You are here

ਪੰਜਾਬ

ਜਦੋਂ ਦੇਸ਼ ਸਿੱਖਾਂ ਨੂੰ ਗਲਵਾਨ ਦੇ ਨਾਇਕਾਂ ਤੇ ਸ਼ਹੀਦਾਂ ਵਜੋਂ  ਸਲਾਮ ਕਰ ਰਿਹਾ ਹੈ, ਉਦੋਂ ਅਮਰਿੰਦਰ ਸਿੱਖਾਂ ਨੂੰ ‘ਭਾਰਤ ਵਿਰੋਧੀ’ ਚਿਤਰਣ ਵਿਚ ਲੱਗੇ ਹੋੲੈ ਹਨ-ਸੁਖਬੀਰ ਸਿੰਘ ਬਾਦਲ

ਅਮਰਿੰਦਰ ਸਿੰਘ ਦੇ ਬਿਆਨ ਨੇ ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਇਆ

ਜ਼ਿਆਦਾਤਰ ਵੱਖਵਾਦੀ ਸੰਗਠਨ ਕਾਂਗਰਸ ਦੀਆਂ ਕਠਪੁਤਲੀਆਂ ਸਾਬਤ ਹੋਏ

ਖਾਲਿਸਤਾਨ ਦੀਆਂ ਸਟੇਜਾਂ ’ਤੇ ਆਪਣੀ ਸੱਜੀ ਬਾਂਹ ਦੀ ਹਾਜ਼ਰੀ ਬਾਰੇ ਸਪਸ਼ਟੀਕਰਨ ਦੇਣ ਅਮਰਿੰਦਰ ਸਿੰਘ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਵੱਡੀ ਤ੍ਰਾਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸੂਬੇ ਦੇ ਲੋਕਾਂ ਨੂੰ ‘ਭਾਰਤ ਵਿਰੋਧੀ’ ਸਾਬਤ ਕਰਨ ’ਤੇ ਤੁਲੇ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਸਾਰਾ ਦੇਸ਼ ਚੀਨ ਤੇ ਪਾਕਿਸਤਾਨ ਤੋਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸਿੱਖਾਂ  ਦੀਆਂ ਦੇਸ਼ ਭਗਤੀ ਨੂੰ ਸਮਰਪਿਤ ਕਾਰਵਾਈਆਂ ਤੇ ਸ਼ਹਾਦਤਾਂ ਨੂੰ ਸਲਾਮੀ ਦੇ ਰਿਹਾ ਹੈ।  ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਐਸ ਐਫ ਜੇ ਵਰਗੀਆਂ ਜਥੇਬੰਦੀਆਂ ਦੇ ਖਿਲਾਫ ਆਪਣੀ ਬਹਾਦਰੀ ਦਿਖਾ ਰਹੇ ਹਨ ਜਦਕਿ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਸਾਰੀਆਂ ਜਥੇਬੰਦੀਆਂ ਦੇ  ਹੋਂਦ ਵਿਚ ਆਉਣ ਦੇ ਮਾਮਲੇ ਕਾਂਗਰਸ ਨਾਲ ਜੁੜੇ ਹਨ।  ਉਹਨਾਂ ਕਿਹਾ ਕਿ ਪਹਿਲਾਂ ਤੁਸੀਂ ਆਪਣੀ ਸੱਜੀ ਬਾਂਹ ਰਮਨਜੀਤ ਸਿੰਘ ਸਿੱਕੀ ਨੂੰ ਚੱਬਾ ਵਿਖੇ ਅਖੌਤੀ ਸਰਬੱਤ ਖਾਲਸਾ ਵਿਚ ਭੇਜਦੇ ਹੋ ਤੇ ਹੁਣ ਤੁਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਦੀਆਂ ਗੱਲਾਂ ਦੀ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹੋ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ  ਨੇ ਤੁਹਾਡੀਆਂ ਦੋਗਲੀਆਂ ਖੇਡਾਂ ਖੇਡਦੇ ਹੋਏ ਤੁਹਾਡੇ ਨਕਲੀ ਰਾਸ਼ਟਰਵਾਦ ਨੂੰ ਵੇਖ ਲਿਆ ਹੈ। ਉਹਨਾਂ ਕਿਹਾ ਕਿ ਜਿਸ ਸਿੱਖ ਕੌਮ ਜੋ ਅਕਾਲੀ ਦਲ ਦੀ ਹਮਾਇਤ ਕਰਦੀ ਹੈ, ਨੂੰ ਤੁਸੀਂ ਅਤੇ ਦਿੱਲੀ ਵਿਚ ਤੁਹਾਡੇ ਆਕਾ ਬੀਤੇ ਸਮੇਂ ਵਿਚ ਬਹੁਤ ਚਾਲਾਕੀ ਨਾਲ ‘ਭਾਰਤ ਵਿਰੋਧੀ’ ਦੱਸਦੇ ਰਹੇ ਹਨ, ਉਸ  ਬਾਰੇ ਹੁੁਣ ਮੁੜ ਲੋਕਾਂ ਨੂੰ ਮੂਰਖ ਨਹੀਂ ਬਣਾਇਆ  ਜਾ ਸਕਦਾ ਤੇ ਨਾ ਹੀ ਸਾਡੇ ਬਹਾਦਰ ਤੇ ਦੈਸ਼ ਭਗਤ ਪੰਜਾਬੀ ਹਿੰਦੂ ਵੀਰਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ।

ਸ੍ਰੀ ਬਾਦਲ ਨੇ ਕਿਹਾ ਕਿ ਤੁਹਾਨੂੰ ਦੋ ਨੇੜਿਓਂ ਜੁੜੇ ਭਾਈਚਾਰਿਆਂ ਨੂੰ ਵੰਡਣ ਦੇ ਯਤਨ ਨਹੀਂ ਕਰਨੇ ਚਾਹੀਦੇ। ਇਹ ਬਹੁਤ ਹੀ ਖਤਰਨਾਕ ਖੇਡ ਹੈ ਤੇ ਬੀਤੇ ਸਮੇਂ ਵਿਚ ਦੇਸ਼ ਨੇ ਇਸਦਾ ਬਹੁਤ ਮਹਿੰਗਾ ਹਰਜ਼ਾਨਾ ਭਰਿਆ ਹੈ। ਸ੍ਰੀ ਬਾਦਲ ਨੇ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂ ਏ ਪੀ ਏ ਦੀ ਵਰਤੋਂ ਸਿੱਖ ਨੌਜਵਾਨਾਂ ਖਿਲਾਫ ਕਰਨ ਨੂੰ ਜਵਾਬ ਠਹਿਰਾਉਂਦਿਆਂ ਜਾਰੀ ਕੀਤੇ ਬਿਆਨ ਦੇ ਜਵਾਬ ਵਿਚ ਦਿੱਤਾ ਹੈ।  ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਬਜਾਏ ਆਪਣੇ ਕਦਮ ਵਾਪਸ ਲੈਣ ਅਤੇ ਸਿੱਖਾਂ ਦੇ ਦੇਸ਼ ਵਿਰੋਧੀ ਹੋਣ ਦਾ ਚਿਤਰਣ ਕਰਨ ਤੇ ਇੰਦਰਾ ਗਾਂਧੀ ਵਾਲੀ ਮਾਨਸਿਕਤਾ ਦਾ ਧਾਰਨੀ  ਹੋਣ ਦਾ ਖੰਡਨ ਕਰਨ ਦੇ, ਕੈਪਟਨ ਅਮਰਿੰਦਰ ਸਿੰਘ ਨੇ ਕਿ ਇਕ ਹੋਰ ਕਦਮ ਹੋਰ ਅੱਗੇ ਵਧਾਉਂਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀਆਂ ‘ਭਾਰਤ ਵਿਰੋਧੀ’ ਤਾਕਤਾਂ ਤੋਂ ਦੇਸ਼ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਜਦੋਂ ਉਹ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਮੂੰਹੋਂ ਕੱਢਦੇ ਹਨ, ਉਦੋਂ ਉਹ ਪੰਜਾਬ ਤੋਂ ਬਾਹਰ ਵਸਦੇ ਲੱਖਾਂ ਸਿੱਖਾਂ ਦੀ ਜ਼ਿੰਦਗੀ ਦਾਅ ’ਤੇ ਲਗਾ ਦਿੰਦੇ ਹਨ ਜਿਵੇਂ ਕਿ 1980ਵਿਆਂ ਵਿਚ ਹੋਇਆ ਸੀ। ਉਹਨਾਂ ਸਵਾਲ ਕੀਤਾ ਕਿ ਕੈਪਟਨ  ਅਮਰਿੰਦਰ ਸਿੰਘ ਦਾ ‘ਪੰਜਾਬ ਤੋਂ ਦੇਸ਼ ਵਿਰੋਧੀ ਤਾਕਤਾਂ’ ਵਾਲਾ ਬਿਆਨ ਪੜ੍ਹ ਕੇ ਗੈਰ ਪੰਜਾਬੀ, ਪੰਜਾਬੀਆਂ ਬਾਰੇ ਕਿਸ ਤਰ੍ਹਾਂ ਦੀ ਧਾਰਨਾ ਬਣਾਉਣਗੇ। ਉਹਨਾਂ ਕਿਹਾ ਕਿ ਕੀ  ਉਹਨਾਂ ਨੂੰ ਇਹ ਸਮਝ ਵੀ ਹੈ ਕਿ  ਉਹਨਾਂ ਦੇ ਸ਼ਬਦ ਦੇਸ਼ ਵਿਚ ਸਿੱਖਾਂ ਪ੍ਰਤੀ ਚਲ ਰਹੀ ਲਹਿਰ ਦੇ ਉਲਟ ਹਨ ਕਿਉਂਕਿ ਦੇਸ਼ ਭਰ ਵਿਚ ਸਿੱਖਾਂ ਨੂੰ ਗਲਵਾਨ ਦੇ ਸ਼ਹੀਦ ਤੇ ਨਾਇਕਾਂ ਵਜੋਂ ਵੇਖਿਆ ਜਾ ਰਿਹਾ ਹੈ ?  ਸ੍ਰੀ ਬਾਦਲ ਨੇ ਮੁੜ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਾਣ ਬੁੱਝ ਕੇ 1980ਵਿਆਂ ਦੇ ਕਾਂਗਰਸ ਦੇ ਸਿੱਖ ਵਿਰੋਧੀ ਨਾਅਰੇ ਮੁੜ ਸੁਰਜੀਤ ਕਰ ਰਹੇ ਹਨ ਤਾਂ ਕਿ ਪੰਜਾਬੀਆਂ ਨੂੰ ਧਾਰਮਿਕ ਲੀਹਾਂ ’ਤੇ ਵੰਡਿਆ ਜਾ ਸਕੇ ਅਤੇ  ਉਹਨਾਂ ਦਾ ਧਿਆਨ ਕਾਂਗਰਸ ਸਰਕਾਰ ਦੀਆਂ ਤਕਰੀਬਨ ਚਾਰ ਸਾਲ ਦੀਆਂ ਅਸਫਲਤਾਵਾਂ ਤੋਂ ਪਾਸੇ ਕੀਤੇ ਜਾ ਸਕੇ। ਉਹਨਾਂ ਕਿਹਾ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਆਪਣੇ ਵਾਅਦੇ ਪੂਰੇ ਨਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਦੇਸ਼ ਪ੍ਰਤੀ ਸਮਰਪਿਤ ਤੇ ਦੇਸ਼ ਦਾ ਰਾਖਾ ਦੱਸਣ ਦਾ ਯਤਨ ਕਰ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਉਹ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਧਰਤੀ ਮਾਂ ਦੇ ਸਭ ਤੋਂ ਵੱਡੇ ਰਾਖੇ ਸਿੱਖਾਂ ਦੀ  ਸਭ ਤੋਂ ਵੱਡੀ ਦੁਸ਼ਮਣ ਹੈ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਪੁਲਿਸ ਵੱਲੋਂ ਯੂ ਏ ਪੀ ਏ ਦੀ ਦੁਰਵਰੋਤੀ ਵਿਰੁੱਧ ਚੌਕਸ ਕੀਤਾ ਸੀ। ਉਹਨਾਂ ਕਿਹਾ ਕਿ ਜਦੋਂ ਮੁੱਖ  ਮੰਤਰੀ ਹੀ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਕਰੇ ਤਾਂ ਫਿਰ ਉਹਨਾਂ ਦੀ ਪੁਲਿਸ ਨੂੰ ਮਾਸੂਸ ਸਿੱਖ ਨੌਜਵਾਨਾਂ ’ਤੇ ਤਸ਼ੱਦਦ ਢਾਹੁਣ  ਦੀ ਲਹਿਰ ਸ਼ੁਰੂ ਕਰਨ  ਲਈ ਹੋਰ ਕੀ ਜ਼ਰੂਰਤ ਹੈ ?

ਪਬਜ਼ੀ ਖੇਡਣ ਤੋਂ ਰੋਕਿਆ ਤਾਂ ਨੌਜਵਾਨ ਨੇ ਪਿਤਾ ਦੀ ਪਿਸਤੌਲ ਨਾਲ ਖ਼ੁਦ ਨੂੰ ਮਾਰ ਲਈ ਗੋਲ਼ੀ, ਹੋਈ ਮੌਤ

ਜਲੰਧਰ , ਜੁਲਾਈ 2020 -(ਹਰਜੀਤ ਸਿੰਘ ਵਿਰਕ)- ਜਲੰਧਰ ਦੇ ਬਸਤੀ ਸ਼ੇਖ਼ ਨਿਵਾਸੀ ਇਕ ਨੌਜਵਾਨ ਨੂੰ ਉਸ ਦੇ ਪਿਤਾ ਵੱਲੋਂ ਪਬਜੀ ਗੇਮ ਖੇਡਣ ਤੋਂ ਰੋਕਿਆ ਗਿਆ ਤਾਂ ਗੁੱਸੇ 'ਚ ਆ ਕੇ ਉਸ ਨੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਆਰਐੱਸਐੱਸ ਆਗੂ ਚੰਦਰ ਸ਼ੇਖਰ ਸ਼ਰਮਾ ਜੋ ਕਿ ਬਸਤੀ ਸ਼ੇਖ਼ ਦੇ ਵੱਡੇ ਬਾਜ਼ਾਰ ਵਿਚ ਸੀਐੱਸ ਮੈਡੀਸਨ ਨਾਂ ਦੀ ਦਵਾਈਆਂ ਦੀ ਦੁਕਾਨ ਚਲਾਉਂਦੇ ਹਨ, ਨੇ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੰਥਨ ਸ਼ਰਮਾ ਡੀਏਵੀ ਕਾਲਜ ਵਿਚ ਪੜ੍ਹਦਾ ਸੀ। ਅੱਜ-ਕੱਲ੍ਹ ਕਾਲਜ ਬੰਦ ਹੋਣ ਕਾਰਨ ਉਹ ਸਾਰਾ ਦਿਨ ਘਰ ਵਿਚ ਮੋਬਾਈਲ 'ਤੇ ਪਬਜੀ ਖੇਡਦਾ ਰਹਿੰਦਾ ਸੀ ਤੇ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ ਸੀ। ਉਹ ਰੋਜ਼ਾਨਾ ਮੰਥਨ ਨੂੰ ਗੇਮ ਖੇਡਣ ਤੋਂ ਰੋਕਦੇ ਸਨ ਪਰ ਉਹ ਬਾਜ਼ ਨਹੀਂ ਸੀ ਆ ਰਿਹਾ। ਇਸ ਕਾਰਨ ਦੋ ਵਾਰ ਗੁੱਸੇ ਵਿਚ ਆ ਕੇ ਉਸ ਨੇ ਆਪਣਾ ਮੋਬਾਈਲ ਵੀ ਤੋੜ ਦਿੱਤਾ। ਬਾਅਦ ਵਿਚ ਉਸ ਨੂੰ ਦੁਬਾਰਾ ਮੋਬਾਈਲ ਲੈ ਕੇ ਦੇਣਾ ਪਿਆ। ਵੀਰਵਾਰ ਸਵੇਰੇ ਵੀ ਉਨ੍ਹਾਂ ਨੇ ਮੰਥਨ ਨੂੰ ਪਬਜੀ ਖੇਡਣ ਤੋਂ ਰੋਕਿਆ ਸੀ। ਉਸ ਨੂੰ ਸਮਝਾਉਣ ਤੋਂ ਬਾਅਦ ਚੰਦਰ ਸ਼ੇਖਰ ਆਪਣੀ ਦੁਕਾਨ 'ਤੇ ਚਲੇ ਗਏ। ਉਧਰ ਕੁਝ ਸਮੇਂ ਬਾਅਦ ਹੀ ਮੰਥਨ ਨੇ ਕਮਰੇ ਵਿਚ ਜਾ ਕੇ ਉਨ੍ਹਾਂ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਥਾਣਾ ਨੰਬਰ ਪੰਜ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਚੰਦਰ ਸ਼ੇਖਰ ਦੇ ਬਿਆਨਾਂ 'ਤੇ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  

ਪੰਜਾਬ 'ਚ ਕੋਰੋਨਾ ਨਾਲ ਹੋਰ18 ਮੌਤਾਂ

ਕੋਰੋਨਾ ਦਾ ਕਹਿਰ ਜਾਰੀ 522 ਨਵੇਂ ਕੇਸ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਨਾਲ 18 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 522 ਨਵੇਂ ਕੇਸ ਆਏ ਹਨ। ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 381 ਹੋ ਗਈ ਹੈ। ਕੁਲ ਇਨਫੈਕਟਿਡ 15,622 ਹੋ ਗਏ ਹਨ ਜਿਨ੍ਹਾਂ 'ਚੋਂ 10,509 ਮਰੀਜ਼ ਠੀਕ ਹੋ ਚੁੱਕੇ ਹਨ। ਵੀਰਵਾਰ ਨੂੰ ਕੁਲ 297 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤੇ। ਲੁਧਿਆਣੇ 'ਚ ਸਭ ਤੋਂ ਜ਼ਿਆਦਾ ਸੱਤ ਮੌਤਾਂ ਹੋਈਆਂ। ਇੱਥੇ 35 ਸਾਲ ਦੇ ਨੌਜਵਾਨ, 64 ਸਾਲ ਦੇ ਮਰਦ ਸਮੇਤ 55-55 ਸਾਲ, 70-70 ਤੇ 65 ਸਾਲ ਦੀਆਂ ਪੰਜ ਅੌਰਤਾਂ ਦੀ ਵੀ ਮੌਤ ਹੋ ਗਈ। ਇਨ੍ਹਾਂ 'ਚੋਂ ਛੇ ਮਰੀਜ਼ ਕਿਸੇ ਨਾ ਕਿਸੇ ਬਿਮਾਰੀ ਨਾਲ ਪਹਿਲਾਂ ਹੀ ਪੀੜਤ ਸਨ। ਹੁਸ਼ਿਆਰਪੁਰ ਦੇ ਪਿੰਡ ਭਟਰਾਨਾ ਦੀ 59 ਸਾਲਾ ਅੌਰਤ ਦੀ ਮੋਹਾਲੀ ਦੀ ਫੋਰਟਿਸ ਹਸਪਤਾਲ 'ਚ ਮੌਤ ਹੋ ਗਈ। ਪਿੰਡ ਕੱਤੋਵਾਲ ਦੇ 72 ਸਾਲਾ ਬਜ਼ੁਰਗ ਨੇ ਵੀ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਕਪੂਰਥਲਾ ਜ਼ਿਲ੍ਹਾ 'ਚ ਵੀ 29 ਸਾਲਾ ਇਕ ਅੌਰਤ ਦੀ ਮੌਤ ਹੋਈ ਹੈ। ਉਹ ਕੈਂਸਰ ਨਾਲ ਪੀੜਤ ਸੀ ਤੇ ਕੋਰੋਨਾ ਦੀ ਲਪੇਟ 'ਚ ਆ ਗਈ ਸੀ। ਬਰਨਾਲਾ 'ਚ 53 ਸਾਲਾ ਅੌਰਤ, ਫਿਰੋਜ਼ਪੁਰ 'ਚ 85 ਸਾਲਾ ਬਜ਼ੁਰਗ, ਬਠਿੰਡਾ 'ਚ ਰਿਟਾਇਰਡ ਕਾਨੂੰਨਗੋ ਦੀ 56 ਸਾਲਾ ਪਤਨੀ, ਪਟਿਆਲਾ 'ਚ 75 ਸਾਲ ਤੇ ਅੰਮਿ੍ਤਸਰ 'ਚ 67 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਸਭ ਤੋਂ ਜ਼ਿਆਦਾ ਲੁਧਿਆਣੇ 'ਚ 157 ਕੇਸ ਆਏ, ਜਦਕਿ ਫਿਰੋਜ਼ਪੁਰ 'ਚ 67 ਲੋਕ ਇਨਫੈਕਟਿਡ ਮਿਲੇ। ਅੰਮਿ੍ਤਸਰ 'ਚ 67, ਜਲੰਧਰ 'ਚ 63, ਪਟਿਆਲੇ 'ਚ 25, ਫ਼ਰੀਦਕੋਟ 'ਚ 23, ਮੋਹਾਲੀ 'ਚ 20 ਕੇਸ ਸਮੇਤ ਕਈ ਹੋਰ ਜ਼ਿਲਿ੍ਹਆਂ 'ਚ ਵੀ ਨਵੇਂ ਮਾਮਲੇ ਆਏ। ਸੰਗਰੂਰ ਥਾਣਾ ਸਿਟੀ ਵਨ ਦੇ ਐੱਸਐੱਚਓ ਸਮੇਤ ਨੌਂ ਪੁਲਿਸ ਮੁਲਾਜ਼ਮ ਪਾਜ਼ੇਟਿਵ ਆਏ ਹਨ। ਫਿਰੋਜ਼ਪੁਰ ਐੱਚਡੀਐੱਫਸੀ ਬੈਂਕ ਦੇ 17 ਮੁਲਾਜ਼ਮ, ਤਿੰਨ ਐੱਨਆਰਆਈ ਸਮੇਤ ਡੀਆਈਜੀ ਆਫਿਸ ਜੇਲ੍ਹ ਦੇ ਦੋ ਮੁਲਾਜ਼ਮ ਤੇ ਫਾਜ਼ਿਲਕਾ ਜੇਲ੍ਹ 'ਚ ਬੰਦ ਹਵਾਲਾਤੀ ਪਾਜ਼ੇਟਿਵ ਆਇਆ ਹੈ। ਬਠਿੰਡਾ ਕੈਂਟ ਦਾ ਇਕ ਜਵਾਨ ਤੇ ਇਕ ਪੁਲਿਸ ਮੁਲਾਜ਼ਮ ਵੀ ਇਨਫੈਕਟਿਡ ਮਿਲਿਆ ਹੈ।

ਪੰਜਾਬ 'ਚ ਅਕਤੂਬਰ ਦੇ ਪਹਿਲੇ ਹਫ਼ਤੇ ਹੋਣਗੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 

 

ਬਠਿੰਡਾ , ਜੁਲਾਈ 2020 -( ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ 'ਚ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਹ ਸਹਿਮਤੀ ਬਣੀ ਹੈ ਕਿ ਅਕਤੂਬਰ ਮਹੀਨੇ ਦੇ ਆਰੰਭ ਵਿਚ ਕਾਰਪੋਰੇਸ਼ਨ ਚੋਣਾਂ ਕਰਵਾ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪ੍ਰਮਾਤਮਾ ਨੇ ਮਿਹਰ ਕੀਤੀ ਤਾਂ ਉਸ ਸਮੇਂ ਤਕ ਕੋਰੋਨਾ ਦਾ ਕਹਿਰ ਵੀ ਕਾਫ਼ੀ ਹੱਦ ਤਕ ਘਟ ਜਾਵੇਗਾ, ਜਿਸ ਪਿੱਛੋਂ ਚੋਣ ਕਮਿਸ਼ਨ ਨੂੰ ਚੋਣਾਂ ਕਰਵਾਉਣ ਲਈ ਕਿਹਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪੂਰੇ ਦਾਅਵੇ ਨਾਲ ਕਿਹਾ ਕਿ ਬਠਿੰਡਾ ਵਿਕਾਸ ਕਾਰਜਾਂ ਪੱਖੋਂ ਪੰਜਾਬ ਦੇ ਮੋਹਰੀ ਸ਼ਹਿਰਾਂ ਵਿਚ ਸ਼ੁਮਾਰ ਹੋਵੇਗਾ।  

ਦੌਧਰ ਗਰਬੀ ਦੇ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ 

 

ਅਜੀਤਵਾਲ, ਜੁਲਾਈ 2020 -(ਕਿਰਨ ਰੱਤੀ)- ਪਿੰਡ ਦੌਧਰ ਗਰਬੀ ਵਿੱਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। 23 ਸਾਲਾ ਸੁਖਜੀਤ ਸਿੰਘ ਸੁੱਖਾ ਨਸ਼ੇ ਕਰਨ ਦਾ ਆਦੀ ਸੀ। ਬੀਤੀ ਰਾਤ ਉਸ ਵਲੋਂ ਪਿੰਡ ਦੇ ਬਾਹਰ ਖੇਤਾਂ ਵਿਚ ਜਾ ਕੇ ਨਸ਼ੇ ਦੀ ਪੂਰਤੀ ਲਈ ਟੀਕਾ ਲਾਉਣਾ ਚਾਹਿਆ ਤਾਂ ਉਸ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋ ਗਈ। ਪੁਲੀਸ ਚੌਕੀ ਲੋਪੋਂ ਦੇ ਇੰਚਾਰਜ ਪਰੀਤਮ ਸਿੰਘ ਨੇ ਲਾਸ਼ ਮੋਗਾ ਦੇ ਸਿਵਲ ਹਸਪਤਾਲ ’ਚ ਪੋਸਟਮਾਰਟ ਕਰਵਾਉਣ ਲਈ ਭੇਜ ਦਿੱਤੀ ਹੈ 

ਡੀਜ਼ਲ ਅਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਜਨਤਾ ਨੂੰ ਸੂਲੀ ਤੇ ਟੰਗ ਦਿੱਤਾ- ਗੁਰਮੇਲ ਸਿੰਘ ਮੋੜ

ਮਹਿਲ ਕਲਾਂ /ਬਰਨਾਲਾ -ਜੁਲਾਈ 2020  (ਗੁਰਸੇਵਕ ਸਿੰਘ ਸੋਹੀ)-ਹਲਕਾ  ਮਹਿਲ ਕਲਾਂ ਦੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਮਜਦੂਰ ਤੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਦਾ ਝੰਬਿਆ ਹੋਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਕੇਂਦਰ ਸਰਕਾਰ ਨੇ ਦਿਨੋ-ਦਿਨ ਪਟਰੌਲ, ਡੀਜਲ ਦੀਆ ਕੀਮਤਾਂ ਅਸਮਾਨੀ ਚੜ੍ਹੀਆਂ ਜਾ ਰਹੀਆ ਹਨ। ਕਿਸਾਨ ਵਿਰੋਧੀ ਆਰਡੀਨੈੱਸ ਜਾਰੀ ਕੀਤੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੌੜ ਸਿੰਘ ਨੇ ਕਿਹਾ ਕਿ ਜਿਸ ਵਿੱਚ ਇੱਕ ਦੇਸ਼ ਇੱਕ ਮੰਡੀ ਦਾ ਜਿਸ ਨੂੰ ਖੁੱਲ੍ਹੀ ਮੰਡੀ ਦਾ ਸਿਧਾਂਤ ਕਹਿੰਦੇ ਹਨ। ਕਿਹਾ ਜਾ ਰਿਹਾ ਹੈ ਕਿ ਕਿਸਾਨ ਕਿਸੇ ਵੀ ਮੰਡੀ ਵਿੱਚ ਆਪਣੀ ਫ਼ਸਲ ਨੂੰ ਵੇਚ ਸਕਦਾ ਹੈ । ਪਰ ਪੰਜਾਬ ਦੇ ਕਿਸਾਨ ਵੱਡੀ ਪੱਧਰ ਤੇ ਛੋਟੀ ਕਿਸਾਨੀ ਵਿੱਚੋਂ ਹਨ ਜਿਨ੍ਹਾਂ ਨੂੰ ਆਪਣੀ ਪਿੰਡ ਦੀ ਮੰਡੀ ਵਿੱਚ ਫ਼ਸਲ ਲਿਜਾਣ ਦੀ ਹੀ ਸਮੱਸਿਆ ਬਣੀ ਹੁੰਦੀ ਹੈ ਉਹ ਦੂਰ ਮੰਡੀ ਵਿੱਚ ਲਿਜਾ ਕੇ ਕਿੱਥੋਂ ਫਸਲ ਵੇਚ ਸਕਦਾ ਹੈ।ਉਨ੍ਹਾਂ ਕਿਹਾ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ M.S.P ਖਤਮ ਨਹੀਂ ਕੀਤੀ ਜਾ ਰਿਹਾ । ਪਰ ਜਦੋਂ ਮੰਡੀਕਰਨ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਾ ਰਹੀਆ ਹਨ। ਜਿਸ ਨਾਲ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ। ਸਿਰਫ ਐਫ, ਸੀ, ਆਈ ਵੰਡ ਸਿਸਟਮ ਨੂੰ ਚਾਲੂ ਰੱਖਣ ਦੇ ਲਈ ਹੀ ਫਸਲ ਦੀ ਖਰੀਦ ਕਰੇਗੀ ਜਿਸ ਤੋਂ ਸਾਫ ਜ਼ਾਹਰ ਹੈ ਕਿ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ ਫਿਰ M.S.P ਦਾ ਹੀ ਮਤਬਲ ਰਹਿ ਜਾਵੇਗਾ। ਜਿਸ ਤਰ੍ਹਾਂ ਮੱਕੀ ਦਾ ਰੇਟ (M.S.P) 1750/ ਰੁਪਏ ਪ੍ਰਤੀ ਕੁਇੰਟਲ ਹੈ । ਪਰ ਮੰਡੀਆਂ ਵਿੱਚ 700 ਰੁਪਏ ਤੋਂ ਲੈ ਕੇ 1200 ਤੱਕ ਵਿਕ ਰਹੀ ਹੈ। ਇਸ ਲਈ ਕਣਕ ਤੇ ਝੋਨੇ ਦੀ ਫਸਲ ਦਾ ਇਹ ਹਾਲ ਹੋ ਜਾਵੇਗਾ। ਕਿਸਾਨਾਂ ਦੇ ਨਾਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜਿਥੇ ਬਾਕੀ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਕੋਲ ਨਾ ਤਾਂ ਫ਼ਸਲ ਰੱਖਣ ਨੂੰ ਜਗ੍ਹਾ ਹੁੰਦੀ ਹੈ ਤੇ ਨਾ ਹੀ ਕਿਸਾਨ ਦੀ ਆਰਥਿਕ ਮਜਬੂਰੀ ਕਾਰਨ ਰੱਖਣ ਦੀ ਸਮਰੱਥਾ ਹੈ।

ਸਰਵਜਨ ਸੇਵਾ ਪਾਰਟੀ ਦਾ ਇੱਕ  ਇੱਕ ਮਕਸਦ ਪੰਜਾਬ ਨੂੰ ਖੁਸ਼ਹਾਲ ਬਣਾਉਣਾ--ਮੱਲਾ

ਹਠੂਰ(ਨਛੱਤਰ ਸੰਧੂ)-ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਤੇ ਰਿਸ਼ਵਤਖੋਰੀਅਤੇ ਰੇਤ ਮਾਫੀਏ ਤੋਂ ਮੁੱਕਤ ਕਰਵਾਉਣਾਂ ਸਰਵਜਨ ਸੇਵਾ ਪਾਰਟੀ ਹੀ ਕਰ ਸਕਦੀ ਹੈ  2022 ਦੀਆਂ ਵਿਧਾਨ ਸਭਾ ਚੌਣਾਂ ਲੋਕ ਪਾਰਟੀ ਨੂੰ ਸਹਿਯੋਗ ਦੇਣ ਪੰਜਾਬ ਅੰਦਰ ਦਿਨ ਬ ਦਿਨ ਵੱਧ ਰਹੀ ਮਹਿੰਗਾਈ ਤੇ ਬੇਰੁਜਗਾਰੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲਾ ਪੰਜਾਬ ਦੇ ਨੌਜਵਾਨਾਂ ਨੂੰ ਰੌਜਗਾਰ ਮੁਹੱਈਆ ਕਰਵਾਉਣ ਲਈ ਸਨਅਤੀ ਖੇਤਰ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਨਿਯੁਕਤੀਆਂ ਜਰੂਰੀ ਕੀਤੀਆਂ ਜਾਣਗੀਆ ਇਸਦੇ ਬਦਲੇ  ਸਨਅਤਾਂ ਨੂੰ ਟੈਕਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਣਗੀਆਂ ਤਾਕਿ ਕੰਪਨੀਆ  ਪੰਜਾਬੀ ਕਾਮਿਆ ਨੂੰ ਤਰਜੀਹ ਦੇਣ। ਪੰਜਾਬ ਦੂਸਰੀ ਵੱਡੀ ਸਮੱਸਿਆਂ ਰਿਸ਼ਵਤਖੋਰੀ ਜਿਸ ਨੂੰ ਰੋਕਣ ਵਿੱਚ ਸਰਕਾਰਾਂ ਨਾਕਾਮ ਰਹੀਆ ਰੌਜਾਨਾ ਸ਼ੌਸ਼ਲ ਮੀਡੀਏ ਤੇ ਰਿਸ਼ਵਤ ਲੈਂਦੇ ਮੁਲਾਜਮਾਂ ਦੇ ਵੀਡੀਓ ਵਾਇਰਲ ਹੋਏ ਵੇਖੇ ਜਾਂਦੇ ਨੇ ਪਰ ਸਰਕਾਰ ਵੱਲੋਂ ਰਿਸ਼ਵਤਖੋਰਾਂ ਖਿਲਾਫ ਕੌਈ ਸਖਤ ਐਕਸ਼ਨ ਨਹੀਂ ਲਏ ਜਾਂਦੇ ਜਿਸ ਕਰਕੇ ਉਹ ਬੇਖੌਫ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ। ਪੰਜਾਬੀਓ ਜੇ ਤੁਸੀਂ ਪੰਜਾਬ ਨੂੰ ਖੁਸ਼ਹਾਲ ਵੇਖਣਾਂ ਚਾਹੁੰਦੇ ਹੋ ਤਾਂ ਸਰਵਜਨ ਸੇਵਾ ਪਾਰਟੀ ਦੇ ਕੌਮੀ ਪ੍ਧਾਨ ਮੁਹੰਮਦ ਸਈਦ ਜੀ ਦਾ  ਜੋ ਸੁਪਨਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਉਸਨੂੰ ਕਰਨ ਕਰਨ ਲਈ 2022 ਦੀਆਂ ਵਿਧਾਨ ਸਭਾ ਚੌਣਾਂ ਪਾਰਟੀ ਦਾ ਸਾਥ ਦੇਕੇ ਪੰਜਾਬ ਅਤੇ ਪੰਜਾਬੀਆਂ ਦੇ ਸੁਨੈਹਿਰੇ ਭਵਿੱਖ ਦੀ ਸ਼ੁਰੂਆਤ ਕਰੀਏ।

ਸ਼ਹੀਦ ਲਖਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

 

ਨੱਥੂਵਾਲਾ ਗਰਬੀ ,ਮੋਗਾ,ਜੁਲਾਈ 2020-(ਨਛੱਤਰ ਸੰਧੂ/ਗੁਰਸੇਵਕ ਸਿੰਘ ਸੋਹੀ)-  ਬੀਤੇ ਦਿਨੀਂ ਚੀਨ ਦੀ ਸਰਹੱਦ ਉੱਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਉਸ ਦੇ ਜੱਦੀ ਪਿੰਡ ਡੇਮਰੂ ਖ਼ੁਰਦ ਵਿਖੇ ਅੰਤਿਮ ਸਸਕਾਰ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਹਲਕਾ ਵਿਧਾਇਕ ਸ. ਦਰਸ਼ਨ ਸਿੰਘ ਬਰਾੜ, ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਜ਼ਿਲ੍ਹਾ ਪੁਲਿਸ ਮੁਖੀ ਸ. ਹਰਮਨਬੀਰ ਸਿੰਘ ਗਿੱਲ, ਬਾਘਾਪੁਰਾਣਾ ਦੇ ਉਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਸਵਰਨਜੀਤ ਕੌਰ, ਤਹਿਸੀਲ ਗੁਰਮੀਤ ਸਿੰਘ, ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ, ਗਾਰਡੀਅਨਜ਼ ਆਫ਼ ਗਵਰਨੈਂਸ ਦੇ ਜ਼ਿਲ੍ਹਾ ਮੁਖੀ ਕਰਨਲ ਬਲਕਾਰ ਸਿੰਘ, ਕਈ ਫ਼ੌਜੀ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ।  

ਕੋਰੋਨਾ ਦੇ ਇਲਾਜ ਲਈ ਮੁਫ਼ਤ ਮਿਲੇਗਾ ਪਲਾਜ਼ਮਾਵੇਚਣ

ਖਰੀਦਣ ਦੀ ਨਹੀਂ ਹੋਵੇਗੀ ਇਜਾਜ਼ਤ, ਪੰਜਾਬ ਸਰਕਾਰ ਨੇ ਜਾਰੀ ਕੀਤੇ ਆਦੇਸ਼

ਚੰਡੀਗੜ੍ਹ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

 ਕੋਵਿਡ ਦੇ ਫੈਲਾਅ ਅਤੇ ਮੌਤਾਂ ਦੀ ਦਰ ਵਧਣ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੇ ਲੋੜਵੰਦਾਂ ਨੂੰ ਪਲਾਜ਼ਮਾ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਸਖ਼ਤ ਆਦੇਸ਼ ਦਿੱਤੇ ਕਿ ਕੋਵਿਡ ਦੇ ਮਰੀਜ਼ਾਂ ਤੋਂ ਪਲਾਜ਼ਮਾ ਥੈਰੇਪੀ ਦੀ ਕੋਈ ਕੀਮਤ ਨਾ ਵਸੂਲੀ ਜਾਵੇ ਅਤੇ ਇਹ ਵੀ ਕਿ ਕਿਸੇ ਨੂੰ ਵੀ ਪਲਾਜ਼ਮਾ ਖਰੀਦਣ ਜਾਂ ਵੇਚਣ ਦਾ ਅਖਤਿਆਰ ਨਹੀਂ ਹੈ ਕਿਉਂ ਜੋ ਪਲਾਜ਼ਮਾ ਕਰੋਨਾ ਵਾਇਰਸ ਦੇ ਕਿਸੇ ਵੀ ਇਲਾਜ ਦੀ ਅਣਹੋਂਦ ਵਿੱਚ ਕਈ ਮਾਮਲਿਆਂ ਵਿੱਚ ਜਾਨਾਂ ਬਚਾਉਣ ਵਿੱਚ ਸਹਾਈ ਸਾਬਤ ਹੋਇਆ ਹੈ।

ਮੁੱਖ ਮੰਤਰੀ ਨੇ ਤੰਦਰੁਸਤ ਹੋਏ ਕੋਵਿਡ ਦੇ ਮਰੀਜ਼ਾਂ ਨੂੰ ਕੋਵਿਡ ਦੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਵਿਡ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਕ ਮੀਟਿੰਗ ਮੌਕੇ ਅਜਿਹੇ ਮਰੀਜ਼ਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਤ ਕਰਨ ਵਾਸਤੇ ਵੀ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸੂਬੇ ਵਿੱਚ ਕੋਵਿਡ ਦੇ ਤਕਰੀਬਨ 10,000 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਸੂਬੇ ਵਿੱਚ ਹਰੇਕ ਦੀ ਜ਼ਿੰਦਗੀ ਨੂੰ ਬਚਾਉਣਾ ਹੈ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਦੋ ਪਲਾਜ਼ਮਾ ਬੈਂਕ ਸਥਾਪਤ ਕਰਨ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਪਟਿਆਲਾ ਵਿਖੇ ਪਹਿਲਾਂ ਹੀ ਚੱਲ ਰਹੇ ਪਲਾਜ਼ਮਾ ਬੈਂਕ ਨੂੰ ਸਹਾਰਾ ਮਿਲ ਸਕੇ। ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਨਵੇਂ ਬੈਂਕਾਂ ਸਬੰਧੀ ਮਨਜ਼ੂਰੀ ਹਾਸਲ ਹੋ ਚੁੱਕੀ ਹੈ ਅਤੇ ਉਪਕਰਨਾਂ ਦੀ ਖਰੀਦ ਲਈ ਟੈਂਡਰ ਜਾਰੀ ਕੀਤੇ ਜਾ ਰਹੇ ਹਨ।

ਸੂਬੇ ਵਿੱਚ ਵੱਧਦੇ ਜਾ ਰਹੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਿਹਾ ਕਿ ਸਮੂਹ ਜ਼ਿਲ੍ਹਾ ਹਸਪਤਾਲਾਂ ਵਿੱਚ ਲਾਗ ਦੇ ਮਾਮੂਲੀ ਕੇਸਾਂ ਵਾਲੇ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਲਈ 10 ਬੈੱਡ ਸਥਾਪਤ ਹਿੱਤ ਢੁਕਵੀਂ ਤਜਵੀਜ਼ ਤਿਆਰ ਕਰਕੇ ਭੇਜੀ ਜਾਵੇ। ਸਿਹਤ ਮੰਤਰੀ ਨੇ ਦੱਸਿਆ ਕਿ ਅਜਿਹੀ ਸੁਵਿਧਾ ਪਹਿਲਾਂ ਸੂਬੇ ਦੇ ਸਾਰੇ ਸਿਵਲ ਹਸਪਤਾਲਾਂ ਲਈ ਤਜਵੀਜ਼ ਕੀਤੀ ਸੀ।

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਬਹੁਤ ਜ਼ਿਆਦਾ ਬਿਮਾਰ ਮਰੀਜ਼ਾਂ ਲਈ ਟਰਸ਼ਰੀ ਸਿਹਤ ਸੰਸਥਾਨਾਂ ਵਿੱਚ ਉਨ੍ਹਾਂ ਦੀ ਸੁਚੱਜੀ ਸੰਭਾਲ ਯਕੀਨੀ ਬਣਾਉਣ ਲਈ ਬਿਹਤਰੀਨ ਤਾਲਮੇਲ ਬਿਠਾਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਭ ਤੋਂ ਵੱਧ ਕੇਸਾਂ ਵਾਲੇ ਪੰਜ ਜ਼ਿਲ੍ਹਿਆਂ ਵਿੱਚ ਨਿਯੁਕਤ ਸਮਰਪਿਤ ਨੋਡਲ ਅਫਸਰਾਂ ਨਾਲ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਨ੍ਹਾਂ ਅਫਸਰਾਂ ਨੂੰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਾਲੇ ਸਿਹਤ ਮਾਹਿਰਾਂ ਨਾਲ ਸਲਾਹ-ਮਸ਼ਵਰੇ ਰਾਹੀਂ ਉਚ ਪਾਏ ਦਾ ਇਲਾਜ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਸੁਝਾਅ ਦਿੱਤਾ ਕਿ ਸਾਰੇ ਫੀਲਡ ਅਫਸਰਾਂ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਸ਼ਾਮਲ ਹੋਣ, ਨੂੰ ਅਗਲੇ ਦੋ ਮਹੀਨਿਆਂ ਲਈ ਰਾਤ ਸਮੇਂ ਵੀ ਆਪਣੀ ਤਾਇਨਾਤੀ ਵਾਲੇ ਸਥਾਨਾਂ 'ਤੇ ਹੀ ਰਹਿਣਾ ਚਾਹੀਦਾ ਹੈ ਕਿਉਂ ਜੋ ਪੰਜਾਬ ਲਈ ਇਹ ਨਾਜ਼ੁਕ ਸਮਾਂ ਹੈ ਜਿਸ ਦੌਰਾਨ ਕੇਸਾਂ ਦੇ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਅਫਸਰ ਹਾਲਾਤ 'ਤੇ ਹਮੇਸ਼ਾ ਕਾਬੂ ਪਾਉਣ ਵਿੱਚ ਸਫਲ ਹੋਣਗੇ।

ਸਰਕਾਰੀ ਸੀਨੀਅਰ ਸੈਕੰਡਰੀ ਹਮੀਦੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ਸਕੂਲ ਦੇ 51 ਵਿਦਿਆਰਥੀ ਪਹਿਲੇ ਜਦਕਿ 2 ਵਿਦਿਆਰਥੀ ਦੂਜੇ ਦਰਜ਼ੇ 'ਚ ਪਾਸ

ਮਹਿਲ ਕਲਾਂ /ਬਰਨਾਲਾ- ਜੁਲਾਈ 2020(ਗੁਰਸੇਵਕ ਸਿੰਘ ਸੋਹੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਕ ਮਹਿਲ ਕਲਾਂ ਜਿਲ੍ਹਾ (ਬਰਨਾਲਾ) ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ।ਇਸ ਪ੍ਰੀਖਿਆ ਵਿੱਚ ਸਕੂਲ ਦੇ 53 ਵਿਦਿਆਰਥੀ ਬੈਠੇ ਅਤੇ ਸਾਰੇ ਹੀ ਸ਼ਾਨਦਾਰ ਨੰਬਰਾਂ ਨਾਲ ਪਾਸ ਹੋਏ ਜਿਨ੍ਹਾਂ 'ਚੋਂ 51 ਨੇ ਫਸਟ ਡਿਵੀਜ਼ਨ ਜਦਕਿ 2 ਨੇ ਸੈਕਿੰਡ ਡਿਵੀਜ਼ਨ ਹਾਸਲ ਕੀਤੀ ਹੈ।ਇਸ ਮੌਕੇ ਸਕੂਲ ਦੀ ਪਿ੍ੰਸੀਪਲ ਬਿਮਲਾ ਰਾਣੀ ਅਤੇ ਪੰਜਾਬੀ ਅਧਿਆਪਕ ਦਲਬੀਰ ਸਿੰਘ ਵਜੀਦਕੇ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਕਲਾਸ ਦੇ ਲਾਣੇ ਗਏ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਵਿੱਚੋਂ ਮਨਪ੍ਰੀਤ ਕੌਰ ਪੁੱਤਰੀ ਪ੍ਰਕਾਸ਼ ਸਿੰਘ ਨੇ 450 ਅੰਕਾਂ 'ਚੋਂ 412 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਅਨਵਰ ਖਾਂ ਪੁੱਤਰ ਰਾਜੂ ਖਾਂ ਅਤੇ ਬਲਵਿੰਦਰ ਬਾਵਾ ਪੁੱਤਰ ਹਰਪਾਲ ਦਾਸ ਨੇ 450 ਅੰਕਾਂ 'ਚੋਂ 401ਅੰਕ ਪ੍ਰਾਪਤ ਦੂਸਰਾ ਜਦਕਿ ਰਾਜਪ੍ਰੀਤ ਕੌਰ ਪੁੱਤਰੀ ਦਲਜੀਤ ਸਿੰਘ ਨੇ 450 ਅੰਕਾਂ 'ਚੋਂ 392 ਅੰਕ ਪ੍ਰਾਪਤ  ਤੀਸਰਾ ਸਥਾਨ ਹਾਸਲ ਕੀਤਾ। ਇਸ ਸਮੇਂ ਸਕੂਲ ਪ੍ਰਿੰਸੀਪਲ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਸਕੂਲ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਉਨ੍ਹਾਂ ਨੇ ਨਗਰ ਪੰਚਾਇਤ ਹਮੀਦੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਹਮੀਦੀ ਦਾ ਵੀ ਸਕੂਲ ਨੂੰ ਪੂਰਣ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ।

ਨਵੀ ਸਿੱਖਿਆ ਨੀਤੀ ਨੋਜਵਾਨਾ ਲਈ ਹੋਵੇਗੀ ਵਰਦਾਨ ਸਾਬਤ-ਚੇਅਰਮੈਨ ਦਵਿੰਦਰਪਾਲ ਸਿੰਘ

ਮੋਦੀ ਸਰਕਾਰ ਨੋਜਵਾਨਾ ਨੂੰ ਨਵੀਆ ਸਕੀਮਾ ਨਾਲ ਜੋੜੇ

ਅਜੀਤਵਾਲ ਜੁਲਾਈ 2020 (ਨਛੱਤਰ ਸੰਧੂ)ਕੈਬਰਿਜ ਇੰਟਰਨੈਸਨਲ ਸਕੂਲ ਮੋਗਾ,ਸੈਕਰਡ ਹਾਰਟ ਕੋਨਵੈਟ ਸਕੂਲ ਧੂੜਕੋਟ ਕਲਾਂ,ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਅਤੇ ਡਾਇਰੈਕਟਰ ਦੇਸ ਭਗਤ ਕਾਲਜ ਮੋਗਾ ਨੇ ਨਵੀ ਸਿੱਖਿਆ ਨੀਤੀ ਦਾ ਸਵਾਗਤ ਕੀਤਾ ਹੈ ਅਤੇ ਨੋਜਵਾਨਾ ਦੇ ਭਵਿੱਖ ਨੂੰ ਰੌਸਨ ਕਰਨ ਵਾਲੀ ਸਿੱਖਿਆ ਨੀਤੀ ਦੱਸਿਆ ਹੈ।ਉਨ੍ਹਾ ਨੇ ਕਿਹਾ ਕਿ ਇਹ ਸਮੇ ਦੀ ਮੰਗ ਅਨੁਸਾਰ ਤਿਆਰ ਕੀਤੀ ਗਈ ਹੈ।ਇਸ ਸਿੱਖਿਆ ਨੀਤੀ ਨਾਲ ਜਿੱਥੇ ਦੇਸ ਨੋਜਵਾਨਾ ਨੂੰ ਫਾਇਦਾ ਹੋਵੇਗਾ ਉਥੇ ਇਸ ਪੋਲੀਸੀ ਨਾਲ ਦੇਸ ਨੂੰ ਵੀ ਅਜੋਕੇ ਜਮਾਨੇ ਦੇ ਲਈ ਤਿਆਰ ਹੋਣ ਵਾਸਤੇ ਇਸ ਨੀਤੀ ਦਾ ਫਾਇਦਾ ਮਿਲੇਗਾ।ਇਸ ਨੀਤੀ ਤਹਿਤ ਜਿੱਥੇ ਚੰਗੇ ਡਾਕਟਰ, ਵਕੀਲ,ਇੰਜੀਨੀਅਰ ਤਿਆਰ ਹੋਣਗੇ ਉਥੇ ਸਕਿਲਡ ਵਰਕਰ ਮਕੈਨਿਕ,ਪਲੰਬਰ,ਟੈਕਨੀਸੀਅਨ,ਕਾਰਪੈਟਰ ਆਦਿ ਵੀ ਵਧੀਆ ਤਿਆਰ ਹੋਵਗੇ।ਹੁਣ ਗੱਲ ਇਹ ਹੈ ਕਿ ਸਰਕਾਰ ਨੇ ਜਿੰਨੀ ਵਧੀਆ ਨੀਤੀ ਦਾ ਐਲਾਨ ਕੀਤਾ ਹੈ ਇਸ ਨੂੰ ਜੇ ਕਰ ਲਾਗੂ ਵੀ ਉਸੇ ਵਧੀਆ ਢੰਗ ਨਾਲ ਕੀਤਾ ਜਾਵੇ ਤਾ ਇਸ ਦੇ ਨਤੀਜੇ ਵੀ ਵਧੀਆ ਆਉਣਗੇ।ਮੇਰੀ ਸਰਕਾਰ ਨੂੰ ਅਪੀਲ ਹੈ ਕਿ ਜੋ ਸਕਿਲਡ ਡਵੈਲਪਮੈਟ ਦੀਆ ਸਕੀਮਾ ਚੱਲ ਰਹੀਆ ਹਨ ਉਹਨਾ ਨੂੰ ਵੀ ਇਸੇ ਪੋਲੀਸੀ ਨਾਲ ਜੋੜ ਦਿੱਤਾ ਜਾਵੇ ਤਾ ਜੋ ਗਰੀਬ ਵਰਗ ਉਸ ਦਾ ਲਾਭ ਲੈ ਸਕੇ।ਹੁਣ ਤੱਕ ਤਾ ਜਿਆਦਾ ਸਕੀਮਾ ਸਰਟੀਫਿਕੇਟ ਤੱਕ ਹੀ ਹੀ ਸੀਮਤ ਹਨ ਵਿਚੋਲੇ ਮਾਲੋ-ਮਾਲ ਹਨ ਪਰ ਹੇਠਲੇ ਲੇਵਲ ਅਤੇ ਗਰੀਬ ਜੰਨਤਾ ਨੂੰ ਉਸ ਦਾ ਲਾਭ ਨਹੀ ਮਿਲ ਰਿਹਾ।ਨਵੀ ਨੀਤੀ ਨਾਲ ਜਿੱਥੇ ਸਕੂਲੀ ਸਿੱਖਿਆ ਵਿੱਚ ਸੁਧਾਰ ਹੋਵੇਗਾ ਉਥੇ ਉਚੇਰੀ ਸਿੱਖਿਆ ਵਿੱਚ ਵੀ ਉਨ੍ਹਾ ਵਿੱਦਿਆਰਥੀਆ ਨੂੰ ਫਾਇਦਾ ਦਿੱਤਾ ਹੈ ਜੋ ਅੱਧ ਵਿੱਚਕਾਰ ਸਿੱਖਿਆ ਛੱਡ ਦਿੰਦੇ ਸਨ ਜਿਸ ਨਾਲ ਉਨ੍ਹਾ ਦਾ ਲਗਾਇਆ ਸਮਾ ਅਤੇ ਪੈਸੇ ਬਰਾਬਰ ਹੋ ਜਾਦਾ ਸੀ।

ਮਹਿਲ ਕਲਾਂ ਹਸਪਤਾਲ ਸੁਧਾਰ ਕਮੇਟੀ ਅਤੇ ਪਿੰਡ ਵਾਸੀਆਂ ਕੀਤਾ ਰੋਸ ਪ੍ਰਦਰਸ਼ਨ

ਹਸਪਤਾਲ ਸੁਧਾਰ ਕਮੇਟੀ ਵੱਲੋਂ ਕਸਬਾ ਵਾਸੀਆਂ ਨਾਲ ਲੈ ਕੇ ਓ.ਪੀ.ਡੀ.ਅਤੇ ਇਨਡੋਰ ਸੇਵਾਵਾਂ ਨੂੰ ਮਹਿਲ ਕਲਾਂ ਤੋਂ ਪਿੰਡ ਚੰਨਣਵਾਲ ਦੇ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਓਪੀਡੀ ਅਤੇ ਇੰਨਡੋਰ ਸੇਵਾਵਾਂ ਨੂੰ ਮਹਿਲਕਲਾਂ ਵਿਖੇ ਰੱਖਣ ਦੀ ਮੰਗ ਕੀਤੀ।

ਲੋਕਾਂ ਨੂੰ ਪਿੰਡ ਚੰਨਣਵਾਲ ਦੇ ਸਰਕਾਰੀ ਹਸਪਤਾਲ ਵਿੱਚ ਜਾਣ ਸਮੇਂ ਖੱਜਲ ਖੁਆਰ ਤੇ ਭਾਰੀ ਮੁਸ਼ਕਿਲਾਂ ਦਾ 

ਸਾਹਮਣਾ ਕਰਨਾ ਪਵੇਗਾ.ਹਸਪਤਾਲ ਸੁਧਾਰ ਕਮੇਟੀ

 ਮਹਿਲ ਕਲਾਂ/ਬਰਨਾਲਾ- ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੀ ਸੁਧਾਰ ਕਮੇਟੀ ਦੇ ਚੇਅਰਮੈਨ ਮਾਸਟਰ ਯਸਪਾਲ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਸਮੂਹ ਕਮੇਟੀ ਅਤੇ ਕਸਬਾ ਵਾਸੀਆਂ ਨੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਤੋਂ ਓ ਪੀ ਡੀ ਅਤੇ ਇਨਡੋਰ ਸੇਵਾਵਾਂ ਨੂੰ ਪਿੰਡ ਚੰਨਣਵਾਲ ਦੇ ਸਰਕਾਰੀ ਹਸਪਤਾਲ ਵਿਚ ਸ਼ਿਫ਼ਟ ਕੀਤੇ ਜਾਣ ਨੂੰ ਲੈ ਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਓ ਪੀ ਡੀ ਅਤੇ ਇਨਡੋਰ ਸੇਵਾਵਾਂ ਨੂੰ ਮਹਿਲ ਕਲਾਂ ਵਿਖੇ ਰੱਖਣ ਦੀ ਮੰਗ ਕੀਤੀ ਇਸ ਮੌਕੇ ਕਮੇਟੀ ਦੇ ਚੇਅਰਮੈਨ ਮਾਸਟਰ ਜਸਪਾਲ ਸਿੰਘ ਮਹਿਲ ਕਲਾਂ ਉਪ ਚੇਅਰਮੈਨ ਸੁਖਦੇਵ ਸਿੰਘ ਧਨੇਰ ਜਨਰਲ ਸਕੱਤਰ ਤੇਜਿੰਦਰ ਦੇਵ ਸਿੰਘ ਮਿੰਟੂ ਗੁਰਪ੍ਰੀਤ ਸਿੰਘ ਅਣਖੀ ਸਰਬਜੀਤ ਸਿੰਘ ਸਰਬੀ ਪੰਚ ਗੁਰਜੰਟ ਸਿੰਘ ਸਮਾਜ ਸੇਵੀ ਸਰਬਜੀਤ ਸਿੰਘ  ਸ਼ੰਭੂ ਗੁਰਦੇਵ ਸਿੰਘ ਰਾਹਲ ਅਰਣਦੀਪ ਬਾਂਸਲ ਰਫ਼ੀਕ ਮੁਹੰਮਦ ਭਰਭੂਰ ਸਿੰਘ ਨੇ ਕਿਹਾ ਕਿ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਤੋਂ ਓ ਪੀ ਡੀ ਅਤੇ ਇਨਡੋਰ ਸੇਵਾਵਾਂ ਨੂੰ ਪਿੰਡ ਚੰਨਣਵਾਲ ਦੇ ਹਸਪਤਾਲ ਵਿੱਚ ਸ਼ਿਫਟ ਕੀਤੇ ਜਾਣ ਨਾਲ ਇਲਾਕੇ ਭਰ ਵਿੱਚੋਂ ਆਉਣ ਜਾਣ ਵਾਲੇ ਲੋਕਾਂ ਨੂੰ ਖੱਜ਼ਲ ਖਾਰੀ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਮੇਂ ਸਿਰ ਕੋਈ ਸਾਧਨ ਨਾ ਹੋਣ ਕਰਕੇ ਪਿੰਡ ਚੰਨਣਵਾਲ ਦੇ ਹਸਪਤਾਲ ਵਿੱਚ ਜਾਣ ਲਈ ਲੋਕਾਂ ਨੂੰ ਖੱਜਲ ਖੁਆਰਾ ਹੋਣਾ ਪਵੇਗਾ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ  ਓ ਪੀ.ਡੀ ਅਤੇ ਇਨਡੋਰ ਸੇਵਾਵਾਂ ਨੂੰ ਬਾਹਰਲੇ ਹਸਪਤਾਲਾਂ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਉਹ ਪੀ ਡੀ ਅਤੇ ਇਨਡੋਰ ਸੇਵਾਵਾਂ ਨੂੰ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਰੱਖਣ ਨੂੰ ਲੈ ਕੇ ਇਲਾਕੇ ਭਰ ਦੀਆਂ ਪੰਚਾਇਤਾਂ ਦੇ ਮਤੇ ਪਾ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਇਸ ਮੌਕੇ ਕਮੇਟੀ ਦੇ ਆਗੂਆਂ ਦੇ ਇੱਕ ਵਫ਼ਦ ਵੱਲੋਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਡਾਕਟਰ ਸਿੱਪਲਮ ਆਗਨੀਹੋਤਰੀ ਅਤੇ ਫਾਰਮੇਸੀ ਅਫ਼ਸਰ ਡਾਕਟਰ ਗੁਰਦੇਵ ਸਿੰਘ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਇਆ ਉਨ੍ਹਾਂ ਕਿਹਾ ਕਿ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਸੇਵਾਵਾਂ ਨੂੰ ਮਹਿਲ ਕਲਾਂ ਤੋਂ ਚੰਨਣਵਾਲ ਸਰਕਾਰੀ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ ਹੈ ਉਧਰ ਦੂਜੇ ਪਾਸੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਜਿੰਦਰ ਸਿੰਘ ਆਡਲੂ ਨੇ ਸੰਪਰਕ ਕਰਨ ਤੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦੇ ਜ਼ਿਲ੍ਹਾ ਬਰਨਾਲਾ ਅੰਦਰ ਲਗਾਤਾਰ ਵਧਣ ਦੇ ਮੱਦੇ ਨਜ਼ਰ ਮਹਿਕਮੇ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਸਾਂਭ ਸੰਭਾਲ ਅਤੇ ਇਲਾਜ ਲਈ ਜ਼ਿਲ੍ਹੇ ਅੰਦਰ ਤਿੰਨ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਉਨ੍ਹਾਂ ਕਿਹਾ ਕਿ ਸਿਵਲ ਕੋਲ ਬਰਨਾਲਾ ਵਿਖੇ 50 ਬੈੱਡਾ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ 30 ਬੈੱਡਾ ਅਤੇ ਢਿੱਲਵਾਂ ਵਿਖੇ 100  ਬੈੱਡਾਂ ਦਾ ਢੁੱਕਵਾਂ ਪ੍ਰਬੰਧ ਕਰਕੇ ਕਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮਹਿਲ ਕਲਾਂ ਵਿਖੇ 30 ਬੈੱਡਾਂ ਤੋਂ ਵੱਧ ਕੇ ਗਿਣਤੀ 50 ਹੋ ਜਾਵੇਗੀ ਉਨ੍ਹਾਂ ਕਿਹਾ ਕਿ ਤੰਦਰੁਸਤ ਲੋਕਾਂ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਉਣ ਲਈ ਮਹਿਕਮੇ ਵੱਲੋਂ ਓ ਪੀ ਡੀ ਅਤੇ ਇਨਡੋਰ ਸੇਵਾਵਾਂ ਫਿਲਹਾਲ ਪਿੰਡ ਚੰਨਣਵਾਲ ਦੇ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕੀਤੀਆਂ ਗਈਆਂ ਹਨ ਇਸ ਲਈ ਪਤਵੰਤਿਆਂ ਤੇ ਕਮੇਟੀ ਦੇ ਪ੍ਰਬੰਧਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਅਤੇ ਸ਼ਬਦ ਗਾਇਨ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। 

ਸਰਕਾਰੀ ਪ੍ਰਾਇਮਰੀ ਸਕੂਲ ਨਰੈਣਗੜ੍ਹ ਸੋਹੀਆਂ ਦੇ ਵਿਦਿਆਰਥੀ  ਇਸਮੀਤ ਸਿੰਘ ਨੇ ਫਸਟ ਪੁਜ਼ੀਸ਼ਨ ਹਾਸਲ ਕੀਤੀ 

ਮਹਿਲ ਕਲਾਂ /ਬਰਨਾਲਾ -ਜੁਲਾਈ 2020  (ਗੁਰਸੇਵਕ ਸਿੰਘ ਸੋਹੀ) ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਅਤੇ ਸ੍ਰੀਮਤੀ ਮਨਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ 2020 ਸ਼ਬਦ ਗਾਇਨ (ਬਰਨਾਲਾ)  ਵਿਖੇ ਜ਼ਿਲ੍ਹਾ ਪੱਧਰ ਤੇ ਕਰਵਾਇਆ ਗਿਆ। ਜਿਸ ਵਿੱਚ ਪਿੰਡ ਨਰੈਣਗੜ੍ਹ ਸੋਹੀਆਂ ਦੇ ਨੇਤਰਹੀਣ ਅਤੇ ਬੇਸਹਾਰਾ ਆਸ਼ਰਮ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਵਿੱਚ ਭਾਗ ਲਿਆ। ਵਿਦਿਆਰਥੀ ਇਸਮੀਤ ਸਿੰਘ ਨੇ ਬਰਨਾਲਾ ਜ਼ਿਲ੍ਹੇ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਵਿਦਿਆਰਥੀ ਇਸ਼ਮੀਤ ਸਿੰਘ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਰਿਤੂ ਬਾਲਾ,ਸ੍ਰੀਮਤੀ ਵਸੁੰਧਰਾ ਕਪਿਲਾ ਸ੍ਰੀਮਤੀ ਮਨਜਿੰਦਰ ਕੌਰ ਨੇ ਮੁਬਾਰਕਾਂ ਦਿੱਤੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਸ੍ਰੀਮਤੀ ਪਰਮਜੀਤ ਕੌਰ ਵੀ ਨੇ ਵੀ ਮੁਬਾਰਕਾਂ ਦਿੱਤੀਆਂ ਅਤੇ ਪਿੰਡ ਨਰੈਣਗੜ੍ਹ ਸੋਹੀਆਂ ਦੇ ਵਾਸੀਆਂ ਨੇ ਪਿੰਡ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੇ ਇਸ਼ਮੀਤ ਨੂੰ ਵਧਾਈਆਂ ਦਿੱਤੀਆਂ ਇਸ ਸਮੇਂ ਸੰਤ ਬਾਬਾ ਸੂਬਾ ਸਿੰਘ ਨੇਤਰਹੀਣ ਆਸ਼ਰਮ ਦੇ ਮੁਖੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਉਪਰਾਲੇ ਸਦਕਾ ਬੱਚਿਆਂ ਦੇ ਹੌਸਲੇ ਬੁਲੰਦ ਹੁੰਦੇ ਹਨ। ਇਸ ਸਮੇਂ ਗਿਆਨੀ ਬੂਟਾ ਸਿੰਘ ,ਸਾਬਕਾ ਸਰਪੰਚ ਮੋਹਨ ਸਿੰਘ,ਅਕਾਲੀ ਆਗੂ ਪ੍ਰਧਾਨ ਬਿੱਲੂ ਸਿੰਘ, ਅਕਾਲੀ ਆਗੂ ਅਜੀਤ ਸਿੰਘ,ਬਖਤੌਰ ਸਿੰਘ, ਸਾਬਕਾ ਪੰਚ ਗੁਰਜੰਟ ਸਿੰਘ, ਗੁਰਦੁਆਰਾ ਦੇ ਪ੍ਰਧਾਨ ਸਤਨਾਮ ਸਿੰਘ, ਨੰਬਰਦਾਰ ਜੀਵਨ ਸਿੰਘ, ਕੁਲਵੰਤ ਸਿੰਘ ਡੇਅਰੀ ਵਾਲੇ ਨੇ ਅਸ਼ਮੀਤ ਸਿੰਘ ਨੂੰ ਮੁਤਾਬਕਾਂ ਦਿੱਤੀਆਂ ।

ਪਿੰਡ ਸਹੌਰ ਦੀ ਗਰਭਵਤੀ ਔਰਤ ਤੇ ਪਿੰਡ ਕੁਰੜ ਦੀ ਇੱਕ ਲੜਕੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ  

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਸਿਹਤ ਵਿਭਾਗ ਦੀ ਟੀਮ ਵੱਲੋਂ ਕੁਝ ਲੋਕਾਂ ਦੀ ਜਾਂਚ ਲਈ ਸੈਂਪਲ ਭਰੇ ਜਾਣ ਤੋਂ ਬਾਅਦ ਇੱਕ ਗਰਭਵਤੀ ਔਰਤ (22) ਅਤੇ ਇੱਕ ਲੜਕੀ (28) ਦੀ ਰਿਪੋਰਟ ਪਾਜ਼ਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹੌਰ ਦੀ ਇੱਕ ਔਰਤ ਜੋ ਕਿ ਗਰਭਵਤੀ ਹੈ । ਜਦਕਿ ਪਿੰਡ ਕੁਰੜ ਨਾਲ ਸਬੰਧਤ ਇੱਕ 28 ਸਾਲਾ ਲੜਕੀ ਦੀ ਰਿਪੋਰਟ ਪੌਜੇਟਿਵ ਆਈ ਹੈ। ਇਸ ਮੌਕੇ ਸਿਹਤ ਕਰਮੀ ਐਸ ਆਈ ਜਸਵੀਰ ਸਿੰਘ ਤੇ ਬੂਟਾ ਸਿੰਘ ਨੇ ਦੱਸਿਆ ਕਿ ਦੋਵੇਂ ਮਰੀਜ਼ਾਂ ਦੇ ਘਰਾਂ ਨੂੰ ਸਾਡੀ ਟੀਮ ਵੱਲੋਂ ਸੈਨੀਟਾਇਜਰ ਕਰ ਪਰਿਵਾਰ ਵਾਲੇ ਮੈਬਰਾਂ ਨੂੰ ਇਕਾਂਤਵਾਸ਼ ਕਰ ਸੈਪਲਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਬੀ ਈ ਈ ਕੁਲਜੀਤ ਸਿੰਘ ਵਜੀਦਕੇ,ਭਜਨ ਸਿੰਘ,ਗੁਰਮੇਲ ਸਿੰਘ ਕਲਾਲਾ, ਗੁਰਮੇਲ ਸਿੰਘ ਚੰਨਣਵਾਲ,ਐਸ ਆਈ ਸੁਖਵਿੰਦਰ ਸਿੰਘ, ਏ ਐਨ ਐਮ ਰਮਨਦੀਪ ਸਰਮਾ, ਜਸਪਾਲ ਸਿੰਘ ਪੰਡੋਰੀ ਅਤੇ ਚਮਕੌਰ ਸਿੰਘ ਗਰੇਵਾਲ ਹਾਜਰ ਸਨ।

ਅਰਵਿੰਦ ਕੇਜਰੀਵਾਲ ਦੇ ਵਲੋਂ ਵਿਦੇਸ਼ਾਂ ਤੋਂ ਆਇਆ ਅਰਬਾਂ ਕਰੋੜਾਂ ਦਾ ਹਿਸਾਬ ਆਮ ਜਨਤਾ ਨਹੀਂ ਦੱਸਿਆ ਗਿਆ । ਦਵਿੰਦਰ ਬੀਹਲਾ 

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਉੱਘੇ ਸਮਾਜ ਸੇਵੀ ਤੇ ਐੱਨ ਆਰ ਆਈ ਦਵਿੰਦਰ ਸਿੰਘ ਬੀਹਲਾ  ਨੇ ਅੱਜ ਪ੍ਰੈਸ ਨੋਟ ਜਾਰੀ ਕਰਨ ਸਮੇਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਏ ਗਏ ਫੰਡਾਂ ਦਾ ਹਿਸਾਬ ਹੁਣ ਐੱਨ ਆਰ ਆਈ ਭਰਾ ਰਲ ਕੇ ਲੈਣਗੇ । ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਫੰਡਾਂ ਦੇ ਹਿਸਾਬ ਕਿਤਾਬ ਲਈ ਇੱਕ ਵੈੱਬਸਾਈਟ ਬਣਾਉਣ ਨੂੰ ਕਿਹਾ ਸੀ , ਜੋ  ਅੱਜ ਤੱਕ ਨਹੀਂ ਬਣੀ । ਜਿਸ ਕਾਰਨ ਵਿਦੇਸ਼ਾਂ ਵਿੱਚੋਂ ਆਇਆ ਅਰਬਾਂ ਕਰੋੜਾਂ ਅਰਬਾਂ  ਦਾ ਹਿਸਾਬ ਕਿਤਾਬ ਆਮ ਜਨਤਾ ਨੂੰ ਨਹੀਂ ਦੱਸਿਆ ਗਿਆ ਹੈ । ਆਖਰ ਇਹ ਏਨਾ ਪੈਸਾ ਕਿੱਥੇ ਗਿਆ ?  ਜਦ ਕਿ  ਪੰਜਾਬ ਚ'  ਕੋਈ ਵੀ ਪੈਸਾ ਨਹੀਂ ਆਇਆ । ਜਿਸ ਦਾ ਹਿਸਾਬ ਕਿਤਾਬ ਲੈਣ ਦੇ ਲਈ ਸਮੁੱਚੇ ਐਨ ਆਰ ਆਈ  ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਜਾ ਰਹੇ ਹਨ । ਬੀਹਲਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਇਹ ਦੱਸਣ ਕਿੱਥੇ ਹਨ ਵੈਨਕੂਵਰ ਵਾਲੇ ਡਾਲਰ ਅਤੇ ਹੋਰਨਾਂ ਬਾਹਰਲੇ ਮੁਲਕਾਂ ਵਿੱਚੋਂ ਆਇਆ ਪੈਸਾ ?  ਦਵਿੰਦਰ ਬੀਹਲਾ ਨੇ ਕਿਹਾ ਕਿ ਐਨ ਆਰ ਆਈ  ਚਾਰ ਤਰ੍ਹਾਂ ਠੱਗੇ ਗਏ ਹਨ । ਸਭ ਤੋਂ ਪਹਿਲਾਂ ਤਾਂ ਦਿੱਲੀ ਦੀ ਟੀਮ ਵੱਲੋਂ ਚਲਾਈ ਗਈ ਆਨਲਾਈਨ ਫੰਡ ਸਕੀਮ, ਦੂਜਾ ਭਗਵੰਤ ਮਾਨ ਅਤੇ ਹੋਰ ਠੱਗਾਂ ਵੱਲੋਂ ਵਿਦੇਸ਼ਾਂ ਚ ਜਾ ਕੇ ਪੈਸੇ ਇਕੱਠੇ ਕੀਤੇ ਗਏ ,ਤੀਸਰਾ ਐਮ ਐਲ ਏ  ਉਮੀਦਵਾਰਾਂ ਨੂੰ ਪੈਸੇ ਭੇਜਣੇ ਅਤੇ ਚੌਥਾ ਖੁਦ ਜਹਾਜ਼ ਦੀ ਟਿਕਟ ਲੈ ਕੇ ਆਪਣੇ ਬੱਚਿਆਂ ਤੋਂ ਦੂਰ ਕਾਰੋਬਾਰ ਛੱਡ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਇਨ੍ਹਾਂ ਦੀਆਂ ਚੋਣਾਂ ਵਿੱਚ ਪੈਸੇ ਆਪਣੀ ਜੇਬ ਚੋਂ ਖਰਚ ਕੇ ਮੁਹਿੰਮ ਨੂੰ ਅੱਗੇ ਤੋਰਿਆ ।ਇਨ੍ਹਾਂ ਸਭ ਗੱਲਾਂ ਦਾ ਪੂਰਾ ਹਿਸਾਬ ਕਿਤਾਬ ਪਰੂਫਾਂ ਸਮੇਤ ਹੋਵੇਗਾ । ਆਮ ਆਦਮੀ ਪਾਰਟੀ ਤੇ  ਵਰਦੇ ਹੋਏ ਬੀਹਲਾ ਨੇ ਕਿਹਾ ਕਿ "ਆਪ "ਦੇ ਆਗੂ ਇੰਨਕਲਾਬ ਲਿਆਉਣ ਦੀ ਗੱਲ ਕਰਦੇ ਸਨ। ਪਰ ਇਨ੍ਹਾਂ ਦੇ ਜਿੱਤਣ ਤੋਂ ਬਾਅਦ ਸਹੀਦ  ਭਗਤ ਸਿੰਘ ਦੇ ਸੁਪਨਿਆਂ ਵਾਲਾ ਇਨਕਲਾਬ ਤਾਂ ਨਹੀਂ ਆਇਆ ਪ੍ਰੰਤੂ ਇਨ੍ਹਾਂ ਦੇ MLAs  ਦਾ ਇਨਕਲਾਬ ਜ਼ਰੂਰ ਆਇਆ ਹੈ । ਜਿਨ੍ਹਾਂ ਦੇ ਮੋਟਰਸਾਈਕਲ ਕਿਸ਼ਤਾਂ ਤੇ ਸਨ ਅੱਜ ਉਹ ਦੋ ਮੰਜ਼ਿਲਾਂ ਕੋਠੀਆਂ ਪਾ ਕੇ ਬੈਠ ਗਏ ਹਨ । ਕੁਝ ਨੇ ਤਾਂ ਪੈਂਤੀ ਲੱਖ ਰੁਪਏ ਦੀ ਵੱਡੀ ਕੀਮਤ ਵਾਲੀ ਗੱਡੀ ਲੈ ਕੇ ਢਾਈ ਢਾਈ  ਲੱਖ ਦੇ ਵੀਆਈਪੀ ਨੰਬਰ ਵੀ ਲਗਾਏ ਹਨ ।

ਬਰਨਾਲਾ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੀਟਿਵ ਦੇ 35 ਮਾਮਲੇ ਸਾਹਮਣੇ ਆਏ। 

ਮਹਿਲ ਕਲਾਂ/ ਬਰਨਾਲਾ -ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਦਾ ਦਿਨੋਂ -ਦਿਨ ਵਧ ਰਿਹਾ ਹੈ ਕਰੋਪ ਬਰਨਾਲੇ ਜ਼ਿਲ੍ਹੇ ਅੰਦਰ ਕਰੋਨਾ ਦੇ ਸਭ ਤੋਂ ਵੱਧ 35 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਿਲ ਕਲਾਂ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਮੁਲਾਜ਼ਮਾ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਬਰਨਾਲਾ ਅੰਦਰ ਕੁੱਲ 35 ਵਿਅਕਤੀਆਂ ਦੀਆਂ ਰਿਪੋਰਟਾਂ ਆਈਆ ਹਨ। ਬਲਾਕ ਮਹਿਲ ਕਲਾਂ ਦੇ ਪਿੰਡ ਕੁਰੜ ਦੀ ਵਿਦੇਸ਼ ਤੋਂ ਆਈ ਨੌਜਵਾਨ ਮਹਿਲਾ ਅਤੇ ਪਿੰਡ ਸਹੌਰ ਦੀ ਗਰਭਵਤੀ ਔਰਤ,ਅਤੇ 6 ਥਾਣਾ ਮਹਿਲ ਕਲਾਂ ਦੇ ਪੁਲਿਸ ਮੁਲਜਾਮ ਸ਼ਾਮਲ ਹਨ। ਹੋਰ ਵਿਅਕਤੀ ਬਰਨਾਲੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਆਸ-ਪਾਸ ਦੇ ਪਿੰਡਾਂ ਵਿੱਚੋਂ ਹਨ। ਸਿਹਤ ਵਿਭਾਗ ਵੱਲੋਂ ਪਾਜੀਟਿਵ ਆਏ ਪੁਲਸ ਮੁਲਾਜ਼ਮਾਂ ਨੂੰ  ਕਮਿਊਨਿਟੀ ਸੈਂਟਰ ਮਹਿਲ ਕਲਾਂ ਵਿਖੇ ਆਈਸੋਲੇਸ਼ਨ ਵਿੱਚ ਦਾਖਲ ਕਰਵਾਇਆ ਗਿਆ ਹੈ।

ਸਮਾਜ ਸੇਵੀ ਪੱਤਰਕਾਰ ਜਸਵੰਤ ਸਿੰਘ ਲਾਲੀ ਦੇ ਨਵੇਂ ਖੁੱਲ੍ਹੇ ਅਨਮੋਲ ਬਰਤਨ ਸਟੋਰ ਦਾ ਉਦਘਾਟਨ ਕਰਦੇ ਹੋਏ ਦਵਿੰਦਰ ਬੀਹਲਾ,ਰਿੰਕਾ  ਬਾਹਮਣੀਆਂ ।   

ਮਹਿਲ ਕਲਾਂ /ਬਰਨਾਲਾ ਜੁਲਾਈ 2020 -(ਗੁਰਸੇਵਕ ਸਿੰਘ ਸੋਹੀ) -

ਸ਼੍ਰੋਮਣੀ ਅਕਾਲੀ ਦੇ ਆਗੂ ਤੇ ਸਮਾਜ ਸੇਵੀ ਐਨਆਰਆਈ ਦਵਿੰਦਰ ਸਿੰਘ ਬੀਹਲਾ ਰਿੰਕਾ ਬਾਹਮਣੀਆਂ ਨੇ ਸਮਾਜ ਸੇਵੀ ਪੱਤਰਕਾਰ ਜਸਵੰਤ ਸਿੰਘ ਲਾਲੀ ਦੇ ਨਵੇਂ ਖੁੱਲ੍ਹੇ ਅਨਮੋਲ ਬਰਤਨ ਸਟੋਰ ਦੇ ਮਹੂਰਤ ਸਮਾਗਮ ਵਿੱਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਣਦੇ ਹਨ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਉਹ ਹੈ ਜਿਸ ਕੋਲ ਤੱਕੜੀ ਦਾ ਚੋਣ ਨਿਸਾਨ ਹੈ ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਢੀਂਡਸਾ ਭਾਵੇਂ ਹੁਣ ਜਿੰਨੇ ਮਰਜ਼ੀ ਨਵੇਂ ਅਕਾਲੀ ਦਲ ਸਥਾਪਿਤ ਕਰ ਲਵੇ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਨਵਾਂ ਇਨਕਲਾਬ ਲਿਆਉਣ ਦਾ ਸੁਪਨਾ ਦਿਖਾ ਕੇ ਚੋਣਾਂ ਜਿੱਤੀਆਂ ਸੀ ਪਰ ਨਵਾ ਇਨਕਲਾਬ ਲੋਕਾਂ ਦਾ ਤਾਂ ਆਉਣਾ ਕੀ ਸੀ ਸਗੋਂ ਉਨ੍ਹਾਂ ਦੇ ਜਿੱਤੇ ਹੋਏ ਲੋਕਾਂ ਦਾ ਨਵਾ ਇਨਕਲਾਬ ਜ਼ਰੂਰ ਆਇਆ ਹੈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਦੇ ਹੋਇਆਂ ਨੌਜਵਾਨਾਂ ਸਹਾਦਤਾ ਦੇ ਰਹੇ ਹਨ ਪਰ ਉਹ ਸਖ਼ਤ ਸਟੈਂਡ ਲੈਣ ਦੀ ਬਜਾਏ ਅੱਜ ਕੱਲ੍ਹ ਮਹਿਲਾਂ ਵਿੱਚੋਂ ਨਹੀਂ ਨਿਕਲ ਰਹੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚੋਂ ਆਏ ਲੋਕ ਅੱਜ ਦਫ਼ਤਰਾਂ ਅੰਦਰ ਸਰਕਾਰਾਂ ਦਾ ਕੰਮ ਕਾਜ ਦੇਖ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਰਾਜ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਸੀ ਪਰ ਅੱਜ ਤਿੰਨ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਸਰਕਾਰ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਹੋ ਕੇ ਸੜਕਾਂ ਉੱਪਰ ਆ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲੲੀ ਮਜਬੂਰ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਹਿਲਾਂ ਨੀਲੇ ਕਾਰਡਾਂ ਦੀ ਪੜਤਾਲ ਕਰਵਾਉਣ ਦੀ ਆਡ਼ ਹੇਠ ਅਨੇਕਾਂ ਲੋਕਾਂ ਦੇ ਕਾਰਡ ਕੱਟ ਕੇ ਉਨ੍ਹਾਂ ਨੂੰ ਸਹੂਲਤਾਂ ਤੋਂ ਵਾਂਝੇ ਕਰ ਕੇ ਰੱਖ ਦਿੱਤਾ ਹੈ ਅਤੇ ਹੁਣ ਫੇਰ ਲੋੜਵੰਦ ਲੋਕਾਂ ਨੂੰ ਬੁਢਾਪਾ ਵਿਧਵਾ ਅਾਸਰਿਤ ਤੇ ਲੋੜਵੰਦਾਂ ਨੂੰ ਮਿਲਦੀਆਂ ਪੈਨਸ਼ਨਾਂ ਦੀ ਪੜਤਾਲ ਕਰਾਉਣ ਦੀ ਆੜ ਹੇਠ ਉਨ੍ਹਾਂ ਨੂੰ ਕੱਟ ਕੇ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਤੋਂ ਵਾਂਝੇ ਕਰ ਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਪਾਰਟੀ ਚ ਮਾਣ ਸਤਿਕਾਰ ਦੇਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਨ.ਆਰ.ਆਈ, ਨੌਜਵਾਨਾਂ ਸਮੇਤ ਹਰ ਵਰਗ ਨੂੰ ਬਣਦਾ ਮਾਣ-ਸਨਮਾਨ ਦੇ ਰਹੇ ਹਨ। ਸੈਂਕੜੇ ਪੰਜਾਬੀ ਵਿਦੇਸ਼ਾਂ ‘ਚ ਬੈਠੇ ਨੌਜਵਾਨਾਂ ਵੱਲੋਂ ਚੈਰਿਟੀ ਫਾਊਡੈਸ਼ਨ ਬਣਾਈ ਜਾ ਰਹੀ ਹੈ, ਜਿਨਾਂ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ । ਉਨ੍ਹਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਜੋਸ਼ 2022 ‘ਚ ਨਵਾ ਬਦਲਾਅ ਲੈ ਕੇ ਆਵੇਗਾ ਇਸ ਮੌਕੇ ਅਕਾਲੀ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਅਤੇ ਰਿੰਕਾ ਬਾਹਮਣੀਆਂ ਵੱਲੋਂ ਬਰਤਨ ਸਟੋਰ ਦੇ ਮਾਲਕ ਜਸਵੰਤ ਸਿੰਘ ਲਾਲੀ ਦਾ ਸਨਮਾਨ ਕੀਤਾ ।ਇਸ ਮੌਕੇ ਹੋਰ ਵੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

ਪਿੰਡ ਕੁਤਬਾ ਦਾ ਨੌਜਵਾਨ ਫੌਜ ਚ '  ਸਹੀਦ 

ਪੰਜਾਬ ਸਰਕਾਰ ਨੇ ਸ਼ਹੀਦ ਹੋਏ ਸਿਪਾਹੀ ਦੇ ਪਰਵਾਰ ਲਈ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਤਾਂ ਐਲਾਨ ਦਿੱਤੀ ,ਪਰ ਸ਼ਹੀਦੀ ਬਾਰੇ ਸਿਪਾਹੀ ਦੇ ਪਰਵਾਰ ਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਦਿੱਤੀ ਜਾਣਕਾਰੀ

ਮਹਿਲ ਕਲਾਂ/ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ ) -

ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 4 ਸਿੱਖ ਲਾਈਟ ਇਨਫੈਂਟਰੀ ਯੂਨਿਟ ਦੇ ਦੋ ਸਿਪਾਹੀਆਂ ਸਤਵਿੰਦਰ ਸਿੰਘ ਵਾਸੀ ਕੁਤਬਾ ਜ਼ਿਲਾ ਅਤੇ ਲਖਵੀਰ ਸਿੰਘ ਵਾਸੀ ਡੇਮਰੂ ਜ਼ਿਲਾ ਮੋਗਾ ਦੇ ਇੱਕ-ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕਰਦਿਆਂ ਇਨਾਂ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਇਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਦੇ ਹਵਾਲੇ ਨਾਲ ਪੰਜਾਬ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਇਹ ਦੋਵੇਂ ਸਿਪਾਹੀ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ਨੇੜੇ 22 ਜੁਲਾਈ ਨੂੰ ਗਸ਼ਤ ਕਰ ਰਹੀ ਟੁਕੜੀ ਦਾ ਹਿੱਸਾ ਸਨ। ਬੇਹਦ ਉਚਾਈ ਉੱਤੇ ਵਗਦੇ ਇੱਕ ਤੇਜ਼ ਰਫ਼ਤਾਰ ਨਾਲੇ ਉੱਤੇ ਬਣੇ ਲੱਕੜਾਂ ਦੇ ਪੁਲ ਨੂੰ ਪਾਰ ਕਰਦੇ ਸਮੇਂ ਇਹ ਦੋਵੇਂ ਹੇਠਾਂ ਡਿੱਗ ਪਏ ਅਤੇ ਇੱਕ ਦੂਜੇ ਨੂੰ ਬਚਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਸਿਪਾਹੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਮਿਲਣ ਦੀ ਖੁਲਾਸਾ ਕਰਦਿਆਂ ਕਿਹਾ ਗਿਆ ਹੈ ਕਿ ਸਿਪਾਹੀ ਸਤਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਤਾ ਲਾਉਣ ਲਈ ਤਲਾਸ਼ ਅਜੇ ਜਾਰੀ ਹੈ, ਪਰ ਕਮਾਲ ਦੀ ਗੱਲ ਇਹ ਹੈ ਕਿ ਅਜੇ ਤੱਕ ਨਾ ਤਾਂ ਸਿਪਾਹੀ ਸਤਿੰਦਰ ਸਿੰਘ ਉਮਰ 20 ਦੇ ਕਰੀਬ ਪੁੱਤਰ ਅਮਰ ਸਿੰਘ ਵਾਸੀ ਕੁਤਬਾ (ਬਰਨਾਲਾ)ਦੇ ਪਰਵਾਰਿਕ ਮੈਂਬਰਾਂ ਨੂੰ ਫੌਜ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਬਰਨਾਲਾ ਦੇ ਜ਼ਿਲਾ ਪ੍ਰਸਾਸਨ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ। ਪਿੰਡ ਕੁਤਬਾ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਇਸ ਸਬੰਧੀ ਸਪੱਸਟ ਕੀਤਾ ਕਿ ਸਿਪਾਹੀ ਸਤਵਿੰਦਰ ਸਿੰਘ ਬਾਰੇ ਫੌਜ ਵੱਲੋਂ ਪਿਛਲੇ ਦਿਨੀਂ ਪਰਵਾਰ ਨੂੰ ਇਹ ਤਾਂ ਜਾਣਕਾਰੀ ਦਿੱਤੀ ਗਈ ਕਿ ਕਿ ਸਤਵਿੰਦਰ ਸਿੰਘ ਸਰਹੱਦ ‘ਤੇ ਲਾਪਤਾ ਹੋ ਗਿਆ ਹੈ, ਪਰ ਸਤਵਿੰਦਰ ਸਿੰਘ ਦੇ ਸਹੀਦ ਹੋਣ ਸਬੰਧੀ ਪਰਵਾਰ ਨੂੰ ਨਾ ਤਾਂ ਅਜੇ ਤੱਕ ਫੌਜ ਵੱਲੋਂ ਕੋਈ ਟੈਲੀਫੂਨ ਆਇਆ ਹੈ ਅਤੇ ਨਾ ਹੀ ਜ਼ਿਲਾ ਪ੍ਰਸਾਸਨ ਵੱਲੋਂ ਕੋਈ ਅਜਿਹੀ ਜਾਣਕਾਰੀ ਦਿੱਤੀ ਗਈ ਕਿ ਤੁਹਾਡਾ ਲੜਕਾ ਸ਼ਹੀਦ ਹੋ ਗਿਆ ਹੈ।ਇਸ ਸਬੰਧੀ ਜਦੋਂ ਪਰਿਵਾਰ ਮੈਂਬਰਾਂ ਨਾਲ ਉਕਤ ਸਤਵਿੰਦਰ ਸਿੰਘ ਦੇ ਘਰ ਜਾ ਕੇ ਜਾਣਕਾਰੀ ਹਾਸਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਵੀ ਸਹੀ ਜਾਣਕਾਰੀ  ਨਹੀ ਮਿਲੀ ,ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਸਤਵਿੰਦਰ ਸਿੰਘ ਦੀ ਭਾਲ ਅਜੇ ਜਾਰੀ ਹੈ। ਇਸ ਮੌਕੇ ਘਰ ਚ ਮੌਜੂਦ ਨੌਜਵਾਨ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਸਤਵਿੰਦਰ ਸਿੰਘ +2ਜਮਾਤ ਪਾਸ ਕਰਕੇ 2018 ਚ ਫੌਜ ਵਿੱਚ ਭਰਤੀ ਹੋਇਆ ਸੀ ਤੇ ਲੰਘੀ ਫਰਵਰੀ ਚ ਉਹ ਛੁੱਟੀ ਕੱਟ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੀ 17-18 ਜੁਲਾਈ ਨੂੰ ਪਰਿਵਾਰ ਵਾਲਿਆਂ ਨਾਲ ਸਤਵਿੰਦਰ ਸਿੰਘ।ਦੀ ਗੱਲ ਹੋਈ ਸੀ।ਉਸ ਤੋ ਬਾਅਦ ਉਸ ਨਾਲ ਕੋਈ ਸਪੰਰਕ ਨਹੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫੌਜ ਦਾ ਇਹ ਜਵਾਨ ਆਪਣੇ ਭਰਾ ਅਤੇ ਭੈਣ ਤੋਂ ਛੋਟਾ ਸੀ। ਪਰ ਪਰਿਵਾਰ ਇਸ ਸਮੇਂ ਇੱਕ ਅਜੀਬ ਜਿਹੇ ਮਹੌਲ ਚ ਹੈ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੰਗਲਵਾਰ ਬਾਅਦ ਦੁਪਿਹਰ 3 ਵਜੇ ਵੀ ਇਹੀ ਕਹਿਣਾ ਸੀ ਕਿ ਉਹ ਇਸ ਸਬੰਧੀ ਪਤਾ ਕਰਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਤਾਂ ਚੀਨ ਦੇ ਸਰਹੱਦ ‘ਤੇ ਸਹੀਦ ਹੋਏ ਸਿਪਾਹੀ ਸਤਵਿੰਦਰ ਸਿੰਘ ਦੇ ਪਰਵਾਰ ਨਾਲ ਰਸਮੀ ਹਮਦਰਦੀ ਪ੍ਰਗਟ ਕਰਦਿਆਂ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਸਹਾਇਤਾ ਅਤੇ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ, ਪਰ ਸ਼ਹੀਦ ਹੋਏ ਸਿਪਾਹੀ ਸਤਵਿੰਦਰ ਸਿੰਘ ਦੇ ਪਰਵਾਰ ਨੂੰ ਦੂਸਰੇ ਦਿਨ ਤੱਕ ਵੀ ਇਹ ਜਾਣਕਾਰੀ ਦੇਣ ਦੀ ਜਰੂਰਤ ਨਹੀਂ ਸਮਝੀ ਗਈ ਕਿ ਤੁਹਾਡਾ ਲੜਕਾ ਚੀਨ ਦੀ ਸਰਹੱਦ ‘ਤੇ ਸ਼ਹੀਦ ਹੋ ਗਿਆ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਬਰਨਾਲਾ ਦੇ ਜ਼ਿਲਾ ਪ੍ਰਸਾਸਨ ਨੂੰ ਵੀ ਇਸ ਗੱਲ ਦਾ ਕੋਈ ਪਤਾ ਤੱਕ ਨਹੀਂ ਹੈ। ਇਸ ਨੂੰ ਸਰਕਾਰ ਅਤੇ ਫੌਜ ਦੇ ਤਾਲਮੇਲ ਦੀ ਘਾਟ ਕਹੀਏ ਜਾਂ ਸਰਕਾਰ ਦੇ ਪ੍ਰਸਾਸਨ ਦੀ ਨਾਲਾਇਕੀ ਕਿ ਸ਼ਹੀਦ ਦੇ ਪਰਵਾਰ ਤੱਕ ਦੂਸਰੇ ਦਿਨ ਤੱਕ ਵੀ ਕਿਸੇ ਨੇ ਪੁਹੰਚ ਨਹੀਂ ਕੀਤੀ। ਖਬਰ ਲਿਖੇਜਾਣ ਤੱਕ ਪਰਿਵਾਰ ਵਾਲਿਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਜੇ  ਤੱੱਕ ਕਿਸੇ ਵੀ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਜਾ ਜਾਣਕਾਰੀ ਨਹੀ ਦਿੱਤੀ।

ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਸਿੱਖਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਛੱਡ ਕੇ ਪ੍ਰਾਈਵੇਟ ਲਿਮਿਟਡ ਅਕਾਲੀ ਦਲ ਬਣਿਆ - ਪਰਮਿੰਦਰ  ਢੀਂਡਸਾ

ਵੱਖ ਵੱਖ ਪਾਰਟੀਆਂ ਦੇ ਅੱਧੀ ਦਰਜਨ ਦੇ ਕਰੀਬ  ਵਰਕਰ ਹੋਏ ਪਾਰਟੀ ਚ' ਸ਼ਾਮਲ 

ਮਹਿਲ ਕਲਾਂ /ਬਰਨਾਲਾ -ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)-

ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਸਾਂਝ ਕਿਸੇ ਤੋਂ ਭੁੱਲੀ ਨਹੀਂ ਪਰ ਅਸੀਂ ਅਕਾਲੀ ਦਲ ਦੀ ਵਿਚਾਰਧਾਰਾ ਉੱਪਰ ਡੱਟ ਕੇ ਪਹਿਰਾ ਦੇਣ ਦੀ ਹਮੇਸ਼ਾ ਹੀ ਗੱਲ ਕੀਤੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਮਹਿਲ ਕਲਾਂ ਹਲਕੇ ਦੇ ਵੱਖ ਵੱਖ ਪਿੰਡਾਂ ਸਹੌਰ ,ਮਹਿਲ ਖ਼ੁਰਦ ਅਤੇ ਮਹਿਲ ਕਲਾਂ ਵਿਖੇ ਢੀਂਡਸਾ ਪਰਿਵਾਰ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਨੇੜਲੇ ਵਰਕਰਾਂ ਦੇ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ ) ਅਕਾਲੀ ਦਲ ਦੇ ਸਿਧਾਂਤਾਂ ਦੀ ਗੱਲ ਕਰਦਾ ਹੈ ਜਦਕਿ ਮੌਜੂਦਾ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਸਿੱਖਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਛੱਡ ਕੇ ਪ੍ਰਾਈਵੇਟ ਲਿਮਿਟਡ ਅਕਾਲੀ ਦਲ ਬਣ ਗਿਆ ਹੈ । ਪਰ ਰਾਜ ਸਭਾ ਮੈਂਬਰ ਸਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਅਕਾਲੀ ਦਲ ਸਿੱਖਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਲਈ ਉਨ੍ਹਾਂ ਦੇ ਨਾਲ ਡੱਟ ਕੇ ਪਹਿਰਾ ਦੇਵੇਗਾ । ਇਸ ਲਈ ਭਾਵੇਂ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਮੈਂ ਹਮੇਸ਼ਾ ਤਿਆਰ ਰਹਾਂਗਾ । ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਜਥੇਬੰਦਕ ਢਾਂਚਾ ਪੂਰਨ ਲੋਕਤੰਤਰ ਤਰੀਕੇ ਨਾਲ ਪਹਿਲਾ  ਮੈਂਬਰਸ਼ਿਪ ਭਰਤੀ ਫਿਰ ਡੈਲੀਗੇਟ ਬਣਨ ਉਪਰੰਤ ਹੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਸਿਆਸੀ ਪਤਨ ਹੋ ਚੁੱਕਿਆ ਹੈ , ਜਿਸ ਕਾਰਨ ਅਕਾਲੀ ਦਲ (ਬ)  ਦੇ ਕਈ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਡੈਮੋਕੈਟਿ੍ਕ  ਵਿੱਚ ਆਉਣ ਲਈ ਤਿਆਰ ਬਰ ਤਿਆਰ ਬੈਠੇ ਹਨ । ਸ਼੍ਰੋਮਣੀ ਕਮੇਟੀ ਚੋਣਾਂ ਦੇ ਸਬੰਧ ਵਿਚ ਉਨ੍ਹਾਂ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਮੈਦਾਨ ਚ ਉਤਾਰੇ ਗਏ ਉਮੀਦਵਾਰ ਸਾਫ ਸੁਥਰੀ ਅਕਸ ਤੇ ਲੋਕਾਂ ਦੇ ਦੁੱਖ ਤਕਲੀਫ ਨੂੰ ਜਾਣਨ ਵਾਲਾ ਹੋਵੇਗਾ ਅਤੇ  ਉਸ ਨੂੰ  ਸਭ ਤੋਂ ਪਹਿਲਾਂ ਸਾਨੂੰ ਇਕ ਐਫੀਡੈਵਿਟ ਦੇਣਾ ਪਵੇਗਾ  ਜਿਸ ਵਿੱਚ ਉਹ  ਲਿਖ ਕੇ ਦੇਵੇਗਾ  ਕਿ ਉਹ  ਸਰਪੰਚ, ਪੰਚ, ਐਮ ਸੀ ਸਮੇਤ ਹੋਰ ਕਿਸੇ ਵੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ। 

ਅਖੀਰ ਵਿੱਚ ਵੱਖ ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਡੈਮੋਕ੍ਰੇਟਿਕ ਵਿੱਚ ਸ਼ਾਮਲ ਹੋਏ ਅਮਰਜੀਤ ਸਿੰਘ ਬੱਸੀਆਂ ਵਾਲੇ, ਸਵਰਨ ਸਿੰਘ ਕੈਂਥ, ਗੁਰਮੇਲ ਸਿੰਘ ਦਿਓਲ, ਗੁਰਮੇਲ ਸਿੰਘ ਮੇਲੀ, ਮੱਲ ਸਿੰਘ ਘੜੀ ਵਾਲੇ ਬਿੰਦਰ ਸਿੰਘ (ਸ਼ਹੀਦ ਬਾਬਾ ਜੰਗ ਸਿੰਘ )ਦੇ ਪਰਿਵਾਰ ਵਿੱਚੋਂ ਸ਼ਾਮਲ ਹੋਏ ਵਰਕਰਾਂ ਦਾ ਢੀਂਡਸਾ ਨੇ ਸਿਰਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ।ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਇਕ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ । ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ  ਚੇਅਰਮੈਨ ਅਜੀਤ ਸਿੰਘ ਕੁਤਬਾ ,ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ, ਨੰਬਰਦਾਰ ਪੰਚ ਗੁਰਪ੍ਰੀਤ ਸਿੰਘ ਚੀਨਾ ,ਹਰੀ ਸਿੰਘ ਕਟੈਰੀਆ,  ਸੁਰਿੰਦਰ ਸਿੰਘ ਕਟੈਰੀਆ ਆੜ੍ਹਤੀਆ, ਰਾਕੇਸ਼ ਕੁਮਾਰ ਪਾਲੀ ,ਲੱਭੂ ਰਾਮ, ਹੀਰਾ ਲਾਲ ,ਪੰਨਾ ਮਿੱਤੂ ,ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ, ਜਗਸੀਰ ਸਿੰਘ ਭੋਲਾ ਛੀਨੀਵਾਲ ਕਲਾਂ, ਹਰਦੇਵ ਸਿੰਘ ਜਵੰਧਾ ਕੁਰੜ, ਰਵਿੰਦਰ ਸਿੰਘ ਰੰਮੀ ਢਿੱਲੋਂ ,ਕਰਨੈਲ ਸਿੰਘ ਢੈਅਪੀ  ਵਾਲੇ , ,ਮੱਖਣ ਸਿੰਘ ਤੱਪੇਗਾ ,ਬੰਤ ਸਿੰਘ ਕੁਤਬਾ ਫੌਜੀ ਜਗਰੂਪ ਸਿੰਘ ਰਾਜਿੰਦਰ ਸਿੰਘ, ਪੰਚ ਹਾਕਮ ਸਿੰਘ ,ਹਾਕਮ ਸਿੰਘ ਸੋਢਾ ਬਲਜੀਤ ਸਿੰਘ,ਹਰਗੁਣ ਸਿੰਘ ਗਾਗੇਵਾਲ, ਸਾਬਕਾ ਸਰਪੰਚ ਰਾਜਾ ਬੀਹਲਾ, ਆਦਿ ਹਾਜ਼ਰ ਸਨ ।

ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿਚ 50 ਫ਼ੀਸਦੀ ਕਟੌਤੀ

ਚੰਡੀਗੜ੍ਹ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਸਰਕਾਰ ਨੇ ਸਮੂਹ ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿਚ 50 ਫ਼ੀਸਦੀ ਕਟੌਤੀ ਕਰ ਦਿੱਤੀ ਹੈ। ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮ ਪਹਿਲੀ ਅਗਸਤ ਤੋਂ ਲਾਗੂ ਹੋਣਗੇ। ਸੋਮਵਾਰ ਨੂੰ ਵਿੱਤ ਵਿਭਾਗ (ਫਾਇਨਾਂਸ ਪ੍ਰਸੋਨਲ ਸ਼ਾਖਾ 2) ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਜਾਰੀ ਕੀਤੇ ਪੱਤਰ ਅਨੁਸਾਰ ਗਰੁੱਪ ਏ ਦੇ ਅਧਿਕਾਰੀਆਂ ਨੂੰ ਹੁਣ 250 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਮਿਲੇਗਾ ਜਦੋਂ ਕਿ ਗਰੁੱਪ ਦੋ ਅਧਿਕਾਰੀਆਂ ਨੂੰ 175 ਰੁਪਏ, ਗਰੁੱਪ ਸੀ ਅਤੇ ਡੀ ਦੇ ਮੁਲਾਜ਼ਮਾਂ ਨੂੰ 150 ਰੁਪਏ ਮੋਬਾਈਲ ਭੱਤਾ ਅਦਾ ਕੀਤਾ ਜਾਵੇਗਾ।