You are here

ਪੰਜਾਬ

ਦੋ ਮਹੀਨਿਆਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਕਰ ਦਿੱਤਾ ਜਾਵੇਗਾ ਰੈਗੂਲਰ- ਪੰਜਾਬ ਦੇ ਸਿਹਤ ਮੰਤਰੀ ਦਾ ਦਾਅਵਾ

ਮੁਹਾਲੀ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਅਗਲੇ ਦੋ ਮਹੀਨਿਆਂ ਦੇ ਅੰਦਰ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ। ਸਿਹਤ ਮੰਤਰੀ ਸਿੱਧੂ ਨੇ ਇਹ ਭਰੋਸਾ ਅੱਜ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਵਫ਼ਦ ਨੂੰ ਮੁਲਾਕਾਤ ਦੌਰਾਨ ਦਿੱਤਾ। ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਜਨਰਲ ਸਕੱਤਰ ਨਰਿੰਦਰ ਮੌਹਨ ਸ਼ਰਮਾ, ਜੁਆਇਟ ਸਕੱਤਰ ਕਰਨੈਲ ਸਿੰਘ ਸੱਲਣ ਦੀ ਅਗਵਾਈ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਿਆ। ਸੂਬਾ ਜੁਆਇੰਟ ਸਕੱਤਰ ਸਾਥੀ ਕਰਨੈਲ ਸਿੰਘ ਸੱਲਣ ਨੇ ਦੱਸਿਆ ਕਿ ਕੋਵਿਡ-19 ਕਾਰਨ ਯੂਨੀਅਨ ਦੇ ਚਾਰ ਮੋਹਰੀ ਆਗੂ ਹੀ ਸਿਹਤ ਮੰਤਰੀ ਨਾਲ ਮੀਟਿੰਗ ਵਿੱਚ ਹਾਜ਼ਰ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋਏ ਠੇਕਾ ਅਧਾਰਤ ਸਿਹਤ ਕਰਮਚਾਰੀਆ ਨੂੰ ਕੈਬਨਿਟ ਸਬ ਕਮੇਟੀ ਰਾਹੀਂ ਦੋ ਮਹੀਨਿਆ ਵਿੱਚ ਰੈਗਲੂਰ ਕਰ ਦਿੱਤਾ ਜਾਵੇਗਾ। ਕੋਵਿਡ-19 ਨਾਲ ਲੜਦੇ ਸਮੇਂ ਸਿਹਤ ਕਰਮਚਾਰੀਆਂ ਚਾਰ ਮੋਤਾਂ ਹੋਣ 'ਤੇ ਉਨ੍ਹਾਂ ਨੂੰ ਬੀਮੇ ਦਾ ਲਾਭ ਅਤੇ ਹੋਰ ਲਾਭ ਦੇਣ ਲਈ ਮੌਕੇ 'ਤੇ ਹੀ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਪਰਖ ਅਧੀਨ ਮੁਲਾਜ਼ਮਾਂ ਦਾ ਪਰਖ ਅਧੀਨ ਸਮਾਂ ਘਟਾਉਣ ਲਈ ਕੇਸ ਵਿਤ ਵਿਭਾਗ ਕੋਲ ਭੇਜਿਆ ਜਾਵੇਗਾ, ਮਸਤਾਨ ਸਿੰਘ ਐੱਮਪੀਡਬਲਿਊ ਅਤੇ ਉਸ ਨੂੰ ਡੇਰੇ ਦੀ ਚੁੰਗਲ ਵਿਚੋਂ ਬਾਹਰ ਲਿਆਉਣ ਵਾਲੀ ਸਮੂਹ ਟੀਮ ਨੂੰ ਵਿਸ਼ੇਸ਼ ਤਰੱਕੀ ਅਤੇ ਸਨਮਾਨ ਦੇਣ 'ਤੇ ਸਹਿਮਤੀ ਪ੍ਰਗਟਾਈ ਗਈ। ਸਾਰੇ ਪੈਰਾ ਮੈਡੀਕਲ ਕਰਮਚਾਰੀਆਂ ਦੀਆਂ ਪ੍ਮੋਸ਼ਨਾਂ ਕਰਨ ਲਈ ਕੇਸ ਮੰਗਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ 30 ਸਤੰਬਰ ਤੱਕ ਵਾਧਾ ਨਹੀਂ ਕੀਤਾ ਤਾਂ ਸਾਰੀਆਂ ਪਦਉਨਤੀਆ ਦਾ ਰਿਕਾਰਡ 15 ਸਤੰਬਰ ਤੱਕ ਮੰਗਿਆ ਜਾਵੇਗਾ।

 

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਚੇਤਨਾ ਮੀਟਿੰਗ ਕੀਤੀ

8 ਜਨਤਕ ਜਮਹੂਰੀ ਜਥੇਬੰਦੀਆਂ ਫਾਸੀ ਹੱਲੇ ਖ਼ਿਲਾਫ਼ ਕਰਨਗੀਆਂ ਮਾਰਚ

ਮਹਿਲ ਕਲਾਂ/ਬਰਨਾਲਾ/ ਅਗਸਤ 2020 - (ਗੁਰਸੇਵਕ ਸਿੰਘ ਸੋਹੀ) -ਪਿੰਡ ਠੀਕਰੀਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਚੇਤਨਾ ਮੀਟਿੰਗ ਕੀਤੀ ਗਈ।।ਜਿਸ 'ਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕਰੋਨਾ ਦੇ ਨਾ 'ਤੇ ਡਰ ਦਾ ਮਾਹੌਲ ਪੈਦਾ ਕਰਕੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕੀਤਾ ਗਿਆ।ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਹਨ।। ਇੱਕ ਦੇਸ਼, ਇੱਕ ਮੰਡੀ ਦਾ ਸਿਧਾਂਤ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਤਿੰਨ ਲੱਖ ਲੋਕਾਂ ਦੇ ਰੁਜ਼ਗਾਰ ਦਾ ਉਜਾੜਾ ਹੋਵੇਗਾ। ਜੇਕਰ ਸਰਕਾਰੀ ਖਰੀਦ ਖਤਮ ਹੁੰਦੀ ਹੈ ਤਾਂ ਘਟੇ ਘੱਟ ਸਮਰਥਨ ਮੁੱਲ ਖਤਮ ਹੋ ਜਾਵੇਗਾ।।ਸਰਕਾਰੀ ਖਰੀਦ ਖਤਮ ਹੋਣ ਨਾਲ ਇਹੀ ਹਾਲ ਕਣਕ ਤੇ ਝੋਨੇ ਦਾ ਹੋਵੇਗਾ,ਘੱਟੋ-ਘੱਟ ਸਮਰਥਨ ਮੁੱਲ ਆਪਣੇ ਆਪ ਹੀ ਖਤਮ ਹੋ ਜਾਵੇਗਾ।।ਠੇਕਾ ਨੀਤੀ ਤਹਿਤ ਕੰਪਨੀਆਂ ਲੰਬੇ ਸਮੇਂ ਦੇ 10 ਤੋਂ 15 ਸਾਲਾਂ ਦੇ ਕੰਟ੍ਰੈਕਟ ਕੀਤੇ ਜਾਣਗੇ, ਇਹੀ ਸਕੀਮ ਪਹਿਲਾਂ ਬਿਹਾਰ ਦੇ ਵਿੱਚ ਲਾਗੂ ਕੀਤੀ ਗਈ ਸੀ, ਉਥੇ ਕੰਪਨੀਆਂ ਲੋਕਾਂ ਦਾ ਕਰੋੜਾਂ ਰੁਪਏ ਲੈ ਕੇ ਰਫ਼ੂ ਚੱਕਰ ਹੋ ਗਈਆਂ ਤੇ ਠੇਕਾ ਨੀਤੀ ਬੁਰੀ ਤਰਾਂ ਫ਼ੇਲ੍ਹ ਹੋਈ। ।ਉਸ ਫ਼ੇਲ੍ਹ ਹੋਏ ਤਜਰਬੇ ਨੂੰ ਕੇਂਦਰ ਦੀ ਮੋਦੀ ਹਕੂਮਤ ਪੰਜਾਬ ਵਿੱਚ ਲਾਗੂ ਕਰਨ ਜਾ ਰਹੀ ਹੈ।।ਪੰਜਾਬ ਦਾ ਕਿਸਾਨ ਜੋ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਉਪਰੋਕਤ ਆਰਡੀਨੈਂਸ ਲਾਗੂ ਹੋਣ ਨਾਲ ਖੇਤੀ ਦਾ ਉਜਾੜਾ ਤਹਿ ਹੈ ਅਤੇ ਖੁਦਕੁਸ਼ੀਆਂ 'ਚ ਹੋਰ ਵਾਧਾ ਹੋਵੇਗਾ।।ਕੇਂਦਰ ਸਰਕਾਰ ਨੇ ਪੰਜਾਬ ਸਰਕਾਰ 'ਤੇ ਦਬਾਅ ਪਾਕੇ ਪੰਜਾਬ ਦਾ ਰੈਗੂਲੇਟਰੀ ਕਮਿਸ਼ਨ ਭੰਗ ਕਰਾਕੇ ਪਾਵਰ ਕਾਰਪੋਰੇਸ਼ਨ ਦਾ ਸਾਰਾ ਕਾਰ ਵਿਹਾਰ ਆਪਣੇ ਅਧੀਨ ਕਰ ਲਿਆ ਹੈ।।ਇਸ ਨਾਲ ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਮਿਲਦੀਆਂ ਨਿਗੂਣੀਆਂ ਸਬ-ਸਿਡੀਆਂ ਦਾ ਵੀ ਖਾਤਮਾ ਕੀਤਾ ਜਾਣਾ ਹੈ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ।।8 ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਫਾਸੀ ਹੱਲੇ ਖ਼ਿਲਾਫ਼ ਮਾਰਚ ਕੀਤਾ ਜਾ ਰਿਹਾ ਹੈ। ਉਸ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਡੀ ਪੱਧਰ 'ਤੇ ਸ਼ਮੂਲੀਅਤ ਕਰੇਗੀ। ਇਸ ਮੌਕੇ ਦਰਸ਼ਨ ਸਿੰਘ ,ਚਤਰ ਸਿੰਘ ,ਭੋਲਾ ਸਿੰਘ, ਜਗਸੀਰ ਸਿੰਘ, ਗੁਰਚਰਨ ਸਿੰਘ, ਬਲਕਰਨ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ, ਗੁਰਪ੍ਰੀਤ ਸਿੰਘ, ਰੂਪ ਸਿੰਘ, ਲਾਲੀ ਸਿੰਘ, ਜੱਸੀ ਸਿੰਘ, ਭੋਲਾ ਸਿੰਘ ਸਰਾਂ ਹਾਜਰ ਸਨ।

ਸੀਪੀਐਮ ਦੇ ਜੱਥੇ ਨੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ

ਮਜਦੂਰ ਆਗੂਆਂ ਨੇ 16 ਨੁਕਾਤੀ ਮੰਗ ਪੱਤਰ ਵੰਡੇ

ਮਹਿਲ ਕਲਾਂ /ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਸੀਪੀਐਮ ਵੱਲੋਂ 25 ਅਗਸਤ ਤੋਂ ਰੋਸ ਹਫਤਾ ਮੀਟਿੰਗਾਂ ਨੂੰ ਜਾਰੀ ਰੱਖਦਿਆਂ ਕਾਮਰੇਡ ਲਾਲ ਸਿੰਘ ਧਨੌਲਾ ਦੀ ਅਗਵਾਈ ਹੇਠ ਪਿੰਡ ਕਰਮਗੜ, ਗੁਰਮ, ਗੁੰਮਟੀ, ਠੁੱਲੀਵਾਲ, ਹਮੀਦੀ, ਕੁਰੜ, ਛਾਪਾ, ਨਿਹਾਲੂਵਾਲ ਅਤੇ ਸਹਿਜੜਾ 'ਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ 'ਤੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਮਜਦੂਰ ਆਗੂਆਂ ਵੱਲੋਂ 16 ਨੁਕਾਤੀ ਮੰਗ ਪੱਤਰ ਦੇ ਪਰਚੇ ਵੰਡੇ ਗਏ। ਇਸ ਮੌਕੇ ਸਾਥੀ ਲਾਲ ਸਿੰਘ ਧਨੌਲਾ,ਕਾਮਰੇਡ ਸੇਰ ਸਿੰਘ ਫਰਬਾਹੀ ਅਤੇ ਪ੍ਰੀਤਮ ਸਿੰਘ ਸਹਿਜੜਾ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਿਹਨਤਕਸ ਲੋਕਾਂ ਦੀ ਕੀਤੀ ਜਾਂਦੀ ਲੁੱਟ 'ਤੇ ਫਿਰਕਾਪ੍ਰਸਤੀ ਦਾ ਨੰਗਾ ਨਾਚ ਕੀਤਾ। ਸਾਥੀਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਸਬੰਧੀ ਤਿੰਨ ਆਰਡੀਨਸ ਪਾਸ ਕਰਕੇ ਜਮੀਨਾਂ ਖੋਹਣ ਅਤੇ ਸਰਕਾਰੀ ਖ੍ਰੀਦ ਬੰਦ ਕਰਨ ਜਾ ਰਿਹਾ ਹੈ। ਬਿਜਲੀ ਨੂੰ ਕੇਂਦਰੀ ਹੱਥਾਂ 'ਚ ਲੈ ਕੇ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ। ਸੰਵਿਧਾਨ 'ਚ ਲਿਖੇ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਅਤੇ ਅਮਰੀਕੀ ਸਾਮਰਾਜਵਾਦ ਦੀਆਂ ਨੀਤੀਆਂ ਲਾਗੂ ਕਰਕੇ ਗੁਆਂਢੀ ਦੇਸਾਂ ਨਾਲ ਦੁਸਮਣੀ ਪਾਈ ਜਾ ਰਹੀ ਹੈ। ਸਾਥੀ ਧਨੌਲਾ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੁਲਮ ਦਾ ਟਾਕਰਾ ਕਰਨ ਲਈ 'ਤੇ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਲੋੜ ਹੈ। ਇਸ ਮੌਕੇ ਗੁਰਜੀਤ ਧਨੌਲਾ, ਬਲਵੀਰ ਫਰਬਾਹੀ, ਅੰਗਰੇਜ, ਮਨੀ, ਹਰਦੇਵ ਸਿੰਘ ਕਰਮਗੜ, ਬੂਟਾ ਸਿੰਘ, ਕੇਵਲ ਸਿੰਘ, ਚੇਤ ਰਾਮ,ਗੁਰਪ੍ਰੀਤ ਸਿੰਘ ਗੁੰਮਟੀ, ਹਰਬੰਸ ਹਮੀਦੀ, ਮੱਘਰ ਸਿੰਘ ਛਾਪਾ, ਗੁਰਚਰਨ ਸਿੰਘ ਨਿਹਾਲੂਵਾਲ, ਰੂਪ ਸਿੰਘ, ਜੁਗਿੰਦਰ ਸਿੰਘ, ਬੂਟਾ ਸਿੰਘ ਨੇ ਵੀ ਵਿਚਾਰ ਪੇਸ ਕੀਤੇ।

ਯੂਥ ਅਕਾਲੀ ਦਲ ‘ਸਾਡਾ ਹੱਕ ਇੱਥੇ ਰੱਖ’ ਅੰਦੋਲਨ ਜਦਲ ਕਰੇਗਾ  ਸ਼ੁਰੂਆਤ -ਰੋਮਾਣਾ,ਬੀਹਲਾ

ਮਹਿਲ ਕਲਾਂ/ਬਰਨਾਲਾ, ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਮੰਤਰੀਆਂ ਦਾ ਓਦੋਂ ਘਿਰਾਓ ਕਰਨਗੇ, ਜਦੋਂ ਵੀ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣਗੇ। ਇਹ ਵਿਚਾਰ ਯੂਥ ਅਕਾਲੀ ਦਲ ਦੇ ਪ੍ਰਧਾਨ ਸ.ਪਰਮਬੰਸ ਸਿੰਘ ਰੋਮਾਣਾ,ਆਕਾਲੀ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਅਤੇ ਨਵਇੰਦਰ ਪ੍ਰੀਤ ਸਿੰਘ ਲੋਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ “ਯੂਥ ਆਗੂ ਉਨ੍ਹਾਂ ਨੂੰ ਘਰ-ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਆਪਣੀ ਗੱਡੀ ਆਪਣਾ ਰੋਜ਼ਗਾਰ ਸਮੇਤ ਮੁੱਖ ਮੰਤਰੀ ਦੁਆਰਾ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਰਾਜ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਯਾਦ ਕਰਾਉਣਗੇ।ਉਨ੍ਹਾਂ ਨੂੰ ਪਾਰਟੀ ਦਾ ਚੋਣ ਮਨੋਰਥ ਪੱਤਰ ਵਿਖਾਵਾਂਗੇ ਅਤੇ ਪੁੱਛਾਂਗੇ ਕਿ ਉਹ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਵਾਅਦੇ ਕਿਉਂ ਨਹੀਂ ਪੂਰੇ ਕਰ ਰਹੇ ? ਇਸ ਮੌਕੇ  ਜਸਪਾਲ ਸਿੰਘ ਘਨੋਰ, ਅਮਨਦੀਪ ਸਿੰਘ, ਜਗਸੀਰ ਸਿੰਘ ਧਾਲੀਵਾਲ,ਹਰਦੀਪ ਸਿੰਘ, ਅਮਨਦੀਪ ਸਿੰਘ, ਸੁਖਬੀਰ ਸਿੰਘ ਹਾਜ਼ਰ ਸਨ।

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ 47 ਮੌਤਾਂ

ਵਿਧਾਇਕ ਸੁਰਿੰਦਰ ਡਾਵਰ, ਦਰਸ਼ਨ ਬਰਾੜ, ਪ੍ਰਿੰਸੀਪਲ ਬੁੱਧ ਰਾਮ ਤੇ ਕੁਲਵੰਤ ਪੰਡੋਰੀ ਸਮੇਤ ਪੰਜਾਬ 'ਚ 1696 ਪਾਜ਼ੇਟਿਵ

ਜਾਫਰਪੁਰਾ ਦੇ ਸਰਪੰਚ ਦੀ ਮੌਤ ਤੋਂ ਬਾਦ ਲੋਕਾਂ ਨੇ ਟੈਸਟ ਕਰਵਾਉਣ ਤੋਂ ਕੀਤੀ ਨਾਂਹ, ਟੈਸਟ ਦੀ ਸਚਾਈ ਵਾਰੇ ਸੱਕ

ਸੰਧਵਾਂ ਨੇ ਕੋਰੋਨਾ ਵਾਈਰਸ ਦੇ ਮੰਦੇ ਨਜਰ ਧਰਨਾ ਚੁੱਕਿਆ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਵਿਧਾਇਕਾਂ ਦਾ ਕੋਰੋਨਾ ਦੀ ਲਪੇਟ 'ਚ ਆਉਣ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ, ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਵਰ, ਬੁਢਲਾਡਾ ਤੋਂ 'ਆਪ' ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਹਲਕਾ ਮਹਿਲ ਕਲਾਂ ਤੋਂ 'ਆਪ' ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉੱਥੇ ਦੀਨਾਨਗਰ 'ਚ ਡੀਐੱਸਪੀ ਦੇ ਗੰਨਮੈਨ 45 ਸਾਲਾ ਏਐੱਸਆਈ ਹਰੀਸ਼ ਕੁਮਾਰ ਕੋਰੋਨਾ ਤੋਂ ਜੰਗ ਹਾਰ ਗਏ। ਉਹ 24 ਅਗਸਤ ਨੂੰ ਪਾਜ਼ੇਟਿਵ ਆਏ ਸਨ ਤੇ ਉਨ੍ਹਾਂ ਦੀ ਬੁੱਧਵਾਰ ਨੂੰ ਮੌਤ ਹੋ ਗਈ। ਇਸ ਦੇ ਨਾਲ ਹੀ ਸੂਬੇ 'ਚ ਬੁੱਧਵਾਰ ਨੂੰ 47 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਬੁੱਧਵਾਰ ਨੂੰ ਸੂਬੇ 'ਚ 1696 ਲੋਕ ਇਨਫੈਕਟਿਡ ਪਾਏ ਗਏ ਹਨ। ਸਭ ਤੋਂ ਜ਼ਿਆਦਾ ਲੁਧਿਆਣੇ 'ਚ 472 ਕੇਸ ਸਾਹਮਣੇ ਆਏ ਹਨ। ਪਟਿਆਲਾ 'ਚ 266 ਪਾਜ਼ੇਟਿਵ ਆਏ ਹਨ। ਇਸੇ ਤਰ੍ਹਾਂ ਜਲੰਧਰ 'ਚ 116 ਤੇ ਮੋਹਾਲੀ 'ਚ 86 ਲੋਕ ਪਾਜ਼ੇਟਿਵ ਪਾਏ ਗਏ ਹਨ। ਅੰਮਿ੍ਤਸਰ 'ਚ ਸੱਤ ਲੋਕ ਕੋਰੋਨਾ ਤੋਂ ਜੰਗ ਹਾਰ ਗਏ। ਪਟਿਆਲਾ 'ਚ ਵੀ ਪੰਜ ਲੋਕਾਂ ਦੀ ਮੌਤ ਹੋਈ ਹੈ। ਜਾਫਰਪੁਰਾ ਦੇ ਸਰਪੰਚ ਦੀ ਮੌਤ ਤੋਂ ਬਾਦ ਲੋਕਾਂ ਨੇ ਟੈਸਟ ਕਰਵਾਉਣ ਤੋਂ ਕੀਤੀ ਨਾਂਹ, ਟੈਸਟ ਦੀ ਸਚਾਈ ਵਾਰੇ ਸੱਕ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਜਾਫਰਪੁਰ ਦੇ ਸਰਪੰਚ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਕੋਰੋਨਾ ਟੈਸਟ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਬੁੱਧਵਾਰ ਨੂੰ ਪਿੰਡ 'ਚ ਟੈਸਟ ਕਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨੇ ਪਿੰਡ 'ਚ ਦਾਖ਼ਲ ਨਹੀਂ ਹੋਣ ਦਿੱਤਾ। ਪਿੰਡ ਵਾਲਿਆਂ ਨੇ ਸ਼ੱਕ ਪ੍ਰਗਟਾਇਆ ਕਿ ਸਰਪੰਚ ਦੀ ਮੌਤ ਦਾ ਮਾਮਲਾ ਸ਼ੱਕੀ ਹੈ।

ਸੰਧਵਾਂ ਨੇ ਕੋਰੋਨਾ ਵਾਈਰਸ ਦੇ ਮੰਦੇ ਨਜਰ ਧਰਨਾ ਚੁੱਕਿਆ

ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਵਿਰੋਧ 'ਚ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਮਨਜੀਤ ਸਿੰਘ ਦੇ ਇਨਫੈਕਟਿਡ ਹੋਣ ਤੋਂ ਬਾਅਦ ਧਰਨਾ ਹਟਾ ਦਿੱਤਾ ਹੈ। ਮਨਜੀਤ ਸਿੰਘ ਬਿਲਾਸਪੁਰ ਵੀ ਪਿਛਲੇ ਦਿਨੀਂ ਇਸ ਧਰਨੇ 'ਚ ਸ਼ਾਮਲ ਹੋਏ ਸਨ। ਕੋਰੋਨਾ ਲਾਗ ਨੂੰ ਦੇਖਦਿਆਂ ਸੰਧਵਾਂ ਨੇ ਧਰਨਾ ਖ਼ਤਮ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਵਿਧਾਨ ਸਭਾ 'ਚ ਇਹ ਮਾਮਲਾ ਉਠਾਉਣਗੇ।

ਇਕ ਪ੍ਰਿਸ ਕਾਨਫ਼ਰੰਸ ਦੁਰਾਨ ਸਾਬਕਾ ਥਾਣਾ ਮੁਖੀ ਨੇ ਪੁਲੀਸ ਕਪਤਾਨ ਦੀ ਤੁਲਨਾ ਗੁਰੂ ਨਾਨਕ ਨਾਲ ਕੀਤੀ

ਫਾਜ਼ਿਲਕਾ, ਅਗਸਤ 2020 -(ਗੁਰਦੇਵ ਗਾਲਿਬ)- ਬੀਤੀ 19 ਅਗਸਤ ਨੂੰ ਅਮੀਰ ਖਾਸ ਪੁਲੀਸ ਵੱਲੋਂ ਨਾਕੇ ’ਤੇ ਮਾਮੇ-ਭਾਣਜੇ ਦੀ ਕੀਤੀ ਗਈ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਾਬਕਾ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਹਸਪਤਾਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਬੇਅਦਬੀ ਨੂੰ ਲੈ ਕੇ ਆਪਣੇ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਜਿੱਥੇ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਦੀ ਗੱਲ ਕੀਤੀ, ਉੱਥੇ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਪੁਲੀਸ ਕਪਤਾਨ ਨੂੰ ਗੁਰੂ ਨਾਨਕ ਦੇਵ ਦੇ ਸਮਾਨ ਵੀ ਦੱਸ ਦਿੱਤਾ।

ਥਾਣਾ ਅਮੀਰ ਖਾਸ ਦੇ ਅੰਮ੍ਰਿਤਧਾਰੀ ਸਾਬਕਾ ਥਾਣਾ ਮੁਖੀ ਗੁਰਸੇਵਕ ਸਿੰਘ ਵੱਲੋਂ ਆਪਣੇ ਕਪਤਾਨ ਨੂੰ ਗੁਰੂ ਨਾਨਕ ਦੇਵ ਦੇ ਸਮਾਨ ਕਹਿਣ ਦਾ ਮਾਮਲਾ ਗਰਮਾ ਗਿਆ ਹੈ। ਇਸ ਦਾ ਏਕਨੂਰ ਖਾਲਸਾ ਜਥੇਬੰਦੀ ਦੇ ਪ੍ਰਧਾਨ ਗੁਰਚਰਨ ਸਿੰਘ ਗੱਟੀ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਵਰਗਾ ਜੱਗ ’ਤੇ ਕੋਈ ਨਹੀਂ ਹੋ ਸਕਦਾ। ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਾਬਕਾ ਪੁਲੀਸ ਅਧਿਕਾਰੀ ਗੁਰਸੇਵਕ ਸਿੰਘ ਆਪਣੀ ਇਸ ਗਲਤੀ ਦੀ ਮੁਆਫੀ ਮੰਗੇ ਨਹੀਂ ਤਾਂ ਸਿੱਖ ਜਥੇਬੰਦੀਆਂ ਊਸ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।

ਥਾਣਾ ਅਮੀਰ ਖ਼ਾਸ ਦੇ ਸਾਬਕਾ ਐੱਸਐੱਚਓ ਗੁਰਸੇਵਕ ਸਿੰਘ ਨੇ ਕਿਹਾ ਕਿ ਉਸ ਨੇ ਪੁਲੀਸ ਕਪਤਾਨ ਨੂੰ ਇੱਕ ਚੰਗਾ ਇਨਸਾਨ ਹੋਣ ਨਾਤੇ ਇਹ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇ ਸਿੱਖ ਸੰਗਤ ਨੂੰ ਇਹ ਗੱਲ ਗਲਤ ਲੱਗੀ ਹੈ ਤਾਂ ਉਹ ਪੂਰੇ ਸਿੱਖ ਜਗਤ ਤੋਂ ਮੁਆਫੀ ਮੰਗਦੇ ਹਨ।

ਪੰਜਾਬ ’ਚ ਇਸ ਸਾਲ 31 ਦਸੰਬਰ ਤੱਕ ਚੱਲਣਗੇ ਮਿਆਦ ਪੁੱਗ ਚੁੱਕੇ ਡਰਾਈਵਿੰਗ ਲਾਇਸੈਂਸ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਕਾਰਨ ਰਾਜ ਵਿਚਲੇ ਵਾਹਨਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਵੈਧਤਾ 31 ਦਸੰਬਰ 2020 ਤੱਕ ਵਧਾ ਦਿੱਤੀ ਹੈ। ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ, ਆਰਸੀ ਜਾਂ ਪਰਮਿਟ, ਜੋ ਫਰਵਰੀ ਵਿਚ ਖਤਮ ਹੋ ਗਏ ਸਨ ਅਤੇ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਨਵਿਆਏ ਨਹੀਂ ਜਾ ਸਕੇ ਹੁਣ ਉਹ ਇਸ ਸਾਲ 31 ਦਸੰਬਰ ਤੱਕ ਵੈਧ ਮੰਨੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪਰਮਿਟ ਨਾਲ ਜੁੜੇ ਤਾਜ਼ਾ ਨਿਰਦੇਸ਼ ਜਾਰੀ ਕੀਤੇ ਹਨ ਤੇ ਇਸ ਤਹਿਤ ਰਾਜ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਵੀ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

ਪੰਜਾਬ ਅੰਦਰ ਕੋਰੋਨਾ ਮਹਾਮਾਰੀ ਭਿਆਨਕ ਰੂਪ ਵਿਚ ਹੋਇਆ 50 ਮੌਤ 

ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਚਾਰ ਵਿਧਾਇਕਾਂ ਸਮੇਤ 1270 ਪਾਜ਼ੇਟਿਵ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕੋਰੋਨਾ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਦੇ ਸਾਬਕਾ ਵਾਈਸ ਚੇਅਰਮੈਨ ਡਾ. ਸੁਰੇਸ਼ ਟੰਡਨ ਸਮੇਤ 50 ਲੋਕਾਂ ਦੀ ਮੌਤ ਹੋ ਗਈ। ਲੁਧਿਆਣੇ ਦੇ ਐੱਸਪੀਐੱਸ ਹਸਪਤਾਲ 'ਚ ਸੋਮਵਾਰ ਰਾਤ ਨੂੰ 69 ਸਾਲਾ ਸੁਰੇਸ਼ ਟੰਡਨ ਦਾ ਦੇਹਾਂਤ ਹੋ ਗਿਆ। ਉਹ ਤਿੰਨ ਵਾਰ ਬੋਰਡ ਦੇ ਵਾਈਸ ਚੇਅਰਮੈਨ ਰਹੇ। ਉਧਰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ, ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਰਾਜਪੁਰਾ ਦੇ ਵਿਧਾਇਕ ਹਰਿਦਆਲ ਸਿੰਘ ਕੰਬੋਜ ਤੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ 1270 ਲੋਕ ਮੰਗਲਵਾਰ ਨੂੰ ਕੋਰਨਾ ਇਨਫੈਕਟਿਡ ਪਾਏ ਗਏ। ਮੰਤਰੀ ਅਰੋੜਾ ਨੇ ਖੁਦ ਨੂੰ ਚੰਡੀਗੜ੍ਹ ਦੇ ਸਰਕਾਰੀ ਨਿਵਾਸ 'ਚ ਇਕਾਂਤਵਾਸ ਕਰ ਲਿਆ ਹੈ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਤਿੰਨ ਡਾਕਟਰ ਵੀ ਕੋਰੋਨਾ ਪਾਜ਼ੇਟਿਵ ਆਏ ਹਨ।

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੀ ਰੀਪੋਰਟ ਨੈਗੇਟਿਵ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੀ ਛੋਟੀ ਬੇਟੀ ਗੁਰਲੀਨ ਕੌਰ ਤੇ ਬੇਟੇ ਅਨੰਤਵੀਰ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਨੇ ਸੋਮਵਾਰ ਦੀ ਦੇਰ ਸ਼ਾਮ ਨੂੰ ਸਾਰਿਆਂ ਦੇ ਕੋਰੋਨਾ ਟੈਸਟ ਕਰਵਾਏ ਸਨ। ਦੱਸਿਆ ਜਾਂਦਾ ਹੈ ਕਿ ਸੁਖਬੀਰ ਦੀ ਵੱਡੀ ਬੇਟੀ ਹਰਕੀਰਤ ਕੌਰ ਪਿੰਡ ਬਾਦਲ 'ਚ ਨਹੀਂ ਹੈ, ਜਦਕਿ ਸਾਬਕਾ ਮੁੱਖ ਮੰਤਰੀ ਬਾਦਲ ਦੇ ਸੈਂਪਲ ਨਹੀਂ ਲਏ ਗਏ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਬਾਦਲ ਦੇ ਨਿਵਾਸ ਦੇ 11 ਸੁਰੱਖਿਆ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਵਿ ਪਾਈ ਗਈ ਸੀ। ਇਹ ਸਾਰੇ ਸੀਆਈਐੱਸਐੱਫ ਦੇ ਜਵਾਨ ਹਨ। ਪਿਛਲੇ ਸ਼ਨਿਚਰਵਾਰ ਨੂੰ ਇਕ ਐੱਸਪੀ ਤੋਂ ਇਲਾਵਾ ਪੰਜ ਸੁਰੱਖਿਆ ਮੁਲਾਜ਼ਮ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਇਸ ਤੋਂ ਪਹਿਲਾਂ ਵੀ ਸੀਆਈਐੱਸਐੱਫ ਦੀ ਇਕ ਮਹਿਲਾ ਏਐੱਸਆਈ ਤੋਂ ਇਲਾਵਾ ਉਨ੍ਹਾਂ ਦਾ ਇਕ ਰਸੋਈਆ ਵੀ ਕੋਰੋਨਾ ਇਨਫੈਕਟਿਡ ਮਿਲਿਆ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਬਾਦਲ ਨਿਵਾਸ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ।

ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਵਾਇਰਸ ’ਤੇ ਪਾਈ ਜਿੱਤ, ਰਿਪੋਰਟ ਆਈ ਨੈਗੇਟਿਵ

ਮੋਗਾ,ਅਗਸਤ 2020  (ਕਿਰਨ ਰੱਤੀ ) ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਕਰੋਨਾ ਵਾਇਰਸ ’ਤੇ ਉਸ ਸਮੇਂ ਜਿੱਤ ਹਾਸਿਲ ਕਰ ਲਈ ਜਦੋਂ ਟਰੂਨੈਟ ਮਸ਼ੀਨ ’ਤੇ ਲਏ ਗਏ ਟੈਸਟ ਦੀ ਰਿਪੋਰਟ ਨੈਗੇਟਿਵ ਆਈ । ਇਸ ਸਮੇਂ ਪਹਿਲੇ ਪ੍ਰਤੀਕ੍ਰਮ ਵਜੋਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਕਰੋਨਾ ’ਤੇ ਫਤਿਹ ਪਾਉਂਦਿਆਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਅਤੇ ਉਹਨਾਂ ਸਮੂਹ ਪੰਜਾਬੀਆਂ ਦੇ ਰਿਣੀ ਹਨ ਜਿਹਨਾਂ ਨੇ ਉਹਨਾਂ ਦੇ ਕਰੋਨਾ ਸੰਕਰਮਿਤ ਹੋਣ ’ਤੇ ਰੱਬ ਸੱਚੇ ਅੱਗੇ ਉਹਨਾਂ ਨੂੰ ਸਿਹਤਯਾਬ ਹੋਣ ਲਈ ਦੁਆਵਾਂ ਦਿੱਤੀਆਂ । ਉਹਨਾਂ ਆਖਿਆ ਕਿ ਉਹ ਡਾਕਟਰਾਂ ਅਤੇ ਸਿਹਤ ਅਮਲੇ ਵੱਲੋਂ ਦਿੱਤੀਆਂ ਸੇਵਾਵਾਂ ਲਈ ਵੀ ਧੰਨਵਾਦੀ ਹਨ । ਵਿਧਾਇਕ ਨੂੰ ਇਹ ਪੁੱਛੇ ਜਾਣ ’ਤੇ ਕਿ ਰਿਪੋਰਟ ਨੈਗੇਟਿਵ ਆਉਣ ’ਤੇ ਸਭ ਤੋਂ ਪਹਿਲਾਂ ਕਿਸ ਨੂੰ ਦੱਸਣ ਦੀ ਇੱਛਾ ਹੋਈ ਦੇ ਜਵਾਬ ਵਿਚ ਉਹਨਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਮੇਰੀ ਇਸ ਫਤਿਹ ਬਾਰੇ ‘ਮਿਸ਼ਨ ਫਤਿਹ’ ਦੇ ਰੂਹੇ ਰਵਾਂਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਜਾਵੇ ਕਿਉਂਕਿ ਮੇਰੇ ਬੀਮਾਰ ਹੋਣ ’ਤੇ ਜਿਸ ਕਦਰ ਉਹਨਾਂ ਆਪਣੇ ਪੁੱਤਰ ਵਾਂਗ ਮੇਰੀ ਮਿਜਾਜ਼ਪੁਰਸ਼ੀ ਕੀਤੀ ਅਤੇ ਮੇਰਾ ਹੌਂਸਲਾ ਵਧਾਇਆ ਉਹਨਾਂ ਪਲਾਂ ਤੋਂ ਬਾਅਦ ਮੇਰੀ ਸਿਹਤ ਦਿਨ ਬ ਦਿਨ ਸਾਜ਼ਗਾਰ ਹੁੰਦੀ ਗਈ। ਇਕਾਂਤਵਾਸ ਦੇ ਤਜ਼ਰਬੇ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਆਪਣਿਆਂ ਤੋਂ ਦੂਰ ਰਹਿਣਾ ਸੱਚਮੁੱਚ ਬਹੁਤ ਔਖਾ ਹੁੰਦੈ ਪਰ ਰਬ ਸੱਚੇ ਦਾ ਸ਼ੁਕਰਾਨਾ ਕਿ ਅੱਜ ਟੈਸਟ ਹੋਣ ਤੇ ਮੈਂ ਕਰੋਨਾ ਤੇ ਜਿੱਤ ਹਾਸਿਲ ਕਰਕੇ, ਮੁੜ ਤੋਂ ਆਪਣੇ ਵੱਡੇ ਪਰਿਵਾਰ ,ਮੋਗਾ ਹਲਕੇ ਦੇ ਆਪਣੇ ਲੋਕਾਂ ਵਿਚਕਾਰ ,ਖੜਾ ਹੋਣ ਦੇ ਕਾਬਲ ਹੋ ਗਿਆ ਹਾਂ । ਉਹਨਾਂ ਕਿਹਾ ਕਿ ਬੇਸ਼ੱਕ ਮੈਂ ਹੌਸਲੇ ਨਾਲ ਇਸ ਬਿਮਾਰੀ ਦਾ ਟਾਕਰਾ ਕੀਤਾ ਪਰ ਮੈਨੂੰ ਅਹਿਸਾਸ ਹੈ ਕਿ ਮੋਗੇ ਦੇ ਹਰ ਬਸ਼ਿੰਦੇ ਨੇ ਮੇਰੇ ਲਈ ਦਿਲੋਂ ਦੁਆਵਾਂ ਕੀਤੀਆਂ। ਉਹਨਾਂ ਭਾਵਕ ਹੁੰਦਿਆਂ ਆਖਿਆ ਕਿ ਇਕਾਂਤਵਾਸ ਵਿਚ ਪਏ ਪਏ ਕਈ ਵਾਰੀ ਉਹਨਾਂ ਦਾ ਗਲ ਭਰ ਆਓਂਦਾ ਸੀ ਤੇ ਸ਼ਾਇਦ ਅੱਖਾਂ ਚ ਨੀਰ ਵੀ ਆ ਜਾਂਦਾ ਸੀ, ਜਦੋਂ ਉਹ ਇਹ ਸੋਚਦੇ ਸਨ ਕਿ ਉਹਨਾਂ ਨੂੰ ਮੋਗਾ ਦੇ ਲੋਕ, ਕਿੰਨਾ ਪਿਆਰ ਬਖਸ਼ਦੇ ਨੇ । ਵਿਧਾਇਕ ਡਾ: ਹਰਜੋਤ ਨੇ ਆਖਿਆ ਕਿ ਉਹ ਤਮਾਮ ਉਮਰ ਆਪਣੇ ਪਿਆਰਿਆਂ ਦੇ ਰਿਣੀ ਰਹਿਣਗੇ ਜਿਹਨਾਂ ਦੀਆਂ ਅਰਦਾਸਾਂ ਸਦਕਾ ਉਹ ਸਿਹਤਯਾਬ ਹੋਏ ਨੇ,ਤੇ ਮੈਂ ਆਪਣੇ ਤੇ ਪੰਜਾਬੀਆਂ ਦੇ ਚਹੇਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਹਿ ਵਿਚ ਆਪਣਾ ਯੋਗਦਾਨ ਪਾਉਣ ਲਈ ਆਪਣਾ ਪਲਾਜ਼ਮਾ ਦੇਣ ਦੀ ਪੇਸਕਸ ਕਰਦਾਂ ਹਾਂ

ਸੇਵਾ ਮੁਕਤ ਤੇ ਸਮਾਜ ਸੇਵੀ ਮੁੱਖ ਅਧਿਆਪਕ ਦਰਬਾਰਾ ਸਿੰਘ ਮਹਿਲ ਕਲਾਂ ਵੱਲੋਂ ਆਪਣੇ 66 ਵਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ   

ਮਹਿਲ ਕਲਾ/ਬਰਨਾਲਾ-ਅਗਸਤ 2020-(ਗੁਰਸੇਵਕ ਸਿੰਘ ਸੋਹੀ)-ਉੱਘੇ ਸਮਾਜ ਸੇਵੀ ਸੇਵਾ ਮੁਕਤ ਮੁੱਖ ਅਧਿਆਪਕ ਦਰਬਾਰਾ ਸਿੰਘ ਮਹਿਲ ਕਲਾਂ ਨੇ ਆਪਣੇ 66 ਵੇ ਜਨਮ ਦਿਨ ਮਨਾਉਣ ਸਮੇਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰ ਮਹਿਲ ਕਲਾਂ ਵਿਖੇ ਵੱਖ ਵੱਖ ਥਾਵਾਂ ਉਪਰ ਪੌਦੇ ਲਗਾਏ ਗਏ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਹਿਲ ਕਲਾਂ ਜਗਤਾਰ ਸਿੰਘ ਰਾਏਸਰ ਨੇ ਸਮਾਜ ਸੇਵੀ ਤੇ ਸੇਵਾ ਮੁਕਤ ਮੁੱਖ ਅਧਿਆਪਕ ਦਰਬਾਰਾ ਸਿੰਘ ਮਹਿਲ ਕਲਾਂ ਵੱਲੋਂ ਆਪਣੇ ਜਨਮ ਦਿਨ ਤੇ ਪੌਦੇ ਲਗਾਉਣ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਡਿਊਟੀ ਕਰਦੇ ਸਮੇਂ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਦਿੱਤਾ ਉਥੇ ਸੇਵਾ ਮੁਕਤ ਦਰਬਾਰਾ ਸਿੰਘ ਵੱਲੋਂ ਸਮਾਜ ਸੇਵੀ ਗਤੀਵਿਧੀਆਂ ਵਿੱਚ ਵਧ ਚੜ੍ਹਕੇ ਦੇ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਦਰਬਾਰਾ ਸਿੰਘ ਮਹਿਲ ਕਲਾਂ ਦੇ ਵਾਂਗ ਆਪਣੇ ਜਨਮ ਦਿਨ ਤੇ ਵਧੇਰੇ ਪੌਦੇ ਲਗਾਉਣ ਲਈ ਅੱਗੇ ਆਉਣਾ ਚਾਹੀਦਾ।ਇਸ ਮੌਕੇ ਸਮੂਹ ਸਟਾਫ਼ ਵੱਲੋਂ ਸਮਾਜਸੇਵੀ ਦਰਬਾਰਾ ਸਿੰਘ ਮਹਿਲ ਕਲਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ।ਅਖੀਰ ਵਿੱਚ ਸਮਾਜ ਸੇਵੀ ਤੇ ਸੇਵਾ ਮੁਕਤ ਮਾਸਟਰ ਦਰਬਾਰਾ ਸਿੰਘ ਮਹਿਲ ਕਲਾਂ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਵਾਲੇ ਗੁਰਮੀਤ ਸਿੰਘ ਦਾ ਪਰਿਵਾਰ ਅਣਜਾਣ ਹੈ ਰੈਫਰੈਂਡਮ 2020 ਤੋਂ 

 

ਪੱਟੀ, ਅਗਸਤ 2020 -(ਜਨ ਸਕਤੀ ਬਿਉਰੋ) ਗੁਰਸਿੱਖ ਨੌਜਵਾਨ ਗੁਰਮੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਲੰਘੇ ਦਿਨ ਖਾਲਿਸਤਾਨ ਦੀ ਚੜ੍ਹਦੀ ਕਲਾ ਤੇ ਰੈਫਰੈਂਡਮ 2020 ਲਈ ਅਰਦਾਸ ਕੀਤੀ, ਪਰ ਉਸ ਦੇ ਪਰਿਵਾਰ ਨੇ ਇਨ੍ਹਾਂ ਦੋਵਾਂ ਮੁੱਦਿਆਂ ਤੋਂ ਪੂਰੀ ਤਰ੍ਹਾਂ ਅਣਜਾਣ ਹੋਣ ਦਾ ਦਾਅਵਾ ਕੀਤਾ ਹੈ। ਅਰਦਾਸ ਕਰਨ ਵਾਲੇ ਨੌਜਵਾਨ ਨੂੰ ਜਾਂਚ ਏਜੰਸੀਆਂ ਵੱਲੋਂ ਗ੍ਰਿਫਤਾਰ ਕਰਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਪਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਦੀ ਸੂਚਨਾ ਪਿੰਡ ਦੇ ਸਰਪੰਚ ਵੱਲੋਂ ਬੀਤੀ ਰਾਤ 9 ਵਜੇ ਦਿੱਤੀ ਗਈ ਸੀ।ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਤੌਰ ’ਤੇ ਨਹੀਂ ਸਗੋਂ ਮੀਡੀਆ ਰਾਹੀਂ ਗੁਰਮੀਤ ਸਿੰਘ ਦੇ ਅਰਦਾਸ ਕਰਨ ਦੀ ਸੂਚਨਾ ਮਿਲੀ ਸੀ, ਜਿਸ ਬਾਬਤ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸੀ। ਅਰਦਾਸ ਕਰਨ ਵਾਲਾ ਨੌਜਵਾਨ ਗੁਰਮੀਤ ਸਿੰਘ ਪੁੱਤਰ ਲਛਮਣ ਸਿੰਘ ਦਾ ਪੂਰਾ ਪਰਿਵਾਰ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੰਦਰ ਪਿਛਲੇ 20 ਸਾਲਾਂ ਤੋਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਿਹਾ ਹੈ। ਇਹ ਇਕ ਘਰੇਲੂ ਸਧਾਰਨ ਪਰਿਵਾਰ ਹੈ। ਗੁਰਮੀਤ ਸਿੰਘ (26) ਦੇ ਪਿਤਾ ਲਛਮਣ ਸਿੰਘ ਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਮੀਤ ਸਿੰਘ ਦਾ 22 ਅਗਸਤ ਦੀ ਸ਼ਾਮ ਪੰਜ ਵਜੇ ਦੇ ਕਰੀਬ ਫੋਨ ਆਇਆ ਸੀ, ਪਰ ਉਸ ਤੋਂ ਬਾਅਦ ਮੋਬਾਈਲ ਫੋਨ ਬੰਦ ਹੋ ਗਿਆ। ਬੀਤੀ ਰਾਤ ਤੋਂ ਪੂਰਾ ਪਰਿਵਾਰ ਚਿੰਤਤ ਹੈ। ਪਰਿਵਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਕਰੀਬ ਅੱਠ ਨੌ ਮਹੀਨੇ ਪਹਿਲਾਂ ਕਰਤਾਰਪੁਰ ਨਜ਼ਦੀਕ ਕਿਸੇ ਪਿੰਡ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾਉਣ ਗਿਆ ਸੀ। ਉਹ ਮਹੀਨੇ ਬਾਅਦ ਘਰ ਵਾਪਸ ਆਉਦਾ ਸੀ ਤੇ ਹੁਣ ਵੀ ਗੁਰਮੀਤ ਸਿੰਘ ਇੱਕ ਮਹੀਨਾ ਪਹਿਲਾਂ ਘਰ ਆਇਆ ਸੀ। ਪਰਿਵਾਰ ਨੂੰ ਹਾਲਾਂਕਿ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪੁੱਤ ਕਿਸ ਪਿੰਡ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ। ਪਰਿਵਾਰ ਨੇ ਸਿੱਖ ਫਾਰ ਜਸਟਿਸ ਵੱਲੋਂ ਰਿਫਰੈਂਡਮ 2020 ਅਤੇ ਖਾਲਿਸਤਾਨੀ ਲਹਿਰਾਂ ਅੰਦਰ ਗੁਰਮੀਤ ਸਿੰਘ ਦੀ ਸ਼ਮੂਲੀਅਤ ਬਾਰੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਗੁਰਸਿੱਖ ਹੈ ਅਤੇ ਗੁਰੂ ਘਰ ਨੂੰ ਸਮਰਪਿਤ ਹੈ। ਪਰਿਵਾਰ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਗੁਰਮੀਤ ਸਿੰਘ ਦੀ ਸੂਚਨਾ ਦਿੱਤੀ ਜਾਵੇ ਤੇ ਉਹਦੀ ਘਰ ਵਾਪਸੀ ਯਕੀਨੀ ਬਣਾਈ ਜਾਵੇ।

267 ਸਰੂਪਾਂ ਦਾ ਮਾਮਲੇ ਚ 2016 ਦੀ ਅੰਤ੍ਰਿੰਗ ਕਮੇਟੀ ਅਤੇ ਮੁੱਖ ਸਕੱਤਰ ਤਲਬ, ਸਪੱਸ਼ਟੀਕਰਨ ਦੇਣ ਦੇ ਆਦੇਸ਼

1000 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼

ਸ਼੍ਰੋਮਣੀ ਕਮੇਟੀ ਅੰਤ੍ਰਿੰਗ ਕਮੇਟੀ ਸੱਦ ਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਕਾਰਵਾਈ ਦੇ ਆਦੇਸ਼

ਪਾਵਨ ਸਰੂਪਾਂ ਦੀ ਛਪਾਈ ਨੂੰ ਲੈ ਕੇ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਇਕ ਮਹੀਨੇ ਅੰਦਰ ਸਪੱਸ਼ਟੀਕਰਨ ਦੇਣ

ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ ਵੀ ਪਿਆ ਮਤਾ

ਸੁੱਚਾ ਸਿੰਘ ਲੰਗਾਹ ਨੂੰ ਨਹੀਂ ਮਿਲੀ ਮੁਆਫ਼ੀ, ਸੰਗਤ ਮਿਲਵਰਤਣ ਨਾ ਰੱਖੇ

ਗਿਆਨੀ ਇਕਬਾਲ ਸਿੰਘ ਦੇ ਬਿਆਨਾਂ ‘ਤੇ ਪ੍ਰਗਟਾਈ ਅਸਹਿਮਤੀ

ਸ੍ਰੀ ਅਕਾਲ ਤਖਤ ‘ਤੇ ਪੇਸ਼ ਹੋ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਮੁਆਫ਼ੀ ਮੰਗਣ 

ਭਾਈ ਢੱਡਰੀਆਂ ਵੱਲੋਂ ਮੁਆਫ਼ੀ ਨਾ ਮੰਞਣ ਦੀ ਸੂਰਤ ‘ਚ ਧਾਰਮਕ ਸਮਾਗਮਾਂ ਦਾ ਹੋਵੇ ਬਾਈਕਾਟ - ਪੰਜ ਸਿੰਘ ਸਾਹਿਬਾਨ  

ਅੰਮ੍ਰਿਤਸਰ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ 267 ਸਰੂਪਾਂ ਦੇ ਮਾਮਲੇ ਸਮੇਤ ਕਈ ਵੱਖ ਵੱਖ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ 267 ਸਰੂਪਾਂ ਦੇ ਮਾਮਲੇ ‘ਚ 1000 ਹਜ਼ਾਰ ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ ਵਿਚ ਠੀਕ ਢੰਗ ਨਾਲ ਮੇਨਟੇਨ ਨਹੀ ਕੀਤੇ ਗਏ। ਓਪਨ ਅਤੇ ਕਲੋਜ਼ਿੰਗ ਲੈਜਰ ਵਿਚ ਵਾਰ-ਵਾਰ ਕਟਿੰਗ ਅਤੇ ਛੇੜ-ਛਾੜ ਕੀਤੀ ਸਾਬਤ ਹੋਈ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ‘ਤੇ 2016 ਦੀ ਸਮੁੱਚੀ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਚਾਤਾਪ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤ੍ਰਿੰਗ ਕਮੇਟੀ ਅਤੇ ਚੀਫ ਸਕੱਤਰ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਹਾਜਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।

ਉਨ੍ਹਾਂ ਦੱਸਿਆ ਕਿ ਲੈਜਰਾਂ ਨਾਲ ਛੇੜ-ਛਾੜ ਅਤੇ 2016 ਤੋਂ ਹੁਣ ਤੀਕ ਆਡਿਟ ਵੀ ਨਹੀਂ ਕਰਵਾਇਆ ਗਿਆ। ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ। ਪੰਜ ਸਿੰਘ ਸਾਹਾਬਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ - ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈਕ ਕਰਨ ਤੇ ਪਾਇਆ ਗਿਆ ਕਿ ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿਚ 18-08-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ।ਇਸ ਤੋਂ ਇਲਾਵਾ ਕੁਝ ਅਧਿਕਾਰੀਆਂ - ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨ੍ਹਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਅਤੇ ਇੱਕ ਵਾਰ 125 ਪਾਵਨ ਸਰੂਪ ਅਣ-ਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਤਿਆਰ ਕਰਵਾਏ ਗਏ। ਮਿਤੀ 18-08-2015 ਤੋਂ 31-05-2020 ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿਚ ਸਟੋਕ ਲੈਜਰ ਵਿਚੋਂ 267 ਸਰੂਪ ਘੱਟ ਹਨ। ਇਸ ਸਮੇਂ ਦੌਰਾਨ ਬਿੱਲਾਂ ਤੇ ਡੂੱਚਾਂ ਵਿਚ ਵੀ ਕਾਫੀ ਅੰਤਰ ਹੈ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ ਕਥਨਾ ਦੇ ਸਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾ ਦੀ ਸਬ-ਕਮੇਟੀ ਦੀ ਪੁੱਜੀ ਰਿਪੋਰਟ ਅਨੁਸਾਰ ਇਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ (ਜੇਕਰ ਕੋਈ ਸਮਾਗਮ ਕਰਵਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜਿੰਮੇਵਾਰ ਹੋਵੇਗਾ), ਨਾ ਇਸ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ।ਜੇਕਰ ਅੱਜੇ ਵੀ ਇਹ ਬਾਜ ਨਾ ਆਇਆਂ ਤਾਂ ਇਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸਬੰਧ ਵਿਚ ਸ਼ਕਾਇਤਾਂ ਪੁੱਜੀਆਂ ਸਨ। ਜਿਸ ਦੀ ਇਸ ਨੂੰ ਪੱਤ੍ਰਿਕਾ ਨੰਬਰ ਅ:ਤ/19/370 ਮਿਤੀ 06-01-2020 ਰਾਹੀਂ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਸੀ, ਜੋ ਇਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਭੇਜਿਆ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ।

ਸੰਗਤਾਂ ਵੱਲੋਂ ਪੁੱਜੀਆਂ ਸ਼ਕਾਇਤਾਂ ਹਨ ਕਿ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ, ਬੀ.ਸੀ (ਕਨੇਡਾ) ਆਪਣੀ ਨਿੱਜੀ ਸੰਸਥਾ ਸਤਿਨਾਮ ਰਿਲੀਜਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਤੀ 09-05-1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ।ਇਨ੍ਹਾਂ ਨੇ ਬਿਨ੍ਹਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ।ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਕਨੇਡਾ ਨਿਵਾਸੀ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਇੱਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ। ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਹੁਣ ਤੀਕ ਤਿਆਰ ਕੀਤੇ ਗਏ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ-ਸਰੀ, ਬੀ.ਸੀ ਕਨੇਡਾ ਵਿਖੇ ਮੁਹਤਬਾਰ ਸਿੱਖਾਂ ਦੀ ਹਾਜਰੀ ਵਿਚ ਸੁਭਾਇਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੀਕ ਦੀ ਵਾਧ-ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ ਛੇ ਮਹੀਨੇ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।

ਪਿਛਲੇ ਦਿਨੀਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ À-ਫਾਰਮ ਸਬੰਧੀ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ।ਬਾਰ-ਬਾਰ ਪਤ੍ਰਿਕਾਵਾਂ ਭੇਜਣ ਤੇ ਵੀ ਇਨ੍ਹਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਪ੍ਰਧਾਨ ਅਤੇ ਅਹੁਦੇਦਾਰ ਸਬੰਧਤ ਜਾਣਕਾਰੀ ਲੈ ਕੇ ਖੁਦ ਮਿਤੀ 18-09-2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜਰ ਹੋਣ।

ਬਾਬਾ ਸ਼ਮਸ਼ੇਰ ਸਿੰਘ ਨੇ ਜਗਨਨਾਥਪੁਰੀ ਓੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ।ਜਦ ਕਿ ਇਹ ਉਹ ਅਸਥਾਨ ਨਹੀਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ।ਪਹਿਲਾਂ ਵੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜੁਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ।ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਬਾਬਾ ਸ਼ਮਸ਼ੇਰ ਸਿੰਘ ਇੱਕ ਮਹੀਨੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਨਹੀਂ ਤਾਂ ਅਗਲੀ ਇਕੱਤਰਤਾ ਵਿਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਪੁਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫੀ ਨਹੀ ਹੈ।ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।

ਸਾਬਕਾ ਜਥੇਦਾਰ ਗਿ: ਇਕਬਾਲ ਸਿੰਘ ਨੇ ਅੱਯੁਧਿਆ ਵਿਖੇ ਸਮਾਗਮ ਵਿਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਿਤਾਉਂਦਿਆ ਕਿਹਾਨ ਕਿ ਸਿੱਖ ਇੱਕ ਵੱਖਰੀ ਕੌਮ ਸੀ, ਹੈ ਅਤੇ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।

ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨਾਂ ਵਿਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਚਿੱਤ ਨਹੀਂ ਹੈ ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ ਹੈ।ਸਿੱਖ ਹਮੇਸ਼ਾਂ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ।ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ।ਪੈਸੇ ਦੇ ਲਾਲਚ ਵਿਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ।ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੂਚੇਤ ਰਹਿਣ।

ਪੰਜਾਬ 'ਚ  ਪਿਛਲੇ 24 ਘੰਟਿਆਂ ਦੁਰਾਨ 36 ਦੀ ਮੌਤ, 1233 ਨਵੇਂ ਕੇਸ

ਚੰਡੀਗੜ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਸੂਬੇ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵਿਚ ਐਤਵਾਰ ਨੂੰ ਕੁਝ ਕਮੀ ਆਈ ਹੈ। ਹਾਲਾਂਕਿ ਮਰਨ ਵਾਲਿਆਂ ਦਾ ਅੰਕੜਾ ਪਹਿਲਾਂ ਦੀ ਤਰ੍ਹਾਂ ਵੱਧ ਰਿਹਾ ਹੈ। ਐਤਵਾਰ ਨੂੰ 1233 ਲੋਕ ਇਨਫੈਕਟਿਡ ਪਾਏ ਗਏ ਅਤੇ 36 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸਦੇ ਨਾਲ ਹੀ ਸੂਬੇ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 41,295 ਅਤੇ ਮੌਤਾਂ ਦਾ ਅੰਕੜਾ 1091 ਹੋ ਗਿਆ ਹੈ। ਐਤਵਾਰ ਨੂੰ ਵੀ ਲੁਧਿਆਣਾ ਵਿਚ ਹੀ ਸਭ ਤੋਂ ਜ਼ਿਆਦਾ 242 ਲੋਕ ਪਾਜ਼ੇਟਿਵ ਪਾਏ ਗਏ ਹਨ, ਜਦਕਿ ਨੌਂ ਲੋਕਾਂ ਦੀ ਮੌਤ ਵੀ ਦਰਜ ਹੋਈ ਹੈ। ਇਸ ਤੋਂ ਇਲਾਵਾ ਪਟਿਆਲਾ ਵਿਚ ਵੀ 188 ਲੋਕ ਇਨਫੈਕਟਿਡ ਅਤੇ ਨੌਂ ਲੋਕਾਂ ਦੀ ਮੌਤ ਹੋਈ ਹੈ। ਮੋਹਾਲੀ ਵਿਚ ਵੀ ਹੁਣ ਤਕ ਦੇ ਸਭ ਤੋਂ ਜ਼ਿਆਦਾ 141 ਮਰੀਜ਼ ਐਤਵਾਰ ਨੂੰ ਪਾਜ਼ੇਟਿਵ ਪਾਏ ਗਏ ਹਨ। ਇੱਥੇ ਚਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਦੂਜੇ ਪਾਸੇ, ਜਲੰਧਰ ਵਿਚ ਐਤਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ। ਇੱਥੇ 70 ਲੋਕ ਪਾਜ਼ੇਟਿਵ ਅਤੇ ਤਿੰਨ ਲੋਕਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਇਨਫੈਕਟਿਡਾਂ ਵਿਚ ਅਜਨਾਲਾ ਦੇ ਐੱਸਡੀਐੱਮ ਦੀਪਕ ਭਾਟੀਆ ਅਤੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਕਾਲਜ ਆਫ ਬੇਸਿਕ ਸਾਇੰਸ ਅਤੇ ਹਿਊਮੈਨੀਟੀਜ਼ ਦੇ ਡਿਪਾਰਟਮੈਂਟ ਆਫ ਮਾਈਕ੍ਰੋਬਾਇਓਲੌਜੀ ਵਿਚ ਕਾਰਜਸ਼ੀਲ ਸੀਨੀਅਰ ਵਿਗਿਆਨੀ ਅਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹਨ। ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਕਿਹਾ ਹੈ ਕਿ ਕੋਰੋਨਾ ਕੇਸ ਆਉਣ ਦੀ ਵਜ੍ਹਾ ਨਾਲ ਕਾਲਜ ਦੀ ਬਿਲਡਿੰਗ ਵਿਚ ਪੈਂਦੇ ਡਿਪਾਰਟਮੈਂਟ ਆਫ ਕੈਮਿਸਟਰੀ, ਬਾਇਓ-ਕੈਮਿਸਟਰੀ, ਮਾਈਕ੍ਰੋਬਾਇਓਲੌਜੀ, ਜ਼ੂਲੌਜੀ, ਬੌਟਨੀ ਅਤੇ ਮੈਥ 28 ਅਗਸਤ ਤਕ ਬੰਦ ਰਹਿਣਗੇ। ਡੀਨ ਦਫ਼ਤਰ ਵੀ ਬੰਦ ਰਹੇਗਾ। ਇਸ ਦੌਰਾਨ ਫੈਕਲਟੀ ਅਤੇ ਸਟਾਫ ਵਰਕ ਫਰਾਮ ਹੋਮ ਕਰਨਗੇ।  

ਢੱਡਰੀਆਂ ਵਾਲੇ ਬਾਰੇ ਅਕਾਲ ਤਖ਼ਤ ਵਲੋਂ ਕਰਾਈ ਜਾਂਚ ਮੁਕੰਮਲ

ਜਾਂਚ ਟੀਮ ਵੱਲੋਂ ਸੌਂਪੀ ਰਿਪੋਰਟ ’ਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਹੋ ਸਕਦਾ ਵਿਚਾਰ- ਵਟਾਂਦਰਾ

  
ਅੰਮ੍ਰਿਤਸਰ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ’ਤੇ ਭਲਕੇ ਹੋਣ ਵਾਲੀ ਮੀਟਿੰਗ ਵਿਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਸਬੰਧੀ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ। ਇਹ ਜਾਂਚ ਟੀਮ ਪਿਛਲੇ ਵਰ੍ਹੇ ਅਕਤੂਬਰ 2019 ਵਿਚ ਬਣਾਈ ਗਈ ਸੀ, ਜਿਸ ਵਿਚ ਪੰਜ ਸਿੱਖ ਵਿਦਵਾਨ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿਚ ਪ੍ਰਿੰਸੀਪਲ ਅਮਰਜੀਤ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਪ੍ਰਭਜੋਤ ਕੌਰ, ਡਾ. ਪਰਮਵੀਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਸ਼ਾਮਲ ਸਨ। ਇਸ ਕਮੇਟੀ ਵਲੋਂ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਰੋਨਾ ਕਾਰਨ ਤਾਲਾਬੰਦੀ ਤੋਂ ਬਾਅਦ ਵੀ ਤਿੰਨ ਮੀਟਿੰਗਾਂ ਆਨਲਾਈਨ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮੁਲਾਕਾਤ ਵਾਸਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਸੱਦਿਆ ਗਿਆ ਸੀ ਤਾਂ ਜੋ ਉਸ ਨਾਲ ਗੱਲਬਾਤ ਕਰਕੇ ਉਸ ਖ਼ਿਲਾਫ਼ ਆਈਆਂ ਸ਼ਿਕਾਇਤਾਂ ਸਬੰਧੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਪਰ ਸਿੱਖ ਪ੍ਰਚਾਰਕ ਕਿਸੇ ਵੀ ਮੀਟਿੰਗ ਵਿਚ ਨਹੀਂ ਪੁੱਜਾ ਹੈ। ਪੰਜ ਮੈਂਬਰੀ ਕਮੇਟੀ ਵਲੋਂ ਦਿੱਤੀ ਗਈ ਜਾਂਚ ਰਿਪੋਰਟ ਵਿਚ ਇਨ੍ਹਾਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਸਿੱਖ ਪ੍ਰਚਾਰਕ ਨੂੰ ਭੇਜੇ ਗਏ ਸੱਦਾ ਪੱਤਰ ਅਤੇ ਉਸ ਵਲੋਂ ਮੀਟਿੰਗ ਲਈ ਕੋਈ ਹੁੰਗਾਰਾ ਨਾ ਭਰੇ ਜਾਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਵਲੋਂ ਇਸ ਮਾਮਲੇ ਵਿਚ ਸਿੱਖ ਪ੍ਰਚਾਰਕ ਖ਼ਿਲਾਫ਼ ਪੰਥਕ ਰਵਾਇਤਾਂ ਮੁਤਾਬਕ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ। 

ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ ਵੀ ਵਿਚਾਰੇ ਜਾਣ ਦੀ ਸੰਭਾਵਨਾ

ਮੀਟਿੰਗ ਵਿਚ 267 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਰਿਪੋਰਟ, ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ, ਚੀਫ਼ ਖ਼ਾਲਸਾ ਦੀਵਾਨ ਦੇ ਗ਼ੈਰ-ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ ਅਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਵਲੋਂ ਆਪਣੇ ਪੱਧਰ ’ਤੇ ਮੁਆਫ਼ੀ ਦਿੱਤੇ ਜਾਣ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ।

ਖਾਲਸਾ ਮੱਲ੍ਹੇ ਵਾਲੇ ਨੇ ਗਰੀਬ ਲੜਕੀ ਦੇ ਵਿਆਹ ਤੇ ਜਰੂਰਤਮੰਦ ਸਮਾਨ ਦਿੱਤਾ

ਸਹੀ ਸਮੇ ਤੇ ਦਿੱਤਾ ਗਿਆ ਦਾਨ ਲੇਖੇ ਲੱਗਦਾ-ਗੁਰਪਿੰਦਰ ਸਿੰਘ ਖਾਲਸਾ

ਹਠੂਰ 23 ਅਗਸਤ (ਨਛੱਤਰ ਸੰਧੂ)ਛੋਟੀ ਉਮਰੇ ਵੱਡੀਆ ਮੱਲਾਂ ਮਾਰਨ ਵਾਲਾ ਪਿੰਡ ਮੱਲ੍ਹਾ ਦਾ ਅੰਮ੍ਰਿਤਧਾਰੀ ਸਿੱਖ ਨੋਜਵਾਨ ਗੁਰਪਿੰਦਰ ਸਿੰਘ ਖਾਲਸਾ ਗਰੀਬ ਅਤੇ ਲੋੜਵੰਦ ਪਰਿਵਾਰਾ ਦੀ ਲੰਬੇ ਸਮੇ ਤੋ ਨਰਿੰਤਰ ਸਹਾਇਤਾ ਕਰਦਾ ਆ ਰਿਹਾ ਹੈ।ਅੱਜ ਹਠੂਰ ਵਿਖੇ ਗੱਲਬਾਤ ਕਰਦਿਆ ਖਾਲਸਾ ਮੱਲ੍ਹੇ ਵਾਲਿਆ ਨੇ ਦੱਸਿਆ ਕਿ ਗਰੀਬਾ ਅਤੇ ਬੇਸਹਾਰਾ ਦੀ ਮਦਦ ਕਰਨਾ ਮੈਨੂੰ ਬਚਪਨ ਤੋ ਹੀ ਮਾਤਾ-ਪਿਤਾ ਤੋ ਗੁੜ੍ਹਤੀ ਮਿਲੀ ਹੈ,ਜਿੱਥੇ ਵੀ ਲੋੜਵੰਦ ਇਨਸਾਨ ਨੂੰ ਜਰੂਰਤ ਹੁੰਦੀ ਹੈ,ਮੈਥੋ ਉਸ ਦੀ ਮਦਦ ਕਰੇ ਬਿਨਾ ਮੈਨੂੰ ਚੈਨ ਨਹੀ ਆਉਦਾ।ਇਹ ਸਾਰਾ ਪ੍ਰਤਾਪ ਐਨ[ਆਰ[ਆਈ ਵੀਰਾ ਦਾ ਹੈ,ਜੋ ਆਪਣੀ ਨੇਕ ਕਮਾਈ ਵਿੱਚੋ ਦਸੌਦ ਕੱਢਕੇ ਇਹ ਪੁੰਨ ਅਤੇ ਦਾਨ ਦਾ ਕੰਮ ਕਰ ਰਹੇ ਹਨ।ਮੈ ਤਾ ਇੱਕ ਗਰੀਬ ਪਰਿਵਾਰਾ ਦੀ ਸਹਾਇਤਾ ਕਰਨ ਵਿੱਚ ਇੱਕ ਸਾਧਨ ਹਾ।ਖਾਲਸਾ ਮੱਲ੍ਹੇ ਵਾਲੇ ਨੇ ਅੱਗੇ ਦੱਸਿਆ ਕਿ ਹਠੂਰ ਦੇ ਨੇੜਲੇ ਪਿੰਡ ਸੱਦੋਵਾਲ ਵਿਖੇ ਬਾਪ ਦੇ ਸਾਏ ਤੋ ਬਿਨਾਂ ਇੱਕ ਅਤੀ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ 30 ਅਗਸਤ ਨੂੰ ਹੋਣਾ ਹੈ,ਜਿਸ ਦੇ ਵਿੱਚ ਸਾਡੀ ਟੀਮ ਨੇ ਯੋਗਦਾਨ ਪਾਉਦਿਆ ਅੱਜ ਲੜਕੀ ਦੇ ਵਿਆਹ ਲਈ ਫਰਨੀਚਰ ਅਤੇ ਹੋਰ ਲੋੜਵੰਦ ਸਮਾਨ ਦਿੱਤਾ ਹੈ।ਅਖਰਿ ਖਾਲਸਾ ਮੱਲ੍ਹੇ ਵਾਲੇ ਨੇ ਕਿਹਾ ਕਿ ਦਾਨ ਸਾਨੂੰ ਉਥੇ ਦੇਨਾ ਚਾਹੀਦਾ ਹੈ,ਜਿੱਥੇ ਲੋੜ ਹੋਵੇ ਅਤੇ ਦਾਨੀਆ ਵੱਲੋ ਭੇਜਿਆ ਗਿਆ ਦਸਵੰਦ ਵੀ ਲੇਖੇ ਲੱਗੇ।

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਘਟਣ  ਜਾਂਚ ਰਿਪੋਰਟ ਤਿਆਰ

24 ਅਗਸਤ ਨੂੰ ਕੀਤੀ ਜਾਵੇਗੀ ਪੰਜ ਸਿੰਘ ਸਹਿਬਾਨ ਦੇ ਹਵਾਲੇ

ਅੰਮ੍ਰਿਤਸਰ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਖੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਘੱਟ ਹੋਣ ਬਾਰੇ ਉਜਾਗਰ ਕੀਤੇ ਗਏ ਮਾਮਲੇ ਤੋਂ ਬਾਅਦ ਰਿਕਾਰਡ ਵਿਚ 267 ਸਰੂਪ ਘਟਣ ਦੀ ਰਿਪੋਰਟ ਆਖਰ ਜਾਂਚ ਕਮੇਟੀ ਵੱਲੋਂ ਤਿਆਰ ਕਰ ਲਈ ਗਈ ਹੈ। ਇਸ ਮਾਮਲੇ ਦੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਪੜਤਾਲੀਆ ਕਮੇਟੀ ਵੱਲੋਂ 17 ਜੁਲਾਈ ਤੋਂ ਲਗਾਤਾਰ ਕੀਤੀ ਜਾ ਰਹੀ ਸੀ।

ਸੂਤਰਾਂ ਮੁਤਾਬਕ ਪਬਲੀਕੇਸ਼ਨ ਵਿਭਾਗ ਵਿਖੇ 267 ਪਾਵਨ ਸਰੂਪ ਘਟ ਹੋਣ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਕਈ ਮੁਲਾਜ਼ਮਾਂ ਨੂੰ ਇਸ ਮਾਮਲੇ ਵਿਚ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਜਥੇਦਾਰ ਵੱਲੋਂ ਇਕ ਮਹੀਨੇ ਦੇ ਵੱਧ ਸਮੇਂ ਵਿਚ ਇਹ ਰਿਪੋਰਟ ਬੜੀ ਬਾਰੀਕੀ ਨਾਲ ਤਿਆਰ ਕੀਤੀ ਗਈ ਹੈ।

ਜਾਂਚ ਰਿਪੋਰਟ ਪੰਜ ਸਿੰਘ ਸਾਹਿਬਾਨ ਨੂੰ ਸੌਂਪਣ ਦੀ ਤਿਆਰੀ ਹੈ। ਜਿਸ ਲਈ ਜਥੇਦਾਰ ਵੱਲੋਂ 24 ਅਗਸਤ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸੱਦੀ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 17 ਜੁਲਾਈ ਨੂੰ ਸਾਬਕਾ ਜੱਜ ਬੀਬੀ ਨਵਿਤਾ ਸਿੰਘ ਨੂੰ ਮੱਖ ਜਾਂਚ ਅਧਿਕਾਰੀ ਨਿਯੁਕਤ ਕੀਤਾ ਸੀ, ਜਦ ਕਿ 30 ਜੁਲਾਈ ਨੂੰ ਬੀਬੀ ਨਵਿਤਾ ਸਿੰਘ ਵੱਲੋਂ ਜਾਂਚ ਤੋਂ ਪਿਛੇ ਹਟਣ ਤੋਂ ਬਾਅਦ ਡਾ. ਈਸ਼ਰ ਸਿੰਘ (ਐਡਵੋਕੇਟ) ਤੇਲੰਗਾਨਾ ਹਾਈ ਕੋਰਟ ਨੂੰ ਮੁੱਖ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਡਾ. ਈਸ਼ਰ ਸਿੰਘ ਦੇ ਨਾਲ ਸਹਿਯੋਗ ਲਈ ਡਾ. ਹਰਪ੍ਰੀਤ ਕੌਰ (ਐਡਵੋਕੇਟ) ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਬੀਬੀ ਹਰਲੀਨ ਕੌਰ ਸੀਏ ਨੂੰ ਸਹਾਇਕ ਵਜੋਂ ਜਾਂਚ ਕਮੇਟੀ ਵਿਚ ਸ਼ਾਮਲ ਕਰ ਦਿੱਤਾ ਸੀ। ਜਿਨ੍ਹਾਂ ਦੀ ਮਿਹਨਤ ਸਦਕਾ ਰਿਪੋਰਟ ਤਿਆਰ ਹੋਈ ਹੈ, ਜਿਸ ਵਿਚ ਕਈ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਵੀ ਸਾਥ ਦਿੱਤਾ ਹੈ ਅਤੇ ਇਸ ਮਾਮਲੇ ਨਾਲ ਸਬੰਧਤ ਹਰੇਕ ਵਿਅਕਤੀ ਤੋਂ ਪੁੱਛ-ਪੜਤਾਲ ਵੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਮੀਟਿੰਗ ਵਿਚ ਅਹਿਮ ਮਾਮਲੇ ਵਿਚਾਰੇ ਜਾਣਗੇ। ਜਿਨ੍ਹਾਂ ਵਿਚ ਪੰਥ ’ਚੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਉਣ ਵਿਚ ਜਿਹੜੇ ਵਿਅਕਤੀ ਸ਼ਾਮਲ ਹਨ, ਉਨ੍ਹਾਂ ਵਿਅਕਤੀਆਂ ’ਤੇ ਵੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਵਿਚ ਗ਼ੈਰ ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ, ਸਤਿਕਾਰ ਕਮੇਟੀਆਂ ਦਾ ਮਾਮਲਾ, ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਦਾ ਮਾਮਲਾ ਆਦਿ ਸ਼ਾਮਲ ਹਨ। ਇਸ ਮੀਟਿੰਗ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਸ਼ਾਮਲ ਹੋ ਰਹੇ ਹਨ।  

ਪੰਜਾਬ ਦੀ ਕੈਪਟਨ ਸਰਕਾਰ   ✍️ਪੰਡਿਤ ਰਮੇਸ਼ ਕੁਮਾਰ ਭਟਾਰਾ 

ਪੰਜਾਬ ਦੀ ਕੈਪਟਨ ਸਰਕਾਰ ਨੇ ਬਹੁਤ ਚੰਗਾ ਕੰਮ ਕਿਤਾ ਹੈ, ਪੰਜਾਬ ਵਿੱਚ ਪਹਿਲੀ ਕਲਾਸ ਤੋਂ ਲੈਕੇ +2 ਤੱਕ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਮੁਫਤ ਪੜਾਈ ਦੇਣ ਦਾ ਫੈਸਲਾ ਕਰਕੇ, ਇਸ ਦੇ ਨਾਲ ਨਾਲ +2 ਦੇ ਬਚਿੱਆ ਨੂੰ ਮੁਫੱਤ ਸਮਾਰਟਫੋਨ ਵੰਡੇ ਜਾ ਰਹੇ ਹਨ, ਇਸ ਵਕਤ ਸੰਸਾਰ ਦੇ ਨਾਲ ਨਾਲ ਪੰਜਾਬ ਵਿੱਚ ਵੀ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਕਰਕੇ +2 ਦੇ ਬਚਿੱਆ ਨੂੰ ਪੜ੍ਹਨ ਲਿਖਣ ਦੀ ਬਹੁਤ ਬੜੀ ਸਹੂਲਤ ਰਹੇਗੀ, ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਕਰਜਦਾਰ ਕਿਸਾਨਾਂ ਦਾ 2 ਦੋ ਲੱਖ ਰੁਪਏ ਦਾ ਕਰਜਾ ਮੁਆਫ ਕਿਤਾ ਹੈ, ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾ ਦੀਆਂ ਦਿਕਤਾ ਮੁੱਖ ਮੰਤਰੀ ਪੰਜਾਬ  ਕੈਪਟਨ ਅਮਰਿੰਦਰ ਸਿੰਘ ਜੀ ਨੇ ਖਤਮ ਕਿਤੀਆਂ ਹਨ, ਉਸੇ ਤਰ੍ਹਾਂ ਪੰਜਾਬ ਦੇ ਵਿਧਾਰਥਿਆਂ ਦਿਆਂ ਵੀ ਦਿੱਕਤਾਂ ਖਤਮ ਕਿਤੀਆਂ ਹਨ, ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਲਾ ਵਿੱਚ ਕੋਰੋਨਾ ਟੈਸਟ ਵੀ ਮੁਫਤ ਕਿਤੇ ਜਾਂਦੇ ਹਨ, ਏਥੇ ਮੇਰੀ ਇੱਕ ਸਲਾਹ ਪੰਜਾਬ ਸਰਕਾਰ ਨੂੰ ਹੈ, ਕਿ, ਪੰਜਾਬ ਦੇ ਨੋਜਵਾਨਾਂ ਨੂੰ ਇਸ ਵਕਤ ਕੋਰੋਨਾ ਵਾਰਿਸ ਦੀ ਮਾਹਾਮਾਰੀ ਤੋ ਅਤੇ ਨਸ਼ਿਆਂ ਤੋ ਬਚਾਉਣ ਲਈ, ਅਤੇ ਪੰਜਾਬ ਦੇ  ਨੋਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਲਈ, ਇਸ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਵਿੱਚ ਡਾਕਟਰਾਂ, ਸੇਹਤ ਮਾਹਰਾਂ, ਦਿਧਵਾਨਾ ਦੀ ਸਲਾਹ ਨਾਲ ਨੋਜਵਾਨਾਂ ਦੇ ਖੇਡਨ ਲਈ ਸੋਸ਼ਲ ਡਿਸਟੈੰਸੀ ਰੱਖਦੇ ਹੋਏ ਖੇਡਾਂ ਦੇ ਮੈਦਾਨ ਖੋਲ ਦਿੱਤੇ ਜਾਣ, ਮੈਂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਡੀ ਜੀ ਮਿਲਿਆ ਸੀ, ਮੈਂ ਉਹਨਾਂ ਨੂੰ ਪੰਜਾਬ ਦੇ ਖੇਡ ਮੈਦਾਨਾਂ ਅੰਦਰ ਖਿਡਾਰੀਆਂ ਨੂੰ ਇੱਕ ਇੱਕ ਕਿਲੋ ਦੋ ਦੋ ਕਿਲੋ ਖਾਲਸ ਦੇਸੀ ਘਿਉ ਦੇ ਭਰੇ ਹੋਏ ਡੱਬੇ ਦੇਣ ਲਈ ਕਿਹਾ ਸੀ, ਉਹਨਾਂ ਨੂੰ ਮੇਰੀ ਇਹ ਰਾਏ ਬਹੁਤ ਚੰਗੀ ਲੱਗੀ ਸੀ, ਅਤੇ ਉਹਨਾਂ ਮੈਨੂੰ ਕਿਹਾ ਸੀ, ਹਾਂ, ਮੈਂ ਪੰਜਾਬ ਸਰਕਾਰ ਵੱਲੋਂ ਇਹ ਕੰਮ ਕਰਾਂਗਾ, ਮੈਂ ਇਹ ਵੀ ਕਿਹਾ ਸੀ, ਕਿ, ਪ੍ਰਤੇਕ ਦੇਸੀ ਘਿਉ ਦੇ ਡੱਬੇਆਂ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ, ਤਾਂ ਕਿ ਪੰਜਾਬ ਦੇ ਨੋਜਵਾਨਾਂ ਵਿੱਚ ਖੇਡਨ ਕੁੱਦਨ ਦਾ ਜਜਬਾ ਬਣਨਾ ਰਹੇ ਬਦੱਦਾ ਰਹੇ,  ਮੈਂ ਹਾਂ 60 ਮੇ ਦਹਾਕੇ ਦਾ ਪੰਜਾਬੀ ਨੋਜਵਾਨ,  ✍️ਪੰਡਿਤ ਰਮੇਸ਼ ਕੁਮਾਰ ਭਟਾਰਾ  ਬਰਨਾਲਾ 9815318924*

 

ਯੂਥ ਕਾਂਗਰਸ ਬਰਨਾਲਾ ਦੇ ਨੋਜਵਾਨੋ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਯੂਥ ਕਾਂਗਰਸ ਬਰਨਾਲਾ ਦੇ ਨੋਜਵਾਨੋ ਤੁਹਾਨੂੰ ਮੇਰਾ ਸਹਿਯੋਗ ਹਾਜਰ ਹੈ, ਮੇਰਾ ਆਸ਼ੀਰਵਾਦ ਹੈ ਤੁਹਾਨੂੰ, ਮੈਂ ਅਪਣੀ ਜਿੰਦਗੀ ਵਿੱਚ ਯੂਥ ਕਾਂਗਰਸ ਦਾ ਸਰਗਰਮ ਕਰਾਂਤੀਕਾਰੀ ਵਰਕਰ ਨੇਤਾ ਹੁੰਦੀਆਂ ਹਿੰਦੋਸਤਾਨ ਲੇਵਲ ਤੇ ਸੰਜੇ ਗਾਂਧੀ ਜੀ ਤੋਂ ਲੈਕੇ ਗੁਲਾਬ ਨਵੀ ਆਜਾਦ, ਅੰਨਦ ਸ਼ਰਮਾ, ਡੀਪੀ ਰਾਏ, ਸੁਰੇਸ਼ ਪਚੋਰੀ, ਗੁਰਦਾਸ ਕਾਮਥ, ਭੋਲਾ ਸੰਕਰ ਪਾੰਡੇ, ਆਦਿ ਯੂਥ ਕਾਂਗਰਸ ਪਾਰਟੀ ਦੇ ਮਿਤੱਰਾ ਨਾਲ ਅਤੇ ਪੰਜਾਬ ਦੇ ਮੇਰੇ ਇਹ ਸਾਥੀ ਜਿਨਹਾਂ ਨੇ ਵੀ ਭਾਰਤ ਵਿੱਚ ਮੇਰੇ ਵਾੰਗੂ ਕੰਮ ਕਰਕੇ ਅਪਣਾ ਨਾਮ ਕਮਾਈਆਂ ਹੈ, ਇਹ ਹਨ ਕੰਵਰਜੀਤ ਸਿੰਘ ਬਰਾੜ ਸਰਾਏਨਾਗਾ, ਰਾਜਪਾਲ ਸਿੰਘ, ਵਿਨੋਦ ਸ਼ਰਮਾ, ਜਗਮੋਹਨ ਕੰਗ, ਸ਼ਿਵਕਮਰ ਸਿੰਘ ਸੰਧੂ, ਜਗਮੀਤ ਬਰਾੜ ਸ਼੍ਰੀ ਮੁਕਰਸਰ ਸਾਹਿਬ,ਪਵਨ ਬਾੰਸਲ,ਪ੍ਰਾਪਤ ਸਿੰਘ ਬਾਜਵਾ, ਵਾਰਿੰਦਰ ਸਿੰਘ ਰਾਣਾ, ਮਨਜਿੰਦਰ ਸਿੰਘ ਬਿੱਟਾ, ਪਟਿਆਲਾ ਤੋਂ ਸੰਜੀਵ ਗਰਗ,ਅਨਿਲ ਮਹਿਤਾ, ਕੇਕੇ ਸ਼ਰਮਾ, ਬਿੱਟੂ,ਬਾਵਲਪੁਰਿਆ, ਰਾਜ ਭੂਪਿੰਦਰ ਸਿੰਘ ਵਾਕੀਲ, ਬਠਿੰਡਾ, ਰਮੇਸ਼ ਸਿੰਗਲਾ, ਸੁਰਿੰਦਰ ਪਾਲ ਸਿਬੀਆ, ਆਦੀ ਕਰਮਠ ਯੂਥ ਕਾਂਗਰਸ ਦੇ ਯੋਧਿਆਂ ਨਾਲ ਪੂਰੀ ਲਗਨ ਨਾਲ ਸਖਤ ਮਹਿਨਤ ਨਾਲ੍ਰਦਵੰਗ ਹੁੰਦੀਆਂ ਮੈਂ ਯੂਥ ਕਾਂਗਰਸ ਪਾਰਟੀ ਵਿੱਚ ਕੰਮ ਕਿਤਾ ਹੈ, ਮੈਨੂੰ ਬਹੁਤ ਹੀ ਬਹੁਤ ਖੁਸ਼ੀ ਖੁੰਦੀ ਹੈ ਮੇਰੇ ਨੋਜਵਾਨ ਯੂਥ ਕਾਂਗਰਸ ਦੇ ਸਾਥੀੳ ਤੁਹਾਡੀ ਸਰਗਰਮੀਆਂ ਨੂੰ ਦੇਖਕੇ, ਮੈਂ ਅੱਜ ਵੀ 60 ਮੇਂ ਦਹਾਕੇ ਦਾ ਨੋਜਵਾਨ ਯੂਥ ਕਾਂਗਰਸੀ ਵਰਕਰ ਹਾਂ ਅਤੇ ਭਾਰਤ ਦੀ ਰਾਜਨੀਤੀ ਵਿੱਚ ਭਰਪੂਰ ਸਰਗਰਮੀਆਂ ਨਾਲ ਕੰਮ ਕਰ ਰਿਹਾ ਹਾਂ, ਮੇਰੀ ਇਹ ਇਕ ਗਲ ਯਾਦ ਰਖਣਾ ਕਿ, ਸਿਆਸੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਲੇਕਿਨ ਕਾਂਗਰਸ ਪਾਰਟੀ ਦੀ ਆਨ ਬਾਨ ਸ਼ਾਨ ਅੱਜਬ ਦੀ ਨਿਰਾਲੀ ਹੈ, ਤੁਸੀਂ ਸਾਰੇ ਖੁਸ਼ਕਿਸਮਤ ਵਾਲੇ ਹੋ, ਕਿ,  ਤੁਸੀਂ ਸਾਰੇ ਨੋਜਵਾਨ ਹਿੰਦੁਸਤਾਨ ਦੀ ਭਾਰਤ ਮਾਤਾ ਦੀ ਆਨ ਬਾਨ ਸ਼ਾਨ ਨੂੰ ਹਮੇਸ਼ਾ ਕਾਈਮ ਰਖਣ ਲਈ ਸ਼ਹੀਦਾਂ ਦੇਸ਼ ਭਗਤਾ ਕੁਰਬਾਨੀਆਂ ਦੇਣ ਵਾਲੀ ਕਾਂਗਰਸ ਪਾਰਟੀ ਨਾਲ  ਜੁੜੇ ਹੋ, ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ, ਜੈ ਹਿੰਦ ਕਹਿੰਦਾ ਹਾਂ, ਮੈਂ ਬਰਨਾਲਾ ਦੀ ਯੂਥ ਕਾਂਗਰਸ ਪਾਰਟੀ ਵਿੱਚ, ਦੇਵਿੰਦਰ ਸ਼ੋਰੀ ਪ੍ਰਮੋਦ ਸ਼ੋਰੀ, ਜੋ ਬਾਅਦ ਵਿੱਚ ਦੇਵਿੰਦਰ ਸ਼ੋਰੀ ਕੇਨੇਡਾ ਵਿੱਚ 2 ਵਾਰ ਕੇਲਗੀਰੀ ਤੋ ਐਮ ਪੀ ਰਿਹਾ, ਭਾਰਤ ਭੂਸ਼ਨ ਮੇਨਨ ਵਾਕੀਲ ਇਹ ਅੱਜ ਮਾਨ ਯੋਗ ਪੰਜਾਬ ਹਰਿਆਣਾ  ਹਾਈਕੋਰਟ ਦੇ ADJ ਹਨ, ਮਖੱਣ ਸ਼ਰਮਾ ਜੋ  ਅੱਜ Improvement ਬਰਨਾਲਾ ਦਾ ਚੇਅਰਮੈਨ ਹੈ, ਦਰਸ਼ਨ ਸਿੰਘ ਨੈਨੇਵਾਲ ਅੱਜ ਕਲ ਭਾਜਪਾ ਪਾਰਟੀ ਵਿੱਚ ਸਰਗਰਮੀਆਂ ਨਾਲ ਕੰਮ ਕਰ ਰਿਹਾ ਹੈ, ਆਦਿੳ ਬਹੁਤ ਸਾਰੇ ਮਿਤੱਰਾ ਨੂੰ ਮੈਂ ਖੁਦ ਯੂਥ ਕਾਂਗਰਸ ਪਾਰਟੀ ਵਿੱਚ ਲੈਕੇ ਆਈਆਂ ਹਾਂ ਅਤੇ ਇਹਨਾਂ ਸਾਰੀਆਂ ਨੂੰ ਸਮੇਤ ਮੇਰੇ ਸਕੇ ਮਾਮਾ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਜੋ ਬਾਅਦ ਵਿੱਚ ਪੰਜਾਬ ਸਰਕਾਰ ਵਿੱਚ  ਮੰਤਰੀ ਰਿਹੇ ਹਨ, ਅਹਿਮਦਗੜ ਤੋਂ ਸੁਰਿੰਦਰ ਤਾਈਲ, ਸੁਭਾਸ਼ ਬੈਕਟਰ, ਅਰੂਨ ਬੰਟੀ, ਰਵਿੰਦਰ ਚੋਪੜਾ, ਆਸ਼ੂ, ਮਾਲੇਰਕੋਟਲਾ ਤੋ ਦਿਲਸ਼ਾਦ ,ਬਿੰਦੂ ਆਦਿ ਬਹੁਤੇ ਮਿਤੱਰ ਨੂੰ, ਮੈਂ ਇਹਨਾਂ ਸਾਰੀਆਂ ਨੂੰ ਵਕਤ ਵਕਤ ਤੇ ਖੁਦ ਕਾਂਗਰਸ ਪਾਰਟੀ ਦੇ ਦਿੱਲੀ ਦਰਬਾਰ ਹਾਈਕਮਾਂਡ ਦੇ ਨਾਲ ਇਹਨਾ ਨੂੰ ਆਪਣੇ ਨਾਲ ਲੈਜਾਕੇ ਮਿਲਾਉਂਦਾ ਰਿਹਾ ਹਾਂ, ਵਗੈਰ ਕਿਸੇ ਵੀ ਲਾਲਚ ਦੇ, ਸਿਰਫ ਤੇ ਸਿਰਫ ਸੇਵਾ ਭਾਵ ਦੇ ਨਾਲ ਇਹਨਾਂ ਦਾ ਹਮੇਸ਼ਾ ਹੀ ਮਦਦਗਾਰ ਬਨਿਆ ਹਾਂ, ਲੇਕਿਨ ਬਹੁਤ ਜਰੂਰੀ ਹੈ, ਮੇਰੇ ਯੂਥ ਕਾਂਗਰਸ ਪਾਰਟੀ ਦੇ ਅਤੇ ਦੂਸਰਿਆਂ ਰਾਜਨੀਤਕ ਪਾਰਟੀਆਂ ਦੇ ਨੋਜਵਾਨੋ, ਮੇਰੀ ਗੱਲ ਸੁਣੋ, ਤੁਸੀਂ ਮੇਰੇ ਵਾੰਗੂ ਅੰਧਵਿਸ਼ਵਾਸ ਵਿੱਚ ਨਾ ਰਹਿਣਾ, ਮੈਂ ਬਹੁਤ ਉਤਾਰ ਚਾੜ ਦੇਖੇ ਹਨ ਦੇਖ ਰਿਹਾ ਹਾਂ ਲਕਿਰ ਦੇ ਫਾਕੀਰ ਨਾ ਬਨੇਉ, ਜਿੰਦਗੀ ਵਿੱਚ ਅੱਖਾ ਖੋਲ ਕੇ ਆਸਾ ਪਾਸਾ ਦੇਖਕੇ, ਚੰਗੇ ਮਾੜੇ ਦੀ ਨਿਰਖ ਕਰਕੇ ਰਾਜ,ਨੀਤੀ ਵਿੱਚ ਵਿਚਰੇੳ ਕਿਉਂਕਿ, ਕੁੱਝ ਨੇਤਾ ਪਹਿਲਾਂ ਵਰਗੇ ਨੇਤਾਵਾਂ ਵਰਗੇ ਨਹੀਂ ਹਨ, ਇਹ ਮੈਂ ਦਾਵੇ ਨਾਲ ਕਹਿੰਦਾ ਹਾਂ, ਵਰਤਮਾਨ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਦੇ ਭੈੜੇ ਹਲਾਤਾਂ ਵਿੱਚ ਮੈਂ ਮਈ ਜੂਨ ਮਹੀਨੇ ਦੀ ਕੜਦੀ ਧੁੱਪ ਵਿੱਚ ਆਪਣੇ ਸਕੂਟਰ ਏਕਟੀਵਾ ਤੇ ਜਾਕੇ ਜਰੂਰਤਮੰਦ ਗਰੀਬ ਲੋਕਾ ਲਈ ਰਾਸ਼ਨ ਕਿੱਟਾ ਮੰਨਜੂਰ ਕਰਵਾਈਆਂ, ਜੋ ਅੱਜ ਤੱਕ ਨਹੀਂ ਵੰਡਿਆ ਗਈਆ, ਇਸ ਦਾ ਮੈਨੂੰ ਬਹੁਤ ਰੰਝ ਹੈ ਗੁੱਸਾ ਹੈ, ਇਹ ਜਿਸ ਕਿਸੇ ਨੇ ਵੀ ਕਿਤਾ ਹੈ, ਇਹ ਗੰਦੀ ਅਤੇ ਭੈੜੀ ਹਰਕਤ ਹੈ, ਮੈਂ ਇਹ ਜਾਣਦਾ ਹਾਂ, ਕਿ, ਸੰਤ ਕਹਿੰਦੇ ਹਨ, ਕੀ, *ਮਤ ਸਤਾ ਗਰੀਬ ਕੋ ਗਰੀਬ ਰੋਦੇਗਾ, ਪਤਾ ਚਲ ਗਿਆ ਉਸਦੇ ਮਾਲਕ ਨੂੰ ਤਾਂ ਉਹ  ਦੀਨ ਦੁਨੀਆਂ ਸੇ ਖੋ ਦੇਗਾ ਮਿਟਾ ਦੇਗਾ,,, ਚੰਗਾ ਭਾਈ ਬਾਕੀ ਸਾਰਿਆਂ ਨੂੰ ਮੇਰੇ ਵਲੋ ਅਸ਼ੀਰਵਾਦ ਤੰਦਰੁਸਤ ਰਹੋ ਜਿਉਂਦੇ ਵੱਸਦੇ ਰਹੋ,

 ਮਿਤੱਰ,,, ✍️ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ, 9815318924

ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿਧਾਨ ਸਭਾ ਵਿੱਚ ਆਰਡੀਨੈਂਸ ਰੱਦ ਕਰੋਨ ਲਈ ਮੱਤਾਂ ਲਿਉਣ ਦੀ ਮੰਗ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਾਨਜਿੰਦਰ ਗਿੱਲ)- ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵਿਧਾਨ ਸਭਾ ਕਾਰਜ ਨਿਯਮਾਵਲੀ ਦੇ ਨਿਯਮ-71 ਅਧੀਨ ਇੱਕ ਨੋਟਿਸ ਦਿੱਤਾ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸ ਰੱਦ ਕਰਨ ਲਈ ਮਤਾ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸਪੀਕਰ ਨੂੰ ਲਿਖਿਆ ਹੈ ਕਿ ਇਸ ਮੁੱਦੇ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਸਪੀਕਰ ਨੂੰ ਦਿੱਤੇ ਨੋਟਿਸ ਰਾਹੀਂ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨਾਂ ਆਰਡੀਨੈਂਸਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਆਰਡੀਨੈਂਸ ਖੇਤੀ ਜਿਣਸਾਂ ਦੀ ਖ਼ਰੀਦ ਪ੍ਰਕਿਰਿਆ ਨੂੰ ਹੀ ਤਹਿਸ-ਨਹਿਸ ਨਹੀਂ ਕਰਨਗੇ, ਸਗੋਂ ਕਿਸਾਨਾਂ ਨੂੰ ਜਿਣਸਾਂ ਦੇ ਮਿਲਦੇ ਘੱਟੋ-ਘੱਟ ਸਮੱਰਥਨ ਮੁੱਲ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਕਿਸਾਨਾਂ ’ਚ ਬੇਚੈਨੀ ਦਾ ਮਾਹੌਲ ਹੈ ਖੇਤੀ ਆਰਡੀਨੈਂਸਾਂ ਰਾਹੀਂ ਜਿਸ ਤਰ੍ਹਾਂ ਦੀ ਵਿਵਸਥਾ ਸਥਾਪਿਤ ਕਰਨ ਦਾ ਦਾਅਵਾ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦਾ ਮਾਡਲ ਯੂਰਪ ਦੇ ਕਈ ਮੁਲਕਾਂ ਅਤੇ ਅਮਰੀਕਾ 'ਚ ਫੇਲ੍ਹ ਸਾਬਤ ਹੋ ਚੁੱਕਾ ਹੈ। ਪੰਜਾਬ ਵਰਗਾ ਸੂਬਾ ਜਿਸ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੀ ਖੇਤੀ ਹੈ, ਲਈ ਇਹ ਆਰਡੀਨੈਂਸ ਬਹੁਤ ਮਾਰੂ ਸਾਬਿਤ ਹੋਣਗੇ।ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਕਾਰਪੋਰੇਟ ਅਤੇ ਨਿੱਜੀ ਕੰਪਨੀਆਂ ਦੇ ਰਹਿਮੋ-ਕਰਮ ’ਤੇ ਨਹੀਂ ਛੱਡਿਆ ਜਾ ਸਕਦਾ। ਵਿਧਾਨ ਸਭਾ 'ਚ ਇਸ ਮਤੇ ’ਤੇ ਸਰਬ ਸਹਿਮਤੀ ਬਣਾਉਣ ਦੇ ਯਤਨ ਕੀਤੇ ਜਾਣਗੇ ਕਿਉਂਕਿ ਸਾਰੀਆਂ ਧਿਰਾਂ ਕਿਸਾਨ ਹਿੱਤਾਂ ਦੀ ਪੈਰਵੀ ਕਰਦੀਆਂ ਹਨ। ਉਨ੍ਹਾਂ ਸੂਬੇ ਦੀਆਂ ਹੋਰਨਾਂ ਪਾਰਟੀਆਂ ਨੂੰ ਵੀ ਕਿਹਾ ਕਿ ਇਹ ਆਰਡੀਨੈਂਸ ਰੱਦ ਕਰਨ ਲਈ ਮਤੇ ਦੀ ਹਮਾਇਤ ਕੀਤੀ ਜਾਵੇ।

ਪਿੰਡ ਸਹਿਜੜਾ ਦੇ ਮਾਪਿਆਂ ਤੋਂ ਬੱਚਿਆਂ ਦੀ ਸੌ ਫੀਸਦੀ ਫੀਸਾਂ ਵਸੂਲੇ ਜਾਣ ਨੂੰ ਲੈ ਕੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਸਕੂਲ ਦੇ ਅੱਗੇ ਧਰਨਾ ਦਿੱਤਾ

ਮਹਿਲ ਕਲਾਂ।/ਬਰਨਾਲਾ -ਅਗਸਤ 2020  (ਗੁਰਸੇਵਕ ਸਿੰਘ ਸੋਹੀ)-ਪਿੰਡ ਸਹਿਜੜਾ ਵਿਖੇ ਬੱਚਿਆਂ ਦੇ ਮਾਪਿਆਂ ਵੱਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਵੱਲੋਂ ਸਕੂਲੀ ਬੱਚਿਆਂ ਦੇ ਮਾਪਿਆਂ ਤੋਂ 100/ਪ੍ਰਤੀਸ਼ਤ ਫੀਸਾਂ ਵਸੂਲਣ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਮਾਪਿਆਂ ਵੱਲੋਂ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਵਿਖੇ ਟਰੈਫ਼ਿਕ ਜਾਮ ਕਰਕੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੱਚਿਆਂ ਦੇ ਮਾਪਿਆਂ ਤੋਂ 50 ਪ੍ਰਤੀ ਫੀਸਾਂ ਵਸੂਲਣ ਦੀ ਮੰਗ ਕੀਤੀ ਇਸ ਮੌਕੇ ਬੱਚਿਆਂ ਦੇ ਮਾਪੇ ਬਲਵੀਰ ਸਿੰਘ, ਗਿਆਨ ਸਿੰਘ ਸਹੌਰ, ਗੁਰਪ੍ਰੀਤ ਸਿੰਘ ਸਰਾਂ, ਕੁਲਦੀਪ ਸੰਸਾਰ, ਜਗਦੀਪ ਸਿੰਘ ਧਨੇਰ, ਸੁਖਵਿੰਦਰ ਸਿੰਘ ਧਨੇਰ, ਨਵਜੋਤ ਸਿੰਘ ਚੰਨਣਵਾਲ, ਹਰਦੀਪ ਸਿੰਘ ਚੰਨਣਵਾਲ ,ਜਸਕਰਨ ਸਿੰਘ ਚੰਨਣਵਾਲ, ਗੁਰਦੀਪ ਕੁਮਾਰ ਖਿਆਲੀ, ਬਲਕਾਰ ਸਿੰਘ, ਮਨਦੀਪ ਸਿੰਘ ਵਜੀਦਕੇ, ਨਰਿੰਦਰ ਸਿੰਘ,  ਨਛੱਤਰ ਸਿੰਘ ਨੇ ਕਿਹਾ ਕਿ ਲੌਕ ਡਾਊਨ ਦੌਰਾਨ ਹਰ ਵਰਗ ਦੇ ਲੋਕਾਂ ਦੀ ਆਰਥਕ ਹਾਲਤ ਮੰਦੀ ਹੋ ਚੁੱਕੀ ਹੈ ਪਰ ਦੂਜੇ ਪਾਸੇ ਨਿੱਜੀ ਸਕੂਲਾਂ ਵੱਲੋਂ  ਮਾਪਿਆਂ ਤੋਂ ਬੱਚਿਆਂ ਦੀਆਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਬੱਚਿਆਂ ਦੇ ਮਾਪੇ ਕਈ ਵਾਰ ਮਿਲ ਵੀ ਚੁੱਕੇ ਹਨ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਬੱਚੇ ਸਕੂਲ ਨਹੀਂ ਆ ਰਹੇ ਹਨ। ਪਰ ਫਿਰ ਵੀ ਸਕੂਲ ਵੱਲੋਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਬਿਨਾਂ ਬੱਸ ਕਿਰਾਏ ਤੋਂ 50/ਪ੍ਰਤੀਸ਼ਤ ਫ਼ੀਸ ਭਰਨ ਵਾਸਤੇ ਤਿਆਰ ਹਨ।ਪ੍ਰੰਤੂ ਸਕੂਲ ਦੀ ਪਿ੍ੰਸੀਪਲ ਮੈਡਮ ਵੱਲੋਂ ਮਾਪਿਆਂ ਦੀ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ ।ਇਸ ਮੌਕੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਬੀ ਕੇ ਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ,ਆਮ ਆਦਮੀ ਪਾਰਟੀ ਦੇ ਐਮ,ਐਲ,ਏ ਮਨਜੀਤ ਸਿੰਘ ਪੰਡੋਰੀ ਨੇ ਬੱਚਿਆਂ ਦੇ ਮਾਪਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਜਦੋਂ ਬੱਚੇ ਘਰਾਂ ਵਿੱਚ ਹੀ ਬੈਠੇ ਹਨ ਤਾਂ ਉਹ ਫੀਸਾਂ ਕਿਸੇ ਹਿਸਾਬ ਨਾ ਦੇਣ ਉਨ੍ਹਾਂ ਕਿਹਾ ਕਿ ਲੋਕ ਡਾਊਨ ਦੌਰਾਨ ਸਾਰੇ ਵਰਗਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਲੋਕ ਅੱਜ ਆਰਥਕ ਮੰਦੀ ਹਾਲਤ ਵਿੱਚੋਂ ਗੁਜ਼ਰ ਰਹੇ ਹਨ ਉਨ੍ਹਾਂ ਕਿਹਾ ਕਿ ਜਦੋਂ ਬੱਚਿਆਂ ਦੇ ਮਾਤਾ ਪਿਤਾ 100 ਫੀਸਦੀ ਫੀਸਾਂ ਦੇਣ ਦੀ ਬਜਾਏ 50 ਪ੍ਰਤੀਸ਼ਤ ਦੇ ਹਿਸਾਬ ਨਾਲ ਬਿਨਾਂ ਬੱਸ ਕਰਾਏ ਤੋ ਫੀਸਾਂ ਭਰਨ ਲਈ ਤਿਆਰ ਹਨ ਪਰ ਫਿਰ ਕਿਉਂ ਨਹੀਂ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਭਰਾਇਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਵਿਸ਼ਵਾਸ ਦਵਾਇਆ ਕਿ ਇਸ ਮਸਲੇ ਨੂੰ ਉਹ ਡਿਪਟੀ ਕਮਿਸ਼ਨਰ ਬਰਨਾਲਾ ਦੇ ਧਿਆਨ ਵਿਚ ਲਿਆ ਕੇ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਦੀ ਗੱਲਬਾਤ ਕਰਵਾ ਕੇ ਮਸਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਉਧਰ ਦੂਜੇ ਪਾਸੇ ਸਕੂਲ ਦੀ ਟਿਊਸ਼ਨ ਫੀਸ ਭਰੀ ਜਾ ਚੁੱਕੀ ਹੈ।