ਮਹਿਲ ਕਲਾਂ/ ਬਰਨਾਲਾ, ਸਤੰਬਰ 2020 -( ਗੁਰਸੇਵਕ ਸਿੰਘ ਸੋਹੀ )-ਬਰਨਾਲਾ ਵਿਖੇ ਸਦਰ ਬਾਜ਼ਾਰ, ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਹੰਡਿਆਇਆ ਰੋਡ ਤੋਂ ਹੁੰਦਾ ਵਾਪਸੀ ਕਚਹਿਰੀ ਚੌਂਕ ਮੈਰਿਜ ਪੈਲੇਸ ਐਸੋਸੀਏਸ਼ਨ ਸਮੇਤ ਜ਼ਿਲ੍ਹੇ ਦੀਆਂ 12 ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਪੰਜਾਬ ਦੇ ਪੈਲਸ ਚ ਵੀ ਵਿਆਹ ਆਦਿ ਲਈ 100 ਵਿਅਕਤੀਆਂ ਦੀ ਮਨਜ਼ੂਰੀ ਦਿੱਤੀ ਜਾਵੇ। ਜ਼ਿਲ੍ਹਾ ਬਰਨਾਲਾ ਮੈਰਿਜ ਪੈਲੇਸ ਦੇ ਪ੍ਰਧਾਨ ਕੁਲਦੀਪ ਸੂਦ ,ਮੀਤ ਪ੍ਰਧਾਨ ਸਤੀਸ਼ ਗਰਗ ,ਬੁਲਾਰੇ ਰਿੱਪੀ ਦੇਵਗਨ, ਨੇ ਦੱਸਿਆ ਕਿ ਰੋਸ ਮੁਜ਼ਾਹਰੇ ਵਿੱਚ ਪੈਲੇਸ, ਟੈਂਟ ਹਾਊਸ ਕੇਟਰਜ, ਹਲਵਾਈ, ਵੇਟਰ, ਲਾਈਟ, ਸਾਊਂਡ ਡੀਜੇ, ਫਲਾਵਰ ਡੈਕੋਰੇਸ਼ਨ, ਬੇਡ ,ਵੇਟਰੈਸ ,ਫੋਟੋਗ੍ਰਾਫ', ਭੱਠੀ ਹਾਊਸ ਆਦਿ ਯੂਨੀਅਨ ਵੱਲੋਂ ਸ਼ਮੂਲੀਅਤ ਕੀਤੀ, ਮੈਰਿਜ ਪੈਲੇਸਾਂ ਦੇ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਦੀ ਨੀਤੀ ਨੂੰ ਮੁੱਖ ਰੱਖਦਿਆਂ ਘੱਟੋ ਘੱਟ 100 ਮਹਿਮਾਨਾਂ ਦੀ ਛੋਟ ਵੀ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਗਿਣਤੀ ਨੂੰ ਲੈ ਕੇ ਵਾਧਾ ਨਾ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਇਸ ਮੌਕੇ ਜੀਤ ਸਿੰਘ ਹਲਵਾਈ, ਰਵੀ ਬਾਂਸਲ, ਮਲਕੀਤ ਸਿੰਘ ਬੱਲੀ, ਰਵੀ ਜੈਨ, ਚੋਪੜਾ ਲਾਈਟ, ਪਿਆਰਾ ਲਾਲ ਰਾਏਸਰ, ਲੱਕੀ ਪੱਖੋਂ, ਮਹਿੰਦਰ ਗਰੋਵਰ, ਰਣਜੀਤ ਸਿੰਘ, ਕਰਨ ਡੀ ਜੇ, ਜੀਤ ਸਿੰਘ ਹਲਵਾਈ, ਰੁਪਿੰਦਰ ਸਿੰਘ ਗਿੱਲ, ਜਗਸੀਰ ਸਿੰਘ ਬਿੱਟੂ, ਸੰਦੀਪ ਸਿੰਘ, ਸੁਖਵਿੰਦਰ ਸਿੰਘ ਚੀਮਾ, ਅਤੇ ਵੱਖ -ਵੱਖ ਯੂਨੀਅਨ ਦੇ ਆਗੂ ਹਾਜ਼ਰ ਸਨ