ਬਦਲਦੀ ਸੋਚ ਨੇ ਵਿਆਹਾਂ ਦੇ ਖ਼ਰਚੇ ਨੂੰ ਘਟਾਇਆ
ਕੁੱਪ ਕਲਾਂ , ਅਕਤੂਬਰ 2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)
ਕੁੱਪ ਕਲਾਂ ਸਮਾਜ ਵਿਚ ਬਦਲਦੀ ਸੋਚ ਨੇ ਵਿਆਹਾਂ ਦੇ ਖ਼ਰਚੇ ਨੂੰ ਘਟਾਇਆ ਹੈ ਤੇ ਕਈ ਨੌਜਵਾਨ ਮਿਸਾਲ ਸਿਰਜ ਰਹੇ ਹਨ। ਇਵੇਂ ਹੀ ਰਵਾਇਤੀ ਰਹੁ-ਰੀਤਾਂ, ਰਸਮਾਂ ਤੇ ਦਾਜ ਨੂੰ ਨਜ਼ਰਅੰਦਾਜ਼ ਕਰਦਿਆਂ ਨੌਜਵਾਨ ਨੇ ਵਿਆਹ ਕੀਤਾ ਹੈ। ਨਵੀਂ ਪਿਰਤ ਪਾਉਂਦਿਆਂ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਰਾਜਦੀਪ ਸਿੰਘ ਘਰ ਦੇ ਟਰੈਕਟਰ ਨੂੰ ਸ਼ਿੰਗਾਰ ਕੇ ਲਾੜੀ ਨੂੰ ਉਸ 'ਤੇ ਬਿਠਾ ਕੇ ਘਰ ਲਿਆਇਆ ਹੈ। ਇਸ ਘਟਨਾ ਦੀ ਇਲਾਕੇ ਦੇ ਲੋਕਾਂ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ। ਲੋਕ ਇਸ ਨੂੰ ਚੰਗੀ ਸੇਧ ਵਾਲੀ ਘਟਨਾ ਆਖ ਰਹੇ ਹਨ।
ਇਸ ਬਾਰੇ ਡਾ. ਕੁਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਵਿਆਹ ਜਿੱਥੇ ਸਮਾਜ ਅੰਦਰ ਮਹਿੰਗੇ ਵਿਆਹਾਂ ਨੂੰ ਸਾਦੇ ਤੌਰ 'ਤੇ ਕਰਨ ਲਈ ਪ੍ਰਰੇਰਿਤ ਕਰਦਾ ਹੈ, ਉੱਥੇ ਲਾੜੇ ਰਾਜਦੀਪ ਸਿੰਘ ਵੱਲੋਂ ਹੁਨਰ ਨਾਲ ਤਿਆਰ ਕੀਤੇ ਟਰੈਕਟਰ 'ਤੇ ਲਾੜੀ ਘਰ ਲੈ ਕੇ ਆਉਣ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਅਜੋਕੇ ਦੌਰ ਦੇ ਨੌਜਵਾਨ ਜੇ ਆਪਣੇ ਹੁਨਰ ਨੂੰ ਪਛਾਨਣ ਤਾਂ ਬਹੁਤ ਅੱਗੇ ਜਾ ਸਕਦੇ ਹਨ। ਇਸ ਮੌਕੇ ਡੀਐੱਸਪੀ ਸਾਧੂ ਸਿੰਘ ਝੁਨੇਰ, ਰਾਮਪਾਲ ਸਿੰਘ ਰਾਜੀ ਮਾਲੇਰਕੋਟਲਾ, ਸਰਪੰਚ ਹਰਪ੍ਰੀਤ ਸਿੰਘ ਮਹਾਂਪੁਰ, ਹਰਿੰਦਰ ਸਿੰਘ, ਅੱਛਰਾ ਸਿੰਘ, ਜਸਵੰਤ ਸਿੰਘ ਸੰਗਰੂਰ ਹਾਜ਼ਰ ਸਨ।