You are here

ਪੰਜਾਬ

ਪਿੰਡ ਗਹਿਲ ਦੇ ਕਿਸਾਨ ਵੱਲੋਂ ਝੋਨੇ ਦੀ ਕੀਤੀ ਸਿੱਧੀ ਬਿਜਾਈ ਹਰੀ ਨਾ ਹੋਈ

ਅੱਕੇ ਕਿਸਾਨਾਂ ਨੇ ਆਪਣੀ 2 ਏਕੜ ਫਸ਼ਲ ਵਾਹੀ, 

ਪੀੜਤ ਕਿਸਾਨ ਨੇ ਪੰਜਾਬ ਸਰਕਾਰ ਪਾਸੋਂ ਕੀਤੀ ਮੁਆਵਜ਼ੇ ਦੀ ਮੰਗ

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਜਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਇੱਕ ਕਿਸਾਨਾਂ ਵੱਲੋਂ ਝੋਨੇ ਸਿੱਧੀ ਬਿਜਾਈ ਹਰੀ ਨਾ ਹੋਣ ਕਰਕੇ ਅੱਕ ਕੇ ਆਪਣੀ 2 ਏਕੜ ਫਸ਼ਲ ਵਾਹੁਣ ਲਈ ਮਜ਼ਬੂਰ ਹੋਣਾ ਪਿਆ।ਇਸ ਮੌਕੇ ਕਿਸਾਨ ਜੱਜ ਸਿੰਘ ਪੁੱਤਰ ਜਬਰ ਸਿੰਘ ਵਾਸੀ ਗਹਿਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਕਾਰਨ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਖੇਤੀਬਾੜੀ ਵਿਭਾਗ ਦੀਆ ਹਦਾਇਤਾਂ ਅਨੁਸਾਰ 2 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਇਸ ਬਿਜਾਈ ਤੇ ਮਹਿੰਗੇ ਬੀਜ਼,ਨਦੀਨ ਨਾਸਕ ਜਿੰਕ ਦਵਾਈਆਂ,ਮਸ਼ੀਨ ਸਮੇਤ 2 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਕਰਨ ਤੇ ਹਜਾਰਾਂ ਰੂਪੈ ਖਰਚ ਆ ਚੁੱਕਾ ਹੈ।ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਕੀਤੀ ਗਈ ਸਿੱਧੀ ਬਿਜਾਈ ਹਰੀ ਨਹੀ ਹੋਈ। ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਆਪਣੀ ਫਸ਼ਲ ਵਾਹੁਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਿਰੋਂ ਝੋਨਾ ਲਗਾਉਣ ਲਈ ਪੁਨੀਰੀ ਲੇਬਰ ਨਦੀਨ ਆਦਿ ਦਾ ਖਰਚ ਦੁੱੱਗਣਾ ਆਵੇੇਗਾ।ਪੀੜਤ ਕਿਸਾਨਾਂ ਨੇ ਦੁਖੀ ਮਨ ਨਾਲ ਕਿਹਾ ਕਿ ਸਰਕਾਰਾਂ ਦੀਆ ਗਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਤਾਂ ਪਹਿਲਾ ਹੀ ਆਰਥਿਕ ਤੰਗੀ ਕਾਰਨ ਖ਼ੁਦਕਸੀਆਂ ਕਰਨ ਲਈ ਮਜ਼ਬੂਰ ਹੈ । ਹੁਣ ਫਸ਼ਲ ਵਾਹੁਣ ਕਾਰਨ ਉਨ੍ਹਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਪਨੀਰੀ ਤੇ ਡੀਜ਼ਲ ਦਾ ਮੁੜ ਖਰਚ ਚੁੱਕਣ ਤੋਂ ਉਹ ਅਸਮਰਥ ਹੋ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।

ਕੀ ਕਹਿੰਦੇ ਨੇ ਖੇਤੀਬਾੜੀ ਅਧਿਕਾਰੀ

ਇਸ ਸਬੰਧੀ ਜਿਲ੍ਹਾ  ਮੁੱਖ ਖੇਤੀਬਾੜੀ ਅਫ਼ਸਰ ਡਾ.ਬਲਦੇਵ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਝੋਨੇ ਦਾ ਬੀਜ ਮਿੱਟੀ ਹੇਠ ਦਬ ਜਾਣ ਕਰਕੇ ਕਈ ਥਾਵਾਂ ਤੇ ਇਹ ਸਮੱਸਿਆ ਆਈ ਹੈ। ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਉਨਾਂ  ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸ਼ਲ ਵਾਹੁਣ ਤੋਂ ਪਹਿਲਾ ਖੇਤੀਬਾੜੀ ਅਧਿਕਾਰੀਆ ਨਾਲ ਸੰਪਰਕ ਜਰੂਰ ਕਰਨ ਤਾਂ ਜੋ ਕੋਈ ਫਾਇਦੇਮੰਦ ਹੱਲ ਕੱਢਿਆ ਜਾ ਸਕੇ।

ਪਿੰਡ ਨਾਈਵਾਲਾ ਵਿਖੇ ਇੱਕ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ 

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)-ਮਹਿਲ ਕਲਾਂ ਨੇੜਲੇ ਪਿੰਡ ਨਾਈਵਾਲਾ ਵਿਖੇ ਇੱਕ ਮਜ਼ਦੂਰ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ  ਮਿਲਿਆ ਹੈ। ਇਸ ਮੌਕੇ ਥਾਣਾ ਸਦਰ ਦੇ ਮੁਖੀ ਬਲਜੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰ ਪਰਿਵਾਰ ਨਾਲ ਸਬੰਧਤ ਮਜ਼ਦੂਰ ਗੁਰਮੁੱੱਖ ਸਿੰਘ 35  ਸਾਲ  ਦੇ ਕਰੀਬ ਪੁੱਤਰ ਪਿਆਰਾ ਸਿੰਘ ਵਾਸੀ ਨਾਈਵਾਲਾ ਜੋ ਕਿ ਪਿੰਡ ਦੇ ਇੱਕ ਕਿਸਾਨ ਦੇ ਖੇਤ ਵਿੱਚ ਬਣੇ ਘਰ ਵਿੱਚ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ ।ਜਦੋਂ ਉਹ ਕਿਸਾਨ ਦੇ ਘਰ ਦੀ ਛੱਤ ਉੱਪਰ ਕੰਮ ਕਰ ਰਿਹਾ ਸੀ ਤਾਂ ਘਰ ਦੇ ਕੋਲ ਦੀ ਲੱਗਦੀ ਬਿਜਲੀ ਦੀ ਇੱਕ ਤਾਰ ਤੋਂ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ।  ਉਨ੍ਹਾਂ ਕਿਹਾ ਕਿ ਮਜ਼ਦੂਰ ਨੂੰ ਕਰੰਟ ਲੱਗਣ ਦਾ ਪਤਾ ਲੱਗਦਿਆ ਹੀ ਕਿਸਾਨ ਨੇ ਤੁਰੰਤ ਮਜ਼ਦੂਰ ਨੂੰ ਚੁੱਕ ਕੇ ਇਲਾਜ ਲਈ ਪਿੰਡ ਦੇ ਇੱਕ ਪ੍ਰਾਈਵੇਟ ਡਾਕਟਰ ਕੋਲ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।ਉਨ੍ਹਾਂ ਕਿਹਾ ਕਿ ਮਿ੍ਤਕ ਮਜ਼ਦੂਰ ਗੁਰਮੁੱੱਖ ਸਿੰਘ ਦੀ ਪਤਨੀ ਸੰਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ

21 ਜੁਲਾਈ ਸਵੇਰੇ 11 ਵਜੇ ਐਲਾਨਿਆ ਜਾਵੇਗਾ 12ਵੀਂ ਜਮਾਤ ਦਾ ਨਤੀਜਾ

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿਬ ਤੇ ਚੈਕ ਕਰੋ  pseb.ac.in  

ਮੋਹਾਲੀ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਸਾਰੀਆਂ ਕਿਆਸ ਅਰਾਈਆਂ ਖਤਮ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਮੰਗਲਵਾਰ 21 ਜੁਲਾਈ ਨੂੰ ਸਵੇਰੇ 11 ਵਜੇ ਐਲਾਨਿਆ ਜਾਵੇਗਾ। ਸਿੱਖਿਆ ਵਿਭਾਗ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਆਫ਼ੀਸ਼ੀਅਲ ਤੌਰ 'ਤੇ ਜਾਣਕਾਰੀ ਦਿੱਤੀ ਹੈ।

ਬੋਰਡ ਦੇ ਬੁਲਾਰੇ ਮੁਤਾਬਕ ਵਿਦਿਆਰਥੀ ਪ੍ਰੀਖਿਆ ਦਾ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ। ਬੋਰਡ ਵੱਲੋਂ ਇਸ ਵਾਰ ਕਿਸੇ ਤਰ੍ਹਾਂ ਦੀ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ। ਬੋਰਡ ਵੱਲੋਂ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ ਦਿੱਤੇ ਜਾਂਦੇ ਸਨ ਜੋ ਇਸ ਵਾਰ ਨਹੀਂ ਦਿੱਤੇ ਜਾਣਗੇ।

ਜਾਣਕਾਰੀ ਅਨੁਸਾਰ, ਇਸ ਵਾਰ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਵਾਰ ਦੇ ਨਤੀਜੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜਨਗੇ। ਜ਼ਿਕਰਯੋਗ ਹੈ ਕਿ ਤਿੰਨ ਮਾਰਚ 2020 ਨੂੰ ਪ੍ਰੀਖਿਆਵਾਂ ਸ਼ੁਰੂ ਹੋਈਆਂ ਸਨ। ਪਹਿਲਾ ਪੇਪਰ ਪੰਜਾਬੀ ਦਾ ਸੀ। ਕਰੀਬ 66 ਫ਼ੀਸਦੀ ਪੇਪਰ ਹੋ ਚੁੱਕੇ ਹਨ। ਜਾਣਕਾਰੀ ਹੈ ਕਿ ਜਿਹੜਾ ਨਤੀਜਾ ਐਲਾਨਿਆ ਜਾਵੇਗਾ ਉਹ ਅਨੁਪਾਤਕ ਅੰਕਾਂ ਦੇ ਆਧਾਰ 'ਤੇ ਐਲਾਨਿਆ ਜਾਵੇਗਾ।

ਦੱਸਣਾ ਬਣਦਾ ਹੈ ਕਿ ਸਾਲ 2018 ਵਿੱਚ 65.97 ਜਦ ਕਿ 2019 ਵਿੱਚ ਨਤੀਜਾ 86.41 ਫ਼ੀਸਦੀ ਰਿਹਾ ਸੀ। ਜਾਣਕਾਰੀ ਹੈ ਕਿ ਇਸ ਸਾਲ ਵਾਤਾਵਰਨ ਅਤੇ ਐੱਨਐੱਸਕਿਊਐੱਫ ਵਿਸ਼ਿਆਂ ਦੇ ਨਤੀਜੇ ਮੈਨੁਅਲ ਬਣਾਏ ਗਏ ਹਨ। ਨਤੀਜਿਆਂ ਵਿੱਚ ਦੇਰੀ ਦਾ ਕਾਰਨ ਕੁਝ ਪੇਪਰਾਂ ਦੀ ਪ੍ਰੀਖਿਆ ਨਾ ਹੋਣਾ ਹੈ। ਜਦੋਕਿ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਤਾਲਾਬੰਦੀ ਦੇ ਮਾਹੌਲ ਕਾਰਨ ਪ੍ਰੀਖਿਆ ਲਈ ਹੀ ਨਹੀਂ ਜਾ ਸਕੀ। ਹੁਣ ਜਦੋਂ ਸੀਬੀਐੱਸਈ ਨੇ ਨਤੀਜਿਆਂ ਦਾ ਐਲਾਨ ਕਰ ਦਿੱਤਾ, ਤਾਂ ਪਿਛਲੇ ਇਕ ਹਫ਼ਤੇ ਤੋਂ ਬੋਰਡ ਦੀਆਂ ਟੀਮਾਂ ਨਤੀਜੇ ਤਿਆਰ ਕਰਨ ਵਿੱਚ ਮਸ਼ਰੂਫ਼ ਹੋ ਗਈਆਂ।

 

12 ਜਮਾਤ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਨਤੀਜਾ ਦੇਖਣ ਲਈ - 

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਜਾਓ।

ਇੱਥੇ ਤੁਹਾਨੂੰ PSEB Class 12th Result 2020 ਦੇ ਲਿੰਕ 'ਤੇ ਕਲਿੱਕ ਕਰਨਾ ਪਵੇਗਾ।

ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਵਿਚ ਜੋ ਵੀ ਜਾਣਕਾਰੀ ਮੰਗੀ ਜਾਵੇ, ਉਸ ਨੂੰ ਭਰੋ।

ਇਸ ਤੋਂ ਬਾਅਦ ਸਬਮਿਟ ਕਰ ਦਿਉ। ਹੁਣ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ।

ਰਿਜ਼ਲਟ ਦਾ ਪ੍ਰਿੰਟ ਆਊਟ ਵੀ ਲਿਆ ਜਾ ਸਕਦਾ ਹੈ।

 

ਨਿਜੀ ਸਕੂਲ ਦੀ ਪ੍ਰਿੰਸੀਪਲ 'ਤੇ ਲੱਗੇ ਅਧਿਆਪਕਾ ਦੀ ਬੇਇਜਤੀ ਦੇ ਆਰੋਪ 

 

ਵਿਭਾਗ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਸੌਂਪੀ ਜਾਂਚ

ਜਗਰਾਓਂ / ਜੁਲਾਈ 2020-(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)

 ਫਿਲਹਾਲ ਹੁਣ ਤਕ ਤਾਂ ਇਹ ਸੁਣਿਆ ਜਾਂਦਾ ਸੀ ਕਿ ਸਕੂਲਾਂ ਵਲੋਂ ਫੀਸਾਂ ਸੰਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਪਰ ਜਗਰਾਓਂ ਦੇ ਸਿੱਧਵਾਂ ਬੇਟ ਰੋਡ ਤੇ ਸਥਿਤ ਇਕ ਨਿਜੀ ਸਕੂਲ ਜੋਕਿ ਆਪਣੇ ਆਪ ਵਿਚ ਇਕ ਵਧੀਆ ਸਕੂਲ ਮੰਨਿਆ ਜਾਂਦਾ ਸੀ , ਦੀ ਪ੍ਰਿੰਸੀਪਲ ਵਲੋਂ ਆਪਣੇ ਸਕੂਲ ਦੀ ਅਧਿਆਪਿਕਾ ਨਾਲ ਹੀ ਮਾੜਾ ਬਰਤਾਵ ਕਰਨ ਅਤੇ ਉਸਦੀ ਤਨਖਾਹ ਨਾ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ। 

      ਇਸ ਸੰਬੰਧੀ ਐਂਟੀ ਕ੍ਰੁਪ੍ਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਆਗੂ ਕੁਲਵੰਤ ਸਹੋਤਾ ਨੇ ਦੱਸਿਆ ਕਿ ਸੰਸਥਾ ਕੋਲ ਸਿੱਧਵਾਂ ਬੇਟ ਰੋਡ 'ਤੇ ਸਥਿਤ ਇਕ ਨਿਜੀ ਸਕੂਲ ਦੀ ਅਧਿਆਪਿਕਾ ਜੀਵਨ ਜੋਤੀ ਨੇ ਸ਼ਿਕਾਇਤ ਦਿਤੀ ਸੀ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਸਕੂਲ ਵਿੱਚ ਪੜ੍ਹਾਉਣ ਦੀ ਜੋਬ ਕਰਦੀ ਸੀ ਅਤੇ ਉਸਦੇ ਬੱਚੇ ਵੀ ਸਕੂਲ ਵਿਚ ਹੀ ਪੜ੍ਹਦੇ ਸਨ  ਲੋਕ ਡਾਊਨ ਲੱਗੇ ਕਾਰਨ ਉਹ ਆਪਣੇ ਬੱਚਿਆਂ ਨੂੰ ਸਕੂਲ ਵਿਚ ਪੜ੍ਹਾਉਣ ਵਿਚ ਅਸਮਰਥ ਸੀ ਅਤੇ ਉਸਨੇ ਆਪਣੇ ਬੱਚੇ ਸਕੂਲ ਵਿਚੋਂ ਹਟਾ ਲਏ। ਜੋਤੀ ਮੁਤਾਬਿਕ ਇਸ ਕਾਰਨ ਸਕੂਲ ਵਾਲਿਆਂ ਨੇ ਉਸਤੋਂ ਧਕੇ ਨਾਲ ਇਸਤੀਫ਼ਾ ਲੈ ਲਿਆ ਪਰ ਲੋਕ ਡਾਊਨ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਲਿਆ ਜਾਂਦਾ ਰਿਹਾ। 

       ਅਧਿਆਪਿਕਾ ਜੀਵਨ ਜੋਤੀ ਅਨੁਸਾਰ ਇਸਤੀਫ਼ਾ ਪਹਿਲਾਂ ਲਿਆ ਹੋਣ ਕਾਰਨ ਉਸਦੀ ਤਨਖਾਹ ਦੇਣ ਤੋਂ ਮਨਾਂ  ਕਰ ਦਿੱਤਾ ਗਿਆ ਅਤੇ ਸਰੇਆਮ ਬੇਇਜਤੀ ਕਰਕੇ ਤਨਖਾਹ ਨਾ ਦੇਣ ਦੀ ਗੱਲ ਆਖੀ ਗਈ। ਅੱਜ ਇਸ ਸੰਬੰਧੀ ਵਿਭਾਗ ਵਲੋਂ ਸਰਕਾਰੀ ਸਕੂਲ ਲੜਕੀਆਂ ਦੀ ਪ੍ਰਿੰਸੀਪਲ ਦੀ ਮਾਮਲੇ ਦੀ ਜਾਂਚ ਕਰਨ ਦੀ  ਡਿਊਟੀ ਲਾਈ ਗਈ ਸੀ ਅਤੇ ਦੋਹਾਂ ਧਿਰਾਂ ਨੂੰ ਆਕੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ।  ਆਪਣੀ ਸ਼ਿਕਾਇਤ ਵਿਚ ਜੀਵਨ ਜੋਤੀ ਨੇ ਦੱਸਿਆ ਕਿ ਪ੍ਰਿੰਸੀਪਲ ਵਲੋਂ ਉਸ ਨਾਲ ਘਟੀਆ ਵਿਹਾਰ ਕਰਦਿਆਂ ਉਸਦੀ ਤਨਖਾਹ ਰੋਕੀ ਗਈ ਹੈ। 

     ਇਸ ਸੰਬੰਧੀ ਸਰਕਾਰੀ ਸਕੂਲ ਲੜਕੀਆਂ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਓਨਾ ਵਲੋਂ ਦੋਹਾਂ ਧਿਰਾਂ ਵਲੋਂ ਪੇਸ਼ ਕੀਤੇ ਸਬੂਤ ਲੈ ਲਾਏ ਗਏ ਹਨ ਅਤੇ ਉਹ ਇਸਦੀ ਰਿਪੋਰਟ ਬਣਾਕੇ ਵਿਭਾਗ ਨੂੰ ਭੇਜ ਦੇਣਗੇ। ਇਸ ਸੰਬੰਧੀ ਐਂਟੀ ਕ੍ਰੁਪ੍ਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਆਗੂ ਕੁਲਵੰਤ ਸਹੋਤਾ ਨੇ ਦੱਸਿਆ ਕਿ ਸੰਸਥਾ ਵਲੋਂ ਇਸ ਸ਼ਿਕਾਇਤ ਦੀ ਵੀ ਪੜਤਾਲ ਕਾਰਵਾਈ ਜਾਵੇਗੀ ਕਿ ਤਨਖਾਹ ਕਾਗਜ ਵਿਚ ਜ਼ਿਆਦਾ ਪਰ ਅਧਿਆਪਕਾਂ ਨੂੰ ਦਿਤੀ ਘਟ ਜਾਂਦੀ ਹੈ।

ਨਰਿੰਦਰ ਮੋਦੀ ਦੀ ਸਰਕਾਰ ਖਿਲਾਫ ਸੂਬੇ ਦੇ ਕਿਸਾਨ ਅੱਜ ਕਰਨਗੇ ਵੱਡਾ ਰੋਸ ਪ੍ਰਦਰਸ਼ਨ,,ਬਾਜਵਾ ਸਹਿਜੜਾ,

ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ) ਕੇਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਖੇਤੀਬਾੜੀ ਆਰਡੀਨੈਂਸਾ ਖਿਲਾਫ ਸੂਬੇ ਦੇ ਸਮੁੱਚੇ ਕਿਸਾਨ ਵੱਲੋਂ ਅੱਜ 20 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 9ਵਜੇ ਤੋਂ ਲੈ ਕੇ ਗਿਆਰਾ ਤੱਕ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ।ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੁੱਤਰ ਵਾਗ ਪਾਲੀ ਫਸਲ ਨੂੰ ਮੰਡੀਆਂ ਵਿੱਚ ਵੇਚਣ ਲਈ ਜਾਦੇ ਹਨ ਪਰ ਕੇਦਰ ਦੀ ਭਾਜਪਾ ਸਰਕਾਰ ਮੰਡੀਕਰਨ ਸੋਧ ਬਿੱਲ ਦੇ ਲਾਗੂ ਹੋਣ ਨਾਲ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਵੇਗੀ ਅਤੇ ਦੇਸ ਦਾ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜੇਕਰ ਮੰਡੀਕਰਨ ਬੋਰਡ ਨੂੰ ਖਤਮ ਹੋ ਜਾਦਾ ਹੈ ਤਾਂ ਕਿਸਾਨਾਂ ਨੂੰ ਵਪਾਰੀ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਫਸਲ ਦਾ ਸਹੀ ਭਾਅ ਨਹੀਂ ਮਿਲਣਾ ਹੈ ਉਨਾ ਨੇ ਦੱਸਿਆ ਕਿ ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਕ ਪੱਲੇਦਾਰ ਤੇ ਆੜਤੀਆਏ ਅਤੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਮੌਕੇ ਉਨ੍ਹਾਂ ਨਾਲ ਹਰਭਜਨ ਸਿੰਘ ਕਲਾਲਾ, ਰਣਜੀਤ ਸਿੰਘ ਮਿੱਠੂ ਕਲਾਲਾ, ਗਗਨਦੀਪ ਸਿੰਘ ਗੋਗੀ ਬਾਜਵਾ, ਸਰਬਜੀਤ ਸਿੰਘ ਸਹੋਰ, ਰਣਧੀਰ ਸਿੰਘ ਗਹਿਲ, ਪਿੰਡ ਸਹਿਜੜਾ ਦੇ ਪ੍ਰਧਾਨ ਮੱਘਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਭੋਲਾ ਬਾਜਵਾ, ਗੋਰਾ ਸਿੰਘ ਆਦਿ ਹਾਜ਼ਰ ਸਨ

ਸਮਾਜ ਸੇਵੀ ਹਰਪ੍ਰੀਤ ਸਿੰਘ ਹਮੀਦੀ ਵੱਲੋਂ ਹਰੇ ਚਾਰੇ ਦੀਆ 4 ਟਰਾਲੀਆ  ਦੋ ਗਊਸ਼ਾਲਾਵਾ ਲਈ ਦਾਨ ਵਜੋਂ ਭਰ ਕੇ ਭੇਜੀਆਂ 

ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਉੱਘੇ ਸਮਾਜਸੇਵੀ ਨੰਬਰਦਾਰ ਹਰਪ੍ਰੀਤ ਸਿੰਘ ਹਮੀਦੀ ਵੱਲੋਂ ਹਰ ਸਾਲ ਦੀ ਤਰਾ ਇਸ ਸਾਲ ਵੀ ਆਪਣੇ ਖੇਤ ਵਿਚ ਬੀਜਿਆ ਹਰਾ ਚਾਰੇ ਦੀਆ 4 ਟਰਾਲੀ ਭਰ ਕੇ ਪਿੰਡ ਹਮੀਦੀ ਤੋਂ ਡੇਰਾ ਚੱਕੂ ਆਣਾ ਗਊਸ਼ਾਲਾ ਅਤੇ ਗਊਸ਼ਾਲਾ ਸ਼ੇਰਪੁਰ ਨੂੰ ਭੇਜੀਆ ਗਈਆ । ਇਸ ਮੌਕੇ ਸਮਾਜ ਸੇਵੀ ਹਰਪ੍ਰੀਤ ਸਿੰਘ ਹਮੀਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮ ਲਿੰਕ ਸੜਕ ਹਮੀਦੀ ਤੇ ਲੱਗਦੇ ਖੇਤ ਵਿੱਚੋਂ ਹਰ ਸਾਲ ਪਸ਼ੂਆਂ ਦੀ ਭਲਾਈ ਲਈ ਬੀਜਿਆ ਹਰਾ ਚਾਰਾ ਗਊਆਂ ਲਈ ਦਾਨ ਵਜੋਂ ਟਰਾਲੀਆਂ ਭਰ ਕੇ ਗਊਸ਼ਾਲਾ ਲਈ ਭੇਜਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਵਾਰ 2 ਟਰਾਲੀਆਂ ਡੇਰਾ ਚੱਕੂ ਆਣਾ ਗਊਸ਼ਾਲਾ ਅਤੇ 2 ਟਰਾਲੀਆਂ ਗਊਸ਼ਾਲਾ ਸ਼ੇਰਪੁਰ ਨੂੰ ਭੇਜਿਆ ਗਿਆ ਹੈ । ਇਸ ਮੌਕੇ ਬੂਟਾ ਸਿੰਘ ਪਾਲ ਨੇ ਕਿਹਾ ਕਿ ਜਿੱਥੇ ਚੋਪੜਾ ਪਰਿਵਾਰ ਵੱਲੋਂ ਸਮੇਂ ਸਮੇਂ ਲੋਕ ਭਲਾਈ ਦੇ ਕਾਰਜ ਅਤੇ ਲੋੜਵੰਦ ਲੋਕਾਂ ਦੀ ਮਦਦ ਤੋਂ ਕੀਤੀ ਜਾ ਰਹੀ ਹੈ, ਉੱਥੇ ਪਸ਼ੂਆਂ ਦੀ ਭਲਾਈ ਲਈ ਵੀ ਹਰੇ ਚਾਰੇ ਦੀਆਂ ਟਰਾਲੀਆਂ ਭਰ ਕੇ ਸਮੇਂ ਸਮੇਂ ਸਿਰ ਵੱਖ ਵੱਖ ਗਊਸ਼ਾਲਾ ਲਈ ਭੇਜੀਆ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਸਾਨੂੰ ਗਊਸ਼ਾਲਾ ਅੰਦਰ ਪਸ਼ੂਆਂ ਲਈ ਹਰਾ ਚਾਰਾ ਭੇਜਣਾ ਚਾਹੀਦਾ ਹੈ । ਇਸ ਮੌਕ ਵੈਨਟਰੀ ਇੰਸਪੈਕਟਰ ਡਾਕਟਰ ਪਰਮਜੀਤ ਸਿੰਘ ਚੋਪੜਾ, ਸੁਰਜੀਤ ਸਿੰਘ, ਬਿੱਲੂ ਸਿੰਘ ਰਾਣੂ, ਸ਼ਿੰਦਰ ਸਿੰਘ ਰਾਣੂ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ ।

ਪਾਣੀ ਦੇ ਨਿਕਾਸ ਨੂੰ ਲੈਕੇ ਪਿੰਡ ਧੂੜਕੋਟ ਰਣਸੀਹ ਕਲਾਂ ਤੋਂ ਮਧੇਕੇ ਰੋਡ ਦੀ ਮੁਰੰਮਤ ਕਰਨ ਸਮੇਂ ਪਿੰਡ ਵਾਸੀਆਂ ਵਿੱਚ ਤੂੰ- ਤੂੰ ਮੈਂ -ਮੈਂ ਹੋਈ। 

ਨਿਹਾਲ ਸਿੰਘ ਵਾਲਾ/ਮੋਗਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਬਲਾਕ ਨਿਹਾਲ ਸਿੰਘ ਵਾਲਾ ਦੇ ਅਧੀਨ ਪੀ ਡਬਲਯੂ ਡੀ ਵੱਲੋਂ ਧੂਰਕੋਟ ਰਣਸੀਂਹ ਕਲਾਂ ਤੋਂ ਮਦੇਕੇ ਰੋਡ ਦੀ ਰਿਪੇਅਰ ਕੀਤੀ ਜਾ ਰਹੀ ਹੈ। ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰੋਡ ਉੱਚਾ ਬਣ ਰਿਹਾ ਹੈ। ਪਿੰਡ ਨੂੰ ਪਾਣੀ ਦੇ ਨਿਕਾਸ ਲਈ ਬਹੁਤ ਮੁਸਕਿਲ ਆਉਂਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਸਟਰ ਰਵਿੰਦਰ ਸਿੰਘ ਧੂਰਕੋਟ ਰਣਸੀਂਹ ਕਲਾਂ ਨੇ ਕਿਹਾ ਕਿ ਪਿੰਡ ਮਧੇਕੇ ਰੋਡ ਗੁਰੂ ਗੋਬਿੰਦ ਸਿੰਘ ਮਾਰਗ ਜੋ 1972  ਵਿੱਚ ਕਾਂਗਰਸ ਨੇ ਬਣਾਇਆ ਸੀ। ਉਸ ਤੋਂ ਬਾਅਦ 3 ਵਾਰ ਫੇਰ ਇਸ ਦੀ ਮੁਰੰਮਤ ਹੋ ਚੁੱਕੀ ਹੈ। ਹੁਣ ਇਹ ਦੀ ਨਵੀਂ ਮੁਰੰਮਤ ਹੋ ਰਹੀ ਹੈ ਅਤੇ ਪਿੰਡ ਦਾ ਜਿਹੜਾ ਪਾਣੀ ਆ ਉਹ ਲਗਾਤਾਰ 100 ਸਾਲ ਤੋਂ ਮਧੇਕੇ ਵੱਲ ਨੂੰ ਜਾ ਰਿਹਾ ਹੈ। ਬਦਕਿਸਮਤੀ ਇਹ ਹੈ ਕਿ ਪਿੰਡ ਦਾ ਸਰਪੰਚ ਜੇਈ ਅਤੇ ਠੇਕੇਦਾਰ ਮਿਲੇ ਹੋਏ ਹਨ।ਹੁਣ ਮੀਂਹ ਦਾ ਪਾਣੀ ਪਿੰਡ ਵੱਲ ਨੂੰ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਕੱਲ ਕੰਮ ਬੰਦ ਪਿਆ ਸੀ ਪਰ ਠੇਕੇਦਾਰ,ਜੇਈ ਨੇ ਰਲ ਕੇ ਪਾਣੀ ਪਿੰਡ ਵਿੱਚ ਨੂੰ ਕੱਢ ਤਾ ਮੀਂਹ ਪੈਣ ਦੇ ਕਾਰਨ ਘਰਾਂ ਦੇ ਆਲੇ- ਦੁਆਲੇ 3-4 ਫੁੱਟ ਦੇ ਕਰੀਬ ਪਾਣੀ ਚੜ ਜਾਂਦਾ ਹੈ ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪਿੰਡ ਵਿੱਚ ਮੀਂਹ ਦੇ ਪਾਣੀ ਦਿ ਨਿਕਾਸ ਜਲਦੀ ਕੀਤਾ ਜਾਵੇ। 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ ਕਿਹਾ ਕਿ 10-12 ਸਾਲ ਹੋ ਗਏ ਸਾਡੇ ਘਰਾਂ ਵਿੱਚ ਗੋਡੇ-ਗੋਡੇ ਮੀਂਹ ਦਾ ਪਾਣੀ ਖੜ ਜਾਂਦਾ ਹੈ 3-4 ਘੰਟਿਆਂ ਬਾਅਦ ਪਾਣੀ ਬਾਹਰ ਨਿਕਲਦਾ ਤੇ ਸੁੱਖ ਦਾ ਸਾਹ ਆਉਂਦਾ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਧੇਕੇ ਰੋਡ ਉੱਚਾ ਕੀਤਾ ਜਾਵੇ ਤਾਂ ਕਿ ਸਾਡਾ ਪਾਣੀ ਬਾਹਰ ਨਿਕਲਦਾ ਰਹੇ । 

ਮਨਪ੍ਰੀਤ ਸਿੰਘ ਪਿੰਡ ਵਾਸੀ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਪਾਣੀ ਦੇ ਨਿਕਾਸ ਦਾ ਬਹੁਤ ਬੁਰਾ ਹਾਲ ਹੈ ਅਤੇ ਮਧੇਕੇ ਰੋਡ ਵੀ ਉੱਚਾ ਹੋਈ ਜਾਂਦਾ ਹੈ ਮਸਲਾ ਸਿਰਫ਼ ਪਾਣੀ ਦਾ ਹੀ ਹੈ 15 ਸਾਲ ਦੇ ਕਰੀਬ ਹੋ ਚੁੱਕੇ ਨੇ ਪਾਣੀ ਦਾ ਮਸਲਾ ਹੱਲ ਨਹੀਂ ਹੋਇਆ ਵੋਟਾਂ ਵੇਲੇ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਪਾਣੀ ਦਾ ਹੱਲ ਕੀਤਾ ਜਾਵੇਗਾ ਬਾਅਦ ਵਿਚ ਕੋਈ ਪੁੱਛਦਾ ਹੀ ਨਹੀਂ।

ਸਰੂਪ ਸਿੰਘ ਪਿੰਡ ਵਾਸੀ ਨੇ ਕਿਹਾ ਕਿ ਸਾਡੇ ਸਾਰੇ ਪਿੰਡ ਦੇ ਪਾਣੀ ਦਾ ਨਿਕਾਸ ਬਿਲਕੁਲ ਨਹੀਂ ਹੈ ਸਰਕਾਰਾਂ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਬਾਰੇ ਵੀ ਸੋਚਿਆ ਜਾਵੇ ਅਤੇ ਮਧੇਕੇ ਰੋਡ ਬਣਨ ਲੱਗਿਆ ਹੈ ਉਹਦਾ ਪਾਣੀ ਬਾਹਰ ਖੇਤਾਂ ਨੂੰ ਜਾਵੇ ਜਾਂ ਸਰਕਾਰ ਸੀਵਰੇਜ਼ ਭਾਵੇ ਜੋ ਮੀਂਹ ਦਾ ਪਾਣੀ ਹੈ ਉਹ ਪਿੰਡ ਵੱਲ ਨੂੰ ਨਾ ਆਵੇ।

ਜੇਈ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਖੇਤਾਂ ਵਾਲੇ ਘਰ ਹਨ ਉਹ ਕਹਿੰਦੇ ਪਾਣੀ ਪਿੰਡ ਵੱਲ ਨੂੰ ਕੱਢੋ  ਅਤੇ ਕੁਝ ਪਿੰਡ ਵਾਸੀ ਕਹਿੰਦੇ ਨੇ ਕਿ ਮੀਂਹ ਦਾ ਪਾਣੀ ਖੇਤਾਂ ਵੱਲ ਕੱਢਿਆ ਜਾਵੇ ਅਸੀਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਅੱਧਾ ਪਾਣੀ ਮੈਂਬਰ ਦੇ ਘਰ ਤੋਂ ਏਧਰ ਨੂੰ ਕੱਢ ਦਿੱਤਾ ਜਾਵੇ ਅੱਧਾ ਪਾਣੀ ਉਧਰ ਨੂੰ ਕੱਢ ਦਿੱਤਾ ਜਾਵੇ।

ਪਿੰਡ ਦੇ ਸਰਪੰਚ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਮਧੇਕੇ ਰੋਡ ਦਾ ਕੰਮ ਸੁਰੂ ਕੀਤਾ ਉਨ੍ਹਾਂ ਨੇ ਪਹਿਲਾਂ ਹੀ ਰੋਡ ਪਿੰਡ ਵੱਲ ਨੂੰ ਉੱਚਾ ਚੱਕ ਦਿੱਤਾ ਹੈ। ਇਸ ਕਰਕੇ ਪਾਣੀ ਪਿੰਡ ਵੱਲ ਨੂੰ ਮੁੜਦਾ ਹੈ ਜੋ ਕੁਝ ਪਿੰਡ ਵਾਸੀਆਂ ਨੇ ਕਿਹਾ ਕਿ ਸਰਪੰਚ ਠੇਕੇਦਾਰ ਜਾਂ ਮਹਿਕਮੇ ਨਾਲ ਮਿਲਕੇ ਇਹ ਸਬ ਕਰਦਾ ਹੈ ਜਦੋਂ ਮੈਨੂੰ ਪਤਾ ਲੱਗਿਆ ਮੈਂ ਮੌਜੂਦਾ ਮੈਂਬਰ ਨੂੰ ਕਿਹਾ ਕਿ ਜਾ ਕੇ ਲੈਵਲ ਕੱਢੋ ਉਨ੍ਹਾਂ ਕਿਹਾ ਕਿ ਜੇ ਪਿੰਡ ਵਿੱਚ ਪਾਣੀ ਆਵੇਗਾ ਤਾਂ ਉਹਨੂੰ ਸਾਂਭੂ ਕੌਣ ਮੇਰੀ ਜੁੰਮੇਵਾਰੀ ਹੈ ਉਨ੍ਹਾਂ ਕਿਹਾ ਕਿ ਪਾਣੀ ਖੇਤਾਂ ਵੱਲ ਲੈ ਕੇ ਜਾਵਾਂਗੇ ਪਰ ਖੇਤਾਂ ਵਾਲੇ ਇਤਰਾਜ਼ ਕਰਦੇ ਨੇ ਮੈਂ ਉਨ੍ਹਾਂ ਨੂੰ ਵੀ ਰੋਕਾਂਗਾ ਅਤੇ ਜੋ ਮੇਰੇ ਭਰਾ ਐੱਸਡੀਓ ਉੱਤੇ ਇਲਜ਼ਾਮ ਲਾਏ ਉਹ ਸਰਪੰਚ ਨੂੰ ਨੁੱਕਤੇ ਦਿੰਦਾ ਹੈ ਉਹ ਸਾਰੇ ਗਲਤ ਹਨ ਮੈਂ ਕਹਿੰਦਾ ਹਾਂ ਗੁਰੂ ਘਰ ਮੈਂ ਵੀ ਆਪਣੇ ਬੱਚੇ ਲੈ ਕੇ ਚੱਲਦਾ ਹਾਂ ਜੇ ਮੇਰੇ ਭਰਾ ਨੇ ਇਸ ਮਾਮਲੇ ਵਿੱਚ ਦਖ਼ਲ ਅੰਦਾਜ਼ੀ ਦਿੱਤੀ ਹੋਵੇ ।ਨਹੀਂ ਤਾਂ ਉਹ ਆਪਣਾ ਪਰਿਵਾਰ ਲੈ ਕੇ ਗੁਰੂ ਘਰ ਜਾਣ ।

ਐੱਸਡੀਓ ਚਰਨਜੀਤ ਮੋਗਾ ਨੇ ਕਿਹਾ ਕਿ ਪਾਣੀ ਨਾਲੀ ਵਿੱਚ ਪਾ ਕੇ ਬਾਹਰ ਕੱਢਣਾ ਹੁੰਦਾ ਹੈ ਜੋ ਨਾਲੀ ਹੈ ਪੁਰਾਣੇ ਸਰਪੰਚ ਨੇ ਟੇਢੀ ਬਣਾਤੀ ਇੱਕ ਪਾਸੇ 2 ਫੁੱਟ ਉੱਚੀ ਬਣੀ ਹੋਈ ਹੈ ਦੂਜੇ ਪਾਸੇ ਬਰਾਬਰ ਕੀਤੀ ਹੈ। ਜਿਹੜੇ ਪਾਸੇ ਨਾਲੀ ਬਰਾਬਰ ਹੈ ਉਸ ਦੇ ਲੈਵਲ ਤੇ ਪਾਣੀ ਪਿੰਡ ਤੋਂ ਬਾਹਰ ਨਿਕਲ ਜਾਵੇਗਾ ਜਦੋਂ ਮੀਂਹ ਪਿਆ ਪਿੰਡ ਦੇ ਛੱਪੜ ਵਿਚ ਪੈ ਜਾਵੇਗਾ ਉਨ੍ਹਾਂ ਕਿਹਾ ਕਿ ਜਿਹੜੀ ਸੜਕ ਬਣਾਉਣੀ ਹੈ ਉਹਦਾ ਪਾਣੀ ਨਾਲੀ ਵਿੱਚ ਜਾਵੇਗਾ। ਕੁਝ ਪਿੰਡ ਵਾਸੀ ਕਹਿੰਦੇ ਨੇ ਪਾਣੀ ਮਧੇਕੇ ਰੋਡ ਵੱਲ ਜਾਂਦਾ ਸੀ। ਅਸੀਂ ਸੜਕ ਸਹੀ ਬਣਾਉਣੀ ਆਂ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ ਪਾਣੀ ਵੀ ਬਾਹਰ ਨਿਕਲ ਜਾਵੇ।

ਅਜੀਤਵਾਲ ਦੇ ਅਮਨਦੀਪ ਸਿੰਘ ਦੀ ਕਨੇਡਾ ਚ' ਨਦੀ ਤੇ ਨਹਾਉਦੇ ਸਮੇ ਪੈਰ ਤਿਲਕਣ ਕਾਰਨ ਮੌਤ

ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ, 15 ਮਾਰਚ ਨੂੰ ਗਿਆ ਸੀ ਕੈਨੇਡਾ

ਅਜੀਤਵਾਲ/ਮੋਗਾ, ਜੁਲਾਈ 2020  (ਕਿਰਨ ਰੱਤੀ) ਹਰ ਮਾਤਾ ਪਿਤਾ ਦਾ ਇਹ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੇ ਹੋ ਕੇ ਉਨਾ ਤੋ ਵੀ 2 ਰੱਤੀਆਂ ਉਪਰ ਉੱਠ ਕੇ ਉਨਾ ਦਾ ਨਾਮ ਰੌਸ਼ਨ ਕਰਨ ਤੇ ਲੋਕ ਉਨਾ ਨੂੰ ਆਪਣੇ ਬੱਚਿਆਂ ਵੱਲੋ ਛੂਹੀਆਂ ਬੁਲੰਦੀਆਂ ਸਦਕਾ ਬੱਚਿਆਂ ਦੇ ਨਾਮ ਤੋ ਜਾਨਣ।ਕੁੱਝ ਅਜਿਹੇ ਹੀ ਖਿਆਲ਼ ਦਿਲ ਚ' ਵਸਾ ਕੇ ਕਸਬਾ ਅਜੀਤਵਾਲ ਦੀ ਨਾਮੀ ਸਖਸੀਅਤ ਪਰਮਿੰਦਰ ਸਿੰਘ ਗਰੇਵਾਲ ਤੇ ਉਨਾ ਦੀ ਪਤਨੀ ਪਰਮਜੀਤ ਕੌਰ ਨੇ ਆਪਣੇ ਲਾਡਲੇ 20 ਸਾਲਾਂ ਦੇ ਅਮਨਦੀਪ ਸਿੰਘ ਨੂੰ ਆਈਲਟਸ ਕਰਵਾ ਕੇ ਕੈਨੇਡਾ ਦੇ ਸੂਬੇ ਕਿਊਬਕ ਦੇ ਸ਼ਹਿਰ ਮੁਨਟ੍ਰੀਅਲ 15 ਮਾਰਚ 2020 ਨੂੰ ਪੜ੍ਹਾਈ ਕਰਨ ਲਈ ਭੇਜਿਆ ਸੀ ਪਰ ਉਨਾ ਨੂੰ ਕੀ ਪਤਾ ਸੀ ਕਿ ਬੀਤੇ ਕਲ ਦੇਰ ਰਾਤ ਕਨੇਡਾ ਤੋ ਆਈ ਇਕ ਫੌਨ ਕਾਲ ਉਨਾ ਦਾ ਸੰਸਾਰ ਲੁੱਟਣ ਦਾ ਸੁਨੇਹਾ ਦੇਵੇਗੀ।ਅਮਨਦੀਪ ਸਿੰਘ ਦੇ ਪਿਤਾ ਪਰਮਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆਾ ਕਿ ਉਨਾ ਦਾ ਪੁੱਤਰ 15 ਮਾਰਚ ਨੂੰ ਕੈਨੇਡਾ ਗਿਆ ਸੀ ਤੇ 18 ਜੁਲਾਈ ਨੂੰ ਸਾਮੀ ਵੀਕਐਡ ਤੇ ਆਪਣੇ ਦੋਸਤਾਂ ਨਾਲ ਨੈਸ਼ਨਲ ਪਾਰਕ ਦੀ ਨਦੀ ਤੇ ਗਿਆ ਤੇ ਅਚਾਨਕ ਪੈਰ ਸਲਿਪ ਹੋਣ ਕਾਰਨ ਉਹ ਨਦੀ ਦੇ ਤੇਜ ਵਹਾ ਵਿਚ ਰੁੜ ਗਿਆ ਤੇ ਕਰੀਬ 18 ਘੰਟੇ ਬਾਅਦ ਉਸ ਦਾ ਮ੍ਰਿਤਕ ਸਰੀਰ ਪੁਲੀਸ ਨੂੰ ਮਿਲਿਆ। ਮ੍ਰਿਤਕ ਸਰੀਰ ਮਿਲਣ ਬਾਰੇ ਉਨਾ ਨੂੰ ਉਥੋ ਦੀ ਪੁਲੀਸ ਨੇ ਜਾਣਕਾਰੀ ਫੋਨ ਤੇ ਦਿੱਤੀ।ਅਮਨ ਦੇ ਪਿਤਾ ਪਰਮਿਦਰ ਸਿੰਘ ਨੇ ਅੱਗੇ ਦੱਿਸਆ ਕਿ ਕੈਨੇਡਾ ਰਹਿ ਰਹੇ ਉਨਾ ਦੇ ਰਿਸ਼ਤੇਦਾਰ ਤੇ ਮਿੱਤਰ ਅਮਨਦੀਪ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਲਈ ਯਤਨ ਕਰ ਰਹੇ ਹਨ।

 

ਪੰਜਾਬ ਚ ਐਤਵਾਰ 6 ਮੌਤਾਂ

ਇਕੱਲੇ ਲੁਧਿਆਣਾ ਜਿਲ੍ਹੇ ਚ 4 ਮੌਤਾਂ

 ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਤੋਂ ਪਾਰ

ਪੰਜਾਬ BJP ਖਜ਼ਾਨਚੀ ਸਮੇਤ 337 ਨਵੇਂ ਪਾਜ਼ੇਟਿਵ ਮਾਮਲੇ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿਚ ਐਤਵਾਰ ਨੂੰ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਨੂੰ ਪਾਰ ਕਰ ਗਈ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਸਰਗਰਮ ਕੇਸ 3396 ਹੀ ਹਨ। 6535 ਸਿਹਤਯਾਬ ਹੋ ਚੁੱਕੇ ਹਨ ਜਦਕਿ 250 ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਬੀ ਜੇ ਪੀ ਦੇ ਸੂਬਾ ਖਜ਼ਾਨਚੀ ਗੁਰੂਦੇਵ ਸ਼ਰਮਾ ਦੇਬੀ ਸਮੇਤ 337 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਉਹ ਇਕ ਹਫ਼ਤੇ ਤੋਂ ਬਿਮਾਰ ਚੱਲ ਰਹੇ ਹਨ। ਪਟਿਆਲਾ ਵਿਚ ਸਭ ਤੋਂ ਜ਼ਿਆਦਾ 80, ਲੁਧਿਆਣਾ ਵਿਚ 76, ਜਲੰਧਰ ਵਿਚ 50, ਅੰਮ੍ਰਿਤਸਰ ਵਿਚ 28, ਮੋਹਾਲੀ 'ਚ 22, ਸੰਗਰੂਰ ਵਿਚ 19 ਅਤੇ ਫ਼ਤਹਿਗੜ੍ਹ ਸਾਹਿਬ ਵਿਚ 18, ਜਦਕਿ ਹੋਰ ਜ਼ਿਲ੍ਹਿਆਂ ਵਿਚ 45 ਮਾਮਲੇ ਆਏ।  ਹੁਣ ਸਿਰਫ਼ 16 ਦਿਨ ਵਿਚ ਹੀ ਪੰਜ ਹਜ਼ਾਰ ਤੋਂ ਜ਼ਿਆਦਾ ਕੇਸ ਆ ਗਏ ਹਨ। ਪਾਜ਼ੇਟਿਵ ਮਾਮਲੇ ਆਉਣ ਦੀ ਰਫ਼ਤਾਰ ਅੱਠ ਗੁਣਾ ਵੱਧ ਗਈ ਹੈ। ਦੂਜੇ ਪਾਸੇ, ਐਤਵਾਰ ਨੂੰ ਲੁਧਿਆਣਾ ਵਿਚ ਇਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ 'ਚ ਇਕ 72 ਸਾਲਾ ਔਰਤ, 50 ਸਾਲਾ, 46 ਸਾਲਾ ਅਤੇ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 60 ਸਾਲਾ ਵਿਅਕਤੀ ਤੇ ਮੋਹਾਲੀ 'ਚ 82 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਾਜ਼ੇਟਿਵ ਆਉਣ ਵਾਲਿਆਂ ਵਿਚ ਫਾਜ਼ਿਲਕਾ ਦੇ ਦੋ ਬੀਐੱਸਐੱਫ ਜਵਾਨ ਤੇ ਸੰਗਰੂਰ ਜ਼ਿਲ੍ਹੇ ਦੇ ਦੋ ਐੱਸਐੱਚਓ ਵੀ ਸ਼ਾਮਲ ਹਨ।

 

21ਸਵੀਂ ਸਦੀ, ਭਾਰਤੀ ਲੋਕ ਅਤੇ ਅੰਧਵਿਸ਼ਵਾਸ-✍️ ਰਣਜੀਤ ਸਿੰਘ ਹਿਟਲਰ

ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਜਦੋਂ ਮਨੁੱਖ ਚੰਦਰਮਾ ਤੱਕ ਪਹੁੰਚ ਕੇ ਅਤੇ ਹੋਰ ਵੱਖ ਵੱਖ ਗ੍ਰਹਿ ਉੱਪਰ ਜੀਵਨ ਦੀ ਤਲਾਸ਼ ਕਰ ਰਿਹਾ ਹੈ।ਇਹ ਸੁਣ ਅਤੇ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਸਾਡੇ ਭਾਰਤੀ ਲੋਕ ਇਸ ਅਗਾਂਹਵਧੂ ਆਧੁਨਿਕ ਯੁੱਗ ਵਿੱਚ ਅਜੇ ਵੀ ਵੱਖ ਵੱਖ ਪ੍ਰਕਾਰ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ।ਉਹ ਆਪਣੇ ਦੁੱਖ ਅਤੇ ਪ੍ਰੇਸ਼ਾਨੀਆਂ ਦਾ ਹੱਲ ਵਿਗਿਆਨਕ ਢੰਗ ਨਾਲ ਕੱਢਣ ਦੀ ਬਜਾਏ ਅੱਜ ਵੀ ਅੰਧਵਿਸ਼ਵਾਸ ਦੇ ਟੋਟਕੇ ਹੀ ਅਪਣਾਉਂਦੇ ਹਨ।ਵਿਗਿਆਨ ਦੇ ਇਸ ਯੁੱਗ ਵਿੱਚ ਜਦੋਂ ਮਨੁੱਖ ਦਾ ਹੱਥ ਪੁਲਾੜ ਨੂੰ ਛੂਹ ਰਿਹਾ ਹੈ।ਇਸ ਵਿਚਕਾਰ ਸਾਡੇ ਭਾਰਤੀ ਲੋਕ ਹਾਲੇ ਤੱਕ ਸੂਰਜ ਅਤੇ ਚੰਦਰਮਾ ਨੂੰ ਹੀ ਪਾਣੀ ਦੇਣ ਵਿੱਚ ਉਲਝੇ ਹੋਏ ਹਨ।ਇਹੀ ਨਹੀਂ ਬੜੇ ਵਿਸ਼ਵਾਸ ਨਾਲ ਇਹ ਦਾਅਵਾ ਵੀ ਕਰਦੇ ਹਨ ਕਿ ਉਹਨਾਂ ਵੱਲੋਂ ਹੇਠਾਂ ਨੂੰ ਡੋਲਿਆ ਪਾਣੀ ਉਪਰ ਨੂੰ ਜਾਕੇ ਸੂਰਜ ਅਤੇ ਚੰਦਰਮਾ ਦੀ ਪਿਆਸ ਬੁਝਾ ਰਿਹਾ ਹੈ।ਸਾਡੇ ਭਾਰਤੀ ਲੋਕ ਨਿੰਬੂ ਤੇ ਮਿਰਚ ਨੂੰ ਆਮ ਤੌਰ ਤੇ ਆਪਣਾ ਪੱਕਾ ਬਾਡੀਗਾਰਡ ਮੰਨਦੇ ਹਨ। ਅਤੇ ਇਹ ਸਮਝਦੇ ਹਨ ਕਿ ਇਸ ਨਾਲ ਸਾਡਾ ਕਾਰੋਬਾਰ ਵਧੇਗਾ ਫੁਲੇਗਾ ਨਾਲ ਦੀ ਨਾਲ ਬੁਰੀ ਨਜ਼ਰ ਤੋਂ ਵੀ ਬਚੇ ਰਹਾਂਗੇ।ਬਲਕਿ ਇਸ ਤੋਂ ਉਲਟ ਸਭ ਤੋਂ ਵੱਧ ਚੋਰੀ ਅਤੇ ਠੱਗੀ ਦਾ ਸ਼ਿਕਾਰ ਹੀ ਇਹ ਨਿੰਬੂ ਮਿਰਚ ਨੂੰ ਆਪਣਾ ਚੌਂਕੀਦਾਰ ਸਮਝਣ ਵਾਲੇ ਹੁੰਦੇ ਹਨ।ਅੱਜ ਵੀ ਸਾਡੇ ਦੇਸ਼ ਦਾ ਵੱਡਾ ਹਿੱਸਾ ਰਾਸ਼ੀਫਲ ਵਰਗੀਆਂ ਮਨਘੜਤ ਗੱਲਾਂ ਉਪਰ ਯਕੀਨ ਕਰਦਾ ਹੈ।ਜਿੰਨਾ ਚਿਰ ਉਹ ਰਾਸ਼ੀ ਨਾ ਦੇਖ ਲੈਣ ਉਨ੍ਹਾ ਸਮਾਂ ਉਹਨਾਂ ਨੂੰ ਚੈਨ ਨਹੀਂ ਆਉਂਦਾ।ਜੇਕਰ ਰਾਸ਼ੀ ਵਿੱਚ ਕੋਈ ਮਾੜੀ ਘਟਨਾ ਦੱਸ ਦਿੱਤੀ ਜਾਵੇ ਤਾਂ ਫਿਰ ਉਹ ਸਾਰਾ ਦਿਨ ਘਰੋਂ ਬਾਹਰ ਹੀ ਨਹੀਂ ਨਿਕਲਦੇ। ਜਿਆਦਾਤਰ ਇਹਨਾਂ ਰਾਸ਼ੀ ਦੱਸਣ ਵਾਲਿਆਂ ਦੇ ਬਿਆਨ ਹੀ ਆਪਸ ਵਿੱਚ ਨਹੀਂ ਮਿਲ ਰਹੇ ਹੁੰਦੇ।ਇਕ ਜਿਸ ਰਾਸ਼ੀ ਦਾ ਦਿਨ ਚੰਗਾ ਦੱਸਦਾ ਹੈ ਦੂਸਰਾ ਉਸੇ ਦਾ ਹੀ ਮਾੜਾ।ਫਿਰ ਵੀ ਸਾਡੇ ਲੋਕ ਇਹ ਸਭ ਖੇਡ ਨਹੀਂ ਸਮਝਦੇ।ਸਾਡਾ ਦੇਸ਼ ਤਾਂ ਅਜਿਹਾ ਹੈ ਕਿ ਜਿੱਥੇ ਲੋਕ ਛਿੱਕ ਆਉਣ ਅਤੇ ਬਿੱਲੀ ਦੇ ਰਸਤਾ ਕੱਟ ਜਾਣ ਨੂੰ ਵੀ ਅਸ਼ੁੱਬ ਮੰਨਕੇ ਕਿਸੇ ਕੰਮ ਨੂੰ ਜਾਂਦੇ ਜਾਂਦੇ ਵਾਪਸ ਘਰ ਪਰਤ ਆਉਂਦੇ ਹਨ।ਇਹ ਮਸਲਾ ਸਾਇੰਸ ਤੋਂ ਅਣਜਾਣ ਜਾਂ ਅਨਪੜ੍ਹ ਵਰਗ ਦਾ ਹੀ ਨਹੀਂ ਬਲਕਿ ਕਈ ਖੁਦ ਨੂੰ ਪੜੇ ਲਿਖੇ ਕਹਿਣ ਵਾਲੇ ਵੀ ਇਸ ਅੰਧਵਿਸ਼ਵਾਸ ਅਤੇ ਢੌਂਗ ਦੇ ਚੱਕਰਾਂ ਵਿੱਚ ਪਏ ਹੋਏ ਹਨ।ਇਸ ਤੋਂ ਇਲਾਵਾ ਨਾ ਹੀ ਇਹ ਵਿਸ਼ਾ ਕਿਸੇ ਇੱਕ ਧਰਮ ਦਾ ਹੈ, ਬਲਕਿ ਸਾਰੇ ਧਰਮ, ਜਾਤ ਦੇ ਸੂਝਵਾਨ ਲੋਕਾਂ ਨੂੰ ਹੀ ਮਿਲਕੇ ਹੀ ਇਸ ਵੱਡੀ ਸਮਾਜਿਕ ਬੁਰਾਈ ਨੂੰ ਉਖਾੜ ਸੁੱਟਣ ਲਈ ਹੰਭਲਾ ਮਾਰਨਾ ਪਵੇਗਾ।ਸਾਡੇ ਲੋਕਾਂ ਦੇ ਇਸ ਅੰਧਵਿਸ਼ਵਾਸ ਨੇ ਹੀ ਕਈ ਤੰਤਰ-ਮੰਤਰ ਕਰਨ ਵਾਲੇ ਆਖੌਤੀ ਬਾਬਿਆਂ ਨੂੰ ਜਨਮ ਦਿੱਤਾ।ਜੋ ਪਹਿਲਾਂ ਤਾਂ ਲੋਕਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾਉਂਦੇ ਹਨ ਅਤੇ ਫਿਰ ਉਹੀ ਬਾਬੇ ਲੋਕਾਂ ਦੇ ਗਲੇ ਦੀ ਹੱਡੀ ਬਣ ਜਾਂਦੇ ਨੇ।ਇਸ ਅੰਧਵਿਸ਼ਵਾਸ ਨੇ ਪਤਾ ਨਹੀਂ ਕਿੰਨੇ ਹੀ ਘਰ ਉਜਾੜ ਦਿੱਤੇ।ਫਿਰ ਵੀ ਸਾਡੇ ਲੋਕ ਕਿਸੇ ਦੀ ਨਹੀਂ ਸੁਣਦੇ ਅਤੇ ਇਹਨਾਂ ਝਾੜ-ਫੁਕ ਕਰਨ ਵਾਲੇ ਆਖੌਤੀ ਬਾਬਿਆਂ ਦੀ ਚੌਂਕੀ ਭਰਦੇ ਹਨ।ਦੂਜੇ ਪਾਸੇ ਸਾਡੇ ਦੇਸ਼ ਦੀਆਂ ਅਨਪੜ੍ਹ ਬੀਬੀਆਂ ਇਕ ਸਾਧਾਰਨ ਜਿਹੇ ਬੰਦੇ ਨੂੰ ਰੱਬ ਦਾ ਦਰਜਾ ਦੇਣ ਲੱਗਿਆ ਬਹੁਤਾ ਸਮਾਂ ਨਹੀਂ ਲਾਉਂਦੀਆਂ।ਜੇਕਰ ਕੋਈ ਸੂਝਵਾਨ ਵਿਅਕਤੀ ਇੰਨਾ ਅੰਧਵਿਸ਼ਵਾਸ ਦੇ ਸ਼ਿਕਾਰ ਹੋਇਆਂ ਨੂੰ ਇਹਨਾਂ ਆਖੌਤੀ ਬਾਬਿਆਂ ਕੋਲ ਜਾਣ ਤੋਂ ਰੋਕਦਾ ਹੈ।ਤਾਂ ਉਸਦੀ ਸੁਣਨ ਦੀ ਬਜਾਏ ਉਲਟਾ ਉਸਨੂੰ ਹੀ ਇਕ ਵਾਰ ਚੱਲ ਕੇ ਤਾਂਤਰਿਕ ਬਾਬੇ ਦੇ ਰਹੱਸਮਈ ਚਮਤਕਾਰ ਦੇਖਣ ਦੀ "ਫਿੱਟੇਮੂੰਹ" ਵਾਲੀ ਸਲਾਹ ਦਿੰਦੇ ਹਨ। ਇਹ ਤਾਂਤਰਿਕ ਬਾਬੇ ਲੋਕਾਂ ਦੀ ਆਪਣੇ ਭਵਿੱਖ ਬਾਰੇ ਜਾਣਨ ਦੀ ਚਾਹਤ, ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਅਤੇ ਅਗਲੇ ਪਿਛਲੇ ਜਨਮ ਨੂੰ ਜਾਣਨ ਦੀ ਝੂਠੀ ਤਾਂਘ ਕਾਰਨ ਉਹਨਾਂ ਨੂੰ ਇਸ ਅੰਧਵਿਸ਼ਵਾਸ ਦੇ ਚੱਕਰ ਵਿੱਚ ਫਸਾ ਕੇ ਰੱਖਦੇ ਹਨ। ਇਕ ਦਿਹਾੜੀ ਕਰਨ ਵਾਲਾ 'ਤਿੰਨ ਸੌ ਰੁਪਏ' ਦੀ ਮਜਦੂਰੀ ਵਿੱਚੋ 'ਪੰਜਾਹ ਰੁਪਏ' ਕਿਸੇ ਆਖੌਤੀ ਬਾਬੇ ਦੀ ਝੋਲੀ ਵਿੱਚ ਪਾਕੇ ਕਦੀ ਨਾ ਮਾਣੀਆਂ ਖੁਸ਼ੀਆਂ ਅਤੇ ਹਵਾਈ ਦੁਆਵਾਂ ਲੈਕੇ ਜਾਂਦਾ ਹੈ। ਦੂਜੇ ਪਾਸੇ ਉਹੀ ਢੋਂਗੀ ਬਾਬਾ ਸ਼ਾਮ ਤੱਕ 'ਦੋ ਹਜ਼ਾਰ ਰੁਪਏ' ਬਿਨਾ ਕਿਸੇ ਹੱਥ ਪੈਰ ਮਾਰੇ ਹੀ ਕਮਾ ਲੈਂਦਾ ਹੈ।ਇਸ ਲਈ ਹੁਣ ਇਹ ਸਮੇਂ ਦੀ ਮੰਗ ਅਤੇ ਜਰੂਰੀ ਹੈ ਕਿ ਸਮਾਜ ਵਿਚ ਇਸ ਮਸਲੇ ਪ੍ਰਤੀ ਵਧੇਰੇ ਜਾਗਰੂਕਤਾ ਲਿਆਂਦੀ ਜਾਵੇ।ਇਸ ਅੰਧਵਿਸ਼ਵਾਸ ਦੀ ਦੁਕਾਨ ਨੂੰ ਬੰਦ ਕਰਵਾਉਣ ਲਈ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆ ਨੂੰ ਅੱਗੇ ਆਉਣਾ ਚਾਹੀਦਾ ਹੈ।ਹਰ ਇਕ ਵਿਅਕਤੀ ਨੂੰ ਚੰਗਾ ਪੜ੍ਹਨ ਅਤੇ ਸੁਣਨ ਦੀ ਜਰੂਰਤ ਹੈ।ਕਿਉਂਕਿ ਇਹ ਅੰਧਵਿਸ਼ਵਾਸ ਜਦੋਂ ਵੀ ਕਿਸੇ ਦੇ ਘਰ ਅੰਦਰ ਵੜ ਜਾਂਦਾ ਹੈ ਫਿਰ ਇਹ ਪੀੜ੍ਹੀ-ਦਰ-ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈਕੇ ਸਿਉਂਕ ਵਾਂਗ ਖਾਂਦਾ ਹੈ।ਸਮੇਂ ਦੇ ਅਨੁਸਾਰ ਸਾਨੂੰ ਜਾਗਰੂਕ ਹੋਣ ਅਤੇ ਕਰਨ ਦੀ ਲੋੜ ਹੈ।ਕਿਤੇ ਇਹ ਨਾ ਹੋਵੇ ਕਿ ਪਿਛਲੀਆਂ ਸਦੀਆਂ ਵਾਂਗ ਭਾਰਤ ਦੀ ਇਹ 21ਵੀਂ ਸਦੀ ਵੀ ਇੰਨਾ ਢੋਂਗੀ ਤਾਂਤਰਿਕਾਂ ਅਤੇ ਆਖੌਤੀ ਸਾਧਾਂ ਨੂੰ ਹੀ ਰੱਬ ਮੰਨਕੇ ਪਤਿਆਉਣ ਵਿੱਚ ਗੁਜ਼ਰ ਜਾਵੇ।

 

✍️ ਰਣਜੀਤ ਸਿੰਘ ਹਿਟਲਰ 

 

ਕਿਸਾਨ ਬੀ ਕੇ ਯੂ ਰਾਜੇਵਾਲ ਵੱਲੋਂ  ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਅੱਜ 20 ਜੁਲਾਈ ਨੂੰ ਸੜਕਾਂ ਤੇ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸ਼ਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ .ਛੀਨੀਵਾਲ ਕਲਾਂ,

ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਸਰਕਾਰ ਦੀਆਂ ਹਦਾਇਤਾਂ ਦੀ ਪਾਲਣ ਕਰਕੇ ਅੈਸ.ਡੀ.ਅੈਮ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਿਸਾਨ ਆਗੂਆਂ ਤੇ ਵਰਕਰਾਂ ਵੱਲੋਂ ਜਥੇਬੰਦੀ ਦੇ ਸੂਬਾ ਕਮੇਟੀ ਦੇ ਸੱਦੇ ਓੁਪਰ ਕੇਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਸ ਲਾਗੂ ਕਰਨ ਅਤੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਨੂੰ ਵਾਪਸ ਕਰਵਾਉਣ ਨੂੰ ਲੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਅੱਜ 20 ਜੁਲਾਈ ਨੂੰ ਕਿਸਾਨਾਂ ਵੱਲੋਂ ਟਰੈਕਟਰ ਸੜ੍ਕਾ ਓੁਪਰ ਖੜੇ ਕਰਕੇ ਰੋਸ ਪ੍ਦਸਨ ਕਰਕੇ ਰਾਜ ਭਰ ਅੰਦਰ ਅੈਸ.ਡੀ.ਅੈਮਾ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਅੰਦਰ ਝੰਡਾ ਮਾਰਚ ਕਰਕੇ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਪ੍ਰਧਾਨ ਜਗਤਾਰ ਸਿੰਘ ਧਾਲੀਵਾਲ ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ ਜਨਰਲ ਸਕੱਤਰ ਅਜਮੇਰ ਸਿੰਘ ਹੁੰਦਲ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਕੇ  ਕਿਸਾਨ ਵਿਰੋਧੀ ਲਏ ਜਾ ਰਹੇ ਫ਼ੈਸਲਿਆਂ ਦੇ ਖਿਲਾਫ ਜਥੇਬੰਦੀ ਤੇ ਸੂਬਾ ਕਮੇਟੀ ਦੇ ਸੱਦੇ ਉੱਪਰ 20 ਜੁਲਾਈ ਸੋਮਵਾਰ ਨੂੰ ਸਵੇਰੇ ਦਸ ਤੋਂ ਦੁਪਿਹਰ ਇਕ ਵਜੇ ਤੱਕ ਤਿੰਨ ਘੰਟੇ ਕਿਸਾਨ ਆਪਣੇ ਟਰੈਕਟਰ ਰਾਏਕੋਟ ਤੋਂ ਬਰਨਾਲਾ ਮੇਨ ਰੋਡ ਉਪਰ ਖੜੇ ਕਰਕੇ ਕੇਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਇਹ ਡੀ ਬਰਨਾਲਾ ਨੂੰ ਮੰਗ ਪੱਤਰ ਦੇਣ ਸਬੰਧੀ ਪਿੰਡ ਗਹਿਲ ਛੀਨੀਵਾਲ ਕਲਾਂ ਮੂੰਮ ਬੀਹਲਾ ਕੁਰੜ੍ ਲੋਹਗੜ੍ਹ ਤੋਂ ਇਲਾਵਾ ਹੋਰ ਵੱਖ ਵੱਖ ਪਿੰਡਾਂ ਅੰਦਰ ਝੰਡਾ ਮਾਰਚ ਕਰਕੇ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਦੇਂਦੀਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਤੇ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਐਸਡੀਐਮ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਕਿਹਾ ਕਿ ਜਥੇਬੰਦੀ ਵੱਲੋਂ ਪਿੰਡ ਬਲਾਕ ਤੇ ਜ਼ਿਲ੍ਹਾ ਪੱਧਰ ਤੱਕ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਉਨਾ ਉਨ੍ਹਾਂ ਕਿਹਾ ਕਿ ਜਥੇਬੰਦੀ ਦੇ   ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਕਿਸਾਨਾਂ ਲਾਉਣ ਨਾਲ ਲੈ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਡੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਜੇਕਰ ਕੇਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਪਾਰਲੀਮੈਂਟ ਵਿੱਚ ਪਾਸ ਹੋ ਜਾਂਦਾ ਹੈ ਤਾਂ ਫਿਰ ਕਾਨੂੰਨ ਬਣ ਗਏ ਤਾਂ ਪੰਜਾਬ ਦੀਆ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਪੰਜਾਬ ਦਾ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਵੱਸ ਪੈ ਜਾਵੇਗਾ। ,ਉਨਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਮੱਕੀ ਦੀ ਐਮ ਐਸ ਪੀ 1850 ਰੁਪਏ ਮਿੱਥੀ ਹੈ ਉਨਾ ਨੇ ਕਿਹਾ ਕਿ ਮੰਡੀਆ ਵਿਚ ਸਰਕਾਰ ਦੀ ਖਰੀਦ ਨਾ ਹੋਣ ਕਰਕੇ ਪੰਜਾਬ ਦਾ ਕਿਸਾਨ 600 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਵੇਚਣ ਲਈ ਮਜਬੂਰ ਹੋ ਰਹੇ ਹਨ ਉਨਾ ਨੇ ਕਿਹਾ ਕਿ ਦੇਸ਼ ਅੰਦਰ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਮੂੰਹਾਂ ਉਪਰ ਮਾਸਕ ਬੰਨ ਕੇ ਅੱਜ 20 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਪਿੰਡ ਛੀਨੀਵਾਲ ਕਲਾਂ ਦੀ ਦਾਣਾ ਮੰਡੀ ਤੋਂ ਟਰੈਕਟਰਾ ਤੇ ਸਵਾਰ ਹੋ ਕਿ ਰੋਸ ਮਾਰਚ ਕਰਕੇ ਜਥੇਬੰਦੀ ਦਾ ਵਫਦ ਐੱਸ ਡੀ ਐੱਮ  ਬਰਨਾਲਾ ਨੂੰ ਮੰਗ ਪੱਤਰ ਲਈ ਰਵਾਨਾ ਹੋਵੇਗਾ।ਉਨ੍ਹਾਂ ਸਮੂਹ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕੇਂਦਰ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਇਸ ਮੌਕੇ ਉਨ੍ਹਾਂ ਨਾਲ ਯੂਨੀਅਨ ਦੇ ਬਲਾਕ ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ,ਦਰਬਾਰਾ ਸਿੰਘ ਗਹਿਲ, ਜੱਗਾ ਸਿੰਘ ਗਹਿਲ ,ਜਗਤਾਰ ਸਿੰਘ ਛੀਨੀਵਾਲ ਕਲਾ, ਸਾਧੂ ਸਿੰਘ, ਹਾਕਮ ਸਿੰਘ ਕੁਰੜ, ਬਹਾਲ ਸਿੰਘ ਕੁਰੜ ਆਦਿ ਆਗੂ ਹਾਜ਼ਰ ਸਨ

ਕਿਸਾਨਾਂ - ਮਜਦੂਰਾਂ ਅੌਰਤਾਂ ਦੀ ਸਾਂਝੀ ਜੋਟੀ ਨੇ ਵਰਵਰਾ ਰਾਓ ਤੇ ਹੋਰ ਬੁੱਧੀਜੀਵੀਅਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ

ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ 'ਤੇ ਤੇਲਗੂ ੲਿਨਕਲਾਬੀ ਕਵੀ ਵਰਵਰਾ ਰਾਓ ਦੀ ਰਿਹਾੲੀ ਲੲੀ ਕਿਸਾਨ ਅਾਗੂ ਮਨਜੀਤ ਧਨੇਰ ਦੀ ਅਗਵਾੲੀ ਵਿੱਚ ਗਾਗੇਵਾਲ ਦੇ ਖੇਤਾਂ ਵਿੱਚ ਕਿਸਾਨਾਂ ਮਜ਼ਦੂਰਾਂ ਅੌਰਤਾਂ ਨੇ ਅਾਵਾਜ਼ ਬੁਲੰਦ ਕੀਤੀ। ਸੰਬੋਧਨ ਕਰਦਿਅਾਂ ਕਿਸਾਨ ਅਾਗੂ ਨੇ ਕਿਹਾ ਕਿ ਵਰਵਰਾ ਰਾਓ 80 ਸਾਲ ਤੋਂ ਵੱਧ ੳੁਮਰ ਦੇ ਹਨ, ੳੁਨ੍ਹਾਂ ਦੀ ਜ਼ਮਾਨਤ ਸਬੰਧੀ ਪ੍ਰਬੰਧ ਨੇ ਸੁਪਰੀਮ ਕੋਰਟ ਦੇ ਕੋਵਿਡ 19 ਸਬੰਧੀ ਜ਼ਮਾਨਤ ਕਰਨ ਦੇ ਹੁਕਮਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ। ੳੁਨ੍ਹਾਂ ਦੀ ਸਿਹਤ 'ਚ ਵਿਗਾੜ ਹਨ, ਅੰਤ ਹਸਪਤਾਲ ਭਰਤੀ ਕਰਵਾੲਿਅਾ ਹੈ ਪਰ ਜ਼ਮਾਨਤ ਨਹੀਂ ਦਿੱਤੀ। ਲੋਕਾਂ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਬਦਲੇ ਬੁੱਧੀਜੀਵੀਅਾਂ ਨੂੰ ਝੂਠੇ ਕੇਸਾਂ 'ਚ ਫਸਾੲਿਅਾ ਜਾ ਰਿਹਾ ਜੋ ਸਰਾਸਾਰ ਧੱਕੇਸ਼ਾਹੀ ਹੈ। ਅੈਡਵੋਕੇਟ ਸੁਧਾ ਭਾਰਦਵਾਜ, ੲਿਕਨਾਮਿਕ ਅੈਡ ਪੋਲਟੀਕਲ ਵੀਕਲੀ ਦੇ ਸੰਪਾਦਕ ਗੌਤਮ ਨਵਲੱਖਾ ਵਰਗੀਅਾਂ ਹੋਰ ਲੋਕਪੱਖੀ ਸਖ਼ਸ਼ੀਅਤਾਂ ਨੂੰ ਝੂਠੇ ਕੇਸ ਪਾ ਜੇਲ੍ਹਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ੳੁਨ੍ਹਾਂ ਬੁੱਧੀਜੀਵੀਅਾਂ ਨੂੰ ਰਿਹਾਅ ਕਰਨ ਲੲੀ ਖੇਤਾਂ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਅਵਾਜ਼ ਬਣਨ ਦੀ ਅਪੀਲ ਕੀਤੀ।

ਜ਼ਿਲ੍ਹਾ ਬਰਨਾਲਾ ਅੰਦਰ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਹਸਪਤਾਲ ,ਯੂਨੀਵਰਸਿਟੀ, ਕਾਲਜ ਅਤੇ ਆਸ਼ਰਮ ਖੋਲ੍ਹਿਆ ਜਾਵੇਗਾ-.ਦਵਿੰਦਰ  ਸਿੰਘ ਬੀਹਲਾ

ਬੀਹਲਾ ਨੇ ਮੌਕੇ ਤੇ ਹੀ ਪ੍ਰਬੰਧਕਾਂ ਨੂੰ ਆਪਣੇ ਵੱਲੋਂ ਐਂਬੂਲੈਂਸ ਭੇਜਣ ਦਾ ਵਿਸ਼ਵਾਸ ਦਵਾਇਆ  

ਮਹਿਲ ਕਲਾਂ /ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ ) ਅੈਨ ਆਰ ਆਈ ਤੇ ਸੀਨੀਅਰ  ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਲੁਧਿਆਣਾ -ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਵਿਖੇ ਬਣੇ ਬਿਰਧਾ ਆਸ਼ਰਮ ਦਾ ਦੌਰਾ ਕਰਕੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਆਸ਼ਰਮਾਂ ਵਿਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬਿਰਧ ਆਸ਼ਰਮ ਸੇਵਾ ਸੁਸਾਇਟੀ ਰਜਿ. ਮਹਿਲ ਕਲਾਂ ਦੇ ਮੁੱਖ ਪ੍ਰਬੰਧਕ ਲਖਵੀਰ ਸਿੰਘ ਗੰਗੋਹਰ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਐਨ ਆਰ ਆਈ ਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੂੰ ਆਸ਼ਰਮ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਬੁਢਾਪੇ  ਦੀ ਜ਼ਿੰਦਗੀ ਹੰਢਾ ਰਹੇ ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਬੁਢਾਪੇ ਦੇ ਬਜ਼ੁਰਗਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਬਿਰਧ ਆਸ਼ਰਮ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਵਿੱਚ ਪਿੰਡਾਂ ਵਿੱਚੋਂ ਬੇਸਹਾਰਾ ਬਜ਼ੁਰਗਾਂ ਨੂੰ ਲਿਆਉਣ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਾਰੇ ਆਸ਼ਰਮ ਚੱਲ ਰਿਹਾ ਹੈ ਤੇ  ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਪਿੰਡਾਂ ਵਿੱਚੋਂ ਬਜ਼ੁਰਗਾਂ ਨੂੰ ਲਿਆਉਣ ਲਈ ਆਸ਼ਰਮ ਵਿੱਚ ਐਂਬੂਲੈਂਸ ਦੀ ਇੱਕ ਵੱਡੀ ਘਾਟ ਹੈ । ਇਸ ਮੌਕੇ ਮੁੱਖ ਪ੍ਰਬੰਧਕ ਭਾਈ ਲਖਵੀਰ ਸਿੰਘ ਗੰਗੋਹਰ ਦੀ ਅਗਵਾਈ ਹੇਠ  ਪ੍ਰਬੰਧਕਾਂ ਵੱਲੋਂ ਅੈਨ.ਆਰ.ਆਈ ਤੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੂੰ ਬਿਰਧ ਆਸ਼ਰਮ ਵਿੱਚ ਐਂਬੂਲੈਂਸ ਗੱਡੀ ਦਾ ਪ੍ਰਬੰਧ ਕਰਨ ਲਈ ਆਪਣਾ ਇਕ ਮੰਗ ਪੱਤਰ ਦਿੱਤਾ। ਉਨ੍ਹਾਂ ਇਸ ਮੌਕੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਐਂਬੂਲੈਂਸ ਗੱਡੀ ਪਹਿਲ ਦੇ ਅਧਾਰ  ਤੇ ਭੇਜੀ ਜਾਵੇਗੀ । ਇਸ ਮੌਕੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਸੁਪਨਾ ਜ਼ਿਲ੍ਹਾ ਬਰਨਾਲਾ ਅੰਦਰ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਵਧੀਆ ਹਸਪਤਾਲ, ਯੂਨੀਵਰਸਿਟੀ ,  ਕਾਲਜ ਅਤੇ ਆਸ਼ਰਮ ਖੋਲ੍ਹਣਾ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਇੱਕ ਨੰਬਰ ਦਾ ਜ਼ਿਲ੍ਹਾ ਬਣਾਇਆ ਜਾਵੇਗਾ । ਇਸ ਮੌਕੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਸਮਾਜ ਸੇਵੀ ਤੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦਾ ਬਿਰਧ ਆਸ਼ਰਮ ਨੂੰ ਐਂਬੂਲੈਂਸ ਗੱਡੀ ਭੇਜਣ ਦੇ ਵਿਸ਼ਵਾਸ ਦਵਾਏ ਜਾਣ ਬਦਲੇ ਧੰਨਵਾਦ ਕਰਦਿਆਂ ਉਨ੍ਹਾਂ ਦਾ  ਸਨਮਾਨ ਕੀਤਾ । ਇਸ ਮੌਕੇ ਐਡਵੋਕੇਟ ਵਿਸ਼ਾਲ ਸ਼ਰਮਾ, ਜੋਗਿੰਦਰ ਸਿੰਘ ਢਿੱਲੋਂ ,ਸੰਸਾਰ ਸਿੰਘ ਛੀਨੀਵਾਲ, ਅਜੀਤ ਸਿੰਘ ਹਰਦਾਸਪੁਰਾ ,ਡਾਕਟਰ ਗੁਰਪ੍ਰੀਤ ਸਿੰਘ ਨਾਹਰ, ਬੂਟਾ ਸਿੰਘ ਪਾਲ ਤੋਂ ਇਲਾਵਾ ਹੋਰ ਪ੍ਰਬੰਧਕ ਵੀ ਹਾਜ਼ਰ ਸਨ ।

ਥਾਣਾ ਸਦਰ ਬਰਨਾਲਾ ਵਿਖੇ ਖ਼ੁਦਕੁਸ਼ੀ ਮਾਮਲੇ ਵਿੱਚ ਭਰਾ, ਭਰਜਾਈ ,ਭੈਣ ਤੇ ਜੀਜੇ ਖਿਲਾਫ਼ ਮਾਮਲਾ ਦਰਜ- ਐੱਸ ਐੱਚ ਓ ਢਿੱਲੋਂ 

ਬਰਨਾਲਾ,ਜੁਲਾਈ 2020(ਗੁਰਸੇਵਕ ਸਿੰਘ ਸੋਹੀ)- ਥਾਣਾ ਸਦਰ ਦੇ ਐੱਸ ਐੱਚ ਓ ਬਲਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸੁਖਵਿੰਦਰ ਕੌਰ ਨੇ ਬਿਆਨ ਦਰਜ ਕਰਵਾਏ ਸਨ ਕਿ  ਮੇਰੈ ਘਰਵਾਲਾ  ਸੰਜੀਵ ਕੁਮਾਰ ਜੋ  ਪਿੰਡ ਭਿੰਡਰਾਂ  ਵਿਖੇ ਫੈਕਟਰੀ ਵਿੱਚ ਕੰਮ ਕਰਦੇ ਸਨ। ਅਸੀਂ ਪਤੀ ਪਤਨੀ  ਫੈਕਟਰੀ ਦੇ ਨੇੜੇ ਪੈਂਦੇ ਪਿੰਡ ਕਲੌਦੀ ਵਿਖੇ ਤਕਰੀਬਨ 8-9 ਮਹੀਨੇ  ਕਰੀਬ ਕਿਰਾਏ ਤੇ ਰਹਿੰਦੇ ਸੀ।  ਮੇਰੇ ਜੇਠ ਜਸਵੀਰ ਕੁਮਾਰ ਤੇ ਉਸ ਦੀ ਪਤਨੀ ਸਰੋਜ ਰਾਣੀ , ਮੇਰੀ ਨਨਦ ਸੁਨੀਤਾ ਰਾਣੀ ਉਰਫ ਬਿੰਦਰ  ਤੇ ਉਸ ਦੇ ਪਤੀ ਦੀਪਕ ਕੁਮਾਰ ਵਾਸੀ ਧੌਲਾ ਦੇ ਕਹਿਣ ਤੇ ਅਸੀਂ 10/7/2020 ਆਪਣੇ ਜੱਦੀ ਪਿੰਡ ਸੇਖਾ (ਬਰਨਾਲਾ)  ਵਿਖੇ ਆ ਗਏ । ਜਦੋਂ ਅਸੀਂ ਆਪਣੇ ਘਰ ਆ ਕੇ ਸਾਮਾਨ ਰੱਖਣ ਲੱਗੇ ਤਾਂ ਮੇਰੇ ਜੇਠ ਜਸਵੀਰ ਕੁਮਾਰ ਨੇ ਘਰ ਵਿੱਚ ਸਾਮਾਨ ਨਹੀਂ ਰੱਖਣ ਦਿੱਤਾ ਅਤੇ ਮੇਰੇ ਘਰ ਵਾਲੇ ਦੇ ਥੱਪੜ ਮਾਰ ਕੇ ਕਹਿਣਾ ਲੱਗਾ ਕਿ ਇਹ ਤਾਂ ਮੇਰੀ ਜਗ੍ਹਾ ਹੈ, ਜੋ ਮੈਨੂੰ ਪਹਿਲਾਂ ਵੇਚ ਦਿੱਤੀ ਸੀ । ਜਿਸ ਤੋਂ ਬਾਅਦ ਅਸੀਂ ਗੁਆਂਢੀਆਂ ਦੇ ਘਰ ਰਾਤ ਕੱਟੀ ਤੇ ਅਗਲੇ ਦਿਨ ਅਸੀਂ ਮੇਰੇ ਜੇਠ ਜਸਵੀਰ ਕੁਮਾਰ ਦੇ ਘਰ ਹਿੱਸੇ ਦੀ ਮੰਗ ਕਰਨ ਗਏ ਤਾਂ ਉਹ ਸਾਡੇ ਨਾਲ ਝਗੜਾ ਕਰਨ ਲੱਗ ਪਿਆ  । ਜਿਸ ਤੋਂ ਬਾਅਦ ਮੇਰਾ ਪਤੀ ਸੰਜੀਵ ਕੁਮਾਰ 11-7-2020 ਨੂੰ ਕਰੀਬ 3 ਵਜੇ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਚਲਾ ਗਿਆ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਜਦ ਉਹ ਘਰ ਨਾ ਆਇਆ ਤਾਂ ਅਸੀਂ ਆਪਣੇ ਤੌਰ ਤੇ ਕਾਫੀ ਭਾਲ ਕੀਤੀ।  ਜਿਸ ਸਬੰਧੀ 12-07-2020 ਨੂੰ ਥਾਣਾ ਸਦਰ  ਬਰਨਾਲਾ ਵਿਖੇ ਸੰਜੀਵ ਕੁਮਾਰ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾ ਦਿੱਤੀ ਅਤੇ 14-07-2020  ਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਸ੍ਰੀ ਅਨੰਦਪੁਰ ਸਾਹਿਬ ਨੇੜੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਨੱਕੀਆਂ ਫੈਰਵੇ ਪੁੱਲ , ਕੀਰਤਪੁਰ ਸਾਹਿਬ ਨੇੜਿਓਂ ਮਿਲੀ । ਪੀੜਤਾ ਨੇ ਦੱਸਿਆ ਕਿ ਮੇਰੇ ਪਤੀ ਸੰਜੀਵ ਕੁਮਾਰ ਨੇ ਮੇਰੇ ਜੇਠ, ਉਸ ਦੀ ਪਤਨੀ , ਨਾਨਾਣ ਤੇ ਉਸ ਦੇ ਪਤੀ  ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਹੈ।  ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨਾਂ ਤੇ ਮਿ੍ਤਕ ਦੇ ਭਰਾ ਜਸਵੀਰ ਕੁਮਾਰ, ਭਰਜਾਈ ਸਰੋਜ ਰਾਣੀ ,ਭੈਣ ਸੁਨੀਤਾ ਰਾਣੀ ਉਰਫ ਬਿੰਦਰ ਅਤੇ ਜੀਜਾ ਦੀਪਕ ਕੁਮਾਰ ਖਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਧਾਰਾ 306 ਆਈਪੀਸੀ ਮੁਕੱਦਮਾ ਦਰਜ ਕਰ ਕੇ ਕੇਸ ਵਿਚ ਨਾਮਜਦ ਦੋਸੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੋਗਾ ਜਿਲ੍ਹੇ ਚ ਕਰੋਨਾ ਦਾ ਕਹਿਰ ਜਾਰੀ 15 ਨਵੇ ਮਾਮਲਿਆ ਦੀ ਹੋਈ ਪੁਸ਼ਟੀ

ਮੋਗਾ(ਜੱਜ ਮਸੀਤਾਂ) ਸ਼ਹਿਰ ਚ ਅਣਪਛਾਤੇ ਹਮਲਾਵਰਾਂ ਦੇ ਹੌਂਸਲੇ ਬੁਲੰਦ ਨਜ਼ਾਰ ਅਾ ਰਹੇ ਹਨ ਅਤੇ ਅੱਜ ਇਕ ਨੌਜਵਾਨ ਤੇ ਸ਼ਰੇਆਮ ਜਾਣ ਲੇਵਾ ਹਮਲਾ ਕੀਤਾ ਗਿਅਾ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਬੁੱਟਰ ਚ ਅੱਜ 3 ਅਣ ਪਛਤਾਇਆ ਵੱਲੋਂ ਟਰੈਕਟਰ ਤੇ ਜਾ ਰਹੇ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਇਸ ਦੌਰਾਨ ਟਰੈਕਟਰ ਤੇ ਸਵਾਰ ਨੌਜਵਾਨ ਜਖਮੀ ਹੋ ਗਿਅਾ ਅਤੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਂਇਆ ਗਿਆ ਫਿਲਹਾਲ ਸਿਵਲ ਹਸਪਤਾਲ ਚ ਪੁਲਸ ਮੋਜੂਦ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਖਮੀਂ ਹੋਏ ਨੌਜਵਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਦਿਨੀਂ ਸ਼ੋਅਰੂਮ ਮਾਲਕ ਦਾ ਕਾਤਲ  ਕੀਤਾ ਸੀ ਓਹਨਾਂ ਨੇ ਹੀ ਅੱਜ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੈ ਅਤੇ ਮੋਟਰ ਸਾਈਕਲ ਤੇ ਆਏ ਨੌਜਵਨਾਂ ਵਲੋਂ 15ਤੋਂ 16 ਫ਼ ਇ ਰ ਕੀਤੇ ਗਏ ਹਨ ਦਸਣ ਯੋਗ  ਹੈ ਕਿ 3 ਦਿਨ ਪਹਿਲਾਂ ਹੀ ਮੋਗਾ ਚ  ਇਕ ਸ਼ੋ ਰੂਮ ਮਾਲਕ ਦਾ ਸ਼ੋਅ ਰੂਮ  ਅੰਦਰ  2 ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜੁੰਮੇਵਾਰੀ ਇੱਕ ਵਿਆਕਤੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਲਈ ਗਈ ਸੀ |ਮੋਗਾ (ਜੱਜ ਮਸੀਤਾਂ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਮੋਗਾ ਜ਼ਿਲ੍ਹੇ 'ਚ 16 ਜਾਣਿਆਂ ਦੀ ਕੋਰੋਨਾ ਰਿਪੋਰਟ ਜਾਣਕਾਰੀ ਮੁਤਾਬਕ ਕੱਲ ਜ਼ਿਲ੍ਹਾ ਮੋਗਾ 'ਚੋਂ 15 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 5 ਕੈਦੀ, 2 ਪੁਲਸ ਕਾਮੇ, ਇਕ ਬਾਹਰੋਂ ਆਇਆ ਵਿਅਕਤੀ ਤੇ 6 ਵਿਅਕਤੀ ਉਹ ਹਨ, ਜਿਨ੍ਹਾਂ ਦੇ ਸ਼ੱਕ ਦੇ ਆਧਾਰ 'ਤੇ ਕੋਰੋਨਾ ਸੈਂਪਲ ਲਏ ਗਏ ਸਨ ਅਤੇ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਇਆ ਹੈ।

ਨੌਜੁਆਨ ਨੂੰ ਸ਼ਰੇਆਮ ਮਾਰੀਆ ਗੋਲੀਆਂ

ਮੋਗਾ, ਜੁਲਾਈ 2020 (ਜੱਜ ਮਸੀਤਾਂ) ਸ਼ਹਿਰ ਚ ਅਣਪਛਾਤੇ ਹਮਲਾਵਰਾਂ ਦੇ ਹੌਂਸਲੇ ਬੁਲੰਦ ਨਜ਼ਾਰ ਅਾ ਰਹੇ ਹਨ ਅਤੇ ਅੱਜ ਇਕ ਨੌਜਵਾਨ ਤੇ ਸ਼ਰੇਆਮ ਜਾਣ ਲੇਵਾ ਹਮਲਾ ਕੀਤਾ ਗਿਅਾ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਬੁੱਟਰ ਚ ਅੱਜ 3 ਅਣ ਪਛਤਾਇਆ ਵੱਲੋਂ ਟਰੈਕਟਰ ਤੇ ਜਾ ਰਹੇ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਇਸ ਦੌਰਾਨ ਟਰੈਕਟਰ ਤੇ ਸਵਾਰ ਨੌਜਵਾਨ ਜਖਮੀ ਹੋ ਗਿਅਾ ਅਤੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਂਇਆ ਗਿਆ ਫਿਲਹਾਲ ਸਿਵਲ ਹਸਪਤਾਲ ਚ ਪੁਲਸ ਮੋਜੂਦ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਖਮੀਂ ਹੋਏ ਨੌਜਵਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਦਿਨੀਂ ਸ਼ੋਅਰੂਮ ਮਾਲਕ ਦਾ ਕਾਤਲ  ਕੀਤਾ ਸੀ ਓਹਨਾਂ ਨੇ ਹੀ ਅੱਜ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੈ ਅਤੇ ਮੋਟਰ ਸਾਈਕਲ ਤੇ ਆਏ ਨੌਜਵਨਾਂ ਵਲੋਂ 15ਤੋਂ 16 ਫ਼ ਇ ਰ ਕੀਤੇ ਗਏ ਹਨ ਦਸਣ ਯੋਗ  ਹੈ ਕਿ 3 ਦਿਨ ਪਹਿਲਾਂ ਹੀ ਮੋਗਾ ਚ  ਇਕ ਸ਼ੋ ਰੂਮ ਮਾਲਕ ਦਾ ਸ਼ੋਅ ਰੂਮ  ਅੰਦਰ  2 ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜੁੰਮੇਵਾਰੀ ਇੱਕ ਵਿਆਕਤੀ ਵੱਲੋਂ  ਫੇਸਬੁੱਕ ਤੇ ਪੋਸਟ ਪਾ ਕੇ ਲਈ ਗਈ ਸੀ |

ਪੰਜਾਬ ਪੁਲਿਸ ਨੇ ਲੋਕਾਂ ਨੂੰ 'ਟਿਕ ਟਾਕ ਪ੍ਰੋ' ਐਪ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ

ਚੰਡੀਗੜ੍ਹ ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਪੁਲਿਸ ਨੇ ਲੋਕਾਂ ਨੂੰ 'ਟਿਕ ਟਾਕ ਪ੍ਰੋ' ਐਪ ਨੂੰ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ ਹੈ। ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਹਾਲ ਹੀ 'ਚ ਭਾਰਤ 'ਚ ਬੈਨ ਕੀਤੇ ਜਾ ਚੁੱਕੇ ਚਾਈਨੀਜ਼ ਐਪ 'ਟਿਕ ਟਾਕ' ਦਾ ਨਵਾਂ ਵਰਜਨ ਦੱਸ ਕੇ ਪ੍ਰਚਾਰਿਆ ਜਾ ਰਿਹਾ ਇਹ ਐਪ ਲੋਕਾਂ ਦੇ ਬੈਂਕ ਬੈਲੇਂਸ 'ਚ ਸੰਨ੍ਹ ਲਾ ਸਕਦਾ ਹੈ ਜਾਂ ਫਿਰ ਕਿਸੇ ਦੂਜੀ ਤਰ੍ਹਾਂ ਨਾਲ ਵਿੱਤੀ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ਨੇ ਕੁਝ ਦਿਨ ਪਹਿਲਾਂ 'ਟਿਕ ਟਾਕ' ਸਮੇਤ 59 ਚਾਈਨੀਜ਼ ਐਪਲੀਕੇਸ਼ਨਜ਼ ਬੈਨ ਕਰ ਦਿੱਤੀਆਂ ਸਨ। ਹੁਣ ਸਾਈਬਰ ਠੱਗ ਲੋਕਾਂ ਨੂੰ ਆਨ ਲਾਈਨ ਸੰਦੇਸ਼ ਭੇਜ ਕੇ ਕਹਿ ਰਹੇ ਹਨ ਕਿ 'ਟਿਕ ਟਾਕ ਪ੍ਰਰੋ' ਨਾਂ ਤੋਂ ਇਹ ਐਪ ਦੁਬਾਰਾ ਉਪਲਬਧ ਹੋ ਚੁੱਕਾ ਹੈ। ਇਸ ਮੈਸੇਜ ਨਾਲ ਯੂਆਰਐੱਲ ਵੀ ਭੇਜਿਆ ਜਾ ਰਿਹਾ ਹੈ। ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਲੋਕ ਅਜਿਹੀ ਕਿਸੇ ਵੀ ਐਪਲੀਕੇਸ਼ਨ ਨੂੰ ਡਾਊਨਲੋਡ ਨਾ ਕਰਨ। ਸੈੱਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਐਪ ਦਾ ਗੂਗਲ ਪਲੇਅ ਸਟੋਰ ਤੇ ਐਪ ਸਟੋਰ 'ਤੇ ਨਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਐਪ ਫਰਜ਼ੀ ਹੈ।  

 

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬਿੱਟੂ ਦੇ ਮਾਮਲੇ ਚ ਤਫ਼ਤੀਸ਼ੀ ਅਫਸਰ ਬਦਲ ਕੇ ਐੱਸਪੀ ਸੰਗਰੂਰ ਸਿੱਧੂ ਨੂੰ ਕਮਾਨ ਸੌਂਪੀ 

 ਮੋਹਤਬਰਾਂ ਨੇ ਕਿਹਾ ਬਿੱਟੂ ਤੇ ਨਸ਼ੀਲਾ ਪਾਊਡਰ ਗਲਤ ਪਾਇਆ ਗਿਆ        

ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਦਸਮੇਸ਼ ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ਖਿਲਾਫ ਬੀਤੇ ਕੁਝ ਮਹੀਨੇ ਪਹਿਲਾਂ ਪੁਲਿਸ ਵੱਲੋਂ ਦਰਜ ਕੀਤੇ ਪਰਚੇ ਚ ਇੰਨਸਾਫ਼ ਲੈਣ ਲਈ ਬਿੱਟੂ ਦੀ ਪਤਨੀ ਤੇ ਰਿਸ਼ਤੇਦਾਰਾਂ ਵੱਲੋਂ ਮਾਣਯੋਗ ਪੰਜਾਬ ਅੈਡ ਹਰਿਆਣਾ ਹਾਈਕੋਰਟ ਚ ਸ਼ਰਨ ਲਈ ਗਈ। ਅਰਸ਼ਦੀਪ ਸਿੰਘ ਬਿੱਟੂ ਦੀ ਪਤਨੀ ਬੀਬੀ ਸੁਖਪਾਲ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਮਾਰਚ 2020 ਨੂੰ ਸੀਆਈਏ ਸਟਾਫ਼ ਦੇ ਬਲਜੀਤ ਸਿੰਘ ਤੇ ਪੁਲਿਸ ਪਾਰਟੀ ਨੇ ਉਨ੍ਹਾਂ ਦੇ ਘਰ ਰੇਡ ਕੀਤੀ ਗਈ ,ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਬਿੱਟੂ ਤੇ ਪੰਜ ਸਾਥੀਆਂ ਵਿਰੁੱਧ ਧਾਰਾ 307, 25 ਆਰਮਜ਼ ਐਕਟ ਅਤੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪਰ ਪੁਲਿਸ ਵੱਲੋਂ ਬਿੱਟੂ ਉਪਰ ਨਾਜਾਇਜ਼ ਤੌਰ ਤੇ 290 ਗ੍ਰਾਮ ਨਸ਼ੀਲਾ ਪਾਊਡਰ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਇਨਸਾਫ ਲੈਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਨੰਬਰ ਸੀ.ਆਰ .ਐਮ- ਐਮ ਨੰਬਰ 13952ਆਫ 2020 ਤੇ ਸੁਣਵਾਈ ਕਰਦਿਆਂ ਡੀ.ਜੀ.ਪੀ ਪੰਜਾਬ ਪੁਲਿਸ ਨੂੰ ਤਫਤੀਸੀ ਅਫ਼ਸਰ ਬਦਲਣ ਦੇ  ਹੁਕਮਾਂ ਤੋਂ ਬਾਅਦ ਇਸ ਮਾਮਲੇ ਦੀ ਤਫਤੀਸ਼ ਹੁਣ ਐੱਸਪੀ ਸੰਗਰੂਰ ਗੁਰਮੀਤ ਸਿੰਘ ਸਿੱਧੂ(ਪੀ.ਬੀ.ਆਈ, ਓ.ਸੀ.ਸੀ.ਡਬਲ ਯੂ ਅਤੇ ਨਾਰਕੋਟਿਕਸ ਨੂੰ ਸੌਂਪੀ ਗਈ ਹੈ।ਬਿੱਟੂ ਦੀ ਪਤਨੀ ਸੁਖਪਾਲ ਕੌਰ ਦੇ ਨਾਲ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ, ਪੰਚਾਇਤ ਸੰਮਤੀ ਮਹਿਲ ਕਲਾਂ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਹੈਰੀ,ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਬਲਜੀਤ ਸਿੰਘ ਨਿਹਾਲੂਵਾਲ , ਸਾਬਕਾ ਵਾਇਸ ਚੇਅਰਮੈਨ ਰੂਬਲ ਗਿੱਲ ਕੈਨੇਡਾ,ਸੀਨੀਅਰ ਅਕਾਲੀ ਆਗੂ ਰਿੰਕਾ ਕੁਤਬਾ- ਬਾਹਮਣੀਆਂ, ਸਰਪੰਚ ਮਨਜੀਤ ਕੌਰ ਕਲਾਲਾ, ਸਰਪੰਚ ਬਲੌਰ ਸਿੰਘ ਤੋਤੀ ਮਹਿਲ ਕਲਾਂ,ਸਰਪੰਚ ਕੁਲਦੀਪ ਸਿੰਘ ਗੁਰਮ,ਹਰਜਿੰਦਰ ਸਿੰਘ ਸੋਹੀ ਠੁੱਲੀਵਾਲ ,ਟਰੱਕ ਯੂਨੀਅਨ ਦੇ ਮੈਨੇਜਰ ਸਮਰੱਥ ਸਿੰਘ ਮਹਿਲ ਖ਼ੁਰਦ, ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ,ਸਰਪੰਚ ਧਰਮਪਾਲ ਸਿੰਘ, ਇਕਬਾਲ ਸਿੰਘ ਖਿਆਲੀ, ਬੇਅੰਤ ਸਿੰਘ ਮਹਿਲ ਖ਼ੁਰਦ ਆਦਿ ਨੇ ਤਫ਼ਤੀਸ਼ੀ ਅਫ਼ਸਰ ਕੋਲ ਪੱਖ ਰੱਖਦਿਆਂ ਸਪਸ਼ਟ ਕੀਤਾ ਕਿ ਅਰਸ਼ਦੀਪ ਸਿੰਘ ਬਿੱਟੂ ਤੇ ਪੁਲਸ ਵੱਲੋਂ ਨਸ਼ੀਲਾ ਪਾਊਡਰ ਨਾਜਾਇਜ਼ ਪਾਇਆ ਗਿਆ ਹੈ। ਉਹ ਨਸ਼ੇ ਦੀ ਤਸਕਰੀ ਨਹੀਂ ਕਰਦਾ। ਐੱਸਪੀ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਤਫਤੀਸ ਸ਼ੁਰੂ ਕਰ ਦਿੱਤੀ ਹੈ, ਤੱਥਾਂ ਦੇ ਆਧਾਰ ਤੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ।

ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਬੀ.ਕੇ.ਯੂ ਰਾਜੇਵਾਲ ਵੱਲੋਂ 20ਜੁਲਾਈ ਨੂੰ ਸੜਕਾਂ ਤੇ ਟਰੈਕਟਰ ਖੜੇ ਕਰਨਗੇ- ਨਿਰਭੈ ਛੀਨੀਵਾਲ।

ਮਹਿਲ ਕਲਾ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪਿਛਲੇ ਸਮੇਂ ਦੌਰਾਨ ਕੇਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਮੰਡੀਆ ਤੋੜਨ ਲਈ ਜੋ ਆਰਡੀਨੈਂਸ ਜਾਰੀ ਕੀਤੇ ਗਏ ਹਨ ਅਤੇ ਬਿਜਲੀ(ਸੋਧ) ਬਿੱਲ 2020 ਜਾਰੀ ਕੀਤਾ ਹੈ, ਉਸ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਭਰਾ 20 ਜੁਲਾਈ ਨੂੰ  ਤਿੰਨ ਘੰਟੇ ਕਿਸਾਨ ਆਪਣੇ ਟਰੈਕਟਰ ਰਾਏਕੋਟ ਤੋਂ ਬਰਨਾਲਾ ਮੇਨ ਰੋਡ ਉਪਰ ਖੜੇ ਕਰਕੇ ਕੇਦਰ ਦੀ ਭਾਜਪਾ ਸਰਕਾਰ ਖਿਲਾਫ ਰੋਸ ਪ੍ਰਗਟ ਕਰਨਗੇ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਨੇ ਪਿੰਡ ਛੀਨੀਵਾਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾ ਨੇ ਦੱਸਿਆ ਕਿ ਸਾਡੀ ਜੱਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਵਿੱਚ ਰੋਸ ਪ੍ਰਗਟ ਕਰਨਗੇ।ਉਨ੍ਹਾਂ ਨੇ ਦੱਸਿਆ ਕਿ ਜੇਕਰ ਕੇਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਪਾਰਲੀਮੈਂਟ ਵਿੱਚ ਪਾਸ ਹੋ ਜਾਂਦਾ ਹੈ ਤਾਂ ਫਿਰ ਕਾਨੂੰਨ ਬਣ ਗਏ ਤਾਂ ਪੰਜਾਬ ਦੀਆ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਪੰਜਾਬ ਦਾ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਵੱਸ ਪੈ ਜਾਵੇਗਾ। ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਪੰਜਾਬ ਦੇ ਕਿਸਾਨਾਂ ,ਆੜਤੀਆ ਅਤੇ ਪੱਲੇਦਾਰਾਂ ਨੂੰ ਮੰਡੀ ਬੋਰਡ ਨੂੰ ਬਚਾਉਣ ਲਈ ਇਕਮੁੱਠ ਹੋ ਸੰਘਰਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਭਰਾ ਆਪ ਹੀ ਵੱਡੀ ਗਿਣਤੀ ਵਿਚ 20 ਜੁਲਾਈ ਨੂੰ ਸੜਕਾਂ ਉਪਰ ਆਪੋ ਆਪਣੇ ਟਰੈਕਟਰ ਖੜੇ ਕਰਕੇ ਕੇਦਰ ਦੀ ਮੋਦੀ ਸਰਕਾਰ ਖਿਲਾਫ ਡਟ ਕੇ ਰੋਸ ਪ੍ਰਗਟ ਕਰਨ । ਉਨਾ ਨੇ ਕਿਹਾ ਕਿ ਦੇਸ਼ ਅੰਦਰ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਆਪਣੇ ਮੂੰਹਾਂ ਉਪਰ ਮਾਸਕ ਬੰਨ ਕੇ ਆਉਣ ।ਉਨ੍ਹਾਂ ਨੇ ਦੱਸਿਆ ਕਿ 20 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਪਿੰਡ ਛੀਨੀਵਾਲ ਕਲਾਂ ਦੀ ਦਾਣਾ ਮੰਡੀ ਤੋਂ ਟਰੈਕਟਰਾ ਦਾ ਕਾਫਲਾ ਰੋਸ ਮਾਰਚ ਰਵਾਨਾ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ ਛੀਨੀਵਾਲ ਕਲਾਂ, ਜਨਰਲ ਸਕੱਤਰ ਅਜਮੇਰ ਸਿੰਘ ਹੁੰਦਲ, ਹਰਦੇਵ ਸਿੰਘ ਕਾਕਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਜਸਮੇਲ ਸਿੰਘ ਚੰਨਣਵਾਲ ਜਗਤਾਰ ਸਿੰਘ ਛੀਨੀਵਾਲ ਕਲਾ, ਸਾਧੂ ਸਿੰਘ, ਹਾਕਮ ਸਿੰਘ ਕੁਰੜ, ਬਹਾਲ ਸਿੰਘ ਕੁਰੜ ਆਦਿ ਆਗੂ ਹਾਜ਼ਰ ਸਨ ।

ਬੀ ਜੀ ਐੱਸ ਪਬਲਿਕ ਸਕੂਲ ਮਹਿਲ ਕਲਾਂ ਦੀ ਵਿਦਿਆਰਥਣ ਨੇ 96.4% ਅੰਕ  ਹਾਸਲ ਕਰਕੇ ਮਹਿਲ ਕਲਾਂ ਜ਼ੋਨ ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ।  

ਮਹਿਲ ਕਲਾਂ /ਬਰਨਾਲਾ ਜੁਲਾਈ 2020 -( ਗੁਰਸੇਵਕ ਸਿੰਘ ਸੋਹੀ )-ਸੀ ਬੀ ਐਸ ਈ ਬੋਰਡ ਵੱਲੋਂ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦੇ ਵਿਦਿਆਰਥੀਆਂ  ਵੱਲੋਂ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਡਾ ਹਿਮਾਂਸੂ ਦੱਤ ਨੇ ਦੱਸਿਆ ਕਿ ਸਕੂਲੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਰਾਜਵਿੰਦਰ ਸਿੰਘ ਨੇ 96.4%ਅੰਕ ਹਾਸਲ ਕਰਕੇ ਮਹਿਲ ਕਲਾਂ ਜ਼ੋਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਉਨ੍ਹਾਂ ਸਕੂਲ ਦੇ ਮਿਹਨਤੀ ਸਟਾਫ ਅਤੇ ਬੱਚਿਆਂ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਸਟਾਫ ਅਤੇ ਬੱਚਿਆਂ ਦੀ ਮਿਹਨਤ ਸਦਕਾ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ।ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਟਰੱਸਟੀ ਨਪਿੰਦਰ ਸਿੰਘ ਢਿੱਲੋਂ ,ਟਰੱਸਟੀ ਬਾਬਾ ਹਾਕਮ ਸਿੰਘ, ਬਾਬਾ ਕੇਵਲ ਕ੍ਰਿਸ਼ਨ, ਐਮ ਡੀ ਰਣਪ੍ਰੀਤ ਸਿੰਘ ਰਾਏ ਅਤੇ ਪ੍ਰਿੰਸੀਪਲ ਡਾ ਹਿਮਾਂਸੂ ਦੱਤ ਨੇ ਵਿਦਿਆਰਥੀਆਂ  ਦੇ ਸ਼ਾਨਦਾਰ ਨਤੀਜਿਆਂ ਲਈ ਉਨ੍ਹਾਂ ਦੇ ਮਾਤਾ ਪਿਤਾ ਅਤੇ ਸਮੂਹ ਸਕੂਲ ਅਧਿਆਪਕਾਂ ਨੂੰ ਵਧਾਈ  ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ । ਉਪਰੰਤ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।