You are here

ਦਿਹਾਤੀ ਮਜ਼ਦੂਰ ਸਭਾ ਤੇ ਨੌਜਵਾਨ ਭਾਰਤ ਸਭਾ ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ ਵੱਲੋਂ 31 ਜੁਲਾਈ ਨੂੰ ਕਸਬਾ ਮਹਿਲ ਕਲਾਂ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਜੋਰਾ ਤੇ 

ਪਿੰਡਾਂ ਅੰਦਰ ਝੰਡਾ ਮਾਰਚ ਕਰਕੇ ਮਜ਼ਦੂਰਾਂ ਤੇ ਔਰਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ- ਭੋਲਾ ਕਲਾਲ ਮਾਜਰਾ,ਬੀਹਲਾ 

ਮਹਿਲ  ਕਲਾਂ/ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਬਰਨਾਲਾ ਇਕਾਈ ਨੌਜਵਾਨ ਭਾਰਤ ਸਭਾ ਅਤੇ ਕਰਜ਼ਾ ਔਰਤ ਸੰਘਰਸ਼ ਕਮੇਟੀ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਔਰਤਾਂ ਹੁਣ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ 31 ਜੁਲਾਈ ਨੂੰ ਕਸਬਾ ਮਹਿਲ ਕਲਾਂ ਵਿਖੇ ਜਥੇਬੰਦੀਆਂ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਦੇ ਓੁਲੀਕੇ ਗਏ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸੱਦੋਵਾਲ ,ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ,ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਮਨਵੀਰ ਸਿੰਘ ਬੀਹਲਾ ,ਕਰਜ਼ਾ ਮੁਕਤ ਅੌਰਤ ਸੰਘਰਸ਼ ਕਮੇਟੀ ਦੀ ਆਗੂ ਕੁਲਵੰਤ ਕੌਰ ਸੱਦੋਵਾਲ ਤੇ ਪ੍ਰਮੋਦ ਕੌਰ ਸੱਦੋਵਾਲ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਕਸਬਾ ਪਿੰਡ ਚੁਹਾਣਕੇ ਕਲਾਂ, ਚੁਹਾਣਕੇ ਖ਼ੁਰਦ, ਸਹਿਜੜਾ ,ਧਨੇਰ ,ਸੱਦੋਵਾਲ ,ਗਾਗੇਵਾਲ, ਗੰਗੋਹਰ, ਕਿ੍ਪਾਲ ਸਿੰਘ ਵਾਲਾ ,ਕਲਾਲ ਮਾਜਰਾ ਆਦਿ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਮਜ਼ਦੂਰਾਂ ਅਤੇ ਔਰਤਾਂ  ਨੂੰ ਲਾਮਬੰਦ ਕਰਕੇ 31 ਜੁਲਾਈ ਨੂੰ ਜਥੇਬੰਦੀਆਂ ਵੱਲੋਂ ਮਹਿਲ ਕਲਾਂ ਵਿਖੇ ਕੀਤੇ ਜਾ ਰਹੇ ਸੰਘਰਸ਼ਾਂ ਵਿਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ 2014 ਤੋਂ 2019 ਦੇ ਸਮੇਂ ਦੌਰਾਨ ਕਾਰਪੋਰੇਟ ਘਰਾਣਿਆਂ ਕੰਪਨੀਆਂ ਅਤੇ ਸਰਮਾਏਦਾਰ ਲੋਕਾਂ ਦੇ ਤਿੰਨ ਲੱਖ ਕਰੋੜ ਮੁਆਫ਼ ਕਰਨ ਤੋਂ ਇਲਾਵਾ 2019 ਤੋ 2020 ਦੇ ਲੋਕ ਉਡਾਉਣ ਦੌਰਾਨ ਵੀ 68000 ਕਰੋੜ ਧਨਾਢ ਤੇ ਸਰਮਾਏਦਾਰ ਲੋਕਾਂ ਦੇ ਕਰਜ਼ੇ ਮਾਫ਼ ਕੀਤੇ ਜਾ ਚੁੱਕੇ ਹਨ । ਪਰ ਦੂਜੇ ਪਾਸੇ ਜਿਹੜੇ ਲੋਕਾਂ ਨੇ ਆਪਣੀ ਕਾਲੀ ਕਮਾਈ ਅਤੇ ਦੋ ਨੰਬਰ ਦੇ ਧੰਦਿਆਂ ਦਾ ਕਾਰੋਬਾਰ ਕਰਕੇ ਇਕੱਠਾ ਕੀਤਾ ਕਾਲਾ ਧਨ ਗਰੀਬ ਕਿਸਾਨ ਔਰਤਾਂ ਅਤੇ ਬੇਜ਼ਮੀਨੇ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਕਰਜ਼ੇ ਦੇ ਰੂਪ ਚ ਕਰੋੜਾਂ ਰੁਪਏ ਮਹਿੰਗੇ ਵਿਆਜ ਦਰਾਂ ਤੇ ਵੰਡ ਕੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਸਿਰ ਚੜ੍ਹੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਵਿੱਚੋਂ ਇੱਕ ਧੇਲਾ ਵੀ ਸਰਕਾਰ ਨੇ ਮੁਆਫ਼ ਨਹੀਂ ਕੀਤਾ  ,ਜਦਕਿ ਗਰੀਬਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨਾ ਬਣਦਾ ਸੀ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਮੁੱਦੇ ਨਜ਼ਰ ਲੋਕ ਉਡਾਉਣ ਦੌਰਾਨ ਸਾਰੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਰਕੇ ਮਜ਼ਦੂਰਾਂ ਅਤੇ ਔਰਤਾਂ ਦੀ ਆਰਥਿਕ ਹਾਲਤ ਲਗਾਤਾਰ ਖ਼ਰਾਬ ਹੋ ਚੁੱਕੀ ਹੈ ਕਿਉਂਕਿ ਉਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਾ ਹੋਣ ਕਰਕੇ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋਏ ਪਏ ਹਨ ।ਉਨ੍ਹਾਂ ਸਮੂਹ ਮਜ਼ਦੂਰਾਂ ਅਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ 31 ਜੁਲਾਈ ਨੂੰ ਕਸਬਾ ਮਹਿਲ ਕਲਾਂ ਵਿਖੇ ਕਰਜ਼ੇ ਮਾਫ਼ੀ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਬਹੁਤ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀ ਤੀ ਇਸ ਮੌਕੇ ਸੁਰਜੀਤ ਕੌਰ ਸ਼ਿੰਦਰ ਕੌਰ ,ਗੁਰਮੇਲ ਕੌਰ ,ਚਰਨਜੀਤ ਕੌਰ, ਇੰਦਰਜੀਤ ਕੌਰ, ਬਲਜੀਤ ਕੌਰ ,ਚਰਨਜੀਤ ਕੌਰ ,ਗੁਰਮੀਤ ਕੌਰ, ਜਿੰਦਰ ਕੌਰ ,ਕਰਮਜੀਤ ਕੌਰ, ਚੇਤਨ ਸਿੰਘ, ਬੇਅੰਤ ਕੌਰ ਕੁਲਦੀਪ ਕੌਰ ਆਦਿ ਵੀ ਹਾਜ਼ਰ ਸਨ।