ਚੰਡੀਗੜ, ਸਤੰਬਰ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਨਾਲ ਹੀ ਇਨਫੈਕਟਿਡਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧਣ ਲੱਗਾ ਹੈ। ਬੁੱਧਵਾਰ ਨੂੰ ਸੂਬੇ ਵਿਚ ਸਭ ਤੋਂ ਜ਼ਿਆਦਾ 78 ਲੋਕਾਂ ਦੀ ਮੌਤ ਹੋਈ ਹੈ। ਇਹੀ ਨਹੀਂ ਲਗਾਤਾਰ ਦੂਜੇ ਦਿਨ ਵੀ ਦੋ ਹਜ਼ਾਰ ਤੋਂ ਪਾਰ 2319 ਲੋਕ ਇਨਫੈਕਟਿਡ ਪਾਏ ਗਏ ਹਨ। ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣੇ ਸੱਤ ਜ਼ਿਲਿ੍ਹਆਂ ਵਿਚੋਂ ਅੰਮਿ੍ਤਸਰ ਵਿਚ ਬੁੱਧਵਾਰ ਨੂੰ ਰਿਕਾਰਡ 347 ਤੇ ਮੋਹਾਲੀ ਵਿਚ 307 ਲੋਕ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਲੁਧਿਆਣੇ 'ਚ 240, ਜਲੰਧਰ 'ਚ 203, ਪਟਿਆਲੇ 'ਚ 183, ਗੁਰਦਾਸਪੁਰ ਵਿਚ 171, ਬਠਿੰਡੇ 'ਚ 149 ਲੋਕ ਇਨਫੈਕਟਿਡ ਪਾਏ ਗਏ। ਏਸੇ ਤਰ੍ਹਾਂ ਲੁਧਿਆਣੇ ਵਿਚ 13, ਜਲੰਧਰ 'ਚ 10, ਮੋਹਾਲੀ ਤੇ ਬਠਿੰਡੇ ਵਿਚ ਅੱਠ-ਅੱਠ ਲੋਕਾਂ ਦੀ ਮੌਤ ਵੀ ਕੋਰੋਨਾ ਕਾਰਨ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਕਪੂਰਥਲਾ ਵਿਚ ਵੀ ਇਕ ਦਿਨ ਵਿਚ ਰਿਕਾਰਡ ਸੱਤ ਲੋਕਾਂ ਦੀ ਮੌਤ ਹੋਈ ਹੈ।