You are here

ਪਿੰਡ ਰੂੜੇਕੇ ਕਲਾਂ ਦੇ ਕਬੱਡੀ ਟੂਰਨਾਮੈਂਟ ’ਚ ਦਵਿੰਦਰ ਸਿੰਘ ਬੀਹਲਾ ਸਨਮਾਨਿਤ

ਸਰਕਾਰ ਪਿੰਡਾਂ ’ਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਨੂੰ ਪੂਰਨ ਖੁੱਲ ਦੇਣ -ਦਵਿੰਦਰ ਸਿੰਘ ਬੀਹਲਾ

ਮਹੀਲ ਕਲਾਂ-ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਸੀਨੀਅਰ ਅਕਾਲੀ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪਿੰਡ ਕੱਟੂ ਵਿਖੇ ਚੱਲ ਰਹੀ ਟਰੇਨਿੰਗ ਅਕੈਡਮੀ ਅਤੇ ਪਿੰਡ ਰੂੜੇਕੇ ਕਲਾਂ ਵਿਖੇ ਹੋਏ ਕਬੱਡੀ ਟੂਰਨਾਮੈਂਟ ’ਚ ਹਾਜਰੀ ਭਰੀ। ਜਿੱਥੇ ਪ੍ਰਬੰਧਕਾਂ ਵੱਲੋਂ ਦਵਿੰਦਰ ਸਿੰਘ ਬੀਹਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਰੂੜੇੇਕੇ ਕਲਾਂ ਵਿਖੇ ਕਬੱਡੀ ਟੂਰਨਾਮੈਂਟ ’ਚ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਮੈਚ ਸ਼ੁਰੂ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕਾਂਗਰਸ ’ਤੇ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ’ਤੇ ਸਿਆਸਤ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਨਸੱਈ ਤੱਕ ਕਿਹਾ। ਦੋਵੇਂ ਹੀ ਪਾਰਟੀਆਂ ਅਕਾਲੀ ਦਲ ’ਤੇ ਨਸੇ ਫੈਲਾਉਣ ਦਾ ਝੂਠਾ ਦੋਸ ਲਾਉਦੀਆ ਹਨ ਪਰ ਪੰਜਾਬ ਦਾ ਨੌਜਵਾਨ ਸਿਹਤ ਪੱਖੋਂ ਤਕੜਾ ’ਤੇ ਖੇਡਾਂ ਵੱਲ ਪ੍ਰੇਰਿਤ ਹੈ। ਸਕੂਲਾਂ ਕਾਲਜਾਂ ਦੇ ਗਰਾਊਡਾਂ ’ਚ ਖੇਡਦੇ ਨੌਜਵਾਨ ਸੋਹਣੇ ਲੱਗਦੇ ਹਨ। ਬੀਹਲਾ ਨੇ ਕਿਹਾ ਕਿ ਪੰਜਾਬ ’ਚ ਕਬੱਡੀ ਟੂਰਨਾਮੈਂਟ ਹਰ ਪਿੰਡ ’ਚ ਹੁੰਦੇ ਹਨ ’ਤੇ ਸਰਕਾਰ ਪਿੰਡਾਂ ’ਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਨੂੰ ਪੂਰਨ ਖੁੱਲ ਦੇਵੇ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜ ਕੇ ਆਪਣਾ ’ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾ ਦੱਸਿਆ ਕਿ ਮੈ ਪੰਜਾਬ ਕਬੱਡੀ ਐਸੋਸੀਏਸ਼ਨ ਬਰਨਾਲਾ ਦੇ ਜਿਲਾ ਚੇਅਰਮੈਨ ਅਤੇ ਸਹੀਦ ਭਗਤ ਸਿੰਘ ਕਬੱਡੀ ਅਕੈਡਮੀ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਿਹਾ ਹਾਂ। ਸਾਡੀਆਂ ਦੋਵੇਂ ਸੰਸਥਾਵਾਂ ਨੇ ਕਬੱਡੀ ਤੇ ਹੋਰ ਖੇਡਾਂ ਨੂੰ ਪਰਮੋਟ ਕੀਤਾ ਹੈ। ਬਾਸਕਟਬਾਲ ’ਚ ਪੰਜਾਬ ਦੇ ਨੌਜਵਾਨ ਮੋਹਰੀ ਹਨ ਜੋ ਨੈਸ਼ਨਲ ਖੇਡਾਂ ’ਚ ਹਿੱਸਾ ਲੈਦੇ ਹਨ। ਉਹਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ’ਤੇ ਸਮਾਜ ਭਲਾਈ ਦੇ ਕੰਮਾਂ ’ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।