ਅਜੀਤਵਾਲ, ਸਤੰਬਰ 2020 -( ਬਲਵੀਰ ਸਿੰਘ ਬਾਠ )-ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਕਸਬਾ ਬੱਧਨੀ ਕਲਾਂ ਵਿਖੇ ਵੱਡੀ ਪੱਧਰ ਤੇ ਅਕਾਲੀ ਦਲ ਦੇ ਵਰਕਰ ਨੈਸ਼ਨਲ ਐਵਾਰਡੀ ਚੇਅਰਮੈਨ ਧੀਰ ਸਿੰਘ ਢਿੱਲੋਂ ਤੇ ਸਰਕਲ ਜਥੇਦਾਰ ਪਰਮਜੀਤ ਸਿੰਘ ਚੂੜ ਚੱਕ ਦੀ ਅਗਵਾਈ ਹੇਠ ਅੱਜ ਪਿੰਡ ਚੂੜ ਚੱਕ ਕਫਲਾ ਰਵਾਨਾ ਕੀਤਾ ਗਿਆ ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਢਿੱਲੋਂ ਨੇ ਕਿਹਾ ਕਿ ਜੇ ਕਿਸਾਨਾਂ ਦਾ ਏਕਾ ਹੋ ਜੇ ਤਾਂ ਜ਼ਾਲਮ ਸਰਕਾਰਾਂ ਨੂੰ ਵਖਤ ਪਾ ਦਿਆਂਗੇ ਸੋਚਣ ਲਈ ਮਜ਼ਬੂਰ ਕਰ ਦਿਆਂਗੇ ਕੇਂਦਰ ਸਰਕਾਰ ਨੂੰ ਉਨ੍ਹਾਂ ਜੰਮ ਕੇ ਵਿਰੋਧ ਕਰਦੇ ਹੋਏ ਕਿਹਾ ਕਿ ਅਸੀਂ ਆਰਡੀਨੈੱਸ ਦਾ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਅਤੇ ਆਉਣ ਵਾਲੇ ਸਮੇਂ ਵਿੱਚ ਆਰਡੀਨੈੱਸ ਨੂੰ ਰੱਦ ਕਰਵਾਉਣ ਲਈ ਖੜ੍ਹਾ ਰਹੇਗਾ ਉਨ੍ਹਾਂ ਕਿਹਾ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਸਖਤ ਆਦੇਸ਼ਾਂ ਤੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਤੌਰ ਤੇ ਸਹਾਰਾ ਦਿੱਤਾ ਗਿਆ ਇਸ ਸਮੇਂ ਉਨ੍ਹਾਂ ਨਾਲ ਹਰਮਿੰਦਰ ਸਿੰਘ ਜਿੰਦਰ ਸਿੰਘ ਡੇਅਰੀ ਵਾਲੇ ਸਰਪ੍ਰੀਤ ਰੇਸ਼ਮ ਸਿੰਘ ਦੇਵ ਸਿੰਘ ਰਾਜੂ ਮਨਜੀਤ ਸਿੰਘ ਢਿੱਲੋਂ ਸਤਪਾਲ ਸਿੰਘ ਇਕਬਾਲ ਸਿੰਘ ਕਾਲਾ ਸੁਰਿੰਦਰ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਅਕਾਲੀ ਵਰਕਰ ਹਾਜ਼ਰ ਸਨ