You are here

ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ 4 ਸਾਲ ਪਹਿਲਾਂ ਗੁੰਮ ਹੋਇਆ 14 ਸਾਲਾਂ ਦਾ ਬੱਚਾ ਆਪਣੇ ਮਾਪਿਆਂ ਨੂੰ ਮਿਲਿਆ।

ਮਹਿਲ ਕਲਾਂ /ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਹਲਕਾ ਮਹਿਲ ਕਲਾਂ ਥਾਣਾ ਟੱਲੇਵਾਲ ਦੇ ਅਧੀਨ ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਉਸ ਸਮੇਂ ਖੁਸ਼ੀ ਦਾ ਮਾਹੌਲ ਫੈਲ ਗਿਆ ਜਦੋਂ ਇੱਕ 4 ਸਾਲ ਪਹਿਲਾਂ ਬਲਵਿੰਦਰ ਸਿੰਘ % ਜੁੰਮਾ ਸਿੰਘ ਪਿੰਡ ਵਾਸੀਆਂ ਨਾਲ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਗਿਆ ਸੀ ਉੱਥੇ ਉਸ ਨੂੰ ਗੁੱਜਰ ਚੁੱਕ ਕੇ ਲੈ ਗਏ। ਪਿੰਡ ਵਿੱਚ ਸੋਗ ਦਾ ਮਾਹੌਲ ਪੈ ਗਿਆ ਅਤੇ ਪਿੰਡ ਵਾਸੀਆਂ ਨੇ ਤਰ੍ਹਾਂ-ਤਰ੍ਹਾਂ ਦੇ ਯਤਨ ਕੀਤੇ ਲੱਭਣ ਦੇ ਲਈ ਪੋਸਟਰ ਛਪਵਾਏ ਅਤੇ ਸੋਸ਼ਲ ਮੀਡੀਆ ਰਾਹੀਂ ਬਹੁਤ ਜੱਦੋਂ ਜ਼ਹਿਰ ਕਰਦੇ ਹੋਏ 4 ਸਾਲ ਗੁਜ਼ਰ ਗਏ ਪਰ ਬਲਵਿੰਦਰ ਸਿੰਘ ਨਹੀਂ ਲੱਭਿਆ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਂ 4 ਸਾਲ ਪਹਿਲਾਂ ਪਿੰਡ ਵਾਸੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਦੇ ਲਈ ਗਿਆ ਉੱਥੇ ਮੈਨੂੰ ਗੁੱਜਰ ਚੁੱਕ ਕੇ ਲੈ ਗਏ ਅਤੇ ਮੈਨੂੰ ਤਸੀਹੇ ਵੀ ਦਿੰਦੇ ਰਹੇ। ਦਿਨ ਰਾਤ ਕੰਮ ਕਰਵਾਉਂਦੇ ਰਹੇ ਇੱਕ ਦਿਨ ਮੈਂ ਉਨ੍ਹਾਂ ਦੇ ਕੈਦਖਾਨੇ ਚੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਪਿੰਡ-ਪਿੰਡ ਦਰ-ਦਰ ਦੀਆਂ ਠੋਕਰਾਂ ਖਾ ਕੇ ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ ਭੋਏਵਾਲ ਨੂੰ ਮਿਲ ਗਿਆ ਜਿਨ੍ਹਾਂ ਦੇ ਸਹਾਰੇ ਅੱਜ ਮੈਂ ਆਪਣੇ ਪਰਿਵਾਰ ਵਿੱਚ ਆ ਗਿਆ ਹਾਂ।ਪਿੰਡ ਵਾਸੀਆਂ ਨੇ ਸਹਾਰਾ ਸੇਵਾ ਸੁਸਾਇਟੀ ਦੇ ਮੈਂਬਰ ਹਰਮਨਦੀਪ ਸਿੰਘ ,ਬਗੀਚਾ ਸਿੰਘ, ਦਲੇਰ ਸਿੰਘ, ਸਰਦਾਰ ਜੰਗੀਰ ਸਿੰਘ, ਜਗਵੀਰ ਸਿੰਘ, ਵਾਸੀ ਕੜਿਆਲ ਵਾਸੀਆਂ (ਅੰਮ੍ਰਿਤਸਰ) ਦਾ ਗਲਾਂ ਵਿੱਚ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਸੁਸਾਇਟੀ ਮੈਂਬਰ ਹਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਡੇ ਵੀਰ ਪੀ,ਪੀ ਹਰਪ੍ਰੀਤ ਸਿੰਘ ਦੇ ਜਤਨਾਂ ਸਦਕਾ ਅਸੀਂ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਆ ਅਤੇ ਬਲਵਿੰਦਰ ਸਿੰਘ ਦੋ ਮਹੀਨੇ ਪਹਿਲਾਂ ਪਿੰਡ ਵਿੱਚ ਆਇਆ ਇਸ ਦੀ ਗੰਭੀਰ ਹਾਲਤ ਦੇਖ ਕੇ ਇਸ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕੀਤੀ ਜਦੋਂ ਇਹ ਹੌਲੀ ਹੌਲੀ ਸਮਝਣ ਲੱਗਿਆ ਹਾਲਤ ਸੁਧਰ ਗਈ ਤਾਂ ਇਹ ਨੇ ਪਿੰਡ ਦਾ ਨਾਮ ਦੱਸਿਆ ਅਸੀਂ ਚੰਗੀ ਤਰ੍ਹਾਂ ਪੁੱਛ ਗਿੱਛ ਕਰ ਕੇ ਇਸ ਦੀ ਦੋ ਮਹੀਨੇ ਦੀ ਮਿਹਨਤ ਦੇਕੇ ਇਸ ਨੂੰ ਪਿੰਡ ਨਰੈਣਗੜ੍ਹ ਸੋਹੀਆਂ ਲੈ ਆਏ ਹਾਂ ਇੱਥੇ ਸਾਨੂੰ ਪਿੰਡ ਵਾਸੀਆਂ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਬਹੁਤ ਮਾਣ ਸਤਿਕਾਰ ਤੇ ਪਿਆਰ ਦਿੱਤਾ। ਬਲਵਿੰਦਰ ਸਿੰਘ ਦੀ ਮਾਤਾ ਦਾ ਅਤੇ ਭਰਾ ਲਾਡੀ ਕਹਿਣਾ ਹੈ ਕਿ ਸਹਾਰਾ ਸੁਸਾਇਟੀ ਵਾਲਿਆਂ ਨੇ ਸਾਡੇ ਵਿੱਛੜੇ ਹੋਏ ਭਰਾ ਨੂੰ ਸਾਡੇ ਨਾਲ ਚਾਰ ਸਾਲਾਂ ਬਾਅਦ ਮਿਲਾਇਆ ਅਸੀਂ ਉਨ੍ਹਾਂ ਨੂੰ ਰੱਬ ਦਾ ਰੂਪ ਸਮਝਦੇ ਹਾਂ ਅਤੇ ਸਾਨੂੰ ਚਾਰ ਸਾਲ ਹੋ ਗਏ ਬਲਵਿੰਦਰ ਸਿੰਘ ਨੂੰ ਲੱਭਦੀਆਂ ਇਸ ਸਮੇਂ ਪਿੰਡ ਵਾਸੀ ਮਹਿੰਦਰ ਸਿੰਘ ਸਾਬਕਾ ਨੰਬਰਦਾਰ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਿਨਾਮ ਸਿੰਘ, ਲੈਂਬਰ ਸਿੰਘ, ਸਾਬਕਾ ਸਰਪੰਚ ਮੋਹਨ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੀਤ ਸਿੰਘ, ਮਲਕੀਤ ਸਿੰਘ ਬਿੱਲੂ, ਗੋਰਖਾ ਸਿੰਘ, ਕੇਵਲ ਸਿੰਘ, ਸਮਸ਼ੇਰ ਸਿੰਘ, ਬਖਤੌਰ ਸਿੰਘ, ਅਸਰੂ ਸਿੰਘ, ਜਗਜੀਤ ਸਿੰਘ, ਨੇ ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ ਭੋਏਵਾਲ ਦਾ ਧੰਨਵਾਦ ਕੀਤਾ।