You are here

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ 

ਬਨੇਰਿਆਂ ਉੱਤੇ ਲਹਿਰਾਏ ਕਾਲੇ ਝੰਡੇ

15 ਨੂੰ ਸਿਹਤ ਅਤੇ ਸਿੱਖਿਆ ਮੰਤਰੀ ਦਾ ਘਿਰਾਓ

ਮਹਿਲ ਕਲਾਂ/ਬਰਨਾਲਾ- ਅਗਸਤ 2020 -(ਗੁਰਸੇਵਕ ਸਿੰਘ ਸੋਹੀ)-ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਚੱਲਦੇ ਸੰਘਰਸ਼ ਅਤੇ ਚਿਰੋਕਣੀ ਮੰਗ ਮਗਰੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਹੈਲਥ ਵਰਕਰ ਪੁਰਸ਼ ਦੀਆਂ ਮਾਮੂਲੀ 200 ਪੋਸਟਾਂ ਦਾ ਲਈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਰਾਹੀਂ ਲਿਖਤੀ ਪ੍ਰੀਖਿਅਾ ਲੈਣ ਦਾ ਇਸ਼ਤਿਹਾਰ ਬਿਨਾਂ ੳੁਮਰ ਹੱਦ ਛੋਟ ਜਾਰੀ ਕੀਤਾ ਗਿਅਾ ਹੈ। ਇਸ ਤੋਂ ਭਟਕੇ ਬੇਰੁਜ਼ਗਾਰਾਂ ਨੇ 10 ਅਗਸਤ ਤੋ ਆਪਣੇ ਬਨੇਰਿਆਂ ਉੱਤੇ ਕਾਲੇ ਝੰਡੇ ਲਹਿਰਾ ਦਿੱਤੇ ਹਨ ਅਤੇ 15 ਅਗਸਤ ਨੂੰ ਪਟਿਆਲ਼ਾ ਵਿਖੇ ਝੰਡਾ ਲਹਿਰਾਉਣ ਆ ਰਹੇ ਸਿਹਤ ਮੰਤਰੀ ਬਲਵੀਰ  ਸਿੰਘ ਸਿੱਧੂ ਨੂੰ ਕਾਲ਼ੇ ਝੰਡੇ ਵਿਖਾਉਣ  ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਨੇ ਵੀ ਆਪਣੀਆਂ ਮੰਗਾਂ ਨੂੰ ਲੈਕੇ ਕਾਲੇ ਝੰਡੇ ਲਹਿਰਾ ਦਿੱਤੇ ਹਨ ਅਤੇ 15 ਅਗਸਤ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕਾਲ਼ੇ ਝੰਡੇ ਵਿਖਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ,ਅਮਨ ਸੇਖਾ ਅਤੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਜੋਧਪੁਰ  ਨੇ ਦੱਸਿਅਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਵਾਅਦਾ  ਕਰਕੇ ੳੁਮਰ ਹੱਦ ਵਿੱਚ ਛੋਟ ਦੇਣ ਤੋਂ ਮੁੱਕਰ ਚੁੱਕੀ ਹੈ।ਯੂਨੀਅਨ ਨੇ ਫ਼ੈਸਲਾ ਕੀਤਾ ਕਿ 10 ਅਗਸਤ ਤੋ 15 ਅਗਸਤ ਤੱਕ ਆਪਣੇ ਘਰਾਂ ਉੱਤੇ ਕਾਲੀ ਅਾਜ਼ਾਦੀ ਮਨਾੳੁਣ ਵਜੋਂ ਕਾਲ਼ੇ ਝੰਡੇ ਲਗਾਉਣ,ਮੰਗਾਂ ਨਾਲ ਸੰਬੰਧਿਤ ਸਮੁੱਚੇ ਪੰਜਾਬ ਅੰਦਰ ਨਾਹਰੇ ਲਿਖਣ ਦੀ ਮੁਹਿੰਮ ਤੇਜ਼ ਕਰਨ ਅਤੇ 15 ਅਗਸਤ ਨੂੰ ਸਿਹਤ ਮੰਤਰੀ ਨੂੰ ਪਟਿਆਲ਼ਾ ਵਿਖੇ ਕਾਲੀਆਂ ਝੰਡੀਆਂ ਵਿਖਾਉਣ ਦੀ ਵਿਉਂਬੰਦੀ ਕੀਤੀ ਗਈ। ਯੂਨੀਅਨ ਆਗੂ ਗੁਰਪ੍ਰੀਤ ਸਿੰਘ ਗਾਂਧੀ ਚੁਹਾਨ ਕੇ  ਨੇ ਕਿਹਾ ਕਿ  ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਦੀਆਂ 200 ਕੱਢੀਆਂ ਗਈਆਂ ਹਨ ਅਤੇ ਇਹਦੇ ਵਿਚ  ਵੀ ਆਮ ਜਨਰਲ ਸ੍ਰੇਣੀ ਲਈ ਕੁੱਲ 26, ਅਨੂਸੂਚਿਤ ਜਾਤੀਆਂ ਮਜ੍ਹਬੀ ਅਤੇ ਬਾਲਮੀਕੀਆਂ ਲਈ 7,ਰਮਦਾਸੀਆ ਅਤੇ ਹੋਰ ਅਨੂਸੂਚਿਤ ਜਾਤਾਂ ਲਈ 7 ਅਤੇ ਪੱਛੜੀਆਂ ਸ੍ਰੇਣੀਆਂ ਲਈ 7 , ਆਸਾਮੀਆਂ ਦਿੱਤੀਆਂ ਹਨ। ਜਦਕਿ ਆਮ ਜਨਰਲ ਸ੍ਰੇਣੀ ਦੇ 2000 ਅਤੇ ਬਾਕੀ ਸ੍ਰੇਣੀਆਂ ਦੇ 1500 ਕਰੀਬ ਬੇਰੁਜ਼ਗਾਰ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਛੋਟ ਨਹੀ ਦਿੱਤੀ ਜਾਂਦੀ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਿਹਤ ਮਹਿਕਮੇਂ ਵਿਚ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕਰਨ ਦਾ ਅੈਲਾਨ ਕੀਤਾ ਜਾਵੇ। ਇਸੇ ਤਰਾਂ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ ਮਹਿਜ 3282 ਪੋਸਟਾਂ ਬਿੰਨਾਂ ਉਮਰ ਹਦ ਛੋਟ ਤੋ ਕੱਢੀਆਂ ਸਨ। ਪਰ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਸਮੇਤ ਅਨੇਕਾਂ ਵਿਸ਼ਿਆਂ ਦੀਆਂ ਮਾਮੂਲੀ ਪੋਸਟਾਂ ਕੱਢੀਆਂ ਹਨ। ਉਹਨਾਂ ਕਿਹਾ  ਕਿ 15 ਅਗਸਤ ਦੀ ਸ਼ਾਮ ਤੱਕ ਕਾਲੇ ਝੰਡੇ ਲਹਿਰਾ ਕੇ ਰੱਖੇ ਜਾਣਗੇ। ਇਸ ਮੌਕੇ ਸੁਖਦੇਵ ਨੰਗਲ,ਗੁਰਦੀਪ ਰਾਮਗੜ੍ਹ ਵੀ ਹਾਜ਼ਰ ਸਨ