ਹਠੂਰ , ਦਸੰਬਰ 2019-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-
ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਕਸਬਾ ਹਠੂਰ ਦੀ ਭਾਗਾਂ ਭਰੀ ਧਰਤੀ ਤੇ ਸ਼ਸੋਭਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ, ਨਗਰ ਦੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸਮੁੱਚੀ ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਨਗਰ ਨਿਵਾਸੀ ਗ੍ਰਾਮ ਪੰਚਾਇਤ ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦੋ ਰੋਜਾ ਵਾਤਾਵਰਣ ਸੰਭਾਲ, ਸਾਹਿਤਕ ਸਮਾਗਮ, ਅਤੇ ਪੁਸਤਕ ਮੇਲਾ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਸਤਿਕਾਰਯੋਗ ਸ਼ਖਸੀਅਤਾਂ ਜਿੰਨਾਂ ਵਿੱਚ ਕਹਾਣੀਕਾਰ ਜਤਿੰਦਰ ਹਾਂਸ, ਬਲਵਿੰਦਰ ਸਿੰਘ ਲੱਖੇਵਾਲੀ ਵਾਤਾਵਰਣ ਪ੍ਰੇਮੀ, ਖੁਸ਼ਵੰਤ ਸਿੰਘ ਬਰਗਾੜੀ, ਨਾਵਲਕਾਰ ਯਾਦਵਿੰਦਰ ਸਿੰਘ ਸੰਧੂ, ਕਵੀ ਪਰਮ ਨਿਮਾਣਾ ਫਿਲਮ ਡਾਇਰੈਕਟਰ ਜਸਵਿੰਦਰ ਸਿੰਘ ਛਿੰਦਾ, ਸਮੇਤ ਹੋਰ ਸ਼ਖਸੀਅਤਾਂ ਨੇ ਆਪਣੀ ਹਾਜਰੀ ਭਰੀ, ਜਿੱਥੇ ਲਗਾਤਾਰ ਦੋ ਦਿਨਾਂ ਤੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਪੁਸਤਕਾਂ ਨਾਲ ਜੋੜਨ ਲਈ ਪਹੁੰਚੇ ਹੋਏ ਸਾਹਿਤਕਾਰਾਂ ਨੇ ਆਪਣਾ ਅਹਿਮ ਰੋਲ ਅਦਾ ਕੀਤਾ ਉੱਥੇ ਵਾਤਾਵਰਣ ਪ੍ਰੇਮੀਆਂ ਅਤੇ ਮਾਹਿਰਾਂ ਨੇ ਵਾਤਾਵਰਣ ਦੀ ਸਹੀ ਸੇਵਾ ਸੰਭਾਲ ਵਾਰੇ ਇਕੱਤਰ ਲੋਕਾਂ ਨੂੰ ਚਾਨਣਾ ਪਾਇਆ, ਇਸ ਮੌਕੇ ਕਹਾਣੀਕਾਰ ਜਤਿੰਦਰ ਹਾਂਸ ਅਤੇ ਫਿਲਮ ਡਾਇਰੈਕਟਰ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਜੋ ਕਿਤਾਬਾਂ ਤੋਂ ਦੂਰ ਹਨ। ਉਹਨਾਂ ਨੂੰ ਮੋਬਾਈਲ ਫੋਨਾਂ ਵੱਲੋਂ ਮੋੜ ਕੇ ਪੁਸਤਕਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਜਿੱਥੇ ਨੌਜਵਾਨ ਅਤੇ ਬੱਚੇ ਪੁਸਤਕਾਂ ਨਾਲ ਜੁੜ ਕੇ ਆਪਣੇ ਗਿਆਨ ਵਿੱਚ ਵਾਧਾ ਕਰਨਗੇ ਇਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ, ਅੰਤ ਵਿੱਚ ਉਹਨਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਠੂਰ ਨੂੰ ਸਮਾਗਮ ਦੇ ਕੀਤੇ ਵਿਸ਼ੇਸ਼ ਉਪਰਾਲੇ ਦੀਆਂ ਮੁਬਾਰਕਾਂ ਦਿੱਤੀਆਂ ਤੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੁੜਨ ਦੀ ਅਪੀਲ ਕੀਤੀ, ਕਹਾਣੀਕਾਰ ਜਤਿੰਦਰ ਹਾਂਸ ਵੱਲੋਂ ਮਿੰਨੀ ਲਾਇਬ੍ਰੇਰੀਆਂ ਦਾ ਰੀਬਨ ਕੱਟਕੇ ਉਦਘਾਟਨ ਵੀ ਕੀਤਾ, ਜਿੱਥੇ ਲੋਕ ਚੇਤਨਾ ਮੰਚ ਬਰਨਾਲਾ ਦੀ ਸਮੁੱਚੀ ਟੀਮ ਨੇ ਵਰਿੰਦਰ ਦੀਵਾਨਾ ਦੀ ਅਗਵਾਈ ਹੇਠ "ਪੰਜਾਬ ਸਿਉਂ ਅਵਾਜਾਂ ਮਾਰਦਾ,ਅਵੇਸਲੇ ਯੁੱਧਾਂ ਦੀ ਨਾਇਕਾ, ਸਮੇਤ ਹੋਰ ਨਾਟਕ ਅਤੇ ਕੋਰਿਉਗ੍ਰਾਫੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਉੱਥੇ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੇ ਮੁੱਖ ਅਧਿਆਪਕਾ ਮੈਡਮ ਰਮਨਦੀਪ ਕੌਰ ਸੰਧੂ ਦੀ ਨਿਗਰਾਨੀ ਹੇਠ" ਕੋਰਿਉਗ੍ਰਾਫੀ "ਫਾਂਸੀ" ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ, ਮੈਪਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਕਵਿਤਾ ਪੇਸ਼ਕਸ਼ ਕੀਤੀ, ਨੌਜਵਾਨ ਗਾਇਕ ਗਗਨ ਹਠੂਰ ਨੇ ਵਾਰੋ ਵਾਰੀ ਧਾਰਮਿਕ ਅਤੇ ਸਮਾਜਿਕ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ, ਲੋਕਾਂ ਵੱਲੋਂ ਮੀੰਹ ਅਤੇ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਸਮਾਗਮ ਵਿੱਚ ਹਾਜਰੀਆਂ ਭਰੀਆਂ, ਪੁਸਤਕ ਮੇਲੇ ਵਿੱਚ ਕਿਤਾਬਾਂ ਦੀਆਂ ਵੱਡੀਆਂ ਸਟਾਲਾਂ ਵੀ ਲਗਾਈਆਂ ਗਈਆਂ, ਪਿੰਡ ਦੌਧਰ ਦੀ ਉੱਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ਦੌਧਰ ਵੱਲੋਂ ਭਾਈ ਕੁਲਦੀਪ ਸਿੰਘ ਖਾਲਸਾ ਦੌਧਰ ਦੀ ਦੇਖ ਰੇਖ ਹੇਠ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਕਰਨ ਲਈ ਅਤੇ ਸਿਹਤਮੰਦ ਕਰਨ ਲਈ ਵੀਟ ਗ੍ਰਾਸ ਦਾ ਲੰਗਰ ਵੀ ਲਗਾਇਆ ਗਿਆ, ਅੰਤ ਵਿੱਚ ਵਾਤਾਵਰਣ ਸੰਭਾਲ ਅਤੇ ਸਾਹਿਤਕ ਸਮਾਗਮ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ, ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਠੂਰ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ , ਇਸ ਮੌਕੇ ਸਰਪੰਚ ਮਲਕੀਤ ਸਿੰਘ ਧਾਲੀਵਾਲ, ਸਵਰਨ ਸਿੰਘ, ਪੰਚ ਗੁਰਵਿੰਦਰ ਸਿੰਘ ਛਿੰਦਾ, ਪੰਚ ਅਮਨਪ੍ਰੀਤ ਸਿੰਘ, ਨਾਟਕਕਾਰ ਹਰਵਿੰਦਰ ਦੀਵਾਨਾ, ਮੁੱਖ ਅਧਿਆਪਕਾ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਰਾਜਵੰਤ ਕੌਰ, ਮਾਸਟਰ ਸਤਨਾਮ ਸਿੰਘ, ਰਾਮ ਸਿੰਘ ਹਠੂਰ, ਕਲੱਬ ਪ੍ਰਧਾਨ ਅਵਤਾਰ ਸਿੰਘ, ਸੁਰਜੀਤ ਸਿੰਘ ਹਰਮਨ, ਗੁਰਚਰਨ ਸਿੰਘ ਰਾਮਗੜ੍ਹੀਆ, ਪੱਪਾ ਧਾਲੀਵਾਲ, ਹਰਪ੍ਰੀਤ ਕਲੇਰ, ਸਮਿੰਦਰਪ੍ਰੀਤ ਸਿੰਘ ਗਰਚਾ, ਬਲਕਰਨ ਸਿੰਘ, ਰੋਹਿਤ ਕੁਮਾਰ, ਭਰਭੂਰ ਸਿੰਘ ਖਹਿਰਾ, ਅਜੇ ਜੋਸ਼ੀ, ਰਾਮ ਸਿੰਘ, ਕੁਲਦੀਪ ਸਿੰਘ ਕਾਕੂ (ਅਕਾਸ਼ ਸਟੂਡੀਓ) ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜਰ ਸਨ।