You are here

ਪੰਜਾਬ

ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਨੇ ਬੇਟੇ ਤੇ ਜਨਮ ਦਿਨ ਦੀ ਖ਼ੁਸੀ 'ਚ ਬੂਟੇ ਲਗਾਏ

ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ-ਹਮੀਦੀ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗਰਸੇਵਕ  ਸੋਹੀ) ਕਸਬਾ ਮਹਿਲ ਕਲਾਂ ਤੋਂ ਸੀਨੀਅਰ ਪੱਤਰਕਾਰ ਤੇ ਉਘੇ ਸਮਾਜਸੇਵੀ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਵੱਲੋਂ ਆਪਣੇ ਬੇਟੇ ਅਮਨਦੀਪ ਸਿੰਘ ਹਮੀਦੀ ਦੇ ਜਨਮ ਦਿਨ ਦੀ ਖੁਸ਼ੀ 'ਚ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਹਮੀਦੀ 'ਚ ਫਲ, ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਨੇ ਕਿਹਾ ਕਿ ਦਿਨੋਂ ਦਿਨ ਘਟ ਰਹੀ ਰੁੱਖਾਂ ਦੀ ਗਿਣਤੀ ਕਾਰਨ ਜਿਥੇ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਖ਼ਰਾਬ ਵਾਤਾਵਰਨ ਕਾਰਨ ਆਮ ਲੋਕ  ਵੀ ਤਰਾਂ-ਤਰਾਂ ਦੀਆਂ ਗੰਭੀਰ ਬਿਮਾਰੀਆਂ ਦਾ ਸਿਕਾਰ ਹੋ ਰਹੇ ਹਨ। ਉਨ੍ਹਾ ਕਿਹਾ ਕਿ ਵਾਤਾਵਰਨ ਦੀ ਸੁੱਧਤਾਂ ਲਈ ਕਿਸੇ ਵੀ ਤਰਾਂ ਦੀ ਖੁਸ਼ੀ ਸਮਾਗਮ ਸਮੇਂ ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਸਿੰਘ ਢੀਂਡਸਾ,ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ,ਬੂਟਾ ਸਿੰਘ ਪਾਲ ਹਮੀਦੀ ਤੇ ਡਾ.ਪਰਮਿੰਦਰ ਸਿੰਘ ਬੰਮਰਾਹ ਨੇ ਕਿਹਾ ਕਿ ਖ਼ੁਸੀ ਦੀ ਗੱਲ ਹੈ ਕਿ ਲੋਕਾਂ ਨੂੰ ਆਪਣੀ ਕਲਮ ਰਾਹੀ ਹਮੇਸ਼ਾ ਸਹੀ ਸੇਧ ਤੇ ਜਾਗਰੁਕ ਕਰਨ ਵਾਲੇ ਪੱਤਰਕਾਰ ਗੁਰਮੁੱਖ ਸਿੰਘ ਹਮੀਦੀ ਦੇ ਪਰਿਵਾਰ ਵੱਲੋਂ ਆਪਣੇ ਬੇਟੇ ਅਮਨਦੀਪ ਸਿੰਘ ਦੇ ਜਨਮ ਦਿਨ ਦੀ ਖ਼ੁਸੀ 'ਚ ਬੂਟੇ ਲਗਾਉਣ ਦਾ ਸ਼ਲਾਘਾਯੋਗ ਫ਼ੈਸ਼ਲਾਂ ਲਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਹਮੀਦੀ ਪਰਿਵਾਰ ਤੋਂ ਸੇਧ ਲੈ ਕੇ ਅਜਿਹੇ ਸਮਾਜ ਸੇਵੀ ਕਾਰਜ਼ਾ ਲਈ ਅੱਗੇ ਆਉਣ।ਇਸ ਮੌਕੇ ਪੰਚ ਅਮਰ ਸਿੰਘ ਚੋਪੜਾ,ਮੈਡਮ ਗੁਰਵਿੰਦਰ ਕੌਰ,ਸਾਬਕਾ ਸਰਪੰਚ ਸੂਬੇਦਾਰ ਸੁਦਾਗਰ ਸਿੰਘ ਹਮੀਦੀ,ਹਰਪ੍ਰੀਤ ਕੌਰ,ਗਗਨਦੀਪ ਸਿੰਘ,ਜਸਵੀਰ ਸਿੰਘ ਵਜੀਦਕੇ,ਦਵਿੰਦਰਪਾਲ ਸਿੰਘ ਹਮੀਦੀ,ਗੁਰਮੀਤ ਸਿੰਘ ਪਾਲ ਤੇ ਸੇਵਾਦਾਰ ਜਗਨ ਸਿੰਘ ਹਾਜ਼ਰ ਸਨ।

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵਰਕਰਾਂ ਤੇ ਹੈਲਪਰਾਂ ਦੀ ਮੀਟਿੰਗ 

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵਰਕਰਾਂ ਤੇ ਹੈਲਪਰਾਂ ਦੀ ਇੱਕ ਭਰਵੀਂ ਮੀਟਿੰਗ ਕਰਨ ਉਪਰੰਤ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਕੇ ਬੀਡੀਪੀਓ ਮਹਿਲ ਕਲਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਮਹਿਕਮੇ ਦੀ ਮੰਤਰੀ ਦੇ ਨਾਂ ਉਪਰ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ  

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ.ਆਂਗਣਵਾੜੀ ਮੁਲਾਜ਼ਮ ਯੂਨੀਅਨ  

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੀ ਬਲਾਕ ਪ੍ਰਧਾਨ ਦਲਜੀਤ ਕੌਰ ਅਤੇ ਮੀਤ ਪ੍ਰਧਾਨ ਭੋਲੀ ਕੌਰ ਦੀ ਅਗਵਾਈ ਹੇਠ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਕਾਰਨ ਉਪਰੰਤ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਇਸ ਮੌਕੇ ਜਥੇਬੰਦੀ ਦੀ ਬਲਾਕ ਪ੍ਰਧਾਨ ਦਲਜੀਤ ਕੌਰ ਅਤੇ ਮੀਤ ਪ੍ਰਧਾਨ ਭੋਲੀ ਕੌਰ ਬਲਵਿੰਦਰ ਕੌਰ ਪਰਮਜੀਤ ਕੌਰ ਸੁਰਜੀਤ ਕੌਰ ਰਾਜਵਿੰਦਰ ਕੌਰ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਅਤੇ ਮਹਿਕਮੇ ਵੱਲੋਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਅਰੁਨਾ ਚੌਧਰੀ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕਿਸੇ ਵੀ ਆਗੂ ਨੇ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਪੂਰੀਆਂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਦੋ ਸਾਲਾਂ ਦੇ ਸਮੇਂ ਤੋਂ ਵਰਕਰਾਂ ਤੇ ਹੈਲਪਰਾਂ ਦੇ ਕੱਟੇ ਹੋਏ ਬਕਾਏ ਦੇ ਪੈਸੇ ਕ੍ਮਵਾਰ 600 ਰੁਪਏ ਅਤੇ 300 ਰੁਪਏ ਲੈਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਸਰਕਾਰ ਵਰਕਰਾਂ ਤੇ ਹੈਲਪਰਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਕਤੂਬਰ 2018 ਤੋਂ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤੇ ਵਿੱਚੋਂ ਕੱਟੇ ਗਏ ਪੈਸੇ ਕ੍ਮਵਾਰ 600 ਰੁਪਏ ਅਤੇ 300 ਰੁਪਏ ਜਾਰੀ ਕੀਤੇ ਜਾਣ ਪੋਸਣ ਅਭਿਆਨ ਤਹਿਤ ਓੁਤਸਾਹ ਵਰਧਕ ਰਾਸੀ 500 ਵਰਕਰਾਂ ਅਤੇ ਹੈਲਪਰਾ ਨੂੰ 250 ਜਾਰੀ ਕੀਤੀ ਜਾਵੇ ਕੀ ਏਨਾ ਐੱਮਆਈ ਗਰਭਪਤੀ ਔਰਤਾਂ ਲਈ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦਾ ਪਾਰਮਪੁਰ ਲਈ ਵਰਕਰਾਂ ਨੂੰ 200 ਰੁਪਏ ਅਤੇ ਹੈਲਪਰ ਨੂੰ 100 ਰੁਪਏ ਪ੍ਰਤੀ ਫਾਰਮ ਅੰਬਰੋਂ 2017 ਤੂੰ ਏਰੀਆ ਸਮੇਤ ਦਿੱਤੇ ਜਾਣ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਕੀਤੇ ਗਏ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿਚ ਵਾਪਸ ਭੇਜਿਆ ਜਾਵੇ ਪੰਜਾਬ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਲਾਗੂ ਕੀਤਾ ਜਾਵੇ ਪੰਜਾਬ ਵਿੱਚ ਕੰਮ ਕਰ ਰਹੀਆਂ 200 ਦੇ ਕਰੀਬ ਕਰੈਚ ਵਰਕਰਾਂ ਅਤੇ ਹੈਲਪਰਾਂ ਦਾ ਪਿਛਲੇ ਦੋ ਸਾਲਾਂ ਤੋਂ ਰੁਕਿਆ ਮਾਣ ਭੱਤਾ ਤੁਰੰਤ ਜਾਰੀ ਕੀਤਾ ਜਾਵੇ ਵਰਕਰਾਂ ਅਤੇ ਹੈਲਪਰਾਂ ਨੂੰ ਆਈ ਸੀ ਡੀ ਐਸ ਵਿੱਚ ਸ਼ਾਮਿਲ ਕੀਤਾ ਜਾਵੇ ਪੰਜਾਬ ਵਿੱਚ ਵਰਕਰਾਂ ਤੇ ਹੈਲਪਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਪੂਰਾ ਕੀਤਾ ਜਾਵੇ.ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮੀਟਿੰਗ ਵਿੱਚ ਅਟੈਚ ਕਰਨ ਲਈ ਦਿੱਤੇ ਜਾਂਦੇ ਟੀਏ ਦੀ ਰਾਸ਼ੀ 20 ਰੁਪਏ ਤੋਂ ਵਧਾ ਕੇ 200 ਘਰ ਪਏ ਪ੍ਰਤੀ ਮਹੀਨਾ ਕੀਤਾ ਜਾਵੇ ਆਂਗਨਵਾੜੀ ਕੇਂਦਰਾਂ ਵਿੱਚ ਪਕਾਏ ਜਾਣ ਵਾਲੇ ਰਾਸ਼ਨ ਲਈ ਬਾਲਮ ਤੇ ਪੈਸੇ 40 ਪੈਸੇ ਪ੍ਰਤੀ ਲਾਭਪਾਤਰੀ ਦੀ ਥਾਂ 1 ਰੁਪਏ ਕੀਤਾ ਜਾਵੇ ਕਿਉਂਕਿ ਗੈਸ ਸਿਲੰਡਰ 400 ਪਰ ਰੁਪਏ ਦੀ ਬਜਾਏ 750 ਰੁਪਏ ਦਾ ਹੋ ਗਿਆ ਹੈ ਐਨ ਜੀ ਓ ਅਧੀਨ ਕੰਮ ਕਰਦੇ 8 ਬਲਾਕਾ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵਾਪਸ ਆਈ ਸੀ ਡੀ ਐੱਸ ਸਕੀਮ ਅਧੀਨ ਲਿਆਂਦਾ ਜਾਵੇ ਵਰਦੀਆਂ ਕੇਂਦਰਾਂ ਦੇ ਕਿਰਾਏ ਦੀਆਂ ਅਦਾਇਗੀਆਂ ਤੁਰੰਤ ਜਾਰੀ ਕੀਤੀਆਂ ਜਾਣ ਆਂਗਨਵਾੜੀ ਵਰਕਰਾਂ ਨੂੰ ਸਮਰਾਟ ਫੋਨ ਮੁਹੱਈਆ ਕਰਵਾਏ ਜਾਣ ਜਿੰਨੀ ਦੇਰ ਤੱਕ ਫੋਨ ਨਹੀਂ ਮੁਹੱਈਆ ਕਰਵਾਏ ਜਾਂਦੇ ਉਦੋਂ ਤੱਕ ਵਰਕਰਾਂ ਕੋਲੋਂ ਫੋਨਾਂ ਨਾਲ ਸਬੰਧਤ ਕੋਈ ਵੀ ਕੰਮ ਨਾ ਲਿਆ ਜਾਵੇ ਇਸ ਮੌਕੇ ਜਥੇਬੰਦੀ ਦੀਆਂ ਆਗੂਆਂ ਵੱਲੋਂ ਬੀਡੀਪੀਓ ਮਹਿਲ ਕਲਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿਕਮੇ ਦੀ ਮੰਤਰੀ ਅਰੁਣਾ ਚੌਧਰੀ ਦੇ ਨਾਂ ਉੱਪਰ ਮੰਗ ਪੁੱਤਰ ਬਲਾਕ ਦੇ ਸੁਪਰਡੈਂਟ ਗੁਰਚੇਤ ਸਿੰਘ ਅਤੇ ਜੇਈ ਕੁਲਵੰਤ ਸਿੰਘ ਨੂੰ ਭੇਟ ਕੀਤਾ ਉਨ੍ਹਾਂ ਇਸ ਮੌਕੇ ਵਰਕਰਾਂ ਤੇ ਹੈਲਪਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਪਹਿਲ ਦੇ ਆਧਾਰ ਤੇ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਇਸ ਮੌਕੇ ਜਥੇਬੰਦੀ ਦੀ ਆਗੂ ਆਸ਼ਾ ਰਾਣੀ ਸੰਦੀਪ ਕੌਰ ਰਮਨਦੀਪ ਕੌਰ ਪਵਨਦੀਪ ਕੌਰ ਜਸਪਾਲ ਕੌਰ ਗੁਰਮੇਲ ਕੌਰ ਆਦਿ ਵੀ ਹਾਜ਼ਰ ਸਨ

ਹੋਲੀ ਹਾਰਟ ਸਕੂਲ ਅਜੀਤਵਾਲ ਦੇ ਅਧਿਆਪਕਾ ਨੇ ਵਿਿਦਆਰਥੀਆਂ ਨੂੰ ਸਵੈ-ਸਫਾਈ ਬਾਰੇ ਕਰਵਾਇਆ ਜਾਣੰੂ

ਜਾਨਲੇਵਾ ਬਿਮਾਰੀਆਂ ਤੋ ਨਿਜਾਤ ਪਾਉਣ ਲਈ ਰੱਖਣੀ ਚਾਹੀਦੀ ਹੈ ਸਰੀਰ ਦੀ ਸਫਾਈ :ਸੁਭਾਸ਼ ਪਲਤਾ

ਅਜੀਤਵਾਲ, 22 ਸਤੰਬਰ (ਨਛੱਤਰ ਸੰਧੂ):- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਦੇ ਅਧਿਆਪਕਾ ਨੇ ਵਿਿਦਆਰਥੀਆਂ ਨੂੰ ਆਨਲਾਈਨ ਵੀਡਿਓ ਕਾਲ ਰਾਹੀਂ ਸਵੈ-ਸਫਾਈ ਬਾਰੇ ਜਾਣੰੂ ਕਰਵਾਇਆ ਗਿਆ।ਕੋਰੋਨਾ ਵਾਇਰਸ ਦੇ ਚੱਲਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਮਾਸਕ, ਸੈਨੇਟਾਈਜਰ, ਦਸਤਾਨੇ, ਆਪਸ ਵਿਚਲੀ ਦੂਰੀ ਬਣਾਈ ਰੱਖੋ, ਨਹੁੰ ਕੱਟਣਾ,ਬੁਰਸ ਕਰਨਾ,ਨਹਾਉਣਾ,ਹੱਥ ਧੋਣਾ,ਸਾਫ-ਸੁਥਰੇ ਕੱਪੜੇ ਪਾਉਣਾ ਆਦਿ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸਕੂਲ ਚੇਅਰਮੈਨ ਸ਼ੁਭਾਸ਼ ਪਲਤਾ ,ਡਾਇਰੈਕਟਰ ਸ਼ਰੀਆ ਪਲਤਾ ਅਤੇ ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਨੇ ਕਿਹਾ ਕਿ ਕੋਵਿਡ-19 ਦੇ ਚਲਦੇ ਸਾਰੀਆ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ, ਸੈਨੇਟਾਈਜਰ, ਦਸਤਾਨੇ ਵਰਤਣੇ ਚਾਹੀਦੇ ਹਨ ਅਤੇ ਇਸ ਬਿਮਾਰੀ ਦੇ ਚੱਲਦੇ ਸਰੀਰ ਨੂੰ ਸਾਫ ਸੁਥਰਾ ਰੱਖਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੇ ਸਰੀਰ ਦੀ ਸਫਾਈ ਨਹੀਂ ਰੱਖਦਾ, ਤਾਂ ਅਨੇਕਾਂ ਹੀ ਘਾਤਕ ਬਿਮਾਰੀਆਂ ਇਨਸਾਨ ਨੂੰ ਘੇਰਾ ਪਾ ਲੈਂਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋ ਬਚਣ ਲਈ ਜਰੂਰੀ ਹੈ ਕਿ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਗੰਦਗੀ ਤੋ ਫੈਲਣ ਵਾਲੀਆਂ ਹੋਰ ਵੀ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਟਾਈਫਾਈਡ ਜਾਨਲੇਵਾ ਬਿਮਾਰੀਆਂ ਹਨ ਜੇਕਰ ਸਮੇਂ ਸਿਰ ਇਨ੍ਹਾਂ ਦਾ ਰੋਕਥਮ ਕੀਤਾ ਜਾਵੇ ਤਾਂ ਇਨ੍ਹਾਂ ਜਾਨਲੇਵਾ ਬਿਮਾਰੀਆਂ ਤੋ ਨਿਜਾਤ ਪਾਈ ਜਾ ਸਕਦੀ ਹੈ ਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਮ ਸਫਾਈ ਕਰਕੇ ਹੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਘਰ ਦੀ ਅਤੇ ਆਲੇ ਦੁਆਲੇ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਬਿਮਾਰੀਆਂ ਤੋ ਬਚੇ ਰਹਿਣ ।

ਗੀਤਕਾਰ ਦੇਵ ਥਰੀਕੇ ਵਾਲੇ ਦਾ 82 ਵਾਂ ਜਨਮ ਦਿਨ ਮਨਾਇਆ

ਹਠੂਰ,  ਸਤੰਬਰ-(ਕੌਸ਼ਲ ਮੱਲ੍ਹਾ)-ਸੰਸਾਰ ਪ੍ਰਸਿੱਧ ਲੇਖਕ ਅਤੇ ਗੀਤਕਾਰ ਦੇਵ ਥਰੀਕੇ ਵਾਲੇ ਦਾ ਅੱਜ 82 ਵਾਂ ਜਨਮ ਦਿਨ ਪਿੰਡ ਥਰੀਕੇ ਵਿਖੇ ਮਨਾਇਆ ਗਿਆ।ਅੱਜ ਦੇ ਪ੍ਰੋਗਰਾਮ ਦੀ ਸੁਰੂਆਤ ਗੀਤਕਾਰ ਦੇਵ ਥਰੀਕੇ ਵਾਲੇ ਨੇ ਕੇਕ ਕੱਟ ਕੇ ਕੀਤੀ ਅਤੇ ਸਵੇਰ ਤੋ ਹੀ ਦੇਵ ਥਰੀਕੇ ਵਾਲੇ ਨੂੰ ਉਨ੍ਹਾ ਦੇ ਪ੍ਰਸੰਸਕਾ ਵੱਲੋ ਦੇਸ-ਵਿਦੇਸ ਤੋ ਫੋਨ ਤੇ ਵਧਾਈਆ ਦਿੱਤੀਆ ਜਾ ਰਹੀਆ ਸਨ।ਇਸ ਮੌਕੇ ਗੱਲਬਾਤ ਕਰਦਿਆ ਗੀਤਕਾਰ ਦੇਵ ਥਰੀਕੇ ਵਾਲੇ ਨੇ ਕਿਹਾ ਕੇ ਕਿ ਮੈ ਆਪਣੇ ਪ੍ਰਸੰਸਕਾ ਦਾ ਰਿੱਣੀ ਹਾਂ।ਜਿਨ੍ਹਾ ਨੇ ਇਸ ਨਿਮਾਣੇ ਜਿਹੇ ਗੀਤਕਾਰ ਦਾ ਜਨਮ ਦਿਨ ਮਨਾਇਆ ਹੈ ਅਤੇ ਮੇਰੀ ਕਲਮ ਨੂੰ ਪਿਆਰ ਕਰਨ ਵਾਲੇ ਵਿਦੇਸਾ ਵਿਚ ਵੀ ਮੇਰੇ ਜਨਮ ਦਿਨ ਮਨਾ ਰਹੇ ਹਨ।ਉਨ੍ਹਾ ਕਿਹਾ ਕਿ ਭਾਵੇ ਮੈਨੂੰ ਦੇਸ-ਵਿਦੇਸ ਤੋ ਅਨੇਕਾ ਸਨਮਾਨ ਮਿਲ ਚੁੱਕੇ ਹਨ ਪਰ ਅਸਲੀ ਸਨਮਾਨ ਮੈ ਆਪਣੇ ਪ੍ਰਸੰਸਕਾ ਦਾ ਹੀ ਮੰਨਦਾ ਹਾਂ ਜੋ ਸਦਾ ਮੈਨੂੰ ਦਿਲ ਵਿਚ ਵਸਾਈ ਬੈਠੇ ਹਨ।ਉਨ੍ਹਾ ਕਿਹਾ ਕਿ ਮੈ ਹੁਣ ਤੱਕ ਲਗਭਗ 35 ਕਿਤਾਬਾ ਅਤੇ 2100 ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕਾ ਹਾਂ ਅਤੇ ਆਉਣ ਵਾਲੇ ਸਮੇ ਵਿਚ ਮੈ ਆਪਣੀ ਸਵੈ-ਜੀਵਨੀ ਲਿਖ ਰਿਹਾ ਹਾਂ ਅਤੇ ਆਪਣੇ-ਆਪ ਨੂੰ ਸਕੂਨ ਦੇਣ ਵਾਲਾ ਗੀਤ ਜਲਦੀ ਲਿਖ ਰਿਹਾ ਹਾਂ।ਇਸ ਮੌਕੇ ਪ੍ਰੋਫੈਸਰ ਨਿਰਮਲ ਸਿੰਘ ਜੌੜਾ ਅਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਸੇਖੋਂ ਨੇ ਦੇਵ ਥਰੀਕੇ ਦੇ ਜਨਮ-ਦਿਨ ਨੂੰ ਸਮਰਪਿਤ ਗੀਤ ਅਤੇ ਸੇਅਰ ਪੇਸ ਕੀਤੇ ਅੱਜ ਦਾ ਪ੍ਰੋਗਰਾਮ ਉਸ ਸਮੇਂ ਹੋਰ ਵੀ ਰੰਗੀਨ ਬਣ ਗਿਆ ਜਦੋ ਬੁਲੰਦ ਅਵਾਜ ਦੇ ਮਾਲਕ ਨੌਜਵਾਨ ਲੋਕ ਗਾਇਕ ਗੁਰਮੀਤ ਮੀਤ ਨੇ ਗੀਤਕਾਰ ਦੇਵ ਥਰੀਕੇ ਵਾਲੇ ਦੇ ਲਿਖੇ ਅੱਧੀ ਦਰਜਨ ਤੋ ਵੱਧ ਗੀਤ ਪੇਸ ਕੀਤੇ ਅਤੇ ਸਰੋਤਿਆ ਨੂੰ ਤਾੜੀਆ ਮਾਰਨ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਉੱਘੇ ਮੰਚ ਸੰਚਾਲਕ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਲੋਕ ਗਾਇਕ ਯੱੁਧਵੀਰ ਮਾਣਕ,ਲੋਕ ਗਾਇਕ ਦਲੇਰ ਪੰਜਾਬੀ, ਭੁਪਿੰਦਰ ਸਿੰਘ ਬਾਹਰਨਹਾੜਾ,ਬਾਜ ਸਿੰਘ ਸੇਖੋਂ,ਹਰਦੀਪ ਕੌਸ਼ਲ ਮੱਲ੍ਹਾ,ਗੀਤਕਾਰ ਬਲਵੀਰ ਮਾਨ,ਇਕਬਾਲ ਮਹੁੰਮਦ ਮੀਨੀਆ,ਯਸਦੇਵ ਯਮਲਾ,ਅਮਰਜੀਤ ਸੇਰਪੁਰੀ,ਹਰਜੀਤ ਸਿੰਘ ਦੀਪ,ਜਸਵੀਰ ਸਿੰਘ ਘੁਲਾਲ ਆਦਿ ਹਾਜ਼ਰ ਸਨ।

ਐਮ ਐਸ ਪੀ ਅਤੇ ਰਾਵੀ ਦੀਆਂ 5 ਫ਼ਸਲਾ 'ਤੇ ਕੇਂਦਰ ਦੇ ਫ਼ੈਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕ ਦੱਸਿਆ 

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਵਿੱਚ ਨਵੇਂ ਖੇਤੀ ਬਿੱਲਾਂ ਦੇ ਪਾਸ ਹੋਣ ਨਾਲ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋਣ ਬਾਰੇ ਕਿਸਾਨਾਂ ਵਿੱਚ ਵੱਧ ਰਹੇ ਖਦਸ਼ਿਆਂ ਦੇ ਦਰਮਿਆਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਪੰਜ ਫਸਲਾਂ ਦੇ ਭਾਅ ਵਿੱਚ ਕੀਤੇ ਨਿਗੂਣੇ ਵਾਧੇ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ,''ਇਹ ਬੇਰਹਿਮ ਕਦਮ ਹੈ। ਕੇਂਦਰ ਨੇ ਖੇਤੀ ਬਿੱਲਾਂ 'ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਦੀ ਖਿੱਲੀ ਉਡਾਈ ਹੈ। ਇਹ ਖੇਤੀ ਬਿੱਲ ਆਖ਼ਰ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦਾ ਅੰਤ ਕਰਨ ਅਤੇ ਭਾਰਤੀ ਖੁਰਾਕ ਨਿਗਮ ਦੇ ਖਾਤਮੇ ਲਈ ਰਾਹ ਸਾਫ਼ ਕਰ ਦੇਣਗੇ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਇਹ ਸੋਚਦੀ ਹੈ ਕਿ ਉਹ ਇਸ ਤੁੱਛ ਵਾਧੇ ਨਾਲ ਸੜਕਾਂ 'ਤੇ ਉਤਰੇ ਕਿਸਾਨਾਂ ਨੂੰ ਸ਼ਾਂਤ ਕਰ ਲਵੇਗੀ ਤਾਂ ਉਹ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ,''ਤੁਸੀਂ ਅਜਿਹੇ ਵਿਅਕਤੀ ਨੂੰ ਖੁਸ਼ ਕਰਨ ਦੀਆਂ ਚਾਲਬਾਜ਼ੀਆਂ ਵਿੱਚ ਚੱਲ ਸਕਦੇ ਜੋ ਤੁਹਾਡੇ ਸ਼ਰਮਨਾਕ ਕਦਮਾਂ ਦੇ ਨਤੀਜੇ ਵਜੋਂ ਆਪਣੀ ਰੋਜ਼ੀ-ਰੋਟੀ ਗੁਆਚ ਜਾਣ ਦੀ ਕਗਾਰ 'ਤੇ ਹੈ।'' ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਤਾਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਲਿਖਤੀ ਗਾਰੰਟੀ ਦਿੱਤੀ ਜਾਵੇ ਕਿ ਘੱਟੋ-ਘੱਟ ਸਮਰਥਨ ਭਾਅ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ ਪਰ ਬਾਵਜੂਦ ਇਸ ਦੇ ਕੇਂਦਰ ਸਰਕਾਰ ਉਨ੍ਹਾਂ ਲਈ ਅਜਿਹੀਆਂ ਨਿਕੰਮੀਆਂ ਪੇਸ਼ਕਸ਼ਾਂ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਕ ਵਾਰ ਫਿਰ ਇਹ ਸਿੱਧ ਹੋ ਜਾਂਦਾ ਹੈ ਕਿ ਭਾਜਪਾ ਅਤੇ ਉਸ ਦੇ ਸ਼ੋਮਣੀ ਅਕਾਲੀ ਦਲ ਵਰਗੇ ਸਹਿਯੋਗੀ ਕਿਸਾਨਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕਿਸਾਨ ਅਤੇ ਇੱਥੋਂ ਤੱਕ ਕਿ ਪੂਰੇ ਮੁਲਕ ਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਕਾਇਮ ਰਹੇਗੀ ਅਤੇ ਕਿੰਨਾ ਸਮਾਂ ਰਹੇਗੀ ਤਾਂ ਉਸ ਮੌਕੇ ਕੇਂਦਰ ਵੱਲੋਂ ਕੁਝ ਫਸਲਾਂ ਦੇ ਭਾਅ ਵਿੱਚ ਮਾਮੂਲੀ ਜਿਹਾ ਵਾਧਾ ਕਰ ਕੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਲਿਖਤੀ ਵਾਅਦਿਆਂ ਅਤੇ ਵਚਨਬੱਧਤਾ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਹੋਵੇ, ਉਸ ਸਰਕਾਰ ਦੇ ਜ਼ੁਬਾਨੀ ਭਰੋਸੇ ਤੇ ਵਾਅਦੇ ਬੇਮਾਅਨਾ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਅਜਿਹੀਆਂ ਨੌਟੰਕੀਆਂ ਕਰਨ ਦੀ ਬਜਾਏ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਦੇ ਕੇ ਇਨ੍ਹਾਂ ਦਾ ਸਾਰਥਕ ਹੱਲ ਕੱਢਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਕਿਸਾਨ ਆਪਣੇ ਅਤੇ ਪਰਿਵਾਰਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਹੋਏ ਹਨ ਅਤੇ ਉਹ ਬਿਨਾਂ ਕਿਸੇ ਹੇਰ-ਫੇਰ ਦੇ ਸਪੱਸ਼ਟ ਰੂਪ ਵਿੱਚ ਇਹ ਚਾਹੁੰਦੇ ਹਨ ਕਿ ਘੱਟੋ-ਘੱਟ ਯਕੀਨਨ ਕੀਮਤ 'ਤੇ ਏ.ਪੀ.ਐਮ.ਸੀ. ਮੰਡੀਆਂ ਵਿੱਚ ਉਨ੍ਹਾਂ ਦੀ ਫਸਲ ਦੀ ਖਰੀਦ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਆਪਣੇ ਜੀਵਨ ਨਿਰਬਾਹ ਨੂੰ ਸੁਰੱਖਿਅਤ ਬਣਾਉਣਾ ਚਾਹੁੰਦੇ ਹਨ ਜੋ ਪਿਛਲੇ ਛੇ ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਬੁਰੀ ਤਰ੍ਹਾਂ ਅਸਰਅੰਦਾਜ਼ ਹੋਇਆ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਾਸਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕਰਨ ਵਿੱਚ ਇਕ ਵਾਰ ਫਿਰ ਨਾਕਾਮ ਰਹਿਣ 'ਤੇ ਅਫਸੋਸ ਜ਼ਾਹਰ ਕੀਤਾ।

Image preview

ਲੋਕ ਇਨਸਾਫ ਪਾਰਟੀ ਆਗੂ ਗਿਆਸਪੁਰਾ ਤੇ ਹੋਰ ਵਰਕਰਾਂ 'ਤੇ ਮਾਮਲਾ ਦਰਜ 

ਪੁਲਿਸ ’ਤੇ ਹਮਲਾ ਤੇ ਸਰਕਾਰੀ ਡਿਊਟੀ ’ਚ ਵਿਘਨ ਪਾੳਣ ਦੇ ਦੋਸ਼

ਪਾਇਲ, ਸਤੰਬਰ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਐਤਵਾਰ ਨੂੰ ਪਾਇਲ ਥਾਣੇ ’ਚ ਵਾਪਰੀ ਲਾਠੀਚਾਰਜ ਦੀ ਘਟਨਾ ਦੇ ਮਾਮਲੇ ’ਚ ਪੁਲਿਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਹਲਕਾ ਲੋਕ ਸਭਾ ਇੰਚਾਰਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਖੰਨਾ ਦੇ ਪ੍ਰਧਾਨ ਸਰਬਜੀਤ ਸਿੰਘ ਕੰਗ ਤੇ ਹੋਰ ਵਰਕਰਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕੋਵਿਡ-19 ਦੌਰਾਨ ਬਿਨਾਂ ਮਨਜ਼ੂਰੀ ਧਰਨਾ ਲਗਾਉਣ, ਪੁਲਿਸ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਨ, ਸਰਕਾਰੀ ਡਿਊਟੀ ’ਚ ਵਿਘਨ ਪਾਉਣ ਤੇ ਧਰਨਾਕਾਰੀਆਂ ਨੂੰ ਭੜਕਾ ਕੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਦਰਜ ਕੀਤਾ ਗਿਆ ਹੈ। ਥਾਣਾ ਮਲੌਦ ਦੇ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 20 ਸਤੰਬਰ ਨੂੰ ਕਰੀਬ ਸ਼ਾਮ 6 ਵਜੇ ਥਾਣਾ ਪਾਇਲ ਹਾਜ਼ਰ ਹੋਇਆ ਤਾਂ ਲੋਕ ਇਨਸਾਫ ਪਾਰਟੀ ਵਲੋਂ ਥਾਣਾ ਪਾਇਲ ਦੇ ਮੇਨ ਗੇਟ ਅੰਦਰ ਮਨਵਿੰਦਰ ਸਿੰਘ ਗਿਆਸਪੁਰਾ, ਸਰਬਜੀਤ ਸਿੰਘ ਕੰਗ, ਦਰਸ਼ਨ ਸਿੰਘ, ਭੂਸ਼ਨ ਕੁਮਾਰ, ਜਗਤਾਰ ਸਿੰਘ ਵਾਸੀ ਪਾਇਲ, ਜੁਗਰਾਜ ਸਿੰਘ, ਹਰਜੀਤ ਸਿੰਘ, ਮਜੀਦਾ ਪਤਨੀ ਕੇਸਰ ਮੁਹੰਮਦ, ਬੱਬੂ ਵਾਸੀ ਮਕਸੂਦੜ੍ਹਾ, ਪਾਲ ਸਿੰਘ, ਬਲਵੀਰ ਸਿੰਘ ਤੇ ਬੱਗਾ ਸਿੰਘ ਵਾਸੀ ਬਿਲਾਸਪੁਰ ਤੋਂ ਇਲਾਵਾ 19, 20 ਵਿਅਕਤੀ ਧਰਨਾ ਲਾਈ ਬੈਠੇ ਸਨ। ਉਸੇ ਵਕਤ ਮਸਲੇ ਨੂੰ ਨਜਿੱਠਣ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਬੁਲਾ ਕੇ ਧਰਨੇ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਗੱਲ ਕਰਨ ਦੀ ਬਜਾਏ ਤਹਿਸ਼ ’ਚ ਆ ਕੇ ਥਾਣਾ ਮੁਖੀ ਪਾਇਲ ਨੂੰ ਧੱਕਾ ਮਾਰਿਆ ਤੇ ਮੇਜ਼ ’ਤੇ ਪਏ ਕਾਗਜ਼ ਖਿਲਾਰ ਦਿੱਤੇ, ਜਿਸ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਹ ਭੱਜਿਆ ਜਾਂਦਾ ਪਹਿਰੇ ’ਤੇ ਖੜ੍ਹੇ ਸੰਤਰੀ ’ਚ ਲੱਗਿਆ ਜਿਸ ਕਾਰਨ ਉਸ ਦੀ ਪੱਗ ਲੱਥ ਗਈ। ਉਨ੍ਹਾਂ ਦੱਸਿਆ ਕਿ ਭੱਜੇ ਜਾਂਦੇ ਗਿਆਸਪੁਰਾ ਨੇ ਧਰਨਾਕਾਰੀਆਂ ਨੂੰ ਭੜਕਾ ਦਿੱਤਾ ਜਿਸ ਕਾਰਨ ਸਰਬਜੀਤ ਸਿੰਘ ਕੰਗ, ਜੁਗਰਾਜ ਸਿੰਘ, ਹਰਜੀਤ ਸਿੰਘ, ਬੱਬੂ, ਦਰਸ਼ਨ ਸਿੰਘ, ਬਲਵੀਰ ਸਿੰਘ ਸਮੇਤ 20/25 ਵਿਅਕਤੀਆਂ ਨੇ ਪੁਲਿਸ ਮੁਲਾਜ਼ਮਾਂ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਕਈ ਮੁਲਾਜ਼ਮ ਫੱਟੜ ਹੋ ਗਏ। ਬਿਆਨਕਰਤਾ ਕਰਨੈਲ ਸਿੰਘ ਨੇ ਕਿਹਾ ਜਦੋਂ ਪੁਲਿਸ ਮੁਲਾਜ਼ਮ ਥਾਣਾ ਪਾਇਲ ਦਾ ਗੇਟ ਬੰਦ ਕਰਨ ਲੱਗੀ ਤਾਂ ਸਰਬਜੀਤ ਸਿੰਘ ਕੰਗ ਤੇ ਜੁਗਰਾਜ ਸਿੰਘ ਨੇ ਹੱਥੋਪਾਈ ਕਰਦਿਆਂ ਉਸ ਦੇ ਕੱਪੜੇ ਪਾੜ ਦਿੱਤੇ। ਉਸ ਵਕਤ ਪੁਲਿਸ ਨੂੰ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਯੋਗ ਕਾਰਵਾਈ ਕਰਨੀ ਪਈ। ਬਲਵੀਰ ਸਿੰਘ ਨੂੰ ਪੁਲਿਸ ਨਾਲ ਹੱਥੋਪਾਈ ਕਰਨ ’ਤੇ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਗਿਆਸਪੁਰਾ ਥਾਣੇ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਮੁਲਾਜਮਾਂ ਨੂੰ ਗਾਲੀ ਗਲੋਚ ਕਰਦਾ ਹੋਇਆ ਸੱਟਾਂ ਮਾਰਕੇ ਧਰਨਾਂਕਾਰੀਆਂ ਨਾਲ ਭੱਜ ਗਿਆ। ਥਾਣਾ ਪਾਇਲ ਦੇ ਮੁੱਖ ਅਫਸਰ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਾਨੂੰਂਨ ਦੀ ਉਲੰਘਣਾ ਕਰਨ ਵਾਲੇ ਲੋਕ ਇਨਸਾਫ਼ ਪਾਰਟੀ ਦੇ ਵਿਅਕਤੀਆਂ ਵਿਰੁੱਧ ਥਾਣਾ ਪਾਇਲ ਅੰਦਰ ਧਾਰਾ 353, 188, 186, 332, 334, 506, 148, 149, 269, 51, 3 ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਸ ਲਵੇ।ਜਗਰੂਪ ਸਿੰਘ ਬਿੱਟੂ ਯੂ.ਐੱਸ.ਏ,ਹਰਜਿੰਦਰ ਸਿੰਘ ਕਨੇਡਾ

ਪੰਜਾਬ ਵਾਸੀ ਪਾਰਟੀ ਬਾਜੀ ਤੋਂ ਉਪਰ ਉਠਕੇ ਕਿਸਾਨ ਜਥੇਬੰਦੀਆਂ ਦਾ ਸਾਥ  ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਕਰਨ।                                  

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲੇ ਲਏ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਜੋ ਸੂਬਾ ਕਮੇਟੀਆਂ ਅਤੇ ਜਥੇਬੰਦੀਆਂ ਪੰਜਾਬ ਸਰਕਾਰਾਂ ਨਿਰਦੇਸ਼ ਦਿੰਦੀਆਂ ਹਨ ਉਨ੍ਹਾ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਦਾ ਡਟਕੇ ਵਿਰੋਧ ਕਰਨ।ਪੱਤਰਕਾਰਾਂ ਨਾਲ ਸੰਪਰਕ ਕਰਨ ਤੇ ਜਗਰੂਪ ਸਿੰਘ ਬਿੱਟੂ ਯੂ.ਐੱਸ.ਏ, ਹਰਜਿੰਦਰ ਸਿੰਘ ਕਨੇਡਾ ਨੇ ਕਿਹਾ ਕੇ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ ਨੂੰ ਵਾਪਸ ਕਰਾਉਣ ਨੂੰ ਲੈ ਕੇ ਰਾਜ ਭਰ ਅੰਦਰ ਹਰ ਇੱਕ ਆਦਮੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਪੰਜਾਬ ਪ੍ਰਤੀ ਆਪਣੀ ਜੁੰਮੇਵਾਰੀ ਸਮਝੇ ਇਤਿਹਾਸ ਗਵਾਹ ਹੈ ਪਹਿਲਾਂ ਵੀ ਪੰਜਾਬ ਨੂੰ ਖਤਮ ਕਰਨ ਅਤੇ ਗੁਲਾਮ ਬਣਾਉਣ ਦੇ ਲਈ ਅਨੇਕਾਂ ਹੀ ਹਵਾਵਾਂ ਚੱਲੀਆਂ ਸਾਡੀ ਧਰਤੀ ਸੂਰਮੇ ਅਤੇ ਸੂਰਬੀਰਾਂ ਯੋਧਿਆਂ ਦੀ ਧਰਤੀ ਮਾਂ ਹੈ ਜੋ ਪੰਜਾਬ ਦੀ ਰਖਵਾਲੀ ਲਈ ਯੋਧਿਆਂ ਨੂੰ ਵਰ ਦਿੰਦੀ ਹੈ।ਹੁਣ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਫ਼ੈਸਲੇ ਤੁਰੰਤ ਵਾਪਸ ਕਰਵਾਉਣ ਦੇ ਲਈ ਪੰਜਾਬ ਦੇ ਬੱਚਿਆਂ ਤੋਂ ਲੈ ਕਿ ਬਜੁਰਗ ਨੌਜਵਾਨ ਮਾਤਾ ਭੈਣਾਂ ਨੇ ਇਕੱਠੇ ਹੋਕੇ ਸੈਂਟਰ ਸਰਕਾਰ ਨੂੰ ਯਾਦ ਕਰਵਾ ਦਿੱਤਾ ਕਿ ਪੰਜਾਬ ਸਘੰਰਸ਼ ਸੀਲ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਜਥੇਬੰਦੀਆਂ ਦੇ ਜੁੜੇ ਇਕੱਠ ਨੂੰ ਦੇਖਦੇ ਹੋਏ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਭੈਣਾਂ, ਭਰਵਾਂ,ਮਾਤਾ,ਬਜੁਰਗਾਂ ਜ੍ਹਿਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਸਾਂ ਬਿਜਲੀ ਸੋਧ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਬੋਰਡ ਨੂੰ ਤੋੜਕੇ ਕਿਸਾਨ ਵਿਰੋਧੀ ਫੈਸਲੇ ਲਾਗੂ ਕਰਕੇ ਕਿਸਾਨਾਂ ਦੇ ਖੇਤੀ ਧੰਦਿਆਂ ਨੂੰ ਖਤਮ ਕਰਕੇ ਬਾਪੱਖੀ ਕਾਨੂੰਨ ਬਣਾ ਕੇ ਖਰੀਦਣ ਦਾ ਪ੍ਬੰਧ ਕਾਰਪੋਰੇਟ ਘਰਾਣਿਆਂ ਅਤੇ ਧਨਾਢ ਲੋਕਾਂ ਨੂੰ ਸੌਂਪ ਕੇ ਕਿਸਾਨਾਂ ਦੇ ਖੇਤੀਬਾੜੀ ਧੰਦੇ ਖੋਹੇ ਜਾ ਰਹੇ ਹਨ। ਉਨ੍ਹਾਂ ਸਮੂਹ ਕਿਸਾਨਾਂ ਨੂੰ ਕਿਹਾ ਹੈ ਕਿ ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਕੇ ਆਪਣੇ ਹੱਕ ਪ੍ਰਾਪਤ ਕਰਨ ਲਈ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਤੇ ਆ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੋਧੀ ਫ਼ੈਸਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਏਕਤਾ ਨਾਲ ਲੜੇ ਜਾ ਰਹੇ ਸੰਘਰਸ਼ ਦੀ ਵਧਾਈ ਦਿੰਦਿਆ ਕਿਸਾਨ ਵਿਰੋਧੀ ਨੌਜਵਾਨਾ ਅਤੇ ਜਥੇਬੰਦੀਆ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ।

ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ

 ਅਨੂਪਗੜ੍ਹ  ,ਸਤੰਬਰ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਅਨੂਪਗੜ੍ਹ { ਸ੍ਰੀ ਗੰਗਾ ਨਗਰ } ਦੇ ਗੁਰਦੁਆਰਾ ਅਰੋਡਵੰਸ ਸਾਹਿਬ ਚ ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ ਹਨ ।  

 

ਪਿੰਡ ਰੂੜੇਕੇ ਕਲਾਂ ਦੇ ਕਬੱਡੀ ਟੂਰਨਾਮੈਂਟ ’ਚ ਦਵਿੰਦਰ ਸਿੰਘ ਬੀਹਲਾ ਸਨਮਾਨਿਤ

ਸਰਕਾਰ ਪਿੰਡਾਂ ’ਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਨੂੰ ਪੂਰਨ ਖੁੱਲ ਦੇਣ -ਦਵਿੰਦਰ ਸਿੰਘ ਬੀਹਲਾ

ਮਹੀਲ ਕਲਾਂ-ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਸੀਨੀਅਰ ਅਕਾਲੀ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪਿੰਡ ਕੱਟੂ ਵਿਖੇ ਚੱਲ ਰਹੀ ਟਰੇਨਿੰਗ ਅਕੈਡਮੀ ਅਤੇ ਪਿੰਡ ਰੂੜੇਕੇ ਕਲਾਂ ਵਿਖੇ ਹੋਏ ਕਬੱਡੀ ਟੂਰਨਾਮੈਂਟ ’ਚ ਹਾਜਰੀ ਭਰੀ। ਜਿੱਥੇ ਪ੍ਰਬੰਧਕਾਂ ਵੱਲੋਂ ਦਵਿੰਦਰ ਸਿੰਘ ਬੀਹਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਰੂੜੇੇਕੇ ਕਲਾਂ ਵਿਖੇ ਕਬੱਡੀ ਟੂਰਨਾਮੈਂਟ ’ਚ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਮੈਚ ਸ਼ੁਰੂ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕਾਂਗਰਸ ’ਤੇ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ’ਤੇ ਸਿਆਸਤ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਨਸੱਈ ਤੱਕ ਕਿਹਾ। ਦੋਵੇਂ ਹੀ ਪਾਰਟੀਆਂ ਅਕਾਲੀ ਦਲ ’ਤੇ ਨਸੇ ਫੈਲਾਉਣ ਦਾ ਝੂਠਾ ਦੋਸ ਲਾਉਦੀਆ ਹਨ ਪਰ ਪੰਜਾਬ ਦਾ ਨੌਜਵਾਨ ਸਿਹਤ ਪੱਖੋਂ ਤਕੜਾ ’ਤੇ ਖੇਡਾਂ ਵੱਲ ਪ੍ਰੇਰਿਤ ਹੈ। ਸਕੂਲਾਂ ਕਾਲਜਾਂ ਦੇ ਗਰਾਊਡਾਂ ’ਚ ਖੇਡਦੇ ਨੌਜਵਾਨ ਸੋਹਣੇ ਲੱਗਦੇ ਹਨ। ਬੀਹਲਾ ਨੇ ਕਿਹਾ ਕਿ ਪੰਜਾਬ ’ਚ ਕਬੱਡੀ ਟੂਰਨਾਮੈਂਟ ਹਰ ਪਿੰਡ ’ਚ ਹੁੰਦੇ ਹਨ ’ਤੇ ਸਰਕਾਰ ਪਿੰਡਾਂ ’ਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਨੂੰ ਪੂਰਨ ਖੁੱਲ ਦੇਵੇ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜ ਕੇ ਆਪਣਾ ’ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾ ਦੱਸਿਆ ਕਿ ਮੈ ਪੰਜਾਬ ਕਬੱਡੀ ਐਸੋਸੀਏਸ਼ਨ ਬਰਨਾਲਾ ਦੇ ਜਿਲਾ ਚੇਅਰਮੈਨ ਅਤੇ ਸਹੀਦ ਭਗਤ ਸਿੰਘ ਕਬੱਡੀ ਅਕੈਡਮੀ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਿਹਾ ਹਾਂ। ਸਾਡੀਆਂ ਦੋਵੇਂ ਸੰਸਥਾਵਾਂ ਨੇ ਕਬੱਡੀ ਤੇ ਹੋਰ ਖੇਡਾਂ ਨੂੰ ਪਰਮੋਟ ਕੀਤਾ ਹੈ। ਬਾਸਕਟਬਾਲ ’ਚ ਪੰਜਾਬ ਦੇ ਨੌਜਵਾਨ ਮੋਹਰੀ ਹਨ ਜੋ ਨੈਸ਼ਨਲ ਖੇਡਾਂ ’ਚ ਹਿੱਸਾ ਲੈਦੇ ਹਨ। ਉਹਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ’ਤੇ ਸਮਾਜ ਭਲਾਈ ਦੇ ਕੰਮਾਂ ’ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਬੀਕਿਯੂ ਉਗਰਾਹਾਂ ਵਲੋਂ ਬਰਨਾਲਾ ਜਿਲੇ ਦੇ ਪਿੰਡ ਪਿੰਡ ਅਰਥੀ ਫੂਕ ਮੁਜਾਹਰੇ

ਬੀਕੇਯੂ ਉਗਰਾਹਾਂ ਨੇ ਪਿੰਡ ਵਜੀਦਕੇ ਕਲਾਂ, ਹਮੀਦੀ, ਗੁਰਮ, ਗੁੰਮਟੀ,ਨੰਗਲ,ਗਹਿਲ,ਦੀਵਾਨਾ,ਸੱਦੋਵਾਲ ਵਿਖੇ ਅਤੇ ਪਿੰਡ-ਪਿੰਡ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਫੈਸਲਿਆਂ ਨੂੰ ਲੈ ਕੇ ਜਥੇਬੰਦੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕਰਕੇ ਆਰਡੀਨੈਂਸ ਬਿਜਲੀ ਸੋਧ ਬਿਲ ਤੁਰੰਤ ਵਾਪਸ ਲੈਣ ਦੀ ਮੰਗ

ਬਠਿੰਡਾ ਦੇ ਪੱਕੇ ਮੋਰਚੇ ਵਿੱਚ ਜ਼ਿਲ੍ਹਾ ਬਰਨਾਲਾ ਤੋਂ ਅੱਜ ਕਾਫ਼ਲਿਆਂ ਸਮੇਤ ਕਿਸਾਨ ਸਮੂਲੀਅਤ ਕਰਨਗੇ.ਬੁੱਕਣ ਸੱਦੋਵਾਲ.ਜੱਜ ਗਹਿਲ.ਕੁਲਜੀਤ ਵਜੀਦਕੇ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਉੱਪਰ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਪਿੰਡ ਵਜੀਦਕੇ ਕਲਾਂ,ਗੁਰਮ,ਗੁੰਮਟੀ,ਨੰਗਲ,ਗਹਿਲ,ਦੀਵਾਨਾ ਸੱਦੋਵਾਲ,ਗੰਗੋਹਰ,ਪੰਡੋਰੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਬਿਜਲੀ ਸੋਧ ਬਿਲ,ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਅਤੇ ਕਿਸਾਨ ਵਿਰੋਧੀ ਫ਼ੈਸਲਿਆਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢ ਕੇ ਅਰਥੀ ਫੂਕ ਮੁਜ਼ਾਹਰੇ ਕਰਕੇ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਫੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜੱਜ ਸਿੰਘ ਗਹਿਲ,ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ,ਖ਼ਜ਼ਾਨਚੀ ਨਾਹਰ ਸਿੰਘ ਗੁੰਮਟੀ,ਸਕੱਤਰ ਮਾਨ ਸਿੰਘ ਗੁਰਮ,ਇਕਾਈ ਪ੍ਰਧਾਨ ਮੇਜਰ ਸਿੰਘ ਗੁਰਮ,ਬਲਾਕ ਆਗੂ ਕੁਲਦੀਪ ਸਿੰਘ ਚੁਹਾਣਕੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਬਿਜਲੀ ਸੋਧ ਬਿਲ ਪਾਸ ਕਰਕੇ ਸਿੱਧੇ ਤੌਰ ਤੇ ਐਮਐਸਪੀ ਖਤਮ ਕਰਕੇ ਮੰਡੀ ਬੋਰਡ ਨੂੰ ਤੋੜ ਕੇ ਜਿਣਸਾਂ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਖਰੀਦਣ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਅਤੇ ਧਨਾਡ ਲੋਕਾਂ ਨੂੰ ਸੌਂਪ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਨੋਟਬੰਦੀ ਜੀਐਸਟੀ ਵਰਗੇ ਫ਼ੈਸਲਿਆਂ ਨੇ ਦੇਸ਼ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਰੱਖ ਦਿੱਤਾ ਅਤੇ ਔਖੇ ਸੰਕਟ ਵਿਚੋਂ ਗੁਜ਼ਰ ਰਹੀ ਕਿਸਾਨੀ ਉੱਪਰ ਕੇਂਦਰ ਸਰਕਾਰ ਵੱਲੋਂ ਅਜਿਹੇ ਹਮਲੇ ਕਰਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਮੋਟਰਾਂ ਦੇ ਬਿਲ ਲਾਉਣ ਸਮੇਤ ਹੋਰ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ।ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤਾ ਅਸਤੀਫਾ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਕਿਉਂਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਅਤੇ ਬਾਦਲ ਖਿਲਾਫ ਲੜੇ ਜਾ ਰਹੇ ਸੰਘਰਸ਼ ਦੇ ਦਬਾਅ ਅੱਗੇ ਚੁੱਕਦਿਆਂ ਇਹ ਅਸਤੀਫਾ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਬਾਦਲ ਵਿਖੇ ਲਗਾਏ ਗਏ ਪੱਕੇ ਮੋਰਚੇ ਵਿੱਚ ਜਥੇਬੰਦੀ ਦੇ ਆਗੂ ਤੇ ਵਰਕਰ ਲੰਗਰ ਸਮੱਗਰੀ ਸਮੇਤ ਜ਼ਿਲ੍ਹਾ ਬਰਨਾਲਾ ਵਿੱਚੋਂ ਇੱਕ ਵੱਡੇ ਕਾਫ਼ਲੇ ਸਮੇਤ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਕਿਸਾਨ ਮਜ਼ਦੂਰਾਂ ਦੇ ਇਕੱਠਾਂ ਤੇ ਲਾਈਆਂ ਪਾਬੰਦੀਆਂ ਰੱਦ ਕਰਨ, ਸਾਰੀਆਂ ਫਸਲਾਂ ਦਾ ਵੱਧ ਤੋਂ ਵੱਧ ਮੁੱਲ ਲਾਗੂ ਕਰਨ ਦੀ ਮੰਗ ਕੀਤੀ।ਇਸ ਮੌਕੇ ਉਨ੍ਹਾਂ ਬੋਲਦਿਆਂ ਇਹ ਵੀ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ।ਇਸ ਮੌਕੇ ਜਥੇਬੰਦੀ ਦੇ ਆਗ ਕੁਲਦੀਪ ਬਾਵਾ ਗੁਰਮ,ਇੰਦਰਜੀਤ ਸਿੰਘ,ਮੱਘਰ ਸਿੰਘ,ਪੁਸਪਿੰਦਰ ਸਿੰਘ,ਰਾਜ ਸਿੰਘ,ਜੋਰਾ ਸਿੰਘ ਮੱਲੀ,ਦਰਸ਼ਨ ਸਿੰਘ ਸੰਧੂ,ਚਰਨਜੀਤ ਸਿੰਘ ਦਿਓਲ,ਹਰਦਿਆਲ ਸਿੰਘ ਗੰਗੋਹਰ,ਮਲਕੀਤ ਸਿੰਘ ਪੰਡੋਰੀ,ਦਰਸ਼ਨ ਸਿੰਘ ਪੰਡੋਰੀ,ਗੁਰਮੇਲ ਸਿੰਘ ਨੰਗਲ, ਦਰਸ਼ਨ ਸਿੰਘ ਨੰਗਲ,ਬਲਰਾਜ ਸਿੰਘ ਬੇਦੀ,ਕੇਵਲ ਸਿੰਘ ਜ਼ੈਲਦਾਰ,ਰਣਜੀਤ ਸਿੰਘ ਰਿੰਕੂ,ਜਗਸੀਰ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।

ਖੇਤੀ ਬਿੱਲਾਂ ’ਤੇ ਮੋਹਰ ਨਾ ਲਗਾ ਕੇ ਇਨ੍ਹਾਂ ਨੂੰ ਨਜ਼ਰਸਾਨੀ ਲਈ ਮੁੜ ਸੰਸਦ ’ਚ ਭੇਜਣ-ਸੁਖਬੀਰ ਬਾਦਲ

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਕੇਂਦਰ ਵਿੱਚ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਬਿੱਲਾਂ ਨੂੰ ਮਨਜੂਰੀ ਨਾ ਦੇਣ ਤੇ ਇਨ੍ਹਾਂ ਨੂੰ ਨਜ਼ਰਸਾਨੀ ਲਈ ਸੰਸਦ ਨੂੰ ਵਾਪਸ ਭੇਜ ਦੇਣ। ਸ੍ਰੀ ਬਾਦਲ ਨੇ ਕਿਹਾ ਕਿ ਅੱਜ ਲੋਕਤੰਤਰ ਲਈ ਮਾਯੂਸੀ ਦਾ ਦਿਨ ਹੈ। ਸ੍ਰੀ ਬਾਦਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਪੀਲ ਕੀਤੀ, “ਕਿਰਪਾ ਕਰਕੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਮੰਡੀ ਮਜ਼ਦੂਰਾਂ ਅਤੇ ਦਲਿਤਾਂ ਦੇ ਨਾਲ ਖੜੇ ਹੋਵੋ। ਸਰਕਾਰ ਵਿੱਚ ਉਨ੍ਹਾਂ ਦੀ ਤਰਫੋਂ ਦਖਲ ਦਿਓ। ਨਹੀਂ ਤਾਂ ਇਹ ਵਰਗ ਸਾਨੂੰ ਕਦੇ ਮੁਆਫ ਨਹੀਂ ਕਰਨਗੇ।”

ਪਿੰਡ ਬਾਦਲ ਮੋਰਚਾ ਪੰਜਾਬ ’ਚ ਜਨਤਕ ਸੰਘਰਸ਼ ਦੀ ਵੱਡੀ ਤਸਵੀਰ ਉਲੀਕਣ ਵੱਲ ਵਧਿਆ

 

ਲੰਬੀ, ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਅੱਜ ਸੰਸਦ ਵਿੱਚ ਖੇਤੀ ਬਿੱਲਾਂ 'ਤੇ ਮੋਹਰ ਲੱਗਣ ਬਾਅਦ ਪਿੰਡ ਬਾਦਲ ਦਾ ਕਿਸਾਨ ਮੋਰਚਾ ਖੇਤੀ ਬਿੱਲਾਂ ਖਿਲਾਫ਼ ਪੰਜਾਬ 'ਚ ਜਨਤਕ ਸੰਘਰਸ਼ ਦੀ ਵੱਡੀ ਤਸਵੀਰ ਉਲੀਕਣ ਵੱਲ ਵਧ ਰਿਹਾ ਹੈ। ਅੱਜ ਇੱਥੇ ਹਜ਼ਾਰਾਂ ਮਰਦ-ਔਰਤ ਕਿਸਾਨਾਂ ਨੇ ਰੋਹ ਭਰਪੂਰ ਲਹਿਜੇ 'ਚ ਖੇਤੀ ਆਰਡੀਨੈਂਸ ਦੀਆਂ ਕਾਪੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜ ਕੇ ਸੰਘਰਸ਼ੀ ਦਾਇਰਾ ਵਧਾਉਣ ਦਾ ਐਲਾਨ ਕੀਤਾ, ਜਿਸ ਤਹਿਤ 25 ਸਤੰਬਰ ਨੂੰ ਪੰਜਾਬ ਬੰਦ ਅਤੇ 24-26 ਸਤੰਬਰ ਦੇ ਰੇਲ ਰੋਕੋ ਸੰਘਰਸ਼ ਦੀ ਹਮਾਇਤ ਵਿੱਚ ਮਾਲਵੇ 'ਚ ਰੇਲਾਂ ਜਾਮ ਕਰਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਖੇਤੀ ਜੀਵਨ ਰੇਖਾ 'ਤੇ ਮੌਤ ਦੇ ਵਾਰੰਟ ਵਾਲੇ ਬਿੱਲਾਂ ਖਿਲਾਫ਼ ਸੰਘਰਸ਼ ਦੇ ਭਖਦੇ ਰੋਹ ਤੋਂ ਪਿੰਡ ਬਾਦਲ ਅਤੇ ਪਟਿਆਲਾ 'ਚ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਵਾਲੇ ਕਿਸਾਨ ਮੋਰਚੇ ਦੇ ਲੰਮਾ ਖਿੱਚਣ ਦੇ ਸੰਕੇਤ ਮਿਲ ਰਹੇ ਹਨ। ਸ ਬਾਦਲ ਦੇ ਘਰ ਮੂਹਰੇ ਇਹ ਐਲਾਨ ਯੂਨੀਅਨ ਦੀ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਮੋਰਚੇ ਵਿੱਚ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ 'ਤੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਕਿਸਾਨੀ ਅਤੇ ਜਵਾਨੀ ਦੀ ਜੋਟੀ ਖੇਤੀ ਤੇ ਲੋਕ ਵਿਰੋਧੀ ਕਾਨੂੰਨਾਂ ਅਤੇ ਕਿਸਾਨ ਵਿਰੋਧੀ ਨੀਤੀਆਂ ਦਾ ਮੂੰਹ ਮੋੜ ਕੇ ਹੀ ਦਮ ਲਵੇਗੀ। ਇਸ ਮੌਕੇ ਯੂਨੀਅਨ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ, ਅਜੇ ਪਾਲ ਸਿੰਘ ਘੁੱਦਾ, ਰਾਮ ਸਿੰਘ ਭੈਣੀ ਬਾਘਾ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜਸਵੀਰ ਸਿੰਘ ਪਿੱਦੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਧੰਨਾ ਮੱਲ ਗੋਇਲ ਤੇ ਮਨਜਿੰਦਰ ਸਿੰਘ ਸਰਾਂ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਜਗਰੂਪ ਸਿੰਘ, ਕਿਸਾਨ ਆਗੂ ਬਲੌਰ ਸਿੰਘ ਘੱਲਕਲਾਂ, ਭਾਗ ਸਿੰਘ ਮਰਖਾਈ, ਅਮਰਜੀਤ ਸਿੰਘ ਸੈਦੋਕੇ,ਗੁਰਪਾਸ਼ ਸਿੰਘ ,ਪਨਬਸ ਮੁਲਾਜ਼ਮ ਯੂਨੀਅਨ ਦੇ ਰੇਸ਼ਮ ਸਿੰਘ, ਮਨਰੇਗਾ ਯੂਨੀਅਨ ਦੇ ਆਗੂ ਵਰਿੰਦਰ ਸਿੰਘ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮਾਂ ਦੇ ਆਗੂ ਸੰਦੀਪ ਖਾਂ, ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਆਗੂ ਜਸਕਰਨ ਸਿੰਘ, ਮਾਸਟਰ ਕੇਡਰ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇ ਵੀ ਸੰਬੋਧਨ ਕੀਤਾ। ਬਾਦਲ ਮੋਰਚੇ 'ਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਜਸਵੀਰ ਸਿੰਘ ਪਿੱਦੀ ਦੀ ਅਗਵਾਈ ਹੇਠ ਮਾਝੇ ਦੇ ਕਿਸਾਨਾਂ ਦੇ ਜਥੇ ਵਲੋਂ ਵੀ ਸ਼ਮੂਲੀਅਤ ਕੀਤੀ ਗਈ।

ਪੰਜਾਬ 'ਚ ਕੋਰੋਨਾ ਕਹਿਰ ਜਾਰੀ ਅੱਜ ਫੇਰ 51 ਮੌਤਾਂ, 1654 ਪਾਜ਼ੇਟਿਵ, 2225 ਹੋਏ ਤੰਦਰੁਸਤ

 ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ ਵਿਚ ਐਤਵਾਰ ਨੂੰ ਜਿੱਥੇ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 1654 ਰਹੀ, ਉੱਥੇ 2225 ਲੋਕ ਕੋਰੋਨਾ ਨੂੰ ਹਰਾਉਣ ਵਿਚ ਸਫ਼ਲ ਹੋਏ ਹਨ। ਅਜਿਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਧ ਰਹੀ ਇਨਫੈਕਟਿਡਾਂ ਦੀ ਗਿਣਤੀ ਵਿਚ ਕੁਝ ਕਮੀ ਦਿਖਾਈ ਦਿੱਤੀ। ਹਾਲਾਂਕਿ ਸੂਬੇ ਵਿਚ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਕੋਈ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਐਤਵਾਰ ਨੂੰ ਵੀ 51 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਨੌਂ ਮੌਤਾਂ ਅੰਮ੍ਰਿਤਸਰ ਅਤੇ ਅੱਠ ਜਲੰਧਰ ਵਿਚ ਹੋਈਆਂ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ ਇਕ ਹੀ ਦਿਨ ਵਿਚ ਸਭ ਤੋਂ ਜ਼ਿਆਦਾ 244 ਲੋਕ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਜਲੰਧਰ ਵਿਚ 197, ਪਟਿਆਲਾ ਵਿਚ 183, ਮੋਹਾਲੀ ਵਿਚ 134, ਅੰਮ੍ਰਿਤਸਰ ਵਿਚ 129, ਪਠਾਨਕੋਟ ਵਿਚ 107 ਅਤੇ ਗੁਰਦਾਸਪੁਰ ਵਿਚ 103 ਲੋਕ ਇਨਫੈਕਟਿਡ ਪਾਏ ਗਏ ਹਨ। ਮੋਗਾ ਵਿਚ ਸਭ ਤੋਂ ਘੱਟ ਚਾਰ ਲੋਕ ਪਾਜ਼ੇਟਿਵ ਪਾਏ ਗਏ ਹਨ।  

ਨਹਿਗ ਸਿੰਘ ਦੀ ਦਸਤਾਰ ਲੱਥਣ ਦੇ ਮਾਮਲੇ 'ਚ ਪੰਜ ਪਿਆਰਿਆਂ ਅੱਗੇ ਪੇਸ਼ ਹੋਏ ਵਧੀਕ ਸਕੱਤਰ ਸਮੇਤ ਪੰਜ ਮੁਲਾਜ਼ਮ

ਅੰਮ੍ਰਿਤਸਰ,ਸਤੰਬਰ 2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  ਨਿਹੰਗ ਸਿੰਘ ਦੀ ਦਸਤਾਰ ਲੱਥਣ ਦੇ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪੰਜਾਂ ਪਿਆਰਿਆਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਸਮੇਤ ਪੰਜ ਮੁਲਾਜ਼ਮ ਪੇਸ਼ ਹੋਏ। ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਰਹੇ ਅੰਮ੍ਰਿਤ ਸੰਚਾਰ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੋਏ ਆਦੇਸ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਸਮੇਤ ਪੰਜ ਮੁਲਾਜ਼ਮ ਪੇਸ਼ ਹੋਏ। ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਪ੍ਰਤਾਪ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਦੇ ਬਾਹਰ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿਚਕਾਰ ਜੋ ਸਿੰਘਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਸੀ, ਉੱਥੇ ਕੁਝ ਨਿਹੰਗ ਸਿੰਘਾਂ ਵੱਲੋਂ ਖਲਲ ਪਾਈ ਗਈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਨੂੰ ਕਿਸੇ ਨੇ ਵੀ ਕੁਝ ਨਹੀਂ ਕਿਹਾ ਜਦਕਿ ਨਿਹੰਗ ਸਿੰਘਾਂ ਵੱਲੋਂ ਸੰਗਤ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਨੂੰ ਰੋਕਦੇ ਸਮੇਂ ਹੀ ਨਿਹੰਗ ਸਿੰਘ ਦੀ ਦਸਤਾਰ ਉਤਰ ਗਈ ਸੀ, ਜਿਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਉਹ ਅੱਜ ਪੇਸ਼ ਹੋਏ ਹਨ। ਪੰਜਾਂ ਪਿਆਰਿਆਂ ਨੇ ਪ੍ਰਤਾਪ ਸਿੰਘ ਅਤੇ ਦੂਸਰੇ ਮੁਲਾਜ਼ਮਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਨ ਦੀ ਲਈ ਕਿਹਾ। ਜਿਸ ਤੇ ਉਨ੍ਹਾਂ ਨੇ ਇਸ ਸੇਵਾ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਅਰਦਾਸ ਕਰਵਾ ਕੇ ਖਿਮਾ ਜਾਚਨਾ ਕੀਤੀ।  

ਕਰਤਾਰਪੁਰ ਦੇ ਡਾਕਟਰ ਵੱਲੋਂ ਸਵਾ ਕਰੋੜ ਦੀ ਸੋਨੇ ਦੀ ਹੀਰੇ ਜੜੀ ਕਲਗੀ ਤਖ਼ਤ ਪਟਨਾ ਸਾਹਿਬ ਨੂੰ ਭੇਟ

ਕਰਤਾਰਪੁਰ,,ਸਤੰਬਰ 2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    ਕਰਤਾਰਪੁਰ ਦੇ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ ਤਖ਼ਤ ਪਟਨਾ ਸਾਹਿਬ ਜਾ ਕੇ ਇੱਕ ਕਰੋੜ ਉਨੱਤੀ ਲੱਖ ਦੀ ਨਾਲ ਤਿਆਰ ਸੋਨੇ ਦੀ ਹੀਰਿਆਂ ਜੜੀ ਕਲਗੀ ਗੁਰੂ ਘਰ ਨੂੰ ਭੇਟ ਕੀਤੀ। ਇਸ ਮੌਕੇ ਤਖ਼ਤ ਪਟਨਾ ਸਾਹਿਬ ਦੇ ਗ੍ਰੰਥੀ ਦਲੀਪ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਬਿਕਰਮ ਸਿੰਘ ਨੇ ਕੀਰਤਨ ਕੀਤਾ ਤੇ ਡਾ. ਸਮਰਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਗੁਰੂ ਘਰ ਦੀ ਸੇਵਾ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਡਾ. ਗੁਰਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਕਲਗੀ ਸ਼ੁੱਧ ਦੋ ਕਿਲੋ ਸੋਨੇ ਤੋਂ ਇਲਾਵਾ ਢਾਈ ਸੌ ਗਰਾਮ ਹੀਰਿਆਂ ਨਾਲ ਤਿਆਰ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਵੀ ਕੀਮਤੀ ਰਤਨਾਂ ਦੀ ਸੇਵਾ ਕਰ ਚੁੱਕੇ ਹਨ। ਡਾ. ਸਮਰਾ ਨਾਲ ਉਨ੍ਹਾਂ ਦੀ ਭੈਣ ਪਰਮਜੀਤ ਕੌਰ, ਭਾਣਜੀ ਬਿਮਲਪ੍ਰੀਤ ਕੌਰ ਅਤੇ ਡਾ. ਕਮਲ ਰਾਏ ਪ੍ਰਬੰਧਕ ਸਮਿਤੀ ਦੇ ਮੈਂਬਰ ਜਗਜੀਤ ਸਿੰਘ ਅਤੇ ਦਿਲਜੀਤ ਸਿੰਘ ਮੌਜੂਦ ਸਨ।

ਗੀਤਕਾਰ ਦੇਵ ਥਰੀਕੇ ਵਾਲੇ ਦਾ 82 ਵਾਂ ਜਨਮ ਦਿਨ ਮਨਾਇਆ

ਹਠੂਰ,,ਸਤੰਬਰ-(ਕੌਸ਼ਲ ਮੱਲ੍ਹਾ)-ਸੰਸਾਰ ਪ੍ਰਸਿੱਧ ਲੇਖਕ ਅਤੇ ਗੀਤਕਾਰ ਦੇਵ ਥਰੀਕੇ ਵਾਲੇ ਦਾ ਅੱਜ 82 ਵਾਂ ਜਨਮ ਦਿਨ ਪਿੰਡ ਥਰੀਕੇ ਵਿਖੇ ਮਨਾਇਆ ਗਿਆ।ਅੱਜ ਦੇ ਪ੍ਰੋਗਰਾਮ ਦੀ ਸੁਰੂਆਤ ਗੀਤਕਾਰ ਦੇਵ ਥਰੀਕੇ ਵਾਲੇ ਨੇ ਕੇਕ ਕੱਟ ਕੇ ਕੀਤੀ ਅਤੇ ਸਵੇਰ ਤੋ ਹੀ ਦੇਵ ਥਰੀਕੇ ਵਾਲੇ ਨੂੰ ਉਨ੍ਹਾ ਦੇ ਪ੍ਰਸੰਸਕਾ ਵੱਲੋ ਦੇਸ-ਵਿਦੇਸ ਤੋ ਫੋਨ ਤੇ ਵਧਾਈਆ ਦਿੱਤੀਆ ਜਾ ਰਹੀਆ ਸਨ।ਇਸ ਮੌਕੇ ਗੱਲਬਾਤ ਕਰਦਿਆ ਗੀਤਕਾਰ ਦੇਵ ਥਰੀਕੇ ਵਾਲੇ ਨੇ ਕਿਹਾ ਕੇ ਕਿ ਮੈ ਆਪਣੇ ਪ੍ਰਸੰਸਕਾ ਦਾ ਰਿੱਣੀ ਹਾਂ।ਜਿਨ੍ਹਾ ਨੇ ਇਸ ਨਿਮਾਣੇ ਜਿਹੇ ਗੀਤਕਾਰ ਦਾ ਜਨਮ ਦਿਨ ਮਨਾਇਆ ਹੈ ਅਤੇ ਮੇਰੀ ਕਲਮ ਨੂੰ ਪਿਆਰ ਕਰਨ ਵਾਲੇ ਵਿਦੇਸਾ ਵਿਚ ਵੀ ਮੇਰੇ ਜਨਮ ਦਿਨ ਮਨਾ ਰਹੇ ਹਨ।ਉਨ੍ਹਾ ਕਿਹਾ ਕਿ ਭਾਵੇ ਮੈਨੂੰ ਦੇਸ-ਵਿਦੇਸ ਤੋ ਅਨੇਕਾ ਸਨਮਾਨ ਮਿਲ ਚੁੱਕੇ ਹਨ ਪਰ ਅਸਲੀ ਸਨਮਾਨ ਮੈ ਆਪਣੇ ਪ੍ਰਸੰਸਕਾ ਦਾ ਹੀ ਮੰਨਦਾ ਹਾਂ ਜੋ ਸਦਾ ਮੈਨੂੰ ਦਿਲ ਵਿਚ ਵਸਾਈ ਬੈਠੇ ਹਨ।ਉਨ੍ਹਾ ਕਿਹਾ ਕਿ ਮੈ ਹੁਣ ਤੱਕ ਲਗਭਗ 35 ਕਿਤਾਬਾ ਅਤੇ 2100 ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕਾ ਹਾਂ ਅਤੇ ਆਉਣ ਵਾਲੇ ਸਮੇ ਵਿਚ ਮੈ ਆਪਣੀ ਸਵੈ-ਜੀਵਨੀ ਲਿਖ ਰਿਹਾ ਹਾਂ ਅਤੇ ਆਪਣੇ-ਆਪ ਨੂੰ ਸਕੂਨ ਦੇਣ ਵਾਲਾ ਗੀਤ ਜਲਦੀ ਲਿਖ ਰਿਹਾ ਹਾਂ।ਇਸ ਮੌਕੇ ਪ੍ਰੋਫੈਸਰ ਨਿਰਮਲ ਸਿੰਘ ਜੌੜਾ ਅਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਸੇਖੋਂ ਨੇ ਦੇਵ ਥਰੀਕੇ ਦੇ ਜਨਮ-ਦਿਨ ਨੂੰ ਸਮਰਪਿਤ ਗੀਤ ਅਤੇ ਸੇਅਰ ਪੇਸ ਕੀਤੇ ਅੱਜ ਦਾ ਪ੍ਰੋਗਰਾਮ ਉਸ ਸਮੇਂ ਹੋਰ ਵੀ ਰੰਗੀਨ ਬਣ ਗਿਆ ਜਦੋ ਬੁਲੰਦ ਅਵਾਜ ਦੇ ਮਾਲਕ ਨੌਜਵਾਨ ਲੋਕ ਗਾਇਕ ਗੁਰਮੀਤ ਮੀਤ ਨੇ ਗੀਤਕਾਰ ਦੇਵ ਥਰੀਕੇ ਵਾਲੇ ਦੇ ਲਿਖੇ ਅੱਧੀ ਦਰਜਨ ਤੋ ਵੱਧ ਗੀਤ ਪੇਸ ਕੀਤੇ ਅਤੇ ਸਰੋਤਿਆ ਨੂੰ ਤਾੜੀਆ ਮਾਰਨ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਉੱਘੇ ਮੰਚ ਸੰਚਾਲਕ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਲੋਕ ਗਾਇਕ ਯੱੁਧਵੀਰ ਮਾਣਕ,ਲੋਕ ਗਾਇਕ ਦਲੇਰ ਪੰਜਾਬੀ, ਭੁਪਿੰਦਰ ਸਿੰਘ ਬਾਹਰਨਹਾੜਾ,ਬਾਜ ਸਿੰਘ ਸੇਖੋਂ,ਹਰਦੀਪ ਕੌਸ਼ਲ ਮੱਲ੍ਹਾ,ਗੀਤਕਾਰ ਬਲਵੀਰ ਮਾਨ,ਇਕਬਾਲ ਮਹੁੰਮਦ ਮੀਨੀਆ,ਯਸਦੇਵ ਯਮਲਾ,ਅਮਰਜੀਤ ਸੇਰਪੁਰੀ,ਹਰਜੀਤ ਸਿੰਘ ਦੀਪ,ਜਸਵੀਰ ਸਿੰਘ ਘੁਲਾਲ ਆਦਿ ਹਾਜ਼ਰ ਸਨ।

ਪੰਜਾਬ ਵਿੱਚਐਤਵਾਰ ਅੱਜ ਲੱਗੇਗਾ ਮੁਕੰਮਲ ਕਰਫ਼ਿਊ, ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਰਹਿਣਗੀਆਂ ਖੁੱਲ੍ਹੀਆਂ

 

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਪੰਜਾਬ ਵਿੱਚ 20 ਸਤੰਬਰ ਦਿਨ ਐਤਵਾਰ ਨੂੰ ਪੂਰਨ ਕਰਫ਼ਿਊ ਹੋਵੇਗਾ। ਇਸ ਦੀ ਪੁਸ਼ਟੀ ਪ੍ਰਿੰਸੀਪਲ ਸਕੱਤਰ (ਗ੍ਰਹਿ) ਸਤੀਸ਼ ਚੰਦਰ ਨੇ ਕੀਤੀ ਹੈ। ਬੀਤੇ ਐਤਵਾਰ ਨੂੰ ਨੀਟ ਦਾ ਪੇਪਰ ਹੋਣ ਕਾਰਨ ਪੰਜਾਬ ਸਰਕਾਰ ਨੇ ਕਰਫ਼ਿਊ 'ਚ ਛੋਟ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਐਤਵਾਰ ਨੂੰ ਪੂਰਨ ਕਰਫ਼ਿਊ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ, ਜਦੋਂਕਿ ਸ਼ਨਿਚਰਵਾਰ ਨੂੰ ਲੱਗਣ ਵਾਲਾ ਲਾਕਡਾਊਨ ਖਤਮ ਕਰ ਦਿੱਤਾ ਗਿਆ ਸੀ। ਜਾਰੀ ਕੀਤੇ ਆਦੇਸ਼ਾਂ 'ਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ।  

ਪੰਜਾਬ 'ਚ ਕੋਰੋਨਾ ਕਹਿਰ ਲਗਾਤਾਰ ਜਾਰੀ 61 ਮੌਤਾਂ

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)- ਸੂਬਾ ਸਰਕਾਰ ਦਾ ਪੂਰਾ ਜ਼ੋਰ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਨੂੰ ਘੱਟ ਕਰਨ 'ਚ ਲੱਗਾ ਹੋਇਆ ਹੈ। ਇਸ ਦੇ ਬਾਵਜੂਦ ਸੂਬੇ ਵਿਚ ਇਨ੍ਹਾਂ ਦੀ ਗਿਣਤੀ 'ਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਸਿਹਤ ਵਿਭਾਗ ਦਾਅਵੇ ਕਰ ਰਿਹਾ ਹੈ ਕਿ ਸੂਬੇ ਦੇ ਸਾਰੇ ਜ਼ਿਲਿ੍ਹਆਂ ਦੇ ਹਸਪਤਾਲਾਂ ਵਿਚ ਕੋਰੋਨ ਦੇ ਇਲਾਜ ਦੇ ਪੂਰੇ ਪ੍ਰਬੰਧ ਹਨ ਉੱਧਰ ਹੁਸ਼ਿਆਰਪੁਰ ਦਾ ਸਰਕਾਰੀ ਹਸਪਤਾਲ ਅਜੇ ਵੀ ਵੈਂਟੀਲੇਟਰਾਂ ਦਾ ਇੰਤਜ਼ਾਰ ਕਰ ਰਿਹਾ ਹੈ। ਇੱਥੇ ਹਾਲਾਤ ਅਜਿਹੇ ਹਨ ਕਿ ਕੋਰੋਨਾ ਕਾਰਨ ਮਰੀਜ਼ਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਵੈਂਟੀਲੇਟਰ ਦੀ ਕਮੀ ਕਾਰਨ ਉਨ੍ਹਾਂ ਨੂੰ ਦੂਜੇ ਜ਼ਿਲ੍ਹਿਆਂ 'ਚ ਰੈਫਰ ਕੀਤਾ ਜਾ ਰਿਹਾ ਹੈ। ਉਧਰ ਸ਼ਨਿਚਰਵਾਰ ਨੂੰ ਸੂਬੇ ਵਿਚ 61 ਲੋਕ ਕੋਰੋਨਾ ਦਾ ਸ਼ਿਕਾਰ ਬਣੇ ਹਨ। ਏਸੇ ਤਰ੍ਹਾਂ 2420 ਲੋਕ ਇਨਫੈਕਟਿਡ ਪਾਏ ਗਏ ਹਨ। ਇਨਫੈਕਟਿਡਾਂ ਵਿਚ ਅੰਮਿ੍ਤਸਰ ਦੇ ਇਕ ਹਸਪਤਾਲ ਦੇ ਚਾਰ ਮੁਲਾਜ਼ਮ ਵੀ ਸ਼ਾਮਲ ਹਨ। ਅੰਮਿ੍ਤਸਰ 'ਚ ਹੁਣ ਤਕ ਕੋਰੋਨਾ ਵਿਰੁੱਧ 'ਫਰੰਟ ਲਾਈਨ' ਵਿਚ ਡਟੇ 100 ਸਿਹਤ ਮੁਲਾਜ਼ਮ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚ ਸਿਵਲ ਸਰਜਨ ਵੀ ਸ਼ਾਮਲ ਹਨ।

ਲੁਧਿਆਣੇ 'ਚ ਸਭ ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਆਉਣ ਦਾ ਸਿਲਸਿਲਾ ਜਾਰੀ ਹੈ :

ਸੂਬੇ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣੇ 'ਚ ਇਨਫੈਕਟਿਡ ਪਾਏ ਜਾ ਰਹੇ ਹਨ। ਸ਼ਨਿਚਰਵਾਰ ਨੂੰ ਵੀ ਇੱਥੇ ਸਭ ਤੋਂ ਜ਼ਿਆਦਾ 347 ਲੋਕ ਇਨਫੈਕਟਿਡ ਪਾਏ ਗਏ ਹਨ। ਇਹੀ ਨਹੀਂ 12 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ ਮੋਹਾਲੀ ਵਿਚ 239, ਅੰਮਿ੍ਤਸਰ 'ਚ 224, ਜਲੰਧਰ ਵਿਚ 222, ਹੁਸ਼ਿਆਰਪੁਰ 'ਚ 145, ਪਠਾਨਕੋਟ 'ਚ 143 ਤੇ ਗੁਰਦਾਸਪੁਰ 'ਚ 129 ਲੋਕ ਪਾਜ਼ੇਟਿਵ ਪਾਏ ਗਏ ਹਨ। ਏਸੇ ਤਰ੍ਹਾਂ ਲੁਧਿਆਣੇ ਤੋਂ ਬਾਅਦ ਸਭ ਤੋਂ ਜ਼ਿਆਦਾ 11 ਅੰਮਿ੍ਤਸਰ ਤੇ ਸੱਤ ਮੌਤਾਂ ਜਲੰਧਰ 'ਚ ਹੋਈਆਂ ਹਨ।

71 ਮਰੀਜ਼ ਹੁਣ ਵੀ ਵੈਂਟੀਲੇਟਰ 'ਤੇ

ਸਿਹਤ ਵਿਭਾਗ ਵੱਲੋਂ ਜਾਰੀ ਹੈਲਥ ਬੁਲੇਟਿਨ 'ਤੇ ਨਜ਼ਰ ਮਾਰੀਏ ਤਾਂ ਸੂਬੇ ਵਿਚ ਸ਼ਨਿਚਰਵਾਰ ਨੂੰ 71 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਏਸੇ ਤਰ੍ਹਾਂ 509 ਲੋਕ ਆਕਸੀਜਨ ਸਪੋਰਟ 'ਤੇ ਰੱਖੇ ਗਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 76 ਮਰੀਜ਼ ਵੈਂਟੀਲੇਟਰ ਤੇ 501 ਆਕਸੀਜਨ ਸਪੋਰਟ 'ਤੇ ਰੱਖੇ ਗਏ ਸਨ। ਰਾਹਤ ਦੀ ਗੱਲ ਇਹ ਹੈ ਕਿ ਸ਼ਨਿਚਰਵਾਰ ਨੂੰ 1910 ਲੋਕ ਕੋਰੋਨਾ ਨੂੰ ਹਰਾਉਣ ਵਿਚ ਸਫਲ ਵੀ ਹੋਏ ਹਨ। ਸੂਬੇ ਵਿਚ ਹੁਣ ਤਕ ਕੁੱਲ 95045 ਇਨਫੈਕਟਿਡਾਂ ਵਿਚੋਂ 70373 ਲੋਕ ਸਿਹਤਯਾਬ ਹੋ ਚੁੱਕੇ ਹਨ।

ਕੀਮਤੀ ਮੋਬਾਇਲ ਵਾਪਸ ਕਰਕੇ ਦਿੱਤਾ ਇਮਾਨਦਾਰੀ ਦਾ ਸਬੂਤ

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸੋਹੀ) - ਜਿਲ੍ਹਾ ਬਰਨਾਲਾ ਦੇ ਪਿੰਡ ਦੀਵਾਨਾ ਵਿਖੇ ਇੱਕ ਅੰਮ੍ਰਿਤਧਾਰੀ ਵਿਅਕਤੀ ਨੇ ਰਸਤੇ ਵਿੱਚ ਡਿੱਗਿਆ ਕੀਮਤੀ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦੀ ਮਿਸ਼ਾਲ ਪੈਦਾ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀਵਾਨਾ ਦੇ ਸਾਬਕਾ ਪੰਚ ਜੱਗਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦਾ ਰਿਸਤੇਦਾਰ ਗੁਰਵਿੰਦਰ ਸਿੰਘ ਵਾਸੀ ਰਾਏਕੋਟ ਇੱਥੇ ਉਹਨਾਂ ਨੂੰ ਮਿਲਣ ਨੂੰ ਆ ਰਿਹਾ ਸੀ। ਇਸੇ ਦੌਰਾਨ ਉਹ ਰਸਤੇ ਵਿਚ ਖੜ ਗਏ। ਜਿਸ ਪਿੱਛੋਂ ਆਪਣਾ 20 ਹਜਾਰ ਰੁਪਏ ਦੀ ਕੀਮਤ ਦਾ ਮੋਬਾਇਲ ਗੱਡੀ ਦੇ ਵੋਰਨਟ ਤੇ ਰੱਖ ਕੇ ਭੁੱਲ ਗਏ ਤੇ ਮੋਬਾਇਲ ਨੂੰ ਬਿਨਾਂ ਚੁੱਕਿਆਂ ਹੀ ਗੱਡੀ ਸਟਾਰਟ ਕਰਕੇ ਚੱਲ ਪਏ। ਰਸਤੇ ਵਿਚ ਮੋਬਾਇਲ ਕਿਧਰੇ ਡਿੱਗ ਗਿਆ ਜੋ ਪਿੰਡ ਦੀਵਾਨਾ ਦੇ ਹੀ ਮਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਨਾਂਅ ਦੇ ਅੰਮ੍ਰਿਤਧਾਰੀ ਵਿਅਕਤੀ ਦੇ ਹੱਥ ਲੱਗ ਗਿਆ। ਜਿਸ ਨੂੰ ਇਹ ਸਮਾਰਟ ਮੋਬਾਇਲ ਚਲਾਉਣਾ ਨਹੀਂ ਆਉਂਦਾ ਸੀ। ਪਰ ਉਸ ਨੇ ਪੁੱਛ ਪੜਤਾਲ ਪਿੱਛੋਂ ਮੋਬਾਇਲ ਮਾਲਕ ਦੀ ਜਾਣਕਾਰੀ ਨਾ ਮਿਲਣ ਤੇ ਮੋਬਾਇਲ ਆਪਣੇ ਘਰ ਲਿਆ ਕੇ ਰੱਖ ਲਿਆ। ਇਸ ਦੌਰਾਨ ਹੀ ਉਹਨਾਂ ਨੇ ਅਚਾਨਕ ਫੋਨ ਲਗਾ ਲਿਆ। ਜਿਸ ਨੂੰ ਮਨਜੀਤ ਸਿੰਘ ਦੇ ਘਰ ਦੇ ਇੱਕ ਪੜ੍ਹੇ ਲਿਖੇ ਬੱਚੇ ਨੇ ਉਠਾਇਆ ਤੇ ਦੱਸਿਆ ਕਿ ਉਹ ਵੀ ਪਿੰਡ ਦੀਵਾਨਾ ਤੋ ਹੀ ਬੋਲ ਰਹੇ ਹਨ ਤੇ ਇਹ ਮੋਬਾਇਲ ਉਹਨਾਂ ਨੂੰ ਰਸਤੇ ਵਿੱਚੋ ਡਿੱਗਾ ਮਿਲਿਆ ਹੈ। ਜਿਸ ਪਿੱਛੋਂ ਮਨਜੀਤ ਸਿੰਘ ਨੇ ਕੁੱਝ ਪਤਵੰਤੇ ਵਿਅਕਤੀਆਂ ਦੀ ਹਾਜਰੀ ਚ ਮੋਬਾਇਲ ਉਹਨਾਂ ਨੂੰ ਵਾਪਸ ਕਰ ਦਿੱਤਾ। ਜਿਕਰਯੋਗ ਹੈ ਕਿ ਮੋਬਾਇਲ ਦੀ ਬਾਜ਼ਾਰੀ ਕੀਮਤ 20 ਹਜਾਰ ਰੁਪਏ ਹੈ, ਜੋ ਮਨਜੀਤ ਸਿੰਘ ਦਾ ਈਮਾਨ ਨਹੀਂ ਡੁਲਾ ਸਕਿਆ। ਮਨਜੀਤ ਸਿੰਘ ਨੇ ਕਿਹਾ ਕਿ ਮਹਾਨ ਗੁਰੂਆਂ ਦੀ ਪਵਿੱਤਰ ਬਾਣੀ ਤੋਂ ਮਿਲੀ ਸਿੱਖਿਆ ਸਦਕਾ ਹੀ ਉਹ ਅਜਿਹਾ ਕਰ ਪਾਇਆ ਹੈ। ਵਰਨਾ ਅੱਜ ਦੇ ਦੌਰ ਚ ਹੱਥ ਨੂੰ ਹੱਥ ਖਾ ਰਿਹਾ ਹੈ। ਇਸ ਮੌਕੇ ਪੰਚ ਜੱਗਾ ਸਿੰਘ ਦੀਵਾਨਾ,ਜਗਤਾਰ ਸਿੰਘ ਕਾਕੂ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

ਕਿਸਾਨ ਮਾਰੂ ਆਰਡੀਨੈਂਸਾਂ ਖ਼ਿਲਾਫ਼ ਸੁਖਬੀਰ ਸਿੰਘ ਬਾਦਲ ਨੇ ਡੱਟ ਕੇ ਕੀਤੀ ਆਵਾਜ਼ ਬੁਲੰਦ।ਅਜੀਤ ਸਿੰਘ,ਮੋਹਨ ਸਿੰਘ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਆਰਡੀਨੈਂਸਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਵਿੱਚ ਡਟ ਕੇ ਵਿਰੋਧ ਕੀਤਾ।ਸੈਂਟਰ ਦੀ ਮੋਦੀ ਸਰਕਾਰ ਨੂੰ ਦੱਸ ਦਿੱਤਾ ਕੇ ਜਿਆਦਾਤਰ ਪੰਜਾਬ ਵਿੱਚ ਕਿਸਾਨ ਹੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਬਾਦਲ ਸਾਬ ਖੁਦ ਇੱਕ ਕਿਸਾਨ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਰਕਰ ਅਜੀਤ ਸਿੰਘ ਅਤੇ ਸਾਬਕਾ ਸਰਪੰਚ ਮੋਹਨ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੇਂਦਰ ਵੱਲੋਂ ਪਾਸ ਕੀਤੇ ਆਰਡੀਨੈਂਸਾਂ ਦੇ ਵਿਰੋਧ 'ਚ ਬੋਲੇ ਉਨ੍ਹਾਂ ਕਿਹਾ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਹੈ,ਜਦੋਂ ਵੀ ਕਦੇ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਵਰਕਰਾਂ ਨੇ ਅੱਗੇ ਹੋ ਕੇ ਸੰਘਰਸ਼ ਲੜੇ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਕਿ ਕਿਸਾਨਾਂ ਅਤੇ ਮਜਦੂਰਾਂ ਦੇ ਲਈ ਆਪਣੀ ਕੁਰਸੀ ਦੀ ਪ੍ਰਵਾਹ ਨਾਂ ਕਰਦਿਆ ਹੋਇਆ ਪੰਜਾਬੀਆ ਦੇ ਦਿਲਾਂ ਵਿੱਚ ਇੱਕ ਵੱਖਰੀ ਪਹਿਚਾਣ ਬਣ ਗਈ ਅਤੇ ਸਰਦਾਰ ਪ੍ਰਕਾਸ ਸਿੰਘ ਬਾਦਲ ਨੇ ਅਨੇਕਾਂ ਕਸਟ ਝੱਲੇ ਅਤੇ ਪਾਰਟੀ ਦੇ ਲਈ 16 ਸਾਲ ਜੇਲ੍ਹਾਂ ਵਿੱਚ ਕੈਦਾਂ ਕੱਟੀਆਂ ਹਨ।ਪੰਜਾਬ ਦੇ ਹੱਕ 'ਚ ਸੁਖਬੀਰ ਸਿੰਘ ਬਾਦਲ ਨੇ ਆਰਡੀਨੈਂਸਾਂ ਦੇ ਵਿਰੁੱਧ ਵੋਟ ਕੀਤੀ ਹੈ।ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਝੂਠੀਆਂ ਅਫਵਾਹਾਂ ਫੈਲਾਈਆ ਜਾ ਰਹੀਆਂ ਹਨ।ਅਜੀਤ ਅਤੇ ਮੋਹਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ  ਕੁਰਬਾਨੀਆਂ ਭਰੀ ਪਾਰਟੀ ਹੈ ਜਿਸ ਨਾਲ ਅਸੀਂ ਤੇ ਸਾਡੇ ਵਰਕਰ ਚਟਾਨ ਵਾਂਗ ਖੜੇ ਹਨ।ਕਿਸਾਨ ਜਥੇਬੰਦੀਆਂ ਦਾ ਹਰ ਪੱਖੋਂ ਸਾਥ ਦੇਵਾਂਗੇ ਜੇਕਰ ਕਿਸਾਨ ਮਾਰੂ ਆਰਡੀਨੈਂਸਾਂ ਖ਼ਿਲਾਫ਼ ਗ੍ਰਿਫਤਾਰੀਆ ਦੇਣੀਆ ਪਈਆ ਤਾਂ ਅਗਲੀ ਕਤਾਰ ਵਿੱਚ ਲੱਗ ਕੇ ਪਰਟੀ ਦੇ ਲਈ ਬਚਨ ਬੰਦ ਰਹਾਂਗੇ।