You are here

ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਦੇ ਕਬਰਸਤਾਨ ਚੋਂ ਨਿਕਲੀਆਂ ਕਬਰਾਂ ਲਈ ਸਾਰੇ ਧਾਰਮਿਕ ਆਗੂਆਂ ਨੇ ਕੀਤੀ ਸਾਂਝੀ (ਦੁਆ )ਅਰਦਾਸ 

ਕਬਰਸਤਾਨ ਦੀ ਚਾਰਦੀਵਾਰੀ ਦਾ ਕੰਮ ਜਲਦੀ ਸ਼ੁਰੂ ਕਰਾਂਗੇ....ਪਿੰਡ ਵਾਸੀ
 ਬਰਨਾਲਾ /ਮਹਿਲ ਕਲਾਂ- 3 ਅਕਤੂਬਰ- (ਗੁਰਸੇਵਕ ਸੋਹੀ)- ਪਿਛਲੇ ਸਮੇਂ ਦੌਰਾਨ ਪੂਰੇ ਭਾਰਤ ਹੀ ਨਹੀਂ         
ਬਲਕੇ ਆਲ ਵਰਲਡ ਚ' ਚਰਚਾ ਦਾ ਵਿਸਾ ਬਣੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਦਾ ਕਬਰਸਥਾਨ, ਜਿਸ ਵਿਚੋਂ ਇਨਸਾਨੀ ਪਿੰਜਰ, ਇਨਸਾਨੀ ਹੱਡੀਆਂ ਅਤੇ ਇਨਸਾਨੀ ਖੋਪੜੀਆਂ ਮਿਲਣ ਤੇ ਸੁਰਖੀਆਂ ਵਿਚ ਆ ਗਿਆ ਸੀ ।
ਜਾਣਕਾਰੀ ਅਨੁਸਾਰ ਪੰਜਾਬ ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਪਿੰਡ ਦੇ ਇਕ ਕਿਸਾਨ ਨਾਲ ਮਿਲੀਭੁਗਤ ਕਰਕੇ ਕਬਰਸਥਾਨ ਦੀ ਜਗ੍ਹਾ 99 ਸਾਲਾ ਪਟੇ ਤੇ ਦੇ ਦਿੱਤੀ ਸੀ ।ਜਦੋਂ ਉਕਤ ਕਿਸਾਨ ਆਪਣੇ ਟਰੈਕਟਰ ਨਾਲ ਕਬਰਸਤਾਨ ਵਾਲੀ ਜਗ੍ਹਾ ਨੂੰ ਪੱਧਰਾ ਕਰਨ ਲੱਗਿਆ ਤਾਂ ਉਸ ਵਿਚੋਂ ਇਨਸਾਨੀ ਪਿੰਜਰ ,ਪੁਰਾਣੇ ਘੜੇ, ਇਨਸਾਨੀ ਹੱਡੀਆਂ ਆਦਿ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਦੌਰਾਨ ਪਿੰਡ ਦੇ ਉੱਦਮੀ ਨੌਜਵਾਨਾਂ ਨੇ ਵੀਡੀਓ ਬਣਾ ਕੇ ਨੈੱਟ ਤੇ ਵਾਇਰਲ ਕਰ ਦਿੱਤੀ ਸੀ।ਜਿਸ ਦੌਰਾਨ ਪੂਰੇ ਪੰਜਾਬ ਵਿੱਚੋਂ ਵੱਖ ਵੱਖ ਮੁਸਲਿਮ ਜਥੇਬੰਦੀਆਂ, ਫੈਡਰੇਸ਼ਨਾਂ, ਕਲੱਬਾਂ ਪਿੰਡ ਰਾਇਸਰ ਵਿਖੇ ਵੱਡੀ ਪੱਧਰ ਤੇ ਪਹੁੰਚ ਗਈਆਂ । 
ਜਿਨ੍ਹਾਂ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ,ਸੂੁਬਾ ਚੇਅਰਮੈਨ ਦਿਲਬਰ ਮੁਹੰਮਦ ਖਾਨ,ਐਡਵੋਕੇਟ ਮੋਬੀਨ ਬੁਖਾਰੀ ਮਾਲੇਰਕੋਟਲਾ,ਡੀ ਸੀ ਬਰਨਾਲਾ ਤੇਜ ਪ੍ਰਕਾਸ਼ ਸਿੰਘ ਫੂਲਕਾ,ਏ ਸੀ ਪੀ ਸ਼ਿਵਮ ਅਗਰਵਾਲ, ਐਸਐਚਓ ਅਮਰੀਕ ਸਿੰਘ ਥਾਣਾ ਠੁੱਲੀਵਾਲ, ਐਸਐਚਓ ਬਲਜੀਤ ਸਿੰਘ ਥਾਣਾ ਮਹਿਲ ਕਲਾਂ, ਐੱਸਐੱਚਓ ਮਨੀਸ਼ ਕੁਮਾਰ ਥਾਣਾ ਟੱਲੇਵਾਲ ਅਤੇ ਪਿੰਡ ਵਾਸੀਆਂ ਦੀ ਸੂਝ ਬੂਝ ਸਦਕਾ ਇਹ ਮਸਲਾ ਹੱਲ ਕਰਵਾ ਲਿਆ ਗਿਆ । ਜਿਸ ਵਿੱਚ ਉਕਤ ਕਿਸਾਨ ਨੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਕਬਰਸਤਾਨ ਦੀ ਸਾਰੀ ਜ਼ਮੀਨ ਆਪਣੇ ਮੁਸਲਿਮ ਭਾਈਚਾਰੇ ਹਵਾਲੇ ਕਰ ਦਿੱਤੀ।  
ਇਨ੍ਹਾਂ ਕਬਰਾਂ ਵਿੱਚੋਂ ਨਿਕਲੇ ਹੋਏ ਮਨੁੱਖੀ ਪਿੰਜਰਾਂ ਨੂੰ ਦੁਬਾਰਾ ਦਫਨਾਇਆ ਗਿਆ। ਅੱਜ ਉਨ੍ਹਾਂ  ਰੂਹਾਂ ਦੇ ਨਮਿੱਤ ,ਸਾਂਝੇ ਤੌਰ ਤੇ ਸਾਰੇ ਧਰਮਾਂ ਦੇ ਧਾਰਮਿਕ ਆਗੂਆਂ ਨੇ (ਦੁਆ) ਅਰਦਾਸ ਕੀਤੀ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਪਟਵਾਰੀ ਦਲਬਾਰਾ ਸਿੰਘ ,ਜਸਵਿੰਦਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਸੋਹੀ,ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਹੰਸ ਮੁਹੰਮਦ ਜ਼ੀਲਾ, ਮੋਹਰ ਸ਼ਾਹ, ਕਾਕਾ ਖਾਨ, ਜਗਮੋਹਣ ਸ਼ਾਹ,ਦਿਲਾਬਰ ਸ਼ਾਹ, ਸੁਖਦੀਪ ਖਾਨ, ਲਾਲੀ ਖਾਨ, ਪਾਲਾ ਖਾਨ, ਯੂਸਫ ਖਾਨ, ਫਿਰੋਜ਼ ਖਾਨ, ਖੁਸ਼ੀ ਮੁਹੰਮਦ, ਦਿਲਬਾਰ ਖਾਨ, ਸਫੀ ਖਾਨ ,ਚਮਕੌਰ ਖਾਨ, ਬੂਟਾ ਸ਼ਾਹ, ਮੋਹਣ ਸਿੰਘ ਗਿੱਲ, ਬਲਵੀਰ ਸਿੰਘ, ਲੱਡੂ ਸ਼ਾਹ, ਹੁਸੈਨ ਮੁਹੰਮਦ, ਨਾਜ਼ਰ ਸ਼ਾਹ, ਪਾਲਾ ਖਾਨ, ਨਜ਼ੀਰ ਮੁਹੰਮਦ,ਅਸਲਮ ਖਾਨ ਆਦਿ ਸਮੇਤ  ਪਿੰਡ ਵਾਸੀ ਸ਼ਾਮਲ ਸਨ ।
 ਅਖੀਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਭਾਰਤ ਵਿੱਚ ਵਸਦੇ ਸਮੂਹ ਮੁਸਲਮਾਨ ਭਾਈਚਾਰੇ ਸਮੇਤ, ਵੱਖ ਵੱਖ ਧਾਰਮਿਕ ,ਰਾਜਨੀਤਕ  ਜਥੇਬੰਧਕ ,ਫੈਡਰੇਸ਼ਨਾਂ, ਕਲੱਬਾਂ,ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ  ਕੀਤਾ,ਜਿਨ੍ਹਾਂ ਦੇ ਸਹਿਯੋਗ ਨਾਲ ਕਬਰਿਸਤਾਨ ਦੀ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਵਾਪਸ ਮਿਲੀ ਹੈ । ਉਨ੍ਹਾਂ ਹੋਰ ਕਿਹਾ ਕਿ ਕਬਰਸਤਾਨ ਦੀ ਚਾਰਦੀਵਾਰੀ ਦਾ ਕੰਮ ਵੀ  ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਵਿਚ ਉਨ੍ਹਾਂ ਨੇ ਪੰਜਾਬ ਵਾਸੀਆਂ ਅਤੇ ਦੇਸ਼ ਵਿਦੇਸ਼ ਵਸਦੇ ਆਪਣੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਵੱਡੇ ਅਤੇ ਸਾਂਝੇ ਕੰਮ ਲਈ ਆਰਥਿਕ ਮੱਦਦ ਦੀ ਅਪੀਲ ਵੀ ਕੀਤੀ ।