You are here

ਪੰਜਾਬ

ਪੰਜਾਬ 'ਚ ਕੋਰੋਨਾ ਇੱਕ ਗਰਭਵਤੀ ਔਰਤ ਸਮੇਤ 14 ਦੀ ਮੌਤ, 496 ਪਾਜ਼ੇਟਿਵ ਮਾਮਲੇ ਆਏ ਸਾਮਣੇ

 

ਚੰਡੀਗੜ੍ਹ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)   ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਨ ਇਕ ਗਰਭਵਤੀ ਔਰਤ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ 'ਚ ਸਭ ਤੋਂ ਜ਼ਿਆਦਾ ਪੰਜ ਲੋਕਾਂ ਦੀ ਜਾਨ ਗਈ। ਇਸਦੇ ਨਾਲ ਹੀ ਸੂਬੇ 'ਚ ਮਰਨ ਵਾਲਿਆਂ ਦੀ ਕੁਲ ਗਿਣਤੀ 327 ਹੋ ਗਈ ਹੈ। ਲੁਧਿਆਣਾ 'ਚ 50, 67 ਤੇ 74 ਸਾਲਾ ਮਰਦ, ਜਦਕਿ 65, 59 ਤੇ 80 ਸਾਲਾ ਔਰਤ ਨੇ ਦਮ ਤੋੜ ਦਿੱਤਾ। ਜਲੰਧਰ 'ਚ 70, 52 ਸਾਲਾ ਪੁਰਸ਼ ਅਤੇ 59 ਸਾਲਾ ਔਰਤ, ਪਟਿਆਲਾ 'ਚ 27 ਤੇ 54 ਸਾਲਾ ਵਿਅਕਤੀਆਂ, ਬਠਿੰਡਾ 'ਚ 35 ਸਾਲਾ ਨੌਜਵਾਨ, ਅੰਮ੍ਰਿਤਸਰ 'ਚ 42 ਸਾਲਾ ਵਿਅਕਤੀ, ਤਰਨਤਾਰਨ 'ਚ 30 ਸਾਲਾ ਗਰਭਵਤੀ ਔਰਤ ਤੇ ਪਠਾਨਕੋਟ 'ਚ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ ਸੂਬੇ 'ਚ 496 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 121, ਗੁਰਦਾਸਪੁਰ 'ਚ 53, ਜਲੰਧਰ 'ਚ 44, ਪਟਿਆਲਾ 'ਚ 42, ਅੰਮ੍ਰਿਤਸਰ 'ਚ 41, ਮੋਹਾਲੀ 'ਚ 32 ਤੇ ਬਠਿੰਡਾ 'ਚ 31 ਕੇਸ ਰਿਪੋਰਟ ਹੋਏ। ਸੂਬੇ 'ਚ ਕੁਲ ਇਨਫੈਕਟਿਡ ਵਿਅਕਤੀਆਂ ਦੀ ਗਿਣਤੀ 13,928 ਹੋ ਗਈ ਹੈ। ਪੰਜਾਬ 'ਚ ਦਸ ਦਿਨਾਂ 'ਚ 4431 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ ਤੇ 85 ਲੋਕਾਂ ਦੀ ਮੌਤ ਹੋਈ ਹੈ। ਕੁਲ ਮਾਮਲਿਆਂ 'ਚੋਂ 32 ਫ਼ੀਸਦੀ ਮਾਮਲੇ ਇਨ੍ਹਾਂ ਦਸ ਦਿਨਾਂ 'ਚ ਹੀ ਆਏ ਹਨ। ਇਸੇ ਤਰ੍ਹਾਂ ਕੁਲ ਮੌਤਾਂ 'ਚ 26 ਫ਼ੀਸਦੀ ਮੌਤਾਂ ਇਨ੍ਹਾਂ ਦਿਨਾਂ 'ਚ ਹੋਈਆਂ ਹਨ।

 ਕਿਸਾਨਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

 546 ਸੂਚੀਬੱਧ ਤੇ 208 ਸਰਕਾਰੀ ਹਸਪਤਾਲਾਂ 'ਚ ਕਰਵਾ ਸਕਣਗੇ ਇਲਾਜ  

ਚੰਡੀਗੜ੍ਹ ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਦਾ ਲਾਭ ਦੇਣ ਲਈ ਅਰਜ਼ੀਆਂ ਦੇਣ ਦਾ ਸਮਾਂ ਵਧਾ ਦਿੱਤਾ ਹੈ। ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 'ਜੇ' ਫਾਰਮ ਅਤੇ 'ਗੰਨਾ ਤੋਲ ਪਰਚੀ' ਵਾਲੇ ਸਾਰੇ ਯੋਗ ਕਿਸਾਨਾਂ ਪਾਸੋਂ ਲੋੜੀਂਦੇ ਦਸਤਾਵੇਜ਼ਾਂ ਸਮੇਤ ਐਲਾਨ ਪੱਤਰ ਸਬੰਧਤ ਮਾਰਕੀਟ ਕਮੇਟੀ ਦਫ਼ਤਰ ਜਾਂ ਆੜ੍ਹਤੀਏ ਕੋਲ 24 ਜੁਲਾਈ ਤਕ ਜਮ੍ਹਾਂ ਕਰਵਾਉਣ ਦੀ ਤਾਰੀਕ ਮਿੱਥੀ ਗਈ ਸੀ, ਜਿਸ ਨੂੰ ਹੁਣ ਵਧਾ ਕੇ 5 ਅਗਸਤ ਕਰ ਦਿੱਤਾ ਗਿਆ ਹੈ। ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਬੀਮੇ ਦਾ ਸਮੁੱਚਾ ਪ੍ਰੀਮੀਅਮ ਅਦਾ ਕੀਤਾ ਜਾਵੇਗਾ, ਜਿਨ੍ਹਾਂ ਨੂੰ ਸਾਲ ਭਰ ਲਈ ਪੰਜ ਲੱਖ ਰੁਪਏ ਦੀ ਨਕਦੀ ਰਹਿਤ ਇਲਾਜ ਮੁਹੱਈਆ ਹੋਵੇਗਾ।

ਬੁਲਾਰੇ ਨੇ ਦੱਸਿਆ ਕਿ ਸਾਲ 2020-21 ਦੌਰਾਨ 8.70 ਲੱਖ 'ਜੇ' ਫਾਰਮ ਹੋਲਡਰ ਕਿਸਾਨਾਂ ਅਤੇ 80,000 ਗੰਨਾ ਉਤਪਾਦਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਮੰਡੀ ਬੋਰਡ ਵੱਲੋਂ ਇਕ ਜਨਵਰੀ, 2020 ਤੋਂ ਬਾਅਦ 8.70 ਲੱਖ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀਬਾੜੀ ਉਪਜ ਵੇਚਣ ਲਈ 'ਜੇ' ਫਾਰਮ ਹੋਲਰਡਾਂ ਵਜੋਂ ਰਜਿਸਟਰਡ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਇਕ ਨਵੰਬਰ, 2019 ਤੋਂ 31 ਮਾਰਚ, 2020 ਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਫਸਲ ਵੇਚਣ ਵਾਲੇ 80,000 ਗੰਨਾ ਉਤਪਾਦਕ ਹਨ, ਜੋ ਇਸ ਯੋਜਨਾ ਲਈ ਯੋਗ ਮੰਨੇ ਜਾਣਗੇ।

ਸਿਹਤ ਬੀਮਾ ਸਕੀਮ ਤਹਿਤ ਲਾਭਪਾਤਰੀ ਦਿਲ ਦੇ ਆਪ੍ਰਰੇਸ਼ਨ, ਕੈਂਸਰ ਦੇ ਇਲਾਜ, ਜੋੜ ਬਦਲਾਉਣ ਅਤੇ ਦੁਰਘਟਨਾ ਆਦਿ ਦੇ ਕੇਸਾਂ ਵਰਗੇ ਵੱਡੇ ਆਪ੍ਰਰੇਸ਼ਨਾਂ ਦੇ ਇਲਾਜ ਸਮੇਤ 1396 ਬਿਮਾਰੀਆਂ ਲਈ 546 ਸੂਚੀਬੱਧ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ ਵਿਚ ਪੰਜ ਲੱਖ ਰੁਪਏ ਤਕ ਦਾ ਇਲਾਜ ਕਰਵਾ ਸਕਦੇ ਹਨ।

ਹਾਈ ਸਕਿਓਰਿਟੀ ਨੰਬਰ ਪਲੇਟ ਨਾ ਲਾਉਣ 'ਤੇ ਹੋਵੇਗਾ ਦੋ ਹਜ਼ਾਰ ਰੁਪਏ ਜੁਰਮਾਨਾ

 ਹੁਕਮ ਸੂਬੇ ਵਿਚ ਪਹਿਲੀ ਅਕਤੂਬਰ 2020 ਤੋਂ ਲਾਗੂ ਹੋਣਗੇ  

ਚੰਡੀਗੜ੍ਹ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ

ਪੰਜਾਬ ਸਰਕਾਰ ਨੇ ਸੋਮਵਾਰ ਨੂੰ ਲੋਕਾਂ ਦੀ ਜੇਬ 'ਤੇ ਭਾਰੂ ਪੈਣ ਵਾਲੇ ਦੋ ਅਹਿਮ ਫ਼ੈਸਲੇ ਲਏ ਹਨ। ਪੰਜਾਬ ਸਰਕਾਰ ਨੇ ਜਿੱਥੇ ਅਧਿਕਾਰੀਆਂ, ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿਚ 50 ਫ਼ੀਸਦੀ ਕਟੌਤੀ ਕਰ ਦਿੱਤੀ ਹੈ, ਉੱਥੇ ਸੂਬੇ ਵਿਚ ਵਾਹਨਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਾ ਲਾਉਣ 'ਤੇ ਦੋ ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਟਰਾਂਸਪੋਰਟ ਵਿਭਾਗ ਦੇ ਪਿ੍ੰਸੀਪਲ ਸੈਕਟਰੀ ਕੇ ਸ਼ਿਵਾ ਪ੍ਰਸ਼ਾਦ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਹੁਣ ਸੂਬੇ ਵਿਚ ਵਾਹਨਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣਾ ਲਾਜ਼ਮੀ ਹੋ ਗਿਆ ਹੈ। ਵਾਹਨ 'ਤੇ ਨੰਬਰ ਪਲੇਟ ਨਾ ਲਾਉਣ 'ਤੇ ਪਹਿਲੀ ਵਾਰ ਦੋ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ ਅਤੇ ਦੂਜੀ ਵਾਰ ਜੁਰਮਾਨਾ ਹੋਣ 'ਤੇ ਰਾਸ਼ੀ ਵਿਚ ਇਕ ਹਜ਼ਾਰ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ, ਯਾਨੀ ਦੂਜੀ ਵਾਰ ਤਿੰਨ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਇਹ ਹੁਕਮ ਸੂਬੇ ਵਿਚ ਪਹਿਲੀ ਅਕਤੂਬਰ 2020 ਤੋਂ ਲਾਗੂ ਹੋ ਜਾਣਗੇ।

ਵਿਭਾਗ ਨੇ ਚਾਲਾਨ ਕੱਟਣ, ਵਾਹਨ ਇੰਮਪਾਊਂਡ ਕਰਨ ਵਾਲੇ ਟਰਾਂਸਪੋਰਟ ਅਤੇ ਪੁਲਿਸ ਅਧਿਕਾਰੀਆਂ ਦਾ ਅਧਿਕਾਰ ਖੇਤਰ ਬਾਰੇ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੁਲਿਸ ਦੇ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਤੋਂ ਹੇਠਲੇ ਰੈਂਕ ਦਾ ਕੋਈ ਵੀ ਮੁਲਾਜ਼ਮ ਚਾਲਾਨ ਨਹੀਂ ਕੱਟ ਸਕੇਗਾ। ਜਦੋਂ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵਿਚ ਸਟੇਟ ਟਰਾਂਸਪੋਰਟ ਕਮਿਸ਼ਨਰ, ਵਧੀਕ / ਜੁਆਇੰਟ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਡਿਪਟੀ ਸਟੇਟ ਟਰਾਂਸਪੋਰਟ ਕਮਿਸ਼ਨਰ, ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਟੀ, ਸਹਾਇਕ ਟਰਾਂਸਪੋਰਟ ਅਫਸਰ ਅਤੇ ਸਬ ਡਵੀਜਨਲ ਮੈਜਿਸਟਰੇਟ (ਐੱਸਡੀਐੱਮ) ਚਾਲਾਨ ਕੱਟਣ ਦੇ ਸਮਰੱਥ ਹੋਣਗੇ। ਪਹਿਲੀ ਵਾਰ ਉਲੰਘਣਾ ਕਰਨ 'ਤੇ ਦੋ ਹਜ਼ਾਰ ਰੁਪਏ ਅਤੇ ਦੂਜੀ ਵਾਰ ਉਲੰਘਣਾ ਕਰਨ 'ਤੇ ਤਿੰਨ ਹਜ਼ਾਰ ਰੁਪਏ ਚਾਲਾਨ ਭੁਗਤਣਾ ਪਵੇਗਾ।

ਮਾਤਾ ਸਾਹਿਬ ਕੌਰ ਗਰਲਜ਼ ਸਕੂਲ ਗਹਿਲ (ਬਰਨਾਲਾ) ਦੀਆਂ  ਵਿਦਿਆਰਥਣਾਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ।

ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਅਗਵਾਈ  ਅਤੇ ਡਾਇਰੈਕਟਰ ਐਜੂਕੇਸ਼ਨ ਡਾ. ਤੇਜਿੰਦਰ ਕੌਰ ਧਾਲੀਵਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚੱਲ ਰਹੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਹਿਲ (ਬਰਨਾਲਾ) ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵੱਲੋਂ ਘੋਸ਼ਿਤ ਕੀਤੇ ਬਾਰ੍ਹਵੀਂ ਕਲਾਸ ਦੇ ਰਿਜ਼ਲਟ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਡਾ. ਗੁਰਵੀਰ ਸਿੰਘ ਜੀ ਨੇ ਦੱਸਿਆ ਕਿ ਬੋਰਡ ਵੱਲੋਂ ਘੋਸ਼ਿਤ ਕੀਤੇ ਨਤੀਜਿਆਂ ਵਿੱਚੋਂ ਕਮਲਜੀਤ ਕੌਰ ਸਪੁੱਤਰੀ ਸਰਦਾਰ ਏਕਮ ਸਿੰਘ ਬਾਰ੍ਹਵੀ (ਆਰਟਸ) ਨੇ 417/450(92.6%).ਬਾਰ੍ਹਵੀ  (ਕਾਮਰਸ) ਦੀ ਵਿਦਿਆਰਥਣ ਹਰਪ੍ਰੀਤ ਕੌਰ ਸਪੁੱਤਰੀ ਸਰਦਾਰ ਕੁਲਦੀਪ ਸਿੰਘ ਨੇ 410/450 (91.11%)ਅਤੇ ਬਾਰ੍ਹਵੀਂ (ਸਾਇੰਸ) ਦੀ ਵਿਦਿਆਰਥਣ ਸੰਦੀਪ ਕੌਰ ਸਪੁੱਤਰੀ ਸਰਦਾਰ ਬਲਵਿੰਦਰ ਸਿੰਘ ਨੇ 408/450(90.6%) ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਸੰਸਥਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸੌ ਪ੍ਰਤੀਸ਼ਤ ਪਾਸ ਰਿਹਾ ਹੈ। ਹੋਰਨਾਂ ਵਿਦਿਆਰਥਣਾਂ ਵੱਲੋਂ ਵੀ ਵਧੀਆ ਅੰਕ ਪ੍ਰਾਪਤ ਕੀਤੇ ਗਏ ਹਨ। ਪ੍ਰਿੰਸੀਪਲ ਡਾ. ਗੁਰਵੀਰ ਸਿੰਘ ਅਤੇ ਸਮੂਹ ਅਧਿਆਪਕਾਂ ਵੱਲੋਂ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੀਆਂ ਸਮੂਹ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਜਸਵੰਤ ਸਿੰਘ ਇੰਸਪੈਕਟਰ ਬਣੇ

ਏ ਆਈ ਜੀ ਪੰਜਾਬ (ਸੀਆਈਡੀ) ਨੇ ਲਗਾਏ ਤਰੱਕੀ ਦੇ ਸਿਤਾਰੇ। 

ਮਹਿਲ ਕਲਾਂ/ਬਰਨਾਲਾ-ਜੁਲਾਈ 2020 (ਗੁਰਸੇਵਕ  ਸੋਹੀ)-  ਸੀਆਈਡੀ ਵਿਭਾਗ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਤੌਰ ਸਬ ਇੰਸਪੈਕਟਰ ਸੇਵਾਵਾਂ ਨਿਭਾਉਂਦੇ ਆ ਰਹੇ ਜਸਵੰਤ  ਸਿੰਘ ਦੀ ਡਿਊਟੀ ਪ੍ਰਤੀ ਇਮਾਨਦਾਰੀ ਤੇ ਲਗਨ ਨੂੰ ਦੇਖਦੇ ਹੋਏ ਵਿਭਾਗ ਨੇ ਉਨ੍ਹਾਂ ਨੂੰ ਤਰੱਕੀ ਦਿੰਦਿਆਂ ਇੰਸਪੈਕਟਰ ਬਣਾਇਆ ਗਿਆ ਹੈ। ਇਸ ਮੌਕੇ  ਏ ਆਈ ਜੀ (CID) ਜ਼ੋਨਲ ਪੰਜਾਬ ਅਨਿਲ ਜੋਸ਼ੀ ਤੇ ਡੀਐੱਸਪੀ ਰਵਿੰਦਰ ਸਿੰਘ ਹੀਰਾ ਨੇ ਤਰੱਕੀ ਦੇ ਸਟਾਰ ਲਗਾਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਉਕਤ ਤਰੱਕੀ ਨਾਲ ਮੇਰੀ ਆਪਣੇ ਵਿਭਾਗ ਪ੍ਰਤੀ ਡਿਊਟੀ ਹੋਰ ਵੱਧ ਗਈ ਹੈ ਜਿਸ ਨੂੰ ਮੈਂ ਪਹਿਲਾਂ ਨਾਲੋਂ ਵੀ ਵਧੇਰੇ ਤਨਦੇਹੀ ਨਾਲ ਨਿਭਾਵਾਂਗਾ ।

ਲੋਕ ਇਨਸਾਫ਼ ਪਾਰਟੀ ਦੀ ਟੀਮ ਵੱਲੋਂ ਨਿਯੁਕਤ ਅਮਰਿੰਦਰ ਸਿੰਘ ਗੱਗੂ ਸ਼ਹੌਰ ਨੂੰ ਯੂਥ ਵਿੰਗ ਹਲਕਾ ਮਹਿਲ ਕਲਾਂ ਦਾ ਪ੍ਰਧਾਨ ਅਰਸਦੀਪ ਸਿੰਘ ਅਰਸਾ ਨੂੰ ਮੀਤ ਪ੍ਰਧਾਨ ਜਦਕਿ  ਹਰਕਮਲ ਸਿੰਘ ਕਮਲ ਨੂੰ ਯੂਥ ਵਿੰਗ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ 

ਮਹਿਲ ਕਲਾਂ /ਬਰਨਾਲਾ-ਜੁਲਾਈ 2020-(ਗੁਰਸੇਵਕ ਸੋਹੀ) ਲੋਕ ਇਨਸਾਫ਼ ਪਾਰਟੀ ਦੇ ਹਲਕਾ ਸੰਗਰੂਰ ਦੇ ਇੰਚਾਰਜ ਜਗਦੇਵ ਸਿੰਘ ਭੁੱਲਰ ਹਲਕਾ ਧੂਰੀ ਦੇ ਇੰਚਾਰਜ ਜਸਵਿੰਦਰ ਸਿੰਘ ਰਿਖੀ ਅਤੇ ਯੂਥ ਵਿੰਗ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸ਼ਾਮ ਸਿੰਘ ਬਰਨਾਲਾ ਨੇ ਨੌਜਵਾਨ ਅਮਰਿੰਦਰ ਸਿੰਘ ਗੱਗੂ ਸਹੌਰ ਨੂੰ ਯੂਥ ਵਿੰਗ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਪ੍ਰਧਾਨ ਅਰਸ਼ਦੀਪ ਸਿੰਘ ਅਰਸ਼ਾ ਨੂੰ ਮੀਤ ਪ੍ਰਧਾਨ ਅਤੇ ਹਰਕਮਲ ਸਿੰਘ ਕਮਲ ਨੂੰ ਯੂਥ ਵਿੰਗ ਜ਼ਿਲ੍ਹਾ ਬਰਨਾਲਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਉਕਤ ਆਗੂਆਂ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਜ਼ਿਲ੍ਹਾ ਅਤੇ ਹਲਕਾ ਪੱਧਰ ਤੇ ਮਜ਼ਬੂਤ ਕਰਨ ਲਈ ਲਗਾਤਾਰ ਯੂਥ ਵਿੰਗ ਦੀਆਂ ਨਵੀਆਂ ਇਕਾਈਆਂ ਦਾ ਗਠਨ ਕਰਕੇ ਪਾਰਟੀ ਦੇ ਆਧਾਰ ਨੂੰ ਹੇਠਲੀ ਪੱਧਰ ਤੇ ਮਜ਼ਬੂਤ ਕਰਨ ਲਈ ਮਿਹਨਤੀ ਨੌਜਵਾਨਾ ਨੂੰ ਅੱਗੇ ਲਿਆ ਕੇ ਅਹੁਦੇਦਾਰੀਆ ਦੇ ਕੇ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੱਲੋਂ ਲੋਕਾਂ ਦੇ ਕਰਵਾਏ ਜਾ ਰਹੇ ਕੰਮਾਂ ਨੂੰ ਦੇਖਦਿਆਂ ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਲੋਕ ਇਨਸਾਫ਼ ਪਾਰਟੀ ਨਾਲ ਜੁੜ ਰਹੇ ਹਨ ਉਨ੍ਹਾਂ ਸਮੂਹ ਨੌਜਵਾਨਾਂ ਨੂੰ ਕਾਂਗਰਸ ਅਕਾਲੀ ਭਾਜਪਾ ਗੱਠਜੋੜ ਨੂੰ ਚੱਲਦਾ ਕਰਕੇ ਆਉਣ ਵਾਲੇ ਸਮੇਂ ਵਿੱਚ ਲੋਕ ਇਨਸਾਫ਼ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਨਵ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਗੱਗੂ ਮੀਤ ਪ੍ਰਧਾਨ ਅਰਸ਼ਦੀਪ ਸਿੰਘ ਅਰਸਾ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਕਮਲ ਸਿੰਘ ਕਮਲ ਨੇ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਧਾਇਕ ਬਲਵਿੰਦਰ ਸਿੰਘ ਬੈਂਸ ਹਲਕਾ ਸੰਗਰੂਰ ਦੇ ਇੰਚਾਰਜ ਜਗਦੇਵ ਸਿੰਘ ਭੁੱਲਰ ਹਲਕਾ ਧੂਰੀ ਦੇ ਇੰਚਾਰਜ ਜਸਵਿੰਦਰ ਸਿੰਘ ਰਿਖੀ ਅਤੇ ਯੂਥ ਵਿੰਗ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸ਼ਾਮ ਸਿੰਘ ਬਰਨਾਲਾ ਸਮੇਤ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਜੋ ਜ਼ਿੰਮੇਵਾਰੀ ਸਾਨੂੰ ਹਲਕਾ ਪੱਧਰ ਤੇ ਜ਼ਿਲ੍ਹਾ ਪੱਧਰ  ਤੇ ਸੌਂਪੀ ਗਈ ਹੈ ਉਸ ਨੂੰ ਪੂਰੀ ਅਸੀ ਮਿਲਕੇ ਪੂਰੀ ਤਨਦੇਹੀ ਤੇ ਇਮਾਨਦਾਰੀ ਦਾ ਨਾਲ ਨਿਭਾਵਾਗੇ ਤੇ ਪਾਰਟੀ ਦੇ ਆਧਾਰ ਨੂੰ ਹਲਕਾ ਜਿਲ੍ਹਾ ਅਤੇ ਪਿੰਡ ਪੱਧਰ ਤੇ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀ ਛੱਡਾਗੇ।

ਦਿਹਾਤੀ ਮਜ਼ਦੂਰ ਸਭਾ ਤੇ ਨੌਜਵਾਨ ਭਾਰਤ ਸਭਾ ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ ਵੱਲੋਂ 31 ਜੁਲਾਈ ਨੂੰ ਕਸਬਾ ਮਹਿਲ ਕਲਾਂ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਜੋਰਾ ਤੇ 

ਪਿੰਡਾਂ ਅੰਦਰ ਝੰਡਾ ਮਾਰਚ ਕਰਕੇ ਮਜ਼ਦੂਰਾਂ ਤੇ ਔਰਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ- ਭੋਲਾ ਕਲਾਲ ਮਾਜਰਾ,ਬੀਹਲਾ 

ਮਹਿਲ  ਕਲਾਂ/ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਬਰਨਾਲਾ ਇਕਾਈ ਨੌਜਵਾਨ ਭਾਰਤ ਸਭਾ ਅਤੇ ਕਰਜ਼ਾ ਔਰਤ ਸੰਘਰਸ਼ ਕਮੇਟੀ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਔਰਤਾਂ ਹੁਣ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ 31 ਜੁਲਾਈ ਨੂੰ ਕਸਬਾ ਮਹਿਲ ਕਲਾਂ ਵਿਖੇ ਜਥੇਬੰਦੀਆਂ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਦੇ ਓੁਲੀਕੇ ਗਏ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸੱਦੋਵਾਲ ,ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ,ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਮਨਵੀਰ ਸਿੰਘ ਬੀਹਲਾ ,ਕਰਜ਼ਾ ਮੁਕਤ ਅੌਰਤ ਸੰਘਰਸ਼ ਕਮੇਟੀ ਦੀ ਆਗੂ ਕੁਲਵੰਤ ਕੌਰ ਸੱਦੋਵਾਲ ਤੇ ਪ੍ਰਮੋਦ ਕੌਰ ਸੱਦੋਵਾਲ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਕਸਬਾ ਪਿੰਡ ਚੁਹਾਣਕੇ ਕਲਾਂ, ਚੁਹਾਣਕੇ ਖ਼ੁਰਦ, ਸਹਿਜੜਾ ,ਧਨੇਰ ,ਸੱਦੋਵਾਲ ,ਗਾਗੇਵਾਲ, ਗੰਗੋਹਰ, ਕਿ੍ਪਾਲ ਸਿੰਘ ਵਾਲਾ ,ਕਲਾਲ ਮਾਜਰਾ ਆਦਿ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਮਜ਼ਦੂਰਾਂ ਅਤੇ ਔਰਤਾਂ  ਨੂੰ ਲਾਮਬੰਦ ਕਰਕੇ 31 ਜੁਲਾਈ ਨੂੰ ਜਥੇਬੰਦੀਆਂ ਵੱਲੋਂ ਮਹਿਲ ਕਲਾਂ ਵਿਖੇ ਕੀਤੇ ਜਾ ਰਹੇ ਸੰਘਰਸ਼ਾਂ ਵਿਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ 2014 ਤੋਂ 2019 ਦੇ ਸਮੇਂ ਦੌਰਾਨ ਕਾਰਪੋਰੇਟ ਘਰਾਣਿਆਂ ਕੰਪਨੀਆਂ ਅਤੇ ਸਰਮਾਏਦਾਰ ਲੋਕਾਂ ਦੇ ਤਿੰਨ ਲੱਖ ਕਰੋੜ ਮੁਆਫ਼ ਕਰਨ ਤੋਂ ਇਲਾਵਾ 2019 ਤੋ 2020 ਦੇ ਲੋਕ ਉਡਾਉਣ ਦੌਰਾਨ ਵੀ 68000 ਕਰੋੜ ਧਨਾਢ ਤੇ ਸਰਮਾਏਦਾਰ ਲੋਕਾਂ ਦੇ ਕਰਜ਼ੇ ਮਾਫ਼ ਕੀਤੇ ਜਾ ਚੁੱਕੇ ਹਨ । ਪਰ ਦੂਜੇ ਪਾਸੇ ਜਿਹੜੇ ਲੋਕਾਂ ਨੇ ਆਪਣੀ ਕਾਲੀ ਕਮਾਈ ਅਤੇ ਦੋ ਨੰਬਰ ਦੇ ਧੰਦਿਆਂ ਦਾ ਕਾਰੋਬਾਰ ਕਰਕੇ ਇਕੱਠਾ ਕੀਤਾ ਕਾਲਾ ਧਨ ਗਰੀਬ ਕਿਸਾਨ ਔਰਤਾਂ ਅਤੇ ਬੇਜ਼ਮੀਨੇ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਕਰਜ਼ੇ ਦੇ ਰੂਪ ਚ ਕਰੋੜਾਂ ਰੁਪਏ ਮਹਿੰਗੇ ਵਿਆਜ ਦਰਾਂ ਤੇ ਵੰਡ ਕੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਸਿਰ ਚੜ੍ਹੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਵਿੱਚੋਂ ਇੱਕ ਧੇਲਾ ਵੀ ਸਰਕਾਰ ਨੇ ਮੁਆਫ਼ ਨਹੀਂ ਕੀਤਾ  ,ਜਦਕਿ ਗਰੀਬਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨਾ ਬਣਦਾ ਸੀ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਮੁੱਦੇ ਨਜ਼ਰ ਲੋਕ ਉਡਾਉਣ ਦੌਰਾਨ ਸਾਰੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਰਕੇ ਮਜ਼ਦੂਰਾਂ ਅਤੇ ਔਰਤਾਂ ਦੀ ਆਰਥਿਕ ਹਾਲਤ ਲਗਾਤਾਰ ਖ਼ਰਾਬ ਹੋ ਚੁੱਕੀ ਹੈ ਕਿਉਂਕਿ ਉਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਾ ਹੋਣ ਕਰਕੇ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋਏ ਪਏ ਹਨ ।ਉਨ੍ਹਾਂ ਸਮੂਹ ਮਜ਼ਦੂਰਾਂ ਅਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ 31 ਜੁਲਾਈ ਨੂੰ ਕਸਬਾ ਮਹਿਲ ਕਲਾਂ ਵਿਖੇ ਕਰਜ਼ੇ ਮਾਫ਼ੀ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਬਹੁਤ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀ ਤੀ ਇਸ ਮੌਕੇ ਸੁਰਜੀਤ ਕੌਰ ਸ਼ਿੰਦਰ ਕੌਰ ,ਗੁਰਮੇਲ ਕੌਰ ,ਚਰਨਜੀਤ ਕੌਰ, ਇੰਦਰਜੀਤ ਕੌਰ, ਬਲਜੀਤ ਕੌਰ ,ਚਰਨਜੀਤ ਕੌਰ ,ਗੁਰਮੀਤ ਕੌਰ, ਜਿੰਦਰ ਕੌਰ ,ਕਰਮਜੀਤ ਕੌਰ, ਚੇਤਨ ਸਿੰਘ, ਬੇਅੰਤ ਕੌਰ ਕੁਲਦੀਪ ਕੌਰ ਆਦਿ ਵੀ ਹਾਜ਼ਰ ਸਨ।

ਸਰਕਾਰੀ ਸਕੂਲ ਲੱਖਾ ਦੀ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਧਾਲੀਵਾਲ ਚੁਣੇ ਗਏ

ਹਠੂਰ ਜੁਲਾਈ 2020 (ਨਛੱਤਰ ਸੰਧੂ)ਨੇੜਲੇ ਪਿੰਡ ਲੱਖਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸਰਪੰਚ ਜਸਵੀਰ ਸਿੰਘ ਸੀਰਾ ਅਤੇ ਡਾਂ:ਤਾਰਾ ਸਿੰਘ ਲੱਖਾ ਪ੍ਰਧਾਨ ਟਰੱਕ ਯੂਨੀਅਨ ਹਠੂਰ ਦੀ ਅਗਵਾਈ ਹੇਠ ਸਕੂਲ ਪਸਵਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ,ਜਿਸ ਵਿੱਚ ਸਰਬ ਸੰਮਤੀ ਨਾਲ ਪੰਚ ਜਸਵਿੰਦਰ ਸਿੰਘ ਧਾਲੀਵਾਲ ਨੂੰ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਤੇ ਹਰਜਿੰਦਰ ਸਿੰਘ ਨੂੰ ਖਜਾਨਚੀ ਤੋ ਇਲਾਵਾ ਪਿੰ੍ਰਸੀ ਨਰੇਸ ਕੁਮਾਰ,ਡਾ:ਬਲਜਿੰਦਰ ਸਿੰਘ,ਜਤਿੰਦਰ ਸਿੰਘ,ਮੇਜਰ ਸਿੰਘ,ਸੁਰਜੀਤ ਸਿੰਘ,ਲਕਸਮਣ ਸਿੰਘ,ਨਵਦੀਪ ਸਿੰਘ,ਪਾਲਾ ਗਿੱਲ,ਸੁਖਦੇਵ ਸਿੰਘ,ਹਰਵਿੰਦਰ ਸਿੰਘ ਡੇਅਰੀ ਵਾਲਾ,ਜਗਜੀਤ ਸਿੰਘ(ਬਾਬਾ ਮੰਦਰ),ਜਰਨੈਲ ਸਿੰਘ,ਜਗਰੂਪ ਸਿੰਘ,ਸਰਬਜੀਤ ਸਿੰਘ,ਹਰੀਪਾਲ ਸਿੰਘ,ਜੋਰਾ ਸਿੰਘ,ਇੰਦਰਪਾਲ ਸਿੰਘ,ਰਛਪਾਲ ਸਿੰਘ ਗਿੱਲ,ਗੁਰਦਿਆਲ ਸਿੰੰਘ ਗਿਆਨੀ,ਡਾ:ਸੰਦੀਪ ਸਿੰਘ ਅਤੇ ਜਗਦੇਵ ਸਿੰਘ ਨੰਬਰਦਾਰ ਕਮੇਟੀ ਮੈਬਰ ਚੁਣੇ ਗਏ।

ਢੀਂਡਸੇ ਤੇ ਬਾਦਲ ਕੇ ਇੱਕ ਹੀ ਸਿੱਕੇ ਦੇ ਦੋ ਪਾਸੇ ਪੰਜਾਬੀਓ ਸੁਚੇਤ ਰਹਿਣ ਦੀ ਲੋੜ----ਪ੍ਧਾਨ ਗੁਰਸੇਵਕ ਸਿੰਘ ਮੱਲਾ

ਹਨੂਰ(ਨਛੱਤਰ ਸੰਧੂ)-ਪੰਜਾਬ ਅੰਦਰ ਮੁੱੜ ਸਤਾ ਤੇ ਕਾਬਜ ਹੋਣ ਲਈ ਬਾਦਲ ਪਰਿਵਾਰ ਕਈ ਤਰਾਂ ਦੇ ਹੱਥ ਕੰਢੇ ਵਰਤਣ ਦੀ ਕੌਸ਼ਿਸ਼ ਕਰ ਰਿਹਾ ਇਹਨਾਂ ਸ਼ਬਦਾ ਦਾ ਪ੍ਗਟਾਵਾ ਸਰਵਜਨ ਸੇਵਾ ਪਾਰਟੀ ਦੇ ਪੰਜਾਬ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਕੀਤਾ ਭਲੇ ਹੀ ਅਕਾਲੀ  ਦਲ ਬਾਦਲ ਨੂੰ ਅਲਵਿਦਾ ਆਖ ਢੀਂਡਸਾ ਸਾਹਿਬ ਨੇ ਆਪਣੀ ਵੱਖਰੀ ਪਾਰਟੀ ਸ਼ਰੌਮਣੀ ਅਕਾਲੀ ਦਲ ਦੇ ਨਾਂਅ ਤੇ ਬਣਾ ਲਈ ਹੇ ਪ੍ਤੂੰ ਜਦ ਪੰਜਾਬ ਦੀ ਜਵਾਨੀ ਚਿੱਟੇ ਦੇ ਦਰਿਆ ਵਿੱਚ ਗਰਕ ਰਹੀ ਸੀ ਮਾਂਵਾ ਦੇ ਪੁੱਤ ਇਸ ਜਹਿਰ ਦੇ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਸੀ ਤਾਂ ਉਸ ਵਕਤ ਤੁਸੀਂ ਅਸਤੀਫੇ ਕਿਉਂ ਨਾ ਦਿੱਤੇ ਓਦੋਂ ਪੰਜਾਬ ਦੇ ਹਾਲਤ ਵੇਖ ਤੁਹਾਡੀ ਜਮੀਰ ਕਿਉਂ ਜਾਗੀ ਜਦ ਇਸੇ ਪੰਜਾਬ ਦੀ ਧਰਤੀ ਤੇ ਤੁਹਾਡੇ ਅਕਾਲੀ ਦਲ ਬਾਦਲ ਦੇ ਰਾਜ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਉਸ ਵਕਤ ਤੁਸੀਂ ਕਿਉਂ ਚੁੱਪ ਓਦੋਂ ਕਿਉਂ ਨਾ ਜਾਗੀ ਧਰਮ ਪ੍ਤੀ ਹਮਦਰਦੀ ਢੀਂਡਸਾ ਸਾਹਿਬ ਦਾ ਇਹ ਅਕਾਲੀ ਦਲ ਬਾਦਲਾਂ ਦੇ ਇਸ਼ਾਰੇ ਤੇ ਹੀ ਬਣਾਇਆ ਗਿਆ ਹੈ ਕਿਉਂਕਿ ਇਹ ਭਲੀਭਾਂਤ ਜਾਣਦੇ ਨੇ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ 2022 ਦੀਆਂ ਚੌਣਾਂ ਚ ਸਾਨੂੰ ਸਤਾ  ਤੇ ਕਾਬਜ ਨਹੀਂ ਦੇਵੇਗਾ ਇਸੇ ਕਰਕੇ ਬਾਦਲਾਂ ਨੇ ਢੀਂਡਸਾ ਨਾਂਅ ਦੀ ਛੁੱਰਲੀ ਛੱਡ ਦਿੱਤੀ ਤੇ ਆਪਣੇ ਖ਼ਾਸ਼ ਲੀਡਰਾਂ ਨੂੰ ਉਸ ਪਾਸੇ ਤੋਂ ਚੌਣਾਂ ਜਿੱਤਣ ਦੇ ਸੁਪਨੇ ਦੇਖ ਰਹੇ ਨੇ ਜੋ ਕਦੇ ਸੱਚ ਨਹੀਂ ਹੋ ਸਕਦੇ।ਜਿਹੜੇ ਲੀਡਰਾਂ ਨੇ ਬਾਦਲਾਂ ਨਾਲ਼ ਰਹਿ ਕੇ ਪੰਜਾਬ ਦਾ ਭਲਾ ਨਹੀਂ ਸੋਚਿਆ ਉਹੀ ਲੀਡਰ ਢੀਂਡਸਾਂ ਸਾਹਿਬ ਨਾਲ਼ ਜਾ ਰਹੇ ਨੇ ਅਜਿਹੇ ਉਹ ਕੀ ਪੰਜਾਬ ਕੀ  ਸੁਆਰਨਗੇ

ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ' ਤੇ ਤਲਬ ਕਰਕੇ ਸਿੱਖ ਰਹੁ - ਰੀਤਾਂ ਅਨੁਸਾਰ ਸਜ਼ਾ ਦਿੱਤੀ ਜਾਵੇ - ਸੰਤ ਜਗੇੜਾ

 ਜੇਕਰ ਜਥੇਦਾਰ ਸਾਹਿਬਾਨ ਨੇ ਸੁਖਬੀਰ ਬਾਦਲ ਨੂੰ ਸਜ਼ਾ ਨਾ ਦਿੱਤੀ , ਤਾਂ ਹੁਣ ਵਾਲੇ ਜਥੇਦਾਰਾਂ ਦਾ ਹਸ਼ਰ ਵੀ ਪਹਿਲੇ ਜਥੇਦਾਰ ਵਰਗਾ ਹੀ ਹੋਵੇਗਾ 

ਫ਼ਤਹਿਗੜ੍ਹ ਸਾਹਿਬ , ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ਰ ਸਿੰਘ ਜਗੇੜਾ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ , ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ੜ ਸਾਹਿਬ ' ਤੇ ਤਲਬ ਕਰਨ ਅਤੇ ਸਿੱਖ ਰਹੁ - ਰੀਤਾਂ ਅਨੁਸਾਰ ਸੁਖਬੀਰ ਬਾਦਲ ਨੂੰ ਸਜ਼ਾ ਦੇਣ । ਜੇਕਰ ਜਥਦਾਰਾਂ ਵੱਲੋਂ ਇਸ ਮਾਮਲੇ ' ਚ ਸੁਖਬੀਰ ਬਾਦਲ ਨੂੰ ਸਜ਼ਾ ਦੇਣ ਚ ਕੋਈ ਢਿੱਲ ਮੱਠ ਵਰਤੀ ਗਈ ਤਾਂ ਹੁਣ ਵਾਲੇ ਜਥੇਦਾਰਾਂ ਦਾ ਹਸ਼ਰ ਵੀ ਪਹਿਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਾਂਗ ਹੋਵੇਗਾ । ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਸਾਰਾ ਕੱਚਾ ਚਿੱਠਾ ਜੱਗ - ਜ਼ਾਹਿਰ ਹੋ ਗਿਆ ਹੈ ਤੇ ਸੌਦਾ ਸਾਧ ਨਾਲ ਉਸ ਦੀ ਨੇੜਤਾ ਵੀ ਨੰਗੀ ਹੋ ਗਈ ਹੈ । ਉਨ੍ਹਾਂ ਕਿਹਾ ਕਿ ਰਾਮ ਰਹੀਮ ਦੀ ਚੋਲੀ ਵੀਰਪਾਲ ਕੌਰ ਨੇ ਇੱਕ ਨਿੱਜੀ ਚੈਨਲ ' ਤੇ ਇਹ ਗੱਲ ਕਹੀ ਹੈ ਕਿ 2007 ਵਿੱਚ ਰਾਮ ਰਹੀਮ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਦਿਆਂ ਗੁਰੂ ਸਾਹਿਬ ਦੀ ਤਰ੍ਹਾਂ ਜਿਹੜੀ ਪੁਸ਼ਾਕ ਪਾਕ ਜੋ ਸਵਾਂਗ ਰਚਿਆ ਸੀ ਅਤੇ ਜ਼ਾਮ - - ਇੰਸਾਂ ( ਅੰਮ੍ਰਿਤ ਤਿਆਰ ਕਰਕੇ ਆਪਣੇ ਚੇਲਿਆਂ ਨੂੰ ਛਕਾਇਆ ਸੀ । ਇਸ ਪਿਛੋਂ ਵੀ ਸੋਧਾ ਸਾਧ ਦੀਆਂ ਵੋਟਾਂ ਬਟੋਰਨ ਦੀ ਹੀ ਰਣਨੀਤੀ । ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਕਿਹਾ ਕਿ ਰਾਮ ਰਹੀਮ ਦੀ ਚੋਲੀ ਵੀਰਪਾਲ ਕੌਰ ਵੱਲੋਂ ਇਹ ਖੁਲਾਸਾ ਕੀਤਾ ਗਿਆ ਸੀ , ਕਿ ਸੌਧਾ ਸਾਧ ਨੇ ਜਿਹੜੀ ਪੁਸ਼ਾਕ ਚੋਲਾ ਪਾਇਆ ਸੀ , ਉਹ ਸੁਖਬੀਰ ਬਾਦਲ ਨੇ ਬਾਬਾ ਜੀ ਨੂੰ ਤੱਰਛੇ ਵਜੋਂ ਵਿਸ਼ੇਸ਼ ਤੌਰ ' ਤੇ ਭੇਜੀ ਸੀ । ਇਸ ਖੁਲਾਸ ਤੋਂ ਬਾਅਦ ਬਿੱਲੀ ਥੇਲਿਓ ਬਾਹਰ ਆ ਗਈ ਹੈ ਅਤੇ ਸਭ ਕੁਝ ਸਪੱਸ਼ਟ ਹੋ ਗਿਆ ਹੈ । ਸੰਤ ਜਗੇੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ' ਤੇ ਤਲਬ ਕੀਤਾ ਜਾਵੇ ਅਤੇ ਪੰਥ ਵਿਚੋਂ ਛੇਕਿਆ ਜਾਵੇ । ਬਾਦਲ ਪਰਿਵਾਰ ਨੇ ਸਿੱਖੀ , ਪੰਜਾਬ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ । ਹੁਣ ਇਹ ਬਖਸ਼ਣ ਦੇ ਯੋਗ ਨਹੀਂ ਹਨ । ਉਨ੍ਹਾਂ ਕਿਹਾ ਕਿ ਹੁਣ ਜਥੇਦਾਰਾਂ ਨੂੰ ਦਲੇਰੀ ਦਿਖਾਉਣੀ ਚਾਹੀਦੀ ਹੈ । ਸੰਤ ਸ਼ਮਸ਼ੇਰ ਸਿੰਘ ਜਰੀੜਾ ਨੇ ਆਪਣੇ ਬਿਆਨ ਦੇ ਆਖਰ ' ਚ ਸਿੱਖ ਸੰਗਤਾਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਗੁਰੂ ਗ੍ਰੰਥ ਅਤੇ ਪੰਥ ਦੇ ਦੋਸ਼ੀਆਂ ਨੂੰ ਸੁਖਬੀਰ ਬਾਦਲ ਸਮੇਤ ਪੂਰੇ ਬਾਦਲ ਪ੍ਰੀਵਾਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਅਤੇ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮੂੰਹ ਨਾ ਲਾਇਆ ਜਾਵੇ ।

ਚੁਹਾਣਕੇ ਖੁਰਦ ਦੇ ਕਿਸਾਨ ਦੀ ਅੱਗ ਦੀ ਲਪੇਟ ਚ ਆਉਣ ਕਾਰਨ ਮੱਕੀ ਦੀ ਫਸਲ ਹੋਈ ਬਰਬਾਦ ।

ਜੇਕਰ ਇੱਕ ਹਫ਼ਤੇ ਅੰਦਰ ਕਾਰਵਾਈ  ਨਾ ਹੋਈ ਤਾਂ ਮਹਿਲ ਕਲਾਂ ਮੇਨ ਹਾਈਵੇ ਕੀਤਾ ਜਾਵੇਗਾ ਜਾਮ -ਪੀੜਤ ਕਿਸਾਨ ਗੁਰਪ੍ਰੀਤ ਸਿੰਘ 

ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਦੇ ਕਿਸਾਨ  ਗੁਰਪ੍ਰੀਤ ਸਿੰਘ ਪੁੱਤਰ ਹਿੰਮਤ ਸਿੰਘ ਨੇ ਆਪਣੀ ਦੋ ਏਕੜ ਮੱਕੀ ਦੀ ਫ਼ਸਲ ਆਪਣੇ ਖੇਤ ਦੇ ਗੁਆਂਢੀ ਕਿਸਾਨ ਵੱਲੋਂ ਕਣਕ ਦੀ ਨਾੜ ਨੂੰ ਲਗਾਈ ਅੱਗ ਨਾਲ ਸੜਨ ਦੇ ਦੋਸ਼ ਲਗਾਏ ਹਨ ।ਇਸ ਸਬੰਧੀ ਪੱਤਰਕਾਰਾਂ ਨੂੰ ਆਪਣਾ ਤਸਦੀਕ ਸ਼ੁਦਾ ਹਲਫ਼ੀਆ ਬਿਆਨ ਦਿੰਦਿਆਂ ਹੋਇਆ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਖੇਤ ਵਿੱਚ ਪਾਣੀ ਦੀ ਬੱਚਤ ਤੇ ਹੋਰਨਾਂ ਬੱਚਤਾਂ ਨੂੰ ਦੇਖਦੇ ਹੋਏ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਖੇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਏਕੜ ਦੇ ਕਰੀਬ ਦੀ ਫਸਲ ਦੀ ਬਿਜਾਈ ਕੀਤੀ ਸੀ ।ਪਰ ਮਿਤੀ  9/5/2020 ਨੂੰ   ਮੇਰੇ ਖੇਤ ਦੇ ਗੁਆਂਢੀ ਕਿਸਾਨ ਪਵਿੱਤਰ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਉਸ ਦੇ ਲੜਕੇ ਅਵਤਾਰ ਸਿੰਘ,  ਮੁਖਤਿਆਰ ਸਿੰਘ ਅਤੇ ਜਗਤਾਰ ਸਿੰਘ ਨੇ ਰਲ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਆਪਣੇ ਖੇਤ ਵਿੱਚ 20v ਏਕੜ ਦੇ ਕਰੀਬ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ।ਜਿਸ ਦੀਆਂ ਲਪਟਾਂ ਦੀ ਲਪੇਟ ਵਿੱਚ ਮੇਰੀ ਮੱਕੀ ਦੀ ਫ਼ਸਲ ਆਉਣ ਨਾਲ ਸਾਰੀ ਫਸਲ ਸੜ ਕੇ ਸੁਆਹ ਹੋ ਗਈ।ਜਿਸ ਸਬੰਧੀ ਮੈਂ ਤੁਰੰਤ ਖੁਦ ਆਪ ਜਾ ਕੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਆਪਣੇ ਖੇਤ ਲਿਆ ਕੇ  ਸਥਿਤੀ ਨੂੰ ਜਾਣੂੰ ਕਰਵਾ ਦਿੱਤਾ ਸੀ ਅਤੇ ਥਾਣੇ ਵਿੱਚ ਦਰਖਾਸਤ ਦੇ ਦਿੱਤੀ ਸੀ । ਪਰ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ । ਉਨ੍ਹਾਂ ਦੱਸਿਆ ਕਿ ਉਕਤ ਗੁਆਂਢੀ ਕਿਸਾਨਾਂ ਨੇ ਮੱਕੀ ਦੀ ਸੜੀ ਫਸਲ ਦੇ ਸਬੂਤ ਮਿਟਾਉਣ ਲਈ ਜ਼ਮੀਨ ਵਿੱਚ ਕੰਪਿਊਟਰ ਕਰਾਹ ਲਗਾ ਦਿੱਤਾ ਹੈ । ਪਰ ਮੇਰੇ ਕੋਲ ਉਕਤ ਘਟਨਾ ਦੇ ਸਾਰੇ ਸਬੂਤ ਮੌਜੂਦ ਹਨ । ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਮੱਚੀ ਹੋਈ ਮੱਕੀ ਦੀ ਫ਼ਸਲ ਦਾ ਜਾਇਜ਼ਾ ਲਿਆ ਅਤੇ 18.5.2020 ਨੂੰ ਆਪਣੇ ਵਿਭਾਗ ਬਰਨਾਲਾ ਵਿਖੇ ਮੇਰੇ ਹੱਕ ਵਿੱਚ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ । ਪਰ ਫਿਰ ਵੀ ਮੇਰੀ ਸ਼ਿਕਾਇਤ ਤੇ ਕਾਰਵਾਈ ਪੁਲਿਸ ਕਿਉਂ ਨਹੀਂ ਕਰ ਰਹੀ ? 

ਉਨ੍ਹਾਂ ਦੱਸਿਆ ਕਿ ਮਾਨਯੋਗ ਐਸਐਸਪੀ ਬਰਨਾਲਾ ਸੰਦੀਪ ਗੋਇਲ ਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੈਂ ਇੱਕ ਗਰੀਬ ਕਿਸਾਨ ਹਾਂ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹਾਂ । ਇਸ ਲਈ ਮੈਨੂੰ ਇਨਸਾਫ ਦਿੱਤਾ ਜਾਵੇ ।ਕਿਸਾਨ ਗੁਰਮੀਤ ਸਿੰਘ ਨੇ ਚਿਤਾਵਨੀ ਭਰੀ ਸੁਰ ਵਿਚ ਕਿਹਾ ਕਿ ਅਗਰ ਮੈਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਇਨਸਾਫ ਨਾ ਮਿਲਿਆ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਿਲ ਕਲਾਂ ਮੇਨ ਰੋਡ ਜਾਮ ਕੀਤਾ ਜਾਵੇਗਾ । 

 *ਕੀ ਕਹਿੰਦੇ ਨੇ ਦੂਸਰੇ ਕਿਸਾਨ -* 

ਇਸ ਸਬੰਧੀ ਜਦੋਂ ਅੱਗ ਲਗਾਉਣ ਵਾਲੇ ਕਿਸਾਨ ਪਵਿੱਤਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਗੁਰਪ੍ਰੀਤ ਸਿੰਘ ਝੂਠ ਬੋਲ  ਰਿਹਾ ਹੈ। ਇਸ ਨੇ ਜਾਣ ਬੁੱਝ ਕੇ  ਕੀਟਨਾਸ਼ਕ ਦਵਾਈ (ਰਾਊਂਡਅੱਪ) ਕੱਖ ਮਾਰਨ ਵਾਲੀ ਦਾ ਸੜਕਾਂ ਕਰਕੇ ਆਪਣੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ ।  

 *ਕੀ ਕਹਿੰਦੇ ਨੇ ਖੇਤੀਬਾੜੀ ਅਫ਼ਸਰ*- ਇਸ ਮਾਮਲੇ ਸਬੰਧੀ ਖੇਤੀਬਾੜੀ ਦਫ਼ਤਰ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਕਤ ਕਿਸਾਨ ਦੀ ਫਸਲ ਨੂੰ ਨੁਕਸਾਨ ਜ਼ਰੂਰ ਹੋਇਆ ਹੈ । ਇਸ ਸਬੰਧੀ ਅਸੀਂ ਰਿਪੋਰਟ ਬਣਵਾ ਕੇ ਆਪਣੇ ਵਿਭਾਗ ਨੂੰ ਬਰਨਾਲਾ ਵਿਖੇ ਭੇਜ ਦਿੱਤੀ ਹੈ । 

 *ਕੀ ਕਹਿਣਾ ਪੁਲਿਸ  ਦਾ* 

ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਸਾਡੇ ਕੋਲ ਦਰਖਾਸਤ ਆਈ ਹੋਈ ਹੈ।  ਜਿਸ ਦੀ ਅਸੀਂ ਪੜਤਾਲ ਕਰ ਰਹੇ ਹਾਂ । ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਪੰਜਾਬ 'ਚ ਇਕ ਦਿਨ 'ਚ 11 ਮੌਤਾਂ

ਸਭ ਤੋਂ ਜ਼ਿਆਦਾ 581 ਕੇਸ ਆਏ ਸਾਮਣੇ

ਚੰਡੀਗੜ੍ਹ , ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਵਿਚ ਲਗਾਤਾਰ ਪੰਜਵੇਂ ਦਿਨ ਇਕ ਹੀ ਦਿਨ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਐਤਵਾਰ ਨੂੰ 581 ਪਾਜ਼ੇਟਿਵ ਕੇਸ ਰਿਪੋਰਟ ਹੋਏ ਜਦਕਿ 11 ਲੋਕਾਂ ਦੀ ਮੌਤ ਹੋ ਗਈ। ਐਤਵਾਰ ਨੂੰ ਗੁਰਦਾਸਪੁਰ, ਲੁਧਿਆਣਾ ਤੇ ਜਲੰਧਰ 'ਚ ਤਿੰਨ-ਤਿੰਨ ਲੋਕਾਂ ਦੀ ਮੌਤ ਹੋ ਗਈ। ਗੁਰਦਾਸਪੁਰ ਵਿਚ 62 ਅਤੇ 59 ਸਾਲਾ ਪੁਰਸ਼ ਅਤੇ 58 ਸਾਲਾ ਔਰਤ ਸ਼ਾਮਲ ਹਨ। ਲੁਧਿਆਣੇ ਵਿਚ ਵੀ 51 ਤੇ 60 ਸਾਲਾ ਪੁਰਸ਼ ਅਤੇ 46 ਸਾਲਾ ਔਰਤ ਨੇ ਦਮ ਤੋੜ ਦਿੱਤਾ। ਜਲੰਧਰ ਵਿਚ 63, 65 ਤੇ 75 ਸਾਲਾ ਪੁਰਸ਼ਾਂ ਦੀ ਮੌਤ ਹੋ ਗਈ। ਉਧਰ ਅੰਮਿ੍ਤਸਰ ਵਿਚ 78 ਸਾਲਾ ਬਜ਼ੁਰਗ, ਜਦਕਿ ਮੋਗੇ ਵਿਚ 55 ਸਾਲਾ ਪੁਰਸ਼ ਦੀ ਜਾਨ ਚਲੇ ਗਈ। ਦੂਜੇ ਪਾਸੇ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ 127 ਕੇਸ, ਪਟਿਆਲੇ ਵਿਚ 84, ਬਠਿੰਡੇ ਵਿਚ 60, ਜਲੰਧਰ ਵਿਚ 49 ਕੇਸ, ਅੰਮਿ੍ਤਸਰ ਅਤੇ ਹੁਸ਼ਿਆਰਪੁਰ ਵਿਚ 42-42 ਕੇਸ ਆਏ। ਬਰਨਾਲਾ ਵਿਚ ਥਾਣਾ ਮਹਿਲ ਕਲਾਂ ਦੇ ਐੱਚਐੱਚਓ ਪਾਜ਼ੇਟਿਵ ਪਾਏ ਗਏ ਹਨ। ਦੂਜੇ ਪਾਸੇ 513 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਚਲੇ ਗਏ ਜਦਕਿ 4302 ਸਰਗਰਮ ਮਾਮਲੇ ਹੀ ਰਹਿ ਗਏ ਹਨ।

ਗੈਂਗਸਟਰ ਦੀਆਂ ਸੋਸ਼ਲ ਮੀਡੀਆ 'ਤੇ ਬਾਰਦਾਤ ਤੋਂ ਬਾਦ ਪਇਆ ਪੋਸਟ  ਪੁਲਿਸ ਨੂੰ ਚੁਣੌਤੀ

ਮੋਗਾ, ਜੁਲਾਈ 2020 -(ਜੱਜ ਮਸੀਤ/ਰਾਣਾ ਸਖਦੌਲਤ)- ਸ਼ਹਿਰ ਦੇ ਨਿਊ ਟਾਊਨ ਖੇਤਰ 'ਚ ਦਿਨ ਦਿਹਾੜੇ 14 ਜੁਲਾਈ ਨੂੰ ਤੇਜਿੰਦਰ ਸਿੰਘ ਦੀ ਹੱਤਿਆ ਕਬੂਲ ਕਰਨ ਤੋਂ ਬਾਅਦ ਇਕ ਵਾਰ ਫਿਰ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਮੋਗਾ ਪੁਲਿਸ ਨੂੰ ਵੱਡੀ ਚੁਣੌਤੀ ਦਿੱਤੀ ਹੈ। ਪੁਲਿਸ ਨੇ ਗੈਂਗਸਟਰ ਦੇ ਲੋਕਾਂ ਨੂੰ ਫਿਰੌਤੀ ਦੀ ਰਕਮ ਦੇ ਨਾਲ ਫੜ੍ਹਨ ਲਈ ਟਰੈਪ ਲਗਾਇਆ ਸੀ ਪਰ ਸੂਚਨਾ ਲੀਕ ਹੋਣ ਕਾਰਨ ਪੁਲਿਸ ਦਾ ਟਰੈਪ ਫਲਾਪ ਹੋ ਗਿਆ। ਇਸ ਸਬੰਧੀ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਗੈਂਗਸਟਰ ਫੇਕ ਗੇਮ ਖੇਡ ਰਿਹਾ ਹੈ। ਗੈਂਗਸਟਰ ਆਪਣਾ ਕੰਮ ਕਰ ਰਿਹਾ ਹੈ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਇਹ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ। ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ। ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਰ ਹਾਲਤ 'ਤੇ ਪੁਲਿਸ ਦੀ ਨਜ਼ਰ ਹੈ, ਜੋ ਵੀ ਇਹ ਗਲਤ ਕਰ ਰਿਹਾ ਹੈ ਉਹ ਛੇਤੀ ਪੁਲਿਸ ਦੇ ਸ਼ਿਕੰਜੇ 'ਚ ਹੋਵੇਗਾ। ਗੈਂਗਸਟਰ ਨੇ ਫਿਰੌਤੀ ਦੀ ਰਕਮ ਝੁੱਗੀ 'ਚ ਕੁੱਝ ਲੋਕਾਂ ਨੂੰ ਦਿੰਦੇ ਹੋਏ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਤੋਂ ਬਾਅਦ ਧਮਕੀ ਦਿੱਤੀ ਹੈ ਕਿ ਸ਼ਰਮਾ ਫਿਰੌਤੀ ਦੇਣ ਪੁਲਿਸ ਨੂੰ ਨਾਲ ਲੈ ਕੇ ਆਇਆ ਸੀ। ਉਸ ਦੇ ਪੰਜ ਲੱਖ ਵੀ ਗਏ, ਚਾਰ ਪੰਜ ਦਿਨਾਂ 'ਚ ਇੱਥੋਂ ਵੀ ਜਾਵੇਗਾ। ਦੁਪਹਿਰ ਲਗਭਗ ਸਾਢੇ 12 ਵਜੇ ਤਕ ਸੁੱਖਾ ਗਿੱਲ ਦੇ ਨਾਂ ਦੀ ਇਹ ਆਈਡੀ ਚੱਲ ਰਹੀ ਸੀ, ਜਿਸ 'ਚ ਵੀਡੀਓ ਪਾ ਕੇ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਸੀ। ਬਾਅਦ 'ਚ ਇਹ ਫੇਸਬੁੱਕ ਆਈਡੀ ਬੰਦ ਹੋ ਗਈ। ਇਸ ਤੋਂ ਪਹਿਲਾਂ ਹੀ 14 ਜੁਲਾਈ ਨੂੰ ਤੇਜਿੰਦਰ ਸਿੰਘ ਦੀ ਹੱਤਿਆ ਦੇ ਦੋ ਘੰਟੇ ਬਾਅਦ ਸੁੱਖਾ ਗਿੱਲ ਲੰਮੇ ਨੇ ਆਪਣੀ ਫੇਸਬੁੱਕ ਆਈਡੀ 'ਤੇ ਵੀਡੀਓ ਅਪਲੋਡ ਕਰ ਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਮਿਤੀ 17 ਜੁਲਾਈ ਨੂੰ ਸੁੱਖਾ ਦੇ ਹੀ ਦੂਜੇ ਸਾਥੀ ਨਵਦੀਪ ਉਰਫ ਨਵੀ ਨੇ ਪਿੰਡ ਬੁੱਟਰ 'ਚ ਇਕ ਵਿਅਕਤੀ 'ਤੇ ਤਾਬੜਤੋੜ ਫਾਇਰਿੰਗ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਜਗਰਾਓਂ ਪੁਲਿਸ ਤੇ ਪੁਲਿਸ ਦੇ ਸਪੈਸ਼ਲ ਸੈੱਲ ਨੇ ਖਰੜ 'ਚ 24 ਜੁਲਾਈ ਨੂੰ ਨਵਦੀਪ ਉਰਫ ਨਵੀ ਸਹਿਤ ਪੁਲਿਸ ਨੇ ਪੰਜ ਗੈਂਗਸਟਰ ਨੂੰ ਮੁੱਠਭੇੜ ਤੋਂ ਬਾਅਦ ਫੜ੍ਹ ਲਿਆ ਸੀ, ਜਿਸ 'ਚ ਨਵਦੀਪ ਉਰਫ ਨਵੀ ਨੂੰ ਗੋਲੀ ਲੱਗੀ ਸੀ। ਪੁਲਿਸ ਦੀ ਇਸ ਕਾਰਵਾਈ ਤੋਂ ਦੋ ਦਿਨ ਬਾਅਦ ਵੀ ਸੁੱਖਾ ਲੰਮੇ ਨੇ ਪੁਲਿਸ ਨੂੰ ਇਕ ਹੋਰ ਵੱਡੀ ਚੁਣੌਤੀ ਦੇ ਦਿੱਤੀ। ਸੁੱਖਾ ਲੰਮੇ ਦੇ ਨਾਂ ਨਾਲ ਨਵੀਂ ਬਣਾਈ ਫੇਸਬੁੱਕ ਆਈਡੀ 'ਤੇ ਅਪਲੋਡ ਕੀਤੇ ਵੀਡੀਓ 'ਚ ਵਿਖਾਇਆ ਗਿਆ ਹੈ ਕਿ ਇਕ ਇਨੋਵਾ ਕਾਰ 'ਚ ਪੁੱਜੇ ਲੋਕਾਂ ਨੇ ਝੁੱਗੀ ਬਸਤੀ ਦੇ ਕੁੱਝ ਲੋਕਾਂ ਨੂੰ ਗੁੱਟੀਆਂ ਫੜ੍ਹਾ ਰਹੇ ਹਨ। ਵੀਡੀਓ ਇੱਥੋਂ ਤਕ ਹੈ, ਅੱਗੇ ਕੀ ਹੋਇਆ ਕੁੱਝ ਨਹੀਂ ਵਿਖਾਇਆ ਪਰ ਹਟਾਈ ਗਈ ਫੇਸਬੁੱਕ ਆਈਡੀ 'ਤੇ ਸੁੱਖੇ ਦੇ ਨਾਂ ਨਾਲ ਲਿਖਿਆ ਗਿਆ ਸੀ ਕਿ ਸ਼ਰਮਾ ਉਨ੍ਹਾਂ ਦੇ ਬੰਦਿਆਂ ਨੂੰ ਫੜਾਉਣ ਲਈ ਪੁਲਿਸ ਨੂੰ ਲੈ ਕੇ ਪਹੁੰਚਿਆ ਸੀ ਪਰ ਹੁਣ ਉਸ ਦੇ ਪੰਜ ਲੱਖ ਵੀ ਗਏ ਉਹ ਵੀ ਜਾਵੇਗਾ। 14 ਜੁਲਾਈ ਨੂੰ ਤੇਜਿੰਦਰ ਸਿੰਘ ਦੀ ਹੱਤਿਆ ਤੋਂ ਬਾਅਦ ਵੀ ਸੁੱਖਾ ਲੰਮੇ ਵੱਲੋਂ ਇਹੀ ਧਮਕੀ ਅਪਲੋਡ ਕੀਤੀ ਗਈ ਸੀ ਕਿ ਤੇਜਿੰਦਰ ਸਿੰਘ ਨੂੰ ਕੁੱਝ ਕੰਮ ਲਈ ਕਿਹਾ ਗਿਆ ਸੀ ਪਰ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਲਈ ਉਸ ਦੀ ਹੱਤਿਆ ਕਰ ਦਿੱਤੀ ਗਈ।

 

ਮਜਦੂਰ ਜਥੇਬੰਦੀਆ ਦੇ ਸੰਘਰਸ਼ ਸਦਕਾ ਨਿੱਜੀ ਕੰਪਨੀ ਦੇ ਕਰਿੰਦਿਆਂ ਨੇ ਚੁੱਕਿਆ ਮੋਟਰਸਾਈਕਲ ਨੌਜਵਾਨ  ਨੂੰ ਵਾਪਸ ਕਰਵਾਇਆ -.ਭੋਲਾ ਕਲਾਲਮਾਜਰਾ.ਮਨਵੀਰ ਬੀਹਲਾ  

ਮਹਿਲ ਕਲਾਂ /ਬਰਨਾਲਾ-ਜੁਲਾਈ 2020 ( ਗੁਰਸੇਵਕ ਸਿੰਘ ਸੋਹੀ ) -ਲੌਕਡਾਊਨ  ਦੌਰਾਨ ਕਿਸ਼ਤਾਂ ਨਾ ਭਰਨ 'ਤੇ ਇੱਕ ਨਿੱਜੀ ਫਾਇਨਾਸ ਕੰਪਨੀ ਦੇ ਕਰਿੰਦੇ ਮਹਿਲ ਕਲਾਂ ਦੇ ਇੱਕ ਪਰਿਵਾਰ ਦਾ ਮੋਟਰਸਾਈਕਲ ਚੁੱਕ ਕੇ ਲੈ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਮਾਮਲੇ ਸਬੰਧੀ ਦਿਹਾਤੀ ਮਜਦੂਰ ਸਭਾ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਮਨਵੀਰ ਸਿੰਘ ਬੀਹਲਾ ਦੇ ਧਿਆਨ ਵਿੱਚ ਲਿਆਂਦੇ ਜਾਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਦੇ ਹੱਕ ਵਿੱਚ ਕੀਤੇ ਗਏ ਸੰਘਰਸ਼ ਸਦਕਾ ਪੁਲਿਸ 'ਤੇ ਪਾਏ ਦਬਾਅ ਕਾਰਨ ਨਿੱਜੀ ਫਰਮ ਦੇ ਕਰਿੰਦਿਆਂ ਨੂੰ ਮੋਟਰਸਾਈਕਲ ਪੀੜਤ ਪਰਿਵਾਰ ਨੂੰ ਵਾਪਸ ਕਰਨ ਲਈ ਮਜਬੂਰ ਹੋਣ ਆਉਣਾ ਪਿਆ।ਇਸ ਸਬੰਧੀ ਦਿਹਾਤੀ ਮਜਦੂਰ ਸਭਾ ਦੇ ਭੋਲਾ ਸਿੰਘ ਕਲਾਲ ਮਾਜਰਾ ਤੇ ਨੌਜਵਾਨ ਭਾਰਤ ਸਭਾ ਦੇ ਮਨਵੀਰ ਬੀਹਲਾ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਕੋਈ ਵੀ ਕੰਪਨੀ ਮਜਦੂਰਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਨਹੀਂ ਕਰ ਸਕਦੀ ਪਰ ਆਰਬੀਆਈ ਵੱਲੋਂ 31 ਅਗਸਤ 2020 ਤੱਕ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਤੇ ਵਿਆਜ ਵਸੂਲਣ ਤੇ ਲਾਈ ਗਈ ਰੋਕ ਦੇ ਬਾਵਜੂਦ ਕੁਝ ਫ਼ਰਮਾਂ ਦੇ ਕਰਿੰਦਿਆਂ ਵੱਲੋਂ ਮੋਟਰਸਾਈਕਲ ਜਬਤ ਕਰਨਾ ਬਿਲਕੁੱਲ ਗੈਰ ਕਾਨੂੰਨੀ ਕਾਰਵਾਈ ਸੀ ਜਿਸਨੂੰ ਜਥੇਬੰਦੀਆਂ ਦੇ ਲੋਕ ਸੰਘਰਸ਼ ਦੁਆਰਾ ਦਬਾਅ ਤਹਿਤ ਵਾਪਿਸ ਕਰਵਾਇਆ ਗਿਆ ਹੈ।

ਇਸ ਮਾਮਲੇ ਸਬੰਧੀ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਮਨਵੀਰ ਬੀਹਲਾ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਨਿੱਜੀ ਫਰਮ ਦੇ ਕਰਿੰਦੇ ਨੇ ਪ੍ਰਦੀਪ ਕੌਰ ਦੇ ਘਰ ਗਏ ਅਤੇ ਧਮਕੀਆ ਦਿੱਤੀਆਂ ਕਿ ਮੋਟਰਸਾਈਕਲ ਦੀਆ ਕਿਸ਼ਤਾਂ ਦੇਓ ਪਰ ਜਦ ਪ੍ਰਦੀਪ ਕੌਰ ਨੇ ਕਿਹਾ ਕਿ ਲੌਕਡਾਊਨ ਕਰਨ ਉਹਨਾਂ ਦੇ ਕੰਮ ਖੜ੍ਹ ਗਏ ਹਨ ਤੇ ਉਹ ਕਿਸ਼ਤਾਂ ਨਹੀਂ ਦੇ ਸਕਦੇ ਤਾਂ ਕੰਪਨੀ ਦੇ ਕਰਿੰਦਿਆਂ ਨੇ ਮੋਟਰਸਾਈਕਲ ਚੁੱਕ ਕੇ ਹੀ ਲੈ ਗਏ ਤੇ ਇਸ ਮਾਮਲੇ ਦੀ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਰਿਪੋਰਟ ਵੀ ਦਰਜ਼ ਕਰਵਾਈ ਗਈ ਸੀ ਜਿਸ ਤੋਂ ਬਾਅਦ ਜਥੇਬੰਦੀਆਂ ਦੇ ਸੰਘਰਸ਼ ਦਬਾਅ ਕਾਰਨ ਹੀ ਹੱਕ,ਸੱਚ ਦੀ ਜਿੱਤ ਹੋਈ ਹੈ।

ਇਸ ਮੌਕੇ ਮਜਦੂਰ ਆਗੂਆਂ ਨੇ ਦੱਸਿਆ ਕਿ ਨਿੱਜੀ ਫਰਮਾਂ ਵਾਲੇ ਸਰਕਾਰੀ ਕਾਨੂੰਨਾਂ ਦੀ ਉਲੰਘਣਾ ਕਰਦਿਆ ਮਨਮਰਜ਼ੀ ਦੇ ਭਾਅ ਵਿਆਜ ਵਸੂਲੀ ਕਰਦੇ ਹਨ ਤੇ ਕਿਸ਼ਤ ਨਾ ਭਰਨ 'ਤੇ ਮੂਲਧਨ ਤੋਂ ਜਿਆਦਾ ਦਾ ਜੁਰਮਾਨਾ ਤੱਕ ਕਰ ਦਿੰਦੇ ਹਨ ਇਸ ਲਈ ਪੰਜਾਬ ਸਰਕਾਰ ਨੂੰ ਇਸ ਲੁੱਟ ਦੀ ਜਾਂਚ ਕਰਕੇ ਮਜਦੂਰਾਂ ਦਾ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇਸ਼ ਦੇ ਧਨਾਢ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਸਕਦੀ ਹੈ ਤਾਂ ਫਿਰ ਗਰੀਬ ਮਜਦੂਰਾਂ ਦਾ ਕਰਜ਼ਾ ਮੁਆਫ ਕਿਉਂ ਨਹੀਂ ਕਰ ਰਹੀ ਹੈ।ਪਰਿਵਾਰ ਨੇ ਖੁਸ਼ੀ ਜਾਹਿਰ ਕਰਦਿਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ।

ਥਾਣਾ ਮਹਿਲ ਕਲਾਂ ਦੇ ਐਸਐਚਓ ਜਸਵਿੰਦਰ ਕੌਰ ਅਤੇ ਇੱਕ ਹੌਲਦਾਰ ਦੀ ਰਿਪੋਰਟ ਪਾਜ਼ੇਟਿਵ ਆਈ 

ਮਹਿਲ ਕਲਾਂ/ਬਰਨਾਲਾ-ਜੁਲਾਈ 2020  (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਸਿਵਲ ਸਰਜਨ ਬਰਨਾਲਾ ਡਾ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਕੁਝ ਵਿਅਕਤੀਆਂ ਦੇ ਜਾਂਚ ਲਈ ਸੈਂਪਲ ਭਰ ਕੇ ਭੇਜੇ ਜਾਣ ਤੋਂ ਬਾਅਦ ਥਾਣਾ ਮਹਿਲ ਕਲਾਂ ਦੇ ਮੁਖੀ ਸਮੇਤ ਇੱਕ ਹੌਲਦਾਰ ਦੀ ਰਿਪੋਰਟ ਪਾਜੇਟਿਵ ਆਈ ਹੈ । ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਹਰਜਿੰਦਰ ਸਿੰਘ ਆਂਡਲੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮਹਿਲ ਕਲਾਂ ਦੇ ਮੁਖੀ ਸਮੇਤ ਇੱਕ ਹੌਲਦਾਰ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪੁਲਿਸ ਮੁਖੀ ਅਤੇ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਕਰਮਚਾਰੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਰਾਜੂ ਠੁੱਲੀਵਾਲ ਐਂਟੀ ਨਾਰਕੋਟਿਕ ਸੈੱਲ ਬਲਾਕ ਮਹਿਲ ਕਲਾਂ ਦਾ ਵਾਈਸ ਚੇਅਰਮੈਨ ਨਿਯੁਕਤ*

ਮਹਿਲ ਕਲਾਂ / ਬਰਨਾਲਾ - ਜੁਲਾਈ 2020 -(ਗੁਰਸੇਵਕ ਸਿੰਘ ਸੋਹੀ ) - ਐਂਟੀ ਨਾਰਕੋਟਿਕ ਸੈੱਲ ਕਾਂਗਰਸ ਪੰਜਾਬ ਚੇਅਰਮੈਨ ਰਣਜੀਤ ਸਿੰਘ ਨਿੱਕੜਾ,ਮਾਲਵਾ ਜੋਨ ਦੇ ਇੰਚਾਰਜ ਰਜਨੀਸ਼ ਸ਼ਰਮਾ ਭੀਖੀ ਅਤੇ ਜਿਲ੍ਹਾ ਪ੍ਰਧਾਨ ਬੰਧਨਤੋੜ ਸਿੰਘ ਨੇ ਸੁਰਾਜ ਖਾਨ ਰਾਜੂ ਠੁੱਲੀਵਾਲ ਵੱਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਐਂਟੀ ਨਾਰਕੋਟਿਕ ਸੈੱਲ ਬਲਾਕ ਮਹਿਲ ਕਲਾਂ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ।ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੈਟੀ ਨਾਰਕੋਟਿਕ ਸ਼ੈੱਲ ਨੂੰ ਪੰਜਾਬ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਮਜ਼ਬੂਤ ਕਰਨ ਲਈ ਲਗਾਤਾਰ ਨਵੀਆਂ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਉਂਦੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਅਤੇ ਪਾਰਟੀ ਦੇ ਆਧਾਰ ਨੂੰ ਹੇਠਲੀ ਪੱਧਰ ਤੇ ਮਜ਼ਬੂਤ ਕਰਨ ਲਈ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆ ਕੇ ਅਹੁਦੇ ਦੇ  ਕੇ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਨਵ ਨਿਯੁਕਤ ਅੈਟੀ ਨਾਰਕੋਟਿਕ ਸੈੱਲ ਬਲਾਕ ਮਹਿਲ ਕਲਾਂ ਦੇ ਵਾਇਸ ਚੇਅਰਮੈਨ ਸੁਰਾਜ ਖਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ,ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ,ਪੰਜਾਬ ਚੇਅਰਮੈਨ ਰਣਜੀਤ ਸਿੰਘ ਨਿੱਕੜਾ, ਮਾਲਵਾ ਜੋਨ ਦੇ ਇੰਚਾਰਜ ਰਜਨੀਸ਼ ਸ਼ਰਮਾ ਭੀਖੀ ਅਤੇ ਜਿਲ੍ਹਾ ਪ੍ਰਧਾਨ ਬੰਧਨਤੋੜ ਸਿੰਘ ਦਾ ਧੰਨਵਾਦ  ਕਰਦਿਆਂ ਵਿਸ਼ਵਾਸ ਦਵਾਇਆ ਕਿ ਜੋ ਜ਼ਿੰਮੇਵਾਰੀ ਮੈਨੂੰ ਬਲਾਕ ਪੱਧਰ ਤੇ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਦਾ ਨਾਲ ਨਿਭਾਵਾਗਾ ਤੇ ਪਾਰਟੀ ਦੇ ਆਧਾਰ ਨੂੰ ਬਲਾਕ ਪਿੰਡ ਪੱਧਰ ਤੇ ਮਜ਼ਬੂਤ ਕਰਨ ਲਈ ਕੋਈ ਕਸਰ ਨਹੀ ਛੱਡਾਗਾ। ਇਸ ਮੌਕੇ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਰੂਪੀ ਕੌਰ,ਦਰਸ਼ਨ ਸਿੰਘ ਕਾਲੇਕੇ,ਰਾਜਵੀਰ ਸਿੰਘ ਰਾਣੂ,ਬਲਾਕ ਚੇਅਰਮੈਨ ਮਨਜੀਤ ਸਿੰਘ ਗਹਿਲ,ਵਾਈਸ ਚੇਅਰਮੈਨ ਸੁਖਪਾਲ ਸਿੰਘ ਧਾਲੀਵਾਲ ਨੇ ਨਿਯੁਕਤੀ ਤੇ ਖ਼ੁਸ਼ੀ ਦਾ ਪਰਗਟਾਵਾ ਕਰਦਿਆਂ ਆਪਣੇ ਵੱਲੋਂ ਰਾਜੂ ਠੁੱਲੀਵਾਲ ਨੂੰ ਵਧਾਈ ਦਿੱਤੀ ।

ਕੋਰੋਨਾ ਵਾਇਰਸ ਕਾਰਨ ਅਨਾਜ ਮੰਡੀ ਚ ਨਹੀ ਹੋਵੇਗਾ ਕਿਰਨਜੀਤ ਕੌਰ ਸਹੀਦੀ ਸਮਾਗਮ

12 ਅਗਸਤ ਨੂੰ ਹਰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ- ਗੁਰਬਿੰਦਰ ਸਿੰਘ

ਮਹਿਲ ਕਲਾਂ/ਬਰਨਾਲਾ ,ਜੁਲਾਈ 2020(ਗੁਰਸੇਵਕ ਸਿੰਘ ਸੋਹੀ)-  ਸਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਮਟਿੰਗ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮਹਿਲਕਲਾਂ ਵਿਖੇ ਹੋਈ। ਮੀਟੰਗ ਦੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਆਗੂਆਂ ਮਨਜੀਤ ਧਨੇਰ, ਪ੍ਰੀਤਮ ਦਰਦੀ, ਗੁਰਦੇਵ ਸਿੰਘ ਸਹਿਜੜਾ ਨੇ ਦੱਸਿਆ ਕਿ ਇਸ ਵਾਰ ਕੋਵਿਡ-19 ਕਾਰਨ ਵਿਸ਼ੇਸ਼ ਹਾਲਤਾਂ ਬਣੀਆਂ ਹੋਣ ਕਰਕੇ ਸਮੁੱਚੀ ਹਾਲਤ ਉੱਪਰ ਗੰਭੀ੍ਰਤਾ ਨਾਲ ਸਾਰੇ ਪੱਖੇ ਉੱਪਰ ਵਿਚਾਰ ਚਰਚਾ ਕੀਤੀ ਗਈ ਕਿ 12 ਅਗਸਤ ਨੂੰ ਕੋਰੋਨਾ ਸੰਕਟ ਕਾਰਨ ਪੈਦਾ ਹੋਈ ਗੰਭੀਰ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਸਮਾਗਮ ਨਹੀਂ ਕੀਤਾ  ਜਾਵੇਗਾ। ਹੁਣ ਇਹ ਸਮਾਗਮ 12ਅਗਸਤ ਨੂੰ ਹਰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਖੇ ਸਵੇਰ 10ਵਜੇ ਤੋ 11  ਵਜੇ ਤੱਕ ਲੋਕ ਘੋਲ ਦੀ ਜਿੱਤ ਦੇ ਜਸ਼ਨ ਦੇ ਰੂਪ ‘ਚ  ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਜਾਵੇਗਾ। 2 ਅਗਸਤ ਤੋਂ 11 ਅਗਸਤ ਤੱਕ ਹਰ ਰੋਜ ਦੇ ਬੁੱਧੀਜੀਵੀ, ਲੇਖਕ, ਪੱਤਰਕਾਰ, ਕਵੀ ਸ਼ਾਮ 8 ਵਜੇ ਤੋ 4 ਵਜੇ ਤੱਕ ਲਾਈਵ ਹੋਇਆ ਕਰਨਗੇ। 12 ਅਗਸਤ ਨੂੰ ਪ੍ਰਮੁੱਖ ਸਖਸ਼ੀਅਤਾਂ ਸਵੇਰ 11 ਵਜੇ ਤੋਂ 2 ਵਜੇ ਤੱਕ ਲਾਈਵ ਹੋਣਗੇ। 22 ਸਾਲ ਦੇ ਲੋਕ ਘੋਲ ਦਾ ਸੋਵੀਨਾਰ ਵੀ ਜਾਰੀ ਕੀਤਾ ਜਾਵੇਗਾ। ਇਸ ਲੋਕ ਘੋਲ ਦੀ ਢਾਲ ਤੇ ਤਲਵਾਰ ਬਣੇ ਲੋਕਾਂ ਨੇ ਜੋ ਸੰਗਰਾਮੀ ਪਿਰਤਾਂ ਪਾਈਆਂ ਹਨ, ਖਾਸ ਕਰ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੇ ਉਹ ਵੀ ਮਿਸਾਲੀ ਹਨ। ਵੱਡ ਅਕਾਰੀ ਰੰਗਦਾਰ ਲੋਕ ਘੋਲ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਹਜਾਰਾਂ ਦੀ ਗਿਣਤੀ ਵਿੱਚ ਪੋਸਟਰ ਜਾਰੀ ਕਰਨ ਦਾ ਫੈਸਲਾ ਕੀਤਾ। 12 ਅਗਸਤ ਦੀ ਤਿਆਰੀ ਸਬੰਧੀ ਪੰਦਰਾ ਰੋਜਾ ਪਿੰਡਾਂ/ਸ਼ਹਿਰਾਂ/ਕਸਬਿਆਂ ਵਿੱਚ ਵਿਉਂਤਬੱਧ ਢੰਗ ਨਾਲ ਮਹਿੰਮ ਚਲਾਉਣ ਦਾ ਵੀ ਤਹਿ ਕੀਤਾ ਗਿਆ। ਮੁਹਿੰਮ ਦੀ ਠੋਸ ਵਿਉਂਤਬੰਦੀ ਲਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਸਾਂਝੀ ਵੱਡੀ ਮੀਟਿੰਗ 30 ਜੁਲਾਈ ਨੂੰ ਬਾਅਦ ਦੁਪਿਹਰ ੩ ਵਜੇ ਦਾਣਾ ਮੰਡੀ ਮਹਿਲਕਲਾਂ ਵਿਖੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਬੁਲਾਈ ਗਈ ਹੈ। ਐਕਸ਼ਨ ਕਮੇਟੀ ਨੇ ਲੋਕਾਂ ਨੂੰ  ਆਰਥਿਕ ਸਹਿਯੋਗ ਦੀ ਵੀ ਅਪੀਲ ਕੀਤੀ ਗਈ ਕਿਉਕਿ ਮਨਜੀਤ ਧਨੇਰ ਦੀ ਰਿਹਾਈ ਲਈ ਚੱਲੇ ਸੰਘਰਸ਼ ਵਿੱਚ ਐਕਸ਼ਨ ਕਮੇਟੀ ਕੋਲ ਲੋਕਾਂ ਦੇ ਜਮ੍ਹਾਂ ਕੀਤੇ ਸਰਮਾਏ ਬਹੁਤ ਵੱਡਾ ਹਿੱਸਾ ਖਰਚ ਹੋ ਚੁੱਕਾ ਹੈ। ਇਸ ਮੀਟਿੰਗ ਵਿੱਚ ਗੁਰਮੀਤ ਸੁਖਪੁਰ, ਮਾ. ਦਰਸ਼ਨ ਸਿੰਘ, ਸੁਰਿੰਦਰ ਜਲਾਲਦੀਵਾਲ, ਪ੍ਰੇਮ ਕੁਮਾਰ, ਅਮਰਜੀਤ ਕੁੱਕੂ, ਡਾ ਕੁਲਵੰਤ ਰਾਏ, ਮਲਕੀਤ ਸਿੰਘ ਵਜੀਦਕੇ, ਜਰਨੈਲ ਸਿੰਘ ਆਦਿ ਐਕਸ਼ਨ ਕਮੇਟੀ ਮੈਂਬਰ ਵੀ ਹਾਜਰ ਸਨ।

ਸਰਕਾਰੀ ਸੀਨੀਅਰ ਸਕੈਂਡਰੀ  ਸਕੂਲ ਦੱਧਾਹੂਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ।             

ਰਾਏਕੋਟ/ਲੁਧਿਆਣਾ,ਜੁਲਾਈ-2020 -(ਗੁਰਸੇਵਕ ਸਿੰਘ ਸੋਹੀ)-ਪੰਜਾਬ ਸਕੂਲ ਸਿੱਖਿਆ ਬੋਰਡ ਐਸ ਏ ਐਸ ਨਗਰ ਵੱਲੋਂ ਜਾਰੀ ਸਰਕਾਰੀ ਸੀਨੀ: ਸਕੈ: ਸਮਾਰਟ ਸਕੂਲ ਦੱਧਾਹੂਰ ਦਾ ਬਾਰ੍ਹਵੀਂ ਸਾਇੰਸ ਅਤੇ ਆਰਟਸ ਗਰੁੱਪ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ।ਪ੍ਰੀਖਿਆ ਇੰਚਾਰਜ ਲੈਕਚਰਾਰ ਸਰਦਾਰ   ਹਰਦੀਪ ਸਿੰਘ ਡਾਂਗੋ ਨੇ ਦੱਸਿਆ ਕਿ ਸਕੂਲ ਦੀ ਆਰਟਸ ਗਰੁੱਪ ਦੀ ਵਿਦਿਆਰਥਣ ਫਤਿਹਦੀਪ ਕੋਰ ਪੁੱਤਰੀ ਸਰਦਾਰ ਜਗਤਾਰ ਸਿੰਘ ਨੇ 93.11 % ਅੰਕ ਹਾਸਲ ਕਰਕੇ ਕ੍ਰਰਮਵਾਰ ਪਹਿਲਾ, ਗੋਲਡੀ ਸਰਮਾ ਪੁੱਤਰ ਸਰਦਾਰ ਕੁਲਵੰਤ ਸਿੰਘ 90.4% ਅੰਕਾ ਨਾਲ ਦੂਜਾ ਅਤੇ ਖੁਸ਼ਪ੍ਰੀਤ ਕੋਰ ਪੁੱਤਰੀ ਸਰਦਾਰ ਗੁਰਮੀਤ ਸਿੰਘ ਨੇ 9.2 %ਅੰਕਾ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਤਰਾ ਸਾਇੰਸ ਗਰੁੱਪ ਵਿੱਚੋ ਸਿਮਰਨਜੀਤ ਸਿੰਘ ਪੁੱਤਰ ਸਰਦਾਰ ਕੁਲਦੀਪ ਸਿੰਘ ਨੇ 91.7 %ਅਤੇ ਉਮੇਸ਼ ਚੰਦਰ ਪੁੱਤਰ ਸੁਭਾਸ਼ ਚੰਦਰ ਨੇ 91.7 %ਅੰਕਾ ਨਾਲ ਪਹਿਲਾ ,ਜਸਮੀਨ ਕੌਰ ਪੁੱਤਰੀ ਸਰਦਾਰ ਹਰਵਿੰਦਰ ਸਿੰਘ ਨੇ 90.6% ਅੰਕਾਂ ਨਾਲ ਦੂਜਾ ਅਤੇ ਰੁਪਿੰਦਰ ਕੌਰ ਪੁੱਤਰੀ ਸਰਦਾਰ ਸਰਪ੍ਰੀਤ ਸਿੰਘ ਨੇ 87.7% ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।ਆਰਟਸ ਗਰੁੱਪ ਦੇ  88 ਪ੍ਰੀਖਿਆਰਥੀਆ ਵਿੱਚੋ 81 ਪ੍ਰੀਖਿਆਰਥੀਆ ਨੇ ਪਹਿਲੇ ਦਰਜੇ ਵਿੱਚ ਅਤੇ ਸਾਇੰਸ ਗਰੁੱਪ ਦੇ  27 ਦੇ 27 ਪਰੀਖਿਆਰਥੀਆ ਨੇ ਪਹਿਲੇ ਦਰਜੇ ਵਿੱਚ ਪਰੀਖਿਆ ਪਾਸ ਕੀਤੀ ਹੈ ।ਸਕੂਲ ਪ੍ਰਿੰਸੀਪਲ ਸਰਦਾਰ ਸੰਤੋਖ ਸਿੰਘ ਗਿੱਲ, ਐਸ ਐਸ ਸੀ ਚੇਅਰਮੈਨ ਸਰਦਾਰ ਹਰਵਿੰਦਰ ਸਿੰਘ ਅਤੇ ਪੀ ਟੀ  ਏ ਪ੍ਰਧਾਨ ਸਰਦਾਰ  ਅਜੀਤ ਸਿੰਘ ਸੰਧੂ ਨੇ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆ ਨੂੰ ਪੜਾਉਣ ਵਾਲੇ ਅਧਿਆਪਕਾ ਅਤੇ ਵਿਦਿਆਰਥੀਆ ਦੁਆਰਾ ਕੀਤੀ ਮਿਹਨਤ ਨੂੰ ਦਿੱਤਾ ।ਇਸ ਮੌਕੇ ਤੇ ਪ੍ਰਿਸੀਪਲ ਸਰਦਾਰ ਸੰਤੋਖ ਸਿੰਘ ਅਤੇ ਸਕੂਲ ਅਧਿਆਪਕਾਂ ਲੈਕਚਰਾਰ ਸਰਦਾਰ ਕੁਲਦੀਪ ਸਿੰਘ, ਲੈਕਚਰਾਰ ਸਰਦਾਰ ਗੁਰਦੀਪ ਸਿੰਘ, ਲੈਕਚਰਾਰ ਸਰਦਾਰ ਭਵਨਦੀਪ ਸਿੰਘ, ਲੈਕਚਰਾਰ ਰਵਿੰਦਰ ਕੁਮਾਰ, ਸਰਦਾਰ ਅਮਨਦੀਪ ਸਿੰਘ, ਸਰਦਾਰ ਪ੍ਰੀਤਮ ਸਿੰਘ,ਸ੍ਰੀ ਮੰਨਾ ਡੇ ਭੱਟੀ  ਸਰਦਾਰ ਉਕਾਰ ਸਿੰਘ ਸ੍ਰੀ ਮੁਕੇਸ਼ ਕੁਮਾਰ ,ਸਰਦਾਰ ਗੁਰਵਿੰਦਰ ਸਿੰਘ, ਸਰਦਾਰ ਰਵਿੰਦਰ ਸਿੰਘ, ਸਰਦਾਰ ਸੁਖਪ੍ਰੀਤ ਸਿੰਘ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਤਰਨਜੀਤ ਕੌਰ, ਸ੍ਰੀਮਤੀ ਸੁਰਿੰਦਰ ਕੌਰ, ਸ੍ਰੀਮਤੀ ਹਰਜਿੰਦਰ ਕੌਰ, ਸ਼੍ਰੀਮਤੀ ਮੀਨੂੰ, ਸ੍ਰੀਮਤੀ ਤਰਨਜੀਤ ਕੌਰ, ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਪ੍ਰੀਤੀ, ਸ੍ਰੀਮਤੀ ਨਿਸ਼ਾ ਰਾਣੀ, ਸ੍ਰੀਮਤੀ ਰਜਨੀ ਬਾਲਾ, ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਸਲਿੰਦਰ ਕੌਰ, ਮੈਸ ਸੁਖਜਿੰਦਰ ਕੌਰ, ਸ੍ਰੀਮਤੀ ਕਿਰਨਪ੍ਰੀਤ ਕੌਰ, ਸ੍ਰੀਮਤੀ ਪਰਵਿੰਦਰ ਕੌਰ, ਸ੍ਰੀਮਤੀ ਬਲਜਿੰਦਰ ਕੌਰ, ਗਗਨਦੀਪ ਸਿੰਘ ਅਤੇ ਸਾਰੇ ਸਟਾਫ਼ ਨੇ ਵਿਦਿਆਰਥੀਆਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾ ਦਿੱਤੀਆਂ ।

2 ਅਗਸਤ ਰੱਖੜੀ ਵਾਲੇ ਦਿਨ ਖੁੱਲ੍ਹੀਆਂ ਰਹਿਣਗੀਆਂ ਮਠਿਆਈ ਦੀਆਂ ਦੁਕਾਨਾਂ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ 2 ਅਗਸਤ ਨੂੰ ਮਠਿਆਈਆਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਛੋਟ ਦਿੱਤੀ ਜਾਵੇਗੀ। 2 ਅਗਸਤ ਨੂੰ ਮਠਿਆਈ ਦੀਆਂ ਦੁਕਾਨਾਂ ਰੂਟੀਨ ਵਾਂਗ ਖੁੱਲ੍ਹਣਗੀਆਂ, ਕਿਉਂਕਿ 3 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ। ਰੱਖੜੀ ਵਾਲੇ ਦਿਨ ਮਠਿਆਈਆਂ ਦੀ ਮੰਗ ਵੱਧ ਜਾਂਦੀ ਹੈ ਜਿਸ ਨੂੰ ਦੇਖਦੇ ਹੋਏ 2 ਅਗਸਤ (ਐਤਵਾਰ) ਨੂੰ ਮੁੱਖ ਮੰਤਰੀ ਨੇ ਮਠਿਆਈ ਦੀਆਂ ਦੁਕਾਨਾਂ ਨੂੰ ਛੋਟ ਦੇ ਦਿੱਤੀ ਹੈ। ਉੱਥੇ, ਫੇਸਬੁੱਕ 'ਤੇ ਮੁੱਖ ਮੰਤਰੀ ਤੋਂ ਪੁੱਛੇ ਗਏ ਇਕ ਸਵਾਲ ਕਿ ਬੱਸਾਂ 'ਚ ਤਾਂ 52 ਸਵਾਰੀਆਂ ਬੈਠ ਕਦੀਆਂ ਹਨ ਪਰ ਸੱਤ ਸਵਾਰੀਆਂ ਬੈਠਣ ਦੀ ਸਮਰੱਥਾ ਵਾਲੀ ਐੱਸਯੂਵੀ 'ਚ ਦੋ ਵਿਅਕਤੀ ਹੀ ਬੈਠ ਸਕਦੇ ਹਨ, ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਆਰਥਿਕ ਪੱਖ ਨੂੰ ਦੇਖਦੇ ਹੋਏ ਬੱਸਾਂ ਨੂੰ ਪੂਰਨ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, ਹਕੀਕਤ ਇਹ ਹੈ ਕਿ ਬੱਸਾਂ ਨੂੰ ਹਾਲੇ ਵੀ 25 ਤੋਂ 30 ਫ਼ੀਸਦੀ ਹੀ ਸਵਾਰੀਆਂ ਮਿਲ ਰਹੀਆਂ ਹਨ। ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿਯਮਾਂ 'ਚ ਸੋਧ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦੇਣਗੇ। ਉੱਥੇ, ਰੱਖੜੀ ਵਾਲੇ ਦਿਨ ਬੱਸਾਂ ਦੀ ਆਵਾਜਾਈ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਤਾਂ ਬੱਸਾਂ ਚੱਲਣਗੀਆਂ, ਪਰ ਦੂਜੇ ਸੂਬਿਆਂ 'ਚ ਬੱਸਾਂ ਜਾਣਾ ਸੰਭਵ ਨਹੀਂ ਹੈ ਕਿਉਂਕਿ ਦੂਜੇ ਸੂਬਿਆਂ ਨੇ ਇਸ 'ਤੇ ਰੋਕ ਲਾਈ ਹੋਈ ਹੈ।

ਪੰਜਾਬ 'ਚ ਪਿਛਲੇ 24 ਘੰਟਿਆਂ ਦੁਰਾਨ 14 ਮੌਤਾਂ

ਮ੍ਰਿਤਕਾਂ ਦਾ ਅੰਕੜਾ 300 ਤੋਂ ਪਾਰ

ਇਕ ਦਿਨ 'ਚ ਸਭ ਤੋਂ ਜ਼ਿਆਦਾ 534 ਕੇਸ 

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਸ਼ਨਿਚਰਵਾਰ ਨੂੰ ਇਕ ਦਿਨ 'ਚ ਸਭ ਤੋਂ ਜ਼ਿਆਦਾ 14 ਲੋਕਾਂ ਦੀ ਮੌਤ ਹੋ ਗਈ। ਉੱਥੇ ਇਕ ਦਿਨ 'ਚ ਸਭ ਤੋਂ ਜ਼ਿਆਦਾ 534 ਪਾਜ਼ੇਟਿਵ ਕੇਸ ਸਾਹਮਣੇ ਆਏ। ਇਸ ਨਾਲ ਹੀ ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 301 'ਤੇ ਪੁੱਜ ਗਈ ਹੈ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 5 ਲੋਕਾਂ ਦੀ ਜਾਨ ਗਈ। ਇਨ੍ਹਾਂ 'ਚ 66 ਤੇ 69 ਸਾਲਾ ਦੋ ਔਰਤਾਂ ਤੇ 58 ਤੇ 69 ਸਾਲਾ ਬਜ਼ੁਰਗ ਤੇ 26 ਸਾਲਾ ਨੌਜਵਾਨ ਸ਼ਾਮਲ ਹੈ। ਰੂਪਨਗਰ 'ਚ ਤਿੰਨ ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਨ੍ਹਾਂ 'ਚ 67 ਸਾਲ ਦੀ ਔਰਤ, 42 ਸਾਲਾ ਵਿਅਕਤੀ ਤੇ 65 ਸਾਲਾ ਵਿਅਕਤੀ ਸ਼ਾਮਲ ਹਨ। ਉੱਥੇ, ਮੋਹਾਲੀ 'ਚ 62 ਸਾਲਾ ਵਿਅਕਤੀ, ਅੰਮ੍ਰਿਤਸਰ 'ਚ 49 ਸਾਲਾ ਔਰਤ, ਜਲੰਧਰ 'ਚ 55 ਸਾਲਾ ਵਿਅਕਤੀ, ਫਿਰੋਜ਼ਪੁਰ 'ਚ 60 ਸਾਲਾ ਔਰਤ ਤੇ ਬਰਨਾਲਾ 'ਚ 80 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਉੱਥੇ, ਲੁਧਿਆਣਾ 'ਚ ਸ਼ਨਿਚਰਵਾਰ ਨੂੰ ਸਭ ਤੋਂ ਜ਼ਿਆਦਾ ਰਿਕਾਰਡ 164, ਬਠਿੰਡਾ 'ਚ 60, ਅੰਮ੍ਰਿਤਸਰ 'ਚ 48, ਪਟਿਆਲਾ 'ਚ 47, ਗੁਰਦਾਸਪੁਰ 'ਚ 40, ਸੰਗਰੂਰ 'ਚ 32, ਜਲੰਧਰ 'ਚ 35 ਤੇ ਸੰਗਰੂਰ 'ਚ 32 ਮਾਮਲੇ ਸਾਹਮਣੇ ਆਏ।