You are here

ਪੰਜਾਬ

ਕੇਂਦਰ ਦੀ ਮੋਦੀ ਸਰਕਾਰ ਸੰਵਿਧਾਨ ਨਾਲ ਲਗਾਤਾਰ ਛੇੜਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋੜ ਕੇ ਮਜ਼ਦੂਰਾਂ ਦੇ ਰੁਜ਼ਗਾਰ ਖੋਹਣ ਤੇ ਤੁਲੀ.ਕਾਮਰੇਡ ਸ਼ੇਰ ਸਿੰਘ ਫਰਵਾਹੀ 

ਮਨਰੇਗਾ ਮਜ਼ਦੂਰਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਮੁਹਾਲੀ ਦੇ 10 ਫੇਸ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਕਾਫਲਿਆਂ ਸਮੇਤ ਪੁੱਜਣ ਦਾ ਸੱਦਾ 

ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ                                                                         

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਮਨਰੇਗਾ ਮਜ਼ਦੂਰ ਪੰਜਾਬ ਸੀਟੂ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਜਥੇਬੰਦੀ ਦੇ ਆਗੂ ਜੋਗਿੰਦਰ ਸਿੰਘ ਲਾਭ ਕੌਰ ਪ੍ਰੀਤਮ ਕੌਰ ਅਤੇ ਗੁਰਜੀਤ ਕੌਰ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਸੂਬਾ ਕਮੇਟੀ ਦੇ ਸੱਦੇ ਉੱਪਰ ਮਨਰੇਗਾ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਲੇਬਰ ਕਮਿਸ਼ਨ ਪੰਜਾਬ ਮੋਹਾਲੀ 10 ਫੇਸ ਸੱਤੋ ਦਫ਼ਤਰ ਅੱਗੇ 22 ਸਤੰਬਰ ਨੂੰ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਦੀਆਂ ਤਿਆਰੀਆਂ ਸਬੰਧੀ ਪਿੰਡ ਸਹਿਜੜਾ ਵਿਖੇ ਮਨਰੇਗਾ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕਰਨ ਉਪਰੰਤ ਸਰਕਾਰ ਖਿਲਾਫ਼ ਜੋਰਦਾਰ ਨੂੰ ਨਾਅਰੇਬਾਜ਼ੀ ਕਰਦਿਆਂ ਮਨਰੇਗਾ ਮਜ਼ਦੂਰ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਇਸ ਮੌਕੇ ਸੈਂਟਰ ਆਫ਼ ਇੰਡੀਆ ਟਰੇਡ ਯੂਨੀਅਨ ਦੇ ਆਗੂ ਕਾਮਰੇਡ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਮਜ਼ਦੂਰਾਂ ਪੱਖੀ ਬਣੇ ਕਿਰਤ ਕਾਨੂੰਨਾਂ ਨੂੰ ਤੋੜ ਕੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਸਰਕਾਰਾਂ ਤੋਂ ਝਾਕ ਛੱਡ ਕੇ ਮਜ਼ਦੂਰਾਂ ਨੂੰ ਜਥੇਬੰਦੀ ਦੇ ਝੰਡੇ ਥੱਲੇ ਇਕਮੁੱਠ ਹੋ ਕੇ ਸ਼ਨਾਖਤ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਉਨ੍ਹਾਂ ਕਿਹਾ ਕਿ ਮਨਰੇਗਾ ਜੋਬ ਕਾਰਡ ਧਾਰਕਾਂ ਨੇ 23ਸਤੰਬਰ ਤੋਂ 31ਸਤੰਬਰ ਤੱਕ 40 ਦਿਨ ਦਾ ਲਗਾਤਾਰ ਨਿਰਵਿਘਨ ਕੰਮ ਦਿਵਾਉਣ ਲਈ ਸੋਮਵਾਰ ਨੂੰ ਬੀਡੀਪੀਓ ਬਲਾਕ ਮਹਿਲ ਕਲਾਂ ਨੂੰ ਮਿਲਕੇ ਅਰਜ਼ੀਆਂ ਸੌਂਪੀਆਂ ਜਾਣਗੀਆਂ ਉਨ੍ਹਾਂ ਸਮੂਹ ਮਨਰੇਗਾ ਮਜ਼ਦੂਰਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ 22 ਸਤੰਬਰ ਨੂੰ ਲੇਬਰ ਕਮਿਸ਼ਨ ਮੁਹਾਲੀ ਦੇ ਦਫ਼ਤਰ 10 ਫੇਸ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਮਜ਼ਦੂਰਾਂ ਨੂੰ ਕਾਫਲਿਆਂ ਸਮੇਤ ਪੁੱਜਣ ਦੀ ਅਪੀਲ ਕੀਤੀ ਇਸ ਮੌਕੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਸੀਟੂ ਦੇ ਆਗੂ ਸਾਥੀ ਛੋਟਾ ਸਿੰਘ ਬੰਤ ਸਿੰਘ ਜੋਗਿੰਦਰ ਸਿੰਘ ਨੇ ਮਨਰੇਗਾ ਮਜ਼ਦੂਰਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕੇਂਦਰ ਨੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਮਜ਼ਦੂਰਾਂ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ ਉਨ੍ਹਾਂ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦੀ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ

ਬੀਕੇਯੂ ਏਕਤਾ ਡਕੌਂਦਾ ਵੱਲੋਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ੍ਹਨ ਦਾ ਐਲਾਨ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸੋਹੀ ਸੋਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਮੀਟਿੱਗ ਬਲਾਕ ਪਧਾਨ ਜਗਰਾਜ ਹਰਦਾਸਪੁਰਾ ਦੀ ਅਗਵਾਈ ਹੇਠ ਹੋਈ।ਨੌਜਵਾਨਾਂ ਨੇ ਵੱਡਾ ਯੋਗਦਾਨ ਪਾਇਆ।ਇਸ ਮੀਟਿੱਗ ਵਿੱਚ ਖੇਤੀ ਆਰਡੀਨੈਂਸ ਦੇ ਸੰਬੰਧ ਵਿੱਚ ਭਰਵੀਂ ਵਿਚਾਰ ਚਰਚਾ ਹੋਈ।ਆਗੂਆਂ ਜਗਰਾਜ ਹਰਦਾਸਪੁਰਾ, ਗੁਰਦੇਵ ਮਾਂਗੇਵਾਲ, ਅਮਨਦੀਪ ਰਾਏਸਰ ਨੇ ਕਿਹਾ ਕਿ ਕਿਸਾਨੀ ਸੰਘਰਸ਼ਾਂ ਦੀ ਅਵਾਜ ਪੰਜਾਬ ਤੋਂ ਬਾਹਰ ਹਰਿਆਣਾ, ਯੂ.ਪੀ ਤੋਂ ਅੱਗੇ ਦਿੱਲੀ ਵਿੱਚ ਵੀ ਸੁਣਾਈ ਦੇਣ ਲੱਗੀ ਹੈ।ਆਗੂਆਂ ਇਹ ਵੀ ਕਿਹਾ ਕਿ ਇਨਾਂ ਆਰਡੀਨੈਂਸਾਂ(ਬਿਲਾਂ)ਰਾਹੀਂ ਕਿਸਾਨੀ ਨੂੰ ਜਮੀਨ ਤੋਂ ਬੇਦਖਲ ਕਰਕੇ ਉਨ੍ਹਾ ਦੀ ਮੌਤ ਦੇ ਵਰੰਟ ਜਾਰੀ ਤਾਂ ਕੀਤੇ ਹੀ ਜਾ ਰਹੇ ਹਨ।ਪਰ ਇਨਾਂ ਆਰਡੀਨੈਂਸਾਂ(ਬਿਲਾਂ) ਦਾ ਮਾਰੂ ਅਸਰ ਸਿਰਫ ਕਿਸਾਨੀ ਤੱਕ ਸੀਮਤ ਰਹਿਣ ਵਾਲਾ ਨਹੀਂ ਸਗੋਂ ਇਸ ਦਾ ਅਸਰ ਆੜਤੀਆਂ,ਰੇਤ,ਤੇਲ,ਬੀਜ,ਡੀਲਰਾਂ ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਕਿਰਤੀ ਪ੍ਰੀਵਾਰਾਂ ਉੱਪਰ ਵੀ ਪਵੇਗਾ। ਇਸ ਵਿੱਚ ਤੈਹਿ ਕੀਤਾ ਗਿਆ ਕਿ  25 ਤਰੀਕ ਤੱਕ ਪਿੰਡਾਂ-ਪਿੰਡਾਂ ਵਿੱਚ ਸਰਕਾਰ ਦੀਆ ਅਰਥੀਆਂ ਫੂਕੀਆਂ ਜਾਣਗੀਆਂ।ਬਲਾਕ ਸਕੱਤਰ ਅਮਨਦੀਪ ਰਾਏਸਰ ਨੇ ਪਰੈਸ ਨੂੰ ਦੱਸਿਆ ਕਿ ਮੋਦੀ ਸਰਕਾਰ ਦੀਆਂ ਅਰਥੀਆਂ ਪਿੰਡ-ਪਿੰਡ ਸਾੜ੍ਹਨ ਲਈ ਸਾਰੇ ਪਿੰਡਾਂ ਵਿੱਚ ਆਗੂਆਂ ਦੀਆ ਡਿਊਟੀਆਂ ਲਾ ਦਿੱਤੀਆਂ ਹਨ।ਇਸ ਮੀਟਿੱਗ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨ ਆਗੂਆਂ ਜੱਸੀ ਹਰਦਾਸਪੁਰਾ,ਜਸਵਿੰਦਰ ਕੁਰੜ,ਜੱਗੀ ਰਾਏਸਰ,ਮਲਕੀਤ ਆਮਲਾ ਸਿੰਘ, ਸੇਵਕ ਮਾਗੇਵਾਲ,ਜੱਗਾਂ ਮਹਿਲ ਕਲਾਂ ਨੇ ਸੰਬੋਧਨ ਕੀਤਾ ਨੌਜਵਾਨਾਂ ਨੇ ਵਿਸ਼ਵਾਸ ਦਬਾਇਆ ਕਿ ਉਹ ਪੂਰੀ ਤਨਦੇਹੀ ਨਾਲ ਇਸ ਘੋਲ ਵਿੱਚ ਕਿਸਾਨ ਜੱਥੇਬੰਦੀਆ ਦਾ ਸਾਥ ਦੇਣਗੇ ਅੱਜ ਦੀ ਮੀਟਿੱਗ ਵਿੱਚ ਨੌਜਵਾਨਾਂ ਨੇ ਵਿਸ਼ਵਾਸ ਦਬਾਇਆ ਕਿ ਉਹ ਵੋਟ ਵਟੋਰੂ ਪਾਰਟੀਆਂ ਦਾ ਖਹਿੜਾ ਛੱਡ ਕੇ ਕਿਸਾਨ ਘੋਲ ਦਾ ਹਿੱਸਾ ਬਣਨਗੇ । ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ਾਂ ਵਿੱਚ ਕਿਸਾਨ ਔਰਤਾਂ ਅਤੇ ਨੌਜਵਾਨਾਂ ਦੀ ਸ਼ਮੂੂਲੀਅਤ ਨੂੰ ਹਾਲਤਾਂ ਦਾ ਹਾਂ ਪੱਖੀ ਅਹਿਮ ਮੋੜ ਕਰਾਰ ਦਿੱਤਾ। ਆਗੂਆਂ ਨੇ 25 ਸਤੰਬਰ ਦੇ ਪੰਜਾਬ ਅੰਦਰ ਮੁਕੰਮਲ ਬੰਦ(ਸੜਕੀ ਅਤੇ ਰੇਲ ਆਵਾਜਾਈ ਅਤੇ ਹਰ ਕਿਸਮ ਦਾ ਕਾਰੋਬਾਰ) ਅਤੇ ਉਸ ਤੋਂ ਪਹਿਲਾਂ ਹਫਤਾ ਭਰ ਮੋਦੀ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਸਮੇਂ ਕੇਵਲ ਸਹੌਰ,ਬਲਵੀਰ ਸਹੌਰ,ਮਲਕੀਤ ਸੀਮਾ,ਜਗਰੂਪ ਗਹਿਲ,ਜੀਤ ਛੀਨੀਵਾਲ,ਜੱਗਾ ਛਾਪਾਂ,ਜਸਵਿੰਦਰ ਕੁਰੜ,ਸੁਖਦੇਵ ਕੁਰੜ ਨੇ ਵੀ ਵਿਚਾਰ ਪੇਸ਼ ਕਰਦਿਆਂ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਪੂਰੀ ਤਨਦੇਹੀ ਨਾਲ ਜੁਟ ਜਾਣ ਦਾ ਸੱਦਾ ਦਿਤਾ।

ਕਿਸਾਨੀ ਨੂੰ ਮਾਰਨ ਵਾਲੇ ਆਰਡੀਨੈਂਸ ਨੂੰ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਪਹਿਲਾਂ ਰੋਕਿਆ ਜਾ ਸਕਦੈ -ਬਲਵਿੰਦਰ ਬੈਂਸ

ਅੰਮ੍ਰਿਤਸਰ,ਸਤੰਬਰ 2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਮਾਝੇ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ, ਧਾਰਮਿਕ ਵਿੰਗ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਤੇ ਕੋਰ ਕਮੇਟੀ ਮੈਂਬਰ ਪ੍ਰਕਾਸ਼ ਸਿੰਘ ਮਾਹਲ ਨੂੰ ਨਾਲ ਲੈ ਕੇ ਅੰਮਿ੍ਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨੀ ਆਰਡੀਨੈਂਸ ਖ਼ਿਲਾਫ਼ ਸੰਘਰਸ਼ ਦਾ ਐਲ਼ਾਨ ਕਰਦਿਆਂ ਕਿਹਾ ਕਿ ਪਹਿਲਾਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਨ੍ਹਾਂ ਨੇ ਅੰਮਿ੍ਤਸਰ ਦੇ ਜੱਲਿ੍ਆਂਵਾਲਾ ਬਾਗ ਤੋਂ ਇਕ ਸਾਈਕਲ ਮਾਰਚ ਕੱਢ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਸੀ ਕਿ ਇਸ ਆਰਡੀਨੈਂਸ ਨੂੰ ਰੱਦ ਕੀਤਾ ਜਾਵੇ ਪਰ ਪਾਰਲੀਮੈਂਟ ਵਿਚ ਇਸ ਨੂੰ ਦੋ ਦਿਨ ਪਹਿਲਾਂ ਮਨਜ਼ੂਰ ਕੀਤਾ ਗਿਆ ਹੈ ਪਰ ਹਾਲੇ ਵੀ ਕਿਸਾਨਾਂ ਖ਼ਿਲਾਫ਼ ਇਸ ਕਾਲੇ ਕਾਨੂੰਨ ਨੂੰ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ। ਇਸ ਲਈ ਉਹ ਹੁਣ 23 ਸਤੰਬਰ ਨੂੰ ਫਤਹਿਗੜ੍ਹ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ 'ਚ ਇਕੱਤਰਤ ਹੋ ਕੇ ਮੋਟਰਸਾਈਕਲ ਰੈਲੀ ਕੱਢਣਗੇ ਤੇ ਪਾਰਲੀਮੈਂਟ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨ ਨੂੰ ਮਹਿਜ਼ ਦਿਹਾੜੀਦਾਰ ਬਣਾ ਕੇ ਰੱਖ ਦੇਵੇਗਾ ਜਿਸ ਕਾਰਨ ਕਿਸਾਨ ਆਪਣੇ ਕਿੱਤੇ ਨੂੰ ਛੱਡਣ ਨੂੰ ਮਜ਼ਬੂਰ ਹੋ ਜਾਵੇਗਾ।

ਬੈਂਸ ਨੇ ਮੁੱਖ ਮੰਤਰੀ ਸਮੇਤ ਕਈਆਂ ਨੂੰ ਲਿਆ ਨਿਸ਼ਾਨੇ 'ਤੇ

ਬਲਵਿੰਦਰ ਸਿੰਘ ਬੈਂਸ ਨੇ ਕਿਸਾਨੀ ਆਰਡੀਨੈਂਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਕੈਪਟਨ ਸਾਹਿਬ ਤਾਂ ਮਗਰਮੱਛ ਦੇ ਹੰਝੂ ਵਹਾਉਂਦੇ ਹਨ, ਜੋ ਸਾਨੂੰ ਸੰੰਘਰਸ਼ ਕਰਨ ਵੇਲੇ ਡਾਂਗਾ ਮਾਰਦੇ ਹਨ ਤੇ ਮੁਕੱਦਮੇ ਦਰਜ ਕਰਦੇ ਹਨ ਪਰ ਹੁਣ ਕਹਿੰਦੇ ਹਨ ਕੇ ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫੇ ਬਾਰੇ ਕਿਹਾ ਕਿ ਇਹ ਦੋਹਰੀ ਚਾਲ ਹੈ, ਪੰਜਾਬ ਵਾਸੀਆਂ ਲਈ ਉਹ ਅਸਤੀਫਾ ਦੇ ਕੇ ਕਹਿ ਦਿੱਤਾ ਕੇ ਹਿਮਾਇਤ ਰਹੇਗੀ, ਇਸੇ ਤਰ੍ਹਾਂ ਹੀ ਕਿਸਾਨ ਨਾਲ ਹੋਣਾ ਹੈ ਕਿਉਂਕਿ ਖੇਤ ਕਿਸਾਨ ਵਾਲਾ ਹੀ ਹੋਵੇਗਾ ਪਰ ਕਿਸਾਨ ਉਸ ਵਿਚ ਸਿਰਫ ਮਜ਼ਦੂਰ ਦੀ ਤਰ੍ਹਾਂ ਕੰਮ ਕਰੇਗਾ।

ਸਾਬਕਾ ਤੇ ਮੌਜੂਦਾ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਤਨਖ਼ਾਹ ਲਾਈ

ਅੰਮ੍ਰਿਤਸਰ,ਸਤੰਬਰ 2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਰੱਖ ਕੇ ਵੱਖ-ਵੱਖ ਮੁੱਦਿਆਂ ਤੇ ਵਿਵਾਦਾਂ 'ਚ ਫਸੇ ਪੰਥਕ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕੀਤਾ ਗਿਆ ਜਿਨ੍ਹਾਂ ਵਿੱਚ 2016 ਦੀ ਅੰਤਿ੍ੰਗ ਕਮੇਟੀ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੁੱਚੀ ਅੰਤਿ੍ਗ ਕਮੇਟੀ ਪੇਸ਼ ਹੋਈ। ਇਸ ਦੌਰਾਨ 2016 ਦੀ ਅੰਤਿ੍ਗ ਕਮੇਟੀ, ਮੌਜੂਦਾ ਅੰਤ੍ਰਿੰਗ ਕਮੇਟੀ ਤੇ ਸੁੱਚਾ ਸਿੰਘ ਲੰਗਾਹ ਨੂੰ ਅੰਮਿ੍ਤਪਾਨ ਕਰਵਾਉਣ 'ਚ ਮਦਦ ਕਰਨ ਵਾਲੇ ਤਨਖਾਹੀਆ ਕਰਾਰ ਦਿੱਤੇ ਗਏ। ਜਥੇਦਾਰ ਨੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਲਈ ਵੀ ਭੇਜਿਆ।

ਇਨ੍ਹਾਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਘਟਣ ਦੇ ਮਾਮਲੇ 'ਚ ਕਾਨੂੰਨੀ ਕਾਰਵਾਈ ਦੀ ਮੰਗ ਲਈ ਧਰਨੇ 'ਤੇ ਬੈਠੇ ਧਰਨਾਕਾਰੀਆਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਚ ਹੋਈ ਝੜਪ ਦਰਮਿਆਨ ਨਿਹੰਗ ਸਿੰਘ ਦੀ ਦਸਤਾਰ ਉਤਾਰਨ 'ਤੇ ਮੌਜੂਦ ਮੁਲਾਜ਼ਮਾਂ ਨੂੰ ਅੰਮ੍ਰਿਤ ਸੰਚਾਰ ਦੌਰਾਨ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਣ ਲਈ ਵੀ ਕਿਹਾ।ਅਸਲ ਵਿਚ 19 ਮਈ 2016 'ਚ ਗੁਰਦਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ਼ਾਰਟ ਸਰਕਟ ਹੋਣ ਕਾਰਨ ਪੰਜ ਪਾਵਨ ਸਰੂਪ ਅਗਨ ਭੇਟ ਹੋਣ ਤੇ 9 ਸਰੂਪ ਪ੍ਰਭਾਵਿਤ ਹੋਣ ਦੇ ਬਾਵਜੂਦ ਉਸ ਸਮੇਂ ਦੀ ਅੰਤਿ੍ੰਗ ਕਮੇਟੀ ਵੱਲੋਂ ਕੋਈ ਪਸ਼ਚਾਤਾਪ ਨਾ ਕਰਨ ਦੇ ਦੋਸ਼ 'ਚ ਪੇਸ਼ ਹੋਣ ਲਈ ਸੱਦਿਆ ਹੈ।

2016 ਦੀ ਅੰਤਿ੍ਗ ਕਮੇਟੀ ਨੂੰ ਆਪਣੇ ਘਰ ਵਿਚ ਸਹਿਜ ਪਾਠ ਕਰਨ ਜਾਂ ਕਰਵਾਉਣ ਦੀ ਤਨਖ਼ਾਹ, ਇਕ ਸਾਲ ਤਕ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਹੁਦੇ 'ਤੇ ਨਾ ਰਹਿਣ ਦੀ ਤਨਖ਼ਾਹ ਵੀ ਲਗਾਈ ਗਈ ਹੈ। ਮੌਜੂਦਾ ਅੰਤਿ੍ੰਗ ਕਮੇਟੀ ਨੂੰ ਇਕ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅਤੇ ਇਕ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਉਣ ਦੀ ਤਨਖ਼ਾਹ ਤੋਂ ਇਲਾਵਾ ਤਿੰਨ ਦਿਨ ਸਾਰਾਗੜ੍ਹੀ ਨਿਵਾਸ ਤੋਂ ਲੈ ਕੇ ਘੰਟਾ ਘਰ ਡਿਉੜੀ ਤਕ ਇਕ ਘੰਟਾ ਝਾੜੂ ਮਾਰਨ ਦੀ ਸੇਵਾ ਕਰਨ ਦੀ ਤਨਖ਼ਾਹ ਲਗਾਈ ਗਈ। ਇਸ ਦੇ ਨਾਲ ਹੀ ਸਮੁੱਚੀ ਅੰਤ੍ਰਿੰਗ ਕਮੇਟੀ ਨੂੰ ਕਿਸੇ ਵੀ ਧਾਰਮਿਕ ਸੰਗਤੀ ਇਕੱਠ 'ਚ ਇਕ ਮਹੀਨਾ ਬੋਲਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ 28 ਸਤੰਬਰ ਦੇ ਬਜਟ ਅਜਲਾਸ 'ਚ ਬੋਲਣ ਅਤੇ ਭਾਗ ਲੈਣ 'ਚ ਛੋਟ ਦਿੱਤੀ ਗਈ ਹੈ। ਪੰਥ 'ਚੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਸੰਚਾਰ 'ਚ ਅੰਮ੍ਰਿਤਪਾਨ ਕਰਾਉਣ ਲਈ ਮਦਦ ਕਰਨ ਵਾਲੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫ਼ਰਵਾਲ ਤੇ ਪ੍ਰੋਫੈਸਰ ਸਰਚਾਂਦ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੰਦਿਆਂ ਇਕ-ਇਕ ਸਹਿਜ ਪਾਠ ਕਰਨ ਦੀ ਤਨਖ਼ਾਹ ਲਗਾਈ ਗਈ ਹੈ।  

ਪੰਜਾਬ 'ਚ ਐੱਸਐੱਸਪੀ ਤੇ ਡੀਐੱਫਓ ਸਮੇਤ 2817ਪਾਜ਼ੇਟਿਵ ਮਾਮਲੇ, 62 ਮੌਤਾਂ

 

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਪੰਜਾਬ ਵਿਚ ਕਰੋੋਨਾਵਾਇਰਸ ਕਾਰਨ 62 ਹੋਰ ਮੌਤਾਂ ਹੋਣ ਕਾਰਨ ਪੰਜਾਬ ਵਿੱਚ ਮੌਤਾਂ ਦਾ ਕੁੱਲ ਅੰਕੜਾ 2708 ’ਤੇੇ ਪੁੱਜ ਗਿਆ ਹੈ। ਲੰਘੇ 24 ਘੰਟਿਆਂ ਵਿੱਚ ਸੂਬੇ ਵਿੱਚ ਕਰੋਨਾ ਦੇ 2817 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਹੁਣ ਪੰਜਾਬ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 92,833 ਹੋ ਗਈ ਹੈ। ਪੰਜਾਬ ਵਿਚ ਹੁਣ ਤੱਕ 15,24,012 ਨਮੂਨੇੇ ਲਏ ਜਾ ਚੁੱਕੇ ਹਨ ਅਤੇ ਇੱਕੋ ਦਿਨ ਵਿਚ ਲਏ ਨਮੂਨਿਆਂ ਦੀ ਗਿਣਤੀ 27,672 ਬਣਦੀ ਹੈ। ਪੰਜਾਬ ’ਚ ਹੁਣ ਤੱਕ 68,463 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 21,662 ਐੈਕਟਿਵ ਕੇਸ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ ਲੰਘੇ 24 ਘੰਟਿਆਂ ਅੰਦਰ ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਵੱਧ 12 ਮੌਤਾਂ ਤੇ ਜਲੰਧਰ ਵਿੱਚ 10 ਮੌਤਾਂ ਹੋਈਆਂ ਹਨ। ਹੁਸ਼ਿਆਰਪੁਰ ਵਿਚ ਸੱਤ, ਮੁਹਾਲੀ ਵਿੱਚ ਛੇ, ਪਟਿਆਲਾ ਵਿਚ ਪੰਜ, ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਕਪੂਰਥਲਾ, ਮੁਕਤਸਰ, ਨਵਾਂ ਸ਼ਹਿਰ, ਸੰਗਰੂਰ ਤੇ ਤਰਨ ਤਾਰਨ ਵਿਚ ਦੋ -ਦੋ ਅਤੇ ਜ਼ਿਲ੍ਹਾ ਬਠਿੰਡਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਮੋਗਾ, ਪਠਾਨਕੋਟ ਤੇ ਰੋਪੜ ਵਿਚ 1-1 ਮੌਤ ਹੋਈ ਹੈ।  

ਪਿੰਡ ਅਮਲਾ ਸਿੰਘ ਵਾਲਾ ਸਹੌਰ ਦੀਆਂ ਪੰਚਾਇਤਾਂ ਵੱਲੋਂ ਮਤੇ ਪਾ ਕੇ ਕਰੋਨਾ ਦੇ ਟੈਸਟ ਕਰਨ ਸਬੰਧੀ ਲਏ ਫੈਸਲੇ

 ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਦੀਆਂ ਕਾਪੀਆਂ ਥਾਣਾ ਠੁੱਲੀਵਾਲ ਦੇ ਐੱਸ ਆਈ ਸੱਤਪਾਲ ਸਿੰਘ ਨੂੰ ਸੌਂਪੀਆਂ।

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਥਾਣਾ ਠੁੱਲੀਵਾਲ ਅਧੀਨ ਪੈਂਦੇ ਗ੍ਰਾਮ ਪੰਚਾਇਤ ਪਿੰਡ ਅਮਲਾ ਸਿੰਘ ਵਾਲਾ ਦੇ ਸਰਪੰਚ ਜਸ਼ਨਜੀਤ ਸਿੰਘ ਰਾਣੂ ਅਤੇ ਗ੍ਰਾਮ ਪੰਚਾਇਤ ਪਿੰਡ ਸਹੌਰ ਦੀ ਵੱਲੋਂ ਆਪਣੇ ਆਪਣੇ ਮਤੇ ਪਾਸ ਕਰਕੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲ ਰਹੇ ਕਰੋਪ ਦੇ ਮੱਦੇ ਨਜ਼ਰ ਪਿੰਡ ਪੱਧਰ ਤੇ ਸਿਹਤ ਵਿਭਾਗ  ਦੀ ਟੀਮ ਵੱਲੋਂ ਕਰੋਨਾ ਦੀ ਸੈਂਪਲਿੰਗ ਅਤੇ ਟੈਸਟਿੰਗ ਕਰਨ ਲਈ ਸੇਹਤ ਵਿਭਾਗ ਨੂੰ ਸਹਿਯੋਗ ਦੇਣ ਦੇ ਫੈਸਲੇ ਲਾਏ ਇਸ ਮੌਕੇ ਸਰਪੰਚ ਜਸ਼ਨਜੀਤ ਸਿੰਘ ਰਾਣੂ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਅੰਦਰ ਕਰੋਨਾ ਦੇ ਟੈਸਟ ਕਰਨ ਸਬੰਧੀ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਨਹੀਂ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਟੈਸਟ ਕਰਵਾ ਸਕਦਾ ਹੈ ਇਸ ਮੌਕੇ ਥਾਣਾ ਠੁੱਲੀਵਾਲ ਦੇ ਅੈਸ.ਆਈ ਸੱਤਪਾਲ ਸਿੰਘ ਨੂੰ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਆਪਣੇ ਪਿੰਡਾਂ ਦੇ ਪਾਏ ਮਤੇ ਦੀਆਂ ਕਾਪੀਆਂ ਸੌਂਪੀਆਂ ਇਸ ਮੌਕੇ ਥਾਣਾ ਠੁੱਲੀਵਾਲ ਦੇ ਐੱਸ ਆਈ ਸੱਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਿਸ਼ਨ ਫਤਹਿ ਦੀ ਵਿੱਢੀ ਮੁਹਿੰਮ ਤਹਿਤ ਹਰ ਇਕ ਵਿਅਕਤੀ ਨੂੰ ਅਫਵਾਹਾਂ ਤੋਂ ਸੁਚੇਤ ਰਹਿ ਕੇ ਆਪਣੇ ਸਰੀਰ ਦਾ ਟੈਸਟ ਟੈਸਟ ਬਿਨਾਂ ਝਿਜਕ ਕਿ ਸਿਹਤ ਭਾਗ ਦੀ ਟੀਮ ਵੱਲੋਂ ਕਰਾਉਣ ਦੀ ਅਪੀਲ ਕੀਤੀ ਇਸ ਮੌਕੇ ਪੰਚ ਜਰਨੈਲ ਸਿੰਘ ਸਿਟੀ ਦੇ ਪ੍ਰਧਾਨ ਵਜ਼ੀਰ ਸਿੰਘ ਸਰਬਜੀਤ ਸਿੰਘ ਵਰਿੰਦਰ ਸਿੰਘ ਅਮਲਾ ਸਿੰਘ ਵਾਲਾ ਸਕੱਤਰ ਜੱਗਾ ਸਿੰਘ ਅਕਲੀਆ ਪੰਚ ਬਹਾਦਰ ਸਿੰਘ ਮੰਗੂ ਸਿੰਘ ਰਣਜੀਤ ਸਿੰਘ ਸਰਬਜੀਤ ਕੌਰ ਕਿਰਨਜੀਤ ਕੌਰ ਸਹੌਰ ਆਦਿ ਵੀ ਹਾਜ਼ਰ ਸਨ

ਨਿਹਾਲ ਸਿੰਘ ਵਾਲਾ ਹਲਕੇ ਵਿੱਚ ਹੋਈ ਹਲਚਲ

ਪਿੰਡ ਬੁੱਟਰ ਵਿੱਚ ਅਕਾਲੀ ਦਲ ਨੂੰ ਝਟਕਾ,150 ਪਰਿਵਾਰ ਹੋਏ ਕਾਂਗਰਸ ਵਿੱਚ ਸਾਮਿਲ

ਪਾਰਟੀ ਵਿੱਚ ਸਾਮਿਲ ਹੋਣ ਵਾਲੇ ਪਰਿਵਾਰਾ ਨੂੰ ਦਿੱਤਾ ਜਾਵੇਗਾ ਸਨਮਾਨ-ਬੀਬੀ ਜਗਦਰਸਨ ਕੌਰ/ਪੱਪੀ ਰਾਉਕੇ

ਅਜੀਤਵਾਲ ਸਤੰਬਰ 2020 (ਨਛੱਤਰ ਸੰਧੂ)ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬੁੱਟਰ ਵਿਖੇ ਕਾˆਗਰਸ ਪਾਰਟੀ ਨੂੰ ਉਸ ਸਮੇˆ ਭਾਰੀ ਬਲ ਮਿਿਲਆ ਜਦੋˆ ਕਿ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਰੀਬ 150 ਪਰਿਵਾਰ ਅਕਾਲੀ ਦਲ ਦੇ ਬੂਥ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਸਮੇਤ ਕਾˆਗਰਸ ਪਾਰਟੀ ਵਿੱਚ ਸ਼ਾਮਲ ਹੋਏ।ਇਸ ਮੌਕੇ ਵੋਮੈਨ ਚਾਈਲਡ ਕਮਿਸ਼ਨ ਪੰਜਾਬ ਦੇ ਮੈˆਬਰ ਬੀਬੀ ਜਗਦਰਸ਼ਨ ਕੌਰ,ਯੂਥ ਕਾˆਗਰਸ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪਲ,ਮੀਤ ਪ੍ਰਧਾਨ ਕਾˆਗਰਸ ਮੋਗਾ ਜਸਵੰਤ ਸਿੰਘ ਪੱਪੀ ਰਾਊਕੇ ਕਲਾˆ,ਮੀਤ ਪ੍ਰਧਾਨ ਕਾˆਗਰਸ ਮੋਗਾ ਸੁਰਜੀਤ ਸਿੰਘ ਮੀਤਾ ਭਾਊ ਰਣੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੌਰਾਨ ਸੰਬੋਧਨ ਕਰਦੇ ਹੋਏ ਬੀਬੀ ਜਗਦਰਸ਼ਨ ਕੌਰ ,ਪਰਮਿੰਦਰ ਸਿੰਘ ਡਿੰਪਲ ਅਤੇ ਜਸਵੰਤ ਸਿੰਘ ਪੱਪੀ ਰਾਊਕੇ ਕਲਾˆ ਨੇ ਕਿਹਾ ਕਿ ਕਾˆਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰੀਵਾਰਾˆ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਜਸਵੰਤ ਸਿੰਘ ਪੱਪੀ ਰਾਊਕੇ ਕਲਾˆ ਨੇ ਬੀਬੀ ਜਗਦਰਸ਼ਨ ਕੌਰ ਦਾ ਧੰਨਵਾਦ ਕਰਦਿਆˆ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਕਾˆਗਰਸ ਹਾਈਕਮਾˆਡ ਵੱਲੋˆ ਥਾਪੜਾ ਦੇ ਕੇ ਭੇਜੀ ਬੀਬੀ ਜਗਦਰਸ਼ਨ ਕੌਰ ਕਾˆਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।ਉਹ ਦਿਨ ਦੂਰ ਨਹੀˆ ਜਦੋˆ 2022 ਵਿੱਚ ਇਹ ਸੀਟ ਜਿੱਤ ਕੇ ਕਾˆਗਰਸ ਦੀ ਝੋਲੀ ਵਿਚ ਪਾਉਣਗੇ।ਉਨ੍ਹਾˆ ਕਿਹਾ ਕਿ ਕਾˆਗਰਸ ਪਾਰਟੀ ਵਿੱਚ ਹਲਕਾ

ਇੰਚਾਰਜ ਦਾ ਕੋਈ ਕਲਚਰਲ ਨਹੀˆ ਹੈ ਅਤੇ ਹਲਕਾ ਇੰਚਾਰਜ ਦੇ ਨਾਮ ਤੇ ਲੋਕਾˆ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਟਕਸਾਲੀ ਕਾˆਗਰਸੀਆˆ ਨੂੰ ਖੂਜੇ ਲਾ ਕੇ ਪਿੰਡਾˆ ਵਿੱਚ ਧੜੇਬੰਦੀ ਪੈਦਾ ਕੀਤੀ ਜਾ ਰਹੀ ਹੈ ।ਜਿਸ ਨੂੰ ਟਕਸਾਲੀ ਕਾˆਗਰਸੀ ਕਦੇ ਵੀ ਬਰਦਾਸ਼ਤ ਨਹੀˆ ਕਰਨਗੇ।ਬੀਬੀ ਜਗਦਰਸ਼ਨ ਕੌਰ ਦਾ ਟਕਸਾਲੀ ਕਾˆਗਰਸੀਆˆ ਦਾ ਸਾਥ ਦੇਣ ਤੇ ਧੰਨਵਾਦ ਕੀਤਾ।ਇਸ ਮੌਕੇ ਹੋਰਨਾˆ ਤੋˆ ਇਲਾਵਾ ਹੈਪੀ ਬੱਧਨੀ ਖੁਰਦ ਇੰਦਰਜੀਤ ਸਿੰਘ ਪੰਚ ਚਮਕੌਰ ਸਿੰਘ ਪੱਤੋ ਬਲਵੰਤ ਸਿੰਘ ਬੁੱਟਰ ਲਾਭ ਸਿੰਘ ਬੁੱਟਰ ਰਾਜੂ ਮੈˆਬਰ ਬੁੱਟਰ ਗੁਰਮੇਲ ਸਿੰਘ ਤੇ ਕਾˆਗਰਸੀ ਵਰਕਰ ਹਾਜ਼ਰ ਸਨ।

ਹੋਲੀ ਹਾਰਟ ਸਕੂਲ ਅਜੀਤਵਾਲ ਦੇ ਵਿਿਦਆਰਥੀ ਵੱਲੋਂ ‘ਹਿੰਦੀ ਦਿਵਸ’ ਮਨਾਇਆ ਗਿਆ

ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ: ਸੁਭਾਸ਼ ਪਲਤਾ

ਅਜੀਤਵਾਲ, ਸਤੰਬਰ (ਨਛੱਤਰ ਸੰਧੂ):- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ‘ਹਿੰਦੀ ਦਿਵਸ’ ਮਨਾਇਆ ਗਿਆ।ਇਸ ਮੌਕੇ ਸਕੂਲ ਦੇ ਅਧਿਆਪਕਾ ਵੱਲੋਂ ਆਪਣੀ-ਆਪਣੀ ਜਮਾਤ ਦੇ ਬੱਚਿਆ ਨੂੰ ਆਨਲਾਈਨ ਵੀਡਿਓ ਕਾਲ ਰਾਹੀਂ ਹੀ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਗਿਆ।ਉਨ੍ਹਾਂ ਦੱਸਿਆ ਕਿ ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ।14 ਸਤੰਬਰ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਸੀ।ਇਸ ਮੌਕੇ ਵਿਿਦਆਰਥੀਆ ਵੱਲੋਂ ਹਿੰਦੀ ਦਿਵਸ ਉੱਪਰ ਕਵਿਤਾਵਾਂ, ਚਾਰਟ ਅਤੇ ਪੋਸਟਰ ਬਣਾਏ ਗਏ।ਕੋਵਿਡ-19 ਦੇ ਚਲਦੇ ਅਧਿਆਪਕਾਂ ਵੱਲੋਂ ਸਾਰੀਆ ਹਦਾਇਤਾਂ ਦੀ ਪਾਲਣਾ ਕਰਦੇ ਸਕੂਲ ਵਿੱਚ ਮਾਸਕ, ਸੈਨੇਟਾਈਜਰ,ਦਸਤਾਨੇ, ਆਪਸ ਵਿਚਲੀ ਦੂਰੀ ਬਣਾਈ ਰੱਖੀ। ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ , ਡਾਇਰੈਕਟਰ ਅਮਿਤ ਪਲਤਾ, ਸ਼ਰੀਯਾ ਪਲਤਾ ਅਤੇ ਸਕੂਲ ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਨੇ ਬੱਚਿਆ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਬੱਚਿਆ ਦੁਆਰਾ ਬਣਾਏ ਗਏ ਚਾਰਟ ਅਤੇ ਪੋਸਟਰਾਂ ਦੀ ਪ੍ਰਸੰਸਾ ਕੀਤੀ

ਰਾਮੂੰਵਾਲਾ ਨਵਾਂ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਮੰਜੂਰੀ ਪੱਤਰ ਵੰਡੇ

ਅਜੀਤਵਾਲ ਸਤੰਬਰ (ਨਛੱਤਰ ਸੰਧੂ)ਸਰਕਾਰ ਵਲੋਂ ਦਿੱਤੀ ਜਾਂਦੀ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ ਦੇ ਪਿੰਡ ਰਾਮੂੰਵਾਲਾ ਨਵਾਂ ਦੇ ਪਾਸ ਹੋਏ ਮੰਜੂਰੀ ਪੱਤਰ ਸਮਾਜ ਸੇਵੀ ਮੈਂਬਰ ਪੰਚਾਇਤ ਗੁਰਮੀਤ ਸਿੰਘ ਕਾਕਾ ਦੇ ਘਰ ਸਮਾਜ ਸੇਵਾ ਸੋਸਾਇਟੀ ਆਗੂ ਗੁਰਵਿੰਦਰ ਗਿੱਲ ਤੇ ਪਿ੍ੰਸ ਗਿੱਲ ਪ੍ਧਾਨ ਪੀ.ਯੂ.ਐਸ.ਯੂ ਹਲਕਾ ਨਿਹਾਲ ਸਿੰਘ ਵਾਲਾ ਵਲੋਂ ਵੰਡੇ ਗਏ 1 ਇਸ ਮੌਕੇ ਗੁਰਮੀਤ ਸਿੰਘ ਕਾਕਾ ਨੇ ਦੱਸਿਆ ਕਿ ਇੰਨਾਂ ਲਾਭਪਾਤਰੀਆਂ ਦੇ ਖਾਤਿਆਂ ੱਚ ਜਲਦ ਹੀ ਪੈਨਸ਼ਨ ਰਾਸ਼ੀ ਪੈਣੀ ਸ਼ੁਰੂ ਹੋ ਜਾਵੇਗੀ 1 ਇਸ ਮੌਕੇ ਮਨਜੀਤ ਕੌਰ ਪਤਨੀ ਹਰਪਾਲ ਸਿੰਘ, ਮਲਕੀਤ ਕੌਰ ਪਤਨੀ ਮੋਹਕਮ ਸਿੰਘ, ਮਨਜੀਤ ਕੌਰ ਪਤਨੀ ਸੁਖਦੇਵ ਸਿੰਘ ਨੇ ਗੁਰਮੀਤ ਸਿੰਘ ਕਾਕਾ ਪੰਚ ਦਾ ਧੰਨਵਾਦ ਕਰਦਿਆਂ ਕਿਹਾ ਕਿ ੳੁਸ ਨੇ ਸਾਰੀ ਕਾਰਵਾਈ ਪੂਰੀ ਕਰ ਪੈਨਸ਼ਨਾਂ ਪਾਸ ਕਰਵਾ ਕੇ ਦਿੱਤੀਆਂ ਹਨ 1 ਇਸ ਮੌਕੇ ਸਮਾਜ ਸੇਵਾ ਸੋਸਾਇਟੀ ਆਗੂ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਗੁਰਮੀਤ ਸਿੰਘ ਕਾਕਾ ਹਰ ਲੋੜਵੰਦ ਦੀ ਸਰਕਾਰੀ ਸਕੀਮਾਂ ਦੀ ਸਹਾਇਤਾ ਲੈਣ ੱਚ ਮਦਦ ਕਰਦੇ ਹਨ 1 ਇਸ ਸਮੇਂ ਪਿ੍ੰਸ ਗਿੱਲ ਪ੍ਧਾਨ ਪੀ.ਯੂ.ਐਸ.ਯੂ ਹਲਕਾ ਨਿਹਾਲ ਸਿੰਘ ਵਾਲਾ ਹਾਜਰ ਸਨ 1 ਰਾਮੂੰਵਾਲਾ ਨਵਾਂ ਦੇ ਲਾਭਪਾਤਰੀਆਂ ਨੂੰ ਮੰਜੂਰੀ ਪੱਤਰ ਦਿੰਦੇ ਹੋਏ ਪੰਚ ਗੁਰਮੀਤ ਕਾਕਾ, ਗੁਰਵਿੰਦਰ ਗਿੱਲ, ਪ੍ਰਿੰਸ ਗਿੱਲ ਪ੍ਰਧਾਨ ਪੀ.ਯੂ.ਐਸ.ਯੂ

ਕਿਸਾਨ ਤੇ ਮਜਦੂਰ ਜੱਥੇਬੰਦੀਆ ਨੇ ਕੇਦਰ ਵੱਲੋ ਲਿਆਦੇ ਕਾਨੂੰਨਾ ਖਿਾਲਫ ਸੰਘਰਸ ਤਿੱਖਾ ਕੀਤਾ

ਕੇਦਰ ਦੇ ਆਰਡੀਨੈਸ ਨਾਲ ਮਜਦੂਰ ਅਤੇ ਕਿਸਾਨਾ ਦਾ ਹੋਵੇਗਾ ਉਜਾੜਾ-ਹਨੀ/ਗਰੇਵਾਲ

ਜਗਰਾਓ/ਹਠੂਰ 18 ਸਤੰਬਰ (ਨਛੱਤਰ ਸੰਧੂ)ਕੇਦਰ ਸਰਕਾਰ ਵੱਲੋ ਕਿਸਾਨ ਅਤੇ ਮਜਦੂਰ ਵਿਰੋਧੀ ਲਿਆਦੇ ਆਰਡੀਨੈਸ ਜਿਨ੍ਹਾ ਨੂੰ ਪਾਰਲੀਮੈਟ ਵੱਲੋ ਕਾਨੂੰਨੀ ਸਕਲ ਦਿੱਤੀ ਜਾ ਚੁੱਕੀ ਹੈ ਦੇ ਵਿਰੋਧ ਵਿੱਚ ਅੱਜ ਇਥੇ ਆਲ ਇੰਡੀਆ ਕਿਸਾਨ ਸਭਾ ਅਤੇ ਆਲ ਇੰਡੀਆ ਖੇਤ ਮਜਦੂਰ ਯੂਨੀਅਨ ਦੇ ਵਰਕਰਾ ਵੱਲੋ ਧਰਨਾ ਮਾਰ ਕੇ ਐਸ.ਡੀ.ਐਮ ਰਾਹੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਸਮੇ ਬੁਲਾਰਿਆ ਮੰਗ ਕੀਤੀ ਕਿ ਖੇਤੀ ਵਿਰੋਧੀ ਕਿਸਾਨ ਵਿਰੋਧੀ,ਮਜਦੂਰ ਵਿਰੋਧੀ ਪਾਸ ਕੀਤੇ ਜਾ ਰਹੇ ਕਾਨੂੰਨ ਰੱਦ ਕੀਤੇ ਜਾਣ ਨਹੀ ਤਾ ਕਿਸਾਨਾ ਦਾ ਉਜਾੜਾ ਹੋਵੇਗਾ।ਮਜਦੂਰ ਭੁੱਖਾ ਮਰੇਗਾ ਅਤੇ ਬੇਰੁਜਾਗਰੀ ਵਿੱਚ ਵਾਧਾ ਹੋਵੇਗਾ।ਇਸ ਤੋ ਇਲਾਵਾ ਬਿਜਲੀ ਬਿੱਲ 2020 ਪਾਸ ਹੋਣ ਨਾਲ ਬਿਜਲੀ ਮਹਿੰਗੀ ਹੋਵੇਗੀ,ਸਬਸਿਟੀਆ ਖਤਮ ਹੋਣਗੀਆ ਤੇ ਲੋਕਾ ਉੱਤੇ ਜਿਆਦਾ ਭਾਰ ਪਵੇਗਾ।ਉਨ੍ਹਾ ਕਿਹਾ ਕਿ ਕੋਰੋਨਾ ਦੀ ਆੜ ਹੇਠ ਮਜਦੂਰ ਕਿਸਾਨ ਸੰਘਰਸਾ ਨੂੰ ਕੁਚਲਣ ਦੀ ਜੋ ਸਰਕਾਰ ਨੇ ਨੀਤੀ ਬਣਾਈ ਹੈ ਬੰਦ ਕੀਤੀ ਜਾਵੇ ਅਤੇ ਦਿਹਾੜੀਦਾਰ ਮਜਦੂਰਾ ਦੇ ਕੱਟੇ ਨੀਲੇ ਕਾਰਡ ਬਹਾਲ ਕੀਤਾ ਜਾਣ,ਨਹੀ ਤਾ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਸਮੇ ਉਨ੍ਹਾ ਨਾਲ ਜਿਲ੍ਹਾ ਸਕੱਤਰ ਤੇ ਸੂਬਾ ਕਮੇਟੀ ਮੈਬਰ ਬਲਜੀਤ ਸਿੰਘ ਗਰੇਵਾਲ,ਆਲ ਇੰਡੀਆ ਕਿਸਾਨ ਸਭਾ ਦੇ ਆਗੂ ਹਰਿੰਦਰਪ੍ਰੀਤ ਹਨੀ ਜਲਾਲਦੀਵਾਲ,ਕਮੇਟੀ ਮੈਬਰ ਮਾਸਟਰ ਹਰਪਾਲ ਸਿੰਘ ਭੈਣੀ ਦਰੇੜਾ ਨੇ ਸੰਬੋਧਨ ਕੀਤਾ ਅਤੇ ਇਲਾਵਾ ਮਾਸਟਰ ਮੁਖਤਿਆਰ ਸਿੰਘ ਜਲਾਲਦੀਵਾਲ,ਮਾਸਟਰ ਫਕੀਰ ਚੰਦ,ਦੱਧਾਹੂਰ,ਨਿਰਮਲ ਸਿੰਘ ਗਿੱਲ,ਨਛੱਤਰ ਸਿੰਘ,ਜੋਗਿੰਦਰ ਸਿੰਘ,ਇੰਦਰਜੀਤ ਸਿੰਘ,ਲਾਲਜੀਤ ਸਿੰਘ ਬੁਰਜ ਹਰੀ ਸਿੰਘ,ਗੁਰਮੀਤ ਭੈਣੀ ਦਰੇੜਾਂ,ਲਾਬ ਸਿੰਘ,ਸਿਆਮ ਸਿੰਘ ਭੈਣੀ ਰੋੜਾ,ਮੇਜਰ ਸਿੰਘ ਹਲਵਾਰਾ,ਸਰਬਜੀਤ ਸਿੰਘ ਬੁਰਜ ਹਕੀਮਾ,ਕੁਲਦੀਪ ਸਿੰਘ ਜੋਲ੍ਹਾ,ਸੋਨੀ ਜੋਲ੍ਹਾ,ਬਿੰਦਰ ਸਿੰਘ,ਗਣੇਸ ਬਹਾਦਰ ਰਾਏਕੋਟ,ਜਰਨੈਲ ਸਿੰਘ ਜਲਾਲਦੀਵਾਲ,ਰਣਧੀਰ ਸਿੰਘ ਢੇਸੀ ਤਹਿਸਲੀ ਪ੍ਰਧਾਨ ਆਦਿ ਹਾਜਰ ਸਨ।

ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਗਾਹਕਾਂ ਸਣੇ ਫੜ੍ਹੀਆਂ ਧੰਦਾ ਚਲਾ ਰਹੀਆਂ ਜਨਾਨੀਆਂ

ਅੱਡੇ ਤੋਂ ਕਾਬੂ ਬੰਦਿਆਂ 'ਚ ਇੱਕ ਸਰਕਾਰੀ ਪੁਲਿਸ ਮੁਲਾਜਮ ਵੀ ਸ਼ਾਮਿਲ 

  ਮਹਿਲ ਕਲਾਂ/ਬਰਨਾਲਾ- ਸਤੰਬਰ 2020  (ਗੁਰਸੇਵਕ ਸਿੰਘ ਸਿੰਘ) ਸ਼ਹਿਰ ਦੇ ਪੱਤੀ ਰੋਡ 'ਤੇ ਪੈਂਦੀ ਪਿਆਰਾ ਕਲੋਨੀ ਅੰਦਰ ਇਕ ਕੋਠੀ 'ਚ ਕਾਫ਼ੀ ਅਰਸੇ ਤੋਂ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਛਾਪਾ ਮਾਰ ਕੇ ਥਾਣਾ ਸਿਟੀ 1 ਬਰਨਾਲਾ ਦੀ ਪੁਲਸ ਪਾਰਟੀ ਨੇ ਰੰਗਰਲੀਆਂ ਮਨਾ ਰਹੇ 2 ਗ੍ਰਾਹਕਾਂ ਸਣੇ 4 ਜਨਾਨੀਆਂ ਨੂੰ ਕਾਬੂ ਕੀਤਾ ਹੈ। ਅੱਡੇ ਤੋਂ ਗ੍ਰਿਫ਼ਤਾਰ 6 ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮੁਹੱਲਾ ਵਾਸੀਆਂ ਮੁਤਾਬਕ ਅੱਡਾ ਚਲਾ ਰਹੀ ਜਨਾਨੀ ਭਿੰਦਰ ਕੌਰ ਆਪਣੀ ਕੋਠੀ 'ਚ ਬਾਹਰੋਂ ਜਨਾਨੀਆਂ ਅਤੇ ਕੁੜੀਆਂ ਨੂੰ ਬੁਲਾ ਕੇ ਗ੍ਰਾਹਕਾਂ ਅੱਗੇ ਪਰੋਸਦੀ ਸੀ। ਇਹ ਸੂਚਨਾ ਆਖਰ ਪੁਲਸ ਨੂੰ ਵੀ ਮਿਲ ਹੀ ਗਈ। ਘਟਨਾ ਸਬੰਧੀ ਇਤਲਾਹ ਮਿਲਦਿਆਂ ਹੀ ਏ.ਐੱਸ.ਆਈ. ਦਰਸ਼ਨ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਪੱਤੀ ਰੋਡ ਦੇ ਸਥਿਤ ਪਿਆਰਾ ਕਲੋਨੀ 'ਚ ਭਿੰਦਰ ਕੌਰ ਬਰਨਾਲਾ ਦੀ ਕੋਠੀ ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਸ ਪਾਰਟੀ ਨੇ ਮੌਕੇ ਤੋਂ ਹੀ ਅੱਡਾ ਚਲਾ ਰਹੀ ਭਿੰਦਰ ਕੌਰ ਅਤੇ ਉੱਥੇ ਧੰਦਾ ਕਰਨ ਲਈ ਪਹੁੰਚੀਆਂ ਜਨਾਨੀਆਂ ਮਨਦੀਪ ਕੌਰ ਚੁਹਾਨਕੇ, ਕਮਲਜੀਤ ਕੌਰ ਬਰਨਾਲਾ ਅਤੇ ਸਿਮਰਜੀਤ ਕੌਰ ਹੰਡਿਆਇਆ ਨੂੰ 2 ਗ੍ਰਾਹਕਾਂ ਅਵਤਾਰ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਅਤੇ ਚਮਕੌਰ ਸਿੰਘ ਭੋਤਨਾ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ 1 ਦੇ ਐੱਸ.ਐੱਚ.ਓ. ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦੇਹ ਵਪਾਰ ਦੇ ਅੱਡੇ ਬਾਰੇ ਸੂਚਨਾ ਮਿਲਣ ਤੇ ਤੁਰੰਤ ਹੀ ਛਾਪਾ ਮਾਰ ਕੇ ਅੱਡਾ ਚਲਾ ਰਹੀ ਜਨਾਨੀ ਤੇ ਉੱਥੇ ਪਹੁੰਚੀਆਂ 3 ਹੋਰ ਜਨਾਨੀਆਂ ਨੂੰ 2 ਗ੍ਰਾਹਕਾਂ ਸਣੇ ਕਾਬੂ ਕਰ ਲਿਆ। ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁੱਛਗਿਛ ਦੇ ਆਧਾਰ ਦੇ ਅੱਡੇ ਬਾਰੇ ਹੋਰ ਜਾਣਕਾਰੀ ਲੈ ਕੇ ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ। 

ਅੱਡੇ ਤੋਂ ਕਾਬੂ ਬੰਦਿਆਂ 'ਚ ਇੱਕ ਸਰਕਾਰੀ ਪੁਲਿਸ ਮੁਲਾਜਮ ਵੀ ਸ਼ਾਮਿਲ 

ਭਰੋਸੋਯੋਗ ਸੂਤਰਾਂ ਅਨੁਸਾਰ ਦੇਹ ਵਪਾਰ ਦੇ ਜੁਰਮ 'ਚ ਗ੍ਰਿਫਤਾਰ ਇੱਕ ਦੋਸ਼ੀ ਸਰਕਾਰੀ ਮੁਲਾਜਮ ਵੀ ਦੱਸਿਆ ਜਾ ਰਿਹਾ ਹੈ। ਪਰੰਤੂ ਪੁਲਿਸ ਅਧਿਕਾਰੀ ਹਾਲੇ ਤਫਤੀਸ਼ ਜਾਰੀ ਹੋਣ ਦੀ ਗੱਲ ਕਹਿ ਕੇ ਨਾਮਜਦ ਦੋਸ਼ੀ ਸਰਕਾਰੀ ਮੁਲਾਜਮ ਦੀ ਪਹਿਚਾਣ ਦੱਸਣ ਤੋਂ ਟਾਲਾ ਵੱਟ ਰਹੇ ਹਨ। ਭਰੋਸੋਯੋਗ ਸੂਤਰਾਂ ਅਨੁਸਾਰ ਦੇਹ ਵਪਾਰ ਦੇ ਜੁਰਮ 'ਚ ਗਿਰਫਤਾਰ ਇੱਕ ਦੋਸ਼ੀ ਸਰਕਾਰੀ ਮੁਲਾਜਮ ਵੀ ਦੱਸਿਆ ਜਾ ਰਿਹਾ ਹੈ। ਪਰੰਤੂ ਪੁਲਿਸ ਅਧਿਕਾਰੀ ਹਾਲੇ ਤਫਤੀਸ਼ ਜਾਰੀ ਹੋਣ ਦੀ ਗੱਲ ਕਹਿ ਕੇ ਨਾਮਜਦ ਦੋਸ਼ੀ ਸਰਕਾਰੀ ਮੁਲਾਜਮ ਦੀ ਪਹਿਚਾਣ ਦੱਸਣ ਤੋਂ ਟਾਲਾ ਵੱਟ ਰਹੇ ਹਨ। ਪਤਾ ਇਹ ਵੀ ਲੱਗਿਆ ਹੈ ਕਿ ਇੱਕ ਦਲਾਲ ਨੇ ਸਿਰਫ 1 ਔਰਤ ਤੇ 1 ਪੁਰਸ਼ ਖਿਲਾਫ ਕੇਸ ਦਰਜ਼ ਕਰਕੇ ਬਾਕੀਆਂ ਨੂੰ ਛੱਡਣ ਦੇ ਨਾਮ ਤੇ ਕਰੀਬ 50 ਹਜ਼ਾਰ 'ਚ ਪੁਲਿਸ ਨਾਲ ਸੌਦਾ ਕਰਵਾਉਣ ਦਾ ਵੀ ਯਤਨ ਕੀਤਾ। ਪਰੰਤੂ ਇਹ ਭਿਣਕ ਮੀਡੀਆ ਦੇ ਕੰਨੀ ਪੈ ਜਾਣ ਤੋਂ ਬਾਅਦ ਦਲਾਲ ਨੇ ਆਪਣੇ ਪੈਰ ਪਿੱਛੇ ਮੋੜਨਾ ਹੀ ਬੇਹਤਰ ਸਮਝਿਆ। ਅਪੁਸ਼ਟ ਜਾਣਕਾਰੀ ਇਹ ਵੀ ਹੈ ਕਿ ਪੁਲਿਸ ਨੇ ਇੱਕ ਪ੍ਰੋਪਰਟੀ ਡੀਲਰ, ਇੱਕ ਹਰੇ ਦੀ ਟਾਲ ਵਾਲੇ ਅਤੇ ਇੱਕ ਹੋਰ ਔਰਤ ਨੂੰ ਵੀ ਹਿਰਾਸਤ ਚ, ਲਿਆ ਸੀ। ਪਰੰਤੂ ਬਾਅਦ 'ਚ ਇਹ ਤਿੰਨੋਂ ਜਣਿਆਂ ਨੂੰ ਕਿਉਂ ਛੱਡ ਦਿੱਤਾ ਗਿਆ , ਇਸ ਸਬੰਧੀ ਤਰਾਂ ਤਰਾਂ ਦੀ ਚਰਚਾ ਚੱਲ ਰਹੀ ਹੈ ! ਉੱਧਰ ਐਸ.ਐਚ.ਉ. ਨੇ ਕਿਹਾ ਕਿ ਦੋਸ਼ੀਆਂ ਨਾਲ ਕਿਸੇ ਵੀ ਤਰਾਂ ਦੀ ਰਿਆਇਤ ਨਹੀਂ ਕੀਤੀ ਜਾਵੇਗੀ । ਉਨਾਂ ਕਿਹਾ ਕਿ ਤਫਤੀਸ਼ ਜਾਰੀ ਹੈ, ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।

ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ-ਬੀਹਲਾ

ਆਰਡੀਨੈਂਸਾਂ ਵਿਰੁੱਧ ਅਕਾਲੀ ਦਲ ਦਾ ਹਰ ਆਗੂ 'ਤੇ ਵਰਕਰ ਕਿਸਾਨ ਯੂਨੀਅਨਾਂ ਦਾ ਸਾਥ ਦੇਵੇਗਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020-(ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੰਡੀਕਰਨ ਬੋਰਡ ਵੱਲੋਂ ਪੰਜਾਬ ਦੇ 12 ਹਜਾਰ ਤੋਂ ਵੱਧ ਪਿੰਡਾਂ 'ਤੇ ਹਰ ਸ਼ਹਿਰ 'ਚ 1700 ਤੋਂ 1800 ਮੰਡੀਆਂ ਸਥਾਪਤ ਕੀਤੀਆਂ, 153 ਮਾਰਕੀਟ ਕਮੇਟੀਆਂ ਰਾਹੀ ਮੰਡੀਆਂ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ 'ਤੇ ਹਰ ਤਰਾਂ ਦੀਆਂ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਮੰਡੀ ਬੋਰਡ ਨੂੰ ਦਿੱਤੀਆਂ, ਜਿਸ ਸਦਕਾ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਸਰੁੱਖਿਤ ਰਹਿੰਦੀ 'ਤੇ ਸਮੇਂ ਸਿਰ ਫਸਲ ਦੀ ਖਰੀਦ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਯਕੀਨੀ ਬਣਾਇਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਆਗੂ 'ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਿਸ ਨੇ ਕਿਸਾਨਾਂ ਦੀ ਭਲਾਈ ਲਈ ਜਿੱਥੇ ਮੁਫ਼ਤ ਖੇਤੀਬਾੜੀ ਲਈ 12 ਬਿਜਲੀ  ਘੰਟੇ ਬਿਜਲੀ ਸਪਲਾਈ ਦਿੱਤੀ ਗਈ। ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ। ਪੰਜਾਬ ਨੂੰ ਬਿਜਲੀ ਪੱਖੋਂ ਸਰਪਲੱਸ ਸੂਬਾ ਬਣਾਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਜੋ ਵਿਕਾਸ ਹੋਇਆ ਉਹ ਕੋਈ ਹੋਰ ਸਰਕਾਰ ਨਹੀ ਕਰ ਸਕਦੀ, ਪੰਜਾਬ ਦੀ ਭਲਾਈ 'ਤੇ ਪੰਜਾਬ ਦੇ ਲੋਕਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਅਨੇਕਾਂ ਭਲਾਈ ਸਕੀਮਾਂ ਚਲਾਈਆ ਜੋ ਕਾਂਗਰਸ ਸਰਕਾਰ ਬਣਦਿਆ ਹੀ ਬੰਦ ਹੋ ਗਈਆਂ। ਕਿਸਾਨ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਤਿੰਨ ਆਰਡੀਨੈਂਸਾਂ ਦੇ ਖ਼ਿਲਾਫ਼ ਪਾਰਟੀ ਪ੍ਰਧਾਨ 'ਤੇ ਸੰਸਦ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ 'ਚ ਕੇਂਦਰ ਸਰਕਾਰ ਨੂੰ ਆਰਡੀਨੈਂਸ ਪਾਸ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ 'ਤੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰਸੈਸਿੰਗ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ ਜਦਕਿ ਕਾਂਗਰਸ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੋਰਾ ਝੂਠ ਬੋਲਿਆ ਕਿ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ 'ਚ ਨਹੀ ਗਿਆ, ਪਰ ਪੰਜਾਬ ਪੱਖੀ ਸੋਚ ਦੇ ਮਾਲਕ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਪੱਖੀ ਗੱਲ ਕੀਤੀ। ਬੀਹਲਾ ਨੇ ਕਿਹਾ ਕਿ ਅਸੀਂ ਵੀ ਕਿਸਾਨ ਹਾਂ ਜੇਕਰ ਆਰਡੀਨੈਂਸਾਂ ਵਿਰੁੱਧ ਸੰਘਰਸ਼ ਵਿੱਢਣਾ ਪਿਆ ਤਾਂ ਅਕਾਲੀ ਦਲ ਦਾ ਹਰ ਆਗੂ 'ਤੇ ਵਰਕਰ ਚੱਟਾਨ ਵਾਂਗ ਡੱਟ ਕੇ ਕਿਸਾਨ ਯੂਨੀਅਨਾਂ ਦਾ ਸਾਥ ਦੇਵੇਗਾ।

ਕਿਸਾਨ ਮਜ਼ਦੂਰ ਜਥੇਬੰਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ 

24 ਤੋ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਦਾ ਕੀਤਾ ਐਲਾਨ

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕਿਸਾਨ ਮਜ਼ਦੂਰ ਜਥੇਬੰਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ । ਉਨ੍ਹਾਂ ਨੇ 24 ਤੋ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ । 

ਕੁਲਜੀਤ ਨਾਗਰਾ ਨੇ ਕਿਸਾਨ ਵਿਰੋਧੀ ਬਿਲ ਪਾਸ ਕਰਨ ਦੇ ਵਿਰੋਧ ਵਿੱਚ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਲੋਕ ਸਭਾ ਵਿੱਚ ਖੇਤੀ ਬਿੱਲ ਪਾਸ ਹੋਣ ਦੇ ਵਿਰੋਧ ’ਚ ਅੱਜ ਦੇਰ ਰਾਤ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ, ‘ਮੈਂ ਇਸ ਕਾਲੇ ਦਿਨ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।’ ਨਾਗਰਾ ਨੇ ਇਕ ਟਵੀਟ ਕਰਕੇ ਆਪਣੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ।

ਪੰਜਾਬ 'ਚ ਕੋਰੋਨਾ ਬੰਬ ਹੁਣ ਫੁਟਿਆ ਵੀਰਵਾਰ 66 ਮੌਤਾਂ 

ਸਰਕਾਰੀ ਕਾਲਜ ਦੇ 11 ਸਟਾਫ ਮੈਂਬਰਾਂ ਸਮੇਤ 2739 ਪਾਜ਼ੇਟਿਵ ਮਾਮਲੇ

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕੋਰੋਨਾ ਦੀ ਵੱਧ ਰਹੀ ਇਨਫੈਕਸ਼ਨ ਹਾਲੇ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਹਾਲਾਤ ਇਹ ਹਨ ਕਿ ਸਕੂਲ-ਕਾਲਜਾਂ ਵਿਚ ਸਿਰਫ਼ ਸਟਾਫ ਦੇ ਆਉਣ ਦੇ ਬਾਵਜੂਦ ਸਟਾਫ ਮੈਂਬਰ ਇਸ ਦੀ ਲਪੇਟ ਵਿਚ ਆ ਰਹੇ ਹਨ। ਵੀਰਵਾਰ ਨੂੰ ਅੰਮ੍ਰਿਤਸਰ ਦੇ ਇਕ ਸਰਕਾਰੀ ਕਾਲਜ ਦੇ ਚਾਰ ਲੈਕਚਰਾਰ, ਛੇ ਸੇਵਾਦਾਰ ਅਤੇ ਇਕ ਜੂਨੀਅਰ ਲੈਬ ਅਟੈਂਡੈਂਟ ਪਾਜ਼ੇਟਿਵ ਪਾਏ ਗਏ ਹਨ। ਇਸ ਦਿਨ ਕੁਲ 2739 ਲੋਕ ਜਿੱਥੇ ਪਾਜ਼ੇਟਿਵ ਪਾਏ ਗਏ ਹਨ, ਉੱਥੇ 66 ਲੋਕਾਂ ਦੀ ਮੌਤ ਵੀ ਹੋਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇਕ ਹੀ ਦਿਨ ਵਿਚ 2248 ਲੋਕ ਕੋਰੋਨਾ ਨੂੰ ਹਰਾਉਣ ਵਿਚ ਕਾਮਯਾਬ ਵੀ ਹੋਏ ਹਨ। ਵੀਰਵਾਰ ਨੂੰ ਵੀ ਸੂਬੇ ਦੇ ਅੱਠ ਜ਼ਿਲ੍ਹਿਆਂ ਵਿਚ ਸਭ ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਸਭ ਤੋਂ ਜ਼ਿਆਦਾ 464 ਮਰੀਜ਼ ਲੁਧਿਆਣਾ ਵਿਚ, 345 ਜਲੰਧਰ ਵਿਚ, 294 ਪਟਿਆਲਾ ਵਿਚ, 278 ਮੋਹਾਲੀ ਵਿਚ, 163 ਬਠਿੰਡਾ ਵਿਚ, 181 ਅੰਮ੍ਰਿਤਸਰ ਵਿਚ, 133 ਗੁਰਦਾਸਪੁਰ ਵਿਚ ਅਤੇ ਫਿਰੋਜ਼ਪੁਰ 115 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ 12, ਜਲੰਧਰ ਵਿਚ ਨੌਂ, ਪਟਿਆਲਾ ਵਿਚ ਅੱਠ ਅਤੇ ਫ਼ਤਹਿਗੜ੍ਹ ਸਾਹਿਬ ਵਿਚ ਛੇ ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ। ਸੂਬੇ ਵਿਚ ਕੁੱਲ ਮੌਤਾਂ ਦਾ ਅੰਕੜਾ 2620 ਤਕ ਪੁੱਜ ਗਿਆ ਹੈ। ਇਸੇ ਤਰ੍ਹਾਂ ਸੂਬੇ ਵਿਚ ਹੁਣ ਤਕ 89,871 ਲੋਕ ਜਿੱਥੇ ਪਾਜ਼ੇਟਿਵ ਹੋ ਚੁੱਕੇ ਹਨ ਉੱਥੇ ਫ਼ਿਲਹਾਲ 21343 ਸਰਗਰਮ ਕੇਸ ਹਨ।

ਸਿੱਖ ਜਥੇਬੰਦੀਆਂ ਨੇ ਸੰਘਰਸ਼ ਭਖ਼ਾਇਆ, ਕਿਹਾ-ਐੱਫਆਈਆਰ ਕਰੋ, ਤਾਂ ਹਟੇਗਾ ਧਰਨਾ

ਸੂਬੇ ਭਰ ਤੋਂ ਪੰਥਕ ਜਥੇਬੰਦੀਆਂ ਦੇ ਆਗੂ ਪੁੱਜਣੇ ਸ਼ੁਰੂ 

ਅੰਮ੍ਰਿਤਸਰ,ਸਤੰਬਰ 2020 - (ਜਸਮੇਲ ਗਾਲਿਬ/  ਮਨਜਿੰਦਰ ਗਿੱਲ )- ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਵੱਖ-ਵੱੱਖ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਇੱਕ ਹੋਰ ਮੋਰਚਾ ਖੋਲ੍ਹ ਦਿੱਤਾ ਹੈ। ਇਸ ਤੋਂ ਪਹਿਲਾਂ ਸਤਿਕਾਰ ਕਮੇਟੀਆਂ ਤੇ ਉਸ ਨਾਲ ਸਬੰਧਤ ਕੁਝ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਲਾਇਆ ਹੋਇਆ ਹੈ।  ਦਲ ਖਾਲਸਾ ਅਤੇ ਅਕਾਲੀ ਦਲ ਮਾਨ ਦੇ ਸੱਦੇ ’ਤੇ ਅੱਜ ਇਥੇ ਸ੍ਰੀ ਅਕਾਲ ਤਖ਼ਤ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪੁੱਜੇ ਹੋਏ ਸਨ। ਇਨ੍ਹਾਂ ਵਿੱਚ ਅਕਾਲੀ ਦਲ ਡੈਮੋਕਰੈਟਿਕ, ਯੂਨਾਈਟਡ ਅਕਾਲੀ ਦਲ, ਅਖੰਡ ਕੀਰਤਨੀ ਜਥਾ, ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਹਰਿਆਣਾ ਕਮੇਟੀ ਵੱਲੋਂ ਭਾਈ ਬਲਜੀਤ ਸਿੰਘ ਦਾਦੂਵਾਲ, ਜਾਗੋ ਪਾਰਟੀ, ਅਕਾਲੀ ਦਲ ਦਿੱਲੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨੁਮਾਇੰਦੇ ਸ਼ਾਮਲ ਸਨ। ਇਸ ਦੌਰਾਨ ਹੋਈ ਮੀਟਿੰਗ ਵਿੱਚ ਕੁਝ ਮਤੇ ਵੀ ਪਾਸ ਕੀਤੇ ਗਏ ਹਨ।  ਦਲ ਖਾਲਸਾ ਦੇ ਕੰਵਰਪਾਲ ਸਿੰਘ ਅਤੇ ਅਕਾਲੀ ਦਲ ਮਾਨ ਦੇ ਇਮਾਨ ਸਿੰਘ ਮਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਸਮੂਹ ਸਿੱਖ ਜਥੇਬੰਦੀਆਂ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅੰਤ੍ਰਿੰਗ ਕਮੇਟੀ ਦੇ ਸਾਰੇ ਮੈਂਬਰਾਂ ਨੂੰ ‘ਦੋਸ਼ੀ’ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਭਲਕੇ 18  ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਖਿਮਾ ਯਾਚਨਾ ਲਈ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਆ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਨੈਤਿਕ ਅਧਿਕਾਰ ’ਤੇ ਅਸਤੀਫੇ ਦੇ ਦੇਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਬਜਟ ਸਮਾਗਮ ਸਮੇਂ ਅੱਜ ਦੀ ਮੀਟਿੰਗ ਵਿਚ ਹਾਜ਼ਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਚਾਰੋਂ ਗੇਟਾਂ ਦੇ ਬਾਹਰ ਖੜ੍ਹੇ ਹੋਣਗੇ ਅਤੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਕੋਲੋਂ ਕੁਝ ਸਵਾਲਾਂ ਦੇ ਜਵਾਬ ਮੰਗੇ ਜਾਣਗੇ। ਟਾਸਕ ਫੋਰਸ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਸਮੇਤ ਟਾਸਕ ਫੋਰਸ ਦੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਅਤੇ ਇਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਦੀ ਮੰਗ ਕੀਤੀ ਹੈ। ਐਡਵੋਕੇਟ ਈਸ਼ਰ ਸਿੰਘ ਵਲੋਂ ਪਾਵਨ ਸਰੂਪ ਮਾਮਲਿਆਂ ਦੀ ਕੀਤੀ ਗਈ ਜਾਂਚ ਦੀ 1000 ਪੰਨੇ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਅਤੇ ਇਸ ਦੀਆਂ ਮੂਲ ਕਾਪੀਆਂ ਸਿੱਖ ਜਥੇਬੰਦੀਆਂ ਨੂੰ ਦੇਣ ਦੀ ਮੰਗ ਕੀਤੀ ਹੈ। ਇਸੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ 22 ਸਤੰਬਰ  ਨੂੰ ਲੌਂਗੋਵਾਲ ਸਥਿਤ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਬਾਹਰ ਧਰਨਾ ਸ਼ੁਰੂ ਕੀਤਾ ਜਾਵੇਗਾ। ਉਸ ਮੌਕੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਘਰਾਂ ਅੱਗੇ ਧਰਨੇ ਦੇਣ ਬਾਰੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਵੀ ਸਮਰਥਨ ਕੀਤਾ।

ਸ਼੍ਰੋਮਣੀ ਕਮੇਟੀ ਨੂੰ ਇੱਕ-ਇੱਕ ਸਰੂਪ ਦਾ ਹਿਸਾਬ ਦੇਣਾ ਪਵੇਗਾ- ਮੁਤਵਾਜ਼ੀ ਜਥੇਦਾਰ ਮੰਡ

ਅੰਮ੍ਰਿਤਸਰ,ਸਤੰਬਰ 2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-   ਸਤਿਕਾਰ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਨੇੜੇ ਲਾਇਆ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਵਿਚ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ ਹੈ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਘੱਟ ਗਏ ਇੱਕ-ਇੱਕ ਸਰੂਪ ਦੇ ਬਾਰੇ ਮੁਕੰਮਲ ਜਾਣਕਾਰੀ ਦੇਵੇ। ਜਦੋਂ ਤਕ ਇਹ ਜਾਣਕਾਰੀ ਨਹੀਂ ਮਿਲਦੀ, ਸਿੱਖਾਂ ਵੱਲੋਂ ਮੋਰਚਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਲਾਏ ਇਸ ਮੋਰਚੇ ਦਾ ਸਮਰਥਨ ਕੀਤਾ। 

ਕਿਸਾਨਾਂ ਨਾਲ ਜੁੜੇ ਖੇਤੀ ਬਿੱਲਾਂ ਦੇ ਵਿਰੋਧ ’ਚ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ’ਚੋਂ ਅਸਤੀਫ਼ਾ

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਆਖ਼ਰ ਵੀਰਵਾਰ ਨੂੰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸਿਆਸੀ ਸ਼ਰੀਕਾਂ ਤੋਂ ਇਲਾਵਾ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਧਿਰਾਂ ਵੱਲੋਂ ਬਾਦਲ ਪਰਿਵਾਰ 'ਤੇ ਕੇਂਦਰੀ ਵਜ਼ਾਰਤ ਵਿਚੋਂ ਬਾਹਰ ਆਉਣ ਦਾ ਦਬਾਅ ਪਾਇਆ ਜਾ ਰਿਹਾ ਸੀ। ਕਿਸਾਨਾਂ ਨੇ ਆਰਡੀਨੈਂਸ ਦਾ ਸਮਰਥਨ ਕਰਨ ਵਾਲੇ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਨ ਦੀ ਚਿਤਾਵਨੀ ਦਿੱਤੀ ਸੀ ਜਿਸ ਕਰ ਕੇ ਅਕਾਲੀ ਦਲ ਦੀ ਲੀਡਰਸ਼ਿਪ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਸੀ। ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਐਨ ਆਖ਼ਰੀ ਮੌਕੇ 'ਤੇ ਸੰਸਦ ਵਿਚ ਖੇਤੀ ਸੁਧਾਰਾਂ ਸਬੰਧੀ ਬਿੱਲ ਪੇਸ਼ ਹੋਣ 'ਤੇ ਪੈਂਤੜਾ ਬਦਲਦੇ ਹੋਏ ਯੂ -ਟਰਨ ਲਿਆ ਸੀ ਜਦੋਂ ਕਿ ਆਰਡੀਨੈਂਸਾ ਦੇ ਸੰਸਦ ਵਿਚ ਪੇਸ਼ ਹੋਣ ਤੋਂ ਪਹਿਲਾਂ ਤਕ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਖੇਤੀ ਸਬੰਧੀ ਤਿੰਨਾਂ ਆਰਡੀਨੈਂਸਾਂ ਦੇ ਕਿਸਾਨ ਹਿਤੈਸ਼ੀ ਹੋਣ ਦੀ ਵਕਾਲਤ ਕਰਦੀ ਰਹੀ ਹੈ।

ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਇਜਲਾਸ 'ਚ ਖੇਤੀ ਸੁਧਾਰਾਂ ਦੇ ਨਾਂ 'ਤੇ ਦੋ ਹੋਰ ਬਿੱਲ ਪੇਸ਼ ਨਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਅਕਾਲੀ ਦਲ ਵੱਡਾ ਫ਼ੈਸਲਾ ਲਵੇਗਾ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਨੇ ਹਰਸਿਮਰਤ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ।

ਅਕਾਲੀ ਦਲ ਦਾ ਭਾਜਪਾ ਨਾਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਗਠਜੋੜ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਕੌਰ ਬਾਦਲ ਮੋਦੀ ਵਜ਼ਾਰਤ 'ਚ ਕੇਂਦਰੀ ਮੰਤਰੀ ਹਨ। ਹਾਲਾਂ ਕਿ ਅਕਾਲੀ ਦਲ ਦੀਆਂ ਲੋਕ ਸਭਾ ਵਿਚ ਸਿਰਫ਼ ਦੋ ਸੀਟਾਂ ਹਨ, ਇਸ ਦੇ ਬਾਵਜੂਦ ਭਾਜਪਾ ਨੇ ਹਰਸਿਮਰਤ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਹੋਇਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 5 ਜੂਨ ਨੂੰ ਖੇਤੀ ਸੁਧਾਰਾਂ ਦੇ ਨਾਂ 'ਤੇ ਤਿੰਨ ਆਰਡੀਨੈਂਸ ਅਤੇ ਬਿਜਲੀ ਐਕਟ 2003 (ਸੋਧ ਬਿੱਲ 2020) ਸਬੰਧੀ ਆਰਡੀਨੈਂਸ ਕੈਬਨਿਟ ਵਿਚ ਪਾਸ ਕੀਤਾ ਸੀ। ਕੇਂਦਰੀ ਵਜ਼ਾਰਤ ਵੱਲੋਂ ਆਰਡੀਨੈਂਸ ਪਾਸ ਕੀਤੇ ਜਾਣ ਤੋਂ ਬਾਅਦ ਹੀ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਿਕ ਧਿਰਾਂ ਅਤੇ ਕਿਸਾਨਾਂ ਵੱਲੋਂ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਸੀ। ਪਰ ਅਕਾਲੀ ਦਲ ਇਜਲਾਸ ਸ਼ੁਰੂ ਹੋਣ ਤਕ ਆਰਡੀਨੈਂਸ/ ਬਿੱਲਾਂ ਦਾ ਸਮਰਥਨ ਕਰਦਾ ਰਿਹਾ।

ਭਰੋਸੋਯਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਵੱਖ-ਵੱਖ ਕਿਸਾਨਾਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰਿਆਂ ਨੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਹਰਸਿਮਰਤ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਆਉਣ ਦੀ ਮੰਗ ਕੀਤੀ ਸੀ। ਜਦੋਂ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਨੇ ਸੰਸਦ ਵਿਚ ਪੇਸ਼ ਹੋਏ ਜ਼ਰੂਰੀ ਵਸਤਾਂ ਸੋਧ ਬਿੱਲ ਦਾ ਵਿਰੋਧ ਕੀਤਾ ਅਤੇ ਖੇਤੀ ਸਬੰਧੀ ਬਿੱਲਾਂ ਦਾ ਵਿਰੋਧ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਨ ਨੇ ਖੇਤੀ ਆਰਡੀਨੈਂਸ ਲਿਆਉਣ ਸਮੇਂ ਅਕਾਲੀ ਦਲ ਨੂੰ ਭਰੋਸੇ ਵਿਚ ਨਹੀਂ ਲਿਆ। ਸੁਖਬੀਰ ਦੇ ਇਸ ਬਿਆਨ ਤੋਂ ਸਿਆਸੀ ਸ਼ਰੀਕਾਂ ਨੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਦੋਂ ਆਰਡੀਨੈਂਸ ਪਾਸ ਹੋਏ ਤਾਂ ਉਦੋਂ ਹਰਸਿਮਰਤ ਨੇ ਵਿਰੋਧ ਕਿਉਂ ਨਹੀਂ ਕੀਤਾ। ਇਸ ਤਰ੍ਹਾਂ ਹਰਸਿਮਰਤ ਦੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦਬਾਅ ਵਧਣ ਲੱਗਾ ਸੀ। 

 

 ਕਿਸਾਨ ਵਿਰੋਧੀ ਫ਼ੈਸਲੇ 'ਚ ਭਾਈਵਾਲ ਨਹੀਂ ਬਣ ਸਕਦੀ - ਹਰਸਿਮਰਤ

ਚੰਡੀਗੜ,  ਸਤੰਬਰ  2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪ੍ਰਧਾਨ ਮੰਤਰੀ ਨੂੰ ਚਾਰ ਸਿਫ਼ਆਂ ਦੇ ਦਿੱਤੇ ਅਸਤੀਫ਼ੇ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨ ਵਿਰੋਧੀ ਕਿਸੇ ਵੀ ਫੈਸਲੇ ਵਿਚ ਅਕਾਲੀ ਦਲ ਭਾਈਵਾਲ ਨਹੀਂ ਬਣ ਸਕਦਾ। ਉਨ੍ਹਾਂ ਆਪਣੇ ਅਸਤੀਫ਼ੇ ਵਿਚ ਲਿਖਿਆ ਕਿ ਮੇਰਾ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਵਿੱਤਰ ਸੋਚ , ਸ਼ਾਨਾ-ਮੱਤੀ ਵਿਰਾਸਤ ਅਤੇ ਸਮਰਪਣ ਭਾਵਨਾ ਦਾ ਪ੍ਰਤੀਕ ਹੈ ਜਿਸ ਅਨੁਸਾਰ ਅਕਾਲੀ ਦਲ ਕਿਸਾਨਾਂ ਦੇ ਹਿਤਾਂ ਲਈ ਲੜਾਈ ਵਿਚ ਕਿਸੇ ਵੀ ਹੱਦ ਤਕ ਜਾਣ ਤੋਂ ਕਦੇ ਪਿਛਾਂਹ ਨਹੀਂ ਹਟਿਆ ਤੇ ਨਾ ਹੀ ਹਟੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਤੀਫ਼ੇ ਵਿਚ ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਇਸ ਗੱਲ 'ਤੇ ਮਾਣ ਹੈ ਕਿ ਅੱਜ ਉਹ ਅਕਾਲੀ ਦਲ ਦੀ ਇਸ ਨਿਵੇਕਲੀ ਵਿਰਾਸਤ ਨੂੰ ਹੋਰ ਅੱਗੇ ਵਧਾਉਣ 'ਚ ਆਪਣੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਲਿਖਿਆ ਕਿ ਮੈਨੂੰ ਇਸ ਗੱਲ 'ਤੇ ਵੀ ਬਹੁਤ ਮਾਣ ਹੈ ਕਿ ਸਾਡੇ ਕਿਸਾਨ ਹਮੇਸ਼ਾ ਹੀ ਸਭ ਤੋਂ ਵੱਧ ਉਮੀਦ ਸ਼੍ਰੋਮਣੀ ਅਕਾਲੀ ਦਲ 'ਤੇ ਹੀ ਰੱਖਦੇ ਆਏ ਹਨ ਅਤੇ ਪਾਰਟੀ ਨੇ ਉਨ੍ਹਾਂ ਦੀਆਂ ਇਨ੍ਹਾਂ ਉਮੀਦਾਂ 'ਤੇ ਹਮੇਸ਼ਾ ਪੂਰੀ ਉਤਰੀ ਹੈ। ਜੋ ਕੁਝ ਮਰਜ਼ੀ ਹੋ ਜਾਏ , ਅਸੀਂ ਪਾਰਟੀ ਦੀ ਇਸ ਵਿਰਾਸਤ ਨੂੰ ਅਤੇ ਕਿਸਾਨਾਂ ਦੇ ਇਸ ਭਰੋਸੇ ਕੋਈ ਠੇਸ ਨਹੀਂ ਪੁੱਜਣ ਦਿਆਂਗੇ। ਕਿਸਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਭਰੋਸਾ ਸਾਡੇ ਲਈ ਬੇਹੱਦ ਪਵਿੱਤਰ ਹੈ।

ਅੱਜ ਬਰਨਾਲਾ ਵਿਖੇ ਮੈਰਿਜ ਪੈਲੇਸ ਐਸੋਸੀਏਸ਼ਨ ਸਮੇਤ 12 ਜਥੇਬੰਦੀਆਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ 

ਮਹਿਲ ਕਲਾਂ/ ਬਰਨਾਲਾ, ਸਤੰਬਰ 2020 -( ਗੁਰਸੇਵਕ ਸਿੰਘ ਸੋਹੀ )-ਬਰਨਾਲਾ ਵਿਖੇ ਸਦਰ ਬਾਜ਼ਾਰ, ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਹੰਡਿਆਇਆ ਰੋਡ ਤੋਂ ਹੁੰਦਾ ਵਾਪਸੀ ਕਚਹਿਰੀ ਚੌਂਕ ਮੈਰਿਜ ਪੈਲੇਸ ਐਸੋਸੀਏਸ਼ਨ ਸਮੇਤ ਜ਼ਿਲ੍ਹੇ ਦੀਆਂ 12 ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਪੰਜਾਬ ਦੇ ਪੈਲਸ ਚ ਵੀ ਵਿਆਹ ਆਦਿ ਲਈ 100 ਵਿਅਕਤੀਆਂ ਦੀ ਮਨਜ਼ੂਰੀ ਦਿੱਤੀ ਜਾਵੇ। ਜ਼ਿਲ੍ਹਾ ਬਰਨਾਲਾ ਮੈਰਿਜ ਪੈਲੇਸ ਦੇ ਪ੍ਰਧਾਨ ਕੁਲਦੀਪ ਸੂਦ ,ਮੀਤ ਪ੍ਰਧਾਨ ਸਤੀਸ਼ ਗਰਗ ,ਬੁਲਾਰੇ ਰਿੱਪੀ ਦੇਵਗਨ, ਨੇ ਦੱਸਿਆ ਕਿ ਰੋਸ ਮੁਜ਼ਾਹਰੇ ਵਿੱਚ ਪੈਲੇਸ, ਟੈਂਟ ਹਾਊਸ ਕੇਟਰਜ, ਹਲਵਾਈ, ਵੇਟਰ, ਲਾਈਟ, ਸਾਊਂਡ ਡੀਜੇ, ਫਲਾਵਰ ਡੈਕੋਰੇਸ਼ਨ,  ਬੇਡ ,ਵੇਟਰੈਸ ,ਫੋਟੋਗ੍ਰਾਫ', ਭੱਠੀ  ਹਾਊਸ ਆਦਿ ਯੂਨੀਅਨ ਵੱਲੋਂ ਸ਼ਮੂਲੀਅਤ ਕੀਤੀ, ਮੈਰਿਜ ਪੈਲੇਸਾਂ ਦੇ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਦੀ ਨੀਤੀ ਨੂੰ ਮੁੱਖ ਰੱਖਦਿਆਂ ਘੱਟੋ ਘੱਟ 100 ਮਹਿਮਾਨਾਂ ਦੀ ਛੋਟ ਵੀ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਗਿਣਤੀ ਨੂੰ ਲੈ ਕੇ ਵਾਧਾ ਨਾ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਇਸ ਮੌਕੇ ਜੀਤ ਸਿੰਘ ਹਲਵਾਈ, ਰਵੀ ਬਾਂਸਲ, ਮਲਕੀਤ ਸਿੰਘ ਬੱਲੀ, ਰਵੀ ਜੈਨ, ਚੋਪੜਾ ਲਾਈਟ, ਪਿਆਰਾ ਲਾਲ ਰਾਏਸਰ, ਲੱਕੀ ਪੱਖੋਂ, ਮਹਿੰਦਰ ਗਰੋਵਰ, ਰਣਜੀਤ ਸਿੰਘ, ਕਰਨ ਡੀ ਜੇ, ਜੀਤ ਸਿੰਘ ਹਲਵਾਈ, ਰੁਪਿੰਦਰ ਸਿੰਘ ਗਿੱਲ, ਜਗਸੀਰ ਸਿੰਘ ਬਿੱਟੂ, ਸੰਦੀਪ ਸਿੰਘ, ਸੁਖਵਿੰਦਰ ਸਿੰਘ ਚੀਮਾ, ਅਤੇ ਵੱਖ -ਵੱਖ ਯੂਨੀਅਨ ਦੇ ਆਗੂ ਹਾਜ਼ਰ ਸਨ