ਕਰਵਾ ਚੌਥ ਦਾ ਵਰਤ!
- ਦੋਸਤੋ!
ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਕਾਰ ਮੋਟਰ ਚਲਾਉਂਦੇ ਸਮੇਂ ਸੀਟ ਬੈਲਟ, ਸਕੂਟਰ, ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਜਰੂਰ ਪਹਿਨਕੇ ਰੱਖਣਾ,ਜਹਾਜ ਚਲਾਉਣ ਵਾਲੇ, ਫੈਕਟਰੀਆਂ ਵਿੱਚ ਮਸ਼ੀਨਾਂ 'ਤੇ ਕੰਮ ਕਰਨ ਵਾਲੇ ਪਹਿਲਾਂ ਦੀ ਤਰ੍ਹਾਂ ਪੂਰੀ ਚੌਕਸੀ ਨਾਲ ਕੰਮ ਕਰਨ, ਜੇ ਬਿਮਾਰੀ ਦੀ ਹਾਲਤ ਵਿਚ ਹੋ ਤਾਂ ਦਵਾਈ ਖਾਣੀ ਨਾ ਛੱਡਿਓ ਕਿਤੇ ਇਸ ਗੱਲ 'ਤੇ ਨਾ ਰਹਿ ਜਾਓ ਕਿ ਤੰਦਰੁਸਤੀ ਅਤੇ ਲੰਬੀ ਉਮਰ ਲਈ ਘਰਵਾਲੀ ਨੇ ਵਰਤ ਰੱਖਿਆ ਹੋਇਆ ਹੈ। ਬਾਕੀ ਜਿਸ ਤਰ੍ਹਾਂ ਦੇਸ਼ ਦੇ ਹਾਲਾਤ ਚੱਲ ਰਹੇ ਹਨ, ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਔਰਤਾਂ ਵਾਂਗੂੰ ਮਰਦ ਵੀ ਵਰਤ ਰੱਖਣ ਲਈ ਮਜ਼ਬੂਰ ਹੋ ਜਾਣਗੇ, ਕਿਉਂਕਿ ਇਥੇ ਨਾ ਤਾਂ ਕਿਸੇ ਪੜ੍ਹੇ ਲਿਖੇ ਨੂੰ ਨਾ ਕਿਸੇ ਅਨਪੜ੍ਹ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ, ਫਿਰ ਤਾਂ ਭੁੱਖੇ ਹੀ ਰਹਿਣਾ ਪੈਣਾ, ਰੋਜ ਵਰਤ ਹਊ, ਰੋਟੀ ਨੂੰ ਤਰਸਾਂਗੇ। ਉਂਝ ਹੁਣ ਵੀ ਦੇਸ਼ ਵਿਚ ਹਰ ਰੋਜ ਕਰੋੜਾਂ ਲੋਕ ਭੁੱਖੇ ਰਹਿਣ ਲਈ ਮਜਬੂਰ ਹਨ, ਉਨ੍ਹਾਂ ਦਾ ਹਰ ਰੋਜ ਵਰਤ ਹੁੰਦਾ, ਉਹ ਸਮੇਂ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਸੱਚ ਤਾਂ ਇਹ ਵੀ ਹੈ ਕਿ ਜਿਹੜੀਆਂ ਔਰਤਾਂ ਵਰਤ ਨਹੀਂ ਰੱਖਦੀਆਂ, ਉਨ੍ਹਾਂ ਦੇ ਘਰ ਵਾਲੇ ਵੀ ਉਨ੍ਹੀ ਹੀ ਉਮਰ ਭੋਗ ਦੇ ਹਨ ਜਿੰਨ੍ਹੀ ਵਰਤ ਰੱਖਣ ਵਾਲੀਆਂ ਔਰਤਾਂ ਦੇ ਘਰ ਵਾਲੇ ਭੋਗਦੇ ਹਨ!
-ਸੁਖਦੇਵ ਸਲੇਮਪੁਰੀ
09780620233
4 ਨਵੰਬਰ, 2020