ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-13 ਵੇ ਨਾਨਕਸਰ ਠਾਠ ਕਸਬਾ ਮਹਿਲ ਕਲਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਕੇਹਰ ਸਿੰਘ ਦੀ ਅਗਵਾਈ ਹੇਠ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਾਨਕਸਰ ਸੰਪਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਦੇ ਸੁਭ ਆਗਮਨ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਅਤੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅੱਜ 55 ਵਾਂ ਸਾਲਾਨਾ ਸੰਤ ਸਮਾਗਮ ਸੂਰਆਤ ਪੰਜ ਸ੍ਰੀ ਸੰਪਟ ਅਖੰਡ ਪਾਠ ਅਤੇ ਸ੍ਰੀ ਸੰਪਟ ਸੁਖਮਨੀ ਸਾਹਿਬ ਦੇ ਪਾਠ ਅਤੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾ ਕਿ ਅਰਦਾਸ ਬੇਨਤੀ ਕਰਵਾਈ ਗਈ। ਇਸ ਮੌਕੇ ਕੀਰਤਨ ਦਰਬਾਰ ਵਿੱਚ ਪ੍ਰਸਿੱਧ ਰਾਗੀ ਭਾਈ ਹਰਭਜਨ ਸਿੰਘ ਧਨੇਰ,ਮਹੰਤ ਗੁਰਪ੍ਰੀਤ ਸਿੰਘ,ਭਾਈ ਭੋਲਾ ਸਿੰਘ ਰਾਗੀ ਸਹਿਜੜਾ,ਭਾਈ ਗੁਰਦੇਵ ਸਿੰਘ ਦੇ ਜਥਿਆ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ ਨਾਨਕਸਰ ਠਾਠ ਮਹਿਲ ਕਲਾਂ ਨੇ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਨਾਲ ਜੋੜਨ ਲਈ ਉਨ੍ਹਾਂ ਦੇ ਮਾਤਾ ਪਿਤਾ ਨੂੰ ਬਣਦੀ ਜਿੰਮੇਵਾਰੀ ਨਿਭਾਉਣ ਦੀ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 11 ਸਤੰਬਰ ਤੋਂ ਲੈ ਕੇ 15 ਸਤੰਬਰ ਤੱਕ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸੰਤ ਮਹਾਂਪੁਰਸ਼ ਤੇ ਕਥਾ ਵਾਚਕ ਤੇ ਕੀਰਤਨੀ ਜੱਥੇ ਹਾਜਰੀ ਭਰਨਗੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੇਸ ਵਿਦੇਸ਼ ਅੰਦਰ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਹੋਣ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸਾਲ ਨਗਰ ਕੀਰਤਨ ਨਹੀਂ ਸਜਾਇਆ ਜਾਵੇਗਾ । ਉਨ੍ਹਾਂ ਨੇ ਦੱਸਿਆ ਕਿ 16 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੱਕ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ। ਇਸ ਉਪਰੰਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਨਾਨਕਸਰ ਕਲੇਰਾਂ ਦੇ ਮੋਜੂਦਾ ਮਹਾਪੁਰਸ਼ਾਂ ਸੰਤ ਬਾਬਾ ਘਾਲਾ ਸਿੰਘ ਜੀ,ਸੰਤ ਬਾਬਾ ਜੋਗਾ ਸਿੰਘ ਪਾਣੀਪਤ ਕਰਨਾਲ ਤੇ ਸੰਤ ਮਹਾਂਪੁਰਸ਼ ਉਚੇਚੇ ਤੌਰ ਤੇ ਹਾਜਰੀ ਭਰਨਗੇ। ਉਨ੍ਹਾਂ ਨੇ ਦੱਸਿਆ ਕਿ ਸਮੂਹ ਸੰਗਤਾਂ ਨੂੰ ਕੋਵਿਡ19 ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਮੂੰਹ ਉੱਪਰ ਮਾਸਕ ਪਾ ਕੇ ਆਉਣ ਦੀ ਅਪੀਲ ਕੀਤੀ ਪੰਜਾਬ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ,ਬਾਬਾ ਬਲਵੀਰ ਘੋਨਾ,ਪ੍ਰੈਸ ਕਲੱਬ ਰਜਿ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਉਘੇ ਸਮਾਜ ਸੇਵੀ ਭਾਈ ਸਰਬਜੀਤ ਸਿੰਘ ਸੰਭੂ,ਸੀਨੀਅਰ ਕਾਂਗਰਸੀ ਆਗੂ ਸ.ਸਰਬਜੀਤ ਸਿੰਘ ਸਰਬੀ,ਕਲੱਬ ਪ੍ਰਧਾਨ ਵਰਿੰਦਰ ਸਿੰਘ ਟੀਵਾਣਾ,ਮਨਜੀਤ ਸਿੰਘ ਸਹਿਜੜਾ,ਅਮਰਜੀਤ ਸਿੰਘ ਬੱਸੀਆ ਵਾਲੇ,ਅਮਰਜੀਤ ਸਿੰਘ,ਜਗਸੀਰ ਸਿੰਘ ਸੀਰਾ ਸੋਢਾ,ਸਮਾਜ ਸੇਵੀ ਗੁਰਦੇਵ ਸਿੰਘ,ਰਾਹੁਲ,ਮਿਸਤਰੀ ਸੁਦਾਗਰ ਸਿੰਘ,ਭੋਲਾ ਸਿੰਘ ਸਹੋਰ,ਭਾਈ ਜਸਵਿੰਦਰ ਸਿੰਘ ਲਾਡੀ,ਭਾਈ ਦਰਸਨ ਸਿੰਘ,ਭਾਈ ਗੁਰਪ੍ਰੀਤ ਸਿੰਘ ਗੋਪੀ,ਮਹੰਤ ਪ੍ਰੇਮ ਸਿੰਘ,ਆਦਿ ਸੇਵਾਦਾਰ ਹਾਜਰ ਸਨ।