ਲੁਧਿਆਣਾ, ਅਕਤੂਬਰ 2019-( ਮਨਜਿੰਦਰ ਗਿੱਲ )-ਸੁਖਵਿੰਦਰ ਸਿੰਘ ਬਿੰਦਰਾ, ਚੇਅਰਮੈਨ, ਯੂਥ ਡਿਵੈਲਪਮੈਂਟ ਬੋਰਡ ਦੀ ਪ੍ਰਧਾਨਗੀ ਹੇਠ ਯੂਥ ਵਿਕਾਸ ਬੋਰਡ ਦੀ ਮੀਟਿੰਗ ਵਣ ਭਵਨ ਸੈਕਟਰ-68 ਮੋਹਾਲੀ ਵਿਖੇ ਹੋਈ। ਇਸ ਮੀਟਿੰਗ ਵਿੱਚ ਬੋਰਡ ਦੇ ਮੈਂਬਰ ਸ੍ਰੀਮਤੀ ਪੂਨਮ ਠਾਕੁਰ, ਡਾ. ਆਂਚਲ ਅਰੋੜਾ, ਜਸਵਿੰਦਰ ਸਿੰਘ ਧੁਨਾ, ਰੁਪਿੰਦਰ ਸਿੰਘ ਰੂਬੀ, ਬੀਰਇੰਦਰ ਸਿੰਘ ਧਾਲੀਵਾਲ ਸ਼ਾਮਿਲ ਹੋਏ। ਇਸ ਮੀਟਿੰਗ ਦਾ ਏਜੰਡਾ ਯੂਥ ਵਿਕਾਸ ਬੋਰਡ ਦੀਆਂ ਸਕੀਮਾਂ ਦਾ ਮੁਲੰਕਣ ਕਰਨਾ, ਨਵੇਂ ਯੂਥ ਕਲੱਬਾਂ ਦੀ ਸਥਾਪਨਾ ਕਰਨਾ ਅਤੇ ਨਾਨ-ਐਕਟਿਵ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਨਾ, ਨੋਜਵਾਨਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਰਿਹਾ। ਇਸ ਮੀਟਿੰਗ ਦੌਰਾਨ ਬੋਰਡ ਦੇ ਮੈਂਬਰਾਂ ਵੱਲੋਂ ਆਪਣੇ-ਆਪਣੇ ਵਿਚਾਰ ਅਤੇ ਸੁਝਾਅ ਚੇਅਰਮੈਨ ਸ੍ਰੀ ਬਿੰਦਰਾ ਨਾਲ ਸਾਂਝੇ ਕੀਤੇ। ਚੇਅਰਮੈਨ ਸ੍ਰੀ ਬਿੰਦਰਾ ਵੱਲੋਂ ਮੀਟਿੰਗ ਦੌਰਾਨ ਉਠਾਏ ਗਏ ਨੁਕਤਿਆਂ ਨੂੰ ਪੰਜਾਬ ਸਰਕਾਰ ਕੋਲ ਵਿਚਾਰਨ ਦਾ ਭਰੋਸਾ ਦਿੱਤਾ। ਸ੍ਰੀ ਬਿੰਦਰਾ ਵੱਲੋਂ ਬੋਰਡ ਦੇ ਮੈਂਬਰਾ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਨੋਜਵਾਨਾ ਤੱਕ ਪਹੁੰਚਾਉਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ, ਤੰਦਰੁਸਤ ਪੰਜਾਬ ਬਣਾਇਆ ਜਾਵੇ।