You are here

ਪਿੰਡ ਸਹੌਰ ਵਿਖੇ ਕਰਜ਼ਾ ਮੁਕਤੀ ਔਰਤ ਅੰਦੋਲਨ ਕਮੇਟੀ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਰੋਸ ਵਜੋਂ ਅਰਥੀ ਫੂਕ ਮੁਜ਼ਾਹਰਾ ਕਰਕੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕੰਮ ਤੁਰੰਤ ਬੰਦ ਕਰਨ ਦੀ ਮੰਗ ਕੀਤੀ       

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਰਮਾਏਦਾਰ ਤੇ ਧਨਾਡ ਲੋਕਾਂ ਦੇ ਕਰਜ਼ੇ ਮਾਫ਼ ਕਰਕੇ ਮਜ਼ਦੂਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ- ਭੋਲਾ ਕਲਾਲ ਮਾਜਰਾ

        ਮਹਿਲ ਕਲਾਂ/ਬਰਨਾਲਾ- ਅਗਸਤ 2020 (ਗੁਰਸੇਵਕ ਸਿੰਘ ਸੋਹੀ)-ਕਰਜ਼ਾ ਮੁਕਤੀ ਔਰਤ ਅੰਦੋਲਨ ਕਮੇਟੀ ਪਿੰਡ ਸਹੌਰ ਵੱਲੋਂ ਆਗੂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਬੱਬੂ ਕੌਰ ਸਹੌਰ ਦੀ ਅਗਵਾਈ ਹੇਠ ਸੀ ਪੀ ਐੱਮ ਐੱਲ ਆਈ ਲਿਬਰੇਸ਼ਨ ਮਜ਼ਦੂਰ ਮੁਕਤੀ ਮੋਰਚਾ ਦਿਹਾਤੀ ਮਜ਼ਦੂਰ ਸਭਾ ਬੀ ਕੇ ਯੂ ਡਕੌਂਦਾ ਦੇ ਸਹਿਯੋਗ ਨਾਲ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਪਿੰਡ ਸਹੌਰ ਵਿਖੇ ਰੋਸ ਵਜੋਂ ਅਰਥੀ ਫੂਕ ਮੁਜ਼ਾਹਰਾ ਕਰਕੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਦੀ ਮੰਗ ਕੀਤੀ ਇਸ ਮੌਕੇ ਕਰਜ਼ਾ ਮੁਕਤ ਔਰਤ ਅੰਦੋਲਨ  ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਬੱਬੂ ਕੌਰ ਸਹੌਰ ਮਨਦੀਪ ਕੌਰ ਦਲਜੀਤ ਕੌਰ ਰਾਣੀ ਕੌਰ ਸਹੌਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਹਰ ਵਰਗ ਦੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਤੋਂ ਬਾਅਦ ਲੋਕਾਂ ਨੂੰ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਕੇਂਦਰ ਤੇ ਰਾਜ ਵਿੱਚ ਬਣੀਆਂ ਸਰਕਾਰਾਂ ਨੇ ਮਜ਼ਦੂਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਮਾਏਦਾਰ ਤੇ ਧਨਾਡ ਲੋਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਪਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਮਜ਼ਦੂਰਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਜਾ ਰਿਹਾ ਸਗੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਕਿਸ਼ਤਾਂ ਭਰਨ ਤੋਂ ਪੂਰੀ ਤਰ੍ਹਾਂ ਅਸਮਰਥ ਹਨ ਉਨ੍ਹਾਂ ਮੰਗ ਕੀਤੀ ਸਰਕਾਰਾਂ ਨੂੰ ਸਰਮਾਏਦਾਰ ਲੋਕਾਂ ਵਾਂਗ ਅੌਰਤਾ ਤੇ ਚੜ੍ਹੇ ਕਰਜ਼ੇ ਵੀ ਮਾਫ ਕੀਤੇ ਜਾਣਾ ਅਤੇ ਪਿੰਡਾਂ ਵਿੱਚ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਭਿੰਦਰ ਸਿੰਘ ਸਹੌਰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਔਰਤਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਆਰਬੀਆਈ ਵੱਲੋਂ ਲਾਕ ਡਾਓੁਨ ਦੇ ਮੱਦੇਨਜ਼ਰ 1ਜੂਨ ਤੋ 31ਅਗਸਤ 2020 ਤੱਕ ਕਿਸੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਅਤੇ ਵਿਆਜ ਵਸੂਲਣ ਤੇ ਰੋਕ ਲਗਾਈ ਗਈ ਹੋਈ ਹੈ ਪਰ ਦੂਜੇ ਪਾਸੇ ਪ੍ਰਾਈਵੇਟ ਫਰਮਾਂ ਕਰਿੰਦਿਆਂ ਵੱਲੋਂ ਪਿੰਡਾ ਵਿੱਚ ਜਾ ਕੇ ਔਰਤਾਂ ਤੇ ਦਬਾਅ ਪਾ ਕੇ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਔਖੇ ਸਮੇਂ ਆਰਥਿਕ ਸੰਕਟ ਵਿੱਚ ਚੱਲ ਰਹੇ ਸਮੇਂ ਵਿੱਚੋਂ ਮਜ਼ਦੂਰ ਤੇ ਔਰਤਾਂ ਕਿਸ਼ਤਾਂ ਭਰਨ ਲਈ ਪੂਰੀ ਤਰ੍ਹਾਂ ਅਸਮਰੱਥ ਹਨ । ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦਾ ਕਰੋਪ ਖ਼ਤਮ ਨਹੀਂ ਹੋ ਜਾਂਦਾ ਉਦੋਂ ਤੱਕ ਔਰਤਾਂ ਅਤੇ ਮਜ਼ਦੂਰਾਂ ਤੋ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਕੰਮ ਬੰਦ ਕੀਤਾ ਜਾਵੇ ।ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਪ੍ਰਾਈਵੇਟ ਫਰਮਾਂ ਵੱਲੋਂ  ਔਰਤਾਂ ਤੇ ਮਜ਼ਦੂਰਾਂ ਨੂੰ ਜਬਰੀ ਕਿਸ਼ਤਾਂ ਭਰਨ ਲਈ ਮਜਬੂਰ ਕਰਨ ਤੇ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਅਗਲਾ ਤਿੱਖਾ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਉਨ੍ਹਾਂ ਔਰਤਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਡੀਆਂ ਜਥੇਬੰਦੀਆਂ ਪੂਰੀ ਤਰ੍ਹਾਂ ਔਰਤਾਂ ਦੇ ਸਿਧਾਰਥ ਨਾਲ ਚਟਾਨ ਵਾਂਗ ਖੜ੍ਹੀਆਂ ਹਨ। ਇਸ ਮੌਕੇ ਬੀਰਾ ਸਿੰਘ ਸੇਖੇ ਵਾਲੇ ਗੁਰਦੇਵ ਸਿੰਘ ਸੰਗਾਲੀ ਰਾਣੀ ਕੌਰ ਸਿਮਰਜੀਤ ਕੌਰ ਮਨਜੀਤ ਕੌਰ ਜਸਵਿੰਦਰ ਕੌਰ ਬਲੌਰ ਸਿੰਘ ਮਹਿਲ ਕਲਾਂ ਆਦਿ ਤੋ ਇਲਾਵਾ ਹੋਰ ਅੌਰਤਾ ਵੀ ਹਾਜ਼ਰ ਸਨ ।ਅਖੀਰ ਵਿੱਚ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ।