ਸਿੱਧਵਾਂਬੇਟ (ਜਸਮੇਲ ਸਿੰਘ)- ਦੀ ਤਲਵੰਡੀ ਮੱਲੀਆਂ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ: ਤਲਵੰਡੀ ਮੱਲੀਆਂ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਹਲਕਾ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੀ ਨੇ ਕੀਤਾ। ਇਹ ਸਭਾ ਤਿੰਨ ਪਿੰਡ ਤਲਵੰਡੀ ਮੱਲੀਆਂ, ਦਾਇਆ ਕਲਾਂ ਅਤੇ ਕੋਕਰੀ ਬੁੱਟਰਾਂ ਦੀ ਸਾਂਝੀ ਸਭਾ ਹੈ। ਹਲਕਾ ਵਿਧਾਇਕ ਨੇ ਕਿਹਾ ਜਿਥੇ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਨਾਲ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਕੇ ਕਿਸਾਨੀ ਨੂੰ ਮੁੜ ਲੀਹਾਂ ਉੱਪਰ ਲਿਆਂਦਾ ਹੈ । ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਵੱਲੋਂ ਕਿਸਾਨੀ ਨੂੰ ਉਪਰ ਚੁੱਕਣ ਲਈ ਖੇਤੀਬਾੜੀ ਸਭਾਵਾਂ ਦੇ ਰਾਹੀਂ ਬਹੁਤ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।ਕਿਸਾਨਾਂ ਨੂੰ ਬਹੁਤ ਹੀ ਵਾਜਿਬ ਰੇਟਾਂ ਤੇ ਖੇਤੀਬਾੜੀ ਕਰਨ ਲਈ ਮਸ਼ੀਨਰੀ ਦੇ ਨਾਲ ਨਾਲ ਬਹੁਤ ਹੀ ਘੱਟ ਵਿਆਜ ਉਪਰ ਕਰਜੇ ਵੀ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਹਲਕਾ ਵਿਧਾਇਕ ਨੇ ਕਿਸਾਨਾਂ ਨੂੰ ਇਨ੍ਹਾਂ ਸਭਾਵਾਂ ਨਾਲ ਜੁੜ ਕੇ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਵੀ ਪ੍ਰੇਰਿਤ ਕੀਤਾ।ਉਨ੍ਹਾਂ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪ੍ਰਬੰਧਕਾਂ ਅਤੇ ਸਟਾਫ ਦੀ ਵੀ ਸ਼ਲਾਘਾ ਕੀਤੀ । ਸਭਾ ਦੇ ਮੈਂਬਰਾਂ ਵੱਲੋਂ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੀ ਵਿਸੇਸ਼ ਸਨਮਾਨ ਵੀ ਕੀਤਾ ।ਇਸ ਮੌਕੇ ਕੇਵਲ ਦਾਸ ਪ੍ਰਧਾਨ, ਸਰਬਜੀਤ ਸਿੰਘ ਬੁੱਟਰ ਸੀਨੀਅਰ ਮੀਤ ਪ੍ਰਧਾਨ, ਨਾਜਰ ਸਿੰਘ ਮੀਤ ਪ੍ਰਧਾਨ, ਜਤਿੰਦਰ ਸਿੰਘ, ਨਿਰਮਲ ਸਿੰਘ,ਹਰਜੀਤ ਸਿੰਘ ਸਕੱਤਰ, ਜਗਦੀਪ ਸਿੰਘ ਸੇਲਜ਼ਮੈਨ, ਚਰਨਜੀਤ ਸਿੰਘ ਏ ਆਰ, ਨਾਜਰ ਸਿੰਘ ਬਲਾਕ ਸੰਮਤੀ ਮੈਂਬਰ,ਜਰਨੈਲ ਸਿੰਘ , ਦਲਜੀਤ ਸਿੰਘ , ਦਵਿੰਦਰ ਸਿੰਘ, ਅਤੇ ਤਿੰਨਾਂ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜਰ ਸਨ ।