ਰਾਏਕੋਟ, 31 ਦਸੰਬਰ (ਜਨ ਸ਼ਕਤੀ ਨਿਊਜ਼ ਪੰਜਾਬ) ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਉਪਰੰਤ ਸਮੂਹ ਮੈਂਬਰਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਦਾ ਕਿਲ੍ਹਾ ਛੱਡਣ ਉਪਰੰਤ ਪਰਿਵਾਰ ਵਿਛੋੜਾ ਪੈ ਜਾਣ ਤੇ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆ ਕਮਾਲਪੁਰਾ ਨੇ ਕਿਹਾ ਕਿ ਸਿੱਖ ਪੰਥ ਦੀ ਇਸ ਦੇਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਾਰਨ ਅਤੇ ਬਾਅਦ ਵਿੱਚ ਅੰਗਰੇਜ਼ਾਂ ਤੋਂ ਭਾਰਤ ਅਜ਼ਾਦ ਕਰਵਾਉਣ ਵਿੱਚ ਵੱਡਾ ਰੋਲ ਰਿਹਾ ਹੈ ਪਰ ਕੇੰਦਰ ਸਰਕਾਰਾਂ ਹਮੇਸ਼ਾ ਹੀ ਪੰਜਾਬ ਤੇ ਸਿੱਖ ਕੌਮ ਨੂੰ ਅਣਗੌਲਿਆ ਕਰਦੀਆਂ ਆ ਰਹੀਆ ਹਨ। ਜਿਸ ਦੀ ਤਾਜ਼ਾ ਉਦਾਹਰਣ ਪੰਜਾਬ ਦੀ ਝਾਕੀ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਤੇ ਨਾ ਸ਼ਾਮਿਲ ਕਰਨਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਬਾਉਣ ਲਈ ਸਮੇਂ ਸਮੇਂ ਤੇ ਨਵੇਂ ਨਵੇਂ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ। ਜ਼ਿਲ੍ਹਾ ਸੀਨੀ.ਮੀਤ ਪ੍ਰਧਾਨ ਜਗਰੂਪ ਸਿੰਘ ਹਸਨਪੁਰ,ਰਾਜਵੀਰ ਸਿੰਘ ਘੁਡਾਣੀ,ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਮਨਜਿੰਦਰ ਸਿੰਘ ਮੋਰਕਰੀਮਾਂ ਤੇ ਚਮਕੌਰ ਸਿੰਘ ਗਿੱਲ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਜਾਣਬੁੱਝ ਧੱਕੇ ਨਾਲ ਬੱਲੋਵਾਲ ਤੋਂ ਬਠਿੰਡਾ ਰੋਡ ਲਈ ਜਮੀਨ ਖੋਹਣਾ ਚਾਹੁੰਦੀ ਹੈ ਜੋ ਕਿ ਹਰਗਿੱਜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਅਧਿਕਾਰੀ ਧੱਕਾ ਕਰਦਾ ਨਜ਼ਰ ਆਇਆ ਤਾਂ ਉਸਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਜ਼ਿਲ੍ਹਾ ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ, ਜਨ.ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਮਾ.ਭੁਪਿੰਦਰ ਸਿੰਘ ਬੋਪਾਰਾਏ, ਪ੍ਰੈੱਸ ਸਕੱਤਰ ਦਵਿੰਦਰ ਸਿੰਘ ਕਾਉੰਕੇ, ਅਮਨਦੀਪ ਸਿੰਘ ਲਲਤੋਂ, ਹਰਜੀਤ ਸਿੰਘ ਜਨੇਤਪੁਰਾ,ਗੁਰਸੇਵਕ ਸਿੰਘ ਦਾਖਾ,ਜਗਤਾਰ ਸਿੰਘ ਐਤੀਆਣਾ,ਜੰਗੀਰ ਸਿੰਘ ਲੀਹਾਂ,ਗਗਨਦੀਪ ਸਿੰਘ ਪਮਾਲੀ,ਗਗਨਦੀਪ ਸਿੰਘ ਘੁਡਾਣੀ,ਬੂਟਾ ਸਿੰਘ ਸਮਰਾ ਡੱਲਾ,ਮਨਮੋਹਣ ਸਿੰਘ ਧਾਲੀਵਾਲ ਬੱਸੀਆ, ਗੁਰਵਿੰਦਰ ਸਿੰਘ ਪੱਖੋਵਾਲ,ਅਮਰਜੀਤ ਸਿੰਘ ਲੀਲ, ਸੁਖਦੇਵ ਸਿੰਘ ਲੇਹਲ, ਕੁਲਵਿੰਦਰ ਸਿੰਘ ਟਿੱਬਾ,ਸਾਧੂਸਿੰਘ ਚੱਕ ਭਾਈਕਾ, ਹਰਚੰਦ ਸਿੰਘ ਢੋਲਣ(ਸਾਰੇ ਬਲਾਕ ਪ੍ਰਧਾਨ), ਜਸਵਿੰਦਰ ਸਿੰਘ ਮੰਡਿਆਣੀ, ਤੇਜਿੰਦਰ ਸਿੰਘ ਲੀਹਾਂ, ਦੇਸਰਾਜ ਸਿੰਘ ਕਮਾਲਪੁਰਾ,
ਬਲਕਾਰ ਸਿੰਘ ਬੋਪਾਰਾਏ ਖੁਰਦ, ਗੁਰਜੀਤ ਸਿੰਘ ਬੋਪਾਰਾਏ, ਪ੍ਰਦੀਪ ਸਿੰਘ ਸੁਖਾਣਾ,ਸੁਖਚੈਨ ਸਿੰਘ ਧੂਰਕੋਟ, ਅਜੈਬ ਸਿੰਘ ਬੁੱਟਰ, ਗੁਰਤੇਜ ਸਿੰਘ ਤੇਜੂ,ਕੁਲਵੀਰ ਸਿੰਘ, ਦਰਸ਼ਨ ਸਿੰਘ ਜਲਾਲਦੀਵਾਲ,ਸਿਵਦੇਵ ਸਿੰਘ ਕਾਲਸਾਂ,ਜਗਦੇਵ ਸਿੰਘ ਰਾਮਗੜ੍ਹ ਸਿਵੀਆ, ਦਰਸ਼ਨ ਸਿੰਘ ਝੋਰੜਾਂ,ਹਾਕਮ ਸਿੰਘ ਬਿੰਜਲ, ਕੇਹਰ ਸਿੰਘ ਬੁਰਜ ਨਕਲੀਆਂ,ਦਲਵੀਰ ਸਿੰਘ ਬੁਰਜ ਕਲਾਰਾ, ਗੁਰਪ੍ਰੀਤ ਸਿੰਘ ਰਾਜੋਆਣਾ, ਤਾਰੀ ਬਿੰਜਲ, ਸੁਖਪਾਲ ਸਿੰਘ ਨਿੱਕਾ ਭੈਣੀ,ਜਸਭਿੰਦਰ ਸਿੰਘ ਕਿਸ਼ਨਗੜ੍ਹ, ਮਨਦੀਪ ਸਿੰਘ ਰਾਜਗੜ੍ਹ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ,ਸਰਪੰਚ ਕਰਨੈਲ ਸਿੰਘ ਜਨੇਤਪੁਰਾ,ਬਲਜਿੰਦਰ ਸਿੰਘ ਜੌਹਲਾਂ,ਮਨਜਿੰਦਰ ਸਿੰਘ ਜੱਟਪੁਰਾ,ਲਖਵੀਰ ਸਿੰਘ ਬਾਂਗੜੀ, ਗੁਰਜੀਤ ਸਿੰਘ ਕੈਲੇ,ਹਰਦੀਪ ਸਿੰਘ ਸਰਾਭਾ,ਨੰਬਰਦਾਰ ਮਨਜੀਤ ਸਿੰਘ ਸੁਖਾਣਾ,ਮਾਸਟਰ ਸਿਵਦੇਵ ਸਿੰਘ ਨੂਰਪੁਰਾ,ਗੁਰਮੀਤ ਸਿੰਘ ਉਮਰਪੁਰਾ, ਜਸਵੰਤ ਸਿੰਘ ਜਲਾਲਦੀਵਾਲ, ਸਰਪੰਚ ਬਲਵੀਰ ਸਿੰਘ ਅੱਚਰਵਾਲ, ਕਰਮਜੀਤ ਸਿੰਘ ਭੋਲਾ,