ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੇ ਸੱਦੇ ਤੇ ਸਿੱਧਵਾਂ ਬੇਟ, ਜਗਰਾਓਂ, ਰਾਏਕੋਟ ਬਲਾਕਾਂ ਦੇ ਸੈਂਕੜੇ ਕਿਸਾਨਾਂ ਨੇ ਪਹਿਲਾਂ ਸਥਾਨਕ ਬੱਸ ਸਟੈਂਡ ਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਭਾਰੀ ਰੋਸ ਰੈਲੀ ਕਰਨ ਉਪਰੰਤ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਦਫ਼ਤਰ ਤੱਕ ਕੀਤਾ ਮੁਜ਼ਾਹਰਾ
ਜਗਰਾਉਂ - (ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੇ ਸੱਦੇ ਤੇ ਸਿੱਧਵਾਂ ਬੇਟ, ਜਗਰਾਓਂ, ਰਾਏਕੋਟ ਬਲਾਕਾਂ ਦੇ ਸੈਂਕੜੇ ਕਿਸਾਨਾਂ ਨੇ ਪਹਿਲਾਂ ਸਥਾਨਕ ਬੱਸ ਸਟੈਂਡ ਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਭਾਰੀ ਰੋਸ ਰੈਲੀ ਕਰਨ ਉਪਰੰਤ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਦਫ਼ਤਰ ਤੱਕ ਮੁਜ਼ਾਹਰਾ ਕੀਤਾ। ਹਲਕਾ ਵਿਧਾਇਕ ਬੀਬੀ ਮਾਣੂਕੇ ਨੂੰ ਕੜਕਦੀ ਧੁੱਪ ਵਿਚ ਮੰਗਪੱਤਰ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਰਾਜਨੀਤਕ ਤੋਰ ਤੇ ਖੂੰਜੇ ਲਾ ਦਿੱਤਾ ਸੀ, ਸਿੱਟੇ ਵਜੋਂ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ਼ ਹੋਈ ਹੈ। ਪਰ ਇਸ ਦਾ ਹਾਲ ਵੀ ਪਹਿਲਿਆਂ ਵਰਗਾ ਹੀ ਨਜ਼ਰ ਆ ਰਿਹਾ ਹੈ। ਹਲਕਾ ਵਿਧਾਇਕ ਨੂੰ ਪੇਸ਼ ਮੰਗਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੋਕਰੀ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਲਾਕਾ ਜਗਰਾਓਂ ਦੇ ਗੁਰਪ੍ਰੀਤ ਸਿੰਘ ਹਰਗੋਬਿੰਦ ਪੁਰਾ ਮੁਹੱਲਾ ਨੂੰ ਨਾ ਤਾਂ ਪੰਜ ਲੱਖ ਰੁਪਏ ਦੀ ਸਰਕਾਰੀ ਸਹਾਇਤਾ ਤੇ ਨਾ ਹੀ ਨੋਕਰੀ ਮਿਲੀ ਹੈ। ਇਸੇ ਤਰਾਂ ਸੁਖਵਿੰਦਰ ਸਿੰਘ ਕਾਉਂਕੇ ਅਤੇ ਬਲਕਰਨ ਸਿੰਘ ਲੋਧੀਵਾਲਾ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇ ਹੁਕਮ ਨਹੀਂ ਮਿਲੇ।ਇਸ ਸਮੇਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਹਰਜੀਤ ਸਿੰਘ ਕਾਲਾ ਜਨੇਤਪੁਰਾ ਨੇ ਕਿਹਾ ਕਿ ਤਿਲੰਗਾਨਾ ਸਰਕਾਰ ਵਲੋਂ ਭੇਜੇ ਤਿੰਨ ਤਿੰਨ ਲੱਖ ਰੁਪਏ ਦੇ ਚੈੱਕ ਵੀ ਦੋ ਪਰਿਵਾਰਾਂ ਤੇ ਪੰਜਾਬ ਭਰ ਚ ਸਰਕਾਰੀ ਅਣਗਹਿਲੀ ਕਾਰਨ ਇਕ ਸੋ ਦੇ ਕਰੀਬਪਰਿਵਾਰਾਂ ਨੂੰ ਨਹੀਂ ਮਿਲੇ। ਇਸ ਸਮੇਂ ਕਿਸਾਨ ਜਥੇਬੰਦੀ ਵਲੋਂ ਪੇਸ਼ ਇਕ ਅਲਿਹਦਾ ਮੰਗਪੱਤਰ ਰਾਹੀਂ ਭਾਰੀ ਬਾਰਸ਼ ਕਾਰਨ ਹੋਏ ਫਸਲਾਂ ਵਿਸ਼ੇਸ਼ ਕਰ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ ਜਾਰੀ ਕਰਨ, ਲਾਵਾਰਸ ਪਸ਼ੂਆਂ ਨੂੰ ਨੱਥ ਪਾਉਣ, ਮੂੰਗੀ ਦੀ ਫ਼ਸਲ ਦੀ ਵੇਚ ਖਰੀਦ ਚੋਂ ਆੜਤੀਆਂ ਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢਣ ਤੇ ਨਿਹਾਇਤ ਹੀ ਫਜ਼ੂਲ ਸ਼ਰਤਾਂ ਮੜਣ ਨੂੰ ਰੱਦ ਕਰਨ, ਝੋਨੇ ਦੀ ਬਿਜਾਈ ਲਈ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਦੀਆਂ ਮੰਗਾਂ ਕੀਤੀਆਂ ਗਈਆਂ।ਹਲਕਾ ਵਿਧਾਇਕ ਨੇ ਮੰਗ ਪੱਤਰ ਦੋ ਦਿਨਾਂ ਦੇ ਵਿਚ ਵਿਚ ਮੁੱਖਮੰਤਰੀ ਤਕ ਪੁਚਾਉਣ ਦਾ ਭਰੋਸਾ ਦਿੱਤਾ। ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਹਲਕਾ ਵਿਧਾਇਕ ਦਾ ਗਲਬਾਤ ਦਾ ਤਰੀਕਾ ਉਸਾਰੂ ਨਾ ਹੋ ਕੇ ਹੰਕਾਰ ਭਰਿਆ ਸੀ।ਇਸ ਵਤੀਰੇ ਦੀ ਸਮੂਹ ਕਿਸਾਨਾਂ ਨੇ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੂਜੇ ਵਿਧਾਇਕਾਂ ਨਾਲੋਂ ਅੱਡ ਕਿਵੇਂ ਹਨ ,ਸਮਝੋ ਬਾਹਰ ਹੈ।ਇਸ ਸਮੇਂ ਕੰਵਲਜੀਤ ਖੰਨਾ,ਤਾਰਾ ਸਿੰਘ ਅੱਚਰਵਾਲ,ਸਤਬੀਰ ਸਿੰਘ ਬੋਪਾਰਾਏ, ਦੇਵਿੰਦਰ ਸਿੰਘ ਕਾਉਂਕੇ, ਚਰਨਜੀਤ ਸਿੰਘ ਸੇਖਦੋਲਤ, ਜਗਜੀਤ ਸਿੰਘ ਕਲੇਰ, ਧਰਮ ਸਿੰਘ ਸੂਜਾਪੁਰ, ਹਰਬੰਸ ਸਿੰਘ ਅਖਾੜਾ, ਪੇਂਡੂ ਮਜ਼ਦੂਰ ਯੂਨੀਅਨ( ਮਸ਼ਾਲ) ਦੇ ਆਗੂ ਮਦਨ ਸਿੰਘ, ਹਰਜੀਤ ਸਿੰਘ ਮਾਹਣਾ , ਬਚਿੱਤਰ ਸਿੰਘ ਜਨੇਤਪੁਰਾ,ਅਰਜਨ ਸਿੰਘ ਖੇਲਾ, ਮਨਦੀਪ ਸਿੰਘ ਭੰਮੀਪੁਰਾ,ਗੁਰਇਕਬਾਲ ਸਿੰਘ ਰੂਮੀ, ਜਸਵਿੰਦਰ ਸਿੰਘ ਭਮਾਲ, ਕੁਲਦੀਪ ਸਿੰਘ ਲੀਲਾਂ, ਗੁਰਚਰਨ ਸਿੰਘ ਗੁਰੂਸਰ, ਕੁਲਦੀਪ ਸਿੰਘ ਗੁਰੂਸਰ , ਜਸਬੀਰ ਸਿੰਘ ਪੋਨਾ, ਰਮਿੰਦਰ ਜੀਤ ਸਿੰਘ ਆਦਿ ਅਤੇ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਆਗੂ ਹਾਜਰ ਸਨ