You are here

ਪੰਜਾਬ

Punjab CM Big Attack On Kejriwal, Said-Stop Playing In The Hands Of Anti-National Forces.

Chandigarh(B.S Sharma & Rana Shek Dulat)Punjab Chief Minister Captain Amarinder Singh has strongly attacked Delhi Chief Minister Arvind Kejriwal. Captain Amarinder has warned Kejriwal to avoid provoking people in the name of Corona in the villages of Punjab. The Captain has asked Kejriwal not to play in the hands of anti-national forces from across the border. These days, active activists of AAP are misleading people and creating false and inflammatory videos in Punjab. One such false video which is abroad, possibly from Pakistan, is being promoted. AAP worker making false video of corona patients' organ arrested Capt. Amarinder Singh said that AAP worker Amarinder Singh has also been arrested in one such case. He is being interrogated so that it can be found out who has asked him to mislead the people of Punjab by making such posts viral. In this post, people are being incited for not supporting the health department.

ਜਿਲ੍ਹਾ ਮੋਗਾ ਵਿੱਚ ਸਮਾਰਟ ਰਾਸ਼ਨ ਕਾਰਡ ਯੋਜਨਾ ਦਾ ਆਗਾਜ਼

- ਜਿਲ੍ਹਾ ਮੋਗਾ ਵਿੱਚ 498031 ਲਾਭਪਾਤਰੀਆਂ ਨੂੰ 128253 ਸਮਾਰਟ ਰਾਸ਼ਨ ਕਾਰਡ ਵੰਡੇ ਜਾਣਗੇ - ਡਾਕਟਰ ਹਰਜੋਤ ਕਮਲ

- ਸਮਾਰਟ ਕਾਰਡ ਸੂਬੇ ਦੇ ਕਿਸੇ ਵੀ ਡਿਪੂ ਤੇ ਵਰਤੇ ਜਾ ਸਕਦੇ ਹਨ-ਡਿਪਟੀ ਕਮਿਸ਼ਨਰ

ਮੋਗਾ,ਸਤੰਬਰ (ਕਿਰਨ ਰੱਤੀ) -ਸੂਬੇ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਤਹਿਤ ਰਜਿਸਟਰਡ ਪਰਿਵਾਰਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਰਾਸ਼ਣ ਪਹੁੰਚਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਚੰਡੀਗੜ੍ਹ ਵਿਖੇ ਕੀਤੀ ਗਈ। ਜਦਕਿ ਜਿਲ੍ਹਾ ਪੱਧਰੀ ਸਮਾਗਮ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ, ਜਿਸ ਵਿੱਚ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡੇ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਹਰਜੋਤ ਕਮਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਲਗਭਗ 36 ਲੱਖ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਕਾਰਡ ਪ੍ਰਦਾਨ ਕਰਨ ਜਾ ਰਹੀ ਹੈ। ਇਸ ਨਾਲ ਯੋਗ ਪਰਿਵਾਰਾਂ ਨੂੰ ਹੱਕੀ ਲਾਭ ਮਿਲਣਾ ਯਕੀਨੀ ਬਣੇਗਾ ਅਤੇ ਇਸ ਨਾਲ ਸਰਕਾਰ ਨੂੰ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਮਿਲੇਗੀ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬੀ ਮਿਲੇਗੀ।

ਉਹਨਾਂ ਦੱਸਿਆ ਕਿ ਰਾਸ਼ਨ ਵੰਡ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਚੋਰੀ ਨੂੰ ਰੋਕਣ ਲਈ ਟੀਪੀਡੀਐਸ ਦੇ ਕੰਮ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ। ਰਾਸ਼ਨ ਦੀ ਵੰਡ ਵਿਚ ਘਪਲੇ ਨੂੰ ਰੋਕਣ ਲਈ ਰਾਸ਼ਨ ਡਿਪੂਆਂ ਦੀ ਸਵੈਚਾਲਨ ਅਤੇ ਸਪਲਾਈ ਚੇਨ ਦੇ ਪ੍ਰਬੰਧਨ ਤੋਂ ਇਲਾਵਾ ਐਂਡ ਟੂ ਐਂਡ ਕੰਪਿਊਟਰੀਕਰਨ ਸਕੀਮ ਤਹਿਤ ਟੀਪੀਡੀਐਸ ਦੇ ਮੁਕੰਮਲ ਕੰਪਿਊਟਰੀਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਸੀ।

ਡਾਕਟਰ ਹਰਜੋਤ ਕਮਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜਿਲ੍ਹਾ ਮੋਗਾ ਵਿੱਚ 498031 ਲਾਭਪਾਤਰੀਆਂ ਨੂੰ 128253 ਸਮਾਰਟ ਰਾਸ਼ਨ ਕਾਰਡ ਵੰਡੇ ਜਾਣੇ ਹਨ। ਇਹ ਲਾਭਪਾਤਰੀ ਜਿਲ੍ਹਾ ਮੋਗਾ ਵਿੱਚ ਚੱਲ ਰਹੇ 506 ਰਾਸ਼ਨ ਡਿਪੂਆਂ ਤੋਂ ਬਹੁਤ ਹੀ ਰਿਆਇਤੀ ਦਰਾਂ ਉੱਤੇ ਰਾਸ਼ਨ ਪ੍ਰਾਪਤ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਜਿਹੜੇ ਵੀ ਪਰਿਵਾਰਾਂ ਦੀ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਘੱਟ ਹੈ ਉਹ ਪਰਿਵਾਰ ਛੇ ਮਹੀਨੇ ਲਈ ਪ੍ਰਤੀ ਜੀਅ 2 ਰੁਪਏ ਕਿਲੋ ਦੇ ਹਿਸਾਬ ਨਾਲ 30 ਕਿਲੋ ਗ੍ਰਾਮ ਕਣਕ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਅੰਤੋਦਿਆ ਕਾਰਡ ਧਾਰਕਾਂ ਨੂੰ 2 ਰੁਪਏ ਪ੍ਰਤੀ ਕਿਲੋ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਰਾਸ਼ਨ ਮਿਲੇਗਾ।

ਡਿਪਟੀ ਕਮਿਸ਼ਨਰ ਸ਼੍ਰੀ ਹੰਸ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਦੀ ਵਰਤੋਂ ਕਰਕੇ ਲਾਭਪਾਤਰੀ ਬਿਨਾਂ ਕਿਸੇ ਵਾਧੂ ਦਸਤਾਵੇਜ਼ਾਂ ਨੂੰ ਨਾਲ ਲਿਆਏ ਵਗੈਰ ਈ-ਪੋਜ ਮਸ਼ੀਨ ਰਾਹੀਂ ਸਰਕਾਰੀ ਡਿਪੂਆਂ ਤੋਂ ਅਨਾਜ ਲੈ ਸਕਦੇ ਹਨ। ਸਮਾਰਟ ਰਾਸ਼ਨ ਕਾਰਡ ਪਰਿਵਾਰ ਦੇ ਵੇਰਵੇ ਹਾਸਲ ਕਰਨ ਲਈ ਈ-ਪੋਜ਼ ਮਸ਼ੀਨ 'ਤੇ ਸਵਾਇਪ ਕੀਤਾ ਜਾਵੇਗਾ ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਦੀ ਬਾਇਓ-ਮੈਟ੍ਰਿਕ ਪ੍ਰਮਾਣਿਕਤਾ ਅਨਾਜ ਦੇਣ ਲਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਇਹ ਕਾਰਡ ਸੂਬੇ ਦੇ ਕਿਸੇ ਵੀ ਡਿਪੂ ਤੇ ਵਰਤੇ ਜਾ ਸਕਦੇ ਹਨ।

ਉਨ੍ਹਾਂ ਸਮਾਰਟ ਰਾਸ਼ਨ ਕਾਰਡ ਦੀ ਸੁਰੱਖਿਆ ਅਤੇ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਕਿਹਾ ਕਿ ਚਿੱਪ ਵਿੱਚ ਏਕੀਕ੍ਰਿਤ ਲਾਭਪਾਤਰੀਆਂ ਦੇ ਵੇਰਵਿਆਂ ਨੂੰ ਲਾਕ ਕਰ ਦਿੱਤਾ ਗਿਆ ਹੈ ਜੋ ਕਿ ਪ੍ਰਮਾਣਿਤ ਯੰਤਰਾਂ ਤੋਂ ਹੀ ਪੜ੍ਹੇ ਜਾਣਗੇ। ਫਾਈਲ ਦਾ ਢਾਂਚਾ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਸਿਰਫ ਪ੍ਰਮਾਣਿਤ ਈ-ਪੋਜ ਮਸ਼ੀਨਾਂ ਦੁਆਰਾ ਹੀ ਚਲਾਇਆ ਜਾ ਸਕੇਗਾ।

ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ ਚੜਿੱਕ, ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਉਪ ਮੰਡਲ ਮੈਜਿਸਟਰੇਟ ਸ੍ਰ ਸਤਵੰਤ ਸਿੰਘ, ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਅਤੇ ਹੋਰ ਹਾਜ਼ਰ ਸਨ। ਇਸ ਤੋਂ ਇਲਾਵਾ ਵੱਖ ਵੱਖ ਸਬ ਡਵੀਜਨਾਂ ਵਿੱਚ ਵੀ ਸਮਾਰਟ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ ਗਈ

ਕਾਮਰੇਡ ਅਮਰ ਸਿµਘ ਅੱਚਰਵਾਲ ਦੀ ਸਲਾਨਾ ਬਰਸੀ ਮਨਾਈ

ਹਠੂਰ,12,ਸਤੰਬਰ-(ਕੌਸ਼ਲ ਮੱਲ੍ਹਾ)-ਦੇਸ਼ ਭਗਤ ਯਾਦਗਾਰ ਕਮੇਟੀ ਅੱਚਰਵਾਲ ਵੱਲੋਂ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਸ਼ਹੀਦ ਕਾਮਰੇਡ ਅਮਰ ਸਿµਘ ਅੱਚਰਵਾਲ ਦੀ 28 ਵੀਂ ਬਰਸੀ ਸਮੂਹ ਪਿੰਡ ਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਅੱਚਰਵਾਲ ਦੇ ਸਹਿਯੋਗ ਨਾਲ ਮਨਾਈ ਗਈ।ਇਸ ਮੌਕੇ ਝੰਡੇ ਦੀ ਰਸਮ ਦੇਸ ਭਗਤ ਯਾਦਗਾਰੀ ਕਮੇਟੀ ਅੱਚਰਵਾਲ ਦੇ ਮੈਬਰਾ ਅਤੇ ਆਹੁਦੇਦਾਰਾ ਵੱਲੋ ਕੀਤੀ ਗਈ।ਇਸ ਮੌਕੇ ਕਾਮਰੇਡ ਅਜਮੇਰ ਸਿੰਘ,ਅਮੋਲਕ ਸਿੰਘ,ਸੁਖਦਰਸਨ ਸਿੰਘ ਨੱਤ,ਹਰਦੇਵ ਸਿੰਘ ਸੰਧੂ,ਕਮਲਜੀਤ ਖੰਨਾ,ਨਿਰਭੈ ਸਿੰਘ ਢੁੱਡੀਕੇ,ਤਰਲੋਚਨ ਸਿੰਘ ਝੋਰੜਾ,ਮਨੋਹਰ ਸਿੰਘ ਝੋਰੜਾ,ਪਰਮਜੀਤ ਸਿੰਘ ਮਾਣੂੰਕੇ,ਅਵਤਾਰ ਸਿੰਘ,ਮਾ:ਜਗਤਾਰ ਸਿੰਘ ਦੇਹੜਕਾ,ਮਹਿੰਦਰ ਸਿੰਘ ਕਮਾਲਪੁਰਾ,ਇੰਦਰਜੀਤ ਸਿੰਘ ਧਾਲੀਵਾਲ ਆਦਿ ਨੇ ਸ਼ਹੀਦ ਕਾਮਰੇਡ ਅਮਰ ਸਿµਘ ਅੱਚਰਵਾਲ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਦਿਆ ਕਿਹਾ ਕਿ ਸ਼ਹੀਦ ਕਾਮਰੇਡ ਅਮਰ ਸਿµਘ ਨੇ ਬੇਰੁਜਗਾਰੀ,ਬੇਇਨਸਾਫ਼ੀ ਅਤੇ ਭ੍ਰਿਸਟਾਚਾਰ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖੀ ਤੇ ਅਖੀਰ 12 ਸਤੰਬਰ 1992 ਵਿੱਚ ਕਾਲੀਆਂ ਤਾਕਤਾਂ ਨੇ ਉਨਾਂ੍ਹ ਨੂੰ ਸਾਡੇ ਕੋਲੋਂ ਸਦਾ ਲਈ ਖੋਹ ਲਿਆ ਸੀ,ਪਰ ਅੱਜ ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਤੇ ਪਹਿਰਾ ਦਿµਦੇ ਹੋਏ ਇਹ ਸਮਾਗਮ ਹਰ ਸਾਲ ਉਨ੍ਹਾ ਦੀ ਨਿੱਘੀ ਯਾਦ ਵਿਚ ਕਰਵਾਇਆ ਜਾਦਾ ਹੈ।ਇਸ ਮੌਕੇ ਉਨਾਂ੍ਹ ਦੀ ਬੇਟੀ ਹਰਬµਸ ਕੌਰ,ਬੇਟੀ ਕੁਲਵµਤ ਕੌਰ,ਸਾਬਕਾ ਸਰਪੰਚ ਗੁਰਚਰਨ ਸਿੰਘ,ਇੰਨਕਲਾਬੀ ਗਾਇਕ ਰਾਮ ਸਿੰਘ ਹਠੂਰ,ਪ੍ਰਧਾਨ ਬੂਟਾ ਸਿੰਘ ਚਕਰ, ਪ੍ਰਧਾਨ ਮਾ:ਮਹਿੰਦਰ ਸਿµਘ ਅੱਚਰਵਾਲ, ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਜੱਥੇਬੰਦੀਆ ਦੇ ਆਗੂ ਹਾਜ਼ਰ ਸਨ।

ਆਮ ਆਦਮੀ ਪਾਰਟੀ ਨੇ ਆਕਸੀ ਮਿੱਤਰ ਮੁਹਿੰਮ ਦੀ ਕੀਤੀ ਸ਼ੁਰੂਆਤ,ਵਲੰਟੀਅਰ ਦੇਣ ਸਹਿਯੋਗ -ਗੁਰਵਿੰਦਰ ਸਿੰਘ ਡਾਲਾ,ਸਨੀ ਦੀਦਾਰੇਵਾਲਾ

ਮੋਗਾ ,ਸਤੰਬਰ 2020  (ਕਿਰਨ) ਆਮ ਆਦਮੀ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਨੇ ਆਮ ਆਦਮੀ ਪਾਰਟੀ ਦੇ ਆਕਸੀ ਮਿੱਤਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹੋਇਆ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਸਹੂਲਤਾਵਾਂ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਰਹੀ ਹੈ ਇਸ ਦਾ ਜ਼ਿੰਮਾ ਚੱਕਦੇ ਹੋਏ ਆਮ ਆਦਮੀ ਪਾਰਟੀ ਦੀਆਂ ਵਰਕਰਾਂ ਨੇ ਲੋਕਾਂ ਨੂੰ ਕਰੋਨਾਂ ਦੇ ਬਚਾਵ ਬਾਰੇ ਜਾਗਰੂਕ ਕਰਨ ਦਾ ਫ਼ੈਸਲਾ ਲਿਆ ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਘਰ ਘਰ ਜਾ ਕੇ ਲੋਕਾਂ ਨੂੰ ਕਰੋਨਾ ਦੇ ਬਚਾਵਾਂ ਬਾਰੇ ਜਾਣਕਾਰੀ ਦੇਣਗੇ ਅਤੇ ਉਨ੍ਹਾਂ ਦਾ ਆਕਸੀਜਨ ਲੈਵਲ ਚੈੱਕ ਕਰਨਗੇ  ਅਤੇ ਨਾਲ ਦੀ ਨਾਲ ਹੀ ਵਲੰਟੀਅਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਲੋਕਾਂ ਨੂੰ ਦੇਣਗੇ ਜਿਸ ਨਾਲ 2022 ਦੀਆ ਅਗਾਮੀ ਚੋਣਾਂ ਵਿੱਚ ਜਿੱਤ ਯਕੀਨੀ ਬਣਾਈ ਜਾਵੇਗੀ ਇਸ ਸਮੇਂ ਹਲਕੇ ਦੇ ਵਿੱਚ ਆਪਸੀ ਮਿੱਤਰ ਕੁਆਰਡੀਨੇਟਰ ਨਿਯੁਕਤ  ਕੀਤੇ ਗਏ ਅਤੇ ਅਗਲੇਰੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੁਹਿੰਮ ਤਹਿਤ ਕਰੋਨਾ ਬਚਾਅ ਦੇ ਲਈ ਪੂਰਨ ਸੁਰੱਖਿਆ ਅਤੇ ਅਹਿਤਿਆਤ ਵਰਤੇ ਜਾਣਗੇ ਜਨਤਾ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਪ੍ਰੇਰਿਆ ਜਾਵੇਗਾ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਅਪੀਲ ਕੀਤੀ ਜਾਵੇਗੀ ਇਸ ਸਮੇਂ ਸੁੱਖੀ ਰਾਉਕੇ,ਸਰਪੰਚ ਹਰਮਨ ਸਿੰਘ ਦੀਦਾਰੇ ਵਾਲਾ,ਜਗਵੰਤ ਬੈਂਸ ਜਵਾਹਰ ਸਿੰਘ ਵਾਲਾ,ਪਰਮਜੀਤ ਸਿੰਘ ਭੁੱਲਰ ਬੁੱਟਰ,ਜਸਪਾਲ ਸਿੰਘ ਕੋਕਰੀ,ਕੁਲਵਿੰਦਰ ਸਿੰਘ ਲਿੱਟ ਅਤੇ ਹੋਰ ਵਰਕਰ ਹਾਜ਼ਰ ਸਨ

ਨੀਟ ਪ੍ਰੀਖਿਆ ਕਰਕੇ ਐਤਵਾਰ 13 ਸਤੰਬਰ ਨੂੰ ਪੰਜਾਬ ’ਚ ਨਹੀਂ ਲੱਗੇਗਾ ਕਰਫਿਊ

 

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਮੈਡੀਕਲ ਕੋਰਸਾਂ ਵਿੱਚ ਦਾਖ਼ਲਿਆਂ ਲਈ 13 ਸਤੰਬਰ (ਐਤਵਾਰ) ਨੂੰ ਹੋਣ ਵਾਲੀ ਨੀਟ ਪ੍ਰੀਖਿਆ ਕਰਕੇ ਉਸ ਦਿਨ ਸੂਬੇ ਵਿੱਚ ਕਿਸੇ ਤਰ੍ਹਾਂ ਦਾ ਕਰਫਿਊ ਨਹੀਂ ਲੱਗੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪ੍ਰੀਖਿਆਰਥੀਆਂ ਦੀ ਆਮਦੋਰਫ਼ਤ ਨੂੰ ਸੁਖਾਲਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਉਂਜ ਉਨ੍ਹਾਂ ਸਾਫ਼ ਕਰ ਦਿੱਤਾ ਕਿ ਊਸ ਦਿਨ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਲੰਘੇ ਦਿਨੀਂ  ਸੂਬੇ ’ਚ ਹਰ ਐਤਵਾਰ ਨੂੰ ਮੁਕੰਮਲ ਕਰਫਿਊ ਲਾਉਣ ਦਾ ਐਲਾਨ ਕੀਤਾ ਸੀ।

ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਦੀਵਾਨਾ ਇਕਾਈ ਦੀ ਸਰਬਸੰਮਤੀ ਨਾਲ ਚੋਣ ਹੋਈ। 

ਬਰਨਾਲਾ/ਮਹਿਲ ਕਲਾਂ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨੇ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਪ੍ਰਧਾਨਗੀ ਹੇਠ ਪਿੰਡ ਦੀਵਾਨਾ ਵਿਖੇ ਹੋਈ।ਮੀਟਿੰਗ ਦੌਰਾਨ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਜਿਸ ਵਿਚ ਹਰਜੀਤ ਸਿੰਘ ਸਿੱਧੂ ਨੂੰ ਪ੍ਰਧਾਨ ਚੁਣਿਆ ਗਿਆ।ਜਗਦੇਵ ਸਿੰਘ ਮੀਤ ਪ੍ਰਧਾਨ, ਪਰਮਜੀਤ ਸ਼ਰਮਾ ਜਨਰਲ ਸਕੱਤਰ, ਹਰਪਾਲ ਸਿੰਘ,ਦਰਸ਼ਨ ਸਿੰਘ ਖ਼ਜ਼ਾਨਚੀ,ਗੁਰਦਿਆਲ ਸਿੰਘ ਸਹਿ ਸਕੱਤਰ,ਬਲੌਰ ਸਿੰਘ ਸਲਾਹਕਾਰ, ਸੁਖਦੇਵ ਸਿੰਘ,ਕੁਲਵੰਤ ਸਿੰਘ, ਗੁਰਜੰਟ ਸਿੰਘ,ਅਜਮੇਰ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ।ਇਸ ਮੌਕੇ ਬਲਦੇਵ ਸਿੰਘ ਗਿੱਲ,ਮਲਜੀਤ ਸਿੰਘ ਗਹਿਲ,ਹਾਕਮ ਸਿੰਘ ਗਿੱਲ, ਗੁਰਦੇਵ ਸਿੰਘ ਗਿੱਲ,ਸੰਤੋਖ ਸਿੰਘ ਅਜਾਇਬ ਸਿੰਘ,ਕੁਲਵੰਤ ਸਿੰਘ ਸੱਦੋਵਾਲ,ਜੀਤ ਸਿੰਘ ਸੱਦੋਵਾਲ, ਸੁਖਵਿੰਦਰ ਸਿੰਘ ਸੱਦੋਵਾਲ ਆਦਿ ਹਾਜ਼ਰ ਸਨ।

ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ

ਮੁਹਾਲੀ, ਸਤੰਬਰ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਪੁਲੀਸ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ ਅਤੇ ਕਾਨੂੰਨ ਦੀਆਂ ਬਰੀਕੀਆਂ ਤੋਂ ਵਾਕਿਫ਼ ਸੈਣੀ ਲਗਾਤਾਰ ਆਪਣੀ ਗ੍ਰਿਫ਼ਤਾਰੀ ਤੋਂ ਬਚਦੇ ਆ ਰਹੇ ਹਨ। ਪੁਲੀਸ ਨੇ ਅੱਜ ਵੀ ਸੈਣੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਸਮੇਤ ਹੋਰਨਾਂ ਥਾਵਾਂ ’ਤੇ ਛਾਣਬੀਣ ਕੀਤੀ ਹੈ। ਮੁਹਾਲੀ  ਪੁਲੀਸ ਦੀ ਵਿਸ਼ੇਸ਼ ਟੀਮ ਨੇ ਦਿੱਲੀ ਵਿੱਚ ਸਾਬਕਾ ਡੀਜੀਪੀ ਦੀ ਪਤਨੀ ਸ਼ੋਭਾ ਸੈਣੀ ਅਤੇ ਧੀ ਗਾਇਤਰੀ ਸੈਣੀ ਤੋਂ ਪੁੱਛ-ਗਿੱਛ ਕੀਤੀ। ਸਿੱਟ ਦੇ ਇਕ ਮੈਂਬਰ ਮੁਤਾਬਕ ਪਰਿਵਾਰ ਦਾ ਕਹਿਣਾ ਹੈ ਕਿ ਸੈਣੀ ਕਰੀਬ 22 ਅਗਸਤ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਮੁਹਾਲੀ ਦੇ ਐੱਸਪੀ (ਡੀ) ਅਤੇ ਸਿੱਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ ਤੋਂ ਇਸ ਸਬੰਧੀ ਹੋਰ ਵੇਰਵੇ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਸਿਰਫ਼ ਏਨਾ ਹੀ ਦੱਸਿਆ ਕਿ ਸੈਣੀ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਇਸ ਦੌਰਾਨ ਸੈਕਟਰ 10 ’ਚ ਸੁਮੇਧ ਸੈਣੀ ਦੇ ਕਾਰੋਬਾਰੀ ਦੋਸਤ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ। ਉਧਰ, ਸੁਮੇਧ ਸੈਣੀ ਵੱਲੋਂ ਸੁਪਰੀਮ ਕੋਰਟ ’ਚ ਦਾਖ਼ਲ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੋਮਵਾਰ ਨੂੰ ਸੁਣਵਾਈ ਹੋਣ ਦੀ ਉਮੀਦ ਹੈ। 

ਯੂਥ ਅਕਾਲੀ ਦਲ ਵਲੋਂ ਸੁਮੇਧ ਸੈਣੀ ਨੂੰ ਫੜਾਉਣ ਵਾਲੇ ਨੂੰ ਇੱਕ ਲੱਖ ਰੁਪਏ ਦੇ ਇਨਾਮ ਦੇਣ ਦਾ ਐਲਾਨ

ਫ਼ਿਰੋਜ਼ਪੁਰ, ਸਤੰਬਰ 2020 ( ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ)- ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਭਗੌੜਾ 'ਕਿੱਲਰ ਐਕਸ ਕਾਪ ਵਾਂਟੇਡ' ਐਲਾਨਣ ਸੰਬੰਧੀ ਪੋਸਟਰ ਜਾਰੀ ਕਰਦਿਆਂ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਦਿਓਲ ਅਤੇ ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਪੰਜਾਬ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਜਿਹੜਾ ਵੀ ਸੁਮੇਧ ਸੈਣੀ ਨੂੰ ਫੜਵਾਏਗਾ, ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਸਮੇਂ ਇੱਕ ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਵੀ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਭੁੱਲਰ ਮੈਂਬਰ ਪੀ. ਏ. ਸੀ ਅਤੇ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਜਗਦੀਪ ਸਿੰਘ ਭੁੱਲਰ, ਗੁਰਵਿੰਦਰ ਸਿੰਘ ਮਹਾਲਮ, ਨਿਸ਼ਾਨ ਸਿੰਘ ਨਿਜਾਮ ਵਾਲਾ, ਰਣਜੀਤ ਸਿੰਘ ਮਾਨ ਆਦਿ ਹਾਜ਼ਰ ਸਨ

ਪੰਜਾਬ ਨੰਬਰਦਾਰਾ ਐਸੋਸੀੲਸ਼ੇਨ ਦੀ ਮੀਟਿੰਗ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਦੀ ਅਗਵਾਈ ਵਿੱਚ ਹੋਈ,

ਸਰਕਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਵੱਧ ਤੋ ਵੱਧ ਕੋਰੋਨਾ ਟੈਸਟ ਕਰਵਾਉਣੇ ਚਾਹੀਦੇ ਹਨ:ਸੂਬਾ ਪ੍ਰਧਾਨ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਤਹਿਸੀਲ਼ ਜਗਰਾਉ ਵਿਖੇ ਪੰਜਾਬ ਨੰਬਰਦਾਰਾਂ ਐਸਸੀਏਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਅਗਵਾਈ ਵਿੱਚ ਹੋਈ।ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਸੂਬੇ ਅੰਦਰ ਕਰੋਨਾ ਮਹਾਂਮਾਰੀ ਦਾ ਫੈਲਾਅ ਜ਼ਿਆਦਾ ਹੋਣ ਕਾਰਨ ਨੰਬਰਦਾਰ ਯੂਨੀਅਨ ਦੀਆਂ ਮੀਟਿੰਗਾਂ ਆਨਲਾਈਨ ਹੀ ਕਰ ਰਹੇ ਹਾਂ।ਜਿਸ ਨਾਲ ਸਾਰੇ ਨੰਬਰਦਾਰ ਭਰਾਵਾਂ ਨਾਲ ਲਗਾਤਾਰ ਰਾਬਤਾ ਰੱੁਿਖਆ ਹੋਇਆ ਹੈ ਤਾਂ ਜੋ ਕਿਸੇ ਭਰਾ ਨੂੰ ਕੋਈ ਮਸ਼ਕਿਲ ਨਾ ਆਵੇ।ਪ੍ਰਧਾਨ ਗਾਲਿਬ ਨੇ ਕਿਹਾ ਕਿ ਕੋਰੋਨਾ ਦੇ ਹਾਲਾਤ ਠੀਕ ਹੋਣ ਉਪਰੰਤ ਸਾਰੇ ਪੰਜਾਬ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ।ਉਨ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਨੂੰ ਵੱਧ ਤੋ ਵੱਧ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ ।ਇਸ ਸਮੇ ਜਨਰਲ ਸਕੱਤਰ ਜਗਜੀਤ ਸਿੰਘ ਖਾਈ,ਬਲਵੀਰ ਸਿੰਘ ਗਾਲਿਬ ਖੁਰਦ,ਅਵਤਾਰ ਸਿੰਘ ਕਾਉਂਕੇ,ਕੇਹਰ ਸਿੰਘ ਕਾੳਂਕੇ,ਮਹਿੰਦਰ ਸਿੰਘ ਗਾਲਿਬ ਖੁਰਦ,ਜਸਵੀਰ ਸਿੰਘ ਦੇਹੜਕਾ,ਕੁਲਵੰਤ ਸਿੰਘ ਸ਼ੇਰਪੁਰ ਖੁਰਦ,ਸੁਖਮਿੰਦਰ ਸਿੰਘ ਹਠੂਰ ਆਦਿ ਹਾਜ਼ਰ ਸਨ

ਬਾਬਾ ਰੋਡੂ ਜੀ ਸਪੋਰਟਸ ਕਲੱਬ ਪਿੰਡ ਡਾਲਾ ਨੇ ਕਰਵਾਇਆ ਂ ਿਕ੍ਰਕਟ ਟੂਰਨਾਮੈਟ, ਘਰਾਂ ੱਚ ਵਿਹਲੇ ਬੈਠੇ ਨੌਜਵਾਨਾਂ ਨੂੰ ਖੇਡਾ ਨਾਲ ਜੋੜਣ ਲਈ ਕੀਤਾ ਉਪਰਾਲਾ : ਬੱਲੀ ਨੰਬਰਦਾਰ

ਬਿਮਾਰੀ ਤੋਂ ਬਚਣ ਲਈ ਗਰਾਉਡ ੱਚ ਕਸ਼ਰਤ ਜਰੂਰੀ ਆਂ : ਪਰਮਪਾਲ ਅਜੀਤਵਾਲ 

ਸਤੰਬਰ2020 -(ਨਛੱਤਰ ਸੰਧੂ)-ਜਦੋਂ ਤੋਂ ਕਰੋਨਾ ਦੀ ਮਹਾਮਾਰੀ ਆਈ ਹੈ ਉਸ ਸਮੇਂ ਤੋਂ ਖਿਡਾਰੀ ਵੀ ਘਰਾ ੱਚ ਬੈਠ ਗਏ ਸਨ ਅਤੇ ਪੂਰੀ ਤਰਾਂ ਨਾਲ ਉਦਾਸ ਹੋ ਚੁੱਕੇ ਸਨ ਜਿਨ੍ਹਾਂ ਨੂੰ ਦੁਬਾਰਾ ਗਰਾਉਡ ੱਚ ਲਿਉਣ ਲਈ ਮੋਗਾ ਜਿਲਾਂ ਦੇ ਪਿੰਡ ਡਾਲਾੱਚ ਬਾਬਾ ਰੋਡੂ ਜੀ ਸਪੋਰਟਸ ਕਲੱਬ ਅਤੇ ਐਨ.ਆਈ.ਆਰ ਲੋਕਾਂ ਦੇ ਸਹਿਯੋਗ ਨਾਲ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਸਕ ੋ  ਿਕ੍ਰਕਟ ਟੂਰਨਾਮੈਟ ਕਰਵਾਇਆਂ ਗਿਆਂ,ਜਿਸ ਵਿੱਚ ਪੰਜਾਬ ਦੀਆਂ ਚੋਣਵੀਆਂ ਟੀਮਾ ਨੇ ਭਾਗ ਲਿਆਂ,ਜਿਥੇ ਪਹਿਲੇ ਨੰਬਰ ਤੇ ਰਹੀ ਡਾਲਾ ਦੀ ਟੀਮ ਨੂੰ 31000 ਅਤੇ ਦੂਸਰੇ ਅਸਥਾਨ ਤੇ ਰਹਿਣ ਵਾਲੀ ਪਿੰਡ ਸਮਾਲਸਰ ਦੀ ਟੀਮ ਨੂੰ 21000 ਹਜਾਰ ਦੇ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆਂ,ਜਿਨ੍ਹਾਂ ਵਿੱਚ ਪਹਿਲਾ ਇਨਾਮ ਨਛੱਤਰ ਸਿੰਘ ਅਤੇ ਸਵ: ਸ੍ਰ: ਨਰਿੰਦਰ ਸਿੰਘ ਦੇ ਕਨੇਡੀਅਨ ਅਤੇ ਅਮਰੀਕਾ ਪ੍ਰੀਵਾਰਾ ਵਾਲਾ ਅਤੇ ਦੂਸਰਾ ਇਨਾਮ ਉੱਘੇ ਸਮਾਜਸੇਵੀ ਬਲਜਿੰਦਰ ਸਿੰਘ ਬੱੱਲੀ ਲੰਬਰਦਾਰ ਡਾਲਾ ਵੱਲੋਂ ਦਿੱਤਾ ਗਿਆ। ਇਸ ਟੂਰਨਾਮੈਟ ਦੀ ਹਲਕੇ ਵਿੱਚ ਜਿਥੇ ਖੂਬ ਚਰਚੇ ਰਹੇ ਉਥੇ ਖਿਡਾਰੀਆਂ ਨੇ ਆਪਣੇ ਅੰਦਰ ਛੁਪੀ ਪ੍ਰਭਤਾ ਨੂੰ ਪ੍ਰਗਟ ਕਰਦਿਆਂ ਕਰੋਨਾ ਦੇ ਲੰਬੇ ਸਮੇ ਤੋਂ ਬਾਅਦ ਪਿੰਡ ਡਾਲਾ ਦੀ ਗਰਾਉਡ ੱਚ ਖੁਲ ਕੇ ਚੌਕੇ ਛਿਕੇ ਮਾਰ ਕੇ ਦਰਸ਼ਕਾ ਦਾ ਖੂਬ ਮੰਨੋਰੰਜਨ ਕੀਤਾ ਉਥੇ ਸ਼ੋਸਲ ਡਿਸੈਸ ਅਤੇ ਮਾਸਕ ਪਾ ਦਰਸਕ ਪਹੁੰਚੇ ਅਤੇ ਕੁਮੈਟਰਾਂ ਨੇ ਵੀ ਖੂਬ ਰੰਗ ਵੀ ਬੰਨੀ ਰੱਖਿਆਂ।ਇਸ ਮੌਕੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਨੇ ਕਿਹਾ ਕਿ ਨੌਜਵਾਨ ਸਾਡਾ ਸਰਮਾਇਆਂ ਹਨ ਅਤੇ ਕਰੋਨਾ ਨੇ ਇਹਨਾ ਨੂੰ ਉਦਾਸ ਕਰਕੇ ਘਰਾ ੱਚ ਬਠਾ ਦਿੱਤਾ ਸੀ,ਪਰ ਪਿੰਡ ਵਾਸੀਆਂ ਅਤੇ ਕਲੱਬ ਮੈਬਰਾਂ ਨੇ ਉਦਮ ਕਰਕੇ ਇਹਨਾ ਨੂੰ ਹੌਸ਼ਲਾ ਦੇ ਗਰਾਉਡਾ ੱਚ ਲਿਆਂਦਾ, ਜਿਥੇ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾ ਦੀ ਪਾਲਣਾ ਕਰਦਿਆਂ ਮਾਸ਼ਕ ਅਤੇ ਸ਼ੋਸਲ

ਡਿਸੈਸ ਲਈ ਇਕ ਮੀਟਰ ਦੂਰ ਦੂਰ ਦਰਸ਼ਕਾ ਨੂੰ ਬਠਾ ਕਿ ਖੇਡਾ ਦਾ ਅਨੰਦ ਮਾਣਿਆਂ।ਉਹਨਾ ਕਿਹਾ ਕਿ ਸਾਨੂੰ ਆਪਣੀ ਨੌਜਵਾਨ ਪੀੜੀ ਨੂੰ ਘਰਾਂ ੱਚ ਨਹੀ ਬੈਠਣ ਦੇਣਾ ਚਾਹੀਦਾ ਸਗੋਂ ਪ੍ਰੇਰਿਤ ਕਰਕੇੇ ਖੇਡਾ ਵੱਲ ਜੋੜੀ ਰੱਖਣਾਂ ਚਾਹੀਦਾ ਹੈ,ਖੇਡਾ ਖਿਡਾਰੀਆਂ ਅਤੇ ਨੌਜਵਾਨਾ ਦਾ ਮਨੋਬਲ ਵਧਾਉਦੀਆਂ ਹਨ ਜਿਸ ਨਾਲ ਅਸੀਂ ਭਿਆਨਕ ਬਿਮਾਰੀਆਂ ਦਾ ਵੀ ਸਾਹਮਣਾ ਕਰ ਸਕਦੇ ਹਾਂ। ਉਹਨਾ ਕਿਹਾ ਕਿ ਖਿਡਾਰੀਆਂ ਨੇ ਬਹੁਤ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਕੇ ਇਨਾਮ ਜਿੱਤੇ ਹਨ ਅਤੇ ਦਰਸਕਾ ਨੇ ਪੂਰਨ ਸਹਿਯੋਗ ਦਿੱਤਾ।ਇਸ ਮੋਕੇ ਨੰਬਰਦਾਰ ਪਰਮਪਾਲ ਸਿੰਘ ਡਾਲਾ ਨੇ ਕਿਹਾ ਕਿ ਖੇਡਾ ਸਾਨੂੰ ਬਿਮਾਰੀਆਂ ਤੋਂ ਬਚਾਉਦੀਆਂ ਹਨ ਅਤੇ ਅਸੀ ਉਦਾਸ ਬੈਠੇ ਖਿਡਾਰੀਆਂ ੱਚ ਜੋਸ਼ ਭਰਨ ਲਈ ਇਹ ਟੂਰਨਾਮੈਟ ਕਰਵਾਇਆਂ ਤਾਂ ਜੋ ਉਹ ਕਰੋਨਾ ਦੇ ਡਰ ਤੋਂ ਆਪਣੀ ਗੇਮ ਹੀ ਨਾ ਭੁਲ ਜਾਣ।ਉਹਨਾ ਕਿਹਾ ਖਿਡਾਰੀਆਂ ਨੇ ਬਹੁਤ ਹੌਸ਼ਲਾ ਦਿਖਾਇਆਂ ਅਤੇ ਸਾਫ ਸੁਥਰੀ ਖੇਡ ਦਾ ਪ੍ਰਦਰਸ਼ਨ ਕਰਕੇ ਡਰ ਦੇ ਸਾਏ ੱਚ ਜਿਉ ਰਹੇ ਖੇਡ ਪ੍ਰੇਮੀਆਂ ਦੇ ਚਿਹਰੇ ਤੇ ਮਸਕਾਨ ਲਿਆਦੀ,ਉਹਨਾ ਕਿਹਾ ਕਿ ਸਰਕਾਰੀ ਨਿਯਮਾ ਦੀ ਪਾਲਣਾ ਕਰਕੇ ਸਾਡੇ ਲੋਕਾਂ ਨੂੰ ਖਿਡਾਰੀਆਂ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ , ਜਿਸ ਨਾਲ ਉਹ ਖੇਡਾ ਨਾਲ ਜੁੜੇ ਰਹਿਣ। ਉਹਨਾ ਕਿਹਾ ਖੇਡਾ ਸਾਡੇ ਸਰੀਰ ਦਾ ਇਕ ਨਿਖੜਵਾ ਅੰਗ ਹਨ ਅਤੇ ਸਾਨੂੰ ਖੇਡਾਂ ਨੂੰ ਕਦੇ ਵੀ ਨਹੀ ਭੁੱਲਣਾ ਚਾਹੀਦਾ,ਉਹਨਾ ਪਿੰਡ ਵਾਸੀਆਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਖਿਡਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਨੌਜਵਾਨਾ ਨੂੰ ਨਸਿਆਂ ਤੋਂ ਦੂਰ ਕਰਨ ਲਈ ਖੇਡਾ ਨਾਲ ਜੁੜਣਾ ਬਹੁਤ ਜਰੂਰੀ ਹੈ ਉਹਨਾ ਕਿਹਾ ਕਿ 4 ਮਹੀਨਿਆਂ ਦੇ ਲੌਕਡੌਨ ਤੋਂ ਬਾਅਦ ਪਹਿਲਾ ਟੂਰਨਾਮੈਟ ਹੋਣ ਕਰ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਿਲੀ ਹੈ ਸੋ ਅਜਿਹੇ ਮੈਚ ਪਿੰਡ ਪਿੰਡ ਹੋਣੇ ਚਾਹੀਦੇ ਹਨ।ਇਸ ਮੌਕੇ ਤੇ ਪਰਮਪਾਲ ਸਿੰਘ ਨੰਬਰਦਾਰ, ਰਣਜੀਤ ਸਿੰਘ ਮੈਂਬਰ , ਕਾਮਰੇਡ ਜਗਸੀਰ ਸਿੰਘ, ਚਰਨਜੀਤ ਸਿੰਘ ਡਾਲਾ, ਗੁਰਪ੍ਰੀਤ ਸਿੰਘ ਗੋਪੀ , ਬਲਜੀਤ ਸਿੰਘ, ਮਨਦੀਪ ਸਿੰਘ ਕਾਲਾ ਸੰਮਤੀ ਮੈਂਬਰ, ਮਹਿੰਦਰ ਸਿੰਘ ਮੈਂਬਰ ਪੰਚਾਇਤ, ਜਸਪਾਲ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ, ਗਗਨਾ, ਜੋਤ, ਹੈਪੀ, ਨਿੱਕਾ, ਪ੍ਰਗਟ ਸਾਰੇ ਟੂਰਨਾਮੈਂਟ ਕਮੇਟੀ ਮੈਂਬਰ , ਬਲੌਰ ਸਿੰਘ, ਦਰਸ਼ਨ ਸਿੰਘ ਮਾਸਟਰ ਅਤੇ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ

10 ਜਥੇਬੰਦੀਆਂ ਵੱਲੋਂ 14 ਸਤੰਬਰ ਨੂੰ ਪੰਜਾਬ ਅੰਦਰ 5 ਰੋਸ ਵਿਸਾਲ ਰੈਲੀਆਂ ਕੀਤੀਆਂ ਜਾਣਗੀਆਂ।ਧਨੇਰ      

 ਮਹਿਲ ਕਲਾ/ਬਰਨਾਲਾ-ਸਤੰਬਰ 2020 -( ਗੁਰਸੇਵਕ ਸਿੰਘ ਸੋਹੀ )-ਦੇਸ਼ ਦੀ ਮੋਦੀ ਹਕੂਮਤ ਰਾਜ ਸਰਕਾਰਾਂ ਨਾਲ ਮਿੱਲ ਕੇ ਦੇਸ਼ ਦੇ ਅੰਨਦਾਤੇ ਨੂੰ ਵੇਚੀ ਜਾ ਰਹੀ ਹੇ। ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਲਈ ਨਿੱਤ ਨਵੇਂ ਫਾਂਸੀ ਹਮਲੇ ਕਰ ਰਿਹਾ ਹੈ।ਕਰੋਨਾ ਦੀ ਆੜ ਚ ਜਮਹੂਰੀ ਹੱਕ ਕੁਚਲ ਰਿਹਾ ਹੇ,ਲੋਕ ਪੱਖੀ ਬੁੱਧੀ-ਜੀਵੀਆਂ ਤੇ ਜਮਹੂਰੀ ਲੋਕਾਂ ਲਈ ਲੜਨ ਵਾਲੇ ਕਾਰਕੁੰਨਾਂ ਨੂੰ ਜੇਲਾ ਚ ਸੁੱਟਆ ਜਾ ਰਿਹਾ ਹੇ। ਕਸ਼ਮੀਰ ਤੋੜ ਕੇ.ਨਾਗਰਿਕਤਾ ਸੋਧ ਕਨੂੰਨ ਲਾਗੂ ਕਰਕੇ ਇੱਕ ਸਿਵਲ ਕੋਰ. ਇੱਕ ਸਿਲੇਬਸ,ਇੱਕ ਭਾਰਤੀ ਏਜੰਸੀ ਧਰਮ ਨਿਰਪੱਖਤਾ ਨੂੰ ਢੱਠੇ ਖੂਹ ਚ ਸੁੱਟ ਕੇ ਦੇਸ਼ ਦੀਆ ਧਾਰਮਿਕ ਘੱਟ ਗਿਣਤੀਆਂ ਤੇ ਹਮਲਾ ਤੇਜ਼ ਹੋ ਚੁੱਕਾ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਾਈਕ ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੋਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਵਿਸ਼ੇਸ਼ ਪ੍ਰੈਸ ਮਿਲ਼ਨੀ ਦੋਰਾਣ ਕੀਤਾ।ਉਨ੍ਹਾ ਅੱਗੇ ਕਿਹਾ ਕਿ ਮੋਦੀ ਸਾਮਰਾਜ ਤੋਂ ਬਚਾਉਣ ਲਈ ਜੰਥੇਬੰਦੀ (ਡਕੋਦਾ)ਪਹਿਲ ਕਦਮੀ ਕਰਦੀਆਂ ਦੇਸ਼ ਭਰ 250 ਕਿਸਾਨ ਜਥੇਬੰਦੀਆਂ ਨਾਲ ਜੁੜ ਕੇ ਕਿਰਸਾਨੀ ਨੁੰ ਬਚਾਉਣ ਲਈ ਵਰਿਆ ਤੋਂ ਲੋਕਾਂ ਲਈ ਜਾਨ ਤਲੀ ਤੇ ਤਰ ਕੇ ਸੰਘਰਸ ਦੇ ਮੈਦਾਨ ਵਿੱਚ ਹੈ। ਜਿਸ ਤਹਿਤ ਪੰਜਾਬ ਦੀਆ 10 ਲੜਾਕੂ ਕਿਸਾਨ ਜੱਥੇਬੰਦੀਆ  ਵੱਲੋਂ 14 ਸਤੰਬਰ ਨੂੰ ਪੰਜਾਬ ਅੰਦਰ 5 ਵਿਸਾਲ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਇਹ ਰੈਲੀਆਂ ਮਾਲਵਾ  ਬਰਨਾਲਾ,ਮੋਗਾ,ਪਟਿਆਲਾ.ਦੁਆਬਾ ਵਿੱਚ ਫਗਵਾੜਾ,ਮਾਝਾ ਵਿੱਚ ਅਮ੍ਰਿਤਸਰ ਆਦਿ ਥਾਂਵਾਂ ਰੋਹ ਭਰਪੂਰ ਵਿਸਾਲ ਇੱਕਲ ਕੀਤੇ ਜਾਣਗੇ।ਜਿਸ ਦੀਆ ਤਿਆਰੀਆ ਪਿੰਡ-ਪਿੰਡ ਜੰਗੀ ਪੱਧਰ ਜਾਰੀ ਹਨ।ਇਸ ਸੰਘਰਸ਼ ਵਿੱਚ ਔਰਤਾ ਤੇ ਨੋਜਵਾਨਾ ਦਾ ਅਹਿਮ ਰੋਲ ਹੋਵੇਗਾ ਜੋ ਮੀਟਿੰਗਾਂ ਵਿੱਚ ਪੰਜਾਬ ਭਰਮੀ ਸਮੂਲਤ ਕਰਦੇ ਹਨ।ਉਨ੍ਹਾ  ਕਿਹਾ ਕਿ ਅੱਕ ਕੇ ਕਿਸਾਨ ਖੇਤੀ ਛੱਡੇਗਾ.ਜਮੀਨਾ ਵਿਕਣਗੀਆਂ ਤੇ ਵੱਡੇ ਸਰਮਾਏਦਾਰ ਛੋਟੇ ਦੁਕਾਨਦਾਰ ਦਾ ਗਲ ਘੁੱਟ ਕੇ ਵੱਡੇ ਖੇਤੀ ਫ਼ਾਰਮ ਬਣਾਕੇ ਨਵੀਂ ਤਕਨੀਕ ਨਾਲ ਖੇਤੀ ਕਰਨਗੇ।ਕਿਸਾਨਾਂ ਦੇ ਪੁੱਤ ਨੂਂ ਦਿਹਾੜੀਦਾਰ ਮਜ਼ਦੂਰ ਬਣਾਉਣਗੇ। ਕਿਉਕਿ ਸੰਸਾਰ ਵਪਾਰ ਸੰਸਥਾ ਨੇ ਭਾਰਤ ਸਰਕਾਰ ਇਹ ਲਾਗੂ ਕਰਵਾਉਦੀ ਹੈ ਤਾਂ ਕਿਸਾਨਾਂ ਬਰਬਾਦ ਹੋ ਜਾਵੇਗੀ।ਕੰਮ ਕਰਦੇ ਲੱਖਾਂ ਦਲਿਤ ਮਜ਼ਦੂਰ ਬੇਰੁਜ਼ਗਾਰ ਹੋਣਗੇ.ਭੁੱਖੇ ਮਰਨ ਲਈ ਛੱਡ ਦਿੱਤੇ ਜਾਣਗੇ।ਸਰਕਾਰੀ ਮੰਡੀਆਂ ਖ਼ਤਮ ਹੋਣ ਨਾਲ ਦੇਸ਼ ਭਰ ਦੀਆ ਲਿੰਕ ਸੜਕਾਂ ਦੀ ਉਸਾਰੀ ਖੂਹ ਖਾਤੇ ਚ ਜਾ ਪਵੇਗੀ। ਧਨੇਰ ਨੇ ਕਿਹਾ ਕਿ ਬਿਹਾਰ ਵਿੱਚ ਸਰਕਾਰ ਵੱਲੋਂ ਸੰਨ 2003 ਚ ਲਾਗੂ ਕੀਤਾ ਇਹ ਖੇਤੀ ਮਾਡਲ ਬੁਰੀ ਤਰਾਂ ਫੇਲ ਹੋ ਚੁੱਕਾ ਹੈ।ਜਿਸ ਨੇ ਉਥੋ ਦੀ ਕਿਰਸਾਨੀ ਤੇ ਮਜਦੂਰੀ ਬਰਬਾਦ ਕਰ ਦੇਣੀ ਹੈ।ਪਰ ਪੰਜਾਬ ਗੁਰੂ ਪੀਰਾਂ ਭਗਤ ਸਰਾਭੇ ਵਰਗੇ ਯੋਧਿਆਂ ਦੀ  ਧਰਤੀ ਦੇ ਅਜਿਹੇ ਮਨਸੂਬੇ ਪਾਸ ਨਹੀਂ ਹੋਣ ਦੇਣੇ।ਇਸ ਸਮੇ ਉਨ੍ਹਾ ਨਾਲ ਜਿਲਾ ਪ੍ਰਧਾਨ ਦਰਸ਼ਨ ਸਿੰਘ ਉਹਗੋ, ਗੁਰਦੇਵ ਸਿੰਘ ਮਾਗੇਵਾਲ,ਬਲਵੰਤ ਸਿੰਘ ਉਪੱਲੀ,ਮਲਕੀਤ ਸ਼ਿੰਘ ਈਨਾਂ, ਦਰਸ਼ਨ ਸਿੰਘ ਮਹਿਤਾ,ਬਲਦੇਵ ਸਿੰਘ ਸੱਦੋਵਾਲ ਆਦਿ ਆਗੂ ਹਾਜ਼ਰ ਸਨ।ਉਨ੍ਹਾ ਐਲਾਨ ਕੀਤਾ ਕਿ ਪੂਰੇ ਇਲਾਕੇ ਅੰਦਰ ਤਿਆਰੀ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਜਾਵੇਗੀ।

ਮਨਾਲ ਦੀ ਗਊਸ਼ਾਲਾ ਵਿੱਚ ਗਉਆਂ ਮਰ ਰਹੀਆਂ ਪ੍ਰਸਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ

ਬਰਨਾਲਾ/ਮਹਿਲ ਕਲਾ-ਸਤੰਬਰ 2020-(ਗੁਰਸੇਵਕ ਸਿੰਘ ਸੋਹੀ)-ਮਨਾਲ ਵਿਖੇ ਬਣੇ ਸਰਕਾਰੀ ਕੈਂਟਲ ਪੋਡ ਜਿਸ ਵਿੱਚ ਗਉਆ ਦੀ ਲਗਭਗ ਹਰ ਰੋਜ ਹੀ ਮੋਤ ਹੋ ਰਹੀ ਹੈ।ਇਸ ਵੱਲ ਕਿਸੇ ਵੀ ਸਰਕਾਰੀ ਮੁਲਾਜ਼ਮ ਦਾ ਧਿਆਨ ਨਹੀ ਨਾ ਹੀ ਦੌਰਾ ਕੀਤਾ। ਇਥੇ ਇਹ ਦੇਖਣ ਨੂੰ ਮਿਲਿਆ ਕਿ ਬਰਨਾਲਾ ਦੀਆਂ ਕੁੱਝ ਗਊ ਭਗਤ ਟੀਮਾਂ ਵਲੋ ਸੇਵਾ ਕੀਤੀ ਜਾਂ ਰਹੀ ਹੈ ਜੋ ਕਿ ਹਰ ਰੋਜ ਹੀ ਬਰਨਾਲਾ ਤੋ ਮਨਾਲ ਗਊਸ਼ਾਲਾ ਵਿੱਚ ਆ ਕੇ ਸੇਵਾ ਕਰਦੇ ਹਨ ਸਾਡੀ ਟੀਮ ਵਲੋਂ ਜਦੋ ਬਾਰਿਸ਼ ਦੇ ਵਿੱਚ ਜਾ ਕੇ ਦੇਖਿਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦਸਿਆ ਕਿ ਉਹ ਹਰ ਰੋਜ ਹੀ ਬਰਨਾਲਾ ਤੋ ਮਨਾਲ ਆਉਦੇ ਹਾਂ ਤੇ ਲਗਭਗ 4-5 ਘੰਟੇ ਹਰ ਰੋਜ ਹੀ ਇੱਥੇ ਸੇਵਾ ਕਰਦੇ ਹਾਂ ਅਤੇ ਸਰਕਾਰੀ ਕੈਟਲ ਪੋਡ ਸਿਰਫ ਤੇ ਸਿਰਫ ਨਾਮ ਲਈ ਹੈ ਸਰਕਾਰ ਵੱਲੋਂ ਜੋ ਵੀ ਫੰਡ ਆ ਰਿਹਾ ਹੈ ਉਸ ਦਾ ਕਿਤੇ ਵੀ ਸਹੀ ਇਸਤੇਮਾਲ ਨਹੀ ਹੋ ਰਿਹਾ ਤੇ ਸਿਰਫ ਖਾਨਾਪੂਰਤੀ ਲਈ ਬਰਨਾਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋ ਆਪਣੇ ਦਫਤਰਾਂ ਵਿੱਚ ਬੈਠ ਕੇ ਗਉਆ ਦਾ ਖਾਣਾ ਦਾਣਾ ਦੇਖਰੇਖ ਪੁਰੀ ਕੀਤੀ ਜਾਂਦੀ ਹੈ ਗਉ ਭਗਤ ਰਾਹੁਲ ਬਾਲੀ,ਰਜਤ ਲੱਕੀ,ਹਰੀ ਓਮ,ਅਮਨ ਸ਼ਰਮਾਂ ਨੇ ਦਸਿਆ ਕਿ ਉਨ੍ਹਾ ਵਲੋਂ ਡੀ.ਸੀ.ਬਰਨਾਲਾ ਨਾਲ ਇੱਕ ਮੀਟਿੰਗ ਫਿਕਸ ਕੀਤੀ ਪਰ ਟਾਇਮ ਤੋ ਪਹਿਲਾਂ ਹੀ ਡੀ.ਸੀ.ਬਰਨਾਲਾ ਆ ਕੇ ਵਾਪਸ ਪਰਤ ਗਏ ਉਹਨਾਂ ਸਰਕਾਰ ਦੇ ਨੁਮਾਇਦਿਆਂ ਨੂੰ ਇਧਰ ਧਿਆਨ ਦੇਣ ਦੀ ਅਪੀਲ ਕੀਤੀ ਕਿ ਇਹਨਾਂ ਗਉਆਂ ਨੂੰ ਮਰਨ ਤੋ ਬਚਾਇਆ ਜਾਵੇ। ਉਨ੍ਹਾ ਕਿਹਾ ਕਿ ਇੱਕ ਪਾਸੇ ਤਾ ਸਰਕਾਰ ਵਲੋਂ ਗਊ ਸੈਸ ਦੇ ਨਾਮ ਤੇ ਲੋਕਾਂ ਕੋਲੋਂ ਕਰੋੜਾਂ ਰੁਪਏ ਇਕਠੇ ਕੀਤੇ ਜਾਦੇ ਹਨ ਦੂਜੇ ਪਾਸੇ ਇਹ ਪੈਸਾ ਕਿਸੇ ਪਾਸੇ ਲੱਗਦਾ ਨਜਰ ਨਹੀਂ ਆਉਦਾ ਉਹਨਾ ਲੋਕਲ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਅਸੀ ਆਪ ਜੀ ਦਾ ਧਿਆਨ ਮਨਾਲ ਕੈਟਲ ਪੌਡ ਵੱਲ ਦਵਾਉਣਾ ਚਾਹੁੰਦੇ ਹਾਂ।ਜਿਥੇ ਨਾ ਤਾਂ ਗਉਆ ਲਈ ਜਰੂਰਤ ਅਨੁਸਾਰ ਪੂਰੇ ਸੈਡ ਹਨ ਅਤੇ ਨਾ ਹੀ ਪੱਕਾ ਫਰਸ਼ ਹੈ। ਜਿਸ ਕਰਕੇ ਇਸ ਗਰਮੀ ਦੇ ਮੌਸਮ ਵਿਚ ਗਉਆ ਦੀ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਅਤੇ ਫਰਸ਼ ਪੱਕਾ ਨਾ ਹੋਣ ਕਰਕੇ ਗਉਆ ਹਰ ਰੋਜ ਡਿਗਦੀਆ ਨੇ ਤੇ ਸੱਟਾ ਖਾਂਦੀਆ ਨੇ ਜਿਸ ਵਿੱਚੋ 5-7 ਗਉਆ ਮਰ ਵੀ ਜਾਂਦੀਆ ਨੇ। ਇਥੇ ਡਾਕਟਰ ਦਾ ਵੀ ਪੱਕੇ ਤੌਰ ਤੇ ਕੋਈ ਪ੍ਰਬੰਧ ਨਹੀ ਹੈ ਅਤੇ ਨਾ ਹੀ ਉਹਨਾਂ ਲਈ ਹਰੇ ਚਾਰੇ ਦਾ ਪੱਕੇ ਤੌਰ ਤੇ ਕੋਈ ਪ੍ਰਬੰਧ ਹੈ।ਜਿਕਰ ਯੋਗ ਹੈ ਕਿ ਕੁਝ ਨੌਜਵਾਨ ਲੜਕਿਆ ਦੇ ਗਰੁਪ ਇਥੇ ਆ ਕੇ ਗਊ ਸੇਵਾ ਕਰਦੇ ਹਨ ਅਤੇ ਜਖ਼ਮੀ ਗਉਆ ਦੀ ਮਲ੍ਹਮ ਪਟੀ ਕਰਾਉਦੇ ਹਨ ਤੇ ਮਰੀਆ ਗਉਆ ਅਲਗ ਕੱਢਦੇ ਹਨ।ਇਥੇ ਗਉਆ ਦੀ ਗਿਣਤੀ 800 ਦੇ ਕਰੀਬ ਹੈ ਜਿਸ ਦੇ ਮੁਕਾਬਲੇ ਲੇਵਰ ਸਟਾਫ (9-11)ਦੀ ਵੀ ਘਾਟ ਹੈ।ਬਿਜਲੀ ਨਾ ਹੋਣ ਤੇ ਹਰਾ ਚਾਰਾ ਕੱਟਣ ਚ ਵੀ ਬਹੁਤ ਮੁਸ਼ਕਿਲ ਆਉਦੀ ਹੈ। ਜਿਸ ਕਾਰਣ ਗਉੁਆ ਭੁੱਖੀਆ ਰਹਿ ਜਾਂਦੀਆ ਹਨ। ਉਹਨਾਂ ਨੇ ਕਿਹਾ ਕਿ ਕ੍ਰਿਪਾ ਕਰਕੇ ਇਸ ਮਾਮਲੇ ਵੱਲ ਪ੍ਰਸ਼ਾਸ਼ਨਿਕ ਤੌਰ ਤੇ ਵੀ ਧਿਆਨ ਦਿਤਾ ਜਾਵੇ ਤਾਂ ਜੋ ਇਸ ਸੱਮਸਿਆਵਾਂ ਦਾ ਜਲਦੀ ਹੱਲ ਹੋ ਸਕੇ ।

ਐੱਸ ਜੀ ਪੀ ਸੀ ਦੇ ਸਾਬਕਾ ਕਰਮਚਾਰੀਆਂ ਨੇ ਕੀਤਾ ਮੋਦੀ ਸਰਕਾਰ ਦਾ ਧੰਨਵਾਦ

ਅੰਮਿ੍ਤਸਰ , ਸਤੰਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਮੁਕਤ ਕਰਮਚਾਰੀਆਂ 'ਤੇ ਅਧਾਰਤ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਨੇ ਭਾਰਤ ਸਰਕਾਰ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ ਹੈ, ਜਿਸ ਰਾਹੀਂ ਸਰਕਾਰ ਨੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਤੇ ਗੁਰੂ ਘਰ 'ਚ ਅਕੀਦਾ ਰੱਖਣ ਵਾਲੇ ਹੋਰ ਸ਼ਰਧਾਲੂਆਂ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੇ ਪ੍ਰਬੰਧ ਹੇਠਲੇ ਗਰਦੁਆਰਾ ਸਾਹਿਬਾਨ ਲਈ ਮਾਇਆ ਭੇਜਣ ਉਪਰ, ਫਾਰਨ ਕੰਟਰੀਬਿਸ਼ਨ ਰੈਗੂਲੇਸ਼ਨ ਐਕਟ ਤਹਿਤ ਲਾਈਆਂ ਪਾਬੰਦੀਆਂ ਹਟਾ ਲਈਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵੱਲੋਂ ਹਟਾਈਆਂ ਗਈਆਂ ਇਨ੍ਹਾਂ ਪਾਬੰਦੀਆਂ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ 1984 'ਚ ਕੀਤੀ ਫ਼ੌਜੀ ਕਾਰਵਾਈ ਉਪੰਰਤ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇਹ ਪਾਬੰਦੀਆਂ ਲਾਈਆਂ ਗਈਆਂ ਸਨ। ਇਸ ਤਹਿਤ ਵਿਦੇਸ਼ਾਂ 'ਚ ਵੱਸਦੇ ਸਿੱਖ ਤੇ ਹੋਰ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਲੰਗਰ, ਕੜਾਹ ਪ੍ਰਸ਼ਾਦਿ, ਅਖੰਡ ਪਾਠ, ਇਮਾਰਤਾਂ ਆਦਿ ਲਈ ਤਦ ਤਕ ਮਾਇਆ ਨਹੀਂ ਭੇਜ ਸਕਦੇ ਸਨ, ਜਦ ਤਕ ਸਰਕਾਰ ਆਗਿਆ ਨਹੀਂ ਦੇ ਦਿੰਦੀ ਸੀ। ਇਹ ਆਗਿਆ ਲੈਣ ਲਈ ਦਾਨੀ ਵੀਰਾਂ ਨੂੰ ਆਪਣਾ ਨਾਮ, ਪਤਾ, ਆਮਦਨ ਦੇ ਸਰੋਤ ਤੇ ਮਾਇਆ ਭੇਜਣ ਦਾ ਉਦੇਸ਼ ਘੋਸ਼ਿਤ ਕਰਨਾ ਪੈਦਾ ਸੀ ਤੇ ਫੇਰ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬਾਨ ਨੂੰ ਬੈਂਕ 'ਚ ਆਈ ਹੋਈ ਇਹ ਮਾਇਆ ਕਢਵਾਉਣ ਲਈ ਲਿਖਤੀ ਅੰਡਰਟੇਕਿੰਗ ਦੇਣੀ ਪੈਂਦੀ ਸੀ ਤੇ ਸਰਕਾਰ ਪਾਸੋਂ ਪਰਮੀਸ਼ਨ ਲੈਣੀ ਬਹੁਤ ਕਠਿਨ ਹੁੰਦੀ ਸੀ। ਸ਼ਰਧਾਲੂਆਂ ਵੱਲੋਂ ਆਈ ਮਾਇਆ ਨੂੰ ਸ਼ਰਧਾਲੂ ਦੀ ਮਨਸ਼ਾ ਅਨੁਸਾਰ ਵਰਤ ਕੇ ਸਰਕਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਣੀ ਲਾਜ਼ਮੀ ਹੁੰਦੀ ਸੀ। ਦੱਸਣਯੋਗ ਹੈ ਕਿ 1984 ਦੀ ਫ਼ੌਜੀ ਕਾਰਵਾਈ ਤੋਂ ਪਹਿਲਾਂ ਬਹੁਤ ਸਾਰੇ ਸ਼ਰਧਾਲ਼ੂਆਂ ਵੱਲੋਂ ਨਿਰੰਤਰ ਮਾਇਆ ਭੇਜੀ ਜਾਂਦੀ ਸੀ, ਜਿਸ ਦੀ ਪਹੁੰਚ ਭੇਜਦਿਆਂ ਚੈੱਕ, ਡਰਾਫ਼ਟ, ਪੋਸਟਲ ਆਰਡਰਜ਼ ਆਦਿ ਬੈਂਕ ਭੇਜੇ ਜਾਂਦੇ ਸਨ ਤੇ ਬੈਂਕ ਵੱਲੋਂ ਅਡਵਾਈਜ਼ ਪੁੱਜਣ ਤੇ ਸ਼ਰਧਾਲੂ ਨੂੰ ਦਫ਼ਤਰੀ ਰਸੀਦ ਭੇਜੀ ਜਾਂਦੀ ਸੀ। ਫਾਰਨ ਕੰਟਰੀਬਿਊਸ਼ਨ ਐਂਡ ਰੈਗੂਲੇਸ਼ਨ ਐਕਟ ਤੋਂ ਮੁਕਤ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਸਾਲਾਂ ਤੋਂ ਨਹੀਂ, ਦਹਾਕਿਆਂ ਤੋਂ ਸਰਕਾਰ ਨਾਲ ਲਿਖਾ-ਪੜੀ ਕਰਦੀ ਆ ਰਹੀ ਹੈ। ਅਦਲੀਵਾਲ ਨੇ ਕਿਹਾ ਐਸੋਸੀਏਸ਼ਨ ਇਸ ਕਾਰਜ ਲਈ ਨਰਿੰਦਰ ਮੋਦੀ ਦਾ ਧੰਨਵਾਦ ਕਰਦੀ ਹੈ ਤੇ ਵਿਦੇਸ਼ ਵੱਸਦੇ ਭੈਣ-ਭਰਾਵਾਂ ਨੂੰ ਇਸ ਤੇ ਵਧਾਈ ਦਿੰਦੇ ਹਨ।

ਪੰਜਾਬ ਦੇ ਜ਼ਿਲਾ ਬਠਿੰਡੇ ਨਾਲ ਸਬੰਧਤ ਮਸ਼ਹੂਰ ਸਰਜਨ ਡਾ. ਮੇਲਾ ਰਾਮ ਸਮੇਤ 68 ਦੀ ਮੌਤ

ਪੰਜਾਬ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ ਵਿਚ ਕੋਰੋਨਾ ਦੀ ਇਨਫੈਕਸ਼ਨ ਆਪਣੇ ਸਿਖਰ ਵੱਲ ਤੇਜ਼ੀ ਨਾਲ ਵਧਣ ਲੱਗੀ ਹੈ। ਵੀਰਵਾਰ ਨੂੰ ਸੂਬੇ ਵਿਚ ਸਭ ਤੋਂ ਜ਼ਿਆਦਾ 2404 ਲੋਕ ਇਨਫੈਕਟਿਡ ਪਾਏ ਗਏ ਹਨ। ਉੱਧਰ 68 ਲੋਕ ਕੋਰੋਨਾ ਦਾ ਸ਼ਿਕਾਰ ਵੀ ਬਣੇ ਹਨ। ਵੀਰਵਾਰ ਨੂੰ ਕੋਰੋਨਾ ਕਾਰਨ ਦਮ ਤੋੜਨ ਵਾਲਿਆਂ ਵਿਚ ਬਠਿੰਡੇ ਦੇ ਮਸ਼ਹੂਰ ਸਰਜਨ ਤੇ ਸਮਾਜਸੇਵੀ 91 ਸਾਲ ਦੇ ਡਾ. ਮੇਲਾ ਰਾਮ ਬਾਂਸਲ ਵੀ ਸ਼ਾਮਲ ਹਨ। ਇਸੇ ਤਰ੍ਹਾਂ ਕੋਰੋੋਨਾ ਵਿਰੁੱਧ ਮੋਹਰਲੀ ਕਤਾਰ ਵਿਚ ਖੜ੍ਹੇ ਸਿਹਤ ਮੁਲਾਜ਼ਮਾਂ ਦੇ ਇਸ ਦੀ ਲਪੇਟ ਵਿਚ ਆਉਣ ਦਾ ਸਿਲਸਿਲਾ ਵੀ ਵਧਦਾ ਜਾ ਰਿਹਾ ਹੈ।

ਲੁਧਿਆਣੇ ਨੇ ਦਿੱਤੀ ਰਾਹਤ, ਪਠਾਨਕੋਟ ਨੇ ਵਧਾਈ ਚਿੰਤਾ

ਵੀਰਵਾਰ ਨੂੰ ਪਠਾਨਕੋਟ ਜ਼ਿਲ੍ਹੇ ਦੇ ਬਧਨੀ ਪਿੰਡ ਵਿਚ ਸੀਐੱਚਸੀ ਵਿਚ ਤਾਇਨਾਤ ਨੌਂ ਸਿਹਤ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ। ਖ਼ਾਸ ਗੱਲ ਇਹ ਹੈ ਕਿ ਲੁਧਿਆਣੇ ਵਿਚ ਕਈ ਦਿਨਾਂ ਬਾਅਦ ਨਵੇਂ ਇਨਫੈਕਟਿਡਾਂ ਦਾ ਅੰਕੜਾ 120 ਰਿਹਾ ਹੈ। ਹਾਲਾਂ ਕਿ ਪਠਾਨਕੋਟ 'ਚ ਅਚਾਨਕ 170 ਲੋਕ ਇਨਫੈਕਟਿਡ ਮਿਲਣ ਨਾਲ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ।  nਸੂਬੇ ਵਿਚ ਕੋਰੋਨਾ ਦੇ ਇਨਫੈਕਟਿਡਾਂ ਦਾ ਅੰਕੜਾ ਵਧਣ ਦਾ ਇਕ ਕਾਰਨ ਹਰ ਰੋਜ਼ ਹੋ ਰਹੀ ਸੈਂਪਲਿੰਗ ਵੀ ਹੈ। ਪਹਿਲਾਂ ਜਿੱਥੇ ਸੈਂਪਲਿੰਗ ਦੀ ਗਿਣਤੀ ਬੇਹੱਦ ਘੱਟ ਸੀ ਉੱਥੇ ਹੁਣ ਇਸ ਦੀ ਰਫ਼ਤਾਰ ਵੱਧ ਗਈ ਹੈ। ਵੀਰਵਾਰ ਨੂੰ ਹੀ 29,917 ਲੋਕਾਂ ਦੇ ਸੈਂਪਲ ਲਏ ਗਏ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਦੀ ਰਫ਼ਤਾਰ ਹੋਰ ਵਧਾਈ ਜਾਵੇ ਤਾਂ ਜੋ ਇਨਫੈਕਟਿਡਾਂ ਦੀ ਪਛਾਣ ਕਰ ਤੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। 

ਸੁਮੇਧ ਸੈਣੀ ਦੀ ਗਿ੍ਫ਼ਤਾਰੀ ਲਈ ਵੱਡੀ ਪੱਧਰ ਤੇ ਸ਼ਿਮਲੇ ਤੋਂ ਦਿੱਲੀ ਤਕ ਛਾਪੇਮਾਰੀ

ਚੰਡੀਗੜ੍ਹ ,ਸਤੰਬਰ  2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਹੱਤਿਆ ਮਾਮਲੇ 'ਚ ਮੁਲਜ਼ਮ ਪੰਜਾਬ ਦੇ ਸਾਬਕਾ ਡੀਜਪੀ ਸੁਮੇਧ ਸੈਣੀ ਨੇ ਗਿ੍ਫ਼ਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਧਰ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਯਤਨਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੰਜਾਬ ਪੁਲਿਸ ਦੀ ਟੀਮ ਨੇ ਵੀਰਵਾਰ ਨੂੰ ਸੈਣੀ ਦੀ ਭਾਲ ਵਿਚ ਦਿੱਲੀ, ਸ਼ਿਮਲਾ ਤੇ ਰਾਜਸਥਾਨ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸੈਣੀ ਦੀ ਪਤਨੀ ਤੇ ਉਨ੍ਹਾਂ ਦੀ ਬੇਟੀ ਦਿੱਲੀ ਦੀ ਪੰਚਸ਼ੀਲ ਸਥਿਤ ਕੋਠੀ ਵਿਚ ਮੌਜੂਦ ਹਨ ਪਰ ਉੱਥੇ ਸੈਣੀ ਪੁਲਿਸ ਦੇ ਹੱਥ ਨਹੀਂ ਲੱਗੇ। ਪੁਲਿਸ ਸੂਤਰਾਂ ਮੁਤਾਬਕ ਸੈਣੀ ਦੀ ਪਤਨੀ ਦਾ ਕਹਿਣਾ ਹੈ ਕਿ 22 ਅਗਸਤ ਤੋਂ ਬਾਅਦ ਸੈਣੀ ਨਾਲ ਉਨ੍ਹਾਂ ਦਾ ਸੰਪਰਕ ਨਹੀਂ ਹੋਇਆ। ਸੈਣੀ ਦੇ ਸ਼ਿਮਲਾ ਸਥਿਤ ਘਰ 'ਤੇ ਵੀ ਪੁਲਿਸ ਨੂੰ ਉਨ੍ਹਾਂ ਦੇ ਨੌਕਰ ਹੀ ਮਿਲੇ।

ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮੰੰਗਲਵਾਰ ਨੂੰ ਸੈਣੀ ਦੀ ਪੇਸ਼ਗੀ ਜ਼ਮਾਨਤ ਖ਼ਾਰਜ ਕਰ ਦਿੱਤੀ ਸੀ। ਉਸ ਤੋਂ ਬਾਅਦ ਤੋਂ ਹੀ ਪੰਜਾਬ ਪੁਲਿਸ ਸੈਣੀ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਸਾਬਕਾ ਡੀਜੀਪੀ ਦੀ ਗਿ੍ਫ਼ਤਾਰੀ ਵਿਚ ਹੋ ਰਹੀ ਦੇਰ ਦੇ ਚੱਲਦਿਆਂ ਹੁਣ ਪੁਲਿਸ ਕਾਰਵਾਈ 'ਤੇ ਉਂਗਲਾਂ ਉੱਠਣ ਲੱਗੀਆਂ ਹਨ। ਹਾਲ ਹੀ ਵਿਚ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਨੇ ਸੈਣੀ ਦੇ ਗ਼ਾਇਬ ਹੋਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੂੰ ਝਕਾਨੀ ਦੇ ਕੇ ਸੈਣੀ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਪਹਿਲੀ ਸਤੰਬਰ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਖ਼ਾਰਜ ਕੀਤੇ ਜਾਣ ਪਿੱਛੋਂ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਰਾਹ ਖੁੱਲ੍ਹ ਗਿਆ ਸੀ ਪਰ 10 ਦਿਨ ਬੀਤਣ ਦੇ ਬਾਵਜੂਦ ਪੁਲਿਸ ਹੁਣ ਤਕ ਆਪਣੇ ਹੀ ਸਾਬਕਾ ਮੁਖੀ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ ਹੈ।

9 ਲੱਖ 18 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 4 ਗਿ੍ਫ਼ਤਾਰ

ਖਰੜ ,ਸਤੰਬਰ  2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜਾਅਲੀ ਨੋਟਾਂ ਦਾ ਧੰਦਾ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸਦਰ ਥਾਣਾ ਮੁਖੀ ਸੁਖਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬ੍ਰਾਹਮਣ ਮਾਜਰਾ ਨਿਵਾਸੀ ਜਗਤਾਰ ਸਿੰਘ ਤਾਰੀ ਤੇ ਉਸ ਦੀ ਪਤਨੀ ਪਾਰਵਤੀ ਦੇਵੀ ਉਰਫ਼ ਭੋਲੀ ਜਾਅਲੀ ਨੋਟ ਛਾਪ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਉਕਤ ਜੋੜੇ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਖਰੜ ਚੰਡੀਗੜ੍ਹ ਰੋਡ 'ਤੇ ਪੈਂਦੇ ਦਾਊਮਾਜਰਾ ਪਿੰਡ ਤੋਂ ਇਨ੍ਹਾਂ ਦੋਵਾਂ ਨੂੰ 6 ਲੱਖ 26 ਹਜ਼ਾਰ ਰੁਪਏ ਦੇ ਜਾਅਲੀ ਨੋਟਾਂ ਸਮੇਤ ਗਿ੍ਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 5 ਦਿਨਾਂ ਦਾ ਰਿਮਾਂਡ ਲਿਆ।

ਰਿਮਾਂਡ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਇਸ ਧੰਦੇ ਵਿਚ ਜ਼ਿਲ੍ਹਾ ਲੁਧਿਆਣਾ ਦੇ ਜਸਪ੍ਰਰੀਤ ਸਿੰਘ ਉਰਫ਼ ਜੱਸੀ ਅਤੇ ਕਮਲੇਸ਼ ਸ਼ਰਮਾ ਨਾਂ ਦੀ ਇਕ ਅੌਰਤ ਵੀ ਸ਼ਾਮਲ ਹੈ। ਜਿਸ 'ਤੇ ਤੁਰੰਤ ਪੁਲਿਸ ਨੇ ਖਰੜ ਦੇ ਸੰਤੇ ਮਾਜਰਾ ਪਿੰਡ ਤੋਂ ਜਸਪ੍ਰਰੀਤ ਸਿੰਘ ਜੱਸੀ ਨੂੰ 1 ਲੱਖ 56 ਹਜ਼ਾਰ 400 ਰੁਪਏ ਦੇ ਜਾਅਲੀ ਨੋਟਾਂ ਸਮੇਤ ਗਿ੍ਫ਼ਤਾਰ ਕਰ ਲਿਆ। ਜਿਸ ਨੇ ਰਿਮਾਂਡ ਦੌਰਾਨ ਕਮਲੇਸ਼ ਸ਼ਰਮਾ ਉਰਫ਼ ਅੰਤਰਾ ਕਾਲੀਆ ਦਾ ਪਤਾ ਦੱਸਿਆ ਤੇ ਉਸ ਨੂੰ ਵੀ ਪੁਲਿਸ ਨੇ 1 ਲੱਖ 56 ਹਜ਼ਾਰ 200 ਰੁਪਏ ਦੇ ਜਾਅਲੀ ਨੋਟਾਂ ਸਮੇਤ ਉਸ ਦੇ ਘਰ ਸਰਹਿੰਦ ਤੋਂ ਗਿ੍ਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਉਕਤ ਚਾਰੇ ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਪੈਸਾ ਦੁੱਗਣੇ ਕਰਨ ਦੇ ਲਾਲਚ ਦੇ ਕੇ ਠੱਗਦੇ ਸਨ ਅਤੇ ਅਸਲੀ ਨੋਟ ਲੈ ਕੇ ਜਾਅਲੀ ਨੋਟ ਵਾਪਸ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਪਾਸੋਂ ਪਿ੍ਰੰਟਰ, ਸਕੈਨਰ, ਪਲਾਸਟਿਕ ਦੀ ਇਕ ਟਰੇਅ, ਕੈਮੀਕਲ, ਦੋ ਕਟਰ ਤੇ ਦੋ ਸਕੇਲ ਬਰਾਮਦ ਕਰ ਕੇ ਇਨ੍ਹਾਂ ਖ਼ਿਲਾਫ਼ ਧਾਰਾ 489 ਬੀ, 489ਸੀ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 28 ਨੂੰ

ਅੰਮ੍ਰਿਤਸਰ, ਸਤੰਬਰ 2020 -( ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)- ਸ਼੍ਰੋਮਣੀ ਕਮੇਟੀ ਨੇ 28 ਸਤੰਬਰ ਨੂੰ ਸੱਦੇ ਗਏ ਸਾਲਾਨਾ ਬਜਟ ਇਜਲਾਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਪ੍ਰਸ਼ਾਸਨ ਕੋਲੋਂ ਵੀ ਲੋੜੀਂਦੀ ਪ੍ਰਵਾਨਗੀ ਮੰਗੀ ਗਈ ਹੈ। ਕਰੋਨਾ ਕਾਰਨ ਇਸ ਵਾਰ ਸਿੱਖ ਸੰਸਥਾ ਦਾ ਸਾਲਾਨਾ ਬਜਟ ਇਜਲਾਸ ਹੁਣ ਤਕ ਨਹੀਂ ਹੋ ਸਕਿਆ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸੰਸਥਾ ਦਾ ਕੰਮਕਾਜ ਚਲਾਉਣ ਲਈ ਦੋ ਵਾਰ ਤਿੰਨ-ਤਿੰਨ ਮਹੀਨੇ ਦੇ ਖਰਚ ਨੂੰ ਪ੍ਰਵਾਨਗੀ ਦੇ ਕੇ ਹੁਣ ਤਕ ਸੰਸਥਾ ਦਾ ਕੰਮ ਚਲਾਇਆ ਜਾ ਰਿਹਾ ਹੈ। ਇਹ ਪ੍ਰਵਾਨਗੀ 30 ਸਤੰਬਰ ਤਕ ਹੈ। ਹੁਣ ਹਾਲ ਹੀ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ 28 ਸਤੰਬਰ ਨੂੰ ਸਾਲਾਨਾ ਬਜਟ ਇਜਲਾਸ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਵਾਸਤੇ ਸਰਕਾਰ ਕੋਲੋਂ ਵੀ ਪ੍ਰਵਾਨਗੀ ਮੰਗੀ ਹੈ। ਮਿਲੇ ਵੇਰਵਿਆਂ ਮੁਤਾਬਕ ਇਸ ਸਬੰਧੀ ਪ੍ਰਸ਼ਾਸਨ ਨੂੰ ਪੱਤਰ ਭੇਜਿਆ ਗਿਆ ਹੈ ਅਤੇ ਇਹ ਭਰੋਸਾ ਵੀ ਦਿੱਤਾ ਗਿਆ ਹੈ ਕਿ ਕਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਬਜਟ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਕੱਤਰ ਮਹਿੰਦਰ ਸਿੰਘ ਆਹਲੀ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਪੱਤਰ ਜਾਰੀ ਕਰ ਦਿੱਤੇ ਹਨ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਸਾਲਾਨਾ ਬਜਟ ਇਜਲਾਸ ਹਰ ਸਾਲ ਮਾਰਚ ਮਹੀਨੇ ਹੁੰਦਾ ਹੈ ਪਰ ਇਸ ਵਾਰ ਕਰੋਨਾ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਇਹ ਬਜਟ ਇਜਲਾਸ 28 ਸਤੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਵੇਗਾ, ਜਿਸ ਵਿਚ ਸ਼੍ਰੋਮਣੀ ਕਮੇਟੀ, ਟਰੱਸਟ ਫੰਡ, ਵਿੱਦਿਆ ਫੰਡ, ਧਰਮ ਪ੍ਰਚਾਰ ਕਮੇਟੀ, ਪ੍ਰਿੰਟਿੰਗ ਪ੍ਰੈੱਸਾਂ, ਵਿੱਦਿਅਕ ਅਦਾਰੇ ਅਤੇ ਹੋਰ ਗੁਰਦੁਆਰਿਆਂ ਦਾ ਬਜਟ ਪੇਸ਼ ਕੀਤਾ ਜਾਵੇਗਾ।

165 ਮੈਂਬਰਾਂ ਨੂੰ ਪੱਤਰ ਭੇਜੇ

ਸ਼੍ਰੋਮਣੀ ਕਮੇਟੀ ਵੱਲੋਂ ਬਜਟ ਸਮਾਗਮ ਲਈ 165 ਮੈਂਬਰਾਂ ਨੂੰ ਪੱਤਰ ਭੇਜੇ ਗਏ ਹਨ। ਸਿੱਖ ਸੰਸਥਾ ਦੇ ਕੁੱਲ 190 ਮੈਂਬਰਾਂ ਵਿਚੋਂ 17 ਦਾ ਦੇਹਾਂਤ ਹੋ ਗਿਆ ਹੈ, ਦੋ ਅਸਤੀਫ਼ਾ ਦੇ ਚੁੱਕੇ ਹਨ ਅਤੇ ਇਕ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ। ਪੰਜ ਸਿੰਘ ਸਾਹਿਬਾਨ, ਜੋ ਕਿ ਸਦਨ ਦੇ ਮੈਂਬਰ ਹਨ, ਨੂੰ ਵੀ ਪੱਤਰ ਭੇਜੇ ਗਏ ਹਨ।

ਜ਼ਿਆਦਾ ਰੁੱਖ ਲਗਾਉਣ ਅਤੇ ਪਾਣੀ ਬਚਾਉਣ ਲਈ ਪ੍ਰੇਰਿਤ ਕਰ ਰਿਹੈ - ਬਲਵਿੰਦਰ ਸਿੰਘ ਕੱਟੂ 

ਮਹਿਲ ਕਲਾਂ/ਬਰਨਾਲਾ -ਸਤੰਬਰ 2020-(ਗੁਰਸੇਵਕ ਸਿੰਘ ਸੋਹੀ)-ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਾਮੇ ਦੇ ਮੁਖੀ ਬਲਵਿੰਦਰ ਸਿੰਘ ਕੱਟੂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਅੰਦਰ ਪੌਦੇ ਲਗਾਏ ਗਏ ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮਹਿਲ ਕਲਾਂ ਦੇ ਮੁਖੀ ਬਲਵਿੰਦਰ ਸਿੰਘ ਕੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਮਨੁੱਖ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਅਤੇ ਸ਼ੁੱਧ ਆਕਸੀਜਨ ਦਬਾਉਣ ਲਈ ਪਿੰਡ- ਪਿੰਡ ਵਧੇਰੇ ਪੌਦੇ ਲਗਾ ਕੇ ਲੋਕਾਂ ਨੂੰ ਪੌਦੇ ਲਾਉਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਦੀ ਬੂੰਦ-ਬੂੰਦ ਬਚਾਉਣ ਦੀ ਲੋੜ ਹੈ। ਆਪਣੇ ਬੱਚਿਆਂ ਦੇ ਜਨਮ ਦਿਨ,ਵਿਆਹ ਸਮਾਗਮਾਂ ਅਤੇ ਹੋਰ ਤਿਉਹਾਰਾਂ ਦੇ ਮੌਕੇ ਰੁੱਖ ਲਗਾ ਕੇ ਲੋਕਾਂ ਨਾਲ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਸਾਡੇ ਵੱਲੋਂ ਪਿੰਡ ਵਜੀਦਕੇ ਕਲਾਂ, ਦਾਨਗੜ੍ਹ, ਕੱਟੂ, ਸੇਖਾ, ਨੰਗਲ, ਠੁੱਲੇਵਾਲ, ਖੇੜੀ ਖ਼ੁਰਦ, ਖੇੜੀ ਕਲਾਂ, ਚੰਨਣਵਾਲ, ਬੀਹਲਾ ਖੁਰਦ, ਈਨਾਬਾਜਵਾ, ਮਹਿਲ ਕਲਾਂ, ਬੀਹਲਾ,ਮੂਮ, ਪੰਡੋਰੀ, ਕੁਰੜ, ਛਾਪਾ, ਮਾਂਗੇਵਾਲ, ਮਨਾਲ ਆਦਿ ਪਿੰਡਾਂ ਵਿੱਚ ਵਾਟਰ ਵਰਕਸਾਂ ਦੇ ਖਾਲੀ ਪਏ ਥਾਵਾਂ ਉੱਪਰ ਹਜ਼ਾਰਾਂ ਸਾਨਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਲਗਾ ਕੇ ਇਨ੍ਹਾਂ ਦੀ ਸਾਂਭ-ਸੰਭਾਲ ਵਿੱਚ ਵੀ ਬਕਾਇਦਾ ਦਿਲਚਸਪੀ ਦਿਖਾਈ ਹੈ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਅਧੀਨ ਸਮੁੱਚਾ ਸਟਾਫ਼ ਵੀ ਹਰਿਆਲੀ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਜੁਟਿਆ ਹੋਇਆ ਜਾਪਦਾ ਹੈ। ਪਿੰਡ ਵਜੀਦਕੇ ਕਲਾਂ ਵਿਖੇ ਕੰਮ ਕਰਦੇ ਮਾਲੀ ਗੁਰਜੰਟ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਸਾਥੀਆਂ ਸਮੇਤ ਮਿਸ਼ਨ ਤੰਦਰੁਸਤ ਪੰਜਾਬ ਲਈ ਲੋਕਾਂ ਨੂੰ ਰੁੱਖ ਲਗਾਉਣ, ਧੀਆਂ ਬਚਾਉਣ ਅਤੇ ਪਾਣੀ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦੇ ਹਨ।

ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਸੁਭ ਆਗਮਨ ਦਿਵਸ ਨੂੰ ਸਮਰਪਿਤ 55 ਸਲਾਨਾ ਸੰਤ ਸਮਾਗਮ ਆਰੰਭ ਹੋਇਆ।

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-13 ਵੇ ਨਾਨਕਸਰ ਠਾਠ ਕਸਬਾ ਮਹਿਲ ਕਲਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਕੇਹਰ ਸਿੰਘ ਦੀ ਅਗਵਾਈ ਹੇਠ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਾਨਕਸਰ ਸੰਪਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਦੇ ਸੁਭ ਆਗਮਨ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਅਤੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅੱਜ 55 ਵਾਂ ਸਾਲਾਨਾ ਸੰਤ ਸਮਾਗਮ ਸੂਰਆਤ ਪੰਜ ਸ੍ਰੀ ਸੰਪਟ ਅਖੰਡ ਪਾਠ ਅਤੇ ਸ੍ਰੀ ਸੰਪਟ ਸੁਖਮਨੀ ਸਾਹਿਬ ਦੇ ਪਾਠ ਅਤੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾ ਕਿ ਅਰਦਾਸ ਬੇਨਤੀ ਕਰਵਾਈ ਗਈ। ਇਸ ਮੌਕੇ  ਕੀਰਤਨ ਦਰਬਾਰ ਵਿੱਚ ਪ੍ਰਸਿੱਧ ਰਾਗੀ ਭਾਈ ਹਰਭਜਨ ਸਿੰਘ ਧਨੇਰ,ਮਹੰਤ ਗੁਰਪ੍ਰੀਤ ਸਿੰਘ,ਭਾਈ ਭੋਲਾ ਸਿੰਘ ਰਾਗੀ ਸਹਿਜੜਾ,ਭਾਈ ਗੁਰਦੇਵ ਸਿੰਘ ਦੇ ਜਥਿਆ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ ਨਾਨਕਸਰ ਠਾਠ ਮਹਿਲ ਕਲਾਂ ਨੇ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਨਾਲ ਜੋੜਨ ਲਈ ਉਨ੍ਹਾਂ ਦੇ ਮਾਤਾ ਪਿਤਾ ਨੂੰ ਬਣਦੀ ਜਿੰਮੇਵਾਰੀ ਨਿਭਾਉਣ ਦੀ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 11 ਸਤੰਬਰ ਤੋਂ ਲੈ ਕੇ 15 ਸਤੰਬਰ ਤੱਕ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸੰਤ ਮਹਾਂਪੁਰਸ਼ ਤੇ ਕਥਾ ਵਾਚਕ ਤੇ ਕੀਰਤਨੀ ਜੱਥੇ ਹਾਜਰੀ ਭਰਨਗੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੇਸ ਵਿਦੇਸ਼ ਅੰਦਰ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਹੋਣ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸਾਲ ਨਗਰ ਕੀਰਤਨ ਨਹੀਂ ਸਜਾਇਆ ਜਾਵੇਗਾ । ਉਨ੍ਹਾਂ ਨੇ ਦੱਸਿਆ ਕਿ 16 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੱਕ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ।  ਇਸ ਉਪਰੰਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਨਾਨਕਸਰ ਕਲੇਰਾਂ ਦੇ ਮੋਜੂਦਾ ਮਹਾਪੁਰਸ਼ਾਂ ਸੰਤ ਬਾਬਾ ਘਾਲਾ ਸਿੰਘ ਜੀ,ਸੰਤ ਬਾਬਾ ਜੋਗਾ ਸਿੰਘ ਪਾਣੀਪਤ ਕਰਨਾਲ ਤੇ ਸੰਤ ਮਹਾਂਪੁਰਸ਼ ਉਚੇਚੇ ਤੌਰ ਤੇ ਹਾਜਰੀ ਭਰਨਗੇ। ਉਨ੍ਹਾਂ ਨੇ ਦੱਸਿਆ ਕਿ ਸਮੂਹ ਸੰਗਤਾਂ ਨੂੰ ਕੋਵਿਡ19 ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਮੂੰਹ ਉੱਪਰ ਮਾਸਕ ਪਾ ਕੇ ਆਉਣ ਦੀ ਅਪੀਲ ਕੀਤੀ ਪੰਜਾਬ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ,ਬਾਬਾ ਬਲਵੀਰ ਘੋਨਾ,ਪ੍ਰੈਸ ਕਲੱਬ ਰਜਿ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਉਘੇ ਸਮਾਜ ਸੇਵੀ ਭਾਈ ਸਰਬਜੀਤ ਸਿੰਘ ਸੰਭੂ,ਸੀਨੀਅਰ ਕਾਂਗਰਸੀ ਆਗੂ ਸ.ਸਰਬਜੀਤ ਸਿੰਘ ਸਰਬੀ,ਕਲੱਬ ਪ੍ਰਧਾਨ ਵਰਿੰਦਰ ਸਿੰਘ ਟੀਵਾਣਾ,ਮਨਜੀਤ ਸਿੰਘ ਸਹਿਜੜਾ,ਅਮਰਜੀਤ ਸਿੰਘ ਬੱਸੀਆ ਵਾਲੇ,ਅਮਰਜੀਤ ਸਿੰਘ,ਜਗਸੀਰ ਸਿੰਘ ਸੀਰਾ ਸੋਢਾ,ਸਮਾਜ ਸੇਵੀ ਗੁਰਦੇਵ ਸਿੰਘ,ਰਾਹੁਲ,ਮਿਸਤਰੀ ਸੁਦਾਗਰ ਸਿੰਘ,ਭੋਲਾ ਸਿੰਘ ਸਹੋਰ,ਭਾਈ ਜਸਵਿੰਦਰ ਸਿੰਘ ਲਾਡੀ,ਭਾਈ ਦਰਸਨ ਸਿੰਘ,ਭਾਈ ਗੁਰਪ੍ਰੀਤ ਸਿੰਘ ਗੋਪੀ,ਮਹੰਤ ਪ੍ਰੇਮ ਸਿੰਘ,ਆਦਿ ਸੇਵਾਦਾਰ ਹਾਜਰ ਸਨ।

ਪਿੰਡ ਕਿ੍ਰਪਾਲ ਸਿੰਘ ਵਾਲਾ,ਮਹਿਲ ਖ਼ੁਰਦ,ਹਰਦਾਸਪੁਰਾ,ਕੁਰੜ ਵਿਖੇ ਮਜ਼ਦੂਰਾਂ ਦੀ ਮੀਟਿੰਗ ਕਰਨ ਉਪਰੰਤ ਕੇਂਦਰ ਤੇ ਰਾਜ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ  ਕੀਤਾ

ਅੱਜ 11ਸਤੰਬਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ.ਭੋਲਾ ਕਲਾਲਮਾਜਰਾ,ਬਹਾਲ ਕੁਰੜ੍,ਮਹਿੰਦਰ ਕੁਰੜ                                                           

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਜ਼ਿਲਾ ਬਰਨਾਲਾ ਦੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾਂ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਕਮੇਟੀ ਦੇ ਸੱਦੇ ਉਪਰ 11 ਸਤੰਬਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਸਬੰਧੀ ਪਿੰਡ ਕਿਰਪਾਲ ਸਿੰਘ ਵਾਲਾ,ਮਹਿਲ ਖ਼ੁਰਦ,ਹਰਦਾਸਪੁਰਾ ਕੁਰੜ ਵਿਖੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਮਜ਼ਦੂਰਾਂ ਨਾਲ ਭਰਵੀਂ ਮੀਟਿੰਗ ਕਰਨ ਉਪਰੰਤ ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਹਾਲ ਸਿੰਘ ਕੁਰੜ੍,ਸਲਾਹਕਾਰ ਕੇਵਲ ਸਿੰਘ ਕੁਰੜ੍,ਮਨਰੇਗਾ ਮਜ਼ਦੂਰ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕੁਰੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਜ਼ਿਲ੍ਹੇ ਭਰ ਅੰਦਰ ਮਜ਼ਦੂਰਾਂ ਨਾਲ ਮੀਟਿੰਗਾਂ ਕਰਕੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਧਰਨੇ ਨੂੰ ਲੈ ਕੇ ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਮਜ਼ਦੂਰ ਵੱਡੀ ਗਿਣਤੀ ਵਿਚ ਕਾਫਲਿਆਂ ਸਮੇਤ ਧਰਨੇ ਵਿਚ ਸ਼ਮੂਲੀਅਤ ਕਰਨਗੇ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਦੇ ਬਾਵਜੂਦ ਕੇਂਦਰ ਅਤੇ ਰਾਜ ਬਿਚਲੀਆਂ ਸਰਕਾਰਾਂ ਨੇ ਮਜ਼ਦੂਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੀ ਬਜਾਏ ਹਮੇਸ਼ਾ ਹੀ ਕਿਰਤ ਕਾਨੂੰਨਾਂ ਨੂੰ ਤੋੜ ਕੇ ਸਰਮਾਏਦਾਰ/ਜਗੀਰਦਾਰ ਪੱਖੀ ਨੀਤੀਆਂ ਲਾਗੂ ਕਰਕੇ ਸਰਮਾਏਦਾਰ ਘਰਾਣਿਆਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਕਰਜ਼ੇ ਮੁਆਫ ਕਰਕੇ ਉਨ੍ਹਾਂ ਨੂੰ ਭਾਰੀ ਲਾਭ ਪੁਚਾਇਆ ਉਨ੍ਹਾਂ ਕਿਹਾ ਕਿ ਗਰੀਬ ਮਜ਼ਦੂਰਾਂ ਨੂੰ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਬਰਾਬਰਤਾ ਵਾਲੇ ਹੱਕ ਤੇ ਅਧਿਕਾਰ ਨਹੀਂ ਦਿੱਤੇ ਜਾ ਰਹੇ ਗਰੀਬਾਂ ਨੂੰ ਵਿੱਦਿਆ ਸਿਹਤ ਸਹੂਲਤਾਂ ਰੁਜ਼ਗਾਰ ਦੀ ਗਰੰਟੀ ਦੇਣ ਤੋਂ ਸਰਕਾਰਾਂ ਭੱਜ ਚੁੱਕੀਆਂ ਹਨ।ਗਰੀਬਾਂ ਦੇ ਬੱਚਿਆਂ ਨੂੰ ਡਿਪਲੋਮਾ ਡਿਗਰੀਆਂ ਪ੍ਰਾਪਤ ਕਰਨ ਤੇ ਵੀ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ,ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਅਤੇ ਕੰਪਨੀਆਂ ਦੇ ਅਰਬਾਂ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ ਅਤੇ ਸਾਡੀਆਂ ਗਰੀਬ ਔਰਤਾਂ ਨੂੰ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਅਤੇ ਪੇਂਡੂ ਸੂਦਖੋਰਾਂ ਦੇ ਰਹਿਮੋ ਕਰਮ ਤੇ ਛੱਡਿਆ ਹੋਇਆ ਹੈ ਅਤੇ ਪਹਿਲਾਂ ਤੋਂ ਮਿਲਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦੇਣਾ ਸਰਕਾਰਾਂ ਨੇ ਬੰਦ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਵਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਕਾਰਨ ਬੇਰੁਜ਼ਗਾਰ ਬੇਜ਼ਮੀਨੇ ਅਤੇ ਗਰੀਬ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।ਸਰਮਾਏਦਾਰ ਪੱਖੀ ਸਰਕਾਰਾਂ ਦੀਆਂ ਇਨ੍ਹਾਂ ਜਾਤੀਆਂ ਦੇ ਵਿਰੋਧ ਵਜੋਂ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀ ਦੇ ਸਾਂਝੇ ਮੋਰਚੇ ਵੱਲੋਂ ਔਰਤਾਂ ਸਿਰ ਚੜ੍ਹੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ,ਨਰੇਗਾ ਕਾਨੂੰਨ ਅਧੀਨ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਪੂਰਾ ਕੰਮ ਦੇਣ,700 ਰੁਪਏ ਪ੍ਰਤੀ ਦਿਨ ਦਿਹਾੜੀ ਦੇਣ ,ਪੰਜ ਕਿਲੋਮੀਟਰ ਤੋਂ ਬਾਹਰ ਨਰੇਗਾ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ 10 ਪ੍ਰਤੀਸ਼ਤ ਕਿਰਾਇਆ ਭੱਤਾ ਦੇਣ,ਸੱਟ ਲੱਗਣ ਤੇ ਮੁਕੰਮਲ ਮੁਫ਼ਤ ਇਲਾਜ ਅਤੇ ਮੁਫਤ ਬੀਮੇ ਕਰਕੇ ਕੁਦਰਤੀ ਮੌਤ ਤੇ 3 ਲੱਖ ਐਕਸੀਡੈਂਟ ਘਟਨਾ ਨਾਲ ਮੌਤ ਹੋਣ ਤੇ 5 ਲੱਖ ਰੁਪਏ ਬੀਮਾ ਸਹਾਇਤਾ ਦੇਣ ਅਤੇ ਲਾਕਡਾਊਨ ਦੌਰਾਨ ਭੇਜੇ ਬਿਜਲੀ ਦੇ ਬਿੱਲ ਪਿਛਲੇ ਬਕਾਏ ਸਮੇਤ ਮੁਆਫ਼ ਕਰਨ ਆਦਿ ਦੀਆਂ ਮੰਗਾਂ ਸਬੰਧੀ ਅੱਜ 11 ਸਤੰਬਰ 2020 ਨੂੰ ਡੀ ਸੀ ਦਫ਼ਤਰ ਬਰਨਾਲਾ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ।ਇਸ ਮੌਕੇ ਅਮਨਦੀਪ ਕੌਰ,ਸੁਮਨਦੀਪ ਕੌਰ,ਬਲਜੀਤ ਕੌਰ,ਬਲਬੀਰ ਕੌਰ,ਸਿੰਦਰ ਕੌਰ,ਰਾਣੀ ਕੌਰ,ਬੀਰਪਾਲ ਕੌਰ,ਜੋਰਾ ਸਿੰਘ,ਮੇਜਰ ਸਿੰਘ,ਗੁਰਚਰਨ ਸਿੰਘ,ਮੋਤਾ ਸਿੰਘ,ਬਲਵਿੰਦਰ ਸਿੰਘ,ਗੁਰਜੀਤ ਸਿੰਘ ਨੇ ਆਦਿ ਨੇ ਵਿਸ਼ਵਾਸ ਦਿਵਾਇਆ ਕਿ ਬਰਨਾਲਾ ਧਰਨੇ ਵਿੱਚ ਕਾਫ਼ਲੇ ਸਮੇਤ ਸ਼ਮੂਲੀਅਤ ਕਰਨਗੇ।