You are here

ਪੰਜਾਬ

ਕੌਮੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ ਐੱਸਵਾਈਐਲ- ਕੈਪਟਨ

 

ਚੰਡੀਗੜ,   ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ.ਵਾਈ.ਐਲ.) ਦੇ ਮੁੱਦੇ ’ਤੇ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੁੱਦਾ ਦੇਸ਼ ਦੀ ਸੁਰੱਖਿਆ ਨੂੰ ਭੰਗ ਕਰਨ ਦੀ ਸਮਰੱਥਾ ਰੱਖਦਾ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵੀਡੀਓ ਕਾਨਫਰੰਸ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਕਿਹਾ ਕਿ ‘ਤੁਸੀਂ ਇਸ ਮਾਮਲੇ ਨੂੰ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਦੇਖੋ। ਜੇ ਤੁਸੀਂ ਐਸ.ਵਾਈ.ਐਲ. ਨਾਲ ਅੱਗੇ ਵਧਣ ਦਾ ਫ਼ੈਸਲਾ ਕੀਤਾ ਤਾਂ ਪੰਜਾਬ ਵਿਚ ਸਥਿਤੀ ਵਿਗੜੇਗੀ ਅਤੇ ਇਹ ਕੌਮੀ ਸਮੱਸਿਆ ਬਣ ਜਾਵੇਗੀ ਜਿਸ ਨਾਲ ਹਰਿਆਣਾ ਤੇ ਰਾਜਸਥਾਨ ਵੀ ਪ੍ਰਭਾਵਿਤ ਹੋਣਗੇ।’ ਮੁੱਖ ਮੰਤਰੀ ਨੇ ਬਾਅਦ ਵਿੱਚ ਮੀਟਿੰਗ ਨੂੰ ‘ਸਕਾਰਤਮਕ ਤੇ ਦੋਸਤਾਨਾ’ ਮਾਹੌਲ ਵਿੱਚ ਹੋਈ ਦੱਸਦਿਆਂ ਕਿਹਾ ਕਿ ਕੇਂਦਰੀ ਮੰਤਰੀ ਪੰਜਾਬ ਦੇ ਨਜ਼ਰੀਏ ਨੂੰ ਸਮਝਦੇ ਹਨ। ਮੁੱਖ ਮੰਤਰੀ ਨੇ ਤੈਅ ਸਮੇਂ ਅੰਦਰ ਪਾਣੀ ਦੀ ਉਪਲੱਬਧਤਾ ਦਾ ਤਾਜ਼ਾ ਮੁਲਾਂਕਣ ਕਰਨ ਲਈ ਟ੍ਰਿਬਿਊਨਲ ਦੀ ਜ਼ਰੂਰਤ ਦੁਹਾਉਂਦਿਆਂ ਨਾਲ ਹੀ ਮੰਗ ਕੀਤੀ ਕਿ ਉਨ੍ਹਾਂ ਦੇ ਸੂਬੇ ਨੂੰ ਯਮੁਨਾ ਨਦੀ ਸਣੇ ਉਪਲਬਧ ਕੁੱਲ ਸਰੋਤਾਂ ਵਿੱਚੋਂ ਪੂਰਾ ਹਿੱਸਾ ਮਿਲਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਸਭ ਪਾਸਿਓਂ ਖ਼ਤਰਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਣੀਆਂ ਦਾ ਮੁੱਦਾ ਸੂਬੇ ਨੂੰ ਹੋਰ ਅਸਥਿਰ ਕਰ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਯਮੁਨਾ ਦੇ ਪਾਣੀ ਉਤੇ ਹੱਕ ਸੀ ਜਿਹੜਾ ਉਨ੍ਹਾਂ ਨੂੰ ਸੂਬੇ ਦੀ 1966 ਵਿੱਚ ਵੰਡ ਵੇਲੇ ਹਰਿਆਣਾ ਨਾਲ 60:40 ਅਨੁਪਾਤ ਦੀ ਵੰਡ ਅਨੁਸਾਰ ਨਹੀਂ ਮਿਲਿਆ। ਉਨ੍ਹਾਂ ਹਰਿਆਣਾ ਦੇ ਆਪਣੇ ਹਮਰੁਤਬਾ ਐਮ.ਐਲ. ਖੱਟਰ ਨਾਲ ਬੈਠ ਕੇ ਇਸ ਭਾਵੁਕ ਮੁੱਦੇ ਉਤੇ ਚਰਚਾ ਕਰਨ ਲਈ ਆਪਣੀ ਇੱਛਾ ਵੀ ਜ਼ਾਹਿਰ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਐਸ.ਵਾਈ.ਐਲ. ਨਹਿਰ/ਰਾਵੀ ਬਿਆਸ ਪਾਣੀਆਂ ਦੇ ਮੁੱਦੇ ’ਤੇ ਚਰਚਾ ਲਈ ਰਾਜਸਥਾਨ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਉਹ ਵੀ ਇਕ ਹਿੱਸੇਦਾਰ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਮੁੱਦੇ ਉਤੇ ਅਗਾਊਂ ਚਰਚਾ ਲਈ ਚੰਡੀਗੜ੍ਹ ਵਿਖੇ ਮਿਲਣਗੇ ਜਿਸ ਦੀ ਤਰੀਕ ਬਾਅਦ ਵਿੱਚ ਨਿਰਧਾਰਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਕੇਂਦਰੀ ਮੰਤਰੀ ਕੋਲ ਜਾਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਣੀ ਦੀ ਉਪਲਬਧਤਾ ਲਈ ਸਹੀ ਅਦਾਲਤੀ ਹੁਕਮ ਲੈਣ ਲਈ ਇਹ ਜ਼ਰੂਰੀ ਹੈ ਕਿ ਟ੍ਰਿਬਿਊਨਲ ਬਣਾਇਆ ਜਾਵੇ। ਉਨ੍ਹਾਂ ਕਿਹਾ ਇਰਾਡੀ ਕਮਿਸ਼ਨ ਵੱਲੋਂ ਤਜਵੀਜ਼ਤ ਪਾਣੀ ਦੀ ਵੰਡ 40 ਸਾਲ ਪੁਰਾਣੀ ਹੈ ਜਦੋਂ ਕਿ ਕੌਮਾਂਤਰੀ ਨਿਯਮਾਂ ਅਨੁਸਾਰ ਸਥਿਤੀ ਦਾ ਪਤਾ ਲਗਾਉਣ ਲਈ ਹਰੇਕ 25 ਸਾਲਾਂ ਬਾਅਦ ਨਜ਼ਰਸਾਨੀ ਕਰਨੀ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਹਾਲੇ ਤੱਕ ਪੰਜਾਬ ਦੇ ਪਾਣੀਆਂ ਬਾਰੇ ਕੋਈ ਠੋਸ ਫੈਸਲਾ ਅਤੇ ਤਕਨੀਕੀ ਮੁਲਾਂਕਣ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ.  ਮੁਤਾਬਕ ਦਰਿਆ ਬਿਆਸ ਦੇ ਪਾਣੀ ਦੀ ਉਪਲੱਬਧਤਾ ਸੰਨ 1981 ਵਿਚ ਅੰਦਾਜ਼ਨ 17.17 ਐਮ.ਏ.ਐਫ. ਤੋਂ ਘਟ ਕੇ 13.38 ਐਮ.ਏ.ਐਫ. ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਗੈਰ-ਬੇਸਿਨ ਰਾਜ ਹੋਣ ਦੇ ਬਾਵਜੂਦ ਅਤੇ ਘੱਟ ਆਬਾਦੀ ਹੋਣ ਦੇ ਨਾਲ-ਨਾਲ ਘੱਟ ਕਾਸ਼ਤਕਾਰੀ ਵਾਲੇ ਜ਼ਮੀਨੀ ਖੇਤਰ ਹੁੰਦਿਆਂ ਵੀ ਹਰਿਆਣਾ ਲਈ ਦਰਿਆਈ ਪਾਣੀ ਦੀ ਕੁੱਲ ਉਪਲੱਬਧਤਾ ਪੰਜਾਬ ਦੇ 12.42 ਐਮ.ਏ.ਐਫ. ਦੇ ਮੁਕਾਬਲੇ 12.48 ਐਮ.ਏ.ਐਫ. ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਇਕ ਘੱਟ ਪਾਣੀ ਵਾਲਾ ਸੂਬਾ ਹੈ ਅਤੇ ਇਸ ਲਈ ਹਰਿਆਣੇ ਵਿੱਚ ਪਾਣੀ ਤਬਦੀਲ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਕੈਪਟਨ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਤੇ ਸੂਬੇ ਵਿੱਚ ਉੱਠਦੀ ਹਿੰਸਕ ਮੁਜ਼ਾਹਰਿਆਂ ਦੀ ਹਵਾ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਉਨ੍ਹਾਂ ਨੇ 2004 ਵਿੱਚ ਕੀਤੇ ਸਾਰੇ ਪਾਣੀ ਦੇ ਸਮਝੌਤੇ ਵਾਪਸ ਲੈਣ ਦਾ ਠੋਸ ਫ਼ੈਸਲਾ ਲਿਆ ਸੀ। ਉਸ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਸੀ ਕਿਉਂਕਿ ਸੂਬੇ ਦੇ 128 ਬਲਾਕਾਂ ਵਿਚੋਂ 109 ਨੂੰ ਅਧਿਕਾਰਤ ਤੌਰ ’ਤੇ ‘ਡਾਰਕ ਜ਼ੋਨ’ ਐਲਾਨਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੀਨ ਦੇ ਆਪਣੇ ਖੇਤਰ ਵਿਚ ਡੈਮ ਬਣਾਉਣ ਨਾਲ ਸਥਿਤੀ ਹੋਰ ਬਦਤਰ ਹੋਣ ਦੀ ਸੰਭਾਵਨਾ ਹੈ, ਇਸ ਨਾਲ ਸਤਲੁਜ ਦਰਿਆ ਵਿਚ ਵੀ ਪਾਣੀ ਦੀ ਘਾਟ ਆ ਜਾਵੇਗੀ। ਮੁੱਖ ਮੰਤਰੀ ਨੇ ਪਾਣੀ ਇਕੱਠਾ ਕਰਨ ਲਈ ਹਿਮਾਚਲ ਪ੍ਰਦੇਸ਼ ਵਿੱਚ ਜਲ ਭੰਡਾਰਨ ਡੈਮਾਂ ਦੀ ਉਸਾਰੀ ਸਬੰਧੀ ਦਿੱਤੇ ਆਪਣੇ ਸੁਝਾਅ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਅਜਿਹੇ ਡੈਮ ਬਣਨੇ ਚਾਹੀਦੇ ਹਨ ਤਾਂ ਜੋ ਪਾਕਿਸਤਾਨ ਵਿੱਚ ਪਾਣੀ ਦੇ ਵਹਾਅ ਨੂੰ ਰੋਕਿਆ ਜਾ ਸਕੇ। ਕੇਂਦਰੀ ਮੰਤਰੀ ਦਾ ਵਿਚਾਰ ਸੀ ਕਿ ਐਸ.ਵਾਈ.ਐਲ. ਨੂੰ ਮੁਕੰਮਲ ਕੀਤਾ ਜਾ ਸਕਦਾ ਹੈ ਅਤੇ ਸਿੰਜਾਈ ਲਈ ਤਿਆਰ ਰੱਖਿਆ ਜਾ ਸਕਦਾ ਹੈ। ਜਦਕਿ ਪਾਣੀ ਦੀ ਵੰਡ ’ਤੇ ਵਿਚਾਰ-ਵਟਾਂਦਰੇ ਜਾਰੀ ਰਹਿਣੇ ਚਾਹੀਦੇ ਹਨ ਅਤੇ ਅੰਤਿਮ ਫਾਰਮੂਲੇ ਦਾ ਫੈਸਲਾ ਬਾਅਦ ਵਿੱਚ ਲਿਆ ਜਾਵੇ।

ਦਸਤਾਵੇਜੀ ਫਿਲਮ ਸਹੀਦ ਦਾ ਪਿੰਡ ਰੀਲੀਜ

ਸਹੀਦ ਰਹਿਮਤ ਅਲੀ ਵਜੀਦਕੇ ਗਦਰ ਲਹਿਰ ਦੇ ਮਹਾਨ ਯੋਧੇ- ਪਾਲੀ ਵਜੀਦਕੇ

ਅਮਨ ਮੁਸਲਿਮ ਵੈਲਫੇਂਅਰ ਕਮੇਟੀ ਵੱਲੋਂ ਪਾਲੀ ਵਜੀਦਕੇ ਸਮੇਤ ਪੂਰੀ ਟੀਮ ਦਾ "ਗੋਲਡ ਮੈੈੈਲਡ"ਨਾਲ  ਸਨਮਾਨ 

ਮਹਿਲ ਕਲਾਂ/ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਗਦਰੀ ਲਹਿਰ ਦੇ ਮਹਾਨ ਸਹੀਦ ਰਹਿਮਤ ਅਲੀ ਵਜੀਦਕੇ ਜੀ ਦੇ ਜੀਵਨ 'ਤੇ ਉਨਾਂ  ਦੀ ਕੁਰਬਾਨੀ ਤੇ ਆਧਾਰਿਤ ਦਸ਼ਤਾਵੇਜ਼ੀ ਫਿਲਮ "ਸਹੀਦ ਦਾ ਪਿੰਡ"  ਆਜਾਦੀ ਦਿਹਾੜੇ ਮੌਕੇ ਰੀਲੀਜ ਕੀਤੀ ਗਈ। ਇਸ ਮੌਕੇ ਸਰਪੰਚ ਕਰਮ ਸਿੰਘ ਬਾਜਵਾ ਨੇ ਵਿਸੇਸ਼ ਤੌਰ 'ਤੇ ਸਮੂਲੀਅਤ ਕੀਤੀ। ਇਸ ਮੌਕੇ ਦਸਤਾਵੇਜੀ ਫਿਲਮ" ਸਹੀਦ ਦਾ ਪਿੰਡ " ਦਾ ਪੋਸਟਰ ਦੀ ਗ੍ਰਾਮ ਪੰਚਾਇਤ 'ਤੇ ਸਤਿਕਰਤਾਰ ਯੂ ਟਿਊਬ ਚੈਨਲ ਦੀ ਟੀਮ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਫਿਲਮ ਦੇ ਨਿਰਮਾਤਾ ਹਰਪਾਲ ਸਿੰਘ ਪਾਲੀ ਵਜੀਦਕੇ ਨੇ ਦੱਸਿਆ ਕਿ ਇਸ ਫਿਲਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਹੀਦ ਦੀ ਕੁਰਬਾਨੀ ਤੋਂ ਜਾਣੂ ਕਰਵਾਉਣਾ 'ਤੇ ਪਿੰਡ ਵਜੀਦਕੇ ਖੁਰਦ ਵੱਲ ਸਰਕਾਰਾਂ ਦਾ ਧਿਆਨ ਦਿਵਾਉਣਾ ਹੈ। ਇਸ ਦਸਤਾਵੇਜੀ ਫਿਲਮ ਸਹੀਦ ਦਾ ਪਿੰਡ 'ਚ ਵੱਖ ਵੱਖ ਇਤਿਹਾਸਕਾਰਾਂ ਵੱਲੋਂ ਸਹੀਦ ਰਹਿਮਤ ਅਲੀ ਵਜੀਦਕੇ ਜੀ ਦੇ ਜੀਵਨ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਮਨ ਮੁਸਲਿਮ ਵੈਲਫੇਅਰ  ਕਮੇਟੀ ਦੇ ਆਗੂ ਤੇ ਗੁਣਤਾਜ ਪ੍ਰੈਸ਼ ਕਲੱਬ ਦੇ ਪ੍ਰਧਾਨ ਮਿੱਠੂ ਮਹੁੰਮਦ ਨੇ ਕਿਹਾ ਕਿ ਗਦਰੀ ਸਹੀਦ ਰਹਿਮਤ ਅਲੀ ਵਜੀਦਕੇ ਮੁਸਲਮਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਿਸ ਨੇ 25 ਮਾਰਚ ਨੂੰ ਫਾਸੀ ਦਾ ਰੱਸਾ ਚੁੰਮਿਆ। ਪਿੰਡ ਵਜੀਦਕੇ ਖੁਰਦ ਦੇ ਵਾਸੀਆਂ ਨੇ ਉਹਨਾਂ ਨੂੰ ਹਮੇਸਾਂ ਦਿਲ 'ਚ ਵਸਾ ਕੇ ਰੱਖਿਆ। ਉਨਾਂ ਵਿਸਵਾਸ ਦਿਵਾਇਆ ਕਿ ਜੇਕਰ ਟੀਮ ਵੱਲੋਂ ਅੱਗੇ ਕੋਈ ਇਸ ਤਰਾਂ ਦਾ ਉਪਰਾਲਾ ਕੀਤਾ ਗਿਆ ਤਾਂ ਉਨਾਂ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਕਰਮ ਸਿੰਘ ਬਾਜਵਾ ਨੇ ਸਤਿਕਰਤਾਰ ਯੂ ਟਿਊਬ ਚੈਨਲ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ। ਉਨਾਂ ਕਿਹਾ ਕਿ ਗਦਰ ਲਹਿਰ ਦੇ ਆਗੂ ਸਹੀਦ ਰਹਿਮਤ ਅਲੀ ਵਜੀਦਕੇ ਦੀ ਕੁਰਬਾਨੀ ਮਹਾਨ ਹੈ ਪਰ ਸਰਕਾਰਾਂ ਵੱਲੋਂ ਵਜੀਦਕੇ ਖੁਰਦ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ। ਉਨਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਪਿੰਡ ਵਜੀਦਕੇ ਖੁਰਦ ਵੱਲ ਵਿਸੇਸ ਧਿਆਨ ਦੇ ਕੇ ਸਮਾਰਟ ਪਿੰਡ ਬਣਾਇਆ ਜਾਵੇ। ਇਸ ਮੌਕੇ ਅਮਨ ਮੁਸਲਿਮ ਵੈਲਫੇਅਰ ਕਮੇਟੀ ਵੱਲੋਂ ਸਮੁੱਚੀ ਟੀਮ ਦਾ " ਗੋਲਡ ਮੈਡਲ" ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪਾਲੀ ਵਜੀਦਕੇ ਨੇ ਸਹਿਯੋਗ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਡਿਪਟੀ ਚੈਅਰਮੈਨ ਹਰਵਿੰਦਰ ਕੁਮਾਰ ਜਿੰਦਲ, ਬਲਜੀਤ ਸਿੰਘ ਚੋਪੜਾ, ਗੁਰਜੀਤ ਸਿੰਘ ਗਿੱਲ,ਆਜਾਦ ਪ੍ਰੈਸ਼ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਜਸਵੀਰ ਵਜੀਦਕੇ, ਗੁਣਤਾਜ ਪ੍ਰੈੱਸ ਕਲੱਬ ਦੇ ਪਰੈੈੈਸ ਸਕੱਤਰ ਪੱਤਰਕਾਰ ਗੁਰਸੇੇੇਸਿੰਘ ਸਹੋਤਾ ,ਗੁਰਪ੍ਰੀਤ ਸਿੰਘ ਗਿੱਲ, ਪੰਚ ਜਸਵੀਰ ਸਿੰਘ ਗਰੇਵਾਲ, ਬੂਟਾ ਸਿੰਘ ਪਾਲ ਹਮੀਦੀ, ਸਤਨਾਮ ਸਿੰਘ ਵਿਰਕ, ਜੱਗਾ ਸਿੰਘ ਛਾਪਾ, ਮਿ ਗੁਲਾਬ ਸਿੰਘ, ਹਰਜੀਤ ਸਿੰਘ ਜੇਈ, ਡਾ ਹਰਵਿੰਦਰ ਰਿੰਕੂ, ਮਿੱਠੀ ਪੇਟਰ, ਮਨੀ ਸਹੋਤਾ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਨੌਬੀ ਸਿੰਘ, ਦਰਸਨ ਸਿੰਘ, ਸੁਰਜੀਤ ਸਿੰਘ ਤੇ ਕਾਲਾ ਸਿੰਘ ਹਾਜਰ ਸਨ।

ਮੋਹਨ ਲਾਲ ਗਰਗ ਬਣੇ ਭਾਜਪਾ ਦੇ ਜਿਲਾ ਵਾੲਿਸ ਪ੍ਧਾਨ

ਅਜੀਤਵਾਲ ਬਲਵੀਰ ਸਿੰਘ ਬਾਠ ਮੋਗਾ ਜਿਲੇ ਦੇ ੲਿਤਿਹਾਸਿਕ ਨਗਰ ਢੁੱਡੀਕੇ ਦੇ ਜਮਪਲ ਮੋਹਨ ਲਾਲ ਗਰਗ ਵੱਲੋਂ ਪਿਛਲੇ ਲੰਮੇ ਸਮੇ ਤੋ ਬਲਾਕ ਦੀ ਅਗਵਾੲੀ ਕਰਦੇ ਹੋੲੇ ਭਾਜਪਾ ਦੀਅਾ ਗਤੀਅਾ ਵਿਧੀਅਾ ਨੂੰ ਘਰ ਘਰ ਚ ਪਹਾਚਾਓ। ਲੲੀ ਤਨਦੇਹੀ ਨਾਲ ਮਹਿਨਤ ਕੀਤੀ ਮੋਹਨ ਲਾਲ ਗਰਗ ਵੱਲੋਂ ਅਨੇਕਾ ਸਮਾਜ ਸੇਵਾ ਦੇ ਕੰਮਾ ਚ ਵੱਡਾ ਯੋਗਦਾਨ ਰਿਹਾ ਪਾਰਟੀ ਲੲੀ ਦਿਲੋ ਕੰਮ ਕਰਨ ਦੀ ਅੱਜ ਫਲ ਮਿਲਦਾ ਨਜਰ ਅਾ ਰਿਹਾ ਹੈ ਅੱਜ ਜਿਲਾ ਪ੍ਧਾਨ ਵਿਨੇ ਸਰਮਾ ਵੱਲੋਂ ਮੋਹਨ ਲਾਲ ਗਰਗ ਨੂੰ ਜਿਲਾ ਵਾੲਿਸ ਪ੍ਧਾਨ ਨਿਯੁੱਕਤ ਕੀਤਾ ਗਿਅਾ ੲਿਸ ਸਮੇ ਪਵਨ ਗੋੲਿਲ ਸੁਨੀਲ ਗਰਗ ਸਦੀਰ ਮਿੱਤਲ ਸਤਨਾਮ ਸਿੰਘ ਗਿੱਲ ਬਲਵੀਰ ਸਿੰਘ ਖੋਸਾਸਾਰ ਵਾੲਿਸ ਪ੍ਧਾਨ ਅਨਿਲ ਕੁਮਾਰ ਬੰਸਲਸਟੇਟ ਮੈਬਰ ਰੁਲਦੂ ਸਿੰਘ ਕੈਸੀਅਰ ਕੁੱਲਵੰਤ ਸਿੰਘ ਰਾਜਪੂਤ  ਬੋਹੜ ਸਿੰਘ ਸਰਦੂਲ ਸਿੰਘ ਕੰਗ ਮੁਨੀਸ ਰਾੲੇਜਰਨਲ ਸਕੱਤਰ ਰਵਨ ਗਾਧੀ ਬਲਜੀਤ ਸਿੰਘ ਕੋਕਰੀ ਤੋ ੲਿਲਾਵਾ ਪਾਰਟੀ ਵਰਕਰ ਹਾਜਿਰ ਸਨ

ਮਿਲੀ ਜੁੰਮੇਵਾਰੀ ਤਨਦੇਹੀ ਨਾਲ ਨਿਭਾਵਾਗਾ    ਸਰਪੰਚ ਗੋਰਾ

ਅਜੀਤਵਾਲ ਬਲਵੀਰ ਸਿੰਘ ਬਾਠ ਅਕਾਲੀ ਹਾੲੀ ਕਮਾਂਡ ਦਾ ਧੰਨਵਾਦ ਕਰਦਿਅਾ ਨਵਿ ਨਿਯੁੱਕਤ ਸਰਕਲ ਅਜੀਤਵਾਲ ਦੇ ਜੱਥੇਦਾਰ ਸਾਬਕਾ ਸਰਪੰਚ ਗੁਰਪ੍ੀਤ ਸਿੰਘ ਗੋਰਾ ਨੇ ਕਿਹਾ ਕਿ ਪਾਰਟੀ ਵੱਲੋਂ ਮਿਲੀ ਜੁੰਮੇਵਾਰੀ ਤਨਦੇਹੀ ਨਾਲ ਨਿਭਾਵਾਗਾ  ਓੁਨਾ ਪਾਰਟੀ ਪ੍ਧਾਨ ਸੁਖਵੀਰ ਸਿੰਘ ਬਾਦਲ ਜੱਥੇਦਾਰ ਤੋਤਾ ਸਿੰਘ ਜਿਲਾ ਪ੍ਧਾਨ ਤੀਰਥ ਸਿੰਘ ਮਾਹਲਾ ਹਲਕਾ ੲਿਚਾਰਜ ਭੁੱਪਿੰਦਰ ਸਿੰਘ ਸਾਹੋਕੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋ ਹਰਿੰਦਰ ਸਿੰਘ ਰਣੀਅਾ ਸਾਬਕਾ ਸਰਪੰਚ ਬਚਿੱਤਰ ਸਿੰਘ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਰਾਜੂ ਅਜੀਤਵਾਲ ਸਾਬਕਾ ਮੈਬਰ ਰੇਸਮ ਸਿੰਘ ਸਾਬਕਾ ਮੈਬਰ ਦੇਵ ਸਿੰਘ ਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਡੇਅਰੀ ਵਾਲੇ ਪੀੲੇ ਸੋਢੀ ਤੋ ੲਿਲਾਵਾ ਅਕਾਲੀ ਵਰਕਰ ਹਾ਼ਜਿਰ ਸਨ

ਆਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਟਰੱਕ ਪਲਟਿਆ

 ਰਾਏਕੋਟ,ਅਗਸਤ 2020-(ਨਛੱਤਰ ਸੰਧੂ/ ਮਨਜਿੰਦਰ ਗਿੱਲ  )

ਬੀਤੀ ਰਾਤ ਪਿੰਡ ਬੱਸੀਆਂ ਵਿਖੇ ਇੱਕ ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਰਿਫਾਇਡ ਤੇਲ ਨਾਲ ਭਰਿਆ ਟਰੱਕ ਪਲਟ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੋਨੀਪਤ ਜੋ ਕਿ ਆਪਣੇ ਟਰੱਕ ਜਗਰਾਓਂ ਤੋਂ ਰਿਫਾਇਡ ਤੇਲ ਦਾ ਭਰ ਕੇ ਸੋਨੀਪਤ ਨੂੰ ਜਾ ਰਿਹਾ ਸੀ, ਜਦੋਂ ਉਹ ਰਾਤ 10:30 ਦੇ ਕਰੀਬ ਪਿੰਡ ਬੱਸੀਆਂ ਪੁੱਜਾ ਤਾਂ ਸੜਕ 'ਤੇ ਫਿਰ ਰਹੇ ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਉਸ ਦਾ ਟਰੱਕ ਪਲਟ ਗਿਆ, ਜਿਸ ਨਾਲ ਇੱਕ ਮਕਾਨ ਵੀ ਨੁਕਸਾਨਿਆ ਗਿਆ। ਜਦੋਂ ਕਿ ਟਰੱਕ ਡਰਾਈਵਰ ਬਾਲ ਬਾਲ ਬਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਏਐੱਸਆਈ ਹਰਪ੍ਰਰੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟਰੱਕ ਨੂੰ ਸੜਕ ਤੋਂ ਸਾਇਡ ਤੇ ਕਰਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਗਿਆ।

ਸ਼ਹਿਰੀ ਖੇਤਰਾਂ ਅੰਦਰ ਰਾਤ ਵੇਲੇ ਕਰਫਿਊ ਦੇ ਹੁਕਮ

 ਕਪੂਰਥਲਾ,ਅਗਸਤ 2020 -(ਹਰਜੀਤ ਸਿੰਘ ਵਿਰਕ/ਮਨਜਿੰਦਰ ਗਿੱਲ)-

ਡਿਪਟੀ ਕਮਿਸਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਕਪੂੁਰਥਲਾ ਦੀਪਤੀ ਉੱਪਲ ਵੱਲੋਂ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ ਕਪੂਰਥਲਾ ਜ਼ਿਲ੍ਹੇ ਦੀਆਂ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ 18 ਅਗਸਤ 2020 ਤੋਂ ਅਗਲੇ ਹੁਕਮਾਂ ਤਕ ਲਾਗੂ ਰਹਿਣਗੀਆਂ।ਨਵੇਂ ਹੁਕਮਾਂ ਅਨੁਸਾਰ ਰਾਤ 9 ਤੋਂ ਸਵੇਰੇ 5 ਵਜੇ ਤਕ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਗੈਰ ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ 'ਤੇ ਮੁਕੰਮਲ ਰੋਕ ਹੋਵੇਗੀ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਜ਼ਰੂਰੀ ਗਤੀਵਿਧੀਆਂ ਜਿਵੇਂ ਕੰਮ ਦੀ ਸ਼ਿਫਟ ਲਈ ਜਾਣਾ, ਕੌਮੀ ਅਤੇ ਰਾਜ ਮਾਰਗਾਂ ਉੱਪਰ ਵਿਅਕਤੀਆਂ ਤੇ ਵਸਤਾਂ ਦੀ ਆਵਾਜਾਈ, ਅਨਲੋਡਿੰਗ, ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ 'ਚੋਂ ਉੱਤਰਨ ਉਪਰੰਤ ਆਪਣੀ ਮੰਜ਼ਿਲ ਵੱਲ ਜਾਣ ਵਾਲਿਆਂ ਲਈ ਆਵਾਜਾਈ ਦੀ ਛੋਟ ਹੋਵੇਗੀ।ਦੋ ਤੋਂ ਤਿੰਨ ਸ਼ਿਫਟਾਂ 'ਚ ਕੰਮ ਕਰਨ ਵਾਲੇ ਉਦਯੋਗ ਖੁੱਲ੍ਹੇ ਰਹਿਣਗੇਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ 'ਚ ਸਥਿਤ ਰੈਸਟੋਰੈਂਟਾਂ, ਹੋਟਲ ਅਤੇ ਹੋਰ ਪ੍ਰਰਾਹੁਣਚਾਰੀ ਯੂਨਿਟ ਕੇਵਲ ਰਾਤ 8:30 ਵਜੇ ਤਕ ਖੁੱਲ੍ਹਣਗੇ, ਜਦੋਂਕਿ ਦੁਕਾਨਾਂ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸ਼ਾਪਿੰਗ ਮਾਲਾਂ 'ਚ ਸਥਿਤ ਰੈਸਟੋਰੈਂਟ ਅਤੇ ਹੋਟਲ 8.30 ਵਜੇ ਤਕ ਖੁੱਲ੍ਹੇ ਰਹਿਣਗੇ।ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹੇ ਰਹਿਣ ਦੀ ਸਮਾਂ ਹੱਦ ਰਾਤ 8:30 ਤਕਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਨਿਵਾਰ ਅਤੇ ਐਤਵਾਰ ਨੂੰ ਵੱਡੇ ਸ਼ਹਿਰਾਂ ਲੁਧਿਆਣਾ, ਪਟਿਆਲਾ, ਜਲੰਧਰ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਸ਼ਰਾਬ ਠੇਕਿਆਂ ਦੀ ਸਮਾਂ ਹੱਦ ਵੀ ਹੁਣ 8.30 ਵਜੇ ਤਕ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਪੂਰੇ ਜਲਿ੍ਹੇ ਵਿੱਚ ਹਰ ਐਤਵਾਰ ਮੁਕੰਮਲ ਰੂਪ 'ਚ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਵੇਗਾ।

  ਪਿੰਡ ਲੋਪੋ ਵਿਖੇ ਕਰਜ਼ਾ ਮੁਆਫ਼ੀ ਅਤੇ ਆਏ ਨੋਟਿਸਾਂ ਖਿਲਾਫ਼ ਰੋਸ ਪ੍ਦਰਸ਼ਨ

ਬੱਧਨੀ ਕਲਾਂ /ਅਜੀਤਵਾਲ 17 ਅਗਸਤ (ਨਛੱਤਰ ਸੰਧੂ)

ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡ ਲੋਪੋ ਵਿਖੇ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਅੰਨ੍ਹੀ ਬੇਤਰਸ ਲੁੱਟ ਅਤੇ ਸਨਾਖਤ ਵਾਸਤੇ ਲਏ ਚੈੱਕਾਂ ਦੇ ਅਧਾਰ ਤੇ ਭੇਜੇ ਨੋਟਿਸਾਂ ਖਿਲਾਫ਼ ਰੋਸ ਪ੍ਦਰਸ਼ਨ ਕਰਕੇ ਕੰਪਨੀ ਅੱਪ ਮਨੀ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਜਿਥੇ ਵੱਡੀ ਗਿਣਤੀ ਵਿੱਚ ਮਜਦੂਰ ਮਰਦ-ਔਰਤਾਂ ਸਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਅਾਗੂ ਦਰਸ਼ਨ ਸਿੰਘ ਹਿੰਮਤਪੁਰਾ ਨੇ ਦੱਸਿਆ ਹੈ ਕਿ ਅੱਪ ਮਨੀ ਕੰਪਨੀ ਵਲੋਂ ਪਿੰਡ ਲੋਪੋ (ਮੋਗਾ) ਚ ਵੱਡੀ ਗਿਣਤੀ ਮਜਦੂਰ ਔਰਤਾਂ ਨੂੰ ਲੋਨ ਪਾਸ ਕੀਤੇ ਗਏ ਹਨ। ਜਿਨ੍ਹਾਂ ਚੋਂ ਕਈਆਂ ਨੂੰ 50 ਹਜ਼ਾਰ ਲੋਨ ਪਾਸ ਕਰਨ ਬਾਅਦ 5 ਹਜ਼ਾਰ ਫਾਈਲ ਖਰਚਾ ਕੱਟਕੇ 45 ਹਜਾਰ ਰੁਪਏ ਦਿੱਤੇ ਗਏ। ਜੋ ਕਿ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਇਸੇ ਤਰ੍ਹਾਂ ਕਈ ਮਜਦੂਰ ਔਰਤਾਂ ਜਿਵੇਂ ਗੁਰਪ੍ਰੀਤ ਕੌਰ ਪਤਨੀ ਜੋਗਿੰਦਰ ਸਿੰਘ 47600 ਰੁਪਏ, ਕਿਰਨਦੀਪ ਕੌਰ ਪਤਨੀ ਗੁਰਪਾਲ ਸਿੰਘ 61200 ਰੁਪਏ, ਅਮਨਦੀਪ ਕੌਰ ਪਤਨੀ ਜੀਵਨ ਸਿੰਘ 30600 ਰੁਪਏ ਵਾਪਸ ਕਰਨ ਤੋਂ ਬਾਅਦ ਵੀ 81600 ਰੁਪਏ ਦੇ ਨੋਟਿਸ ਭੇਜੇ ਜਾ ਚੁੱਕੇ ਹਨ। ਮਜਦੂਰ ਆਗੂ ਮੇਜਰ ਸਿੰਘ ਕਾਲੇਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਵਲੋਂ ਮਚਾਈ ਅੰਨ੍ਹੀ ਸੂਦਖੋਰੀ ਲੁੱਟ ਲਈ ਸਰਕਾਰਾਂ ਹੀ ਜੁਮੇਵਾਰ ਹੈ । ਇਕ ਪਾਸੇ ਇਹਨਾਂ ਕੰਪਨੀਆਂ ਨੂੰ ਤਾਂ 68000 ਹਜ਼ਾਰ ਕਰੋੜ ਰੁਪਏ ਦੇ ਕਰਜੇ ਮੁਆਫ਼ ਕਰ ਦਿੱਤੇ ਗਏ ਪਰ ਲੋਕਾਂ ਦੀ ਲੁੱਟ ਲਈ ਖੁਲ੍ਹੀਆਂ ਛੋਟਾਂ ਦੇ ਰੱਖੀਆਂ ਹਨ।ਕਰੋਨਾ ਮਹਾਂਮਾਰੀ ਕਾਰਨ ਸਰਕਾਰਾਂ ਵਲੋਂ ਕੀਤੇ ਲਾਕਡਾਉਨ ਜਾਂ ਕਰਫਿਊ ਕਾਰਨ ਹੀ ਲੋਕ ਆਪਣੇ ਘਰਾਂ ਚ ਰਹਿਣ ਲਈ ਮਜ਼ਬੂਰ ਹੋਏ ਸਨ। ਪਰ ਮਸੀਬਤ ਦੀ ਘੜੀ ਚ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਸਰਕਾਰਾਂ ਵਲੋਂ ਲੋਕ ਵਿਰੋਧੀ ਨੀਤੀਆਂ ਰਾਹੀਂ ਰਹਿੰਦੀ ਕਸਰ ਵੀ ਕੱਢੀ ਜਾ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ 25 ਅਗਸਤ ਨੂੰ ਸੂਬਾ ਕਮੇਟੀ ਦੇ ਸੱਦੇ ਤਹਿਤ ਕਾਂਗਰਸੀ MLA ਡਾ:ਹਰਜੋਤ ਕਮਲ ਦੇ ਦਫਤਰ ਮੋਗਾ ਮੂਹਰੇ ਰੋਸ ਪ੍ਦਸਰਨ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਖੇਤ ਮਜਦੂਰਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣ ਅਤੇ ਕੰਪਨੀਆਂ ਦੀ ਅੰਨ੍ਹੀ ਸੂਦਖੋਰੀ ਲੁੱਟ ਨੂੰ ਨੱਥ ਪਾਈ ਜਾਵੇ, ਬਿਜਲੀ ਬਿੱਲ ਮੁਆਫ਼ ਕਰਨ, ਪੱਕਾ ਰੁਜ਼ਗਾਰ ਲੈਣ, ਰਾਸਨ ਵੰਡਵਾਉਣ, ਪਲਾਟ, ਜਮੀਨੀ ਸੁਧਾਰ ਜਕਨੂੰਨ ਲਾਗੂ ਕਰਨ ਆਦਿ ਮੰਗਾਂ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ਜਾਵੇਗੀ।ਉਕਤ ਆਗੂਆਂ ਤੋਂ ਇਲਾਵਾ ਜੱਗਾ ਸਿੰਘ ਕੁੱਸਾ, ਦਰਸਨ ਸਿੰਘ ਘੋਲੀਆ ਕਲਾਂ, ਜਸਵੰਤ ਸਿੰਘ ਮੱਲੇਅਾਣਾ, ਤਰਸੇਮ ਸਿੰਘ ਬੌਡੇ, ਹਰਪ੍ਰੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ, ਨਸੀਬ ਕੌਰ, ਮਨਦੀਪ ਕੌਰ ਸਾਰੇ ਲੋਪੋ ਆਦਿ ਆਗੂ ਹਾਜ਼ਰ ਸਨ।

ਆਸ਼ਾ ਵਰਕਰ ਤੇ ਫੈਸੀਲੇਟਰ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਮਹਿਲ ਕਲਾਂ ਹਸਪਤਾਲ ਵਿਖੇ ਧਰਨਾ ਲਗਾਇਆ।

ਮਹਿਲ ਕਲਾਂ 17 ਅਗਸਤ (ਗੁਰਸੇਵਕ ਸਿੰਘ ਸਹੋਤਾ, ਮਿੱਠੂ ਮੁਹੰਮਦ)-

ਆਸ਼ਾ ਵਰਕਰ ਤੇ ਫੈਸੀਲੇਟਰ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਜਿਲ੍ਹਾ ਪ੍ਰਧਾਨ ਸੰਦੀਪ ਕੌਰ ਦੀ ਅਗਵਾਈ ਹੇਠ ਮੁੱਢਲੇ ਸ਼ਿਹਤ ਕੇਂਦਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ ਗਿਆ । ਇਸ ਮੌਕੇ ਜਿਲ੍ਹਾ ਪ੍ਰਧਾਨ ਸੰਦੀਪ ਕੌਰ ਪੱਤੀ ਤੇ ਬਲਾਕ ਪ੍ਰਧਾਨ ਵੀਰਪਾਲ ਕੌਰ ਸਹਿਜੜਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਲਿਖਤੀ ਰੂਪ 'ਚ ਦੱਸਿਆ ਗਿਆ ਕਿ   ਬੱਚਿਆਂ ਨੂੰ ਲਗਾਉਣ  ਵਾਲੀ ਵੈਕਸੀਨ ਤੇ ਟੀਕੇ ਲਿਆਉਣਾ ਆਸ਼ਾ ਵਰਕਰਾਂ ਦਾ ਕੰਮ ਨਹੀਂ । ਪਰ ਕੁਝ ਏਅੈਨਅੈਮਜ਼ ਧੱਕੇ ਨਾਲ ਆਸ਼ਾ ਵਰਕਰਾਂ ਨੂੰ ਵੈਕਸੀਨ ਲਿਆਉਣ ਲਈ ਮਜ਼ਬੂਰ ਕਰ ਰਹੀਆਂ ਹਨ। ਪਿਛਲੇ ਦਿਨੀਂ ਪਿੰਡ ਸਹਿਜੜਾ ਵਿਖੇ ਵੈਕਸੀਨ ਲਿਆਉਣ ਨੂੰ ਲੈ ਕੇ ਏਅੈਨਅੈਮ ਰਮਨਦੀਪ ਸਰਮਾ ਤੇ ਐਲ ਐਚ ਬੀ ਕਰਮਜੀਤ ਕੌਰ ਪਿੰਡ ਵਾਸੀਆਂ ਦੇ ਸਾਹਮਣੇ ਹੀ ਆਸ਼ਾ ਵਰਕਰਾਂ ਪ੍ਰਤੀ ਬੇਹੱਦ ਮਾੜੀ ਸ਼ਬਦਾਵਲੀ 'ਚ ਕਾਫੀ ਬੁਰਾ ਭਲਾ ਬੋਲਿਆ ਗਿਆ । ਉਨ੍ਹਾਂ ਕਿਹਾ ਕਿ ਸਾਰੀਆਂ ਆਸ਼ਾ ਵਰਕਰਾਂ ਆਪਣੀ ਬਣਦੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੀਆਂ ਹਨ.ਪਰ ਕੁਝ ਏ ਐਨ ਐਮਜ ਉਨ੍ਹਾਂ ਨੂੰ ਬਿਨਾਂ ਵਜ੍ਹਾ ਜਲੀਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਆਸ਼ਾ ਵਰਕਰ ਪ੍ਰਤੀ ਮਾੜੀ ਸ਼ਬਦਾਂਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਬੇਇੱਜ਼ਤ ਕਰਨ ਵਾਲੀ ਏ ਐਨ ਐਮ ਤੇ ਐਲ ਐਚ ਵੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਪੰਜਾਬ  ਸੁਆਬੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਸੁਰਿੰਦਰਪਾਲ ਸਰਮਾ.ਰਣਜੀਤ ਸਿੰਘ ਈਸਾਪੁਰ.ਮਨਜੀਤ ਸਿੰਘ ਸਹਿਜੜਾ ਨੇ ਆਸ਼ਾ ਵਰਕਰਾਂ ਦੇ ਇਸ ਸੰਘਰਸ਼ ਨੂੰ ਹਮਾਇਤ ਦਾ ਐਲਾਨ ਕਰਦਿਆਂ ਹਰ ਤਰਾਂ ਦੇ ਸੰਘਰਸ਼ ਚ ਸਾਥ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਐਸ ਐਮ ਓ ਮਹਿਲ ਕਲਾਂ ਨੇ ਕਿਹਾ ਕਿ ਉਕਤ ਮਸਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਇਹ ਵਿਚ ਇੱਕ ਤਰ੍ਹਾਂ ਸਾਡੇ ਪਰਿਵਾਰ ਵਾਂਗ ਹਨ। 

 ਪੰਜਾਬ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਹੋਈ ਕੁਲ 812, 31 ਹਜ਼ਾਰ ਟੱਪੇ ਕੋਰੋਨਾ ਮਰੀਜ਼

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸੂਬੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ 48 ਘੰਟਿਆਂ ਵਿਚ ਹੀ ਸੂਬੇ ਦੇ 13 ਜ਼ਿਲ੍ਹਿਆਂ ਵਿਚ ਇਨ੍ਹਾਂ ਦੀ ਗਿਣਤੀ ਵਿਚ 931 ਮਰੀਜ਼ ਹੋਰ ਜੁੜ ਗਏ ਹਨ। ਇਹੀ ਨਹੀਂ ਇਨ੍ਹਾਂ ਜ਼ਿਲ੍ਹਿਆਂ ਵਿਚ ਇਸ ਦੌਰਾਨ 50 ਲੋਕਾਂ ਦੀ ਮੌਤ ਵੀ ਹੋਈ ਹੈ।

ਸਰਕਾਰੀ ਅੰਕੜਿਆਂ 'ਤੇ ਨਜ਼ਰ ਦੌੜਾਈ ਜਾਏ ਤਾਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ 31,206 ਤਕ ਪੁੱਜ ਚੁੱਕੀ ਹੈ। ਇਹੀ ਨਹੀਂ ਮਰਨ ਵਾਲਿਆਂ ਦਾ ਅੰਕੜਾ ਵੀ ਅੱਠ ਸੌ ਦੇ ਪਾਰ ਜਾ ਕੇ 812 ਹੋ ਗਿਆ ਹੈ। ਸੂਬੇ ਵਿਚ ਹੁਣ ਵੀ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ ਆ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਇੱਥੇ 417 ਲੋਕ ਇਨਫੈਕਟਿਡ ਪਾਏ ਗਏ ਹਨ। ਇਹੀ ਨਹੀਂ ਇਨ੍ਹਾਂ ਦੋ ਦਿਨਾਂ ਵਿਚ 27 ਲੋਕਾਂ ਦੀ ਇੱਥੇ ਮੌਤ ਹੋਈ ਹੈ। ਐਤਵਾਰ ਨੂੰ ਹੀ ਇੱਥੇ 15 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ।ਅੰਮ੍ਰਿਤਸਰ ਦੇ ਏਡੀਸੀਪੀ-3 ਹਰਪਾਲ ਸਿੰਘ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਹਰਪਾਲ ਸਿੰਘ ਅੰਮ੍ਰਿਤਸਰ ਕਮਿਸ਼ਨਰੇਟ ਵਿਚ ਕਾਰਜਸ਼ੀਲ ਹਨ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇਹਾਤੀ ਵਿਚ ਵੀ ਸੇਵਾਵਾਂ ਦੇ ਚੁੱਕੇ ਹਨ। ਲਾਕਡਾਊਨ ਦੇ ਦੌਰਾਨ ਵੀ ਉਹ ਫੀਲਡ ਵਿਚ ਹੀ ਰਹੇ। ਦੂਜੇ ਪਾਸੇ ਚੰਗੀ ਗੱਲ ਇਹ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਵਿਚ ਪਿਛਲੇ ਦੋ ਦਿਨਾਂ ਵਿਚ ਸਿਰਫ਼ ਤਿੰਨ ਕੇਸ ਅਤੇ ਮਾਨਸਾ ਵਿਚ ਵੀ ਨੌਂ ਕੇਸ ਹੀ ਸਾਹਮਣੇ ਆਏ ਹਨ। ਇਸੇ ਤਰ੍ਹਾਂ ਬਠਿੰਡਾ ਵਿਚ 29 ਪਾਜ਼ੇਟਿਵ ਅਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਗੁਰਦਾਸਪੁਰ ਵਿਚ ਵੀ ਦੋ ਦਿਨ ਵਿਚ 72 ਲੋਕ ਜਿੱਥੇ ਇਨਫੈਕਟਿਡ ਪਾਏ ਗਏ ਹਨ, ਉੱਥੇ ਦੋ ਲੋਕਾਂ ਦੀ ਮੌਤ ਵੀ ਹੋਈ ਹੈ।

ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ: ਅਮਰਿੰਦਰ

 

ਚੰਡੀਗੜ੍ਹ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਹਲੂਵਾਲੀਆ ਕਮੇਟੀ ਦੀ ਮੁੱਢਲੀ ਰਿਪੋਰਟ ਦੇ ਸੰਦਰਭ ਵਿਚ ਬੋਲਦਿਆਂ ਅੱਜ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਮੁਫ਼ਤ ਬਿਜਲੀ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਉਹ ਸਰਕਾਰ ਦੀ ਅਗਵਾਈ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੇ ਮਾਹਿਰਾਂ ਦੇ ਗਰੁੱਪ ਦੀ ਰਿਪੋਰਟ ਮੁੱਢਲੀ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਵੀ ਮਾਹਿਰ ਵੱਲੋਂ ਮੁਫ਼ਤ ਬਿਜਲੀ ਵਾਪਸ ਲੈਣ ਦੀ ਕੋਈ ਸਿਫਾਰਸ਼ ਨਹੀਂ ਮੰਨੇਗੀ।

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ 

ਬਨੇਰਿਆਂ ਉੱਤੇ ਲਹਿਰਾਏ ਕਾਲੇ ਝੰਡੇ

15 ਨੂੰ ਸਿਹਤ ਅਤੇ ਸਿੱਖਿਆ ਮੰਤਰੀ ਦਾ ਘਿਰਾਓ

ਮਹਿਲ ਕਲਾਂ/ਬਰਨਾਲਾ- ਅਗਸਤ 2020 -(ਗੁਰਸੇਵਕ ਸਿੰਘ ਸੋਹੀ)-ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਚੱਲਦੇ ਸੰਘਰਸ਼ ਅਤੇ ਚਿਰੋਕਣੀ ਮੰਗ ਮਗਰੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਹੈਲਥ ਵਰਕਰ ਪੁਰਸ਼ ਦੀਆਂ ਮਾਮੂਲੀ 200 ਪੋਸਟਾਂ ਦਾ ਲਈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਰਾਹੀਂ ਲਿਖਤੀ ਪ੍ਰੀਖਿਅਾ ਲੈਣ ਦਾ ਇਸ਼ਤਿਹਾਰ ਬਿਨਾਂ ੳੁਮਰ ਹੱਦ ਛੋਟ ਜਾਰੀ ਕੀਤਾ ਗਿਅਾ ਹੈ। ਇਸ ਤੋਂ ਭਟਕੇ ਬੇਰੁਜ਼ਗਾਰਾਂ ਨੇ 10 ਅਗਸਤ ਤੋ ਆਪਣੇ ਬਨੇਰਿਆਂ ਉੱਤੇ ਕਾਲੇ ਝੰਡੇ ਲਹਿਰਾ ਦਿੱਤੇ ਹਨ ਅਤੇ 15 ਅਗਸਤ ਨੂੰ ਪਟਿਆਲ਼ਾ ਵਿਖੇ ਝੰਡਾ ਲਹਿਰਾਉਣ ਆ ਰਹੇ ਸਿਹਤ ਮੰਤਰੀ ਬਲਵੀਰ  ਸਿੰਘ ਸਿੱਧੂ ਨੂੰ ਕਾਲ਼ੇ ਝੰਡੇ ਵਿਖਾਉਣ  ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਨੇ ਵੀ ਆਪਣੀਆਂ ਮੰਗਾਂ ਨੂੰ ਲੈਕੇ ਕਾਲੇ ਝੰਡੇ ਲਹਿਰਾ ਦਿੱਤੇ ਹਨ ਅਤੇ 15 ਅਗਸਤ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕਾਲ਼ੇ ਝੰਡੇ ਵਿਖਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ,ਅਮਨ ਸੇਖਾ ਅਤੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਜੋਧਪੁਰ  ਨੇ ਦੱਸਿਅਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਵਾਅਦਾ  ਕਰਕੇ ੳੁਮਰ ਹੱਦ ਵਿੱਚ ਛੋਟ ਦੇਣ ਤੋਂ ਮੁੱਕਰ ਚੁੱਕੀ ਹੈ।ਯੂਨੀਅਨ ਨੇ ਫ਼ੈਸਲਾ ਕੀਤਾ ਕਿ 10 ਅਗਸਤ ਤੋ 15 ਅਗਸਤ ਤੱਕ ਆਪਣੇ ਘਰਾਂ ਉੱਤੇ ਕਾਲੀ ਅਾਜ਼ਾਦੀ ਮਨਾੳੁਣ ਵਜੋਂ ਕਾਲ਼ੇ ਝੰਡੇ ਲਗਾਉਣ,ਮੰਗਾਂ ਨਾਲ ਸੰਬੰਧਿਤ ਸਮੁੱਚੇ ਪੰਜਾਬ ਅੰਦਰ ਨਾਹਰੇ ਲਿਖਣ ਦੀ ਮੁਹਿੰਮ ਤੇਜ਼ ਕਰਨ ਅਤੇ 15 ਅਗਸਤ ਨੂੰ ਸਿਹਤ ਮੰਤਰੀ ਨੂੰ ਪਟਿਆਲ਼ਾ ਵਿਖੇ ਕਾਲੀਆਂ ਝੰਡੀਆਂ ਵਿਖਾਉਣ ਦੀ ਵਿਉਂਬੰਦੀ ਕੀਤੀ ਗਈ। ਯੂਨੀਅਨ ਆਗੂ ਗੁਰਪ੍ਰੀਤ ਸਿੰਘ ਗਾਂਧੀ ਚੁਹਾਨ ਕੇ  ਨੇ ਕਿਹਾ ਕਿ  ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਦੀਆਂ 200 ਕੱਢੀਆਂ ਗਈਆਂ ਹਨ ਅਤੇ ਇਹਦੇ ਵਿਚ  ਵੀ ਆਮ ਜਨਰਲ ਸ੍ਰੇਣੀ ਲਈ ਕੁੱਲ 26, ਅਨੂਸੂਚਿਤ ਜਾਤੀਆਂ ਮਜ੍ਹਬੀ ਅਤੇ ਬਾਲਮੀਕੀਆਂ ਲਈ 7,ਰਮਦਾਸੀਆ ਅਤੇ ਹੋਰ ਅਨੂਸੂਚਿਤ ਜਾਤਾਂ ਲਈ 7 ਅਤੇ ਪੱਛੜੀਆਂ ਸ੍ਰੇਣੀਆਂ ਲਈ 7 , ਆਸਾਮੀਆਂ ਦਿੱਤੀਆਂ ਹਨ। ਜਦਕਿ ਆਮ ਜਨਰਲ ਸ੍ਰੇਣੀ ਦੇ 2000 ਅਤੇ ਬਾਕੀ ਸ੍ਰੇਣੀਆਂ ਦੇ 1500 ਕਰੀਬ ਬੇਰੁਜ਼ਗਾਰ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਛੋਟ ਨਹੀ ਦਿੱਤੀ ਜਾਂਦੀ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਿਹਤ ਮਹਿਕਮੇਂ ਵਿਚ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕਰਨ ਦਾ ਅੈਲਾਨ ਕੀਤਾ ਜਾਵੇ। ਇਸੇ ਤਰਾਂ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ ਮਹਿਜ 3282 ਪੋਸਟਾਂ ਬਿੰਨਾਂ ਉਮਰ ਹਦ ਛੋਟ ਤੋ ਕੱਢੀਆਂ ਸਨ। ਪਰ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਸਮੇਤ ਅਨੇਕਾਂ ਵਿਸ਼ਿਆਂ ਦੀਆਂ ਮਾਮੂਲੀ ਪੋਸਟਾਂ ਕੱਢੀਆਂ ਹਨ। ਉਹਨਾਂ ਕਿਹਾ  ਕਿ 15 ਅਗਸਤ ਦੀ ਸ਼ਾਮ ਤੱਕ ਕਾਲੇ ਝੰਡੇ ਲਹਿਰਾ ਕੇ ਰੱਖੇ ਜਾਣਗੇ। ਇਸ ਮੌਕੇ ਸੁਖਦੇਵ ਨੰਗਲ,ਗੁਰਦੀਪ ਰਾਮਗੜ੍ਹ ਵੀ ਹਾਜ਼ਰ ਸਨ

ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ 15 ਅਗਸਤ ਨੂੰ ਅਜਾਦੀ ਦਿਵਸ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ

ਮਹਿਲ ਕਲਾਂ /ਬਰਨਾਲਾ -ਅਗਸਤ 2020 -(ਗੁਰਸੇਵਕ  ਸਿੰਘ  ਸੋਹੀ )-ਸੰਨ 1947 ਵਿਚ ਸਾਡਾ ਦੇਸ਼ ਅਜਾਦ ਹੋਇਆ ਸੀ ਉਸ ਵੇਲੇ 90 ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆ ਗਈਆਂ ਸਨ। ਇਸ ਕਰਕੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਅਤੇ ਪੰਜਾਬ ਦੀ ਆਜ਼ਾਦੀ ਦਾ ਹੌਕਾ ਦੇਣ ਲਈ ਅਜ਼ਾਦੀ ਦਿਵਸ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅਮਿ੍ਤਸਰ ਦੇ ਕੌਮੀ ਜਰਨਲ ਸਕੱਤਰ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨ ਵਾਲਾਂ ਵਾਲਾ ਅਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਪਿੰਡ ਸਹਿਜੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਹ ਇੱਥੇ ਪਾਰਟੀ ਦੇ ਆਗੂ ਜਗਤਾਰ ਸਿੰਘ ਤਾਰੀ ਦੇ ਛੋਟੇ ਭਰਾ ਸੁਖਦੀਪ ਸਿੰਘ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਜੇ ਆਜ਼ਾਦੀ ਨਹੀਂ ਮਿਲੀ, ਬਲਕਿ ਸਮੁੱਚੀਆਂ ਘੱਟ ਗਿਣਤੀਆਂ ਹੀ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੀਆਂ ਹਨ । ਦੇਸ਼-ਧ੍ਰੋਹ ਵਰਗੇ ਕਾਲੇ ਕਾਨੂੰਨਾਂ, ਯੂ ਏ ਪੀ ਏ ਤਹਿਤ ਸਿੱਖ ਨੌਜ਼ਵਾਨਾਂ ਤੇ ਪਰਚੇ ਦਰਜ ਕਰਕੇੋ ਜੇਲ੍ਹਾਂ ‘ਚ ਸੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਾਂਗਰਸ ਸਰਕਾਰ ਫੜ ਨਹੀਂ ਰਹੀ ਅਤੇ ਉਲਟਾ ਅਖ਼ੌਤੀ ਆਜ਼ਾਦੀ ਸਿੱਖਾਂ ਦੇ ਉੱਪਰ ਥੋਪੀ ਜਾ ਰਹੀ ਹੈ, ਜਿਸ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ।ਘੱਟ ਗਿਣਤੀ ਕੌਮਾਂ ਨੂੰ ਕੋਈ ਅਜਾਦੀ ਨਹੀੰ ਮਿਲੀ ਸਗੋ ਉਨ੍ਹਾਂ ਨਾਲ ਗੁਲਾਮਾਂ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਕਰਕੇ ਸਮੂਹ ਸਿੱਖ ਕੌਮ ਅਤੇ ਪੰਜਾਬ ਵਾਸੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਸਾਰੇ ਮਸਲਿਆਂ ਦਾ ਇੱਕੋ ਹੱਲ 'ਖ਼ਾਲਿਸਤਾਨ ਹੈ। ਉਨ੍ਹਾਂ ਕਿਹਾ ਕਿ ਜਦ ਭਾਰਤ ਦੇ ਲੋਕ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋਣਗੇ ਤਾਂ ਉਹ ਪੰਜਾਬ ਦੇ ਹਰ ਕੋਨੇ 'ਚ ਖੜ੍ਹੇ ਹੋ ਕੇ ਕੌਮ ਦੇ ਸਾਂਝੇ ਦਰਦ ਦੀ ਤਰਜਮਾਨੀ ਕਰਦਿਆਂ ਵਿਰੋਧ ਜਿਤਾਉਣਗੇ | ਉਨ੍ਹਾਂ ਕਿਹਾ ਕਿ ਪੰਜਾਬ ਨਾਲ ਹਰ ਖੇਤਰ 'ਚ ਹੁੰਦੇ ਧੱਕਿਆਂ ਨੂੰ ਲੈ ਕੇ ਇਹ ਮਾਰਚ ਵੱਖ-ਵੱਖ ਥਾਵਾਂ ਤੋਂ ਚੱਲੇਗਾ ਅਤੇ ਬਰਨਾਲਾ ਸ਼ਹਿਰ ਵਿਖੇ ਕੋਰੋਨਾ ਕਾਰਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਮਾਪਤ ਹੋਵੇਗਾ|  ਉਨਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਆੜ ਹੇਠ ਕਿਸਾਨੀ ਨੂੰ ਖਤਮ ਕਰਨ ਲਈ ਤਿੰਨ ਆਰਡੀਨੈਂਸ ਪਾਸ ਕਰਕੇ ਕਿਸਾਨੀ ਨੂੰ ਖਤਮ ਕਰਨ ਕਰਨ ਲਈ ਜਾ ਰਹੀ ਹੈ ਉਨਾ ਨੇ ਕਿਹਾ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਦੱਬਿਆ ਪਿਆ ਹੈ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਇਸ ਸਮੇਂ  ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਕਿਹਾ ਕਿ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ 15 ਅਗਸਤ ਨੂੰ ਜ਼ਿਲ੍ਹਾ ਬਰਨਾਲਾ ਅੰਦਰ ਮਾਰਚ ਕੀਤਾ ਜਾਵੇਗਾ।ਇਸ ਮੌਕੇ ਜਥੇਦਾਰ ਹਰਭਜਨ ਸਿੰਘ ਕਸ਼ਮੀਰੀ ਪਟਿਆਲਾ ਵਰਕਿੰਗ ਕਮੇਟੀ ਮੈਂਬਰ, ਜਿਲਾ ਬਰਨਾਲਾ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਬੀਬੀ ਸੁਖਦੀਪ ਕੌਰ ਬਰਨਾਲਾ ਜਿਲਾ ਪ੍ਰਧਾਨ ਸਹਿਰੀ ਇਸਤਰੀ ਅਕਾਲੀ, ਯੂਥ ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸਰਪੰਚ ਹਰਵਿੰਦਰ ਸਿੰਘ ਹਰੀਗੜ,ਗੁਰਤੇਜ ਸਿੰਘ ਅਸਪਾਲ ਖੁਰਦ,ਜਿਲਾ ਮੀਤ ਪ੍ਰਧਾਨ ਸੁਖਚੈਨ ਸਿੰਘ ਸੰਘੇੜਾ ,ਸੁਖਵਿੰਦਰ ਸਿੰਘ ਚੰਨਣਵਾਲ ਪ੍ਰਧਾਨ ਯੂਥ ਵਿੰਗ ਹਲਕਾ ਮਹਿਲ ਕਲਾਂ, ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਸਰਕਲ ਮਹਿਲ ਕਲਾਂ ਦੇ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਸਹਿਜੜਾ,ਸਰਕਲ ਠੁੱਲੀਵਾਲ ਦੇ ਪ੍ਰਧਾਨ ਜੀਤ ਸਿੰਘ ਮਾਂਗੇਵਾਲ, ਡਾ ਕੁਲਵਿੰਦਰ ਸਿੰਘ ਕਰਮਗੜ, ਜਥੇਦਾਰ ਜਸਵੀਰ ਸਿੰਘ ਬਿੱਲਾ ਸੰਘੇੜਾ ,ਜਥੇਦਾਰ ਮੁਖ਼ਤਿਆਰ ਸਿੰਘ ਛਾਪਾ,ਕਲੱਬ ਪ੍ਰਧਾਨ ਜਰਨੈਲ ਸਿੰਘ ਬਾਜਵਾ, ਜਗਸੀਰ ਸਿੰਘ ਸੂਬੇਦਾਰ, ਗੁਰਪ੍ਰੀਤ ਸਿੰਘ ਸਹਿਜੜਾ, ਚਮਕੌਰ ਸਿੰਘ , ਜਗਦੇਵ ਸਿੰਘ ਚੀਮਾ ,ਸੱਤਪਾਲ ਸਿੰਘ ਚੀਮਾ , ਭੋਲਾ ਸਿੰਘ ਜਗਜੀਤਪੁਰਾ ਆਦਿ ਆਗੂ ਵੀ ਹਾਜ਼ਰ ਸਨ |

ਹੋਲੀ ਹਾਰਟ ਸਕੂਲ ਅਜੀਤਵਾਲ ਵੱਲੋ ਅਜਾਦੀ ਦਿਵਸ ਮਨਾਇਆ ਗਿਆ

ਅਜੀਤਵਾਲ ਅਗਸਤ 2020 (ਨਛੱਤਰ ਸੰਧੂ) ਹੋਲੀ ਹਾਰਟ ਸਕੂਲ ਅਜੀਤਵਾਲ ਵੱਲੋ ਅਜਾਦੀ ਦਿਵਸ ਮਨਾਇਆ ਗਿਆ।ਇਸ ਮੌਕੇ ਸਾਰੇ ਅਧਿਆਪਕਾ ਵੱਲੋ ਬੱਚਿਆ ਨੂੰ ਆਨਲਾਇਨ ਵੀਡੀਓ ਕਾਲ ਰਾਹੀ ਅਜਾਦੀ ਦਿਵਸ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ,ਜਿਸ ਵਿੱਚ ਉਨ੍ਹਾ ਦੱਸਿਆ ਕਿ ਅਜਾਦੀ ਤੋ ਪਹਿਲਾ ਸਾਡਾ ਦੇਸ ਅੰਗਰੇਜਾ ਦੇ ਅਧੀਨ ਸੀ। 15 ਅਗਸਤ 1947 ਦੇ ਦਿਨ ਸਾਡਾ ਦੇਸ ਅੰਗਰੇਜਾ ਦੀਆ ਜੰਜੀਰਾ ਵਿੱਚੋ ਅਜਾਦੀ ਪ੍ਰਾਪਤ ਕੀਤੀ।ਬੲੱਚਿਆ ਨੂੰ ਇਸ ਦਿਨ ਦੀ ਮਹੱਤਤਾ ਤੋ ਜਾਣੂ ਕਰਵਾਇਆ ਗਿਆ।ਅਜਾਦੀ ਤੋ ਬਾਅਦ 1947 ਵਿੱਚ ਜਵਾਹਰ ਲਾਲ ਨਹਿਰੂ 17 ਅਗਸਤ ਨੂੰ ਪਹਿਲੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਜਿਨੰ੍ਹ ਨੇ ਦਿੱਲੀ ਵਿੱਚ ਲਾਹੌਰ ਗੇਟ ਨੇੜੇ ਲਾਲ ਕਿਲ੍ਹੇ ਵਿੱਚ ਰਾਸਟਰੀ ਝੰਡਾ ਲਹਿਰਾਇਆ।ਇਸ ਮੌਕੇ ਬੱਚਿਆ ਵੱਲੋ ਬਹੁਤ ਾਸਰੀਆ ਕਵਿਤਾਵਾ,ਗੀਤ,ਡਾਂਸ ਅਤੇ ਕੁਝ ਲਾਇਨਾ ਦੇਸ ਬਾਰੇ ਬੋਲੀਆ ਗਈਆ ਅਤੇ ਵੀਡੀਓ ਬਣਾ ਕੇ ਭੇਜੀਆ ਗਈਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸੁਭਾਸ ਪਲਤਾ,ਡਾਇਰੈਕਟਰ ਅਮਿਤ ਪਲਤਾ,ਸਰਿਯਾ ਪਲਤਾ ਅਤੇ ਪ੍ਰਿੰਸੀਪਲ ਸਾਕਸੀ ਗੁਲੇਰੀਆ ਨੇ ਬੱਚਿਆ ਨੂੰ ਦੱਸਿਆ ਕਿ ਸਾਨੂੰ ਦੇਸ ਦੇ ਸਾਰੇ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਹੀ ਰਾਹ ਤੇ ਚੱਲਣਾ ਚਾਹੀਦਾ ਹੈ।ਹਰ ਅਧਿਕਾਰੀ ਨੂੰ ਇਸ ਦੇਸ ਨੂੰ ਭ੍ਰਿਸਟਾਚਾਰ ਮੁਕਤ ਬਣਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।ਸਕੂਲ ਕਮੇਟੀ ਵੱਲੋ ਸਾਰੇ ਵਿਿਦਆਰਥੀਆ ਤੇ ਉਨ੍ਹਾ ਦੇ ਮਾਪਿਆ ਨੂੰ ਅਜਾਦੀ ਦਿਵਸ ਦੀਆ ਵਧਾਈਆ ਦਿੱਤੀਆ ਗਈਆ।ਅੰਤ ਵਿੱਚ ਸਾਰੇ ਵਿਿਦਆਰਥੀਆ ਵੱਲੋ ਵੀਡੀਓ ਕਾਲ ਰਾਹੀ ਰਾਸਟਰੀ ਗੀਤ ਦਾ ਗਾਇਨ ਕੀਤਾ ਗਿਆ

ਕਿਸੇ ਵੀ ਲੋੜਵੰਦ ਪਰਿਵਾਰ ਦਾ ਨੀਲਾ ਕਾਰਡ ਨਹੀਂ ਕੱਟਿਆ ਜਾਵੇਗਾ : ਗੁਰਮੀਤ ਕਾਕਾ

ਅਜੀਤਵਾਲ ਅਗਸਤ 2020 (ਨਛੱਤਰ ਸੰਧੂ) ਕਿਸੇ ਵੀ ਲੋੜਵੰਦ ਪਰਿਵਾਰ ਦਾ ਨੀਲਾ ਕਾਰਡ ਕੱਟਣ ਨਹੀਂ ਦਿੱਤਾ ਜਾਵੇਗਾ ਤੇ ਸਭ ਲੋੜਵੰਦਾਂ ਨੂੰ ਸਸਤੇ ਰਾਸ਼ਨ ਦੀ ਸਹੂਲਤ ਮਿਲਦੀ ਰਹੇਗੀ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਰਾਮੂੰਵਾਲਾ ਨਵਾਂ ਦੇ ਸਮਾਜ ਸੇਵੀ ਗੁਰਮੀਤ ਸਿੰਘ ਕਾਕਾ ਮੈਂਬਰ ਪੰਚਾਇਤ ਨੇ ਪਿੰਡ ਦੇ 150 ਦੇ ਕਰੀਬ ਪਰਿਵਾਰਾਂ ਦੇ ਨੀਲੇ ਕਾਰਡਾਂ ਦੀਆਂ ਜੋ ਤਰੁੱਟੀਆਂ ਪਾਈਆਂ ਗਈਆਂ ਸਨ ਦੇ ਦੁਬਾਰਾ ਆਧਾਰ ਕਾਰਡ ਇਕੱਤਰ ਕਰ ਫੂਡ ਸਪਲਾਈ ਇੰਸਪੈਕਟਰ ਨੂੰ ਦੇਣ ਜਾਣ ਸਮੇਂ ਕੀਤਾ।ਗੁਰਮੀਤ ਕਾਕਾ ਨੇ ਕਿਹਾ ਕਿ ਡੀਪੂ ਹੋਲਡਰ ਸ਼ਿੰਦਰ ਸਿੰਘ,ਸਮਾਜ ਸੇਵਾ ਸੋਸਾਇਟੀ ਮੈਂਬਰ ਗੁਰਵਿੰਦਰ ਗਿੱਲ, ਗੁਰਭੇਜ ਸਿੰਘ ਗਿੱਲ ਦੇ ਸਹਿਯੋਗ ਨਾਲ ਸਮੇਂ ਸਿਰ ਸਭ ਕਾਰਡਾਂ ਦੇ ਮੈਂਬਰਾਂ ਦੀਆਂ ਆਧਾਰ ਕਾਪੀਆਂ ਦਫਤਰ ਦੇ ਕੇ ਕਾਰਡ ਚਾਲੂ ਕਰਵਾ ਦਿੱਤੇ ਗਏ ਹਨ ਅਗਰ ਕਾਪੀਆਂ ਨਾਂ ਦਿੱਤੀਆਂ ਜਾਂਦੀਆਂ ਤਾਂ ਇਹ ਕੱਟੇ ਗਏ ਸਨ। ਉਨ੍ਹਾ ਕਿਹਾ ਕਿ ਫੂਡ ਸਪਲਾਈ ਇੰਸਪੈਕਟਰ ਬੇਦੀ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਤੇ ਉਹ ਬੜੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।ਗੁਰਮੀਤ ਕਾਕਾ ਨੇ ਕਿਹਾ ਬਿਨਾਂ ਕਿਸੇ ਪਾਰਟੀ ਬਾਜੀ ਦੇ ਪਿੰਡ ਦੇ ਸਭ ਵਸਨੀਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਇਆ ਜਾਵੇਗਾ।ਇਸ ਸਮੇਂ ਗੁਰਵਿੰਦਰ ਸਿੰਘ, ਪ੍ਰਿੰਸ ਗਿੱਲ ਪ੍ਰਧਾਨ ਪੀ.ਯੂ.ਐਸ.ਯੂ ਹਲਕਾ ਨਿਹਾਲ ਸਿੰਘ ਵਾਲਾ, ਗੁਰਭੇਜ ਸਿੰਘ ਹਾਜਰ ਸਨ

ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਰੱਖਦੇ ਹੋਏ ਬਰਨਾਲਾ ਚ ਸਖ਼ਤੀ ਕਰਨ ਦੇ ਹੁਕਮ 

ਮਹਿਲ ਕਲਾਂ/ਬਰਨਾਲਾ- ਅਗਸਤ 2020 (ਗੁਰਸੇਵਕ ਸਿੰਘ ਸੋਹੀ ) - ਕਰੋਨਾ ਦੀ ਭਿਆਨਕ ਮਹਾਂਮਾਰੀ ਨੇ ਹੁਣ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਪੂਰੀ ਤਰ੍ਹਾਂ ਜਕੜ ਲਿਆ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਸਖ਼ਤੀ ਕਰਨ ਦੇ ਹੁਕਮ ਦੇ ਦਿੱਤੇ ਹਨ। ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਅੱਜ ਆਪਣੇ ਸਟਾਫ਼ ਨੂੰ ਨਾਲ ਲੈ ਕੇ ਸਥਾਨਕ ਦੁਕਾਨਾਂ ਦੀ ਜਿੱਥੇ ਅਚਨਚੇਤ ਚੈਕਿੰਗ ਕਰਕੇ ਸਮੂਹ ਦੁਕਾਨਦਾਰਾਂ ਨੂੰ ਮਾਸਕ ਪਾਉਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਤਿਵਾੜੀ ਨੇ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਵਿੱਚ ਕਰੋੜਾਂ ਦਾ ਪ੍ਰਕੋਪ ਵਧ ਰਿਹਾ ਹੈ। ਜਿਸ ਕਰਕੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਆਪਣੀਆਂ ਦੁਕਾਨਾਂ ਤੇ ਮਾਸਕ ਲਗਾ ਕੇ ਰੱਖਣ ਅਤੇ ਆਉਣ ਜਾਣ ਵਾਲੇ ਗਾਹਕਾਂ ਵੀ ਮਾਸਕ ਲਗਾ ਕੇ ਰੱਖਣ। ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਬਿਨਾਂ ਮਾਸਕ ਤੋਂ ਆਪਣੀ ਦੁਕਾਨ ਦਾ ਤੇ ਨਾ ਬੈਠੇ। ਇਸ ਮੌਕੇ ਕਲਰਕ ਕੁਲਵੀਰ ਸਿੰਘ ਖੇੜੀ ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।

15 ਅਗਸਤ ਨੂੰ ਮਾਰਕੀਟ ਕਮੇਟੀ ਭਦੌੜ ਵਿਖੇ ਕੌਮੀ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ:- ਅਜੇ ਕੁਮਾਰ 

ਭਦੌੜ- ਬਰਨਾਲਾ- ਅਗਸਤ- 2020- (ਗੁਰਸੇਵਕ ਸਿੰਘ ਸੋਹੀ) ਕਰੋਨਾ ਵਾਇਰਸ਼ ਦੇ ਮੱਦੇ ਨਜ਼ਰ ਰੱਖਦੇ ਹੋਏ ਦਫ਼ਤਰ ਮਾਰਕੀਟ ਕਮੇਟੀ ਭਦੌੜ ਵਿਚ ਕਰੋਨਾ ਤੋਂ ਬਚਾਅ ਸਬੰਧੀ ਮੈਡੀਕਲ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਾਵਧਾਨੀ ਵਰਤਣ ਦੀ ਹਰ ਤਰ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਕਰਨੀ ਚਾਹੀਦੀ ਹੈ ਮਾਸਕ, ਸੈਨੀਟਾਈਜ਼ਰ ਵਾਰ-ਵਾਰ ਹੱਥਾਂ ਦੀ ਸਫਾਈ ਕਰਨਾ ਇਹ ਹੀ ਇਸ ਕਰੋਨਾ ਵਾਇਰਸ ਤੋਂ ਬਚਣ ਦਾ ਉਪਾਅ ਦੱਸਿਆ ਸਾਡੇ ਮੈਡੀਕਲ ਮਾਹਿਰਾਂ ਨੇ ਇਨ੍ਹਾਂ ਹਦਾਇਤਾਂ ਨੂੰ ਅਣਦੇਖਿਆ ਨਾ ਕਰਿਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਅਜੇ ਕੁਮਾਰ ਜੀ ਨੇ ਦੱਸਿਆ ਕਿ 15 ਅਗਸਤ ਨੂੰ ਸਾਡੀ ਕਮੇਟੀ ਦੇ ਸਟਾਫ ਅਤੇ ਸਹਿਯੋਗੀਆ ਦੇ ਸਹਿਯੋਗ ਨਾਲ ਮਿਲ ਕੇ ਆਜ਼ਾਦੀ ਦਿਵਸ ਤੇ ਕੌਮੀ ਝੰਡੇ ਦੀ ਰਸਮ ਜਿਲੇ ਦੇ ਡੀ,ਸੀ ਸਾਹਿਬ ਦੇ ਹੁਕਮਾਂ ਮੁਤਾਬਕ ਅਦਾ ਕੀਤੀ ਜਾਵੇਗੀ।

ਪੰਜਾਬ 'ਚ, ਕੋਰੋਨਾ ਨਾਲ 37 ਮੌਤਾਂ

ਆਈਜੀ ਤੇ ਐੱਸਐੱਸਪੀ ਸਮੇਤ 1048 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਜਿਵੇਂ-ਜਿਵੇਂ ਕੋਰੋਨਾ ਆਪਣੇ ਸਿਖਰ ਵੱਲ ਵਧ ਰਿਹਾ ਹੈ, ਉਵੇਂ ਹੀ ਇਸ ਕਾਰਨ ਮੌਤਾਂ ਦਾ ਗ੍ਰਾਫ਼ ਵੀ ਵਧਣ ਲੱਗਾ ਹੈ। ਵੀਰਵਾਰ ਨੂੰ ਸੂਬੇ 'ਚ ਇਕ ਆਈਜੀ ਅਤੇ ਇਕ ਐੱਸਐੱਸਪੀ ਸਮੇਤ ਸੂਬੇ 'ਚ ਕੁੱਲ 1048 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਹਨ,ਜਦੋਂਕਿ ਕੁਲ 704 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 13 ਮੌਤਾਂ ਲੁਧਿਆਣਾ 'ਚ ਹੋਈਆਂ ਹਨ। ਲੁਧਿਆਣਾ 'ਚ ਹੁਣ ਤਕ ਹੋਈਆਂ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਲੁਧਿਆਣਾ 'ਚ ਹੁਣ ਤਕ 209 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਵੀਰਵਾਰ ਨੂੰ ਅੰਮਿ੍ਤਸਰ 'ਚ ਚਾਰ ਲੋਕਾਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਸੰਗਰੂਰ 'ਚ ਦੋ ਮਰੀਜ਼ ਪਾਜ਼ੇਟਿਵ ਪਾਏ ਗਏ ਪਰ ਇੱਥੇ ਇਕ ਹੀ ਦਿਨ 'ਚ ਤਿੰਨ ਲੋਕਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਜਲੰਧਰ ਤੇ ਕਪੂਰਥਲਾ 'ਚ ਵੀ ਤਿੰਨ-ਤਿੰਨ ਲੋਕਾਂ ਦੀ ਮੌਤ ਹੋਈ ਹੈ।

ਲੁਧਿਆਣਾ 'ਚ ਵੀਰਵਾਰ ਨੂੰ 181, ਜਲੰਧਰ 'ਚ 149 ਲੋਕ ਪਾਜ਼ੇਟਿਵ ਪਾਏ ਗਏ। ਇਸੇ ਤਰ੍ਹਾਂ ਬਠਿੰਡਾ 'ਚ 87 ਤੇ ਫਿਰੋਜ਼ਪੁਰ 'ਚ 70 ਲੋਕ ਪਾਜ਼ੇਟਿਵ ਪਾਏ ਗਏ ਹਨ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਆਈਜੀ ਹਰਦਿਆਲ ਸਿੰਘ ਮਾਨ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਨੂੰ ਘਰ 'ਚ ਹੀ ਆਈਸੋਲੇਟ ਕੀਤਾ ਗਿਆ ਹੈ।

ਦਾਦੂਵਾਲ ਬਣੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

 

ਗੂਹਲਾ ਚੀਕਾ/ ਕੈਥਲ, ਅਗਸਤ 2020 -(ਜਨ ਸਕਤੀ ਬਿਉਰੋ)- ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੇ ਵਿਰੋਧੀ ਉਮੀਦਵਾਰ ਜਸਬੀਰ ਸਿੰਘ ਖਾਲਸਾ ਨੂੰ ਦੋ ਵੋਟਾਂ ਦੇ ਫਰਕ ਨਾਲ ਹਰਾਇਆ। ਜਥੇਦਾਰ ਦਾਦੂਵਾਲ ਨੂੰ 19 ਜਦਕਿ ਸ੍ਰੀ ਖਾਲਸਾ ਨੂੰ 17 ਵੋਟਾਂ ਪਈਆਂ। ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਅੱਜ ਸਵੇਰੇ 10 ਵਜੇ ਐੱਸਡੀਐੱਮ ਗੂਹਲਾ ਸ਼ਸ਼ੀ ਵਸੁੰਧਰਾ, ਐੱਸਡੀਐੱਮ ਕੈਥਲ ਸੰਜੇ ਕੁਮਾਰ, ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਗੂਹਲਾ ਪ੍ਰਦੀਪ ਕੁਮਾਰ ਆਦਿ ਨੇ ਸ਼ੁਰੂ ਕਰਵਾਈ। ਚੋਣ ਪ੍ਰਕਿਰਿਆ ਕਈ ਵਾਰ ਰੋਕੀ ਵੀ ਗਈ, ਜਿਸ ’ਚ ਪਹਿਲਾਂ ਮਹਿਲਾ ਵੋਟਰ ਰਾਣਾ ਭੱਟੀ ਤੇ ਫਿਰ ਸਵਰਨ ਸਿੰਘ ਰਤੀਆ ਨੂੰ ਵੀ ਵੋਟ ਪਾਉਣ ਤੋਂ ਰੋਕਿਆ ਗਿਆ। ਹਾਲਾਂਕਿ ਬਾਅਦ ’ਚ ਮਹਿਲਾ ਵੋਟਰ ਦੀ ਵੋਟ ਪਵਾ ਦਿੱਤੀ ਗਈ ਪਰ ਬਾਕੀ 7 ਵੋਟਰਾਂ ਨੂੰ ਵੋਟ ਨਾ ਪਾਉਣ ਦਿੱਤੀ ਗਈ। ਇਸੇ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਚੋਣ ਅਧਿਕਾਰੀ ਦਰਸ਼ਨ ਸਿੰਘ ਬਰਾੜ ’ਤੇ ਇੱਕਪਾਸੜ ਮਦਦ ਕਰਨ ਦੇ ਦੋਸ਼ ਲਾਉਂਦਿਆਂ ਐੱਸਡੀਐੱਮ ਗੂਹਲਾ ਅਤੇ ਕੈਥਲ ਨੂੰ ਮੈਮੋਰੰਡਮ ਸੌਂਪਿਆ। ਮੈਮੋਰੰਡਮ ’ਚ ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਨੇ ਉਨ੍ਹਾਂ ਪੰਜ ਮੈਂਬਰਾਂ ਦੀਆਂ ਵੀ ਵੋਟਾਂ ਪਵਾ ਦਿੱਤੀਆਂ, ਜਿਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ। ਦੂਜੇ ਪਾਸੇ, ਉਨ੍ਹਾਂ ਦੇ ਪੱਖ ’ਚ ਆਏ 19 ਮੈਬਰਾਂ ’ਚੋਂ 7 ਮੈਂਬਰਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਦੋਵੇਂ ਐੱਸਡੀਐੱਮਜ਼ ਨੇ 2:45 ਵਜੇ ਦੁਬਾਰਾ ਪੋਲਿੰਗ ਕਰਵਾਉਂਦਿਆਂ ਸਾਰੀਆਂ ਵੋਟਾਂ ਪਵਾ ਦਿੱਤੀਆਂ। ਚੋਣ ਅਧਿਕਾਰੀ ਦਰਸ਼ਨ ਸਿੰਘ ਨੇ ਨਤੀਜਾ ਐਲਾਨਦਿਆਂ ਦੱਸਿਆ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ 36 ਵੋਟਾਂ ’ਚੋਂ 19 ਵੋਟ ਲੈ ਕੇ ਦੋ ਵੋਟਾਂ ਨਾਲ ਜੇਤੂ ਰਹੇ ਹਨ, ਜਦੋਂ ਕਿ ਜਸਬੀਰ ਸਿੰਘ ਖਾਲਸਾ ਨੂੰ 17 ਵੋਟ ਪ੍ਰਾਪਤ ਹੋਈਆਂ ਹਨ।

ਚੋਣ ਜਿੱਤਣ ਮਗਰੋਂ ਸ੍ਰੀ ਦਾਦੂਵਾਲ ਨੇ ਕਿਹਾ ਕਿ ਉਹ ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਸਨ, ਜਿਸ ਮੂਹਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਬਹੁਤ ਛੋਟਾ ਹੈ ਪ੍ਰੰਤੂ ਨਵੀਂ ਜ਼ਿੰਮੇਵਾਰੀ ਦੇ ਚੱਲਦਿਆਂ ਉਹ ਸਰਬੱਤ ਖਾਲਸਾ ਨੂੰ ਅਪੀਲ ਕਰਨਗੇ ਕਿ ਉਨ੍ਹਾਂ ਨੂੰ ਜਥੇਦਾਰ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ ਤੇ ਸਾਰੇ ਕਮੇਟੀ ਮੈਂਬਰ ਮਿਲ ਕੇ ਸੁਪਰੀਮ ਕੋਰਟ ’ਚ ਕੇਸ ਦੀ ਪੈਰਵੀ ਕਰਨਗੇ। ਉਨ੍ਹਾਂ ਨੇ ਜਿੱਤ ਮਗਰੋਂ ਸਾਥੀਆਂ ਸਣੇ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤੇ ਅਰਦਾਸ ਕੀਤੀ।

ਸ਼ਮਾਰਟ ਫੋਨ ਦੇਣੇ ਪੰਜਾਬ ਸਰਕਾਰ ਦਾ ਸ਼ਲਾਘਯੋਗ ਕਦਮ:ਸਰਪੰਚ ਜਗਦੀਸ਼ ਚੰਦ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੂਬੇ ਵਿਚਲੇ ਸਰਕਾਰੀ ਸਕੂਲਾਂ ‘ਚ ਪੜਦੇ ਦੇ 1.73 ਲੱਖ ਵਿਿਦਆਰਥੀਆਂ ਨੂੰ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸਮਰਾਟ ਫੋਨ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਨਾ ਇਕ ਸ਼ਲਾਘਯੋਗ ਉਪਰਾਲਾ ਹੈ ਜਿਸ ਨਾਲ ਵਿਿਦਆਰਥੀਆਂ ਨੂੰ ਕੋਰੋਨਾ ਮਹਾਂਮਾਰੀ ‘ਚ ਘਰਾਂ ‘ਚ ਬੈਠ ਕੇ ਆਨਲਾਈਨ ਪੜ੍ਹਾਈ ਕਰਨੀ ਸੌਖੀ ਹੋ ਜਾਵੇਗੀ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ (ਲੁਧਿ:)ਦੇ ਜਰਨਲ ਸੱਕਤਰ ਅਤੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪੱਤਰਕਾਰ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣਾ ਕੀਤਾ ਹੋਇਆ ਵਾਅਦਾ ਨਿਭਾਅ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ ਜੋ ਕਿ ਸਮਰਾਟ ਫੋਨਾਂ ਦੇ ਨਾਂਅ ਤੇ ਆਪਣੀ ਫੋਕੀ ਸਿਆਸਤ ਕਰਦੇ ਰਹਿੰਦੇ ਸਨ।ਉਨ੍ਹਾਂ ਕਿਹਾ ਕਿ ਵਿਰੋਧੀ ਦਲਾਂ ਵਾਲੇ ਕਾਂਗਰਸ ਖਿਲਾਫ ਬੇਸ਼ਕ ਭੰਡੀ ਪ੍ਰਚਾਰ ਕਰਦੇ ਰਹਿਣ ਪਰੰਤੂ ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰਨਗੇ।

ਪਿੰਡ ਤਲਵੰਡੀ  ਮੱਲੀਆਂ ਵਿਖੇ ਵਿਧਾਇਕ ਲੋਹਗੜ੍ਹ ਨੇ ਨਵੀਂ ਕੋਆਪਰੇਟਿਵ ਸੁਸਾਇਟੀ ਦੀ ਬਿਲਡਿੰਗ ਦਾ ਉਦਘਾਟਨ ਕੀਤਾ

ਸਿੱਧਵਾਂਬੇਟ (ਜਸਮੇਲ ਸਿੰਘ)- ਦੀ ਤਲਵੰਡੀ ਮੱਲੀਆਂ ਬਹੁ ਮੰਤਵੀ ਸਹਿਕਾਰੀ  ਖੇਤੀਬਾੜੀ ਸੇਵਾ ਸਭਾ ਲਿਮ: ਤਲਵੰਡੀ ਮੱਲੀਆਂ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਹਲਕਾ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੀ ਨੇ ਕੀਤਾ। ਇਹ ਸਭਾ ਤਿੰਨ ਪਿੰਡ ਤਲਵੰਡੀ ਮੱਲੀਆਂ, ਦਾਇਆ ਕਲਾਂ ਅਤੇ ਕੋਕਰੀ ਬੁੱਟਰਾਂ ਦੀ ਸਾਂਝੀ ਸਭਾ ਹੈ। ਹਲਕਾ ਵਿਧਾਇਕ ਨੇ ਕਿਹਾ ਜਿਥੇ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਨਾਲ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਕੇ ਕਿਸਾਨੀ ਨੂੰ ਮੁੜ ਲੀਹਾਂ ਉੱਪਰ ਲਿਆਂਦਾ ਹੈ । ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਵੱਲੋਂ ਕਿਸਾਨੀ ਨੂੰ ਉਪਰ ਚੁੱਕਣ ਲਈ ਖੇਤੀਬਾੜੀ ਸਭਾਵਾਂ ਦੇ ਰਾਹੀਂ ਬਹੁਤ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।ਕਿਸਾਨਾਂ ਨੂੰ ਬਹੁਤ ਹੀ ਵਾਜਿਬ  ਰੇਟਾਂ  ਤੇ ਖੇਤੀਬਾੜੀ ਕਰਨ ਲਈ ਮਸ਼ੀਨਰੀ ਦੇ ਨਾਲ ਨਾਲ ਬਹੁਤ ਹੀ ਘੱਟ ਵਿਆਜ ਉਪਰ ਕਰਜੇ ਵੀ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਹਲਕਾ ਵਿਧਾਇਕ ਨੇ ਕਿਸਾਨਾਂ ਨੂੰ ਇਨ੍ਹਾਂ ਸਭਾਵਾਂ ਨਾਲ ਜੁੜ ਕੇ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਵੀ ਪ੍ਰੇਰਿਤ ਕੀਤਾ।ਉਨ੍ਹਾਂ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ  ਪ੍ਰਬੰਧਕਾਂ ਅਤੇ ਸਟਾਫ ਦੀ ਵੀ ਸ਼ਲਾਘਾ ਕੀਤੀ ।  ਸਭਾ ਦੇ ਮੈਂਬਰਾਂ ਵੱਲੋਂ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੀ ਵਿਸੇਸ਼ ਸਨਮਾਨ ਵੀ ਕੀਤਾ ।ਇਸ ਮੌਕੇ ਕੇਵਲ ਦਾਸ ਪ੍ਰਧਾਨ, ਸਰਬਜੀਤ ਸਿੰਘ ਬੁੱਟਰ ਸੀਨੀਅਰ ਮੀਤ ਪ੍ਰਧਾਨ, ਨਾਜਰ ਸਿੰਘ ਮੀਤ ਪ੍ਰਧਾਨ, ਜਤਿੰਦਰ ਸਿੰਘ, ਨਿਰਮਲ ਸਿੰਘ,ਹਰਜੀਤ ਸਿੰਘ ਸਕੱਤਰ, ਜਗਦੀਪ ਸਿੰਘ ਸੇਲਜ਼ਮੈਨ, ਚਰਨਜੀਤ ਸਿੰਘ ਏ ਆਰ, ਨਾਜਰ ਸਿੰਘ ਬਲਾਕ ਸੰਮਤੀ ਮੈਂਬਰ,ਜਰਨੈਲ ਸਿੰਘ , ਦਲਜੀਤ ਸਿੰਘ , ਦਵਿੰਦਰ ਸਿੰਘ, ਅਤੇ ਤਿੰਨਾਂ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜਰ ਸਨ ।