You are here

ਪੰਜਾਬ

ਭਾਈ ਮੋਹਕਮ ਸਿੰਘ ਨੇ ਯੂਨਾਈਟਿਡ ਅਕਾਲੀ ਦਲ ਕੀਤਾ ਭੰਗ

ਸਾਥੀਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਕਬੂਲੀ

ਜਲੰਧਰ,ਜੁਲਾਈ 2020 , (ਹਰਜੀਤ ਸਿੰਘ ਵਿਰਕ/ਮਾਨਜਿੰਦਰ ਗਿੱਲ)- ਪੰਜਾਬ ਵਿਚ ਸ਼ਨੀਵਾਰ ਨੂੰ ਵੱਡਾ ਰਾਜਨੀਤਕ ਘਟਨਾਕ੍ਰਮ ਹੋਇਆ। ਯੂਨਾਇਟੇਡ ਅਕਾਲੀ ਦਲ ਦਾ ਸ਼ਨੀਵਾਰ ਨੂੰ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਗਿਆ ਹੈ। ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਚ ਆਯੋਜਿਤ ਪ੍ਰੋਗਰਾਮ ਵਿਚ ਯੂਨਾਇਟੇਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਪਾਰਟੀ ਵਿਚ ਰਲਣ ਦਾ ਐਲਾਨ ਕੀਤਾ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਪਹਿਲਾਂ ਪੰਥ ਅਤੇ ਫਿਰ ਪੰਜਾਬ ਹੈ। ਉਸ ਤੋਂ ਬਾਅਦ ਪਾਰਟੀ ਅਤੇ ਰਾਜਨੀਤੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੇ ਨੁਕਸਾਨ ਕੀਤਾ ਹੈ ਅਤੇ ਹੁਣ ਸਿੱਖ ਪੰਥ ਨੂੰ ਬਚਾਉਣ ਦੀ ਲੜਾਈ ਲੜ੍ਹਨੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਸਾਥ ਛੱਡਣ ਵਿਚ ਦੇਰੀ ਜ਼ਰੂਰ ਹੋਈ ਹੈ ਪਰ ਉਹ ਬਿਨਾ ਦਾਗ ਦੇ ਬਾਹਰ ਆਏ ਹਨ ਅਤੇ ਹੁਣ ਪੰਜਾਬ ਦੇ ਹਿੱਤਾਂ ਦੀ ਲੜਾਈ ਜ਼ੋਰਦਾਰ ਢੰਗ ਨਾਲ ਲੜੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਸ ਵਿਚ ਬਾਦਲ ਪਰਿਵਾਰ ਦੀ ਡੇਰਾ ਸਿਰਸਾ ਨਾਲ ਮਿਲੀਭੁਗਤ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੰਗਤ ਮਾਫ਼ ਨਹੀਂ ਕਰੇਗੀ ਅਤੇ ਬਾਦਲ ਪਰਿਵਾਰ ਦਾ ਜੋ ਹਾਲ ਹੋ ਰਿਹਾ ਹੈ, ਉਸ ਕਿਸੇ ਤੋਂ ਲੁਕਿਆ ਨਹੀਂ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦੇ ਹਨ। ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਵਾਪਸ ਲੈਣਾ ਚਾਹੀਦਾ ਹੈ। ਇਸ ਲਈ ਪ੍ਰਧਾਨ ਮੰਤਰੀ ਦੇ ਨਾਂ ਪੱਤਰ ਵੀ ਲਿਖਿਆ ਹੈ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਪੰਜਾਬ ਦੇ ਹਿੱਤ ਹਨ। ਨਾ ਤਾਂ ਉਹ ਕਿਸੇ ਅਹੁਦੇ ਦੀ ਇੱਛਾ ਰੱਖਦੇ ਹਨ ਅਤੇ ਨਾ ਹੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਐਲਾਨ ਕਰ ਚੁੱਕੇ ਹਨ ਕਿ ਜੇ ਉਨ੍ਹਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਹ ਮੁੱਖ ਮੰਤਰੀ ਨਹੀਂ ਬਣਨਗੇ।ਪਾਰਟੀ ਦਾ ਧਾਰਮਕ ਵਿੰਗ ਹੋਵੇਗਾ ਵੱਖਰਾ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਰਾਜਨੀਤਕ ਅਤੇ ਧਾਰਮਕ ਵਿੰਗ ਵੱਖਰਾ ਵੱਖਰਾ ਹੋਵੇਗਾ ਜੋ ਧਾਰਮਕ ਖੇਤਰ ਵਿਚ ਜਾਣਾ ਚਾਹੁੰਦੇ ਹਨ ਅਤੇ ਐਸਜੀਪੀਸੀ ਜ਼ਰੀਏ ਸੇਵਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਸਹੁੰ ਚੁੱਕਣੀ ਹੋਵੇਗੀ ਕਿ ਉਹ ਰਾਜਨੀਤੀ ਨਹੀਂ ਕਰਨਗੇ ਅਤੇ ਨਾ ਹੀ ਪਾਰਟੀ ਵਿਚ ਕੋਈ ਅਹੁਦਾ ਲੈਣਗੇ।

ਸਰਕਾਰੀ ਸਕੂਲਾਂ 'ਚ ਇਸ ਸਾਲ ਨਹੀਂ ਲੱਗੇਗੀ ਕੋਈ ਫੀਸ, ਓਪਨ ਸਕੂਲ ਤੋਂ ਦਸਵੀਂ ਕਰਨ ਵਾਲਿਆਂ ਨੂੰ 11ਵੀਂ 'ਚ ਮਿਲੇਗਾ ਦਾਖ਼ਲਾ - ਕੈਪਟਨ

ਚੰਡੀਗੜ੍ਹ - ਜੁਲਾਈ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਰੋਨਾ ਦੇ ਦੌਰ 'ਚ ਆਰਥਿਕ ਦਿੱਕਤਾਂ ਝੱਲ ਰਹੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਦੇ ਖ਼ਰਚ ਤੋਂ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ 'ਚ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਤੋਂ ਸਾਲ 2020-21 ਲਈ ਕੋਈ ਦਾਖ਼ਲਾ, ਰੀ-ਐਡਮਿਸ਼ਨ ਜਾਂ ਟਿਊਸ਼ਨ ਫੀਸ ਨਹੀਂ ਲਈ ਜਾਵੇਗੀ। ਮੁੱਖ ਮੰਤਰੀ ਤੋਂ ਪੁੱਛੋ ਪ੍ਰੋਗਰਾਮ 'ਚ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਨਿੱਜੀ ਸਕੂਲਾਂ ਦੀ ਫੀਸ ਤੋਂ ਮਾਪਿਆਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਪਹਿਲਾਂ ਹੀ ਅਦਾਲਤ 'ਚ ਮਾਮਲਾ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਇਸ ਪੂਰੇ ਸਾਲ ਦੌਰਾਨ ਕਿਸੇ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ। ਮੁੱਖ ਮੰਤਰੀ ਨੇ ਓਪਨ ਸਕੂਲ ਦੇ ਜ਼ਰੀਏ ਦਸਵੀਂ ਕਰਨ ਵਾਲੇ 31 ਹਜ਼ਾਰ ਵਿਦਿਆਰਥੀਆਂ ਲਈ ਵੀ ਰਾਹਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਓਪਨ ਸਕੂਲ ਤੋਂ ਦਸਵੀਂ ਕਰਨ ਵਾਲੇ ਵਿਦਿਆਰਥੀਆਂ ਨੂੰ 11ਵੀਂ ਕਲਾਸ 'ਚ ਪ੍ਰੋਵੀਜ਼ਨਲ ਦਾਖ਼ਲਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਦਿਆਰਥੀ ਕੋਵਿਡ-19 ਸੰਕਟ ਕਾਰਨ ਪ੍ਰੀਖਿਆਵਾਂ ਨਹੀਂ ਦੇ ਸਕੇ ਤੇ ਇਨ੍ਹਾਂ ਦੀ ਇੰਟਰਨਲ ਅਸੈੱਸਮੈਂਟ ਦੀ ਕੋਈ ਵਿਵਸਥਾ ਹਾਲੇ ਉਪਲੱਬਧ ਨਹੀਂ ਹੈ। ਇਸ ਲਈ ਉਨ੍ਹਾਂ ਦੇ ਭਵਿੱਖ ਦਾ ਧਿਆਨ ਰੱਖਦੇ ਹੋਏ ਪੰਜਾਬ ਸਰਕਾਰ ਨੇ 11ਵੀਂ ਕਲਾਸ 'ਚ ਦਾਖ਼ਲਾ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਹਾਲਾਤ ਠੀਕ ਹੋਣ 'ਤੇ ਉਨ੍ਹਾਂ ਨੂੰ ਦਸਵੀਂ ਕਲਾਸ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ।

ਮੁੱਖ ਮੰਤਰੀ ਨੇ 12ਵੀਂ ਕਲਾਸ 'ਚ 98 ਫ਼ੀਸਦੀ ਤੋਂ ਜ਼ਿਆਦਾ ਨੰਬਰ ਹਾਸਲ ਕਰਨ ਵਾਲੇ 335 ਵਿਦਿਆਰਥੀਆਂ ਨੂੰ 5100 ਰੁਪਏ ਦਾ ਨਕਦ ਪੁਰਸਕਾਰ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਹੈ। ਸਰਕਾਰੀ ਸਕੂਲਾਂ ਵੱਲੋਂ ਇਕ ਵਾਰੀ ਫਿਰ ਨਿੱਜੀ ਸਕੂਲਾਂ ਨੂੰ ਪਛਾੜਣ 'ਤੇ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ 94.30 ਫ਼ੀਸਦੀ ਵਿਦਿਆਰਥੀਆਂ ਨੇ ਪਾਸ ਹੋ ਕੇ ਸਕੂਲ ਬੋਰਡ ਦੇ ਇਤਿਹਾਸ 'ਚ ਨਵੀਆਂ ਮੱਲਾਂ ਮਾਰੀਆਂ ਹਨ। ਕੈਪਟਨ ਨੇ ਕਿਹਾ ਕਿ ਇਸ ਵਾਰੀ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ 'ਚ 13 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਸਭ ਸਰਕਾਰ ਵੱਲੋਂ ਸਕੂਲੀ ਸਿੱਖਿਆ ਨੂੰ ਸੁਧਾਰਨ ਲਈ ਚੁੱਕੇ ਗਏ ਕਦਮਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਸਮਾਰਟ ਸਕੂਲਾਂ ਦੇ ਨਿਰਮਾਣ ਤੋਂ ਇਲਾਵਾ, ਚੰਗੇ ਅਧਿਆਪਕਾਂ ਦੀ ਭਰਤੀ ਤੇ ਵਿਗਿਆਨ ਦੇ ਅਧਿਆਪਕਾਂ ਨੂੰ ਠੇਕੇ 'ਤੇ ਨਿਯੁਕਤ ਕੀਤੇ ਜਾਣ ਨਾਲ ਸਕੂਲਾਂ 'ਚ ਵਿਦਿਆਰਥੀਆਂ ਦੀ ਮੌਜੂਦਗੀ ਵੀ ਕਾਫ਼ੀ ਵਧੀ ਹੈ। ਖਮਾਣੋ ਦੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵੱਲੋਂ ਮਨਪ੍ਰੀਤ ਸਿੰਘ ਨਾਂ ਦੇ ਇਕ ਵਿਅਕਤੀ ਦੀ ਬੇਟੀ ਦੀ ਫੀਸ ਨਾ ਭਰ ਸਕਣ 'ਤੇ ਸਕੂਲ 'ਚੋਂ ਨਾਂ ਕੱਟੇ ਜਾਣ ਦੇ ਸਬੰਧ 'ਚ ਪੁੱਛੇ ਗਏ ਸਵਾਲ 'ਤੇ ਕੈਪਟਨ ਨੇ ਕਿਹਾ ਕਿ ਉਹ ਸਬੰਧਤ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ 'ਚ ਤੁਰੰਤ ਦਖ਼ਲ ਦੇਣ ਦੇ ਆਦੇਸ਼ ਦੇਣਗੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਸਕੂਲ ਮੈਨੇਜਮੈਂਟ ਤੁਰੰਤ ਬੱਚੀ ਨੂੰ ਵਾਪਸ ਲਵੇ। ਉਨ੍ਹਾਂ ਕਿਹਾ ਕਿ ਕੋਈ ਵੀ ਨਿੱਜੀ ਸਕੂਲ ਕਿਸੇ ਬੱਚੇ ਦੀ ਸਿੱਖਿਆ ਨੂੰ ਰੋਕ ਨਹੀਂ ਸਕਦਾ ਤੇ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਸਕੂਲਾਂ 'ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ।

ਥਾਣਾ ਮੁਖੀ ਵੱਲੋਂ ਮੇਰੇ ਲੜਕੇ ਉੱਪਰ ਝੂਠਾ ਕੇਸ ਪਾ ਕੇ ਸਾਡੇ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ- ਅਵਤਾਰ ਸਿੰਘ ਮਹਿਲ ਕਲਾਂ

ਪੁਲਸ ਪ੍ਰਸ਼ਾਸਨ ਵੱਲੋਂ ਨਸ਼ੇ ਦੀ ਆੜ ਹੇਠ ਨੌਜਵਾਨਾਂ ਉੱਪਰ ਝੂਠੇ ਕੇਸ ਪਾਏ ਜਾ ਰਹੇ ਹਨ ਪਰ ਅਸਲ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ- ਨਿਰਭੈ ਸਿੰਘ ਛੀਨੀਵਾਲ 

ਮਹਿਲ ਕਲਾਂ , ਜੁਲਾਈ 2020 (ਗੁਰਸੇਵਕ ਸਿੰਘ ਸੋਹੀ)-  ਅੱਜ ਅਵਤਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਹਿਲ ਕਲਾਂ ਨੇ ਸਥਾਨਕ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੁਲਿਸ ਵੱਲੋਂ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਉੱਪਰ ਇੱਕ ਝੂਠਾ ਕੇਸ ਪਾ ਕੇ ਗੈਂਗਸਟਰ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਸੀ।  ਪਰ ਮਾਨਯੋਗ ਅਦਾਲਤ ਨੇ ਆਪਣਾ ਸਹੀ ਫੈਸਲਾ ਸੁਣਾਉਂਦਿਆਂ ਉਸ ਦੇ ਕਾਫੀ ਕੇਸ ਬਰੀ ਕਰ ਦਿੱਤੇ ਸਨ ।  ਜਿਨ੍ਹਾਂ ਵਿੱਚੋਂ ਕੋਈ ਚਾਰ ਪੰਜ ਕੇਸ ਚੱਲਦੇ ਆ ਰਹੇ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਜਮਾਨਤਾਂ ਵੀ  ਮਿਲ ਚੁੱਕੀਆਂ ਹਨ। ਇਸ ਪਿੱਛੋਂ  ਜਦੋਂ ਉਹ 27 ਮਈ 2022 ਨੂੰ ਘਰ ਆ ਗਿਆ ਸੀ ਕੋਈ ਤਕਰੀਬਨ ਡੇਢ ਮਹੀਨਾ ਉਹ ਘਰ ਵਿੱਚ ਰਿਹਾ।  ਉਸ ਦੀ ਹਾਜ਼ਰੀ ਥਾਣਾ ਟੱਲੇਵਾਲ ਵਿਖੇ ਲੱਗਦੀ ਸੀ । ਉਨ੍ਹਾਂ ਥਾਣਾ ਸਦਰ ਦੇ ਮੁਖੀ ਬਲਜੀਤ ਸਿੰਘ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਨੂੰ ਲੈਣ 15 ਜੁਲਾਈ 2020 ਨੂੰ ਤਕਰੀਬਨ ਤਿੰਨ ਵਜੇ ਦੇ ਕਰੀਬ ਉਕਤ ਪੁਲਿਸ ਅਧਿਕਾਰੀ ਸਾਡੇ ਘਰ ਮਹਿਲ ਕਲਾਂ ਵਿਖੇ ਆਇਆ ਤਾਂ ਉਹ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਨੂੰ ਨਾਲ ਲੈ ਗਿਆ ਅਤੇ ਮੋਟਰਸਾਈਕਲ ਰਜਿਸਟਰੇਸਨ ਨੰਬਰ ਪੀਬੀ 19 ਅੈਲ 6162 ਵੀ ਨਾਲ ਲੈ ਗਿਆ । ਉਨ੍ਹਾਂ ਕਿਹਾ ਕਿ ਅਸੀਂ ਤਰਲੇ ਮਿੰਨਤਾਂ ਵੀ ਕੀਤੀਆਂ।  ਪਰ ਉਸ ਨੇ ਸਾਡੀ ਕੋਈ ਨਹੀਂ ਸੁਣੀ ਹੁਣ ਸਾਡੇ ਪਰਿਵਾਰ ਨਾਲ ਧੱਕਾ ਹੋ ਰਿਹਾ ਹੈ । ਬਾਅਦ ਵਿੱਚ 16 ਜੁਲਾਈ 2020 ਪਿੰਡ ਸੇਖਾ ਨੇੜੇ ਬਰਨਾਲਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤੀ ਦੇ ਉਲਟ  ਕੇ ਉਸ ਉੱਪਰ ਹੈਰੋਇਨ  305 ਗ੍ਰਾਮ ਪਾ ਦਿੱਤਾ ਹੈ ਅਤੇ ਉਸ ਨਾਲ ਤਿੰਨ ਹੋਰ ਮੁੰਡੇ ਵੀ ਦਿਖਾ ਦਿੱਤੇ । ਉਨ੍ਹਾਂ ਕਿਹਾ ਕਿ ਜਦ ਕਿ ਸਾਡਾ ਬੇਟਾ ਨਾ ਤਾਂ ਸ਼ਰਾਬ ,ਨਾ ਭੁੱਕੀ, ਨਾ ਤੰਬਾਕੂ ਬੀੜੀ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ ਅਤੇ ਨਾ ਕੋਈ ਸਾਡੇ ਪਰਿਵਾਰ ਦਾ ਮੈਂਬਰ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ । ਉਨ੍ਹਾਂ ਕਿਹਾ ਕਿ ਮੇਰੇ ਲੜਕੇ ਨੇ ਬਰਨਾਲਾ ਵਿਖੇ ਗੱਡੀ ਦੀ ਕਿਸ਼ਤ ਭਰਨ ਲਈ ਜਾਣਾ ਸੀ।  ਉਸ ਪਾਸ ਕਿਸ਼ਤਾਂ ਦੇ 23000 ਹਜ਼ਾਰ ਰੁਪਏ ਸੀ ਅਤੇ ਇੱਕ ਆਈ ਫੋਨ ਸੀ ਜੋ ਪੁਲਿਸ ਮੇਰੇ ਬੇਟੇ ਦੇ ਪੈਸੇ ਅਤੇ ਫੋਨ ਵੀ ਨਾਲ ਲੈ ਗਈ ।  ਉਨ੍ਹਾਂ ਕਿਹਾ ਕਿ ਹੁਣ ਪੁਲਿਸ ਸਾਨੂੰ ਇਹ ਕਹਿ ਰਹੀ ਹੈ ਕਿ ਗੁਰਦੀਪ ਸਿੰਘ ਮਾਨਾ ਕੋਰੋਨਾ  ਜਾਂਚ ਰਿਪੋਰਟ ਪਾਜ਼ੀਟਿਵ ਆ ਗਈ ਹੈ । ਪਰ ਉਸ ਨੂੰ ਅਜਿਹੀ ਕੋਈ ਬਿਮਾਰੀ ਨਹੀਂ ਹੈ ਸਾਨੂੰ ਖ਼ਦਸ਼ਾ ਹੈ ਕਿ ਪੁਲਸ ਮੇਰੇ ਲੜਕੇ ਗੁਰਦੀਪ ਸਿੰਘ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੀ ਹੈ।  ਉਨ੍ਹਾਂ ਕਿਹਾ ਕਿ ਅਗਰ ਜੇਕਰ ਮੇਰੇ ਬੇਟੇ ਦਾ ਜਾਨੀ ਜਾ ਮਾਲੀ ਨੁਕਸਾਨ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਪੁਲਸਦੀ ਹੋਵੇਗੀ । ਉਨ੍ਹਾਂ ਨੇ ਮਾਨਯੋਗ ਡੀਜੀਪੀ ਪੰਜਾਬ , ਐਸਐਸਪੀ ਬਰਨਾਲਾ ਪਾਸੋਂ ਮੰਗ ਕੀਤੀ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਕੇ ਕਿਸੇ ਗਜ਼ਟਿਡ ਜਾ ਸੇਵਾ ਮੁਕਤ ਜੱਜ ਅਤੇ ਸੀ.ਬੀ.ਆਈ ਤੋਂ ਜਾਂਚ ਕਰਵਾ ਕੇ ਸਾਡੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ।  ਇਸ ਮੌਕੇ ਬੀ ਕੇ ਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾ,ਲ ਜਸਮੇਲ ਸਿੰਘ ਚੰਨਣਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਸਹਿਜੜਾ ,ਸੀਨੀਅਰ ਆਗੂ ਮਲਕੀਤ ਸਿੰਘ ਮਹਿਲ ਖ਼ੁਰਦ ,ਸਰਪੰਚ ਸੁਖਵਿੰਦਰ ਸਿੰਘ ਭੋਲਾ ਗੰਗੋਹਰ ਨੇ ਅਵਤਾਰ ਸਿੰਘ ਵਾਸੀ ਮਹਿਲ ਕਲਾਂ ਦੇ ਲੜਕੇ ਗੁਰਦੀਪ ਸਿੰਘ ਮਾਨਾ ਉੱਪਰ ਪੁਲਿਸ ਵੱਲੋਂ ਪਾਏ ਪਰਚੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਉੱਪਰ ਝੂਠੇ ਕੇਸ ਪਾਏ ਜਾ ਰਹੇ ਹਨ ਅਤੇ ਨਸ਼ੇ ਦੇ ਅਸਲੀ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ । ਉਨ੍ਹਾਂ ਨੌਜਵਾਨ ਤੇ ਦਰਜ ਕੀਤਾ ਪਰਚਾ ਆਉਂਦੇ ਦਿਨਾਂ ਵਿੱਚ ਰੱਦ ਨਾ ਕੀਤਾ ਤਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲਾ ਤਿੱਖਾ ਸੰਘਰਸ਼ ਵੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਪੂਰੀ ਤਰ੍ਹਾਂ ਪਰਿਵਾਰ ਨਾਲ ਚਟਾਨ ਵਾਗ ਖੜ੍ਹੀ ਹਨ। ਇਸ ਮੌਕੇ ਜਥੇਦਾਰ ਲਾਭ ਸਿੰਘ ਮਹਿਲਕਲਾਂ, ਇਸਤਰੀ ਅਕਾਲੀ ਦਲ ਦੀ ਆਗੂ ਚਰਨਜੀਤ ਕੌਰ ਮਹਿਲ ਕਲਾਂ ,ਪੰਚ  ਮਨਜੀਤ ਕੌਰ ,ਮਾਤਾ ਪਰਮਜੀਤ ਕੌਰ ,ਬੇਟੀ ਮਹਿਕਪ੍ਰੀਤ ਕੌਰ , ਮੇਜਰ ਸਿੰਘ ਕਲੇਰ ,ਅਵਤਾਰ ਸਿੰਘ ,ਮਲਕੀਤ ਸਿੰਘ ,ਜਗਜੀਤ ਸਿੰਘ, ਜਗਤਾਰ ਸਿੰਘ ਰੂਮੀ ਵਾਲੇ ,ਦਰਬਾਰਾ ਸਿੰਘ ਦੇਹੜਕਾ, ਜਗਜੀਤ ਸਿੰਘ, ਸੁਖਜੀਤ ਸਿੰਘ, ਗੁਰਪਾਲ ਸਿੰਘ ਆਦਿ ਵੀ ਹਾਜ਼ਰ ਸਨ।  

ਕੀ ਕਹਿੰਦੇ ਨੇ ਥਾਣਾ ਮੁਖੀ --

ਇਸ ਪੂਰੇ ਮਾਮਲੇ ਸਬੰਧੀ ਜਦੋਂ ਥਾਣਾ ਸਦਰ ਦੇ ਮੁਖੀ ਬਲਜੀਤ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਮਾਨਾ ਵਾਸੀ ਮਹਿਲ ਕਲਾਂ ਤੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਵਾਸੀ ਖੇੜੀ ਚਹਿਲਾਂ, ਮਨਪ੍ਰੀਤ ਸਿੰਘ ਮਨੀ ਵਾਸੀ ਮਹਿਤਾ ਅਤੇ ਜਗਸੀਰ ਸਿੰਘ ਸੀਰਾ ਵਾਸੀ ਕੁੱਤੀਵਾਲ (ਬਠਿੰਡਾ ) ਜੋ ਕਿ ਢਿੱਲੋਂ ਨਗਰ ਬਰਨਾਲਾ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ ।ਇਨ੍ਹਾਂ ਦਾ ਇੱਕ ਗੈਂਗ ਬਣਿਆ ਹੋਇਆ ਹੈ ,ਜੋ ਕਿ ਆਮ ਨੌਜਵਾਨਾਂ ਨੂੰ ਬਾਹਰੋਂ ਚਿੱਟਾ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਸਨ ।ਮਾਨਯੋਗ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਹੀ ਇਨ੍ਹਾਂ ਨੂੰ   ਸੇਖਾ ਰੇਲਵੇ ਸਟੇਸ਼ਨ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ । ਇਨ੍ਹਾਂ ਪਾਸੋਂ ਪੁਲਿਸ ਨੇ ਤਿੰਨ ਸੌ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮਿਤੀ 16.7.2020 ਉਕਤ ਮੁੱਕਦਮਾ ਨੰਬਰ 111  ਦਰਜ ਕੀਤਾ ਹੈ । ਉਨ੍ਹਾਂ ਕਿਹਾ ਕਿ ਜੋ ਗੁਰਦੀਪ ਸਿੰਘ ਮਾਨਾ ਦੇ ਪਰਿਵਾਰ ਵੱਲੋਂ ਪੁਲਸ ਤੇ ਝੂਠਾ ਕੇਸ ਦਰਜ ਕਰਨ ਦਾ ਇਲਜ਼ਾਮ ਲਗਾਇਆ ਹੈ ਉਹ ਸਰਾਸਰ ਝੂਠਾ ਹੈ।  ਇਸ ਵਿਚ ਕੋਈ ਵੀ ਸੱਚਾਈ ਨਹੀਂ ਹੈ ।ਸ.  ਢਿੱਲੋ ਨੇ ਕਿਹਾ ਕਿ ਗੁਰਦੀਪ ਸਿੰਘ ਮਾਨਾ ਜੋ ਕਿ ਇੱਕ ਗੈਂਗਸਟਰ ਟਾਇਪ ਦਾ ਵਿਅਕਤੀ ਹੈ । ਜਿਸ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਲੜਾਈ, ਨਸ਼ਾ ਤੇ ਹੋਰ  ਮਾਮਲਿਆਂ ਵਿੱਚ 30-35  ਦੇ ਕਰੀਬ ਮੁਕੱਦਮੇ ਦਰਜ ਹਨ ।ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਮਾਨਾਂ ਨੇ ਪੁੱਛਗਿਛ ਦੌਰਾਨ  ਦੱਸਿਆ  ਕਿ ਇਸ ਦਾ ਇੱਕ ਸਾਥੀ ਟਾਈਗਰ ਚੋਹਲਾ ਸਾਹਿਬ ਤੋਂ ਹੈ  ।ਇਸ ਦੀ ਹੀ ਪਹਿਚਾਣ ਵਾਲਾ ਕੋਈ ਵਿਅਕਤੀ ਇਨ੍ਹਾਂ ਨੂੰ ਸਾਮਾਨ ਦੀ ਸਪਲਾਈ ਕਰਦਾ ਸੀ ।ਜਿਸ ਦੀ ਪੁਲਿਸ ਡੁੰਘਾਈ ਨਾਲ ਜਾਂਚ ਕਰ ਰਹੀ ਹੈ । ਅਖੀਰ ਵਿੱਚ ਉਨ੍ਹਾਂ ਦੁਬਾਰਾ ਫਿਰ ਕਿਹਾ ਕਿ ਪੁਲਿਸ ਲੋਕਾਂ ਦੀ ਸਰੁੱਖਿਆ ਲਈ ਹੈ ਨਾ ਕਿ ਧੱਕੇਸ਼ਾਹੀ ਲਈ।

ਬੀਬੀ ਘਨੌਰੀ ਨੇ ਕਲੱਬ ਵੱਲੋਂ ਮਹਿਲ ਕਲਾਂ ਵਿਖੇ  ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਲਗਾਏ ਬੁੱਤ ਦਾ ਉਦਘਾਟਨ ਕੀਤਾ   

ਮਹਿਲ ਕਲਾਂ /ਬਰਨਾਲਾ-ਜੁਲਾਈ 2020- (ਗੁਰਸੇਵਕ ਸਿੰਘ ਸੋਹੀ)-  ਸ਼ਹੀਦ ਕਰਤਾਰ ਸਿੰਘ ਸਰਾਭਾ ਸਮਾਜ ਸੁਧਾਰ ਕਲੱਬ ਮਹਿਲ ਕਲਾਂ ਵੱਲੋਂ ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਬਖਤੌਰ ਸਿੰਘ ਯੂ.ਐਸ ਏ ,ਰਣਜੀਤ ਸਿੰਘ ਸੀਲੋਆਣਾ ਯੂ ਐੱਸ ਏ ਅਤੇ ਸਵ.  ਸੁਰਜੀਤ ਸਿੰਘ ਦੇ ਪਰਿਵਾਰਾਂ ਦੇ ਉਪਰਾਲੇ ਸਦਕਾ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਕਸਬਾ ਮਹਿਲ ਕਲਾਂ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਵੇਂ ਲਗਾਏ ਬੁੱਤ ਦਾ ਉਦਘਾਟਨ ਅੱਜ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਕੀਤਾ । ਇਸ ਮੌਕੇ ਬੀਬੀ ਘਨੌਰੀ ਨੇ ਕਲੱਬ ਪ੍ਰਬੰਧਕਾਂ ਵੱਲੋਂ ਸਮਾਜ ਸੇਵੀ ਪਰਿਵਾਰਾਂ ਦੇ ਉਪਰਾਲੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਲਗਾਉਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦ ਸ਼ਹੀਦਾਂ ਦੇ ਸਮਾਗਮ ਅਤੇ ਬੁੱਤ ਲਗਾਉਣ ਨਾਲ ਜਿੱਥੇ ਸਹੀਦਾ ਦੇ ਮਾਣ ਸਤਿਕਾਰ ਵਿੱਚ ਵਾਧਾ ਹੁੰਦਾ ਹੈ ,ਉੱਥੇ ਨੌਜਵਾਨ ਪੀੜ੍ਹੀ ਸ਼ਹੀਦਾਂ ਦੀ ਵਿਚਾਰਧਾਰਾ ਤੋ ਪ੍ਰੇਰਨਾ ਲੈ ਕੇ ਚੰਗੇ ਕੰਮਾਂ ਵੱਲ ਪ੍ਰੇਰਤ ਤੋਂ ਹੁੰਦੀ ਹੈ । ਉਨ੍ਹਾਂ ਕਿਹਾ ਕਿ ਕੁਰਬਾਨੀਆਂ ਵਾਲੇ  ਸਹੀਦਾਂ ਦੇ ਸਮਾਗਮਾ ਮਨਾਉਣ ਤੇ ਬੁੱਤ ਲਗਾਉਣਾ ਸਮੇਂ ਦੀ ਇੱਕ ਮੁੱਖ ਲੋੜ । ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਮਾਜ ਸੁਧਾਰ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੂੰ ਨਵਾਂ ਸ਼ੈੱਡ ਬਣਾਉਣ ਲਈ 5 ਲੱਖ ਦੀ ਗ੍ਰਾਂਟ ਪੰਜਾਬ ਸਰਕਾਰ ਪਾਸੋਂ ਦਿਵਾਉਣ ਲਈ ਆਪਣਾ ਇੱਕ ਮੰਗ ਪੱਤਰ ਦਿੱਤਾ । ਇਸ ਮੌਕੇ ਬੀਬੀ ਘਨੌਰੀ ਨੇ ਕਲੱਬ ਪ੍ਰਬੰਧਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਸ ਮੰਗ ਨੂੰ ਸਰਕਾਰ ਤੋਂ ਛੇਤੀ ਪੂਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ।  ਇਸ ਮੌਕੇ ਕਲੱਬ ਪ੍ਰਬੰਧਕਾਂ ਵੱਲੋਂ ਬੀਬੀ ਘਨੌਰੀ ਸਮੇਤ ਸਮੂਹ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।  ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ,ਸਰਪੰਚ ਬਲੌਰ ਸਿੰਘ ਤੋਤੀ, ਕਲੱਬ ਪ੍ਰਧਾਨ ਬੇਅੰਤ  ਸਿੰਘ ਮਿੱਠੂ ,ਪੰਚ ਜੋਗਿੰਦਰ ਸਿੰਘ , ਹਰਮਨਦੀਪ ਸਿੰਘ, ਜਨਰਲ ਸਕੱਤਰ ਜੰਗ ਸਿੰਘ ਸੋਢਾ ,ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਪਰਜਾਪਤ ,ਦਵਿੰਦਰ ਸਿੰਘ, ਸੁਖਦੇਵ ਸਿੰਘ ,ਬਸੰਤ ਸਿੰਘ ,ਅਵਤਾਰ ਸਿੰਘ ,ਡਾਕਟਰ ਦਰਬਾਰ ਸਿੰਘ ,ਗੁਰਚਰਨ ਸਿੰਘ ਸੋਢਾ,ਦਰਸ਼ਨ ਸਿੰਘ ਫੌਜੀ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਜਗਸੀਰ  ਸਿੰਘ ਕੈਲੇ ,ਬਹਾਦਰ ਸਿੰਘ ਜੌਹਲ,ਮਲਕੀਤ ਸਿੰਘ ਨਾਰਾ ਆਦਿ ਵੀ ਹਾਜ਼ਰ ਸਨ

ਮਿਸ਼ਨ ਫ਼ਤਹਿ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਮੁਫ਼ਤ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ 

ਗ੍ਰਾਮ ਪੰਚਾਇਤ ਮਹਿਲ ਕਲਾਂ ਦੇ ਸਰਪੰਚ ਬਲੌਰ ਸਿੰਘ ਤੋਤੀ ਅਤੇ ਸਮੂਹ ਮੈਂਬਰ ਸਾਹਿਬਾਨਾਂ ਨੇ ਕੀਤਾ  ਡਾਕਟਰਾਂ ਦਾ ਸਨਮਾਨ।

ਮਹਿਲ ਕਲਾਂ /ਬਰਨਾਲਾ-ਜੁਲਾਈ 2020 -( ਗੁਰਸੇਵਕ ਸਿੰਘ ਸੋਹੀ )-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ,, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਅਤੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਦੀ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਗਾਈਡ ਲਾਈਨਾਂ ਨੂੰ ਮੁੱਖ ਰੱਖਦਿਆਂ  ਪੂਰੇ ਪੰਜਾਬ ਦੇ ਸਾਰਿਆਂ ਬਲਾਕਾਂ ਵਿੱਚ ਫਰੀ ਮਾਸਕ ਅਤੇ ਸੈਨੇਟਾਈਜ਼ਰ 21 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ ਹੈ l ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਦੀ ਅਗਵਾਈ ਹੇਠ 11000 ਹਜ਼ਾਰ ਦੇ ਕਰੀਬ ਫਰੀ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਬੱਸ ਸਟੈਂਡ ਮਹਿਲ ਕਲਾਂ ਵਿਖੇ ਵਿਸ਼ੇਸ਼ ਸਟਾਲ ਲਗਾ ਕੇ  ਵੰਡੇ ਗਏ। ਜਿਸ ਦਾ ਉਦਘਾਟਨ ਸਰਪੰਚ ਬਲੌਰ ਸਿੰਘ ਤੋਤੀ ਅਤੇ ਮਹਿਲ ਕਲਾਂ ਥਾਣੇ ਦੇ ਐਸਐਚਓ ਜਸਵਿੰਦਰ ਕੌਰ ਅਤੇ ਸਬ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਕੀਤਾ ਗਿਆ ।ਐਸਐਚਓ ਸਤਨਾਮ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਮ,ਪੀ,ਏ,ਪੀ ਦੇ ਡਾਕਟਰਾਂ ਵੱਲੋਂ ਫਰੀ ਮਾਸਕ ਅਤੇ ਸੈਨੇਟਾਏੇਜਰ ਵੰਡਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ।ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਫਰੀ ਮਾਸਕ ਵੰਡੇ ਜਾਣਾ ਮਹਿਲ ਕਲਾਂ ਦੀ ਧਰਤੀ ਤੇ ਇੱਕ ਵਿਸ਼ੇਸ਼ ਉਪਰਾਲਾ ਹੈ।ਜਿਸ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ । ਸਰਪੰਚ ਬਲੌਰ ਸਿੰਘ ਤੋਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਫਰੀ ਮਾਸਕ ਵੰਡਣ ਦਾ ਕੰਮ ਕਰ ਰਹੇ ਡਾਕਟਰ ਸਾਹਿਬਾਨਾਂ ਦਾ ਜਿੱਥੇ ਅਸੀਂ ਸ਼ੁਕਰੀਆ ਅਦਾ ਕਰ ਰਹੇ ਹਾਂ, ਉੱਥੇ ਅੱਜ ਅਸੀਂ ਇਹਨਾਂ ਦੀ ਡਾਕਟਰੀ ਟੀਮ ਨੂੰ ਸਨਮਾਨ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ ਜਿਨ੍ਹਾਂ ਨੇ 11000 ਹਜ਼ਾਰ ਦੇ ਕਰੀਬ ਸਾਡੇ ਲੋਕਾਂ ਨੂੰ ਫਰੀ ਮਾਸਕ ਵੰਡ ਕੇ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ । ਜ਼ਿਲ੍ਹਾ ਕਮੇਟੀ ਮੈਂਬਰ ਡਾ ਕੇਸਰ ਖ਼ਾਨ ਮਾਂਗੇਵਾਲ,ਬਲਾਕ ਪ੍ਰਧਾਨ ਡਾ ਜਗਜੀਤ ਸਿੰਘ ਕਾਲਸਾ ,ਬਲਾਕ ਸਕੱਤਰ ਡਾ ਸੁਰਜੀਤ ਸਿੰਘ ਛਾਪਾ ਅਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਨੇ ਸਾਂਝੇ ਤੌਰ ਤੇ  ਨੇ ਕਿਹਾ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ 25 ਜੁਲਾਈ ਨੂੰ ਬਲਾਕ ਮਹਿਲ ਕਲਾਂ ਦੇ ਬੱਸ ਸਟੈਂਡ ਤੋਂ ਲੰਘ ਰਹੇ ਹਰ ਇੱਕ ਰਾਹੀ ਨੂੰ ਚਾਹੇ ਉਹ ਬੱਸਾਂ ਵਿੱਚ ਹੋਣ ਜਾਂ ਪੈਦਲ ਜਾ ਰਹੇ ਹੁੋਣ,ਉਹ ਸਕੂਟਰ,ਮੋਟਰਸਾਈਕਲ, ਕਾਰ, ਜੀਪ, ਟਰੱਕ, ਬੱਸ ,ਸਾਈਕਲ ਆਦਿ ਤੇ ਜਾ ਰਹੇ ਵਿਅਕਤੀਆਂ ਨੂੰ ਫ਼ਰੀ ਮਾਸਕ ਵੰਡੇ ਹਨ । ਬਲਾਕ ਮੀਤ ਪ੍ਰਧਾਨ ਡਾ ਨਾਹਰ ਸਿੰਘ, ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ,ਚੇਅਰਮੈਨ ਡਾਕਟਰ  ਬਲਿਹਾਰ ਸਿੰਘ ਗੋਬਿੰਦਗੜ੍ਹ , ਡਾ ਗੁਰਭਿੰਦਰ ਸਿੰਘ ਗੁਰੀ ਨੇ ਕਿਹਾ ਕਿ ਅਸੀਂ ਮਹਿਲਕਲਾਂ ਬੱਸ ਸਟੈਂਡ ਤੇ ਸਾਰੇ ਦੁਕਾਨਦਾਰਾਂ ਨੂੰ ਵੀ ਡੋਰ ਟੂ ਡੋਰ ਜਾ ਕੇ ਵੀ ਫਰੀ ਮਾਸਕ ਵੰਡੇ ਹਨ । ਇਸ ਫਰੀ ਮਾਸਕ ਵੰਡ ਸਮਾਗਮ ਨੂੰ ਜਿੱਥੇ ਲੋਕਾਂ ਨੇ ਖੁਸ਼ੀ ਅਤੇ ਹੌਸਲੇ ਨਾਲ ਪ੍ਰਵਾਨ ਕੀਤਾ, ਉੱਥੇ ਫਰੀ ਮਾਸਕ ਲੈਣ ਵਾਲਿਆਂ ਦੇ ਚਿਹਰਿਆਂ ਉੱਪਰ ਇੱਕ ਵਿਸ਼ੇਸ਼ ਮੁਸਕਾਨ ਦੇਖੀ ਗਈ । ਇਸ ਸਮਾਗਮ ਵਿੱਚ ਡਾ ਸੁਖਪਾਲ ਸਿੰਘ , ਡਾ ਧਰਵਿੰਦਰ ਸਿੰਘ, ਡਾ ਜਸਵੀਰ ਸਿੰਘ ਜੱਸੀ, ਡਾਕਟਰ ਬਲਦੇਵ ਸਿੰਘ ,ਡਾ ਮੁਹੰਮਦ ਸ਼ਕੀਲ ਅਤੇ ਡਾ ਮੁਕਲ ਸ਼ਰਮਾ ਆਦਿ ਹਾਜ਼ਰ ਸਨ ।

ਜਥੇਬੰਦੀ ਵੱਲੋਂ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ 26 ਜੁਲਾਈ ਨੂੰ ਝੰਡਾ ਮਾਰਚ ਕਰਕੇ ਔਰਤਾਂ ਨੂੰ ਰੋਸ ਮੁਜ਼ਾਹਰੇ ਸਬੰਧੀ ਲਾਮਬੰਦ ਕੀਤਾ ਜਾਵੇਗਾ.ਕਲਾਲਮਾਜਰਾ.ਸੰਘੇੜਾ ਬੀਹਲਾ.ਸੱਦੋਵਾਲ

ਮਹਿਲ ਕਲਾਂ /ਬਰਨਾਲਾ -ਜੁਲਾਈ 2020  (ਗੁਰਸੇਵਕ ਸਿੰਘ ਸੋਹੀ)- 31 ਜੁਲਾਈ ਨੂੰ ਕਸਬਾ ਮਹਿਲ ਕਲਾਂ ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਮਜ਼ਦੂਰ ਤੇ ਔਰਤਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ  ਮਹਿਲ ਕਲਾਂ ਕਰਜ਼ਾ ਮੁਕਤ ਤੋਂ ਔਰਤ ਸੰਘਰਸ਼ ਕਮੇਟੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਕਰਜ਼ਾ ਮੁਕਤ ਸੰਘਰਸ਼ ਕਮੇਟੀ ਦੀ ਆਗੂ ਕੁਲਵੰਤ ਕੌਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਮੁੱਖ ਸਲਾਹਕਾਰ ਭਾਨ ਸਿੰਘ ਸੰਘੇੜਾ ਦੀ ਪ੍ਰਧਾਨਗੀ ਹੇਠ ਕਸਬਾ ਮਹਿਲ ਕਲਾਂ ਵਿਖੇ ਹੋਈ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਦਿਹਾਤੀ ਮਜ਼ਦੂਰ ਸਭਾ ਦੇ ਮੁੱਖ ਸਲਾਹਕਾਰ ਭਾਨ ਸਿੰਘ ਸੰਘੇੜਾ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਮਨਵੀਰ ਸਿੰਘ ਬੀਹਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਲੋਕਾਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਕਿਉਂਕਿ 2019 ਤੋ ਬਹੁਤ ਲਾਕਡਾਊਨ ਦੌਰਾਨ 68000 ਹਜ਼ਾਰ ਕਰੋੜ ਦਾ ਕਰਜ਼ਾ ਸਰਮਾਏਦਾਰ ਤੇ ਧਨਾਡ ਲੋਕਾਂ ਦਾ ਮਾਫ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਤੇ ਵੀ ਕੇਂਦਰ ਤੇ ਰਾਜ ਵਿੱਚੋਂ ਹੁਣ ਤੱਕ ਬਣੀਆਂ ਕਾਂਗਰਸ ਤੇ ਬੀਜੇਪੀ ਅਤੇ ਅਕਾਲੀ ਭਾਜਪਾ ਸਰਕਾਰਾਂ ਨੇ ਮਜ਼ਦੂਰਾਂ ਅਤੇ ਔਰਤਾਂ ਦੇ ਕਰਜ਼ੇ ਮੁਆਫ਼ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਲੋਕਾਂ ਤੇ ਕਰਜ਼ੇ ਮੁਆਫ਼ ਕਰਦੀਆਂ ਆ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਮੌਕੇ ਮਜ਼ਦੂਰਾਂ ਨੂੰ ਵੱਡੇ ਵੱਡੇ ਲਾਲਚ ਦੇ ਕੇ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤ ਕੇ ਵੋਟਾਂ ਲਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਬਿਮਾਰੀ ਦੇ ਮੱਦੇਨਜ਼ਰ ਸਾਰੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਅੱਜ ਮਜ਼ਦੂਰ ਵਰਗ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ ਕਿਉਂਕਿ ਉਨ੍ਹਾਂ ਕੋਲ ਆਪਣੇ ਘਰਾਂ ਨੂੰ ਚਲਾਉਣ ਲਈ ਕੋਈ ਪੈਸਾ ਵਗੈਰਾ ਨਾ ਹੋਣ ਕਰਕੇ ਉਨ੍ਹਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ ਉਨ੍ਹਾਂ ਕਿਹਾ ਕਿ ਆਰਬੀਆਈ ਵੱਲੋਂ ਲਾਕ ਉਡਾਉਣ ਦੌਰਾਨ 31 ਅਗਸਤ 2020 ਤੱਕ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਤੇ ਵਿਆਜ ਵਸੂਲਣ ਤੇ ਰੋਕ ਲਗਾਈ ਹੋਣ ਦੇ ਬਾਵਜੂਦ ਪਿੰਡਾਂ ਅੰਦਰ ਪ੍ਰਾਈਵੇਟ ਫਰਮਾਂ ਦੇ ਕਰਿੰਦਿਆਂ ਨੇ ਔਰਤਾਂ ਤੋਂ ਕਿਸ਼ਤਾਂ ਵਸੂਲਣ ਤੇ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਜਥੇਬੰਦੀਆ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੀਆਂ ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ 26 ਜੁਲਾਈ ਤੋਂ ਪਿੰਡਾਂ ਅੰਦਰ ਝੰਡਾ ਮਾਰਚ ਕਰਕੇ ਔਰਤਾਂ ਤੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਉਪਰੰਤ 31 ਜੁਲਾਈ ਨੂੰ ਕਸਬਾ ਮਹਿਲ ਕਲਾਂ ਵਿਖੇ ਇੱਕ ਰੋਸ ਮਾਰਚ ਕੱਢ ਕੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਉਨ੍ਹਾਂ ਸਮੂਹ ਮਜ਼ਦੂਰਾਂ ਅਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਸ ਰੋਸ ਮੁਜ਼ਾਹਰੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਇਸ ਮੌਕੇ ਕਰਜ਼ਾ ਮੁਕਤ ਸੰਘਰਸ਼ ਕਮੇਟੀ ਦੀ ਆਗੂ ਕੁਲਵੰਤ ਕੌਰ ਸੱਦੋਵਾਲ, ਚਰਨਜੀਤ ਕੌਰ ਛੀਨੀਵਾਲ, ਪ੍ਰਮੋਦ ਕੌਰ ਸੱਦੋਵਾਲ ਨੇ ਕਿਹਾ ਕਿ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਪਿੰਡਾਂ ਅੰਦਰ ਲਗਾਤਾਰ ਔਰਤਾਂ ਨੂੰ ਲਾਭਵੰਦ ਕਰਕੇ ਤਿਆਰੀਆਂ ਜ਼ੋਰ ਸ਼ੋਰ ਨਾਲ ਆਰੰਭ ਕੀਤੀਆਂ ਜਾ ਚੁੱਕੀਆਂ ਹਨ ਉਨ੍ਹਾਂ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਪਿੰਡਾਂ ਵਿੱਚੋਂ ਔਰਤਾਂ ਵੱਡੀ ਗਿਣਤੀ ਵਿੱਚ ਇਸ ਰੋਸ ਮੁਜਾਹਰੇ ਵਿੱਚ ਸ਼ਮੂਲੀਅਤ ਕਰਨਗੀਆਂ ਇਸ ਮੌਕੇ ਜਸਵਿੰਦਰ ਕੌਰ ਛੀਨੀਵਾਲ, ਵੀਰਪਾਲ ਕੌਰ ,ਪਰਮਜੀਤ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ, ਹਰਦਾਸਪੁਰਾ ,ਪਰਮਜੀਤ ਕੌਰ, ਮਹਿੰਦਰ ਕੌਰ ਤੋਂ ਇਲਾਵਾ ਹੋਰ ਮਜ਼ਦੂਰ ਔਰਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਪਿੰਡ ਪੰਡੋਰੀ ਦੇ ਨੌਜਵਾਨ  ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

ਮਹਿਲ ਕਲਾਂ/ਬਰਨਾਲਾ, ਜੁਲਾਈ 2020  (ਗੁਰਸੇਵਕ ਸਿੰਘ ਸੋਹੀ)- ਅੱਜ ਸਵੇਰੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਦੇ ਇੱਕ ਕਿਸਾਨ ਦੀ ਟਿਊਬਵੈਲ ਮੋਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ  ਜਿਸ ਦੀ ਪਹਿਚਾਣ  ਹਰਦੀਪ ਸਿੰਘ (31)ਪੁੱਤਰ ਨਿਰਮਲ ਸਿੰਘ ਵਾਸੀ ਪੰਡੋਰੀ ਵਜੋਂ ਹੋਈ ਹੈ । ਇਸ ਸਬੰਧੀ ਪੂਰੀ ਜਾਣਕਾਰੀ ਦਿੰਦਿਆਂ  ਮ੍ਰਿਤਕ ਦੇ ਭਰਾ  ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸੱਤ ਵਜੇ ਦੇ ਕਰੀਬ ਸਾਡੀ ਮੋਟਰ ਦੀ ਲਾਈਟ ਦੀ ਵਾਰੀ ਸੀ ।ਇਸ ਲਈ ਅਸੀਂ ਖੇਤ ਵਿੱਚ ਨੱਕੇ ਮੋੜ ਰਹੇ ਸੀ । ਜਦ ਹਰਦੀਪ ਸਿੰਘ ਮੋਟਰ ਨੂੰ ਚਲਾਉਣ ਲਈ ਸਟਾਰਟਰ ਦਾ ਬਟਨ ਦੱਬਿਆ ਤਾਂ ਕਰੰਟ ਨੇ ਅਚਾਨਕ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਜਿਸ ਨੂੰ ਤੁਰੰਤ ਅਸੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੇਰੇ ਬਿਆਨ ਦੇ ਆਧਾਰ ਤੇ 174ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਸਾਡੇ ਹਵਾਲੇ ਕਰ ਦਿੱਤੀ ਗਈ ਸੀ, ਜਿਸ ਦਾ ਅਸੀਂ ਸੰਸਕਾਰ ਕਰ ਦਿੱਤਾ ਹੈ ।ਜ਼ਿਕਰਯੋਗ ਹੈ  ਕਿ ਮ੍ਰਿਤਕ ਹਰਦੀਪ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਸਰਬਜੀਤ ਕੌਰ ਅਤੇ ਦੋ ਛੋਟੀਆਂ ਛੋਟੀਆਂ ਬੱਚਿਆਂ ਨੂੰ ਰੋਂਦੇ ਕਰਲਾਉਂਦੇ ਹੋਏ ਛੱਡ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ ਯੋਗ ਨਮੁਆਵਜ਼ੇ ਦੀ ਮੰਗ ਕੀਤੀ ਹੈ ।

ਪਿੰਡ ਲੋਹਗੜ੍ਹ ਵਿਖੇ ਇੱਕ ਕਿਸਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਮਹਿਲ ਕਲਾਂ /ਬਰਨਾਲਾ -ਜੁਲਾਈ 2020  (ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਲੋਹਗੜ ਵਿਖੇ ਇੱਕ ਕਿਸਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਥਾਣਾ ਮਹਿਲ ਕਲਾਂ ਦੇ ਏਐਸਆਈ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਨੂੰ ਕੋਈ 7.30 ਵਜੇ ਦੇ ਕਰੀਬ ਕੰਟਰੋਲ ਰੂਮ ਤੋਂ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਇੱਕ ਫੋਨ ਆਇਆ ਕਿ ਪਿੰਡ ਲੋਹਗੜ ਵਿਖੇ ਇੱਕ ਵਿਅਕਤੀ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਿਹਾ ਹੈ ਉਸ ਨੇ ਅੱਜ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਸੂਚਨਾ ਮਿਲੀ ਸੀ ਪਰ ਮਹਿਲ ਕਲਾਂ ਪੁਲਿਸ ਵੱਲੋਂ ਸੂਚਨਾ ਮਿਲਦਿਆਂ ਹੀ ਪਿੰਡ ਲੋਹਗੜ ਵਿਖੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੜਤਾਲ ਕੀਤੀ ਗਈ ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨ ਬੂਟਾ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਲੋਹਗੜ੍ਹ ਜੋ ਕਿ ਪਿੰਡ ਦੇ ਇੱਕ ਵਿਅਕਤੀ ਦੇ ਘਰ ਵਿੱਚ ਪਿਛਲੇ 14 ਮਹੀਨਿਆਂ ਦੇ ਸਮੇਂ ਤੋਂ ਕਿਰਾਏ ਤੇ ਮਕਾਨ ਲੈ ਕੇ ਰਹਿ ਰਿਹਾ ਸੀ ਉਸ ਦੀ ਪਤਨੀ ਬੱਚਾ ਹੋਣ ਕਰਕੇ ਆਪਣੇ ਪੇਕੇ ਘਰ ਗਈ ਹੋਈ ਸੀ ਬੀਤੀ ਸ਼ਾਮ ਉਸ ਨੇ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮਿ੍ਤਕ ਬੂਟਾ ਸਿੰਘ ਦੀ ਪਤਨੀ ਹਰਜੋਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਮਹਿਲ ਕਲਾਂ ਵਿਖੇ 174 ਦੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ।

ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦਾ ਬਾਰ੍ਹਵੀਂ ਦਾ ਨਤੀਜਾ 98% ਫ਼ੀਸਦੀ ਰਿਹਾ।

ਮਹਿਲ ਕਲਾਂ/ ਬਰਨਾਲਾ -ਜੁਲਾਈ 2020  ( ਗੁਰਸੇਵਕ ਸਿੰਘ ਸੋਹੀ )- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜੇ ਵਿੱਚ ਸਹੀਦ ਬੀਬੀ ਕਿਰਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ  ਦਾ ਨਤੀਜਾ 98% ਪ੍ਰਤੀਸ਼ਤ ਰਿਹਾ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਮਹੇਸ਼ ਕੁਮਾਰ ਜੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ  ਇਸਦਾ ਸਿਹਰਾ ਵਿਦਿਆਰਥੀ ਅਤੇ ਸਮੂਹ ਸਟਾਫ਼ ਨੂੰ ਦਿੰਦਿਆਂ ਹੋਇਆ ਇਹ ਵਿਸ਼ਵਾਸ ਦਿਵਾਇਆ ਕਿ ਸਮੂਹ ਸਟਾਫ਼ ਅੱਗੇ ਤੋਂ ਵੀ ਆਪਣੀ ਜਿੰਮੇਵਾਰੀ ਤਨ ਮਨ ਤੇ ਵਫ਼ਾਦਾਰੀ ਨਾਲ਼ ਨਿਭਾਏਗਾ । ਸਕੂਲ ਨਤੀਜੇ ਵਿੱਚ ਕ੍ਰਿਸਮਾ ਨੇ 415 ਅੰਕ ਲੈ ਕੇ ਪਹਿਲਾ ਹਰਮਨਦੀਪ ਸਿੰਘ ਨੇ 403 ਅੰਕ ਲੈ ਕੇ ਦੂਜਾ ਅਤੇ ਵੀਰਪਾਲ ਕੌਰ ਨੇ 401 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ।

ਸੀਨੀਅਰ ਸੈਕੰਡਰੀ ਸਕੂਲ ਮੂੰਮ ਦਾ ਬਾਰ੍ਹਵੀਂ ਦਾ ਨਤੀਜਾ 100% ਫ਼ੀਸਦੀ ਰਿਹਾ।

ਮਹਿਲ ਕਲਾਂ /ਬਰਨਾਲਾ -ਜੁਲਾਈ 2020 -(ਗੁਰਸੇਵਕ ਸੋਹੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਹਰੀਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਕੰਵਲਜੀਤ ਕੌਰ ਦੇ ਮਾਰਗ ਦਰਸ਼ਨ ਹੇਠ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਸਕੂਲ ਦੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਇਹ ਮਾਣ ਮੱਤੀ ਪ੍ਰਾਪਤੀ ਕੀਤੀ ਹੈ ।ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਸਾਰੇ 43 ਵਿਦਿਆਰਥੀ ਫ਼ਸਟ ਡਵੀਜ਼ਨ ਵਿਚ ਪਾਸ ਹੋਏ ਹਨ ।ਉਨ੍ਹਾਂ ਦੱਸਿਆ ਕਿ ਹਰਮਨਜੋਤ ਕੌਰ ਨੇ 96.89% ਅੰਕ ਪ੍ਰਾਪਤ ਕਰਕੇ ਪਹਿਲੀ,ਸਿਮਰਨਪ੍ਰੀਤ ਕੌਰ ਨੇ 96.22% ਅੰਕ ਪ੍ਰਾਪਤ ਕਰਕੇ ਦੂਜੀ ਅਤੇ ਹਰਦੀਪ ਸਿੰਘ ਨੇ 95.56% ਅੰਕ ਪ੍ਰਾਪਤ ਕਰਕੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ ।ਇਸ ਤੋਂ ਇਲਾਵਾ ਸਕੂਲ ਦੇ 4 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ 9 ਵਿਦਿਆਰਥੀਆਂ ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ।ਇਸ ਤੋਂ ਇਲਾਵਾ ਬਾਕੀ ਬੱਚਿਆਂ ਨੇ ਵੀ ਚੰਗੇ ਅੰਕ ਪ੍ਰਾਪਤ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ।ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਸਮੂਹ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਬਾਰ੍ਹਵੀਂ ਕਲਾਸ ਦੇ ਇੰਚਾਰਜ ਰਾਜਿੰਦਰ ਕੁਮਾਰ, ਅਧਿਆਪਕ ਬਲਜਿੰਦਰ ਕੁਮਾਰ, ਬਬਲਜੀਤ ਸਿੰਘ,ਹਰਜਿੰਦਰ ਸਿੰਘ, ਸ੍ਰੀ ਫਰਾਂਸਿਸ, ਸੰਦੀਪ ਕੁਮਾਰ ,ਅਮਰੀਕ ਸਿੰਘ ਆਦਿ ਸਟਾਫ਼ ਮੈਂਬਰਾਂ ਨੇ ਵੀ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਧਾਰਮਿਕ ਪ੍ਰੀਖਿਆ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਦੇ ਵਿਦਿਆਰਥੀਆਂ ਨੇ ਸਕਾਲਰਸਿਪ ਪ੍ਰਾਪਤ ਕੀਤੀ।

ਮਹਿਲ ਕਲਾਂ /ਬਰਨਾਲਾ -ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ. ਸ੍ਰੀ ਅੰਮ੍ਰਿਤਸਰ ਸਾਹਿਬ ਇਸ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਰਾਸ਼ਟਰੀ ਪੱਧਰ ਤੇ ਸਕੂਲਾਂ ਅਤੇ ਕਾਲਜਾਂ ਵਿੱਚ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ। ਇਸ ਪ੍ਰੀਖਿਆ ਵਿੱਚ 70% ਤੋ ਉਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਜ਼ੀਫ਼ਾ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ /ਸੀਨੀ. ਸੈਕੰ. ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਸਾਲ 2019-20 ਲਈ ਹੋਈ ਧਾਰਮਿਕ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਗਿਆ ਹੈ। ਪ੍ਰਿੰਸੀਪਲ ਡਾਂ. ਗੁਰਵੀਰ ਸਿੰਘ ਜੀ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਗਗਨਦੀਪ ਕੌਰ ਤੇ ਕਿਰਨਵੀਰ ਕੌਰ (+1ਸਾਇੰਸ) ਹਰਪ੍ਰੀਤ ਕੌਰ (+2 ਕਾਮਰਸ).ਡਿੰਪੀ ਕੋਰ ਅਤੇ ਜਸਵੰਤ ਕੌਰ (ਬੀ. ਏ.ਭਾਗ ਤੀਸਰਾ) ਅਤੇ ਰਮਨਦੀਪ ਕੌਰ (ਐਮ.ਏ.ਭਾਗ ਦੂਜਾ) ਨੇ ਪ੍ਰੀਖਿਆ ਵਿੱਚ ਮੈਟ੍ਰਿਕ ਵਿੱਚ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਤੇ ਡਾਂ ਪ੍ਰਿੰਸੀਪਲ ਸਾਹਿਬ ਨੇ ਜਿੱਥੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਡਮੁੱਲੀ ਪ੍ਰਾਪਤੀ ਤੇ ਹੌਸਲਾ ਅਫਜਾਈ ਕੀਤੀ ਉੱਥੇ ਧਾਰਮਿਕ ਅਧਿਆਪਕ ਡਾਂ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਲਗਨ ਦਾ ਫਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ ਨੂੰ ਪੈਦਾ ਕਰਦਿਆਂ ਹੋਇਆ ਉਨ੍ਹਾਂ ਦੀ ਸਰਬਪੱਖੀ ਸ਼ਖ਼ਸੀਅਤ ਦਾ ਵਿਕਾਸ ਕਰਨ ਵਿੱਚ ਸਹਾਈ ਹੁੰਦੀਆਂ ਹਨ। ਪ੍ਰਿੰਸੀਪਲ ਸਾਹਿਬ ਵੱਲੋਂ ਸਕਾਲਰਸ਼ਿਪ ਰਾਸ਼ੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਂ ਗੁਰਪ੍ਰੀਤ ਸਿੰਘ ,ਡਾਂ ਜਨਮੀਤ ਸਿੰਘ, ਡਾਂ ਗੁਰਦੀਪ ਕੌਰ, ਮੈਡਮ ਹਰਜੋਤ ਕੌਰ ਲਾਇਬ੍ਰੇਰੀਅਨ ਅਤੇ ਸਰਦਾਰ ਗੁਰਜੰਟ ਸਿੰਘ ਗਹਿਲ ਹਾਜ਼ਰ ਸਨ।

ਪਾਕਿਸਤਾਨ 'ਚ 200 ਸਾਲ ਪੁਰਾਣਾ ਗੁਰਦੁਆਰਾ ਸਿੱਖਾਂ ਨੂੰ ਸੌਂਪਿਆ

 

ਕਰਾਚੀ , ਜੁਲਾਈ  2020-(ਏਜੰਸੀ ) ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ 200 ਸਾਲ ਪੁਰਾਣੇ ਗੁਰਦੁਆਰੇ ਨੂੰ ਹੁਣ ਸਿੱਖ ਭਾਈਚਾਰੇ ਸੌਂਪ ਦਿੱਤਾ ਗਿਆ ਹੈ। ਇਹ ਗੁਰਦੁਆਰਾ ਬੀਤੇ ਕਰੀਬ 70 ਸਾਲ ਤੋਂ ਸਰਕਾਰ ਦੇ ਕਬਜ਼ੇ ਵਿਚ ਸੀ ਅਤੇ ਉੱਥੇ ਇਕ ਹਾਈ ਸਕੂਲ ਚੱਲ ਰਿਹਾ ਸੀ। ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪਿੱਛੋਂ ਸਰਕਾਰ ਨੇ ਕੁਝ ਮਹੀਨੇ ਪਹਿਲੇ ਗੁਰਦੁਆਰੇ ਦੀ ਇਮਾਰਤ ਨੂੰ ਖ਼ਾਲੀ ਕਰਵਾਇਆ, ਉਸ ਦੀ ਮੁਰੰਮਤ ਕਰਵਾਈ ਅਤੇ ਹੁਣ ਉਸ ਨੂੰ ਸਿੱਖ ਭਾਈਚਾਰੇ ਨੂੰ ਸੌਂਪ ਦਿੱਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਕੁਏਟਾ ਸ਼ਹਿਰ ਵਿਚ ਮਸਜਿਦ ਰੋਡ 'ਤੇ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਨੂੰ ਪਾਠ-ਪੂਜਾ ਅਤੇ ਧਾਰਮਿਕ ਸਮਾਗਮਾਂ ਲਈ ਸਿੱਖ ਭਾਈਚਾਰੇ ਨੂੰ ਸੌਂਪ ਦਿੱਤਾ ਗਿਆ। ਬਲੋਚਿਸਤਾਨ ਦੇ ਮੁੱਖ ਮੰਤਰੀ ਦੇੇ ਘੱਟ ਗਿਣਤੀ ਮਾਮਲਿਆਂ ਦੇ ਸਲਾਹਕਾਰ ਅਤੇ ਰਾਜ ਵਿਧਾਨ ਸਭਾ ਦੇ ਸਕੱਤਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਗੁਰਦੁਆਰੇ ਨੂੰ ਤਿਆਰ ਕਰਵਾ ਕੇ ਸਿੱਖ ਭਾਈਚਾਰੇ ਨੂੰ ਸੌਂਪਿਆ ਗਿਆ ਹੈ। ਕੁਮਾਰ ਨੇ ਦੱਸਿਆ ਕਿ 14 ਹਜ਼ਾਰ ਵਰਗ ਫੁੱਟ ਖੇਤਰਫਲ ਵਿਚ ਬਣੀ ਗੁਰਦੁਆਰੇ ਦੀ ਇਮਾਰਤ ਦਾ ਬਾਜ਼ਾਰ ਮੁੱਲ ਅਰਬਾਂ ਰੁਪਏ ਹੈ ਪ੍ਰੰਤੂ ਬਲੋਿੋਚਸਤਾਨ ਸਰਕਾਰ ਨੇ ਸਿੱਖ ਭਾਈਚਾਰੇ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਗੁਰਦੁਆਰੇ ਦੀ ਇਮਾਰਤ ਉਨ੍ਹਾਂ ਨੂੰ ਦੇਣ ਵਿਚ ਸੰਕੋਚ ਨਹੀਂ ਕੀਤਾ। ਜਿਨ੍ਹਾਂ ਕੁੜੀਆਂ ਦੀ ਪੜ੍ਹਾਈ ਇਸ ਵਿਚ ਚੱਲ ਰਹੇ ਸਕੂਲ ਵਿਚ ਹੁੰਦੀ ਸੀ ਉਨ੍ਹਾਂ ਦਾ ਦਾਖ਼ਲਾ ਨੇੜਲੇ ਸਕੂਲਾਂ ਵਿਚ ਕਰਵਾ ਦਿੱਤਾ ਗਿਆ ਹੈ। ਬਲੋੋਚਿਸਤਾਨ ਦੇ ਸਿੱਖ ਭਾਈਚਾਰੇ ਦੇ ਉੱਘੇ ਆਗੂ ਜਸਬੀਰ ਸਿੰਘ ਨੇ ਕਿਹਾ ਕਿ ਗੁਰਦੁਆਰੇ ਨੂੰ ਤਿਆਰ ਕਰਵਾ ਕੇ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਸੌਂਪਣਾ, ਤੋਹਫ਼ਾ ਦੇਣ ਵਰਗਾ ਹੈ। ਬਲੋੋਚਿਸਤਾਨ ਵਿਚ ਰਹਿਣ ਵਾਲੇ ਕਰੀਬ ਦੋ ਹਜ਼ਾਰ ਸਿੱਖ ਪਰਿਵਾਰਾਂ ਲਈ ਇਸ ਪ੍ਰਾਚੀਨ ਗੁਰਦੁਆਰੇ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਸ ਤੋਂ ਪਹਿਲੇ 2019 ਵਿਚ ਸੂਬਾ ਸਰਕਾਰ ਨੇ 200 ਸਾਲ ਪੁਰਾਣੇ ਇਕ ਮੰਦਰ ਨੂੰ ਹਿੰਦੂ ਭਾਈਚਾਰੇ ਨੂੰ ਸੌਂਪਿਆ ਸੀ।

ਪੰਜਾਬ 'ਚ ਅੱਜ ਕੋਰੋਨਾ ਨਾਲ 9 ਮੌਤ

10 ਪੁਲਿਸ ਮੁਲਾਜ਼ਮਾਂ ਸਣੇ 393 ਪਾਜ਼ੇਟਿਵ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਵਿਚ ਕੋਰੋਨਾ ਦੇ ਕਾਰਨ ਬੁੱਧਵਾਰ ਨੂੰ ਨੌਂ ਲੋਕਾਂ ਦੀ ਮੌਤ ਹੋ ਗਈ ਜਦਕਿ 393 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਮ੍ਰਿਤਕਾਂ ਵਿਚ ਲੁਧਿਆਣਾ 'ਚ 51 ਅਤੇ 70 ਸਾਲਾ ਵਿਅਕਤੀ, ਜਲੰਧਰ ਵਿਚ 86 ਸਾਲਾ ਮਹਿਲਾ ਅਤੇ 74 ਸਾਲਾ ਬਜ਼ੁਰਗ, ਹੁਸ਼ਿਆਰਪੁਰ ਵਿਚ 58 ਸਾਲਾ ਮਹਿਲਾ ਅਤੇ 52 ਸਾਲਾ ਵਿਅਕਤੀ, ਫਿਰੋਜ਼ਪੁਰ ਵਿਚ 65, ਪਟਿਆਲਾ ਵਿਚ 62 ਅਤੇ ਗੁਰਦਾਸਪੁਰ ਵਿਚ 80 ਸਾਲਾ ਬਜ਼ੁਰਗ ਸ਼ਾਮਲ ਹਨ। ਲੁਧਿਆਣਾ ਵਿਚ ਸਭ ਤੋਂ ਜ਼ਿਆਦਾ 70, ਪਟਿਆਲਾ ਵਿਚ 57, ਜਲੰਧਰ ਵਿਚ 55, ਅੰਮ੍ਰਿਤਸਰ ਵਿਚ 27 ਕੇਸ ਆਏ। ਪੰਜਾਬ ਵਿਚ ਦੋ ਦਿਨਾਂ ਵਿਚ 722 ਕੇਸ ਆ ਚੁੱਕੇ ਹਨ। ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 11,288 ਤਕ ਪੁੱਜ ਗਈ ਹੈ, ਜਦਕਿ 7641 ਲੋਕ ਸਿਹਤਮੰਦ ਹੋ ਚੁੱਕੇ ਹਨ। ਦੂਜੇ ਪਾਸੇ, ਹੁਣ ਤਕ 273 ਲੋਕਾਂ ਦੀ ਜਾਨ ਜਾ ਚੁੱਕੀ ਹੈ।

 

 

ਪਿੰਡ ਦੀਵਾਨਾਂ ਦਾ ਵਿਕਾਸ ਸ਼ਹਿਰੀ ਤਰਜ਼ ਤੇ ਕਰਵਾ ਕੇ ਨਕਸ਼ਾ ਬਦਲਿਆ 

ਮਹਿਲ ਕਲਾਂ /ਬਰਨਾਲਾ -ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਦੀਵਾਨਾ ਵਿਖੇ ਪਿੰਡ ਦੇ ਨਵੇਂ ਬਣਾਏ ਪਾਰਕ ਵਿੱਚ ਪੰਚਾਇਤ ਵੱਲੋਂ ਨੌਜਵਾਨ ਸਭਾ ਦੇ ਸਹਿਯੋਗ ਨਾਲ 100 ਦੇ ਕਰੀਬ ਸਜਾਵਟੀ ਪੌਦੇ ਲਗਾਏ ਗਏ ਪਿੰਡ ਦਾ ਵਿਕਾਸ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਗ੍ਰਾਂਟਾਂ ਨਾਲ ਨਾਲ ਪ੍ਰਵਾਸੀ ਭਾਰਤੀਆਂ ਦੇ ਉਪਰਾਲੇ ਨਾਲ ਸ਼ਹਿਰੀ ਤਰਜ ਤੇ ਕਰਵਾਇਆ ਜਾ ਰਿਹਾ ਹੈ.ਸਰਪੰਚ ਰਣਧੀਰ ਸਿੰਘ ਢਿੱਲੋਂ ਨੌਜਵਾਨ ਸਭਾ ਵੱਲੋਂ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਅੱਗੇ ਹੋ ਕੇ ਸਹਿਯੋਗ ਦਿੱਤਾ ਜਾ ਰਿਹਾ.ਜੋਤ ਬੜਿੰਗ ਪਿੰਡ ਦੀਵਾਨਾ ਵਿਖੇ ਸਰਪੰਚ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਨੌਜਵਾਨ ਸਭਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਗਰਾਂਟਾਂ ਤੋਂ ਇਲਾਵਾ ਅੈਨ ਆਰ ਆਈ ਵੀਰਾਂ ਦੇ ਉਪਰਾਲੇ ਸਦਕਾ ਸਾਢੇ ਤਿੰਨ ਏਕੜ ਰਕਬੇ ਵਿੱਚ ਬਣਾਏ ਗਏ ਨਵੇਂ ਪਾਰਕ ਤਿੰਨ ਪ੍ਕਾਰ ਦੇ 100 ਦੇ ਕਰੀਬ ਸਜਾਵਟੀ ਪੌਦੇ ਲਗਾਏ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਵੱਲੋਂ ਨੌਜਵਾਨ ਸਭਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੇਂਦਰ ਤੇ ਪੰਜਾਬ  ਸਰਕਾਰ ਦੀਆਂ ਗਰਾਂਟਾਂ ਤੋਂ ਇਲਾਵਾ ਐਨ,ਆਰ,ਆਈ ਵੀਰਾਂ ਦੇ ਉਪਰਾਲੇ ਸਦਕਾ ਸਾਢੇ ਤਿੰਨ ਏਕੜ ਰਕਬੇ ਵਿੱਚ 35 ਲੱਖ ਦੀ ਲਾਗਤ ਨਾਲ ਨਵਾਂ ਪਾਰਕ ਟਰੈਕ ਸਟੇਜ ਗਰਾਉਂਡ ਬਣਾਉਣ ਤੋਂ ਇਲਾਵਾ ਵਾਟਰ ਵਰਕਸ ਅਤੇ ਗਰਾਉਂਡ ਦੀ ਚਾਰ ਦੁਆਰੀ ਕਰਵਾਉਣ ਦੇ ਨਾਲ ਨਾਲ ਪਾਰਕ ਅਤੇ ਗਰਾਉਂਡ ਦਾ ਸੁੰਦਰਤਾ ਲਈ ਲਗਾਤਾਰ ਸਜਾਵਟੀ ਪੌਦੇ ਲਗਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਸਰਕਾਰਾਂ ਦੀਆਂ ਗ੍ਰਾਂਟਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਉਪਰਾਲੇ ਨਾਲ ਪਿੰਡ ਦਾ ਵਿਕਾਸ ਸ਼ਹਿਰੀ ਤਰਜ਼ ਤੇ ਕਰਵਾ ਕੇ ਪਿੰਡ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪਿੰਡ ਦੇ ਗੰਦੇ ਨਾਲੇ ਦੇ ਨਿਕਾਸ ਲਈ ਵੀ ਪੰਚਾਇਤ ਵੱਲੋਂ ਢੁੱਕਵੇਂ ਕਦਮ ਨੂੰ ਚੁੱਕੇ ਜਾ ਰਹੇ ਹਨ ਉਨ੍ਹਾਂ ਸਮੂਹ ਪਿੰਡ ਵਾਸੀਆਂ ਤੇ ਪਰਵਾਸੀ ਭਾਰਤੀਆਂ ਨੂੰ ਸਰਕਾਰਾਂ ਦੇ ਨਾਲ ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਵਿਕਾਸ ਕਾਰਜ ਕਰਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਨੌਜਵਾਨ ਸਭਾ ਦੇ ਆਗੂ ਜੋਤ ਬੜਿੰਗ ਦੀਵਾਨਾ ਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜ ਕਰਵਾਉਣ ਲਈ ਪੰਚਾਇਤ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ  ਜਥੇਬੰਦੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਹੁਕਮ ਕੀਤਾ ਜਾਂਦਾ ਹੈ ਤਾ ਜਥੇਬੰਦੀ ਦੇ ਨੌਜਵਾਨਾਂ ਅੱਗੇ ਆ ਕੇ ਪੰਚਾਇਤ ਨਾਲ ਖੜ੍ਹ ਕੇ ਆਪਣੇ ਵੱਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ ਇਸ ਮੌਕੇ ਪੰਚ ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਮੱਘਰਦੀਨ, ਸੁਖਦੇਵ ਸਿੰਘ, ਰਿੰਕੂ ਕੌਰ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਸਮਾਜ ਸੇਵੀ, ਆੜ੍ਹਤੀ ਗੁਰਮੇਲ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀ, ਨੌਜਵਾਨ ਸਭਾ ਦੇ ਆਗੂ ਗੁਰਸੇਵ ਸਿੰਘ ਸੂਰੀ, ਹਰਜਿੰਦਰ ਸਿੰਘ, ਰਾਜ ਸਿੰਘ ਢਿੱਲੋਂ, ਪ੍ਰੀਤ ਤਵਾਨਾ, ਦਵਿੰਦਰ ਸਿੰਘ, ਗੁਰਬੀਰ ਸਿੰਘ' ਗੁਰਸੇਵਕ ਸਿੰਘ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਗਾਇਕ ਸੁਖਮੀਤ ਸਿੰਘ ਦੇ ਨਵੇਂ ਗੀਤ 'ਜਿੰਦਗੀ ਬੜੀ ਅਨਮੋਲ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ

ਚੰਡੀਗੜ੍ਹ  ਜੁਲਾਈ 2020 ਜਵੰਦਾ) ਚਰਚਿਤ ਗੀਤ 'ਮੇਰੇ ਯਾਰ ਦਾ ਦੀਦਾਰ' ਅਤੇ 'ਯਾਰ ਦੇ ਮੁਹੱਲੇ' ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਸੁਖਮੀਤ ਸਿੰਘ ਹਾਲ ਹੀ ਵਿੱਚ ਆਪਣਾ ਇੱਕ ਹੋਰ ਨਵਾਂ ਗੀਤ 'ਜਿੰਦਗੀ ਬੜੀ ਅਨਮੋਲ' ਲੈ ਕੇ ਹਾਜ਼ਰ ਹੋਇਆ ਹੈ।ਜ਼ਿੰਦਗੀ ਦੇ ਫਲਸਫਿਆਂ ਨੂੰ ਬਿਆਨ ਕਰਦੇ ਇਸ ਗੀਤ ਨੂੰ ਲਿਖਣ ਵਾਲੀ ਕਲਮ ਗਿੱਲ ਸੁਰਜੀਤ ਦੀ ਹੈ ਅਤੇ ਸੰਗੀਤ ਅਵਿਸ਼ੇਕ ਮਜੂਮਦਾਰ ਵੱਲੋਂ ਦਿੱਤਾ ਗਿਆ।ਅਜਨੀ ਮਿਊਜ਼ਿਕ ਪ੍ਰੋਡਕਸ਼ਨ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਗਾਇਕ ਸੁਖਮੀਤ ਸਿੰਘ ਨੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਹੇ ਇਸ ਭਰਵੇਂਂ ਹੁੰਗਾਰੇ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਉਨ੍ਹਾਂ ਦੀ ਕਸਵੱਟੀ 'ਤੇ ਖਰੇ ਉਤਰਨ ਵਾਲੇ ਗੀਤ ਪੇਸ਼ ਕਰਦੇ ਰਹਿਣਗੇ

ਲੰਬੀ ’ਚ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ

4 ਜ਼ਖ਼ਮੀ , ਸੰਘਰਸ਼ ਕਮੇਟੀ ਮੂਹਰੇ ਧਾਰਾ 144, ਕਰੋਨਾ ਮਹਾਮਾਰੀ ਕਰਕੇ ਸਖ਼ਤੀ ਅਤੇ ਵੱਡੀਆਂ ਸਰਕਾਰੀ ਰੋਕਾਂ ਢਹਿ-ਢੇਰੀ 

ਲੰਬੀ, ਜੁਲਾਈ 2020 -( ਗੁਰਸੇਵਕ ਸਿੰਘ ਸੋਹੀ)- ਕੇਂਦਰੀ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਖ਼ਿਲਾਫ਼ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਸਮੇਂ ਪੁਲੀਸ ਲਾਠੀਚਾਰਜ ਕਾਰਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਸਮੇਤ ਕਰੀਬ ਚਾਰ ਕਾਰਕੁਨ ਜ਼ਖ਼ਮੀ ਹੋ ਗਏ। ਜ਼ੋਨ ਗੁਰੂ ਹਰਸਾਇ ਦੇ ਪ੍ਰਧਾਨ ਧਰਮ ਸਿੰਘ ਦੇ ਸਿਰ 'ਤੇ ਸੱਟ ਵੱਜੀ ਹੈ। ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁਨਾਂ ਮੂਹਰੇ ਧਾਰਾ 144, ਕਰੋਨਾ ਮਹਾਮਾਰੀ ਕਰਕੇ ਸਖ਼ਤੀ ਅਤੇ ਵੱਡੀਆਂ ਸਰਕਾਰੀ ਰੋਕਾਂ ਢਹਿ-ਢੇਰੀ ਹੋ ਗਈਆਂ।

ਹਾਲਾਂਕਿ ਪ੍ਰਸ਼ਾਸਨ ਨੇ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰਕੇ ਪਿੰਡ ਬਾਦਲ ਦੇ ਛਾਉਣੀ ਬਣਾ ਦਿੱਤਾ ਸੀ ਪਰ ਸਰਕਾਰੀ ਰੋਕਾਂ ਨੂੰ ਦਰਕਿਨਾਰ ਕਰਕੇ ਪੁੱਜੇ ਸੈਂਕੜੇ ਕਾਰਕੁਨਾਂ ਨੇ ਬਾਦਲਾਂ ਦੀ ਰਿਹਾਇਸ਼ ਮੂਹਰੇ ਬਠਿੰਡਾ-ਖਿਉਵਾਲੀ ਸੜਕ 'ਤੇ ਧਰਨਾ ਲਗਾ ਕੇ ਘਿਰਾਓ ਕਰ ਲਿਆ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਪਿੱਦੀ ਨੇ ਖੇਤੀ ਆਰਡੀਨੈਂਸ ਨੂੰ ਪੰਜਾਬ ਦੀ ਕਿਸਾਨੀ ਲਈ ਘਾਤਕ ਕਰਾਰ ਦਿੱਤਾ ਤੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਬਾਰੇ ਕੁੱਝ ਨਹੀਂ ਬੋਲ ਰਹੇ।

 ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜ਼ਕਾਲ ਦੌਰਾਨ ਸੁਰੇਸ ਕੁਮਾਰ ਨੇ ਚੌਥੀ ਵਾਰ ਅਸਤੀਫ਼ਾ ਦਿੱਤਾ ਹੈ। ਪਿਛਲੇ ਕਰੀਬ ਅੱਠ-ਨੌ ਮਹੀਨਿਆਂ ਤੋਂ ਸੁਰੇਸ ਕੁਮਾਰ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਨਹੀਂ ਆ ਰਹੇ ਸਨ ਅਤੇ ਆਪਣੇ ਘਰੋਂ (ਕੈਂਪ ਆਫ਼ਿਸ) ਹੀ ਕੰਮ ਕਰ ਰਹੇ ਸਨ। ਹਾਲਾਂਕਿ ਮੁੱਖ ਮੰਤਰੀ ਦਫ਼ਤਰ ਦਾ ਕੋਈ ਅਧਿਕਾਰੀ ਮੂੰਹ ਨਹੀਂ ਖੋਲ੍ਹ ਰਿਹਾ, ਪਰ ਦੱਬੀ ਅਵਾਜ਼ ਵਿਚ ਸੁਰੇਸ਼ ਕੁਮਾਰ ਵਲੋਂ ਬੀਤੇ ਕੱਲ੍ਹ ਅਸਤੀਫ਼ਾ ਦੇਣ ਦੀ ਖ਼ਬਰ ਸਿਆਸੀ ਗਲਿਆਰਿਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸੁਰੇਸ਼ ਕੁਮਾਰ ਨੇ ਉਨ੍ਹਾਂ ਨਾਲ ਅਟੈਚ ਸਟਾਫ ਨੂੰ ਆਪਣੇ ਪਿੱਤਰੀ ਵਿਭਾਗਾਂ ਵਿਚ ਜਾਣ ਨੂੰ ਕਹਿ ਦਿੱਤਾ ਹੈ। ਸਟਾਫ਼ ਨੇ ਵਾਪਸ ਵਿਭਾਗਾਂ ਨੂੰ ਜਾਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਕਿਉਂਕਿ ਸਟਾਫ਼ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਵਲੋਂ ਪਹਿਲਾਂ ਦੀ ਤਰ੍ਹਾਂ ਫਿਰ ਸੁਰੇਸ ਕੁਮਾਰ ਨੂੰ ਕੰਮ ਕਰਨ ਲਈ ਮਨਾ ਲਿਆ ਜਾਵੇਗਾ। ਯਾਦ ਰਹੇ ਕਿ ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਭਤੋਂ ਭਰੋਸੇਮੰਦ ਅਧਿਕਾਰੀਆਂ ਵਿਚ ਸ਼ਾਮਲ ਹਨ, ਅਤੇ ਮੁੱਖ ਮੰਤਰੀ ਨੇ ਤਿੰਨੋਂ ਵਾਰ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਛੁੱਟੀ ਕਰਨ ਦੇ ਫੈਸਲੇ ਤੋਂ ਉਹ ਜ਼ਿਆਦਾ ਖਫ਼ਾ ਹੋਏ ਹਨ ਅਤੇ ਉਨ੍ਹਾਂ ਨੇ ਸਰਕਾਰੀ ਕੰਮਕਾਜ਼ ਤੋਂ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਸੀ। ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਸੁਰੇਸ਼ ਕੁਮਾਰ ਦੇ ਕਰੀਬੀਆਂ ਵਿਚ ਸ਼ਾਮਲ ਸਨ ਅਤੇ ਮੁੱਖ ਸਕੱਤਰ ਵਲੋਂ ਮੁੱਖ ਮੰਤਰੀ ਨੂੰ ਭੇਜੀ ਜਾਣ ਵਾਲੀ ਫਾਈਲ ਵਾਇਆ ਸੁਰੇਸ਼ ਕੁਮਾਰ ਜਾਂਦੀ ਸੀ, ਪਰ ਅੱਜਕੱਲ੍ਹ ਫਾਈਲਾਂ ਮੁੱਖ ਮੰਤਰੀ ਨੂੰ ਸਿੱਧੀਆਂ ਭੇਜੀਆਂ ਜਾ ਰਹੀਆਂ ਸਨ। ਸੱਤਾ ਦੇ ਗਲਿਆਰਿਆ ਵਿਚ ਇਹ ਵੀ ਚਰਚਾ ਹੈ ਕਿ ਸੁਰੇਸ਼ ਕੁਮਾਰ ਨੇ ਅਸਤੀਫ਼ਾ ਨਹੀਂ ਦਿੱਤੀ ਬਲਕਿ ਮੁੱਖ ਮੰਤਰੀ ਨੂੰ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਚਰਚਾ ਹੈ ਕਿ ਮੁੱਖ ਮੰਤਰੀ ਪਹਿਲਾਂ ਦੀ ਤਰ੍ਹਾਂ ਸੁਰੇਸ਼ ਕੁਮਾਰ ਨੂੰ ਮਨਾਉਣ ਵਿਚ ਕਾਮਯਾਬ ਹੋ ਜਾਣਗੇ। ਹਾਲਾਂਕਿ ਇਕ ਵਾਰ ਤਾਂ ਉਨ੍ਹਾਂ ਨੇ ਆਪਣੇ ਦਫ਼ਤਰ ਵਿਚ ਆਪਣਾ ਸਾਮਾਨ ਵੀ ਚੁੱਕ ਲਿਆ ਸੀ। ਹੁਣ ਵੀ ਲੰਬੇ ਸਮੇਂ ਬਾਅਦ ਉਦੋਂ ਦਫ਼ਤਰ ਗਏ ਸਨ ਜਦੋਂ ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੰਤਰੀਆਂ ਨਾਲ ਹੋਈ ਤਿੜਕ ਧਾਂਸ ਦੇ ਮਾਮਲੇ ਵਿਚ ਮਾਫ਼ੀ ਮੰਗੀ ਸੀ।

‘ਕੈਪਟਨ ਨੂੰ ਪੱੁਛੋ’ ਸੂਬੇ ਦਾ ਵਿਕਾਸ ਕਿੱਥੇ ਗੁੰਮ ਹੋਇਆ – ਭਾਈ ਗਰੇਵਾਲ ।

ਕਾਉਂਕੇ ਕਲਾਂ, ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਜਗਰਾਓ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱੁਛਣ ਕਿ ਸੂਬੇ ਦਾ ਵਿਕਾਸ ਕਿੱਥੇ ਗੁੰਮ ਹੋਇਆ ਤੇ ਉਨਾ ਦੀਆਂ ਸਰਕਾਰੀ ਨੌਕਰੀਆਂ ਤੇ ਸਮਾਰਟ ਫੋਨ ਸਮੇਤ ਹੋਰ ਭਰਮਾਉ ਦਾਅਵੇ ਕਿਸ ਵਿਕਾਸ ਦੇ ਹਨੇਰੇ ਵਿੱਚ ਗੁੰਮ ਹੋ ਕੇ ਰਹਿ ਗਏ ਹਨ।ਭਾਈ ਗਰੇਵਾਲ ਨੇ ਕਿਹਾ ਕਿ ਮੱੁਖ ਮੰਤਰੀ ਕੈਪਟਨ ਫੇਸਬੱੁਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਪੁਛੋ’ ਤਾਹਿਤ ਜਨਤਾ ਦੇ ਸਨਮੱੁਖ ਹੁੰਦੇ ਹਨ ਜਿੱਥੇ ਉਹ ਸੂਬੇ ਦੀ ਘਟੀਆਂ ਕਾਰਜਗੁਜਾਰੀ ਦੇ ਸਵਾਲਾ ਦੇ ਜਬਾਵ ਦੇਣ ਦੀ ਥਾਂ ਬੇਲੋੜੇ ਸਵਾਲਾ ਦੇ ਜਵਾਬ ਦੇ ਰਹੇ ਹਨ।ਉਨਾ ਕਿਹਾ ਕਿ ਸੂਬੇ ਦੇ ਕਰਜਈ ਕਿਸਾਨ ਨੂੰ ਪੱੁਛਣਾ ਚਾਹੀਦਾ ਹੈ ਕਿ ਉਨਾ ਦਾ ਇੱਕਾ ਦੱੁਕਾ ਕਰਜਾ ਮੁਆਫ ਕਰਕੇ ਹੋਰ ਬੇਲੋੜਾ ਕਿੰਨੇ ਖਰਚੇ ਦੀ ਪੰਡ ਉਸ ਦੇ ਸਿਰ ਤੇ ਰੱਖ ਦਿੱਤੀ।ਮਹਿੰਗੀਆਂ ਕੀਟ ਨਾਸਕ ਦਵਾਈਆ,ਵਧੇ ਪੈਟਰੋਲ ਡੀਜਲ ਦੇ ਰੇਟ ਤੇ ਨਕਲੀ ਬੀਜ ਨੇ ਉਨਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਵਿਿਦਆਰਥੀ ਵਰਗ ਵੀ ਪੱੁਛੇ ਕਿ ਉਨਾ ਨੂੰ ਕਿੰਨੀਆਂ ਨੌਕੀਆਂ ਮਿਲੀਆਂ ਤੇ ਸਮਾਰਟ ਦੇਣ ਦਾ ਲਾਰਾ ਕਦੋ ਤੱਕ ਜਾਰੀ ਰਹੇਗਾ।ਗਰੀਬ ਤਬਕੇ ਨੂੰ ਵੀ ਪੱੁਛਣਾ ਚਾਹੀਦਾ ਹੈ ਕਿ ਉਨਾ ਨੂੰ ਮਿਲਣ ਵਾਲੀ ਸਸਤੀ ਬਿਜਲੀ ਕਦੋ ਬੰਦ ਕਰ ਦਿੱਤੀ ਤੇ ਉਨਾ ਦੀਆਂ ਧੀਆਂ ਦੇ ਵਿਆਹ ਦੀਆਂ ਸਗਨ ਸਕੀਮਾਂ ਦੀਆਂ ਫਾਈਲਾ ਦਫਤਰਾਂ ਵਿੱਚ ਰੁਲ ਰਹੀਆਂ ਹਨ।ਉਨਾ ਨੂੰ ਮਿਲਣ ਵਾਲੇ ਰਾਸਨ ਵਿੱਚ ਵੀ ਘਪਲਾ ਜਗ-ਜਾਹਿਰ ਹੋਇਆ ਹੈ।ਪੈਨਸਨਕਾਰ ਵੀ 2500 ਦੀ ਪੈਨਸਨ ਰਾਸੀ ਵਧਣ ਦੀ ਉਡੀਕ ਵਿੱਚ ਹਨ।ਉਨਾ ਕਿਹਾ ਕਿ ਸੂਬੇ ਦੇ ਉਦਯੋਗਪਤੀ ਵੀ ਕੋਈ ਰਾਹਤ ਨਾ ਮਿਲਣ ਕਾਰਨ ਤੇ ਮਹਿੰਗੀ ਬਿਜਲੀ ਦੇ ਡਰੋ ਆਪਣੇ ਉਦਯੋਗ ਹੋਰਨਾ ਸੂਬਿਆਂ ਵੱਲ ਲਿਜਾ ਰਹੇ ਹਨ।

ਖ਼ਤਰਨਾਕ ਵਾਇਰਸ ਦਾ ਦਾਇਰਾ ਹੁਣ ਜਾਣ ਲੱਗਾ 'ਸਿਖਰ' ਵੱਲ✍️ ਰਣਜੀਤ ਸਿੰਘ ਹਿਟਲਰ

*ਤੇਜ਼ ਹੋਏ ਕਰੋਨਾ ਜਾਲ ਨੇ,ਫਿਰ ਖੜ੍ਹੇ ਕੀਤੇ ਸਾਡੀ ਸਰਕਾਰ ਦੀ ਸਿਹਤ ਨੀਤੀ ਉੱਪਰ ਸਵਾਲ।ਦੇਸ਼ ਦੇ ਹਰ ਵਰਗ ਨੇ ਆਰਥਿਕ ਅਤੇ ਮਾਨਸਿਕ ਪੀੜਾ ਝੱਲ ਕੇ ਵੀ ਹੁਣ ਤੱਕ ਦਿੱਤਾ ਸਰਕਾਰ ਦਾ ਪੂਰਾ ਸਾਥ*

ਕਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਇੱਕ ਅਜਿਹੀ ਮਹਾਂਮਾਰੀ ਵਜੋਂ ਉਭਰਿਆ ਹੈ।ਜਿਸਨੇ ਪੂਰੀ ਮਨੁੱਖ ਜਾਤ ਦੇ ਜੀਵਨ ਵਿੱਚ ਉਥਲ-ਪੁਥਲ ਮਚਾ ਕੇ ਰੱਖ ਦਿੱਤੀ ਹੈ। ਇਸ ਨਾਮੁਰਾਦ ਵਾਇਰਸ ਦਾ ਸਭ ਤੋਂ ਵਧੇਰੇ ਤਸ਼ੱਦਦ ਪ੍ਰਵਾਸੀ ਮਜ਼ਦੂਰ, ਕਿਸਾਨ ਅਤੇ ਮਿਡਲਕਲਾਸ ਵਰਗ ਨੂੰ ਝੱਲਣਾ ਪਿਆ ਹੈ।ਜਿੱਥੇ ਇਕ ਬੰਨ੍ਹੇ ਬੇਰੁਜ਼ਗਾਰੀ ਸਾਡੇ ਮੁਲਕ ਦਾ ਪਹਿਲਾਂ ਹੀ ਪਿੱਛਾ ਨਹੀਂ ਛੱਡ ਰਹੀ ਸੀ।ੳਥੇ ਹੀ ਇਸ 'ਕਰੋਨਾ' ਨੇ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਹੋਰ ਵੀ ਵਧੇਰੇ ਬੇਰੁਜ਼ਗਾਰੀ ਵਾਲਾ ਮੱਕੜਜਾਲ ਬੁਣ ਦਿੱਤਾ ਹੈ। ਜਦੋਂ ਪੁਰੀ ਦੁਨੀਆ ਵਿੱਚ ਕਰੋਨਾ ਵਾਇਰਸ ਦਾ ਤਾਂਡਵ ਸਿਖਰ ਤੇ ਸੀ ਤਾਂ ਸਾਡੀ ਸਰਕਾਰ ਲਾਕਡਾਉਨ ਅਤੇ ਕਰਫਿਊ ਲਗਾ ਕੇ ਆਪਣੀ ਪਿੱਠ ਥਪਥਪਾ ਰਹੀ ਸੀ। ਜਦਕਿ W.H.O (World Health Organization) ਅਤੇ ਇਸ ਤੋਂ ਇਲਾਵਾ ਭਾਰਤ ਦੇ ਕਈ ਮਾਹਿਰ ਸਿਹਤ ਸੰਗਠਨ ਇਹ ਗੱਲ ਵਾਰ ਵਾਰ ਦੁਹਰਾ ਰਹੇ ਸਨ ਕਿ ਲਾਕਡਾਉਨ ਇਸ ਬਿਮਾਰੀ ਦਾ ਪਰਮਾਨੈਂਟ ਹੱਲ ਨਹੀਂ ਹੈ।ਸਾਨੂੰ ਇਸ ਭੈੜੀ ਬਿਮਾਰੀ ਨਾਲ ਨਜਿੱਠਣ ਲਈ ਆਪਣੇ ਹਸਪਤਾਲ ਅਤੇ ਹੋਰ ਮੈਡੀਕਲ ਸਹੂਲਤ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ। ਪਰੰਤੂ ਸਾਡੀ ਸਰਕਾਰ ਦਾ ਇਸ ਗੱਲ ਤੇ ਜ਼ਰਾ ਵੀ ਗੌਰ ਨਹੀਂ ਸੀ ਕਿ ਜਮੀਨੀ ਸਤੱਰ ਉੱਤੇ ਸਾਡੀਆਂ ਸਿਹਤ ਸਹੂਲਤਾ ਦਾ ਕਿੰਨਾ ਮਾੜਾ ਹਾਲ ਹੈ। ਹਸਪਤਾਲ ਵਿੱਚ ਤਾਂ ਸਾਡੇ ਡਾਕਟਰਾਂ ਅਤੇ ਮੈਡੀਕਲ ਸਟਾਫ ਲਈ ਹੀ ਪੂਰੇ ਸੁਰੱਖਿਆ ਉਪਕਰਨ ਨਹੀਂ ਸਨ।ਸੋਚੋ! ਆਮ ਬੰਦੇ ਦੀ ਉਥੇ ਕੀ ਬੁਕਤ ਹੋਵੇਗੀ।ਸਾਡੀਆਂ ਸਿਹਤ ਸਹੂਲਤਾਂ ਦਾ ਅਜਿਹਾ ਹਾਲ ਕੋਈ ਨਵੇਕਲਾ ਨਹੀਂ..  ਕਰੋਨਾ ਵਾਇਰਸ ਤਾਂ ਬਸ ਇਹ ਸਭ ਦੁਬਾਰਾ ਦੱਸਣ ਦਾ ਇਕ ਜ਼ਰੀਆਂ ਹੀ ਬਣਿਆ ਹੈ।ਜਿਸ ਸਮੇਂ ਅਮਰੀਕਾ ਵਿਚ ਕਰੋਨਾ ਵਾਇਰਸ ਚਰਮ ਸੀਮਾ ਉੱਪਰ ਸੀ ਤਾਂ ਉਸ ਵੇਲੇ ਵੀ ਉਥੇ ਆਮ ਲੋਕਾਂ ਦੇ ਕਰੋਨਾ ਟੈਸਟ ਹੋ ਰਹੇ ਸਨ। ਚਾਹੇ ਪੀੜਤ ਹੋਣ ਵਾਲਿਆ ਦੀ ਗਿਣਤੀ ਹਜ਼ਾਰਾ ਵਿੱਚ ਸੀ। ਜਦਕਿ ਸਾਡੇ ਦੇਸ਼ ਅੰਦਰ ਲੋਕਾਂ ਨੂੰ ਘਰਾਂ ਵਿਚ ਵਾੜ ਕੇ ਰੱਖਣਾ ਹੀ ਸਰਕਾਰਾਂ ਨੇ ਆਪਣੀ ਜਿੰਮੇਵਾਰੀ ਸਮਝੀ। ਇਸੇ ਲਾਕਡਾਉਨ ਦੌਰਾਨ ਦੇਸ਼ ਦੇ ਕਈ ਸਿਹਤ ਸੰਗਠਨ ਅਤੇ ਮਾਹਿਰ ਸਰਕਾਰ ਨੂੰ ਪਿੱਟ-ਪਿੱਟ ਕੇ ਕਹਿ ਰਹੇ ਸਨ ਕਿ ਸਾਨੂੰ ਇਸੇ ਸਮੇਂ ਅੰਤਰਗਤ ਆਪਣੇ ਹਸਪਤਾਲਾਂ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨਾ ਪੈਣਾ ਹੈ।ਜੇਕਰ ਅਜਿਹਾ ਨਹੀਂ ਕਰਦੇ ਤਾਂ  ਅਕਤੂਬਰ, ਨਵੰਬਰ ਤੱਕ ਇਹ ਅੰਕੜਾ ਹਜ਼ਾਰਾਂ ਤੋਂ ਦੇਖਦੇ ਹੀ ਦੇਖਦੇ ਲੱਖਾਂ ਤੱਕ ਪੁੱਜ ਜਾਵੇਗਾ। ਜਿਸਨੂੰ ਕਿ ਕਮਿਊਨਿਟੀ ਸਪਰੈੱਡ ਕਹਿੰਦੇ ਹਨ। ਦੂਰਅੰਦੇਸ਼ੀ ਮਾਹਿਰਾਂ ਅਤੇ ਡਾਕਟਰਾਂ ਦੀ ਪਹਿਲਾਂ ਤੋਂ ਦਿੱਤੀ ਚੇਤਾਵਨੀ ਅਤੇ ਸਲਾਹ ਅੱਜ ਇਕ ਦਮ ਦਰੁਸਤ ਜਾਪ ਰਹੀ ਹੈ। ਕਿਉਂਕਿ ਹੁਣ ਭਾਰਤ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 11 ਲੱਖ ਤੋਂ ਵੀ ਪਾਰ ਜਾ ਚੁੱਕੀ ਹੈ। ਇਹੀ ਨਹੀਂ ਕਈ ਸਿਹਤ ਮਾਹਿਰਾਂ ਦਾ ਦਾਅਵਾ ਤਾਂ ਇਥੋਂ ਤੱਕ ਵੀ ਹੈ ਕਿ ਅਗਲੇ ਸਾਲ ਜਨਵਰੀ ਤੱਕ ਇਹ ਅੰਕੜਾ 90 ਲੱਖ ਤੀਕ ਪਹੁੰਚ ਸਕਦਾ ਹੈ।ਜੋ ਕਿ ਬਣ ਰਹੇ ਹਾਲਾਤ ਤੋਂ ਸਿੱਧ ਹੁੰਦਾ ਵੀ ਜਾਪਦਾ ਹੈ ਕਿਉਂਕਿ ਬੀਤੇ ਦਿਨੀਂ ਸਿਰਫ ਇੱਕ ਦਿਨ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਕਰੋਨਾ ਮਰੀਜ ਸਾਹਮਣੇ ਆਏ ਹਨ। ਇਹ ਸਿਰਫ ਉਹੀ ਅੰਕੜੇ ਹਨ ਜੋ ਸਰਕਾਰ ਦੱਸ ਰਹੀ ਹੈ ਬਲਕਿ ਜਮੀਨੀ ਹਾਲਾਤ ਇਸ ਤੋਂ ਵੀ ਬਦਤਰ ਕਿਤੇ ਹੋਣਗੇ।ਬਾਹਰਲੇ ਮੁਲਕਾਂ ਵਿੱਚ ਹਾਲਾਤ ਵੱਡੇ ਪੱਧਰ ਉੱਤੇ ਖਰਾਬ ਹੋਣ ਬਾਵਜੂਦ ਵੀ ਉਹਨਾਂ ਅੰਤ ਵਿੱਚ ਇਸ ਮਹਾਂਮਾਰੀ ਉੱਤੇ ਕੰਟਰੋਲ ਪਾ ਲਿਆ ਹੈ।ਕਿਉਂਕਿ ਉਹਨਾਂ ਨੇ ਲਾਕਡਾਉਨ ਪੀਰੀਅਡ ਦੌਰਾਨ ਆਪਣੇ ਹਸਪਤਾਲਾਂ ਨੂੰ ਲਾਕਡਾਉਨ ਖੁੱਲ੍ਹਣ ਤੋਂ ਬਾਅਦ ਇਸ ਵਾਇਰਸ ਨਾਲ ਲੜਨ ਅਤੇ ਜਿੱਤਣ ਲਈ ਤਿਆਰ ਕਰ ਲਿਆ ਸੀ। ਦੂਜੇ ਪਾਸੇ ਸਾਡੇ ਮੁਲਕ ਵਿੱਚ ਜਿੰਨਾ ਡਾਕਟਰਾਂ ਅਤੇ ਹੋਰ ਸੇਵਾਵਾਂ ਨਿਭਾ ਰਹੇ ਲੋਕਾਂ ਨੂੰ ਕਰੋਨਾ ਵਾਰੀਅਰ ਘੋਸ਼ਿਤ ਕੀਤਾ ਹੋਇਆ ਸੀ। ਉਹਨਾਂ ਲਈ ਹੀ ਕਰੋਨਾ ਵਾਇਰਸ ਤੋਂ ਬਚਣ ਵਾਸਤੇ ਪੁਖਤਾ ਪ੍ਰਬੰਧ ਨਹੀਂ ਸਨ। ਇਸ ਦੇ ਬਾਵਜੂਦ ਵੀ ਸਾਡੇ ਡਾਕਟਰ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ।ਜਦਕਿ ਉਹਨਾਂ ਨੂੰ ਹਰ ਵਾਰ ਸਰਕਾਰਾਂ ਤੋਂ ਪੱਕੇ ਹੋਣ ਲਈ ਡਾਂਗਾ ਖਾਣੀਆਂ ਪੈਂਦੀਆਂ ਹਨ। ਹੁਣ ਜਦੋਂ ਵਾਇਰਸ ਇੰਨੇ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਰਿਹਾ ਹੈ ਤਾਂ ਸਰਕਾਰ ਨੇ ਬਿਲਕੁਲ ਹੀ ਚੁਪੀ ਸਾਧ ਲਈ ਹੈ।ਜਦੋਂ ਲਾਕਡਾਉਨ ਸੀ ਤਾਂ ਸਰਕਾਰ ਆਪਣੀ ਕਾਰਗੁਜ਼ਾਰੀ ੳੱਪਰ ਧਿਆਨ ਦੇਣ ਦੀ ਬਜਾਏ, ਦੂਜੇ ਮੁਲਕਾਂ ਦੇ ਅੰਕੜਿਆਂ ਦਾ ਵੇਰਵਾ ਜ਼ਿਆਦਾ ਦੇ ਰਹੀ ਸੀ।ਉਸ ਵਕਤ ਮਰੀਜ਼ਾਂ ਦੀ ਗਿਣਤੀ ਘੱਟ ਹੋਣੀ ਸੁਭਾਵਿਕ ਸੀ ਕਿਉਂਕਿ ਲੋਕ ਤਾਂ ਘਰਾਂ ਵਿੱਚ ਬੈਠੇ ਸਨ। ਪਰੰਤੂ ਲਾਕਡਾਉਨ ਤੋਂ ਬਾਅਦ ਕੀ ਭਾਣਾ ਵਾਪਰੇਗਾ ਇਸ ਗੱਲ ਵੱਲ ਕੇਂਦਰ ਅਤੇ ਰਾਜ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ।ਜਦੋਂਕਿ ਮਾਹਿਰਾਂ ਤੋਂ ਇਹ ਚੇਤਾਵਨੀ ਵਾਰ ਵਾਰ ਮਿਲ ਰਹੀ ਸੀ ਕਿ ਖਤਰਾ ਅਜੇ ਟਲਿਆ ਨਹੀਂ ਹੈ। ਪਰ ੳਦੋਂ ਕਿਸੇ ਦੀ ਗੱਲ ਸੁਣਨ ਦੀ ਬਜਾਏ ਸਰਕਾਰ ਆਪਣੇ ਹੀ ਰਾਗ ਅਲਾਪਣ ਵਿੱਚ ਮਸਤ ਸੀ। ਸਾਡੀਆਂ ਸਰਕਾਰਾਂ ਦੀਆਂ ਘਟੀਆ ਸਿਹਤ ਨੀਤੀਆਂ ਅਤੇ ਹਸਤਪਾਲ ਪ੍ਰਬੰਧਾਂ ਤੋਂ ਇੱਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਅਮੀਰ ਦੀ ਜਿੰਦਗੀ ਤਾਂ ਭਾਵੇਂ ਡਾਕਟਰ ਦੇ ਹੱਥ ਵਿੱਚ ਹੋ ਸਕਦੀ ਹੈ, ਪ੍ਰੰਤੂ ਗਰੀਬ ਦੀ ਜਿੰਦਗੀ ਬਚਾਉਣਾ ਅੱਜ ਵੀ ਰੱਬ ਦੇ ਹੱਥ ਹੀ ਹੈ।

 

✍️ ਰਣਜੀਤ ਸਿੰਘ ਹਿਟਲਰ 

 

ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ ਵੱਲੋਂ ਲੋੜਵੰਦ ਅੱਖਾਂ ਤੋਂ ਪੀੜਤ ਬਜ਼ੁਰਗ ਨੂੰ ਦਿੱਤੀ 11000 ਰੁਪਏ ਦੀ ਦਿੱਤੀ ਮੱਦਦ

 ਮਹਿਲ ਕਲਾਂ/ ਬਰਨਾਲਾ, ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਦੇ ਮੁੱਖ ਸੇਵਾਦਾਰ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਹੇਠ ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਪਿੰਡ  ਅਮਲਾ ਸਿੰਘ ਵਾਲਾ ਵਿਖੇ ਅੱਖਾਂ ਅਤੇ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਗ਼ਰੀਬ ਕਿਰਤੀ ਸਿੱਖ ਸ: ਸੁਖਦੇਵ ਸਿੰਘ ਦੇ ਇਲਾਜ ਲਈ ਤੇਰਾ ਤੇਰਾ ਸੰਸਥਾ ਸੈਕਰਾਮੈਂਟੋ (ਯੂ ਐੱਸ ਏ ) ਦੇ ਮੁੱਖ ਸੇਵਾਦਾਰ ਭਾਈ ਤੇਜਿੰਦਰ ਸਿੰਘ ਅਤੇ ਡਾ: ਹਰਿੰਦਰ ਸਿੰਘ ਰਤੀਆ ਵੱਲੋਂ ਭੇਜੀ 11000 ਰੁਪਏ ਦੀ ਰਾਸ਼ੀ ਦੀ ਸੇਵਾ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਭੇਟ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਾਨੂੰ ਆਪਣਾ ਦਸਵੰਧ ਕੱਢ ਕੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਸਮੇਂ ਦੀ ਇੱਕ ਮੁੱਖ ਲੋੜਾਂ ਕਿਉਂਕਿ ਸਾਡੀ ਸੰਸਥਾ ਵੱਲੋਂ ਲਗਾਤਾਰ ਮੁਹਿੰਮ ਸ਼ੁਰੂ ਕਰਕੇ ਲੋੜਵੰਦ ਅਤੇ ਗ਼ਰੀਬ ਲੋਕਾਂ ਨੂੰ ਘਰ ਘਰ ਜਾ ਕੇ ਮਦਦ ਦਿੱਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਪਿੰਡ ਅਮਲਾ ਸਿੰਘ ਵਾਲਾ ਦੇ ਪਰਿਵਾਰ ਦੀ ਸਾਨੂੰ ਜਾਣਕਾਰੀ ਮਿਲਣ ਤੋਂ ਬਾਅਦ ਹੀ ਅੱਜ ਮਦਦ ਦੇਣ ਲਈ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਅਜਿਹੇ ਕਿਰਤੀ ਗੁਰਸਿੱਖ ਲੋੜਵੰਦ ਗ਼ਰੀਬ ਪਰਿਵਾਰਾਂ ਦੀ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ।ਸਲੱਮ ਸੁਸਾਇਟੀ ਦੇ ਮੁੱਖ ਸੇਵਾਦਾਰ ਸ: ਭਾਨ ਸਿੰਘ ਜੱਸੀ ਨੇ ਲੋਕਾਂ ਨੂੰ ਕਰੋਨਾ ਦੇ ਖ਼ਤਰਿਆਂ ਤੋਂ ਸੁਚੇਤ ਰਹਿੰਦੇ ਹੋਏ ਸਿਸਟਮ ਅਤੇ ਗਰੀਬੀ ਦੇ ਸਤਾਏ ਲੋਕਾਂ ਦੀ ਮਦਦ ਲਈ ਸਮਾਜਸੇਵੀ ਨੂੰ ਆਗੂਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ।ਅਖੀਰ ਵਿੱਚ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਦਾ ਮਦਦ ਦੇਣ ਬਦਲੇ ਕੀਤਾ ਧੰਨਵਾਦ।