You are here

ਪੰਜਾਬ

ਜਲੰਧਰ ਦੂਰਦਰਸ਼ਨ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਤੇ ਵਿਦਿਆਰਥੀਆਂ ਨੇ ਬੰਨ੍ਹਿਆ ਰੰਗ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸੋਹੀ)-  ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈਨਲ ਤੇ ਹਰ ਐਤਵਾਰ ਨੂੰ ਸਿੱਖਿਆ ਵਿਭਾਗ ਦੇ ਵੱਲੋਂ ਨੰਨ੍ਹੇ ਉਸਤਾਦ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ।ਜਿਸ ਪ੍ਰੋਗਰਾਮ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ।ਮਾਪੇ ਖੁਸ਼ ਹਨ ਕਿ ਇਹ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਨਾਲ ਮਾਰਜਨ ਵੀ ਕਰ ਰਹੇ ਹਨ।ਇਸ ਨਾਲ ਬੱਚਿਆਂ ਨੂੰ ਆਪਣੀ ਕਲਾ ਦਾ ਹੋਣ ਦਾ ਮੌਕਾ ਮਿਲ ਰਿਹਾ ਹੈ।ਇਸੇ ਹੀ ਲੜੀ ਤਹਿਤ ਐਤਵਾਰ ਨੂੰ ਪੇਸ਼ ਕੀਤੇ ਨੰਨ੍ਹੇ ਉਸਤਾਦ ਪ੍ਰੋਗਰਾਮ ਵਿੱਚ ਇਸ ਵਾਰ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦੀਆਂ ਚੌਥੀ ਜਮਾਤ ਦੀਆਂ ਵਿਦਿਆਰਥੀਆਂ ਲਵਲੀਨ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਆਪਣਾ ਲੋਕ ਗੀਤ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ।ਇਨ੍ਹਾਂ ਬੱਚਿਆਂ ਨੂੰ ਉਕਤ ਪ੍ਰੋਗਰਾਮ ਦੀ ਤਿਆਰੀ ਗਾਈਡ ਅਧਿਆਪਕਾ ਰਾਜਵੰਤ ਕੌਰ ਵੱਲੋਂ ਕਰਵਾਈ ਗਈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਨਰੈਣ ਪੜ੍ਹਾਈ ਅਤੇ ਅਜਿਹੇ ਸਾਰਥਿਕ ਪ੍ਰੋਗਰਾਮਾਂ ਕਾਰਨ ਮਾਪੇ ਤਸੱਲੀ ਮਹਿਸੂਸ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਅੱਗੇ ਰਹਿੰਦੇ ਹਨ ਉਸੇ ਤਰ੍ਹਾਂ ਇਨ੍ਹਾਂ ਬੱਚਿਆਂ ਨੇ ਵੀ ਆਪਣੇ ਪਿੰਡ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਸਾਬਕਾ ਸਰਵਿਸਮੈਨਾਂ ਦੀ ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਦਵਿੰਦਰ ਸਿੰਘ ਬੀਹਲਾ

ਮੈ ਖੁਦ ਅਮਰੀਕਾ ਵਿੱਚ ਆਈ ਪੀ ਐਸ ਦੀ ਪੜਾਈ ਕੀਤੀ ਹੈ-ਦਵਿੰਦਰ ਸਿੰਘ ਬੀਹਲਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -( ਗੁਰਸੇਵਕ ਸਿੰਘ ਸੋਹੀ ) ਸਾਬਕਾ ਸਰਵਿਸਮੈਨ ਦੀ ਬਰਨਾਲਾ ਵਿਖੇ ਹੋਈ ਅਹਿਮ ਮੀਟਿੰਗ 'ਚ ਸੀਨੀਅਰ ਅਕਾਲੀ ਆਗੂ 'ਤੇ ਸਮਾਜਸੇਵੀ ਦਵਿੰਦਰ ਸਿੰਘ ਬੀਹਲਾ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ। ਮੀਟਿੰਗ 'ਚ ਪੁੱਜਣ 'ਤੇ ਦਵਿੰਦਰ ਸਿੰਘ ਬੀਹਲਾ ਦਾ ਸਮੂਹ ਸਾਬਕਾ ਸਰਵਿਸਮੈਨ ਆਗੂਆਂ ਵੱਲੋਂ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਮੈ ਖੁਦ ਅਮਰੀਕਾ ਵਿੱਚ ਆਈਪੀਐਸ ਦੀ ਪੜਾਈ ਕੀਤੀ ਹੈ ਜਿਸ ਕਰਕੇ ਮੈਨੂੰ ਸਿਲਵਰ ਤਗਮਾ ਜੈਤੂ ਸ੍ਰ ਗੁਰਮੁੱਖ ਸਿੰਘ ਢਿੱਲੋਂ, ਸ੍ਰ ਗੁਰਚਰਨ ਸਿੰਘ ਧੌਲਾ ਅਤੇ ਮੰਗਤ ਰਾਏ ਨੇ ਆਪਣੇ ਵਿਚਾਰ ਪੇਸ ਕਰਨ ਲਈ ਸੱਦਾ ਦਿੱਤਾ ਸੀ। ਉਹਨਾਂ ਕਿਹਾ ਦੇਸ ਲਈ ਨੌਕਰੀ ਕਰਦੇ ਲੋਕ ਦੇਸ ਦੇ ਸਹਿਯੋਗ 'ਚ ਵੱਡਾ ਯੋਗਦਾਨ ਪਾਉਦੇ ਹਨ। ਉਹਨਾਂ ਦੀ ਇਮਾਨਦਾਰੀ 'ਤੇ ਦੇਸ ਲਈ ਕੀਤੀ ਘਾਲਣਾ ਸਦਕਾ ਦੇਸ ਅੱਗੇ ਵੱਧ ਰਿਹਾ ਹੈ। ਉਹਨਾਂ ਸਮੂਹ ਸਾਬਕਾ ਸਰਵਿਸਮੈਨ ਜਥੇਬੰਦੀ ਦੇ ਆਗੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਤੁਸੀ ਜੋ ਦੇਸ ਲਈ ਕੀਤਾ ਉਹ ਇੱਕ ਇਤਿਹਾਸ ਹੈ ਜਿਸ 'ਚ ਸਾਬਕਾ ਸਰਵਿਸਮੈਨ ਪ੍ਰਤੀ ਸੁਨਹਿਰੇ ਸਬਦ ਦਰਜ ਹੋਣਗੇ। ਇਸ ਮੌਕੇ ਸਮੂਹ ਆਗੂਆਂ ਨੇ ਕਿਹਾ ਕਿ ਦੇਸ ਦਾ ਨੌਜਵਾਨ ਜਾਗਰੁਕ ਹੋ ਕੇ ਸਮਾਜਿਕ, ਧਾਰਮਿਕ 'ਤੇ ਰਾਜਨੀਤਿਕ ਖੇਤਰ 'ਚ ਮੱਲਾ ਮਾਰ ਰਿਹਾ ਹੈ। ਜਿਸ ਦੀ ਮਿਸਾਲ ਦਵਿੰਦਰ ਸਿੰਘ ਬੀਹਲਾ ਤੋਂ ਮਿਲਦੀ ਹੈ ਜੋ ਲਗਾਤਾਰ ਅੱਗੇ ਵੱਧ ਕੇ ਰਾਜਨੀਤਿਕ 'ਤੇ ਸਮਾਜਿਕ ਸਰਗਰਮੀਆਂ 'ਚ ਮੋਹਰੀ ਰੋਲ ਅਦਾ ਕਰ ਰਹੇ ਹਨ। ਇਸ ਮੌਕੇ ਸਾਬਕਾ ਸਰਵਿਸਮੈਨਾਂ ਵੱਲੋਂ ਦਵਿੰਦਰ ਸਿੰਘ ਬੀਹਲਾ ਦਾ ਸਨਮਾਨ ਕੀਤਾ ਗਿਆ। ਅਖੀਰ ਦਵਿੰਦਰ ਸਿੰਘ ਬੀਹਲਾ ਨੇ ਵਿਸਵਾਸ ਦਿਵਾਇਆ ਕਿ ਉਹ ਸਾਬਕਾ ਸਰਵਿਸਮੈਨ ਜਥੇਬੰਦੀ ਦਾ ਹਰ ਪੱਖ ਤੋਂ ਸਾਥ ਦੇਣਗੇ 'ਤੇ ਪੂਰਾ ਸਹਿਯੋਗ ਕੀਤਾ ਜਾਵੇਗਾ।

ਮੋਗੇ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਫਿਰ ਤੋਂ ਸਰਗਰਮ

ਮੋਗਾ (ਰਾਣਾ ਸ਼ੇਖਦੌਲਤ ,ਜੱਜ ਮਸੀਤਾਂ) : ਸੀ. ਜੇ. ਐੱਮ. ਦੀ ਅਦਾਲਤ ਨੇ ਬੀਤੀ 14 ਅਗਸਤ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਛੱਤ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ 'ਚ ਸ਼ਾਮਲ 2 ਮੁਲਜ਼ਮਾਂ ਨੂੰ ਇਕ ਵਾਰ ਫਿਰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਹੈ। ਇਨ੍ਹਾਂ ਦੋਵਾਂ ਨੂੰ ਪਹਿਲਾਂ ਵੀ ਮਾਣਯੋਗ ਅਦਾਲਤ ਨੇ 8 ਸਤੰਬਰ ਤੱਕ ਰਿਮਾਂਡ 'ਤੇ ਭੇਜਿਆ ਸੀ, ਉਪਰੰਤ ਅੱਜ ਥਾਣਾ ਸਿਟੀ-1 ਦੀ ਪੁਲਸ ਵੱਲੋਂ ਉਨ੍ਹਾਂ ਨੂੰ ਮਾਣਯੋਗ ਸੀ. ਜੇ. ਐੱਮ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ।

ਪੰਜਾਬ ਚ ਕੋਰੋਨਾ ਦਾ ਕਹਿਰ ਜ਼ਾਰੀ ਇਕੋ ਦਿਨ ਵਿਚ 78 ਮੌਤਾਂ, 2319 ਨਵੇਂ ਕੇਸ

ਚੰਡੀਗੜ,  ਸਤੰਬਰ  2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਨਾਲ ਹੀ ਇਨਫੈਕਟਿਡਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧਣ ਲੱਗਾ ਹੈ। ਬੁੱਧਵਾਰ ਨੂੰ ਸੂਬੇ ਵਿਚ ਸਭ ਤੋਂ ਜ਼ਿਆਦਾ 78 ਲੋਕਾਂ ਦੀ ਮੌਤ ਹੋਈ ਹੈ। ਇਹੀ ਨਹੀਂ ਲਗਾਤਾਰ ਦੂਜੇ ਦਿਨ ਵੀ ਦੋ ਹਜ਼ਾਰ ਤੋਂ ਪਾਰ 2319 ਲੋਕ ਇਨਫੈਕਟਿਡ ਪਾਏ ਗਏ ਹਨ। ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣੇ ਸੱਤ ਜ਼ਿਲਿ੍ਹਆਂ ਵਿਚੋਂ ਅੰਮਿ੍ਤਸਰ ਵਿਚ ਬੁੱਧਵਾਰ ਨੂੰ ਰਿਕਾਰਡ 347 ਤੇ ਮੋਹਾਲੀ ਵਿਚ 307 ਲੋਕ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਲੁਧਿਆਣੇ 'ਚ 240, ਜਲੰਧਰ 'ਚ 203, ਪਟਿਆਲੇ 'ਚ 183, ਗੁਰਦਾਸਪੁਰ ਵਿਚ 171, ਬਠਿੰਡੇ 'ਚ 149 ਲੋਕ ਇਨਫੈਕਟਿਡ ਪਾਏ ਗਏ। ਏਸੇ ਤਰ੍ਹਾਂ ਲੁਧਿਆਣੇ ਵਿਚ 13, ਜਲੰਧਰ 'ਚ 10, ਮੋਹਾਲੀ ਤੇ ਬਠਿੰਡੇ ਵਿਚ ਅੱਠ-ਅੱਠ ਲੋਕਾਂ ਦੀ ਮੌਤ ਵੀ ਕੋਰੋਨਾ ਕਾਰਨ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਕਪੂਰਥਲਾ ਵਿਚ ਵੀ ਇਕ ਦਿਨ ਵਿਚ ਰਿਕਾਰਡ ਸੱਤ ਲੋਕਾਂ ਦੀ ਮੌਤ ਹੋਈ ਹੈ।

 

 

ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ 4 ਸਾਲ ਪਹਿਲਾਂ ਗੁੰਮ ਹੋਇਆ 14 ਸਾਲਾਂ ਦਾ ਬੱਚਾ ਆਪਣੇ ਮਾਪਿਆਂ ਨੂੰ ਮਿਲਿਆ।

ਮਹਿਲ ਕਲਾਂ /ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਹਲਕਾ ਮਹਿਲ ਕਲਾਂ ਥਾਣਾ ਟੱਲੇਵਾਲ ਦੇ ਅਧੀਨ ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਉਸ ਸਮੇਂ ਖੁਸ਼ੀ ਦਾ ਮਾਹੌਲ ਫੈਲ ਗਿਆ ਜਦੋਂ ਇੱਕ 4 ਸਾਲ ਪਹਿਲਾਂ ਬਲਵਿੰਦਰ ਸਿੰਘ % ਜੁੰਮਾ ਸਿੰਘ ਪਿੰਡ ਵਾਸੀਆਂ ਨਾਲ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਗਿਆ ਸੀ ਉੱਥੇ ਉਸ ਨੂੰ ਗੁੱਜਰ ਚੁੱਕ ਕੇ ਲੈ ਗਏ। ਪਿੰਡ ਵਿੱਚ ਸੋਗ ਦਾ ਮਾਹੌਲ ਪੈ ਗਿਆ ਅਤੇ ਪਿੰਡ ਵਾਸੀਆਂ ਨੇ ਤਰ੍ਹਾਂ-ਤਰ੍ਹਾਂ ਦੇ ਯਤਨ ਕੀਤੇ ਲੱਭਣ ਦੇ ਲਈ ਪੋਸਟਰ ਛਪਵਾਏ ਅਤੇ ਸੋਸ਼ਲ ਮੀਡੀਆ ਰਾਹੀਂ ਬਹੁਤ ਜੱਦੋਂ ਜ਼ਹਿਰ ਕਰਦੇ ਹੋਏ 4 ਸਾਲ ਗੁਜ਼ਰ ਗਏ ਪਰ ਬਲਵਿੰਦਰ ਸਿੰਘ ਨਹੀਂ ਲੱਭਿਆ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਂ 4 ਸਾਲ ਪਹਿਲਾਂ ਪਿੰਡ ਵਾਸੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਦੇ ਲਈ ਗਿਆ ਉੱਥੇ ਮੈਨੂੰ ਗੁੱਜਰ ਚੁੱਕ ਕੇ ਲੈ ਗਏ ਅਤੇ ਮੈਨੂੰ ਤਸੀਹੇ ਵੀ ਦਿੰਦੇ ਰਹੇ। ਦਿਨ ਰਾਤ ਕੰਮ ਕਰਵਾਉਂਦੇ ਰਹੇ ਇੱਕ ਦਿਨ ਮੈਂ ਉਨ੍ਹਾਂ ਦੇ ਕੈਦਖਾਨੇ ਚੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਪਿੰਡ-ਪਿੰਡ ਦਰ-ਦਰ ਦੀਆਂ ਠੋਕਰਾਂ ਖਾ ਕੇ ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ ਭੋਏਵਾਲ ਨੂੰ ਮਿਲ ਗਿਆ ਜਿਨ੍ਹਾਂ ਦੇ ਸਹਾਰੇ ਅੱਜ ਮੈਂ ਆਪਣੇ ਪਰਿਵਾਰ ਵਿੱਚ ਆ ਗਿਆ ਹਾਂ।ਪਿੰਡ ਵਾਸੀਆਂ ਨੇ ਸਹਾਰਾ ਸੇਵਾ ਸੁਸਾਇਟੀ ਦੇ ਮੈਂਬਰ ਹਰਮਨਦੀਪ ਸਿੰਘ ,ਬਗੀਚਾ ਸਿੰਘ, ਦਲੇਰ ਸਿੰਘ, ਸਰਦਾਰ ਜੰਗੀਰ ਸਿੰਘ, ਜਗਵੀਰ ਸਿੰਘ, ਵਾਸੀ ਕੜਿਆਲ ਵਾਸੀਆਂ (ਅੰਮ੍ਰਿਤਸਰ) ਦਾ ਗਲਾਂ ਵਿੱਚ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਸੁਸਾਇਟੀ ਮੈਂਬਰ ਹਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਡੇ ਵੀਰ ਪੀ,ਪੀ ਹਰਪ੍ਰੀਤ ਸਿੰਘ ਦੇ ਜਤਨਾਂ ਸਦਕਾ ਅਸੀਂ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਆ ਅਤੇ ਬਲਵਿੰਦਰ ਸਿੰਘ ਦੋ ਮਹੀਨੇ ਪਹਿਲਾਂ ਪਿੰਡ ਵਿੱਚ ਆਇਆ ਇਸ ਦੀ ਗੰਭੀਰ ਹਾਲਤ ਦੇਖ ਕੇ ਇਸ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕੀਤੀ ਜਦੋਂ ਇਹ ਹੌਲੀ ਹੌਲੀ ਸਮਝਣ ਲੱਗਿਆ ਹਾਲਤ ਸੁਧਰ ਗਈ ਤਾਂ ਇਹ ਨੇ ਪਿੰਡ ਦਾ ਨਾਮ ਦੱਸਿਆ ਅਸੀਂ ਚੰਗੀ ਤਰ੍ਹਾਂ ਪੁੱਛ ਗਿੱਛ ਕਰ ਕੇ ਇਸ ਦੀ ਦੋ ਮਹੀਨੇ ਦੀ ਮਿਹਨਤ ਦੇਕੇ ਇਸ ਨੂੰ ਪਿੰਡ ਨਰੈਣਗੜ੍ਹ ਸੋਹੀਆਂ ਲੈ ਆਏ ਹਾਂ ਇੱਥੇ ਸਾਨੂੰ ਪਿੰਡ ਵਾਸੀਆਂ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਬਹੁਤ ਮਾਣ ਸਤਿਕਾਰ ਤੇ ਪਿਆਰ ਦਿੱਤਾ। ਬਲਵਿੰਦਰ ਸਿੰਘ ਦੀ ਮਾਤਾ ਦਾ ਅਤੇ ਭਰਾ ਲਾਡੀ ਕਹਿਣਾ ਹੈ ਕਿ ਸਹਾਰਾ ਸੁਸਾਇਟੀ ਵਾਲਿਆਂ ਨੇ ਸਾਡੇ ਵਿੱਛੜੇ ਹੋਏ ਭਰਾ ਨੂੰ ਸਾਡੇ ਨਾਲ ਚਾਰ ਸਾਲਾਂ ਬਾਅਦ ਮਿਲਾਇਆ ਅਸੀਂ ਉਨ੍ਹਾਂ ਨੂੰ ਰੱਬ ਦਾ ਰੂਪ ਸਮਝਦੇ ਹਾਂ ਅਤੇ ਸਾਨੂੰ ਚਾਰ ਸਾਲ ਹੋ ਗਏ ਬਲਵਿੰਦਰ ਸਿੰਘ ਨੂੰ ਲੱਭਦੀਆਂ ਇਸ ਸਮੇਂ ਪਿੰਡ ਵਾਸੀ ਮਹਿੰਦਰ ਸਿੰਘ ਸਾਬਕਾ ਨੰਬਰਦਾਰ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਿਨਾਮ ਸਿੰਘ, ਲੈਂਬਰ ਸਿੰਘ, ਸਾਬਕਾ ਸਰਪੰਚ ਮੋਹਨ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੀਤ ਸਿੰਘ, ਮਲਕੀਤ ਸਿੰਘ ਬਿੱਲੂ, ਗੋਰਖਾ ਸਿੰਘ, ਕੇਵਲ ਸਿੰਘ, ਸਮਸ਼ੇਰ ਸਿੰਘ, ਬਖਤੌਰ ਸਿੰਘ, ਅਸਰੂ ਸਿੰਘ, ਜਗਜੀਤ ਸਿੰਘ, ਨੇ ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ ਭੋਏਵਾਲ ਦਾ ਧੰਨਵਾਦ ਕੀਤਾ।

ਸੁਮੇਧ ਸੈਣੀ ਨੂੰ ਫੜਨਾ ਹੈ ਤਾਂ ਪੁਲਿਸ ਬਾਦਲਾਂ ਤੋਂ ਕਰੇ ਪੁੱਛ ਗਿੱਛ - ਭਗਵੰਤ ਮਾਨ

 

ਸੰਗਰੂਰ, ਸਤੰਬਰ 2020 ( ਗੁਰਸੇਵਕ ਸਿੰਘ ਸੋਹੀ ) - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦਾ ਜੁਆਬ ਦਿੰਦੇ ਕਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਸਾਬਕਾ ਡੀ .ਜੀ .ਪੀ ਸੁਮੇਧ ਸਿੰਘ ਸੈਣੀ ਨੂੰ ਕਾਬੂ ਕਰਨਾ ਚਾਹੁੰਦੀ ਹੈ ਤਾਂ ਬਾਦਲ ਪਰਿਵਾਰ ਤੋਂ ਪੁੱਛ ਗਿੱਛ ਕੀਤੀ ਜਾਵੇ ਕਿਉਂਕਿ ਪੰਜਾਬ ਵਿਚ ਬਾਦਲ ਪਰਿਵਾਰ ਤੋਂ ਵੱਧ ਸੈਣੀ ਦਾ ਕੋਈ ਨਜ਼ਦੀਕੀ ਨਹੀਂ। ਉਨ੍ਹਾਂ ਕਿਹਾ ਕਿ ਪੁੱਛ ਗਿੱਛ ਦੇ ਨਾਲ ਨਾਲ ਬਾਦਲਾਂ ਦੇ ਟਿਕਾਣਿਆਂ ਉੱਤੇ ਵੀ ਸੁਮੇਧ ਸਿੰਘ ਸੈਣੀ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ।

 ਪੰਜਾਬ ਅੰਦਰ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਤੇ ਲੈਬਾਂ ਨੂੰ ਰੈਪਿਡ ਐਂਟੀਜਨ ਟੈਸਟ ਕਰਨ ਦੀ ਮਨਜ਼ੂਰੀ

ਚੰਡੀਗੜ੍ਹ , ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਲਈ ਲੋਕਾਂ ਦੀ ਵੱਧ ਤੋਂ ਵੱਧ ਜਾਂਚ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿਹਤ ਅਥਾਰਟੀਆਂ ਦੁਆਰਾ ਸੂਚੀਬੱਧ ਹੋਣ ਉਪਰੰਤ ਨਿੱਜੀ ਹਸਪਤਾਲਾਂ/ਕਲੀਨਿਕਾਂ/ਲੈਬਾਂ ਨੂੰ ਕੋਵਿਡ-19 ਲਈ ਰੈਪਿਡ ਐਂਟੀਜਨ ਟੈਸਟ (R.A.T) ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਿੱਜੀ ਸਿਹਤ ਅਦਾਰਿਆਂ ਵੱਲੋਂ ਕੋਵਿਡ-19 ਲਈ ਰੈਪਿਡ ਐਂਟੀਜਨ ਟੈਸਟ ਦੀ ਆਗਿਆ ਦੇਣ ਸਬੰਧੀ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਰਏਟੀ ਕਿੱਟਾਂ ਮੁਫ਼ਤ ਦਿੱਤੀਆਂ ਜਾਣਗੀਆਂ। ਸਿਵਲ ਸਰਜਨ ਉਨ੍ਹਾਂ ਪ੍ਰਾਈਵੇਟ ਹਸਪਤਾਲਾਂ/ਕਲੀਨਿਕਾਂ/ਲੈਬਾਂ ਨੂੰ ਸੂਚੀਬੱਧ ਕਰਨਗੇ ਜਿਹੜੇ ਵਿਭਾਗ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਆਰਏਟੀ ਕਿੱਟਾਂ ਨਾਲ ਟੈਸਟ ਕਰਨ ਲਈ ਸਵੈ-ਇੱਛਤ ਤੌਰ 'ਤੇ ਸੂਚੀਬੱਧ ਹੋਣ ਲਈ ਤਿਆਰ ਹਨ। ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿੱਟਾਂ ਸਿਹਤ ਵਿਭਾਗ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਹੋਣ ਤਾਂ ਨਿੱਜੀ ਹਸਪਤਾਲ/ਲੈਬ ਮਰੀਜ਼ਾਂ ਤੋਂ ਟੈਸਟ ਲਈ ਵੱਧ ਤੋਂ ਵੱਧ 250 ਰੁਪਏ ਲੈ ਸਕਦੇ ਹਨ। ਇਸ ਤੋਂ ਪਹਿਲਾਂ, ਪ੍ਰਾਈਵੇਟ ਲੈਬਾਂ, ਜੋ ਆਪਣੀ ਖੁਦ ਦੀਆਂ ਕਿੱਟਾਂ ਦੀ ਵਰਤੋਂ ਕਰ ਰਹੇ ਹਨ, ਲਈ ਰੈਪਿਡ ਐਂਟੀਜੇਨ ਟੈਸਟਿੰਗ ਦੀ ਕੀਮਤ 1000 ਰੁਪਏ ਤੋਂ ਘਟਾ ਕੇ 700 ਰੁਪਏ ਕਰ ਦਿੱਤੀ ਗਈ ਸੀ ਜਿਸ ਵਿੱਚ ਜੀਐਸਟੀ ਅਤੇ ਹੋਰ ਟੈਕਸ ਸ਼ਾਮਲ ਹਨ। ਨਿੱਜੀ ਹਸਪਤਾਲ/ਲੈਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਮੁਫਤ ਮੁਹੱਈਆ ਕਰਵਾਈਆਂ ਗਈਆਂ ਆਰ.ਏ.ਟੀ. ਕਿੱਟਾਂ ਦੀ ਵਰਤੋਂ ਲਈ ਐਸਓਪੀਜ਼ ਦੀ ਪਾਲਣਾ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸੌਪਿਆ ਮੰਗ ਪੱਤਰ

ਮਹਿਲ ਕਲਾਂ /ਬਰਨਾਲਾ- ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਪੰਜਾਬ ਕਬੱਡੀ ਐਸੋਸੀਏਸ਼ਨ ਜ਼ਿਲਾ ਬਰਨਾਲਾ ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਦੇ ਚੇਅਰਮੈਨ ਦਵਿੰਦਰ ਸਿੰਘ ਬੀਹਲਾ ਨੇ ਡੀ ਸੀ ਦਫ਼ਤਰ ਨੂੰ ਇੱਕ ਮੈਮੋਰੈਂਡਮ ਦਿੱਤਾ, ਜਿਸ ਵਿੱਚ ਉਹਨਾਂ ਨੇ ਬਰਨਾਲਾ ਅਤੇ ਖਾਸਕਰ ਮਾਲਵਾ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਮਾਂ ਖੇਡ ਕਬੱਡੀ ਦੇ ਵਿਸ਼ਵ ਕੱਪ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਏ ਗਏ ਸਨ। ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ 510 ਕਰੋੜ 17 ਲੱਖ ਰੁਪਏ ਖੇਡਾਂ 'ਤੇ ਖਰਚ ਕਰਕੇ ਨੌਜਵਾਨਾਂ ਨੂੰ ਜਿੱਥੇ ਕਬੱਡੀ ਨਾਲ ਜੋੜਿਆ ਉੱਥੇ ਕਬੱਡੀ ਕੱਪ ਕਰਵਾਏ ਗਏ ਜਿਸ ਦੀਆਂ ਧੁੰਮਾਂ ਹੋਰਨਾਂ ਦੇਸਾਂ 'ਚ ਵੀ ਪਈਆਂ ਸਨ। ਅਨੇਕਾਂ ਦੇਸਾਂ ਦੇ ਖਿਡਾਰੀ ਪੰਜਾਬ 'ਚ ਹੁੰਦੇ ਕਬੱਡੀ ਕੱਪਾਂ 'ਚ ਸਮੂਲੀਅਤ ਕਰਦੇ ਸਨ। ਕਬੱਡੀ ਨੂੰ ਸੈਂਕੜਿਆਂ ਦੀ ਰਕਮ ਤੋਂ ਕਰੋੜਾਂ ਦੀ ਖੇਡ ਬਣਾ ਦਿੱਤਾ ਗਿਆ। ਅੱਜ ਵਿਦੇਸ਼ਾਂ ਵਿੱਚ ਗੋਰੇ ਗੋਰੀਆਂ ਵੀ ਅਤੇ ਦੋ ਮੈਕਸੀਕਨ ਭਰਾ ਵੀ ਕਬੱਡੀ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ। ਉਹਨਾਂ ਦੋਸ ਲਾਇਆ ਕਿ ਪੰਜਾਬ ਵਿੱਚ ਜਦੋਂ ਦੀ ਕੈਪਟਨ ਸਰਕਾਰ ਆਈ ਹੈ ਕਬੱਡੀ ਜਾਂ ਹੋਰ ਖੇਡਾਂ ਵੱਲ ਧਿਆਨ ਨਹੀ ਦਿੱਤਾ ਜਿਸ ਕਾਰਨ ਨੌਜਵਾਨ ਨਿਰਾਸਾ ਦੇ ਆਲਮ 'ਚ ਹਨ। ਪਿੰਡਾਂ 'ਚ ਹੁੰਦੇ ਮਾਂ ਖੇਡ ਕਬੱਡੀ ਦੇ ਟੁਰਨਾਂਮੈਂਟ ਕੋਰੋਨਾ ਦੀ ਮਹਾਂਮਾਰੀ ਕਾਰਨ ਬਿਲਕੁਲ ਬੰਦ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਮਾਝਾ ਅਤੇ ਦੋਆਬਾ ਵਿੱਚ ਮਾਂ ਖੇਡ ਕਬੱਡੀ ਦੇ ਟੂਰਨਾਂਮੈਂਟ ਲਗਾਤਾਰ ਹੋ ਰਹੇ ਹਨ। ਦਵਿੰਦਰ ਸਿੰਘ ਬੀਹਲਾ ਨੇ ਆਪਣੇ ਮੰਗ ਪੱਤਰ ਰਾਹੀ ਜਿਲਾ ਬਰਨਾਲਾ 'ਚ ਮਾਂ ਕਬੱਡੀ ਖੇਡ ਦੇ ਟੂਰਨਾਂਮੈਂਟ ਕਰਵਾਉਣ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ। ਇਸ ਮੌਕੇ ਇੰਟਰਨੈਸਨਲ ਕਬੱਡੀ ਖਿਡਾਰੀ ਕਾਲਾ ਧਨੌਲਾ, ਜੱਗੀ ਭਲਵਾਨ ਮੋੜ, ਪੰਮਾ ਠੀਕਰੀਵਾਲ, ਰਾਜਾ ਰਾਏਸਰ, ਹਰਵਿੰਦਰ ਭਾਓ ਗੁਰਮਾ, ਜੱਸਾ ਰਾਏਸਰ, ਸੁਖਦੀਪ ਰਾਏਸਰ, ਭਿੰਦਾ ਧਨੌਲਾ, ਬਿੰਦੀ ਭਦੌੜ, ਪ੍ਰਗਟ ਢਿੱਲਵਾ ਅਤੇ ਡਾ ਸੁਖਦੀਪ ਸਿੰਘ ਸਿੱਧੂ ਹਾਜਰ ਸਨ।

ਮਹਿਲ ਕਲਾਂ ਵਿਖੇ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਬਰਨਾਲਾ ਦੇ ਮੂਹਰਲੀ ਕਤਾਰ ਦੇ ਆਗੂ ਲੋਕਾਂ ਦੇ ਮਸੀਹਾ ਡਾ ਪਦਵੀ ਨਾਲ ਸਨਮਾਨਿਤ

ਕਰੋਨਾ ਦੀ ਭਿਆਨਕ ਬਿਮਾਰੀ ਸਮੇਂ ਆਪਣੀਆਂ ਡਿਊਟੀਆਂ ਨੂੰ ਤਨਦੇਹੀ ਨਾਲ ਨਿਭਾਉਣ ਬਦਲੇ ਕੀਤਾ ਸਨਮਾਨਿਤ 

ਮਹਿਲ ਕਲਾਂ ਬਲਾਕ ਨੇ ਮਨਾਈ ਨਿਵੇਕਲੀ ਸਾਲਗਿਰਾ

ਮਹਿਲ ਕਲਾਂ /ਬਰਨਾਲਾ- ਸਤੰਬਰ 2020 -(ਗੁਰਸੇਵਕ ਸਿੰਘ ਸੋਹੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ 295) ਦੇ ਬਲਾਕ ਮਹਿਲ ਕਲਾਂ ਦਾ ਸਾਲਗਿਰਾ ਸਮਾਗਮ ਗੁਰਦੁਆਰਾ ਛੇਵੀ ਪਾਤਸ਼ਾਹੀ ਮਹਿਲ ਕਲਾਂ ਵਿਖੇ  ਬਲਾਕ ਪ੍ਰਧਾਨ ਡਾ ਜਗਜੀਤ ਸਿੰਘ ਕਾਲਸਾਂ ਅਤੇ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ  ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਬਲਾਕ ਮਹਿਲ ਕਲਾਂ,ਧੂਰੀ,  ਮਲੇਰਕੋਟਲਾ,ਸ਼ੇਰਪੁਰ,ਅਹਿਮਦਗੜ੍ਹ ਮੰਡੀ,ਬਰਨਾਲਾ ਦੇ ਬਲਾਕ ਕਮੇਟੀਆਂ ਦੇ ਚੁਣੇ ਹੋਏ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ । ਜਿਸ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ,ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਸੂਬੇ ਦੇ ਮੀਤ ਪ੍ਰਧਾਨ ਡਾ ਅਨਵਰ ਖਾਨ ਭਸੌੜ ਅਤੇ ਸੂਬਾ ਮੀਤ ਪ੍ਰਧਾਨ  ਧਰਮਪਾਲ ਸਿੰਘ ਭਵਾਨੀਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਮੀਟਿੰਗ ਦੇ ਸ਼ੁਰੂ ਵਿੱਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਜੀ ਦੇ ਪਿਤਾ ਦੀ ਹੋਈ ਅਚਾਨਕ ਮੌਤ  ਅਤੇ ਬਲਾਕ ਮਹਿਲ ਕਲਾਂ ਦੇ ਸੀਨੀਅਰ ਮੈਂਬਰ ਡਾਕਟਰ ਬਲਦੇਵ ਸਿੰਘ ਲੋਹਗੜ ਦੇ ਪਿਤਾ ਜੀ ਦੀ ਹੋਈ ਅਚਾਨਕ ਮੌਤ ਤੇ ਦੋ ਮਿੰਟ ਦਾ ਮੋਨ ਧਾਰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਜਥੇਬੰਦੀ ਦੀਆਂ ਕਰੋਨਾ ਪ੍ਰਤੀ ਸਰਗਰਮੀਆਂ ਇੱਕ ਅਹਿਮ ਸਥਾਨ ਰੱਖਦੀਆਂ ਹਨ ।ਉਸ ਸਮੇਂ ਜਦੋਂ ਨਰਸਿੰਗ ਹੋਮ ਅਤੇ ਵੱਡੇ ਹਸਪਤਾਲਾਂ ਦੇ ਦਰਵਾਜ਼ੇ ਬੰਦ ਹੋ ਚੁੱਕੇ ਸਨ ਤਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਮੁਢਲੀਆਂ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਅਤੇ ਲੋਕਾਂ ਨੂੰ ਕਰੋਨਾ ਸੰਬੰਧੀ ਜਾਗਰੂਕ ਕੀਤਾ ।ਜਥੇਬੰਦੀ ਦੇ ਮੈਂਬਰਾਂ ਵੱਲੋਂ  ਸੈਨੇਟਾਈਜ਼ਰ ਮਾਸਕ ਅਤੇ ਖੁਰਾਕ ਕਿੱਟਾਂ ਵੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਆਪਣੇ ਲੋਕਾਂ ਨੂੰ ਵੰਡੀਆਂ । ਉਨ੍ਹਾਂ ਕਿਹਾ ਕਿ ਇਸ ਕੰਮ ਪ੍ਰਤੀ ਸਰਕਾਰ ਦੇ ਮੌਜੂਦਾ ਅਤੇ ਸਾਬਕਾ ਕਈ ਐਮਐਲਏ ਅਤੇ ਕਈ ਮੰਤਰੀਆਂ ਨੇ ਵੀ ਪੇਂਡੂ ਡਾਕਟਰਾਂ ਪ੍ਰਤੀ ਹਾਂਅ ਦਾ ਨਾਅਰਾ ਮਾਰਿਆ ਅਤੇ ਮੰਨਿਆ ਕਿ ਇਸ ਔਖੀ ਘੜੀ ਦੇ ਵਿੱਚ ਸਾਡੇ ਲੋਕਾਂ ਦੇ ਪੇਂਡੂ ਡਾਕਟਰ ਹੀ ਕੰਮ ਆਏ ਹਨ । ਜ਼ਿਲ੍ਹਾ ਪ੍ਰਧਾਨ ਡਾ ਅਨਵਰ ਖਾਨ ਭਸੌੜ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਆ ਰਹੀਆਂ ਮੁਢਲੀਆਂ ਸਮੱਸਿਆਵਾਂ ਅਤੇ  ਜਥੇਬੰਦੀ ਦੀਆਂ ਮੰਗਾਂ ਸਬੰਧੀ  ਵਿਸਥਾਰਪੂਰਕ ਚਾਨਣਾ ਪਾਇਆ।  ਉਨ੍ਹਾਂ ਨੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੀਆਂ ਪ੍ਰਾਪਤੀਆਂ ਸਬੰਧੀ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਮਹਿਲਕਲਾਂ ਬਲਾਕ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਅਹਿਮ ਰੋਲ ਨਿਭਾ ਰਿਹਾ ਹੈ । ਸੂਬਾ ਕਮੇਟੀ ਮੈਂਬਰ ਡਾਕਟਰ ਧਰਮਪਾਲ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਬਲਾਕ ਮਹਿਲ ਕਲਾਂ ਵੱਲੋਂ  ਕੋਵਿਡ-19 ਦੇ ਭਿਆਨਕ ਦੌਰ ਵਿੱਚ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਵਾਲੇ ਯੋਧਿਆਂ ਨੂੰ ਅੱਜ ਬਲਾਕ ਮਹਿਲਕਲਾਂ ਵੱਲੋਂ`ਲੋਕਾਂ ਦੇ ਮਸੀਹਾ ਡਾ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆਂ ਹੈ। ਜਿਸ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ  ਬਲਾਕ ਅਹਿਮਦਗੜ੍ਹ ਦੇ ਡਾ  ਅਮਰਜੀਤ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਜਥੇਬੰਦੀ ਦੇ ਕਿਸੇ ਵੀ ਮੈਂਬਰ ਦਾ ਧੱਕੇ ਨਾਲ ਕਰੋਨਾ ਟੈਸਟ ਨਹੀਂ ਹੋਣ ਦਿੱਤਾ ਜਾਵੇਗਾ   ਬਲਾਕ ਮਲੇਰਕੋਟਲਾ ਵੱਲੋਂ ਬੋਲਦਿਆਂ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਸੰਕਟ ਵਿੱਚ ਕੰਮ ਕਰਨ ਵਾਲੇ ਸਾਡੇ ਜਥੇਬੰਦੀ ਦੇ ਮਹਾਨ ਯੋਧਿਆਂ ਨੇ ਸੂਬਾ ਕਮੇਟੀ ਦੇ ਦਿਸ਼ਾ ਆਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫਰੀ ਮਾਸਿਕ ਅਤੇ ਸੈਨੇਟਾਈਜ਼ਰ,ਹੋਮਿਓਪੈਥੀ ਖੁਰਾਕ ਕਿੱਟਾਂ ਵੰਡ ਕੇ ਪੂਰੀ ਦੁਨੀਆਂ ਵਿੱਚ  ਇੱਕ ਨਿਵੇਕਲੀ ਮਿਸਾਲ ਪੈਦਾ ਕੀਤੀ ਹੈ ਬਲਾਕ ਸ਼ੇਰਪੁਰ ਦੇ ਪ੍ਰਧਾਨ ਡਾਕਟਰ ਗੁਰਦੇਵ ਸਿੰਘ ਬੜੀ ਨੇ ਕਿਹਾ ਕਿ ਛੇਵੇਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ ਤੋਂ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨਾ ਸਾਡੀ ਜਥੇਬੰਦੀ ਦੇ ਮੈਂਬਰਾਂ ਲਈ ਇੱਕ ਅਭੁੱਲ ਯਾਦਗਾਰ ਬਣ ਜਾਵੇਗੀ । ਇਸ ਵਿਸ਼ੇਸ਼ ਸਨਮਾਨ ਲਈ ਅਸੀਂ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਬਲਾਕ ਮਹਿਲਕਲਾਂ ਦੇ ਸਾਰੇ ਮੈਂਬਰਾਂ ਦੇ ਬਹੁਤ ਰਿਣੀ ਹਾਂ । ਬਲਾਕ ਧੂਰੀ ਦੇ ਪ੍ਰਧਾਨ ਡਾ ਅਮਜਦ ਖ਼ਾਨ ਨੇ ਕਿਹਾ ਕਿ ਸੂਬਾ ਕਮੇਟੀ ਅਤੇ ਜ਼ਿਲ੍ਹਾ ਸੰਗਰੂਰ ਦੀ ਪੂਰੀ ਟੀਮ ਜ਼ਿਲ੍ਹਾ ਬਰਨਾਲਾ ਅਤੇ ਬਲਾਕ ਮਹਿਲ ਕਲਾਂ ਦੇ ਮੈਂਬਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ  ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਾਰੇ ਡਾਕਟਰ ਸਾਥੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ  ਡਿਸਿਪਲਨ ਨੂੰ ਮੁੱਖ ਰੱਖਦੇ ਹੋਏ ਕਰੋਨਾਂ ਦੀ ਮਹਾਂਮਾਰੀ ਦੌਰਾਨ ਪ੍ਰਸ਼ਾਸਨ ਅਤੇ ਹੈਲਥ ਵਿਭਾਗ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਆਪਣੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ । ਬਲਾਕ ਬਰਨਾਲਾ ਦੇ ਡਾ ਪਰਮੇਸ਼ਵਰ ਸਿੰਘ ਨੇ ਕਿਹਾ ਕਿ ਜਥੇਬੰਦੀ ਦੇ ਸੰਵਿਧਾਨ ਨੂੰ ਮੰਨਦੇ ਹੋਏ ਆਉਣ ਵਾਲੇ ਸਮੇਂ ਵਿੱਚ ਸਾਨੂੰ ਪੰਜਾਬ ਪੱਧਰ ਤੇ ਇਕਜੁੱਟ ਹੋ ਕੇ ਚੱਲਣ ਦੀ ਲੋੜ ਹੈ । ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਉੱਘੇ ਸਮਾਜ ਸੇਵੀ ਅਸ਼ੋਕ ਕੁਮਾਰ ਜੀ (ਤਪੇ ਵਾਲੇ)ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਹਿਬਾਨ ਹਾਜ਼ਰ ਸਨ।  ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਕੇਸਰ ਖ਼ਾਨ, ਡਾ ਸੁਖਵਿੰਦਰ ਸਿੰਘ, ਡਾ ਸੁਰਜੀਤ ਸਿੰਘ, ਡਾ ਗਗਨਦੀਪ ਸ਼ਰਮਾ, ਡਾ ਬਾਬਲਾ ਕੁਮਾਰ ,ਡਾ. ਬਲਜੀਤ ਸਿੰਘ ਮਾਣਕੀ, ਡਾ ਭੋਲਾ ਸਿੰਘ ਟਿੱਬਾ, ਡਾ ਨਾਹਰ ਸਿੰਘ, ਡਾ ਹਰਦੀਪ ਸਿੰਘ' ਡਾ ਸੁਖਦੀਪ ਸਿੰਘ,ਮੁਹੰਮਦ ਉਸਮਾਨ, ਡਾ ਜਸਵੰਤ ਸਿੰਘ ,ਡਾ ਬਹਾਦਰ ਸਿੰਘ ਕਲਿਆਣ, ਡਾ.ਇਕਬਾਲ ਮੁਹੰਮਦ' ਡਾ.ਗੁਰਚਰਨ ਦਾਸ, ਡਾ.ਮੁਹੰਮਦ ਅਕਰਮ,ਡਾ.ਬਸ਼ੀਰ ਮੁਹੰਮਦ, ਡਾ ਜੀ ਕੇ ਖੁੱਲਰ ,ਮੁਹੰਮਦ ਇਮਰਾਨ ,ਡਾ.ਗੁਰਭਿੰਦਰ ਗੁਰੀ , ਡਾ.ਬਲਦੇਵ ਸਿੰਘ ਆਦਿ ਵੱਖ-ਵੱਖ ਬਲਾਕਾਂ ਦੇ ਆਗੂ ਹਾਜ਼ਰ ਸਨ । ਸਟੇਜ ਦੀ ਕਾਰਵਾਈ ਡਾ ਸੁਰਾਜਦੀਨ ਕੰਗਣਵਾਲ ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹ ਨੇ ਬਾਖੂਬੀ ਨਿਭਾਈ । ਅਖੀਰ ਵਿੱਚ ਡਾ ਜਗਜੀਤ ਸਿੰਘ ਕਾਲਸਾਂ ਨੇ ਆਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ  ਧੰਨਵਾਦ ਕੀਤਾ ।

ਮਹਿਲ ਕਲਾਂ ਚ ਬੋਲੈਰੋ ਗੱਡੀ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ 'ਚ ਚਾਰ ਵਿਅਕਤੀ  ਜ਼ਖਮੀ

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁੁੁਰਸੇਵਕ ਸਿੰਘ ਸੋਹੀ) ਬੀਤੀ ਰਾਤ ਲੁਧਿਆਣਾ-ਬਠਿੰਡਾ ਮਾਰਗ 'ਤੇ ਮਹਿਲ ਕਲਾਂ ਦੇ ਮੁੱਖ ਚੌਕ 'ਚ ਬੋਲੈਰੋ ਗੱਡੀ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ 'ਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਮੇਵਾ ਰਾਮ, ਰਿੰਕਾ ਸਿੰਘ ਪੁੱਤਰ ਵਕੀਲ ਰਾਮ ਦੋਵੇਂ ਵਾਸੀ ਰਾਮਪੁਰਾ ਟਰਾਲਾ ਲੈ ਕੇ ਬਰਨਾਲਾ ਸਾਈਡ ਤੋਂ ਰਾਏਕੋਟ ਸਾਈਡ ਜਾ ਰਹੇ ਸਨ ਕਿ ਰਾਤ ਸਾਢੇ 8 ਵਜੇ ਮਹਿਲ ਕਲਾਂ ਦੇ ਮੁੱਖ ਚੌਂਕ 'ਚ ਪੁੱਜਣ 'ਤੇ ਛੀਨੀਵਾਲ ਰੋਡ ਤੋਂ ਆ ਰਹੇ ਬੋਲੈਰੋ ਚਾਲਕ ਨੇ ਆਪਣੀ ਗੱਡੀ ਮੁੱਖ ਮਾਰਗ ਨੂੰ ਪਾਰ ਕਰਨ ਲਈ ਚੜ੍ਹਾ ਦਿੱਤੀ, ਜੋ ਟਰਾਲੇ ਦੀ ਲਪੇਟ 'ਚ ਆ ਗਈ। ਟਰਾਲਾ ਬੋਲੈਰੋ ਨੂੰ ਬਚਾਉਂਦਾ- ਬਚਾਉਂਦਾ ਸੜਕ ਦੇ ਦੂਸਰੇ ਪਾਸੇ ਖੜ੍ਹੇ ਇਕ ਬੋਹੜ ਦੇ ਦਰਖ਼ਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੌਰਾਨ ਦੋਵੇਂ ਵਾਹਨਾਂ 'ਚ ਸਵਾਰ ਚਾਰੇ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਹਾਜਰ ਲੋਕਾਂਂ ਵੱਲੋਂ ਜੱਦੋ ਜਹਿਦ ਕਰ ਕੇ ਵਾਹਨਾਂ ਤੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਇਨ੍ਹਾਂ ਚੋਂ ਦੋ ਵਿਅਕਤੀਆਂ ਮਲਕੀਤ ਸਿੰਘ ਵਾਸੀ ਕੋਟ ਮਾਨ (ਜਗਰਾਉਂ), ਕਰਮਜੀਤ ਸਿੰਘ ਵਾਸੀ ਸੰਗਤਪੁਰਾ (ਜਗਰਾਉਂ) ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਪੁਲਿਸ ਥਾਣਾ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਵਿਭਾਗੀ ਕਾਰਵਾਈ ਆਰੰਭ ਦਿੱਤੀ ਹੈ।

ਕੈਪਟਨ ਸਰਕਾਰ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਬਾਦਲ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਖਤਮ ਕਰਨ ਤੇ ਤੁਲੀ.ਦਵਿੰਦਰ ਬੀਹਲਾ 

ਪੰਜਾਬ ਵਿੱਚੋਂ ਜ਼ਿਲ੍ਹਾ ਬਰਨਾਲਾ ਦਾ ਨਕਸ਼ਾ ਬਦਲ ਕੇ ਇੱਕ ਨੰਬਰ ਦਾ ਜ਼ਿਲ੍ਹਾ ਬਣਾਇਆ ਜਾਵੇਗਾ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣਾਂ ਦੌਰਾਨ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਤਾਂ ਕਰਨੇ ਕੀ ਸੀ ਸਗੋਂ ਇਸ ਲਈ ਅਕਾਲੀ ਭਾਜਪਾ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਅੈਨ.ਆਰ.ਆਈ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪਿੰਡ ਹਮੀਦੀ ਵਿਖੇ ਸਮਾਜ ਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਦੇ ਨਿਵਾਸ ਸਥਾਨ ਦੇ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਸਾਂਝੇ ਕੀਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੂਰਾ ਮਾਨ ਸਤਿਕਾਰ ਦਿੱਤਾ ਪਰ ਉਨ੍ਹਾਂ ਨੇ ਉੱਚ ਅਹੁਦਿਆਂ ਤੇ ਹੁੰਦਿਆਂ ਹੋਇਆਂ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੀ ਭਲਾਈ ਲਈ ਕੁਝ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਣਦੇ ਹਨ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਉਹ ਹੈ ਜਿਸ ਕੋਲ ਤੱਕੜੀ ਦਾ ਚੋਣ ਨਿਸਾਨ ਹੈ ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਢੀਂਡਸਾ ਭਾਵੇਂ ਹੁਣ ਜਿੰਨੇ ਮਰਜ਼ੀ ਨਵੇਂ ਅਕਾਲੀ ਦਲ ਸਥਾਪਿਤ ਕਰ ਲਵੇ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਨਵਾਂ ਇਨਕਲਾਬ ਲਿਆਉਣ ਦਾ ਸੁਪਨਾ ਦਿਖਾ ਕੇ ਚੋਣਾਂ ਜਿੱਤੀਆਂ ਸੀ ਪਰ ਨਵਾ ਇਨਕਲਾਬ ਲੋਕਾਂ ਦਾ ਤਾਂ ਆਉਣਾ ਕੀ ਸੀ ਸਗੋਂ ਉਨ੍ਹਾਂ ਦੇ ਜਿੱਤੇ ਹੋਏ ਲੋਕਾਂ ਦਾ ਨਵਾ ਇਨਕਲਾਬ ਜ਼ਰੂਰ ਆਇਆ ਹੈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਦੇ ਹੋਇਆਂ ਨੌਜਵਾਨਾਂ ਸਹਾਦਤਾ ਦੇ ਰਹੇ ਹਨ ਪਰ ਉਹ ਸਖ਼ਤ ਸਟੈਂਡ ਦੀ ਲੈਣ ਦੀ ਬਜਾਏ ਅੱਜ ਕੱਲ੍ਹ ਮਹਿਲਾਂ ਵਿੱਚੋਂ ਨਹੀਂ ਨਿਕਲ ਰਹੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚੋਂ ਆਏ ਲੋਕ ਅੱਜ ਦਫ਼ਤਰਾਂ ਅੰਦਰ ਸਰਕਾਰਾਂ ਦਾ ਕੰਮ ਕਾਜ ਦੇਖ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਰਾਜ ਦੇ ਲੋਕਾਂ ਨਾਲ ਵੱਡੇ -ਵੱਡੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਸੀ ਪਰ ਅੱਜ 3 ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਸਰਕਾਰ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਹੋ ਕੇ ਸੜਕਾਂ ਉੱਪਰ ਆ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲੲੀ ਮਜਬੂਰ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਹਿਲਾਂ ਨੀਲੇ ਕਾਰਡਾਂ ਦੀ ਪੜਤਾਲ ਕਰਵਾਉਣ ਦੀ ਆਡ਼ ਹੇਠ ਅਨੇਕਾਂ ਲੋਕਾਂ ਦੇ ਨੀਲੇ ਕਾਰਡ ਕੱਟਣ ਲੋੜਵੰਦ ਲੋਕਾਂ ਨੂੰ ਲਾਈਆਂ ਪੈਨਸ਼ਨਾਂ ਦੇ ਨੋਟ ਭੇਜ ਕੇ ਪੈਨਸ਼ਨਾਂ ਦੇ ਬਕਾਏ ਵਾਪਸ ਕਰਨ ਅਤੇ ਮਜ਼ਦੂਰਾਂ ਨੂੰ ਬਿਜਲੀ ਦੇ ਦਿੱਤੇ ਜਾ ਰਹੇ 200 ਯੂਨਿਟ ਕੇ ਮੁਫ਼ਤ ਸਹੂਲਤਾਂ ਨੂੰ ਲੋਡ ਵਧਾਉਣ ਦੀ ਆੜ ਹੇਠ ਮਜ਼ਦੂਰਾਂ ਨੂੰ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਬੁਢਾਪਾ ਵਿਧਵਾ ਅਾਸਰਿਤ ਤੇ ਲੋੜਵੰਦਾਂ ਲਗਾਈਆਂ ਪੈਨਸ਼ਨਾਂ ਨੂੰ ਹੁਣ ਕੈਪਟਨ ਸਰਕਾਰ ਵੱਲੋਂ ਪੈਨਸ਼ਨਾਂ ਦੀ ਪੜਤਾਲ ਕਰਾਉਣ ਦੀ ਆੜ ਹੇਠ ਉਨ੍ਹਾਂ ਨੂੰ ਕੱਟ ਕੇ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਤੋਂ ਵਾਂਝੇ ਕਰ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਪਾਰਟੀ ਚ ਮਾਣ ਸਤਿਕਾਰ ਦੇਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਨ.ਆਰ.ਆਈ, ਨੌਜਵਾਨਾਂ ਸਮੇਤ ਹਰ ਵਰਗ ਨੂੰ ਬਣਦਾ ਮਾਣ-ਸਨਮਾਨ ਦੇ ਰਹੇ ਹਨ। ਬੀਹਲਾ ਨੇ ਕਿਹਾ ਕਿ ਸੈਂਕੜੇ ਪੰਜਾਬੀ ਵਿਦੇਸ਼ਾਂ ‘ਚ ਬੈਠੇ ਨੌਜਵਾਨਾਂ ਵੱਲੋਂ ਚੈਰਿਟੀ ਫਾਊਡੈਸ਼ਨ ਬਣਾਈ ਜਾ ਰਹੀ ਹੈ, ਜਿਨਾਂ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ । ਉਨ੍ਹਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਜੋਸ਼ 2022 ‘ਚ ਨਵਾ ਬਦਲਾਅ ਲੈ ਕੇ ਆਵੇਗਾ ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਪਿੰਡਾਂ ਨੂੰ ਕੁਰਾਲੀ ਦੇ ਤਰੱਕੀ ਦੇ ਰਾਹ ਤੇ ਲਿਜਾਣ ਅਤੇ ਵਧੇਰੇ ਸਹੂਲਤਾਂ ਲੈਣ ਲਈ ਆਉਣ ਨਾਲ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ, ਪੰਚ ਜਸਵਿੰਦਰ ਸਿੰਘ ਮਾਂਗਟ, ਪੰਚ ਅਮਰ ਸਿੰਘ ਚੋਪੜਾ, ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾਹ ਵੀ ਹਾਜ਼ਰ ਸਨ।

ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਚੰਨਣਵਾਲ ਵਿਖੇ ਕੈਂਪ ਲਗਾ ਕੇ 50 ਤੋਂ ਵੱਧ ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ 

ਫਤਿਹ ਮਿਸ਼ਨ ਤੋਂ ਪ੍ਰੇਰਨਾ ਲੈ ਕੇ ਸਾਨੂੰ ਆਪਣੇ ਸਾਰਿਆ ਦੇ ਟੈਸਟ ਕਰਵਾਉਣੇ ਸਮੇਂ ਦੀ ਮੁੱਖ ਲੋੜ.ਸੀਨੀਅਰ ਮੈਡੀਕਲ ਅਫਸਰ ਆਡਲੁੂ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਤਿਹ ਮਿਸ਼ਨ ਦੀ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਅਤੇ ਸੀਐੱਚ ਚੰਨਣਵਾਲ ਦੇ ਮੈਡੀਕਲ ਅਫ਼ਸਰ ਡਾਕਟਰ ਜਸਪਿੰਦਰ ਵਾਲੀਆ ਦੀ ਦੇਖ ਰੇਖ ਹੇਠ ਪਿੰਡ ਚੰਨਣਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੈਂਪ ਲਗਾ ਕੇ ਕਰੋਨਾ ਵਾਇਰਸ ਦੇ ਮੱਦੇਨਜ਼ਰ 50 ਤੋਂ ਵੱਧ ਵਿਅਕਤੀਆਂ ਦੇ ਜਾਂਚ ਲਈ ਸੈਂਪਲ ਭਰੇ ਗਏ। ਇਸ ਮੌਕੇ ਮੈਡੀਕਲ ਅਫਸਰ ਡਾਕਟਰ ਜਸਪਿੰਦਰ ਵਾਲੀਆ ਡਾਕਟਰ ਅਮਨਦੀਪ ਸਿੰਘ ਕੁਰੜ, ਡਾਕਟਰ ਹਰਜੋਤ ਸ਼ਰਮਾ ਐਸਆਈ, ਜਗਸੀਰ ਸਿੰਘ ਸਿੱਧੂ ਵੱਲੋਂ ਰੈਪਿਡ ਐਂਟੀਜਿੰਨ ਟੈਸਟ ਕੀਤੇ ਗਏ ਜਿਸ ਦਾ ਨਤੀਜਾ 5 ਤੋਂ 10 ਮਿੰਟਾਂ ਵਿੱਚ ਮਿਲ ਜਾਂਦਾ ਰਿਹਾ ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਨੇ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਫਤਿਹ ਮਿਸ਼ਨ ਦੀ ਵਿੱਢੀ ਗਈ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਸਾਨੂੰ ਸਾਰਿਆਂ ਨੂੰ ਆਪਣੇ ਜਾਂਚ ਲਈ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਹਰ ਵਿਅਕਤੀ ਨੂੰ ਸਮਾਜਿਕ ਦੂਰੀ ਬਣਾਉਣ ਦੇ ਨਾਲ ਨਾਲ ਹੱਥਾ ਨੂੰ ਸਾਬਣ ਨਾਲ ਧੋਣਾ ਮੂੰਹ ਓੁਪਰ ਮਾਸਕ ਜਾ ਰੁਮਾਲ ਦੀ ਵਰਤੋਂ ਕਰਕੇ ਸਾਵਧਾਨੀਆਂ ਤੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਮਾਸ ਮੀਡੀਆ ਇੰਚਾਰਜ ਤੇ ਬੀਈਈ ਕੁਲਜੀਤ ਸਿੰਘ ਵਜੀਦਕੇ, ਸਰਪੰਚ ਬੂਟਾ ਸਿੰਘ ਚੰਨਣਵਾਲ, ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਸਮਾਜ ਸੇਵੀ ਬਾਬਾ ਯਾਦਵਿੰਦਰ ਸਿੰਘ ਚੰਨਣਵਾਲ ਆੜ੍ਹਤੀਆ, ਕੁਲਵੀਰ ਸਿੰਘ ਗਿੱਲ ਕਿਸਾਨ ਆਗੂ, ਸੁਖਵਿੰਦਰ ਸਿੰਘ ਸੁੱਖੀ, ਪ੍ਰਧਾਨ ਦਰਸ਼ਨ ਸਿੰਘ ਖਾਲਸਾ,ਡਾ ਗੋਪਾਲ ਸਿੰਘ ਚੰਨਣਵਾਲ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

ਪਿੰਡ ਸਹਿਜੜਾ ਵਿਖੇ ਬੀ ਕੇ ਯੂ ਲੱਖੋਵਾਲ ਵੱਲੋਂ ਇੱਕ ਮੀਟਿੰਗ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਰੋਧੀ ਆਰਡੀਨੇਸ਼ਨ ਦੀਆਂ ਕਾਪੀਆਂ ਘਰ ਘਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ 

ਮਹਿਲ ਕਲਾਂ -ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਪਿੰਡ ਸਹਿਜੜਾ ਵਿਖੇ ਕਿਸਾਨ ਆਗੂਆਂ ਤੇ ਵਰਕਰਾ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ ਸਬੰਧੀ ਜਾਗਰਿਤ ਕਰਨ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਆਰਡੀਨੈਂਸ ਦੀਆਂ ਕਾਪੀਆਂ ਵੰਡਣ ਦੀ ਮੁਹਿੰਮ ਪਿੰਡ ਸਹਿਜੜਾ ਤੋਂ ਘਰ ਘਰ ਜਾ ਕੇ ਕੀਤੀ ਗਈ ਇਸ ਮੌਕੇ ਜਥੇਬੰਦੀ ਦੇ ਆਗੂ ਗਗਨਦੀਪ ਸਿੰਘ ਸਹਿਜੜਾ ,ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਇਕਾਈ ਪ੍ਰਧਾਨ ਮੱਘਰ ਸਿੰਘ ਸਹਿਜੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨਾਂ ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕਿਉਂਕਿ  ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦੇ ਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ- ਨਾਲ ਕਿਸਾਨਾਂ ਦੇ ਟਿਊਬਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲਾਂ ਦੀਆਂ ਕਾਪੀਆਂ ਨੂੰ ਪਿੰਡ-ਪਿੰਡ ਘਰ-ਘਰ ਤੱਕ ਪਹੁੰਚਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਉਕਤ ਆਗੂਆਂ ਨੇ ਕਿਹਾ ਕਿ ਕੱਲ੍ਹ ਮਿਤੀ 07-09-2020 ਕੇਂਦਰ ਦੀ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ । ਜਿਸ ਵਿੱਚ ਤਿੰਨੇ ਖੇਤੀ ਆਰਡੀਨੈਂਸ ਬਿੱਲ ਲੋਕ ਸਭਾ ਵਿੱਚ ਪੇਸ਼ ਕਰਨ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ ਅਤੇ ਉਸ ਤਰੀਕ ਤੋਂ ਇਕ ਦਿਨ ਪਹਿਲਾਂ ਪੰਜਾਬ ਦੀਆਂ ਸਾਰੀਆਂ ਸੜਕਾਂ 12 ਕਿਸਾਨ ਜਥੇਬੰਦੀਆਂ ਵੱਲੋਂ ਜਾਮ ਕੀਤੀਆਂ ਜਾਣਗੀਆਂ ਅਤੇ ਜਿਸ ਤਰੀਕ ਨੂੰ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ ਉਸ ਦਿਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਾਰਲੀਮੈਂਟ ਦਾ ਘਿਰਾਓ ਵੀ ਕੀਤਾ ਜਾਵੇਗਾ ।ਉਨ੍ਹਾਂ ਸਮੂਹ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਨਛੱਤਰ ਸਿੰਘ ,ਤਰਸੇਮ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ ਬਾਜਵਾ, ਜੱਗਰ ਸਿੰਘ ,ਅਮਰਜੀਤ ਸਿੰਘ  ਭੋਲਾ ,ਗੁਰਚਰਨ ਸਿੰਘ ,ਦਰਸ਼ਨ ਸਿੰਘ ,ਸਰਬਜੀਤ ਸਿੰਘ, ਸੁਰਿੰਦਰ ਸਿੰਘ ਵਜੀਦਕੇ  ਨਛੱਤਰ ਸਿੰਘ ਵਜੀਦਕੇ ,ਕਰਨੈਲ ਸਿੰਘ ਧਾਲੀਵਾਲ ,ਜਗਜੀਤ ਸਿੰਘ, ਭਰਪੂਰ ਸਿੰਘ ਬਲਵਿੰਦਰ ਸਿੰਘ ਸੁਰਜੀਤ ਸਿੰਘ ਅਵਤਾਰ ਸਿੰਘ ,ਜਿੰਦਰ ਸਿੰਘ, ਹਰਜਿੰਦਰ ਸਿੰਘ , ਬਲਾਕ ਮਹਿਲ ਕਲਾਂ ਦੇ ਵਿੱਤ ਸਕੱਤਰ ਸਿੰਗਾਰਾ ਸਿੰਘ ਛੀਨੀਵਾਲ, ਜੱਗਾ ਸਿੰਘ ਛੀਨੀਵਾਲ ਕਲਾਂ,  ਸਰਬਜੀਤ ਸਿੰਘ  ਸਹੋਰ, ਅਮਰ ਸਿੰਘ ਸਹੌਰ ਆਦਿ ਵੀ ਹਾਜ਼ਰ ਸਨ।

ਚੋਰਾਂ ਦੇ ਹੌਂਸਲੇ ਬਲੁੰਦ ਸ਼ਰਾਬ ਦੇ ਠੇਕੇ ਤੋਂ ਹੈਡੀਕੈਪਟ ਕਰਿੰਦੇ ਦਾ ਪਲਟੀਨਾ ਮੋਟਰਸਾਈਕਲ ਚੋਰੀ

ਮਹਿਲ ਕਲਾਂ /ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਥਾਣਾ ਟੱਲੇਵਾਲ ਦੇ ਅਧੀਨ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸ਼ਰਾਬ ਦੇ ਠੇਕੇ ਤੋਂ ਮੱਖਣ ਸਿੰਘ % ਕੌਰ ਸਿੰਘ ਪਿੰਡ ਕਲਾਲ ਮਾਜਰਾ ਜੋ ਕਿ ਠੇਕੇ ਤੇ ਕਰਿੰਦੇ ਦਾ ਕੰਮ ਕਰਦਾ ਹੈ ਜਿਸ ਦਾ ਪਲਟੀਨਾ ਮੋਟਰਸਾਈਕਲ ਦੁਪਹਿਰੇ 1 ਵਜੇ ਦੇ ਕਰੀਬ 3 ਮੋਟਰਸਾਈਕਲ ਤੇ ਸਵਾਰ ਮਾਛੀਕਿਆਂ ਤੋਂ ਆ ਰਹੇ ਚੋਰ P.B,19,N,8057 ਚੋਰੀ ਕਰ ਕੇ ਗਹਿਲ ਵੱਲ ਲੈ ਗਏ। ਮੱਖਣ ਸਿੰਘ ਕਰੇਦੇ ਦਾ ਕਹਿਣਾ ਹੈ ਕਿ ਮੈਂ 100 ਮੀਟਰ ਦੀ ਦੂਰੀ ਤੋਂ ਮੋਟਰ ਤੇ ਪਾਣੀ ਭਰਨ ਦੇ ਲਈ ਗਿਆ ਸੀ। ਜਦੋਂ ਮੈਂ ਦੇਖਿਆ ਮੇਰਾ ਮੋਟਰਸਾਈਕਲ ਚੁੱਕੀ ਜਾਂਦੇ ਨੇ ਤਾਂ ਮੈਂ ਹਾਕਾਂ ਮਾਰੀਆਂ ਵਦ ਕਿਸਮਤ ਮੈਂ ਹੈਂਡੀਕੈਪਟ ਹੋਣ ਦੇ ਨਾਤੇ ਮੈਥੋਂ ਭੱਜਿਆ ਨਹੀਂ ਗਿਆ। ਜੋ ਕਿ ਮੈਂ ਡੇਢ ਸਾਲ ਪਹਿਲਾਂ ਕਿਸ਼ਤਾਂ ਤੇ ਹੀ ਲਿਆ ਸੀ। ਏਐੱਸਆਈ ਬੰਤ ਸਿੰਘ ਦਾ ਕਹਿਣਾ ਹੈ ਕਿ ਚੋਰ ਪਿੰਡ ਮਾਛੀਕੇ ਕਿਆਂ ਵੱਲ ਤੋਂ ਆਏ ਅਤੇ ਮੱਖਣ ਸਿੰਘ ਦਾ ਮੋਟਰਸਾਈਕਲ ਚੁੱਕ ਕੇ ਗਹਿਲਾਂ ਤੋ ਦੀਵਾਨਿਆਂ ਵੱਲ ਨੂੰ ਚਲੇ ਗਏ ਸੀ,ਸੀ ਟੀਵੀ ਕੈਮਰਿਆਂ ਦੇ ਵਿੱਚ ਦੇਖਿਆ ਗਿਆ ਪੁਲਿਸ ਕਾਰਵਾਈ ਕਰ ਰਹੀ ਹੈ। ਜਲਦੀ ਹੀ ਚੋਰ ਪੁਲਸ ਦੇ ਸ਼ਿਕੰਜੇ ਦੇ ਵਿੱਚ ਹੋਣਗੇ।

ਗੁਰਸੇਵਕ ਸਿੰਘ ਸਹੋਤਾ ਨੂੰ ਐਨਵਰਸਰੀ ਦੀਆਂ ਬਹੁਤ ਬਹੁਤ ਮੁਬਾਰਕ

ਕਉਕੇ ਕਲਾਂ/ਜਗਰਾਓਂ, ਸਤੰਬਰ 2020 -(ਮਨਜਿੰਦਰ ਗਿੱਲ)- ਜਨ ਸਕਤੀ ਅਦਾਰੇ ਦੇ ਸਮੂਹ ਮੈਂਬਰ ਸਾਹਿਬਾਨ ਵਲੋਂ ਸਹੋਤਾ ਨਊ ਬਹੁਤ ਬਹੁਤ ਮੁਬਾਰਕਾਂ।

 

ਗ੍ਰਾਮ ਪੰਚਾਇਤ ਲੱਖਾ ਨੇ ਗਰੀਬ ਪਰਿਵਾਰਾਂ ਨੂੰ ਕੀਤੀ ਰਾਸ਼ਨ ਦੀ ਵੰਡ

ਕਾਂਗਰਸ ਸਰਕਾਰ ਨਿਭਾ ਰਹੀ ਹੈ ਵਫ਼ਾਦਾਰੀ ਨਾਲ ਵਾਅਦੇ-ਸੀਰਾ/ਧਾਲੀਵਾਲ/ਡਾ:ਲੱਖਾ

ਹਠੂਰ 9ਸਤੰਬਰ-(ਨਛੱਤਰ ਸੰਧੂ)-ਪਿੰਡ ਲੱਖਾ ਦੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਗ੍ਰਾਮ ਪੰਚਾਇਤ ਵੱਲੋ ਬੀਤੀ ਕੱਲ੍ਹ ਪੰਜਾਬ ਸਰਕਾਰ ਵੱਲੋ ਆਈ ਕਣਕ ਲੋੜਵੰਦ ਗਰੀਬ ਪਰਿਵਾਰਾਂ ਨੂੰ ਵੰਡੀ ਗਈ।ਇਸ ਮੋਕੇ ਤੇ ਬੋਲਦਿਆ ਸਰਪੰਚ ਜਸਵੀਰ ਸਿੰਘ ਸੀਰਾ,ਪੰਚ ਜਸਵਿੰਦਰ ਸਿੰਘ ਧਾਲੀਵਾਲ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਡਾ:ਤਾਰਾ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋ ਚੋੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਬੜ੍ਹੀ ਹੀ ਵਫ਼ਾਦਾਰੀ ਨਾਲ ਨਿਭਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਦੀ ਸਕੀਮ ਤਹਿਤ ਹਰ ਨੀਲੇ ਕਾਰਡ ਧਾਰਕ ਵਿਅਕਤੀ ਨੂੰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕਣਕ ਦੀ ਘਰ-ਘਰ ਵੰਡ ਕੀਤੀ ਜਾ ਰਹੀ ਹੈ,ਜਿਸ ਤੋ ਗਰੀਬ ਪਰਿਵਾਰ ਸਰਕਾਰ ਦੀਆਂ ਇਨਾਂ੍ਹ ਭਲਾਈ ਸਕੀਮਾਂ ਤੋ ਬਹੁਤ ਖੁਸ਼ ਹੈ।ਇਸ ਸਮੇਂ ਉਨਾ੍ਹ ਨਾਲ ਪੰਚ ਸਿਕੰਦਰ ਸਿੰਘ,ਪੰਚ ਜਸਵਿੰਦਰ ਸਿੰਘ ਸਿੱਧੂ,ਪੰਚ ਭਿੰਦਰ ਸਿੰਘ,ਡੀਪੂ ਹੋਲਡਰ ਹਰਵਿੰਦਰ ਸਿੰਘ,ਡਾ:ਬਲਜਿੰਦਰ ਸਿੰਘ,ਕੇਵਲ ਸਿੰਘ ਅਤੇ ਪਤਵੰਤੇ ਸੱਜਣ ਹਾਜਰ ਸਨ।

ਗੋਲਡੀ ਬਣੇ ਅਜੀਤਵਾਲ ਟਰੱਕ ਯੂਨੀਅਨ ਦੇ ਪ੍ਰਧਾਨ 

ਅਜੀਤਵਾਲ/ਮੋਗਾ, ਸਤੰਬਰ 2020 -( ਬਲਵੀਰ ਸਿੰਘ ਬਾਠ )-ਪਿਛਲੇ ਲੰਮੇ ਸਮੇਂ ਤੋਂ ਟਰੱਕ ਯੂਨੀਅਨ ਅਜੀਤਵਾਲ ਦਾ ਪ੍ਰਧਾਨਗੀ ਦਾ ਮਸਲਾ ਅੱਜ ਉਸ ਸਮੇਂ ਨੇਪਰੇ ਚੜ੍ਹ ਗਿਆ ਜਦੋਂ ਟਰੱਕ ਅਪਰੇਟਰਾਂ ਦੇ ਪੁਰਜ਼ੋਰ ਅਗਵਾਈ ਹੇਠ ਗੋਲਡੀ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਅਪਰੇਟਰਾਂ ਵੱਲੋਂ ਗੋਲਡੀ ਪ੍ਰਧਾਨ ਨੂੰ ਸਨਮਾਨਤ ਕਰਦੇ ਹੋਏ ਵੰਡੇ ਗਏ ਲੱਡੂ ਅਪਰੇਟਰਾਂ ਵਿੱਚ ਦੇਸੀ ਖੁਸ਼ੀ ਦੀ ਲਹਿਰ ਤੇ ਜਨ ਸ਼ਕਤੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੋਲਡੀ ਨੇ ਕਿਹਾ ਕਿ ਅਪਰੇਟਰਾਂ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ  ਪਹਿਲ ਦੇ ਆਧਾਰ ਤੇ ਕਰਾਂਗੇ ਹੱਲ ਹਰ ਇੱਕ ਅਪਰੇਟਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾਂਗੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਹੋਵਾਂਗੇ ਸ਼ਰੀਕ ਇਸ ਸਮੇਂ ਉਨ੍ਹਾਂ ਨੇ ਮੋਹਤਵਾਰ ਵਿਅਕਤੀਆਂ ਅਤੇ ਟਰੱਕ ਅਪਰੇਟਰਾਂ ਦਾ ਦਿਲੋਂ ਕੀਤਾ ਧੰਨਵਾਦ  ਇਸ ਸਮੇਂ ਟਰੱਕ ਅਪਰੇਟਰਾਂ ਨੇ ਪੁਰਾਣੇ ਪ੍ਰਧਾਨਾਂ ਤੇ ਜਤਾਇਆ ਆਪਣਾ ਰੋਸ ਅਤੇ ਨਵੇਂ ਪ੍ਰਧਾਨ ਦੇ ਨਾਲ  ਸਾਥ ਨਿਭਾਉਣ ਦਾ ਕੀਤਾ ਵਾਅਦਾ ਖੁਸ਼ੀ ਚ ਵੰਡੇ ਲੱਡੂ ਤੇ ਪਾਏ ਭੰਗੜੇ ਇਸ ਸਮੇਂ ਇਲਾਕੇ ਦੇ ਪੰਚਾਂ ਸਰਪੰਚਾਂ ਨੇ ਵੀ ਗੋਲਡੀ ਨੂੰ ਦਿੱਤੀਆਂ ਮੁਬਾਰਕਾਂ ਸਰਪੰਚ ਜਸਵੀਰ ਸਿੰਘ ਟੁੱਟੀ ਜੇ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਸਾਬਕਾ ਸਰਪੰਚ ਸਤਿੰਦਰਪਾਲ ਸਿੰਘ ਰਾਜੂ ਬਲਵੰਤ ਸਿੰਘ ਮੰਦਰ ਸਿੰਘ ਤਰਲੋਚਨ ਸਿੰਘ ਦਲਜੀਤ ਸਿੰਘ ਜੀਤੀ ਗੁਰਮੇਲ ਸਿੰਘ ਹਰਨੇਕ ਸਿੰਘ ਸੰਦੀਪ ਸਿੰਘ ਚੋਰ ਚੱਕ ਸਮਗਰੀ ਵਿਚ ਚੈੱਕ ਕੋਕਰੀ ਬੇਅੰਤ ਸਿੰਘ ਕੋਕਰੀ ਤਰਸੇਮ ਸਿੰਘ ਰਾਮ ਸਿੰਘ ਹਰਜਿੰਦਰ ਸਿੰਘ ਕਾਨੇ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਅਪਰੇਟਰ ਹਾਜ਼ਰ ਸਨ

Corona Speed Up In Chandigarh & Punjab, Health Ministry Will Send Team.

Chandigarh(B.S Sharma & RANA Shek Dulat)Corona virus is causing havoc in Punjab and Union Territory of Chandigarh. Given the speed of Corona and the high death rate, now the central government has come into action. The Union Health Ministry has announced to send department teams to Punjab and Chandigarh to test the standards and testing of the container to reduce the death rate.These teams of the Ministry of Health will stay in Punjab and Chandigarh for 10 days and help strengthen the system of prevention, monitoring, testing and treatment of corona infection. On behalf of the Ministry, it has been said that at present, 34593.1 tests per 10 lakh population are being done in the country. There are 37546 people testing in Punjab. Positive latent is 4.97 percent. The Health Ministry has said that high-level teams will assist the state and union territories in the prevention of corona infection, the necessary arrangements for the treatment of patients, containment, surveillance and testing. This will help in strengthening the health system, as well as reduce the death rate and save the lives of the people.According to the Health Ministry, the central team will also guide the states regarding timely treatment and follow-up. The two-member team will also include PGIMR, a community medical specialist from Chandigarh and an epidemiologist from the National Center for Disease Control. Significantly, in the last few months, the teams of the Center have visited many states where the death rate has been recorded high.Let us know that the number of patients infected with Corona virus in Punjab has crossed 61 thousand. So far 1808 people have died due to infection from Corona in the state. There are about 16 thousand active cases of corona in the state.

Flights Will Be Operated Four Days A Week September 7,

 Chandigar(B.S sharma & Rana Shek Dulat)Air India subsidiary Alliance Air is going to start the 70 seater ATR from Delhi to Kullu via Chandigarh from September 7. The flight will operate four days a week on Monday, Tuesday, Thursday and Saturday. This flight from Delhi will leave at 8.30 am and reach Chandigarh at 9.30 am.
This flight from Chandigarh to Kullu will leave at 10 am. This flight will reach Kullu at 11 am. This flight from Kullu to Chandigarh will leave at 11.30 am and arrive in Chandigarh at 12.20 pm. After this, it will leave from Chandigarh to Delhi at 12.50 pm and reach Delhi at 2 pm. Air India station manager MR Jindal said that Kovid regulations will be followed.

ਕੈਪਟਨ ਸਰਕਾਰ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰੀ.ਸੰਤ ਘੁੰਨਸ 

ਸਾਬਕਾ ਸਰਪੰਚ ਨਾਥ ਸਿੰਘ ਹਮੀਦੀ ਨੂੰ ਐਸੀ ਵਿੰਗ ਅਤੇ ਪਰਮਜੀਤ ਕੌਰ ਗੌੜੀਆ ਨੂੰ ਇਸਤਰੀ ਅਕਾਲੀ ਦਲ ਸਰਕਲ ਠੁੱਲੀਵਾਲ ਦੇ ਪ੍ਰਧਾਨ ਨਿਯੁਕਤ ਕੀਤਾ   

ਵੱਖ-ਵੱਖ ਪਾਰਟੀਆਂ ਨਾਲ ਸਬੰਧ 20 ਨੌਜਵਾਨਾਂ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਸਿਰੋਪੇ ਭੇਟ ਕਰਕੇ ਸਨਮਾਨ ਕੀਤਾ ਗਿਆ

ਮਹਿਲ ਕਲਾਂ /ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਸਾਬਕਾ ਸਰਕਲ ਪ੍ਰਧਾਨ ਪ੍ਰਸੰਸਕ ਰਾਣੂੰ ਅਤੇ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਜਗਰੂਪ ਸਿੰਘ ਰਾਣੂ ਦੇ ਨਿਵਾਸ ਸਥਾਨ ਤੇ ਪਿੰਡ ਹਮੀਦੀ ਵਿਖੇ ਹੋਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਐਸਜੀਪੀਸੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਰਾਜ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸੀ ਪਰ ਰਾਜ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਤਾਂ ਪੂਰੇ ਕਰਨੇ ਕੀ ਸੀ ਸਗੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਰਾਜ ਦੇ ਹਰ ਵਰਗ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਲਗਾਤਾਰ ਖ਼ਤਮ ਕੀਤਾ ਜਾ ਰਿਹਾ ਹੈ ਕਿਉਂਕਿ ਲੋੜਵੰਦ ਲੋਕਾਂ ਨੂੰ ਮਿਲਦੀਆਂ ਪੈਨਸ਼ਨਾਂ ਦੀ ਪੜਤਾਲ ਕਰਾਉਣ ਦੀ ਆੜ ਹੇਠ ਉਨ੍ਹਾਂ ਨੂੰ ਨੋਟ ਭੇਜ ਕੇ ਪੈਨਸ਼ਨਾਂ ਦੀ ਰਾਸ਼ੀ ਵਾਪਸ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਨੀਲੇ ਕਾਰਡ ਕੱਟਣ ਤੋਂ ਇਲਾਵਾ ਗਰੀਬ ਲੋਕਾਂ ਨੂੰ ਮਿਲਦੇ ਬਿਜਲੀ ਦੇ 200 ਯੂਨਿਟ ਦੀ ਮੁਆਫੀ ਖਤਮ ਕਰਨ ਲਈ ਘਰਾਂ ਵਿੱਚ ਆ ਕੇ ਲੋਡ ਚੈੱਕ ਕਰਕੇ ਮਜ਼ਦੂਰਾਂ ਨੂੰ ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਮੇਂ ਨਵਾਂ ਇਨਕਲਾਬ ਲਿਆਉਣ ਦੀ ਆੜ ਹੇਠ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਪਰ ਪੰਜਾਬ ਦੇ ਲੋਕ ਅਤੇ ਨੌਜਵਾਨ ਪੂਰੀ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਉਨ੍ਹਾਂ ਕਿਹਾ ਕਿ ਆਉਂਦੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਰਕਾਰ ਬਣਦੀ ਦੇਖਦਿਆਂ ਵੱਖ ਵੱਖ ਪਾਰਟੀਆਂ ਦੇ ਵਰਕਰ ਅਤੇ ਨੌਜਵਾਨ ਆਪਣੇ ਆਪਣੀਆਂ ਪਾਰਟੀਆਂ ਛੱਡ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ ਇਸ ਮੌਕੇ ਸੰਤ ਘੁੰਨਸ ਨੇ ਉੱਘੇ ਢਾਡੀ ਤੇ ਸਾਬਕਾ ਸਰਪੰਚ ਨਾਲ  ਹਮੀਦੀ ਅਤੇ ਇਸਤਰੀ ਅਕਾਲੀ ਆਗੂ ਪਰਮਜੀਤ ਕੌਰ ਗੌੜੀਆ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ  ਕ੍ਰਮਵਾਰ ਇਸਤਰੀ ਅਕਾਲੀ ਦਲ ਸਰਕਲ ਪ੍ਰਧਾਨ ਠੁੱਲੀਵਾਲ ਨਿਯੁਕਤ ਕੀਤਾ ਇਸ ਮੌਕੇ ਨਵਨਿਯੁਕਤ ਸਰਕਲ ਠੁੱਲੀਵਾਲ ਐਸਸੀ ਵਿੰਗ ਦੇ ਪ੍ਰਧਾਨ ਨਾਥ ਸਿੰਘ ਹਮੀਦੀ ਅਤੇ ਪਰਮਜੀਤ ਕੌਰ ਗੌੜੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਖਾਸਕਰ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਸਮੇਤ ਸਮੁੱਚੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕੇ ਜੋ ਜਿੰਮੇਵਾਰੀ ਸਾਨੂੰ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਉਨ੍ਹਾਂ ਕਿਹਾ ਕਿ  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਅਤੇ ਪਿੰਡ ਪੱਧਰ ਤੇ ਨਵੀਆਂ ਇਕਾਈਆਂ ਦਾ ਗਠਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵਧੇਰੇ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ  ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਪਿੰਡ ਹਮੀਦੀ ਵਿਖੇ ਉੱਘੇ ਅੰਤਰਰਾਸ਼ਟਰੀ ਢਾਡੀ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ ਦੀ ਪ੍ਰੇਰਨਾ ਸਦਕਾ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਵਰਕਰਾਂ ਨੇ ਨੌਜਵਾਨ ਰਣਜੀਤ ਸਿੰਘ, ਗੁਰਦੀਪ ਸਿੰਘ ,ਹਰਜਿੰਦਰ ਸਿੰਘ, ਪ੍ਰੀਤ ਕਮਲ, ਬੰਟੀ ਸਿੰਘ ,ਜਸਵਿੰਦਰ ਸਿੰਘ, ਗੁਰਜੰਟ ਸਿੰਘ ,ਜਗਜੀਤ ਸਿੰਘ ,ਬਿੰਦਰਜੀਤ ਸਿੰਘ, ਬੱਗਾ ਸਿੰਘ, ਦਵਿੰਦਰ ਸਿੰਘ ,ਪਰਮਜੀਤ ਸਿੰਘ, ਤਰਸੇਮ ਸਿੰਘ, ਗੱਗੂ ਸਿੰਘ, ਹਰਦੀਪ ਸਿੰਘ, ਬੱਗਾ ਸਿੰਘ ,ਜਸਵੀਰ ਸਿੰਘ, ਸੈਂਟੀ ਸਿੰਘ ਗੁਰਪ੍ਰੀਤ ਸਿੰਘ ਗਿੰਦਰ ਸਿੰਘ ਸੁਰਜੀਤ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ, ਚਮਕੌਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਇਸ ਮੌਕੇ ਸੰਤ ਘੁੰਨਸ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੂੰ ਸਰੋਪੇ ਭੇਟ ਕਰਕੇ ਜੀ ਆਇਆ ਆਖਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਦਲ ਦੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਗਲਾ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਅਤੇ ਵਧੇਰੇ ਸਹੂਲਤਾਂ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਚੋਂ ਬਾਹਰ ਹੀ ਨਹੀਂ ਨਿਕਲਦਾ ਅਤੇ ਕਿੱਥੇ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਨਿਕਲੇ ਹੋਏ ਮੋਰਚਿਆਂ ਚੋਂ ਨਿਕਲੀ ਹੋਈ ਪਾਰਟੀ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਪੂਰੀ ਤਰ੍ਹਾਂ ਦੁਖੀ ਹੋ ਚੁੱਕਿਆ ਹੈ ਅਤੇ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਕੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਉਨ੍ਹਾਂ ਸਮੂਹ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਵਿਸ਼ਾਲੀ ਤੇ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਜਗਰੂਪ ਸਿੰਘ ਰਾਣੂ ਸਾਬਕਾ ਸਰਕਲ ਪ੍ਰਧਾਨ ਦਰਸ਼ਨ ਸਿੰਘ ਰਾਣੂੰ ਦੀ ਅਗਵਾਈ ਹੇਠ ਸੰਤ ਬਲਵੀਰ ਸਿੰਘ ਘੁੰਨਸ ਸਮੇਤ ਵੱਖ ਵੱਖ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੀਨੀਅਰ ਆਗੂ ਰਾਮ ਸਿੰਘ ਥਿੰਦ ਕੌਰ ਸਿੰਘ ਰਾਣੂ ਜਰਨੈਲ ਸਿੰਘ ਬੂਟਾ ਸਿੰਘ ਤੇਜਾ ਸਿੰਘ ਫ਼ੌਜੀ ਨਛੱਤਰ ਸਿੰਘ ਰਾਣੂੰ ਮਨਪ੍ਰੀਤ ਕੌਰ ਸੁਰਜੀਤ ਕੌਰ ਬੰਤ ਸਿੰਘ ਬੜਿੰਗ ਹਰਨੇਕ ਸਿੰਘ ਜਗਸੀਰ ਸਿੰਘ ਘੁੰਨਸ ਦੇ ਪੀਏ ਜਸਵਿੰਦਰ ਸਿੰਘ ਲੱਧੜ ਆਦਿ ਵੀ ਹਾਜ਼ਰ ਸਨ।