ਕਾਉਂਕੇ ਕਲਾਂ, ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਗੁਰਮੇਲ ਸਿੰਘ ਸਮਾਜ ਸੇਵੀ ਦੋਹਾ ਕਤਰ ਵਾਲੇ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ,ਯੂਥ ਆਗੂ ਜਸਦੇਵ ਸਿੰਘ ਕਾਉਂਕੇ ਨੇ ਕਿਹਾ ਕਿ ਰਾਜਸਥਾਨ ਦੀ ਕਾਗਰਸ ਸਰਕਾਰ ਵਿੱਚ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋ ਜੋ ਸਰੇਆਮ ਲੋਕਤੰਤਰ ਦਾ ਘਾਣ ਤੇ ਪੈਸੇ ਦੇ ਜੋਰ ਨਾਲ ਅਸਥਿਰ ਕਰਨ ਤੇ ਸੂਬੇ ਦੀਆਂ ਹੋਰਨਾ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਨੂੰ ਅਸਥਿਰ ਦਾ ਕੰਮ ਕੀਤਾ ਜਾ ਰਿਹਾ ਹੈ ਉਹ ਨਿੰਦਣਯੋਗ ਹੈ।ਉਨਾ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਪਾਰਟੀ ਵੱਲੋ ਜੋ ਇਸ ਤੋ ਪਹਿਲਾ ਗੋਆ,ਕਰਨਾਟਕ,ਤੇ ਮੱਧਪ੍ਰਦੇਸ ਤੋ ਬਾਅਦ ਹੁਣ ਰਾਜਸਥਾਨ ਵਿੱਚ ਪੈਸੇ ਦੇ ਜੋਰ ਨਾਲ ਸਰਕਾਰ ਨੂੰ ਅਸਥਿਰ ਕੀਤੇ ਜਾਣ ਦਾ ਯਤਨ ਕਰ ਰਹੀ ਹੈ ਉਹ ਸਾਡੇ ਦੇਸ ਦੇ ਸੰਘੀ ਢਾਚੇ ਲਈ ਖਤਰਾ ਹੈ ਜਿਸਦਾ ਜਵਾਬ ਦੇਣ ਲਈ ਕਾਂਗਰਸ ਪਾਰਟੀ ਚੱੁਪ ਨਹੀ ਬੈਠੇਗੀ।ਉਨਾ ਕਿਹਾ ਕਿ ਸਾਡੇ ਅਜਾਦੀ ਸੰਗਰਾਮੀਆਂ ਨੇ ਲੰਭੇ ਸੰਘਰਸ ਤੋ ਬਾਅਦ ਸਾਨੂੰ ਲੋਕਤੰਤਰ ਲੈ ਕੇ ਦਿੱਤਾ ਪਰ ਇਹ ਭਾਜਪਾ ਜੁੰਡਲੀ ਸਰੇਆਮ ਸੱਤਾ ਦੇ ਨਸੇ ਵਿੱਚ ਲੋਕਤੰਤਰ ਦਾ ਘਾਣ ਕਰ ਰਹੀ ਹੈ ਤੇ ਕਾਂਗਰਸੀ ਵਿਧਾਇਕਾ ਦੇ ਖੱੁਲੇਆਮ ਖਰੀਦੋ ਫਰੋਗਤ ਕਰ ਰਹੀ ਹੈ।ਉਨਾ ਕਿਹਾ ਕਿ ਇਸ ਸਮੇ ਭਾਜਪਾ ਨੂੰ ਦੇਸ ਦੇ ਸੰਵਿਧਾਨ ਦੀ ਵੀ ਪਰਵਾਹ ਨਹੀ ਹੈ ਤੇ ਜਿੰਨਾ ਦਾ ਹੁਣ ਮਕਸਦ ਵੱਖ ਵੱਖ ਸੂਬੇ ਦੀਆਂ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਅਸਥਿਰ ਕਰਕੇ ਆਪਣੀ ਅਗਵਾਈ ਵਿੱਚ ਸੱਤਾ ਹਾਸਿਲ ਕਰਨਾ ਹੈ।