ਧਰਮਕੋਟ (ਜਸਵੀਰ ਨਸੀਰੇਵਾਲੀਆਂ) ਧਰਮਕੋਟ ਹਲਕੇ ਵਿਚ ਜਿੱਥੇ ਅੱਜਕਲ੍ਹ ਅਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ ਹਨ ਉਥੇ ਧਰਮਕੋਟ ਸ਼ਹਿਰ ਵਿੱਚ ਇੱਕ ਵੱਸੋਂ ਵਾਲੀ ਆਬਾਦੀ ਵਿਚ ਬਣੀ ਗੳੂਸਾਲਾਂ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ ਲੋਕਾਂ ਨੇ ਦੱਸਿਆ ਕਿ ਪਹਿਲਾਂ ਇੱਥੇ ਦੋ ਚਾਰ ਗਾਂਵਾ ਰੱਖੀਆਂ ਸੀ ਪਰ ਹੁਣ ਪ੍ਰਬੰਧਕਾਂ ਵੱਲੋਂ ਗਊਸ਼ਾਲਾ ਹੀ ਬਣਾ ਦਿੱਤੀ ਗਈ ਹੈ ਜਿਸ ਕਾਰਨ ਜਦੋਂ ਕੋਈ ਗਊ ਮਰ ਜਾਂਦੀ ਹੈ ਤਾਂ ਉਸ ਦੀ ਬਦਬੂ ਬਹੁਤ ਜਿਆਦਾ ਅੳੁਦੀਂ ਹੈ ਕਈ ਵਾਰ ਗਾਂਵਾ ਘਰਾਂ ਵਿੱਚ ਵੀ ਆ ਜਾਂਦੀਆਂ ਹਨ ਮੁਹੱਲਾ ਵਾਸੀਆਂ ਨੇ ਕਿਹਾ ਕਿ ਕਈ ਵਾਰ ਪ੍ਰਬੰਧਕਾਂ ਨੂੰ ਵੀ ਕਹਿ ਚੁੱਕੇ ਹਾਂ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਇਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਊਸ਼ਾਲਾ ਨੂੰ ਇੱਥੋਂ ਬਾਹਰ ਲਿਜਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ \