ਬਰਨਾਲਾ-ਧਨੋਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ ਨੇ ਦੱਸਿਆ ਕਿ ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਜੱਥੇਬੰਦੀ,ਕੁਲ ਹਿੰਦ ਕਿਸਾਨ ਸਭਾ ਨਾਲ ਮਿਲਕੇ ਸਮੁੱਚੇ ਪੰਜਾਬ ਵਿੱਚ ਭਖਦੀਆ ਮੰਗਾ ਲਈ ਤਹਿਸੀਲ, ਜਿਲਾ ਪੱਧਰ ਤੇ ਰੋਸ ਧਰਨਿਆਂ ਉਪਰੰਤ ਐਸ,ਡੀ,ਐਮ,ਡਿਪਟੀ ਕਮਿਸ਼ਨਰਾ ਰਾਹੀ ਮੁੱਖ ਮੰਤਰੀ ਪੰਜਾਬ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਹੀ ਜਾਣਗੇ। ਧਨੋਲਾ ਨੇ ਕਿਹਾ ਕਿ ਰੋਸ ਪ੍ਰਗਟ ਕਰਨ ਤੇ ਵੀ ਡਾਗਾਂ,ਥਾਣਿਆਂ ਚ ਲਿਜਾਕੇ ਅਣਮਨੁੱਖੀ ਤਸ਼ੱਦਦ ਅਤੇ ਮਨਭਾਉਦੀਆ ਧਾਰਾਂ ਤਹਿਤ ਪਰਚੇ ਦਰਜ ਕਰ ਰਹੀਆਂ ਹਨ।ਅੱਜ ਇੱਥੋਂ ਨੇੜਲੇ ਪਿੰਡ ਨਿਹਾਲੂਵਾਲ ਵਿਖੇ ਬਲਵੰਤ ਸਿੰਘ ਨਿਹਾਲੂਵਾਲ ਮੈਬਰ ਤਹਿਸੀਲ ਕਮੇਟੀ ਸੀ.ਪੀ.ਆਈ.ਐਮ ਅਤੇ ਸਕੱਤਰ ਕਿਸਾਨ ਸਭਾ ਜਿਲਾ ਬਰਨਾਲਾ ਦੇ ਭਰਾ ਬਲਵੀਰ ਸਿੰਘ ਦੀ ਅੰਤਿਮ ਅਰਦਾਸ ਉਪਰੰਤ ਕਸਬਾ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਨਾਲ ਕਰਦਿਆਂ ਕਹੇ। ਉਨ੍ਹਾਂ ਨੇ ਦੱਸਿਆ ਕਿ ਖੇਤੀ ਸਬੰਧੀ ਤਿੰਨ ਆਰਡੀਨੈਂਸ ਪਾਸ ਕਰਕੇ ਕੇਦਰ ਸਰਕਾਰ ਨੇ ਜਿੱਥੇ ਸਰਕਾਰੀ ਖਰੀਦ ਤੋਂ ਪਿਛੇ ਹੱਟ ਜਾਣਾ ਹੈ ਅਤੇ ਕਾਲਾਬਾਜਾਰੀ ਦੀ ਖੁੱਲ੍ਹ ਦੇਣਾ ਉਥੇ ਬਿਜਲੀ ਬਿੱਲ ਜਿੱਥੇ ਖੇਤੀ ਨੂੰ ਮਿਲਦੀ ਮੁਫਤ ਬਿਜਲੀ ਖਤਮਕਰ ਦਿੱਤੀ ਜਾਵੇਗੀ।ਉਥੇ ਹੀ ਗਰੀਬਾਂ ਦੀ 200 ਯੁਨਿਟ ਪ੍ਰਤੀ ਮਹੀਨਾ ਮਿਲਦੀ ਬਿਜਲੀ ਸਹੂਲਤ ਵੀ ਖਤਮ ਕਰ ਦਿੱਤੀ ਜਾਵੇਗੀ।ਗਰੀਬਾਂ ਨੂੰ ਇਕ ਲਾਟੂ ਬਾਲਣਾ ਵੀ ਮੁਸ਼ਕਲ ਹੋ ਜਾਵੇਗਾ।ਪੰਜਾਬ ਦੀਆ ਗੰਨਾ ਮਿੱਲਾਂ ਵੱਲ ਕਿਸਾਨਾਂ ਦੇ ਹਜਾਰਾਂ ਰੁਪਏ ਬਕਾਇਆ ਪਏ ਹਨ।ਮਨਰੇਗਾ ਅਧੀਨ ਪੇਡੂ ਖੇਤਰਾਂ ਚ ਕੁਝ ਰਾਹਤ ਮਿਲਦੀ ਹੈ।ਉਨ੍ਹਾ ਨੇ ਕਿਹਾ ਕਿ ਸਰਕਾਰ ਮਨਰੇਗਾ ਪ੍ਰਤੀ ਵੀ ਬਜਟ ਬਹੁਤ ਘੱਟ ਹੈ ਅਤੇ ਇਕ ਕਰੋੜ ਰੁਪਏ ਦਾ ਬਜਟ ਹੋਰ ਅਲਾਟ ਕੀਤਾ ਜਾਵੇ ਅਤੇ ਮਨਰੇਗਾ ਅਧੀਨ ਸਾਲ ਵਿੱਚ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਅੰਦਰ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਹਨ।ਅਤੇ ਬਹੁਤੇ ਪਰਿਵਾਰਾ ਦੇ ਜੀਅ ਘਟਾ ਦਿੱਤੇ ਗਏ ਹਨ।ਇਹਨਾਂ ਅਤੇ ਹੋਰ ਮੰਗਾਂ ਲਈ ਲੜਦੇ ਮਜਦੂਰ ਤੇ ਕਿਸਾਨ ਆਗੂਆਂ ਉਪਰ ਝੂਠੇ ਪਰਚੇ ਦਰਜ ਕੀਤੇ ਗਏ ਹਨ।ਉਨ੍ਹਾਂ ਵਿੱਚ ਸਾਥੀ ਕੁਲਵਿੰਦਰ ਸਿੰਘ ਉਡੱਤ,ਜਨਵਾਦੀ ਨੋਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਅਤੇ ਹੋਰ ਰੋਪੜ ਸਹਿਰ ਵਿਖੇ ਕਾਮਰੇਡ ਸੁਰਜੀਤ ਸਿੰਘ ਢੇਰ,ਅਤੇ ਹੋਰ ਮਜਦੂਰ ਆਗੂ ਅਤੇ ਪਠਾਨਕੋਟ ਦੇ ਸਾਥੀ ਕੇਵਲ ਕਾਲੀਆ ਜਿਲਾ ਸਕੱਤਰ,ਅਤੇ ਅਮ੍ਰਿਤਸਰ ਵਿਖੇ ਤਹਿਸੀਲ ਅਜਨਾਲਾ ਲਾਗੇ ਪਿੰਡ ਦੇ ਇੱਕ ਮਜਦੂਰ ਪਰਿਵਾਰ ਦਾ ਘਰ ਢਾਹੁਣ, ਅਤੇ ਸਾਰਾ ਸਮਾਨ ਚੁੱਕ ਕੇ ਲੈ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸ਼ਨ ਨੇ ਅਜੇ ਤੱਕ ਕੋਈ ਅੈਕਸਨ ਨਹੀ ਲਿਆ। ਉਲਟਾ ਮਜਦੂਰ ਪਰਿਵਾਰ ਦੇ ਚਾਰ ਜੀਆਂ ਤੇ ਇਰਾਦਾ ਕਤਲ ਦੇ ਮੁਕੱਦਮੇ ਦਰਜ ਕਰਕੇ ਅੰਦਰ ਕਰ ਦਿੱਤਾ ਹੈ 9 ਸਤੰਬਰ ਨੂੰ ਇਸ ਦਾ ਵਿਰੋਧ ਕਰ ਰਹੇ ਸਾਥੀਆ ਲਖਵੀਰ ਸਿੰਘ ਕੁਹਾਲੀ ਸੂਬਾ ਆਗੂ ਖੇਤ ਮਜ਼ਦੂਰ ਯੂਨੀਅਨ ਅਤੇ ਸਾਥੀ ਸੁੱਚਾ ਸਿੰਘ ਅਜਨਾਲਾ ਜਿਲਾ ਸੱਕਤਰ ਅਤੇ 200 ਹੋਰ ਸਾਥੀਆਂ ਤੇ ਪਰਚੇ ਦਰਜ ਕਰ ਦਿੱਤੇ ਹਨ।ਪੁਲਿਸ ਅਤੇ ਸਰਕਾਰੀ ਅਤਿਆਚਾਰ ਦਾ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਵੱਡੇ ਪੱਧਰ ਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਕਰਨਗੇ।