You are here

ਪੰਜਾਬ

  ਪਿੰਡ ਲੋਪੋ ਵਿਖੇ ਕਰਜ਼ਾ ਮੁਆਫ਼ੀ ਅਤੇ ਆਏ ਨੋਟਿਸਾਂ ਖਿਲਾਫ਼ ਰੋਸ ਪ੍ਦਰਸ਼ਨ

ਬੱਧਨੀ ਕਲਾਂ /ਅਜੀਤਵਾਲ 17 ਅਗਸਤ (ਨਛੱਤਰ ਸੰਧੂ)

ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡ ਲੋਪੋ ਵਿਖੇ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਅੰਨ੍ਹੀ ਬੇਤਰਸ ਲੁੱਟ ਅਤੇ ਸਨਾਖਤ ਵਾਸਤੇ ਲਏ ਚੈੱਕਾਂ ਦੇ ਅਧਾਰ ਤੇ ਭੇਜੇ ਨੋਟਿਸਾਂ ਖਿਲਾਫ਼ ਰੋਸ ਪ੍ਦਰਸ਼ਨ ਕਰਕੇ ਕੰਪਨੀ ਅੱਪ ਮਨੀ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਜਿਥੇ ਵੱਡੀ ਗਿਣਤੀ ਵਿੱਚ ਮਜਦੂਰ ਮਰਦ-ਔਰਤਾਂ ਸਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਅਾਗੂ ਦਰਸ਼ਨ ਸਿੰਘ ਹਿੰਮਤਪੁਰਾ ਨੇ ਦੱਸਿਆ ਹੈ ਕਿ ਅੱਪ ਮਨੀ ਕੰਪਨੀ ਵਲੋਂ ਪਿੰਡ ਲੋਪੋ (ਮੋਗਾ) ਚ ਵੱਡੀ ਗਿਣਤੀ ਮਜਦੂਰ ਔਰਤਾਂ ਨੂੰ ਲੋਨ ਪਾਸ ਕੀਤੇ ਗਏ ਹਨ। ਜਿਨ੍ਹਾਂ ਚੋਂ ਕਈਆਂ ਨੂੰ 50 ਹਜ਼ਾਰ ਲੋਨ ਪਾਸ ਕਰਨ ਬਾਅਦ 5 ਹਜ਼ਾਰ ਫਾਈਲ ਖਰਚਾ ਕੱਟਕੇ 45 ਹਜਾਰ ਰੁਪਏ ਦਿੱਤੇ ਗਏ। ਜੋ ਕਿ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਇਸੇ ਤਰ੍ਹਾਂ ਕਈ ਮਜਦੂਰ ਔਰਤਾਂ ਜਿਵੇਂ ਗੁਰਪ੍ਰੀਤ ਕੌਰ ਪਤਨੀ ਜੋਗਿੰਦਰ ਸਿੰਘ 47600 ਰੁਪਏ, ਕਿਰਨਦੀਪ ਕੌਰ ਪਤਨੀ ਗੁਰਪਾਲ ਸਿੰਘ 61200 ਰੁਪਏ, ਅਮਨਦੀਪ ਕੌਰ ਪਤਨੀ ਜੀਵਨ ਸਿੰਘ 30600 ਰੁਪਏ ਵਾਪਸ ਕਰਨ ਤੋਂ ਬਾਅਦ ਵੀ 81600 ਰੁਪਏ ਦੇ ਨੋਟਿਸ ਭੇਜੇ ਜਾ ਚੁੱਕੇ ਹਨ। ਮਜਦੂਰ ਆਗੂ ਮੇਜਰ ਸਿੰਘ ਕਾਲੇਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਵਲੋਂ ਮਚਾਈ ਅੰਨ੍ਹੀ ਸੂਦਖੋਰੀ ਲੁੱਟ ਲਈ ਸਰਕਾਰਾਂ ਹੀ ਜੁਮੇਵਾਰ ਹੈ । ਇਕ ਪਾਸੇ ਇਹਨਾਂ ਕੰਪਨੀਆਂ ਨੂੰ ਤਾਂ 68000 ਹਜ਼ਾਰ ਕਰੋੜ ਰੁਪਏ ਦੇ ਕਰਜੇ ਮੁਆਫ਼ ਕਰ ਦਿੱਤੇ ਗਏ ਪਰ ਲੋਕਾਂ ਦੀ ਲੁੱਟ ਲਈ ਖੁਲ੍ਹੀਆਂ ਛੋਟਾਂ ਦੇ ਰੱਖੀਆਂ ਹਨ।ਕਰੋਨਾ ਮਹਾਂਮਾਰੀ ਕਾਰਨ ਸਰਕਾਰਾਂ ਵਲੋਂ ਕੀਤੇ ਲਾਕਡਾਉਨ ਜਾਂ ਕਰਫਿਊ ਕਾਰਨ ਹੀ ਲੋਕ ਆਪਣੇ ਘਰਾਂ ਚ ਰਹਿਣ ਲਈ ਮਜ਼ਬੂਰ ਹੋਏ ਸਨ। ਪਰ ਮਸੀਬਤ ਦੀ ਘੜੀ ਚ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਸਰਕਾਰਾਂ ਵਲੋਂ ਲੋਕ ਵਿਰੋਧੀ ਨੀਤੀਆਂ ਰਾਹੀਂ ਰਹਿੰਦੀ ਕਸਰ ਵੀ ਕੱਢੀ ਜਾ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ 25 ਅਗਸਤ ਨੂੰ ਸੂਬਾ ਕਮੇਟੀ ਦੇ ਸੱਦੇ ਤਹਿਤ ਕਾਂਗਰਸੀ MLA ਡਾ:ਹਰਜੋਤ ਕਮਲ ਦੇ ਦਫਤਰ ਮੋਗਾ ਮੂਹਰੇ ਰੋਸ ਪ੍ਦਸਰਨ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਖੇਤ ਮਜਦੂਰਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣ ਅਤੇ ਕੰਪਨੀਆਂ ਦੀ ਅੰਨ੍ਹੀ ਸੂਦਖੋਰੀ ਲੁੱਟ ਨੂੰ ਨੱਥ ਪਾਈ ਜਾਵੇ, ਬਿਜਲੀ ਬਿੱਲ ਮੁਆਫ਼ ਕਰਨ, ਪੱਕਾ ਰੁਜ਼ਗਾਰ ਲੈਣ, ਰਾਸਨ ਵੰਡਵਾਉਣ, ਪਲਾਟ, ਜਮੀਨੀ ਸੁਧਾਰ ਜਕਨੂੰਨ ਲਾਗੂ ਕਰਨ ਆਦਿ ਮੰਗਾਂ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ਜਾਵੇਗੀ।ਉਕਤ ਆਗੂਆਂ ਤੋਂ ਇਲਾਵਾ ਜੱਗਾ ਸਿੰਘ ਕੁੱਸਾ, ਦਰਸਨ ਸਿੰਘ ਘੋਲੀਆ ਕਲਾਂ, ਜਸਵੰਤ ਸਿੰਘ ਮੱਲੇਅਾਣਾ, ਤਰਸੇਮ ਸਿੰਘ ਬੌਡੇ, ਹਰਪ੍ਰੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ, ਨਸੀਬ ਕੌਰ, ਮਨਦੀਪ ਕੌਰ ਸਾਰੇ ਲੋਪੋ ਆਦਿ ਆਗੂ ਹਾਜ਼ਰ ਸਨ।

ਆਸ਼ਾ ਵਰਕਰ ਤੇ ਫੈਸੀਲੇਟਰ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਮਹਿਲ ਕਲਾਂ ਹਸਪਤਾਲ ਵਿਖੇ ਧਰਨਾ ਲਗਾਇਆ।

ਮਹਿਲ ਕਲਾਂ 17 ਅਗਸਤ (ਗੁਰਸੇਵਕ ਸਿੰਘ ਸਹੋਤਾ, ਮਿੱਠੂ ਮੁਹੰਮਦ)-

ਆਸ਼ਾ ਵਰਕਰ ਤੇ ਫੈਸੀਲੇਟਰ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਜਿਲ੍ਹਾ ਪ੍ਰਧਾਨ ਸੰਦੀਪ ਕੌਰ ਦੀ ਅਗਵਾਈ ਹੇਠ ਮੁੱਢਲੇ ਸ਼ਿਹਤ ਕੇਂਦਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ ਗਿਆ । ਇਸ ਮੌਕੇ ਜਿਲ੍ਹਾ ਪ੍ਰਧਾਨ ਸੰਦੀਪ ਕੌਰ ਪੱਤੀ ਤੇ ਬਲਾਕ ਪ੍ਰਧਾਨ ਵੀਰਪਾਲ ਕੌਰ ਸਹਿਜੜਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਲਿਖਤੀ ਰੂਪ 'ਚ ਦੱਸਿਆ ਗਿਆ ਕਿ   ਬੱਚਿਆਂ ਨੂੰ ਲਗਾਉਣ  ਵਾਲੀ ਵੈਕਸੀਨ ਤੇ ਟੀਕੇ ਲਿਆਉਣਾ ਆਸ਼ਾ ਵਰਕਰਾਂ ਦਾ ਕੰਮ ਨਹੀਂ । ਪਰ ਕੁਝ ਏਅੈਨਅੈਮਜ਼ ਧੱਕੇ ਨਾਲ ਆਸ਼ਾ ਵਰਕਰਾਂ ਨੂੰ ਵੈਕਸੀਨ ਲਿਆਉਣ ਲਈ ਮਜ਼ਬੂਰ ਕਰ ਰਹੀਆਂ ਹਨ। ਪਿਛਲੇ ਦਿਨੀਂ ਪਿੰਡ ਸਹਿਜੜਾ ਵਿਖੇ ਵੈਕਸੀਨ ਲਿਆਉਣ ਨੂੰ ਲੈ ਕੇ ਏਅੈਨਅੈਮ ਰਮਨਦੀਪ ਸਰਮਾ ਤੇ ਐਲ ਐਚ ਬੀ ਕਰਮਜੀਤ ਕੌਰ ਪਿੰਡ ਵਾਸੀਆਂ ਦੇ ਸਾਹਮਣੇ ਹੀ ਆਸ਼ਾ ਵਰਕਰਾਂ ਪ੍ਰਤੀ ਬੇਹੱਦ ਮਾੜੀ ਸ਼ਬਦਾਵਲੀ 'ਚ ਕਾਫੀ ਬੁਰਾ ਭਲਾ ਬੋਲਿਆ ਗਿਆ । ਉਨ੍ਹਾਂ ਕਿਹਾ ਕਿ ਸਾਰੀਆਂ ਆਸ਼ਾ ਵਰਕਰਾਂ ਆਪਣੀ ਬਣਦੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੀਆਂ ਹਨ.ਪਰ ਕੁਝ ਏ ਐਨ ਐਮਜ ਉਨ੍ਹਾਂ ਨੂੰ ਬਿਨਾਂ ਵਜ੍ਹਾ ਜਲੀਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਆਸ਼ਾ ਵਰਕਰ ਪ੍ਰਤੀ ਮਾੜੀ ਸ਼ਬਦਾਂਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਬੇਇੱਜ਼ਤ ਕਰਨ ਵਾਲੀ ਏ ਐਨ ਐਮ ਤੇ ਐਲ ਐਚ ਵੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਪੰਜਾਬ  ਸੁਆਬੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਸੁਰਿੰਦਰਪਾਲ ਸਰਮਾ.ਰਣਜੀਤ ਸਿੰਘ ਈਸਾਪੁਰ.ਮਨਜੀਤ ਸਿੰਘ ਸਹਿਜੜਾ ਨੇ ਆਸ਼ਾ ਵਰਕਰਾਂ ਦੇ ਇਸ ਸੰਘਰਸ਼ ਨੂੰ ਹਮਾਇਤ ਦਾ ਐਲਾਨ ਕਰਦਿਆਂ ਹਰ ਤਰਾਂ ਦੇ ਸੰਘਰਸ਼ ਚ ਸਾਥ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਐਸ ਐਮ ਓ ਮਹਿਲ ਕਲਾਂ ਨੇ ਕਿਹਾ ਕਿ ਉਕਤ ਮਸਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਇਹ ਵਿਚ ਇੱਕ ਤਰ੍ਹਾਂ ਸਾਡੇ ਪਰਿਵਾਰ ਵਾਂਗ ਹਨ। 

 ਪੰਜਾਬ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਹੋਈ ਕੁਲ 812, 31 ਹਜ਼ਾਰ ਟੱਪੇ ਕੋਰੋਨਾ ਮਰੀਜ਼

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸੂਬੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ 48 ਘੰਟਿਆਂ ਵਿਚ ਹੀ ਸੂਬੇ ਦੇ 13 ਜ਼ਿਲ੍ਹਿਆਂ ਵਿਚ ਇਨ੍ਹਾਂ ਦੀ ਗਿਣਤੀ ਵਿਚ 931 ਮਰੀਜ਼ ਹੋਰ ਜੁੜ ਗਏ ਹਨ। ਇਹੀ ਨਹੀਂ ਇਨ੍ਹਾਂ ਜ਼ਿਲ੍ਹਿਆਂ ਵਿਚ ਇਸ ਦੌਰਾਨ 50 ਲੋਕਾਂ ਦੀ ਮੌਤ ਵੀ ਹੋਈ ਹੈ।

ਸਰਕਾਰੀ ਅੰਕੜਿਆਂ 'ਤੇ ਨਜ਼ਰ ਦੌੜਾਈ ਜਾਏ ਤਾਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ 31,206 ਤਕ ਪੁੱਜ ਚੁੱਕੀ ਹੈ। ਇਹੀ ਨਹੀਂ ਮਰਨ ਵਾਲਿਆਂ ਦਾ ਅੰਕੜਾ ਵੀ ਅੱਠ ਸੌ ਦੇ ਪਾਰ ਜਾ ਕੇ 812 ਹੋ ਗਿਆ ਹੈ। ਸੂਬੇ ਵਿਚ ਹੁਣ ਵੀ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ ਆ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਇੱਥੇ 417 ਲੋਕ ਇਨਫੈਕਟਿਡ ਪਾਏ ਗਏ ਹਨ। ਇਹੀ ਨਹੀਂ ਇਨ੍ਹਾਂ ਦੋ ਦਿਨਾਂ ਵਿਚ 27 ਲੋਕਾਂ ਦੀ ਇੱਥੇ ਮੌਤ ਹੋਈ ਹੈ। ਐਤਵਾਰ ਨੂੰ ਹੀ ਇੱਥੇ 15 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ।ਅੰਮ੍ਰਿਤਸਰ ਦੇ ਏਡੀਸੀਪੀ-3 ਹਰਪਾਲ ਸਿੰਘ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਹਰਪਾਲ ਸਿੰਘ ਅੰਮ੍ਰਿਤਸਰ ਕਮਿਸ਼ਨਰੇਟ ਵਿਚ ਕਾਰਜਸ਼ੀਲ ਹਨ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇਹਾਤੀ ਵਿਚ ਵੀ ਸੇਵਾਵਾਂ ਦੇ ਚੁੱਕੇ ਹਨ। ਲਾਕਡਾਊਨ ਦੇ ਦੌਰਾਨ ਵੀ ਉਹ ਫੀਲਡ ਵਿਚ ਹੀ ਰਹੇ। ਦੂਜੇ ਪਾਸੇ ਚੰਗੀ ਗੱਲ ਇਹ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਵਿਚ ਪਿਛਲੇ ਦੋ ਦਿਨਾਂ ਵਿਚ ਸਿਰਫ਼ ਤਿੰਨ ਕੇਸ ਅਤੇ ਮਾਨਸਾ ਵਿਚ ਵੀ ਨੌਂ ਕੇਸ ਹੀ ਸਾਹਮਣੇ ਆਏ ਹਨ। ਇਸੇ ਤਰ੍ਹਾਂ ਬਠਿੰਡਾ ਵਿਚ 29 ਪਾਜ਼ੇਟਿਵ ਅਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਗੁਰਦਾਸਪੁਰ ਵਿਚ ਵੀ ਦੋ ਦਿਨ ਵਿਚ 72 ਲੋਕ ਜਿੱਥੇ ਇਨਫੈਕਟਿਡ ਪਾਏ ਗਏ ਹਨ, ਉੱਥੇ ਦੋ ਲੋਕਾਂ ਦੀ ਮੌਤ ਵੀ ਹੋਈ ਹੈ।

ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ: ਅਮਰਿੰਦਰ

 

ਚੰਡੀਗੜ੍ਹ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਹਲੂਵਾਲੀਆ ਕਮੇਟੀ ਦੀ ਮੁੱਢਲੀ ਰਿਪੋਰਟ ਦੇ ਸੰਦਰਭ ਵਿਚ ਬੋਲਦਿਆਂ ਅੱਜ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਮੁਫ਼ਤ ਬਿਜਲੀ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਉਹ ਸਰਕਾਰ ਦੀ ਅਗਵਾਈ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੇ ਮਾਹਿਰਾਂ ਦੇ ਗਰੁੱਪ ਦੀ ਰਿਪੋਰਟ ਮੁੱਢਲੀ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਵੀ ਮਾਹਿਰ ਵੱਲੋਂ ਮੁਫ਼ਤ ਬਿਜਲੀ ਵਾਪਸ ਲੈਣ ਦੀ ਕੋਈ ਸਿਫਾਰਸ਼ ਨਹੀਂ ਮੰਨੇਗੀ।

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ 

ਬਨੇਰਿਆਂ ਉੱਤੇ ਲਹਿਰਾਏ ਕਾਲੇ ਝੰਡੇ

15 ਨੂੰ ਸਿਹਤ ਅਤੇ ਸਿੱਖਿਆ ਮੰਤਰੀ ਦਾ ਘਿਰਾਓ

ਮਹਿਲ ਕਲਾਂ/ਬਰਨਾਲਾ- ਅਗਸਤ 2020 -(ਗੁਰਸੇਵਕ ਸਿੰਘ ਸੋਹੀ)-ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਚੱਲਦੇ ਸੰਘਰਸ਼ ਅਤੇ ਚਿਰੋਕਣੀ ਮੰਗ ਮਗਰੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਹੈਲਥ ਵਰਕਰ ਪੁਰਸ਼ ਦੀਆਂ ਮਾਮੂਲੀ 200 ਪੋਸਟਾਂ ਦਾ ਲਈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਰਾਹੀਂ ਲਿਖਤੀ ਪ੍ਰੀਖਿਅਾ ਲੈਣ ਦਾ ਇਸ਼ਤਿਹਾਰ ਬਿਨਾਂ ੳੁਮਰ ਹੱਦ ਛੋਟ ਜਾਰੀ ਕੀਤਾ ਗਿਅਾ ਹੈ। ਇਸ ਤੋਂ ਭਟਕੇ ਬੇਰੁਜ਼ਗਾਰਾਂ ਨੇ 10 ਅਗਸਤ ਤੋ ਆਪਣੇ ਬਨੇਰਿਆਂ ਉੱਤੇ ਕਾਲੇ ਝੰਡੇ ਲਹਿਰਾ ਦਿੱਤੇ ਹਨ ਅਤੇ 15 ਅਗਸਤ ਨੂੰ ਪਟਿਆਲ਼ਾ ਵਿਖੇ ਝੰਡਾ ਲਹਿਰਾਉਣ ਆ ਰਹੇ ਸਿਹਤ ਮੰਤਰੀ ਬਲਵੀਰ  ਸਿੰਘ ਸਿੱਧੂ ਨੂੰ ਕਾਲ਼ੇ ਝੰਡੇ ਵਿਖਾਉਣ  ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਨੇ ਵੀ ਆਪਣੀਆਂ ਮੰਗਾਂ ਨੂੰ ਲੈਕੇ ਕਾਲੇ ਝੰਡੇ ਲਹਿਰਾ ਦਿੱਤੇ ਹਨ ਅਤੇ 15 ਅਗਸਤ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕਾਲ਼ੇ ਝੰਡੇ ਵਿਖਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ,ਅਮਨ ਸੇਖਾ ਅਤੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਜੋਧਪੁਰ  ਨੇ ਦੱਸਿਅਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਵਾਅਦਾ  ਕਰਕੇ ੳੁਮਰ ਹੱਦ ਵਿੱਚ ਛੋਟ ਦੇਣ ਤੋਂ ਮੁੱਕਰ ਚੁੱਕੀ ਹੈ।ਯੂਨੀਅਨ ਨੇ ਫ਼ੈਸਲਾ ਕੀਤਾ ਕਿ 10 ਅਗਸਤ ਤੋ 15 ਅਗਸਤ ਤੱਕ ਆਪਣੇ ਘਰਾਂ ਉੱਤੇ ਕਾਲੀ ਅਾਜ਼ਾਦੀ ਮਨਾੳੁਣ ਵਜੋਂ ਕਾਲ਼ੇ ਝੰਡੇ ਲਗਾਉਣ,ਮੰਗਾਂ ਨਾਲ ਸੰਬੰਧਿਤ ਸਮੁੱਚੇ ਪੰਜਾਬ ਅੰਦਰ ਨਾਹਰੇ ਲਿਖਣ ਦੀ ਮੁਹਿੰਮ ਤੇਜ਼ ਕਰਨ ਅਤੇ 15 ਅਗਸਤ ਨੂੰ ਸਿਹਤ ਮੰਤਰੀ ਨੂੰ ਪਟਿਆਲ਼ਾ ਵਿਖੇ ਕਾਲੀਆਂ ਝੰਡੀਆਂ ਵਿਖਾਉਣ ਦੀ ਵਿਉਂਬੰਦੀ ਕੀਤੀ ਗਈ। ਯੂਨੀਅਨ ਆਗੂ ਗੁਰਪ੍ਰੀਤ ਸਿੰਘ ਗਾਂਧੀ ਚੁਹਾਨ ਕੇ  ਨੇ ਕਿਹਾ ਕਿ  ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਦੀਆਂ 200 ਕੱਢੀਆਂ ਗਈਆਂ ਹਨ ਅਤੇ ਇਹਦੇ ਵਿਚ  ਵੀ ਆਮ ਜਨਰਲ ਸ੍ਰੇਣੀ ਲਈ ਕੁੱਲ 26, ਅਨੂਸੂਚਿਤ ਜਾਤੀਆਂ ਮਜ੍ਹਬੀ ਅਤੇ ਬਾਲਮੀਕੀਆਂ ਲਈ 7,ਰਮਦਾਸੀਆ ਅਤੇ ਹੋਰ ਅਨੂਸੂਚਿਤ ਜਾਤਾਂ ਲਈ 7 ਅਤੇ ਪੱਛੜੀਆਂ ਸ੍ਰੇਣੀਆਂ ਲਈ 7 , ਆਸਾਮੀਆਂ ਦਿੱਤੀਆਂ ਹਨ। ਜਦਕਿ ਆਮ ਜਨਰਲ ਸ੍ਰੇਣੀ ਦੇ 2000 ਅਤੇ ਬਾਕੀ ਸ੍ਰੇਣੀਆਂ ਦੇ 1500 ਕਰੀਬ ਬੇਰੁਜ਼ਗਾਰ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਛੋਟ ਨਹੀ ਦਿੱਤੀ ਜਾਂਦੀ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਿਹਤ ਮਹਿਕਮੇਂ ਵਿਚ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕਰਨ ਦਾ ਅੈਲਾਨ ਕੀਤਾ ਜਾਵੇ। ਇਸੇ ਤਰਾਂ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ ਮਹਿਜ 3282 ਪੋਸਟਾਂ ਬਿੰਨਾਂ ਉਮਰ ਹਦ ਛੋਟ ਤੋ ਕੱਢੀਆਂ ਸਨ। ਪਰ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਸਮੇਤ ਅਨੇਕਾਂ ਵਿਸ਼ਿਆਂ ਦੀਆਂ ਮਾਮੂਲੀ ਪੋਸਟਾਂ ਕੱਢੀਆਂ ਹਨ। ਉਹਨਾਂ ਕਿਹਾ  ਕਿ 15 ਅਗਸਤ ਦੀ ਸ਼ਾਮ ਤੱਕ ਕਾਲੇ ਝੰਡੇ ਲਹਿਰਾ ਕੇ ਰੱਖੇ ਜਾਣਗੇ। ਇਸ ਮੌਕੇ ਸੁਖਦੇਵ ਨੰਗਲ,ਗੁਰਦੀਪ ਰਾਮਗੜ੍ਹ ਵੀ ਹਾਜ਼ਰ ਸਨ

ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ 15 ਅਗਸਤ ਨੂੰ ਅਜਾਦੀ ਦਿਵਸ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ

ਮਹਿਲ ਕਲਾਂ /ਬਰਨਾਲਾ -ਅਗਸਤ 2020 -(ਗੁਰਸੇਵਕ  ਸਿੰਘ  ਸੋਹੀ )-ਸੰਨ 1947 ਵਿਚ ਸਾਡਾ ਦੇਸ਼ ਅਜਾਦ ਹੋਇਆ ਸੀ ਉਸ ਵੇਲੇ 90 ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆ ਗਈਆਂ ਸਨ। ਇਸ ਕਰਕੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਅਤੇ ਪੰਜਾਬ ਦੀ ਆਜ਼ਾਦੀ ਦਾ ਹੌਕਾ ਦੇਣ ਲਈ ਅਜ਼ਾਦੀ ਦਿਵਸ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅਮਿ੍ਤਸਰ ਦੇ ਕੌਮੀ ਜਰਨਲ ਸਕੱਤਰ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨ ਵਾਲਾਂ ਵਾਲਾ ਅਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਪਿੰਡ ਸਹਿਜੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਹ ਇੱਥੇ ਪਾਰਟੀ ਦੇ ਆਗੂ ਜਗਤਾਰ ਸਿੰਘ ਤਾਰੀ ਦੇ ਛੋਟੇ ਭਰਾ ਸੁਖਦੀਪ ਸਿੰਘ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਜੇ ਆਜ਼ਾਦੀ ਨਹੀਂ ਮਿਲੀ, ਬਲਕਿ ਸਮੁੱਚੀਆਂ ਘੱਟ ਗਿਣਤੀਆਂ ਹੀ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੀਆਂ ਹਨ । ਦੇਸ਼-ਧ੍ਰੋਹ ਵਰਗੇ ਕਾਲੇ ਕਾਨੂੰਨਾਂ, ਯੂ ਏ ਪੀ ਏ ਤਹਿਤ ਸਿੱਖ ਨੌਜ਼ਵਾਨਾਂ ਤੇ ਪਰਚੇ ਦਰਜ ਕਰਕੇੋ ਜੇਲ੍ਹਾਂ ‘ਚ ਸੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਾਂਗਰਸ ਸਰਕਾਰ ਫੜ ਨਹੀਂ ਰਹੀ ਅਤੇ ਉਲਟਾ ਅਖ਼ੌਤੀ ਆਜ਼ਾਦੀ ਸਿੱਖਾਂ ਦੇ ਉੱਪਰ ਥੋਪੀ ਜਾ ਰਹੀ ਹੈ, ਜਿਸ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ।ਘੱਟ ਗਿਣਤੀ ਕੌਮਾਂ ਨੂੰ ਕੋਈ ਅਜਾਦੀ ਨਹੀੰ ਮਿਲੀ ਸਗੋ ਉਨ੍ਹਾਂ ਨਾਲ ਗੁਲਾਮਾਂ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਕਰਕੇ ਸਮੂਹ ਸਿੱਖ ਕੌਮ ਅਤੇ ਪੰਜਾਬ ਵਾਸੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਸਾਰੇ ਮਸਲਿਆਂ ਦਾ ਇੱਕੋ ਹੱਲ 'ਖ਼ਾਲਿਸਤਾਨ ਹੈ। ਉਨ੍ਹਾਂ ਕਿਹਾ ਕਿ ਜਦ ਭਾਰਤ ਦੇ ਲੋਕ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋਣਗੇ ਤਾਂ ਉਹ ਪੰਜਾਬ ਦੇ ਹਰ ਕੋਨੇ 'ਚ ਖੜ੍ਹੇ ਹੋ ਕੇ ਕੌਮ ਦੇ ਸਾਂਝੇ ਦਰਦ ਦੀ ਤਰਜਮਾਨੀ ਕਰਦਿਆਂ ਵਿਰੋਧ ਜਿਤਾਉਣਗੇ | ਉਨ੍ਹਾਂ ਕਿਹਾ ਕਿ ਪੰਜਾਬ ਨਾਲ ਹਰ ਖੇਤਰ 'ਚ ਹੁੰਦੇ ਧੱਕਿਆਂ ਨੂੰ ਲੈ ਕੇ ਇਹ ਮਾਰਚ ਵੱਖ-ਵੱਖ ਥਾਵਾਂ ਤੋਂ ਚੱਲੇਗਾ ਅਤੇ ਬਰਨਾਲਾ ਸ਼ਹਿਰ ਵਿਖੇ ਕੋਰੋਨਾ ਕਾਰਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਮਾਪਤ ਹੋਵੇਗਾ|  ਉਨਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਆੜ ਹੇਠ ਕਿਸਾਨੀ ਨੂੰ ਖਤਮ ਕਰਨ ਲਈ ਤਿੰਨ ਆਰਡੀਨੈਂਸ ਪਾਸ ਕਰਕੇ ਕਿਸਾਨੀ ਨੂੰ ਖਤਮ ਕਰਨ ਕਰਨ ਲਈ ਜਾ ਰਹੀ ਹੈ ਉਨਾ ਨੇ ਕਿਹਾ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਦੱਬਿਆ ਪਿਆ ਹੈ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਇਸ ਸਮੇਂ  ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਕਿਹਾ ਕਿ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ 15 ਅਗਸਤ ਨੂੰ ਜ਼ਿਲ੍ਹਾ ਬਰਨਾਲਾ ਅੰਦਰ ਮਾਰਚ ਕੀਤਾ ਜਾਵੇਗਾ।ਇਸ ਮੌਕੇ ਜਥੇਦਾਰ ਹਰਭਜਨ ਸਿੰਘ ਕਸ਼ਮੀਰੀ ਪਟਿਆਲਾ ਵਰਕਿੰਗ ਕਮੇਟੀ ਮੈਂਬਰ, ਜਿਲਾ ਬਰਨਾਲਾ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਬੀਬੀ ਸੁਖਦੀਪ ਕੌਰ ਬਰਨਾਲਾ ਜਿਲਾ ਪ੍ਰਧਾਨ ਸਹਿਰੀ ਇਸਤਰੀ ਅਕਾਲੀ, ਯੂਥ ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸਰਪੰਚ ਹਰਵਿੰਦਰ ਸਿੰਘ ਹਰੀਗੜ,ਗੁਰਤੇਜ ਸਿੰਘ ਅਸਪਾਲ ਖੁਰਦ,ਜਿਲਾ ਮੀਤ ਪ੍ਰਧਾਨ ਸੁਖਚੈਨ ਸਿੰਘ ਸੰਘੇੜਾ ,ਸੁਖਵਿੰਦਰ ਸਿੰਘ ਚੰਨਣਵਾਲ ਪ੍ਰਧਾਨ ਯੂਥ ਵਿੰਗ ਹਲਕਾ ਮਹਿਲ ਕਲਾਂ, ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਸਰਕਲ ਮਹਿਲ ਕਲਾਂ ਦੇ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਸਹਿਜੜਾ,ਸਰਕਲ ਠੁੱਲੀਵਾਲ ਦੇ ਪ੍ਰਧਾਨ ਜੀਤ ਸਿੰਘ ਮਾਂਗੇਵਾਲ, ਡਾ ਕੁਲਵਿੰਦਰ ਸਿੰਘ ਕਰਮਗੜ, ਜਥੇਦਾਰ ਜਸਵੀਰ ਸਿੰਘ ਬਿੱਲਾ ਸੰਘੇੜਾ ,ਜਥੇਦਾਰ ਮੁਖ਼ਤਿਆਰ ਸਿੰਘ ਛਾਪਾ,ਕਲੱਬ ਪ੍ਰਧਾਨ ਜਰਨੈਲ ਸਿੰਘ ਬਾਜਵਾ, ਜਗਸੀਰ ਸਿੰਘ ਸੂਬੇਦਾਰ, ਗੁਰਪ੍ਰੀਤ ਸਿੰਘ ਸਹਿਜੜਾ, ਚਮਕੌਰ ਸਿੰਘ , ਜਗਦੇਵ ਸਿੰਘ ਚੀਮਾ ,ਸੱਤਪਾਲ ਸਿੰਘ ਚੀਮਾ , ਭੋਲਾ ਸਿੰਘ ਜਗਜੀਤਪੁਰਾ ਆਦਿ ਆਗੂ ਵੀ ਹਾਜ਼ਰ ਸਨ |

ਹੋਲੀ ਹਾਰਟ ਸਕੂਲ ਅਜੀਤਵਾਲ ਵੱਲੋ ਅਜਾਦੀ ਦਿਵਸ ਮਨਾਇਆ ਗਿਆ

ਅਜੀਤਵਾਲ ਅਗਸਤ 2020 (ਨਛੱਤਰ ਸੰਧੂ) ਹੋਲੀ ਹਾਰਟ ਸਕੂਲ ਅਜੀਤਵਾਲ ਵੱਲੋ ਅਜਾਦੀ ਦਿਵਸ ਮਨਾਇਆ ਗਿਆ।ਇਸ ਮੌਕੇ ਸਾਰੇ ਅਧਿਆਪਕਾ ਵੱਲੋ ਬੱਚਿਆ ਨੂੰ ਆਨਲਾਇਨ ਵੀਡੀਓ ਕਾਲ ਰਾਹੀ ਅਜਾਦੀ ਦਿਵਸ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ,ਜਿਸ ਵਿੱਚ ਉਨ੍ਹਾ ਦੱਸਿਆ ਕਿ ਅਜਾਦੀ ਤੋ ਪਹਿਲਾ ਸਾਡਾ ਦੇਸ ਅੰਗਰੇਜਾ ਦੇ ਅਧੀਨ ਸੀ। 15 ਅਗਸਤ 1947 ਦੇ ਦਿਨ ਸਾਡਾ ਦੇਸ ਅੰਗਰੇਜਾ ਦੀਆ ਜੰਜੀਰਾ ਵਿੱਚੋ ਅਜਾਦੀ ਪ੍ਰਾਪਤ ਕੀਤੀ।ਬੲੱਚਿਆ ਨੂੰ ਇਸ ਦਿਨ ਦੀ ਮਹੱਤਤਾ ਤੋ ਜਾਣੂ ਕਰਵਾਇਆ ਗਿਆ।ਅਜਾਦੀ ਤੋ ਬਾਅਦ 1947 ਵਿੱਚ ਜਵਾਹਰ ਲਾਲ ਨਹਿਰੂ 17 ਅਗਸਤ ਨੂੰ ਪਹਿਲੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਜਿਨੰ੍ਹ ਨੇ ਦਿੱਲੀ ਵਿੱਚ ਲਾਹੌਰ ਗੇਟ ਨੇੜੇ ਲਾਲ ਕਿਲ੍ਹੇ ਵਿੱਚ ਰਾਸਟਰੀ ਝੰਡਾ ਲਹਿਰਾਇਆ।ਇਸ ਮੌਕੇ ਬੱਚਿਆ ਵੱਲੋ ਬਹੁਤ ਾਸਰੀਆ ਕਵਿਤਾਵਾ,ਗੀਤ,ਡਾਂਸ ਅਤੇ ਕੁਝ ਲਾਇਨਾ ਦੇਸ ਬਾਰੇ ਬੋਲੀਆ ਗਈਆ ਅਤੇ ਵੀਡੀਓ ਬਣਾ ਕੇ ਭੇਜੀਆ ਗਈਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸੁਭਾਸ ਪਲਤਾ,ਡਾਇਰੈਕਟਰ ਅਮਿਤ ਪਲਤਾ,ਸਰਿਯਾ ਪਲਤਾ ਅਤੇ ਪ੍ਰਿੰਸੀਪਲ ਸਾਕਸੀ ਗੁਲੇਰੀਆ ਨੇ ਬੱਚਿਆ ਨੂੰ ਦੱਸਿਆ ਕਿ ਸਾਨੂੰ ਦੇਸ ਦੇ ਸਾਰੇ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਹੀ ਰਾਹ ਤੇ ਚੱਲਣਾ ਚਾਹੀਦਾ ਹੈ।ਹਰ ਅਧਿਕਾਰੀ ਨੂੰ ਇਸ ਦੇਸ ਨੂੰ ਭ੍ਰਿਸਟਾਚਾਰ ਮੁਕਤ ਬਣਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।ਸਕੂਲ ਕਮੇਟੀ ਵੱਲੋ ਸਾਰੇ ਵਿਿਦਆਰਥੀਆ ਤੇ ਉਨ੍ਹਾ ਦੇ ਮਾਪਿਆ ਨੂੰ ਅਜਾਦੀ ਦਿਵਸ ਦੀਆ ਵਧਾਈਆ ਦਿੱਤੀਆ ਗਈਆ।ਅੰਤ ਵਿੱਚ ਸਾਰੇ ਵਿਿਦਆਰਥੀਆ ਵੱਲੋ ਵੀਡੀਓ ਕਾਲ ਰਾਹੀ ਰਾਸਟਰੀ ਗੀਤ ਦਾ ਗਾਇਨ ਕੀਤਾ ਗਿਆ

ਕਿਸੇ ਵੀ ਲੋੜਵੰਦ ਪਰਿਵਾਰ ਦਾ ਨੀਲਾ ਕਾਰਡ ਨਹੀਂ ਕੱਟਿਆ ਜਾਵੇਗਾ : ਗੁਰਮੀਤ ਕਾਕਾ

ਅਜੀਤਵਾਲ ਅਗਸਤ 2020 (ਨਛੱਤਰ ਸੰਧੂ) ਕਿਸੇ ਵੀ ਲੋੜਵੰਦ ਪਰਿਵਾਰ ਦਾ ਨੀਲਾ ਕਾਰਡ ਕੱਟਣ ਨਹੀਂ ਦਿੱਤਾ ਜਾਵੇਗਾ ਤੇ ਸਭ ਲੋੜਵੰਦਾਂ ਨੂੰ ਸਸਤੇ ਰਾਸ਼ਨ ਦੀ ਸਹੂਲਤ ਮਿਲਦੀ ਰਹੇਗੀ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਰਾਮੂੰਵਾਲਾ ਨਵਾਂ ਦੇ ਸਮਾਜ ਸੇਵੀ ਗੁਰਮੀਤ ਸਿੰਘ ਕਾਕਾ ਮੈਂਬਰ ਪੰਚਾਇਤ ਨੇ ਪਿੰਡ ਦੇ 150 ਦੇ ਕਰੀਬ ਪਰਿਵਾਰਾਂ ਦੇ ਨੀਲੇ ਕਾਰਡਾਂ ਦੀਆਂ ਜੋ ਤਰੁੱਟੀਆਂ ਪਾਈਆਂ ਗਈਆਂ ਸਨ ਦੇ ਦੁਬਾਰਾ ਆਧਾਰ ਕਾਰਡ ਇਕੱਤਰ ਕਰ ਫੂਡ ਸਪਲਾਈ ਇੰਸਪੈਕਟਰ ਨੂੰ ਦੇਣ ਜਾਣ ਸਮੇਂ ਕੀਤਾ।ਗੁਰਮੀਤ ਕਾਕਾ ਨੇ ਕਿਹਾ ਕਿ ਡੀਪੂ ਹੋਲਡਰ ਸ਼ਿੰਦਰ ਸਿੰਘ,ਸਮਾਜ ਸੇਵਾ ਸੋਸਾਇਟੀ ਮੈਂਬਰ ਗੁਰਵਿੰਦਰ ਗਿੱਲ, ਗੁਰਭੇਜ ਸਿੰਘ ਗਿੱਲ ਦੇ ਸਹਿਯੋਗ ਨਾਲ ਸਮੇਂ ਸਿਰ ਸਭ ਕਾਰਡਾਂ ਦੇ ਮੈਂਬਰਾਂ ਦੀਆਂ ਆਧਾਰ ਕਾਪੀਆਂ ਦਫਤਰ ਦੇ ਕੇ ਕਾਰਡ ਚਾਲੂ ਕਰਵਾ ਦਿੱਤੇ ਗਏ ਹਨ ਅਗਰ ਕਾਪੀਆਂ ਨਾਂ ਦਿੱਤੀਆਂ ਜਾਂਦੀਆਂ ਤਾਂ ਇਹ ਕੱਟੇ ਗਏ ਸਨ। ਉਨ੍ਹਾ ਕਿਹਾ ਕਿ ਫੂਡ ਸਪਲਾਈ ਇੰਸਪੈਕਟਰ ਬੇਦੀ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਤੇ ਉਹ ਬੜੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।ਗੁਰਮੀਤ ਕਾਕਾ ਨੇ ਕਿਹਾ ਬਿਨਾਂ ਕਿਸੇ ਪਾਰਟੀ ਬਾਜੀ ਦੇ ਪਿੰਡ ਦੇ ਸਭ ਵਸਨੀਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਇਆ ਜਾਵੇਗਾ।ਇਸ ਸਮੇਂ ਗੁਰਵਿੰਦਰ ਸਿੰਘ, ਪ੍ਰਿੰਸ ਗਿੱਲ ਪ੍ਰਧਾਨ ਪੀ.ਯੂ.ਐਸ.ਯੂ ਹਲਕਾ ਨਿਹਾਲ ਸਿੰਘ ਵਾਲਾ, ਗੁਰਭੇਜ ਸਿੰਘ ਹਾਜਰ ਸਨ

ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਰੱਖਦੇ ਹੋਏ ਬਰਨਾਲਾ ਚ ਸਖ਼ਤੀ ਕਰਨ ਦੇ ਹੁਕਮ 

ਮਹਿਲ ਕਲਾਂ/ਬਰਨਾਲਾ- ਅਗਸਤ 2020 (ਗੁਰਸੇਵਕ ਸਿੰਘ ਸੋਹੀ ) - ਕਰੋਨਾ ਦੀ ਭਿਆਨਕ ਮਹਾਂਮਾਰੀ ਨੇ ਹੁਣ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਪੂਰੀ ਤਰ੍ਹਾਂ ਜਕੜ ਲਿਆ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਸਖ਼ਤੀ ਕਰਨ ਦੇ ਹੁਕਮ ਦੇ ਦਿੱਤੇ ਹਨ। ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਅੱਜ ਆਪਣੇ ਸਟਾਫ਼ ਨੂੰ ਨਾਲ ਲੈ ਕੇ ਸਥਾਨਕ ਦੁਕਾਨਾਂ ਦੀ ਜਿੱਥੇ ਅਚਨਚੇਤ ਚੈਕਿੰਗ ਕਰਕੇ ਸਮੂਹ ਦੁਕਾਨਦਾਰਾਂ ਨੂੰ ਮਾਸਕ ਪਾਉਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਤਿਵਾੜੀ ਨੇ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਵਿੱਚ ਕਰੋੜਾਂ ਦਾ ਪ੍ਰਕੋਪ ਵਧ ਰਿਹਾ ਹੈ। ਜਿਸ ਕਰਕੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਆਪਣੀਆਂ ਦੁਕਾਨਾਂ ਤੇ ਮਾਸਕ ਲਗਾ ਕੇ ਰੱਖਣ ਅਤੇ ਆਉਣ ਜਾਣ ਵਾਲੇ ਗਾਹਕਾਂ ਵੀ ਮਾਸਕ ਲਗਾ ਕੇ ਰੱਖਣ। ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਬਿਨਾਂ ਮਾਸਕ ਤੋਂ ਆਪਣੀ ਦੁਕਾਨ ਦਾ ਤੇ ਨਾ ਬੈਠੇ। ਇਸ ਮੌਕੇ ਕਲਰਕ ਕੁਲਵੀਰ ਸਿੰਘ ਖੇੜੀ ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।

15 ਅਗਸਤ ਨੂੰ ਮਾਰਕੀਟ ਕਮੇਟੀ ਭਦੌੜ ਵਿਖੇ ਕੌਮੀ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ:- ਅਜੇ ਕੁਮਾਰ 

ਭਦੌੜ- ਬਰਨਾਲਾ- ਅਗਸਤ- 2020- (ਗੁਰਸੇਵਕ ਸਿੰਘ ਸੋਹੀ) ਕਰੋਨਾ ਵਾਇਰਸ਼ ਦੇ ਮੱਦੇ ਨਜ਼ਰ ਰੱਖਦੇ ਹੋਏ ਦਫ਼ਤਰ ਮਾਰਕੀਟ ਕਮੇਟੀ ਭਦੌੜ ਵਿਚ ਕਰੋਨਾ ਤੋਂ ਬਚਾਅ ਸਬੰਧੀ ਮੈਡੀਕਲ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਾਵਧਾਨੀ ਵਰਤਣ ਦੀ ਹਰ ਤਰ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਕਰਨੀ ਚਾਹੀਦੀ ਹੈ ਮਾਸਕ, ਸੈਨੀਟਾਈਜ਼ਰ ਵਾਰ-ਵਾਰ ਹੱਥਾਂ ਦੀ ਸਫਾਈ ਕਰਨਾ ਇਹ ਹੀ ਇਸ ਕਰੋਨਾ ਵਾਇਰਸ ਤੋਂ ਬਚਣ ਦਾ ਉਪਾਅ ਦੱਸਿਆ ਸਾਡੇ ਮੈਡੀਕਲ ਮਾਹਿਰਾਂ ਨੇ ਇਨ੍ਹਾਂ ਹਦਾਇਤਾਂ ਨੂੰ ਅਣਦੇਖਿਆ ਨਾ ਕਰਿਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਅਜੇ ਕੁਮਾਰ ਜੀ ਨੇ ਦੱਸਿਆ ਕਿ 15 ਅਗਸਤ ਨੂੰ ਸਾਡੀ ਕਮੇਟੀ ਦੇ ਸਟਾਫ ਅਤੇ ਸਹਿਯੋਗੀਆ ਦੇ ਸਹਿਯੋਗ ਨਾਲ ਮਿਲ ਕੇ ਆਜ਼ਾਦੀ ਦਿਵਸ ਤੇ ਕੌਮੀ ਝੰਡੇ ਦੀ ਰਸਮ ਜਿਲੇ ਦੇ ਡੀ,ਸੀ ਸਾਹਿਬ ਦੇ ਹੁਕਮਾਂ ਮੁਤਾਬਕ ਅਦਾ ਕੀਤੀ ਜਾਵੇਗੀ।

ਪੰਜਾਬ 'ਚ, ਕੋਰੋਨਾ ਨਾਲ 37 ਮੌਤਾਂ

ਆਈਜੀ ਤੇ ਐੱਸਐੱਸਪੀ ਸਮੇਤ 1048 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਜਿਵੇਂ-ਜਿਵੇਂ ਕੋਰੋਨਾ ਆਪਣੇ ਸਿਖਰ ਵੱਲ ਵਧ ਰਿਹਾ ਹੈ, ਉਵੇਂ ਹੀ ਇਸ ਕਾਰਨ ਮੌਤਾਂ ਦਾ ਗ੍ਰਾਫ਼ ਵੀ ਵਧਣ ਲੱਗਾ ਹੈ। ਵੀਰਵਾਰ ਨੂੰ ਸੂਬੇ 'ਚ ਇਕ ਆਈਜੀ ਅਤੇ ਇਕ ਐੱਸਐੱਸਪੀ ਸਮੇਤ ਸੂਬੇ 'ਚ ਕੁੱਲ 1048 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਹਨ,ਜਦੋਂਕਿ ਕੁਲ 704 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 13 ਮੌਤਾਂ ਲੁਧਿਆਣਾ 'ਚ ਹੋਈਆਂ ਹਨ। ਲੁਧਿਆਣਾ 'ਚ ਹੁਣ ਤਕ ਹੋਈਆਂ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਲੁਧਿਆਣਾ 'ਚ ਹੁਣ ਤਕ 209 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਵੀਰਵਾਰ ਨੂੰ ਅੰਮਿ੍ਤਸਰ 'ਚ ਚਾਰ ਲੋਕਾਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਸੰਗਰੂਰ 'ਚ ਦੋ ਮਰੀਜ਼ ਪਾਜ਼ੇਟਿਵ ਪਾਏ ਗਏ ਪਰ ਇੱਥੇ ਇਕ ਹੀ ਦਿਨ 'ਚ ਤਿੰਨ ਲੋਕਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਜਲੰਧਰ ਤੇ ਕਪੂਰਥਲਾ 'ਚ ਵੀ ਤਿੰਨ-ਤਿੰਨ ਲੋਕਾਂ ਦੀ ਮੌਤ ਹੋਈ ਹੈ।

ਲੁਧਿਆਣਾ 'ਚ ਵੀਰਵਾਰ ਨੂੰ 181, ਜਲੰਧਰ 'ਚ 149 ਲੋਕ ਪਾਜ਼ੇਟਿਵ ਪਾਏ ਗਏ। ਇਸੇ ਤਰ੍ਹਾਂ ਬਠਿੰਡਾ 'ਚ 87 ਤੇ ਫਿਰੋਜ਼ਪੁਰ 'ਚ 70 ਲੋਕ ਪਾਜ਼ੇਟਿਵ ਪਾਏ ਗਏ ਹਨ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਆਈਜੀ ਹਰਦਿਆਲ ਸਿੰਘ ਮਾਨ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਨੂੰ ਘਰ 'ਚ ਹੀ ਆਈਸੋਲੇਟ ਕੀਤਾ ਗਿਆ ਹੈ।

ਦਾਦੂਵਾਲ ਬਣੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

 

ਗੂਹਲਾ ਚੀਕਾ/ ਕੈਥਲ, ਅਗਸਤ 2020 -(ਜਨ ਸਕਤੀ ਬਿਉਰੋ)- ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੇ ਵਿਰੋਧੀ ਉਮੀਦਵਾਰ ਜਸਬੀਰ ਸਿੰਘ ਖਾਲਸਾ ਨੂੰ ਦੋ ਵੋਟਾਂ ਦੇ ਫਰਕ ਨਾਲ ਹਰਾਇਆ। ਜਥੇਦਾਰ ਦਾਦੂਵਾਲ ਨੂੰ 19 ਜਦਕਿ ਸ੍ਰੀ ਖਾਲਸਾ ਨੂੰ 17 ਵੋਟਾਂ ਪਈਆਂ। ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਅੱਜ ਸਵੇਰੇ 10 ਵਜੇ ਐੱਸਡੀਐੱਮ ਗੂਹਲਾ ਸ਼ਸ਼ੀ ਵਸੁੰਧਰਾ, ਐੱਸਡੀਐੱਮ ਕੈਥਲ ਸੰਜੇ ਕੁਮਾਰ, ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਗੂਹਲਾ ਪ੍ਰਦੀਪ ਕੁਮਾਰ ਆਦਿ ਨੇ ਸ਼ੁਰੂ ਕਰਵਾਈ। ਚੋਣ ਪ੍ਰਕਿਰਿਆ ਕਈ ਵਾਰ ਰੋਕੀ ਵੀ ਗਈ, ਜਿਸ ’ਚ ਪਹਿਲਾਂ ਮਹਿਲਾ ਵੋਟਰ ਰਾਣਾ ਭੱਟੀ ਤੇ ਫਿਰ ਸਵਰਨ ਸਿੰਘ ਰਤੀਆ ਨੂੰ ਵੀ ਵੋਟ ਪਾਉਣ ਤੋਂ ਰੋਕਿਆ ਗਿਆ। ਹਾਲਾਂਕਿ ਬਾਅਦ ’ਚ ਮਹਿਲਾ ਵੋਟਰ ਦੀ ਵੋਟ ਪਵਾ ਦਿੱਤੀ ਗਈ ਪਰ ਬਾਕੀ 7 ਵੋਟਰਾਂ ਨੂੰ ਵੋਟ ਨਾ ਪਾਉਣ ਦਿੱਤੀ ਗਈ। ਇਸੇ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਚੋਣ ਅਧਿਕਾਰੀ ਦਰਸ਼ਨ ਸਿੰਘ ਬਰਾੜ ’ਤੇ ਇੱਕਪਾਸੜ ਮਦਦ ਕਰਨ ਦੇ ਦੋਸ਼ ਲਾਉਂਦਿਆਂ ਐੱਸਡੀਐੱਮ ਗੂਹਲਾ ਅਤੇ ਕੈਥਲ ਨੂੰ ਮੈਮੋਰੰਡਮ ਸੌਂਪਿਆ। ਮੈਮੋਰੰਡਮ ’ਚ ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਨੇ ਉਨ੍ਹਾਂ ਪੰਜ ਮੈਂਬਰਾਂ ਦੀਆਂ ਵੀ ਵੋਟਾਂ ਪਵਾ ਦਿੱਤੀਆਂ, ਜਿਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ। ਦੂਜੇ ਪਾਸੇ, ਉਨ੍ਹਾਂ ਦੇ ਪੱਖ ’ਚ ਆਏ 19 ਮੈਬਰਾਂ ’ਚੋਂ 7 ਮੈਂਬਰਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਦੋਵੇਂ ਐੱਸਡੀਐੱਮਜ਼ ਨੇ 2:45 ਵਜੇ ਦੁਬਾਰਾ ਪੋਲਿੰਗ ਕਰਵਾਉਂਦਿਆਂ ਸਾਰੀਆਂ ਵੋਟਾਂ ਪਵਾ ਦਿੱਤੀਆਂ। ਚੋਣ ਅਧਿਕਾਰੀ ਦਰਸ਼ਨ ਸਿੰਘ ਨੇ ਨਤੀਜਾ ਐਲਾਨਦਿਆਂ ਦੱਸਿਆ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ 36 ਵੋਟਾਂ ’ਚੋਂ 19 ਵੋਟ ਲੈ ਕੇ ਦੋ ਵੋਟਾਂ ਨਾਲ ਜੇਤੂ ਰਹੇ ਹਨ, ਜਦੋਂ ਕਿ ਜਸਬੀਰ ਸਿੰਘ ਖਾਲਸਾ ਨੂੰ 17 ਵੋਟ ਪ੍ਰਾਪਤ ਹੋਈਆਂ ਹਨ।

ਚੋਣ ਜਿੱਤਣ ਮਗਰੋਂ ਸ੍ਰੀ ਦਾਦੂਵਾਲ ਨੇ ਕਿਹਾ ਕਿ ਉਹ ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਸਨ, ਜਿਸ ਮੂਹਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਬਹੁਤ ਛੋਟਾ ਹੈ ਪ੍ਰੰਤੂ ਨਵੀਂ ਜ਼ਿੰਮੇਵਾਰੀ ਦੇ ਚੱਲਦਿਆਂ ਉਹ ਸਰਬੱਤ ਖਾਲਸਾ ਨੂੰ ਅਪੀਲ ਕਰਨਗੇ ਕਿ ਉਨ੍ਹਾਂ ਨੂੰ ਜਥੇਦਾਰ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ ਤੇ ਸਾਰੇ ਕਮੇਟੀ ਮੈਂਬਰ ਮਿਲ ਕੇ ਸੁਪਰੀਮ ਕੋਰਟ ’ਚ ਕੇਸ ਦੀ ਪੈਰਵੀ ਕਰਨਗੇ। ਉਨ੍ਹਾਂ ਨੇ ਜਿੱਤ ਮਗਰੋਂ ਸਾਥੀਆਂ ਸਣੇ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤੇ ਅਰਦਾਸ ਕੀਤੀ।

ਸ਼ਮਾਰਟ ਫੋਨ ਦੇਣੇ ਪੰਜਾਬ ਸਰਕਾਰ ਦਾ ਸ਼ਲਾਘਯੋਗ ਕਦਮ:ਸਰਪੰਚ ਜਗਦੀਸ਼ ਚੰਦ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੂਬੇ ਵਿਚਲੇ ਸਰਕਾਰੀ ਸਕੂਲਾਂ ‘ਚ ਪੜਦੇ ਦੇ 1.73 ਲੱਖ ਵਿਿਦਆਰਥੀਆਂ ਨੂੰ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸਮਰਾਟ ਫੋਨ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਨਾ ਇਕ ਸ਼ਲਾਘਯੋਗ ਉਪਰਾਲਾ ਹੈ ਜਿਸ ਨਾਲ ਵਿਿਦਆਰਥੀਆਂ ਨੂੰ ਕੋਰੋਨਾ ਮਹਾਂਮਾਰੀ ‘ਚ ਘਰਾਂ ‘ਚ ਬੈਠ ਕੇ ਆਨਲਾਈਨ ਪੜ੍ਹਾਈ ਕਰਨੀ ਸੌਖੀ ਹੋ ਜਾਵੇਗੀ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ (ਲੁਧਿ:)ਦੇ ਜਰਨਲ ਸੱਕਤਰ ਅਤੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪੱਤਰਕਾਰ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣਾ ਕੀਤਾ ਹੋਇਆ ਵਾਅਦਾ ਨਿਭਾਅ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ ਜੋ ਕਿ ਸਮਰਾਟ ਫੋਨਾਂ ਦੇ ਨਾਂਅ ਤੇ ਆਪਣੀ ਫੋਕੀ ਸਿਆਸਤ ਕਰਦੇ ਰਹਿੰਦੇ ਸਨ।ਉਨ੍ਹਾਂ ਕਿਹਾ ਕਿ ਵਿਰੋਧੀ ਦਲਾਂ ਵਾਲੇ ਕਾਂਗਰਸ ਖਿਲਾਫ ਬੇਸ਼ਕ ਭੰਡੀ ਪ੍ਰਚਾਰ ਕਰਦੇ ਰਹਿਣ ਪਰੰਤੂ ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰਨਗੇ।

ਪਿੰਡ ਤਲਵੰਡੀ  ਮੱਲੀਆਂ ਵਿਖੇ ਵਿਧਾਇਕ ਲੋਹਗੜ੍ਹ ਨੇ ਨਵੀਂ ਕੋਆਪਰੇਟਿਵ ਸੁਸਾਇਟੀ ਦੀ ਬਿਲਡਿੰਗ ਦਾ ਉਦਘਾਟਨ ਕੀਤਾ

ਸਿੱਧਵਾਂਬੇਟ (ਜਸਮੇਲ ਸਿੰਘ)- ਦੀ ਤਲਵੰਡੀ ਮੱਲੀਆਂ ਬਹੁ ਮੰਤਵੀ ਸਹਿਕਾਰੀ  ਖੇਤੀਬਾੜੀ ਸੇਵਾ ਸਭਾ ਲਿਮ: ਤਲਵੰਡੀ ਮੱਲੀਆਂ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਹਲਕਾ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੀ ਨੇ ਕੀਤਾ। ਇਹ ਸਭਾ ਤਿੰਨ ਪਿੰਡ ਤਲਵੰਡੀ ਮੱਲੀਆਂ, ਦਾਇਆ ਕਲਾਂ ਅਤੇ ਕੋਕਰੀ ਬੁੱਟਰਾਂ ਦੀ ਸਾਂਝੀ ਸਭਾ ਹੈ। ਹਲਕਾ ਵਿਧਾਇਕ ਨੇ ਕਿਹਾ ਜਿਥੇ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਨਾਲ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਕੇ ਕਿਸਾਨੀ ਨੂੰ ਮੁੜ ਲੀਹਾਂ ਉੱਪਰ ਲਿਆਂਦਾ ਹੈ । ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਵੱਲੋਂ ਕਿਸਾਨੀ ਨੂੰ ਉਪਰ ਚੁੱਕਣ ਲਈ ਖੇਤੀਬਾੜੀ ਸਭਾਵਾਂ ਦੇ ਰਾਹੀਂ ਬਹੁਤ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।ਕਿਸਾਨਾਂ ਨੂੰ ਬਹੁਤ ਹੀ ਵਾਜਿਬ  ਰੇਟਾਂ  ਤੇ ਖੇਤੀਬਾੜੀ ਕਰਨ ਲਈ ਮਸ਼ੀਨਰੀ ਦੇ ਨਾਲ ਨਾਲ ਬਹੁਤ ਹੀ ਘੱਟ ਵਿਆਜ ਉਪਰ ਕਰਜੇ ਵੀ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਹਲਕਾ ਵਿਧਾਇਕ ਨੇ ਕਿਸਾਨਾਂ ਨੂੰ ਇਨ੍ਹਾਂ ਸਭਾਵਾਂ ਨਾਲ ਜੁੜ ਕੇ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਵੀ ਪ੍ਰੇਰਿਤ ਕੀਤਾ।ਉਨ੍ਹਾਂ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ  ਪ੍ਰਬੰਧਕਾਂ ਅਤੇ ਸਟਾਫ ਦੀ ਵੀ ਸ਼ਲਾਘਾ ਕੀਤੀ ।  ਸਭਾ ਦੇ ਮੈਂਬਰਾਂ ਵੱਲੋਂ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੀ ਵਿਸੇਸ਼ ਸਨਮਾਨ ਵੀ ਕੀਤਾ ।ਇਸ ਮੌਕੇ ਕੇਵਲ ਦਾਸ ਪ੍ਰਧਾਨ, ਸਰਬਜੀਤ ਸਿੰਘ ਬੁੱਟਰ ਸੀਨੀਅਰ ਮੀਤ ਪ੍ਰਧਾਨ, ਨਾਜਰ ਸਿੰਘ ਮੀਤ ਪ੍ਰਧਾਨ, ਜਤਿੰਦਰ ਸਿੰਘ, ਨਿਰਮਲ ਸਿੰਘ,ਹਰਜੀਤ ਸਿੰਘ ਸਕੱਤਰ, ਜਗਦੀਪ ਸਿੰਘ ਸੇਲਜ਼ਮੈਨ, ਚਰਨਜੀਤ ਸਿੰਘ ਏ ਆਰ, ਨਾਜਰ ਸਿੰਘ ਬਲਾਕ ਸੰਮਤੀ ਮੈਂਬਰ,ਜਰਨੈਲ ਸਿੰਘ , ਦਲਜੀਤ ਸਿੰਘ , ਦਵਿੰਦਰ ਸਿੰਘ, ਅਤੇ ਤਿੰਨਾਂ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜਰ ਸਨ ।

ਪਿੰਡ ਸਹੌਰ ਵਿਖੇ ਕਰਜ਼ਾ ਮੁਕਤੀ ਔਰਤ ਅੰਦੋਲਨ ਕਮੇਟੀ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਰੋਸ ਵਜੋਂ ਅਰਥੀ ਫੂਕ ਮੁਜ਼ਾਹਰਾ ਕਰਕੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕੰਮ ਤੁਰੰਤ ਬੰਦ ਕਰਨ ਦੀ ਮੰਗ ਕੀਤੀ       

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਰਮਾਏਦਾਰ ਤੇ ਧਨਾਡ ਲੋਕਾਂ ਦੇ ਕਰਜ਼ੇ ਮਾਫ਼ ਕਰਕੇ ਮਜ਼ਦੂਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ- ਭੋਲਾ ਕਲਾਲ ਮਾਜਰਾ

        ਮਹਿਲ ਕਲਾਂ/ਬਰਨਾਲਾ- ਅਗਸਤ 2020 (ਗੁਰਸੇਵਕ ਸਿੰਘ ਸੋਹੀ)-ਕਰਜ਼ਾ ਮੁਕਤੀ ਔਰਤ ਅੰਦੋਲਨ ਕਮੇਟੀ ਪਿੰਡ ਸਹੌਰ ਵੱਲੋਂ ਆਗੂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਬੱਬੂ ਕੌਰ ਸਹੌਰ ਦੀ ਅਗਵਾਈ ਹੇਠ ਸੀ ਪੀ ਐੱਮ ਐੱਲ ਆਈ ਲਿਬਰੇਸ਼ਨ ਮਜ਼ਦੂਰ ਮੁਕਤੀ ਮੋਰਚਾ ਦਿਹਾਤੀ ਮਜ਼ਦੂਰ ਸਭਾ ਬੀ ਕੇ ਯੂ ਡਕੌਂਦਾ ਦੇ ਸਹਿਯੋਗ ਨਾਲ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਪਿੰਡ ਸਹੌਰ ਵਿਖੇ ਰੋਸ ਵਜੋਂ ਅਰਥੀ ਫੂਕ ਮੁਜ਼ਾਹਰਾ ਕਰਕੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਦੀ ਮੰਗ ਕੀਤੀ ਇਸ ਮੌਕੇ ਕਰਜ਼ਾ ਮੁਕਤ ਔਰਤ ਅੰਦੋਲਨ  ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਬੱਬੂ ਕੌਰ ਸਹੌਰ ਮਨਦੀਪ ਕੌਰ ਦਲਜੀਤ ਕੌਰ ਰਾਣੀ ਕੌਰ ਸਹੌਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਹਰ ਵਰਗ ਦੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਤੋਂ ਬਾਅਦ ਲੋਕਾਂ ਨੂੰ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਕੇਂਦਰ ਤੇ ਰਾਜ ਵਿੱਚ ਬਣੀਆਂ ਸਰਕਾਰਾਂ ਨੇ ਮਜ਼ਦੂਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਮਾਏਦਾਰ ਤੇ ਧਨਾਡ ਲੋਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਪਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਮਜ਼ਦੂਰਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਜਾ ਰਿਹਾ ਸਗੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਕਿਸ਼ਤਾਂ ਭਰਨ ਤੋਂ ਪੂਰੀ ਤਰ੍ਹਾਂ ਅਸਮਰਥ ਹਨ ਉਨ੍ਹਾਂ ਮੰਗ ਕੀਤੀ ਸਰਕਾਰਾਂ ਨੂੰ ਸਰਮਾਏਦਾਰ ਲੋਕਾਂ ਵਾਂਗ ਅੌਰਤਾ ਤੇ ਚੜ੍ਹੇ ਕਰਜ਼ੇ ਵੀ ਮਾਫ ਕੀਤੇ ਜਾਣਾ ਅਤੇ ਪਿੰਡਾਂ ਵਿੱਚ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਭਿੰਦਰ ਸਿੰਘ ਸਹੌਰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਔਰਤਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਆਰਬੀਆਈ ਵੱਲੋਂ ਲਾਕ ਡਾਓੁਨ ਦੇ ਮੱਦੇਨਜ਼ਰ 1ਜੂਨ ਤੋ 31ਅਗਸਤ 2020 ਤੱਕ ਕਿਸੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਅਤੇ ਵਿਆਜ ਵਸੂਲਣ ਤੇ ਰੋਕ ਲਗਾਈ ਗਈ ਹੋਈ ਹੈ ਪਰ ਦੂਜੇ ਪਾਸੇ ਪ੍ਰਾਈਵੇਟ ਫਰਮਾਂ ਕਰਿੰਦਿਆਂ ਵੱਲੋਂ ਪਿੰਡਾ ਵਿੱਚ ਜਾ ਕੇ ਔਰਤਾਂ ਤੇ ਦਬਾਅ ਪਾ ਕੇ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਔਖੇ ਸਮੇਂ ਆਰਥਿਕ ਸੰਕਟ ਵਿੱਚ ਚੱਲ ਰਹੇ ਸਮੇਂ ਵਿੱਚੋਂ ਮਜ਼ਦੂਰ ਤੇ ਔਰਤਾਂ ਕਿਸ਼ਤਾਂ ਭਰਨ ਲਈ ਪੂਰੀ ਤਰ੍ਹਾਂ ਅਸਮਰੱਥ ਹਨ । ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦਾ ਕਰੋਪ ਖ਼ਤਮ ਨਹੀਂ ਹੋ ਜਾਂਦਾ ਉਦੋਂ ਤੱਕ ਔਰਤਾਂ ਅਤੇ ਮਜ਼ਦੂਰਾਂ ਤੋ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਕੰਮ ਬੰਦ ਕੀਤਾ ਜਾਵੇ ।ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਪ੍ਰਾਈਵੇਟ ਫਰਮਾਂ ਵੱਲੋਂ  ਔਰਤਾਂ ਤੇ ਮਜ਼ਦੂਰਾਂ ਨੂੰ ਜਬਰੀ ਕਿਸ਼ਤਾਂ ਭਰਨ ਲਈ ਮਜਬੂਰ ਕਰਨ ਤੇ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਅਗਲਾ ਤਿੱਖਾ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਉਨ੍ਹਾਂ ਔਰਤਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਡੀਆਂ ਜਥੇਬੰਦੀਆਂ ਪੂਰੀ ਤਰ੍ਹਾਂ ਔਰਤਾਂ ਦੇ ਸਿਧਾਰਥ ਨਾਲ ਚਟਾਨ ਵਾਂਗ ਖੜ੍ਹੀਆਂ ਹਨ। ਇਸ ਮੌਕੇ ਬੀਰਾ ਸਿੰਘ ਸੇਖੇ ਵਾਲੇ ਗੁਰਦੇਵ ਸਿੰਘ ਸੰਗਾਲੀ ਰਾਣੀ ਕੌਰ ਸਿਮਰਜੀਤ ਕੌਰ ਮਨਜੀਤ ਕੌਰ ਜਸਵਿੰਦਰ ਕੌਰ ਬਲੌਰ ਸਿੰਘ ਮਹਿਲ ਕਲਾਂ ਆਦਿ ਤੋ ਇਲਾਵਾ ਹੋਰ ਅੌਰਤਾ ਵੀ ਹਾਜ਼ਰ ਸਨ ।ਅਖੀਰ ਵਿੱਚ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ।

ਪਿੰਡ ਹਮੀਦੀ ਵਿਖੇ ਕਾਂਗਰਸ ਦੀ ਸੂਬਾ ਸਕੱਤਰ ਸਮਾਜ ਸੇਵੀ ਸੁਦੇਸ਼ ਜੋਸ਼ੀ ਹਮੀਦੀ ਦੇ ਉਪਰਾਲੇ ਸਦਕਾ ਤੀਆਂ ਦਾ ਮੇਲਾ ਲਗਾਇਆ ਗਿਆ                   

 ਮਹਿਲ ਕਲਾਂ/ਬਰਨਾਲਾ-ਅਗਸਤ 2020  (ਗੁਰਸੇਵਕ ਸਿੰਘ ਸੋਹੀ)-

ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਸਕੱਤਰ ਮੈਡਮ ਸੁਦੇਸ਼ ਜੋਸ਼ੀ ਹਮੀਦੀ ਦੇ ਉਪਰਾਲੇ ਸਦਕਾ ਨੌਜਵਾਨ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮੈਡਮ ਸੁਦੇਸ਼ ਜੋਸ਼ੀ ਦੇ ਨਿਵਾਸ ਸਥਾਨ ਤੇ ਪਿੰਡ ਹਮੀਦੀ ਵਿਖੇ ਮਨਾਇਆ ਗਿਆ । ਇਸ ਮੌਕੇ ਗਿੱਧਾ ਗਰੁੱਪ ਬਰਨਾਲਾ ਦੀ ਟੀਮ ਚ ਸੰਦੀਪ ਕੌਰ ,ਜਸਵੀਰ ਕੌਰ, ਪ੍ਰਭਜੋਤ ਕੌਰ, ਪਵਨ ਕੌਰ, ਸਰਬਜੀਤ ਕੌਰ ,ਅਮਨਦੀਪ ਕੌਰ, ਕਰਮਜੀਤ ਕੌਰ ,ਪ੍ਰੀਤ ਕੌਰ, ਬਲਬੀਰ ਕੌਰ ਆਦਿ ਨੇ ਮੁਟਿਆਰਾਂ ਦੇ ਸਹਿਯੋਗ ਨਾਲ ਗਿੱਧਾ ਭੰਗੜਾ ਅਤੇ ਬੋਲਿਆਂ ਵੀ ਪਾਈਆਂ ਪਾ ਕੇ ਤੀਆਂ ਦਾ ਤਿਉਹਾਰਾਂ ਮਨਾ ਕੇ ਖੂਬ ਰੰਗ ਬੰਨ੍ਹਿਆ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਸਕੱਤਰ ਤੇ ਬਲਾਕ ਸੰਮਤੀ ਮੈਂਬਰ ਸੁਦੇਸ਼ ਜੋਸ਼ੀ ਹਮੀਦੀ ਨੇ ਤੀਆਂ ਦੇ ਤਿਉਹਾਰ ਦੀ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਚੱਲ ਰਹੇ ਕਰੋਪ ਦੇ ਮੱਦੇਨਜ਼ਰ ਸਰਕਾਰ ਦੀਆਂ ਸਾਵਧਾਨੀਆਂ ਤੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਏ ਸੋਸ਼ਲ ਡਿਸਟੈਂਸ ਰੱਖ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਅਸੀਂ ਵਧੀਆ ਫਰਜ਼ੀ ਢੰਗ ਨਾਲ ਤਿਆਰੀ ਨਾਲ ਕਰਕੇ ਮਨਾਉਣਾ ਚਾਹੁੰਦੇ ਸੀ ਪਰ ਕਰੋਨਾ ਕਾਰਨ ਤਿਉਹਾਰ ਨੂੰ ਸੀਮਤ ਢੰਗ ਨਾਲ ਮਨਾਉਣਾ ਪਿਆ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਲੜਕੀਆਂ ਵੱਲੋਂ ਪਿੰਡ ਪੱਧਰ ਤੇ ਸੋਨੀ ਨੇ ਵਿੱਚ ਤੀਆਂ ਦੇ ਮੇਲੇ ਲਗਾ ਕੇ ਤਿਉਹਾਰ ਮਨਾਏ ਜਾਂਦੇ ਸੀ ।ਪਰ ਅੱਜ ਧੀਆਂ ਦਾ ਪੁਰਾਣਾ ਸੱਭਿਆਚਾਰਕ ਅਨਿੱਖੜਵਾਂ ਅੰਗ ਪਿਛਲੇ ਵੀਹ ਪੱਚੀ ਸਾਲਾਂ ਤੋਂ ਦੂਰ ਹੋ ਚੁੱਕਿਆ ਹੈ ਪਰ ਸਾਨੂੰ ਲੜਕੀਆਂ ਦੇ ਅਜਿਹੇ ਤਿਉਹਾਰਾਂ ਨੂੰ ਬਰਕਰਾਰ ਰੱਖਣ ਲਈ ਪਿੰਡ ਪੱਧਰ ਤੇ ਰੱਖੜੀ ਤੇ ਤੀਆਂ ਦੇ ਤਿਉਹਾਰ ਮਨਾਉਣ ਲਈ ਅੱਗੇ ਉਨ੍ਹਾਂ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ  ਬਲਬੀਰ ਕੌਰ ਮਾਂਗਟ ਹਰਪ੍ਰੀਤ ਕੌਰ ਮਾਂਗਟ ,ਸਰਬਜੀਤ ਕੌਰ ਵਜੀਦਕੇ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਓੁਣ ਮਹੀਨੇ ਪੁਰਾਣੇ ਸਮਿਆਂ ਵਿੱਚ ਮਨਾਇਆ ਜਾਂਦਾ ਸੀ ।ਪਰ ਅੱਜ ਪੁਰਾਤਨ ਸਮਿਆਂ ਤੋਂ ਚੱਲਿਆ ਰਿਹਾ ਤੀਆਂ ਦਾ ਤਿਉਹਾਰ ਪਿਛਲੇ ਸਮੇਂ ਤੋਂ ਵਲੋਂ ਪਾਉਣ ਲੱਗਿਆ। ਉਨ੍ਹਾਂ ਕਿਹਾ ਕਿ ਤੀਆ ਦਾ ਤਿਉਹਾਰ ਨਵੀਆਂ ਵਿਆਹੀਆਂ ਲੜਕੀਆਂ ਦਾ ਆਪਣੇ ਪੇਕੇ ਪਿੰਡ ਤੋ ਆ ਕਿ ਸਾਓੁਣ ਮਹੀਨੇ  ਅੰਗ ਸੰਗ ਰਹੀਆਂ ਆਪਣੀਆਂ ਸਹੇਲੀਆਂ ਨੂੰ ਮਿਲਾਉਣ ਲਈ ਤੀਆਂ ਦਾ ਤਿਉਹਾਰ ਇੱਕ ਪ੍ਰੇਰਨਾ ਸਰੋਤ ਤਿਉਹਾਰ ਹੈ ।ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਪਿੰਡ ਪੱਧਰ ਤੇ ਸਾਉਣ ਮਹੀਨੇ ਤੀਆਂ ਦੇ ਤਿਉਹਾਰ ਮਨਾਉਣ ਲਈ ਅੱਗੇ ਆਉਣਾ ਚਾਹੀਦਾ ।ਇਸ ਸਮੇਂ ਪੰਚ ਓਮਨਦੀਪ ਸਿੰਘ ਸੋਹੀ ਸਮਾਜ ਸੇਵੀ ਹਰਪ੍ਰੀਤ ਚੋਪੜਾ ਅਮਨਦੀਪ ਸਿੰਘ ਅਮਨ ਸਟੂਡੀਓ ਸੰਦੀਪ ਕੁਮਾਰ ਕਾਲਾ ਆਦਿ ਵੀ ਹਾਜ਼ਰ ਸਨ।

ਕਾਂਗਰਸੀ ਆਗੂ ਮਨਜੀਤ ਸਿੰਘ ਮਹਿਲ ਖ਼ੁਰਦ ਨੂੰ ਸਦਮਾ ਨਾਬਾਲਗ ਪੁੱਤਰ ਦੀ ਮੌਤ

ਵੱਖ ਵੱਖ ਆਗੂਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸੋਹੀ)

ਬਲਾਕ ਸੰਮਤੀ ਮਹਿਲ ਕਲਾਂ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਅਤੇ ਸਾਬਕਾ ਸਰਪੰਚ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਹਿਲ ਖੁਰਦ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ। ਜਦ ਉਨ੍ਹਾਂ ਦੇ ਇਕਲੌਤੇ ਨੌਜਵਾਨ ਪੁੱਤਰ ਜਸਕਰਨ ਸਿੰਘ (15) ਦੀ ਅਚਾਨਕ ਮੌਤ ਹੋ ਗਈ।ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਇਸ ਦੁੱਖ ਦੀ ਘੜੀ ਵਿੱਚ ਕਾਂਗਰਸ ਹਲਕਾ ਮਹਿਲ ਕਲਾਂ ਦੀ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ,ਕਾਂਗਰਸ ਆਈ ਦੇ ਮੀਤ ਪ੍ਰਧਾਨ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ,ਪ੍ਰਧਾਨ ਮੱਖਣ ਸ਼ਰਮਾ ਬਰਨਾਲਾ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ ਪੰਡੋਰੀ ,ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ,ਮਹੰਤ ਗੁਰਮੀਤ ਸਿੰਘ ਠੀਕਰੀਵਾਲ ,ਬਲਾਕ ਪ੍ਰਧਾਨ ਤੇਜਪਾਲ ਸੱਦੋਵਾਲ ,ਸੁਖਦੇਵ ਸਿੰਘ ਘੋਟੀ ਧਨੇਰ ,ਬਲਾਕ ਸੰਮਤੀ ਮਹਿਲ ਕਲਾਂ ਦੇ ਉੱਪ ਚੇਅਰਮੈਨ ਬੱਗਾ ਸਿੰਘ ,ਗੁਰਪ੍ਰੀਤ ਸਿੰਘ ਕਲਾਲ ਮਾਜਰਾ,ਬਲਵੰਤ ਸ਼ਰਮਾ ਹਮੀਦੀ,ਸੀਨੀਅਰ ਕਾਂਗਰਸੀ ਆਗੂ ਸਮਾਜ ਸੇਵੀ ਤੇ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ, ਕਾਨੂੰਨਗੋ ਉਜਾਗਰ ਸਿੰਘ ਛਾਪਾ ,ਡਾ ਗੋਪਾਲ ਸਿੰਘ ਚੰਨਣਵਾਲ ,ਮਹੰਤ ਯਾਦਵਿੰਦਰ ਸਿੰਘ ਬੁੱਟਰ,ਅਸ਼ੋਕ ਕੁਮਾਰ ਅਗਰਵਾਲ (ਤਪੇ ਵਾਲੇ)  ,ਆੜ੍ਹਤੀਆ ਸਰਬਜੀਤ ਸਿੰਘ ਸਰਬੀ ,ਹਰਵਿੰਦਰ ਸਿੰਘ ਸੇਖੋਂ ਮੂੰਮ ,ਕੈਪਟਨ ਸਾਧੂ ਸਿੰਘ ਮੂੰਮ,ਐਨ ਆਰ ਆਈ,ਸਰਪੰਚ ਕਰਮ ਸਿੰਘ ਵਜੀਦਕੇ ਖ਼ੁਰਦ, ਸਰਪੰਚ ਪਲਵਿੰਦਰ ਸਿੰਘ ਕਲਾਲ ਮਾਜਰਾ, ਸਾਬਕਾ ਸਰਪੰਚ ਕਲਵੰਤ ਸਿੰਘ ਲੋਹਗੜ ,ਰਾਜਵੀਰ ਸਿੰਘ ਰਾਣੂ ਹਮੀਦੀ ,ਸਰਪੰਚ ਬਲੌਰ ਸਿੰਘ ਤੋਤੀ ਮਹਿਲ ਕਲਾਂ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ,ਭੁਪਿੰਦਰ ਸਿੰਘ ਜਲੂਰ ,ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ,ਜਰਨੈਲ ਸਿੰਘ ਠੁੱਲੀਵਾਲ, ਸਰਪੰਚ ਰਣਧੀਰ ਸਿੰਘ ਦੀਵਾਨਾ ,ਲੱਖਾ ਸਿੰਘ ਬੀਹਲਾ, ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ ,ਨੱਥਾ ਸਿੰਘ ਬਾਠ ਪੰਡੋਰੀ ਅਤੇ ਬੂਟਾ ਸਿੰਘ ਪਾਲ ਹਮੀਦੀ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਹਰੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਖਬਰ ਲਿਖੇ ਜਾਣ ਤੱਕ ਮਿ੍ਤਕ ਨੌਜਵਾਨ ਦੀ ਲਾਸ ਪਿੰਡ ਨਹੀ ਪੁੱਜੀ ਸੀ।

ਪੰਜਾਬ ਤੋਂ ਕੈਨੇਡਾ ਜਾ ਰਹੀ ਬਜ਼ੁਰਗ ਮਾਤਾ ਦੀ ਹਵਾਈ ਜਹਾਜ਼ 'ਚ ਮੌਤ

ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੇ ਅਧੀਨ ਪਿੰਡ ਮੂੰਮ ਨਾਲ ਸਬੰਧਤ ਸੀ ਮਾਤਾ ਜੀ 

ਮਹਿਲ ਕਲਾਂ /ਬਰਨਾਲਾ-ਅਗਸਤ 2020  (ਗੁਰਸੇਵਕ ਸਿੰਘ ਸੋਹੀ)-ਦਿੱਲੀ ਤੋਂ ਵੈਨਕੂਵਰ ਜਾ ਰਹੀ ਏਅਰ ਇੰਡੀਆ ਏਅਰਲਾਈਨਜ਼ ਦੀ ਵਿਸ਼ੇਸ਼ ਉਡਾਣ ਵਿਚ ਸਵਾਰ 63 ਸਾਲਾ ਬਜ਼ੁਰਗ ਮਾਤਾ ਗੁਰਮੀਤ ਕੌਰ ਸਿੱਧੂ ਦੀ ਜਹਾਜ਼ 'ਚ ਹੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ | ਬਜ਼ੁਰਗ ਮਾਤਾ ਗੁਰਮੀਤ ਕੌਰ ਪਤਨੀ ਸੁਖਦੇਵ ਸਿੰਘ ਸਿੱਧੂ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਨਾਲ ਸਬੰਧਤ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਗੁਰਮੀਤ ਕੌਰ ਆਪਣੇ ਪਤੀ ਨਾਲ 8 ਮਹੀਨੇ ਪਹਿਲਾਂ ਕੈਨੇਡਾ ਤੋਂ ਪੰਜਾਬ ਆਏ ਸਨ ਅਤੇ ਉਨ੍ਹਾਂ ਮਾਰਚ ਵਿਚ ਵਾਪਸ ਪਰਤਣਾ ਸੀ,ਪਰ ਕੋਰੋਨਾ ਮਹਾਂਮਾਰੀ ਕਾਰਨ ਇੱਥੇ ਹੀ ਫਸ ਗਏ। ਹੁਣ ਜਦੋਂ ਉਹ ਵਾਪਸ ਕੈਨੇਡਾ ਜਾ ਰਹੇ ਸਨ ਤਾਂ ਹਵਾਈ ਸਫ਼ਰ ਦੌਰਾਨ ਉਨ੍ਹਾਂ ਜਹਾਜ਼ ਦੀ ਸੀਟ ਉੱਪਰ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਜਿਸ ਜਹਾਜ਼ ਵਿਚ ਸਫ਼ਰ ਕਰ ਰਹੇ ਸਨ ਉਸ ਜਹਾਜ਼ ਨੇ ਠੀਕ ਦੋ ਘੰਟੇ ਬਾਅਦ ਵੈਨਕੂਵਰ (ਕੈਨੇਡਾ) ਹਵਾਈ ਅੱਡੇ ਉਪਰ ਉਤਰਨਾ ਸੀ।

ਮੁੱਖ ਮੰਤਰੀ ਪੰਜਾਬ ਨੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ

ਚੰਡੀਗੜ੍ਹ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਪੱਧਰ ’ਤੇ 92 ਕਰੋੜ ਦੀ ਲਾਗਤ ਵਾਲੀ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦਾ ਆਗਾਜ਼ ਕੀਤਾ। ਮੁੱਖ ਮੰਤਰੀ ਨੇ ਸੰਕੇਤਕ ਰੂਪ ਵਿੱਚ ਬਾਰ੍ਹਵੀਂ ਜਮਾਤ ਦੇ ਛੇ ਵਿਦਿਆਰਥੀਆਂ ਨੂੰ ਨਿੱਜੀ ਤੌਰ ’ਤੇ ਸਮਾਰਟ ਫ਼ੋਨ ਸੌਂਪੇ। ਪੰਜਾਬ ਭਰ ਵਿੱਚ 26 ਵੱਖ-ਵੱਖ ਥਾਵਾਂ ’ਤੇ ਮੰਤਰੀਆਂ, ਵਿਧਾਇਕਾਂ ਅਤੇ ਹੋਰਾਂ ਨੇ ਸਕੀਮ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਰੇਕ ਮੰਤਰੀ ਨੇ ਅੱਜ ਵਿਦਿਆਰਥੀਆਂ ਨੂੰ 20-20 ਫ਼ੋਨ ਨਿੱਜੀ ਤੌਰ ’ਤੇ ਵੰਡੇ। ਇਸ ਸਕੀਮ ਤਹਿਤ ਸਾਲ 2017-18 ਦੇ ਸੂਬਾਈ ਬਜਟ ਵਿੱਚ 100 ਕਰੋੜ ਰੁਪਏ ਰੱਖੇ ਗਏ ਸਨ ਅਤੇ ਇਸ ਦੇ ਪਹਿਲੇ ਪੜਾਅ, ਜੋ ਨਵੰਬਰ 2020 ਤੱਕ ਮੁਕੰਮਲ ਹੋਵੇਗਾ, ਵਿੱਚ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ 1,74,015 ਵਿਦਿਆਰਥੀਆਂ ਨੂੰ ਵੱਡੀ ਸਹੂਲਤ ਹਾਸਲ ਹੋਵੇਗੀ।ਇਨ੍ਹਾਂ ਵਿਦਿਆਰਥੀਆਂ ਵਿੱਚ 87,395 ਲੜਕੇ ਅਤੇ 86,620 ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਹੋਰ ਪਛੜੀਆਂ ਸ਼੍ਰੇਣੀਆਂ (ਓਬੀਸੀ) ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਹਨ। ਸਕੀਮ ਦੇ ਘੇਰੇ ਹੇਠ ਆਉਣ ਵਾਲੇ ਵਿਦਿਆਰਥੀਆਂ ਵਿੱਚ 36,555 ਲਾਭਪਾਤਰੀ ਓਬੀਸੀ, 94,832 ਐੱਸਸੀ ਅਤੇ 13 ਵਿਦਿਆਰਥੀ ਐੱਸਟੀ ਨਾਲ ਸਬੰਧਤ ਹਨ। ਵੱਡੀ ਗਿਣਤੀ ਵਿੱਚ ਵਿਦਿਆਰਥੀ ਪੇਂਡੂ ਇਲਾਕਿਆਂ ਤੋਂ ਹਨ, ਜਿਨ੍ਹਾਂ ਦੀ ਗਿਣਤੀ 1,11,857 ਹੈ ਅਤੇ ਬਾਕੀ ਸ਼ਹਿਰਾਂ ਦੇ ਸਰਕਾਰੀ ਸਕੂਲ ਨਾਲ ਸਬੰਧਤ ਹਨ।ਅੱਜ ਦੁਪਹਿਰੇ ਇੱਥੇ ਪੰਜਾਬ ਸਿਵਲ ਸਕੱਤਰੇਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਜਨਮ-ਅਸ਼ਟਮੀ ਦੇ ਪਾਵਨ ਦਿਹਾੜੇ ਅਤੇ ਕੌਮਾਂਤਰੀ ਯੁਵਕ ਦਿਵਸ ਮੌਕੇ ਸਕੀਮ ਦੀ ਸ਼ੁਰੂਆਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ’ਤੇ ਵਿਸ਼ਵਾਸ ਕਰਦੇ ਹਨ ਜਿਸ ਕਰਕੇ ਇਕ-ਇਕ ਵਾਅਦੇ ਨੂੰ ਪੂਰਾ ਕਰਨਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਮੌਜੂਦਾ ਸਮੇਂ ਇਨ੍ਹਾਂ ਫੋਨਾਂ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ ਕਿਉਂ ਜੋ ਆਨਲਾਈਨ ਸਿੱਖਿਆ ਪ੍ਰਣਾਲੀ ਕਾਰਨ ਫੋਨ ਜ਼ਰੂਰਤ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਸਮਾਰਟ ਫੋਨ ਮਾਰਚ ਵਿੱਚ ਵੰਡਣ ਦੀ ਯੋਜਨਾ ਸੀ, ਪਰ ਕੋਵਿਡ ਸੰਕਟ ਕਾਰਨ ਦੇਰੀ ਹੋ ਗਈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਕੋਰਸ ਸਮੱਗਰੀ, ਪੁਰਾਣੇ ਪੇਪਰ ਆਦਿ ਡਾਊਨਲੋਡ ਕਰਨ ਵਿੱਚ ਮਦਦ ਮਿਲੇਗੀ।ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਕੀਮ ਗ਼ਰੀਬੀ ਦੇ ਪਾੜੇ ਨੂੰ ਖ਼ਤਮ ਕਰੇਗੀ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਸੂਬੇ ਦੇ ਵਿੱਤੀ ਸੰਕਟਾਂ ਵਿਚ ਘਿਰੇ ਹੋਣ ਦੇ ਬਾਵਜੂਦ ਇਹ ਵਾਅਦਾ ਪੂਰਾ ਕੀਤਾ ਹੈ। ਉਦਯੋਗ ਵਿਭਾਗ ਇਨਫੋਟੈਕ ਰਾਹੀਂ ਹੋਰ ਫੋਨ ਖਰੀਦਣ ਜਾ ਰਿਹਾ ਹੈ ਅਤੇ ਇਸ ਦੀ ਵੰਡ ਮੈਸਰਜ਼ ਲਾਵਾ ਦੁਆਰਾ ਕੀਤੀ ਜਾਵੇਗੀ।

 

ਜਗਰਾਉਂ ਸ਼ਹਿਰ ਦੇ ਲੋਕਾਂ ਨੂੰ ਮਾਸ ਮੀਡੀਆ ਟੀਮਾਂ ਦੁਆਰਾ ਕੀਤਾ ਗਿਆ ਜਾਗਰੂਕ

ਜਗਰਾਓਂ/ਲੁਧਿਆਣਾ, ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)--ਡਿਪਟੀ ਕਮਿਸ਼ਨਰ ਲੁਧਿਆਣਾ ਦੀ ਰਹਿਨੁਮਾਈ ਹੇਠ ਚੱਲ ਰਹੀ ਕੋਵਿਡ 19 ਜਾਗਰੂਕਤਾ ਮੁਹਿੰਮ ਤਹਿਤ ਸਿਵਲ ਸਰਜਨ ਦਫਤਰ, ਲੁਧਿਆਣਾ ਦੀਆਂ ਮਾਸ ਮੀਡੀਆ ਟੀਮਾਂ ਵੱਖ-ਵੱਖ ਸਬ ਡਵੀਜਨਾਂ ਅਤੇ ਬਲਾਕਾਂ ਵਿੱਚ ਜਾ ਰਹੀਆਂ ਹਨ। ਮੰਗਲਵਾਰ ਨੂੰ ਜਗਰਾਉਂ ਸ਼ਹਿਰ ਦੇ ਬਾਜ਼ਾਰਾਂ, ਬੱਸ ਸਟੈਂਡ, ਰਿਹਾਇਸ਼ੀ ਖੇਤਰਾਂ, ਦੁਕਾਨਦਾਰਾਂ, ਫਲ ਵਿਕਰੇਤਾਵਾਂ ਅਤੇ ਢਾਬਿਆਂ ਆਦਿ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਕੋਵਿਡ 19- ਦੇ ਬਾਰੇ ਲੋਕਾਂ ਨੂੰ ਦੱਸਿਆ ਗਿਆ- ਇਹ ਕਿਵੇਂ ਫੈਲਦਾ ਹੈ, ਕੀ ਸਾਵਧਾਨੀਆਂ ਵਰਤਣੀਆਂ ਹਨ, ਅਸੀਂ ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ । ਟੀਮਾਂ ਨੇ ਹੱਥ ਧੋਣ ਦੀਆਂ ਤਕਨੀਕਾਂ, ਮਾਸਕ ਪਹਿਨਣ ਅਤੇ ਉਤਾਰਨ ਦਾ ਸਹੀ ਢੰਗ ਅਤੇ ਸਮਾਜਿਕ ਦੂਰੀ ਨੂੰ ਕਿਵੇਂ ਬਣਾਈ ਰੱਖਣਾ ਪ੍ਰਦਰਸ਼ਤ ਕੀਤਾ। ਜਗਰਾਉਂ ਦੇ ਵਿਅਸਤ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਜਨਤਕ ਐਡਰੈਸ ਸਿਸਟਮ ਰਾਹੀਂ ਅਪੀਲ ਕੀਤੀ ਗਈ ਕਿ ਸਰਕਾਰ ਦੁਆਰਾ ਕਰੋਨਾ ਦੀ ਮਹਾਂਮਾਰੀ ਤੇ ਕਾਬੂ ਪਾਉਣ ਲਈ ਜਾਰੀ ਕੀਤੇ ਗਏ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ । ਬਹੁਤ ਸਾਰੇ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦੇ ਵੇਖੇ ਗਏ ਜਿਨ੍ਹਾਂ ਨੇ ਟੀਮ ਵੱਲੋਂ ਜਾਗਰੂਕ ਕਰਨ ਉਪਰੰਤ ਸਾਵਧਾਨੀਆਂ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਸਿਵਲ ਸਰਜਨ, ਲੁਧਿਆਣਾ ਡਾ. ਬੱਗਾ ਨੇ ਕਿਹਾ ਕਿ ਪਰਿਵਾਰਾਂ ਦੀ ਸੁਰੱਖਿਆ ਇਸਦੇ ਮੈਂਬਰਾਂ ਦੇ ਹੱਥ ਵਿੱਚ ਹੈ। ਜਿੰਨੇ ਘੱਟ ਪਰਿਵਾਰਕ ਮੈਂਬਰ ਬਾਹਰ ਜਾਣਗੇ, ਓਨਾ ਹੀ ਘੱਟ ਉਹ ਇਸ ਵਆਇਰਸ ਦੀ ਚਪੇਟ ਵਿਚ ਆ ਸਕਣਗੇ । ਘਰ ਰਹੋ ਅਤੇ ਸਿਹਤਮੰਦ ਅਤੇ ਤਾਜ਼ਾ ਘਰ ਦਾ ਭੋਜਨ ਖਾਓ । ਕੋਵਿਡ 19 ਦੀ ਚੇਨ ਤੋੜਨ ਲਈ ਘਰ ਰਹਿਣਾ ਬਹੁਤ ਜ਼ਰੂਰੀ ਹੈ ਅਤੇ  ਸਮਾਜਿਕ ਇਕੱਠਾਂ ਤੋਂ ਬਚਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਲੋਕਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਬਲਾਕ ਪ੍ਰਸਾਰ ਸਿੱਖਿਅਕ, ਜਗਜੀਵਨ ਸ਼ਰਮਾ ਨੇ ਕਿਹਾ ਕਿ ਹੱਥ ਧੋਣਾ ਕੋਵੀਡ 19 ਤੋਂ ਆਪਣੇ ਆਪ ਨੂੰ ਬਚਾਉਣ ਲਈ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ । ਸਾਨੂੰ ਆਪਣੇ ਹੱਥ ਅਕਸਰ ਧੋਣੇ ਚਾਹੀਦੇ ਹਨ, ਖ਼ਾਸਕਰ ਖਾਣ ਤੋਂ ਪਹਿਲਾਂ ਅਤੇ ਬਾਥਰੂਮ / ਟਾਇਲਟ / ਲੈਟਰੀਨਾਂ ਵਿੱਚ ਜਾਣ ਤੋਂ ਪਹਿਲਾਂ ਅਤੇ ਬਾਅਦ ਵਿਚ । ਜੇ ਸਾਬਣ ਅਤੇ ਪਾਣੀ ਆਸਾਨੀ ਨਾਲ ਉਪਲਬਧ ਨਹੀਂ ਹਨ, ਤਾਂ ਘੱਟੋ ਘੱਟ 70% ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ ।

ਹੱਥ ਧੋਣ ਦੀ ਤਕਨੀਕ:

ਕਦਮ 1: ਸਾਫ ਪਾਣੀ ਨਾਲ ਹੱਥਾਂ ਨੂੰ ਗਿੱਲੇ ਕਰੋ

ਕਦਮ 2: ਗਿੱਲੇ ਹੱਥਾਂ ਨੂੰ ਲੋੜੀਂਦਾ ਸਾਬਣ ਲਗਾਓ

ਕਦਮ 3: ਹੱਥਾਂ ਦੇ ਸਿੱਧੇ ਅਤੇ ਪੁੱਠੇ ਪਾਸੇ ਅਤੇ ਉਂਗਲਾਂ ਦੇ ਵਿਚਕਾਰ ਅਤੇ ਨਹੁੰ ਦੇ ਹੇਠਾਂ ਘੱਟੋ ਘੱਟ 20 ਸਕਿੰਟਾਂ ਲਈ ਸਾਰੇ ਹੱਥਾਂ ਨੂੰ ਸਾਫ਼ ਕਰੋ

ਕਦਮ 4: ਚੱਲ ਰਹੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ.

ਕਦਮ 5: ਹੱਥਾਂ ਨੂੰ ਸਾਫ, ਸੁੱਕੇ ਕੱਪੜੇ,ਤੌਲੀਏ ਜਾਂ ਹੈਂਡ ਡ੍ਰਾਇਅਰ ਦੇ ਨਾਲ ਸੁਕਾਓ.