You are here

ਪੰਜਾਬ

ਦਿੱਲੀ "ਵਿੱਚ ਮੀਟਿੰਗ ਤੇ ਗਿਆ ਕਿਸਾਨਾਂ ਨਾਲ ਹੋਇਆ ਆ ਕੁੱਝ-Video

ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ, ਨਰਾਜ਼ ਹੋ ਕੇ ਬਾਹਰ ਨਿਕਲੇ ਕਿਸਾਨ

ਪੱਤਰਕਾਰ ਰਾਣਾ ਸੇਖਦੌਲਤ ਦੀ ਵਿਸੇਸ ਰਿਪੋਰਟ  

ਕਿਸਾਨਾਂ ਦਾ ਭਾਰੀ ਇਕੱਠ ਪਹੁੰਚਿਆ 40 ਕਿਲੋਮੀਟਰ ਤੋਂ ਜਗਰਾਉਂ-Video

ਫੂਕਿਆ ਮੋਦੀ ਸਰਕਾਰ ਦਾ ਪੁਤਲਾ 

ਪੱਤਰਕਾਰ ਜਸਮੇਲ਼ ਗਾਲਿਬ/ ਰਾਣਾ ਸੇਖਦੌਲਤ ਦੀ ਰਿਪੋਰਟ

ਭਗਵੰਤ ਮਾਨ ਪਾ ਰਿਹਾ ਕਿਸਾਨਾਂ ਨੂੰ ਪੁੱਠੇ ਰਾਹ "ਸਾਰੀ ਕੱਢੀ ਭੜਾਸ-Video

ਭਗਵੰਤ ਮਾਨ ਨੂੰ ਸੁਣਾਈਆਂ ਖਰੀਆਂ ਖਰੀਆਂ 

ਪੱਤਰਕਾਰ ਰਾਣਾ ਸੇਖਦੌਲਤ ਦੀ ਵਿਸੇਸ ਰਿਪੋਰਟ

     ਹਾਥੀ ਦੇ ਦੰਦ! ✍️ ਸਲੇਮਪੁਰੀ ਦੀ ਚੂੰਢੀ -

ਹਾਥੀ ਦੇ ਦੰਦ!

ਸਮਾਜ ਵਿਚ ਹਰ ਕਿਸਮ ਦੇ ਲੋਕ ਹਨ। ਕਈ ਲੋਕ ਅਜਿਹੇ ਹੁੰਦੇ ਹਨ, ਜਿਹੜੇ ਬਾਹਰੋਂ ਤਾਂ ਨਾਰੀਅਲ ਵਾਂਗ ਸਖਤ ਹੁੰਦੇ ਹਨ, ਜਦ ਕਿ ਅੰਦਰੋਂ ਬਹੁਤ ਨਰਮ ਅਤੇ ਮੁਲਾਇਮ ਹੁੰਦੇ ਹਨ। ਕਈ ਲੋਕ ਅਜਿਹੇ ਹਨ ਜੋ ਕਹਿੰਦੇ ਹਨ, ਉਹ ਕਰਦੇ ਨਹੀਂ, ਕਈ ਲੋਕ ਅਜਿਹੇ ਹਨ ਜੋ ਕਰਦੇ ਹਨ, ਉਹ ਕਹਿੰਦੇ ਨਹੀਂ। ਕਈ ਲੋਕ ਕਾਨੂੰਨ ਦਾ ਮਖੌਟਾ ਪਹਿਨਕੇ ਗੈਰ-ਕਾਨੂੰਨੀ ਕੰਮ ਕਰਦੇ ਹਨ। ਕਈ ਲੋਕ ਪਹਿਰਾਵਾ ਤਾਂ ਸਾਧੂਆਂ ਸੰਤਾਂ ਵਾਲਾ ਪਹਿਨਦੇ ਹਨ, ਪਰ ਅੰਦਰੋਂ ਨਫਰਤ ਅਤੇ ਜੁਲਮ ਦੀ ਅੱਗ ਉਗਲਦੇ ਹਨ। ਕਈ ਲੋਕ ਬਾਹਰੋਂ ਤਾਂ ਅੱਖੜ ਜਿਹੇ  ਲੱਗਦੇ ਹਨ, ਪਰ ਅੰਦਰੋਂ ਪਾਕ - ਪਵਿੱਤਰ ਹੁੰਦੇ ਹਨ। ਕਈ ਲੋਕ ਵੇਖਣ ਨੂੰ ਬਹੁਤ ਚੰਗੇ ਲੱਗਦੇ ਹਨ, ਉਹ ਸਵੇਰ-ਸ਼ਾਮ ਆਪਣੇ ਧਾਰਮਿਕ ਸਥਾਨ 'ਤੇ ਜਾ ਕੇ ਪਾਠ-ਪੂਜਾ ਵੀ ਕਰਦੇ ਹਨ, ਸਮੇਂ ਸਮੇਂ 'ਤੇ ਧਾਰਮਿਕ  ਸਥਾਨਾਂ ਦੀ ਯਾਤਰਾਵਾਂ ਵੀ ਕਰਦੇ ਹਨ, ਤੀਰਥਾਂ 'ਤੇ ਜਾ ਕੇ ਇਸ਼ਨਾਨ ਵੀ ਕਰਦੇ ਹਨ, ਪਰ ਸਰਕਾਰੀ ਗ੍ਰਾਂਟਾਂ, ਰਿਸ਼ਵਤਾਂ, ਕਮਿਸ਼ਨ ਖਾਣ, ਸਰਕਾਰੀ ਜਾਇਦਾਦਾਂ ਅਤੇ ਭੋਲੇ ਭਾਲੇ ਲੋਕਾਂ ਦੀਆਂ ਜਮੀਨਾਂ, ਘਰਾਂ ਅਤੇ ਪਲਾਟਾਂ ਉਪਰ ਕਬਜੇ ਕਰਨ ਸਮੇਂ ਨਾ ਤਾਂ ਕਾਨੂੰਨ ਦੀ ਅਤੇ ਨਾ ਹੀ ਰੱਬ ਦੀ ਜਿਸ ਦੇ ਨਾਂ ਦੀ ਮਾਲਾ ਫੇਰਦੇ ਹਨ, ਦੀ ਕੋਈ ਪ੍ਰਵਾਹ ਕਰਦੇ ਹਨ। ਅਸਲ ਵਿਚ ਸਿਆਸੀ ਲੋਕ ਅਤੇ ਸਾਧੂ ਸੰਤ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ 'ਰੱਬ' ਇੱਕ ਭਰਮ ਹੈ, ਜਿਸ ਦੇ ਨਾਂ 'ਤੇ ਵਧੀਆ ਸਿਆਸਤ ਚਲਾਈ ਜਾ ਸਕਦੀ ਹੈ ਅਤੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਰੱਬ / ਧਰਮ ਦੇ ਨਾਂ 'ਤੇ ਲੋਕਾਂ ਨੂੰ ਲੜਾ ਕੇ, ਭੜਕਾ ਕੇ  ਸਿਆਸਤ ਕੀਤੀ ਜਾ ਸਕਦੀ ਹੈ। ਅਜਿਹੇ ਲੋਕ ਹਾਥੀ ਦੀ ਨਸਲ ਵਿਚੋਂ  ਹੁੰਦੇ ਹਨ। ਅਜਿਹੇ ਲੋਕਾਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਹੁੰਦਾ ਹੈ, ਜਿਵੇਂ ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹੁੰਦੇ ਹਨ। ਕਈ  ਲੋਕ ਨਾਸਤਿਕ ਹੁੰਦੇ ਹਨ, ਪਰ ਧੁਰ-ਅੰਦਰੋਂ ਉਹ  ਆਸਤਿਕ ਹੁੰਦੇ ਹਨ, ਉਹ ਝੂਠ ਬੋਲਣ, ਠੱਗੀ ਮਾਰਨ, ਬੇਈਮਾਨੀ ਅਤੇ ਧੋਖਾਧੜੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ, ਕਿਉਂਕਿ ਉਨ੍ਹਾਂ ਨੂੰ 'ਰੱਬ' ਤੋਂ ਨਹੀਂ ਆਪਣੀ ਅੰਦਰੂਨੀ ਆਤਮਾ ਤੋਂ ਡਰ ਲੱਗਦਾ ਹੈ , ਜਿਹੜੀ ਅਕਸਰ ਮਾੜੇ ਕੰਮਾਂ ਤੋਂ ਝੰਜੋੜ ਦੀ  ਰਹਿੰਦੀ ਹੈ। ਨਾਸਤਿਕ ਲੋਕ ਪਾਖੰਡਵਾਦ ਤੋਂ ਮੁਕਤ ਹੁੰਦੇ, ਉਹ ਜਿਵੇਂ ਅੰਦਰੋਂ ਹੁੰਦੇ ਹਨ, ਤਿਵੇਂ ਬਾਹਰੋਂ ਹੁੰਦੇ ਹਨ।ਕਈ ਲੋਕ ਮਾਸ ਨਹੀਂ ਖਾਂਦੇ, ਪਰ ਸਮਾਜ ਨੂੰ ਖਾਂਦੇ ਹੀ ਨਹੀਂ, ਨਿਗਲ ਜਾਂਦੇ ਹਨ , ਕਈ ਲੋਕ ਸ਼ਰਾਬ ਨਹੀਂ ਪੀਂਦੇ, ਪਰ ਉਹ ਮਜਦੂਰਾਂ, ਗਰੀਬਾਂ, ਮਜਲੂਮਾਂ ਅਤੇ ਆਮ ਲੋਕਾਂ ਦਾ ਖੂਨ ਪੀ ਕੇ ਜਿਉਂਦੇ ਹਨ । ਕਈ ਲੋਕ ਜੀਵ ਹੱਤਿਆ ਨਹੀਂ ਕਰਦੇ, ਪਰ ਮਨੁੱਖਤਾ ਦੀ ਹੱਤਿਆ ਕਰਨਾ, ਬੇਦੋਸ਼ਿਆਂ ਨੂੰ ਮਾਰਨਾ ਉਨ੍ਹਾਂ ਦਾ ਸ਼ੌਕ ਹੈ । ਕਈ ਲੋਕ ਜੀਵ-ਜੰਤੂ ਮਾਰਕੇ ਖਾਣ ਨੂੰ ਬਹੁਤ ਬੁਰਾ ਮੰਨਦੇ ਹਨ, ਪਰ ਦੂਜੇ ਲੋਕਾਂ ਦਾ ਹੱਕ ਮਾਰ ਕੇ ਖਾਣਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਦੂਜਿਆਂ ਦੇ ਹੱਕ ਖਾਣਾ, ਉਨ੍ਹਾਂ ਦਾ ਸ਼ੌਕ, ਕਿੱਤਾ ਅਤੇ ਧਰਮ ਹੁੰਦਾ ਹੈ ।  ਕਈ ਲੋਕ ਮੂੰਹ ਦੇ ਬਹੁਤ ਮਿੱਠੇ ਹੁੰਦੇ ਹਨ ਪਰ ਅੰਦਰੋਂ ਜਹਿਰੀ ਨਾਗ ਵਰਗੇ ਹੁੰਦੇ ਹਨ ਜਦ ਕਿ ਕਈ ਲੋਕ ਮੂੰਹ ਤੋਂ ਅੱਤ ਦੇ ਕੌੜੇ ਪਰ ਅੰਦਰੋਂ ਸ਼ਹਿਦ ਵਰਗੇ ਮਿੱਠੇ ਹੁੰਦੇ ਹਨ।

ਕਈ ਚਲਾਕ ਲੋਕ ਖੁਦ ਚੰਗਾ ਬਣਨ ਲਈ ਦੂਜਿਆਂ ਨੂੰ ਬੁਰਾ ਬਣਾਉਣ ਲਈ ਬਦਨਾਮ ਕਰਦੇ ਹਨ, ਪਰ ਉਹ ਇਸ ਗੱਲ ਤੋਂ ਬੇਖਬਰ ਹਨ, ਕਿ ਸਮਾਂ ਆਉਣ 'ਤੇ ਕੁਦਰਤ ਚਲਾਕ ਲੋਕਾਂ ਦਾ ਚਿਹਰਾ ਬੇਨਕਾਬ ਕਰਕੇ ਰੱਖ ਦਿੰਦੀ ਹੈ। 

ਸਮਾਜ ਵਿਚ ਬਹੁਤ ਘੱਟ ਲੋਕ ਅਜਿਹੇ ਹਨ, ਜਿੰਨ੍ਹਾਂ ਦਾ ਅੰਦਰੂਨੀ ਅਤੇ ਬਾਹਰੀ  ਸਰੂਪ ਇਕ ਸਮਾਨ ਹੁੰਦਾ ਹੈ। 

-ਸੁਖਦੇਵ ਸਲੇਮਪੁਰੀ

09780620233

14 ਅਕਤੂਬਰ, 2020

ਪੈਟਰੋਲ ਪੰਪ ਮਾਲਕ ਨੂੰ ਅਗਵਾ ਕਰਨ ਤੋਂ ਬਾਅਦ ਖੇਤਾਂ ਵਿੱਚ ਛੱਡ ਕੇ ਭੱਜੇ, ਕੀਤੀ ਫਾਇਰਿੰਗ -Video

ਮੋਗਾ ਤੋਂ ਪੱਤਰਕਾਰ ਜਸਵੀਰ ਨਸ਼ੀਲੇਵਾਲੀਆ ਦੀ ਵਿਸੇਸ ਰਿਪੋਰਟ

 ਅੱਜ ਮੋਗਾ ਵਿਚ   ਇਕ ਪੈਟਰੋਲ ਪੰਪ ਮਾਲਕ ਨੂੰ ਅਗਵਾ ਕਰ ਲਿਆ ਗਿਆ ਅਤੇ ਫਿਰ ਉਸ 'ਤੇ ਫਾਇਰਿੰਗ ਕੀਤੀ ਗਈ ਅਤੇ ਬਾਅਦ ਵਿਚ ਖੇਤਾਂ ਵਿਚ  ਛੱਡ ਕੇ ਫਰਾਰ ਹੋ ਗਏ।  ਉਕਤ ਪੈਟਰੋਲ ਪੰਪ ਦੇ ਮਾਲਕ ਨੇ ਆਪਣੀ ਰਿਵਾਲਵਰ ਨਾਲ ਨੌਜਵਾਨਾਂ ਤੇ ਗੋਲੀਬਾਰੀ ਕੀਤੀ, ਜਿਸ ਵਿਚੋਂ ਇਕ ਨੌਜਵਾਨ ਦੇ  ਗੋਲੀ ਲੱਗੀ ਅਤੇ ਅਗਵਾਕਾਰ ਖ਼ੁਦ ਮੋਗਾ ਦੇ ਸਿਵਲ ਹਸਪਤਾਲ ਦਾਖਲ ਹੋ ਗਿਆ  ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ।

 ਜ਼ਖਮੀ ਬਲਦੇਵ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਮਾਲਕ ਨਾਲ ਸਾਡਾ ਕੁਝ ਪੈਸਿਆਂ ਦਾ ਲੈਣ-ਦੇਣ ਹੋਇਆ ਸੀ, ਜਿਸ ਕਾਰਨ ਸਾਡਾ ਪੈਟਰੋਲ ਪੰਪ ਮਾਲਕ ਉਸ ਨਾਲ ਨਾਰਾਜ਼ ਹੋ ਗਿਆ ਅਤੇ ਉਸ ਤੋਂ ਬਾਅਦ ਪੈਟਰੋਲ ਪੰਪ ਮਾਲਕ ਨੇ ਸਾਡੇ 'ਤੇ ਹਮਲਾ ਕਰ ਦਿੱਤਾ।   ਬਲਦੇਵ ਸਿੰਘ ਨੇ ਦੱਸਿਆ ਕਿ ਉਸਨੇ ਪੈਟਰੋਲ ਪੰਪ ਮਾਲਕ ਨੂੰ ਅਗਵਾ ਨਹੀਂ ਕੀਤਾ ਸੀ 

 

   

 

 

 

 

 

ਬੱਚਿਆਂ ਨੂੰ ਸਿੱਖਿਅਤ ਕਰਨ ਲਈ ਦਵਿੰਦਰ ਸਿੰਘ ਬੀਹਲਾ ਦੀ ਨਵੀ ਪਹਿਲ

ਬੱਚਿਆਂ ਨੂੰ 2 ਘੰਟੇ ਅੰਗਰੇਜੀ, ਹਿਸਾਬ ਅਤੇ ਪੰਜਾਬੀ ਦੀ ਸਿੱਖਿਆ ਦੇਣ ਦਾ ਕਾਰਜ ਸੁਰੂ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)- ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਵੱਲੋਂ ਬੱਚਿਆਂ ਨੂੰ 2 ਘੰਟੇ ਅੰਗਰੇਜੀ, ਹਿਸਾਬ ਅਤੇ ਪੰਜਾਬੀ ਦੀ ਸਿੱਖਿਆ ਦੇਣ ਦਾ ਕਾਰਜ ਸੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਦਵਿੰਦਰ ਸਿੰਘ ਬੀਹਲਾ ਨੇ ਦੱਸਿਆ ਕਿ ਅੱਜ ਦੇ ਸਮੇਂ ਬੱਚਿਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣੀ ਸਮੇਂ ਦੀ ਮੁੱਖ ਲੋੜ ਹੈ। ਉੱਚ ਸਿੱਖਿਆ ਪ੍ਰਾਪਤ ਬੱਚੇ ਮਾਪਿਆਂ ਤੇ ਦੇਸ ਦਾ ਨਾਮ ਰੌਸਨ ਕਰਦੇ ਹਨ। ਉਹਨਾਂ ਦੱਸਿਆ ਕਿ ਬਰਨਾਲਾ 'ਚ ਬੱਚਿਆਂ ਨੂੰ 2 ਘੰਟੇ ਸਿੱਖਿਆ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ 'ਚ ਫਿਲਹਾਲ 15 ਬੱਚੇ ਅੰਗਰੇਜੀ, ਪੰਜਾਬੀ ਅਤੇ ਹਿੰਦੀ ਦੀ ਕਲਾਸ ਲਗਾਈ ਜਾਇਆ ਕਰੇਗੀ। ਉਹਨਾਂ ਕਿਹਾ ਕਿ ਟਿਊਬਵੈਲ ਨੰਬਰ 6 ਦੇ ਕੋਲ ਗਿੱਲ ਨਗਰ ਵਿੱਚ ਸੋਮਵਾਰ ਤੋਂ ਸੁੱਕਰਵਾਰ ਅਧਿਆਪਕ ਅਵਿਨਾਸ ਜਿੰਦਲ ਬੱਚਿਆਂ ਨੂੰ ਪੜਾਇਆ ਕਰਨਗੇ। ਆਉਦੇ ਦਿਨਾਂ 'ਚ ਹੋਰਨਾਂ ਵਾਰਡਾਂ 'ਚ ਵੀ ਇਸ ਤਰਾਂ ਦਾ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਝਾ ਨਾ ਰਹਿ ਸਕੇਂ। ਅੱਜ ਬੱਚਿਆਂ ਨੂੰ ਲੋੜ ਹੈ ਪੰਜਾਬੀ ਦੇ ਨਾਲ ਨਾਲ ਅੰਗਰੇਜੀ 'ਚ ਵੀ ਪ੍ਰਪੱਖ ਕਰਨ ਦੀ ਹੈ ਤਾਂ ਜੋ ਬੱਚੇ ਕਿਸੇ ਵੀ ਦੇਸ 'ਚ ਜਾ ਕੇ ਕੰਮ ਕਰ ਸਕੇਂ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਾਤਾ ਪਿਤਾ ਬੱਚਿਆਂ ਨੂੰ ਇਸ ਕਲਾਸ 'ਚ ਭੇਜਣਾ ਚਾਹੁੰਦਾ ਹੈ ਤਾਂ ਅਧਿਆਪਕ ਅਵਿਨਾਸ ਜਿੰਦਲ ਜਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ।

ਵਿਦਿਆਰਥਣ ਸਟਾਲਿਨਪ੍ਰੀਤ ਕੌਰ ਨੇ 80.5 ਅੰਕ ਪ੍ਰਾਪਤ ਕਰਕੇ ਵਧਾਇਆ ਮਾਪਿਆਂ ਦਾ ਮਾਣ।

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -( ਗੁਰਸੇਵਕ ਸਿੰਘ ਸੋਹੀ ) ਇੱਥੋਂ ਨੇੜਲੇ ਪਿੰਡ ਕਾਲਸਾਂ ਦੀ ਹੋਣਹਾਰ ਵਿਦਿਆਰਥਣ ਸਟਾਲਿਨਪ੍ਰੀਤ ਕੌਰ ਪੁੱਤਰੀ ਡਾ.ਜਗਜੀਤ ਸਿੰਘ ਕਾਲਸਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋਂ ਪਿਛਲੇ ਦਿਨੀਂ ਐਲਾਨੇ ਬੀ.ਡੀ.ਐੱਸ.(ਬੈਚਲਰ ਆਫ਼ ਡੈਂਟਲ ਸਾਇੰਸ) ਦੇ ਦੂਸਰੇ ਸਾਲ ਦੇ ਨਤੀਜੇ ਵਿੱਚੋਂ 80.5 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਤਿੰਨਾਂ ਸਬਜੈਕਟਾਂ ਵਿੱਚ ਡਿਸਟਿਕਸ਼ਨ ਹਾਸਲ ਕੀਤੀ ਹੈ। ਇਸ ਸਮੇਂ ਖ਼ੁਸ਼ੀ ਸਾਂਝੀ ਕਰਦੇ ਹੋਏ ਸਟਾਲਿਨਪ੍ਰੀਤ ਕੌਰ ਦੀ ਮਾਤਾ  ਅਜੀਤਪਾਲ ਕੌਰ ਨੇ ਆਪਣੀ ਹੋਣਹਾਰ ਬੱਚੀ ਦੀ ਪੜ੍ਹਾਈ ਬਾਰੇ ਜਾਣਕਾਰੀ ਦੱਸਦਿਆਂ ਕਿਹਾ ਕਿ ਦਸਵੀਂ ਅਤੇ ਬਾਰਵੀਂ ਕਲਾਸ ਵਿੱਚ ਵੀ ਇਨ੍ਹਾਂ ਨੇ ਟੌਪ ਹੀ ਕੀਤਾ ਹੈ। ਭਰਾ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਨਾਨਾ ਜੀ ਸਵਰਗੀ ਗਿਆਨ ਸਿੰਘ ਗਿੱਲ ਅਤੇ ਨਾਨੀ ਜੀ ਸ੍ਰੀਮਤੀ ਨਿਰਮਲ ਕੌਰ ਦੀ ਇਹ ਲਾਡਲੀ ਦੋਹਤੀ ਸੀ। ਉਹ ਮੇਰੇ ਨਾਲੋਂ ਵੀ ਵੱਧ ਮੇਰੀ ਭੈਣ ਨੂੰ ਪਿਆਰ ਕਰਦੇ ਸਨ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਜਗਜੀਤ ਸਿੰਘ ਕਾਲਸਾਂ ਨੂੰ ਉਨ੍ਹਾਂ ਦੀ ਹੋਣਹਾਰ ਬੇਟੀ ਦੀ ਖੁਸ਼ੀ ਸਾਂਝੀ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ,ਡਾਕਟਰ ਸੁਖਵਿੰਦਰ ਸਿੰਘ ਬਾਪਲਾ,ਡਾ ਸੁਰਜੀਤ ਸਿੰਘ ਛਾਪਾ,ਡਾ ਬਲਿਹਾਰ ਸਿੰਘ ਗੋਬਿੰਦਗੜ੍ਹ,ਡਾ ਧਰਵਿੰਦਰ ਸਿੰਘ,ਡਾ ਜਸਵੰਤ ਸਿੰਘ ਛਾਪਾ,ਡਾ ਕੇਸਰ ਖ਼ਾਨ,ਡਾ ਮੁਕੁਲ ਸ਼ਰਮਾ,ਡਾ ਨਾਹਰ ਸਿੰਘ,ਡਾ ਬਲਦੇਵ ਸਿੰਘ ਲੋਹਗੜ,ਡਾ ਜਸਬੀਰ ਸਿੰਘ,ਡਾ ਪਰਮਿੰਦਰ ਸਿੰਘ,ਡਾ ਸੁਖਪਾਲ ਸਿੰਘ,ਡਾ ਸੁਖਵਿੰਦਰ ਸਿੰਘ,ਡਾ ਸੁਰਿੰਦਰਪਾਲ ਸਿੰਘ,ਡਾ ਹਰਚਰਨ ਦਾਸ ਅਤੇ ਡਾ ਗੁਰਪਿੰਦਰ ਸਿੰਘ ਆਦਿ ਨੇ ਖ਼ੁਸ਼ੀ ਸਾਂਝੀ ਕਰਦਿਆਂ ਵਧਾਈਆਂ ਦਿੱਤੀਆਂ ।

ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ 'ਅਕਾਲ ਯੂਥ' ਜਥੇਬੰਦੀ ਦੀ ਸਥਾਪਨਾ 

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-   

ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ 'ਅਕਾਲ ਯੂਥ' ਨਾਂ ਦੀ ਜਥੇਬੰਦੀ ਸਥਾਪਤ ਕੀਤੀ ਹੈ, ਇਸ ਬਾਰੇ ਰਸਮੀ ਐਲਾਨ ਅਕਾਲ ਤਖ਼ਤ ਤੇ ਪੰਜਾਂ ਸਿੰਘਾਂ ਵੱਲੋਂ ਅਰਦਾਸ ਕਰ ਕੇ ਵੀਰਵਾਰ ਨੂੰ ਕੀਤਾ ਜਾਵੇਗਾ। 'ਅਕਾਲ ਯੂਥ' ਦੀ ਸਥਾਪਨਾ ਦੀ ਲੋੜ ਕਿਉਂ ਪਈ? ਬਾਰੇ ਹਵਾਰਾ ਨੇ ਦਾਅਵਾ ਕੀਤਾ ਹੈ ਕਿ ਸਿੱਖ ਸਮਾਜ ਦੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਨਾਲਾਇਕੀ, ਖ਼ੁਦਗ਼ਰਜ਼ੀ ਕਾਰਨ ਲੰਘੇ ਕਾਫ਼ੀ ਅਰਸੇ ਤੋਂ ਪੰਥਕ ਸਫ਼ਾਂ ਵਿਚ ਵਾਪਰੀਆਂ ਘਟਨਾਵਾਂ ਨੇ ਕੌਮ ਨੂੰ ਵੱਡੀ ਢਾਹ ਲਾਈ ਹੈ। ਅਜੋਕੇ ਦੌਰ ਵਿਚ ਬੇਰੋਜ਼ਗਾਰ ਨੌਜਵਾਨਾਂ ਦੀ ਸ਼ਕਤੀ ਦਾ ਨਸ਼ਿਆਂ ਦੇ ਵਪਾਰੀਆਂ ਨੇ ਰੱਜ ਕੇ ਸ਼ੋਸ਼ਣ ਕੀਤਾ ਹੈ।

ਹਵਾਰਾ ਨੇ ਅੱਗੇ ਕਿਹਾ ਕਿ 'ਅਕਾਲ ਯੂਥ' ਨੌਜਵਾਨਾਂ ਦੀ ਤਾਕਤ ਨੂੰ ਹਾਂ-ਪੱਖੀ ਕੰਮਾਂ ਵਿਚ ਲਾਉਣ ਦਾ ਮੌਕਾ ਦੇ ਕੇ ਪੰਜਾਬ ਤੇ ਪੰਥ ਦੀ ਅਗਵਾਈ ਕਰਨ ਦਾ ਮੌਕਾ ਦੇਵੇਗੀ। ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਵੱਲੋਂ ਜਾਰੀ ਬਿਆਨ ਵਿਚ ਸਪਸ਼ਟ ਕੀਤਾ ਗਿਆ ਕਿ ਅਕਾਲ ਯੂਥ ਜਥੇਬੰਦੀ ਕਾਲਜਾਂ ਤੇ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੇ ਦੱਸੇ ਮਾਰਗ 'ਤੇ ਚੱਲਣ ਲਈ ਲਾਮਬੰਦ ਕਰੇਗੀ, ਕਿਸਾਨਾਂ ਦੇ ਹੱਕਾਂ ਲਈ ਜੂਝੇਗੀ, ਗੁਰਦੁਆਰਾ ਸੁਧਾਰ ਵਿਚ ਹਾਂ-ਪੱਖੀ ਭੂਮਿਕਾ ਨਿਭਾਵੇਗੀ। ਕਿਹਾ ਗਿਆ ਹੈ ਕਿ ਅਕਾਲ ਯੂਥ ਵਿਚ ਸਿਆਣੀ ਉਮਰ ਦੇ ਪੰਥ-ਹਿਤੈਸ਼ੀਆਂ ਦੇ ਤਜਰਬੇ ਤੇ ਨੌਜਵਾਨਾਂ ਦੇ ਤਜਰਬੇ ਦਾ ਸੁਮੇਲ ਕਰ ਕੇ ਉਸਾਰੂ ਦਿਸ਼ਾ ਦਾ ਮੀਲ ਪੱਥਰ ਰੱਖਿਆ ਜਾਵੇਗਾ।

ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਕੀਲਾਂ ਦਾ ਧੰਨਵਾਦ

ਸ਼੍ਰੀ ਫਤਿਹਗੜ੍ਹ ਸਾਹਿਬ, ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪਿੰਡ ਤਰਖਾਣ ਮਾਜਰਾ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸੀ ਸਹਿਜਵੀਰ ਦਾ ਤਿੰਨ ਦਿਨਾ ਪੁਲਿਸ ਰਿਮਾਂਡ ਮਿਲਿਆ। ਉਸ ਸਮੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਜਿਥੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਵਕੀਲਾਂ ਦਾ ਧੰਨਵਾਦ ਕੀਤਾ ਜੀਹਨਾ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਉਹ ਇਸ ਦੋਸੀ ਦਾ ਕੇਸ ਨਹੀਂ ਲੜਨਗੇ । ਓਥੇ ਓਹਨਾ ਵੱਲੋ ਮੰਗ ਪੱਤਰ ਦਿਤਾ ਗਿਆ ਕਿ ਉਸ ਤੇ 302 ਲੱਗੇ ਅਤੇ ਫਾਸਟ ਟਰੋਕ ਤੇ ਕੇਸ ਚਲਾਉਣ ਫਾਂਸੀ ਦੀ ਸਜਾ ਹੋਵੇ।

ਨਾਮ ਦਾ ਅਭਿਆਸ ਦੁੱਖਾਂ ਦਾ ਨਾਸ  ✍️ ਸ ਹਰਨਾਰਾਇਣ ਸਿੰਘ ਮੱਲੇਆਣ

1.ਨਾਮ ਜਪਣਾ ਗੁਰੁ ਹੁਕਮ ਦੀ ਪਾਲਣਾ ਹੈ। 
2.ਨਾਮ ਜਾਪ ਵਿਅਕਤੀਤਵ ਜੀਵਨ ਨੂੰ ਸੁਹੇਲਾ ਤੇ ਸਮਾਜ ਅਤੇ ਸੰਸਾਰ ਲਈ ਜ਼ਿਆਦਾ ਲਾਭਕਾਰੀ ਬਣਾਉਣ ਹੈ।
3.ਨਾਮ ਜਪਣ ਨਾਲ ਮਨ ਟਿਕਾਉ ਵਿੱਚ ਆਉਦਾ ਹੈ, ਨਿਰਮਾਣ ਹੁੰਦਾ ਹੈ ਤੇ ਸਦੀਵੀ ਸੁਖ ਦੀ ਅਵਸਥਾ ਖੋੜੇ ਤੇ ਉਮਾਹ ਵਿੱਚ ਰਹਿੰਦਾ ਹੈ।
4.ਨਾਮ ਸਦਕਾ ਸੋਝੀ ਤਿੱਖੀ ਹੁੰਦੀ ਹੈ। ਮਨੁੱਖ ਮਨੋ-ਬ੍ਰਿਿਤਆ ਦੀ ਭਾਵਨਾਤਮਕ ਖੇਡ ਨੂੰ ਸਮਝਣ ਲੱਗ ਪੈਦੀ ਹੈ ਤੇ ਹਓੁਮੈ, ਦੁਬਿਧਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ ਆਦਿ ਦੀ ਪਕੜ ਕਮਜ਼ੋਰ ਪੈ ਜਾਦੀ ਹੈ।
5.ਨਾਮ ਜਪਣ ਵਾਲੇ ਮਨੁੱਖ ਦੇ ਸੁਭਾਉ ਵਿੱਚ ਸਰਬ ਸਾਝੀ ਵਾਲਤਾ, ਦਇਆ, ਨਿਮਰਤਾ, ਸਤਿ, ਸੰਤੋਖ, ਸੰਜਮ ਜੈਸੇ ਦੈਵੀ ਗੁਣ ਪ੍ਰਵੇਸ਼ ਕਰਦੇ ਹਨ ਜੋ ਉਸਦੀ ਰਹਿਤ ਨੂੰ ਨਿਰਮਲ ਅਤੇ ਹਰੱਸਮਈ ਬਣਾਉਦੇ ਹਨ।
6.ਨਾਮ ਜਪਣ ਨਾਲ ਸੰਸਾਰਕ ਪੀੜਾ ਦੇ ਸੋਮੇ ਈਰਖਾ, ਡਰ, ਨਫਰਤ ਬੇਚੈਨੀ, ਗਮ ਆਦਿ ਸਮਾਪਤ ਹੋ ਜਾਂਦੇ ਹਨ।
7.ਇਕ ਮਨ ਹੋ ਕੇ ਨਾਮ ਜਪਣ ਨਾਲ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਹੁੰਦੀ ਹੈ।ਇਸ ਮਿਹਰ ਸਦਕਾ ਸਾਰੇ ਕਾਰਜ ਸੁੱਤੇ ਸਿੱਧ ਰਾਸ ਹੋ ਜਾਂਦੇ ਹਨ।
8.ਜਮ ਦਾ ਤ੍ਰਾਸ ਮਿਟ ਜਾਦਾ ਹੈ ਤੇ ਮਨੁੱਖ ਆਵਾਗਵਨ ਤੋਂ ਮੁਕਤ ਹੋ ਜਾਂਦਾ ਹੈ।
6. ਸੰਗਤ, ਪੰਗਤ 
1.ਸੰਗਤ, ਪੰਗਤ ਸਿੱਖ ਧਾਰਮਿਕ ਜੀਵਨ ਦੇ ਆਵੱਸ਼ਕ ਅੰਗ ਹਨ।ਸੰਗਤ-ਪਗਤ ਦੀ ਪਰੰਪਰਾ ਗੁਰੁ ਨਾਨਕ ਦੇਵ ਜੀ ਨੇ ਆਪ ਸ਼ੁਰੂ ਕੀਤਾ।ਜਿੱਥੇ-ਜਿੱਥੇ ਗਏ ਸੰਗਤਾ ਕਾਇਮ ਕੀਤੀਆ। ਸੰਗਤ, ਪੰਗਤ ਦੇ ਸਥਾਨ ਦਾ ਨਾਉ ਪਹਿਲਾ ਧਰਮਸਾਲ ਤੇ ਫਿਰ ਗੁਰਦੁਆਰਾ ਹੋਇਆ।
2.ਸੰਗਤ.ਪੰਗਤ ਰਾਹੀ ਇਸਤ੍ਰੀ ਨੂੰ ਘਰ ਦੀ ਚਾਰ-ਦੀਵਾਰੀ ਵਿਚੌੋਂ ਕੱਢ ਕੇ ਧਾਰਮਿਕ ਤੇ ਸਮਾਜਿਕ ਜੀਵਨ ਵਿੱਚ ਸ਼ਾਮਿਲ ਕੀਤਾ ਗਿਆ। ਇਸਤ੍ਰੀ ਨੂੰ ਪੁਰਸ਼ ਦੇ ਬਰਾਬਰ ਦਰਜਾ ਦਿੱਤਾ ਗਿਆ ਤੇ ਪਤੀ ਦੇ ਮਰ ਜਾਣ ਤੇ ਪਤਨੀ ਨੂੰ ਸਤੀ ਕਰਨ ਦੀ ਮਨਾਹੀ ਕੀਤੀ ਗਈ। ਵਿਧਵਾ ਲਈ ਵਿਆਹ ਜਾਇਜ਼ ਮੰਨਿਆ ਗਿਆ ਤੇ ਘੁੰਡ ਦਾ ਰਿਵਾਜ ਬੰਦ ਕੀਤਾ ਗਿਆ। ਕੁੜੀਆ ਮਾਰਨ ਦੀ ਸਖਤ ਮਨਾਹੀ ਕੀਤੀ ਗਈ। ਇਸਤ੍ਰੀ ਲਈ ਘਰ ਤੋਂ ਬਾਹਰ ਧਾਰਮਿਕ, ਸਮਾਜਕ, ਆਰਥਿਕ ਤੇ ਹੋਰ ਕਾਰਜ਼ਾ ਲਈ ਬੂਹੇ ਹਰ ਪਾਸੇ ਖੁੱਲ੍ਹੇ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ

 

ਫ਼ਤਹਿਗੜ੍ਹ ਸਾਹਿਬ, ਅਕਤੂਬਰ 2020 -(ਰਾਣਾ ਸੇਖਦੌਲਤ)-  ਨਜ਼ਦੀਕੀ ਪਿੰਡ ਤਰਖਾਣ ਮਾਜਰਾ ਵਿਖੇ ਇੱਕ ਕਾਰ ਸਵਾਰ ਨੌਜਵਾਨ ਵਲੋਂ ਗੁਰੂਦੁਆਰਾ ਸਾਹਿਬ 'ਚ ਮੱਥਾ ਟੇਕਣ ਦਾ ਬਹਾਨਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਲਕੀਤ ਸਿੰਘ ਨੇ ਦੱਸਿਆ ਕਿ ਵਿਅਕਤੀ ਨਾਭਾ ਵਲੋਂ ਕਾਰ ਵਿਚ ਗੁਰਦੁਆਰਾ ਸਾਹਿਬ ਵਿਖੇ ਆਇਆ ਤੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਦਰਬਾਰ ਸਾਹਿਬ ਦਾ ਤਾਲਾ ਖੋਲੋ ਕਿਉਂਕਿ ਉਸ ਨੇ ਮੱਥਾ ਟੇਕਣਾ ਹੈ ਜਦੋਂ ਉਨ੍ਹਾਂ ਦਰਬਾਰ ਸਾਹਿਬ ਦਾ ਤਾਲਾ ਖੋਲ੍ਹਿਆ ਤਾਂ ਉਕਤ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਇਸ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਉਕਤ ਵਿਅਕਤੀ ਨੂੰ ਫੜ੍ਹ ਕੇ ਉਸ ਦੀ ਚੰਗੀ ਭੁਗਤ ਸੁਆਰ ਕੇ ਉਸ ਦੀ ਕਾਰ ਭੰਨ ਦਿੱਤੀ ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਵਿਅਕਤੀ ਕਿਥੋਂ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਅਜਿਹਾ ਕਿਉਂ ਕੀਤਾ ਹੈ।  

ਪੰਜਾਬ 'ਚ 15 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ

ਸਵਿਮਿੰਗ ਪੂਲ ਖੋਲ੍ਹਣ ਦੀ ਆਗਿਆ

200 ਵਿਅਕਤੀ ਦੇ ਸਮਾਗਮ ਦੀ ਵੀ ਪ੍ਰਵਾਨਗੀ

ਸਰਕਾਰ ਦੇ ਨਵੇਂ ਪ੍ਰਬੰਧਾਂ ਅਤੇ ਕਿਹੜੀਆਂ ਦਿੱਤੀਆਂ ਛੋਟਾਂ ਵਾਰੇ ਜਾਣਕਾਰੀ ਫੋਟ ਉਪਰ ਹੁਕਮ ਨੂੰ ਪੜੋ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਵਿਦਿਅਕ ਅਦਾਰੇ, ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਕੋਚਿੰਗ ਸੈਂਟਰ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਗ੍ਹਿ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 9ਵੀਂ ਤੋਂ 12ਵੀਂ ਜਮਾਤ ਤਕ ਸਕੂਲ ਅਤੇ ਕੋਚਿੰਗ ਸੈਂਟਰ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਖੋਲ੍ਹੇ ਜਾਣਗੇ। ਵਿਦਿਆਰਥੀਆਂ ਨੂੰ ਹਾਜ਼ਰੀ ਯਕੀਨੀ ਬਣਾਉਣ ਲਈ ਨਹੀਂ ਕਿਹਾ ਜਾ ਸਕਦਾ। ਵਿਦਿਆਰਥੀਆਂ ਦੇ ਮਾਪਿਆਂ ਦੀ ਲਿਖਤੀ ਸਹਿਮਤੀ ਜ਼ਰੂਰੀ ਹੋਵੇਗੀ। ਸਕੂਲ ਪ੍ਰਬੰਧਕਾਂ ਨੂੰ ਕਰੋਨਾ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਸਕੂਲ ਖੋਲ੍ਹਣ ਦੀ ਇਜ਼ਾਜਤ ਹੋਵੇਗੀ।  ਇਸੇ ਤਰ੍ਹਾਂ 15 ਅਕਤੂਬਰ ਤੋਂ ਤੈਰਾਕੀ ਪੂਲ ਵੀ ਯੁਵਕ ਸੇਵਾਵਾਂ ਤੇ ਖੇਡ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਵਪਾਰ ਨਾਲ ਸਬੰਧਿਤ ਪ੍ਰਦਰਸ਼ਨੀਆਂ ਵੀ ਵਣਜ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਹਾਲ, ਕਮਰੇ ਵਿਚ ਇਕ ਛੱਤ 'ਤੇ ਹੋਣ ਵਾਲੇ ਪ੍ਰਰੋਗਰਾਮ ਵਿਚ 200 ਵਿਅਕਤੀਆਂ ਦੇ ਸਮਾਗਮ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਸਮਾਗਮ ਵਿਚ ਸ਼ਾਮਲ ਹੋਣ ਲਈ ਮਾਸਕ ਪਹਿਨਣਾ, ਥਰਮਲ ਸਕੈਨਿੰਗ, ਹੱਥ ਸਾਬਣ ਨਾਲ ਧੋਣ ਜਾਂ ਸੈਨੇਟਾਈਜਰ ਅਤੇ ਸਰੀਰਕ ਫ਼ਾਸਲੇ ਦੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਖੁੱਲ੍ਹੀ ਥਾਂ 'ਤੇ ਪ੍ਰਰੋਗਰਾਮ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਿਆ ਲੈਣੀ ਲਾਜ਼ਮੀ ਹੋਵੇਗੀ। ਖੁੱਲ੍ਹੀ ਥਾਂ ਹੋਣ ਵਾਲੇ ਸਮਾਗਮਾਂ ਵਿਚ ਸਰੀਰਕ ਦੂਰੀ, ਮਾਸਕ ਪਾਉਣਾ, ਸੈਨੇਟਾਈਜਰ ਜਾਂ ਸਾਬਣ ਨਾਲ ਹੱਥ ਧੋਣ ਦੀ ਸ਼ਰਤ ਲਾਈ ਗਈ ਹੈ। ਪਰ ਖ਼ੁਸ਼ੀ ਦੇ ਸਮਾਗਮਾਂ ਵਿਚ 100 ਵਿਅਕਤੀਆਂ ਤੋਂ ਵੱਧ ਦੇ ਇਕੱਠ 'ਤੇ ਪਾਬੰਦੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਚੇਤੇ ਰਹੇ ਕਿ ਵਿਸ਼ਵ ਪੱਧਰ 'ਤੇ ਕਰੋਨਾ ਦੇ ਸੰਕਟ ਕਾਰਨ 24 ਮਾਰਚ ਤੋਂ ਵਿਦਿਅਕ ਅਦਾਰੇ ਬੰਦ ਸਨ।

ਸਿੱਖਾਂ ਨੇ ਸਦੀ ਪੁਰਾਣੇ ਇਤਿਹਾਸ ਨੂੰ ਦੁਹਰਾਇਆ

ਦਲਿਤ ਅਤੇ ਘੱਟ ਗਿਣਤੀ ਜਥੇਬੰਦੀ ਨੇ ਸੰਗਤੀ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ ’ਚ ਦੇਗ ਕਰਵਾਈ 

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  ਦਲਿਤ ਅਤੇ ਘੱਟ ਗਿਣਤੀ ਜਥੇਬੰਦੀ ਨੇ ਹੋਰਾਂ ਨਾਲ ਮਿਲ ਕੇ ਕਰੀਬ ਸੌ ਸਾਲ ਪਹਿਲਾਂ ਵਾਪਰੀ ਘਟਨਾ ਦੀ ਯਾਦ ਵਿੱਚ ‘ਦਲਿਤ ਮੁੜ ਪ੍ਰਵੇਸ਼ ਸ੍ਰੀ ਹਰਿਮੰਦਰ ਸਾਹਿਬ’ ਸਮਾਗਮ ਕੀਤਾ ਅਤੇ ਅੱਜ ਮੁੜ ਸ੍ਰੀ ਹਰਿਮੰਦਰ ਸਾਹਿਬ ’ਚ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ’ਚ ਅਰਦਾਸ ਵੀ ਕਰਵਾਈ ਗਈ ਅਤੇ ਮੰਗ ਪੱਤਰ ਵੀ ਸੌਂਪਿਆ ਗਿਆ।

ਭਾਈ ਗੁਰਦਾਸ ਹਾਲ ’ਚ ਹੋਏ ਸਮਾਗਮ ਦੌਰਾਨ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਗੁਰਬਾਣੀ ਦੇ ਕੀਰਤਨ ਮਗਰੋਂ ਸੌ ਸਾਲ ਪਹਿਲਾਂ ਵਾਪਰੀ ਘਟਨਾ ਦੇ ਇਤਿਹਾਸ ’ਤੇ ਚਾਨਣਾ ਪਾਇਆ ਗਿਆ। ਜਥੇਬੰਦੀ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਨੇ ਦੱਸਿਆ ਕਿ ਅੰਗਰੇਜ਼ਾਂ ਦੇ ਰਾਜ ਵੇਲੇ ਜਦੋ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰੂਧਾਮਾਂ ’ਤੇ ਮਹੰਤ ਕਾਬਜ਼ ਹੋ ਗਏ ਸਨ ਤਾਂ ਉਨ੍ਹਾਂ ਦਲਿਤ ਸਿੱਖਾਂ ਨੂੰ ਗੁਰੂਘਰਾਂ ’ਚ ਆਉਣ ਤੋਂ ਰੋਕ ਦਿੱਤਾ ਸੀ ਅਤੇ ਕੜਾਹ ਪ੍ਰਸ਼ਾਦ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ। ਇਸ ਸਬੰਧ ਵਿਚ 10, 11 ਅਤੇ 12 ਅਕਤੂੁਬਰ 1920 ਵਿਚ ਜੱਲ੍ਹਿਆਂਵਾਲਾ ਬਾਗ ਵਿਚ ਇਕੱਠ ਕੀਤਾ ਗਿਆ। ਦੋ ਦਿਨ ਦੀਵਾਨ ਚੱਲੇ ਅਤੇ 12 ਅਕਤੂਬਰ ਵਾਲੇ ਦਿਨ ਖਾਲਸਾ ਕਾਲਜ ਦੇ ਪ੍ਰੋ. ਤੇਜਾ ਸਿੰਘ ਭੁੱਚਰ, ਪ੍ਰੋ. ਨਰਿੰਜਨ ਸਿੰਘ, ਦਲਿਤ ਸਿੱਖ ਆਗੂ ਮਹਿਤਾਬ ਸਿੰਘ, ਕਰਤਾਰ ਸਿੰੰਘ ਝੱਬਰ ਤੇ ਹੋਰਨਾਂ ਨਾਲ ਦਲਿਤ ਸਿੱਖ ਭਾਈਚਾਰੇ ਦੀ ਸੰਗਤ ਸ੍ਰੀ ਦਰਬਾਰ ਸਾਹਿਬ ਪੁੱਜੀ, ਜਿਥੇ ਕਾਬਜ਼ ਮਹੰਤਾਂ ਨਾਲ ਊਨ੍ਹਾਂ ਦੀ ਤਕਰਾਰ ਹੋਈ ਅਤੇ ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣ ’ਤੇ ਗੱਲ ਮੁਕੀ। ਹੁਕਮਨਾਮਾ ਹੱਕ ਵਿਚ ਆਇਆ ਤਾਂ ਮਹੰਤ ਛੱਡ ਕੇ ਭੱਜ ਗਏ। ਉਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ ਅਤੇ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ।

ਅੱਜ ਵੀ 100 ਸਾਲ ਪਹਿਲਾਂ ਵਾਂਗ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰਥਮ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਆਖਿਆ ਕਿ ਇਸ ਲਹਿਰ ਵਿਚੋਂ ਹੀ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੀ ਰਾਜਸੀ ਜਥੇਬੰਦੀ ਵਜੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਏ ਹਨ। ਉਨ੍ਹਾਂ ਆਖਿਆ ਕਿ ਅੱਜ ਦਾ ਦਿਨ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੋਸ਼ੋ-ਖਰੋਸ਼ ਨਾਲ ਮਨਾਉਣਾ ਚਾਹੀਦਾ ਸੀ। ਉਨਾਂ ਆਖਿਆ ਕਿ ਇਸ ਘਟਨਾ ਦੇ 100 ਸਾਲ ਬੀਤਣ ਮਗਰੋ ਅੱਜ ਚਿੰਤਨ ਤੇ ਮੰਥਨ ਦੀ ਲੋੜ ਹੈ। ਭਾਈ ਮਰਦਾਨਾ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸ਼ੁਰੂ ਤੋਂ ਹੀ ਭਾਈ ਮਰਦਾਨਾ ਨੂੰ ਨਾਲ ਰੱਖਿਆ ਸੀ। ਉਨ੍ਹਾਂ ਆਖਿਆ,‘‘ਸੰਗਤ ਤੇ ਪੰਗਤ ਦਾ ਸਿਧਾਂਤ ਖ਼ਤਮ ਹੁੰਦਾ ਜਾ ਰਿਹਾ ਹੈ, ਪਿੰਡਾਂ ਵਿਚ ਜਾਤਾਂ ’ਤੇ ਆਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਬਣੇ ਹੋਏ ਹਨ। ਅੱਜ ਮੁੜ ਪੁਰਾਤਨ ਸਿਧਾਂਤਾਂ ’ਤੇ ਚੱਲਣ ਦੀ ਲੋੜ ਹੈ। ਗੁਰੂ ਸਿਧਾਂਤ ਨਾਲ ਸਿਆਸਤ ਨਹੀਂ ਹੋਣੀ ਚਾਹੀਦੀ ਹੈ।’’ ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਨੇ ਮੰਗ ਰੱਖੀ ਕਿ ਖਾਲਸਾ ਕਾਲਜ ਦੇ ਵਿਦਿਅਕ ਅਦਾਰਿਆਂ ਵਿਚ ਦਲਿਤ ਸਿੱਖ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਦੌਰਾਨ ਪ੍ਰੋਫੈਸਰ ਤੇਜਾ ਸਿੰਘ ਭੁੱਚਰ ਅਤੇ ਕਰਤਾਰ ਸਿੰਘ ਝੱਬਰ ਦੇ ਪਰਿਵਾਰ ਵਿੱਚੋਂ ਵੀ ਮੈਂਬਰ ਪੁੱਜੇ ਹੋਏ ਸਨ, ਜਿਨ੍ਹਾਂ ਵਿਚ ਭੁਪਿੰਦਰ ਸਿੰੰਘ ਅਤੇ ਹਰਚਰਨ ਸਿੰਘ ਸ਼ਾਮਲ ਸਨ। ਇਸੇ ਤਰ੍ਹਾਂ ਦੇਗ ਲੈ ਕੇ ਜਾਣ ਵਾਲੇ ਪਾਲਾ ਸਿੰੰਘ ਦੇ ਪਰਿਵਾਰ ਵਿਚੋਂ ਕ੍ਰਿਪਾਲ ਸਿੰਘ ਰਾਹੀ ਸ਼ਾਮਲ ਸਨ।

ਊਨ੍ਹਾਂ ਨੂੰ ਪ੍ਰਬੰਧਕਾਂ ਨੇ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਵਿਚ ਖਾਲਸਾ ਕਾਲਜ ਸਕੂਲ ਦੇ ਪ੍ਰਿੰਸੀਪਲ ਤੇ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰੰਘ ਗੋਗੋਆਣੀ, ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਤੋਂ ਸ਼ਾਮ ਸਿੰਘ, ਗਲੋਬਲ ਸਿੱਖ ਕੌਂਸਲ ਵਲੋਂ ਗੁਰਪ੍ਰੀਤ ਸਿੰਘ, ਸ਼ਹੀਦ ਬਾਬਾ ਬੀਰ ਸਿੰਘ ਫਾਉੂਂਡੇਸ਼ਨ ਦੇ ਨੁਮਾਇੰਦੇ ਸਮੇਤ ਸਿੱਖ ਵਿਦਵਾਨ ਪ੍ਰੋ. ਮਨਜੀਤ ਸਿੰਘ, ਪ੍ਰੋ. ਜਗਦੀਸ਼ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਜਗਦੇਵ ਸਿੰਘ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਦੇ ਸਰਪ੍ਰਸਤ ਡਾ. ਰਾਜ ਕੁਮਾਰ ਹੰਸ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਚੰਡੀਗੜ੍ਹ ਚ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਰਣਨੀਤੀ ਬਣਾਉਣ ਲਈ ਅੱਜ ਇਕੱਠੀਆਂ ਹੋਣਗੀਆਂ 29 ਕਿਸਾਨ ਯੂਨੀਅਨਾਂ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ 14 ਅਕਤੂਬਰ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਅਤੇ ਅਗਲੀ ਰਣਨੀਤੀ ਬਣਾਉਣ ਲਈ 29 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਮੰਗਲਵਾਰ ਸਵੇਰੇ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਪੰਜਾਬ ਸਰਕਾਰ ਵੱਲੋਂ ਗਠਿਤ ਤਿੰਨ ਮੰਤਰੀਆਂ ਦੇ ਆਧਾਰਿਤ ਕਮੇਟੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ। ਉਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੀਟਿੰਗ ਵਿਚ ਨਾ ਜਾਣ ਦਾ ਫ਼ੈਸਲਾ ਲਿਆ ਹੈ।

ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਕਿਸਾਨ ਆਗੂ ਬਲਜਿੰਦਰ ਸਿੰਘ ਤਲਵੰਡੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਕਿਸਾਨਾਂ ਵਿਚ ਫੁੱਟ ਪਾਉਣ ਦਾ ਯਤਨ ਕਰ ਰਹੀ ਹੈ ਕਿਉਂਕਿ ਮੀਟਿੰਗ ਵਿਚ ਹਰਿਆਣਾ ਤੇ ਦੂਸਰੇ ਰਾਜਾਂ ਦੇ ਕਿਸਾਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਮੀਟਿੰਗ ਵਿਚ ਕੌਣ-ਕੌਣ ਸ਼ਾਮਲ ਹੋਣਗੇ। ਜਦੋਂ ਤਕ ਪ੍ਰਧਾਨ ਮੰਤਰੀ ਖੁਦ ਮੀਟਿੰਗ ਵਿਚ ਸ਼ਾਮਲ ਨਹੀਂ ਹੁੰਦੇ ਉਦੋਂ ਤਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਵੇਗੀ। ਬਲਜਿੰਦਰ ਤਲਵੰਡੀ ਦਾ ਕਹਿਣਾ ਹੈ ਕਿ 29 ਜਥੇਬੰਦੀਆਂ ਦੀ ਸਾਂਝੀ ਕਮੇਟੀ ਵੱਲੋਂ ਕਿਸਾਨ ਹਿੱਤਾਂ ਵਿਚ ਲਏ ਜਾਣ ਵਾਲੇ ਫ਼ੈਸਲਿਆਂ ਨਾਲ ਉਹ ਸਹਿਮਤ ਹੋਣਗੇ।

29 ਕਿਸਾਨ ਯੂਨੀਅਨਾਂ ਦੀ ਮੰਗਲਵਾਰ ਦੀ ਮੀਟਿੰਗ ਵਿਚ ਬੁੱਧਵਾਰ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਬਾਰੇ ਚਰਚਾ ਕੀਤੀ ਜਾਵੇਗੀ। ਜ਼ਿਆਦਾਤਰ ਕਿਸਾਨ ਆਗੂ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਹਿਮਤ ਹਨ, ਪਰ ਮੀਟਿੰਗ ਵਿਚ ਖੇਤੀ ਕਾਨੂੰਨ ਅਤੇ ਹੋਰ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਦਾ ਕਹਿਣਾ ਹੈ ਕਿਸਾਨ ਘੋਲ ਨੂੰ ਅਗਲੀ ਦਿਸ਼ਾ ਦੇਣ ਲਈ ਅੰਤਿਮ ਫ਼ੈਸਲਾ 15 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਲਿਆ ਜਾਵੇਗਾ ਕਿਉਂਕਿ ਬੁੱਧਵਾਰ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ 'ਚ ਕੇਂਦਰ ਦੇ ਰੁਖ਼ ਦਾ ਪਤਾ ਵੀ ਲੱਗ ਜਾਵੇਗਾ। ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ ਰੇਲਵੇ ਲਾਈਨਾਂ,ਟੋਲ ਪਲਾਜੇ ਅਤੇ ਰਿਲਾਇੰਸ ਦੇ ਪੰਪਾਂ 'ਤੇ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ। ਪੰਜਾਬ ਦੇ ਹਰੇਕ ਵਰਗ ਅਤੇ ਸਿਆਸੀ ਪਾਰਟੀ ਨੇ (ਭਾਜਪਾ ਤੋਂ ਬਿਨਾਂ) ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ ਹੋਇਆ ਹੈ। ਕਈ ਥਾਵਾਂ ਤੇ ਭਾਜਪਾ ਵਰਕਰ ਵੀ ਪਾਰਟੀ ਛੱਡ ਕਿਸਾਨਾਂ ਨਾਲ ਮਿਲ ਚੁੱਕੇ ਹਨ।

ਬਾਘਾ ਪੁਰਾਣਾ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈਂਦੀਆਂ 

ਮੋਗਾ, ਅਕਤੂਬਰ 2020  (ਜੱਜ ਮਸੀਤਾਂ) ਕਸਬੇ ਅੰਦਰ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਵਿੱਚ ਹਫੜਾ-ਦਫੜੀ ਮਚਾ ਦਿੱਤੀ ਹੈ ਭਾਂਵੇ ਪੁਲਸ ਚੌਕਸੀ ਨਾਲ ਕੰਮ ਰਹੀ ਹੈ ਪਰ ਚੋਰ ਇਸ ਤੋਂ ਵੱਧ ਚੋਕਸੀ ਨਾਲ ਲੁੱਟਾਂ-ਖੋਹਾਂ ਚੋਰੀਆਂ ਕਰਨ 'ਚ ਸਰਗਰਮ ਹਨ ਕੁਝ ਦਿਨ ਪਹਿਲਾਂ ਪੰਜਾਬ ਕੌਰ ਪਾਰਕ 'ਚ ਇਕ ਮਕਾਨ ਅੰਦਰੋਂ ਪਰਿਵਾਰ ਨੂੰ ਦਵਾਈ ਸੁੰਘਾਹ ਕੇ ਕਰੀਬ 8 ਲੱਖ ਰੁਪਏ ਦੀ ਲੁਟੇਰੇ ਲੁੱਟ ਕਰਕੇ ਲੈ ਗਏ ਸਨ ਅਤੇ ਚੋਰਾਂ ਨੇ ਆਪਣੀ ਸਰਗਰਮੀ ਵਧਾਉਦਿਆਂ ਬੀਤੀ ਰਾਤ ਚਨੂੰਵਾਲਾ ਰੋਡ ਤੇ ਸਥਿਤ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ 'ਚ 2 ਦਵਾਈਆਂ ਦੀਆਂ ਦੁਕਾਨਾਂ ਅਤੇ 1 ਬਿਜਲੀ ਦੀ ਦੁਕਾਨ ਸ਼ਾਮਲ ਹੈ। ਚੋਰਾਂ ਨੇ ਬਾਂਸਲ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਜਿੰਦਰੇ ਭੰਨੇ ਜਿੱਥੋ ਉਨ੍ਹਾਂ ਨੇ 15 ਹਜ਼ਾਰ ਰੁਪਏ ਦੀ ਨਕਦੀ ਅਤੇ 5 ਲੱਖ ਰੁਪਏ ਦਾ ਤਾਬਾ ਚੋਰੀ ਕਰ ਲਿਆ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਪਰੀ ਘਟਨਾ ਬਾਰੇ ਇਹ ਸਵੇਰੇ ਪਤਾ ਲੱਗਾ ਅਤੇ ਦੁਕਾਨ 'ਚੋਂ ਤਾਬੇ ਤੋਂ ਬਿਨਾਂ ਹੋਰ ਵੀ ਬਿਜਲੀ ਦਾ ਸਾਮਾਨ ਚੋਰੀ ਹੋਇਆ ਹੈ।ਦੂਸਰੀ ਘਟਨਾ ਹੇਮਕੁੰਟ ਮੈਡੀਕੋਜ ਵਿਖੇ ਵਾਪਰੀ ਜਿੱਥੋਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਜੈਕ ਨਾਲ ਚੱਕ ਕੇ ਉਸ 'ਚੋਂ ਸੀ.ਸੀ.ਵੀ.ਕੈਮਰੇ ਦੀ ਡੀ.ਵੀ.ਡੀ. ਅਤੇ ਹੋਰ ਸਾਮਾਨ ਲੈ ਗਏ ਅਤੇ ਇਸ ਦੇ ਨਾਲ ਲੱਗਦੀ ਦੁਕਾਨ ਫਰੈਡਜ ਮੈਡੀਕਲ ਹਾਲ ਦਾ ਵੀ ਸ਼ਟਰ ਭੰਨਿਆ ਗਿਆ। ਸ਼ਹਿਰ ਵਾਸੀਆਂ ਪਵਨ ਗੋਇਲ, ਵਿਜੇ ਬਾਂਸਲ, ਬਿੱਟੂ ਮਿੱਤਲ , ਦੀਪਕ ਬਾਂਸਲ, ਸੁਰਿੰਦਰ ਬਾਂਸਲ, ਰਾਕੇਸ ਤੋਤਾ, ਸੁਰਿੰਦਰ ਬਾਂਸਲ ਡੀ.ਐਮ, ਪਵਨ ਢੰਡ, ਸੰਤ ਰਾਮ ਭੰਡਾਰੀ , ਕੁਲਵੰਤ ਰਾਏ ਅਰੋੜਾ, ਬਲਵਿੰਰ ਸਿੰਘ ਗਰੀਨ ਵਾਲੇ, ਸਤੀਸ਼ ਗਰਗ, ਰਜਿੰਦਰ ਗੋਇਲ, ਧਰਮਪਾਲ ਕਾਂਸਲ, ਅਸ਼ਵਨੀ ਮਿੱਤਲ ਪ੍ਰਧਾਨ ਨੇ ਪੁਲਸ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਚੋਰਾਂ ਲੁਟੇਰਿਆਂ ਦੇ ਹੌਸਲੇ ਤੋੜਨ ਲਈ ਪੁਲਸ ਨੂੰ ਵਧੇਰੇ ਚੋਕਸ ਹੋਣ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਚੋਰ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਉਸ ਤਰ੍ਹਾਂ ਦੁਕਾਨਦਾਰ ਭਾਈਚਾਰੇ ਦਾ ਜਿਉਣਾ ਦੁੱਭਰ ਹੋ ਗਿਆ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜਿੰਨੀਆਂ ਵੀ ਚੋਰੀਆਂ ਹੋਈਆਂ ਹਨ ਇਹ ਚੋਰ ਪੁਲਸ ਦੇ ਸ਼ਿਕੰਜੇ ਤੋ ਬਾਹਰ ਹਨ, ਜਿਸ ਕਰਕੇ ਪੁਲਸ ਨੂੰ ਹੋਰ ਵੀ ਸਖਤ ਕੁਦਮ ਚੁੱਕਣ ਦੀ ਵੱਡੀ ਲੋੜ ਹੈ। ਘਟਨਾ ਵਾਲੀ ਥਾਂ ਤੇ ਥਾਣਾ ਮੁਖੀ ਪਹੁੰਚੇ: ਥਾਣਾ ਮੁਖੀ ਹਰਮਨਜੀਤ ਸਿੰਘ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਜਾਇਜਾ ਲਿਆ ਅਤੇ ਉਨ੍ਹਾਂ ਨਾਲ ਜਦੋਂ ਘਟਨਾ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹੋਈਆਂ ਚੋਰੀਆਂ ਨੂੰ ਪੁਲਸ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਪੁਲਸ ਚੋਰਾਂ ਦੇ ਬਾਘਾਪੁਰਾਣਾ 'ਚ ਪੈਰ ਨਹੀਂ ਜੰਮਣ ਦੇਵੇਗੀ ਅਤੇ ਅਤੇ ਜਿੰਨੀਆਂ ਵੀ ਚੋਰੀਆਂ ਕੀਤੀਆਂ ਹਨ ਉਨ੍ਹਾਂ ਚੋਰਾਂ ਨੂੰ ਪੁਲਸ ਖੁਡਾਂ 'ਚੋਂ ਬਾਹਰ ਕੱਢ ਕੇ ਦਮ ਲਵੇਗੀ, ਜਿਸ ਲਈ ਪੁਲਸ ਨੇ ਸਾਰਾ ਪ੍ਰਬੰਧ ਕਰ ਦਿੱਤਾ ਹੈ ਅਤੇ ਦਿਨ ਰਾਤ ਦੀ ਗਸ਼ਤ ਲਈ ਸਖ਼ਤ ਕਦਮ ਚੁੱਕੇ ਗਏ ਹਨ ਤਾਂ ਕਿ ਚੋਰ ਕਿਸੇ ਤਰ੍ਹਾਂ ਦਾ ਫਾਇਦਾ ਨਾ ਉਠਾ ਸਕਣ। ਥਾਣਾ ਮੁਖੀ ਨੇ ਕਿਹਾ ਕਿ ਪੁਲਸ ਲੋਕਾਂ ਦੀ ਜਾਂਚ ਮਾਲ ਦੀ ਰਾਖੀ ਲਈ ਪੂਰੀ ਤਰਾਂ ਪਾਬੰਦ ਹੈ।

ਮੋਗੇ ਦੇ ਸਿਵਲ ਹਸਪਤਾਲ ਦੀ ਸ਼ਰਮਸਾਰ ਘਟਨਾ ਸੁਣ ਕੇ ਸਿਰ ਝੁੱਕ ਜਾਂਦਾ ਹੈ

ਮੋਗੇ (ਜੱਜ ਮਸੀਤਾਂ )  ਮੋਗੇ ਦੇ ਸਿਵਲ ਹਸਪਤਾਲ ਦੀ ਸ਼ਰਮਸਾਰ ਘਟਨਾ ਸੁਣ ਕੇ ਸਿਰ ਝੁੱਕ ਜਾਂਦਾ ਹੈ। ਲੱਖ ਲਾਹਨਤਾ  ਇਹੋ ਜੇ ਡਾਕਟਰਾਂ ਤੇ ਸਰਕਾਰਾਂ ਦੇ

ਅੱਜ ਸਵੇਰੇ 5.30 ਵਜੇ ਮੋਗੇ ਸਰਕਾਰੀ ਹਸਪਤਾਲ ਵਿੱਚ ਗ਼ਰੀਬ ਪਰਿਵਾਰ ਦੀ ਲੜਕੀ ਡਿਲੀਵਰੀ ਕਰਵਾਉਣ ਲਈ ਆਈ  ਹਸਪਤਾਲ ਵਾਲਿਆਂ ਨੇ ਇਹ ਕਹਿ ਰੈਫਰ ਕਰ ਦਿੱਤਾ ਕਿ ਵੱਡਾ ਆਪਰੇਸ਼ਨ ਹੋਵੇਗਾ ਪਰ ਗਰੀਬ ਪਰਿਵਾਰ ਹੋਣ ਕਰਕੇ ਬਾਹਰ ਹੀ ਪਾਰਕਿੰਗ ਚ ਬੈਠ ਗਿਆ 10 ਮਿੰਟਾ ਬਾਅਦ ਬਾਹਰ ਫਰਸ਼ ਤੇ ਨਾਰਮਲ ਡਲਿਵਰੀ ਹੋ ਗਈ ਜਨਮ ਦੇਣ ਵਾਲੀ ਬੱਚੀ ਕਿੰਨਾ ਟਾਈਮ ਮਿਟੀ ਚ ਪਈ ਰਹੀ. ਡਾਕਟਰ ਨੇ ਸਿਰਫ ਇਸ ਕਰਕੇ ਰੈਫਰ ਕਰ ਦਿਤਾ ਕੇ ਦੂਜੇ ਹਸਪਤਾਲ ਚ ਢਿੱਡ ਪਾੜਨ ਦਾ ਕਮਿਸ਼ਨ ਮਿਲੂਗਾ.ਪਰ 10 ਮਿੰਟ ਬਾਅਦ ਫਰਸ਼ ਤੇ ਬੱਚਾ ਨੋਰਮਲ ਜਨਮ ਲੈ ਲੈਦਾ ਹੈ। ਯ ਹੱਦ ਆ ਐਨੀ ਜਮੀਰ ਮਰਗੀ ਓਸ ਡਾਕਟਰ ਦੀ ਚਾਰ ਪੈਸਿਆ ਖਾਤਰ ਸਾਡੀਆ ਜਿੰਦਗੀਆ ਨਾਲ ਖੇਡ ਦੇ ਨੇ ਇਹ ਲੋਕ। ਲੱਖਾ ਰੁਪਏ ਤਨਖਾਹਾ ਨੇ ਇੰਨਾ ਦੀਆ। ਇਹੋ ਜੇ ਗੰਦੇ ਡਾਕਟਰਾ ਦੇ ਲੱਖ ਲਾਹਨਤਾ ।

ਸ਼ਾਹਕੋਟ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਪੋਸਤ ਚੂਰਾ ਬਰਾਮਦ

ਮੋਗਾ (ਜੱਜ ਮਸੀਤਾਂ )ਸ਼ਾਹਕੋਟ ਪੁਲਿਸ ਵੱਲੋਂ ਅੱਜ ਭਾਰੀ ਮਾਤਰਾ ਵਿੱਚ ਨਸ਼ਾ ਤਸਕਰਾਂ ਨੂੰ ਫੜ ਕੇ ਚੂਰਾ ਪੋਸਤ ਬਰਾਮਦ ਦਾ ਮਾਮਲਾ ਸਾਹਮਣੇ ਆਇਆ ਡਾ: ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ, ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ 05 ਕੁਇੰਟਲ 25 ਕਿਲੋਗ੍ਰਾਮ ਡੋਡੇ ਚੂਰਾ ਪੋਸਤ,15000 ਰੁਪਏ ਭਾਰਤੀ ਕਰੰਸੀ ,01 ਕਾਰ ਅਲਟੋ ਨੰਬਰ PB-09-AH-9656 , 01 ਟਰੱਕ ਨੰਬਰ JK-22-7925 ਸਮੇਤ 04 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ |

ਐਸ ਈ ਬੱਚਿਆਂ ਦੇ ਵਜੀਫੇ ਵਿੱਚ  ਘਪਲਾ ਕਰਨ ਵਾਲਿਆ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ

ਮੋਗਾ,ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਬੰਦ ਦੇ ਸੱਦੇ ਉਪਰ ਮਿਤੀ10 ਅਕਤੂਬਰ 2020 ਨੂੰ ਮੋਗਾ ਸ਼ਹਿਰ ਦੀਆਂ ਸਮੂਹ ਦਲਿਤ ਅਤੇ ਇਨਸਾਫ਼ਪਸੰਦ ਜਥੇਬੰਦੀਆਂ ਵਲੋਂ ਮਨੀਸ਼ਾ ਭੈਣ ਦੇ ਕਾਤਲਾਂ ਨੂੰ ਫ਼ਾਸੀ ਦੀ ਸ਼ਜਾ ਦਿਵਾਉਣ ਅਤੇ ਐਸ ਸੀ ਬੱਚਿਆਂ ਦਾ ਵਜੀਫ਼ਾ ਖਾਣ ਵਾਲੇ ਮੰਤਰੀ ਦੇ ਵਿਰੋਧ ਵਿੱਚ ਮੋਗਾ ਬੰਦ। ਉਸ ਸਮੇ  ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆ ਨੇ ਸਹਿਯੋਗ ਦਿੱਤਾ ਅਤੇ ਬੰਦ ਨੂੰ ਸਫਲਤਾ ਪੂਰਬਕ ਚਲਾਉਣ ਵਾਲੇ ਆਗੂ ਸੁਖਮੰਦਰ ਸਿੰਘ ਗੱਜਣਵਾਲਾ,ਰਜਿੰਦਰ ਸਿੰਘ ਰਿਆੜ,ਅੈਸ ਪੀ ਮੁਖਤਿਆਰ ਸਿੰਘ,ਐਡਵੋਕੇਟ ਕਮਲਜੀਤ ਸਿੰਘ ਗਿੱਲ ਸਤਪਾਲ ਅਣਜਾਣ,ਰਾਜੂ ਸਹੋਤਾ ,ਰਾਜਪਾਲ ਸਿੰਘ ਆਪਣੇ ਸਾਥੀਆਂ ਸਮੇਤ।

ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਫਿਰੋਜ਼ਪੁਰ ਲੁਧਿਆਣਾ ਮੁੱਖ ਮਾਰਗ ਕੀਤਾ ਜਾਮ  

ਅਜੀਤਵਾਲ ,ਅਕਤੂਬਰ 2020 -(ਬਲਵੀਰ ਸਿੰਘ ਬਾਠ)- ਫਿਰੋਜ਼ਪੁਰ ਲੁਧਿਆਣਾ ਮੁੱਖ ਮਾਰਗ ਤੇ ਅਜੀਤਵਾਲ ਮੋਗਾ ਕਸਬੇ ਦੇ ਬਿਜਲੀ ਘਰ ਅੱਗੇ ਅੱਜ ਕਿਸਾਨਾਂ ਨੇ ਖੇਤੀ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਅਣਮਿੱਥੇ ਸਮੇਂ ਲਈ ਸਵੇਰੇ ਸਾਢੇ ਦਸ ਵਜੇ ਧਰਨਾ ਲਗਾ ਦਿੱਤਾ ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋ ਗਈ ਕਿਸਾਨਾਂ ਦੀ ਮੰਗ ਹੈ ਕਿ ਇੱਕ ਹਫ਼ਤੇ ਤੋਂ ਖੇਤੀ ਖੇਤਰ ਦੀ ਬਿਜਲੀ ਬੰਦ ਕਰ ਦਿੱਤੀ ਗਈ ਜਦਕਿ ਫ਼ਸਲਾਂ ਨੂੰ ਪਾਣੀ ਲਾਉਣ ਦੀ ਸਮੱਸਿਆ ਆ ਰਹੀ ਹੈ ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਬਿਜਲੀ ਸਪਲਾਈ ਦਸ ਘੰਟੇ ਤੱਕ ਦਾ ਭਰੋਸਾ ਨਹੀਂ ਦਿੱਤਾ ਜਾਂਦਾ ਧਰਨਾ ਨਹੀਂ ਚੁੱਕਿਆ ਜਾਵੇਗਾ ਧਰਨੇ ਦਾ ਪਤਾ ਲੱਗਦਿਆਂ ਹੀ ਪੁਲਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ

ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ - ਚੇਅਰਮੈਨ ਢਿੱਲੋਂ 

ਅਜੀਤਵਾਲ,ਅਕਤੂਬਰ 2020 -(ਬਲਬੀਰ ਸਿੰਘ ਬਾਠ)-  ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਆਉਣ ਵਾਲੇ ਸਮੇਂ ਚ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਨੈਸ਼ਨਲ ਅਵਾਰਡੀ ਰਣਧੀਰ ਸਿੰਘ ਢਿੱਲੋਂ ਨੇ ਜਨ ਸ਼ਕਤੀ ਨਿਊਜ਼ ਪੰਜਾਬ ਨਾਲ ਗੱਲਬਾਤ ਕਰਦਿਆਂ ਕਿਹਾ ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈੱਸ ਬਿੱਲਾਂ ਦਾ ਅਕਾਲੀ ਦਲ ਵੱਲੋਂ ਦੱਬ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਚ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਸਮੇਂ ਉਨ੍ਹਾਂ ਨੇ ਖੇਤੀ ਆਰਡੀਨੈਂਸ ਬਿਲਾਂ ਬਾਰੇ ਵਿਚਾਰਾਂ ਵੀ ਕੀਤੀਆਂ ਇਸ ਸਮੇਂ ਉਨ੍ਹਾਂ ਕਿਹਾ ਕਿ ਖੱਬੇ ਪੱਖੀ ਪਾਰਟੀਆਂ ਰਾਜਨੀਤੀ ਛੱਡ ਕੇ ਕਿਸਾਨਾਂ ਦੇ ਹਾਂ ਵਿੱਚ ਹਾਂ ਮਿਲਾ ਕੇ ਆਰਡੀਨੈਂਸ ਵੇਲਾਂ ਦਾ ਵਿਰੋਧ ਕਰਨ ਤਾਂ ਹੀ ਅਸੀਂ ਬਿੱਲ ਰੱਦ ਕਰਵਾ ਸਕਦੇ ਇਸ ਸਮੇਂ ਉਨ੍ਹਾਂ ਨਾਲ ਜਿੰਦਰ ਸਿੰਘ ਡੇਅਰੀ ਵਾਲੇ ਸੁਖਵੰਤ ਸਿੰਘ ਸੁੱਖੀ ਮਨਜੀਤ ਸਿੰਘ ਢਿੱਲੋਂ ਰਾਜਿੰਦਰ ਸਿੰਘ ਮਨਜੀਤ ਸਿੰਘ ਢਿੱਲੋਂ ਸਾਬਕਾ ਪੰਚਾਇਤ ਮੈਂਬਰ ਦੇਵ ਸਿੰਘ  ਰੇਸ਼ਮ ਸਿੰਘ ਮਲਕੀਤ ਸਿੰਘ ਦਲੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ