You are here

ਪੰਜਾਬ

ਰਾਸ਼ਟਰਪਤੀ ਵੱਲੋਂ ਖੇਤੀ ਤੇ ਜੰਮੂ ਕਸ਼ਮੀਰ ਬਿੱਲਾਂ ਨੂੰ ਮਨਜ਼ੂਰੀ ਦੇਣਾ ਦੁਖਦ ਤੇ ਬਹੁਤ ਹੀ ਮੰਦਭਾਗਾ- ਸੁਖਬੀਰ

ਚੰਡੀਗੜ੍ਹ ,ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਵੱਲੋਂ ਤਿੰਨ ਖੇਤੀ ਬਿੱਲਾਂ ਅਤੇ ਜੰਮੂ ਕਸ਼ਮੀਰ ਵਿਚ ਪੰਜਾਬੀ ਨੂੰ ਦਰਬਾਰੀ ਭਾਸ਼ਾ ਵਜੋਂ ਬਾਹਰ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇਣ ਨੂੰ ਮੰਦਭਾਗਾ ਫੈਸਲਾ ਦੱਸਿਆ ਹੈ। ਬਾਦਲ ਨੇ ਕਿਹਾ ਕਿ ਇਹ ਦੇਸ਼ ਵਾਸਤੇ ਕਾਲਾ ਦਿਨ ਹੈ ਜਦੋਂ ਰਾਸ਼ਟਰਪਤੀ ਨੇ ਦੇਸ਼ ਦੀ ਜ਼ਮੀਰ ਦੀ ਆਵਾਜ਼ ਬਣਨ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਾਨੂੰ ਆਸ ਸੀ ਕਿ ਮਾਣਯੋਗ ਰਾਸ਼ਟਰਪਤੀ ਸ਼੍ਰੋਮਣੀ ਅਕਾਲੀ ਦਲ ਤੇ ਕੁਝ ਹੋਰ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਮੰਗ ਅਨੁਸਾਰ ਇਹ ਬਿੱਲ ਮੁੜ ਵਿਚਾਰ ਲਈ ਸੰਸਦ ਨੂੰ ਭੇਜਣਗੇ। ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਿਸਥਾਰ ਵਿਚ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਗਲੀ ਰਣਨੀਤੀ ਉਲੀਕੇਗੀ।

ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਨੋਟਿਸ

 

ਮੁਹਾਲੀ ,ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   1991 ਵਿਚ ਆਈ.ਏ.ਐੱਸ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ ਬਰਦ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਐੱਸ.ਆਈ.ਟੀ ਵੱਲੋਂ ਜਾਂਚ ਵਿਚ ਸ਼ਾਮਲ ਹੋਣ ਲਈ ਕੱਲ੍ਹ ਸੋਮਵਾਰ ਨੂੰ 11 ਵਜੇ ਥਾਣਾ ਮਟੌਰ ਵਿਖੇ ਬੁਲਾਇਆ ਗਿਆ ਹੈ। ਇਸ ਸਬੰਧੀ ਸੁਮੇਧ ਸੈਣੀ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ ਹੈ।  

ਮੁਲਜ਼ਮ ਸਾਬਕਾ ਐੱਸ ਐੱਚ ਓ ਬਲਜਿੰਦਰ ਸਿੰਘ ਨੂੰ ਰਾਹਤ ਦੇਣ ਲਈ ਹਾਈ ਕੋਰਟ ਦਾ ਆਦੇਸ਼ ਵੀ ਨਕਲਿਆਂ ਫ਼ਰਜ਼ੀ, ਜੇਲ੍ਹ ਭੇਜਿਆ

ਖੰਨਾ, ਸਤੰਬਰ 2020- (ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) -  ਸਦਰ ਥਾਣਾ ਖੰਨਾ 'ਚ ਪਿਤਾ-ਪੁੱਤਰ ਸਮੇਤ ਵਿਅਕਤੀਆਂ ਨੂੰ ਨਿਰਵਸਤਰ ਕਰਨ ਦੇ ਮਾਮਲੇ 'ਚ ਨਾਜ਼ਮਦ ਸਾਬਕਾ ਐੱਸਐੱਚਓ ਬਲਜਿੰਦਰ ਸਿੰਘ ਨੂੰ ਐਤਵਾਰ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਬਲਜਿੰਦਰ ਸਿੰਘ ਨੇ ਜੇਲ੍ਹ ਜਾਣ ਤੋਂ ਬਚਾਉਣ ਲਈ ਨਵੇਂ-ਨਵੇਂ ਢੰਗ ਲੱਭੇ ਜਾਂਦੇ ਰਹੇ ਹਨ ਪਰ ਆਖ਼ਰ ਉਸਨੂੰ ਜੇਲ੍ਹ ਯਾਤਰਾ ਕਰਨੀ ਪਈ। ਇਸ ਦੌਰਾਨ ਇੱਕ ਵੱਡਾ ਖ਼ੁਲਾਸਾ ਹੋਰ ਵੀ ਸਾਹਮਣੇ ਆਇਆ ਹੈ ਕਿ ਬਲਜਿੰਦਰ ਸਿੰਘ ਨੂੰ ਰਾਹਤ ਦੇਣ ਲਈ ਅਦਾਲਤ ਨੂੰ ਗੁੰਮਰਾਹ ਕਰਨ ਤੱਕ ਦੀ ਕੋਸ਼ਿਸ਼ ਕੀਤੀ ਗਈ। ਸ਼ਨਿਚਰਵਾਰ ਨੂੰ ਖੰਨਾ ਦੀ ਅਦਾਲਤ 'ਚ ਜਾਂਚ ਅਧਿਕਾਰੀ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਆਦੇਸ਼ ਪੇਸ਼ ਕੀਤਾ ਗਿਆ। ਇਸ ਆਦੇਸ਼ ਦੇ ਅਨੁਸਾਰ ਅਦਾਲਤ ਨੇ ਬਲਜਿੰਦਰ ਸਿੰਘ ਨੂੰ 28 ਸਤੰਬਰ ਤੱਕ ਜੇਲ੍ਹ 'ਚ ਨਾ ਭੇਜਣ ਦੇ ਆਦੇਸ਼ ਦਿੱਤੇ ਸਨ। ਅਦਾਲਤ ਨੇ ਵੀ ਇਸ ਆਦੇਸ਼ ਨੂੰ ਇੱਕ ਵਾਰ ਸਵੀਕਾਰ ਕਰ ਲਿਆ ਪਰ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਬਾਅਦ 'ਚ ਇਸ ਆਦੇਸ਼ ਦੇ ਫ਼ਰਜ਼ੀ ਹੋਣ ਦੀ ਗੱਲ ਸਾਹਮਣੇ ਆਈ।  

 

ਜਾਣਕਾਰੀ ਅਨੁਸਾਰ ਇਸ ਮਸਲੇ ਨੂੰ ਲੈ ਕੇ ਜੱਜ ਅਰੂਣ ਗੁਪਤਾ ਵੱਲੋਂ ਰਾਤ ਨੂੰ ਹੀ ਵੀਡੀਓ ਕਾਨਫਰੰਸਿੰਗ ਨਾਲ ਸਬੰਧਿਤ ਧਿਰਾਂ ਤੋਂ ਜਵਾਬ ਤਲਬੀ ਕੀਤੀ। ਐਤਵਾਰ ਦੀ ਸਵੇਰੇ ਐਡਵੋਕੇਟ ਗੁਨਿੰਦਰ ਸਿੰਘ ਬਰਾੜ ਨੇ ਇਸ ਮਸਲੇ 'ਚ ਐੱਸਪੀ (ਐੱਚ) ਤੇਜਿੰਦਰ ਸਿੰਘ ਸੰਧੂ ਤੇ ਸਿਵਲ ਹਸਪਤਾਲ ਦੇ ਡਾ. ਮਨਿੰਦਰ ਸਿੰਘ ਭਸੀਨ ਸਮੇਤ ਚਾਰ ਲੋਕਾਂ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਬਾਕੀ ਦੋ ਹੋਰ ਵਿਅਕਤੀਆਂ 'ਚ ਜਾਂਚ ਅਧਿਕਾਰੀ ਏਐੱਸਆਈ ਜਗਤਾਰ ਸਿੰਘ ਤੇ ਮੁਲਜ਼ਮ ਬਲਜਿੰਦਰ ਸਿੰਘ ਸ਼ਾਮਿਲ ਹਨ। ਆਪਣੀ ਸ਼ਿਕਾਇਤ 'ਚ ਵਕੀਲ ਬਰਾੜ ਨੇ ਦੋਸ਼ ਲਗਾਇਆ ਕਿ ਮੁਲਜ਼ਮ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਅਦਾਲਤ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚੀ ਗਈ ਹੈ। ਸ਼ਨਿਚਰਵਾਰ ਨੂੰ ਹਾਈ ਕੋਰਟ ਦਾ 24 ਸਤੰਬਰ ਦਾ ਆਦੇਸ਼ ਅਦਾਲਤ 'ਚ ਏਐੱਸਆਈ ਜਗਤਾਰ ਸਿੰਘ ਨੇ ਅਦਾਲਤ ਨੂੰ ਸੌਂਪਿਆ, ਇਸ 'ਚ ਬਲਜਿੰਦਰ ਸਿੰਘ ਨੂੰ 28 ਸਤੰਬਰ ਤੱਕ ਜੇਲ੍ਹ ਨਾ ਭੇਜਣ ਦੇ ਆਦੇਸ਼ ਸਨ। ਬਰਾੜ ਅਨੁਸਾਰ ਜਦੋਂ ਉਨ੍ਹਾਂ ਨੇ ਇਸ ਆਦੇਸ਼ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਵੈੱਬਸਾਈਟ 'ਤੇ ਪੜਤਾਲ ਕਰਕੇ ਦੇਖਿਆ ਕਿ ਉਸ ਆਦੇਸ਼ 'ਚ ਬਲਜਿੰਦਰ ਸਿੰਘ ਵਾਸੀ ਸੁਨਾਮ ਦਾ ਕੋਈ ਹੋਰ ਵਿਅਕਤੀ ਸੀ। ਇਸਦੇ ਇਲਾਵਾ ਉਸ ਮਾਮਲੇ ਦੀ ਐੱਫਆਈਆਰ ਤੇ ਉਸਦੀ ਤਾਰੀ ਕ ਵੀ ਵੱਖਰੀ ਸੀ। ਵਕੀਲ ਬਰਾੜ ਨੇ ਚਾਰਾਂ ਵਿਅਕਤੀਆਂ 'ਤੇ ਆਦਲਤ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਏ ਹਨ। ਅਦਾਲਤ ਨੇ ਇਸ ਸਬੰਧ 'ਚ ਸੋਮਵਾਰ ਤੱਕ ਸਾਰੀਆਂ ਧਿਰਾਂ ਤੋਂ ਜਵਾਬ ਮੰਗਿਆ ਹੈ। ।

 

ਅਦਾਲਤ 'ਚ ਦੇਵਾਂਗਾ ਆਪਣਾ ਜਵਾਬ - ਡਾ. ਭਸੀਨ

ਸਿਵਲ ਹਸਪਤਾਲ ਦੇ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਆਦੇਸ਼ ਦਾ ਉਨ੍ਹਾਂ ਨੂੰ ਕੀ ਲੈਣਾ-ਦੇਣਾ ਹੈ? ਉਨ੍ਹਾਂ ਨੂੰ ਉੱਚ-ਅਧਿਕਾਰੀਆਂ ਵੱਲੋਂ ਆਦੇਸ਼ ਦੀ ਕਾਪੀ ਮਿਲੀ ਸੀ, ਉਨ੍ਹਾਂ ਨੇ ਕਿਸੇ ਨੂੰ ਕਾਪੀ ਨਹੀਂ ਦਿੱਤੀ। ਕਿਸ਼ਨਗੜ੍ਹ ਆਈਸੋਲੇਸ਼ਨ ਸੈਂਟਰ 'ਚ ਬਲਜਿੰਦਰ ਸਿੰਘ ਦਾਖ਼ਲ ਸੀ। ਉਹ ਸੈਂਟਰ ਸਿਵਲ ਹਸਪਤਾਲ ਪਾਇਲ ਦੇ ਅਧੀਨ ਆਉਂਦਾ ਹੈ। ਪਤਾ ਨਹੀਂ ਉਨ੍ਹਾਂ ਨੂੰ ਇਸ ਮਾਮਲੇ 'ਚ ਕਿਉਂ ਸ਼ਾਮਿਲ ਕੀਤਾ ਗਿਆ ਹੈ। ਉਹ ਅਦਾਲਤ 'ਚ ਆਪਣਾ ਜਵਾਬ ਦਾਖ਼ਲ ਕਰ ਦੇਣਗੇ। ।

 

ਸਿਹਤ ਵਿਭਾਗ ਵੱਲੋਂ ਦਿੱਤਾ ਆਦੇਸ਼ ਪੇਸ਼ ਕੀਤਾ-ਐੱਸਪੀ

ਤੇਜਿੰਦਰ ਸਿੰਘ ਸੰਧੂ ਐੱਸਪੀ (ਐੱਚ) ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਇਹ ਆਦੇਸ਼ ਦਿੱਤਾ ਗਿਆ ਸੀ, ਇਸ ਸਬੰਧ 'ਚ ਪਾਇਲ ਦੇ ਐੱਸਐੱਮਓ ਆਪਣੀ ਗ਼ਲਤੀ ਨੂੰ ਸਵੀਕਾਰ ਵੀ ਕਰ ਚੁੱਕੇ ਹਨ। ਸ਼ਿਕਾਇਤ 'ਚ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਉਹ ਉਨ੍ਹਾਂ ਦਾ ਜਵਾਬ ਸੋਮਵਾਰ ਨੂੰ ਅਦਾਲਤ ਨੂੰ ਦੇਣਗੇ। ਸੰਧੂ ਨੇ ਕਿਹਾ ਕਿ ਆਦੇਸ਼ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ। ਨਾਮ ਇੱਕ ਹੋਣ ਕਰਕੇ ਹੀ ਸਿਹਤ ਵਿਭਾਗ ਨੂੰ ਭੁਲੇਖਾ ਲੱਗ ਗਿਆ ਸੀ।

ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਵਿੱਚ ਕਾਂਗਰਸ ਪਾਰਟੀ ਚਟਾਨ ਵਾਗ ਖੜੀ ਹੈ।ਬੀਬੀ ਘਨੌਰੀ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਤੇ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਦੇ ਖਿਲਾਫ਼ ਪੰਜਾਬ ਦੀਆਂ 31 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸ਼ਮੂਲੀਅਤ ਕੀਤੀ ਇਸ ਮੌਕੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਛੇ ਦਿਨਾਂ ਦਾ ਵਾਅਦਾ ਕਰਕੇ ਦੇਸ਼ ਵਾਸੀਆਂ ਦੇ ਸਭ ਤੋਂ ਬੁਰੇ ਦਿਨ ਲਿਆ ਦਿੱਤੇ ਹਨ। ਅੱਜ ਮੋਦੀ ਦੀ ਸਰਕਾਰ ਵਿੱਚ ਹਰ ਕੋਈ ਅਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ ਅਤੇ ਜੋ ਅੰਨਦਾਤਾ ਮਿੱਟੀ ਨਾਲ ਮਿੱਟੀ ਹੋ ਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਮੋਦੀ ਸਰਕਾਰ ਉਸ ਨੂੰ ਹੀ ਤਬਾਹ ਕਰਨ ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਕੀਤੇ ਜਾਣ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਲੜੇ ਜਾ ਰਹੇ ਸੰਘਰਸ਼ ਵਿੱਚ ਕਾਂਗਰਸ ਪਾਰਟੀ ਵੱਲੋਂ ਪੂਰੀ ਤਰ੍ਹਾਂ ਡਟ ਕੇ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸ੍ਰੋਮਣੀ ਅਕਾਲੀ ਦਲ ਨੂੰ ਨਿਸਾਨੇ ਤੇ ਲੈਦਿਆ ਕਿਹਾ ਕੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨ ਜਥੇਬੰਦੀਆਂ ਦੇ ਲਗਾਤਾਰ ਲੜੇ ਜਾ ਰਹੇ ਸੰਘਰਸ਼ ਦੀ ਘੇਰਾਬੰਦੀ ਕਾਰਨ ਜਥੇਬੰਦੀਆਂ ਦੇ ਦਬਾਅ ਹੇਠ ਆ ਕੇ ਅਸਤੀਫਾ ਦੇਣ ਦਾ ਇੱਕ ਡਰਾਮਾ ਰਚਿਆ ਹੈ ਕਿਉਂਕਿ ਅਕਾਲੀ ਦਲ ਨੇ ਪਹਿਲਾਂ ਹੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰਕੇ ਇਸ ਨੂੰ ਕਿਸਾਨ ਪੱਖੀ ਆਰਡੀਨੈੱਸ ਕਹਿ ਕੇ ਕੇਂਦਰ ਸਰਕਾਰ ਦਾ ਪ੍ਰਚਾਰ ਕੀਤਾ ਗਿਆ ਸੀ ਪਰ ਅੱਜ ਅਕਾਲੀ ਦਲ ਕੁਰਸੀ ਨੂੰ ਕੁਰਬਾਨੀ ਦੇਣ ਦੀਆਂ ਗੱਲਾਂ ਕਰਕੇ ਕਿਸਾਨਾਂ ਅਤੇ ਜਥੇਬੰਦੀਆਂ ਨੂੰ ਗੁੰਮਰਾਹ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪਹਿਲਾਂ ਵਿਧਾਨ ਸਭਾ ਵਿੱਚੋਂ ਇੱਕ ਮਤਾ ਲਿਆ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਸੀ ਉਥੇ ਪਿਛਲੇ ਦਿਨੀਂ ਵੱਖ ਵੱਖ ਜਥੇਬੰਦੀਆਂ ਦੀ ਇੱਕ ਮੀਟਿੰਗ ਸੱਦ ਕੇ ਵਿਧਾਨ ਸਭਾ ਵਿੱਚ ਮਤਾ ਪਾ ਕੇ ਆਰਡੀਨੈਂਸਾਂ ਨੂੰ ਰੱਦ ਕਰਕੇ ਕਿਸਾਨਾਂ ਦੇ ਨਾਲ ਖੜ੍ਹਨ ਦਾ ਫੈਸਲਾ ਲੈ ਕੇ ਕਿਸਾਨ ਹਤੈਸ਼ੀ ਹੋਣ ਦਾ ਸਬੂਤ ਦਿੱਤਾ ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਡਟ ਕੇ ਚਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਸਮਾਜ ਸੇਵੀ ਕਾਨਗੋ ਉਜਾਗਰ ਸਿੰਘ ਦਿਉਲ,ਸਰਪੰਚ ਕਿਰਨਜੀਤ ਸਿੰਘ ਮਿੰਟੂ ,ਗੁਰਜੀਤ ਸਿੰਘ ਠੁੱਲੀਵਾਲ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ, ਸੰਮਤੀ ਮੈਂਬਰ ਜਗਜੀਤ ਕੌਰ, ਸਹਿਜੜਾ ਸੁਖਦੇਵ ਸਿੰਘ ਧਨੇਰ ਜਸਵਿੰਦਰ ਸਿੰਘ ਠੂਲੀਵਾਲ,ਸਰਪੰਚ ਵੀਰਪਾਲ ਕੌਰ ਧਨੇਰ ,ਸਰਬਜੀਤ ਸਿੰਘ ਸਰਬੀ ਸੰਮਤੀ ਮੈਂਬਰ ਹਰਨੇਕ ਸਿੰਘ ਛਾਪਾ ਬੀਬੀ ਘਨੌਰੀ ਦੇ ਪੀਏ ਗੁਰਪ੍ਰੀਤ ਸਿੰਘ ਈਨਾ, ਬਾਜਵਾ ,ਰਾਜਵੀਰ ਸਿੰਘ ਧੂਰੀ ਆਦਿ ਤੋ ਇਲਾਵਾ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ ਹਾਜ਼ਰ ਸਨ

ਦੁਸ਼ੰਤ ਚੌਟਾਲਾ ਆਪਣਾ ਨਾਤਾ ਭਾਜਪਾ ਨਾਲੋਂ ਤੋੜੇ- ਦਵਿੰਦਰ ਸਿੰਘ ਬੀਹਲਾ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸੋਹੀ)-  ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ 22 ਸਾਲ ਪੁਰਾਣਾ ਗੱਠਜੋੜ ਤੋੜਨਾ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫੈਸਲਾ ਹੈ।ਕਿਉਂਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਖ਼ਤਮ ਕਰਨ ਤੇ ਤੁਲੀ ਹੈ।ਸ਼੍ਰੋਮਣੀ ਅਕਾਲੀ ਦਲ ਲਈ ਗੱਠਜੋੜ ਜ਼ਰੂਰੀ ਨਹੀਂ ਕਿਸਾਨਾਂ ਦੇ ਹਿੱਤਾਂ ਤੋਂ ਵੱਧ ਕੁੱਝ ਵੀ ਨਹੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਪੈਦਾ ਕਰਕੇ ਦਿੱਤਾ ਹੈ ਤੇ  ਦੇਸ਼ ਦੇ ਵਿਕਾਸ ਚ ਕਿਸਾਨਾਂ ਦਾ ਵੱਡਾ ਰੋਲ ਹੈ।ਜੇਕਰ ਦੇਸ਼ ਦਾ ਕਿਸਾਨ ਹੀ ਸੁਰੱਖਿਅਤ ਨਹੀਂ ਤਾਂ ਹਰ ਵਰਗ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਜਾਵੇਗੀ।ਉਨ੍ਹਾਂ ਕਿਹਾ ਕਿ 1975 ਚ ਇੰਦਰਾ ਗਾਂਧੀ ਸਰਕਾਰ ਵੱਲੋਂ ਅਜਿਹੀ ਹੀ ਚਾਲ ਚੱਲਦਿਆਂ ਕਿਸਾਨ ਵਿਰੋਧੀ ਫੈਸਲੇ ਲਏ ਜਾ ਰਹੇ ਸਨ। ਜਿਸ ਦਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਡੱਟ ਕੇ ਵਿਰੋਧ ਕਰਦਿਆਂ ਮੋਰਚੇ ਲਗਾਏ ਸੀ।  ਹੁਣ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਫ਼ੈਸਲੇ ਲਏ ਹਨ । ਉਸ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਕਿਸਾਨ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ।ਦਿੱਲੀ ਸਰਕਾਰ ਨੂੰ ਹਰ ਵਾਰ ਝੁਕਣਾ ਪਿਆ ਹੈ ਅਤੇ ਇਸ ਵਾਰ ਵੀ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਵੇਗਾ।ਉਨ੍ਹਾਂ ਕਿਹਾ ਕਿ ਗੱਠਜੋੜ ਤੋੜਨ ਤੋਂ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਕੀਤਾ।ਜਦੋਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਉਨ੍ਹਾਂ ਆਪਣਾ ਅਸਤੀਫ਼ਾ ਦੇ ਕੇ ਰੋਸ ਪ੍ਰਗਟ ਕੀਤਾ । ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਡੀ ਸਿਆਸਤ ਕਰ  ਮੋਦੀ ਸਰਕਾਰ ਦਾ ਪੱਖ ਲੈ ਰਹੀਆਂ ਹਨ।ਦਵਿੰਦਰ ਸਿੰਘ ਬੀਹਲਾ ਨੇ ਹਰਿਆਣਾ ਚ ਦੁਸ਼ੰਤ ਚੌਟਾਲਾ ਨੂੰ ਅਪੀਲ ਕੀਤੀ ਕਿ ਪੰਜਾਬ ਚ ਵੀ ਗੱਠਜੋੜ ਟੁੱਟ ਚੁੱਕਾ ਹੈ ਤੇ ਜੇਕਰ ਹਰਿਆਣਾ ਚ ਵੀ ਗੱਠਜੋੜ ਟੁੱਟਦਾ ਹੈ ਤਾਂ ਕੇਂਦਰ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਹੋਵੇਗਾ।ਉਨ੍ਹਾਂ ਕਿਹਾ ਕਿ ਚੌਟਾਲਾ ਪਰਿਵਾਰ ਨੂੰ ਅੱਜ ਕਿਸਾਨਾਂ ਨਾਲ ਖੜ੍ਹਨ ਦੀ ਲੋੜ ਹੈ।ਬੀਹਲਾ ਨੇ ਕਿਹਾ ਕਿ ਪਿਛਲੇ ਦਿਨੀਂ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ਪੁੱਤ ਟਰੈਕਟਰ ਨੂੰ ਫੂਕਣ ਦਾ ਸੇਕ ਕੇਂਦਰ ਦੀ ਬੋਲੀ ਸਰਕਾਰ ਤੱਕ ਪੁੱਜਾ ਹੈ । ਉਨ੍ਹਾਂ ਚਿਤਾਵਨੀ ਭਰੀ ਸੁਰ ਵਿਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਉਕਤ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਨਾ ਲਏ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।ਕਿਸਾਨਾਂ ਦੇ ਇਸ ਸੰਘਰਸ਼ ਲਈ ਜੇਕਰ ਰੇਲਾਂ, ਗ੍ਰਿਫ਼ਤਾਰੀਆਂ ਜਾਂ ਸ਼ਹਾਦਤਾਂ ਦੇਣੀਆਂ ਪਈਆਂ ਤਾਂ ਉਹ ਪਿੱਛੇ ਨਹੀਂ ਹਟਣਗੇ ।ਇਸ ਮੌਕੇ ਮੱਖਣ ਸਿੰਘ ਧਨੌਲਾ, ਸਰਪੰਚ ਹਰਜਿੰਦਰ ਸਿੰਘ ਭੂਰੇ ਤੇ ਪੀ ਏ ਅਮਨਜੋਤ ਸਿੰਘ ਹਾਜਰ ਸਨ।

ਮਹਿਲ ਕਲਾਂ ਦੇ ਪੰਜ ਸੌ ਦੁਕਾਨਦਾਰ ਆਏ ਕਿਸਾਨਾਂ ਦੀ ਹਮਾਇਤ ਤੇ।

ਲਾਇਆ ਚਾਹ ਦਾ ਅਤੇ ਪਕੌੜਿਆਂ ਦਾ ਲੰਗਰ । 

ਮਹਿਲ ਕਲਾਂ /ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਲੈ ਕੇ ਸਮੁੱਚੇ ਦੇਸ਼ ਦੇ ਕਿਸਾਨਾਂ ਨੇ  ਪੂਰੇ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਥਾਂ ਥਾਂ ਤੇ ਰੋਸ ਮੁਜ਼ਾਹਰੇ ਕਰ ਕੇ ਮੋਦੀ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਗਟ ਕੀਤਾ  ਕਿਸਾਨ ਮਜ਼ਦੂਰ ਯੂਨੀਅਨ ਸਮੇਤ ਜਿੱਥੇ ਵੱਖ ਵੱਖ ਜਥੇਬੰਦੀਆਂ ਦਾ ਵਿਸ਼ਾਲ ਘੇਰਾ ਵਧਦਾ ਗਿਆ,ਉੱਥੇ ਡਾਕਟਰ ਯੂਨੀਅਨਾਂ, ਵਕੀਲ ਯੂਨੀਅਨਾਂ ,ਪਟਵਾਰ ਯੂਨੀਅਨਾਂ ,ਰਿਟਾਇਰਡ ਪੁਲਿਸ ਪੈਨਸ਼ਨਜ਼ ਯੂਨੀਅਨਾਂ ,ਆੜ੍ਹਤੀਆ ਯੂਨੀਅਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ,ਉਥੇ ਦੁਕਾਨਦਾਰ ਯੂਨੀਅਨਾਂ ਨੇ ਵੀ ਵਧ ਚੜ੍ਹ ਕੇ ਆਪਣਾ ਰੋਲ ਅਦਾ ਕੀਤਾ । ਮਹਿਲ ਕਲਾਂ ਵਿੱਚ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਵਿੱਚ ਪੰਜ ਸੌ ਦੇ ਕਰੀਬ ਦੁਕਾਨਦਾਰਾਂ ਨੇ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਝੰਡੇ ਹੇਠ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ । ਹਜ਼ਾਰਾਂ ਦੇ ਇਸ ਇਕੱਠ ਲਈ ਸਮੂਹ ਦੁਕਾਨਦਾਰਾਂ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਸ਼ੇਸ਼ ਤੌਰ ਤੇ ਚਾਹ ਦਾ ਅਤੇ ਪਕੌੜਿਆਂ ਦਾ ਲੰਗਰ ਵੀ  ਲਗਾਇਆ ਗਿਆ । 31 ਜਥੇਬੰਦੀਆਂ ਦੇ ਵੱਖ ਵੱਖ ਆਗੂਆਂ ਵੱਲੋਂ ਦੁਕਾਨਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ,ਹਰਦੀਪ ਸਿੰਘ ਬੀਹਲਾ,ਜਗਦੀਪ ਸਿੰਘ ਮਠਾੜੂ, ਜਗਦੀਸ਼ ਸਿੰਘ ਪੰਨੂੰ,ਪ੍ਰਿੰਸ ਅਰੋੜਾ,ਅਵਤਾਰ ਸਿੰਘ ਬਾਵਾ,ਆਤਮਾ ਸਿੰਘ ,ਮਨਦੀਪ ਕੁਮਾਰ ਚੀਕੂ ,ਗੁਰਪ੍ਰੀਤ ਸਿੰਘ ਅਣਖੀ,ਪੰਨਾ ਮਿੱਤੂ,ਐਡਵੋਕੇਟ ਗੁਰਜੋਤ ਸਿੰਘ ,ਲੱਕੀ ਪਾਸੀ ,ਬੂਟਾ ਸਿੰਘ ਗੰਗੋਹਰ ,'ਕਰਮ ਉੱਪਲ,ਬਲਦੇਵ ਸਿੰਘ ਗਾਗੇਵਾਲ ',ਬੂਟਾ ਸਿੰਘ ਮਹਿਲ ਕਲਾਂ,ਰੇਸ਼ਮ ਸਿੰਘ ਰਾਮਗੜ੍ਹੀਆ,ਜਗਜੀਤ ਸਿੰਘ ਮਾਹਲ ,ਜਗਦੇਵ ਸਿੰਘ ਕਾਲਾ,ਸੁਖਵਿੰਦਰ ਸਿੰਘ ਹੈਰੀ ,ਪ੍ਰਦੀਪ ਕੁਮਾਰ ਵਰਮਾ,ਡਾ ਅਮਰਿੰਦਰ ਸਿੰਘ,ਅਮਨਦੀਪ ਬਾਂਸਲ,, ਬੂਟਾ ਸਿੰਘ ਮਹਿਲ ਕਲਾਂ,ਸੰਜੀਵ ਕੁਮਾਰ ,ਜਗਤਾਰ ਸਿੰਘ ਗਿੱਲ ,ਅਕਬਰ ਖਾਨ ,ਦਿਲਬਰ ਖ਼ਾਨ,ਮੁਹੰਮਦ ਆਰਿਫ ,ਮੁਹੰਮਦ ਲਿਆਸ ,ਦਰਸ਼ਨ ਸਿੰਘ ਰਾਏ,ਮੁਹੰਮਦ ਦਿਲਸ਼ਾਦ ਅਲੀ,ਡਾ ਪਰਮਿੰਦਰ ਸਿੰਘ,ਜਰਨੈਲ ਸਿੰਘ ਸੋਢਾ,ਕੁਲਵਿੰਦਰ ਸਿੰਘ ਕਲਾਲਮਾਜਰਾ,ਮੋਨੂੰ ਸ਼ਰਮਾ,ਰੂਬਲ ਕੈਨੇਡਾ ,ਬਲਜੀਤ ਸਿੰਘ ਗੰਗੋਹਰ,ਮੁਹੰਮਦ ਵਾਕਿਫ ,ਪੰਡਿਤ ਡੇਅਰੀ ਸਹਿਜੜਾ ,ਪਰਦੀਪ ਕੁਮਾਰ ਵਰਮਾ,ਗੁਰਮੀਤ ਸਿੰਘ ,ਰਾਹੁਲ ਕੌਂਸਲ ਆਦਿ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜਰ ਸਨ ।

ਮੋਗਾ ਵਿਖੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਲੁੱਟਿਆ ਸੋਨਾ 

ਧਰਮਕੋਟ, ਸਤੰਬਰ 2020 -  (ਜਸਵੀਰ ਨਸੀਰੇਵਾਲੀਆਂ) ਅੱਜ ਮੋਗਾ ਵਿਖੇ ਐਤਵਾਰ ਬੰਦ ਦਾ ਫਾਇਦਾ ਉਠਾਉਦਿਆਂ ਹੋਇਆ 3 ਲੁਟੇਰਿਆਂ ਨੇ  ਇੱਕ ਸੋਨੇ ਦੀ ਦੁਕਾਨ ਤੋਂ ਪਸਤੋਲ ਦੀ ਨੋਕ ਤੇ 8-9 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਦੂਸਰੇ ਪਾਸੇ ਇਹ ਸਾਰੀ ਵਾਰਦਾਤ   ਸੀ ਸੀ ਟੀ ਵੀ ਕੈਮਰੇ ਚ  ਕੈਦ ਹੋ ਗਈ ਘਟਨਾ ਦਾ ਪਤਾ ਲੱਗਣ ਤੇ ਮੌਕੇ ਤੇ ਪਹੁੰਚੇ  ਥਾਣਾ ਸਿਟੀ ਸਾਊਥ ਦੇ ਮੁੱਖੀ ਸੰਦੀਪ ਸਿੰਘ ਨੇ ਦੱਸਿਆ ਕਿ  3 ਲੁਟੇਰਿਆਂ ਵੱਲੋਂ  ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ  ਪੁੱਛਗਿਛ ਲਈ ਦੁਕਾਨ ਤੇ ਕੰਮ ਕਰਦੇ  3 ਕਾਰੀਗਰਾਂ ਨੂੰ ਥਾਣੇ ਲਿਜਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਜਲਦੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ

 

300 ਲੀਟਰ ਲਾਹਣ ਬਰਾਮਦ ਦੋਸ਼ੀ ਫਰਾਰ ਮੁਕਦਮਾ ਦਰਜ।

ਰਾਏਕੋਟ/ਜਗਰਾਓਂ, ਸਤੰਬਰ 2020 (ਮੋਹਿਤ ਗੋਇਲ )-ਲੁਧਿਆਣਾ ਦਿਹਾਤੀ ਦੇ ਅੰਤਰਗਤ ਸਿਟੀ ਰਾਏਕੋਟ ਥਾਣੇ ਦੇ ਥਾਣੇਦਾਰ  ਲਖਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਕਰਮਚਾਰੀਆਂ ਸਮੇਤ ਬਰਨਾਲਾ ਚੌਂਕ ਰਾਏਕੋਟ ਮੌਜੂਦ ਸੀ। ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਸਿੰਘ ਸ਼ਰਾਬ ਵੇਚਣ ਦਾ ਆਦਿ ਹੈ।ਜਿਸਨੇ ਅੱਜ ਭੀ ਆਪਣੇ ਘਰ ਪਸੂਆਂ ਦੇ ਮਕਾਨ ਅੰਦਰ ਸ਼ਰਾਬ ਕੱਢਣ ਲਈ ਲਾਹਣ ਪਾਇਆ ਹੋਇਆ ਹੈ।ਜੇਕਰ ਹੁਣੀ ਰੇਡ ਕੀਤੀ ਜਾਵੇ ਤਾਂ ਉਕਤ ਦੋਸ਼ੀ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ।ਜਦ ਰੇਡ ਕੀਤੀ ਗਈ ਤਾਂ ਮੌਕੇ ਤੇ ਭਾਰੀ ਮਾਤਰਾ ਵਿੱਚ ਸ਼ਰਾਬ ਕਾਬੂ ਕੀਤੀ ਗਈ।ਜਿਸ ਤੇ ਉਕਤ ਦੋਸ਼ੀ ਉਪਰ ਮੁਕਦਮਾ ਦਰਜ ਕੀਤਾ ਗਿਆ। 300 ਲੀਟਰ ਲਾਹਣ ਬਰਾਮਦ ਕੀਤੀ।ਉਕਤ ਦੋਸ਼ੀ ਦੀ ਗਿਰਫ਼ਤਾਰੀ ਬਾਕੀ ਹੈ।

ਪੇਂਡੂ ਡਾਕਟਰ ਵੀ ਆਏ ਕਿਸਾਨਾਂ ਦੀ ਹਮਾਇਤ ਤੇ ਮਹਿਲ ਕਲਾਂ ਪਿੰਡ ਛਾਪਾ ਵਿਖੇ ਫ੍ਰੀ ਮੈਡੀਕਲ ਕੈਂਪ ਲਾਏ। 

 ਕਿਸਾਨੀ ਧਰਨੇ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੇ ਵੱਖ-ਵੱਖ ਦ੍ਰਿਸ਼। 

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:-295) ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਸੂਬਾ ਜਨਰਲ ਸਕੱਤਰ ਡਾ,ਜਸਵਿੰਦਰ ਕਾਲਖ,ਸੂਬਾ ਵਿੱਤ ਸਕੱਤਰ ਡਾ,ਮਾਘ ਸਿੰਘ ਮਾਣਕੀ ਅਤੇ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਦਿੱਤੇ ਰੋਸ ਧਰਨਿਆਂ ਵਿੱਚ ਜਥੇਬੰਦੀ ਵੱਲੋਂ ਫਰੀ ਮੈਡੀਕਲ ਕੈਂਪ ਲਗਾਏ ਗਏ। ਇਸੇ ਲੜੀ ਤਹਿਤ ਅੱਜ ਮਹਿਲ ਕਲਾਂ ਅਤੇ ਛਾਪਾ ਵਿਖੇ ਦੋ ਜਗ੍ਹਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਦੀ ਅਗਵਾਈ  'ਚ ਫਰੀ ਮੈਡੀਕਲ ਕੈਂਪ ਲਗਾਏ ਗਏ।  ਮਹਿਲ ਕਲਾਂ ਡਿਊਟੀ ਦੌਰਾਨ ਡਾਕਟਰ ਮਿੱਠੂ ਮੁਹੰਮਦ,ਡਾ ਜਗਜੀਤ ਸਿੰਘ ਕਾਲਸਾਂ,ਡਾ ਨਾਹਰ ਸਿੰਘ ਮਹਿਲ ਕਲਾਂ,ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਡਾ ਸੁਖਪਾਲ ਸਿੰਘ ਛੀਨੀਵਾਲ,ਡਾ ਸੁਖਵਿੰਦਰ ਸਿੰਘ ਬਾਪਲਾ,ਡਾ ਬਲਿਹਾਰ ਸਿੰਘ ,ਡਾ ਜਸਵੰਤ ਸਿੰਘ  ਪਿੰਡ ਛਾਪਾ ਵਿਖੇ ਡਾ ਕੇਸਰ ਖ਼ਾਨ ਮਾਂਗੇਵਾਲ,ਡਾਕਟਰ ਸੁਰਜੀਤ ਸਿੰਘ ਛਾਪਾ,ਡਾ ਮੁਕੁਲ ਸ਼ਰਮਾ,ਡਾ ਬਲਦੇਵ ਸਿੰਘ ਲੋਹਗੜ੍ਹ,ਡਾ ਸੁਰਿੰਦਰਪਾਲ ਸਿੰਘ ਲੋਹਗੜ੍ਹ,ਡਾ ਸੁਖਵਿੰਦਰ ਖਿਆਲੀ ਨੇ ਫਰੀ ਦਵਾਈਆਂ ਵੰਡੀਆਂ  ਪੇਂਡੂ ਖਿੱਤੇ ਨਾਲ ਸਬੰਧਤ ਆਪਣੇ ਡਾਕਟਰ ਭਰਾਵਾਂ ਦੀ ਇਸ ਹਮਾਇਤ ਦੀ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ,ਕਰਮ ਉੱਪਲ,ਲੱਕੀ ਪਾਸੀ,ਹਰਦੀਪ ਸਿੰਘ ਬੀਹਲਾ,ਰੇਸ਼ਮ ਰਾਮਗੜ੍ਹੀਆ,ਮਨਦੀਪ ਕੁਮਾਰ ਚੀਕੂ,ਪ੍ਰਿੰਸ ਅਰੋੜਾ,ਬਲਜੀਤ ਸਿੰਘ,ਪ੍ਰੇਮ ਕੁਮਾਰ ਪਾਸੀ ਅਤੇ ਕਿਸਾਨ ਆਗੂ ਡਾਕਟਰ ਜਰਨੈਲ ਸਿੰਘ ਸਹੌਰ,ਮਨਜੀਤ ਸਿੰਘ ਧਨੇਰ,ਕਿਸਾਨ ਆਗੂ ਗਿਆਨੀ ਨਿਰਭੈ ਸਿੰਘ ਛੀਨੀਵਾਲ,ਜਸਪਾਲ ਸਿੰਘ ਕਲਾਲ ਮਾਜਰਾ,ਮਨਜੀਤ ਸਿੰਘ ਸਹਿਜੜਾ,ਗੁਰਦੇਵ ਸਿੰਘ ਮਾਂਗੇਵਾਲ ਮਲਕੀਤ ਸਿੰਘ ਈਨਾ ਆਦਿ ਆਗੂਆਂ ਨੇ ਭਰਪੂਰ ਪ੍ਰਸੰਸਾ ਕੀਤੀ ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਨੂੰ ਮਿਲਿਆ ਸਿੱਖਿਆ ਸਕੱਤਰ ਜੀ ਪਾਸੋਂ ਸਨਮਾਨ ਪੱਤਰ। 

ਮਹਿਲ ਕਲਾਂ /ਬਰਨਾਲਾ -ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)- ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਨੂੰ ਵਧੀਆ ਕਾਰਜਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਭੇਜ ਕੇ ਸਨਮਾਨਿਤ ਕੀਤਾ ਗਿਆ ਹੈ। ਇਹ ਪ੍ਰਸੰਸਾ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸ,ਸਿੰੰ) ਵੱਲੋਂ ਆਨਲਾਈਨ ਪ੍ਰਵਾਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਸਮਰਾਟ ਸਕੂਲ ਦੇ ਸਾਰੇ ਪੈਰਾਮੀਟਰ ਪੂਰੇ ਕਰਨ ਤੇ ਇਹ ਪ੍ਰਸ਼ੰਸਾ ਪੱਤਰ ਮਿਲਿਆ ਹੈ ਉਨ੍ਹਾਂ ਦੱਸਿਆ ਹੈ ਕਿ ਸਾਡਾ ਸਕੂਲ ਪੰਜਾਬ ਦਾ ਸਭ ਤੋਂ ਪਹਿਲਾ ਸਮਰਾਟ ਸਕੂਲ ਹੈ ਸਾਡਾ ਸਕੂਲ ਹੋਰ ਸਕੂਲਾਂ ਲਈ ਵੀ ਪ੍ਰੇਰਨਾ ਸ੍ਰੋਤ ਹੈ ਉਨ੍ਹਾਂ ਦੱਸਿਆ ਕਿ ਲੌਕਡਾਉਨ ਦੌਰਾਨ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਈ ਕਰਾਉਣ ਅਤੇ ਬੱਚਿਆਂ ਦੇ ਦਾਖ਼ਲੇ ਵਿੱਚ ਵਾਧਾ ਕਰਨ ਅਤੇ ਹੋਰ ਜ਼ਿਕਰਯੋਗ ਪ੍ਰਾਪਤੀਆਂ ਕਰਨ ਤੇ ਮਾਣਯੋਗ ਸਿੱਖਿਆ ਸਕੱਤਰ ਜੀ ਵੱਲੋਂ ਇਹ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਲਈ ਸਾਰੇ ਪਿੰਡ ਵਾਸੀ ਅਤੇ ਐਨ,ਆਰ, ਆਈ ਵੀਰ ਵਧਾਈ ਦੇ ਪਾਤਰ ਹਨ।

ਪਿੰਡ ਦੀਵਾਨਾ ਦੇ ਸਰਪੰਚ ਦੀ ਕੁੱਟਮਾਰ ਕਰਨ ਤੇ ਕਈ ਵਿਅਕਤੀਆਂ ਤੇ ਪਰਚਾ ਦਰਜ।

ਮਹਿਲਾ ਕਲਾਂ/ ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਥਾਣਾ ਟੱਲੇਵਾਲ ਦੇ ਪਿੰਡ ਦੀਵਾਨਾ ਦੇ ਸਰਪੰਚ ਰਣਧੀਰ ਸਿੰਘ ਦੀ ਚਾਰ ਪੰਜ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਥਾਣਾ ਟੱਲੇਵਾਲ ਦੇ ਇੰਚਾਰਜ ਮੈਡਮ ਅਮਨਦੀਪ ਕੌਰ ਅਤੇ ਥਾਣੇਦਾਰ ਰਣ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਪੰਚ ਰਣਧੀਰ ਸਿੰਘ ਪੁੱਤਰ ਮੇਜਰ ਸਿੰਘ ਜੋ ਕਿ ਤਪਾ ਹਸਪਤਾਲ ਵਿਖੇ ਜ਼ੇਰੇ ਇਲਾਜ ਲਈ ਦਾਖਲ ਹਨ ਨੇ ਬਿਆਨ ਦਰਜ ਕਰਵਾਏ ਹਨ ਕਿ ਪਿੰਡ ਦੇ ਨਾਲ ਹੀ ਗਰਾਊਂਡ ਬਣਿਆ ਹੋਇਆ ਹੈ। ਅਕਸਰ ਹੀ ਨੌਜਵਾਨ ਖੇਡਦੇ ਹਨ ਅਤੇ ਪਿੰਡ ਦੇ ਬੱਚੇ ਔਰਤਾਂ ਵੀ ਸੈਰ ਕਰਨ ਆਉਂਦੇ ਹਨ ਉਨ੍ਹਾਂ ਦੱਸਿਆ ਹੈ ਕਿ ਰਾਤ ਨੌਂ ਵਜੇ ਗਰਾਉਂਡ ਨੂੰ ਜਿੰਦਰਾ ਲਗਾ ਰਹੇ ਸੀ ਤਾਂ ਰਮਨਦੀਪ ਸਿੰਘ,ਕੁਲਦੀਪ ਸਿੰਘ,ਹਰਦੀਪ ਸਿੰਘ, ਜਗਸੀਰ ਸਿੰਘ ਕੋਲ ਗੰਡਾਸੀਆਂ ਅਤੇ ਡੰਡੇ ਸਨ ਉਨ੍ਹਾਂ ਸਾਨੂੰ ਕਿਹਾ ਕਿ ਗਰਾਊਂਡ ਦਾ ਗੇਟ ਖੋਲ੍ਹੋ ਅਸੀਂ ਖੇਡਣਾ ਹੈ ਤਾਂ ਟੈਮ ਜ਼ਿਆਦਾ ਹੋਣ ਕਾਰਨ ਮਨ੍ਹਾ ਕਰ ਦਿੱਤਾ ਅਤੇ ਇਸ ਕਰਕੇ ਉਕਤ ਵਿਅਕਤੀਆਂ ਨੇ ਮੇਰੇ ਤੇ ਗੰਡਾਸੀ ਨਾਲ ਵਾਰ ਕੀਤਾ ਅਤੇ ਰੋੜੇ ਵੀ ਮਾਰੇ ਤਾਂ ਰੌਲਾ ਪੈਣ ਤੇ ਸੁਖਵਿੰਦਰ ਸਿੰਘ,ਗੁਰਤੇਜ ਸਿੰਘ ਅਤੇ ਸੁਖਪਾਲ ਸਿੰਘ ਮੈਨੂੰ ਛੁਡਾਉਣ ਲਈ ਅੱਗੇ ਆਏ ਅਤੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਇਸ ਦੌਰਾਨ ਮੇਰੇ ਭਤੀਜਾ ਸੁਖਦੀਪ ਸਿੰਘ ਪੁੱਤਰ ਬਹਾਦਰ ਸਿੰਘ ਨੇ ਆ ਕੇ ਮੇਰੀ ਜਾਨ ਬਚਾਈ ਅਤੇ ਨੌਜਵਾਨ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਬਿਆਨ ਤੇ ਰਮਨਦੀਪ ਸਿੰਘ, ਕੁਲਦੀਪ ਸਿੰਘ,ਹਰਦੀਪ ਸਿੰਘ, ਜਗਸੀਰ ਸਿੰਘ ਵਾਸੀ ਦੀਵਾਨਾ ਤੇ ਮੁਕੱਦਮਾ ਦਰਜ ਕਰ ਲਿਆ ਹੈ। ਮੁਲਾਜ਼ਮਾਂ ਨੇ ਦੱਸਿਆ ਹੈ ਕਿ ਦੂਜੀ ਧਿਰ ਦੇ ਰਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਜੋ ਚੱਨਣਵਾਲ ਦਾਖਲ ਹੈ ਦੇ ਬਿਆਨ ਦਰਜ ਕਰ ਲਏ ਹਨ।

ਸ਼ਹਿਰ ਦੀ ਅਬਾਦੀ ਵਿੱਚ ਬਣੀ  ਗਓੁਸ਼ਾਲਾ ਤੋਂ ਮੁਹੱਲਾ ਵਾਸੀ ਪਰੇਸ਼ਾਨ   

ਧਰਮਕੋਟ  (ਜਸਵੀਰ ਨਸੀਰੇਵਾਲੀਆਂ)  ਧਰਮਕੋਟ ਹਲਕੇ ਵਿਚ ਜਿੱਥੇ  ਅੱਜਕਲ੍ਹ ਅਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ ਹਨ ਉਥੇ ਧਰਮਕੋਟ ਸ਼ਹਿਰ ਵਿੱਚ ਇੱਕ ਵੱਸੋਂ ਵਾਲੀ ਆਬਾਦੀ ਵਿਚ ਬਣੀ  ਗੳੂਸਾਲਾਂ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ ਲੋਕਾਂ ਨੇ ਦੱਸਿਆ ਕਿ ਪਹਿਲਾਂ ਇੱਥੇ ਦੋ ਚਾਰ ਗਾਂਵਾ ਰੱਖੀਆਂ ਸੀ ਪਰ ਹੁਣ ਪ੍ਰਬੰਧਕਾਂ ਵੱਲੋਂ  ਗਊਸ਼ਾਲਾ ਹੀ ਬਣਾ ਦਿੱਤੀ ਗਈ ਹੈ ਜਿਸ ਕਾਰਨ ਜਦੋਂ ਕੋਈ ਗਊ ਮਰ ਜਾਂਦੀ ਹੈ ਤਾਂ ਉਸ  ਦੀ ਬਦਬੂ ਬਹੁਤ ਜਿਆਦਾ ਅੳੁਦੀਂ ਹੈ ਕਈ ਵਾਰ ਗਾਂਵਾ  ਘਰਾਂ ਵਿੱਚ ਵੀ ਆ ਜਾਂਦੀਆਂ ਹਨ ਮੁਹੱਲਾ ਵਾਸੀਆਂ ਨੇ ਕਿਹਾ ਕਿ ਕਈ ਵਾਰ ਪ੍ਰਬੰਧਕਾਂ ਨੂੰ ਵੀ ਕਹਿ ਚੁੱਕੇ ਹਾਂ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ  ਇਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਊਸ਼ਾਲਾ ਨੂੰ ਇੱਥੋਂ ਬਾਹਰ ਲਿਜਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ \

ਸਰਪੰਚ ਰਵੀ ਸ਼ਰਮਾ ਬਣੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਇਕਬਾਲ ਸਿੰਘ ਡਾਲਾ ਬਣੇ ਪੰਜਾਬ ਦੇ ਜਨਰਲ ਸੈਕਟਰੀ 

ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ ਸੇਵਾ ਦਲ ਆਗੂ 

ਅਜੀਤਵਾਲ , ਸਤੰਬਰ 2020 -(ਬਲਵੀਰ ਸਿੰਘ ਬਾਠ)- ਕਾਂਗਰਸ ਹਾਈ ਕਮਾਂਡ ਨੇ ਅੱਜ ਮੋਗਾ ਜ਼ਿਲ੍ਹੇ ਨੂੰ ਬਖਸ਼ਿਆ ਮਾਨ ਸਰਪੰਚ ਰਵੀ ਸ਼ਰਮਾ ਬਣੇ ਸੇਵਾ ਦਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਇਕਬਾਲ ਸਿੰਘ ਡਾਲਾ ਬਣੇ ਪੰਜਾਬ ਦੇ ਜਨਰਲ ਸੈਕਟਰੀ  ਸੇਵਾ ਦਲ ਆਗੂਆਂ ਦੀ ਨਿਯੁਕਤੀ ਸਮੇਂ ਕਾਂਗਰਸੀ ਵਰਕਰਾਂ ਨੇ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਇਸ ਸਮੇਂ ਸੇਵਾ ਦਲ ਪ੍ਰਧਾਨ ਤੇ ਸੈਕਟਰੀ ਸਾਹਿਬ ਨੇ ਬੋਲਦਿਆਂ ਕਿਹਾ ਕਿ ਮੇਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ ਅਤੇ ਦੋ ਹਜ਼ਾਰ ਬਾਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੇਵਾ ਦਲ ਕਾਂਗਰਸ ਹਮੇਸ਼ਾ ਭੂਮਿਕਾ ਨਿਭਾਏਗਾ ਅਤੇ ਕਾਂਗਰਸ ਹਾਈ ਕਮਾਂਡ ਦੇ ਹੁਕਮਾਂ ਤੇ ਪਹਿਰਾ ਦਿੰਦਾ ਰਹੇਗਾ ਇਸ ਸਮੇਂ ਉਨ੍ਹਾਂ ਕਾਂਗਰਸ ਹਾਈਕਮਾਂਡ ਸੋਨੀਆ ਗਾਂਧੀ ਸ੍ਰੀ ਰਾਹੁਲ ਗਾਂਧੀ ਜੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਐਮਪੀ ਰਬਨੀਤ ਸਿੰਘ ਬਿੱਟੂ ਪ੍ਰਧਾਨ ਸੁਨੀਲ ਜਾਖੜ ਲਾਲ ਜੀ ਦੇਸਾਈ ਆਲ ਇੰਡੀਆ ਪ੍ਰਧਾਨ ਨਿਰਮਲ ਸਿੰਘ ਕਾਲੜਾ ਪੰਜਾਬ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਦੀ ਬਾਬਾ ਇੰਦਰਜੀਤ ਸਿੰਘ ਮੀਤ ਪ੍ਰਧਾਨ ਲੋਪੋ ਕਾਂਗਰਸ ਸੇਵਾ ਦਲ ਮੋਗਾ ਤਰਸੇਮ ਸਿੰਘ ਗਿੱਲ ਮੀਤ ਪ੍ਰਧਾਨ ਕਾਂਗਰਸ ਸੇਵਾ ਦਲ ਮੋਗਾ ਬੂਟਾ ਸਿੰਘ ਬੌਡੇ ਬਲਾਕ ਪ੍ਰਧਾਨ ਸੇਵਾ ਦਲ ਨਿਹਾਲ ਸਿੰਘ ਵਾਲਾ ਇਕਬਾਲ ਸਿੰਘ ਸਰਪੰਚ ਝੰਡੇਆਣਾ ਦਵਿੰਦਰ ਸਿੰਘ ਸਰਪੰਚ ਧੂਰਕੋਟ ਜਗਸੀਰ ਸਿੰਘ ਜੱਗਾ ਸਰਪੰਚ ਮੱਦੋਕੇ ਮਨਦੀਪ ਸਿੰਘ ਬਲਾਕ ਸੰਮਤੀ ਮੈਂਬਰ ਡਾਲਾ ਪ੍ਰੀਤਮ ਸਿੰਘ ਬਧਨੀ ਕਲਾਂ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ ਪੰਚਾਇਤ ਮੈਂਬਰ ਜਗਤਾਰ ਸਿੰਘ ਜੱਗਾ ਪੰਚਾਇਤ ਮੈਂਬਰ ਚੂਹੜ ਚੱਕ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਮਲਕੀਤ ਸਿੰਘ ਸਿਕੰਦਰ ਸਿੰਘ ਸਾਬਕਾ ਸਰਪੰਚ ਸਤਨਾਮ ਸਿੰਘ ਨੰਬਰਦਾਰ ਤੋਂ ਇਲਾਵਾ ਕਾਂਗਰਸ ਪਾਰਟੀ ਅਤੇ ਸੇਵਾ ਦਲ ਕਾਂਗਰਸ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ

ਬੀ ਕੇ ਯੂ ਡਕੌਂਦਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਗਹਿਲ,ਹਮੀਦੀ,ਛਾਪਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਧਰਨੇ 

ਮਹਿਲ ਕਲਾਂ/ਬਰਨਾਲਾ-ਸਤੰਬਰ 2020-(ਗੁਰਸੇਵਕ ਸਿੰਘ ਸੋਹੀ)-ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਲਿਆਂਦੇ ਆਰਡੀਨੈਂਸਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਜਾਣ ਦੇ ਵਿਰੋਧ ਵਿੱਚ ਸੂਬਾ ਕਮੇਟੀ ਦੇ ਸੱਦੇ ਉੱਪਰ ਅੱਜ ਪੰਜਾਬ ਬੰਦ ਕਰਨ ਦੇ ਓੁਲੀਕੇ ਗਏ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਗਹਿਲ,ਹਮੀਦੀ,ਛਾਪਾ ਵਿਖੇ ਧਰਨੇ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਜ਼ਿਲ੍ਹਾ ਜਨਰਲ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਜਗਰੂਪ ਸਿੰਘ ਗਹਿਲ,ਗੋਪਾਲ ਸ਼ਰਮਾ ਹਮੀਦੀ,ਰਾਜ ਸਿੰਘ ਰਾਣੂ, ਨਿਰਮਲ ਸਿੰਘ ਸੋਹੀ,ਜੱਗਾ ਸਿੰਘ ਛਾਪਾ,ਜਸਵੰਤ ਸਿੰਘ ਸੋਹੀ,ਕੇਵਲ ਸਿੰਘ ਸਹੌਰ,ਕੁਲਵੰਤ ਸਿੰਘ ਰੰਧਾਵਾ,ਭਾਗ ਸਿੰਘ ਕੁਰੜ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਬਿਜਲੀ ਸੋਧ ਬਿਲ ਪਾਸ ਕਰਕੇ ਸਿੱਧੇ ਤੌਰ ਤੇ ਐਮਐਸਪੀ ਖਤਮ ਕਰਕੇ ਮੰਡੀ ਬੋਰਡ ਨੂੰ ਤੋੜ ਕੇ ਜਿਣਸਾਂ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਖਰੀਦਣ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਅਤੇ ਧਨਾਡ ਲੋਕਾਂ ਨੂੰ ਸੌਂਪ ਕੇ ਕਿਸਾਨਾਂ ਦੇ ਖੇਤੀਬਾੜੀ ਦੇ ਧੰਦਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਨੋਟਬੰਦੀ ਜੀਐਸਟੀ ਵਰਗੇ ਫ਼ੈਸਲਿਆਂ ਨੇ ਦੇਸ਼ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਔਖੇ ਸੰਕਟ ਵਿਚੋਂ ਗੁਜ਼ਰ ਰਹੀ ਕਿਸਾਨੀ ਉੱਪਰ ਕੇਂਦਰ ਸਰਕਾਰ ਵੱਲੋਂ ਅਜਿਹੇ ਹਮਲੇ ਕਰਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਮੋਟਰਾਂ ਦੇ ਬਿਲ ਲਾਉਣ ਸਮੇਤ ਹੋਰ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤਾ ਅਸਤੀਫਾ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਕਿਉਂਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਅਤੇ ਬਾਦਲ ਖਿਲਾਫ ਲੜੇ ਜਾ ਰਹੇ ਸੰਘਰਸ਼ ਦੇ ਦਬਾਅ ਅੱਗੇ ਚੁੱਕਦਿਆਂ ਇਹ ਅਸਤੀਫਾ ਦਿੱਤਾ ਗਿਆ ਹੈ ਉਨ੍ਹਾਂ ਕਿਸਾਨ ਮਜ਼ਦੂਰਾਂ ਦੇ ਇਕੱਠਾਂ ਤੇ ਲਾਈਆਂ ਪਾਬੰਦੀਆਂ ਰੱਦ ਕਰਨ ਲਈ ਅਤੇ ਸਾਰੀਆਂ ਫਸਲਾਂ ਦਾ ਵੱਧ ਤੋ ਵੱਧ ਸਮਰਥਨ ਮੁੱਲ ਲਾਗੂ ਕਰਨ ਦੀ ਮੰਗ ਕੀਤੀ ਇਸ ਮੌਕੇ ਉਨ੍ਹਾਂ ਬੋਲਦਿਆਂ ਇਹ ਵੀ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਕਰਮਜੀਤ ਸਿੰਘ ਉੱਪਲ ਹਰਦਾਸਪੁਰਾ,ਮਿੱਠੂ ਮੁਹੰਮਦ ਮਹਿਲ ਕਲਾਂ,ਮੁਲਾਜ਼ਮ ਫਰੰਟ ਦੇ ਦਲਵਿੰਦਰ ਸਿੰਘ,ਜਸਪਾਲ ਸਿੰਘ ਚੀਮਾ,ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ,ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ,ਕੇਹਰ ਸਿੰਘ,ਕੇਵਲ ਸਿੰਘ ਸਹੌਰ,ਵਜ਼ੀਰ ਸਿੰਘ ਗਹਿਲ,ਭਾਈ ਹਰਪ੍ਰੀਤ ਸਿੰਘ ਮੂੰਮ,ਮਨਜੀਤ ਕੌਰ ਦੀਵਾਨਾ,ਬੂਟਾ ਮੂੰਮ,ਜਗਰੂਪ ਸਿੰਘ ਗਹਿਲ ਆਦਿ ਹਾਜ਼ਰ ਸਨ।

ਅਕਾਲੀ ਦਲ ਬਾਦਲ ਦੀਆ ਵਧਣ ਲੱਗਿਆ ਮੁਸ਼ਕਲਾਂ 

ਸ੍ਰੋਮਣੀ ਕਮੇਟੀ ਮੈਂਬਰ ਤੇ ਭਾਈ ਰਣਜੀਤ ਸਿੰਘ ਨੇ ਬਣਾਈ ਭਵਿੱਖ ਦੀ ਰਣਨੀਤੀ ਕਈ ਘੰਟੇ ਚੱਲੀ ਮੀਟਿੰਗ ਵਿੱਚ ਕੀਤੇ ਚਰਚੇ “

ਮੁਹਾਲੀ, ਸਤੰਬਰ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਅਸਥਾਨ ਜੱਥਾ ਰੰਧਾਵਾ ਵਿੱਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਦਰਜ਼ ਦੇ ਕਰੀਬ SGPC ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿਸ਼ੇਸ਼ ਤੌਰ ‘ਤੇ 328 ਸਰੂਪਾਂ ਦੇ ਮਾਮਲੇ ‘ਤੇ ਵਿਚਾਰ ਕਰਦੇ ਹੋਏ ਅਗਲੀ ਰਣਨੀਤੀ ਬਾਰੇ ਕਈ ਅਹਿਮ ਫ਼ੈਸਲੇ ਲਿੱਤੇ ਗਏ ਅਤੇ ਨਾਲ ਹੀ 28 ਸਤੰਬਰ ਦੇ ਇਜਲਾਸ (ਸ਼ੈਸਨ) ਬਾਰੇ ਵੀ ਗੱਲ-ਬਾਤ ਕੀਤੀ ਗਈ ‘ ਇਸ ਮੌਕੇ ਸਾਬਕਾ ਜਥੇਦਾਰ ਸਾਹਿਬ ਨੇ ਕਿਹਾ ਕਿ ਬਾਕੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਲ ਪ੍ਰਬੰਧ ਦੇ ਅੰਦਰ ਦੀ ਅਤੇ ਸਿੱਖਾਂ ਕੋਲ ਪਿੰਡ ਪਿੰਡ ਪਹੁੰਚਣ ਦੀ ਧਾਰਮਿਕ ਤੌਰ ਤੇ ਖ਼ਾਸ ਰਣਨੀਤੀ ਤਿਆਰ ਕੀਤੀ ਗਈ ਹੈ। ਜੋ ਪ੍ਰੋਗਰਾਮ ਦੀ ਯੋਜਨਾ ਬਣਾਈ ਓਸ ਨਾਲ ਹੁਣ ਕਮੇਟੀ ਨੂੰ ਅੰਦਰੋਂ ਅਤੇ ਬਾਹਰੋਂ ਸਖ਼ਤ ਟੱਕਰ ਦਿੱਤੀ ਜਾਵੇਗੀ ਭਾਈ ਰਣਜੀਤ ਸਿੰਘ ਨੇ ਦਿੱਤਾ ਅੱਜ ਦੀ ਮੀਟਿੰਗ ਕਰਕੇ ਸੰਕੇਤ “ਇਸ ਵਿਸ਼ੇਸ਼ ਮੀਟਿੰਗ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਸ. ਪਰਮਿੰਦਰ ਸਿੰਘ ਢੀਡਸਾ , ਸ੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਪੰਜਾਬ ਸੇਵਾ ਸਿੰਘ ਸੇਖਵਾਂ ਜਿੱਥੇ ਮੌਜੂਦ ਰਹੇ ਨਾਲ ਹੀ ਜਸਵੰਤ ਸਿੰਘ ਪੁੜੈਣ ਮਲਕੀਤ ਸਿੰਘ ਚੰਗਾਲ ਲੋਗੋਵਾਲ ਬਾਬਾ ਗੁਰਮੀਤ ਸਿੰਘ ਤਲੋਕੇਵਾਲ ਹਰਿਆਣਾ ਸਿਰਸਾ ਮਹਿੰਦਰ ਸਿੰਘ ਹੁਸੈਨਪੁਰੀ ,ਮਿੱਠੂ ਸਿੰਘ ਕਾਹਨੇ ਮਾਨਸਾ ਸਰਬੰਸ ਸਿੰਘ ਮਾਣਕੀ ਸਮਰਾਲਾ ਜੈ ਪਾਲ ਸਿੰਘ ਮੰਡੀਆਂ ਮਲੇਰਕੋਟਲਾ ਹਰਦੇਵ ਸਿੰਘ ਰੋਗਲਾ ਦਿੜਬਾ ਅਮਰਜੀਤ ਸਿੰਘ ਬੱਬੀਅਲਾ ਤੇ ਹੋਰ ਮੈਂਬਰ ਹਾਜ਼ਰ ਸਨ ਧਰਮਪਾਲ ਸਿੰਘ ਬਹਿਣੀਵਾਲ   ਪਹਿਲਾ ਤੋ ਹੀ ਵਿਰੋਧੀ ਧਿਰ ਦਾ ਰੋਲ ਨਿਭਾ ਰਹੇ ਮੈਂਬਰਾਂ ਨੂੰ ਵੱਡਾ ਬੱਲ ਮਿਲਿਆ ਕਿਉਂਕਿ ਸੁਖਦੇਵ ਸਿੰਘ ਭੌਰ, ਅਮਰੀਕ ਸਿੰਘ ਸਾਹਪੁਰ, ਸੁਰਜੀਤ ਸਿੰਘ ਤੁਗਲਵਾਲ, ਜਗਜੀਤ ਸਿੰਘ ਖਾਲਸਾ, ਸ੍ਰ ਹਰਪਾਲ ਸਿੰਘ ਪਾਲੀ ਮਛੋਡਾ, ਸ੍ਰ ਅਮਰੀਕ ਸਿੰਘ ਜਨੇਤਪੁਰ ਇਕ ਵੱਡਾ ਗਰੁੱਪ ਸੀ ਅੱਜ ਢੀਡਸਾ ਧੜੇ ਦੇ ਮੈਂਬਰਾਂ ਨਾਲ ਭਾਈ ਰਣਜੀਤ ਸਿੰਘ ਜੀ ਦੀ ਧਾਰਮਿਕ ਅਗਵਾਈ ਹੇਠ ਸ੍ਰੋਮਣੀ ਕਮੇਟੀ ਦੇ ਅੰਦਰ ਵਿਰੋਧ ਦੀ ਸੁਰ ਤਿੱਖੀ ਹੋਵੇਗੀ ਇਹ ਅੱਜ ਦੀ ਮੀਟਿੰਗ ਤੋਂ ਇਹ ਸੰਕੇਤ ਮਿਲ ਰਿਹਾ ਹੈ।

ਹੁਣ ਅਕਤੂਬਰ 'ਚ ਹੋ ਸਕਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ

 ਮੁਹਾਲੀ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 'ਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਤੇ ਬਾਰ੍ਹਵੀਂ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਬੋਰਡ ਦੇ ਸਕੱਤਰ ਮੁਹੰਮਦ ਤਈਅਬ (ਆਈਏਐੱਸ) ਦੇ ਮੁਤਾਬਕ, ਸੂਬੇ ਵਿਚ ਕੋਵਿਡ-19 ਮਹਾਮਾਰੀ ਕਾਰਨ ਸਿੱਖਿਆ ਬੋਰਡ ਨੂੰ ਮਾਰਚ 2020 ਦੀਆਂ ਸਾਲਾਨਾ ਪ੍ਰੀਖਿਆਵਾਂ ਮੁਲਤਵੀ ਕਰਨੀਆਂ ਪਈਆਂ ਸਨ। ਹਾਲਤ ਵਿਚ ਸੁਧਾਰ ਹੋਣ ਕਾਰਨ ਹੁਣ ਦਸਵੀਂ ਦੀਆਂ ਓਪਨ ਸਕੂਲ ਪ੍ਰਣਾਲੀ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਦੇ ਉਨ੍ਹਾਂ ਪ੍ਰੀਖਿਆਰਥੀਆਂ, ਜਿਨ੍ਹਾਂ ਦਾ ਨਤੀਜਾ ਹਾਲੇ ਤਕ ਐਲਾਨਿਆਂ ਨਹੀਂ ਗਿਆ, 26 ਅਕਤੂਬਰ 2020 ਤੋਂ 11 ਨਵੰਬਰ 2020 ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਸਪਲੀਮੈਂਟਰੀ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਦੀ ਪ੍ਰੀਖਿਆਵਾਂ 26 ਅਕਤੂਬਰ 2020 ਤੋਂ 17 ਨਵੰਬਰ 2020 ਤਕ ਸਿੱਖਿਆ ਬੋਰਡ ਵੱਲੋਂ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਤੇ ਕਰਵਾਈ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ ਦੇ ਨਾਲ ਨਾਲ ਸਾਲ 2004 ਤੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਨੂੰ ਦਿੱਤੇ ਗਏ ਸੁਨਹਿਰੀ ਮੌਕੇ ਅਧੀਨ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਵੀ ਪ੍ਰੀਖਿਆ ਹੋਵੇਗੀ।

ਕਿਸਾਨ ਜੱਥੇਬੰਦੀਆ ਨੂੰ ਪੰਥਕ ਅਕਾਲੀ ਲਹਿਰ ਦਾ ਮਿਲਿਆ ਸਮਰਥਨ 

ਫਤਹਿਗੜ ਸਾਹਿਬ , ਸਤੰਬਰ (ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ) ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਫ਼ਤਿਹਗੜ ਸਾਹਿਬ ਅਤੇ ਪੰਥਕ ਅਕਾਲੀ ਲਹਿਰ ਜੱਥਾ ਰੰਧਾਵਾ ਵੱਲੋ ਕਿਸਾਨ ਸੰਘਰਸ਼ ਵਿੱਚ ਹਾਜਰੀ ਭਰੀ ਸਾਥੀਆਂ ਸਮੇਤ ਜੀ.ਟੀ ਰੋੜ ਸਰਹਿੰਦ ਵਿੱਖੇ ਧਰਨੇ ਪ੍ਰਦਰਸ਼ਨ ‘ਚ, ਉਹਨਾ ਨਿਰੋਲ ਧਾਰਮਿਕ ਭਾਸ਼ਨ ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕਿਸਾਨੀ ਨਾਲ ਲਗਾਅ ਬਾਬਾ ਬੰਦਾ ਸਿੰਘ ਬਹਾਦਰ ਵੱਲੋ ਸਰਹੰਦ ਫਤਹਿ ਕਰਨ ਉਪਰੰਤ ਸਾਨੂੰ ਵਾਰਸ ਬਣਾਇਆ ਅੱਜ ਨਰਿੰਦਰ ਮੋਦੀ ਮੁੜ ਸਾਨੂੰ ਨੌਕਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਬਰਦਾਸ਼ਤ ਨਹੀਂ ਹੋਵੇਗੀ  ਕਿਸਾਨ ਭਰਾਵਾਂ ਨੂੰ ਭਰੋਸਾ ਦਿੱਤਾ ਕਿ ਜਿਵੇ ਤੁਸੀ ਮੈਨੂੰ ਦਸ ਸਾਲ ਪਹਿਲਾ ਬਹੁਤ ਵੱਡਾ ਮਾਣ ਦਿੱਤਾ ਸੀ ਮੈ ਵੀ ਇਸ ਸੰਘਰਸ ਵਿੱਚ ਤੁਹਾਡੇ ਨਾਲ ਖੜਾਂਗਾ ਜ਼ਰੂਰਤ ਪੈਣ ਤੇ ਸੰਘਰਸ ਦੌਰਾਨ ਲੰਗਰਾ ਦੇ ਪ੍ਰਬੰਧ ਫਤਹਿਗੜ ਸਾਹਿਬ ਗੁਰੂ ਘਰ ਤੋ ਕਰਵਾਵੇ ਦਿਆਗੇ ਸਾਥ ਦੇਵਾਂਗੇ ਪਿੱਛੇ ਨਹੀਂ ਹੱਟਾਗੇ ਇਲਾਕੇ ਦੇ ਭਾਰੀ ਇਕੱਠ ਵਿੱਚ ਵਾਰ ਵਾਰ ਜੈਕਾਰ ਦੀ ਅਵਾਜ ਸੁਣਾਈ ਦੇ ਰਹੀ ਸੀ !

ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ  - ਜਥੇਦਾਰ ਢਿੱਲੋਂ 

ਅਜੀਤਵਾਲ, ਸਤੰਬਰ 2020 -( ਬਲਵੀਰ ਸਿੰਘ ਬਾਠ )-ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਕਸਬਾ  ਬੱਧਨੀ ਕਲਾਂ ਵਿਖੇ ਵੱਡੀ ਪੱਧਰ ਤੇ ਅਕਾਲੀ ਦਲ ਦੇ ਵਰਕਰ ਨੈਸ਼ਨਲ ਐਵਾਰਡੀ ਚੇਅਰਮੈਨ ਧੀਰ ਸਿੰਘ ਢਿੱਲੋਂ ਤੇ ਸਰਕਲ ਜਥੇਦਾਰ ਪਰਮਜੀਤ ਸਿੰਘ ਚੂੜ ਚੱਕ ਦੀ ਅਗਵਾਈ ਹੇਠ ਅੱਜ ਪਿੰਡ ਚੂੜ ਚੱਕ ਕਫਲਾ ਰਵਾਨਾ ਕੀਤਾ ਗਿਆ  ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਢਿੱਲੋਂ ਨੇ ਕਿਹਾ ਕਿ ਜੇ ਕਿਸਾਨਾਂ ਦਾ ਏਕਾ ਹੋ ਜੇ ਤਾਂ ਜ਼ਾਲਮ ਸਰਕਾਰਾਂ ਨੂੰ ਵਖਤ ਪਾ ਦਿਆਂਗੇ ਸੋਚਣ ਲਈ ਮਜ਼ਬੂਰ ਕਰ ਦਿਆਂਗੇ ਕੇਂਦਰ ਸਰਕਾਰ ਨੂੰ ਉਨ੍ਹਾਂ ਜੰਮ ਕੇ ਵਿਰੋਧ ਕਰਦੇ ਹੋਏ ਕਿਹਾ ਕਿ ਅਸੀਂ ਆਰਡੀਨੈੱਸ ਦਾ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਅਤੇ ਆਉਣ ਵਾਲੇ ਸਮੇਂ ਵਿੱਚ ਆਰਡੀਨੈੱਸ ਨੂੰ ਰੱਦ ਕਰਵਾਉਣ ਲਈ ਖੜ੍ਹਾ ਰਹੇਗਾ ਉਨ੍ਹਾਂ ਕਿਹਾ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਸਖਤ ਆਦੇਸ਼ਾਂ ਤੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਤੌਰ ਤੇ ਸਹਾਰਾ ਦਿੱਤਾ ਗਿਆ ਇਸ ਸਮੇਂ ਉਨ੍ਹਾਂ ਨਾਲ ਹਰਮਿੰਦਰ ਸਿੰਘ ਜਿੰਦਰ ਸਿੰਘ ਡੇਅਰੀ ਵਾਲੇ ਸਰਪ੍ਰੀਤ ਰੇਸ਼ਮ ਸਿੰਘ ਦੇਵ ਸਿੰਘ ਰਾਜੂ ਮਨਜੀਤ ਸਿੰਘ ਢਿੱਲੋਂ ਸਤਪਾਲ ਸਿੰਘ ਇਕਬਾਲ ਸਿੰਘ ਕਾਲਾ ਸੁਰਿੰਦਰ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਅਕਾਲੀ ਵਰਕਰ ਹਾਜ਼ਰ ਸਨ

Sidhu moose wala,Harbhajan maan and many celebrities from pollywood take part in protest with farmers over agricultural bill.

Chandigarh(B.S SHARMA & RANA Shek Dulat)Farmers on Friday begain their protest as part of the "Punjab bandh" call against the farm bills that recently passed in parliament, in which punjabi singer sidhu moose wala, Harbhajan Mann,r-nait & Ranjit bawa like celebrities are supporting the farmers. They took part in the protest also.Several farmers organisations  across punjab state are protesting against the three contentious agricultural bills tabled by the government.

Farmers are protesting against the Agriculture Bill on Friday. 

Chandigarh(B.S SHARMA & Rana Shek Dulat)Many farmer organizations have called a "Nationwide Bandh" today. A nationwide India bandh has been called by the All India Kisan Sangharsh Coordination Committee, All India Kisan Mahasangh and Bharatiya Kisan Union. Many Union ministers including Prime Minister Narendra Modi have assured the farmers that this bill will bring revolutionary changes in the lives of farmers and the system of MSP will remain as before. Despite this, the farmers' organizations say that this bill is going to benefit corporates. Due to this, a "Nationwide Bandh" has been called. The roadway in Punjab-Haryana and Bihar has been affected due to the protest. In many places farmers are sitting on railway tracks.