You are here

ਪੰਜਾਬ

ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਮੁਹਾਲੀ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਅੱਜ 15 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਜੱਜ ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ. ਸੁਭਾਸ਼. ਰੈੱਡੀ ਅਤੇ ਜਸਟਿਸ ਐੱਮ.ਆਰ. ਸ਼ਾਹ ਦੀ ਸ਼ਮੂਲੀਅਤ ਵਾਲੇ ਵਿਸ਼ੇਸ਼ ਬੈਂਚ ਵੱਲੋਂ ਸਵੇਰੇ ਸਾਢੇ 10 ਵਜੇ ਸੈਣੀ ਦੀ ਪਟੀਸ਼ਨ ’ਤੇ ਵਰਚੁਅਲ ਸੁਣਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਅਤੇ ਪੁਲੀਸ ਵੱਲੋਂ ਸੈਣੀ ਨੂੰ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ ਜਾਵੇਗੀ। ਇਸ ਸਬੰਧੀ ਕਾਨੂੰਨੀ ਮਾਹਿਰਾਂ ਵੱਲੋਂ ਸਿਰਜੋੜ ਕੇ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਕਿ ਭਲਕੇ ਕਿਵੇਂ ਸਟੇਟ ਦਾ ਮਜ਼ਬੂਤ ਪੱਖ ਰੱਖਿਆ ਜਾਵੇ। ਚੇਤੇ ਰਹੇ ਸੁਪਰੀਮ ਕੋਰਟ ਨੇ ਲੰਘੇ ਦਿਨ ਸਾਬਕਾ ਡੀਜੀਪੀ ਦੀ ਅਗਾਊਂ ਜ਼ਮਾਨਤ ਵਿੱਚ ਕਈ ਖ਼ਾਮੀਆਂ ਹੋਣ ਕਾਰਨ ਅਰਜ਼ੀ ਮੋੜ ਦਿੱਤੀ ਸੀ। ਅਰਜ਼ੀ ਨਾਲ ਨੱਥੀ ਹਲਫ਼ਨਾਮਾ ਕਿਸੇ ਸਮਰੱਥ ਅਧਿਕਾਰੀ ਵੱਲੋਂ ਤਸਦੀਕ ਨਹੀਂ ਸੀ। ਇਸ ਤੋਂ ਇਲਾਵਾ ਪਟੀਸ਼ਨ ਵਿੱਚ ਹੋਰ ਵੀ ਕਈ ਊਣਤਾਈਆਂ ਸਨ। ਬਚਾਅ ਪੱਖ ਦੇ ਵਕੀਲਾਂ ਨੇ ਹੁਣ ਨਵੇਂ ਸਿਰਿਓਂ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ, ਜਿਸ ’ਤੇ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਦੂਜੇ ਪਾਸੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੈਵੀਅਟ ਪਟੀਸ਼ਨ ਦਾਖ਼ਲ ਕਰਕੇ ਅਪੀਲ ਕੀਤੀ ਹੈ ਕਿ ਸਾਬਕਾ ਡੀਜੀਪੀ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਸਟੇਟ ਦਾ ਪੱਖ ਵੀ ਸੁਣਿਆ ਜਾਵੇ। ਓਦਰ ਮੁਹਾਲੀ ਪੁਲਿਸ ਵਲੋਂ ਸੈਣੀ ਦੀ ਭਾਲ ’ਚ ਛਾਪੇਮਾਰੀ ਜਾਰੀਮੁਹਾਲੀ ਪੁਲੀਸ ਵੱਲੋ ਸੈਣੀ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਹੁਣ ਤੱਕ ਪੁਲੀਸ ਨੂੰ ਉਨ੍ਹਾਂ ਦੀ ਮੌਜੂਦਗੀ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਇਸ ਦੌਰਾਨ ‘ਸਿੱਟ’ ਮੁਖੀ ਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਸੈਣੀ ਮਾਮਲੇ ਵਿੱਚ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਨਾਂਹ ਕਰ ਦਿੱਤੀ ਹੈ।

ਕੌਮੀ ਐਵਾਰਡਾਂ ਨਾਲ ਨਿਵਾਜੇ ਪੰਜਾਬ ਦੇ ਸਾਰੇ ਖਿਡਾਰੀ ਹੋਣਗੇ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਦੇ ਹੱਕਦਾਰ - ਰਾਣਾ ਸੋਢੀ

 

ਚੰਡੀਗੜ੍ਹ ,ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਭਾਵ ਕੌਮੀ ਅਰਜੁਨਾ ਐਵਾਰਡ, ਪਦਮਸ਼੍ਰੀ, ਮੇਜਰ ਧਿਆਨ ਚੰਦ, ਦਰੋਣਾਚਾਰਿਆ ਐਵਾਰਡ ਨਾਲ ਨਿਵਾਜੇ ਗਏ ਕੌਮਾਂਤਰੀ ਖਿਡਾਰੀ ਆਪਣੇ ਆਪ ਪੰਜਾਬ ਦੇ ਇਕੋ-ਇਕ ਵੱਕਾਰੀ 'ਮਹਾਰਾਜਾ ਰਣਜੀਤ ਸਿੰਘ ਪੁਰਸਕਾਰ' ਲਈ ਯੋਗ ਹੋਣਗੇ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਇਹ ਐਲਾਨ ਅੱਜ ਇੱਥੇ ਆਪਣੀ ਸਰਕਾਰੀ ਨਿਵਾਸ 'ਤੇ ਅਰਜੁਨਾ ਐਵਾਰਡ, ਮੇਜਰ ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਦਾ ਸਨਮਾਨ ਕਰਦਿਆਂ ਕੀਤਾ।

ਇਸ ਮੌਕੇ ਖੇਡ ਮੰਤਰੀ ਰਾਣਾ ਸੋਢੀ ਨੇ ਜਿੱਥੇ ਇਹ ਨੈਸ਼ਨਲ ਵਕਾਰੀ ਐਵਾਰਡ ਜਿੱਤਣ ਵਾਲਿਆਂ ਦੀ ਰੱਜਵੀਂ ਸ਼ਲਾਘਾ ਕੀਤੀ ਉੱਥੇ ਨਾਲ ਹੀ ਕਿਹਾ ਕਿ ਖੇਡ ਖੇਤਰ 'ਚ ਇਨ੍ਹਾਂ ਸਾਬਕਾ ਓਲੰਪੀਅਨ ਤੇ ਕੌਮਾਂਤਰੀ ਖਿਡਾਰੀਆਂ ਵਲੋਂ ਦਰਜ ਕੀਤੀਆਂ ਬੇਮਿਸਾਲ ਪ੍ਰਰਾਪਤੀਆਂ ਰਾਜ ਦੇ ਨੌਜਵਾਨਾਂ ਖ਼ਾਸ ਕਰ ਕੇ ਗਰਾਸ ਰੂਟ 'ਤੇ ਉੱਭਰਦੇ ਯੂਥ ਖਿਡਾਰੀਆਂ ਨੂੰ ਵੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਤਗਮੇ ਜਿੱਤਣ ਲਈ ਰਾਹ ਦਸੇਰਾ ਸਾਬਤ ਹੋਣਗੀਆਂ।

ਇਸ ਵਿਸ਼ੇਸ਼ ਸਮਾਗਮ 'ਚ ਜਿਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਉਨ੍ਹਾਂ 'ਚ ਕੌਮੀ ਹਾਕੀ ਟੀਮ ਦੇ ਸਟਰਾਈਕਰ ਆਕਾਸ਼ਦੀਪ ਸਿੰਘ (ਅਰਜੁਨ ਐਵਾਰਡ ਜੇਤੂ) ਤੇ ਥਰੋਅਰ ਕੁਲਦੀਪ ਸਿੰਘ ਭੁੱਲਰ, ਹਾਕੀ ਓਲੰਪੀਅਨ ਅਜੀਤ ਸਿੰਘ, ਏਸ਼ੀਆ ਸੋਨ ਤਗਮਾ ਜੇਤੂ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ, ਰੋਇੰਗ ਖਿਡਾਰੀ ਮਨਜੀਤ ਸਿੰਘ, ਫੁੱਟਬਾਲ ਖਿਡਾਰੀ ਤੇ ਕੌਮੀ ਟੀਮ ਦੇ ਟਰੇਨਰ ਸੁਖਵਿੰਦਰ ਸਿੰਘ ਤੇ ਓਲੰਪੀਅਨ ਮੁੱਕੇਬਾਜ਼ ਲੱਖਾ ਸਿੰਘ (ਸਾਰੇ ਮੇਜਰ ਧਿਆਨ ਚੰਦ ਐਵਾਰਡ ਜੇਤੂ) ਤੇ ਤੇਨਜ਼ਿੰਗ ਨੋਰਗੇ ਕੌਮੀ ਐਵਾਰਡ ਜੇਤੂ ਕਰਨਲ ਸਰਫ਼ਰਾਜ਼ ਸਿੰਘ ਪੁੱਤਰ (ਸਾਬਕਾ ਹਾਕੀ ਓਲੰਪੀਅਨ ਕਰਨਲ ਬਲਬੀਰ ਸਿੰਘ ਕੁਲਾਰ) ਸ਼ਾਮਲ ਹਨ। ਰਾਣਾ ਸੋਢੀ ਨੇ ਕੌਮੀ ਐਵਾਰਡ ਨਾਲ ਨਿਵਾਜੇ ਗਏ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਇਹ ਸਾਰੇ ਪੰਜਾਬ 'ਚ ਕੌਮੀ ਤੇ ਕੌਮਾਂਤਰੀ ਖਿਡਾਰੀ ਤਿਆਰ ਕਰਨ 'ਚ ਨੈਸ਼ਨਲ ਕੋਚਿੰਗ ਕੈਂਪਾਂ ਨਾਲ ਸਹਿਯੋਗ ਕਰਨ।

ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ-2018 'ਚ ਬਣਾਈ ਨਵੀਂ ਖੇਡ ਨੀਤੀ ਅਨੁਸਾਰ ਕੌਮੀ ਖੇਡ ਐਵਾਰਡ ਜੇਤੂ ਪੰਜਾਬ ਦੇ ਖਿਡਾਰੀ ਆਪਣੇ ਆਪ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਹਾਸਲ ਕਰਨ ਦੇ ਹੱਕਦਾਰ ਹੋ ਜਾਣਗੇ। ਖੇਡ ਮੰਤਰੀ ਸ੍ਰੀ ਰਾਣਾ ਸੋਢੀ ਨੇ ਡਾਇਰੈਕਟਰ, ਸਪੋਰਟਸ ਪੰਜਾਬ ਨੂੰ ਕਿਹਾ ਕਿ ਉਹ ਖੇਡ ਨੀਤੀ 'ਚ ਜਲਦੀ ਲੋੜੀਂਦੀ ਤਬਦੀਲੀ ਯਕੀਨੀ ਬਣਾਉਣ ਲਈ ਤੁਰੰਤ ਠੋਸ ਕਦਮ ਚੁੱਕਣ। ਇਸ ਦੇ ਨਾਲ ਖੇਡ ਮੰਤਰੀ ਨੇ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲਿ੍ਹਆਂ ਨਾਲ ਸਬੰਧਤ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਯੋਗ ਖਿਡਾਰੀਆਂ ਦੇ ਫ਼ਾਰਮ ਭਰਵਾ ਕੇ ਹੈੱਡਕੁਆਰਟਰ ਵਿਖੇ ਭੇਜਣ ਤਾਂ ਕਿ ਕੋਈ ਵੀ ਯੋਗ ਖਿਡਾਰੀ ਵਾਂਝਾ ਨਾ ਰਹੇ।

ਖੇਡ ਮੰਤਰੀ ਨੇ ਐਲਾਨ ਕੀਤਾ ਕਿ ਬਜ਼ੁਰਗ ਖਿਡਾਰੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ 'ਤੇ ਸਾਲਾਨਾ ਆਮਦਨ ਦੀ ਕੋਈ ਹੱਦ ਨਹੀਂ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਖਿਡਾਰੀ ਦੀ ਕਿੰਨੀ ਵੀ ਸਾਲਾਨਾ ਆਮਦਨ ਹੋਵੇ, ਉਹ ਪੈਨਸ਼ਨ ਦਾ ਹੱਕਦਾਰ ਬਣਿਆ ਰਹੇਗਾ। ਖੇਡ ਮੰਤਰੀ ਨੇ ਹਾਲ ਹੀ 'ਚ ਧਿਆਨ ਚੰਦ ਐਵਾਰਡ ਹਾਸਲ ਕਰਨ ਵਾਲੇ ਏਸ਼ਿਆਈ ਖੇਡਾਂ ਦੇ ਤਮਗ਼ਾ ਜੇਤੂ ਤੇ ਓਲੰਪੀਅਨ ਬਾਕਸਰ ਲੱਖਾ ਸਿੰਘ ਨੂੰ ਖੇਡ ਵਿਭਾਗ'ਚ ਨੌਕਰੀ ਦਿੱਤੀ ਜਾਵੇਗੀ, ਜਿਸ ਲਈ ਉਨ੍ਹਾਂ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਇਸੇ ਮਹੀਨੇ ਮੁੱਕੇਬਾਜ਼ੀ ਕੋਚ ਵਜੋਂ ਨੌਕਰੀ ਦੇਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਮੁੱਖ ਸਕੱਤਰ ਪਰਵਾਸੀ ਭਾਰਤੀ ਮਾਮਲੇ ਕਿਰਪਾ ਸ਼ੰਕਰ ਸਰੋਜ ਅਤੇ ਡਾਇਰੈਕਟਰ, ਸਪੋਰਟਸ, ਪੰਜਾਬ ਡੀਪੀਐੱਸ ਖਰਬੰਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਨੂੰ ਲੈ ਕੇ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਭਾਈ ਲੌਂਗੋਵਾਲ ਨੂੰ ਮੰਗ ਪੱਤਰ

ਲੌਂਗੋਵਾਲ, ਸਤੰਬਰ 2020  (ਗੁਰਸੇਵਕ ਸੋਹੀ) ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਅੱਜ ਲੌਂਗੋਵਾਲ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਗ੍ਰਹਿ ਪੁੱਜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਅੰਤਰਿੰਗ ਕਮੇਟੀ ਵਲੋਂ ਆਪਣੇ ਹੀ ਫੈਸਲੇ ਤੋਂ ਯੂ ਟਰਨ ਲੈਣ ਸੰਬੰਧੀ ਲਿਖਤੀ ਮੰਗ ਪੱਤਰ ਦਿੱਤਾ ਹੈ ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਵਲੋਂ ਪੰਥਕ ਮਰਿਆਦਾ ਦੀ ਬਹਾਲੀ ਲਈ ਝੰਡਾਂ ਬੁਲੰਦ ਕੀਤਾ ਗਿਆ ਹੈ। 

 

ਅਨੇਕਾਂ ਸਮੱਸਿਆਵਾਂ ਨਾਲ ਜੂਝਦੀ ਪਿੰਡ ਗਹਿਲ ਦੀ ਗਊਸ਼ਾਲਾ

ਦਵਿੰਦਰ ਸਿੰਘ ਬੀਹਲਾ ਨੇ ਗਊਆਂ ਲਈ ਸ਼ੈਡ ਬਣਾਉਣ ਦਾ ਭਰੋਸਾ ਦਿੱਤਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਬੇਸਹਾਰਾ ਗਊਆਂ ਦੀ ਸੇਵਾ ਸੰਭਾਲ ਲਈ ਪੰਜਾਬ ਭਰ 'ਚ ਅਨੇਕਾਂ ਗਊਸ਼ਾਲਾ ਬਣੀਆਂ ਹੋਈਆਂ ਹਨ ਜੋ ਸਫਲਤਾ ਪੂਰਵਕ ਚੱਲ ਰਹੀਆਂ ਹਨ। ਪਰ ਪਿੰਡ ਗਹਿਲ ਵਿਖੇ ਬਣੀ ਗਊਸ਼ਾਲਾ ਦੀ ਹਾਲਤ ਬੇਹੱਦ ਤਰਸਯੋਗ ਹੈ। ਇਸ ਗਊਸ਼ਾਲਾ 'ਚ ਗਊਆਂ ਦੀ ਸਾਂਭ ਸੰਭਾਲ ਦੇ ਪੁਖਤਾ ਪ੍ਰਬੰਧ ਨਹੀ ਜਿਸ ਕਾਰਨ ਗਊਸ਼ਾਲਾ ਦੇ ਪ੍ਰਬੰਧਕ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਗਊਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਕਰਨ ਦਾਸ ਨੇ ਦੱਸਿਆ ਕਿ ਇਸ ਗਊਸ਼ਾਲਾ 'ਚ 250 ਤੋਂ ਵੱਧ ਗਊਆਂ 'ਤੇ ਵੱਛੇ ਹਨ। ਗਊਆਂ ਉਪਰ ਪਾਇਆ ਗਿਆ ਸ਼ੈਡ ਵੀ ਪੂਰਾ ਨਹੀ ਜਿਸ ਕਾਰਨ ਗਊਆਂ ਕਾਫੀ ਧੁੱਪ ਅਤੇ ਮੀਹ 'ਚ ਬਾਹਰ ਹੀ ਰਹਿੰਦੀਆਂ ਹਨ ਜਿਸ ਕਾਰਨ ਉਹ ਬਿਮਾਰ ਵੀ ਹੋ ਜਾਂਦੀਆਂ ਹਨ ਜਿੰਨਾਂ ਦੀ ਦਵਾਈ 'ਤੇ ਇਲਾਜ ਲਈ ਗਊਸ਼ਾਲਾ ਕੋਲ ਫੰਡ ਨਾ ਹੋਣ ਕਰਕੇ ਮੁਸੀਬਤ ਪੈਦਾ ਹੋ ਜਾਂਦੀ ਹੈ। ਗਊਆਂ ਦੇ ਰਹਿਣ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਗਊਸ਼ਾਲਾ 'ਚ ਗਊਆਂ ਨੂੰ ਬਿਮਾਰੀ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ।ਸੇਵਾਦਾਰ ਹਰਬੰਸ ਸਿੰਘ ਅਤੇ ਸੇਵਾਦਾਰ ਮੇਜਰ ਸਿੰਘ ਦੱਸਿਆ ਕਿ ਸਾਰੀ ਗਊਸ਼ਾਲਾ 'ਚ ਸਿਰਫ਼ 1 ਹੀ ਕਮਰਾ ਹੈ ਜਿਸ 'ਚ ਬਾਬਾ ਕਰਨ ਦਾਸ ਰਹਿੰਦੇ ਹਨ। ਜਦੋਂ ਬਾਰਸ਼ ਹੁੰਦੀ ਹੈ ਉਹ ਵੀ ਚੋਣ ਲੱਗਦਾ ਹੈ। ਇਸ ਕਮਰੇ 'ਚ ਸੱਪ, ਬਿੱਛੂ ਅਤੇ ਕੀੜੇ ਆਮ ਹੀ ਆ ਜਾਂਦੇ ਹਨ ਜੋ ਕਿਸੇ ਸਮੇਂ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਹਨ। ਇਸ ਕਮਰੇ ਦੀ ਹਾਲਤ ਵੀ ਕਾਫੀ ਖਸਤਾ ਹੈ। ਉਹਨਾਂ ਦੱਸਿਆ ਕਿ ਇਸ ਗਊਸ਼ਾਲਾ 'ਚ ਬਿਜਲੀ ਦਾ ਬਿੱਲ ਵੀ ਕਾਫੀ ਆਉਂਦਾ ਹੈ, ਫੰਡ ਨਾ ਹੋਣ ਕਰਕੇ ਭਰਿਆ ਨਹੀ ਜਾ ਸਕਦਾ 'ਤੇ ਬਿਜਲੀ ਕਰਮਚਾਰੀ ਮੀਟਰ ਕੱਟਣ ਨੂੰ ਕਹਿ ਕੇ ਜਾਂਦੇ ਹਨ। ਇਸ ਗਊਸ਼ਾਲਾ 'ਚ ਗਊਆਂ ਲਈ ਚਾਰਾ ਕੁਤਰਨ ਵਾਲੀ ਮਸ਼ੀਨ ਅਤੇ ਪੀਟਰ ਇੰਜਣ ਦੀ   ਖਸਤਾ ਹਾਲਤ ਹੈ। ਇਸ ਮੌਕੇ ਬਾਬਾ ਕਰਨ ਦਾਸ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਗਊਸ਼ਾਲਾ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਹਿਯੋਗ ਕਰਨ ਤਾਂ ਜੋ ਇਸ ਗਊਸ਼ਾਲਾ 'ਚ ਜਿੱਥੇ ਗਊਆਂ ਲਈ ਸ਼ੈਡ ਬਣਾਇਆ ਜਾ ਸਕੇ ਉਥੇ ਸੇਵਾਦਾਰਾਂ ਲਈ ਕਮਰੇ ਬਣਾਉਣ ਦੇ ਨਾਲ ਨਾਲ ਹੋਰ ਘਾਟਾਂ ਪੂਰੀਆਂ ਕੀਤੀਆਂ ਜਾਣ। ਇਸ ਗਊਸ਼ਾਲਾ ਦੀਆਂ ਘਾਟਾਂ ਨੂੰ ਦੇਖਦਿਆ ਸੀਨੀਅਰ ਅਕਾਲੀ ਆਗੂ 'ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਗਊਸ਼ਾਲਾ ਲਈ ਸ਼ੈਡ ਬਣਾਉਣ ਤੇ ਹੋਰ ਘਾਟਾਂ ਲਈ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ। ਬੀਹਲਾ ਨੇ ਕਿਹਾ ਕਿ ਪੰਜਾਬ ਦਾਨੀ ਸੱਜਣਾਂ ਦੀ ਧਰਤੀ ਹੈ ਇਸ ਗਊਸ਼ਾਲਾ ਦੀਆਂ ਕਮੀਆਂ ਜਲਦ ਪੂਰੀਆ ਹੋ ਜਾਣਗੀਆਂ। ਉਹਨਾਂ ਜਿੱਥੇ ਆਪ ਗਊਸ਼ਾਲਾ ਲਈ ਸ਼ੈਡ ਦੇ ਨਿਰਮਾਣ ਕਰਨ ਦਾ ਬਾਬਾ ਕਰਨ ਦਾਸ ਨੂੰ ਭਰੋਸਾ ਦਿੱਤਾ ਉੱਥੇ ਹੋਰਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਪਿੰਡ ਗਹਿਲ ਗਊਸ਼ਾਲਾ ਲਈ ਸਹਿਯੋਗ ਕਰਨ।

ਨੌਜਵਾਨਾਂ ਚ ਪੰਥਕ ਸੋਚ ਤੇ ਜਜ਼ਬਾ ਪੈਦਾ ਕਰਨਾ ਢਾਡੀ ਸਭਾ ਦਾ ਮੁੱਖ ਮਕਸਦ-ਢਾਡੀ ਕਰਨੈਲ ਸਿੰਘ ਛਾਪਾ,ਭਾਈ ਨੱਥਾ,ਭਾਈ ਅਬਦੁੱਲਾ 

ਇੰਟਰਨੈਸ਼ਨਲ ਢਾਡੀ ਸਭਾ ਨਾਲ ਜੁੜਨ ਦੀ ਕੀਤੀ ਅਪੀਲ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਨੌਜਵਾਨਾਂ 'ਚ ਪੰਥਕ ਸੋਚ ਤੇ ਪੰਥਕ ਜਜ਼ਬਾ ਪੈਦਾ ਕਰਨਾ ਭਾਈ ਨੱਥਾ,ਭਾਈ ਅਬਦੁੱਲਾ ਇੰਟਰਨੈਸ਼ਨਲ ਢਾਡੀ ਸਭਾ ਦਾ ਮੁੱਖ ਮਕਸਦ ਹੈ ਜਿਸ ਮਕਸਦ ਤਹਿਤ ਹੀ ਸਭਾ ਦਾ ਗਠਨ ਕੀਤਾ ਗਿਆ ਹੈ।ਇਹ ਵਿਚਾਰ ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸ਼ਨਲ ਢਾਡੀ ਸਭਾ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਢਾਡੀ ਕਰਨੈਲ ਸਿੰਘ ਛਾਪਾ,ਰਾਏਕੋਟ ਦੇ ਪ੍ਰਧਾਨ ਚਰਨ ਸਿੰਘ ਜਲਾਲ (ਜਲਾਲਦੀਵਾਲ)-ਜਰਨਲ ਸਕੱਤਰ ਢਾਡੀ ਸਾਧੂ ਸਿੰਘ ਠੁੱਲੀਵਾਲ ਅਤੇ ਢਾਡੀ ਜਗਮੋਹਨ ਸਿੰਘ ਭੱਟੀ ਨੇ ਮਹਿਲ ਕਲਾਂ ਵਿਖੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਹਨਾਂ ਕਿਹਾ ਕਿ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਪੰਥਕ ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣਾ,ਢਾਡੀਆ,ਰਾਗੀਆਂ,ਕਵੀਸਰੀਆਂ,ਗ੍ਰੰਥੀਆਂ,ਪ੍ਰਚਾਰਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ,ਪੰਥਕ ਹਲਕਿਆਂ ਚ ਬਣਦਾ ਸਤਿਕਾਰ ਬਹਾਲ ਕਰਨਾ,ਪਿੰਡਾਂ ਤੇ ਸ਼ਹਿਰਾਂ ਚ ਢਾਡੀ ਦੀਵਾਨ,ਗੁਰਮਤਿ ਸਮਾਗਮ ਕਰਵਾਉਣੇ,ਪ੍ਰੰਪਾਰਗਤ ਸਿੱਖ ਢਾਡੀ ਕਲਾ ਸੰਭਾਲਣ,ਨਿਖਾਰਨ ਤੇ ਪ੍ਰਫੁਲਿਤ ਕਰਨ ਲਈ ਸਿਖਲਾਈ ਕੈਂਪਾਂ ਦਾ ਪ੍ਰਬੰਧ ਕਰਨਾ,ਮਾਡਲ ਢਾਡੀ ਪੈਦਾ ਕਰਨੇ,ਪੰਥਕ ਲਿਖਾਰੀਆਂ ਨੂੰ ਉਤਸ਼ਾਹਿਤ ਕਰਨਾ,ਬਿਰਧ ਢਾਡੀਆਂ,ਰਾਗੀਆਂ,ਕਵੀਸ਼ਰਾਂ,ਗ੍ਰੰਥੀਆਂ ਤੇ ਪ੍ਰਚਾਰਕਾਂ ਦੀ ਆਰਥਿਕ ਮਦਦ ਕਰਨੀ,ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਾਣ ਕੇ ਸੰਭਵ ਸਹਾਇਤਾ ਕਰਨੀ,ਅੱਖਾਂ ਦੇ ਮੁਫ਼ਤ ਅਪ੍ਰੇਸਨ ਕੈਂਪ ਲਗਾਉਣੇ ਅਤੇ ਮੁਫ਼ਤ ਲੈਨਜ ਪਵਾਉਣੇ,ਲੋੜਬੰਦਾਂ ਲਈ ਤੇ ਵਿਸ਼ੇਸ਼ ਕਰਕੇ ਸਕੂਲੀ ਬੱਚਿਆਂ ਲਈ ਮੁਫ਼ਤ ਮੈਡੀਕਲ ਕੈਂਪ ਲਗਵਾਉਣੇ,ਗਰੀਬ ਸਕੂਲੀ ਬੱਚਿਆਂ ਦੀ ਫੀਸ ਲਈ ਢਾਡੀ ਵਿੱਤੀ ਸਾਧਨਾਂ ਅਨੁਸਾਰ ਸਹਾਇਤਾ ਕਰਨੀ ਅਤੇ ਲੋੜਵੰਦ ਗਰੀਬ ਲੜਕੀਆਂ ਦੇ ਵਿਆਹ ਕਰਵਾਉਣੇ ਮੁੱਖ ਉਦੇਸ਼ ਹੋਵੇਗਾ।ਉਹਨਾਂ ਕਿਹਾ ਕਿ ਅੱਜ ਦੇ ਸਮੇਂ ਜਥੇਬੰਦ ਹੋਣਾ ਬੜਾ ਜਰੂਰੀ ਹੈ ਤਾਂ ਜੋ ਜਥੇਬੰਦ ਹੋ ਕੇ ਆਪਣੀਆਂ ਹੱਕਾਂ ਮੰਗਾਂ ਦੀ ਪੂਰਤੀ ਲਈ ਇੱਕ ਹੋ ਸਕੀਏ।ਉਹਨਾਂ ਸਮੂਹ ਢਾਡੀ ਸਿੰਘਾਂ ਨੂੰ ਅਪੀਲ ਕੀਤੀ ਕਿ ਭਾਈ ਨੱਥਾ,ਭਾਈ ਅਬਦੁੱਲਾ ਇੰਟਰਨੈਸ਼ਨਲ ਢਾਡੀ ਸਭਾ ਨਾਲ ਜੁੜ ਕੇ ਇੱਕ ਜੁੱਟ ਹੋਵੋ।ਅਖੀਰ ਉਹਨਾਂ ਸਭਾ ਦੇ ਸਮੂਹ ਆਗੂਆਂ ਤੇ ਮੈਂਬਰਾਂ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਵੀ ਲੋਕਾਂ ਨੂੰ ਲਾਮਬੰਦ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਉਹਨਾਂ ਨਾਲ ਨਰਿੰਦਰ ਸਿੰਘ ਸੋਢਾ ਛਾਪਾ ਵੀ ਹਾਜਰ ਸਨ।

ਭਾਕਿਯੂ (ਰਾਜੇਵਾਲ) ਵੱਲੋਂ 15 ਸਤੰਬਰ ਦੇ ਰੋਸ ਪ੍ਰਦਰਸ਼ਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਝੰਡਾ ਮਾਰਚ ਕੀਤਾ।

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸੋਹੀ)-  ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਪੱਧਰ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਸ ਕਰਵਾਉਣ ਨੂੰ ਲੈ ਕੇ 15 ਸਤੰਬਰ ਨੂੰ ਪੰਜਾਬ ਭਰ ਦੀਆਂ ਸੜਕਾਂ ਤੇ ਟਰੈਫਿਕ ਆਵਾਜਾਈ ਠੱਪ ਕਰਕੇ ਧਰਨਾ ਦੇਣ ਦੇ ਓੁਲੀਕੇ ਗਏ ਪ੍ਰੋਗਰਾਮ ਦੀਆਂ ਤਿਆਰੀਆਂ ਵਜੋਂ  ਅੱਜ ਬਲਾਕ ਮਹਿਲ ਕਲਾਂ ਦੇ ਵੱਖ- ਵੱਖ ਪਿੰਡਾਂ ਛੀਨੀਵਾਲ ਕਲਾਂਂ, ਚੰਨਣਵਾਲ,ਕਲਾਲਾ,ਸਹਿਜੜਾ, ਸਹੌਰ,ਕੁਰੜ,ਖਿਆਲੀ ਅਤੇ ਲੋਹਗੜ ਚ ਲੋਕਾਂ ਨੂੰ ਝੰਡਾ ਮਾਰਚ ਕਰਕੇ ਲਾਊਂਡ ਸਪੀਕਰ ਰਾਹੀਂ ਜਾਗਰੂਕ ਕੀਤਾ ਗਿਆ।ਇਸ ਮੌਕੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ  ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਚ ਸਮੂਲੀਅਤ ਕਰਨ ਦੀ ਅਪੀਲ ਕੀਤੀ।ਇਸ ਮੌਕੇ ਕਿਸਾਨ ਆਗੂ ਹਰਦੇਵ ਸਿੰਘ,ਜਗਤਾਰ ਸਿੰਘ, ਜਸਮੇਲ ਸਿੰਘ ਚੰਨਣਵਾਲ,ਹਾਕਮ ਸਿੰਘ ਅਤੇ ਦਲਵਾਰ ਸਿੰਘ ਗਹਿਲ ਹਾਜਰ ਸਨ।

Looted in Chandigarh in The Name of Kovid Test.

Chandigarh(B.S Sharma & Rana Sheikh Daulat)Some private labs are looting money in the name of Kovid Testing. Tax report is being given after seeing the pocket of the patient. If the family is in good condition, then by reporting the report as positive, a lot of notes are being earned by the self-test, while the financial condition is weak and the report is said to be negative.This disclosure has been made on testing in a lab in two places of a case. Counselor Davinder Babla has written a letter to Administrator VP Singh Badnaur, Advisor Manoj Parida and DC, asking for cancellation of the license of such lab. Also, there is a demand for conducting tests in all government dispensaries.He told that the private lab has made the business of testing. It is seen in the lab from which family the patient is from. If it comes from a good family, then its family members are positive and their family members are called for checking. Checking money is collected from them. Veerawar came to see such an example in his ward. A pregnant woman was tested in a private lab. The day after the woman had a delivery due date, her report was positive and tested 15 members of her house, which all turned out to be negative. The whole family came into the can. The family got the pregnant woman tested the next day from some other place where the report came negative. Now which report should be considered correct Now the report of the delivery of the child in the hospital also came negative. Babla has demanded from the Administrator that strict action should be taken by canceling the license of such lab, so that the loot which has taken place is stopped. He had earlier requested that arrangements should be made to conduct corona tests in all dispensaries of the city, which would provide relief to the residents.

ਪੰਜਾਬੀ ਭਾਸ਼ਾ ਨੂੰ ਸਾਜ਼ਿਸ਼ ਤਹਿਤ ਖ਼ਤਮ ਕੀਤਾ ਜਾ ਰਿਹੈ: ਸਿੱਖ ਸਟੂਡੈਂਟਸ ਫੈਡਰੇਸ਼ਨ

ਅੰਮ੍ਰਿਤਸਰ, ਸਤੰਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 76ਵੀਂ ਵਰ੍ਹੇਗੰਢ ਅੱਜ ਇਥੇ ਅਕਾਲ ਤਖ਼ਤ ਸਾਹਿਬ ਵਿਖੇ ਮਨਾਉਂਦਿਆਂ ਫੈਡਰੇਸ਼ਨ ਆਗੂਆਂ ਨੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਪ੍ਰਣ ਲਿਆ। ਇਸ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਅਰਦਾਸ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਬੋਧਨ ਕੀਤਾ। ਦੇਸ਼ ਵੰਡ ਤੋਂ ਪਹਿਲਾਂ 13 ਸਤੰਬਰ 1944 ਨੂੰ ਹੋਂਦ ਵਿਚ ਆਈ ਇਹ ਜਥੇਬੰਦੀ ਇਸ ਵੇਲੇ ਨਿਘਾਰ ਵੱਲ ਹੈ ਅਤੇ ਕਈ ਹਿੱਸਿਆਂ ਵਿੱਚ ਵੰਡੀ ਗਈ ਹੈ, ਜਿਸ ਤਹਿਤ ਸਥਾਪਨਾ ਦਿਵਸ ਵੱਖ ਵੱਖ ਥਾਵਾਂ ’ਤੇ ਮਨਾਏ ਗਏ। ਕੱਲ੍ਹ ਫੈਡਰੇਸ਼ਨ ਭੋਮਾ ਵੱਲੋਂ ਇੱਕ ਦਿਨ ਪਹਿਲਾਂ ਹੀ ਜਥੇਬੰਦੀ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ। ਅੱਜ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਇਕੱਠੇ ਹੋਏ ਫੈਡਰੇਸ਼ਨ ਆਗੂਆਂ ਨੂੰ ਸੰਬੋਧਨ ਕਰਦਿਆਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਜਥੇਬੰਦੀ ਦੇ ਨੌਜਵਾਨਾਂ ਨੇ ਧਰਮ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਬਾਣੀ ਤੇ ਬਾਣੇ ਨਾਲ ਜੋੜਣ ਲਈ ਯਤਨ ਕੀਤੇ ਹਨ। ਨੌਜਵਾਨਾਂ ਵਿੱਚ ਸੇਵਾ ਦੀ ਭਾਵਨਾ ਪੈਦਾ ਕੀਤੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਜਥੇਬੰਦੀ ਪੰਥ ਦਾ ਹਰਿਆਵਲ ਦਸਤਾ ਹੈ, ਜੋ ਨੌਜਵਾਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਾਉਣ ਅਤੇ ਹੱਕਾਂ ਦੀ ਰਾਖੀ ਲਈ ਸੁਚੇਤ ਕਰਦੀ ਰਹੀ ਹੈ। ਜਥੇਬੰਦੀ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ, ਪ੍ਰਧਾਨ ਭਾਈ ਦਲੇਰ ਸਿੰਘ ਤੇ ਹੋਰਨਾਂ ਨੇ ਜਥੇਬੰਦੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬੀ ਮਾਂ ਬੋਲੀ ਨੂੰ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਹਿਲਾਂ ਦਿੱਲੀ, ਹਰਿਆਣਾ ਅਤੇ ਹਿਮਾਚਲ ’ਚੋਂ ਪੰਜਾਬੀ ਨੂੰ ਬਾਹਰ ਕੀਤਾ ਗਿਆ ਅਤੇ ਹੁਣ ਜੰਮੂ ਕਸ਼ਮੀਰ ਵਿਚੋਂ ਪੰਜਾਬੀ ਨੂੰ ਬਾਹਰ ਕਰਨ ਦੀ ਯੋਜਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਸੂਬਿਆਂ ਦੇ ਅਧਿਕਾਰ ਖੋਹ ਕੇ ਉਨ੍ਹਾਂ ਨੂੰ ਬਲਹੀਣ ਕਰ ਦਿੱਤਾ ਹੈ। ਇਸ ਵੇਲੇ ਅਦਾਲਤੀ ਫੈਸਲੇ ਵੀ ਬਹੁਗਿਣਤੀ ਦੇ ਪ੍ਰਭਾਵ ਹੇਠ ਲਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਸੰਸਥਾਵਾਂ ’ਤੇ ਕਾਬਜ਼ ਯੋਗ ਵਿਅਕਤੀਆਂ ਕਾਰਨ ਬੇਅਦਬੀਆਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵੰਡ ਤੋਂ ਬਾਅਦ ਹੁਣ ਤੱਕ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ।

ਭਾਰਤ ਵਿੱਚ ਸੁਰੱਖਿਅਤ ਨਹੀਂ ਹਨ ਸਿੱਖ -ਗਿਆਨੀ ਹਰਪ੍ਰੀਤ ਸਿੰਘ 

ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨ  

ਤਲਵੰਡੀ ਸਾਬੋ , ਸਤੰਬਰ 2020  (ਜਸਮੇਲ ਗਾਲਿਬ/ਮਨਜਿੰਦਰ ਗਿੱਲ )- ਪਿਛਲੇ ਸਮੇਂ ਤੋਂ ਬੇਬਾਕੀ ਨਾਲ ਪੰਥਕ ਮਸਲਿਆਂ ਨੂੰ ਸੁਲਝਾਉਣ ਦੇ ਚਲਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਵੱਲੋਂ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਆਪਣੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾ. ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ।    ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਮੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਨਾ ਤਾਂ ਸਿੱਖਾਂ ਦੇ ਧਰਮ ਗ੍ਰੰਥ ਸੁਰੱਖਿਅਤ ਹਨ ਅਤੇ ਨਾ ਹੀ ਸਿੱਖਾਂ ਦੇ ਅਕੀਦੇ, ਨਾ ਹੀ ਸਿੱਖਾਂ ਦੀਆਂ ਮਰਿਆਦਾਵਾਂ, ਨਾ ਹੀ ਸਿੱਖਾਂ ਦੇ ਧਾਰਮਿਕ ਸਥਾਨ ਅਤੇ ਨਾ ਹੀ ਸਿੱਖ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਹੀ ਭਾਰਤ ਵਿੱਚ ਰਹਿਣਾ ਪਸੰਦ ਕਰਦੇ ਆ ਰਹੇ ਹਨ, 1947 ਦੀ ਵੰਡ ਵੇਲੇ ਵੀ ਸਿੱਖਾਂ ਨੇ ਭਾਰਤ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ, ਸਿੱਖ ਆਪਣੇ ਆਪ ਨੂੰ ਭਾਰਤ ਵਿੱਚ ਸੁਰੱਖਿਅਤ ਮੰਨਦੇ ਸਨ, ਪਰ ਅੱਜ ਦੇ ਮਾਹੌਲ ਵਿੱਚ ਨਾ ਤਾਂ ਸਿੱਖ ਅਤੇ ਨਾ ਸਿੱਖਾਂ ਦੇ ਧਾਰਮਿਕ ਗ੍ਰੰਥ, ਧਾਰਮਿਕ ਸਥਾਨ, ਮਰਿਆਦਾਵਾਂ ਸਿੱਖ ਪਰੰਪਰਾਵਾਂ, ਧਾਰਮਿਕ ਅਸਥਾਨ, ਅਕੀਦੇ ਅਤੇ ਸਿੱਖ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਹੀ ਸਿੱਖਾਂ ਦੀ ਮੰਗ ਉੱਠੀ ਹੈ ਕਿ ਉਨ੍ਹਾਂ ਨੂੰ ਆਪਣਾ ਵੱਖਰਾ ਘਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਰਾਹੀਂ ਸਿੱਖਾਂ ਦੇ ਧਾਰਮਿਕ ਸਥਾਨ, ਸਿੱਖਾਂ ਦੇ ਗ੍ਰੰਥ, ਸਿੱਖਾਂ ਦੀਆਂ ਮਰਿਆਦਾਵਾਂ ਅਤੇ ਇੱਥੋਂ ਤੱਕ ਕਿ ਸਿੱਖ ਸ਼ਖਸੀਅਤਾਂ ਨੂੰ ਵੀ ਭੰਡੀ ਪ੍ਰਚਾਰ ਰਾਹੀਂ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਆਪਣਿਆਂ ਤੋਂ ਹੀ ਬਦਨਾਮ ਕਰਵਾਇਆ। ਸੋਸ਼ਲ ਮੀਡੀਆ ਰਾਹੀਂ ਵੱਖ ਵੱਖ ਸ਼ਖਸੀਅਤਾਂ ਦੇ ਖਿਲਾਫ ਪ੍ਰਚਾਰ ਕਰਨ ਦੀ ਮੁਹਿੰਮ ਜ਼ੋਰਾਂ ਤੇ ਚੱਲ ਰਹੀ ਹੈ। ਵਿਰੋਧੀਆਂ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਅਤੇ ਸਿੱਖਾਂ ਦੇ ਧਰਮ ਨੂੰ ਬਦਨਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਰੇਕ ਸਿੱਖ ਨੂੰ ਜੁਆਬਦੇਹ ਹੋਣਾ ਪੈਂਦਾ ਸੀ, ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਟਾਰਗੇਟ ਕਰਕੇ ਉਸ ਤੋਂ ਸਿੱਖਾਂ ਨੂੰ ਵੱਖ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਸਿੱਖ ਚਿਹਰੇ ਹੀ ਸਿੱਖਾਂ ਦਾ ਘਾਣ ਕਰ ਰਹੇ ਹਨ, ਆਪਣੇ ਫਾਇਦੇ ਲਈ ਸਿੱਖ ਵੱਖ ਵੱਖ ਜਥੇਬੰਦੀਆਂ ਬਣਾ ਰਹੇ ਹਨ। ਓਹਨਾ ਸਿੱਖ ਫੈਡਰੇਸ਼ਨ ਨੂੰ ਵਰੇ ਗੰਢ ਦੀ ਵਧਾਈ ਦੇਂਦੇ ਆਖਿਆ ਕਿ ਅੱਜ ਸਮਾਂ ਹੈ ਸਾਨੂ ਮਿਲ ਬੈਠ ਕੇ ਵਿਚਾਰਾਂ ਕਰਨ ਦਾ ਇਸ ਲਈ ਮੈਂ ਧਨਵਾਦੀ ਹੈ ਫੈਡਰੇਸ਼ਨ ਗਰੇਵਾਲ ਦਾ ਜਿਨ੍ਹਾਂ ਮੇਰੇ ਕਹਿਣ ਤੇ ਹਰੇਕ ਫੈਡਰੇਸ਼ਨ ਦੇ ਸੇਵਾਦਾਰਾਂ ਨੂੰ ਇਥੇ ਆਉਣ ਦਾ ਸੱਦਾ ਦਿੱਤਾ।

ਕਬੱਡੀ ਪ੍ਰਮੋਟਰ ਤਜਿੰਦਰ ਸਿੰਘ ਪੱਡਾ ਦਾ ਜੱਦੀ ਪਿੰਡ ਤਾਜਪੁਰ 'ਚ ਹੋਇਆ ਸਸਕਾਰ

ਮ੍ਰਿਤਕ ਦੀ ਭੈਣ ਨੇ ਇੰਗਲੈਂਡ 'ਚ ਭਰਾ ਦੇ ਦੋਸਤ 'ਤੇ ਲਗਾਏ ਹੱਤਿਆ ਦੇ ਆਰੋਪ

ਸੁਲਤਾਨਪੁਰ ਲੋਧੀ , ਸਤੰਬਰ 2020 -(ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-  ਰੋਜੀ ਰੋਟੀ ਦੀ ਤਲਾਸ਼ ਤੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਮਕਸਦ ਨਾਲ ਇੰਗਲੈਂਡ ਗਏ ਕਬੱਡੀ ਪ੍ਰਮੋਟਰ ਤਜਿੰਦਰ ਸਿੰਘ ਪੱਡਾ ਦਾ 12 ਦਿਨ ਪਹਿਲਾਂ ਇੰਗਲੈਂਡ 'ਚ ਸ਼ੱਕੀ ਹਾਲਾਤ 'ਚ ਕਤਲ ਹੋ ਗਿਆ, ਜਿਸਦੀ ਲਾਸ਼ ਐਤਵਾਰ ਨੂੰ ਘਰ ਪਹੁੰਚ ਗਈ ਅਤੇ ਸ਼ਾਮ ਨੂੰ ਸਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਭੈਣ ਨੇ ਪੱਡਾ ਦੀ ਹੱਤਿਆ ਦੇ ਲਈ ਇੰਗਲੈਂਡ 'ਚ 15 ਸਾਲ ਪੁਰਾਣੇ ਭਰਾ ਦੇ ਦੋਸਤ 'ਤੇ ਆਰੋਪ ਲਗਾਏ ਗਏ। ਉਪ ਮੰਡਲ ਕਪੂਰਥਲਾ ਦੇ ਪਿੰਡ ਤਾਜਪੁਰ ਦੇ 46 ਸਾਲਾ ਤਜਿੰਦਰ ਸਿੰਘ ਪੱਡਾ ਦਾ ਬੇਟਾ ਬਲਜਿੰਦਰ ਸਿੰਘ ਕੁੱਝ ਸਾਲ ਪਹਿਲਾਂ ਘਰ ਤੋਂ ਖਰਾਬ ਆਰਥਿਕ ਹਲਤ ਦੇ ਕਾਰਨ ਆਪਣੇ ਪਰਿਵਾਰ ਦੀ ਰੋਜੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ, ਜਿਸਦੀ ਮੌਤ ਦੀ ਦੁਖਦ ਖਬਰ ਸਾਹਮਣੇ ਆਈ ਹੈ। ਇਸਦੇ ਕਾਰਨ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਦੀ ਭੈਣ ਗੋਲਡੀ ਨੇ ਕਿਹਾ ਕਿ ਉਸਦਾ ਭਰਾ ਕੁੱਝ ਸਾਲ ਪਹਿਲਾਂ ਘਰ ਦੀ ਸਥਿਤੀ ਠੀਕ ਨਾ ਹੋਣ ਕਾਰਲ ਪੈਸੇ ਕਮਾਉਣ ਲਈ ਇੰਗਲੈਂਡ ਗਿਆ ਸੀ, ਜਿਥੇ ਉਹ ਸਖਤ ਮਿਹਨਤ ਕਰਦਾ ਸੀ। ਉਹ ਆਪਣੇ ਪਿੱਛੇ ਆਪਣੀ ਮਾਂ ਤੇ ਇਕ ਭੈਣ ਨੂੰ ਛੱਡ ਗਿਆ ਹੈ। ਉਸਦੀ ਮੌਤ ਦੀ ਖਬਰ ਨਾਲ ਪੂਰੇ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਉਸਨੇ ਕਿਹਾ ਕਿ ਜਿਦਾਂ ਹੀ ਮ੍ਰਿਤਕ ਦੀ ਲਾਸ਼ ਪਿੰਡ ਪਹੁੰਚੀ ਹਰ ਘਰ 'ਚ ਸੰਨਾਟਾ ਛਾਇਆ ਹੋਇਆ ਸੀ। ਭੈਣ ਦਾ ਆਰੋਪ ਉਸ ਦਾ ਭਾਈ ਤਜਿੰਦਰ ਪੱੜਾ ਨੇ 15 ਸਾਲ ਪੁਰਾਣੇ ਦੋਸਤ ਨੇ ਉਸਨੂੰ ਮਾਰ ਦਿੱਤਾ ਹੈ। ਕਬੱਡੀ ਦੇ ਪ੍ਰਮੋਟਰ ਤਜਿੰਦਰ ਸਿੰਘ ਪੱਡਾ ਦੀ ਭੈਣ ਨੇ ਆਰੋਪ ਲਗਾਇਆ ਹੈ ਕਿ ਉਸਦੇ ਭਰਾ ਦੀ ਮੌਤ ਉਸਦੇ ਦੋਸਤ ਨੇ ਕੀਤੀ ਹੈ। ਤੇਜਿੰਦਰ ਸਿੰਘ ਮੇਰਾ ਇਕਲੌਤਾ ਭਰਾ ਸੀ।

16 ਸਤੰਬਰ ਕਿਸਾਨ ਮਜ਼ਦੂਰ ਔਰਤਾਂ ਧਰਨਿਆਂ ਵਿੱਚ ਵੱਡੀ ਗਿਣਤੀ ਵਿਚ ਸਾਮਲ ਹੋਣਗੇ।ਲਾਲ ਸਿੰਘ

ਬਰਨਾਲਾ-ਧਨੋਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ ਨੇ ਦੱਸਿਆ ਕਿ ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਜੱਥੇਬੰਦੀ,ਕੁਲ ਹਿੰਦ ਕਿਸਾਨ ਸਭਾ ਨਾਲ ਮਿਲਕੇ ਸਮੁੱਚੇ ਪੰਜਾਬ ਵਿੱਚ ਭਖਦੀਆ ਮੰਗਾ ਲਈ ਤਹਿਸੀਲ, ਜਿਲਾ ਪੱਧਰ ਤੇ ਰੋਸ ਧਰਨਿਆਂ ਉਪਰੰਤ ਐਸ,ਡੀ,ਐਮ,ਡਿਪਟੀ ਕਮਿਸ਼ਨਰਾ ਰਾਹੀ ਮੁੱਖ ਮੰਤਰੀ ਪੰਜਾਬ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਹੀ ਜਾਣਗੇ। ਧਨੋਲਾ ਨੇ ਕਿਹਾ ਕਿ ਰੋਸ ਪ੍ਰਗਟ ਕਰਨ ਤੇ ਵੀ ਡਾਗਾਂ,ਥਾਣਿਆਂ ਚ  ਲਿਜਾਕੇ ਅਣਮਨੁੱਖੀ ਤਸ਼ੱਦਦ ਅਤੇ ਮਨਭਾਉਦੀਆ ਧਾਰਾਂ ਤਹਿਤ ਪਰਚੇ ਦਰਜ ਕਰ ਰਹੀਆਂ ਹਨ।ਅੱਜ ਇੱਥੋਂ ਨੇੜਲੇ ਪਿੰਡ ਨਿਹਾਲੂਵਾਲ ਵਿਖੇ ਬਲਵੰਤ ਸਿੰਘ ਨਿਹਾਲੂਵਾਲ ਮੈਬਰ ਤਹਿਸੀਲ ਕਮੇਟੀ ਸੀ.ਪੀ.ਆਈ.ਐਮ ਅਤੇ ਸਕੱਤਰ ਕਿਸਾਨ ਸਭਾ ਜਿਲਾ ਬਰਨਾਲਾ ਦੇ ਭਰਾ ਬਲਵੀਰ ਸਿੰਘ ਦੀ ਅੰਤਿਮ ਅਰਦਾਸ ਉਪਰੰਤ ਕਸਬਾ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਨਾਲ ਕਰਦਿਆਂ ਕਹੇ। ਉਨ੍ਹਾਂ ਨੇ ਦੱਸਿਆ ਕਿ ਖੇਤੀ ਸਬੰਧੀ ਤਿੰਨ ਆਰਡੀਨੈਂਸ ਪਾਸ ਕਰਕੇ ਕੇਦਰ ਸਰਕਾਰ ਨੇ ਜਿੱਥੇ ਸਰਕਾਰੀ ਖਰੀਦ ਤੋਂ ਪਿਛੇ ਹੱਟ ਜਾਣਾ ਹੈ ਅਤੇ ਕਾਲਾਬਾਜਾਰੀ ਦੀ ਖੁੱਲ੍ਹ ਦੇਣਾ ਉਥੇ  ਬਿਜਲੀ ਬਿੱਲ ਜਿੱਥੇ ਖੇਤੀ ਨੂੰ ਮਿਲਦੀ ਮੁਫਤ ਬਿਜਲੀ ਖਤਮਕਰ ਦਿੱਤੀ ਜਾਵੇਗੀ।ਉਥੇ ਹੀ ਗਰੀਬਾਂ ਦੀ 200 ਯੁਨਿਟ ਪ੍ਰਤੀ ਮਹੀਨਾ ਮਿਲਦੀ ਬਿਜਲੀ ਸਹੂਲਤ ਵੀ ਖਤਮ ਕਰ ਦਿੱਤੀ ਜਾਵੇਗੀ।ਗਰੀਬਾਂ ਨੂੰ ਇਕ ਲਾਟੂ ਬਾਲਣਾ ਵੀ ਮੁਸ਼ਕਲ ਹੋ ਜਾਵੇਗਾ।ਪੰਜਾਬ ਦੀਆ ਗੰਨਾ ਮਿੱਲਾਂ ਵੱਲ ਕਿਸਾਨਾਂ ਦੇ ਹਜਾਰਾਂ ਰੁਪਏ ਬਕਾਇਆ ਪਏ ਹਨ।ਮਨਰੇਗਾ ਅਧੀਨ ਪੇਡੂ ਖੇਤਰਾਂ ਚ ਕੁਝ ਰਾਹਤ ਮਿਲਦੀ ਹੈ।ਉਨ੍ਹਾ ਨੇ ਕਿਹਾ ਕਿ ਸਰਕਾਰ ਮਨਰੇਗਾ ਪ੍ਰਤੀ ਵੀ ਬਜਟ ਬਹੁਤ ਘੱਟ ਹੈ ਅਤੇ ਇਕ ਕਰੋੜ ਰੁਪਏ ਦਾ ਬਜਟ ਹੋਰ ਅਲਾਟ ਕੀਤਾ ਜਾਵੇ ਅਤੇ ਮਨਰੇਗਾ ਅਧੀਨ ਸਾਲ ਵਿੱਚ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਅੰਦਰ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਹਨ।ਅਤੇ ਬਹੁਤੇ ਪਰਿਵਾਰਾ ਦੇ ਜੀਅ ਘਟਾ ਦਿੱਤੇ ਗਏ ਹਨ।ਇਹਨਾਂ ਅਤੇ ਹੋਰ ਮੰਗਾਂ ਲਈ ਲੜਦੇ ਮਜਦੂਰ ਤੇ ਕਿਸਾਨ ਆਗੂਆਂ ਉਪਰ ਝੂਠੇ ਪਰਚੇ ਦਰਜ ਕੀਤੇ ਗਏ ਹਨ।ਉਨ੍ਹਾਂ ਵਿੱਚ ਸਾਥੀ ਕੁਲਵਿੰਦਰ ਸਿੰਘ ਉਡੱਤ,ਜਨਵਾਦੀ ਨੋਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਅਤੇ ਹੋਰ ਰੋਪੜ ਸਹਿਰ ਵਿਖੇ ਕਾਮਰੇਡ ਸੁਰਜੀਤ ਸਿੰਘ ਢੇਰ,ਅਤੇ ਹੋਰ ਮਜਦੂਰ ਆਗੂ ਅਤੇ ਪਠਾਨਕੋਟ ਦੇ ਸਾਥੀ ਕੇਵਲ ਕਾਲੀਆ ਜਿਲਾ ਸਕੱਤਰ,ਅਤੇ ਅਮ੍ਰਿਤਸਰ ਵਿਖੇ ਤਹਿਸੀਲ ਅਜਨਾਲਾ ਲਾਗੇ ਪਿੰਡ ਦੇ ਇੱਕ ਮਜਦੂਰ ਪਰਿਵਾਰ ਦਾ ਘਰ ਢਾਹੁਣ, ਅਤੇ ਸਾਰਾ ਸਮਾਨ ਚੁੱਕ ਕੇ ਲੈ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸ਼ਨ ਨੇ ਅਜੇ ਤੱਕ ਕੋਈ ਅੈਕਸਨ ਨਹੀ ਲਿਆ। ਉਲਟਾ ਮਜਦੂਰ ਪਰਿਵਾਰ ਦੇ ਚਾਰ ਜੀਆਂ ਤੇ ਇਰਾਦਾ ਕਤਲ ਦੇ ਮੁਕੱਦਮੇ ਦਰਜ ਕਰਕੇ ਅੰਦਰ ਕਰ ਦਿੱਤਾ ਹੈ 9 ਸਤੰਬਰ ਨੂੰ ਇਸ ਦਾ ਵਿਰੋਧ ਕਰ ਰਹੇ ਸਾਥੀਆ ਲਖਵੀਰ ਸਿੰਘ ਕੁਹਾਲੀ ਸੂਬਾ ਆਗੂ ਖੇਤ ਮਜ਼ਦੂਰ ਯੂਨੀਅਨ ਅਤੇ ਸਾਥੀ ਸੁੱਚਾ ਸਿੰਘ ਅਜਨਾਲਾ ਜਿਲਾ ਸੱਕਤਰ ਅਤੇ 200 ਹੋਰ ਸਾਥੀਆਂ ਤੇ ਪਰਚੇ ਦਰਜ ਕਰ ਦਿੱਤੇ ਹਨ।ਪੁਲਿਸ ਅਤੇ ਸਰਕਾਰੀ ਅਤਿਆਚਾਰ ਦਾ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਵੱਡੇ ਪੱਧਰ ਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਕਰਨਗੇ।

ਬੀ ਕੇ ਯੂ ਓੁਗਰਾਹਾਂ ਵੱਲੋਂ 15 ਤੋਂ 20 ਸਤੰਬਰ ਤੱਕ ਕੇਂਦਰ ਤੇ ਰਾਜ ਸਰਕਾਰਾਂ ਖਿਲਾਫ ਪਟਿਆਲਾ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਵਿੱਚ ਕਿਸਾਨ ਨੌਜਵਾਨਾਂ ਅਤੇ ਔਰਤਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ।ਜੱਜ ਗਹਿਲ

ਜ਼ਿਲ੍ਹਾ ਬਰਨਾਲਾ ਅੰਦਰ ਔਰਤਾਂ ਨੂੰ ਲਾਮਬੰਦ ਕਰਕੇ ਨਵੀਆਂ ਇਕਾਈਆਂ ਬਣਾ ਕੇ ਅੱਗੇ ਲਿਆਂਦਾ ਜਾ ਰਿਹਾ.ਕਮਲਜੀਤ ਕੌਰ ਬਰਨਾਲਾ ਬੀ ਕੇ ਯੂ ਪਿੰਡ ਗਹਿਲ ਇਕਾਈ ਦੀ ਸਰਬਸੰਮਤੀ ਨਾਲ ਹੋਈ ਚੋਣ ਪਰਮਜੀਤ ਕੌਰ ਗਹਿਲ ਬਣੀ ਇਕਾਈ ਪ੍ਰਧਾਨ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਪ੍ਰਧਾਨਗੀ ਹੇਠ ਪਿੰਡ ਗਹਿਲ ਵਿਖੇ ਔਰਤਾਂ ਨਾਲ ਮੀਟਿੰਗ ਕਰਨ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਵਾਪਸ ਕਰਵਾਉਣ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ 15 ਤੋਂ 20 ਸਤੰਬਰ ਤੱਕ ਪਟਿਆਲਾ ਵਿਖੇ ਕੇਂਦਰ ਤੇ ਰਾਜ ਸਰਕਾਰ ਖਿਲਾਫ਼ ਦਿੱਤੇ ਜਾ ਰਹੇ ਧਰਨੇ ਵਿੱਚ ਔਰਤਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜਥੇਬੰਦੀ ਦੀ ਆਗੂ ਕਮਲਜੀਤ ਕੌਰ ਬਰਨਾਲਾ ਅਤੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਮੀਟਿੰਗ ਸਮੇਂ ਕਿਸਾਨ ਆਗੂਆਂ ਤੇ ਵਰਕਰਾਂ ਦੇ ਜੁੜੇ ਇਕੱਠ ਨੂੰ ਸਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਸ ਅਤੇ ਬਿਜਲੀ ਸੋਧ ਬਿੱਲ ਦੇ ਹੱਕ ਵਿੱਚ ਅਕਾਲੀ ਦਲ ਬ ਦੇ ਮੈਂਬਰ ਪਾਰਲੀਮੈਂਟਾਂ ਤੇ ਰਾਜਸਭਾ ਮੈਂਬਰਾਂ ਵੱਲੋਂ ਕਿਸਾਨ ਵਿਰੋਧੀ ਫ਼ੈਸਲਿਆਂ ਦੇ ਹੱਕ ਵਿੱਚ ਵੋਟ ਪਾ ਕੇ ਆਪਣਾ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਕਿਸਾਨਾਂ ਦੇ ਹਕਾਂ ਦੀ ਬਜਾਏ ਆਪਣੀ ਕੇਂਦਰੀ ਵਜ਼ਾਰਤ ਦੀ ਕੁਰਸੀ ਵੱਧ ਪਿਆਰੀ ਹੈ ਉਨ੍ਹਾਂ ਕੈਪਟਨ ਸਰਕਾਰ ਤੇ ਵਰਦਿਆਂ ਕਿਹਾ ਕਿ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਸਾਨਾਂ ਸਿਰ ਚੜ੍ਹੇ ਸਾਰੇ ਕਰਜ਼ੇ ਮਾਫ਼ ਕਰਨ ਨਸ਼ਾ ਚਾਰ ਹਫ਼ਤਿਆਂ ਵਿਚ ਖ਼ਤਮ ਕਰਨ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਘਰ-ਘਰ ਨੌਕਰੀ ਦੇਣ ਬੇਰੁਜ਼ਗਾਰ ਨੂੰ ਨੂੰ ਬੇਕਾਰੀ ਭੱਤਾ ਦੇਣ ਲੋੜਵੰਦ ਵਿਅਕਤੀਆਂ ਦੀਆਂ ਪੈਨਸ਼ਨਾਂ ਵਿੱਚ ਵਾਧਾ ਕਰਨ ਤੋਂ ਇਲਾਵਾ ਵੱਡੇ-ਵੱਡੇ ਦਾਅਵੇ ਕਰਕੇ ਆਪਣੀ ਸਰਕਾਰ ਬਣਾਈ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਚੁੱਕੀ ਹੈ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 15 ਤੋਂ 20 ਸਤੰਬਰ ਤੱਕ ਪਟਿਆਲਾ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਦੀਆਂ ਤਿਆਰੀਆਂ ਸਬੰਧੀ ਕਿਸਾਨ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਪਿੰਡ ਪੱਧਰ ਤੇ ਮੀਟਿੰਗਾਂ ਕਰਕੇ ਕਿਸਾਨਾਂ ਨੌਜਵਾਨਾਂ ਅਤੇ ਔਰਤਾਂ ਨੂੰ ਲਾਮਬੰਦ ਕੀਤਾ ਜਾਵੇਗਾ ਉਨ੍ਹਾਂ ਸਮੂਹ ਕਿਸਾਨਾਂ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪਟਿਆਲਾ ਵਿਖੇ 15 ਸਤੰਬਰ ਤੋਂ 20 ਸਤੰਬਰ ਤੱਕ ਲਗਾਏ ਜਾ ਰਹੇ ਪੱਕੇ ਮੋਰਚੇ ਵਿੱਚ ਕਾਫਲਿਆਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਭਾਰਤੀ ਕਿਸਾਨ ਯੁਨੀਅਨ ਗਹਿਲ ਔਰਤ ਇਕਾਈ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ ਜਿਸ ਵਿੱਚ ਪਰਮਜੀਤ ਕੌਰ ਨੂੰ ਇਕਾਈ ਗਹਿਲ ਦੀ ਪ੍ਰਧਾਨ,ਹਰਜੀਤ ਕੌਰ ਨੂੰ ਮੀਤ ਪ੍ਰਧਾਨ,ਗੁਰਮੀਤ ਕੌਰ ਨੂੰ ਖ਼ਜ਼ਾਨਚੀ,ਰਣਜੀਤ ਕੌਰ ਨੂੰ ਸਹਾਇਕ ਖਜ਼ਾਨਚੀ,ਲਖਵੀਰ ਕੌਰ ਨੂੰ ਸਕੱਤਰ,ਵੀਰਪਾਲ ਕੌਰ ਨੂੰ ਸਲਾਹਕਾਰ ਚੁਣਿਆ ਗਿਆ।ਇਸ ਮੌਕੇ ਨਵੀਂ ਬਣੀ ਇਕਾਈ ਪ੍ਰਧਾਨ ਪਰਮਜੀਤ ਕੌਰ ਗ੍ਰਹਿਲ ਨੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਜੋ ਜ਼ਿੰਮੇਵਾਰੀ ਸਾਨੂੰ ਜਥੇਬੰਦੀ ਵਿੱਚ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਪਟਿਆਲਾ ਪੱਕੇ ਮੋਰਚੇ ਵਿੱਚ ਔਰਤਾਂ ਕਾਫਲੇ ਸਮੇਤ ਸ਼ਮੂਲੀਅਤ ਕਰਨਗੀਆਂ ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਗਹਿਲ,ਹਾਕਮ ਸਿੰਘ ਗਹਿਲ,ਵੀਰਪਾਲ ਕੌਰ,ਹਰਪਿੰਦਰ ਕੌਰ ਤੋਂ ਇਲਾਵਾ ਹੋਰ ਔਰਤਾਂ ਵੀ ਹਾਜ਼ਰ ਸਨ।

ਸਲੇਮਪੁਰੀ ਦਾ ਮੌਸਮਨਾਮਾ

ਤਾਜਾ-ਮੌਸਮ ਜਾਣਕਾਰੀ

*ਮੀਂਹ-ਅਪਡੇਟ*

ਮੌਸਮ ਵਿਭਾਗ ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ 

15/16 ਸਤੰਬਰ ਲਾਗੇ ਬਰਸਾਤਾਂ ਦੀ ਵਾਪਸੀ ਨਾਲ ਮਾਨਸੂਨੀ ਬ੍ਰੇਕ ਖਤਮ ਹੋਣ ਦੀ ਉਮੀਦ ਹੈ ਜਦਕਿ ਪਹਿਲਾਂ ਦੱਸੇ ਮੁਤਾਬਿਕ ਚੜ੍ਹਦੇ ਅੱਸੂ ਪੱਛਮੀ ਸਿਸਟਮਾਂ 'ਤੇ ਮਾਨਸੂਨੀ ਨਮੀ ਦੇ ਪ੍ਰਭਾਵ ਨਾਲ ਸੂਬੇ ਚ ਬਰਸਾਤਾਂ ਦੀ ਦੁਬਾਰਾ ਵਾਪਸੀ ਹੋਣ ਵਾਲੀ ਹੈ।ਅਗਲੇ 2 ਦਿਨ (14/15 ਸਤੰਬਰ ) ਬਹੁਤੀਂ ਥਾਂ ਮੌਸਮ ਸਾਫ਼ ਬਣਿਆ ਰਹੇਗਾ  ਪਰ ਕਿਤੇ-ਕਿਤੇ ਨਿੱਕੀ ਕਾਰਵਾਈ ਹੋ ਸਕਦੀ ਹੈ

 *ਬਾਰਿਸ਼*

15 ਤੋਂ 20 ਸਤੰਬਰ ਤੱਕ ਖਿੱਤੇ ਪੰਜਾਬ ਦੇ ਬਹੁਤੇ (50-75% ਤੱਕ) ਹਿੱਸਿਆਂ 'ਚ ਬਾਰਿਸ਼ ਦੇ 2/3 ਦੌਰ ਵੇਖਣ ਨੂੰ ਮਿਲਣਗੇ। ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ 18/19 ਸਤੰਬਰ ਨੂੰ ਕਾਰਵਾਈ ਵਧੇਰੇ ਰਹਿ ਸਕਦੀ ਹੈ। ਚੱਲ ਰਹੇ ਹਲਾਤਾਂ ਅਨੁਸਾਰ ਇਸ ਵਾਰ ਫਿਰ ਖਿੱਤੇ ਪੰਜਾਬ ਦੇ ਦੱਖਣੀ ਖੇਤਰ' ਚ ਵਧੇਰੇ ਬਾਰਿਸ਼ ਦੀ ਉਮੀਦ ਜਾਪ ਰਹੀ ਹੈ, ਜਿਸ ਦੇ ਫ਼ਲਸਰੂਪ ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਬਠਿੰਡਾ, ਸੰਗਰੂਰ, ਮੋਗਾ, ਬਰਨਾਲਾ, ਗੰਗਾਨਗਰ-ਹਨੂੰਮਾਨਗੜ੍ਹ, ਸਿਰਸਾ, ਫਤਿਹਾਬਾਦ ਅਤੇ ਪਟਿਆਲਾ ਇਲਾਕਿਆਂ ਚ ਦਰਮਿਆਨੀ ਭਾਰੀ ਬਾਰਿਸ਼ ਦੀ ਆਸ ਹੈ।   

*ਨੁਕਸਾਨ*

ਦੱਖਣ-ਪੱਛਮੀ ਪੰਜਾਬ ਦੇ ਕਈ ਇਲਾਕੇ ਪਹਿਲਾਂ ਹੀ ਮੀਂਹਾਂ ਦੀ ਮਾਰ ਝੱਲ ਰਹੇ ਆ ਤੇ ਅੱਗੋਂ ਵੀ ਜਾਪਦਾ ਹੈ ਕਿ ਅੱਸੂ ਚ ਇਸ ਵਾਰ ਬਾਰਿਸ਼ਾਂ ਦੀ ਆਉਣੀ ਜਾਣੀ ਬਣੀ ਰਹੇਗੀ ਅਤੇ  ਜਾਂਦਾ ਹੋਇਆ ਮਾਨਸੂਨ ਪੱਛਮੀ ਸਿਸਟਮਾਂ ਨਾਲ ਮਿਲ ਕੇ ਪੱਕੀਆਂ ਫ਼ਸਲਾ ਦਾ ਨੁਕਸਾਨ ਕਰ ਸਕਦਾ ਹੈ, ਝੱਖੜ ਤੇ ਗੜ੍ਹੇਮਾਰੀ ਦੀਆਂ ਘਟਨਾਵਾਂ ਵੀ ਥੋੜ੍ਹੇ ਇਲਾਕੇ ਚ ਵੇਖਣ ਨੂੰ ਮਿਲਣਗੀਆਂ।

ਸਤੰਬਰ ਦੇ ਆਖਰੀ ਹਫ਼ਤੇ ਵੀ ਚੰਗੀ ਹਲਚਲ ਹੁੰਦੀ ਜਾਪ ਰਹੀ ਹੈ। 

ਧੰਨਵਾਦ ਸਹਿਤ। 

ਪੇਸ਼ਕਸ਼ - 

- ਸੁਖਦੇਵ ਸਲੇਮਪੁਰੀ 

09780620233 

 

  4Pm 13 ਸਤੰਬਰ, 2020

ਚੱਲੇ ਹੋਏ ਕਾਰਤੂਸ ਅਕਾਲੀ ਦਲ ਤਾਂ ਕੀ ਵਿਗੜਨਗੇ  

ਚੇਅਰਮੈਨ ਰਣਧੀਰ ਸਿੰਘ ਢਿੱਲੋਂ 

ਅਜੀਤਵਾਲ , ਸਤੰਬਰ 2020 -(ਬਲਵੀਰ ਸਿੰਘ ਬਾਠ)- ਪੰਜਾਬ ਦੀ ਕੈਪਟਨ ਦੀ ਕਾਂਗਰਸ ਸਰਕਾਰ ਤੋਂ ਹਰ ਵਰਗ ਦੇ ਲੋਕ ਦੁਖੀ ਹਨ ਕੁਝ ਸੱਤਾ ਦੇ ਲਾਲਚੀ ਲੀਡਰ ਅਕਾਲੀ ਦਲ ਦੀ ਪਿੱਠ ਚ ਸੁਰਾਂ ਮਾਰ ਕੇ ਖੱਬੀ ਪੱਖੀ ਪਾਰਟੀਆਂ ਵਿੱਚ ਰਲਦੇ ਨਜ਼ਰ ਆ ਰਹੇ ਹਨ ਇਹ ਲੋਕ ਤਾਂ ਚੱਲੇ ਹੋਏ ਕਾਰ ਤੁਸੀਂ ਲੀਡਰ ਹਨ ਅਕਾਲੀ ਦਲ ਦਾ ਕੀ ਵਿਗੜਨਗੇ ਆਉਣ ਵਾਲੀਆਂ ਦੋ ਹਜ਼ਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰਕੇ ਨਿਰੋਲ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਬਣਾਏਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਅਸ਼ਟਾਮ ਪੰਜਾਬ ਦੀ ਜਨਤਾ ਕੈਪਟਨ ਦੀ ਕਾਂਗਰਸ ਸਰਕਾਰ ਤੋਂ ਵੀ ਦੁਖੀ ਨਜ਼ਰ ਆ ਰਹੀ ਹੈ ਅਕਾਲੀ ਦਲ ਵੇਲੇ ਦੀਆਂ ਸਮਾਜ ਭਲਾਈ ਕਾਰਜਾਂ ਲਈ ਚੱਲ ਰਹੀਆਂ ਸਕੀਮਾਂ ਕੈਪਟਨ ਸਰਕਾਰ ਨੇ ਜੋ ਬੰਦ ਕਰ ਦਿੱਤੀਆਂ ਹਨ ਬੱਚਿਆਂ ਦੇ ਵਜ਼ੀਫ਼ੇ ਤੋਂ ਲੈ ਕੇ ਬਿਜਲੀ ਦੇ ਬਿੱਲ ਪੈਨਸ਼ਨਾਂ ਸ਼ਗਨ ਸਕੀਮਾਂ ਬੁਢਾਪਾ ਪੈਨਸ਼ਨਾਂ ਵਿਧਵਾ ਪੈਨਸ਼ਨਾਂ ਤੋਂ ਇਲਾਵਾ ਅਨੇਕਾਂ ਹੀ ਸਮਾਜ ਭਲਾਈ ਕਾਰਜਾਂ ਦੀਆਂ ਸਕੀਮਾਂ ਬੰਦ ਹੋ ਚੁੱਕੀਆਂ ਹਨ ਅਤੇ ਪੰਜਾਬ ਦੀ ਜਨਤਾ ਦਾ ਹਰ ਵਰਗ ਕੈਪਟਨ ਦੀ ਕਾਂਗਰਸ ਸਰਕਾਰ ਤੋਂ ਦੁਖੀ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਅਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜ ਪੂਰੀ ਤਰ੍ਹਾਂ ਬੰਦ ਹਨ ਹੁਣ ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਨੂੰ ਉਡੀਕਣ ਲੱਗ ਪਏ ਇਸ ਸਮੇਂ ਉਨ੍ਹਾਂ ਨਾਲ ਰਜਿੰਦਰ ਸਿੰਘ ਸ਼ਾਨ ਆਫ ਅਜੀਤ ਸਿੰਘ ਪੁੱਤ ਡੇਅਰੀ ਵਾਲੇ ਪਰਵਾ ਮਾਸਟਰ ਸੁਖਵੰਤ ਸਿੰਘ ਸੁੱਖੀ ਸਤਨਾਮ ਸਿੰਘ ਮਨਜੀਤ ਸਿੰਘ ਢਿੱਲੋਂ ਮਨਜਿੰਦਰ ਸਿੰਘ ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ

14 ਸਤੰਬਰ ਕਿਸਾਨ ਲਲਕਾਰ ਰੈਲੀ ਨੂੰ ਮਿਲੀ ਵੱਡੀ ਸਫਲਤਾ

ਆੜਤੀਆ ਵਰਗ,ਪੈਸਟੀਸਾਈਡ ਡੀਲਰ ਐਸ਼ੋਸ਼ੀਏਸ਼ਨ ਅਤੇ ਲੇਬਰ ਯੂਨੀਅਨ ਨੇ ਕੀਤਾ ਸਮਰਥਨ

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ-2020 ਖਿਲਾਫ ਪੰਜਾਬ ਅੰਦਰ ਸੰਘਰਸ਼ਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਮੁਲਕ ਭਰ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਅਧਾਰਤ ਕੁਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਪੰਜਾਬ ਦੀਆਂ ਸੰਘ੍ਰਸ਼ਸ਼ੀਲ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਦੇ ਤੀਜੇ ਪੜਾਅ ਵਜੋਂ 14 ਸਤੰਬਰ ਨੂੰ ਪੰਜਾਬ ਅੰਦਰ 5 ਥਾਵਾਂ ਬਰਨਾਲਾ, ਮੋਗਾ,ਪਟਿਆਲਾ,ਫਗਵਾੜਾ ਅਤੇ ਅੰਮ੍ਰਿਤਸਰ ਵਿਖੇ ਵਿਸ਼ਾਲ ਕਿਸਾਨ ਲਲਕਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬਰਨਾਲਾ ਦਾਣਾ ਮੰਡੀ ਵਿਖੇ 14 ਸਤੰਬਰ ਨੂੰ ਕੀਤੀ ਜਾ ਰਹੀ  ਇਤਿਹਾਸਕ ਕਿਸਾਨ ਲਲਕਾਰ ਰੈਲੀ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋੰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਵਿੱਚ ਜੁੜੇ ਇਨਕਲਾਬੀ ਸੰਗਠਨ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਨਰਾਇਣ ਦੱਤ,ਆੜਤੀਆ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ,ਵਿਜੈ ਕੁਮਾਰ, ਸੁਭਾਸ਼ ਬਾਸਲ,ਜਤਿੰਦਰ ਕੁਮਾਰ, ਹਰਪਾਲ ਪਾਲੀ, ਸਤੀਸ਼ ਕੁਮਾਰ, ਪੈਸਟੀਸਾਈਡ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਗੋਕੁਲ ਕੁਮਾਰ,ਲੇਬਰ ਯੂਨੀਅਨ ਦੇ ਪ੍ਰਧਾਨ ਗੋਰਾ ਲਾਲ ਨਾਲ ਸਾਂਝੀ ਮੋਟਿੰਗ ਦਾਣਾ ਮੰਡੀ ਬਰਨਾਲਾ ਵਿਖੇ ਹੋਈ।ਇਸ ਮੀਟਿੰਗ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਉੱਪਲੀ ਵੀ ਸ਼ਾਮਿਲ ਹੋਏ।ਆਗੂਆਂ ਨੇ ਇਸ ਮੀਟਿੰਗ ਦੇ ਵਿਆਪਕ ਮਾਰੂ ਹੱਲੇ ਬਾਰੇ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਵਿਰੋਧੀ ਆਰਡੀਨੈਂਸਾਂ ਦਾ ਮਾਰੂ ਅਸਰ ਕਿਸਾਨੀ ਸਮੇਤ ਸਮੁੱਚੇ ਅਰਥਚਾਰੇ ਉੱਪਰ ਪਵੇਗਾ। ਮੰਡੀਆਂ ਦਾ ਪ੍ਰਬੰਧ ਖਤਮ ਹੋਣ ਨਾਲ ਆੜਤੀਆ ਵਰਗ, ਰੇਹ, ਤੇਲ, ਬੀਜ ਵਾਲੇ ਦੁਕਾਨਦਾਰ ਸਮੇਤ ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਦੀ ਗਿਣਤੀ ਵਿੱਚ ਮਜਦੂਰ ਬੁਰੀ ਤ੍ਰਰ੍ਹਾਂ ਪ੍ਰਭਾਵਿਤ ਹੋਣਗੇ।ਇਸ ਕਰਕੇ ਇਸ ਮਾਰੂ ਹੱਲੇ ਖਿਲਾਫ ਲੜਨਾ ਸਿਰਫ ਕਿਸਾਨਾਂ ਦੀ ਲੋੜ ਨਹੀਂ ਸਗੋਂ ਇਨ੍ਹਾਂ ਆਰਡੀਨੈਂਸਾਂ ਦੀ ਮਾਰ ਹੇਠ ਆਉਣ ਵਾਲੇ ਸੱਭੇ ਤਬਕਿਆਂ ਨੂੰ ਰਲਕੇ ਸਾਂਝਾ ਹੰਭਲਾ ਮਾਰਨਾ ਹੋਵੇਗਾ।ਜਿਸ ਨੂੰ ਬਹੁਤ ਗੰਭੀਰਤਾ ਨਾਲ ਮਹਿਸੂਸ ਕਰਦਿਆਂ ਵਿਸ਼ਾਵਾਸ਼ ਦਿਵਾਇਆ ਕਿ 14 ਸਤੰਬਰ ਦੀ ਕਿਸਾਨ ਲਲਕਾਰ ਰੈਲੀ ਨੂੰ ਭਰਪੂਰ ਸਹਿਯੋਗ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਮੇਂ ਆੜਤੀਆ ਵਰਗ ਅਤੇ ਲੇਬਰ ਯੂਨੀਅਨ ਦੇ ਬਹੁਤ ਸਾਰੇ ਨੁਮਾਇੰਦੇ ਵੀ ਹਾਜਰ ਸਨ।

ਪੰਜਾਬੀ ਲਘੂ ਫਿਲਮ " ਨਿੱਡਰ ਧੀ" ਨੂੰ ਮਿਲ  ਰਿਹਾ ਭਰਪੂਰ ਭਰਵਾਂ ਹੁੰਗਾਰਾ

ਚੰਡੀਗੜ੍ਹ, ਸਤੰਬਰ 2020-   (ਇਕਬਾਲ ਸਿੰਘ/ ਗੁਰਪ੍ਰੀਤ ਸਿੰਘ ਭਰੋਵਾਲ ) ਪਰਵਾਜ ਫਿਲਮਜ  ਦੀ ਪੇਸ਼ਕਾਰੀ  ਲਘੂ ਪੰਜਾਬੀ  ਫਿਲਮ  ਨਿਡਰ ਧੀ ਨੂੰ  ਭਰਪੂਰ  ਹੁੰਗਾਰਾ  ਮਿਲ ਰਿਹਾ  ਹੈ  । ਇਸ ਫਿਲਮ ਦੀ ਲੇਖਿਕਾ ਤੇ ਨਿਰਦੇਸ਼ਕ ਸੁਖਵੀਰ ਕੌਰ ਸਰਾਂ ਹਨ । ਇਸ ਫਿਲਮ ਦੀ ਕਹਾਣੀ ਬਹੁਤ ਹੀ ਇੰਮੋਸ਼ਨਲ ਤੇ ਰੌਚਿਕ ਸੀਨ ਹਨ। ਵੇਖੋ ਇੱਕ ਛੋਟੀ ਜਿਹੀ ਬੱਚੀ  ਹੁਸ਼ਿਆਰੀ ਨਾਲ ਆਪਣੇ-ਆਪ  ਨੂੰ  ਕਿਵੇਂ ਉਸ ਭੇੜੀਏ ਤੋਂ ਬਚਾਉਦੀ ਹੈ । ਸਾਰੇ ਪਾਤਰਾਂ ਨੇ ਆਪਣੀ ਵਧੀਆ ਭੂਮਿਕਾ ਨਿਭਾਈ । ਇਸ ਫਿਲਮ ਵਿੱਚ ਨਾਮਵਰ ਪਾਤਰ—ਨਛੱਤਰ ਸਿੰਘ ਸੇਮਾ, ਮੈਡਮ ਕਮਲ ਬਰਨਾਲਾ, ਸੁਖਦੀਪ ਜੀਦਾ, ਬੱਚੀ ਅਮਾਨਤ ਨੇ ਭਾਗ ਲਿਆ । ਕੁੱਲ ਮਿਲਾ ਕੇ ਇਹ ਇੱਕ ਪਰਵਾਰਕ ਫਿਲਮ ਹੈ ਤੇ ਵੇਖਣਯੋਗ ਹੈ ,  ਬਹੁਤ ਹੀ ਸੰਜਦਗੀ ਨਾਲ ਇੱਕ-ਇੱਕ ਸੀਨ ਫਿਲਮਾਇਆ ਗਿਆ ਹੈ । ਅਖੀਰ ਤੇ ਆਕੇ ਕਹਾਣੀ ਨਵਾਂ ਮੋੜ ਲੈਂਦੀ ਹੈ ਤੇ ਨਿੱਕੇ ਹੁੰਦਿਆਂ ਮੇਲੇ ਚੋਂ ਵਿਛੜੀ ਧੀ ਨੂੰ ਮਾਂ ਤੇ ਭਰਾ ਮਿਲ ਜਾਂਦੇ ਹਨ। ਜਿੱਥੇ ਸੁਰੂ ਵਿੱਚ ਕਹਾਣੀ ਨਿਰਾਸ਼ਤਾ ਦਿਖਾਉਦੀ ਹੈ ਉੱਥੇ ਕਹਾਣੀ ਅਖੀਰ ਵਿੱਚ ਧੀ ਨੂੰ ਮਾਂ ਤੇ ਭਰਾ ਨਾਲ ਮਿਲਾ ਕੇ ਇੱਕ ਖੁਸ਼ੀ ਦਾ ਮਾਹੌਲ ਵੀ ਸਿਰਜਦੀ ਹੈ । ਜਰੂਰ ਵੇਖਿਓ— ਸਾਡੀਆਂ ਹੋਰ ਫਿਲਮਾਂ ਵੇਖਣ ਲਈ ਸਾਡਾ ਯੂ-ਟਿਊਬ ਚੈੱਨਲ ਪਰਵਾਜ ਫਿਲਮਜ  ਨੂੰ ਖੋਲ ਕੇ ਵੇਖ ਸਕਦੇ ਹੋ । ਸਾਡੀਆਂ ਸਾਰੀਆਂ ਫਿਲਮਾਂ ਪਰਵਾਰਕ ਤੇ ਸਮਾਜ ਨੂੰ ਸੇਧ ਦਿੰਦੀਆਂ ਹਨ— ਕੁਝ ਕੁ ਫਿਲਮਾਂ—ਪੇਕਾ ਪਿੰਡ, ਅਮਾਨਤ, ਪੁੰਨ ਜਾਂ ਪਾਪ, ਅਸਲੀ ਜਾਇਦਾਦ, ਅਣਖ ਨੂੰ ਵੰਗਾਰ, ਪੱਕੀ ਅਮਰੀਕਾ ਵਾਲੀ, ਸੰਭਲੋ ਕੁੜੀਓ, ਰੱਖੜੀ ਦਾ ਫਰਜ਼, ਧੀਆਂ ਧਿਆਣੀਆਂ , ਡੇਂਗੂ ਦੀ ਮਾਰ,ਯਾਰੀ ਵਿੱਚ ਖੋਟ, ਕਸੂਰਵਾਰ ਕੌਣ ਤੇ ਕਈ ਹੋਰ ਵੀ ਹਨ ।ਅਸੀ ਵਿਸਰ ਰਹੇ ਵਿਰਸੇ ਤੇ ਬੋਲੀ ਨੂੰ ਸੰਭਾਲਣ ਲਈ ਪੂਰੇ ਯਤਨਸ਼ੀਲ ਹਾਂ ।ਇਹ ਸਾਰੀਆਂ ਫਿਲਮਾਂ ਸੁੱਖ ਰਲੀਫ਼ ਵੈਲਫੇਅਰ ਸੁਸਾਇਟੀ, ਬਠਿੰਡਾ ਦੇ ਅੰਡਰ ਬਂਨ ਰਹੀਆਂ ਹਨ। ਸੁਸਾਇਟੀ ਵਲੋਂ ਮਾਨਵਤਾ ਦੀ ਸੇਵਾ ਤੇ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆੰ ਦੀ ਪੜਾਈ ਲਈ ਹਰ ਸਹੂਲਤ ਦਿੱਤੀ ਜਾ ਰਹੀ ਹੈ ।

ਕੈਪਟਨ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ

ਚੰਡੀਗੜ੍ਹ,ਸਤੰਬਰ  2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ ਕੀਤੀ ਜਿਸ ਮਗਰੋਂ ਹੁਣ ਕੌਮੀ ਖੁਰਾਕ ਸੁਰੱਖਿਆ ਐਕਟ ਦਾ ਅਨਾਜ ਪੰਜਾਬ ’ਚੋਂ ਕਿਸੇ ਵੀ ਡਿਪੂ ਤੋਂ ਲੈਣ ਦੀ ਖੁੱਲ੍ਹ ਹੋਵੇਗੀ। ਸੂਬੇ ’ਚ ਇਸ ਸਕੀਮ ਦੇ 1.41 ਕਰੋੜ ਲਾਭਪਾਤਰੀ ਹਨ। ਸਕੀਮ ਤੋਂ ਲਾਂਭੇ ਰਹਿਣ ਵਾਲੇ 9 ਲੱਖ ਲੋੜਵੰਦਾਂ ਨੂੰ ਸਰਕਾਰ ਸਬਸਿਡੀ ਵਾਲਾ ਰਾਸ਼ਨ ਦੇਵੇਗੀ। ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ 37.5 ਲੱਖ ਕਾਰਡ ਯੋਗ ਲਾਭਪਾਤਰੀਆਂ ਨੂੰ ਇਸ ਮਹੀਨੇ ਵੰਡੇ ਜਾਣਗੇ।

ਸਮਾਰਟ ਕਾਰਡ ਵੰਡ ਦੇ ਸਮਾਰੋਹਾਂ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਕੀਮ ਦੇ ਲਾਭਪਾਤਰੀਆਂ ਦੀ ਹੱਦ 1.41 ਕਰੋੜ ਤੈਅ ਕੀਤੀ ਹੈ ਜਦਕਿ ਪੰਜਾਬ ਸਰਕਾਰ ਨੇ ਜ਼ਿਆਦਾ ਲੋਕਾਂ ਨੂੰ ਇਸ ’ਚ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ ਪਰ ਕੇਂਦਰ ਨੇ ਊਸ ਨੂੰ ਠੁਕਰਾ ਦਿੱਤਾ। ਹੁਣ 9 ਲੱਖ ਲੋੜਵੰਦਾਂ ਨੂੰ ਸੂਬਾ ਸਰਕਾਰ ਨੇ ਰਾਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ ਵਿਚ ਅੱਜ 100 ਵੱਖੋ-ਵੱਖ ਥਾਵਾਂ ਉਤੇ ਵਰਚੁਅਲ ਢੰਗ ਨਾਲ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਵੇਗੀ ਅਤੇ ਲਾਭਪਾਤਰੀ ਨੂੰ ਕਿਸੇ ਵੀ ਡਿਪੂ ਤੋਂ ਰਾਸ਼ਨ ਦੀ ਖ਼ਰੀਦ ਕਰਨ ਦੀ ਖੁੱਲ੍ਹ ਹੋਵੇਗੀ। ਊਨ੍ਹਾਂ ਕਿਹਾ ਕਿ ਯੋਜਨਾ ਨਾਲ ਰਾਸ਼ਨ ਡਿਪੂ ਹੋਲਡਰਾਂ ਵੱਲੋਂ ਕੀਤਾ ਜਾਂਦਾ ਸ਼ੋਸ਼ਣ ਬੰਦ ਹੋਵੇਗਾ। 

ਰੋਸ ਮੁਜ਼ਾਹਰਾ ਕਰ ਕੇ ਮਨਾਇਆ ਸਥਾਪਨਾ ਦਿਵਸ

ਅੰਮਿ੍ਤਸਰ, ਸਤੰਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)-ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਥਾਪਨਾ ਦਿਵਸ ਮਨਾਇਆ। ਇਸ ਦੌਰਾਨ ਫੈੱਡਰੇਸ਼ਨ ਆਗੂਆਂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ੰਥ ਸਾਹਿਬ ਭਵਨ ਵਿਚ ਅੱਗ ਲੱਗਣ ਕਾਰਨ ਹੋਈ ਬੇਅਦਬੀ ਦੀ ਘਟਨਾ 'ਤੇ ਪਰਦਾ ਪਾਇਆ ਜਾ ਰਿਹਾ ਹੈ। ਫੈੱਡਰੇਸ਼ਨ ਵੱਲੋਂ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ 'ਚ ਸਚਾਈ ਤੋਂ ਤਿੰਨ ਵਾਰ ਯੂ-ਟਰਨ ਲੈ ਕੇ ਦਬਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਗਜ਼ੈਕੇਟਿਵ ਕਮੇਟੀ ਮੈਂਬਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਕਰ ਕੇ ਆਪਣਾ ਸਥਾਪਨਾ ਦਿਵਸ ਰੋਸ ਦਿਵਸ ਵਜੋਂ ਮਨਾਇਆ।

ਇਸ ਮੌਕੇ ਫੈੱਡਰੇਸ਼ਨ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਨੇ 328 ਪਾਵਨ ਸਰੂਪਾਂ ਦੀ ਪੂਰੀ ਨਿਰਪੱਖ ਫੈਸਲਾਕੁੰਨ ਜਾਂਚ ਕਰਵਾਉਣ ਅਤੇ ਸਜ਼ਾਵਾਂ ਦੇਣ ਦੀ ਗੱਲ ਕਹੀ ਸੀ ਪਰ 2016 ਅੰਤਿ੍ੰਗ ਕਮੇਟੀ ਨੂੰ ਬਿਲਕੁਲ ਬਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 18 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਪਸ਼ਚਾਤਾਪ ਸਮਾਗਮ ਕੀਤਾ ਜਾ ਰਿਹਾ ਹੈ, ਇਹ ਅਸਲ ਵਿਚ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਪੜਤਾਲ ਨੂੰ ਸਿਰਿਓਂ ਰੱਦ ਕਰਨ ਦੀ ਕਾਰਵਾਈ ਹੈ। ਉਨ੍ਹਾਂ ਪੁੱਿਛਆ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਨਿਰਦੋਸ਼ ਸਨ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਇਨ੍ਹਾਂ ਨੂੰ ਸਸਪੈਂਡ ਤੇ ਡਿਸਮਿਸ ਕਿਉਂ ਕੀਤਾ, ਡਾ. ਰੂਪ ਸਿੰਘ ਕੋਲੋਂ ਅਸਤੀਫਾ ਕਿਉਂ ਲਿਆ। ਫੈੱਡਰੇਸ਼ਨ ਵੱਲੋਂ ਵਿਰਾਸਤੀ ਮਾਰਗ 'ਤੇ ਵੀ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਹਰਸ਼ਰਨ ਸਿੰਘ ਭਾਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ, ਜਗਦੀਸ਼ ਸਿੰਘ ਵਡਾਲਾ, ਦਵਿੰਦਰ ਸਿੰਘ ਸਚਦੇਵਾ, ਬੀਬੀ ਕਮਲਜੀਤ ਕੌਰ ਕੁਕੱੜਾਂ, ਲਖਬੀਰ ਸਿੰਘ ਖਾਲਸਾ ਟਾਂਡਾ, ਪ੍ਰਰੀਥੀਪਾਲ ਸਿੰਘ ਜੋਸ਼, ਕੁਲਦੀਪ ਸਿੰਘ ਮਜੀਠਾ, ਰਵਿੰਦਰ ਸਿੰਘ ਮਜੀਠਾ, ਪਰਗਟ ਸਿੰਘ ਚੁਗਾਵਾਂ, ਸਵਰਨਜੀਤ ਸਿੰਘ ਕੁਰਾਲੀਆ, ਬੀਬੀ ਮਹਿੰਦਰ ਕੌਰ ਤੇ ਅਰਪਿੰਦਰ ਸਿੰਘ ਆਦਿ ਮੌਜੂਦ ਸਨ। 

 ਫੈੱਡਰੇਸ਼ਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਰੋਸ ਮੁਜ਼ਾਹਰਾ ਫੈੱਡਰੇਸ਼ਨ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੇਗੀ, ਜਦੋਂ ਤਕ ਕਿ 328 ਪਾਵਨ ਸਰੂਪਾਂ ਦਾ ਪਤਾ ਨਹੀਂ ਲੱਗਦਾ ਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ। ਇਸ ਮੌਕੇ ਪੰਥ, ਪੰਜਾਬ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ ਚੜ੍ਹਦੀ ਕਲਾ ਅਤੇ 328 ਪਾਵਨ ਸਰੂਪ ਲੱਭਣ, ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼ਾਂਤਮਈ ਸੰਘਰਸ਼ ਸ਼ੁਰੂ ਕਰਨ ਅਤੇ ਪੂਰੇ ਸੰਸਾਰ ਨੂੰ ਕੋਰੋਨਾ ਮਹਾਮਾਰੀ ਤੋਂ ਨਿਜ਼ਾਤ ਦਿਵਾਉਣ ਦੀ ਅਰਦਾਸ ਅਕਾਲ ਪੁਰਖ ਅੱਗੇ ਕੀਤੀ ਗਈ।

14 ਸਤੰਬਰ ਕਿਸਾਨ ਲਲਕਾਰ ਰੈਲੀ ਨੂੰ ਮਿਲਿਆ ਵੱਡੀ ਸਫਲਤਾ

ਆੜਤੀਆ ਵਰਗ,ਪੈਸਟੀਸਾਈਡ ਡੀਲਰ ਐਸ਼ੋਸ਼ੀਏਸ਼ਨ ਅਤੇ ਲੇਬਰ ਯੂਨੀਅਨ ਨੇ ਕੀਤਾ ਸਮਰਥਨ

ਮਹਿਲ ਕਲਾਂ/ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ-2020 ਖਿਲਾਫ ਪੰਜਾਬ ਅੰਦਰ ਸੰਘਰਸ਼ਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਮੁਲਕ ਭਰ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਅਧਾਰਤ ਕੁਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਪੰਜਾਬ ਦੀਆਂ ਸੰਘ੍ਰਸ਼ਸ਼ੀਲ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਦੇ ਤੀਜੇ ਪੜਾਅ ਵਜੋਂ 14 ਸਤੰਬਰ ਨੂੰ ਪੰਜਾਬ ਅੰਦਰ 5 ਥਾਵਾਂ ਬਰਨਾਲਾ, ਮੋਗਾ,ਪਟਿਆਲਾ,ਫਗਵਾੜਾ ਅਤੇ ਅੰਮ੍ਰਿਤਸਰ ਵਿਖੇ ਵਿਸ਼ਾਲ ਕਿਸਾਨ ਲਲਕਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬਰਨਾਲਾ ਦਾਣਾ ਮੰਡੀ ਵਿਖੇ 14 ਸਤੰਬਰ ਨੂੰ ਕੀਤੀ ਜਾ ਰਹੀ  ਇਤਿਹਾਸਕ ਕਿਸਾਨ ਲਲਕਾਰ ਰੈਲੀ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋੰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਵਿੱਚ ਜੁੜੇ ਇਨਕਲਾਬੀ ਸੰਗਠਨ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਨਰਾਇਣ ਦੱਤ,ਆੜਤੀਆ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ,ਵਿਜੈ ਕੁਮਾਰ, ਸੁਭਾਸ਼ ਬਾਸਲ,ਜਤਿੰਦਰ ਕੁਮਾਰ, ਹਰਪਾਲ ਪਾਲੀ, ਸਤੀਸ਼ ਕੁਮਾਰ, ਪੈਸਟੀਸਾਈਡ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਗੋਕੁਲ ਕੁਮਾਰ,ਲੇਬਰ ਯੂਨੀਅਨ ਦੇ ਪ੍ਰਧਾਨ ਗੋਰਾ ਲਾਲ ਨਾਲ ਸਾਂਝੀ ਮੋਟਿੰਗ ਦਾਣਾ ਮੰਡੀ ਬਰਨਾਲਾ ਵਿਖੇ ਹੋਈ।ਇਸ ਮੀਟਿੰਗ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਉੱਪਲੀ ਵੀ ਸ਼ਾਮਿਲ ਹੋਏ।ਆਗੂਆਂ ਨੇ ਇਸ ਮੀਟਿੰਗ ਦੇ ਵਿਆਪਕ ਮਾਰੂ ਹੱਲੇ ਬਾਰੇ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਵਿਰੋਧੀ ਆਰਡੀਨੈਂਸਾਂ ਦਾ ਮਾਰੂ ਅਸਰ ਕਿਸਾਨੀ ਸਮੇਤ ਸਮੁੱਚੇ ਅਰਥਚਾਰੇ ਉੱਪਰ ਪਵੇਗਾ। ਮੰਡੀਆਂ ਦਾ ਪ੍ਰਬੰਧ ਖਤਮ ਹੋਣ ਨਾਲ ਆੜਤੀਆ ਵਰਗ, ਰੇਹ, ਤੇਲ, ਬੀਜ ਵਾਲੇ ਦੁਕਾਨਦਾਰ ਸਮੇਤ ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਦੀ ਗਿਣਤੀ ਵਿੱਚ ਮਜਦੂਰ ਬੁਰੀ ਤ੍ਰਰ੍ਹਾਂ ਪ੍ਰਭਾਵਿਤ ਹੋਣਗੇ।ਇਸ ਕਰਕੇ ਇਸ ਮਾਰੂ ਹੱਲੇ ਖਿਲਾਫ ਲੜਨਾ ਸਿਰਫ ਕਿਸਾਨਾਂ ਦੀ ਲੋੜ ਨਹੀਂ ਸਗੋਂ ਇਨ੍ਹਾਂ ਆਰਡੀਨੈਂਸਾਂ ਦੀ ਮਾਰ ਹੇਠ ਆਉਣ ਵਾਲੇ ਸੱਭੇ ਤਬਕਿਆਂ ਨੂੰ ਰਲਕੇ ਸਾਂਝਾ ਹੰਭਲਾ ਮਾਰਨਾ ਹੋਵੇਗਾ।ਜਿਸ ਨੂੰ ਬਹੁਤ ਗੰਭੀਰਤਾ ਨਾਲ ਮਹਿਸੂਸ ਕਰਦਿਆਂ ਵਿਸ਼ਾਵਾਸ਼ ਦਿਵਾਇਆ ਕਿ 14 ਸਤੰਬਰ ਦੀ ਕਿਸਾਨ ਲਲਕਾਰ ਰੈਲੀ ਨੂੰ ਭਰਪੂਰ ਸਹਿਯੋਗ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਮੇਂ ਆੜਤੀਆ ਵਰਗ ਅਤੇ ਲੇਬਰ ਯੂਨੀਅਨ ਦੇ ਬਹੁਤ ਸਾਰੇ ਨੁਮਾਇੰਦੇ ਵੀ ਹਾਜਰ ਸਨ।

ਡਾ: ਜਗਦੇਵ ਸਿੰਘ ਵੱਲੋਂ ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਵਜੋਂ ਅਹੁੱਦਾ ਸੰਭਾਲਿਆ

ਲੁਧਿਆਣਾ , ਸਤੰਬਰ 2020 -ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਡਾ: ਜਗਦੇਵ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਫਰੀਦਕੋਟ ਵਿਖੇ ਬਤੌਰ ਡਿਪਟੀ ਡਾਇਰੈਕਟਰ ਬਾਗਬਾਨੀ ਸੇਵਾ ਨਿਭਾ ਰਹੇ ਸਨ, ਹੁਣ ਉਹਨਾਂ ਦੀ ਬਦਲੀ ਫਰੀਦਕੋਟ ਤੋਂ ਜਿਲ੍ਹਾ ਲੁਧਿਆਣਾ ਵਿਖੇ ਹੋਣ ਕਾਰਨ ਉਹਨਾਂ ਵੱਲੋਂ ਅੱਜ ਮਿਤੀ 12/09/2020 ਨੂੰ ਬਤੌਰ ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵਿਖੇ ਕਾਰਜ ਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਵੀ ਡਾ: ਜਗਦੇਵ ਸਿੰਘ ਜਿਲ੍ਹਾ ਲੁਧਿਆਣਾ ਵਿਖੇ ਕਾਫੀ ਸਮਾਂ ਬਤੌਰ ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਹਨਾਂ ਦਾ ਕਿਸਾਨਾਂ ਵੀਰਾਂ ਅਤੇ ਬਾਗਬਾਨਾਂ ਨਾਲ ਬਹੁਤ ਵਧੀਆ ਤਾਲਮੇਲ ਰਿਹਾ ਹੈ। ਹੁਣ ਵੀ ਡਾ: ਜਗਦੇਵ ਸਿੰਘ ਪੂਰੀ ਈਮਾਨਦਾਰੀ ਨਾਲ ਕਿਸਾਨਾ ਨੂੰ ਸੇਵਾਵਾਂ ਦੇਣ ਲਈ ਹਾਜਰ ਹਨ।