ਪ੍ਰਮਾਤਮਾ ਦੀ ਕਿਰਪਾ ਨਾਲ ਇਸ ਮੁਕਾਮ 'ਤੇ ਪੁੱਜਿਆ-ਇਆਲੀ
ਜੋਧਾਂ, 11 ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਸਿੱਖਰਾ 'ਤੇ ਲਿਜਾਣ ਲਈ ਅੱਜ ਕਸਬਾ ਜੋਧਾਂ ਵਿਖੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲਿਆ ਗਿਆ।ਜਿਸ ਦੌਰਾਨ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਇਸ ਉਪਰੰਤ ਕੀਰਤਨੀ ਜੱਥੇ ਵੱਲੋਂ ਰਸ਼ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਢਾਡੀ ਭਾਈ ਹਰਦੀਪ ਸਿੰਘ ਬੱਲੋਵਾਲ ਦੇ ਜੱਥੇ ਨੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਸ਼ਾਨਮੱਤੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਜੋਧਾਂ ਦਫ਼ਤਰ ਦੇ ਉਦਘਾਟਨ ਮੌਕੇ ਗੁਰੂ ਚਰਨਾਂ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ, ਸਗੋਂ ਅਰਦਾਸ ਦੌਰਾਨ ਸ਼ਰਧਾਵਾਨ ਸਿੱਖ ਦੀ ਤਰ੍ਹਾਂ ਚੌਰ ਸਾਹਿਬ ਅਤੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ਼ਰਧਾ ਸਤਿਕਾਰ ਸਹਿਤ ਸਿਰ 'ਤੇ ਰੱਖ ਪਾਲਕੀ ਸਾਹਿਬ ਵਾਲੀ ਗੱਡੀ ਤੱਕ ਲਿਜਾਣ ਦੀ ਸੇਵਾ ਨਿਭਾਈ, ਇਸ ਮੌਕੇ ਮੌਜੂਦ ਹਰ ਕੋਈ ਉਨ੍ਹਾਂ ਦੀ ਇਸ ਸੇਵਾ ਭਾਵਨਾ ਨੂੰ ਦੇਖ ਕੇ ਕਾਫ਼ੀ ਪ੍ਰਭਾਵਿਤ ਹੋਇਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਕੀਤਾ ਗਿਆ ਹਰ ਕਾਰਜ ਸਫਲ ਹੁੰਦਾ ਹੈ, ਸਗੋਂ ਅੱਜ ਉਹ ਜਿਸ ਵੀ ਮੁਕਾਮ 'ਤੇ ਹਨ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੇ ਆਸ਼ੀਰਵਾਦ ਸਦਕਾ ਹੀ ਹਨ। ਇਸ ਮੌਕੇ ਇਆਲੀ ਨੇ ਕਿਹਾ ਕਿ ਪੰਜ ਸਾਲਾਂ ਬਾਅਦ ਲੋਕਾਂ ਕੋਲ ਆਪਣਾ ਭਵਿੱਖ ਤੈਅ ਕਰਨ ਦਾ ਸੁਨਹਿਰੀ ਮੌਕਾ ਆਉਂਦਾ ਹੈ। ਇਸ ਲਈ ਆਪਣੇ ਵੋਟ ਅਧਿਕਾਰੀ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਬਲਕਿ ਵੋਟ ਪਾਉਣ ਵੇਲੇ ਚੈੱਕ ਕਰਨਾ ਚਾਹੀਦਾ ਹੈ ਕਿ ਕਿਹੜਾ ਉਮੀਦਵਾਰ ਹਰ ਸਮੇਂ ਤੁਹਾਡੇ ਦੁੱਖ-ਸੁੱਖ ਦਾ ਭਾਈਵਾਲ ਹੈ ਅਤੇ ਕੌਣ ਵੋਟਾਂ ਦੇ ਦਿਨ ਵਿਚ ਆਪਣਾ ਮਤਲਬ ਸਿੱਧ ਕਰਕੇ ਤੁਰਦਾ ਬਣਦਾ ਹੈ, ਪਰਿਵਰਤਨ ਲਿਆਉਣ ਦਾ ਦਾਅਵਾ ਕਰਨ ਵਾਲੇ ਆਪ ਪਾਰਟੀ ਦੇ ਉਮੀਦਵਾਰ ਫੂਲਕਾ ਦੀ ਦਗਾਬਾਜ਼ੀ ਨੂੰ ਹਲਕੇ ਦੇ ਲੋਕ ਅਜੇ ਤਕ ਭੁੱਲੇ ਨਹੀਂ ਹਨ। ਜੋਨ ਜੋਧਾਂ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਪੁੱਜੇ ਵੱਡੀ ਗਿਣਤੀ ਵਿਚ ਅਕਾਲੀ-ਬਸਪਾਆਗੂਆਂ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਹੌਸਲਾ ਅਫਜ਼ਾਈ ਕੀਤੀ ਅਤੇ ਆਖਿਆ ਕਿ ਵੋਟਾਂ ਵਿੱਚ ਮਹਿਜ਼ ਇੱਕ ਹਫਤੇ ਦਾ ਸਮਾਂ ਰਹਿ ਗਿਆ ਹੈ ਇਸ ਲਈ ਇਨ੍ਹਾਂ ਸੱਤ ਦਿਨਾਂ ਵਿੱਚ ਕੋਈ ਵੀ ਕਸਰ ਨਾ ਛੱਡਣ। ਇਸ ਮੌਕੇ ਜਥੇਦਾਰ ਅਜਮੇਰ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ, ਜਥੇਦਾਰ ਮਹਿੰਦਰ ਸਿੰਘ ਲਤਾਲਾ, ਜੱਥੇ ਜਗਤਾਰ ਸਿੰਘ ਲਤਾਲਾ, ਭਗਵੰਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਦਵਿੰਦਰ ਸਿੰਘ ਰਤਨ, ਪ੍ਰਿਤਪਾਲ ਸਿੰਘ ਜ਼ੈਲਦਾਰ, ਅਮਰਜੀਤ ਸਿੰਘ, ਮਨਜੀਤ ਸਿੰਘ ਕਾਲਾ , ਚਮਕੌਰ ਸਿੰਘ ਉੱਭੀ, ਹਰੀ ਸਿੰਘ ਸਾਬਕਾ ਪੰਚ, ਅੰਮ੍ਰਿਤ ਖੰਡੂਰ, ਮਨਦੀਪ ਸਿੰਘ ਮਨੀ, ਲਛਮਣ ਸਿੰਘ ਖੰਡੂਰ, ਬਲਦੇਵ ਸਿੰਘ ਢੈਪਈ, ਗੁਰਦੀਪ ਸਿੰਘ ਫੱਲੇਵਾਲ, ਗੁਰਮੀਤ ਸਿੰਘ ਢੈਪਈ, ਪੱਪੂ ਢੈਪਈ, ਕੁਲਦੀਪ ਸਿੰਘ ਮੋਹੀ ਮਨੀ ਸਿੰਘ ਮੋਹੀ ਆਦਿ ਹਾਜ਼ਰ ਸਨ।