You are here

ਪੰਜਾਬ

ਸਤੰਬਰ ਵਿੱਚ ਟੋਲ ਟੈਕਸ ਹੋਣਗੇ ਮਹਿੰਗੇ

ਪਹਿਲੀ ਸਤੰਬਰ ਤੋਂ ਅੰਬਾਲਾ-ਲੁਧਿਆਣਾ ਤੇ ਦਿੱਲੀ-ਅੰਮ੍ਰਿਤਸਰ ਮਾਰਗ 'ਤੇ ਦੇਣਾ ਪਵੇਗਾ ਵੱਧ ਟੋਲ ਟੈਕਸ 

ਐੱਨਐੱਚਏਆਈ ਨੇ ਲਿਆ ਫ਼ੈਸਲਾ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਨਵੀਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਨਵੀਂ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਸੋਮਵਾਰ ਰਾਤ 12 ਵਜੇ ਤੋਂ ਮਹਿੰਗਾ ਹੋ ਜਾਵੇਗਾ। ਕਾਰਨ ਇਹ ਹੈ ਕਿ ਘਰੋਂਡਾ (ਕਰਨਾਲ), ਘੱਗਰ (ਅੰਬਾਲਾ) ਤੇ ਪੰਜਾਬ ਦੇ ਲੁਧਿਆਣਾ 'ਚ ਟੋਲ ਟੈਕਸ ਵੱਧ ਜਾਵੇਗਾ। ਐੱਨਐੱਚਏਆਈ ਨੇ ਪਹਿਲੀ ਸਤੰਬਰ ਤੋਂ ਇਨ੍ਹਾਂ ਤਿੰਨਾਂ ਥਾਵਾਂ 'ਤੇ ਟੋਲ ਟੈਕਸ ਵਿਚ ਵਾਧਾ ਕਰ ਦਿੱਤਾ ਹੈ। ਹਾਲਾਂਕਿ ਕਾਰ-ਜੀਪ ਦੀ ਸਿੰਗਲ ਯਾਤਰਾ (ਇਕ ਪਾਸੇ ਜਾਣ) ਵਿਚ ਵਾਧਾ ਨਹੀਂ ਕੀਤਾ ਗਿਆ ਪਰ 24 ਘੰਟੇ ਵਿਚ ਆਉਣ ਜਾਣ ਦਾ ਸਫ਼ਰ ਜ਼ਰੂਰ ਮਹਿੰਗਾ ਹੋ ਜਾਵੇਗਾ। ਨਾਲ ਹੀ ਮਹੀਨਾਵਾਰੀ ਪਾਸ ਦੀ ਫੀਸ ਵੀ ਵਧਾ ਦਿੱਤੀ ਗਈ ਹੈ। ਜਿਨ੍ਹਾਂ ਵਾਹਨਾਂ 'ਤੇ ਫਾਸਟੈਗ ਨਹੀਂ ਹੋਵੇਗਾ ਉਨ੍ਹਾਂ ਨੂੰ ਇਕ ਪਾਸੇ ਸਫ਼ਰ ਦੀ ਹੀ ਪਰਚੀ ਦਿੱਤੀ ਜਾਵੇਗੀ।  

ਪੰਜਾਬ 'ਚ ਕੋਰੋਨਾ ਨਾਲ 24 ਘੰਟਿਆਂ ਵਿੱਚ ਹੋਈਆਂ 54 ਮੌਤਾਂ 

ਤਿੰਨ ਡੈਂਟਲ ਸਰਜਨਾਂ ਸਮੇਤ 1717 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ ਵਿਚ ਕੋਰੋਨਾ ਦੀ ਵੱਧਦੀ ਇਨਫੈਕਸ਼ਨ ਨੂੰ ਰੋਕਣ ਲਈ ਪਹਿਲੀ ਕਤਾਰ ਵਿਚ ਡਟੇ ਡਾਕਟਰਾਂ, ਸਿਹਤ ਤੇ ਪੁਲਿਸ ਮੁਲਾਜ਼ਮਾਂ ਦਾ ਇਸ ਦੀ ਲਪੇਟ ਵਿਚ ਆਉਣ ਦਾ ਸਿਲਸਿਲਾ ਵੀ ਜਾਰੀ ਹੈ। ਅੰਮ੍ਰਿਤਸਰ ਦੇ ਡੈਂਟਲ ਕਾਲਜ ਦੇ ਤਿੰਨ ਸਰਜਨ, ਮੋਗਾ ਦੇ ਜ਼ਿਲ੍ਹਾ ਕੋਰੋਨਾ ਨੋਡਲ ਅਧਿਕਾਰੀ ਇਸ ਦੀ ਲਪੇਟ ਵਿਚ ਆਏ ਹਨ। ਇਸਦੇ ਨਾਲ ਹੀ ਪਟਿਆਲਾ ਵਿਚ ਚਾਰ ਅਤੇ ਤਰਨਤਾਰਨ 'ਚ ਵਿਧਾਇਕ ਅਗਨੀਹੋਤਰੀ ਦੀ ਸੁਰੱਖਿਆ ਵਿਚ ਤਾਇਨਾਤ ਤਿੰਨ ਪੁਲਿਸ ਮੁਲਾਜ਼ਮ ਵੀ ਇਨਫੈਕਟਿਡ ਪਾਏ ਗਏ ਹਨ। ਸੂਬੇ ਵਿਚ ਐਤਵਾਰ ਨੂੰ 54 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ। ਇਨ੍ਹਾਂ ਵਿਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਤਾਇਨਾਤ ਐੱਸਐੱਮਓ ਡਾ. ਅਰੁਣ ਸ਼ਰਮਾ ਵੀ ਸ਼ਾਮਲ ਹਨ। ਸਭ ਤੋਂ ਜ਼ਿਆਦਾ ਮੌਤਾਂ ਲੁਧਿਆਣਾ ਵਿਚ ਹੋਈਆਂ ਹਨ। ਇਸੇ ਤਰ੍ਹਾਂ ਪਟਿਆਲਾ ਵਿਚ ਨੌਂ, ਜਲੰਧਰ ਵਿਚ ਛੇ ਅਤੇ ਅੰਮ੍ਰਿਤਸਰ ਵਿਚ ਪੰਜ ਲੋਕ ਕੋਰੋਨਾ ਦੇ ਸ਼ਿਕਾਰ ਬਣੇ ਹਨ। ਸੂਬੇ ਵਿਚ ਸਭ ਤੋਂ ਜ਼ਿਆਦਾ ਮਰੀਜ਼ ਹੁਣ ਵੀ ਲੁਧਿਆਣਾ, ਮੋਹਾਲੀ, ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿਚ ਪਾਏ ਜਾ ਰਹੇ ਹਨ। ਹਾਲਾਂਕਿ ਇਨ੍ਹੀਂ ਦਿਨੀਂ ਗੁਰਦਾਸਪੁਰ ਵਿਚ ਵੀ ਅਚਾਨਕ ਤੋਂ ਇਨਫੈਕਟਿਡਾਂ ਦੀ ਗਿਣਤੀ ਵਧਣ ਲੱਗੀ ਹੈ। ਐਤਵਾਰ ਨੂੰ ਸੂਬੇ ਵਿਚ ਕੁਲ 1717 ਲੋਕ ਇਨਫੈਕਟਿਡ ਪਾਏ ਗਏ ਅਤੇ 1656 ਲੋਕ ਠੀਕ ਹੋ ਕੇ ਘਰ ਪਰਤ ਗਏ। ਲੁਧਿਆਣਾ ਵਿਚ 277, ਮੋਹਾਲੀ ਵਿਚ 240, ਜਲੰਧਰ 223, ਪਟਿਆਲਾ ਵਿਚ 183, ਅੰਮ੍ਰਿਤਸਰ ਵਿਚ 113 ਅਤੇ ਗੁਰਦਾਸਪੁਰ ਵਿਚ 121 ਲੋਕ ਪਾਜ਼ੇਟਿਵ ਪਾਏ ਗਏ ਹਨ।

ਕੋਰੋਨਾ ਮਿ੍ਤਕ ਦਾ ਸਸਕਾਰ ਕਰਨ ਪੁੱਜੇ ਅਣਪਛਾਤੇ ਬੰਦੇ, ਪਿੰਡ ਦੇ ਲੋਕਾਂ ਨੇ ਭਜਾਏ

ਖੰਨਾ, ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)   ਐਤਵਾਰ ਦੀ ਸ਼ਾਮ ਨੂੰ ਇੱਕ ਅਜੀਬ ਘਟਨਾਕ੍ਮ ਨਾਲ ਖੰਨਾ ਦੇ ਪਿੰਡ ਮਾਜਰੀ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ। ਜਦੋਂ ਪਿੰਡ ਦੇ ਸ਼ਮਸ਼ਾਨਘਾਟ 'ਚ ਐਂਬੂਲੈਂਸ ਆਈ, ਜਿਸ 'ਚ ਕੋਰੋਨਾ ਮਰੀਜ਼ ਦੀ ਲਾਸ਼ ਲੈ ਕੇ ਕੁਝ ਵਿਅਕਤੀ ਆਏ। ਇਸ ਤੋਂ ਬਾਅਦ ਇਕ ਆਟੋ 'ਚ ਲੱਕੜੀਆਂ ਲੈ ਕੇ ਕੁਝ ਹੋਰ ਬੰਦੇ ਪੁੱਜੇ। ਅਣਪਛਾਤੇ ਮਿ੍ਤਕ ਦਾ ਅਿੰਤਮ ਸੰਸਕਾਰ ਕਰਨ ਆਏ ਇਨ੍ਹਾਂ ਵਿਅਕਤੀਆਂ ਨੂੰ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਬਿਨਾਂ ਅੰਤਿਮ ਸੰਸਕਾਰ ਕੀਤੇ ਹੀ ਵਾਪਸ ਪਰਤਣਾ ਪਿਆ। ਕੁੱਲ ਚਾਰ ਵਿਅਕਤੀ ਅੰਤਿਮ ਸੰਸਕਾਰ ਕਰਨ ਆਏ ਸਨ। ਜਾਣਕਾਰੀ ਅਨੁਸਾਰ ਪਿੰਡ 'ਚ ਐਤਵਾਰ ਨੂੰ ਕਿਸੇ ਦੀ ਮੌਤ ਨਹੀਂ ਹੋਈ ਸੀ ਪਰ ਸ਼ਾਮ ਕਰੀਬ ਪੰਜ ਵਜੇ ਪਿੰਡ ਦੇ ਕੁੱਝ ਲੋਕਾਂ ਨੇ ਸ਼ਮਸ਼ਾਨਘਾਟ 'ਚ ਹਲਚਲ ਦੇਖੀ। ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਪਿੰਡ ਦੇ ਲੋਕਾਂ ਨੇ ਇਸਦੀ ਸੂਚਨਾ ਸਰਪੰਚ ਦੇ ਪਤੀ ਰਣਜੀਤ ਸਿੰਘ ਤੇ ਹੋਰ ਪਿੰਡ ਦੇ ਲੋਕਾਂ ਨੂੰ ਦਿੱਤੀ। ਪਿੰਡ ਦੇ ਲੋਕ ਸਮਸ਼ਾਨਘਾਟ ਇੱੱਠੇ ਹੋ ਕੇ ਪੁੱਜੇ ਤਾਂ ਦੇਖਿਆ ਕਿ ਇੱਕ ਐਬੂਲੈਂਸ 'ਚੋਂ ਲਾਸ਼ ਤੇ ਆਟੋ 'ਚੋਂ ਲਕੜੀਆਂ ਲਿਆ ਕੇ ਰੈਪ ਕੀਤੀ ਇੱਕ ਮਿ੍ਤਕ ਦੇਹ ਦਾ ਸਸਕਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪਿੰਡ ਦੇ ਲੋਕਾਂ ਨੇ ਸਸਕਾਰ ਕਰਨ ਆਏ ਬੰਦਿਆਂ ਦਾ ਵਿਰੋਧ ਕੀਤਾ ਤਾਂ ਉਹ ਉੱਥੋਂ ਚਲੇ ਗਏ।

 

ਕੋਵਿੰਡ-19 ਦੀ ਭਿਆਨਕ ਮਹਾਮਾਰੀ ਦੌਰਾਨ ਲੋਕਾਂ ਦੀ ਦਿਨ ਰਾਤ ਸੇਵਾ ਕਰਨ ਵਾਲੇ ਡਾਕਟਰ ਸਾਹਿਬਾਨਾਂ ਦਾ ਬਲਾਕ ਕਮੇਟੀ ਕਰੇਗੀ ਸਨਮਾਨ । ਡਾ ਮਿੱਠੂ ਮੁਹੰਮਦ 

ਮਹਿਲ ਕਲਾਂ/ਬਰਨਾਲਾ- ਅਗਸਤ 2020 - ( ਗੁਰਸੇਵਕ ਸਿੰਘ ਸੋਹੀ ) -ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ( ਰਜਿ:295) ਪੰਜਾਬ ਦੇ ਬਲਾਕ ਮਹਿਲ ਕਲਾਂ ਦੀ ਕੋਰ ਕਮੇਟੀ ਦੀ ਮੀਟਿੰਗ ਪ੍ਰਧਾਨ ਡਾ ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਰ: ਗਿਆਨ ਸਿੰਘ ਯਾਦਗਾਰੀ ਲਾਇਬਰੇਰੀ ਵਿੱਚ ਹੋਈ।  ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ,ਬਲਾਕ ਪ੍ਰਧਾਨ ਡਾ ਜਗਜੀਤ ਸਿੰਘ ਕਾਲਸਾਂ ,ਮੀਤ ਪ੍ਰਧਾਨ ਡਾ ਨਾਹਰ ਸਿੰਘ ਮਹਿਲ ਕਲਾਂ,ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਵਿੱਤ ਸਕੱਤਰ ਡਾਕਟਰ ਸੁਖਵਿੰਦਰ ਸਿੰਘ ਬਾਪਲਾ, ਸਕੱਤਰ ਡਾਕਟਰ ਸੁਰਜੀਤ ਸਿੰਘ ਛਾਪਾ, ਜ਼ਿਲ੍ਹਾ ਕਮੇਟੀ ਮੈਂਬਰ ਡਾ ਕੇਸਰ ਖਾਨ (ਸਰਪੰਚ) ਮਾਂਗੇਵਾਲ ਨੇ ਹਿੱਸਾ ਲਿਆ । ਪਿਛਲੇ ਦਿਨੀਂ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਦੇ ਪਿਤਾ ਜੀ ਦੀ ਅਚਾਨਕ ਮੌਤ ਹੋਣ ਤੇ ਅਤੇ ਬਲਾਕ ਮਹਿਲ ਕਲਾਂ ਦੇ ਸੀਨੀਅਰ ਮੈਂਬਰ ਡਾਕਟਰ ਬਲਦੇਵ ਸਿੰਘ ਲੋਹਗੜ ਜੀ ਦੇ ਪਿਤਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ   ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਮਹਿਲਕਲਾਂ ਨੇ ਕਿਹਾ ਕਿ ਆਉਣ ਵਾਲੀ 6ਸਤੰਬਰ ਦਿਨ ਐਤਵਾਰ ਨੂੰ ਮਹਿਲ ਕਲਾਂ ਵਿਖੇ ਸਵੇਰੇ 10 ਵਜੇ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਮਹੀਨਾ ਵਾਰ ਮੀਟਿੰਗ ਤੇ  ਜਥੇਬੰਦੀ ਦੀ ਸਾਲਗਿਰਾ ਮਨਾਈ ਜਾਵੇਗੀ।  ਜਿਸ ਵਿਚ ਨਾਲ ਲੱਗਦੇ ਬਲਾਕਾਂ ਚੋਂ ਬਲਾਕ ਅਹਿਮਦਗੜ੍ਹ, ਬਲਾਕ ਸ਼ੇਰਪੁਰ, ਬਲਾਕ ਧੂਰੀ, ਬਲਾਕ ਬਰਨਾਲਾ, ਬਲਾਕ ਮਲੇਰਕੋਟਲਾ ਦੀਆਂ ਕੋਰ ਕਮੇਟੀਆਂ ਨੂੰ ਸਨਮਾਨਤ ਕੀਤਾ ਜਾਵੇਗਾ । ਇਹ ਸਨਮਾਨ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ -19 ਦੀ ਭਿਆਨਕ ਮਹਾਂਮਾਰੀ ਦੌਰਾਨ ਆਪਣੇ ਲੋਕਾਂ ਨੂੰ ਮੁੱਢਲੀਆਂ ਸਸਤੀਆਂ ਸਿਹਤ ਸਹੂਲਤਾਂ ਦੇਣ ਅਤੇ ਫਰੀ ਮਾਸਿਕ ਵੰਡਣ ,ਫਰੀ ਹੈਂਡ ਸੈਨੀਟਾਈਜ਼ਰ ਵੰਡਣ ਅਤੇ ਫ਼ਰੀ ਰਾਸ਼ਨ ਕਿੱਟਾਂ ਲੋੜਵੰਦ ਅਤੇ ਗਰੀਬਾਂ ਨੂੰ ਵੰਡਣ ਤੇ ਜਥੇਬੰਦੀ ਦੇ ਡਾਕਟਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਡਾ ਕੇਸਰ ਖਾਨ (ਸਰਪੰਚ )ਮਾਂਗੇਵਾਲ ਜ਼ਿਲ੍ਹਾ ਕਮੇਟੀ ਮੈਂਬਰ ਨੇ ਕਿਹਾ ਕਿ ਕੋਵਿਨ-19 ਟੈਸਟਾਂ ਸਬੰਧੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਮੈਂਬਰ ਦਾ ਧੱਕੇ ਨਾਲ ਟੈਸਟ ਕਰਨ ਨਹੀਂ ਦਿੱਤਾ ਜਾਵੇਗਾ। ਜੇ ਕੋਈ ਮੈਂ ਮੈਂਬਰ ਆਪਣੇ ਤੌਰ ਤੇ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪੂਰਨ ਆਜ਼ਾਦੀ ਹੈ ਕਿ ਉਹ ਆਪਣੇ ਤੌਰ ਤੇ ਟੈਸਟ ਕਰਵਾ ਸਕਦਾ ਹੈ। ਪਰ ਜਥੇਬੰਦੀ ਦੇ ਮੈਂਬਰਾਂ ਦੇ ਟੈਸਟ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਕਰਵਾਏ ਜਾਣਗੇ । ਡਾ ਸੁਰਜੀਤ ਸਿੰਘ ਛਾਪਾ ਨੇ ਕਿਹਾ ਕਿ ਇਸ ਮੀਟਿੰਗ ਤੇ ਨਵੇਂ ਮੈਂਬਰਾਂ ਨੂੰ ਜਥੇਬੰਦੀ ਦੇ ਪ੍ਰਮਾਣ ਪੱਤਰ  ਅਤੇ ਆਈ ਕਾਰਡ ਦਿੱਤੇ ਜਾਣਗੇ । ਡਾ ਸੁਖਵਿੰਦਰ ਸਿੰਘ ਠੁੱਲੀਵਾਲ ਨੇ ਕਿਹਾ ਕਿ ਜਥੇਬੰਦੀ ਨੂੰ ਸਮਰਪਿਤ ਅਤੇ ਜਥੇਬੰਦੀ ਲਈ ਵਧੀਆ ਕਾਰਜਗੁਜ਼ਾਰੀ ਕਰਨ ਵਾਲੇ ਮੈਂਬਰਾਂ ਨੂੰ ਪਹਿਲ ਦਿੱਤੀ ਜਾਵੇਗੀ । ਡਾਕਟਰ ਜਗਜੀਤ ਸਿੰਘ ਨੇ ਕਿਹਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂੰਹਦੇ ਹੋਏ ਆਪਣੇ ਲੋਕਾਂ ਦੀ ਦਿਨ ਰਾਤ ਸੇਵਾ ਕਰਦੇ ਹਨ  ਡਾਕਟਰ ਸੁਖਵਿੰਦਰ ਸਿੰਘ ਬਾਪਲਾ ਨੇ ਕਿਹਾ ਕਿ ਅੱਜ ਕੋਵਿਡ-19ਦੀ ਮਹਾਂਮਾਰੀ ਭਿਆਨਕ ਮਹਾਂਮਾਰੀ ਵਿੱਚ ਜਿੱਥੇ ਲੋਕਾਂ ਦੇ ਮਨਾਂ ਵਿੱਚ ਵਹਿਮ ਅਤੇ ਡਰ ਦੇ ਕਾਰਨ ਲੋਕ ਵੱਡੇ ਹਸਪਤਾਲਾਂ ਵਿੱਚ ਜਾਣ ਤੋਂ ਕੰਨੀ ਕਤਰਾ ਰਹੇ ਹਨ,ਉੱਥੇ ਪਿੰਡਾਂ ਵਿੱਚ ਵਿੱਚ ਵੱਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਕੋਲੋਂ ਆਪਣਾ ਇਲਾਜ ਕਰਵਾ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਜਿੱਥੇ ਪਿੰਡਾਂ ਵਿੱਚ ਵਸਦੇ ਪੇਂਡੂ ਡਾਕਟਰਾਂ ਦਾ ਹਰ ਪ੍ਰਕਾਰ ਦਾ ਸ਼ੋਸ਼ਣ ਕੀਤਾ। ਇੱਥੋਂ ਤੱਕ ਕਿ ਝੋਲਾ ਛਾਪ ਦਾ ਲੇਬਲ ਵੀ ਲਗਾ ਦਿੱਤਾ। ਇਸ ਭਿਆਨਕ ਦੌਰ ਵਿੱਚ ਅੱਜ ਉਹੀ ਪਿੰਡਾਂ ਵਾਲੇ ਡਾ ਸਾਡੇ ਲੋਕਾਂ ਦੇ ਕੰਮ ਆ ਰਹੇ ਹਨ । ਡਾ ਨਾਹਰ ਸਿੰਘ ਨੇ ਕਿਹਾ ਕਿ ਬਲਾਕ ਅਹਿਮਦਗੜ੍ਹ ਦਾ ਜ਼ਿਲ੍ਹਾ ਸੰਗਰੂਰ ਵਿੱਚੋਂ 21000 ਫਰੀ ਮਾਸਕ ਅਤੇ ਸੈਨੇਟਾਈਜ਼ਰ ਵੰਡਣ ਤੇ ਪਹਿਲੇ ਨੰਬਰ ਤੇ ਆਉਣ ਤੇ ਬਲਾਕ ਮਹਿਲ ਕਲਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ । ਅਖੀਰ ਵਿੱਚ ਡਾ ਜਗਜੀਤ ਸਿੰਘ ਕਾਲਸਾਂ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ।

ਖੇਤ ਮਜ਼ਦੂਰ 5 ਸਤੰਬਰ ਦੇ ਐਕਸਨ ਚਂ ਦੇਸ ਭਰ ਚਂ ਵੱਧ ਚੜ ਕੇ ਹਿੱਸਾ ਲੈਣਗੇ,ਚੰਨੋ,ਧਨੋਲਾ,

ਮਹਿਲ ਕਲਾਂ /ਬਰਨਾਲਾ -ਅਗਸਤ 2020  -(ਗੁਰਸੇਵਕ ਸਿੰਘ ਸੋਹੀ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ  ਕੋਮੀ ਅਹੁਦੇਦਾਰਾਂ ਅਤੇ ਸੂਬਾ ਜਨਰਲ ਸਕੱਤਰਾਂ ਦੀ ਮੀਟਿੰਗ ਜਥੇਬੰਦੀ ਦੇ ਕੋਮੀ ਪ੍ਰਧਾਨ ਵਿਜੈ ਰਾਘਵਨ ਦੀ ਪ੍ਰਧਾਨਗੀ ਹੇਠ ਆਨਲਾਈਨ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਤੋਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੋਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੌ, ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ ਨੇ ਆਨਲਾਈਨ ਮੀਟਿੰਗ ਵਿੱਚ ਭਾਗ ਲਿਆ। ਇਹ ਮੀਟਿੰਗ 11 ਵਜੇ ਤੋਂ ਲੈ ਕੇ 2-30 ਵਜੇ ਤੱਕ ਚੱਲੀ। ਇਸ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸਾਥੀ ਧਨੋਲਾ ਨੇ ਦੱਸਿਆ ਕਿ ਪ੍ਰਧਾਨਗੀ ਭਾਸ਼ਣ ਤੋਂ ਸਾਥੀ ਬੀ ਵੈਂਕਟ ਕੋਮੀ ਜਰਨਲ ਸਕੱਤਰ ਨੇ ਪਿਛਲੇ ਸਮੇਂ ਦੀ ਰਿਪੋਰਟ ਪੇਸ਼ ਕੀਤੀ। ਜੋ ਪਹਿਲਾਂ ਹੀ ਆਨਲਾਈਨ ਸਭ ਨੂੰ ਭੇਜ ਦਿੱਤੀ ਗਈ ਸੀ। ਉਨ੍ਹਾਂ ਨੇ ਤੇਜੀ ਨਾਲ ਫਿਰਕੂ ਨੀਤੀਆਂ ਲਾਗੂ ਕਰ ਰਹੀ ਕੇਦਰ ਦੀ ਮੋਦੀ ਸਰਕਾਰ ਪ੍ਰਤੀ ਚਿੰਤਾ ਜਾਹਿਰ ਕੀਤੀ। ਜੋ ਸਭ ਤੋਂ ਜਰੂਰੀ ਸਿਹਤ ਸੇਵਾਵਾਂ ਦਾ ਭੋਗ ਪਾ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾਂ ਰਹੀ ਹੈ। ਉਨ੍ਹਾਂ ਨੇ ਵਿਦਿਆ ਦੇ ਕੀਤੇ ਜਾ ਰਹੇ ਭਾਗਵੇਕਰਨ ਅਤੇ ਨਿੱਜੀਕਰਨ ਬਾਰੇ ਵਿਸਥਾਰ ,ਦੱਸਿਆ ਤੇਜੀ ਨਾਲ ਪਿੰਡਾਂ ਵਿੱਚ ਸਰਕਾਰ ਇਕਾਂਤਵਾਸ ਕੇਦਰ ਖੋਲ ਕੇ ਮੁਫਤ ਇਲਾਜ ਕਰੇ। ਕਿਉਂਕਿ 80/: ਮਜਦੂਰਾਂ ਪਾਸ ਇੱਕ ਹੀ ਕਮਰਾਂ ਹੁੰਦਾ ਹੈ। ਉਨਾ ਨੇ ਮਜਦੂਰਾਂ ਦੀਆ ਮੰਗਾਂ ਦਾ ਜਿਕਰ ਕੀਤਾ। ਉਨ੍ਹਾਂ ਨੇ ਜੱਥੇਬੰਦੀ ਦੀ ਮੈਂਬਰਸ਼ਿਪ ਕੋਟੇ ਮੁਤਾਬਕ ਪੂਰੀ ਕਰਨ ਲਈ ਕਿਹਾ। ਉਨ੍ਹਾਂ ਨੇ ਪੰਜਾਬ ਯੁਨਿਟ ਦੀ5 ਵਾਰ ਪ੍ਰਸੰਸਾ ਕੀਤੀ ।ਉਨ੍ਹਾਂ ਨੇ ਮੈਬਰਸਿੱਪ ਅਤੇ ਲੋਕਲ ਅੈਕਸਨ ਬਾਰੇ ਜਾਣਕਾਰੀ ਦਿੱਤੀ। ਪਿਛਲੇ ਕੀਤੇ ਕੰਮਾਂ ਅਤੇ  ਮਾੜੀਆ ਹਾਲਤਾਂ ਦੇ ਬਾਵਜੂਦ ਬਾਰੇ ਸੂਬਾਈ ਕੇਦਰਾਂ ਦਾ ਲਗਾਤਾਰ ਕੰਮ ਕਰਨ ਤੇ ਧੰਨਵਾਦ ਕੀਤਾ।ਪੰਜਾਬ ਅਤੇ 4 ਹੋਰ ਕੇਦਰਾਂ ਦੀ  ਮੈਬਰਸਿਪ ਪਿਛਲੇ ਚਾਰ ਸਾਲਾਂ ਤੋਂ ਵੱਧ ਕਰਨ ਦੀ ਪ੍ਰਸੰਸਾ ਕੀਤੀ। ਇਸ ਤੋਂ ਬਾਅਦ ਕੇਰਲਾ, ਤਾਮਿਲਨਾਡੂ, ਪੰਜਾਬ, ਰਾਜਸਥਾਨ, ਤਰੀਪੁਰਾ, ਪੱਛਮੀ ਬੰਗਾਲ, ਮਹਾਂਰਾਸ਼ਟਰ, ਯੂ ਪੀ,ਕਰਨਾਨਕਾਂ ਅਤੇ ਹੋਰ ਸੂਬਿਆਂ ਨੇ ਅਾਨਲਾਈਨ ਮੀਟਿੰਗ ਵੀ ਬਹਿਸ ਵਿੱਚ ਭਾਗ ਲਿਆ। ਪੰਜਾਬ ਵੱਲੋਂ ਸਾਥੀ ਧਨੋਲਾ ਨੇ ਰੀਪੋਰਟ ਤੇ ਵਿਚਾਰ ਰੱਖੇ। ਉਨ੍ਹਾਂ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਉਲੀਕਿਆ ਹਰ ਅੈਕਸਨ ਵਧ ਚੜ ਕੇ ਪੂਰਾ ਕੀਤਾ। ਉਨ੍ਹਾਂ ਨੇ ਭਖਦੇ ਲੋਕਲ ਮਸਲਿਆਂ ਤੇ ਵੀ ਸੰਘਰਸ   ਕੀਤਾ ਹੈ ।ਕਰੋਨਾ ਦੋਰਾਨ ਦੋ ਮੀਟਿੰਗਾਂ ਵੀ ਕੀਤੀਆਂ ਗਈਆਂ। ਹਰ ਐਕਸਨ ਵਿਚ ਹਰ ਜਿਲੇ ਨੇ  ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਅੱਗੇ ਵੀ ਸੰਘਰਸ਼ਾਂ ਦੇ ਮੋਹਰੀ ਬਣਨ ਦਾ ਦਾਵਾ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਚਂ ਸਾਥੀ ਏ ਵਿਜੈ ਰਾਘਵਨ ਨੇ ਕਿਹਾ ਕਿ ਖੇਤ ਮਜ਼ਦੂਰਾਂ ਪਾਸ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ । ਉਨ੍ਹਾਂ ਖ੍ਰਦਸਾ ਪ੍ਰਗਟ ਕੀਤਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਆਉਣ ਵਾਲੇ ਸਮੇਂ 40/:ਅਨਾਜ ਦੀ ਉਪਜ ਘੱਟ ਹੋਵੇਗੀ। ਅਤੇ ਭੁਖਮਰੀ ਦਾ ਪੂਰਾ ਡਰ ਹੈ। ਉਨਾ ਨੇ ਜੱਥੇਬੰਦੀ ਨੂੰ ਮਜਬੂਤ ਕਰਕੇ ਲੜਾਕੂ ਸੰਘਰਸ਼ਾਂ ਲਈ ਤਿਆਰ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕਿਸਾਨ ਸਭਾ, ਅਤੇ ਸੀਟੂ ਵੱਲੋਂ 5 ਸਤੰਬਰ ਦੇ ਦੇਸ ਭਰ ਵਿੱਚ ਪਦ ਯਾਤਰਾ, ਪੇਡੂ ਰੈਲੀਆਂ, ਝੰਡਾ ਮਾਰਚ ਅਤੇ ਕਈ ਤਰ੍ਹਾਂ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਸਾਰੇ ਸੂਬਾਈ ਯੂਨਿਟ ਦੇ ਸਾਥੀਆ ਨੇ 16 ਮੰਗਾ ਲਈ ਲੜਾਕੂ ਐਕਸਨ ਦਾ ਵਿਸਵਾਸ ਦਿੱਤਾ। ਮੀਟਿੰਗ ਸੁਰੂ ਹੋਣ ਤੋਂ ਪਹਿਲਾਂ ਪਿਛਲੇ ਸਮੇਂ ਵਿਛੜੇ ਸਾਥੀਆ ਨੂੰ ਦੋ ਮਿੰਟ ਮੋਨ ਧਾਰ ਕੇ ਸਰਧਾਂਜਲੀ ਭੇਟ ਕੀਤੀ।

ਪੰਜਾਬ ਅੰਦਰ 24 ਘੰਟਿਆਂ ਦੁਰਾਨ ਕੋਰੋਨਾ ਵਾਈਰਸ ਨਾਲ ਮਰਨ ਵਾਲਿਆਂ ਦੀ ਗਿਣਤੀ 55 ਹੋਈ

ਸੁਖਦੇਵ ਸਿੰਘ ਢੀਂਡਸਾ ਸਮੇਤ 1730 ਇਨਫੈਕਟਿਡ

ਲੁਧਿਆਣਾ ਜਿਲੇ ਵਿੱਚ ਸੱਭ ਤੋਂ ਵੱਧ 20 ਮੌਤਾਂ

ਚੰਡੀਗੜ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਣ ਲੱਗਾ ਹੈ। ਸ਼ਨਿਚਰਵਾਰ ਨੂੰ ਸੂਬੇ ਵਿਚ ਹੁਣ ਤਕ ਦੇ ਸਭ ਤੋਂ ਜ਼ਿਆਦਾ 55 ਲੋਕ ਇਸ ਦਾ ਸ਼ਿਕਾਰ ਬਣੇ ਹਨ। ਇਨ੍ਹਾਂ ਵਿਚ ਫ਼ਤਹਿਗੜ੍ਹ ਸਾਹਿਬ ਦੇ ਕਾਂਸਟੇਬਲ ਮਨਜੀਤ ਸਿੰਘ ਵੀ ਸ਼ਾਮਲ ਹਨ। ਉਹ ਇਨ੍ਹੀਂ ਦਿਨੀਂ ਐੱਸਐੱਸਪੀ ਦੀ ਸੁਰੱਖਿਆ ਵਿਚ ਤਾਇਨਾਤ ਸਨ। ਇਸ ਦੇ ਨਾਲ ਹੀ ਸੂਬੇ ਵਿਚ ਕੁੱਲ ਮੌਤਾਂ ਦਾ ਅੰਕੜਾ 1364 'ਤੇ ਪੁੱਜ ਗਿਆ ਹੈ। ਸ਼ਨਿਚਰਵਾਰ ਨੂੰ ਸਭ ਤੋਂ ਜ਼ਿਆਦਾ ਲੁਧਿਆਣੇ ਵਿਚ 20 ਲੋਕਾਂ ਦੀ ਮੌਤ ਦਰਜ ਕੀਤੀ ਗਈ। ਇਨ੍ਹਾਂ ਵਿਚੋਂ 17 ਲੋਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ। ਏਸੇ ਤਰ੍ਹਾਂ ਪਟਿਆਲੇ ਵਿਚ ਵੀ ਦਸ ਲੋਕ ਕੋਰੋਨਾ ਦਾ ਸ਼ਿਕਾਰ ਬਣੇ ਹਨ। ਉਧਰ ਸ਼ਨਿਚਰਵਾਰ ਨੂੰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸਮੇਤ ਸੂਬੇ ਵਿਚ 1730 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ। ਇਸ ਨਾਲ ਸੂਬੇ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ 50,382 ਹੋ ਗਈ ਹੈ। ਹਾਲਾਂਕਿ ਸੂਬਾ ਸਰਕਾਰ ਵੱਲੋਂ ਜਾਰੀ ਹੈਲਥ ਬੁਲੇਟਿਨ ਵਿਚ ਇਹ ਗਿਣਤੀ 50,848 ਦੱਸੀ ਗਈ ਹੈ।  ਅੰਕੜਿਆਂ 'ਤੇ ਗੌਰ ਕਰੀਏ ਤਾਂ ਸ਼ਨਿਚਰਵਾਰ ਨੂੰ ਸਭ ਤੋਂ ਜ਼ਿਆਦਾ ਲੁਧਿਆਣੇ ਵਿਚ 280 ਮਰੀਜ਼ ਪਾਏ ਗਏ। ਏਸੇ ਤਰ੍ਹਾਂ ਪਟਿਆਲੇ ਵਿਚ 190, ਜਲੰਧਰ ਵਿਚ 167, ਅੰਮਿ੍ਤਸਰ ਵਿਚ 117, ਮੋਹਾਲੀ ਵਿਚ 110 ਤੇ ਬਠਿੰਡੇ ਵਿਚ 108 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ। ਬਠਿੰਡੇ 'ਚ ਮਨਪ੍ਰਰੀਤ ਸਿੰਘ ਬਾਦਲ ਦੇ ਦਫ਼ਤਰ ਦੇ ਤਿੰਨ ਲੋਕ ਇਨਫੈਕਟਿਡ ਪਾਏ ਗਏ। ਇਸ ਤੋਂ ਬਾਅਦ ਇਸ ਦਫ਼ਤਰ ਨੂੰ ਤਿੰਨ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਏਸੇ ਤਰ੍ਹਾਂ ਅੰਮਿ੍ਤਸਰ ਵਿਚ ਇਕ ਨਿਆਇਕ ਅਧਿਕਾਰੀ, ਪਠਾਨਕੋਟ ਵਿਚ ਸੀਆਈਏ ਦੇ ਐੱਸਐੱਚਓ ਤੇ ਫ਼ੌਜ ਦੇ 38 ਜਵਾਨਾਂ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ।

ਕੋਰੋਨਾ ਮਹਾਮਾਰੀ ਦੀ ਆੜ 'ਚ ਸਦਨ 'ਚੋਂ ਖਿਸਕੇ ਅਕਾਲੀ - ਮੁੱਖ ਮੰਤਰੀ

ਚੰਡੀਗੜ੍ਹ , ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਕੋਵਿਡ-19 ਦੀ ਆੜ 'ਚ ਹੋਰ ਮੁੱਦਿਆਂ ਤੋਂ ਬਚਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਦੋਸ਼ਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੇ ਮਹਾਮਾਰੀ ਦਾ ਬਹਾਨਾ ਬਣਾ ਕੇ ਵਿਧਾਨ ਸਭਾ ਸੈਸ਼ਨ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ 'ਤੇ ਲਿਆਂਦੇ ਗਏ ਮਤਿਆਂ ਤੋਂ ਬਚਣਾ ਚਾਹੁੰਦੀ ਸੀ। ਐੱਨਡੀਏ ਸਰਕਾਰ ਵੱਲੋਂ ਲਿਆਂਦੇ ਗਏ ਇਨ੍ਹਾਂ ਆਰਡੀਨੈਂਸਾਂ ਦਾ ਸਮਰਥਨ ਕਰਨ ਤੋਂ ਬਾਅਦ ਅਕਾਲੀ ਕਿਹੜੇ ਮੂੰਹ ਨਾਲ ਵਿਧਾਨ ਸਭਾ 'ਚ ਲਿਆਂਦੇ ਗਏ ਵਿਰੋਧ ਮਤਿਆਂ ਦਾ ਸਮਰਥਨ ਕਰਦੇ। ਇਸ ਲਈ ਅਕਾਲੀ ਮਹਾਮਾਰੀ ਦਾ ਬਹਾਨਾ ਬਣਾ ਕੇ ਵਿਧਾਨ ਸਭਾ 'ਚੋਂ ਖਿਸਕ ਗਏ। ਕੈਪਟਨ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਤੇ ਉਨ੍ਹਾਂ ਨੇ ਖੁਦ, ਸਿਰਫ ਕੋਰੋਨਾ ਸੰਕ੍ਰਮਿਤ ਵਿਧਾਇਕਾਂ ਕੋਲੋਂ ਵਿਧਾਨ ਸਭਾ 'ਚ ਨਾ ਆਉਣ ਦੀ ਅਪੀਲ ਕੀਤੀ ਸੀ ਪਰ ਇਕ ਵੀ ਅਕਾਲੀ ਵਿਧਾਇਕ ਵਿਧਾਨ ਸਭਾ 'ਚ ਹਾਜ਼ਰ ਨਹੀਂ ਹੋਇਆ। ਪੰਜਾਬ ਸਰਕਾਰ ਨੇ ਕਦੇ ਵੀ ਵਿਰੋਧੀ ਵਿਧਾਇਕਾਂ ਨੂੰ ਸਦਨ 'ਚ ਆਉਣ ਤੋਂ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਜੇ ਅਕਾਲੀ ਨੇਤਾ ਕੋਵਿਡ-19 ਨੂੰ ਲੈ ਕੇ ਇੰਨੇ ਹੀ ਗੰਭੀਰ ਹਨ ਤੇ ਇਸੇ ਕਾਰਨ ਉਹ ਸਦਨ ਤੋਂ ਰਹੇ ਤਾਂ ਫਿਰ ਉਹ ਲਗਾਤਾਰ ਸੜਕਾਂ 'ਤੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ 'ਚ ਕਿਵੇਂ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੀ ਜਾਨ 'ਤੇ ਵੀ ਖ਼ਤਰਾ ਵੱਧਦਾ ਹੈ। ਅਕਾਲੀ ਦਲ ਦੀ ਇਕ ਹੋਰ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਮੰਗ ਨੂੰ ਹਾਸੋਹੀਣਾ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਅਕਾਲੀ ਉਨ੍ਹਾਂ ਦਿਨਾਂ 'ਚ ਇਕ ਹੋਰ ਸੈਸ਼ਨ ਬੁਲਵਾਉਣਾ ਚਾਹੁੰਦੇ ਹਨ ਜਦੋਂ ਸੂਬੇ 'ਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਮਹਾਮਾਰੀ ਕਾਰਨ ਅਕਾਲੀ ਇਕ ਦਿਨ ਦੇ ਵਿਧਾਨ ਸਭਾ ਸੈਸ਼ਨ 'ਚ ਆਏ ਨਹੀਂ ਤਾਂ ਉਹ ਪੂਰੇ ਸੈਸ਼ਨ 'ਚ ਕਿਵੇਂ ਮੌਜੂਦ ਰਹਿ ਸਕਣਗੇ। ਕੈਪਟਨ ਨੇ ਕਿਹਾ ਕਿ ਕਾਂਗਰਸ ਦੇ ਕਈ ਵਿਧਾਇਕਾਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੇ ਬਾਵਜੂਦ ਸੰਵਿਧਾਨਿਕ ਜ਼ਿੰਮੇਵਾਰੀ ਨਿਭਾਉਣ ਲਈ ਉਹ ਖੁਦ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਹਾਜ਼ਰੀ ਦਰਜ ਕਰਵਾਈ। ਅਜਿਹਾ ਹੀ ਹੋਰ ਸੂਬਿਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ। ਹਰਿਆਣਾ ਨੇ ਪਹਿਲੇ 3 ਦਿਨ ਦਾ ਸੈਸ਼ਨ ਬੁਲਾਇਆ ਸੀ ਪਰ ਮਹਾਮਾਰੀ ਕਾਰਨ ਇਕ ਹੀ ਦਿਨ 'ਚ ਸਮੇਟ ਦਿੱਤਾ। ਅਜਿਹੇ 'ਚ ਅਕਾਲੀ ਦਲ ਦੱਸੇ ਕਿ ਕੀ ਉਨ੍ਹਾਂ ਦੀ ਸਮਰਥਕ ਭਾਜਪਾ ਦੀ ਹਰਿਆਣਾ ਸਰਕਾਰ ਨੇ ਵੀ ਵਿਧਾਨ ਸਭਾ ਸੈਸ਼ਨ ਨੂੰ ਸੀਮਤ ਕਰ ਕੇ ਗ਼ੈਰ-ਲੋਕਤੰਤਰਿਕ ਕੰਮ ਕੀਤਾ ਹੈ। ਅਕਾਲੀ ਦਲ ਨੇ ਮਹਾਮਾਰੀ 'ਤੇ ਸਿਆਸਤ ਕਰ ਕੇ ਗੰਦੀ ਸਿਆਸਤ ਦਾ ਇਕ ਹੋਰ ਅਧਿਆਏ ਰੱਚ ਦਿੱਤਾ ਹੈ।

ਲੁਕੇ ਏਜੰਡੇ 'ਤੇ ਕੰਮ ਕਰ ਰਹੇ ਹਨ ਬਾਜਵਾ-ਮੁੱਖ ਮੰਤਰੀ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਵਿਰੋਧੀ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ 'ਤੇ ਵੀ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਜਵਾ ਅਜਿਹਾ ਵਿਹਾਰ ਕਰ ਰਹੇ ਹਨ, ਜਿਵੇਂ ਉਹ ਵਿਰੋਧੀ ਧਿਰ ਦੇ ਨੇਤਾ ਹੋਣ ਤੇ ਉਨ੍ਹਾਂ ਦਾ ਮਕਸਦ ਸਰਕਾਰ 'ਤੇ ਹਮਲਾ ਕਰਨਾ ਹੈ। ਬਾਜਵਾ ਇਕ ਲੁਕੇ ਏਜੰਡੇ 'ਤੇ ਕੰਮ ਕਰ ਰਹੇ ਹਨ ਤੇ ਕਾਂਗਰਸ ਨੂੰ ਬਦਨਾਮ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ। ਬਾਜਵਾ ਵੱਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਘੁਟਾਲੇ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ 'ਤੇ ਕੈਪਟਨ ਨੇ ਕਿਹਾ ਕਿ ਉਹ ਜੰਗਲਰਾਜ 'ਚ ਵਿਸ਼ਵਾਸ ਨਹੀਂ ਕਰਦੇ। ਨਹੀਂ ਤਾਂ 2006 'ਚ ਤਾਰਕੋਲ ਖ਼ਰੀਦ ਮਾਮਲੇ 'ਚ ਬਾਜਵਾ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਆਪਣੇ ਮੰਤਰੀ ਮੰਡਲ ਤੋਂ ਬਾਜਵਾ ਨੂੰ ਬਰਖਾਸਤ ਕਰ ਦਿੰਦਾ।

 

ਕੋਰੋਨਾ ਦਾ ਕਹਿਰ;

ਹਸਪਤਾਲ ਦੀ ਦੂਜੀ ਮੰਜਿਲ ਤੋਂ ਡਿਗਣ ਕਾਰਨ ਮਰੀਜ਼ ਦੀ ਮੌਤ

ਫਰੀਦਕੋਟ, ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)   ਮੋਗਾ ਜ਼ਿਲ੍ਹੇ ਦੇ ਠੱਠੀ ਭਾਈ ਦੇ ਰਹਿਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਹਸਪਤਾਲ ਦੀ ਦੂਜੀ ਮੰਜਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਸ ਦੀ ਪਛਾਣ ਅਵਤਾਰ ਸਿੰਘ ਉਰਫ਼ ਗੋਰਾ ਪੁੱਤਰ ਸੋਹਣ ਸਿੰਘ ਵਜੋਂ ਹੋਈ। ਗੋਰਾ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਇਲਾਜ ਦੌਰਾਨ ਪਿਸ਼ਾਬ ਕਰਨ ਜਾਣ ਸਮੇਂ ਸੀਵਰੇਜ ਪਾਈਪ 'ਚ ਪੈਰ ਪੈਣ ਤੋਂ ਬਾਅਦ ਦੂਜੀ ਮੰਜਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਇਸ ਮੌਤ ਨੂੰ ਡਾਕਟਰਾਂ ਦੀ ਵੱਡੀ ਲਾਪਰਵਾਹੀ ਦੱਸਿਆ।ਉਨ੍ਹਾਂ ਕਿਹਾ ਕਿ ਗੋਰਾ ਨੂੰ 28 ਅਗਸਤ ਨੂੰ ਦੁਪਹਿਰ ਡੇਢ ਕੁ ਵਜੇ ਹੀ ਦਾਖਲ ਕਰਵਾਇਆ ਸੀ। ਉਸ ਸਮੇਂ ਡਾਕਟਰਾਂ ਨੇ ਪਰਿਵਾਰ ਨੂੰ ਮਰੀਜ਼ ਤੋਂ ਦੂਰ ਕਰਨ ਸਮੇਂ ਭਰੋਸਾ ਦਿੱਤਾ ਸੀ ਕਿ ਹੁਣ ਮਰੀਜ਼ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਡਾਕਟਰਾਂ ਨੇ ਉਸ ਨੂੰ ਮੌਤ ਦੇ ਮੂੰਹ 'ਚ ਪੈਣ ਲਈ ਇਕੱਲਾ ਛੱਡ ਦਿੱਤਾ। ਸਿਹਤ ਵਿਭਾਗ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਸੀ। ਮੈਡੀਕਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਰਾਜੀਵ ਜੋਸ਼ੀ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਲਾਪਤਾ ਪਾਵਨ ਸਰੂਪਾਂ ਦੀ ਜਾਂਚ ਸੀਬੀਆਈ ਤੋਂ ਹੋਵੇ - ਬ੍ਰਹਮਪੁਰਾ

ਲੌਂਗੋਵਾਲ ਅਤੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ

ਅੰਮਿ੍ਤਸਰ , ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-  ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਘੱਟ ਹੋਏ ਪਾਵਨ ਸਰੂਪਾਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸਬੰਧਤ ਅਧਿਕਾਰੀਆਂ ਕੋਲੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਪਰਚੇ ਦਰਜ ਕਰਕੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੜ੍ਹਦੀ ਕਲਾ ਲਈ ਅਤੇ ਧਰਮ ਦੀ ਸੇਵਾ ਕਰਨ ਲਈ ਬਣੀ ਸੀ। ਅੰਗਰੇਜ਼ ਸਾਮਰਾਜ ਦੌਰਾਨ ਜੋ ਭਾਰਤੀਆਂ ਨੇ ਤਸੀਹੇ ਸਹੇ ਸਨ, ਉਹ ਕਿਸੇ ਤੋਂ ਲੁਕੇ ਨਹੀਂ ਹਨ। ਉਨ੍ਹਾਂ ਸਮੇਂ ਦੌਰਾਨ ਸਿੱਖਾਂ ਨੇ ਅੰਗਰੇਜ਼ਾਂ ਖ਼ਿਲਾਫ਼ ਮੋਰਚੇ ਲਾ ਕੇ ਸ਼੍ਰੋਮਣੀ ਕਮੇਟੀ ਬਣਾਈ ਸੀ, ਪਰ ਹੁਣ ਵਾੜ ਹੀ ਵਾੜ ਨੂੰ ਖਾਣ ਲੱਗ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੇ ਸੁਧਾਰ ਤਾਂ ਕੀ ਕਰਨਾ, ਇਹ ਆਪਣੇ ਹੀ ਘਰ ਭਰਨ ਲੱਗੇ ਹਨ।

ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਇਨ੍ਹਾਂ ਸਾਰੇ ਕੰਮਾਂ ਦਾ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਹਨ, ਜਿਨ੍ਹਾਂ ਤੋਂ ਬਿਨਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਸ਼੍ਰੋਮਣੀ ਕਮੇਟੀ 'ਚ ਪੱਤਾ ਵੀ ਨਹੀਂ ਹਿੱਲਦਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਉਹ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਨੀਆ ਭਰ ਵਿਚ ਬਦਨਾਮ ਕਰ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਾਂਚ ਵਾਲੀ ਰਿਪੋਰਟ ਜਨਤਕ ਕਰੇ ਤੇ ਦੱਸੇ ਕਿ ਆਖਿਰ 328 ਸਰੂਪ ਹਨ ਕਿੱਥੇ? ਇਸ ਦੀ ਸਜ਼ਾ ਸਿਰਫ਼ ਤੇ ਸਿਰਫ਼ ਫਾਂਸੀ ਹੋਣੀ ਚਾਹੀਦੀ ਹੈ।

ਪੰਜਾਬ ਦੇ 18 ਜਿਲੇ ਦੇਸ਼ ਦੇ 275 ਨਸ਼ਾ ਗ੍ਰਸਤ ਜ਼ਿਲ੍ਹਿਆਂ 'ਚ ਸ਼ਾਮਲ -ਹਰਦੀਪ ਪੁਰੀ

ਚੰਡੀਗੜ੍ਹ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਪੂਰੇ ਭਾਰਤ 'ਚ 275 ਨਸ਼ਾ ਗ੍ਸਤ ਜ਼ਿਲਿ੍ਆਂ 'ਚੋਂ ਪੰਜਾਬ ਦੇ 18 ਜ਼ਿਲ੍ਹੇ ਸ਼ਾਮਲ ਹਨ। ਕੇਂਦਰ ਸਰਕਾਰ ਦੇਸ਼ ਨੂੰ ਨਸ਼ਾ ਮੁਕਤ ਭਾਰਤ ਬਣਾਉਣ ਲਈ ਯਤਨਸ਼ੀਲ ਹੈ ਤੇ ਇਸ ਲਈ ਮੋਦੀ ਸਰਕਾਰ ਪੂਰਾ ਪਲਾਨ ਤਿਆਰ ਕਰ ਚੁੱਕੀ ਹੈ। ਜਲਦ ਇਸ ਨੂੰ ਜ਼ਮੀਨੀ ਪੱਧਰ 'ਤੇ ਅਮਲੀ ਰੂਪ ਦਿੱਤਾ ਜਾਵੇਗਾ।ਹਰਦੀਪ ਪੁਰੀ ਭਾਜਪਾ ਇਕਾਈ ਦੀ ਸੂਬਾ ਕਾਰਜਕਾਰਨੀ ਦੀ ਵਰਚੁਅਲ ਮੀਟਿੰਗ 'ਚ ਸੰਬੋਧਨ ਕਰ ਰਹੇ ਸਨ।

ਸਮਾਰਟ ਸਿਟੀ ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ 'ਚ ਵਿਕਸਿਤ ਕੀਤੇ ਜਾਣ ਲਈ ਕੇਂਦਰ ਸਰਕਾਰ ਵੱਲੋਂ ਲੋੜੀਂਦੇ ਫੰਡ ਜਾਰੀ ਕਰ ਦਿੱਤੇ ਗਏ ਹਨ ਪਰ ਪੰਜਾਬ ਸਰਕਾਰ ਇਸ ਪ੍ਰਾਜੈਕਟ 'ਚ ਆਪਣੇ ਹਿੱਸੇ ਦਾ ਪੈਸਾ ਨਹੀਂ ਪਾ ਰਹੀ। ਇਸ ਕਾਰਨ ਇਹ ਪ੍ਰਾਜੈਕਟ ਲਟਕ ਰਹੇ ਹਨ। ਪੁਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਰਾਜੈਕਟ ਲਈ 271 ਕਰੋੜ ਰੁਪਏ ਦਾ ਖਰਚ ਦੱਸਿਆ ਸੀ ਪਰ ਸਰਕਾਰ ਨੇ ਆਪਣੇ ਹਿੱਸੇ ਦਾ ਫੰਡ ਰਿਲੀਜ਼ ਨਹੀਂ ਕੀਤਾ, ਜਿਸ ਤਹਿਤ ਇਹ ਪ੍ਰਾਜੈਕਟ ਅਜੇ ਵੀ ਲਟਕ ਰਿਹਾ ਹੈ।

ਕੇਂਦਰੀ ਮੰਤਰੀ ਨੇ ਅੰਮਿ੍ਤਸਰ ਵਾਸੀਆਂ ਨਾਲ ਕੀਤੇ ਗਏ ਆਪਣੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਸ੍ਰੀ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡਾ ਅੰਮਿ੍ਤਸਰ ਨੂੰ ਹੋਰ ਵਿਕਸਿਤ ਬਣਾਉਣ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁਨੈਕਟੀਵਿਟੀ ਬਾਕੀ ਭਾਰਤ ਤੋਂ ਮਜ਼ਬੂਤ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਰਚੁਅਲ ਬੈਠਕ 'ਚ ਕੈਪਟਨ ਨੂੰ ਨਸ਼ੇ ਦੇ ਮਾਮਲੇ 'ਚ ਘੇਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮਾਫੀਆ ਦੇ ਦਬਾਅ 'ਚ ਚੱਲ ਰਹੀ ਹੈ।

ਸ਼ਰਮਾ ਨੇ ਕਿਹਾ ਕਿ ਸੂਬੇ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ 128 ਮੌਤਾਂ ਦੇ ਮਾਮਲੇ ਨੂੰ ਲੈ ਕੇ ਪੂਰੇ ਸੂਬੇ 'ਚ ਭਾਜਪਾ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਵੀ ਕੈਪਟਨ ਸਰਕਾਰ ਸੁੱਤੀ ਰਹੀ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੌਰਾਨ ਮੋਦੀ ਸਰਕਾਰ ਵੱਲੋਂ ਭੇਜੇ ਗਏ ਅਨਾਜ ਤੇ ਦਾਲਾਂ ਵੀ ਜਨਤਾ ਤਕ ਪਹੁੰਚਾਉਣ 'ਚ ਕੈਪਟਨ ਸਰਕਾਰ ਨਕਾਮ ਸਾਬਿਤ ਹੋਈ ਤੇ ਇਸ ਦੇ ਨੇਤਾ ਜਨਤਾ ਦਾ ਰਾਸ਼ਨ ਡਕਾਰ ਗਏ। ਅੱਜ ਵੀ ਕਾਂਗਰਸੀ ਨੇਤਾਵਾਂ ਦੇ ਘਰਾਂ 'ਚ ਰਾਸ਼ਨ ਕਿੱਟਾਂ ਬਰਾਮਦ ਹੋਈਆਂ ਹਨ, ਜਿਸ ਦਾ ਪਰਦਾਫਾਸ਼ ਭਾਜਪਾ ਦੇ ਨੇਤਾਵਾਂ ਵੱਲੋਂ ਕੀਤਾ ਗਿਆ ਹੈ।  

ਭਾਰਤੀ ਕਿਸਾਨ ਯੁਨੀਅਨ ਏਕਤਾ  ਓੁਗਰਾਹਾ ਵੱਲੋਂ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ 

 ਮਹਿਲ ਕਲਾਂ /ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਅਤੇ ਜਥੇਬੰਦੀ ਦੇ ਸੂਬਾ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਤੇ ਮਜ਼ਦੂਰ ਵਿਰੋਧੀ ਖੇਤੀ ਆਰਡੀਨੈਂਸਾਂ ਬਿਜਲੀ ਸੋਧ ਬਿਲ ਦੇ ਵਿਰੋਧ ਵਿੱਚ ਪਿੰਡ ਗਹਿਲਾਂ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਆਗੂਆਂ ਨੇ  ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ -ਨਾਲ ਔਰਤਾਂ ਦੇ ਹੱਕ ਵੀ ਖੋਹੇ ਜਾ ਰਹੇ ਹਨ।ਇਸ ਸਮੇਂ ਇਕਾਈ ਪ੍ਰਧਾਨ ਮਨਜੀਤ ਸਿੰਘ ਸਾਬਕਾ ਪੰਚ, ਬਲਦੇਵ ਸਿੰਘ ਖਜਾਨਚੀ, ਗੁਰਬਚਨ ਸਿੰਘ ਸਕੱਤਰ, ਹਾਕਮ ਸਿੰਘ ਅਹੁਦੇਦਾਰ, ਜੋਗਿੰਦਰ ਸਿੰਘ, ਰੂਪ ਸਿੰਘ, ਜੈ ਸਿੰਘ, ਰਜਿੰਦਰ ਸਿੰਘ ਸਾਬਕਾ ਪੰਚ ਹਾਜ਼ਰ ਸਨ।

ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੀਵਾਲ ਵਿਖੇ ਪਿੰਡ ਵਾਸੀਆਂ ਨੇ ਗਲੀ ਮਹੱਲੇ ਢੋਲ ਬਜਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਔਰਤਾਂ ਨੇ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ ਪਿੰਡ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰੋਨਾ ਸੰਕਟ ਦੀ ਆੜ ਹੇਠ ਕਿਸਾਨ ਨੂੰ ਵਿਰੋਧੀ ਖੇਤੀ ਆਰਡੀਨੈਸ ਬਿਜਲੀ ਸੋਧ ਬਿੱਲ ਸਮੇਤ ਕਈ ਕਿਸਾਨ ਤੇ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਕੇ ਸਿੱਧੇ ਤੌਰ ਤੇ ਐਮਐਸਪੀ ਖਤਮ ਕਰਕੇ ਮੰਡੀ ਬੋਰਡ ਨੂੰ ਤੋੜ ਕੇ ਜਿਣਸਾਂ ਦੀ ਖਰੀਦ ਦਾ ਪ੍ਰਬੰਧਾ ਦਾ ਕੰਮ ਕਾਰਪੋਰੇਟਾਂ ਤੇ ਸਰਮਾਏਦਾਰ ਘਰਾਣਿਆਂ ਨੂੰ ਸੌਂਪਣਾ ਦੇ ਲਏ ਫ਼ੈਸਲੇ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਮਜ਼ਦੂਰਾਂ ਤੇ ਦੁਕਾਨਦਾਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਇਸ ਸਮੇਂ ਗੁਰਤੇਜ ਸਿੰਘ ਯੂਥ ਆਗੂ, ਮੀਤ ਪ੍ਰਧਾਨ ਭੋਲਾ ਸਿੰਘ, ਜਸਵੀਰ ਸਿੰਘ ਖ਼ਜ਼ਾਨਚੀ, ਪਿਆਰਾ ਸਿੰਘ, ਹਰਤੇਜ਼ ਸਿੰਘ, ਮੱਘਰ ਸਿੰਘ, ਜਿਸ ਪਾਲ ਸਿੰਘ, ਗੁਰਚਰਨ ਸਿੰਘ, ਚੰਦ ਸਿੰਘ, ਪਿਰਤ ਸਿੰਘ,ਮੀਤ ਪ੍ਰਧਾਨ ਨਾਜ਼ਰ ਸਿੰਘ ਹਾਜ਼ਰ ਸਨ।

ਇਸ ਤਰ੍ਹਾਂ ਹੀ ਪਿੰਡ ਹਮੀਦੀ ਵਿਖੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਬਲਰਾਜ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਜ਼ੋਰਦਾਰ ਨਾਅਰੇ ਬਾਜ਼ੀ ਕੀਤੀ ਇਸ ਸਮੇਂ ਅਹੁਦੇਦਾਰਾਂ ਨੇ ਕਿਹਾ ਕਿ ਅਜਿਹੇ ਆਰਡੀਨੈਂਸ ਲਾਗੂ ਹੋਣ ਨਾਲ ਆਉਣ ਵਾਲੇ ਸਮੇਂ ਵਿੱਚ ਕੋਆਪਰੇਟ ਘਰਾਣਿਆਂ ਤੇ ਸਰਮਾਏਦਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਮਜ਼ਦੂਰਾਂ ਦੀ ਜਗ੍ਹਾ ਉੱਪਰ ਕਬਜ਼ੇ ਕਰਕੇ ਸਿੱਧੇ ਤੌਰ ਤੇ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਦਾ ਉਜਾੜਾ ਹੋਵੇਗਾ ਉਨ੍ਹਾਂ ਕਿਹਾ ਕਿ ਅਜਿਹੇ ਆਰਡੀਨਸਾਂ ਜਨਤਕ ਵੰਡ ਪ੍ਰਣਾਲੀ ਤਹਿਤ ਗਰੀਬ ਲੋਕਾਂ ਨੂੰ ਸਸਤੇ ਰੇਟਾਂ ਤੇ ਡਿਪੂ ਉਪਰ ਮਿਲਦੀ ਕਣਕ ਅਤੇ ਹੋਰ ਸਹੂਲਤਾਂ ਖਤਮ ਹੋ ਜਾਣਗੀਆਂ ਇਸ ਸਮੇਂ ਕੇਵਲ ਸਿੰਘ, ਜ਼ੈਲਦਾਰ, ਰਣਜੀਤ ਸਿੰਘ ਦਿਓਲ, ਹਰਪਾਲ ਸਿੰਘ, ਗੁਰਜੰਟ ਸਿੰਘ, ਕੌਰ ਸਿੰਘ ਦਿਓਲ, ਦਿਲਬਾਗ ਸਿੰਘ, ਨਛੱਤਰ ਸਿੰਘ, ਮਾਸਟਰ ਹਰਨੇਕ ਸਿੰਘ, ਨਾਥ ਸਿੰਘ ਸਾਬਕਾ ਸਰਪੰਚ ਹਾਜ਼ਰ ਸਨ।

ਗੁਰਦੁਆਰਾ ਤਖਤੂਪੁਰਾ ਦੀ ਪ੍ਰਬੰਧਕ ਕਮੇਟੀ ਨੇ ਮੁਲਾਜ਼ਮਾਂ ਨੂੰ ਦਿੱਤਾ ਦੋ ਟੁੱਕ ਜਵਾਬ

ਕਿਹਾ ਸਿੱਖ ਜੁਡੀਸੀਅਲ ਕੋਲ ਕੇਸ ਚੱਲਦਾ ਹੈ,ਫ਼ੈਸਲਾ ਪ੍ਰਵਾਨ ਹੋਵੇਗਾ-ਮੈਨੇਜਰ/ਪ੍ਰਧਾਨ

ਬੱਧਨੀ ਕਲਾਂ/ਅਜੀਤਵਾਲ 29ਅਗਸਤ-(ਨਛੱਤਰ ਸੰਧੂ)-ਨੇੜਲੇ ਇਤਿਹਾਸਿਕ ਗੁਰਦੁਆਰਾ ਤਖਤੂਪੁਰਾ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਅਤੇ ਪ੍ਰਧਾਨ ਕਰਨੈਲ ਸਿੰਘ ਨੇ ਇੱਥੇ ਫ਼ਾਰਗ ਕੀਤੇ ਮੁਲਾਜ਼ਮਾਂ ਨੂੰ ਦੋ ਟੁੱਕ ਜਵਾਬ ਦਿੰਦਿਆ ਕਿਹਾ ਕਿ ਪਿਛਲੇ ਕਈ ਦਿਨਾਂ ਤੋ ਇਹ ਮੁਲਾਜ਼ਮ ਬਿਨ੍ਹਾਂ ਵਜ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੂਸ਼ਣ ਲਾ ਕੇ ਬਦਨਾਮ ਕਰ ਰਹੇ ਹਨ।ਉਨਾ੍ਹ ਕਿਹਾ ਕਿ ਇਨਾਂ੍ਹ ਮੁਲਾਜ਼ਮਾਂ ਪਿੱਛੇ ਪਿੰਡ ਦੇ ਦੋ ਵਿਅਕਤੀਆਂ ਦਾ ਹੱਥ ਹੈ,ਜੋ ਕਿ ਇੱਕ ਪਹਿਲਾਂ ਪ੍ਰਬੰਧਕ ਕਮੇਟੀ ਦਾ ਮੈਂਬਰ ਹੁੰਦਾ ਸੀ ਅਤੇ ਦੂਸਰਾ ਪਿੰਡ ਦਾ ਕਾਂਗਰਸੀ ਵਰਕਰ ਹੈ,ਇਹ ਦੋਵੇ ਜਾਣੇ ਹੀ ਇਨਾਂ੍ਹ ਨੂੰ ਭੜਕਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਪ੍ਰਚਾਰ ਕਰ ਰਹੇ ਹਨ,ਇਨਾਂ੍ਹ ਦਾ ਮਕਸਦ ਪਿਛਲੇ ਲੰਮੇ ਸਮੇ ਤੋ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਣਾ ਹੈ।ਉਨਾਂ੍ਹ ਕਿਹਾ ਕਿ ਬੇਸੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਾਂ੍ਹ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਨਖਾਹਾਂ ਦੇਣੀਆਂ ਹਨ,ਪਰ ਪ੍ਰਬੰਧਕ ਕਮੇਟੀ ਕਿੱਥੋ ਦੇਵੇ।ਗੁਰਦੁਆਰਾ ਸਾਹਿਬ ਦੀ 70ਏਕੜ ਦੇ ਕਰੀਬ ਜ਼ਮੀਨ ਹੈ,ਜਿਸ ਨੂੰ ਪਿੰਡ ਦੇ ਹੀ ਸੱਤ ਵਿਅਕਤੀ ਵਾਹ ਰਹੇ ਹਨ,ਪਰ ਇਨਾਂ੍ਹ ਵਿੱਚੋ ਕਿਸੇ ਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿਛਲੇ ਚਾਰ ਸਾਲਾਂ ਤੋ ਮਾਮਲੇ ਦੇ ਨਾਮ ਤੇ ਕੋਈ ਪੈਸਾ ਨਹੀ ਦਿੱਤਾ।ਉਨਾ੍ਹ ਅੱਗੇ ਦੱਸਿਆ ਕਿ 50ਹਜਾਰ ਪ੍ਰਤੀ ਏਕੜ ਮਾਮਲੇ ਦੇ ਹਿਸਾਬ ਦੇ ਨਾਲ ਇੱਕ ਕਰੋੜ ਚਾਲੀ ਲੱਖ ਰੁਪਏ ਦੀ ਰਾਸ਼ੀ ਬਣਦੀ ਹੈ,ਪਰ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਨੇ ਵੀ ਗੁਰੂਘਰ ਦੀ ਇਹ ਮਾਇਆ ਦੇਣ ਲਈ ਹਿੰਮਤ ਨਹੀ ਕੀਤੀ,ਫ਼ਿਰ ਕਿੱਥੋ ਇਨਾਂ੍ਹ ਮੁਲਾਜ਼ਮਾਂ ਨੂੰ ਤਨਖਾਹ ਕਮੇਟੀ ਦੇਵੇ।ਉਨਾਂ੍ਹ ਇਹ ਵੀ ਦੱਸਿਆ ਕਿ ਜਨਵਰੀ 2020ਵਿੱਚ ਇਹ ਮੁਲਾਜ਼ਮ ਇੱਥੋ ਫ਼ਾਰਗ ਹੋ ਗਏ ਸਨ,ਹੁਣ ਇਹ ਉੱਕਤ ਦੋਵਾਂ ਵਿਅਕਤੀਆਂ ਦੇ ਇਸਾਰਿਆਂ ਤੇ ਦੋਸ਼ ਮੜ੍ਹ ਰਹੇ ਹਨ।ਉਨਾ੍ਹ ਕਿਹਾ ਕਿ ਪਿਛਲੇ ਦਿਨੀਂ ਕੁਝ ਮੁਲਾਜ਼ਮਾਂ ਨੇ ਤਾਂ ਪ੍ਰਬੰਧਕ ਕਮੇਟੀ ਦੀ ਸ਼ਾਨ ਦੇ ਖਿਲਾਫ਼ ਬੁਰ੍ਹਾ ਭਲਾ ਵੀ ਕਿਹਾ ਹੈ,ਜਿਸ ਨੂੰ ਲੈ ਕੇ ਪ੍ਰਬੰਧਕ ਕਮੇਟੀ ਜਲਦੀ ਕੋਰਟ ਵਿੱਚ ਮਾਣਹਾਨੀ ਦਾ ਕੇਸ ਵੀ ਦਾਇਰ ਕਰੇਗੀ।ਮੈਨੇਜਰ ਨੇ ਅਖੀਰ ਵਿੱਚ ਇਹ ਵੀ ਦੱਸਿਆ ਕਿ ਸਿੱਖ ਜੁਡੀਸੀਅਲ ਕੋਲ ਵੀ ਇਹ ਕੇਸ ਚੱਲ ਰਿਹਾ ਹੈ,ਜੋ ਫੈਸਲਾ ਆਵੇਗਾ ਸਿਰ ਮੱਥੇ ਪ੍ਰਵਾਨ ਹੋਵੇਗਾ।ਇਸ ਸੰਬੰਧੀ ਮੁਲਾਜ਼ਮਾਂ ਨੇ ਇਨ੍ਹਾਂ ਦੋਸਾਂ ਨੂੰ ਸਿਰੇ ਤੋ ਨਕਾਰਦਿਆ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਸਾਡੇ ਚੁੱਲ੍ਹੇ ਠੰਡੇ ਹੋ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਸੱਤ ਦਿਨਾਂ ਲਈ ਸਵੈ-ਕੁਆਰੰਟੀਨ 'ਚ ਜਾਣ ਦਾ ਲਿਆ ਫ਼ੈਸਲਾ

ਦੋ ਪਾਜ਼ੇਟਿਵ ਕਾਂਗਰਸੀ ਵਿਧਾਇਕ ਸਦਨ 'ਚ ਪੁੱਜੇ

ਚੰਡੀਗੜ੍ਹ ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਦਿਨਾਂ ਲਈ ਸਵੈ-ਕੁਆਰੰਟੀਨ 'ਚ ਜਾਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਇਹ ਫੈਸਲਾ ਦੋ ਕਾਂਗਰਸੀ ਐੱਮਐੱਲਏ ਕੁਲਬੀਰ ਸਿੰਘ ਤੇ ਨਿਰਮਲ ਸਿੰਘ ਸ਼ੁਤਰਾਣਾ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਦੇ ਸੰਪਰਕ ਵਿਚ ਆਉਣ ਕਾਰਨ ਕੀਤਾ ਹੈ। ਕੈਪਟਨ ਨੇ ਡਾਕਟਰਾਂ ਦੀ ਸਲਾਹ 'ਤੇ ਅਤੇ ਸਰਕਾਰੀ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਇਹ ਫ਼ੈਸਲਾ ਲਿਆ।   ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਤੇ ਕੁਲਬੀਰ ਸਿੰਘ ਜ਼ੀਰਾ ਦੀ ਰਿਪੋਰਟ ਸ਼ੁੱਕਰਵਾਰ ਨੂੰ ਉਸ ਸਮੇਂ ਪਾਜ਼ੇਟਿਵ ਆ ਗਈ ਜਦੋਂ ਉਹ ਵਿਧਾਨ ਸਭਾ ਸੈਸ਼ਨ 'ਚ ਹਿੱਸਾ ਲੈ ਰਹੇ ਸਨ। 25 ਅਗਸਤ ਨੂੰ ਇਨ੍ਹਾਂ ਦੀ ਰਿਪੋਰਟ ਨੈਗੇਟਿਵ ਸੀ। ਹੁਣ ਸਦਨ 'ਚ ਜਿੰਨੇ ਵੀ ਵਿਧਾਇਕ, ਮੰਤਰੀ ਸ਼ਾਮਲ ਹੋਏ ਸਨ ਉਨ੍ਹਾਂ ਨੂੰ ਵੀ ਕੁਆਰੰਟਾਈਨ ਹੋਣਾ ਪੈ ਸਕਦਾ ਹੈ। ਨਿਰਮਲ ਸਿੰਘ ਸ਼ੁਤਰਾਣਾ ਨੂੰ ਸਦਨ ਦੇ ਅੰਦਰ ਬੈਠੇ-ਬੈਠੇ ਬੁਖਾਰ ਹੋ ਗਿਆ। ਐੱਮਐੱਲਏ ਹੋਸਟਲ ਦੀ ਲੈਬ 'ਚ ਤੁਰੰਤ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਨਿਕਲ ਆਏ। ਉਸ ਦੇ ਬਾਅਦ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸਿਹਤ ਅਧਿਕਾਰੀ ਦਾ ਫੋਨ ਆਇਆ ਕਿ ਉਨ੍ਹਾਂ ਨੇ ਜਿਹੜੇ ਨਮੂਨੇ ਦਿੱਤੇ ਸਨ, ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ। ਉਹ ਤੁਰੰਤ ਸਦਨ ਤੋਂ ਬਾਹਰ ਚਲੇ ਗਏ। ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ 25 ਨੂੰ ਟੈਸਟ ਕਰਾਇਆ ਸੀ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ।

ਵਿਧਾਇਕ ਪਰਮਿੰਦਰ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਕੋਰੋਨਾ ਪਾਜ਼ੇਟਿਵ

ਸੰਗਰੂਰ ,ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਅਕਾਲੀ ਦਲ ਨਾਲੋ ਵੱਖ ਹੋਏ ਸਾਬਕਾ ਖ਼ਜ਼ਾਨਾ ਮੰਤਰੀ ਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਪਰਮਿੰਦਰ ਸਿੰਘ ਢੀਂਡਸਾ ਨੇ ਖੁਦ ਸਾਂਝੀ ਕੀਤੀ। ਇਸ ਤੋਂ ਬਾਅਦ ਉਹ ਖੁਦ ਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਇਕ ਹਫ਼ਤੇ ਲਈ ਕੁਆਰੰਟਾਈਨ ਹੋ ਗਏ ਹਨ।ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਲਹਿਰਾਗਾਗਾ ਤੋਂ ਵਿਧਾਇਕ ਹਨ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਖ਼ਜ਼ਾਨਾ ਤੇ ਯੋਜਨਾ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ਵੀ ਰਹੇ ਹਨ।

ਥਾਣਾ ਮੁਖੀ ਘਨੌਰ ਅਤੇ ਕਾਂਸਟੇਬਲ ਵਿਰੁੱਧ ਆਪਣੇ ਹੀ ਥਾਣੇ 'ਚ ਮੁਕੱਦਮਾ ਦਰਜ

ਘਨੌਰ,ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਬੀਤੇ ਦਿਨੀਂ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਸੈਂਕੜੇ ਮੌਤਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ 'ਚ ਸਖ਼ਤਾਈ ਵਧਾ ਦਿੱਤੀ ਗਈ ਹੈ ਪਰ ਹਰਿਆਣਾ ਪੰਜਾਬ-ਸਰਹੱਦ 'ਤੇ ਵਸੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਨੂੰ ਸ਼ਰਾਬ ਤਸਕਰਾਂ ਦੇ ਪੰਜਾਬ 'ਚ ਦਾਖਲ ਹੋਣ ਲਈ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਇੱਥੇ ਲੱਗੇ ਨਾਕਿਆਂ ਤੋਂ ਤਸਕਰ ਪੁਲਸ ਅਧਿਕਾਰੀਆਂ ਨੂੰ ਕਥਿਤ ਮੋਟੀ ਰਿਸ਼ਵਤ ਦੇ ਕੇ ਪੰਜਾਬ 'ਚ ਦਾਖ਼ਲ ਹੋ ਜਾਣ 'ਚ ਸਫਲ ਹੋ ਜਾਂਦੇ ਹਨ। ਇਸ ਭ੍ਰਿਸ਼ਟਾਚਾਰੀ ਦੇ ਚੱਲਦਿਆਂ ਜਸਵਿੰਦਰ ਸਿੰਘ ਡੀ. ਐੱਸ. ਪੀ. ਘਨੌਰ ਅਤੇ ਪੰਜਾਬ ਪੁਲਸ ਦੇ ਹੋਰ ਵੱਡੇ ਅਫ਼ਸਰਾਂ ਨੇ ਸਖ਼ਤ ਕਾਰਵਾਈ ਕਰਦਿਆਂ ਥਾਣਾ ਘਨੌਰ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਅਤੇ ਕਾਂਸਟੇਬਲ ਬਲਵਿੰਦਰ ਸਿੰਘ ਵਿਰੁੱਧ 409, 213, 120 ਆਈ. ਪੀ. ਸੀ. ਸੈਕਸ਼ਨ 7, 13(2) ਅਤੇ ਭ੍ਰਿਸ਼ਟਾਚਾਰੀ ਵਿਰੁੱਧ ਬਣਾਏ ਐਕਟ 1988 ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਮੁਲੇਪਰ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਵਿਖੇ 2 ਵਿਅਕਤੀਆਂ ਨੂੰ ਜਾਅਲੀ ਸ਼ਰਾਬ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਸ਼ਰਾਬ ਸਮੇਤ ਕਾਬੂ ਕੀਤੇ ਵਿਅਕਤੀਆਂ ਨੇ ਦੋਸ਼ ਕਬੂਲਿਆ ਹੈ ਕਿ ਜਦੋਂ ਉਹ 32 ਪੇਟੀਆਂ ਸ਼ਰਾਬ ਸਮੇਤ ਥਾਣਾ ਘਨੌਰ ਦੇ ਇਲਾਕੇ 'ਚੋਂ ਲੰਘ ਰਹੇ ਸੀ ਤਾਂ ਘਨੌਰ ਥਾਣੇ ਦੇ ਹੌਲਦਾਰ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ 32 ਸ਼ਰਾਬ ਦੀਆਂ ਪੇਟੀਆਂ ਆਪਣੀ ਗੱਡੀ 'ਚ ਰੱਖ ਲਈਆਂ ਤੇ ਦੋਸ਼ੀਆਂ ਕੋਲੋਂ 50,000 ਰੁਪਏ ਕੇਸ ਰਫ਼ਾ-ਦਫ਼ਾ ਕਰਨ ਲਈ ਮੰਗ ਕੀਤੀ। ਦਰਜ ਮੁਕੱਦਮੇ ਮੁਤਾਬਕ 9,500 ਰੁਪਏ ਹੌਲਦਾਰ ਬਲਵਿੰਦਰ ਸਿੰਘ ਨੂੰ ਮੌਕੇ 'ਤੇ ਦੇ ਦਿੱਤੇ ਅਤੇ ਬਾਕੀ ਫੇਰ ਦੇਣ ਦਾ ਵਾਅਦਾ ਕੀਤਾ। ਉਪਰੰਤ ਹੌਲਦਾਰ ਬਲਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 9,500 ਰੁਪਏ ਲੈ ਕੇ ਐੱਸ. ਆਈ. ਸੁਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਘਨੌਰ ਨੂੰ ਦਿੱਤੇ ਸਨ, ਜਿਸ ਤਹਿਤ ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਨੇ ਇਨ੍ਹਾਂ ਬਿਆਨਾਂ 'ਤੇ ਥਾਣਾ ਘਨੌਰ ਵਿਖੇ ਹੀ ਥਾਣਾ ਮੁਖੀ ਅਤੇ ਹੌਲਦਾਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕੇ ਥਾਣਾ ਮੁਖੀ ਇਸ ਮੌਕੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਇਕਾਂਤਵਾਸ ਹਨ।  

ਕੈਨੇਡਾ ਪੜ੍ਹਨ ਵਾਲਿਆਂ ਲਈ ਨਵਾਂ ਐਲਾਨ, 30 ਅਪ੍ਰੈਲ, 2021 ਤਕ ਵਿਦਿਆਰਥੀ ਨਹੀਂ ਆ ਸਕਣਗੇ ਕੈਨੇਡਾ

 

ਕੈਲਗਰੀ , ਅਗਸਤ 2020-(ਏਜੰਸੀ )  ਇਸ ਸਾਲ ਕੈਨੇਡਾ ਵਿਚ ਪੜ੍ਹਾਈ ਕਰਨ ਵਾਸਤੇ ਦਾਖ਼ਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਅਲਿਜੀਬਿਲਟੀ ਸਬੰਧੀ 3 ਨਵੇਂ ਕਦਮਾਂ ਦਾ ਐਲਾਨ ਕੀਤਾ ਗਿਆ ਹੈ। ਕੋਵਿਡ-19 ਕਾਰਨ ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪੋ-ਆਪਣੇ ਦੇਸ਼ਾਂ ਵਿਚ ਰਹਿ ਕੇ ਆਨਲਾਈਨ ਪੜ੍ਹਾਈ ਕਰਨੀ ਪੈ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਮਹਿਕਮੇ ਵੱਲੋਂ 3 ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਅੰਤਰਰਾਸ਼ਟਰੀ ਵਿਦਿਆਰਥੀ 30 ਅਪ੍ਰੈਲ, 2021 ਤਕ ਆਪੋ ਆਪਣੇ ਦੇਸ਼ਾਂ ਵਿਚ ਰਹਿ ਕੇ ਪੜ੍ਹਾਈ ਕਰ ਸਕਦੇ ਹਨ ਤੇ ਉਨ੍ਹਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਨਿਰਧਾਰਤ ਟਾਈਮ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਪਰ ਉਨ੍ਹਾਂ ਦੇ ਕੋਰਸ ਦਾ 50 ਫ਼ੀਸਦੀ ਹਿੱਸਾ ਕੈਨੇਡਾ ਵਿਚ ਜ਼ਰੂਰ ਪੂਰਾ ਹੋਣਾ ਚਾਹੀਦਾ ਹੈ। ਜਿਨ੍ਹਾਂ ਵਿਦਿਆਰਥੀਆਂ ਕੋਲ 8 ਤੋਂ 12 ਮਹੀਨਿਆਂ ਦਾ ਕੋਰਸ ਹੈ ਜਿਹੜਾ ਇਸ ਸਾਲ ਮਈ ਤੋਂ ਸਤੰਬਰ ਦਰਮਿਆਨ ਸ਼ੁਰੂ ਹੋਣਾ ਸੀ ਤੇ ਉਹ ਇਸ ਦੌਰਾਨ ਕੈਨੇਡਾ ਨਹੀਂ ਆ ਸਕਦੇ ਤਾਂ ਵੀ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਮੰਨਿਆ ਜਾਵੇਗਾ।। ਜਿਹੜੇ ਵਿਦਿਆਰਥੀਆਂ ਨੇ ਇਸ ਸਾਲ ਮਈ ਤੋਂ ਸਤੰਬਰ ਵਾਸਤੇ ਕਿਸੇ ਵੀ ਪ੍ਰੋਗਰਾਮ ਵਿਚ ਦਾਖ਼ਲਾ ਲਿਆ ਸੀ ਅਤੇ ਉਹ 30 ਅਪ੍ਰੈਲ, 2021 ਤਕ ਆਨਲਾਈਨ ਹੀ ਪੜ੍ਹਾਈ ਕਰਦੇ ਹਨ ਅਤੇ ਇਕ ਤੋਂ ਜ਼ਿਆਦਾ ਐਲੀਜੀਬਲ ਪ੍ਰੋਗਰਾਮ ਪਾਸ ਕਰ ਜਾਂਦੇ ਹਨ ਉਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਵਾਸਤੇ ਆਪਣੇ ਪ੍ਰੋਗਰਾਮ ਦਾ ਪੂਰਾ ਸਮਾਂ ਜੋੜ ਕੇ ਅਪਲਾਈ ਕਰਨ ਦੀ ਆਗਿਆ ਹੋਵੇਗੀ। ਸ਼ਰਤ ਕੇਵਲ ਇਹੀ ਹੋਵੇਗੀ ਕਿ ਉਨ੍ਹਾਂ ਨੇ 50 ਫ਼ੀਸਦੀ ਕੋਰਸ ਕੈਨੇਡਾ ਵਿਚ ਰਹਿ ਕੇ ਪਾਸ ਕੀਤਾ ਹੋਵੇ।  

ਆਉਣ ਵਾਲੀ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੀ ਹੋਵੇਗੀ ਹਰ ਖੁੰਡ-ਖੁੰਡ ਤੇ ਇਹ ਹੀ ਚਰਚਾ ਹੈ। ਦਵਿੰਦਰ ਸਿੰਘ ਬੀਹਲਾ 

ਮਹਿਲ ਕਲਾਂ /ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਦਵਿੰਦਰ ਸਿੰਘ ਬੀਹਲਾ ਨੂੰ ਜੁਲਾਈ ਦੇ ਵਿੱਚ ਸ਼ੋ੍ਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਬਰਨਾਲਾ ਜ਼ਿਲ੍ਹਾ ਦੇ ਵਿੱਚ ਸਰਗਰਮੀਆਂ ਤੇਜ਼ ਹਨ,ਨੋਜਵਾਨ ਅਤੇ ਮਹਿਲਾਵਾਂ ਲਗਾਤਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਹੈ ਕਿ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ,2022 ਵਿੱਚ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਹੀ ਆਵੇਗੀ। ਇਹ ਖੁੰਢ-ਖੁੰਢ ਚਰਚਾ ਹੋ ਰਹੀ ਹੈ ਕਿ ਜਿੰਨੀਆਂ ਵੀ ਸਕੀਮਾਂ, ਜਿੰਨੀਆਂ ਵੀ ਤਰੱਕੀਆਂ ਹੋਇਆਂ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹਨ ਅਤੇ ਸੁਖਬੀਰ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਨਾਲ ਹੀ ਕਿਹਾ ਕਿ ਅਸੀਂ ਬਰਨਾਲਾ ਜ਼ਿਲ੍ਹੇ ਦਾ ਵਿਕਾਸ ਕਰਨਾ ਹੈ,ਸਾਡਾ ਮੁੱਖ ਅਜੈਂਡਾ ਸਿਹਤ ਅਤੇ ਸਿੱਖਿਆ ਹੋਵੇਗਾ, ਅਸੀਂ ਹਰ ਵਰਗ ਨੂੰ ਨਾਲ ਲੈਕੇ ਚੱਲਾਂਗੇ,ਹਰ ਇੱਕ ਦੀ ਸਮੱਸਿਆ ਸੁਣਾਂਗੇ। ਸਰਦਾਰ ਦਵਿੰਦਰ ਸਿੰਘ ਬੀਹਲਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਦਫ਼ਤਰ ਅਤੇ ਮੇਰੀ ਰਿਹਾਇਸ਼ ਬਰਨਾਲਾ ਵਿੱਚ ਹੈ,ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਜਦ ਮਰਜੀ ਫੋਨ ਕਰ ਸਕਦੇ ਹਨ, ਮੈਂ ਹਮੇਸ਼ਾ ਲੋਕਾਂ ਦੀ ਸੇਵਾ ਲਈ ਹਾਜ਼ਰ ਹਾਂ ਅਤੇ ਅੱਜ ਲੜੀਵਾਰ ਜੋ 250 ਭੈਣਾਂ ਦਾ ਜੱਥਾ ਬੀਬੀ ਸਰਬਜੀਤ ਕੌਰ ਦੀ ਅਗਵਾਈ ਵਿੱਚ ਸ਼ੋ੍ਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ,ਅੱਜ ਉਸਦੀ ਦੂਜ਼ੀ ਲੜੀ ਹੈ, ਕਿਉਂਕੇ ਕਰੋਨਾ ਨੂੰ ਮੁੱਖ ਰੱਖਦੇ ਹੋਏ,20 ਤੋਂ ਵੱਧ ਕੱਠ ਨਾ ਕਰਨ ਕਰਕੇ, 20-20 ਮਹਿਲਾਵਾਂ ਦਾ ਜੱਥਾ ਸ਼ਾਮਲ ਹੋ ਰਿਹਾ ਹੈ ਅਤੇ ਇਹ ਵੀ ਕਿਹਾ ਕਿ 1800-2000 ਨੋਜਵਾਨਾਂ ਦੀ ਲਿਸਟ ਪੈਂਡਿੰਗ ਪਈ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਸ਼ੋ੍ਮਣੀ ਅਕਾਲੀ ਦਲ ਨਾਲ ਜੁੜਨਗੇ ।

ਭਾਰਤੀ ਕਿਸਾਨ ਯੁਨੀਅਨ ਓੁਗਰਾਹਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ 

ਪਿੰਡ ਠੂਲੀਵਾਲ ਵਿਖੇ ਪਿੰਡ ਵਾਸੀਆਂ ਔਰਤਾਂ ,ਬਜੁਰਗਾਂ,ਨੌਜਵਾਨਾਂ ਨੇ ਮੋਦੀ ਸਰਕਾਰ ਦਾ ਡਟਕੇ ਵਿਰੋਧ ਕੀਤਾ। ਨਾਲ ਹੀ ਬਿੰਦਰ ਸਿੰਘ ਦੀਵਾਨਾ ਦੀ ਨਾਟਕ ਮੰਡਲੀ ਨੇ ਕਿਸਾਨ ਖੁਦਕੁਸ਼ੀਆਂ ਰੋਕੂ ਦੀਆਂ ਵੱਖ-ਵੱਖ ਝਲਕੀਆਂ ਦਿਖਾ ਕੇ ਧਰਨੇ ਨੂੰ ਸਫਲ ਬਣਾਇਆ।

ਮਹਿਲ ਕਲਾਂ/ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)-ਪਿੰਡ ਠੁੱਲੀਵਾਲ ਵਿਖੇ ਪਿੰਡ ਵਾਸੀਆਂ ਔਰਤਾਂ ਅਤੇ ਨੌਜਵਾਨਾਂ ਵੱਲੋਂ ਭਰਵਾਂ ਇਕੱਠ ਕਰਕੇ ਮੋਦੀ ਸਰਕਾਰ ਵਰੁੱਧ ਜੱਮਕੇ ਨਾਰੇਬਾਜੀ ਕੀਤੀ।ਧਰਨੇ ਨੂੰ ਸਫਲ ਬਨਾਉਣ ਚ਼  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਪ੍ਰਧਾਨ ਮੇਵਾ ਸਿੰਘ ਪੱਟੀ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਕਮੇਟੀ ਦੇ ਨਿਰਦੇਸ਼ਾਂ ਉੱਪਰ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਤੇ ਮਜ਼ਦੂਰ ਵਿਰੋਧੀ ਖੇਤੀ ਆਰਡੀਨੈਂਸਾਂ ਬਿਜਲੀ ਸੋਧ ਬਿਲ ਦੇ ਖੇਤੀ ਸੰਕਟ ਦੇ ਸਥਾਈ ਹੱਲ 29 ਅਗਸਤ ਦੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਪੱਕੇ ਮੋਰਚਿਆਂ ਦੀਆਂ ਤਿਆਰੀਆਂ ਸਬੰਧੀ  ਪਿੰਡ ਠੁੱਲੀਵਾਲ ਵਿਖੇ ਔਰਤਾਂ ਅਤੇ ਨੌਜਵਾਨਾਂ ਵੱਲੋਂ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗੁਰਤੇਜ ਸਿੰਘ ਯੂਥ ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ -ਨਾਲ ਔਰਤਾਂ ਦੇ ਹੱਕ ਵੀ ਖੋਹੇ ਜਾ ਰਹੇ ਹਨ ਪਰ ਅੱਜ ਸਾਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਤੇ ਔਰਤ ਮਾਰੂ ਫ਼ੈਸਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਇੱਕ ਮੁੱਠ ਹੋ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ 29 ਅਗਸਤ ਤੱਕ  ਲਗਾਏ ਜਾ ਰਹੇ ਮੋਰਚੇ ਵਿੱਚ ਔਰਤਾਂ ਨੂੰ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਨੇ ਮੀਤ ਪ੍ਰਧਾਨ ਭੋਲਾ ਸਿੰਘ ਅਤੇ ਜਸਵੀਰ ਸਿੰਘ ਖ਼ਜ਼ਾਨਚੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰੋਨਾ ਸੰਕਟ ਦੀ ਆੜ ਹੇਠ ਕਿਸਾਨ ਨੂੰ ਵਿਰੋਧੀ ਖੇਤੀ ਆਰਡੀਨੈਸ ਬਿਜਲੀ ਸੋਧ ਬਿੱਲ ਸਮੇਤ ਕਈ ਕਿਸਾਨ ਤੇ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਕੇ ਸਿੱਧੇ ਤੌਰ ਤੇ ਐਮਐਸਪੀ ਖਤਮ ਕਰਕੇ ਮੰਡੀ ਬੋਰਡ ਨੂੰ ਤੋੜ ਕੇ ਜਿਣਸਾਂ ਦੀ ਖਰੀਦ ਦਾ ਪ੍ਰਬੰਧਾ ਦਾ ਕੰਮ ਕਾਰਪੋਰੇਟਾਂ ਤੇ ਸਰਮਾਏਦਾਰ ਘਰਾਣਿਆਂ ਨੂੰ ਸੌਂਪਣਾ ਦੇ ਲਏ ਫ਼ੈਸਲੇ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਮਜ਼ਦੂਰਾਂ ਤੇ ਦੁਕਾਨਦਾਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਜਾਣਗੇ।ਅਮਰੀਕ ਸਿੰਘ ਖ਼ਜ਼ਾਨਚੀ ਅਤੇ ਪਿਆਰਾ ਸਿੰਘ ਨੇ ਕਿਹਾ ਕਿ ਅਜਿਹੇ ਆਰਡੀਨੈਂਸ ਲਾਗੂ ਹੋਣ ਨਾਲ ਆਉਣ ਵਾਲੇ ਸਮੇਂ ਵਿੱਚ ਕੋਆਪਰੇਟ ਘਰਾਣਿਆਂ ਤੇ ਸਰਮਾਏਦਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਮਜ਼ਦੂਰਾਂ ਦੀ ਜਗ੍ਹਾ ਉੱਪਰ ਕਬਜ਼ੇ ਕਰਕੇ ਸਿੱਧੇ ਤੌਰ ਤੇ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਦਾ ਉਜਾੜਾ ਹੋਵੇਗਾ ਉਨ੍ਹਾਂ ਕਿਹਾ ਕਿ ਅਜਿਹੇ ਆਰਡੀਨਸਾਂ ਜਨਤਕ ਵੰਡ ਪ੍ਰਣਾਲੀ ਤਹਿਤ ਗਰੀਬ ਲੋਕਾਂ ਨੂੰ ਸਸਤੇ ਰੇਟਾਂ ਤੇ ਡਿਪੂ ਉਪਰ ਮਿਲਦੀ ਕਣਕ ਅਤੇ ਹੋਰ ਸਹੂਲਤਾਂ ਖਤਮ ਹੋ ਜਾਣਗੀਆਂ ਹਰਤੇਜ ਸਿੰਘ ਅਤੇ ਮੱਘਰ ਸਿੰਘ ਨੇ ਕਿਹਾ ਕਿ ਮੋਦੀ  ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਕੇ ਕਿਸਾਨੀ ਤੇ ਮਜ਼ਦੂਰ ਜਮਾਤ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਕਿਸਾਨ ਤੇ ਮਜ਼ਦੂਰ ਵਿਰੋਧੀ ਆਰਡੀਨੈਂਸਾਂ ਦਾ ਇੱਕ ਬਿੱਲ ਵਿਧਾਨ ਸਭਾ ਵਿੱਚ ਲਿਆ ਕੇ ਮਤਾ ਪਾ ਕੇ ਆਰਡੀਨੈਂਸ ਨੂੰ ਰੱਦ ਕਰਨਾ ਚਾਹੀਦਾ ਹੈ ਪਰ ਲੋਟੂ ਸਰਕਾਰਾਂ ਵੱਲੋਂ ਬੀਜੇਪੀ ਦੇ ਦਬਾਅ ਹੇਠ ਆ ਕੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਹੋ ਰਹੇ ਧੱਕੇ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ।ਜਸਪਾਲ ਸਿੰਘ ਅਤੇ ਗੁਰਚਰਨ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਅੱਜ ਮੋਦੀ ਰਾਜ ਨਹੀਂ ਕਰ ਰਿਹਾ ਸਗੋਂ ਕਾਰਪੋਰੇਟ ਘਰਾਣੇ ਰਾਜ ਪ੍ਰਬੰਧ ਤੇ ਕਾਬਜ਼ ਹੋ ਕੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਉਜਾੜਾ ਕਰਨ ਤੇ ਤੁਲੇ ਹੋਏ ਹਨ ਉਨ੍ਹਾਂ ਮੰਗ ਕੀਤੀ ਕਿ ਆਰਡੀਨੈਂਸਾਂ ਨੂੰ ਰੱਦ ਕਰਕੇ ਬੀਜ ਸਪਰੇਅ ਵਰਗੀ ਖੇਤੀ ਲਾਗਤਾਂ ਦੀ ਮੰਡੀ ਵਿੱਚ ਸਾਮਰਾਜੀ ਕੰਪਨੀਆਂ ਦੇ ਅੰਨ੍ਹੇ ਮੁਨਾਫ਼ੇ ਨੂੰ ਟੈਕਸ ਲਗਾ ਕੇ ਪੂੰਜੀ ਜੁਟਾਈ ਜਾਵੇ ਗ਼ਰੀਬ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਸਤੇ ਕਰਜ਼ੇ ਦੇ ਰੂਪ ਵਿਚ ਦਿਤੀ ਜਾਵੇ। ਚੰਦ ਸਿੰਘ ਅਤੇ ਪੈਰਤ ਸਿੰਘ ਨੇ ਕਿਹਾ ਕਿ ਖੇਤੀ ਵਿੱਚੋਂ ਸੂਦਖੋਰੀ ਪ੍ਰਬੰਧ ਦਾ ਮੁਕੰਮਲ ਖਾਤਮਾ ਹੋਵੇ ਵੱਡੇ ਜਗੀਰਦਾਰਾ ਪੂੰਜੀਪਤੀ ਤੋਂ ਜ਼ਮੀਨਾਂ ਖੋਹ ਕੇ ਛੋਟੇ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੰਡੀਆਂ ਜਾਣ ਇਸ ਗਹਿਰੇ ਸੰਕਟ ਨਾਲ ਖੇਤੀ ਦੇ ਵਿਕਾਸ ਅਤੇ ਤਰੱਕੀ ਵਿੱਚ ਵਾਧਾ ਹੋਵੇਗਾ ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲੇ ਵਾਪਸ ਨਾ ਲਏ ਤਾਂ ਜਥੇਬੰਦੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਵਾਂਗ ਲੁੱਟ ਕਸੁੱਟ ਦੇ ਰਾਜ ਪ੍ਰਬੰਧ ਦੇ ਖ਼ਾਤਮੇ ਲਈ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਮੀਤ ਪ੍ਰਧਾਨ ਨਾਜਰ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ 29 ਅਗਸਤ ਤੱਕ ਸੂਬਾ ਕਮੇਟੀ ਦੇ ਸੱਦੇ ਉੱਪਰ ਪੱਕੇ ਮੋਰਚੇ ਲੱਗੇ ਹੋਏ ਨੇ ਅਤੇ ਰੈਲੀਆਂ ਕਰਕੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ।

ਆਈਏਐੱਸ ਅਫਸਰ ਦੇ ਮੁੰਡੇ ਨੂੰ ਅਗਵਾ ਤੇ ਕਤਲ ਮਾਮਲੇ 'ਚ ਸਾਬਕਾ ਡੀਜੀਪੀ ਸੈਨੀ ਨੂੰ ਰਾਹਤ, ਗ੍ਰਿਫ਼ਤਾਰੀ 'ਤੇ 29 ਤਕ ਰੋਕ

ਮੋਹਾਲੀ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਆਈਏਐੱਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਨੀ ਦੀ ਗ੍ਰਿਫ਼ਤਾਰੀ 'ਤੇ ਫਿਲਹਾਲ ਰੋਕ ਜਾਰੀ ਰਹੇਗੀ। ਵੀਰਵਾਰ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਸੈਨੀ ਦੀ ਗ੍ਰਿਫ਼ਤਾਰੀ 'ਤੇ 29 ਅਗਸਤ ਤਕ ਰੋਕ ਲੱਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 6 ਮਈ 2020 ਨੂੰ ਆਈਪੀਸੀ ਦੀ ਧਾਰਾ 364, 201, 334, 330, 219, 120ਬੀ ਦੇ ਤਹਿਤ ਦਰਜ ਕੀਤੀ ਗਈ ਐੱਫਆਈਆਰ ਵਿਚ ਸੁਮੇਧ ਸੈਣੀ ਦੇ ਨਾਲ ਸ਼ਾਮਲ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਅਧਿਕਾਰੀਆਂ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਇਸ ਕੇਸ ਵਿਚ ਸੈਣੀ ਦੇ ਖ਼ਿਲਾਫ਼ ਵਾਅਦਾ ਮਾਫ਼ ਗਵਾਹ ਬਣ ਕੇ ਅਦਾਲਤ ਵਿਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਸਨ। ਇਸ ਤੋਂ ਬਾਅਦ ਸਰਕਾਰੀ ਪੱਖ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੋਹਾਲੀ ਦੀ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਸਵੀਨ ਕੌਰ ਦੀ ਅਦਾਲਤ ਨੇ ਸੈਣੀ ਦੇ ਖ਼ਿਲਾਫ਼ ਦਰਜ ਐੱਫਆਈਆਰ ਵਿਚ ਆਈਪੀਸੀ ਦੀ ਧਾਰਾ 302 ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ ਅਤੇ ਕਿਹਾ ਸੀ ਕਿ ਇਸ ਮਾਮਲੇ ਵਿਚ ਸਾਬਕਾ ਡੀਜੀਪੀ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸਨੂੰ ਤਿੰਨ ਦਿਨ ਦਾ ਅਗਾਊਂ ਨੋਟਿਸ ਦਿੱਤਾ ਜਾਵੇ।