You are here

ਕਿਸਾਨ ਤੇ ਮਜਦੂਰ ਜੱਥੇਬੰਦੀਆ ਨੇ ਕੇਦਰ ਵੱਲੋ ਲਿਆਦੇ ਕਾਨੂੰਨਾ ਖਿਾਲਫ ਸੰਘਰਸ ਤਿੱਖਾ ਕੀਤਾ

ਕੇਦਰ ਦੇ ਆਰਡੀਨੈਸ ਨਾਲ ਮਜਦੂਰ ਅਤੇ ਕਿਸਾਨਾ ਦਾ ਹੋਵੇਗਾ ਉਜਾੜਾ-ਹਨੀ/ਗਰੇਵਾਲ

ਜਗਰਾਓ/ਹਠੂਰ 18 ਸਤੰਬਰ (ਨਛੱਤਰ ਸੰਧੂ)ਕੇਦਰ ਸਰਕਾਰ ਵੱਲੋ ਕਿਸਾਨ ਅਤੇ ਮਜਦੂਰ ਵਿਰੋਧੀ ਲਿਆਦੇ ਆਰਡੀਨੈਸ ਜਿਨ੍ਹਾ ਨੂੰ ਪਾਰਲੀਮੈਟ ਵੱਲੋ ਕਾਨੂੰਨੀ ਸਕਲ ਦਿੱਤੀ ਜਾ ਚੁੱਕੀ ਹੈ ਦੇ ਵਿਰੋਧ ਵਿੱਚ ਅੱਜ ਇਥੇ ਆਲ ਇੰਡੀਆ ਕਿਸਾਨ ਸਭਾ ਅਤੇ ਆਲ ਇੰਡੀਆ ਖੇਤ ਮਜਦੂਰ ਯੂਨੀਅਨ ਦੇ ਵਰਕਰਾ ਵੱਲੋ ਧਰਨਾ ਮਾਰ ਕੇ ਐਸ.ਡੀ.ਐਮ ਰਾਹੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਸਮੇ ਬੁਲਾਰਿਆ ਮੰਗ ਕੀਤੀ ਕਿ ਖੇਤੀ ਵਿਰੋਧੀ ਕਿਸਾਨ ਵਿਰੋਧੀ,ਮਜਦੂਰ ਵਿਰੋਧੀ ਪਾਸ ਕੀਤੇ ਜਾ ਰਹੇ ਕਾਨੂੰਨ ਰੱਦ ਕੀਤੇ ਜਾਣ ਨਹੀ ਤਾ ਕਿਸਾਨਾ ਦਾ ਉਜਾੜਾ ਹੋਵੇਗਾ।ਮਜਦੂਰ ਭੁੱਖਾ ਮਰੇਗਾ ਅਤੇ ਬੇਰੁਜਾਗਰੀ ਵਿੱਚ ਵਾਧਾ ਹੋਵੇਗਾ।ਇਸ ਤੋ ਇਲਾਵਾ ਬਿਜਲੀ ਬਿੱਲ 2020 ਪਾਸ ਹੋਣ ਨਾਲ ਬਿਜਲੀ ਮਹਿੰਗੀ ਹੋਵੇਗੀ,ਸਬਸਿਟੀਆ ਖਤਮ ਹੋਣਗੀਆ ਤੇ ਲੋਕਾ ਉੱਤੇ ਜਿਆਦਾ ਭਾਰ ਪਵੇਗਾ।ਉਨ੍ਹਾ ਕਿਹਾ ਕਿ ਕੋਰੋਨਾ ਦੀ ਆੜ ਹੇਠ ਮਜਦੂਰ ਕਿਸਾਨ ਸੰਘਰਸਾ ਨੂੰ ਕੁਚਲਣ ਦੀ ਜੋ ਸਰਕਾਰ ਨੇ ਨੀਤੀ ਬਣਾਈ ਹੈ ਬੰਦ ਕੀਤੀ ਜਾਵੇ ਅਤੇ ਦਿਹਾੜੀਦਾਰ ਮਜਦੂਰਾ ਦੇ ਕੱਟੇ ਨੀਲੇ ਕਾਰਡ ਬਹਾਲ ਕੀਤਾ ਜਾਣ,ਨਹੀ ਤਾ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਸਮੇ ਉਨ੍ਹਾ ਨਾਲ ਜਿਲ੍ਹਾ ਸਕੱਤਰ ਤੇ ਸੂਬਾ ਕਮੇਟੀ ਮੈਬਰ ਬਲਜੀਤ ਸਿੰਘ ਗਰੇਵਾਲ,ਆਲ ਇੰਡੀਆ ਕਿਸਾਨ ਸਭਾ ਦੇ ਆਗੂ ਹਰਿੰਦਰਪ੍ਰੀਤ ਹਨੀ ਜਲਾਲਦੀਵਾਲ,ਕਮੇਟੀ ਮੈਬਰ ਮਾਸਟਰ ਹਰਪਾਲ ਸਿੰਘ ਭੈਣੀ ਦਰੇੜਾ ਨੇ ਸੰਬੋਧਨ ਕੀਤਾ ਅਤੇ ਇਲਾਵਾ ਮਾਸਟਰ ਮੁਖਤਿਆਰ ਸਿੰਘ ਜਲਾਲਦੀਵਾਲ,ਮਾਸਟਰ ਫਕੀਰ ਚੰਦ,ਦੱਧਾਹੂਰ,ਨਿਰਮਲ ਸਿੰਘ ਗਿੱਲ,ਨਛੱਤਰ ਸਿੰਘ,ਜੋਗਿੰਦਰ ਸਿੰਘ,ਇੰਦਰਜੀਤ ਸਿੰਘ,ਲਾਲਜੀਤ ਸਿੰਘ ਬੁਰਜ ਹਰੀ ਸਿੰਘ,ਗੁਰਮੀਤ ਭੈਣੀ ਦਰੇੜਾਂ,ਲਾਬ ਸਿੰਘ,ਸਿਆਮ ਸਿੰਘ ਭੈਣੀ ਰੋੜਾ,ਮੇਜਰ ਸਿੰਘ ਹਲਵਾਰਾ,ਸਰਬਜੀਤ ਸਿੰਘ ਬੁਰਜ ਹਕੀਮਾ,ਕੁਲਦੀਪ ਸਿੰਘ ਜੋਲ੍ਹਾ,ਸੋਨੀ ਜੋਲ੍ਹਾ,ਬਿੰਦਰ ਸਿੰਘ,ਗਣੇਸ ਬਹਾਦਰ ਰਾਏਕੋਟ,ਜਰਨੈਲ ਸਿੰਘ ਜਲਾਲਦੀਵਾਲ,ਰਣਧੀਰ ਸਿੰਘ ਢੇਸੀ ਤਹਿਸਲੀ ਪ੍ਰਧਾਨ ਆਦਿ ਹਾਜਰ ਸਨ।