ਮਹਿਲ ਕਲਾਂ /ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਲੈ ਕੇ ਸਮੁੱਚੇ ਦੇਸ਼ ਦੇ ਕਿਸਾਨਾਂ ਨੇ ਪੂਰੇ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਥਾਂ ਥਾਂ ਤੇ ਰੋਸ ਮੁਜ਼ਾਹਰੇ ਕਰ ਕੇ ਮੋਦੀ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਗਟ ਕੀਤਾ ਕਿਸਾਨ ਮਜ਼ਦੂਰ ਯੂਨੀਅਨ ਸਮੇਤ ਜਿੱਥੇ ਵੱਖ ਵੱਖ ਜਥੇਬੰਦੀਆਂ ਦਾ ਵਿਸ਼ਾਲ ਘੇਰਾ ਵਧਦਾ ਗਿਆ,ਉੱਥੇ ਡਾਕਟਰ ਯੂਨੀਅਨਾਂ, ਵਕੀਲ ਯੂਨੀਅਨਾਂ ,ਪਟਵਾਰ ਯੂਨੀਅਨਾਂ ,ਰਿਟਾਇਰਡ ਪੁਲਿਸ ਪੈਨਸ਼ਨਜ਼ ਯੂਨੀਅਨਾਂ ,ਆੜ੍ਹਤੀਆ ਯੂਨੀਅਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ,ਉਥੇ ਦੁਕਾਨਦਾਰ ਯੂਨੀਅਨਾਂ ਨੇ ਵੀ ਵਧ ਚੜ੍ਹ ਕੇ ਆਪਣਾ ਰੋਲ ਅਦਾ ਕੀਤਾ । ਮਹਿਲ ਕਲਾਂ ਵਿੱਚ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਵਿੱਚ ਪੰਜ ਸੌ ਦੇ ਕਰੀਬ ਦੁਕਾਨਦਾਰਾਂ ਨੇ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਝੰਡੇ ਹੇਠ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ । ਹਜ਼ਾਰਾਂ ਦੇ ਇਸ ਇਕੱਠ ਲਈ ਸਮੂਹ ਦੁਕਾਨਦਾਰਾਂ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਸ਼ੇਸ਼ ਤੌਰ ਤੇ ਚਾਹ ਦਾ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ । 31 ਜਥੇਬੰਦੀਆਂ ਦੇ ਵੱਖ ਵੱਖ ਆਗੂਆਂ ਵੱਲੋਂ ਦੁਕਾਨਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ,ਹਰਦੀਪ ਸਿੰਘ ਬੀਹਲਾ,ਜਗਦੀਪ ਸਿੰਘ ਮਠਾੜੂ, ਜਗਦੀਸ਼ ਸਿੰਘ ਪੰਨੂੰ,ਪ੍ਰਿੰਸ ਅਰੋੜਾ,ਅਵਤਾਰ ਸਿੰਘ ਬਾਵਾ,ਆਤਮਾ ਸਿੰਘ ,ਮਨਦੀਪ ਕੁਮਾਰ ਚੀਕੂ ,ਗੁਰਪ੍ਰੀਤ ਸਿੰਘ ਅਣਖੀ,ਪੰਨਾ ਮਿੱਤੂ,ਐਡਵੋਕੇਟ ਗੁਰਜੋਤ ਸਿੰਘ ,ਲੱਕੀ ਪਾਸੀ ,ਬੂਟਾ ਸਿੰਘ ਗੰਗੋਹਰ ,'ਕਰਮ ਉੱਪਲ,ਬਲਦੇਵ ਸਿੰਘ ਗਾਗੇਵਾਲ ',ਬੂਟਾ ਸਿੰਘ ਮਹਿਲ ਕਲਾਂ,ਰੇਸ਼ਮ ਸਿੰਘ ਰਾਮਗੜ੍ਹੀਆ,ਜਗਜੀਤ ਸਿੰਘ ਮਾਹਲ ,ਜਗਦੇਵ ਸਿੰਘ ਕਾਲਾ,ਸੁਖਵਿੰਦਰ ਸਿੰਘ ਹੈਰੀ ,ਪ੍ਰਦੀਪ ਕੁਮਾਰ ਵਰਮਾ,ਡਾ ਅਮਰਿੰਦਰ ਸਿੰਘ,ਅਮਨਦੀਪ ਬਾਂਸਲ,, ਬੂਟਾ ਸਿੰਘ ਮਹਿਲ ਕਲਾਂ,ਸੰਜੀਵ ਕੁਮਾਰ ,ਜਗਤਾਰ ਸਿੰਘ ਗਿੱਲ ,ਅਕਬਰ ਖਾਨ ,ਦਿਲਬਰ ਖ਼ਾਨ,ਮੁਹੰਮਦ ਆਰਿਫ ,ਮੁਹੰਮਦ ਲਿਆਸ ,ਦਰਸ਼ਨ ਸਿੰਘ ਰਾਏ,ਮੁਹੰਮਦ ਦਿਲਸ਼ਾਦ ਅਲੀ,ਡਾ ਪਰਮਿੰਦਰ ਸਿੰਘ,ਜਰਨੈਲ ਸਿੰਘ ਸੋਢਾ,ਕੁਲਵਿੰਦਰ ਸਿੰਘ ਕਲਾਲਮਾਜਰਾ,ਮੋਨੂੰ ਸ਼ਰਮਾ,ਰੂਬਲ ਕੈਨੇਡਾ ,ਬਲਜੀਤ ਸਿੰਘ ਗੰਗੋਹਰ,ਮੁਹੰਮਦ ਵਾਕਿਫ ,ਪੰਡਿਤ ਡੇਅਰੀ ਸਹਿਜੜਾ ,ਪਰਦੀਪ ਕੁਮਾਰ ਵਰਮਾ,ਗੁਰਮੀਤ ਸਿੰਘ ,ਰਾਹੁਲ ਕੌਂਸਲ ਆਦਿ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜਰ ਸਨ ।