੀ ਤੇ ਮਜ਼ਦੂਰਾਂ ਵਿਰੋਧੀ ਹਨ ਨਾਨਕਸਰ ਸੰਪਰਦਾ ਹੈ ਇਸ ਬਿੱਲ ਦਾ ਡੱਟ ਕੇ ਵਿਰੋਧ ਕਰੇਗੀ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਖੜ੍ਹਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਧਰਨੇ ਤੇ ਨਾਨਕਸਰ ਸੰਪਰਦਾਇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਿਆਸਤ ਛੱਡ ਕੇ ਇੱਕ ਮੁੱਠ ਹੋ ਕੇ ਆਰਡੀਨੈੱਸ ਬਿਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਵਿਰੋਧ ਕਰਕੇ ਹੀ ਅਸੀਂ ਕਿਰਸਾਨੀ ਨੂੰ ਤੇ ਕਿਸਾਨ ਨੂੰ ਬਚਾ ਸਕਦੇ ਹਾਂ ਐਸਾ ਮੈਂ ਉਨ੍ਹਾਂ ਨਾਲ ਭਾਈ ਦਲੇਰ ਸਿੰਘ ਭਾਈ ਗੁਰਜੀਤ ਸਿੰਘ ਕੈਲਪੁਰ ਭਾਈ ਸਤਨਾਮ ਸਿੰਘ ਭਾਈ ਦਵਿੰਦਰ ਸਿੰਘ ਕੁਲਜੀਤ ਸਿੰਘ ਭਾਈ ਸਤਨਾਮ ਸਿੰਘ ਅਤੇ ਭਾਈ ਦਵਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

ਅੱਜ ਟਰੈਕਟਰ ਸਾੜਿਆ, ਸਰਕਾਰੇ ਬਿੱਲ ਰੱਦ ਨਾ ਕੀਤੇ ਤਾਂ ਖ਼ੁਦ ਨੂੰ ਅੱਗ ਲਾਵਾਂਗਾ - ਬੀਹਲਾ

ਟਰੈਕਟਰ ਫੂਕ ਕੇ ਅਕਾਲੀ ਦਲ ਨੇ ਕੀਤਾ ਰੋਸ ਪ੍ਰਦਰਸ਼ਨ

ਕੇਂਦਰ ਦੀ  ਮੋਦੀ ਸਰਕਾਰ ਆਰਡੀਨੈਂਸ ਵਾਪਸ ਲਵੇ-ਦਵਿੰਦਰ ਸਿੰਘ ਬੀਹਲਾ। 

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸੋਹੀ ) ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿਸਾਂ ਨਿਰਦੇਸਾਂ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜ਼ਿਲ੍ਹਾ ਬਰਨਾਲਾ ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਸਮਾਜ ਸੇਵੀ ਤੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਸਮੇਤ ਅਕਾਲੀ ਆਗੂਆਂ ਨੇ ਟਰੈਕਟਰ ਨੂੰ ਅੱਗ ਲਗਾ ਕੇ ਆਪਣਾ ਰੋਸ ਜ਼ਾਹਰ ਕੀਤਾ।ਧਰਨੇ ਨੂੰ ਸਬੋਧਨ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਆਰਡੀਨੈਂਸ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਚ ਰੋਸ ਦੀ ਲਹਿਰ ਹੈ।ਪੰਜਾਬ ਦਾ ਹਰ ਕਿਸਾਨ ਪਰਿਵਾਰਾਂ ਸਮੇਤ ਸੜਕਾਂ ਤੇ ਉੱਤਰ ਆਇਆ ਹੈ।ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਿਸਾਨ ਯੂਨੀਅਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਚ ਹਾਅ ਦਾ ਨਾਹਰਾ ਮਾਰਦਿਆਂ ਕੇਂਦਰੀ ਵਜ਼ੀਰਤਾ ਵਿੱਚੋਂ ਅਸਤੀਫ਼ਾ ਦਿੱਤਾ ਹੈ।ਜਿਸ ਕਾਰਨ  ਦੇਸ਼ ਦੀ ਸਿਆਸਤ ਚ ਨਵਾਂ ਮੋੜ ਆਇਆ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਤੇ ਵਰਕਰ ਮੈਦਾਨ ਚ ਆਇਆ ਹੈ।ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਭਾਜਪਾ ਜੇਕਰ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਗੱਠਜੋੜ ਤੇ ਵਿਚਾਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਟਰੈਕਟਰ ਕਿਸਾਨ ਦਾ ਪੁੱਤ ਜਿਸ ਨੂੰ ਫੂਕ ਕੇ ਸਾਨੂੰ ਵੀ ਦੁੱਖ ਹੋਇਆ ਹੈ।ਪਰ ਜੇਕਰ ਆਰਡੀਨੈਂਸ ਵਾਪਸ ਨਾ ਲਏ ਤਾਂ ਅਸੀਂ ਖੁਦ ਨੂੰ ਵੀ ਅੱਗ ਲਾਵਾਂਗੇ।ਜੇਕਰ ਮੋਦੀ ਸਰਕਾਰ ਨੇ ਆਰਡੀਨੈਂਸ ਵਾਪਸ ਲਏ ਨਾ ਲਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਯੂਨੀਅਨਾਂ ਨਾਲ ਰਲ ਕੇ ਲੰਮਾ ਸੰਘਰਸ਼ ਕੀਤਾ ਜਾਵੇਗਾ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਇੱਕ ਜੁੱਟ ਹੋਣ।ਇਸ ਮੌਕੇ ਜਥੇਦਾਰ ਮੱਖਣ ਸਿੰਘ ਧਨੌਲਾ,ਪਰਮਜੀਤ ਸਿੰਘ ਢਿੱਲੋਂ, ਰੁਪਿੰਦਰ ਸਿੰਘ ਸੰਧੂ,ਸੰਜੀਵ ਸ਼ੋਰੀ, ਜਥੇਦਾਰ ਰਜਿੰਦਰ ਸਿੰਘ ਦਰਾਕਾ ਸਮੇਤ ਵੱਡੀ ਗਿਣਤੀ ਚ ਅਕਾਲੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ।

ਸਾਰੇ ਇਕੱਠੇ ਹੋਣ ਮੈਂ ਅਗਵਾਈ ਕਰਾਂਗਾ - ਅਮਰਿੰਦਰ ਸਿੰਘ

ਚੰਡੀਗੜ੍ਹ,ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਬੰਦ’ ਤੋਂ ਐਨ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਨੂੰ ਖੇਤੀ ਬਿਲਾਂ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਲਈ ਇੱਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਸਾਨੀ ਹਿੱਤਾਂ ਖਾਤਰ ਸਿਆਸੀ ਪਾਰਟੀਆਂ ਨੂੰ ਸੌੜੇ ਸਿਆਸੀ ਮੁਫ਼ਾਦਾਂ ਤੋਂ ਉਪਰ ਉੱਠਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਖੇਤੀ ਬਿਲਾਂ ਖ਼ਿਲਾਫ਼ ਸਾਰੀਆਂ ਸਿਆਸੀ ਧਿਰਾਂ ਦੀ ਇੱਕ ਮੰਚ ਤੋਂ ਅਗਵਾਈ ਕਰਨ ਦੀ ਪੇਸ਼ਕਸ਼ ਵੀ ਕੀਤੀ। ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਇਨ੍ਹਾਂ ਕਾਨੂੰਨਾਂ ਦੀ ਜ਼ੋਰਦਾਰ ਢੰਗ ਨਾਲ ਮੁਖ਼ਾਲਫ਼ਤ ਕਰੇਗੀ, ਕਿਉਂਕਿ ਇਹ ਕਾਨੂੰਨ ਨਾ ਸਿਰਫ਼ ਕਿਸਾਨਾਂ ਸਗੋਂ ਸਮੁੱਚੇ ਮੁਲਕ ਦੇ ਖ਼ਿਲਾਫ਼ ਭੁਗਤਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਦਲ ਦਿੱਤਾ ਹੈ, ਜੋ ਹੁਣ ਇਕ ਰਾਜਨੀਤਕ ਤਾਕਤ ਦੀ ਥਾਂ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਕੈਪਟਨ ਨੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਕੈਬਨਿਟ ਵਿੱਚੋਂ ਅਸਤੀਫ਼ੇ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲਾਂ ਨੇ ਪਾਰਟੀ ਨੂੰ ਅਗਵਾ ਕਰਦਿਆਂ ਆਪਣੇ ਨਿੱਜੀ ਹਿੱਤਾਂ ਤੇ ਫਾਇਦੇ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਕੁਰਬਾਨੀ ਦਾ ਅਰਥ ਵੀ ਨਹੀਂ ਪਤਾ। ਉਨ੍ਹਾਂ ਅਕਾਲੀ ਆਗੂ ਨੂੰ ਪੁੱਛਿਆ ਕਿ ਉਹ ਕਿਸਾਨ ਵਿਰੋਧੀ ਐੱਨਡੀਏ ਸਰਕਾਰ ਵਿੱਚ ਹੁਣ ਤੱਕ ਬੈਠੇ ਕੀ ਕਰ ਰਹੇ ਹਨ? ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦਾ ਦਾਅਵਾ ਕਿ ਜੇ ਲੋਕ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਂਦੇ ਹਨ ਤਾਂ ਉਹ ਕਿਸੇ ਕਾਰਪੋਰੇਟ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਣਗੇ, ਤੋਂ ਸਾਫ਼ ਹੈ ਕਿ ਸਾਰਾ ਕੁਝ ਸੱਤਾ ਹਾਸਲ ਕਰਨ ਵਾਸਤੇ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਉਦੋਂ ਯੂ-ਟਰਨ ਲਿਆ  ਜਦੋਂ ਉਨ੍ਹਾਂ ਦੀ ਪਾਰਟੀ ਨੂੰ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਪੂਰਨ ਤੌਰ ’ਤੇ ਅਲੋਪ ਹੋਣ ਦਾ ਖਤਰਾ ਹੋ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਖੇਤੀ ਬਿਲਾਂ ਵਿਰੁੱਧ ਅੱਜ ਦੇ ‘ਪੰਜਾਬ ਬੰਦ’ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਅਤੇ ਕੋਵਿਡ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿਲਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਵਿੱਚ ਸਰਕਾਰ ਭਾਵੇਂ ਉਨ੍ਹਾਂ ਦੇ ਨਾਲ ਖੜ੍ਹੀ ਹੈ, ਪਰ ਇਸ ਦੌਰਾਨ ਅਮਨ ਕਾਨੂੰਨ ਦਾ ਖਿਆਲ ਰੱਖਿਆ ਜਾਵੇ। ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਧਾਰਾ 144 ਦੀ ਉਲੰਘਣਾ ਲਈ ਉਨ੍ਹਾਂ ਖਿਲਾਫ਼ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਜਾਵੇਗੀ, ਪਰ ਬੰਦ ਦੌਰਾਨ ਅਮਨ-ਕਾਨੂੰਨ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ।  

ਸੁਖਬੀਰ ਸਿੰਘ ਬਾਦਲ ਅਤੇ ਬੀਬਾ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

25 ਨੂੰ ਹੋਵਗਾ ਪੰਜਾਬ ਵਿੱਚ ਚੱਕਾ ਜਾਮ

ਤਲਵੰਡੀ ਸਾਬੋ , ਸਤੰਬਰ 2020 -(ਗੁਰਸੇਵਕ ਸਿੰਘ ਸੋਹੀ/ਰਾਣਾ ਸੇਖਦੌਲਤ )-  ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਹਜਾਰਾਂ ਵਰਕਰਾਂ ਦੀ ਮੌਜੂਦਗੀ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਮੱਥਾ ਟੇਕਿਆ। ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਦੀਵਾਨ ਹਾਲ ਵਿੱਚ ਵਰਕਰਾਂ ਦੇ ਵੱਡੇ ਇਕੱਠ ਦੌਰਾਨ ਅਕਾਲੀ ਲੀਡਰਸ਼ਿਪ ਨੇ ਕਿਸਾਨ ਸੰਘਰਸ਼ ਦੀ ਜੋਰਦਾਰ ਹਿਮਾਇਤ ਕਰਦਿਆਂ ਜਿੱਥੇ ਆਰਡੀਨੈਂਸ ਦੀ ਵਾਪਿਸੀ ਤੱਕ ਸੰਘਰਸ਼ ਲੜਨ ਦਾ ਅਹਿਦ ਕੀਤਾ ਉੱਥੇ 1 ਅਕਤੂਬਰ ਨੂੰ ਤਿੰਨੇ ਤਖਤ ਸਾਹਿਬਾਨ ਤੋਂ ਕਿਸਾਨ ਮਾਰਚ ਕੱਢਣ ਦਾ ਵੀ ਐਲਾਨ ਕੀਤਾ।   ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਤੇ ਵੱਖ ਵੱਖ ਹਲਕਿਆਂ ਤੋਂ ਆਏ ਹਜਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਸ਼ਾਨਦਾਰ ਸਵਾਗਤ ਕੀਤਾ। ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਉਪਰੰਤ ਨਵੇਂ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਠਾਠਾਂ ਮਾਰਦੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਸਭ ਤੋਂ ਪਹਿਲਾਂ ਬੀਬਾ ਬਾਦਲ ਨੇ ਕੇਂਦਰੀ ਹਕੂਮਤ ਤੇ ਜੋਰਦਾਰ ਹੱਲੇ ਬੋਲੇ।ਉਨਾਂ ਕਿਹਾ ਕਿ ਉਨਾਂ ਸਬੰਧੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦੋਂਕਿ ਸੱਚ ਇਹ ਹੈ ਕਿ ਉਨਾਂ ਨੇ ਖੇਤੀ ਆਰਡੀਨੈਂਸ ਲਿਆਉਣ ਮੌਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰੀ ਮੰਤਰੀ ਮੰਡਲ ਨੂੰ ਇਹ ਸਲਾਹ ਦਿੱਤੀ ਸੀ ਕਿ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਜਾਵੇ।ਉਨਾਂ ਕਿਹਾ ਕਿ ਕੈਬਨਿਟ ਮੀਟਿੰਗ ਦੌਰਾਨ ਵੀ ਉਨਾਂ ਨੇ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਆਰਡੀਨੈਂਸ ਲਿਆਉਣ ਤੇ ਵਿਰੋਧ ਜਤਾਇਆ ਸੀ।ਉਨਾਂ ਕਿਹਾ ਕਿ ਜਦੋਂ ਉਨਾਂ ਦੀ ਗੱਲ ਨੂੰ ਅਣਗੌਲਿਆਂ ਕਰਦੇ ਹੋਏ ਸੰਸਦ ਵਿੱਚ ਬਿੱਲ ਲਿਆਂਦਾ ਤਾਂ ਉਨਾਂ ਨੇ ਮੰਤਰੀ ਦੀ ਕੁਰਸੀ ਕਿਸਾਨਾਂ ਖਾਤਿਰ ਛੱਡਣ ਦਾ ਫੈਸਲਾ ਲਿਆ  ਉੱਧਰ ਆਪਣੇ ਸੰਬੋਧਨ ਦੌਰਾਨ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਖੇਤੀ ਆਰਡੀਨੈਂਸ ਤੇ ਮਗਰਮੱਛੀ ਹੰਝੂ ਵਹਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਮੌਜੂਦਾ ਬਿੱਲ ਬਣੇ ਹਨ ਅਤੇ ਇਸਦੀ ਗਵਾਹੀ ਕੇਂਦਰ ਨੇ ਵੀ ਭਰੀ ਹੈ ਉੱਧਰ ਭਗਵੰਤ ਮਾਨ ਉਸ ਦਿਨ ਸੰਸਦ ਵਿੱਚੋਂ ਹੀ ਗਾਇਬ ਹੋ ਗਿਆ ਸੀ ਜਦੋਂ ਪਹਿਲਾ ਬਿੱਲ ਪੇਸ਼ ਕੀਤਾ ਗਿਆ।ਉਨਾਂ ਕਿਹਾ ਕਿ ਅਕਾਲੀ ਦਲ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣ ਲਈ ਕਾਂਗਰਸ ਅਤੇ 'ਆਪ' ਦੇ ਸਰਟੀਫਿਕੇਟ ਦੀ ਲੋੜ ਨਹੀ।ਉਨਾਂ ਕਿਹਾ ਕਿ ਕੁਝ ਵਿਰੋਧੀ ਕਹਿੰਦੇ ਨੇ ਕਿ ਬੀਬਾ ਬਾਦਲ ਦੇ ਅਸਤੀਫੇ ਨਾਲ ਕੀ ਫਰਕ ਪਿਆ ਪਰ ਸੱਚ ਇਹ ਹੈ ਕਿ ਬੀਬਾ ਬਾਦਲ ਦੇ ਅਸਤੀਫੇ ਤੋਂ ਮਗਰੋਂ ਹੀ ਇਹ ਮਾਮਲਾ ਕੌਮੀ ਪੱਧਰ ਤੇ ਸੁਰਖੀਆਂ ਵਿੱਚ ਆਇਆ।ਕੇਂਦਰੀ ਮੰਤਰੀ ਮੰਡਲ ਨੂੰ ਵਾਰ ਵਾਰ ਆਰਡੀਨੈਂਸ ਨੂੰ ਲੈ ਕੇ ਸਫਾਈ ਦੇਣੀ ਪੈ ਰਹੀ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਖੇਤੀ ਬਾਰੇ ਆਰਡੀਨੈਂਸ ਕੇਂਦਰ ਵੱਲੋਂ ਵਾਪਿਸ ਨਹੀ ਲਿਆ ਜਾਂਦਾ ਉਨਾਂ ਦੀ ਲੜਾਈ ਜਾਰੀ ਰਹੇਗੀ ਅਤੇ ਜਦੋਂ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਕਿਸੇ ਕਾਰਪੋਰੇਟ ਕੰਪਨੀ ਨੂੰ ਕਿਸਾਨੀ ਕੰਮਾਂ ਵਿੱਚ ਦਖਲ ਨਹੀ ਦੇਣ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ 1 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ,ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕਿਸਾਨ ਮਾਰਚ ਰਵਾਨਾ ਕੀਤੇ ਜਾਣਗੇ। ਇਸ ਮੌਕੇ ਹਲਕਾ ਤਲਵੰਡੀ ਸਾਬੋ ਵੱਲੋਂ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਜਿੱਥੇ ਬਾਦਲ ਪਰਿਵਾਰ ਦਾ ਸਨਮਾਨ ਕੀਤਾ ਗਿਆ ਉੱਥੇ ਵੱਖ ਵੱਖ ਜਥੇਬੰਦੀਆਂ ਨੇ ਵੀ ਉਨਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ,ਸਿਕੰਦਰ ਸਿੰਘ ਮਲੂਕਾ,ਜਨਮੇਜਾ ਸਿੰਘ ਸੇਖੋਂ ਦੋਵੇਂ ਸਾਬਕਾ ਮੰਤਰੀ,ਪਰਮਬੰਸ ਸਿੰਘ ਬੰਟੀ ਰੋਮਾਣਾ ਪ੍ਰਧਾਨ ਯੂਥ ਅਕਾਲੀ ਦਲ,ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਦਿਲਰਾਜ ਸਿੰਘ ਭੂੰਦੜ ਦੋਵੇਂ ਵਿਧਾਇਕ,ਸਰੂਪ ਚੰਦ ਸਿੰਗਲਾ ਅਤੇ ਬਲਵੀਰ ਸਿੰਘ ਘੁੰਨਸ ਦੋਵੇਂ ਸਾਬਕਾ ਸੰਸਦੀ ਸਕੱਤਰ, ਹਰਜਿੰਦਰ ਸਿੰਘ ਜਿੰਦੂ,ਦਰਸ਼ਨ ਸਿੰਘ ਕੋਟਫੱਤਾ ਦੋਵੇਂ ਸਾਬਕਾ ਵਿਧਾਇਕ, ਡਿੰਪੀ ਢਿੱਲੋਂ ਗਿੱਦੜਬਾਹਾ, ਭਾਈ ਮੋਹਣ ਸਿੰਘ ਬੰਗੀ,ਬੀਬੀ ਜੋਗਿੰਦਰ ਕੌਰ, ਜਥੇ:ਕੌਰ ਸਿੰਘ ਬਹਾਬਲਵਾਲ, ਜਥੇ:ਗੁਰਤੇਜ ਸਿੰਘ ਢੱਡੇ ਚਾਰੇ ਮੈਂਬਰ ਸ੍ਰੋਮਣੀ ਕਮੇਟੀ ਆਦਿ ਹਾਜਰ ਸਨ।

ਪੰਜਾਬ 'ਚ ਕੋਰੋਨੇ ਦਾ ਕਹਿਰ ਜਾਰੀ 65 ਮੌਤਾਂ, 1801 ਪਾਜ਼ੇਟਿਵ ਮਾਮਲੇ, 2231 ਮਰੀਜ਼ ਹੋਏ ਤੰਦਰੁਸਤ

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ 'ਚ ਸਤੰਬਰ ਮਹੀਨੇ ਕੋਰੋਨਾ ਦੇ ਮਰੀਜ਼ ਵਧਣ ਤੋਂ ਬਾਅਦ ਹੁਣ ਇਨ੍ਹਾਂ ਦੀ ਗਿਣਤੀ ਘਟਣ ਲੱਗ ਪਈ ਹੈ। ਬੁੱਧਵਾਰ ਨੂੰ 1968 ਤੇ ਵੀਰਵਾਰ ਨੂੰ 1801 ਲੋਕ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਪਾਜ਼ੇਟਿਵ ਨਿਕਲਣ ਵਾਲਿਆਂ ਨਾਲੋਂ ਵੱਧ ਗਿਣਤੀ ਸਿਹਤਯਾਬ ਹੋਣ ਵਾਲਿਆਂ ਦੀ ਹੈ। ਵੀਰਵਾਰ ਨੂੰ 2231 ਲੋਕ ਕੋਰੋਨਾ ਨੂੰ ਹਰਾਉਣ 'ਚ ਸਫਲ ਹੋਏ। ਦੂਸਰੇ ਪਾਸੇ ਸੂਬੇ 'ਚ 65 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 3048 ਹੋ ਗਈ ਹੈ। ਵੀਰਵਾਰ ਨੂੰ ਸਭ ਤੋਂ ਵੱਧ 13 ਮੌਤਾਂ ਅੰਮਿ੍ਤਸਰ 'ਚ ਹੋਈਆਂ। ਇਸੇ ਤਰ੍ਹਾਂ ਜਲੰਧਰ 'ਚ 8 ਤੇ ਲੁਧਿਆਣਾ 'ਚ 7 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ। ਇਸੇ ਤਰ੍ਹਾਂ ਵੀਰਵਾਰ ਨੂੰ ਸਭ ਤੋਂ ਵੱਧ 191 ਮਰੀਜ਼ ਲੁਧਿਆਣਾ ਤੋਂ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 173 ਜਲੰਧਰ 'ਚ, 169 ਮੋਹਾਲੀ 'ਚ, 154 ਅੰਮਿ੍ਤਸਰ 'ਚ, 151 ਪਠਾਨਕੋਟ 'ਚ, 135 ਪਟਿਆਲਾ 'ਚ ਤੇ 105 ਮਰੀਜ਼ ਗੁਰਦਾਸਪੁਰ 'ਚ ਪਾਜ਼ੇਟਿਵ ਪਾਏ ਗਏ। ਸੂਬੇ 'ਚ ਹੁਣ ਵੀ 76 ਲੋਕ ਵੈਂਟੀਲੇਟਰ 'ਤੇ ਹਨ ਤੇ 443 ਲੋਕ ਆਕਸੀਜਨ 'ਤੇ ਰੱਖੇ ਗਏ ਹਨ।

ਬਲਾਕ ਮਹਿਲ ਕਲਾਂ ਦੇ ਪੇਂਡੂ ਖਿੱਤੇ ਨਾਲ ਸਬੰਧਿਤ ਡਾਕਟਰਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਵਿੱਚ ਫਰੀ ਮੈਡੀਕਲ ਸੇਵਾਵਾਂ ਦੇਣਗੇ। ਡਾ. ਕਾਲਸਾਂ,ਡਾ,ਛਾਪਾ ...

ਮਹਿਲ ਕਲਾਂ /ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ  (ਰਜਿ:295)ਬਲਾਕ ਮਹਿਲ ਕਲਾਂ ਦੀ ਇੱਕ ਵਿਸ਼ੇਸ਼ ਮੀਟਿੰਗ ਡਾ.ਜਗਜੀਤ ਸਿੰਘ ਕਾਲਸਾਂ ਦੀ ਪ੍ਰਧਾਨਗੀ ਹੇਠ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ,ਜ਼ਿਲ੍ਹਾ ਕਮੇਟੀ ਮੈਂਬਰ ਡਾ ਕੇਸਰ ਖ਼ਾਨ ,ਬਲਾਕ ਸਕੱਤਰ ਡਾ ਸੁਰਜੀਤ ਸਿੰਘ ਛਾਪਾ,ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ, ਚੇਅਰਮੈਨ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ,ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ,ਮੀਤ ਪ੍ਰਧਾਨ ਡਾ ਨਾਹਰ ਸਿੰਘ ,ਪ੍ਰੈੱਸ ਸਕੱਤਰ ਡਾ ਜਸਬੀਰ ਸਿੰਘ,ਡਾ. ਗੁਰਵਿੰਦਰ ਸਿੰਘ ,ਡਾ ਸ਼ਕੀਲ ਬਾਪਲਾ,ਡਾ ਮੁਕਲ ਸ਼ਰਮਾ,ਡਾ.ਬਲਦੇਵ ਸਿੰਘ ਲੋਹਗੜ , ਡਾ ਪਰਮਿੰਦਰ ਸਿੰਘ ਗੋਬਿੰਦਗੜ੍ਹ ,ਡਾ ਗੁਰਚਰਨ ਦਾਸ,ਡਾ.ਸੁਖਪਾਲ ਸਿੰਘ, ਡਾ ਧਰਵਿੰਦਰ ਸਿੰਘ ਆਦਿ ਹਾਜ਼ਰ ਹੋਏ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ 31ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦਾ ਵੱਡੀ ਪੱਧਰ ਤੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਫਰੀ ਮੈਡੀਕਲ ਕੈਂਪ ਲਗਾ ਕੇ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ । ਇਸੇ ਕੜੀ ਤਹਿਤ ਬਲਾਕ ਮਹਿਲ ਕਲਾਂ ਵੱਲੋਂ ਵੀ 25 ਸਤੰਬਰ ਦੇ ਹਜ਼ਾਰਾਂ ਦੇ ਇਸ ਇਕੱਠ ਵਿੱਚ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਪ੍ਰਣ ਕਰਦੇ  ਹੋਏ  ਇਸ ਇਕੱਠ ਵਿੱਚ ਫਰੀ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ।

ਆਮ ਆਦਮੀ ਮਹਿਲ ਕਲਾਂ ਦੇ ਵਰਕਰਾਂ ਵਲੋਂ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਵਿਧਾਇਕ ਪੰਡੋਰੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਤੇ ਮਜ਼ਦੂਰ ਵਿਰੋਧੀ ਫ਼ੈਸਲਿਆਂ ਖਿਲਾਫ਼ ਵਾਰੰਟੀਅਰਾਂ ਵੱਲੋਂ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ

ਮਹਿਲ ਕਲਾਂ 25 ਸਤੰਬਰ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਪਾਰਟੀ ਵਲੰਟੀਅਰਾਂ ਦੇ ਸਹਿਯੋਗ ਨਾਲ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਅਤੇ ਦੁਕਾਨਦਾਰਾਂ ਨੂੰ ਲਾਮਬੰਦ ਕਰਕੇ ਬੰਦ ਦੇ ਸੱਦੇ ਦਾ ਸਮਰਥਨ ਕਰਨ ਲਈ ਪ੍ਰੇਰਤ ਕੀਤਾ ਗਿਆ.ਵਿਧਾਇਕ ਪੰਡੋਰੀ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਹਲਕੇ ਨਾਲ ਸਬੰਧਤ ਪਾਰਟੀ ਵਾਲੰਟੀਅਰਾਂ ਅਤੇ ਆਗੂਆਂ ਨੇ ਸੂਬਾ ਕਮੇਟੀ ਦੇ ਸੱਦੇ ਉੱਪਰ 25 ਸਤੰਬਰ ਨੂੰ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਮਜ਼ਦੂਰ ਵਿਰੋਧੀ ਅਤੇ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅਨਾਜ ਮੰਡੀ ਕਸਬਾ ਮਹਿਲ ਕਲਾਂ ਤੋਂ ਇੱਕ ਰੋਸ ਮਾਰਚ ਕੱਢਣ ਉਪਰੰਤ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਦੇ ਬੱਸ ਸਟੈਂਡ ਉੱਪਰ ਮੁੱਖ ਮਾਰਗ ਦੇ ਦੋਵਾਂ ਪਾਸਿਆਂ ਉੱਪਰ ਖੜ੍ਹ ਕੇ ਵਾਰੰਟੀ ਆਰਾਂ ਵੱਲੋਂ ਹੱਥਾਂ ਵਿੱਚ ਤਖ਼ਤੀਆਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਫ਼ੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਅਤੇ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਨੂੰ ਬੰਦ ਦੇ ਸੱਦੇ ਦਾ ਸਮਰਥਨ ਕਰਨ ਲਈ ਲਾਮਵੰਦ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਾਰਟੀ ਵਲੰਟੀਅਰਾਂ ਵੱਲੋਂ ਹੱਥਾਂ ਵਿੱਚ ਤਖ਼ਤੀਆਂ ਅਤੇ  ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਮਜ਼ਦੂਰ ਤੇ ਆੜ੍ਹਤੀਆਂ ਵਿਰੋਧੀ ਲਏ ਫੈਸਲਿਆਂ ਖਿਲਾਫ ਰੋਸ ਪ੍ਰਦਰਸ਼ਨ ਕਰਕੇ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਮਰਥਨ ਦੇਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ ਪਾਰਟੀ ਦੀ ਮੀਟਿੰਗ ਸੱਦ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਿਸ਼ਵਾਸ ਦਵਾਇਆ ਸੀ ਪਰ ਮੁੱਖ ਮੰਤਰੀ ਵੱਲੋਂ ਅੱਜ ਤੱਕ ਵੀ ਪ੍ਰਧਾਨ ਮੰਤਰੀ ਨੂੰ ਨਹੀ ਮਿਲ ਸਕੇ ਓੁਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰਕੇ ਸਿੱਧੇ ਤੌਰ ਤੇ ਐਮਐਸਪੀ ਖਤਮ ਕਰਕੇ ਮੰਡੀ ਬੋਰਡ ਨੂੰ ਤੋੜ ਕੇ ਕਿਸਾਨਾਂ ਮਜ਼ਦੂਰਾਂ ਤੇ ਆੜ੍ਹਤੀਆਂ ਦੇ ਕਾਰੋਬਾਰ ਖਤਮ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪਿਛਲੇ ਸਮੇਂ ਆਪਣੇ ਚੋਣ ਮੈਨੀਫੈਸਟ ਵਿੱਚ ਆਰਡੀਨੈਂਸ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਆਰਡੀਨੈਂਸਾਂ ਨੂੰ ਲਾਗੂ ਕੀਤਾ ਗਿਆ ਪਰ ਕੈਪਟਨ ਤੇ ਬਾਦਲ ਅੱਜ ਕਿਸਾਨ ਆਰਡੀਨੈਂਸਾਂ ਦਾ ਵਿਰੋਧ ਕਰਕੇ ਕਿਸਾਨਾਂ ਅਤੇ ਜਥੇਬੰਦੀ ਦੇ ਆਗੂਆਂ ਨੂੰ ਗੁੰਮਰਾਹ ਕਰਨ ਤੇ ਤੁਲੇ ਹੋਏ ਹਨ ਉਨ੍ਹਾਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਇੱਕ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਤੇ ਬਾਦਲਾਂ ਖਿਲਾਫ ਲੜੇ ਜਾ ਰਹੇ ਸੰਘਰਸ਼ ਦੇ ਦਬਾਅ ਸਦਕਾ ਬੀਬੀ ਬਾਦਲ ਨੂੰ ਉਸਦੀ ਬਦਲਣ ਲਈ ਮਜਬੂਰ ਹੋਣਾ ਪਿਆ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਵੱਲੋਂ ਪਾਰਲੀਮੈਂਟ ਵਿੱਚ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਧੇਗਾ ਵੱਲੋਂ ਕਿਸਾਨਾਂ ਦੇ ਮਸਲੇ ਨੂੰ ਵਿਧਾਨ ਸਭਾ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਉਲਟ ਜੇਲ ਭਰੋ ਅੰਦੋਲਨ ਦੇ ਪ੍ਰੋਗਰਾਮ ਉਲੀਕ ਕੇ ਅਕਾਲੀ ਦਲ ਨੇ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਪ੍ਰੋਗਰਾਮ ਨੂੰ ਤਾਰੋਂ ਬੀਰਾ ਅਤੇ ਖਤਮ ਕਰਨ ਲਈ ਹਰ ਤਰਾਂ ਦਾ ਹੱਥਕੰਡਾ ਵਰਤਿਆ ਜਾ ਰਿਹਾ ਹੈ ਉਨ੍ਹਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਮੂਹ ਪਾਰਟੀ ਵਲੰਟੀਅਰਾਂ ਤੇ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਸੀਨੀਅਰ ਆਗੂ ਤੇਜਾ ਸਿੰਘ  ਕਾਲਾਬੁੂਲਾ ਹਾਕਮ ਸਿੰਘ ਛੀਨੀਵਾਲ,ਕਿਸਾਨ ਸੈੱਲ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਸਹਿਜੜਾ, ਸੁਖਵਿੰਦਰ ਦਾਸ ਕੁਰੜ,ਦਵਿੰਦਰ ਸਿੰਘ ਧਨੋਆ ਕੁਤਬਾ,ਬਾਬਾ ਗੁਰਦੀਪ ਸਿੰਘ ਛਾਪਾ,ਗੋਬਿੰਦਰ ਸਿੰਘ ਸਿੱਧੂ, ਸੰਮਤੀ ਮੈਂਬਰ ਹਰਨੇਕ ਸਿੰਘ ਗੁਰਮ, ਕੁਲਦੀਪ ਸਿੰਘ ਬਾਵਾ,ਕਰਮਜੀਤ ਸਿੰਘ ਗਹਿਲ,ਰਮਨਦੀਪ ਸਿੰਘ ਦੀਪੀ ਗੁੰਮਟੀ,ਬਾਬਾ ਰਾਜਪਾਲ ਸਿੰਘ ਗੁੱਡੂ ਪੰਡੋਰੀ,ਗੁਰਸੇਵਕ ਸਿੰਘ ਲੋਹਗੜ, ਪ੍ਰਦੀਪ ਸਿੰਘ ਲੋਹਗੜ,ਜੱਗਾ ਸਿੰਘ ਗੁਰਮ,ਆੜ੍ਹਤੀਆ ਗੁਲਵੰਤ ਸਿੰਘ ਔਲਖ,ਅਵਤਾਰ ਸਿੰਘ ਚੀਮਾ ਸਿਕੰਦਰ ਸਿੰਘ ਪੰਡੋਰੀ,ਬਲਬੀਰ ਸਿੰਘ ਪੰਡੋਰੀ,ਟਿੱਕਾ ਸਿੰਘ ਪੰਡੋਰੀ, ਹਰਪਾਲ ਸਿੰਘ ਅਤੇ ਪਿਰਤਪਾਲ ਸਿੰਘ ਗਹਿਲ ਤੋਂ ਇਲਾਵਾ ਹੋਰ ਵਰੰਟੀਆਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਪੂਰਨ ਤੌਰ ਤੇ ਬਾਜ਼ਾਰ ਬੰਦ ਰੱਖ ਕੇ ਦੁਕਾਨਦਾਰ ਯੂਨੀਅਨ ਸਮਰਥਨ ਕਰੇਗੀ ਕਿਸਾਨੀ ਘੋਲ ਦਾ .

ਦੁਕਾਨਦਾਰ ਯੂਨੀਅਨ ਲਾਵੇਗੀ ਵਿਸ਼ੇਸ਼ ਚਾਹ ਦਾ ਲੰਗਰ 

ਮਹਿਲ ਕਲਾਂ /ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਖੇਤੀ ਸਬੰਧੀ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਪਾਸ ਕੀਤੇ ਗਏ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਬੰਦ ਦੇ ਸਬੰਧ ਵਿੱਚ  ਇੱਕ ਵਿਸ਼ੇਸ਼ ਮੀਟਿੰਗ ਗਗਨ ਸਰਾਂ ਪ੍ਰਧਾਨ ਦੁਕਾਨਦਾਰ ਯੂਨੀਅਨ ਅਤੇ ਨਿਰਭੈ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ 'ਚ ਮਹਿਲ ਕਲਾਂ ਵਿਖੇ ਹੋਈ। ਕਿਸਾਨ ਆਗੂ ਨਿਰਭੈ ਸਿੰਘ ਛੀਨੀਵਾਲ ਨੇ ਮਹਿਲਕਲਾਂ ਦੁਕਾਨਦਾਰ ਯੂਨੀਅਨ ਤੋਂ ਭਰਵੇਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ 25 ਸਤੰਬਰ ਦੇ ਬੰਦ ਦੇ ਸੱਦੇ ਤੇ ਸਾਰੇ ਦੁਕਾਨਦਾਰ ਸਾਡਾ ਸਹਿਯੋਗ ਦੇਣ। ਜਿਸ ਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਨੇ ਵਿਸ਼ਵਾਸ ਦਵਾਇਆ ਕਿ ਪਹਿਲਾਂ ਦੀ ਤਰ੍ਹਾਂ  ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨ, ਮਜ਼ਦੂਰ,ਦੁਕਾਨਦਾਰ ਏਕੇ ਦਾ ਸਬੂਤ ਦਿੰਦੇ ਹੋਏ ਕਿਸਾਨੀ ਘੋਲਾਂ ਵਿੱਚ ਬਣਦਾ ਯੋਗਦਾਨ ਪਾਉਣਗੇ। ਉਨ੍ਹਾਂ ਹੋਰ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਦਿੱਤੇ ਹੋਏ ਨਾਅਰੇ ਨਰਿੰਦਰ ਮੋਦੀ ਕਿਸਾਨ ਵਿਰੋਧੀ ਅਤੇ ਜਿਹੜਾ ਕਿਸਾਨਾਂ ਨਾਲ ਖੜੂਗਾ,ਉਹੀ ਪਿੰਡਾਂ ਵਿੱਚ ਵੜੂਗਾ ਦਾ ਪੁਰਜੋਰ ਸਮਰਥਨ ਕੀਤਾ ਜਾਵੇਗਾ । ਗਗਨ ਸਰਾਂ ਨੇ ਕਿਹਾ ਕਿ ਪਿਛਲੇ ਸਮੇਂ ਦੀ ਤਰ੍ਹਾਂ ਇਸ ਵਾਰ ਵੀ ਦੁਕਾਨਦਾਰ ਯੂਨੀਅਨ ਵੱਲੋਂ ਹਜ਼ਾਰਾਂ ਦੇ ਇਸ ਇਕੱਠ ਲਈ ਚਾਹ ਦਾ ਲੰਗਰ ਦੁਕਾਨਦਾਰ ਯੂਨੀਅਨ ਵੱਲੋਂ ਵਿਸ਼ੇਸ਼ ਤੌਰ ਤੇ ਲਗਾਇਆ ਜਾਵੇਗਾ । ਇਸ ਸਮੇਂ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਅਣਖੀ,ਡਾਕਟਰ ਮਿੱਠੂ  ਮੁਹੰਮਦ,ਬਲਦੇਵ ਸਿੰਘ ਗਾਗੇਵਾਲ, ਹਰਦੀਪ ਸਿੰਘ ਬੀਹਲਾ,ਅਕਬਰ ਖਾਨ,ਪ੍ਰਿੰਸ ਅਰੋੜਾ ,ਬੂਟਾ ਸਿੰਘ ,ਪੰਨਾ ਮਿੱਤੂ,ਸੰਜੀਵ ਕੁਮਾਰ,ਸੁਖਵਿੰਦਰ ਸਿੰਘ ਹੈਰੀ,ਹਰਦੀਪ ਸਿੰਘ ਪੰਡੋਰੀ,ਮਨਦੀਪ ਕੁਮਾਰ ਚੀਕੂ ,ਜਗਦੀਸ਼ ਸਿੰਘ ਪੰਨੂੰ, ਲੱਕੀ ਪਾਸੀ ,ਕਾਲਾ ਸਿੰਘ ,ਜਗਜੀਤ ਸਿੰਘ ਮਾਹਲ,ਪ੍ਰੇਮ ਕੁਮਾਰ ਪਾਸੀ, ਜਗਤਾਰ ਸਿੰਘ,ਅਮਰਿੰਦਰ ਸਿੰਘ, ਜਗਦੀਪ ਸਿੰਘ,ਐਡਵੋਕੇਟ ਗੁਰਜੋਤ ਸਿੰਘ,ਮੋਨੂੰ ਸ਼ਰਮਾ,ਸਰਦਾਰਾ ਸਿੰਘ, ਪ੍ਰਦੀਪ ਵਰਮਾ,ਕਾਕਾ ਹਰਦਾਸਪੁਰਾ ਆਦਿ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਦੇ ਧਾਦੀਆ ਢਾਬੇ ਦੇ ਨਜ਼ਦੀਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ- ਦਵਿੰਦਰ ਸਿੰਘ ਬੀਹਲਾ

ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ,ਕਿਸਾਨਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਵਜੀਰੀਆ ਤਿਆਗੀਆਂ

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਅਸਤੀਫ਼ਾ ਦੇਣ ਤੋਂ ਬਾਅਦ ਸੰਸਦ ਬੀਬਾ ਹਰਸਿਮਰਤ ਕੌਰ ਬਾਦਲ ਪੰਜਾਬ ਪੁੱਜੇ ਤਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਕਾਲੀ ਆਗੂਆਂ'ਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਹਲਕਾ ਬਰਨਾਲਾ ਤੋਂ 115 ਗੱਡੀਆਂ ਦਾ ਕਾਫਲਾ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਤੇ ਅਕਾਲੀ ਆਗੂਆਂ ਦੀ ਅਗਵਾਈ 'ਚ ਰਵਾਨਾ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਿਸ ਨੇ ਕਿਸਾਨਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਵਜੀਰੀਆ ਤਿਆਗੀਆਂ ਹਨ। ਹੁਣ ਫਿਰ ਜਦੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਨਾਲ ਖੜਨ ਦਾ ਫੈਸਲਾ ਕੀਤਾ ਹੈ ਜਿਸ ਦਾ ਹਰ ਪੰਜਾਬੀ ਕਿਸਾਨ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਐਲਾਨੀਆ ਕਹਿ ਚੁੱਕੇ ਹਨ ਕਿ ਕਿਸਾਨਾਂ ਲਈ ਜੇਕਰ ਗਠਜੋੜ ਤੋੜਨਾ ਪਿਆ ਤਾਂ ਪਿੱਛੇ ਨਹੀਂ ਹਟਾਂਗੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਧੀ ਹੋਣ ਦਾ ਫਰਜ਼ ਅਦਾ ਕੀਤਾ ਹੈ ਜਿਸ ਦੀ ਸ਼ਲਾਘਾ ਹੋ ਰਹੀ। ਉਹਨਾਂ ਕਾਂਗਰਸ 'ਤੇ ਆਮ ਆਦਮੀ ਪਾਰਟੀ 'ਤੇ ਵਰ•ਦਿਆਂ ਕਿਹਾ ਕਿ ਇਸ ਦੋਵੇਂ ਪਾਰਟੀਆਂ ਕੇਂਦਰ ਖ਼ਿਲਾਫ਼ ਸੰਘਰਸ਼ ਕਰਨ ਦੀ ਥਾਂ ਅਕਾਲੀ ਦਲ ਨੂੰ ਹੀ ਬਦਨਾਮ ਕਰ ਰਹੀਆਂ ਹਨ। ਭਗਵੰਤ ਮਾਨ ਵੱਲੋਂ ਸੰਸਦ 'ਚ ਵੀ ਹੋਛੀ ਰਾਜਨੀਤੀ ਕੀਤੀ ਗਈ। ਜਿਸ ਤੋਂ ਪੰਜਾਬ ਦਾ ਹਰ ਵਾਸੀ ਪੂਰੀ ਤਰਾਂ ਜਾਣੂ ਹੋ ਚੁੱਕਾ ਹੈ। ਉਹਨਾਂ ਕਿਸਾਨ ਯੂਨੀਅਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ 'ਤੇ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਸਵਾਗਤ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਦੇ ਧਾਦੀਆ ਢਾਬੇ ਦੇ ਨਜ਼ਦੀਕ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਸਮੂਹ ਅਕਾਲੀ ਵਰਕਰਾਂ ਨੂੰ ਇਸ ਰੋਸ ਧਰਨੇ 'ਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਮੱਖਣ ਧਨੌਲਾ, ਗੌਰਵ ਧਨੌਲਾ, ਹਰਮਨ ਬਾਜਵਾ, ਸਰਪੰਚ ਰਾਜਵਿੰਦਰ ਸਿੰਘ ਅਤੇ ਸਰਪੰਚ ਲੱਖੀ ਭੂਰੇ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜਰ ਸਨ।

ਮਹਿਲ ਕਲਾਂ ਵਿਖੇ ਮਠਾੜੂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ 

ਨਸ਼ੇ ਦੇ ਸੌਦਾਗਰਾਂ ਨੂੰ ਫੜਨ`ਚ ਨਾਕਾਮ ਰਹੀ ਸਰਕਾਰ -ਰਾਜਦੇਵ ਸਿੰਘ ਖ਼ਾਲਸਾ

ਮਹਿਲ ਕਲਾਂ/ ਬਰਨਾਲਾ- ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)- ਨਸ਼ਿਆਂ ਦੀ Àਵਰਡੋਜ਼ ਨਾਲ ਮੌਤ ਦੇ ਮੂੰਹ ਜਾ ਰਹੀ ਭਵਿੱਖ ਦੀ ਵਾਰਸ ਨੌਜਵਾਨੀ ਬਚਾਉਣ ਲਈ ਸਰਕਾਰ ਬਣਦੀ ਜ਼ਿੰਮੇਵਾਰੀ ਨਿਭਾਉਣ ਚ ਬੁਰੀ ਤਰਾਂ ਅਸਫਲ ਸਾਬਤ ਹੋਈ। ਇਹ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਸ: ਰਾਜਦੇਵ ਸਿੰਘ ਖ਼ਾਲਸਾ ਨੇ ਅੱਜ ਇੱਥੇ ਇੱਕ ਕਰੋੜ ਦਾ ਚਿੱਟਾ ਪੀ ਕੇ Àਵਰਡੋਜ਼ ਨਾਲ ਮੌਤ ਦੇ ਮੂੰਹ 'ਚ ਚਲੇ ਗਏ ਗਾਇਕ ਗਗਨਦੀਪ ਸਿੰਘ ਉਰਫ਼ ਰਾਂਝਾ ਦੇ ਪਿਤਾ ਸੁਖਦੇਵ ਸਿੰਘ ਮਠਾੜੂ, ਮਾਤਾ ਸੁਖਵਿੰਦਰ ਕੌਰ ਦੇ ਨਾਲ ਦੁੱਖ ਸਾਂਝਾਂ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪਵਿੱਤਰ ਗੁਟਕਾ ਸਾਹਿਬ ਚੁੱਕ ਕੇ ਨਸ਼ੇ ਨੂੰ ਚਾਰ ਹਫ਼ਤੇ ਚ ਖ਼ਤਮ ਕਰਨ ਦੀ ਖਾਧੀ ਸਹੁੰ ਝੂਠੀ ਹੋ ਚੁੱਕੀ ਹੈ ਕਿਉਂ ਕਿ ਨਸ਼ਾ ਕੰਟਰੋਲ ਹੋਣ ਦੀ ਥਾਂ ਘਰ-ਘਰ ਤੱਕ ਪਹੁੰਚ ਚੁੱਕਾ ਹੈ। ਉਧਰ ਪੁਲਿਸ ਨਸ਼ੇ ਦੇ ਵੱਡੇ ਤਸਕਰਾਂ ਨੂੰ ਫੜਨ 'ਚ ਨਾਕਾਮ ਰਹੀ ਹੈ। ਸ : ਖ਼ਾਲਸਾ ਨੇ ਮੰਗ ਕੀਤੀ ਕਿ ਨਸ਼ੇ ਦੀ ਵੱਡੀ ਪੱਧਰ ਤੇ ਵਿੱਕਰੀ ਕਰਵਾ ਰਹੇ ਨਸ਼ੇ ਦੇ ਸੁਦਾਗਰਾਂ ਨੂੰ ਤਰੰਤ ਨੱਥ ਪਾ ਕੇ ਹਰ ਰੋਜ਼ ਮੌਤ ਦੇ ਮੂੰਹ ਚ ਜਾ ਰਹੇ ਨੌਜਵਾਨ ਵਰਗ ਨੂੰ ਬਚਾਇਆ ਜਾ ਸਕੇ। ਇਸ ਸਮੇਂ ਜਥੇ: ਅਜਮੇਰ ਸਿੰਘ ਮਹਿਲ ਕਲਾਂ, ਦਰਸ਼ਨ ਸਿੰਘ ਖ਼ਾਲਸਾ, ਜਗਰੂਪ ਸਿੰਘ, ਅਵਤਾਰ ਸਿੰਘ ਚੀਮਾ ਆਦਿ ਹਾਜ਼ਰ ਸਨ।

  

ਲੋਕੀਂ ਸਰਪੰਚੀ ਨਹੀਂ ਛੱਡਦੇ ਅਕਾਲੀ ਦਲ ਨੇ ਤਾਂ ਵਜ਼ੀਰੀ ਛੱਡਤੀ  ਚੇਅਰਮੈਨ ਢਿੱਲੋਂ 

ਅਜੀਤਵਾਲ, ਸਤੰਬਰ 2020 -( ਬਲਵੀਰ ਸਿੰਘ ਬਾਠ )-ਕੇਂਦਰੀ ਸਰਕਾਰ ਖੇਤੀ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਦੇ ਨਾਲ ਆੜ੍ਹਤੀਆਂ ਪੱਲੇਦਾਰਾਂ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ ਜਿਨ੍ਹਾਂ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ਵਜ਼ੀਰੀ ਛੱਡ ਕੇ ਕੀਤਾ ਗਿਆ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਬਲਾਕ ਸੰਮਤੀ ਮੋਗਾ ਬੰਦ ਦੇ ਚੇਅਰਮੈਨ ਅਜੀਤ ਸਿੰਘ ਢਿੱਲੋਂ ਨੇ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਲੋਕ ਤਾਂ ਆਪਣੀ ਸਰਪੰਚੀ ਨਹੀਂ ਛੱਡਦੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਬਜ਼ਰੀ ਛੱਡ ਦਿੱਤੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜ੍ਹਾ ਹੈ ਅਤੇ ਖੜ੍ਹਾ ਹੁੰਦਾ ਰਿਹਾ ਹੈ ਅਤੇ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਜਿਸ ਗੱਲ ਦਾ ਸਬੂਤ ਸਾਨੂੰ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਮਿਲਦਾ ਹੈ ਜਿਸ ਨੇ ਕੇਂਦਰੀ ਉੱਚ ਅਹੁਦੇ ਦੀ ਪ੍ਰਵਾਹ ਨਹੀਂ ਕੀਤੀ ਸਗੋਂ ਮੰਤਰੀ ਅਹੁਦੇ ਨੂੰ ਠੋਕਰ ਮਾਰ ਕੇ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਹਨ ਢਿੱਲੋਂ ਨੇ ਤੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਨ੍ਹਾਂ ਦੇ ਨਾਲ ਕੇਂਦਰੀ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਹੁਕਮਾਂ ਤਹਿਤ ਪੱਚੀ ਦਸੰਬਰ ਨੂੰ ਸਾਰੇ ਪੰਜਾਬ ਅੰਦਰ ਚੱਕਾ ਜਾਮ ਕੀਤਾ ਜਾਵੇਗਾ ਇਸ ਸਮੇਂ ਉਨ੍ਹਾਂ ਦੇ ਨਾਲ ਸਾਬਕਾ ਸਰਕਲ ਸਰਕਲ ਜਥੇਦਾਰ ਪਰਮਜੀਤ ਸਿੰਘ ਸਵਰਨ ਸਿੰਘ ਸਤਨਾਮ ਸਿੰਘ ਹਰਮੰਦਰ ਸਿੰਘ ਸੁਖਵਿੰਦਰ ਸਿੰਘ ਸੁੱਖੀ ਜਿੰਦਰ ਸਿੰਘ ਡੇਅਰੀ ਵਾਲੇ ਹਰਮਿੰਦਰ ਸਿੰਘ ਸਰਪ੍ਰਸਤ ਰੇਸ਼ਮ ਸਿੰਘ ਦੇਵ ਸਿੰਘ ਮਨਜੀਤ ਸਿੰਘ ਢਿੱਲੋਂ ਸਤਵੰਤ ਸਿੰਘ ਹਰਬੰਸ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਅਕਾਲੀ ਵਰਕਰ ਹਾਜ਼ਰ ਸਨ

ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ  - ਬੀਬੀ ਜਗਦਰਸ਼ਨ ਕੌਰ  

ਅਜੀਤਵਾਲ, ਸਤੰਬਰ 2020 -( ਬਲਬੀਰ ਸਿੰਘ ਬਾਠ)- ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਆਰਡੀਨੈੱਸ ਬਿੱਲ ਦਾ ਵਿਰੋਧ ਕਰਦੇ ਹੋਏ ਵੱਖ ਵੱਖ ਪਿੰਡਾਂ ਚ ਮੀਟਿੰਗਾਂ ਕੀਤੀਆਂ ਗਈਆਂ ਜਿਸਦੀ ਪ੍ਰਧਾਨਗੀ ਸੰਭਾਵੀ ਉਮੀਦਵਾਰ ਹਲਕਾ ਨਿਹਾਲ ਸਿੰਘ ਵਾਲਾ ਤੋਂ ਬੀਬੀ ਜਗਦਰਸ਼ਨ ਕੌਰ ਧਰਮਕੋਟ ਤੇ ਉਨ੍ਹਾਂ ਦੇ ਬੇਟੇ ਡਿੰਪਲ ਵੱਲੋਂ ਕੀਤੀ ਗਈ ਅੱਜ ਉਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਵਿੱਚ ਧਰਨੇ ਦਿੱਤੇ ਗਏ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਅਰਥੀ ਫੂਕ ਲੋਕ ਮੁਜ਼ਾਹਰੇ ਵੀ ਕੀਤੇ ਗਏ ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੀਬੀ ਜਗਦਰਸ਼ਨ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਚੱਟਾਨ ਵਾਂਗ ਖੜ੍ਹੀ ਰਹੇਗੀ ਜੋਸ ਦੀ ਅਗਵਾਈ ਕਰਦੇ ਹੋਏ ਪ੍ਰਧਾਨ ਡਿੰਪਲ ਨੇ ਕਿਹਾ ਕਿ ਪੂਰਾ ਯੂਥ ਕਾਂਗਰਸ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਉਨ੍ਹਾਂ ਇਸ ਕਾਲੇ ਕਾਨੂੰਨ ਅਤੇ ਖੇਤੀ ਆਰਡੀਨੈੱਸ ਬਿੱਲਾਂ ਦਾ ਜੰਮ ਕੇ ਵਿਰੋਧ ਕੀਤਾ ਇਸ ਸਮੇਂ ਉਨ੍ਹਾਂ ਦੇ ਨਾਲ ਪੰਚ ਗੁਰਮੇਲ ਸਿੰਘ ਦਰਸ਼ਨ ਸਿੰਘ ਬੱਧਨੀ ਖੁਰਦ ਪੰਚ ਅਮਰ ਸਿੰਘ ਬੱਧਨੀ ਖੁਰਦ ਪੰਚ ਦਵਿੰਦਰ ਸਿੰਘ ਪੰਚ ਬਲਵਿੰਦਰ ਸਿੰਘ ਪੰਚ ਜਗਸੀਰ ਸਿੰਘ ਪਰਮਜੀਤ ਸਿੰਘ ਬੁੱਟਰ ਬਾਘਾ ਸਿੰਘ ਬੁੱਟਰ ਗੁਰਮੇਲ ਸਿੰਘ ਸੁਰਜੀਤ ਸਿੰਘ ਸੁਖਦੇਵ ਸਿੰਘ ਬਿੱਟੂ ਵੋਟਰ ਜਸਵੰਤ ਸਿੰਘ ਬਲਵੰਤ ਸਿੰਘ ਸੁਖਦੇਵ ਸਿੰਘ ਭੱਟੀ ਹਰਮਨ ਸਿੰਘ ਸੰਦੀਪ ਸਿੰਘ ਕੁਲਵਿੰਦਰ ਸਿੰਘ ਮਨਜਿੰਦਰ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ ਸਨ

ਜਮਹੂਰੀ ਕਿਸਾਨ ਸਭਾ ਅਕਾਲੀ ਦਲ  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਪਿੰਡ ਮਹਿਲ ਖੁਰਦ ਵਿਖੇ ਕੇਂਦਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।

 25 ਸਤੰਬਰ ਨੂੰ ਵੱਖ ਵੱਖ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਸਮਰਥਨ ਮਿਲਣ ਦਾ ਐਲਾਨ ਕੀਤਾ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਜਮੂਹਰੀ ਕਿਸਾਨ ਸਭਾ ਮੈਡੀਕਲ ਪ੍ਰੈਕਟੀਸਨਰਜ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵੱਲੋਂ ਸਾਂਝੇ ਤੌਰ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਸ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਜਾਣ ਸਮੇਤ ਕਿਸਾਨ ਵਿਰੋਧੀ ਫ਼ੈਸਲਿਆਂ ਖਿਲਾਫ਼ ਪਿੰਡ ਮਹਿਲ ਖੁਰਦ ਵਿਖੇ ਰੋਸ ਪ੍ਰਦਰਸ਼ਨ ਕਰਕੇ ਵੱਖ ਵੱਖ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਗੁਰਦੇਵ ਸਿਂੰਘ, ਮੈਡੀਕਲ ਪ੍ਰੈਕਟੀਸਨਰਜ ਦੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ,  ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਰੂਬਲ ਗਿੱਲ ਕੈਨੇਡਾ ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ,  ਕਰਨੈਲ ਸਿੰਘ ,ਸੰਤੋਖ ਸਿਂੰਘ ਤੋਖੀ, ਨੱਥਾ ਸਿੰਘ,ਚਮਕੌਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗੲੇ ੲਿਹ ਬਿਲ ਕਿਸਾਨ, ਮਜਦੂਰ ਅਤੇ ਮਿਹਨਤਕਸ ਲੋਕਾਂ ਦੇ ਜਮਹੂਰੀ ਅਧੀਕਾਰਾਂ ੳੁਪਰ ਸਰਾਸਰ ਡਾਕਾ ਹੈ ਲੋਕ ੲਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ਅਤੇ ਮੋਦੀ ਸਰਕਾਰ ਦੇ ੲਿਰਾਦਿਅਾਂ ਨੂੰ ਬੂਰ ਨਹੀਂ ਪੈਣ ਦੇਣਗੇ ਲੋਕ ਜਾਗ ਚੁੱਕੇ ਹਨ  ੳੁਕਤ ਅਾਗੂਅਾਂ ਨੇ ਕਿਸਾਨ ਸੰਘਰਸ ਕਮੇਟੀ ਪੰਜਾਬ ਵਲੋਂ ਮੋਗਾ ਮੀਟਿੰਗ ਦੌਰਾਨ ਲੲੇ ਗੲੇ ਫੈਸਲਿਅਾਂ ਦਾ ਸੁਅਾਗਤ ਕਰਦੇ ਹੋੲੇ ਕਿਹਾ ਕਿ ੳੁਨ੍ਹਾਂ ਦੇ ਪਿੰਡ ਵਾਸੀ ਕਿਸਾਨ ਤੇ ਖੇਤੀ ਬਚਾੳੁਣ ਲੲੀ ,ਕਿਸਾਨ ਸੰਘਰਸ ਕਮੇਟੀ ਵਲੋਂ ਲੲੇ ਗੲੇ ਹਰ ਫੈਸਲੇ ਨਾਲ ਚਟਾਨ ਵਾਂਗ ਖੜ੍ਹੇਗੀ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰੀ ਸੁਹਿਰਦਤਾ ਨਾਲ ਲਾਗੂ ਕੀਤਾ ਜਾਵੇਗਾ।ਪੂਰੇ ਜਿਲੇ ਨੂੰ ਚਾਰ ਭਾਗਾਂ ਵਿਚ ਵੰਡ ਕੇ ਸੜਕ ਜਾਮ ਕੀਤੀ ਜਾਵੇਗੀ ਅਤੇ ਸਮੂਹ ਨਗਰ ਨਿਵਾਸੀ ਮਹਿਲਕਲਾਂ ਮੋਰਚਾ ਲਾੳੁਣਗੇ।

ਦਿਹਾਤੀ ਮਜ਼ਦੂਰ ਸਭਾ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮ ਚਾਲੂ ਕਰਾਉਣ ਨੂੰ ਲੈ ਕੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ

 ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਤੋਂ ਬਾਅਦ ਮੁੜ ਇੱਕ ਰੋਸ ਮਾਰਚ ਕੱਢ ਕੇ ਬੱਸ ਸਟੈਂਡ ਕਸਬਾ ਮਹਿਲ ਕਲਾਂ ਦੇ ਉੱਪਰ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ   

ਮਾਮਲਾ ਪਿੰਡ ਧਨੇਰ,ਅਮਲਾ ਸਿੰਘ ਵਾਲਾ,ਭੱਦਲ ਵੱਡ,ਹਰਦਾਸਪੁਰਾ, ਦੀਵਾਨਾ,ਮਹਿਲ ਕਲਾਂ ਵਿਖੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਦੇਣ ਦਾ                                         

ਬੀਡੀਪੀਓ ਭੂਸ਼ਨ ਕੁਮਾਰ ਨੇ ਪੁਲਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਧਰਨੇ ਵਿੱਚ ਪੁੱਜ ਕੇ ਮਜ਼ਦੂਰਾਂ ਨੂੰ ਸ਼ਾਂਤ ਕਰਨ ਉਪਰੰਤ ਬੀ ਡੀ ਪੀ ਦਫ਼ਤਰ ਬੁਲਾ ਕਿ ਮਨਰੇਗਾ ਮਜ਼ਦੂਰਾਂ ਨੂੰ ਕੰਮ ਪਹਿਲ ਦੇ ਆਧਾਰ ਤੇ ਦੇਣ ਦਾ ਵਿਸ਼ਵਾਸ ਦਵਾਇਆ                                                                          

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਪਿੰਡ ਦੀਵਾਨਾ,ਧਨੇਰ,ਮਹਿਲ ਕਲਾਂ ਸੋਢੇ, ਭੱਦਲਵੱਡ,ਅਮਲਾ ਸਿੰਘ ਵਾਲਾ ਵਿਖੇ ਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮਾਂ ਨੂੰ ਮੁੜ ਚਾਲੂ ਕਰਾਉਣ ਬੀਡੀਪੀਓ ਦਫਤਰ ਮਹਿਲ ਕਲਾਂ ਵਿਖੇ ਧਰਨਾ ਦਿੱਤੇ ਜਾਣ ਤੇ ਅਧਿਕਾਰੀਆਂ ਵੱਲੋਂ ਮਜ਼ਦੂਰਾਂ ਦੀ ਕੋਈ ਸੁਣਵਾਈ ਨਾ ਕੀਤੇ ਜਾਣ ਤੋਂ ਬਾਅਦ ਰੋਹ ਵਿੱਚ ਆੲੇ ਮਨਰੇਗਾ ਮਜ਼ਦੂਰਾਂ ਨੇ ਧਰਨਾ ਚੁੱਕ ਕੇ ਇੱਕ ਰੋਸ ਮਾਰਚ ਕੱਢ ਕੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਬੱਸ ਸਟੈਂਡ ਕਸਬਾ ਮਹਿਲ ਕਲਾਂ ਵਿਖੇ ਟਰੈਫ਼ਿਕ ਆਵਾਜਾਈ ਪੂਰੀ ਤਰ੍ਹਾਂ ਠੱਪ ਕਰਕੇ ਸਰਕਾਰ ਅਤੇ ਅਫਸਰਸ਼ਾਹੀ ਖਿਲਾਫ਼ ਮੁੜ ਧਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਮਨਰੇਗਾ ਮਜ਼ਦੂਰਾਂ ਨੇ ਸਰਕਾਰ ਅਤੇ ਅਫ਼ਸਰਸ਼ਾਹੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੰਦ ਪਏ ਕੰਮਾਂ ਨੂੰ ਮੁੜ ਚਾਲੂ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਦੀ ਮੰਗ ਕੀਤੀ ਇਸ ਮੌਕੇ ਸੀ ਟੀ ਯੂ ਦੀ ਸੂਬਾ  ਸਕੱਤਰ ਪਰਮਜੀਤ ਕੌਰ ਗੁੰਮਟੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਹਾਲ ਸਿੰਘ ਕੁਰੜ ਮੀਤ ਪ੍ਰਧਾਨ ਬਲੌਰ ਸਿੰਘ ਮਹਿਲ ਕਲਾਂ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਮੁੱਖ ਸਲਾਹਕਾਰ ਕੇਵਲ ਸਿੰਘ ਕੁਰੜ ਮਨਰੇਗਾ ਮਜ਼ਦੂਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਮਹਿੰਦਰ ਸਿੰਘ  ਕੁਰੜ੍ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜ ਛਾੜ ਕਰਕੇ ਮਜ਼ਦੂਰਾਂ ਪੱਖੀ ਬਣੇ ਕਿਰਤ ਕਾਨੂੰਨਾਂ ਨੂੰ ਤੋੜ ਕੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਮਜ਼ਦੂਰਾਂ ਦੇ ਹੱਕ ਖੋਹਣ ਦੇ ਨਾਲ ਨਾਲ ਮਿਲਦੀਆਂ ਸਹੂਲਤਾਂ ਨੂੰ ਖਤਮ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਸਰਕਾਰਾਂ ਤੋਂ ਝਾਕ ਛੱਡ ਕੇ ਮਜ਼ਦੂਰਾਂ ਨੂੰ ਜਥੇਬੰਦੀ ਦੇ ਝੰਡੇ ਥੱਲੇ ਇਕਮੁੱਠ ਹੋ ਕੇ ਸੰਘਰਸ਼ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਦੀ ਬਜਾਏ ਪੂਰਾ ਸਾਲ ਕੰਮ ਦਿੱਤਾ ਜਾਵੇ 700 ਰੁਪਏ ਪ੍ਰਤੀਦਿਨ ਦਿਹਾੜੀ ਦਿੱਤੀ ਜਾਵੇ। ਮਨਰੇਗਾ ਮਜ਼ਦੂਰਾਂ ਨੂੰ ਨਿਰਵਿਘਨ ਕੰਮ ਦਿੱਤਾ ਜਾਵੇ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਜਾਰੀ ਕੀਤੇ ਜਾਣ ਇਸ ਮੌਕੇ ਬੀ ਕੇ ਯੂ ਉਗਰਾਹਾਂ ਦੇ ਆਗੂ ਚਰਨਜੀਤ ਸਿੰਘ ਦਿਓਲ, ਦਰਸ਼ਨ ਸਿੰਘ ਸੰਧੂ,ਮਲਕੀਤ ਸਿੰਘ ਪੰਡੋਰੀ,ਦਰਸ਼ਨ ਸਿੰਘ ਪੰਡੋਰੀ ਨੇ ਧਰਨੇ ਵਿੱਚ ਪੁੱਜ ਕੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਬਰਨਾਲਾ ਥਾਣਾ ਮਹਿਲ ਕਲਾਂ ਦੇ ਮੁਖੀ ਜਸਵਿੰਦਰ ਕੌਰ ਏਐਸਆਈ ਮਹਿੰਦਰ ਸਿੰਘ ਸਤਨਾਮ ਸਿੰਘ ਨੇ ਧਰਨੇ ਵਿੱਚ ਪੁੱਜ ਕੇ ਮਜ਼ਦੂਰਾਂ ਨੂੰ ਸ਼ਾਂਤ ਕਰਦਿਆਂ ਬੀਡੀਪੀਓ ਦਫ਼ਤਰ ਵਿਖੇ ਪੁੱਜ ਕੇ ਮਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮ ਦੇ ਪਹਿਲ ਦੇ ਆਧਾਰ ਤੇ ਮਾਸਟਰੋਲ ਕੱਢ ਕੇ ਕੰਮ ਚਾਲੂ ਕਰਨ ਦਾ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਅਖੀਰ ਚ ਵਿਸ਼ਵਾਸ ਦਵਾਏ ਜਾਣ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਤੇ ਮਜ਼ਦੂਰਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਇਸ ਮੌਕੇ ਪ੍ਰੀਤਮ ਸਿੰਘ ਅਮਲਾ ਸਿੰਘ ਵਾਲਾ,ਜਸਵੀਰ ਸਿੰਘ ਧਨੇਰ,ਸਾਬਕਾ ਸਰਪੰਚ ਭਜਨ ਸਿੰਘ ਧਨੇਰ,ਬੂਟਾ ਸਿੰਘ ਦੀਵਾਨਾ,ਗੁਰਮੇਲ ਕੌਰ, ਕਰਮਜੀਤ ਕੌਰ,ਸਵਰਨਜੀਤ ਕੌਰ ਧਨੇਰ,ਕੁਲਦੀਪ ਕੌਰ,ਬਬਲੀ ਕੌਰ ਧਨੇਰ,ਜਸਵੀਰ ਕੌਰ,ਸ਼ਿੰਦਰ ਕੌਰ ਮਹਿਲ ਕਲਾਂ,ਚਰਨ ਸਿੰਘ ਵਜੀਦਕੇ ਕਲਾਂ ਆਦਿ ਹਾਜ਼ਰ ਸਨ ਤੋਂ ਇਲਾਵਾ ਹੋਰ ਮਜ਼ਦੂਰ ਆਗੂ ਵੀ ਹਾਜ਼ਰ ਸਨ।

25 ਸਤੰਬਰ ਦੇ ਕਿਸਾਨ ਅੰਦੋਲਨ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੂਰੇ ਪੰਜਾਬ ਵਿੱਚ ਦੇਵੇਗੀ ਸਾਥ-ਡਾ ਰਮੇਸ਼ ਕੁਮਾਰ ਬਾਲੀ,ਡਾ ਮਿੱਠੂ ਮੁਹੰਮਦ

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਸੂਬਾ ਪੱਧਰੀ ਮੀਟਿੰਗ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਟਾਹਲੀਆਣਾ ਗੁਰਦੁਆਰਾ ਸਾਹਿਬ ਰਾਏਕੋਟ ਵਿਖੇ ਹੋਈ।ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਜਥੇਬੰਦੀ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਨੇ ਫੰਡ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਆਉਣ ਵਾਲੀ 25 ਤਰੀਕ ਨੂੰ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਵੱਲੋਂ ਵਿੱਢੇ ਸੰਘਰਸ਼ ਵਿੱਚ ਪੂਰੇ ਪੰਜਾਬ ਵਿੱਚੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਵਰਕਰ ਜ਼ਿਲ੍ਹਾ ਵਾਈਜ਼ ਅਤੇ ਬਲਾਕ ਵਾਈਜ਼ ਕਿਸਾਨ ਯੂਨੀਅਨ ਦੇ ਧਰਨਿਆਂ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਣਗੇ ਅਤੇ ਆਪਣੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਧਰਨਿਆਂ ਵਿੱਚ ਫਰੀ ਮੈਡੀਕਲ ਕੈਂਪ ਲਾਉਣਗੇ। ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।   ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਬਰਨਾਲਾ,ਡਾ ਕੇਸਰ ਖ਼ਾਨ ਮਾਂਗੇਵਾਲ  ਬਰਨਾਲਾ,ਡਾ ਮਹਿੰਦਰ ਸਿੰਘ ਸੈਦੋਕੇ ਮੋਗਾ,ਡਾ ਬਲਕਾਰ ਸਿੰਘ ਪਟਿਆਲਾ,ਡਾ ਰਾਜੇਸ਼ ਸ਼ਰਮਾ ਲੁਧਿਆਣਾ,ਡਾ ਰਣਜੀਤ ਸਿੰਘ ਤਰਨ ਤਾਰਨ,ਡਾ ਧਰਮਪਾਲ ਸਿੰਘ ਸੰਗਰੂਰ,ਡਾ ਰਿੰਕੂ ਫ਼ਤਹਿਗੜ੍ਹ ਸਾਹਿਬ,ਡਾ ਕਰਨੈਲ ਸਿੰਘ ਬਠਿੰਡਾ,ਡਾ ਸੁਰਜੀਤ ਸਿੰਘ ਬਠਿੰਡਾ,ਡਾ ਗੁਰਮੀਤ ਸਿੰਘ ਰੋਪੜ,ਡਾ ਭਗਵੰਤ ਸਿੰਘ ਬੜੂੰਦੀ,ਡਾ ਸਰਬਜੀਤ ਸਿੰਘ ਅੰਮ੍ਰਿਤਸਰ,ਡਾ ਗੁਰਮੇਲ ਸਿੰਘ ਨੁਸ਼ਹਿਰਾ ਪੰਨੂਆਂ,ਡਾ ਬਲਜਿੰਦਰ ਸਿੰਘ ਭੱਟੀ,ਆਦਿ ਸਟੇਟ ਆਗੂ ਹਾਜ਼ਰ ਸਨ ।

ਧਰਮਕੋਟ ਵਿੱਚ ਆਮ ਆਦਮੀ ਪਾਰਟੀ ਦਾ ਮੱੁਖ ਦਫਤਰ ਜਲਦੀ ਖੋਲਿਆ ਜਾਵੇਗਾ:ਸੰਜੀਵ ਕੋਛੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੀ ਇੱਕ ਮੀਟਿੰਗ ਹੋਈ ਜਿਸ ਦੀ ਅਗਵਾਈ ਸੀਨੀਅਰ ਆਗੂ ਸੰਜੀਵ ਕੋਛੜ ਨੇ ਕੀਤੀ ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚੰਡੀਗੜ ਤੋ ਚਰਨਜੀਤ ਧਾਲੀਵਾਲ ਪਹੁੰਚੇ।ਇਸ ਮੌਕੇ ਹਲਕਾ ਧਰਮਕੋਟ ਦੇ ਸਾਰੇ ਐਕਟਿਵ ਵਰਕਰਾਂ ਨੂੰ ਸੱਦਿਆ ਗਿਆ ਅਤੇ ਸਾਰੇ ਵਰਕਰਾਂ ਦੀ ਸਲਾਹ ਲਈ ਗਈ ਇਸ ਮੌਕੇ ਬੋਲੋਦਿਆਂ ਸੰਜੀਵ ਕੋਛੜ ਨੇ ਕਿਹਾ ਕਿ ਆਪ ਪਾਰਟੀ ਦੇ ਦਫਤਰ ਲਈ ਪਾਰਟੀ ਨੇ ਅਪੀਲ ਕੀਤੀ ਹੈ ਅੱਗੇ ਕਿਹਾ ਕਿ ਲੋਕ ਅੱਗੇ ਆਉਣ ਅਤੇ ਜਿੰਨ੍ਹਾਂ ਦੀ ਪ੍ਰਪਾਰਟੀ ਖਾਲੀ ਪਈ ਹੈ ਅਤੇ ਉਹ ਪਾਰਟੀ ਦੀ ਸੇਵਾਂ ਕਰਨ ਜਾਂ ਘੱਟ ਕਿਰਾਏ ਵਿੱਚ ਪਾਰਟੀ ਨੂੰ ਦਫਤਰ ਦਿੱਤਾ ਜਾਵੇ।ਦਫਤਰ ਨੰੁ ਚਲਾਉਣ ਲਈ ਤਿੰਨ ਜਿੰਮੇਵਾਰ ਬੰਦਿਆ ਦੀਆਂ ਡਿਊਾਟੀਆਂ ਲਾਈਆਂ ਦਫਤਰ ਇੰਚਾਰਜ,ਦਫਤਰ ਸੈਕਟਰੀ,ਫਾਇਨਾਂਸ ਇੰਚਾਰਜ ਅਤੇ ਹਲਕੇ ਦੇ 11 ਮੈਬਰਾਂ ਦੀ ਇਕ ਕਮੇਟੀ ਬਣਾਈ ਜਾਵੇਗੀ।ਤਾਂ ਜੋ ਸਾਰੇ ਹਲਕੇ ਦੇ ਕੰਮ ਇਸ ਮੁੁੱਖ ਦਫਤਰ ਤੋ ਹੋਣਗੇ।ਚਰਨਜੀਤ ਧਾਲੀਵਾਲ ਵੱਲੋ ਪਾਰਟੀ ਹਾਈਕਮਾਂਡ ਤੋ ਆਈਆਂ ਹਦਾਇਤਾਂ ਨੂੰ ਸਾਰੇ ਵਰਕਰਾਂ ਨੂੰ ਜਾਣੰੂ ਕਰ ਦਿੱਤਾ ਗਿਆ ਹੈ। 2022 ਦੀਆਂ ਚੋਣਾਂ ਮੱੁਖ ਟੀਚਾ ਰੱਖਦਿਆਂ ਸਾਰੇ ਵਰਕਰਾਂ ਨੇ ਵਿਸ਼ਵਾਸ਼ ਦਿਵਾਇਆ ਕੇ ਦਿਨ-ਰਾਤ ਮਿਹਨਤ ਕਰ ਕੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਦਿੱਲੀ ਵਿੱਚ ਹੋਏ ਕੰਮਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ।ਇਸ ਕਵੀ ਤਹਿਤ ਆਕਸੀਮੀਟਰ ਮੁਹਿੰਮ ਨੂੰ* ਭਰਵਾਂ ਹੰੁਗਾਰਾ ਮਿਲ ਰਿਹਾ ਹੈ।ਲੋਕ ਕਹ ਰਹੇ ਹਨ ਕਿ ਕਿਸੇ ਪਾਰਟੀ ਨੇ ਆ ਸਾਡਾ ਹਾਲ-ਚਾਲ ਪੁਛਿਅਤ।ਇਸ ਮੌਕੇ ਹਰਮਨ ਸਰਪੰਚ,ਸੰਨੀ ਧਾਲੀਵਾਲ,ਜਗਮੋਹਣ ਸਿੰਘ,ਇੱਕਤਰ ਸਿੰਘ,ਰਾਜਾ ਮਾਨ,ਮਨਜਿੰਦਰ ਸਿੰਘ ਔਲਖ,ਨਿਰਮਲ ਸਿੰਘ,ਜੱਸਾ ਸਿੰਘ,ਸੁਖਵਿੰਦਰ ਸਿੰਘ,ਕੁਲਦੀਪ ਸਿੴਘ,ਪ੍ਰਭਜੋਤ ਸਮਰਾ,ਬੂਟਾ ਸਿੰਘ,ਬਲਵਿੰਦਰ ਸਿੰਘ,ਰਣਜੀਤ ਸਿੰਘ,ਨੋਨੀ,ਕਾਕੂ,ਲੋਹਰੀਆ,ਹਰਮਨ,ਅਜੈਕੋਟ,ਬਾਬਾ ਲਖਵਿੰਦਰ ਕੋਟ,ਕਰਨ ਸ਼ਰਮਾ,ਪਰਗਟ ਸਿੰਘ,ਜਸਪਾਲ ਸਿੰਘ,ਸੁਖਵੀਰ ਸਿੰਘ,ਧਰਮਜੀਤ ਸਿੰਘ, ਸੋਨੂੰ ਕਪੂਰ,ਚਮਕੋਰ ਸਿੰਗ,ਰਘਵੀਰ ਸਿੰਘ ਆਦਿ ਹਾਜ਼ਰ ਸਨ

ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ -ਚੇਅਰਮੈਨ ਢਿੱਲੋਂ 

ਅਜੀਤਵਾਲ, ਸੰਤਬਰ 2020 ( ਬਲਵੀਰ ਸਿੰਘ ਬਾਠ) ਕੇਂਦਰੀ ਸਰਕਾਰ ਖੇਤੀ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਤੇ ਪੱਲੇਦਾਰਾਂ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਮੋਗਾ ਬੰਨ੍ਹ ਦੇ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਖੜ੍ਹਾ ਹੁੰਦਾ ਰਿਹਾ ਹੈ ਅਤੇ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਇਸ ਗੱਲ ਦਾ ਸਬੂਤ ਸਾਨੂੰ ਬੀਬੀ ਹਰਸਿਮਰਤ ਕੌਰ  ਬਾਦਲ ਤੋਂ ਮਿਲਦਾ ਹੈ ਜਿਸ ਨੇ ਕੇਂਦਰੀ ਉੱਚ ਅਹੁਦੇ ਦੀ ਪ੍ਰਵਾਹ ਨਹੀਂ ਕੀਤੀ ਸਗੋਂ ਮੰਤਰੀ ਅਹੁਦੇ ਨੂੰ ਠੋਕਰ ਮਾਰਕੇ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਹਨ ਢਿੱਲੋਂ ਨੇ ਕਿਹਾ ਕਿ ਸਾਰੇ ਕਿਸਾਨ ਜਥੇਬੰਦੀਆਂ ਜਥੇਬੰਦੀਆਂ ਨੂੰ ਇਨ੍ਹਾਂ ਦੇ ਨਸਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਹੁਕਮਾਂ ਦੇ ਤਹਿਤ ਮਿਤੀ ਪੱਚੀ ਸਤੰਬਰ ਨੂੰ ਸਾਰੇ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਇਸ ਸਮੇਂ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਸੁੱਖੀ ਪੰਚਾਇਤ ਮੈਂਬਰ ਸਤਨਾਮ ਸਿੰਘ ਜਿੰਦਰ ਸਿੰਘ ਡੇਅਰੀ ਵਾਲੇ ਹਰਿਮੰਦਰ ਸਿੰਘ ਢਿੱਲੋਂ ਮਲਕੀਤ ਸਿੰਘ ਸੁਰਜੀਤ ਸਿੰਘ ਰੇਸ਼ਮ ਸਿੰਘ ਤੋਂ ਇਲਾਵਾ ਵੱਡੇ ਪੱਧਰ ਤੇ ਅਕਾਲੀ ਵਰਕਰ ਹਾਜ਼ਰ

Kartarpur Sahib Gurdwara Corridor Open Soon.

Chandigarh(B.S SHARMA & Rana Shek Dulat)Dera Baba Nanak, present on the Indo-Pakistan border, has a lot of movement at this time. Women, men and children from different parts of Punjab are coming for the 'darshan' of the gurudwara which is going to join the Kartarpur Sahib gurdwara in Pakistan through a corridor on Saturday.When Prime Minister Narendra Modi in India and Prime Minister Imran Khan in Pakistan inaugurate the corridor at their respective places, then the years old dream of countless Sikhs of the world will be fulfilled. Harinder Singh, 65, who came to Dera Baba Nanak from Tarn Taran, says, "It is very big day and no one can be taller than this." "We have waited for this moment all my life. We are feeling very happy." Another devotee from Amritsar, Balwant Singh, says, "We have been praying to Guru Nanak Dev to allow us to visit his gurudwara once in a lifetime and it is finally happening."

Schools will be opened from Monday after clearing doubts about students security & arrangements

Chandigarh - (B.S.Sharma & Rana Sheikh Daulat) The government and private schools of the city for class 9th to 12th are going to open from Monday after the orders of the central government. The schools have completed security arrangements so that no infection spreads. In most schools, benches have been reduced, so that students sit in the classroom taking proper distance. Students who will come to the school to clear the doubts, they will stay between 9th to 12th class, because the center has allowed these classes. There will be 20 percent in private and 50 percent teachers in government, 50 percent teachers will come in government schools from Monday. It has not been decided when the students will come to clear their doubts. About 50 percent of the parents of government schools have agreed that they are ready to send their children to schools. Students will start coming in private schools from Monday itself, but the number will be very less.