ਮਹਿਲ ਕਲਾਂ /ਬਰਨਾਲਾ-ਅਗਸਤ 2020 ( ਗੁਰਸੇਵਕ ਸਿੰਘ ਸੋਹੀਹ ) - ਇਥੋ ਨੇੜਲੇ ਪਿੰਡ ਸਹਿਜੜਾ ਵਿਖੇ ਇੱਕ ਕਿਸਾਨ ਨੂੰ ਆਪਣੇ ਖੇਤ ਵਿੱਚ ਟਿਊਬਵੈੱਲ ਵਾਲੀ ਮੋਟਰ ਚਲਾਉਂਦੇ ਸਮੇਂ ਉਸ ਦੀ ਲੱਤ ਅਚਾਨਕ ਕਰੰਟ ਵਾਲੀ ਤਾਰ ਨਾਲ ਲੱਗਣ ਕਰਕੇਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਨਾਲ ਪਿੰਡ ਚ' ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਏ.ਐਸ.ਆਈ ਗੁਰਜੀਤ ਸਿੰਘ ਤੇ ਏ.ਐਸ.ਆਈ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਸੁਖਦੀਪ ਸਿੰਘ (30) ਸਾਲ ਜ਼ੋਰਾ ਸਿੰਘ ਵਾਸੀ ਸਹਿਜੜਾ ਜੋ ਕਿ ਆਪਣੇ ਖੇਤ ਵਿੱਚ ਸਵੇਰੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਉਸ ਦੀ ਲੱਤ ਅਚਾਨਕ ਬਿਜਲੀ ਦੀ ਤਾਰ ਨਾਲ ਲੱਗ ਗਈ ਤਾਂ ਕਰੰਟ ਨੇ ਉਸ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਸਰੀਰ ਨੂੰ ਜ਼ੋਰਦਾਰ ਝਟਕਾ ਲੱਗਣ ਤੋਂ ਬਾਅਦ ਖੇਤ ਵਿੱਚ ਧਰਤੀ ਉਪਰ ਡਿੱਗ ਪਿਆ ਸੀ ।ਪਰਿਵਾਰਕ ਮੈਂਬਰਾਂ ਨੇ ਸੁਖਦੀਪ ਸਿੰਘ ਦੇ ਘਰ ਨਾ ਆਉਣ ਤੇ ਖੇਤ ਵਿੱਚ ਜਾ ਕਿ ਦੇਖਿਆ ਤਾਂ ਉਹ ਖੇਤ ਵਿੱਚ ਡਿੱਗਿਆ ਪਿਆ ਸੀ । ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਉਣ ਤੇ ਆਲੇ ਦੁਆਲੇ ਦੇ ਲੋਕ ਨੇ ਇਕੱਠੇ ਹੋ ਕੇ ਜਿੱਥੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਬਰਨਾਲਾ ਦੇ ਹਸਪਤਾਲ ਵਿੱਚ ਲਗਾਇਆ ਗਿਆ । ਉੱਥੇ ਡਾਕਟਰਾਂ ਨੇ ਕਿਸਾਨ ਸੁਖਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਉਨ੍ਹਾਂ ਕਿਹਾ ਕਿ ਕਿਸਾਨ ਇੱਕ ਏਕੜ ਜ਼ਮੀਨ ਦੀ ਖੇਤੀ ਕਰਨ ਦੇ ਨਾਲ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਆ ਰਿਹਾ ਸੀ ।ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨ ਪਿੱਛੇ ਆਪਣਾ ਇੱਕ ਬੱਚਾ ਅਤੇ ਆਪਣੀ ਪਤਨੀ ਨੂੰ ਰੋਂਦਿਆਂ ਕੁਰਲਾਦਿਆ ਛੱਡ ਗਿਆ ।ਉਨ੍ਹਾਂ ਕਿਹਾ ਕਿ ਮਿ੍ਤਕ ਕਿਸਾਨ ਸੁਖਦੀਪ ਸਿੰਘ ਦੇ ਵੱਡੇ ਭਰਾ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਆਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀ ਜਾ ਰਹੀ ਹੈ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ, ਗਗਨਦੀਪ ਸਿੰਘ ਬਾਜਵਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਧੀ, ਬਲਾਕ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਕਮੇਟੀ ਮੈਂਬਰ ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਮਨਜੀਤ ਸਿੰਘ ,ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਜੱਥੇਦਾਰ ਮਹਿੰਦਰ ਸਿੰਘ ਸਹਿਜੜਾ, ਯੂਥ ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਬਲਾਕ ਸੰਮਤੀ ਮੈਂਬਰ ਜਗਜੀਤ ਕੌਰ ਜਵੰਧਾ, ਸਰਪੰਚ ਸੁਖਦੇਵ ਸਿੰਘ ਸੁੱਖਾ,ਪੰਚ ਹਰਚੇਤ ਸਿੰਘ, ਪੰਚ ਹਰਮਨ ਸਿੰਘ ਪੰਚ ਜਸਪਾਲ ਸਿੰਘ ਭੱਟੀ ਆਦਿ ਨੇ ਮ੍ਰਿਤਕ ਕਿਸਾਨ ਦੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬ ਸਰਕਾਰ ਪਾਸੋਂ ਮਿ੍ਤਕ ਕਿਸਾਨ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ।