You are here

ਪੰਜਾਬ

ਕੈਪਟਨ ਸਰਕਾਰ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਬਾਦਲ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਖਤਮ ਕਰਨ ਤੇ ਤੁਲੀ.ਦਵਿੰਦਰ ਬੀਹਲਾ 

ਪੰਜਾਬ ਵਿੱਚੋਂ ਜ਼ਿਲ੍ਹਾ ਬਰਨਾਲਾ ਦਾ ਨਕਸ਼ਾ ਬਦਲ ਕੇ ਇੱਕ ਨੰਬਰ ਦਾ ਜ਼ਿਲ੍ਹਾ ਬਣਾਇਆ ਜਾਵੇਗਾ  

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣਾਂ ਦੌਰਾਨ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਤਾਂ ਕਰਨੇ ਕੀ ਸੀ ਸਗੋਂ ਇਸ ਲਈ ਅਕਾਲੀ ਭਾਜਪਾ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਅੈਨ.ਆਰ.ਆਈ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪਿੰਡ ਹਮੀਦੀ ਵਿਖੇ ਸਮਾਜ ਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਦੇ ਨਿਵਾਸ ਸਥਾਨ ਦੇ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਸਾਂਝੇ ਕੀਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੂਰਾ ਮਾਨ ਸਤਿਕਾਰ ਦਿੱਤਾ ਪਰ ਉਨ੍ਹਾਂ ਨੇ ਉੱਚ ਅਹੁਦਿਆਂ ਤੇ ਹੁੰਦਿਆਂ ਹੋਇਆਂ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੀ ਭਲਾਈ ਲਈ ਕੁਝ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਣਦੇ ਹਨ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਉਹ ਹੈ ਜਿਸ ਕੋਲ ਤੱਕੜੀ ਦਾ ਚੋਣ ਨਿਸਾਨ ਹੈ ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਢੀਂਡਸਾ ਭਾਵੇਂ ਹੁਣ ਜਿੰਨੇ ਮਰਜ਼ੀ ਨਵੇਂ ਅਕਾਲੀ ਦਲ ਸਥਾਪਿਤ ਕਰ ਲਵੇ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਨਵਾਂ ਇਨਕਲਾਬ ਲਿਆਉਣ ਦਾ ਸੁਪਨਾ ਦਿਖਾ ਕੇ ਚੋਣਾਂ ਜਿੱਤੀਆਂ ਸੀ ਪਰ ਨਵਾ ਇਨਕਲਾਬ ਲੋਕਾਂ ਦਾ ਤਾਂ ਆਉਣਾ ਕੀ ਸੀ ਸਗੋਂ ਉਨ੍ਹਾਂ ਦੇ ਜਿੱਤੇ ਹੋਏ ਲੋਕਾਂ ਦਾ ਨਵਾ ਇਨਕਲਾਬ ਜ਼ਰੂਰ ਆਇਆ ਹੈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਦੇ ਹੋਇਆਂ ਨੌਜਵਾਨਾਂ ਸਹਾਦਤਾ ਦੇ ਰਹੇ ਹਨ ਪਰ ਉਹ ਸਖ਼ਤ ਸਟੈਂਡ ਦੀ ਲੈਣ ਦੀ ਬਜਾਏ ਅੱਜ ਕੱਲ੍ਹ ਮਹਿਲਾਂ ਵਿੱਚੋਂ ਨਹੀਂ ਨਿਕਲ ਰਹੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚੋਂ ਆਏ ਲੋਕ ਅੱਜ ਦਫ਼ਤਰਾਂ ਅੰਦਰ ਸਰਕਾਰਾਂ ਦਾ ਕੰਮ ਕਾਜ ਦੇਖ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਰਾਜ ਦੇ ਲੋਕਾਂ ਨਾਲ ਵੱਡੇ -ਵੱਡੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਸੀ ਪਰ ਅੱਜ 3 ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਸਰਕਾਰ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਹੋ ਕੇ ਸੜਕਾਂ ਉੱਪਰ ਆ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲੲੀ ਮਜਬੂਰ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਹਿਲਾਂ ਨੀਲੇ ਕਾਰਡਾਂ ਦੀ ਪੜਤਾਲ ਕਰਵਾਉਣ ਦੀ ਆਡ਼ ਹੇਠ ਅਨੇਕਾਂ ਲੋਕਾਂ ਦੇ ਨੀਲੇ ਕਾਰਡ ਕੱਟਣ ਲੋੜਵੰਦ ਲੋਕਾਂ ਨੂੰ ਲਾਈਆਂ ਪੈਨਸ਼ਨਾਂ ਦੇ ਨੋਟ ਭੇਜ ਕੇ ਪੈਨਸ਼ਨਾਂ ਦੇ ਬਕਾਏ ਵਾਪਸ ਕਰਨ ਅਤੇ ਮਜ਼ਦੂਰਾਂ ਨੂੰ ਬਿਜਲੀ ਦੇ ਦਿੱਤੇ ਜਾ ਰਹੇ 200 ਯੂਨਿਟ ਕੇ ਮੁਫ਼ਤ ਸਹੂਲਤਾਂ ਨੂੰ ਲੋਡ ਵਧਾਉਣ ਦੀ ਆੜ ਹੇਠ ਮਜ਼ਦੂਰਾਂ ਨੂੰ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਬੁਢਾਪਾ ਵਿਧਵਾ ਅਾਸਰਿਤ ਤੇ ਲੋੜਵੰਦਾਂ ਲਗਾਈਆਂ ਪੈਨਸ਼ਨਾਂ ਨੂੰ ਹੁਣ ਕੈਪਟਨ ਸਰਕਾਰ ਵੱਲੋਂ ਪੈਨਸ਼ਨਾਂ ਦੀ ਪੜਤਾਲ ਕਰਾਉਣ ਦੀ ਆੜ ਹੇਠ ਉਨ੍ਹਾਂ ਨੂੰ ਕੱਟ ਕੇ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਤੋਂ ਵਾਂਝੇ ਕਰ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਪਾਰਟੀ ਚ ਮਾਣ ਸਤਿਕਾਰ ਦੇਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਨ.ਆਰ.ਆਈ, ਨੌਜਵਾਨਾਂ ਸਮੇਤ ਹਰ ਵਰਗ ਨੂੰ ਬਣਦਾ ਮਾਣ-ਸਨਮਾਨ ਦੇ ਰਹੇ ਹਨ। ਬੀਹਲਾ ਨੇ ਕਿਹਾ ਕਿ ਸੈਂਕੜੇ ਪੰਜਾਬੀ ਵਿਦੇਸ਼ਾਂ ‘ਚ ਬੈਠੇ ਨੌਜਵਾਨਾਂ ਵੱਲੋਂ ਚੈਰਿਟੀ ਫਾਊਡੈਸ਼ਨ ਬਣਾਈ ਜਾ ਰਹੀ ਹੈ, ਜਿਨਾਂ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ । ਉਨ੍ਹਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਜੋਸ਼ 2022 ‘ਚ ਨਵਾ ਬਦਲਾਅ ਲੈ ਕੇ ਆਵੇਗਾ ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਪਿੰਡਾਂ ਨੂੰ ਕੁਰਾਲੀ ਦੇ ਤਰੱਕੀ ਦੇ ਰਾਹ ਤੇ ਲਿਜਾਣ ਅਤੇ ਵਧੇਰੇ ਸਹੂਲਤਾਂ ਲੈਣ ਲਈ ਆਉਣ ਨਾਲ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ, ਪੰਚ ਜਸਵਿੰਦਰ ਸਿੰਘ ਮਾਂਗਟ, ਪੰਚ ਅਮਰ ਸਿੰਘ ਚੋਪੜਾ, ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾਹ ਵੀ ਹਾਜ਼ਰ ਸਨ।

ਕੋਵਿਡ-19 ਨਾਲ ਨਜਿੱਠਣ ਲਈ ਪੰਜਾਬ ਤੇ ਚੰਡੀਗੜ੍ਹ ’ਚ ਕੇਂਦਰੀ ਟੀਮਾਂ ਤਾਇਨਾਤ

ਚੰਡੀਗੜ੍ਹ,  ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਕੋਵਿਡ ਕੇਸਾਂ ਦਾ ਅੰਕੜਾ ਅਤੇ ਮੌਤ ਦਰ ਦੀ ਵੰਗਾਰ ਨੂੰ ਦੇਖਦੇ ਹੋਏ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਕੀਤਾ ਹੈ। ਭਲਕੇ ਕੇਂਦਰੀ ਟੀਮਾਂ ਪੰਜਾਬ ਤੇ ਚੰਡੀਗੜ੍ਹ ਪੁੱਜ ਰਹੀਆਂ ਹਨ ਜੋ ਅਗਲੇ ਦਸ ਦਿਨ ਤੱਕ ਕੋਵਿਡ ਦੀ ਚੁਣੌਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਮਾਰਗ ਦਰਸ਼ਨ ਕਰਨਗੀਆਂ। ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੂੰ ਖ਼ਦਸ਼ਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਵਿਚ ਕੋਵਿਡ ਕੇਸਾਂ ਦੀ ਮੌਜੂਦਾ ਰਫ਼ਤਾਰ ਤੇ ਮੌਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਥਿਤੀ ਵਿਗੜ ਸਕਦੀ ਹੈ ਜਿਸ ਦੇ ਮੱਦੇਨਜ਼ਰ ਕੇਂਦਰੀ ਟੀਮਾਂ ਦੀ ਤਾਇਨਾਤੀ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰੀ ਟੀਮਾਂ ਕੋਵਿਡ-19 ਕਾਰਨ ਮੌਤ ਦਰ ਘਟਾਉਣ ਅਤੇ ਜਾਨਾਂ ਬਚਾਉਣ ਲਈ ਕੁਸ਼ਲ ਪ੍ਰਬੰਧ, ਕੰਟੇਨਮੈਂਟ ਅਤੇ ਨਿਗਰਾਨੀ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਵਿਚ ਰਾਜ ਸਰਕਾਰ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਮਦਦ ਕਰਨਗੀਆਂ। ਕੇਂਦਰੀ ਟੀਮ ਵਿਚ ਪੀ.ਜੀ.ਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਮਾਹਿਰ ਅਤੇ ਐੱਨਸੀਡੀਸੀ ਦਾ ਇੱਕ ਮਹਾਮਾਰੀ ਰੋਗ ਮਾਹਿਰ ਸ਼ਾਮਿਲ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਕੋਵਿਡ ਮਹਾਮਾਰੀ ਦੌਰਾਨ ਬਹੁ-ਖੇਤਰੀ ਟੀਮਾਂ ਭੇਜ ਕੇ ਉਨ੍ਹਾਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰ ਰਿਹਾ ਹੈ ਜਿੱਥੇ ਕੋਵਿਡ ਕੇਸਾਂ ਦੀ ਗਿਣਤੀ ਵਿਚ ਇਕਦਮ ਵਾਧਾ ਹੋਇਆ ਹੈ ਅਤੇ ਮੌਤ ਦਰ ਉੱਚੀ ਹੈ। ਦੂਸਰੇ ਸੂਬਿਆਂ ਵਿਚ ਵੀ ਕੇਂਦਰੀ ਟੀਮਾਂ ਵੱਲੋਂ ਦੌਰੇ ਕੀਤੇ ਗਏ ਹਨ। ਕੇਂਦਰੀ ਟੀਮ ਵੱਲੋਂ ਪੰਜਾਬ ਤੇ ਚੰਡੀਗੜ੍ਹ ਵਿਚ ਬੀਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਲਈ ਮਾਹਿਰਾਂ ਦੀ ਰਾਇ ਦਿੱਤੀ ਜਾਵੇਗੀ। ਕੇਂਦਰੀ ਟੀਮ ਵੱਲੋਂ ਵੱਧ ਮੌਤਾਂ ਵਾਲੇ ਜ਼ਿਲ੍ਹਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਆਖਿਆ ਹੈ ਕਿ ਉਹ ਕੋਵਿਡ ਬਿਮਾਰੀ ਦੀ ਸੰਚਾਰ ਲੜੀ ਨੂੰ ਤੋੜਨ ਅਤੇ ਮੌਤ ਦਰ ਨੂੰ ਘਟਾਉਣ ਲਈ ਵਿਆਪਕ ਤੌਰ ਤੇ ਵਧੇਰੇ ਸਰਗਰਮ ਤੇ ਅਜਿਹੇ ਉਪਰਾਲੇ ਕਰਨ ਜਿਨ੍ਹਾਂ ਨਾਲ ਮੌਤ ਦਰ ਇੱਕ ਫੀਸਦੀ ਤੋਂ ਥੱਲੇ ਲਿਆਂਦੀ ਜਾ ਸਕੇ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਲਕੇ ਕੇਂਦਰੀ ਟੀਮ ਸਵੇਰੇ ਪਹਿਲਾਂ ਮਹਿਕਮੇ ਨਾਲ ਮੀਟਿੰਗ ਕਰੇਗੀ। ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਭਲਕੇ ਕੋਵਿਡ ਸਮੀਖਿਆ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਸਿਹਤ ਮਾਹਿਰ ਵੀ ਸ਼ਾਮਿਲ ਹੋਣਗੇ। ਦੱਸਣਯੋਗ ਹੈ ਕਿ ਪੰਜਾਬ ਵਿਚ ਕੋਵਿਡ ਦੀ ਸਥਿਤੀ ਪਹਿਲਾਂ ਨਾਲੋਂ ਵਿਗੜ ਗਈ ਹੈ ਅਤੇ ਪੇਂਡੂ ਲੋਕਾਂ ਵੱਲੋਂ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਜਿਸ ਦੇ ਟਾਕਰੇ ਲਈ ਸੂਬਾ ਸਰਕਾਰ ਨੇ ਵੀ ਸਰਗਰਮ ਮੁਹਿੰਮ ਵਿੱਢੀ ਹੋਈ ਹੈ।

ਹੁਣ ਤੱਕ ਪੰਜਾਬ ਪੁਲੀਸ ਦੇ 3803 ਮੁਲਾਜ਼ਮ ਲਾਗ਼ ਦੀ ਲਪੇਟ ’ਚ ਆਏ

ਪੰਜਾਬ ਪੁਲੀਸ ਦੇ 3800 ਤੋਂ ਵੱਧ ਮੁਲਾਜ਼ਮ ਹੁਣ ਤੱਕ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇਕ ਸਰਕਾਰੀ ਬਿਆਨ ਮੁਤਾਬਕ ਸੀਨੀਅਰ ਪੁਲੀਸ ਅਧਿਕਾਰੀ ਕੋਵਿਡ-19 ਤੋਂ ਪੀੜਤ ਮੁਲਾਜ਼ਮਾਂ ਦਾ ਲਗਾਤਾਰ ਹੌਸਲਾ ਵਧਾ ਰਹੇ ਹਨ ਤਾਂ ਕਿ ਉਹ ਵਾਇਰਸ ਨਾਲ ਦ੍ਰਿੜ੍ਹ ਇਰਾਦੇ ਨਾਲ ਨਜਿੱਠ ਸਕਣ। ਪੰਜਾਬ ਪੁਲੀਸ ਲਾਗ਼ ਤੋਂ ਪੀੜਤ ਮੁਲਾਜ਼ਮਾਂ ਨੂੰ ਡਿਜੀਟਲ ਥਰਮਾਮੀਟਰ, ਪਲਸ ਔਕਸੀਮੀਟਰ, ਸੈਨੇਟਾਈਜ਼ਰ, ਵਿਟਾਮਿਨ ਤੇ ਦਵਾਈਆਂ ਮੁਹੱਈਆ ਕਰਵਾ ਰਹੀ ਹੈ। ਹੁਣ ਤੱਕ ਕੁੱਲ 3803 ਮੁਲਾਜ਼ਮਾਂ ਨੂੰ ਕਰੋਨਾਵਾਇਰਸ ਹੋਇਆ ਹੈ, ਵੀਹ ਦੀ ਮੌਤ ਹੋ ਚੁੱਕੀ ਹੈ ਜਦਕਿ 2186 ਜਣੇ ਤੰਦਰੁਸਤ ਹੋ ਚੁੱਕੇ ਹਨ। ਇਸ ਵੇਲੇ 1597 ਮੁਲਾਜ਼ਮ ਇਲਾਜ ਕਰਵਾ ਰਹੇ ਹਨ। ਸੂਬਾ ਪੁਲੀਸ ਵੱਲੋਂ ਪੀੜਤਾਂ ਨੂੰ ਫੋਨ ਕਰ ਕੇ ਲਗਾਤਾਰ ਹਾਲ-ਚਾਲ ਪੁੱਛਿਆ ਜਾ ਰਿਹਾ ਹੈ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਮੈਡੀਕਲ ਪਿਛੋਕੜ ਵਾਲੇ ਕੁਝ ਸੀਨੀਅਰ ਪੁਲੀਸ ਅਧਿਕਾਰੀ ਉਨ੍ਹਾਂ ਨੂੰ ਸਲਾਹ ਤੇ ਸੇਧ ਦੇ ਰਹੇ ਹਨ। ਠੀਕ ਹੋਣ ਵਾਲੇ 20 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਪਲਾਜ਼ਮਾ ਵੀ ਦਾਨ ਕੀਤਾ ਹੈ।
 

ਲੌਕਡਾਊਨ ਖੋਲ੍ਹਣ ਲਈ ਅਮਰਿੰਦਰ ’ਤੇ ਦਬਾਅ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਹਫ਼ਤਾਵਾਰੀ ਲੌਕਡਾਊਨ ਖੋਲ੍ਹਣ ਅਤੇ ਹੋਰ ਛੋਟਾਂ ਲਈ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਦਬਾਅ ਬਣਨ ਲੱਗਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤਾਂ ਹਲਵਾਈ ਵਗੈਰਾ ਦੀਆਂ ਦੁਕਾਨਾਂ ਖੋਲ੍ਹਣ ਲਈ ਆਖ ਚੁੱਕੇ ਹਨ ਜਦੋਂ ਕਿ ਵਿਧਾਇਕ ਕੁਲਬੀਰ ਜ਼ੀਰਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਵਿਧਾਇਕਾਂ ਨੂੰ ਕੋਵਿਡ ਮਰੀਜ਼ਾਂ ਨੂੰ ਮਿਲਣ ਲਈ ਖੁੱਲ੍ਹ ਦਿੱਤੀ ਜਾਵੇ ਅਤੇ ਜ਼ੀਰਾ ਨੇ ਲੌਕਡਾਉਣ ਖੋਲ੍ਹਣ ਦੀ ਮੰਗ ਵੀ ਰੱਖੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਹਫ਼ਤਾਵਾਰੀ ਲੌਕਡਾਊਨ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ। ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਹਫ਼ਤਾਵਾਰੀ ਲੌਕਡਾਊਣ ਖੋਲ੍ਹਣ ਲਈ ਕਿਹਾ ਹੈ। 

ਲੌਂਗੋਵਾਲ ਤੇ ਮਹਿਤਾ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਮੰਗ

ਜਲੰਧਰ,  ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 35 ਸਿੱਖ ਜਥੇਬੰਦੀਆਂ ਤੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਾਜਿੰਦਰ ਸਿੰਘ ਮਹਿਤਾ ਨੂੰ ਲਾਪਤਾ ਹੋਏ ਸਰੂਪਾਂ ਬਾਰੇ ਝੂਠ ਬੋਲਣ ਅਤੇ ਸਿੱਖ ਪੰਥ ਨੂੰ ਗੁਮਰਾਹ ਕਰਨ ਦੇ ਦੋਸ਼ ਤਹਿਤ ਸ੍ਰੀ ਅਕਾਲ ਤਖਤ ’ਤੇ ਤਲਬ ਕੀਤਾ ਜਾਵੇ। ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਲੌਂਗੋਵਾਲ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕਰਨ ਤੋਂ ਮੁੱਕਰ ਗਏ ਹਨ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਸਾਰੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ। ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਵਾਲ ਕੀਤਾ ਕਿ ਜੇ ਉਹ ਇਸ ਮਾਮਲੇ ਵਿਚ ਪੁਲੀਸ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਤਾਂ ਫਿਰ ਇਹ ਦੱਸਣ ਕਿ ਹਰ ਸਾਲ ਜੂਨ ਮਹੀਨੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਦੌਰਾਨ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਤੋਂ ਬਿਨਾਂ ਹੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਪੁਲੀਸ ਤਾਇਨਾਤ ਕਰ ਕੇ ਨੌਜਵਾਨਾਂ ਦੀ ਆਵਾਜ਼ ਕਿਉਂ ਦੱਬੀ ਜਾਂਦੀ ਹੈ। ਜੇ ਕੋਈ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰਦਾ ਹੈ ਤਾਂ ਦਰਬਾਰ ਸਾਹਿਬ ਪਰਿਕਰਮਾ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ ਉਸੇ ਵੇਲੇ ਕਿਵੇਂ ਗ੍ਰਿਫ਼ਤਾਰ ਕਰ ਲੈਂਦੇ ਹਨ। ਉਨ੍ਹਾਂ ਪ੍ਰਧਾਨ ਲੌਂਗੋਵਾਲ ਨੂੰ ਸਵਾਲ ਕੀਤਾ ਕਿ ਹਰ ਵੇਲੇ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ ਸਿਵਲ ਵਰਦੀ ’ਚ ਘੁੰਮ ਰਹੇ ਪੁਲੀਸ ਮੁਲਾਜ਼ਮਾਂ ਦਾ ਪੂਰਾ ਕੰਟਰੋਲ ਹੁੰਦਾ ਹੈ ਕੀ ਉਸ ਵੇਲੇ ਪੁਲੀਸ ਦੀ ਦਖ਼ਲਅੰਦਾਜ਼ੀ ਉਨ੍ਹਾਂ ਦੀ ਸਹਿਮਤੀ ਨਾਲ ਹੁੰਦੀ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਰਾਜਿੰਦਰ ਸਿੰਘ ਮਹਿਤਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਸੀ ਕਿ ਅੱਗ ਲੱਗਣ ਵਾਲੇ ਦਿਨ ਸਿਰਫ 14 ਸਰੂਪ ਹੀ ਨੁਕਸਾਨੇ ਗਏ ਸਨ ਜਦਕਿ ਫਰਵਰੀ 2020 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫ਼ਿਸ ਨੋਟ ਤੋਂ ਇਹ ਗੱਲ ਸਾਬਤ ਹੋ ਗਈ ਕਿ ਉਸ ਦਿਨ 80 ਦੇ ਕਰੀਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੁਕਸਾਨੇ ਗਏ ਸਨ। ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਵੀ ਕੀਤੀ ਕਿ ਭਾਈ ਲੌਂਗੋਵਾਲ ਤੇ ਮਹਿਤਾ ਸਮੇਤ ਸਾਰੇ ਦੋਸ਼ੀਆਂ ’ਤੇ ਕਿਸੇ ਵੀ ਸਿੱਖ ਸੰਸਥਾ ਦੀ ਚੋਣ ਲੜਨ ’ਤੇ ਪਾਬੰਦੀ ਲਾਈ ਜਾਵੇ।

ਪੰਜਾਬ 'ਚ ਪਹਿਲੀ ਵਾਰ ਕੋਰੋਨਾ ਵਾਈਰਸ ਦੇ 25 ਹਜ਼ਾਰ ਸੈਂਪਲ ਲਏ ਗਏ

ਜਦ ਕੇ ਐਤਵਾਰ 61 ਲੋਕਾਂ ਦੀ ਮੌਤ,1906 ਇਨਫੈਕਟਿਡ

ਚੰਡੀਗੜ੍ਹ, ਸੰਤਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ ਵਿਚ ਕੋਰੋਨਾ ਦੇ ਸਿਖਰ ਦੇ ਪੁੱਜਣ ਦੇ ਨਾਲ-ਨਾਲ ਹੀ ਸਰਕਾਰ ਨੇ ਇਸ ਦੀ ਸੈਂਪਲਿੰਗ ਦੀ ਰਫ਼ਤਾਰ ਵੀ ਵਧਾ ਦਿੱਤੀ ਹੈ। ਐਤਵਾਰ ਨੂੰ 25,154 ਲੋਕਾਂ ਦੇ ਸੈਂਪਲ ਲਏ ਗਏ। ਹਾਲਾਂਕਿ ਇਸ ਦੌਰਾਨ ਪਹਿਲੀ ਵਾਰ ਸਭ ਤੋਂ ਜ਼ਿਆਦਾ 1906 ਲੋਕ ਇਨਫੈਕਟਿਡ ਪਾਏ ਗਏ ਤੇ 61 ਲੋਕਾਂ ਦੀ ਮੌਤ ਵੀ ਦਰਜ ਕੀਤੀ ਗਈ। nਰਾਹਤ ਦੀ ਗੱਲ ਇਹ ਹੈ ਕਿ ਐਤਵਾਰ ਨੂੰ 1606 ਲੋਕ ਕੋਰੋਨਾ ਨੂੰ ਮਾਤ ਦੇਣ ਵਿਚ ਸਫਲ ਹੋਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਠੀਕ ਹੋਣ ਵਾਲੇ ਕੁੱਲ ਲੋਕਾਂ ਦਾ ਅੰਕੜਾ ਵੀ 45,455 ਪੁੱਜ ਗਿਆ ਹੈ। ਉਧਰ ਸਰਕਾਰ ਦੇ ਤਮਾਮ ਯਤਨਾਂ ਤੋਂ ਬਾਅਦ ਸੂਬੇ ਵਿਚ ਇਨਫੈਕਟਿਡਾਂ ਦਾ ਅੰਕੜਾ ਘੱਟ ਨਹੀਂ ਹੋ ਰਿਹਾ।

 

UT Starts Inter State Buses From 16th September.

Chandigarh(B.S Sharma & Rana Shekh Dulat) Preparations have been made to start inter-state bus service from Chandigarh. The service will start from 16 September. The UT administration has written to the states informing them to start the bus service from September 16. With this decision, buses from other states will also get approval to enter Chandigarh from the 16th. These buses will be started by adopting standard operating procedure.
Only 50 percent of the passengers will sit in the bus During this time, Chandigarh Transport Undertaking will run buses with 50 percent capacity. The same number of passengers can be installed in the bus to take care of physical distancing. Apart from this, passengers can only board and disembark buses from ISBT-17 and ISBT-43. The bus will not stop anywhere in the Chandigarh area. Tickets will be available only online booking or inside the bus, not over the counter ISBT-17 and 43 will not get tickets at any counter. Only online booking or inside the bus tickets will be available. The passenger in the bus will be seated leaving one seat empty. Also, no one will be allowed to sit in the bus without a mask. The bus would be sanitized every time before the trip. It will be mandatory to have the Arogya Setu app in every passenger's phone

ਮੋਗੇ ਵਿੱਚ ਇੱਕ ਜਨਾਨੀ ਵੱਲੋਂ ਬੱਚੇ ਨਾਲ ਸਲੂਨ ਦੀ ਦੁਕਾਨ ਮੂਹਰੇ ਗਮਲੇ ਨੂੰ ਚੋਰੀ ਕਰਨ ਤੇ ਹਾਸੋਹੀਣੀ ਘਟਨਾ ਸਾਹਮਣੇ ਆਈ          

   ਮੋਗਾ (ਰਾਣਾ ਸ਼ੇਖਦੌਲਤ,ਜੱਜ ਮਸੀਤਾਂ): ਮੋਗਾ 'ਚ ਲੰਘੀ ਰਾਤ ਇਕ ਜਨਾਨੀ ਵਲੋਂ ਬੱਚੇ ਦੇ ਨਾਲ ਇਕ ਸੈਲੂਨ ਦੀ ਦੁਕਾਨ 'ਤੇ ਮੂਹਰੇ ਪਏ ਗਮਲੇ ਨੂੰ ਰਾਤ ਵੇਲੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਸਵੇਰੇ ਪਤਾ ਲੱਗਣ 'ਤੇ ਸੈਲੂਨ ਮਾਲਕ ਰਾਜਾ ਤੱਟ ਨੇ ਇਸ ਦੀ ਵੀਡੀਓ ਵਾਇਰਲ ਕਰ ਦਿੱਤੀ। ਸੈਲੂਨ ਮਾਲਕ ਦਾ ਕਹਿਣਾ ਹੈ ਕਿ ਇਹ ਗੱਲ ਤਾਂ ਬਹੁਤ ਛੋਟੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਇਕ ਜਨਾਨੀ ਹੀ ਬੱਚੇ ਨੂੰ ਚੋਰੀ ਕਰਨ ਦੇ ਰਾਹ ਤੌਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਹੀ ਭਵਿੱਖ 'ਚ ਕੋਈ ਵੱਡੀਆਂ ਚੋਰੀਆਂ ਨਾ ਕਰਨ ਤਾਂ ਹੀ ਸ਼ਨਾਖਤ ਕਰਵਾਉਣ ਲਈ ਵੀਡੀਓ ਵਾਇਰਲ ਕੀਤੀ ਹੈ। ਇਸ ਹਾਸੋਹੀਣੀ ਘਟਨਾ ਦੀ ਵੱਡੇ ਪੱਧਰ 'ਤੇ ਚਰਚਾ ਹੋ ਰਹੀ ਹੈ

ਫਤਿਹ ਮਿਸ਼ਨ ਤੋਂ ਪ੍ਰੇਰਨਾ ਲੈ ਕੇ ਸਾਨੂੰ ਆਪਣੇ ਸਾਰਿਆ ਦੇ ਟੈਸਟ ਕਰਵਾਉਣੇ ਸਮੇਂ ਦੀ ਮੁੱਖ ਲੋੜ.ਸੀਨੀਅਰ ਮੈਡੀਕਲ ਅਫਸਰ ਆਡਲੁੂ

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਤਿਹ ਮਿਸ਼ਨ ਦੀ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਅਤੇ ਸੀਐੱਚ ਚੰਨਣਵਾਲ ਦੇ ਮੈਡੀਕਲ ਅਫ਼ਸਰ ਡਾਕਟਰ ਜਸਪਿੰਦਰ ਵਾਲੀਆ ਦੀ ਦੇਖ ਰੇਖ ਹੇਠ ਪਿੰਡ ਚੰਨਣਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੈਂਪ ਲਗਾ ਕੇ ਕਰੋਨਾ ਵਾਇਰਸ ਦੇ ਮੱਦੇਨਜ਼ਰ 50 ਤੋਂ ਵੱਧ ਵਿਅਕਤੀਆਂ ਦੇ ਜਾਂਚ ਲਈ ਸੈਂਪਲ ਭਰੇ ਗਏ। ਇਸ ਮੌਕੇ ਮੈਡੀਕਲ ਅਫਸਰ ਡਾਕਟਰ ਜਸਪਿੰਦਰ ਵਾਲੀਆ ਡਾਕਟਰ ਅਮਨਦੀਪ ਸਿੰਘ ਕੁਰੜ, ਡਾਕਟਰ ਹਰਜੋਤ ਸ਼ਰਮਾ ਐਸਆਈ, ਜਗਸੀਰ ਸਿੰਘ ਸਿੱਧੂ ਵੱਲੋਂ ਰੈਪਿਡ ਐਂਟੀਜਿੰਨ ਟੈਸਟ ਕੀਤੇ ਗਏ ਜਿਸ ਦਾ ਨਤੀਜਾ 5 ਤੋਂ 10 ਮਿੰਟਾਂ ਵਿੱਚ ਮਿਲ ਜਾਂਦਾ ਰਿਹਾ ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਨੇ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਫਤਿਹ ਮਿਸ਼ਨ ਦੀ ਵਿੱਢੀ ਗਈ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਸਾਨੂੰ ਸਾਰਿਆਂ ਨੂੰ ਆਪਣੇ ਜਾਂਚ ਲਈ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਹਰ ਵਿਅਕਤੀ ਨੂੰ ਸਮਾਜਿਕ ਦੂਰੀ ਬਣਾਉਣ ਦੇ ਨਾਲ ਨਾਲ ਹੱਥਾ ਨੂੰ ਸਾਬਣ ਨਾਲ ਧੋਣਾ ਮੂੰਹ ਓੁਪਰ ਮਾਸਕ ਜਾ ਰੁਮਾਲ ਦੀ ਵਰਤੋਂ ਕਰਕੇ ਸਾਵਧਾਨੀਆਂ ਤੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਮਾਸ ਮੀਡੀਆ ਇੰਚਾਰਜ ਤੇ ਬੀਈਈ ਕੁਲਜੀਤ ਸਿੰਘ ਵਜੀਦਕੇ, ਸਰਪੰਚ ਬੂਟਾ ਸਿੰਘ ਚੰਨਣਵਾਲ, ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਸਮਾਜ ਸੇਵੀ ਬਾਬਾ ਯਾਦਵਿੰਦਰ ਸਿੰਘ ਚੰਨਣਵਾਲ ਆੜ੍ਹਤੀਆ, ਕੁਲਵੀਰ ਸਿੰਘ ਗਿੱਲ ਕਿਸਾਨ ਆਗੂ, ਸੁਖਵਿੰਦਰ ਸਿੰਘ ਸੁੱਖੀ, ਪ੍ਰਧਾਨ ਦਰਸ਼ਨ ਸਿੰਘ ਖਾਲਸਾ,ਡਾ ਗੋਪਾਲ ਸਿੰਘ ਚੰਨਣਵਾਲ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

ਪਿੰਡ ਸਹਿਜੜਾ ਵਿਖੇ ਬੀ ਕੇ ਯੂ ਲੱਖੋਵਾਲ ਵੱਲੋਂ ਇੱਕ ਮੀਟਿੰਗ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਰੋਧੀ 

ਆਰਡੀਨੇਸ਼ਨ ਦੀਆਂ ਕਾਪੀਆਂ ਘਰ ਘਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ 

ਮਹਿਲ ਕਲਾਂ -ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਪਿੰਡ ਸਹਿਜੜਾ ਵਿਖੇ ਕਿਸਾਨ ਆਗੂਆਂ ਤੇ ਵਰਕਰਾ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ ਸਬੰਧੀ ਜਾਗਰਿਤ ਕਰਨ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਆਰਡੀਨੈਂਸ ਦੀਆਂ ਕਾਪੀਆਂ ਵੰਡਣ ਦੀ ਮੁਹਿੰਮ ਪਿੰਡ ਸਹਿਜੜਾ ਤੋਂ ਘਰ ਘਰ ਜਾ ਕੇ ਕੀਤੀ ਗਈ ਇਸ ਮੌਕੇ ਜਥੇਬੰਦੀ ਦੇ ਆਗੂ ਗਗਨਦੀਪ ਸਿੰਘ ਸਹਿਜੜਾ ,ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਇਕਾਈ ਪ੍ਰਧਾਨ ਮੱਘਰ ਸਿੰਘ ਸਹਿਜੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨਾਂ ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕਿਉਂਕਿ  ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦੇ ਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲਾਂ ਦੀਆਂ ਕਾਪੀਆਂ ਨੂੰ ਪਿੰਡ-ਪਿੰਡ ਘਰ-ਘਰ ਤੱਕ ਪਹੁੰਚਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਉਕਤ ਆਗੂਆਂ ਨੇ ਕਿਹਾ ਕਿ ਕੱਲ੍ਹ ਮਿਤੀ 07-09-2020 ਕੇਂਦਰ ਦੀ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ । ਜਿਸ ਵਿੱਚ ਤਿੰਨੇ ਖੇਤੀ ਆਰਡੀਨੈਂਸ ਬਿੱਲ ਲੋਕ ਸਭਾ ਵਿੱਚ ਪੇਸ਼ ਕਰਨ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ ਅਤੇ ਉਸ ਤਰੀਕ ਤੋਂ ਇਕ ਦਿਨ ਪਹਿਲਾਂ ਪੰਜਾਬ ਦੀਆਂ ਸਾਰੀਆਂ ਸੜਕਾਂ 12 ਕਿਸਾਨ ਜਥੇਬੰਦੀਆਂ ਵੱਲੋਂ ਜਾਮ ਕੀਤੀਆਂ ਜਾਣਗੀਆਂ ਅਤੇ ਜਿਸ ਤਰੀਕ ਨੂੰ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ ਉਸ ਦਿਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਾਰਲੀਮੈਂਟ ਦਾ ਘਿਰਾਓ ਵੀ ਕੀਤਾ ਜਾਵੇਗਾ ।ਉਨ੍ਹਾਂ ਸਮੂਹ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਨਛੱਤਰ ਸਿੰਘ ,ਤਰਸੇਮ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ ਬਾਜਵਾ, ਜੱਗਰ ਸਿੰਘ ,ਅਮਰਜੀਤ ਸਿੰਘ  ਭੋਲਾ ,ਗੁਰਚਰਨ ਸਿੰਘ ,ਦਰਸ਼ਨ ਸਿੰਘ ,ਸਰਬਜੀਤ ਸਿੰਘ, ਸੁਰਿੰਦਰ ਸਿੰਘ ਵਜੀਦਕੇ  ਨਛੱਤਰ ਸਿੰਘ ਵਜੀਦਕੇ ,ਕਰਨੈਲ ਸਿੰਘ ਧਾਲੀਵਾਲ ,ਜਗਜੀਤ ਸਿੰਘ, ਭਰਪੂਰ ਸਿੰਘ ਬਲਵਿੰਦਰ ਸਿੰਘ ਸੁਰਜੀਤ ਸਿੰਘ ਅਵਤਾਰ ਸਿੰਘ ,ਜਿੰਦਰ ਸਿੰਘ, ਹਰਜਿੰਦਰ ਸਿੰਘ , ਬਲਾਕ ਮਹਿਲ ਕਲਾਂ ਦੇ ਵਿੱਤ ਸਕੱਤਰ ਸਿੰਗਾਰਾ ਸਿੰਘ ਛੀਨੀਵਾਲ, ਜੱਗਾ ਸਿੰਘ ਛੀਨੀਵਾਲ ਕਲਾਂ,  ਸਰਬਜੀਤ ਸਿੰਘ  ਸਹੋਰ, ਅਮਰ ਸਿੰਘ ਸਹੌਰ ਆਦਿ ਵੀ ਹਾਜ਼ਰ ਸਨ।

ਘਰੇਲੂ ਇਕਾਂਤਵਾਸ ’ਚ ਗ਼ਰੀਬਾਂ ਨੂੰ ਘਰ ’ਚ ਮਿਲੇਗਾ ਮੁਫ਼ਤ ਖਾਣਾ - ਕੈਪਟਨ ਅਮਰਿੰਦਰ

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਲੋਕਾਂ ਨੂੰ ਕੋਵਿਡ ਟੈਸਟ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ਰੀਬ ਪਰਿਵਾਰਾਂ ਨੂੰ ਘਰੇਲੂ ਇਕਾਂਤਵਾਸ ਦੌਰਾਨ ਮੁਫ਼ਤ ਖਾਣੇ ਦੇ ਪੈਕੇਟ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ’ਚ ਇਲਾਜ ਲਈ ਹਸਪਤਾਲਾਂ ’ਚ ਦਾਖ਼ਲ ਹੋਣ ਦੇ ਡਰ ਨੂੰ ਦੂਰ ਕਰਨ ਲਈ ਕੈਪਟਨ ਸਰਕਾਰ ਨੇ ਘਰੇਲੂ ਇਕਾਂਤਵਾਸ ਨੂੰ ਉਤਸ਼ਾਹਤ ਕਰਨ ਦਾ ਐਲਾਨ ਕੀਤਾ ਹੈ। ਕੋਵਿਡ ਨਾਲ ਨਜਿੱਠਣ ਦੇ ਪ੍ਰਬੰਧਾਂ ’ਚ ਪੇਂਡੂ ਇਲਾਕਿਆਂ ’ਚ ਹੋਏ ਗੁਮਰਾਹਕੁੰਨ ਪ੍ਰਚਾਰ ਨਾਲ ਨਜਿੱਠਣ ਲਈ ਬੁਲਾਈ ਗਈ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਦਿਹਾੜੀ ਗੁਆਉਣ ਦੇ ਡਰੋਂ ਟੈਸਟ ਕਰਵਾਉਣ ਤੋਂ ਪਿੱਛੇ ਹਟਣ ਦੀ ਲੋੜ ਨਹੀਂ ਹੈ। ਅਜਿਹੇ ਪਰਿਵਾਰਾਂ ਨੂੰ ਇਕਾਂਤਵਾਸ ਦੀ ਲੋੜ ਪੈਣ ’ਤੇ ਸਰਕਾਰ ਉਨ੍ਹਾਂ ਨੂੰ ਮੁਫ਼ਤ ਖਾਣੇ ਦੇ ਪੈਕੇਟ ਮੁਹੱਈਆ ਕਰਵਾਏਗੀ। ਮੁਫ਼ਤ ਖਾਣੇ ਦੇ ਪੈਕੇਟਾਂ ਦੀ ਵੰਡ ਗ਼ਰੀਬ ਪਰਿਵਾਰਾਂ ਨੂੰ ਛੇਤੀ ਟੈਸਟ ਕਰਵਾਉਣ ਲਈ ਉਤਸ਼ਾਹਤ ਕਰੇਗੀ ਜਿਹੜੇ ਇਸ ਮਹਾਮਾਰੀ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ ਤੇ ਇਸ ਨਾਲ ਪੰਜਾਬ ’ਚ ਵਧਦੀ ਮੌਤ ਦਰ ’ਤੇ ਵੀ ਰੋਕ ਲੱਗੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਪਟਿਆਲਾ ਤੋਂ ਸ਼ੁਰੂ ਹੋਵੇਗਾ ਜਿਹੜਾ ਅਜਿਹੇ ਝੂਠੇ ਪ੍ਰਚਾਰ ਦੇ ਕਾਰਨ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਜ਼ਿਲਿ੍ਆਂ ’ਚ ਸ਼ਾਮਲ ਹੈ। ਬਾਕੀ ਜ਼ਿਲਿ੍ਆਂ ਨੂੰ ਵੀ ਘਰੇਲੂ ਇਕਾਂਤਵਾਸ ’ਤੇ ਗਏ ਗ਼ਰੀਬ ਕੋਵਿਡ ਮਰੀਜ਼ਾਂ ਨੂੰ ਮੁਫ਼ਤ ਖਾਣੇ ਦੇ ਪੈਕੇਟ ਵੰਡਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸੁਝਾਅ ’ਤੇ ਮੁੱਖ ਮੰਤਰੀ ਨੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਤੇ ਸਥਾਨਕ ਵਿਧਾਇਕਾਂ ਨੂੰ ਵੀ ਇਸ ਖਾਣਾ ਵੰਡ ਪ੍ਰੋਗਰਾਮ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰਨ ਲਈ ਕਿਹਾ ਹੈ। ਕੈਪਟਨ ਨੇ ਕਿਹਾ ਕਿ ਲੋਕਾਂ ਦੇ ਕੋਰੋਨਾ ਇਨਫੈਕਟਿਡ ਲੋਕਾਂ ਦੇ ਪ੍ਰਤੀ ਭੇਦਭਾਵ ਦੀ ਭਾਵਨਾ ਨੂੰ ਦੂਰ ਕਰਨ ਲਈ ਕੋਵਿਡ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਲਾਉਣ ਦੀ ਪ੍ਰਕਿਰਿਆ ਵੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਮੰਤਰੀਆਂ ਨੂੰ ਆਪਣੇ ਜ਼ਿਲਿ੍ਹਆਂ ਦੇ ਹਸਪਤਾਲਾਂ ਦਾ ਦੌਰਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਖ਼ੁਦ ਵੀ ਛੇਤੀ ਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਹਸਪਤਾਲ ਦਾ ਦੌਰਾ ਕਰਨਗੇ।

ਪੰਜਾਬ 'ਚ ਕੋਰੋਨਾ ਨਾਲ 55 ਮੌਤਾਂ, 1626 ਨਵੇਂ ਪਾਜ਼ੇਟਿਵ

ਚੰਡੀਗੜ੍ਹ, ਸਤੰਬਰ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਵਧਣ ਦੇ ਨਾਲ ਹੀ ਸੂਬਾ ਸਰਕਾਰ ਨੇ ਇਸਦੀ ਟੈਸਟਿੰਗ ਵੀ ਵਧਾ ਦਿੱਤੀ ਹੈ। ਸ਼ਨਿਚਰਵਾਰ ਨੂੰ ਕੁਲ 24,098 ਲੋਕਾਂ ਦੇ ਸੈਂਪਲ ਲਏ ਗਏ ਹਨ। ਉੱਥੇ ਸੂਬੇ 'ਚ ਕੁਲ 1626 ਮਰੀਜ਼ ਇਨਫੈਕਟਿਡ ਪਾਏ ਗਏ ਤੇ 55 ਦੀ ਮੌਤ ਵੀ ਹੋਈ ਹੈ। ਇਨਫੈਕਟਿਡ ਲੋਕਾਂ 'ਚ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਹਰੀਕੇ ਪੱਤਣ 'ਚ ਤਾਇਨਾਤ ਇਕ ਮਹਿਲਾ ਮੁਲਾਜ਼ਮ ਸਮੇਤ ਨੌ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਸਦੇ ਬਾਅਦ ਸਿਹਤ ਵਿਭਾਗ ਨੇ ਥਾਣੇ ਨੂੰ ਸੀਲ ਕਰ ਦਿੱਤਾ ਹੈ। ਰਾਹਤ ਦੀ ਹੱਲ ਇਹ ਹੈ ਕਿ ਸ਼ਨਿਚਰਵਾਰ ਨੂੰ ਜਿੱਥੇ 1626 ਲੋਕ ਪਾਜ਼ੇਟਿਵ ਮਿਲੇ, ਉੱਥੇ 1306 ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤ ਗਏ ਹਨ। ਇਸ ਤਰ੍ਹਾਂ ਹੁਣ ਤਕ ਕੁਲ 61,641 ਪੀੜਤਾਂ 'ਚੋਂ 43849 ਲੋਕ ਠੀਕ ਵੀ ਹੋ ਚੁੱਕੇ ਹਨ।  

ਇਹ ਹੈ ਪਿੰਡ ਢੁੱਡੀਕੇ ਦੀ ਕਹਾਣੀ ਇੱਕ ਘੰਟਾ ਪੈਦਾ ਮੀਹ ਤੇ 1 ਮਹੀਨਾ ਖੜਦਾ ਗਲੀ ਚ' ਪਾਣੀ

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਜਨਮ ਸਥਾਨ ਹੈ ਪਿੰਡ ਢੁੱਡੀਕੇ

ਮੋਗਾ , ਸਤੰਬਰ 2020 (ਕਿਰਨ ਰੱਤੀ) ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ਪਿੰਡ ਢੁੱਡੀਕੇ ਚੋਂ ਪਿੰਡ ਮੱਦੋਕੇ ਨੂੰ ਜਾਂਦੀ ਸੜਕ ਦੀ ਹਾਲਤ ਕਾਫੀ ਖਸਤਾ ਹੋਣ ਕਾਰਨ ਇਥੇ ਥੋੜੀ ਜਿਹੀ ਬਰਸਾਤ ਹੋਣ ਤੇ ਮਹੀਨਾ ਮਹੀਨਾ ਇਸ ਸੜਕ ਤੇ ਪਾਣੀ ਖੜਾ ਰਹਿੰਦਾ ਹੈ। ਜਿਸ ਕਾਰਨ ਇੱਥੋ ਦੇ ਵਸਨੀਕਾਂ ਨੂੰ ਇਸ ਬਰਸਾਤੀ ਪਾਣੀ ਚੋ ਹੀ ਮਜਬੂਰੀਵੱਸ ਲੰਘਣਾ ਪੈਦਾ ਹੈ।ਜਿਕਰਯੋਗ ਹੈ ਕਿ ਇਥੇ ਜਿਆਦਾਤਰ ਗਰੀਬ ਲੋਕ ਹੀ ਰਹਿੰਦੇ ਹੈ।ਪਿੰਡ ਵਾਸੀਆਂ ਨੂੰ ਹਲਕੇ ਜਿਹੇ ਮੀਂਹ ਪੈਣ ਤੋਂ ਬਾਅਦ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀ ਰਜਿੰਦਰ ਸਿੰਘ ਰਿੱਕੀ, ਅਮਨਦੀਪ ਸਿੰਘ, ਹਰਨੂਰ ਸਿੰਘ, ਰਜਿੰਦਰ ਸਿੰਘ ਗਿਆਨੀ, ਲੱਕੀ ਮਿਹਗਾ ਸਿੰਘ ਨੇ ਦੱਸਿਆ ਕਿ ਜਦ ਵੀ ਥੋੜ੍ਹੀ ਜਿਹੀ ਬਰਸਾਤ ਹੁੰਦੀ ਹੈ ਤਾਂ ਸਾਡਾ ਘਰਾਂ ਤੋਂ ਨਿਕਲਣਾ ਇਸ ਲਈ ਮੁਸ਼ਕਲ ਹੋ ਜਾਂਦਾ ਹੈ ਕੇ ਇਸ ਸੜਕ ਤੇ ੪-੪ ਫੁੱਟ ਪਾਣੀ ਖੜ੍ਹ ਜਾਂਦਾ ਹੈ, ਤੇ ਜਦ ਕੋਈ ਵੀ ਚਾਰ ਪਹੀਆ ਵਾਹਨ ਇਸ ਸੜਕ ਤੋਂ ਗੁਜ਼ਰਦਾ ਹੈ ਤਾਂ ਛੱਲ ਵੱਜਣ ਨਾਲ ਇਸ ਸੜਕ ਦਾ ਗੰਦਾ ਪਾਣੀ ਸਾਡੇ ਘਰਾਂ ਅੰਦਰ ਵੀ ਦਾਖਲ ਹੋ ਜਾਂਦਾ ਹੈ।ਜਿਸ ਕਾਰਨ ਗੰਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਡਰ ਹਮੇਸ਼ਾਂ ਸਾਡੇ ਅੰਦਰ ਬਣਿਆ ਰਹਿੰਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਅਸੀਂ ਗ੍ਰਾਮ ਪੰਚਾਇਤ ਨੂੰ ਵੀ ਦੱਸ ਚੁੱਕੇ ਹਾਂ ਪਰ ਸਾਡੀ ਇਸ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ, ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਮੁਸ਼ਕਲ ਦਾ ਹੱਲ ਕੀਤਾ ਜਾਵੇ ।ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਅਗਰ ਕੋਈ ਵੀ ਗੰਦੇ ਪਾਣੀ ਨਾਲ ਇੱਥੇ ਬਿਮਾਰੀ ਫੈਲਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।ਜਦ ਇਸ ਸਬੰਧੀ ਸਰਪੰਚ ਜਸਵੀਰ ਸਿੰਘ ਢਿੱਲੋ ਨਾਲ ਗੱਲ ਕੀਤੀ ਤਾਂ ਉਨ੍ਹਾ ਕਿ ਇੱਕ ਕਾਰਨ ਤਾਂ ਪਿਛਲੀ ਸਰਕਾਰ ਸਮੇ ਇਹ ਸੜਕ ਦਾ ਕੁੱਝ ਹਿੱਸਾ ਜੋ ਪਿੰਡੋ ਬਾਹਰ ਨਿਕਲਦਾ ਹੈ ਨਂੂੰ ਉਚਾ ਕਰ ਕੇ ਬਣਾਇਆ ਗਿਆ ਸੀ ਜਿਸ ਕਾਰਨ ਸੜਕ ਦਾ ਪਾਣੀ ਗਰੀਬਾਂ ਦੇ ਘਰਾਂ ਅੱਗੇ ਖੜ ਜਾਦਾ ਹੈ, ਦੂਸਰਾ ਕਾਰਨ ਜਿਸ ਛੱਪੜ ਚ' ਇਹ ਪਾਣੀ ਪੈਦਾ ਸੀ ਉਸ ਉੱਪਰ ਕਈ ਲੋਕਾਂ ਨੇ ਨਜਾਇਜ ਕਬਜੇ ਕੀਤੇ ਹਨ ਜਿਸ ਕਾਰਨ ਛੱਪੜ ਖਤਮ ਹੋ ਗਿਆ ਹੈ, ਸਾਡੀ ਪੰਚਾਇਤ ਜੋ ਪੰਚਾਇਤ ਦੀ ਕਰੀਬ ਡੇਢ ਏਕੜ ਜਮੀਨ ਹੈ ਨੂੰ ਛੱਪੜ ਦਾ ਰੂਪ ਦੇ ਕੇ ਜਲਦੀ ਹੀ ਗਰੀਬਾਂ ਦੀ ਇਸ ਮੁਸ਼ਕਲ ਦਾ ਹੱਲ ਕਰੇਗੀ।

ਮਿਹਨਤਕਸ ਲੋਕਾਂ ਨੇ ਕੀਤਾ ਜੋਸੀਲਾ ਰੋਸ ਮਾਰਚ।

ਧਨੋਲਾ/ਬਰਨਾਲਾ- ਸਤੰਬਰ 2020  (ਗੁਰਸੇਵਕ ਸਿੰਘ ਸੋਹੀ) ਦੇਸ ਭਰ ਪਰ ਖੱਬੇ ਪੱਖੀਆਂ ਜਨਤਕ ਜਥੇਬੰਦੀਆਂ ਦੀ ਕੱਲ ਅਤੇ ਅੱਜ ਨਗਰ ਧਨੋਲਾ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕਿਸਾਨ ਸਭਾ ਅਤੇ ਸੀਟੂ ਦੇ ਸਾਥੀਆਂ ਨੇ ਕਾਮਰੇਡ ਲਾਲ ਸਿੰਘ ਧਨੋਲਾ ਦੀ ਅਗਵਾਈ ਵਿੱਚ ਪ੍ਰਤਾਪ ਭਵਨ ਵਿਖੇ ਇਕੱਠੇ ਹੋਏ ਅਤੇ ਨਗਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਵਿੱਚ ਸਾਥੀਆ ਵੱਲੋਂ ਜੋਸ਼ੀਲੇ ਨਾਅਰੇ ਲਾ ਕੇ ਆਪਣੇ ਦੁੱਖਾਂ ਅਤੇ ਮੁਸਕਲਾਂ ਬਾਰੇ ਲੋਕਾਂ ਨੂੰ ਸੱਥਾ ਵਿਚ ਜਾਕੇ ਜਾਗਰੂਕ ਕਰ ਰਹੇ ਸਨ ।ਇਸ ਮੌਕੇ ਕਾਮਰੇਡ ਲਾਲ ਸਿੰਘ ਧਨੋਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਜਿਥੇ ਦੇਸ਼ ਦੀ ਏਕਤਾ ਤੇ ਸੱਟ ਮਾਰ ਰਹੀ ਹੈ। ਉਨ੍ਹਾਂ ਨੇ ਮਜਦੂਰਾਂ ਦੇ ਹੱਕਾਂ ਦੀ ਰਾਖੀ ਕਰਦੇ ਕਾਨੂੰਨ ਖਤਮ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿਸਾਨੀ ਨੂੰ ਖਤਮ ਕਰਨ ਲਈ ਖੇਤੀ ਸਬੰਧੀ ਆਰਡੀਨੈਂਸ ਅਤੇ ਬਿਜਲੀ ਪ੍ਰਾਈਵੇਟ ਕਰਨ ਦਾ ਬਿਲ ਲਿਆਕੇ ਦੇਸ ਦੀ ਪੇਡੂ ਆਰਥਿਕਤਾ ਦਾ ਲੱਕ ਤੋੜਨ ਜਾ ਰਹੀ ਹੈ ਉਨਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਆੜ ਹੇਠ  ਕੇਦਰ ਤੇ ਪੰਜਾਬ ਸਰਕਾਰ ਦਾ ਵਿਰੋਧ ਕਰਨ ਤੇ ਪਾਬੰਦੀਆਂ ਲਾ ਕੇ ਜਨਤਾ ਦਾ ਮੂੰਹ ਬੰਦ ਕੀਤਾ ਜਾ ਰਿਹਾ ਹੈ। ਸਾਥੀ ਧਨੋਲਾ ਨੇ ਦੱਸਿਆ ਕਿ ਅੱਜ ਅਸੀਂ ਮੰਗ ਕਰ ਰਹੇ ਹਾਂ ਗਰੀਬ ਮਜਬੂਰਾਂ ਦੇ ਪਰਿਵਾਰਾਂ ਨੂੰ 7500 ਰੁਪਏ ਮਹੀਨਾ ਅਤੇ 10 ਕਿਲੋ ਕਣਕ ਪ੍ਰਤੀ ਜੀਅ 6 ਮਹੀਨੇ ਲਈ ਦਿੱਤਾ ਜਾਵੇ। ਅਤੇ ਮਨਰੇਗਾ ਅਧੀਨ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ। ਅਤੇ ਇਸ ਸਾਰੀਆ ਸਹੂਲਤਾਂ ਸਹਿਰਾ ਵਿਚ ਵੀ ਦਿੱਤੀ ਜਾਵੇ। ਸਾਰੇ ਲੋਕਾਂ ਦੇ ਕਰੋਨਾ ਟੈਸਟ ਅਤੇ ਇਲਾਜ ਮੁਫ਼ਤ ਕੀਤਾ  ਜਾਵੇ। ਜਿਨਾ ਦੇ ਨੀਲੇ ਕਾਰਡ ਨਹੀਂ ਬਣੇ ਜਾਂ ਕੱਟੇ ਗਏ ਹਨ ਉਨ੍ਹਾਂ ਸਾਰਿਆਂ ਨੂੰ ਕਣਕ ਦਿੱਤੀ ਜਾਵੇ। ਜਹਿਰੀਲੀ ਸਰਾਬ ਵੇਚਣ ਵਾਲਿਆਂ ਨੂੰ ਸਖਤ ਤੋਂ ਸਖਤ ਸਜਾ ਅਤੇ ਇਸ ਕਾਂਡ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ। ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜੇ ਮਾਫ ਕੀਤੇ ਜਾਣ। ਇਸ ਮਾਰਚ ਵਿੱਚ ਸਾਥੀ ਛੋਟਾ ਸਿੰਘ, ਗਿਆਨ ਸਿੰਘ, ਮਲਕੀਤ ਸਿੰਘ ਕੋਟਦੁੱਨਾ, ਦਰਸਨ ਸਿੰਘ ਹਰੀਗੜ੍ਹ, ਗੁਰਜੀਤ ਸਿੰਘ ਅਤੇ ਦਰਸਨ ਸਿੰਘ ਭੂਰੇ, ਜਰਨੈਲ ਸਿੰਘ ਦਾਨਗੜ, ਜੱਗਾ ਸਿੰਘ, ਬਾਵਾ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਨਾਲਾ ਜਿਲਾ ਜੱਥੇਬੰਦੀ ਨੇ ਮੋਦੀ ਖਿਲਾਫ ਸਿਕਾਇਤ ਦਰਜ ਕਰਵਾਈ। 

ਮਹਿਲ ਕਲਾਂ/ਬਰਨਾਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਪਿਛਲੇ ਦਿਨੀਂ ਨਰਿੰਦਰ ਮੋਦੀ ਵੱਲੋਂ ਰਾਮ ਜਨਮ ਭੂਮੀ ਪੂਜਨ ਮੌਕੇ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਦਰਸਾਉਂਦਿਆਂ ਰਮਾਇਣ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਹੈ ਬੋਲਿਆ ਸੀ ਜਿਸਦਾ ਸਮੁੱਚੇ ਸਿੱਖ ਜਗਤ ਵੱਲੋਂ ਵਿਰੋਧ ਵੀ ਹੋਇਆ ਸੀ ਏਸੇ ਸਬੰਧ ਵਿੱਚ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਗਿਆ ਹੈ ਕਿ ਮੋਦੀ ਦੀ ਏਸ ਬਿਆਨ ਦੇ ਖਿਲਾਫ਼ ਹਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇ ਜਿਸਤੇ ਚਲਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਨਾਲਾ ਜਿਲਾ ਜੱਥੇਬੰਦੀ ਵੱਲੋਂ ਕ੍ਰਮਵਾਰ ਮਹਿਲ ਕਲਾਂ ਅਤੇ ਠੁੱਲੀਵਾਲ ਥਾਣਿਆਂ ਵਿੱਚ ਜਾ ਕੇ ਨਰਿੰਦਰ ਮੋਦੀ ਦੇ ਖਿਲਾਫ ਸਿਕਾਇਤ ਦਰਜ ਕਰਵਾਈ ਗਈ ਇਸ ਮੌਕੇ ਸਰਕਲ ਠੁੱਲੀਵਾਲ ਦੇ ਪ੍ਰਧਾਨ ਜੀਤ ਸਿੰਘ ਮਾਂਗੇਵਾਲ,ਸਰਕਲ ਮਹਿਲ ਕਲਾਂ ਦੇ ਮਹਿੰਦਰ ਸਿੰਘ ਸਹਿਜੜਾ,ਯੂਥ ਅਕਾਲੀ ਦਲ (ਅ) ਦੇ ਕੋਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਹਿੰਦੂਤਵ ਮੋਦੀ ਹਕੂਮਤ ਦਾ ਪੂਰਾ ਜੋਰ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਤੇ ਲੱਗਾ ਹੋਇਆ ਹੈ ਜਿਸਦੇ ਤਹਿਤ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਦਰਸਾਇਆ ਜਾ ਰਿਹਾ ਹੈ ਤਾਂ ਕਿ ਸਿੱਖ ਕੌਮ ਦੀ ਨਵੀ ਪੀੜ੍ਹੀ ਭੰਬਲਭੂਸੇ ਵਿੱਚ ਪਈ ਰਹੇ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਭੁੱਲ ਜਾਵੇ। ਉਨਾ ਕਿਹਾ ਕਿ ਕੇਂਦਰ ਦੀ ਹਿੰਦੂਤਵਾ ਵੱਲੋਂ ਹਰ ਆਏ ਦਿਨ ਸਿੱਖਾਂ ਦੇ ਖਿਲਾਫ ਕੋਈ ਨਾ ਕੋਈ ਅਜਿਹਾ ਸੋਸਾ ਛੱਡਿਆ ਜਾ ਰਿਹਾ ਹੈ ਜਿਸ ਨਾਲ ਕੌਮ ਨੂੰ ਕਮਜੋਰ ਕੀਤਾ ਜਾ ਸਕੇ ।ਉਨਾ ਕਿਹਾ ਕਿ ਹੁਣ ਸ੍ਰੀ ਬੰਗਲਾ ਸਾਹਿਬ ਦਿੱਲੀ ਤੋਂ ਵੀ ਦਸਮ ਗ੍ਰੰਥ ਦੀ ਕਥਾ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕੌਮ ਵਿੱਚ ਖਾਨਾਜੰਗੀ ਦਾ ਮਾਹੋਲ ਤਿਆਰ ਕੀਤਾ ਜਾਵੇ। ਅਖੀਰ ਉਨਾ ਕਿਹਾ ਕਿ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਜਿਹੇ ਲੋਕਾਂ ਦੇ ਫਿਰਕੂ ਬਿਆਨਾ ਦਾ ਜੋਰਦਾਰ ਖੰਡਨ ਕਰਦੀ ਹੈ ਅਤੇ ਕਰਦੀ ਰਹੇਗੀ, ਜਿੰਨਾ ਚਿਰ ਮੋਦੀ ਆਪਣੀ ਗਲਤੀ ਨਹੀ ਮੰਨਦਾ ਉਨਾ ਚਿਰ ਸਾਡੀ ਪਾਰਟੀ ਵਿਰੋਧ ਕਰਦੀ ਰਹੇਗੀ। ਇਸ ਮੌਕੇ ਭਾਈ ਸੁੱਖਵਿੰਦਰ ਸਿੰਘ ਸੁੱਖੀ ਚੰਨਣਵਾਲ ਪ੍ਰਧਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਯੂਥ ਵਿੰਗ, ਮਲਕੀਤ ਸਿੰਘ ਮਹਿਲ ਖੁਰਦ ,ਮਲਕੀਤ ਸਿੰਘ ਮਹਿਲ ਕਲਾਂ ,ਮਹਿੰਦਰ ਸਿੰਘ ਮਹਿਲ ਕਲਾਂ, ਮਨਜਿੰਦਰ ਸਿੰਘ ਸਹੋਰ, ਜਸਵੀਰ ਸਿੰਘ ਬਿੱਲਾ ਸੰਘੇੜਾ, ਡਾ ਕੁਲਵਿੰਦਰ ਸਿੰਘ ਕਰਮਗੜ, ਇੰਦਰਜੀਤ ਸਿੰਘ ਮਾਂਗੇਵਾਲ, ਅਵਤਾਰ ਸਿੰਘ ਖਾਲਸਾ, ਮੁਖਤਿਆਰ ਸਿੰਘ ਛਾਪਾ, ਬਾਵਾ ਸਿੰਘ ਮਾਂਗੇਵਾਲ, ਨਛੱਤਰ ਸਿੰਘ ਮਾਂਗੇਵਾਲ, ਆਦਿ ਆਗੂ ਹਾਜ਼ਰ ਸਨ।

ਨਵੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਪੁਰਾਣੀ ਖਤਮ ਕਰਨ ਤੇ ਰੋਸ ਪ੍ਰਦਰਸ਼ਨ 

ਨਿਊ ਪੈਨਸ਼ਨ ਸਕੀਮ ਇਪਲਾਈਮੈਟ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੁਰਾਣੀ ਪੈਨਸ਼ਨ ਨਾ ਬਹਾਲ ਕੀਤੇ ਜਾਣ ਨੂੰ ਲੈ ਕੇ ਸਰਕਾਰ ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।

ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਜਥੇਬੰਦੀਆਂ ਅਗਲਾ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੀਆਂ.ਛਾਪਾ.ਪੰਡੋਰੀ

ਮਹਿਲ ਕਲਾਂ /ਬਰਨਾਲਾ -ਸਤੰਬਰ (ਗੁਰਸੇਵਕ ਸਿੰਘ ਸੋਹੀ)- ਨਿਊ ਪੈਨਸ਼ਨ ਸਕੀਮ ਇਪਲਾਈਮੈਂਟ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਛਾਪਾ ਦੀ ਅਗਵਾਈ ਹੇਠ ਪੁਰਾਣੀ ਪੈੰਨਸ਼ਨ ਬਹਾਲ ਕਰਵਾਉਣ ਨੂੰ ਲੈ ਕੇ ਸੰਘਰਸ਼ ਕਮੇਟੀ ਪੰਜਾਬ ਅਤੇ ਸੀ ਪੀ ਐਫ ਈ ਯੂ ਸਾਂਝੇ ਤੌਰ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਦੇ ਓੁਲੀਕੇ ਪ੍ਰੋਗਰਾਮ ਤਹਿਤ ਬਲਾਕ ਮਹਿਲ ਕਲਾਂ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਦੀ ਮੰਗ   ਇਸ ਮੌਕੇ ਜਥੇਬੰਦੀ ਦੇ ਬੀ ਐੱਡ ਫਰੰਟ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਛਾਪਾ ਮੀਤ ਪ੍ਰਧਾਨ ਦਲਜਿੰਦਰ ਸਿੰਘ ਪੰਡੋਰੀ ਜਿੰਦਰ ਸਿੰਘ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਬਰਨਾਲਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਿਰਕ ਦਰਜਾ ਚਾਰ ਯੂਨੀਅਨ ਦੇ ਆਗੂ ਚਮਕੌਰ ਸਿੰਘ ਪੰਡੋਰੀ ਬੀ ਐੱਡ ਫਰੰਟ ਦੀ ਪੈ੍ਸ ਸਕੱਤਰ ਗੁਰਤੇਜ ਸਿੰਘ ਖਿਆਲੀ ਸਕੱਤਰ ਵਰਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬੰਦ ਕਰਕੇ ਐਨ ਪੀ ਐਸ ਲਾਗੂ ਕਰ ਦਿੱਤੀ ਗਈ ਸੀ।ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਨਵੀਂ ਪੈਨਸ਼ਨ ਵਿਵਸਥਾ ਅਧੀਨ ਰਿਟਾਇਰ ਹੋਏ ਹਨ ਬਹੁਤ ਹੀ ਨਿਗੁਣੀਆਂ ਪੈਨਸ਼ਨ ਨਾਲ ਗੁਜਾਰਾ ਕਰ ਰਹੇ ਹਨ। ਉਕਤ ਜੱਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਲਈ ਜੱਦੋ ਜਹਿਦ ਕੀਤੀ ਰਹੀ ਹੈ।ਉਨ੍ਹਾਂ ਕਿਹਾ ਕਿ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਇਸ ਸੰਘਰਸ਼ ਨੂੰ ਲੜਨ ਲਈ ਸਾਂਝਾ ਪਲੇਟਫਾਰਮ ਤਿਆਰ ਕਰਕੇ  ਐਨ ਪੀ ਐਸ ਈ ਯੂ ਜਥੇਬੰਦੀ ਦਾ ਗਠਨ ਕਰਕੇ ਮੁਲਾਜ਼ਮ ਵਰਗ ਵਿੱਚ ਨਵਾਂ ਜੋਸ਼ ਭਰਿਆ ਗਿਆ ਹੈ ਉਨ੍ਹਾਂ ਕਿਹਾ ਕਿ  ਐਨ ਪੀ ਐਸ ਈ ਯੂ ਦੇ ਝੰਡੇ ਹੇਠ ਦੋਵੇਂ ਜੱਥੇਬੰਦੀਆਂ ਨੇ ਸਾਂਝਾ ਐਕਸ਼ਨ ਕਰਦਿਆਂ ਪੰਜਾਬ ਭਰ ਦੇ ਹਰ ਬਲਾਕ ਵਿੱਚ ਉਕਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।ਓੁਕਤ ਆਗੂਆਂ ਨੇ ਕਿਹਾ ਕਿ ਸਰਕਾਰ ਇਸੇ ਤਰਾਂ ਮੂਲਾਜਮਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਕਰਦੀ ਰਹੀ ਜਾਂ ਟਾਲ ਮਟੋਲ ਵਾਲੀ ਗੱਲ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ  ਇਸ ਮੌਕੇ ਜਥੇਬੰਦੀ ਦੇ ਆਗੂ ਬੇਅੰਤ ਸਿੰਘ ਗਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਦੇ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੀ ਹੈ ਜੇ ਸਰਕਾਰ ਐਨ ਪੀ ਐਸ ਖਾਤਿਆਂ ਵਿੱਚ ਪਿਆ ਸਰਕਾਰੀ ਮੁਲਾਜ਼ਮਾਂ ਦੇ ਪੈਸੇ ਨੂੰ ਜੀ ਪੀ ਐਫ ਵਿੱਚ ਬਦਲ ਕੇ ਪੁਰਾਣੀ ਪੈਨਸ਼ਨ ਲਾਗੂ ਕਰੇ ਤਾਂ ਸਰਕਾਰ ਇਹ ਪੈਸਾ ਜੋ ਕਿ ਹਜਾਰਾਂ ਕਰੋੜ ਹੈ  ਵਰਤੋਂ ਵਿੱਚ ਲਿਆ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ ਇਸ ਮੌਕੇ  ਬਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਵਰਿੰਦਰ ਕੁਮਾਰ, ਕਮਲਦੀਪ ਖਿਆਲੀ, ਅਵਤਾਰ ਸਿੰਘ, ਬੇਅੰਤ ਸਿੰਘ ਅਤੇ ਚਮਕੌਰ ਸਿੰਘ ਪੰਡੋਰੀ ਦੇ ਹੌਸਲੇ ਬੁਲੰਦ ਹਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਲੜਦੇ ਰਹਿਣ ਦੇ ਪ੍ਰਤੀਕਰਮ ਦਿੱਤੇ।ਇਸ ਮੌਕੇ ਮਹਿੰਦਰ ਸਿੰਘ, ਬੂਟਾ ਸਿੰਘ, ਕੁਲਵੀਰ ਕੌਰ (ਜੀ ਆਰ ਅੈੱਸ),ਗੁਰਪ੍ਰੀਤ ਕੌਰ ਪੰਚਾਇਤ ਸਕੱਤਰ ਅਤੇ ਜਸਵੀਰ ਕੌਰ ਡਾਟਾ ਐਂਟਰੀ ਅਪਰੇਟਰ ਆਦਿ ਹਾਜ਼ਰ ਸਨ।

Chandigarh CBI’s Additional Command Handed Over To IPS Vijendra Bidari.

Chandigarh(B.S Sharma & Rana Shekdulat)IPS Vijender Bidari has been given the additional command of Chandigarh CBI. SP will start the process with monitoring the Bidari team till the CBI name is decided. IPS Vijendra Bidari is currently posted at IPCU in Delhi. Please tell that SP CBI Akhilesh Chaurasia of the city was transferred with immediate effect on Wednesday. Chaurasia had joined the SP's post in Chandigarh last year. While usually the deputation period is three years old. Chaurasia was a 2009 batch IPS of Uttar Pradesh cadre. Chaurasia has been transferred to SP (Parsonal Department) in Delhi.Earlier, UP cadre IPS Akhilesh Chaurasia has been posted in Etah, Ayodhya, Meerut and other cities of Uttar Pradesh. It may be noted that the wife of IPS officer wrote a letter to Home Minister Amit Shah. Immediately after this complaint there were discussions regarding transfer. However, Delhi and Chandigarh CBI officials say the wife's complaint is a separate matter. While the official statement is being told routine transfer

Now The Aud-Even Rule is Over Markets Will Open Like Before Friday.

Chandigarh(B.S Sharma & Rana Shekdulat) Under the guidelines of Unlock-4 issued by the central government, the bar was allowed to open in all the restaurants and hotels of the city from Tuesday. Also instructions were given to open shops at normal time. At the same time, on Wednesday, in a war room meeting led by Administrator VP Singh Badnore, it has been decided that there will be no aud-even in the busy markets of the city. September 4 means that from Friday onwards, the aud-even will end and all markets will be opened as before. Earlier, till September 3, Aud-Even was implemented in the city's busy market. Apart from this, the vegetable market running in Sector 17 ISBT will be shifted from September 15 to the first location located in Sector-26. Aud-Even was applicable in 11 markets The 11 busy markets in the city had an odd-even concept. After this decision, the shopkeepers and traders of the city have breathed a sigh of relief. The administration had issued instructions to open these markets with the aud-even system for 10 days. Among these markets, there were 11 such markets, including Palika Bazaar, Sadar Market, Sector-22 Shastri Market, Sector-18 Electronic Market, Sector-20 Azad Market, Sector-15 Booth Market of Sector-19. Apart from these, the SCOs which were ordered to be closed in the Sector-22 mobile market, have now been approved to open. No decision on Sukhna Lake the same time, the decision to open Sukhna Lake for public on weekends has been postponed. Currently, the lake is open from Monday to Friday. The decision to open it on the weekend will be taken on Friday.

ਅਮਰੀਕਾ ਵਿੱਚ ਵਸਦੇ ਅਵਤਾਰ ਰਿੱਕੀ ਤੇ ਪ੍ਰਭਜੋਤ ਨੇ ਪਿੰਡ ਮਹਿਲ ਖੁਰਦ ਚ ਮੋੜਾਂ ਤੇ ਸ਼ੀਸ਼ੇ ਲਗਵਾਏ

ਮਹਿਲ ਕਲਾਂ -ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)-ਮਹਿਲ ਕਲਾਂ ਦੇ ਨੇੜੇ ਪੈਂਦੇ ਪਿੰਡ ਮਹਿਲ ਖੁਰਦ ਵਿੱਚ ਐੱਨ, ਆਰ, ਆਈ ਨੌਜਵਾਨਾਂ ਵੱਲੋਂ ਪਿੰਡ ਦੇ ਵੱਖ ਵੱਖ ਮੋੜਾਂ ਤੇ ਤੇਰਾਂ ਦੇ ਕਰੀਬ ਸ਼ੀਸ਼ੇ ਲਗਵਾਏ ਗਏ। ਇਹ ਸ਼ੀਸ਼ੇ ਲਗਾਉਣ ਦੀ ਮੁਹਿੰਮ ਪਿੰਡ ਮਹਿਲ ਖੁਰਦ ਦੇ ਅਮਰੀਕਾ ਵਿੱਚ ਰਹਿੰਦੇ ਨੌਜਵਾਨ ਅਵਤਾਰ ਸਿੰਘ ਰਿੱਕੀ ਤੇ ਪ੍ਰਭਜੋਤ ਵੱਲੋਂ ਸ਼ੁਰੂ ਕੀਤੀ,ਫੋਨ ਤੇ ਗੱਲਬਾਤ ਕਰਦਿਆਂ ਅਵਤਾਰ ਰਿੱਕੀ ਨੇ ਦੱਸਿਆ ਕਿ ਅਸੀਂ ਕਿ ਸਾਡੇ ਵੱਲੋਂ ਪਿੰਡ ਮਹਿਲ ਖੁਰਦ ਦੇ ਵਿਕਾਸ ਲਈ ਜਿੰਨਾਂ ਵੀ ਹੋ ਸਕਿਆ ਜਰੂਰ ਕਰਾਂਗੇ। ਮਹਿੰਦਰ ਸਿੰਘ ਯੂ. ਐੱਸ, ਏ, ਬਲਵੰਤ ਸਿੰਘ ਯੂ. ਐੱਸ. ਏ, ਅਵੀ ਯੂ. ਐੱਸ. ਏ, ਪਿੰਦਾ ਯੂ. ਐੱਸ. ਏ ਅਤੇੋ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਨੇ ਨੌਜਵਾਨਾਂ ਦੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਇਹੋ ਜਿਹੀ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਅਪਣੇ ਪਿੰਡ ਨੂੰ ਸੋਹਣਾ ਤੇ ਸਾਫ ਸੁਥਰਾ ਬਣਾਇਆ ਜਾ ਸਕੇ। ਪਿੰਡ ਦੇ ਮਾਸਟਰ ਅਮਰਜੀਤ ਸਿੰਘ ਵੱਲੋਂ ਪਿੰਡ ਦੇ ਖੰਭਿਆਂ ਤੇ ਲਿਖਿਆ ਜਾਵੇਗਾ ਤਾਂ ਜੋ ਅਉਣ ਵਾਲੀ ਨਵੀਂ ਪੀੜ੍ਹੀ ਨੂੰ ਕੁਝ ਵਧੀਆ ਗੱਲਾਂ ਸਿਖਣ ਲਈ ਮਿਲੇ। ਇਸ ਮੌਕੇ ਨਿਰਮਲ ਸਿੰਘ ਕਲੇਰ, ਤੇਜਿੰਦਰ ਸਿੰਘ ਹੈਰੀ, ਜੱਸਾ ਸਿੰਘ ਹੈਰੀ, ਕਰਨਪ੍ਰੀਤ , ਸਿੰਕਦਰ ਸਿੰਘ, ਬੇਅੰਤ ਸਿੰਘ ਸੂਮ, ਤਰਨੀ, ਮਨਜੀਤ ਸਿੰਘ, ਜਸਵੀਰ ਸਿੰਘ, ਜਸਨ, ਗੋਰਾ, ਜੋਤ, ਗੁਰਪਿੰਦਰ ਸਿੰਘ, ਲਵਪ੍ਰੀਤ ਸਿੰਘ, ਲਵੀ, ਜੱਸੂ ਹੈਰੀ ਤੇ ਬਿੰਦਾ ਗਿੱਲ, ਆਦਿ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਿੰਡ ਨੰਗਲ ਵਿੱਚ ਔਰਤਾਂ ਦੀ ਕਮੇਟੀ ਬਣਾਈ 

ਮਹਿਲ ਕਲਾਂ -ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਨੰਗਲ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਨੰਗਲ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਚ ਜੱਜ ਸਿੰਘ ਗਹਿਲ ,ਨਾਹਰ ਸਿੰਘ ਗੁੰਮਟੀ, ਜੀਤ ਸਿੰਘ ਵਜੀਦਕੇ ਕਲਾਂ ਅਤੇ ਮਾਨ ਸਿੰਘ ਵਰਮਾ, ਨਿਸ਼ਾਨ ਸਿੰਘ ਗੁੰਮਟੀ ਅਤੇ ਭੈਣ ਕਮਲਜੀਤ ਕੌਰ ਔਰਤ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਵਿੱਚ ਅਗਲੇ ਐਕਸ਼ਨਾਂ ਬਾਰੇ 7 ਤਰੀਕ ਨੂੰ ਆਉਣ ਵਾਲੇ ਡੀਸੀ ਦਫ਼ਤਰਾਂ ਦੇ ਧਰਨਿਆਂ ਬਾਰੇ ਆਗੂਆਂ ਨੇ ਚਾਨਣਾ ਪਾਇਆ ਅੱਜ ਆਗੂਆਂ ਦੁਆਰਾ ਪਿੰਡ ਨੰਗਲ ਵਿੱਚ ਇਕਾਈ ਔਰਤਾਂ ਦੀ ਚੋਣ ਕੀਤੀ ਗਈ। ਇਨ੍ਹਾਂ ਵਿੱਚ ਪ੍ਰਧਾਨ ਗੁਰਮੇਲ ਕੌਰ ਪਤਨੀ ਚੰਦ ਸਿੰਘ, ਮੀਤ ਪ੍ਰਧਾਨ ਬਲਜੀਤ ਕੌਰ ਪਤਨੀ ਰਣਜੀਤ ਸਿੰਘ, ਖ਼ਜ਼ਾਨਚੀ ਅੰਗਰੇਜ਼ ਕੌਰ ਪਤਨੀ ਚਮਕੌਰ ਸਿੰਘ, ਸਕੱਤਰ ਕਮਲਜੀਤ ਕੌਰ ਪਤਨੀ ਬਲਬੀਰ ਸਿੰਘ, ਸਹਾਇਕ ਸਕੱਤਰ ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ, ਇਹ ਕਮੇਟੀ 22 ਔਰਤਾਂ ਮੈਂਬਰਾਂ ਚੋਂ ਚੁਣੀ ਬਾਕੀ ਮੈਂਬਰਾਂ ਦੇ ਤੌਰ ਤੇ ਔਰਤਾਂ ਰੱਖੀਆਂ ਗਈਆਂ ਹਨ।

ਫੇਕ ਆਈਡੀਆਂ ਬਣਾ ਕੇ ਗੱਲਤ  ਸ਼ਬਦਾਵਲੀ ਬੋਲਣ, ਕੂੜ ਪ੍ਰਚਾਰ ਕਰਨ ਵਾਲਿਆ ਤੇ ਕਾਨੂੰਨੀ ਛਕੰਜਾ ਕੱਸ ਦਿੱਤਾ ਗਿਆ ਹੈ।ਬੀਹਲਾ

ਮਹਿਲ ਕਲਾਂ -ਬਰਨਾਲਾ -ਸਤੰਬਰ 2020 - (ਗੁਰਸੇਵਕ ਸਿੰਘ ਸੋਹੀ) -ਸ਼੍ਰੋਮਣੀ ਅਕਾਲੀ ਦਲ ਦੇ ਸ੍ਰ ਦਵਿੰਦਰ ਸਿੰਘ ਬੀਹਲਾ ਨੇ ਸ਼ੋਸ਼ਲ ਮੀਡੀਆ ਤੇ ਪੰਜਾਬ ਭਰ ਦੇ ਵਿੱਚ ਅਤੇ ਜਿੱਥੇ ਵੀ ਪੰਜਾਬੀ ਬੈਠੇ ਨੇ ਉਹਨਾਂ ਨੂੰ ਇੱਕ ਬੇਨਤੀ ਕੀਤੀ ਹੈ ਕਿ ਜਿਹੜਾ ਇਹ ਸ਼ੋਸ਼ਲ ਮੀਡੀਆ ਹੈ ਉਹ ਇੱਕ ਗਲੋਬਲ ਸੱਥ ਹੈ, ਉੱਥੇ ਜ਼ੋ ਵੀ ਗੱਲ ਆਪਾਂ ਕਹਿੰਦੇ ਹਾਂ ਉਹਦੇ ਨਾਲ ਜੇ ਤਾਂ ਕੋਈ ਫੈਕਟ ਹੈ, ਸਚਾਈ ਹੈ ਫਿਰ ਤਾਂ ਉਹ ਗੱਲ ਕਰਨ ਦਾ ਫਾਇਦਾ ਹੈ ਪਰ ਜੇ ਆਪਾਂ ਬਿਨ੍ਹਾਂ ਕਿਸੇ ਸਬੂਤ ਤੋਂ ਕਿਸੇ ਤੇ ਇਲਜਾਮ ਲਗਾ ਰਹੇ ਹਾਂ ਉਹ ਸਾਡੇ ਵਿਰੁੱਧ ਆਈ.ਟੀ ਐਕਟ ਦੀਆਂ ਧਾਰਾਵਾਂ ਲੱਗ ਕੇ ਕੇਸ ਹੋ ਸਕਦਾ ਹੈ ਅਤੇ ਸਜ਼ਾ ਵੀ ਹੋ ਜਾਂਦੀ ਹੈ, ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨਾਲ ਛੇੜਛਾੜ ਕਰਕੇ 28 ਸਾਲਾਂ ਦੇ ਨੋਜਵਾਨ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਅੱਜ ਉਸ ਉੱਤੇ ਤਾਜੀਰਾਤ-ਏ-ਹਿੰਦ ,ਆਈ.ਪੀ.ਸੀ ਇੰਡੀਅਨ ਪੀਨਲ ਕੋਰਟ ਦੀਆਂ ਧਾਰਾਵਾਂ ਲਗਾ ਕੇ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਕਿਸੇ ਵੀ ਜੁਮੇਵਾਰ ਵਿਅਕਤੀ ਦਾ ਅਕਸ ਖ਼ਰਾਬ ਕਰਨ ਦਾ ,ਡੇਫਾਮੇਸ਼ਣ ਦਾ ਕੇਸ ਹੋ ਜਾਂਦਾ ਹੈ, ਇੱਕ ਪਰਚਾ ਦਰਜ਼ ਹੋਣ ਤੇ 50-70 ਹਜ਼ਾਰ ਦਾ ਖਰਚਾ ਆ ਜਾਂਦਾ ਹੈ ਉਸ ਤੋਂ ਬਾਅਦ ਵਾਲਾ ਖਰਚਾ ਅਲੱਗ ਲਗਦਾ ਹੈ, ਦਵਿੰਦਰ ਸਿੰਘ ਬੀਹਲਾ ਜੀ ਦੇ ਪੋਸਟਰਾਂ ਨਾਲ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਛੇੜਛਾੜ ਕੀਤੀ ਗਈ ਅਤੇ ਉਹਨਾਂ ਦੀਆਂ ਵੀਡੀਉ ਨਾਲ ਕੱਟ ਵੱਢ ਕਰਕੇ ਪੇਸ਼ ਕੀਤੀਆਂ ਗਈਆਂ, ਉਹਨਾਂ ਦੀਆਂ ਫੇਕ ਖਬਰਾਂ ਵੀ ਬਣਾਈਆਂ ਗਈਆਂ ਕਿ ਫਲਾਣਾ ਕਿਸੇ ਪੰਜਾਬੀ ਐਕਟਰੈੱਸ ਦਾ ਨਾਮ ਲੈਕੇ ਕਿ ਉਸ ਐਕਟਰੈੱਸ ਦੀ ਵੀਡੀਉ ਦਾ ਸੈਂਕਡ ਪਾਰਟ ਆ ਗਿਆ ਉਹ ਵਿਡੀਉ ਲੈਣ ਲਈ ਦਵਿੰਦਰ ਸਿੰਘ ਬੀਹਲਾ ਜੀ ਦਾ ਫੋਨ ਨੰਬਰ ਪਾ ਦਿੱਤਾ ਗਿਆ ਕਿ ਇਸ ਨੰਬਰ ਉੱਤੇ ਮੈਸੇਜ ਕਰਕੇ ਵੀਡੀਉ ਲਵੋ ਅਤੇ ਉਨ੍ਹਾਂ ਨੂੰ ਵਟਸਐਪ ਉੱਤੇ ਬਹੁਤ ਮੈਸੇਜ ਆਏ ਵੀ, ਤਾਂ ਉਹਨਾਂ ਨੇ ਸਪੱਸ਼ਟੀਕਰਨ ਦਿੱਤਾ ਕਿ ਮੈਂ ਦਵਿੰਦਰ ਸਿੰਘ ਬੀਹਲਾ, ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦਾ ਹਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਝਾੜੂ ਵਾਲਿਆਂ ਵੱਲੋਂ ਕੂੜ ਪ੍ਰਚਾਰ ਕੀਤਾ ਗਿਆ ਮੇਰਾ ਫੋਨ ਵਿਅਸਥ ਕਰਨ ਲਈ, ਫਿਰ ਦਵਿੰਦਰ ਸਿੰਘ ਬੀਹਲਾ ਜੀ ਦੀ ਇੱਕ ਹੋਰ ਝੂਠੀ ਖਬਰ ਆਈ ਜਿਸ ਵਿੱਚ ਭਾਬੀ ਰਣਜੀਤ ਕੌਰ ਨਾਲ ਦਵਿੰਦਰ ਜੀ ਦੀ ਤਸਵੀਰ ਲਗਾ ਦਿੱਤੀ ਗਈ ਦਵਿੰਦਰ ਸਿੰਘ ਬੀਹਲਾ ਨੇ ਉਹਦਾ ਵੀ ਖੰਡਣ ਕੀਤਾ, ਇੱਕ ਹੋਰ ਖ਼ਬਰ ਲਗਾਈ ਗਈ ਕਿ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਬੀਹਲਾ ਬਾਰੇ ਕਿਹਾ  ਕਿ ਪਾਰਟੀ ਵਿੱਚ ਪਾਰਟੀ ਵਿੱਚ ਪੈਰਾਸ਼ੂਟਰਾਂ ਲਈ ਕੋਈ ਜਗ੍ਹਾ ਨਹੀਂ ਹੈ, ਉਹ ਸਾਰੀਆਂ ਫੇਕ ਖਬਰਾਂ ਨੇ, ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਦੇ ਸੀ.ਐਮ ਅਰਵਿੰਦ ਕੇਜਰੀਵਾਲ ਨੂੰ ਤਾੜਨਾ ਕੀਤੀ ਹੈ ਕਿ ਝਾੜੂ ਵਾਲੇ ਕੂੜ ਪ੍ਰਚਾਰ ਕਰ ਰਹੇ ਹਨ, ਉਹਨਾਂ ਨੇ ਕਿਹਾ ਕਿ ਮੈਂ ਕੋਵਿਡ-19 ਕਰੋਨਾ ਦੇ ਵਿੱਚ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉੱਥੇ ਝਾੜੂ ਵਾਲੇ ਝੂਠਾ ਪ੍ਰਚਾਰ ਕਰ ਰਹੇ ਹਨ,ਕਿ ਇਹਨਾਂ ਦੇ ਆਸ਼ਾ ਵਰਕਰ ਤੁਹਾਡੇ ਅੰਗ ਵੇਚ ਦੇਣਗੇ। ਅੱਜ ਆਪਣੇ ਦੇਸ਼ ਵਿੱਚ ਜੋ ਮਹਾਂਮਾਰੀ ਦਾ ਦੌਰ ਚੱਲ ਰਿਹਾ, ਆਪਾਂ ਸਾਰਿਆਂ ਨੂੰ ਜ਼ੋ ਵੀ ਸਰਕਾਰੀ ਮੁਲਾਜ਼ਮ ਹੈ ਜਾ ਆਪਣੇ ਸਟੇਟ ਦੇ ਮੁੱਖ ਮੰਤਰੀ ਵੱਲੋਂ ਆਦੇਸ਼ ਆਉਂਦਾ ਹੈ ਆਪਾਂ ਉਹਨਾਂ ਦਾ ਰਲ਼ ਕੇ ਸਾਥ ਦੲੀੲੇ ਤਾਂ ਜ਼ੋ ਆਪਾਂ ਇਸ ਤੋਂ ਛੁਟਕਾਰਾ ਪਾ ਸਕੀਏ ਅਤੇ ਜਿਵੇਂ ਕਿ ਦਵਿੰਦਰ ਸਿੰਘ ਬੀਹਲਾ ਨੇ ਪਹਿਲਾਂ ਵੀ ਕਿਹਾ ਸੀ ਅਤੇ ਬਰਨਾਲਾ ਕੋਰਟ ਦੇ ਵਿੱਚ ਕੇਸ ਵੀ ਕੀਤਾ ਹੋਇਆ ਭਗਵੰਤ ਮਾਨ ਅਤੇ ਉਸ ਦੇ ਸਾਥੀ ਜ਼ੋ ਫੇਸਬੁੱਕ ਉੱਤੇ ਫੇਕ ਪੇਜ਼,ਫੇਕ ਆਈਡੀ ਚਲਾਉਂਦੇ ਹਨ, ਇਹਨਾਂ ਦਾ ਕੰਮ ਹੀ ਇਹ ਹੈ ਕਿ ਫੇਕ ਆਈਡੀ ਬਨਾ ਕੇ ਲੋਕਾਂ ਨੂੰ, ਧੀਆਂ ਭੈਣਾਂ ਨੂੰ ਗਾਲ਼ਾਂ ਕੱਢਣੀਆਂ, ਡਰਾਉਣਾ, ਧਮਕਾਉਣਾ ਪਰ ਦਵਿੰਦਰ ਸਿੰਘ ਬੀਹਲਾ ਨੇ ਜਿਸ ਦਿਨ ਦਾ ਕੇਸ ਕੀਤਾ ਇਹਨਾਂ ਦੇ 90% ਬੰਦੇ ਘਰੇ ਬੈਠ ਗਏ ਹਨ, ਕੱਲ ਹੀ ਇੱਕ ਮੁੰਡਾ ਗ੍ਰਿਫਤਾਰ ਹੋਈਆ ਹੈ ਫਿਰੋਜ਼ਪੁਰ ਪੁਲਿਸ ਨੇ ਫੜਿਆ ਹੈ ਪਿੰਡ ਨਾਜੂ ਸ਼ਾਹ ਵਾਲਾ ਦਾ ਰਹਿਣ ਵਾਲਾ ਅਮਰਿੰਦਰ ਸਿੰਘ ਉਹਤੇ ਐਫ.ਆਈ.ਆਰ ਦਰਜ਼ ਹੋ ਚੁੱਕੀ ਹੈ, ਪੰਜਾਬ ਪੁਲਿਸ ਅਨੁਸਾਰ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਹੈ, ਅਮਰਿੰਦਰ ਸਿੰਘ ਖਿਲਾਫ ਆਈ.ਪੀ.ਸੀ ਦੀ ਧਾਰਾ 153,ਸੂਚਨਾ ਟੈਕਨਾਲੋਜੀ ਐਕਟ-66, ਡਿਜ਼ਾਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ 54 ਦੇ ਤਹਿਤ ਐਫ.ਆਈ.ਆਰ ਦਰਜ਼ ਕੀਤੀ ਗਈ ਹੈ ਅਤੇ ਦਵਿੰਦਰ ਸਿੰਘ ਬੀਹਲਾ ਨੇ ਬੇਨਤੀ ਕੀਤੀ ਸਾਰੇ ਪੰਜਾਬੀਆਂ ਨੂੰ, ਮੀਡੀਆ ਵਾਲਿਆਂ ਨੂੰ ਕਿ ਤੁਸੀਂ ਜੇ ਕੋਈ ਕੂੜ ਪ੍ਰਚਾਰ ਕਰਨਾ ਹੈ ਕਿਸੇ ਖਿਲਾਫ ਪਹਿਲਾਂ ਉਹਦੀ ਸਚਾਈ ਜਾਣੀਆ ਕਰੋ। ਇਹ ਕੰਮ ਹੁਣ ਬੰਦ ਕਰ ਦਿਉ ਨਹੀਂ ਸਾਰੇ ਹੀ ਇਹਦੇ ਲਪੇਟੇ ਵਿੱਚ ਆਉਣਗੇ,ਆਪਣਾ ਸਭਿਆਚਾਰ ਗਾਲ਼ਾਂ ਵਾਲਾ ਨਹੀਂ ਹੈ, ਆਪਾਂ ਧੀਆਂ ਭੈਣਾਂ ਦਾ ਸ਼ੋਸ਼ਣ ਬੰਦ ਕਰੀਏ।

ਝੋੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋੋਂ ਰੋੋਕਣ ਸੰਬੰਧੀ ਕੀਤੀ ਮੁਹਿੰਮ ਦੀ ਸ਼ੁਰੂਆਤ। ਡਾ ਬਲਦੇਵ ਸਿੰਘ

ਮਹਿਲ ਕਲਾਂ-ਬਰਨਾਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਡਾ ਤੇਜ ਪ੍ਰਤਾਪ ਸਿੰਘ ਫੂਲਕਾ ,ਡਿਪਟੀ ਕਮਿਸ਼ਨਰ ਬਰਨਾਲਾ ਜੀ ਨੇ ਵੱਖ -ਵੱਖ ਵਿਭਾਗਾਂ ਦੇ ਅਧਕਾਰੀਆਂ ਨਾਲ ਮੀਟਿੰਗ ਕਰਕੇ ਝੋੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਮੁਹਿੰਮ ਵਿੱਡੀ ਤਾਂ ਜੋੋ ਇਸ ਸਮੇਂ ਕਰੋੋਨਾ ਮਹਾਮਾਰੀ ਇੱਕ ਬਹੁਤ ਵੱਡੀ ਚੁਣੋਤੀ ਬਣੀ ਹੋਈ ਹੈ, ਉੱਥੇ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋੋਵੇਗਾ, ਉੱਥੇ ਪਰਾਲੀ ਦੇ ਧੂੰਏ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਊਣ ਤੇ ਕਰੋੋਨਾ ਮਹਾਮਾਰੀ ਦੇ ਜਿਆਦਾ ਫੈਲਣ ਦਾ ਖਤਰਾ ਹੈ. ਇਸ ਲਈ ਉਨਾ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਊਨਾਂ ਨੂੰ ਸਮਝਾਇਆ ਜਾਵੇ ਤਾਂ ਜੋੋ ਇਸ ਮੁਸ਼ਕਲ ਦੌਰ ਵਿਚੋੋ ਨਿਕਲਿਆ ਜਾ ਸਕੇ. ਡਾ ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਵਿੱਚ ਅੱਜ ਪਿੰਡ ਚੰਨਣਵਾਲ ਵਿਖੇ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਕਰੋੋਨਾ ਮਹਾਮਾਰੀ ਕਾਰਨ ਇਸ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ.ਡਾ ਚਰਨਜੀਤ ਸਿੰਘ ਕੈਂਥ, ਜਿਲਾ ਸਿਖਲਾਈ ਅਫਸਰ ਬਰਨਾਲਾ ਨੇ ਕੈਂਪ ਦੀ ਪ੍ਰਧਾਨਗੀ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਨੂੰ ਸੰਭਾਲਣ ਲਈ ਆਧੂਨਿਕ ਮਸ਼ੀਨਰੀ ਸਬਸਿਡੀ ਤੇ ਦੇ ਰਹੀ ਹੈ, ਜਿਨਾਂ ਕਿਸਾਨਾਂ ਕੋੋਲ ਹਾਲੇ ਤੱਕ ਮਸ਼ੀਨਰੀ ਨਹੀਂ ਹੈ, ਉਹ ਇਹ ਮਸ਼ੀਨਰੀ ਆਪਣੇ ਪਿੰਡ ਦੀ ਸਹਿਕਾਰੀ ਸਭਾ ਜਾ ਫਿਰ ਸੈਲਫ ਹੈਲਪ ਗਰੁੱਪਾਂ ਤੋੋਂ ਕਿਰਾਏ ਤੇ ਇਹ ਮਸ਼ੀਨਰੀ ਹਾਸਲ ਕਰਕੇ ਪਰਾਲੀ ਨੂੰ ਸਾਂਭ ਸਕਦੇ ਹਨ। ਇਸ ਤੋੋਂ ਇਲਾਵਾ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ.ਉਨ੍ਹਾ ਇਹ ਵੀ ਜਾਣਕਾਰੀ ਦਿੱਤੀ ਕਿ ਜਿਹੜੇ ਪਿੰਡ ਵਿੱਚ ਪਰਾਲੀ ਨੂੰ ਅੱਗ ਨਾ ਲਗਾਈ  ਉਸ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਲਈ ਸਾਨੂੰ ਵਾਤਾਵਰਣ ਪ੍ਰੇਮੀ ਬਣ ਪਰਾਲੀ ਨੂੰ ਅੱਗ ਨਾ ਲਗਾ ਕੇ ਕਰੋੋਨਾ ਮਹਾਮਾਰੀ ਨੂੰ ਜਿਆਦਾ ਫੈਲਣ ਤੋੋਂ ਬਚਾ ਸਕੀਏ ਇਸ ਸਮੇਂ ਚਰਨ ਰਾਮ ਏ ਈ ਓ, ਹਰਪਾਲ ਸਿੰਘ ਏ ਐਸ ਆਈ ਅਤੇ ਕਿਸਾਨ ਮੇਜਰ ਸਿੰਘ ਚੰਨਣਵਾਲ, ਪ੍ਰੀਤਮ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ ਹਾਜਰ ਸਨ.