You are here

ਪੰਜਾਬ

ਸ਼੍ਰੋਮਣੀ ਕਮੇਟੀ ਨੇ ਘੁਟਾਲੇ ਉਜਾਗਰ ਕਰਨ ਵਾਲੇ ਅਧਿਕਾਰੀ ਬਦਲੇ

ਸ੍ਰੀ ਅਨੰਦਪੁਰ ਸਾਹਿਬ , ਜੁਲਾਈ 2020 -( ਗੁਰਵਿੰਦਰ ਸਿੰਘ/ਮਨਜਿੰਦਰ ਗਿੱਲ)- ਜਿੱਥੇ ਸਰਕਾਰਾਂ ਘੁਟਾਲੇ ਨਸ਼ਰ ਕਰਨ ਵਾਲੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਜਾਂ ਮੈਡਲ ਦੇ ਕੇ ਨਿਵਾਜਦੀਆਂ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਲੰਗਰ ਘੁਟਾਲੇ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਲੰਗਰ ਘੁਟਾਲੇ ਨੂੰ ਸਾਹਮਣੇ ਲਿਆਉਣ ਵਾਲੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਤਾਂ ਕੀ ਨਵਾਜਣਾ ਸੀ ਬਲਕਿ ਉਨ੍ਹਾਂ ਨੂੰ ਅਹੁਦੇ ਤੋਂ ਹੀ ਲਾਂਭੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਲੰਗਰ ਘੁਟਾਲੇ ਨੂੰ ਨਸ਼ਰ ਕਰਨ ਵਾਲੇ ਚੀਫ ਗੁਰਦੁਆਰਾ ਇੰਸਪੈਕਟਰ ਗੁਲਜ਼ਾਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਤਬਦੀਲ ਕਰ ਕੇ ਸੁਪਰਵਾਈਜ਼ਰ ਲਗਾ ਦਿੱਤਾ ਹੈ ਜਦਕਿ ਮੁਕਤਸਰ ਸਾਹਿਬ ਵਿਖੇ ਹੋਏ ਘੁਟਾਲੇ ਨੂੰ ਸਾਹਮਣੇ ਲਿਆਉਣ ਵਾਲੇ ਫਲਾਇੰਗ ਸੁਕਐਡ ਦੇ ਇੰਚਾਰਜ ਕੁਲਦੀਪ ਸਿੰਘ ਰੋਡੇ ਨੂੰ ਵੀ ਤਬਦੀਲ ਕਰਕੇ ਇੰਚਾਰਜ ਖ਼ਰੀਦਾਂ ਲਗਾ ਦਿੱਤਾ ਗਿਆ ਹੈ। ਕਹਿਣ ਨੂੰ ਤਾਂ ਇਹ ਕਾਰਵਾਈ ਪ੍ਰਬੰਧਕੀ ਤੇ ਆਮ ਕਾਰਵਾਈ ਦੱਸੀ ਜਾ ਰਹੀ ਹੈ ਪਰ ਅਸਲੀਅਤ ਵਿਚ ਘੁਟਾਲਿਆਂ ਦੀ ਜਾਂਚ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨ ਲਈ ਚੁੱਪ-ਚਪੀਤੇ ਕੀਤੀ ਗਈ ਕਾਰਵਾਈ ਦੱਸੀ ਜਾ ਰਹੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ 'ਤੇ ਇਲਜ਼ਾਮ ਲਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਬਘੇਰਾ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਪਾਰਟੀ ਪ੍ਰਧਾਨ ਤਕ ਪਹੁੰਚ ਕਰਨਗੇ। ਉਨ੍ਹਾਂ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੱਚ ਨੂੰ ਦਬਾਉਣ ਲਈ ਕੀਤੀ ਗਈ ਕਾਰਵਾਈ ਬਾਰੇ ਵੀ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ। ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਪੀਏ ਮਹਿੰਦਰ ਸਿੰਘ ਆਹਲੀ ਨੇ ਉਕਤ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਕੋਈ ਖ਼ਾਸ ਬਦਲੀਆਂ ਨਹੀਂ ਬਲਕਿ ਰੂਟੀਨ ਵਿਚ ਕੀਤੀਆਂ ਗਈਆਂ ਹੋਰ ਬਦਲੀਆਂ ਦੇ ਨਾਲ ਹੀ ਕੀਤੀ ਗਈ ਕਾਰਵਾਈ ਹੈ। ਲੰਗਰ ਘੁਟਾਲਿਆਂ ਦੀ ਜਾਂਚ ਪ੍ਰਭਾਵਿਤ ਹੋਣ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।

ਪੰਜਾਬ ’ਚ ਨਵੇਂ ਦਿਸ਼ਾ-ਨਿਰਦੇਸ਼ 

ਜਨਤਕ ਇਕੱਠਾਂ ’ਤੇ ਮੁਕੰਮਲ ਪਾਬੰਦੀ

ਚੰਡੀਗੜ੍ਹ, ਜੁਲਾਈ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਵਧਦੀ ਗਿਣਤੀ ਦਰਮਿਆਨ ਪੰਜਾਬ ਸਰਕਾਰ ਨੇ ਅੱਜ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਜਨਤਕ ਇਕੱਠਾਂ ’ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਨਵੇਂ ਨਿਰਦੇਸ਼ਾਂ ਤਹਿਤ ਸਮਾਜਿਕ ਸਮਾਗਮਾਂ ਵਿੱਚ ਪੰਜ ਵਿਅਕਤੀਆਂ ਜਦੋਂਕਿ ਵਿਆਹ ਸਮਾਗਮ ਵਿੱਚ ਮੌਜੂਦਾ ਪੰਜਾਹ ਦੀ ਥਾਂ ਹੁਣ 30 ਵਿਅਕਤੀਆਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਆਖਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਵਿਸਥਾਰਿਤ ਨੋਟੀਫਿਕੇਸ਼ਨ ਮੁਤਾਬਕ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਗੀਆਂ। ਸੇਧਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਮੈਰਿਜ ਹਾਲ, ਹੋਟਲ ਆਦਿ ਜ਼ਿੰਮੇਵਾਰ ਹੋਣਗੇ ਤੇ ਉਲੰਘਣਾ ਬਦਲੇ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਣਗੇ। ਇਸੇ ਤਰ੍ਹਾਂ ਕੰਮ ਵਾਲੀਆਂ ਥਾਵਾਂ/ਦਫ਼ਤਰਾਂ ’ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ

ਮੋਗਾ ਪੁਲਿਸ ਦੇ ਡੀ.ਐਸ.ਪੀ. ਦੀ ਪਤਨੀ ਤੇ ਪੁੱਤਰ ਨੂੰ ਹੋਇਆ ਕੋਰੋਨਾ

ਮਹਿਲ ਕਲਾਂ/ਬਰਨਾਲਾ, ਜੁਲਾਈ 2020 (ਗੁਰਸੇਵਕ  ਸੋਹੀ) ਕੁੱਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਪਿੰਡ ਮੂੰਮ (ਬਰਨਾਲਾ) ਦੇ ਇਕ ਵਿਅਕਤੀ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਸਿਹਤ ਵਿਭਾਗ ਵਲੋਂ ਸ਼ਨਾਖ਼ਤ ਕਰ ਕੇ ਕੋਵਿਡ-19 ਜਾਂਚ ਕੀਤੀ ਹੈ। ਕੋਰੋਨਾ ਰੈਪਿਡ ਰਿਸਪਾਂਸ ਟੀਮ ਮਹਿਲ ਕਲਾਂ ਦੇ ਨੋਡਲ ਅਫ਼ਸਰ ਡਾ: ਸਿਮਰਨਜੀਤ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ. ਬਾਘਾਪੁਰਾਣਾ (ਮੋਗਾ) ਦਾ ਪਰਿਵਾਰ ਪਿੰਡ ਮੂੰਮ ਦੇ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ 'ਚ ਆਇਆ ਸੀ, ਜਿਨ੍ਹਾਂ ਤੋਂ ਬਾਅਦ ਸੀ.ਐਚ.ਸੀ. ਮਹਿਲ ਕਲਾਂ ਵਿਖੇ ਡੀ.ਐੱਸ.ਪੀ. ਦੀ ਪਤਨੀ ਅਤੇ ਪੁੱਤਰ ਦੇ ਸੈਂਪਲ ਲੈ ਕੇ ਕੋਵਿਡ-19 ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਡੀ.ਐਸ.ਪੀ. ਬਾਘਾਪੁਰਾਣਾ ਨੇ ਵੀ ਆਪਣੀ ਪਤਨੀ ਅਤੇ ਪੁੱਤਰ ਦੀਆਂ ਕੋਰੋਨਾਂ ਰਿਪੋਰਟਾਂ ਪਾਜ਼ੀਟਿਵ ਆਉਣ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਡੀ.ਐਸ.ਪੀ. ਵਲੋਂ ਆਪਣੀ ਕੋਵਿਡ-19 ਜਾਂਚ ਬਾਘਾਪੁਰਾਣਾ ਵਿਖੇ ਹੀ ਕਰਵਾਈ ਗਈ ਹੈ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਫ਼ੈਸਲਾ ਨੌਵੀਂ ਤੋਂ ਬਾਰ੍ਹਵੀਂ ਦੇ ਸਿਲੇਬਸ 'ਚ 30 ਫ਼ੀਸਦੀ ਕਟੌਤੀ

 

ਮੋਹਾਲੀ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕੋਰੋਨਾ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਵਿਦਿਆਰਥੀਆਂ ਨੂੰ ਇਸ ਵਾਰ ਪ੍ਰੀਖਿਆਵਾਂ ਘੱਟ ਸਿਲੇਬਸ ਵਿਚੋਂ ਦੇਣੀਆਂ ਪੈਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2020-21 ਵਾਸਤੇ 9ਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀਆਂ ਦੇ ਸਾਲਾਨਾ ਸਿਲੇਬਸ ਵਿਚ 30 ਫ਼ੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ। ਹਾਲਾਂਕਿ ਹਾਲੇ ਇਹ ਜਾਣਕਾਰੀ ਨਹੀਂ ਕਿ ਸਿਲੇਬਸ ਵਿਚ ਕਟੌਤੀ ਦਾ ਮਾਪਦੰਡ ਕੀ ਰਿਹਾ ਪਰ ਜਾਣਕਾਰੀ ਹੈ ਕਿ ਇਸ ਵਾਰ ਪੇਪਰਾਂ ਨੂੰ ਸੈੱਟ ਕਰਨ ਦਾ ਤਰੀਕਾ ਵੀ ਬਦਲਣ ਦੀ ਸੰਭਾਵਨਾ ਹੈ। ਜਾਣਕਾਰੀ ਮਿਲੀ ਹੈ ਕਿ ਪਹਿਲੀ ਜਮਾਤ ਤੋਂ ਪੰਜਵੀਂ ਤਕ ਦੇ ਸਿਲੇਬਸ ਵਿਚ ਵੀ ਕਟੌਤੀ ਛੇਤੀ ਹੀ ਹੋ ਜਾਵੇਗੀ। ਇਸ ਸਬੰਧੀ ਬੋਰਡ ਨੇ ਆਪਣੀ ਵੈੱਬਾਸਾਈਟ 'ਤੇ ਇਕ ਸੂਚੀ ਵੀ ਨਸ਼ਰ ਕਰ ਦਿੱਤੀ ਹੈ ਜਿਸ ਵਿਚ ਆਨਲਾਈਨ ਸਿਲੇਬਸ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਬੋਰਡ (ਸੀਬੀਐੱਸਈ) ਨੇ ਵੀ ਆਪਣੇ ਸਿਲੇਬਸ ਵਿਚ 30 ਫ਼ੀਸਦੀ ਤਕ ਕਟੌਤੀ ਕੀਤੀ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਅਜਿਹਾ ਫ਼ੈਸਲਾ ਲਿਆ ਹੈ। ਮਾਹਰਾਂ ਦਾ ਕਹਿਣਾਂ ਹੈ ਕਿ ਦੇਸ਼ ਵਿਆਪੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਪਛੜਨ ਦੇ ਖ਼ਦਸ਼ੇ ਨੂੰ ਭਾਂਪਦਿਆਂ ਬੋਰਡ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ। ਕਿਉਂਜੋ ਸੀਬੀਐੱਸਈ ਤੇ ਪੰਜਾਬ ਸਕੂਲ ਦੇ ਵਿਦਿਆਰਥੀਆਂ ਨੈਸ਼ਨਲ ਪੱਧਰ ਕੌਮੀ ਪਾਠਕ੍ਮ ਖਾਕਾ (ਕੁਰੀਕਲਮ ਫਰੇਮ ਵਰਕ) ਵਾਲੇ ਵਿਸ਼ਿਆਂ ਦੀਆਂ ਕਿਤਾਬਾਂ ਐੱਨਸੀਈਆਰਟੀ ਦੀਆਂ ਹੀ ਪੜ੍ਹਾਉਂਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਇਨ੍ਹਾਂ ਕਿਤਾਬਾਂ ਨੂੰ ਤਿੰਨ ਭਾਸ਼ਾਵਾਂ ਵਿਚ ਪੜ੍ਹਾਉਂਦਾ ਹੈ ਜਦੋਂ ਨੈਸ਼ਨਲ ਪੱਧਰ 'ਤੇ ਕੋਈ ਸਿਲੇਬਸ ਦੀ ਵਿਚ ਕਟੌਤੀ ਹੁੰਦੀ ਹੈ ਤਾਂ ਸਿਲੇਬਸ ਘਟਾਉਣਾ ਲਾਜ਼ਮੀ ਵੀ ਹੁੰਦਾ ਹੈ। ਖ਼ਬਰ ਹੈ ਕਿ ਇਸ ਫ਼ੈਸਲੇ ਨਾਲ ਵਿਦਿਆਰਥੀਆਂ ਵਿਚ ਮਾਨਸਿਕ ਪੱਧਰ 'ਤੇ ਚੰਗਾ ਅਸਰ ਪਵੇਗਾ।

ਪੰਜਾਬ 'ਚ ਕੋਰੋਨਾ ਨਾਲ ਪੰਜ ਮੌਤਾਂ

ਅਫਸਰਾਂ ਸਮੇਤ 200 ਤੋਂ ਜ਼ਿਆਦਾ ਨਵੇਂ ਪਾਜ਼ੇਟਿਵ ਮਾਮਲੇ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ ਵਿਚ ਐਤਵਾਰ ਨੂੰ ਪੰਜ ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 201 'ਤੇ ਪੁੱਜ ਗਈ ਹੈ। ਉਧਰ ਲਗਾਤਾਰ ਪੰਜਵੇਂ ਦਿਨ 200 ਤੋਂ ਜ਼ਿਆਦਾ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਅੰਮਿ੍ਤਸਰ ਦੇ ਸੰਤ ਐਵੇਨਿਊ ਨਿਵਾਸੀ 42 ਸਾਲਾ ਵਿਅਕਤੀ ਅਤੇ ਗੇਟ ਹਕੀਮਾਂ ਨਿਵਾਸੀ 50 ਸਾਲਾ ਬਜ਼ੁਰਗ ਦੀ ਹਸਪਤਾਲ ਵਿਚ ਮੌਤ ਹੋ ਗਈ। ਲੁਧਿਆਣੇ ਵਿਚ 60 ਸਾਲਾ ਅੌਰਤ, ਪਠਾਨਕੋਟ ਵਿਚ 84 ਸਾਲਾ ਬਜ਼ੁਰਗ ਜਦਕਿ ਸੰਗਰੂਰ ਵਿਚ 90 ਸਾਲਾ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਸੂਬੇ ਵਿਚ ਦਸ ਦਿਨਾਂ ਵਿਚ 48 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਿ੍ਤਕਾਂ ਦਾ ਅੰਕੜਾ 100 ਤਕ ਪੁੱਜਣ ਵਿਚ 94 ਦਿਨ ਯਾਨੀ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਲੱਗਾ ਸੀ ਪਰ 100 ਤੋਂ 200 ਤਕ ਪੁੱਜਣ ਵਿਚ ਸਿਰਫ਼ 21 ਦਿਨ ਹੀ ਲੱਗੇ। ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਰਫ਼ਤਾਰ ਤਿੰਨ ਗੁਣਾ ਤੋਂ ਵੀ ਜ਼ਿਆਦਾ ਵੱਧ ਗਈ ਹੈ। ਪੰਜ ਦਿਨਾਂ ਵਿਚ ਹੀ 1123 ਕੇਸ ਆ ਚੁੱਕੇ ਹਨ।

ਲੁਧਿਆਣੇ ਵਿਚ ਸਭ ਤੋਂ ਜ਼ਿਆਦਾ 54 ਕੇਸ ਆਏ।

ਜਲੰਧਰ ਵਿਚ ਕਾਂਗਰਸ ਦੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ ਸਮੇਤ 33 ਲੋਕ ਇਨਫੈਕਟਿਡ ਪਾਏ ਗਏ। ਮੋਹਾਲੀ ਵਿਚ 26 ਅਤੇ ਅੰਮਿ੍ਤਸਰ ਤੇ ਪਟਿਆਲਾ ਵਿਚ 22-22 ਕੇਸ ਆਏ। ਪਟਿਆਲੇ ਵਿਚ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਸਿੰਘ ਯੋਗੀ ਵੀ ਇਨਫੈਕਟਿਡ ਪਾਏ ਗਏ ਹਨ। ਬਠਿੰਡੇ ਵਿਚ ਅੱਠ ਫ਼ੌਜੀਆਂ ਸਮੇਤ ਦਸ ਹੋਰ ਲੋਕ ਪਾਜ਼ੇਟਿਵ ਮਿਲੇ ਹਨ। ਹੋਰ ਜ਼ਿਲਿ੍ਹਆਂ ਵਿਚ 12 ਕੇਸ ਆਏ ਹਨ। 

ਅੱਜ ਮੀਂਹ ਪੈਣ ਦੇ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਆਈ ਖੁਸ਼ੀ ਦੀ ਲਹਿਰ 

ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਲੋਕਾਂ ਚ ਖ਼ੁਸ਼ੀ ਦੀ ਲਹਿਰ ਫੈਲ ਗਈ।ਅੱਤ ਦੀ ਗਰਮੀ ਪੈਣ ਦੇ ਨਾਲ ਕਿਸਾਨਾਂ ਦੇ ਸਾਹ ਸੂਤੇ ਪਏ ਸਨ। ਇੱਕ ਤਾਂ ਕਰੋਨਾ ਮਹਾਂਮਾਰੀ ਦੇ ਕਾਰਨ ਕਿਸਾਨਾਂ ਨੂੰ ਆਈਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਝੋਨੇ ਦੀ ਲਵਾਈ ਸਮੇਂ ਕੁਦਰਤ ਵੱਲੋਂ ਮੀਂਹ ਨਾ ਪੈਣ ਕਰਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੋਕਾ ਪੈ ਗਿਆ ਹੋਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮਲਕੀਤ ਸਿੰਘ ਬਿੱਲੂ ਅਤੇ ਸਿਕੰਦਰ ਸਿੰਘ ਸੋਹੀ ਨੇ ਦੱਸਿਆ ਹੈ ਅੱਜ ਦੇ ਮੀਂਹ ਨੇ ਜੋ ਵੀ ਝੋਨੇ ਨੂੰ ਔੜ ਲੱਗੀ ਹੋਈ ਸੀ ਪਰਮਾਤਮਾ ਨੇ ਉਹ ਪੂਰੀ ਕਰ ਦਿੱਤੀ ਅਤੇ ਗਰਮੀ ਤੋਂ ਰਾਹਤ ਮਿਲੀ ਹੈ।

ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ 15 ਜੁਲਾਈ ਦਿਨ ਬੁੱਧਵਾਰ ਨੂੰ

ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ 15 ਜੁਲਾਈ ਦਿਨ ਬੁੱਧਵਾਰ ਨੂੰ

ਆਪ ਜੀ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ।ਸਾਡੇ ਬਹੁਤ ਹੀ ਸਤਿਕਾਰਯੋਗ ਹਰਨੇਕ ਸਿੰਘ ਜੋ ਕਿ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ।ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਗਮ 15 ਜੂਨ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਹੋਵੇਗੀ। 

                *ਦੁਖੀ ਹਿਰਦੇ*

ਪੁੱਤਰ ਮੱਖਣ ਸਿੰਘ ਆਸਟਰੇਲੀਆ,  ਪੁੱਤਰ ਸਿਕੰਦਰ ਸਿੰਘ ਆਸਟਰੇਲੀਆ ਪੋਤਰਾ ਮਹਿਤਾਬ ਸਿੰਘ,ਪਤਨੀ ਹਰਬੰਸ ਕੌਰ, ਭਤੀਜਾ ਗਿਆਨੀ ਬੂਟਾ ਸਿੰਘ,ਹਰਜਿੰਦਰ ਸਿੰਘ, ਭਰਾ ਮਹਿੰਦਰ ਸਿੰਘ,ਬਲੌਰ ਸਿੰਘ, ਹਰਭਜਨ ਸਿੰਘ,ਬਲਬੀਰ ਸਿੰਘ 

ਵੱਲੋਂ :- ਸਮੂਹ ਪਰਿਵਾਰ ਪਿੰਡ  ਨਰੈਣਗੜ੍ਹ ਸੋਹੀਆਂ ( ਬਰਨਾਲਾ )

Gurnam Bhullar Punjabi Singer held for COVID-19 violations:

Chandigarh(B.S SHARMA,RANA SHEIKH DAULAT)  Punjabi singer and actor Gurnam Bhullar was arrested along with his video director Khushpal Singh by the Punjab Police for shooting a video album in violation of the COVID-19 health guidelines, police said. The police raided a mall in Rajpura town near Patiala and found the shooting was going on without permission and following the health protocols, the police said. The police also took their shooting equipment in custody.

ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਨੂੰ ਆਇਆ ਕੋਰੋਨਾ ਪਾਜੀਟਿਵ

ਚੰਡੀਗੜ੍ਹ , ਜੁਲਾਈ 2020 - ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

Superstar Amitabh Bachchan Test 

CORONA POSITIVE.

Chandigarh(B.S Sharma/Rana Shekhdolt ) Superstar Amitabh Bachchan has been found to be Corona positive. He himself has given information about this by tweeting. He has been admitted to Nanavati Hospital in Mumbai. Amitabh has written in his tweet that his family and staff have also been tested for corona virus, whose report is being awaited. Big wrote in the tweet

that while giving information about himself being corona virus positive, Amitabh Bachchan tweeted at around 11 pm on Saturday night, "My corona virus has been found to be test positive. I have been admitted to the hospital. Giving information to hospital authorities Family and staff have also been tested for corona virus, whose report is awaited. Those who have come close to me in the last 10 days are requested to get their investigation done.

If The Rules Are Violated Then The Lockdown Will Be Applied In Chandighar:

Chandigarh(B.S SHARMA,RANA SHEIKH DAULAT) Administrator VP Singh Badnaur has warned that if people do not agree, then lockdown can be imposed in Chandigarh if needed. It can be applied to prevent infection, especially on weekends. The administrator expressed concern that many residents are not taking Corona seriously. He is violating the rules. He said this at a war room meeting with officials from the Punjab Raj Bhavan to deal with Corona. He said that people should stay in the houses, they should leave the house only when it is very necessary. Must wear resident masks in public places and strictly follow physical distance. The administrator ordered DGP Sanjay Beniwal to strictly follow the curfew from 10 am to 5 am. During the curfew, night vehicles should be captured. Only vehicles connected with essential services will be exempted during this period. DC Mandeep Singh Brar was instructed to increase raids in parks, markets and other places for imposing penalties on people not wearing masks and not keeping proper distance.

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਵੀ ਕੋਰੋਨਾ ਦੀ ਲਪੇਟ 'ਚ, ਰੇਖਾ ਦੇ ਬੰਗਲੇ ਤਕ ਪਹੁੰਚੀ ਮਹਾਮਾਰੀ

ਮੁੰਬਈ, ਜੁਲਾਈ 2020 -(ਏਜੰਸੀ)-  ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਵੀ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆ ਗਏ ਹਨ। ਕੋਰੋਨਾ ਰਿਪੋਰਟ ਪਾਜ਼ੇਵਿਟ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸ਼ਨਿਚਰਵਾਰ ਸ਼ਾਮ ਨੂੰ ਟਵਿੱਟਰ 'ਤੇ ਅਮਿਤਾਭ ਬੱਚਨ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਟਵੀਟ ਕੀਤਾ, 'ਮੈਂ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਮੈਂ ਹਸਪਤਾਲ ਭਰਤੀ ਹੋ ਗਿਆ ਹਾਂ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਤੇ ਹੋਰ ਸਟਾਫ ਦੇ ਟੈਸਟ ਲਏ ਜਾ ਰਹੇ ਹਨ ਤੇ ਨਤੀਜੇ ਦੀ ਉਡੀਕ ਹੈ। ਪਿਛਲੇ 10 ਦਿਨਾਂ ਦੌਰਾਨ ਜਿਹੜੇ ਲੋਕ ਮੇਰੇ ਸੰਪਰਕ 'ਚ ਜਾਂ ਮੇਰੇ ਨੇੜੇ ਰਹੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਟੈਸਟ ਕਰਵਾਉਣ।' ਕਾਬਿਲੇਗੌਰ ਹੈ ਕਿ 77 ਸਾਲਾ ਇਸ ਅਦਾਕਾਰ ਨੂੰ ਆਖ਼ਰੀ ਵਾਰ 'ਗੁਲਾਬੋ ਸਿਤਾਬੋ' ਫਿਲਮ 'ਚ ਵੇਖਿਆ ਗਿਆ ਸੀ। ਦੂਜੇ ਪਾਸੇ ਬਾਲੀਵੁੱਡ ਅਦਾਕਾਰਾ ਰੇਖਾ ਦੇ ਬੰਗਲੇ ਤਕ ਵੀ ਮਹਾਮਾਰੀ ਪਹੁੰਚ ਗਈ ਹੈ। ਰੇਖਾ ਦੇ ਮੁੰਬਈ ਸਥਿਤ ਬੰਗਲੇ ਨੂੰ ਬੀਐੱਮਸੀ ਨੇ ਸੀਲ ਕਰ ਦਿੱਤਾ ਹੈ। ਰੇਖਾ ਦੇ ਬੰਗਲੇ ਦਾ ਸੁਰੱਖਿਆ ਗਾਰਡ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸੇ ਦੌਰਾਨ ਮਹਾਨਾਇਕ ਅਮਿਤਾਭ ਬੱਚਨ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਵੀ ਕੋਰੋਨਾ ਵਾਇਰ ਦਾ ਸ਼ਿਕਾਰ ਹੋ ਗਏ ਹਨ। ਅਭਿਸ਼ੇਕ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪੇਤਾ ਅਮਿਤਾਭ ਦੀ ਤਰ੍ਹਾਂ ਅਭਿਸ਼ੇਕ ਨੇ ਵੀ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਟਵੀਟ ਕਰ ਕੇ ਆਪਣੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਅਭਿਸ਼ੇਕ ਨੂੰ ਵੀ ਨਾਨਾਵਟੀ ਹਸਪਤਾਲ ਵਿਚ ਹੀ ਐਡਮਿਟ ਕਰਵਾਇਆ ਗਿਆ ਹੈ।

ਪੰਜਾਬ ਚ ਸੱਤ ਮੌਤ, ਡਿਪਟੀ ਡਾਇਰੈਕਟਰ, ਏਡੀਸੀ ਤੇ ਆਰਟੀਏ ਸਕੱਤਰ ਸਮੇਤ 241 ਪਾਜ਼ੇਟਿਵ

 

ਚੰਡੀਗੜ੍ਹ ,(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ 'ਚ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਹੀ ਮਿ੍ਤਕਾਂ ਦੀ ਕੁਲ ਗਿਣਤੀ 196 ਤਕ ਪੁੱਜ ਗਈ ਹੈ। ਜਲੰਧਰ 'ਚ 45 ਤੇ 52 ਸਾਲਾ ਦੋ ਪੁਰਸ਼ਾਂ ਤੇ ਇਕ 37 ਸਾਲਾ ਅੌਰਤ ਦੀ ਜਾਨ ਚਲੀ ਗਈ, ਜਦਕਿ ਲੁਧਿਆਣੇ 'ਚ 83 ਸਾਲਾ ਬਜ਼ੁਰਗ, ਸੰਗਰੂਰ 'ਚ 62 ਸਾਲਾ ਤੇ ਪਠਾਨਕੋਟ 'ਚ 40 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉੱਥੇ ਸੂਬੇ 'ਚ 241 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਰਜਤ ਓਬਰਾਏ, ਗੁੁਰਦਾਸਪੁਰ ਦੇ ਏਡੀਸੀ ਤਜਿੰਦਰ ਪਾਲ ਸਿੰਘ, ਜਲੰਧਰ ਦੇ ਰਿਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਸਕੱਤਰ ਬਰਜਿੰਦਰ ਸਿੰਘ ਤੇ ਬਲਾਚੌਰ (ਨਵਾਂਸ਼ਹਿਰ) ਦੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਵੀ ਸ਼ਾਮਲ ਹਨ। ਕੁਝ ਦਿਨ ਪਹਿਲਾਂ ਬਲਾਚੌਰ ਦੇ ਤਹਿਸੀਲਦਾਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਉੱਥੇ, ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਰਿਪੋਰਟ ਨੈਗੇਟਿਵ ਆਈ ਹੈ। ਸੰਗਰੂਰ 'ਚ ਸੀਨੀਅਰ ਭਾਜਪਾ ਨੇਤਾ ਤੇ ਉਨ੍ਹਾਂ ਦਾ ਪੋਤਰਾ ਵੀ ਇਨਫੈਕਟਿਡ ਆਏ ਹਨ। ਬਾਜਵਾ ਨੇ ਪਾਜ਼ੇਟਿਵ ਆਏ ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲ ਨਾਲ ਮੁਲਾਕਾਤ ਕੀਤੀ ਸੀ। ਉੱਜਵਲ ਦੀ ਪਤਨੀ ਤੇ ਰੂਪਨਗਰ ਦੀ ਡੀਸੀ ਸੋਨਾਲੀ ਗਿਰੀ ਦਾ ਪੂਰਾ ਪਰਿਵਾਰ ਇਨਫੈਕਟਿਡ ਹੋ ਚੁੱਕਾ ਹੈ। ਪੰਜਾਬ 'ਚ ਕਈ ਪੀਸੀਐੱਸ ਅਫਸਰ ਪਾਜ਼ੇਟਿਵ ਆ ਚੁੱਕੇ ਹਨ। ਇਹ ਸਾਰੇ ਫ਼ਰੀਦਕੋਟ ਦੇ ਆਰਟੀਏ ਤਰਸੇਮ ਚੰਦ ਖ਼ਿਲਾਫ਼ ਵਿਜੀਲੈਂਸ 'ਚ ਕੇਸ ਦਰਜ ਹੋਣ ਦੇ ਵਿਰੋਧ 'ਚ ਚੰਡੀਗੜ੍ਹ ਦੇ ਇਕ ਹੋਟਲ 'ਚ ਮੀਟਿੰਗ ਲਈ ਇਕੱਠੇ ਹੋਏ ਸਨ। ਸ਼ਨਿਚਰਵਾਰ ਨੂੰ ਜਲੰਧਰ 'ਚ ਸਭ ਤੋਂ ਜ਼ਿਆਦਾ 75, ਪਟਿਆਲੇ 'ਚ 51, ਲੁਧਿਆਣੇ 'ਚ 29, ਨਵਾਂਸ਼ਹਿਰ 'ਚ 23, ਅੰਮਿ੍ਤਸਰ 'ਚ 13, ਸੰਗਰੂਰ 'ਚ 11 ਤੇ ਹੋਰਨਾਂ ਜ਼ਿਲਿ੍ਹਆਂ 'ਚ 39 ਲੋਕ ਪਾਜ਼ੇਟਿਵ ਪਾਏ ਗਏ।

ਗੁਰਦੁਆਰਾ ਸਾਹਿਬ 'ਚ ਲੱਗੀ ਅੱੱਗ, ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਪੋਥੀਆਂ ਅਗਨ ਭੇਟਗੁਰਦੁਆਰਾ ਸਾਹਿਬ 'ਚ ਲੱਗੀ ਅੱੱਗ, ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਪੋਥੀਆਂ ਅਗਨ ਭੇਟ

ਮਾਛੀਵਾੜਾ ਸਾਹਿਬ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪਿੰਡ ਮੱਤੇਵਾੜਾ ਵਿਖੇ ਅੱਜ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਗੁਰੂ ਘਰ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਗਈਆਂ। ਪਿੰਡ ਵਾਸੀ ਸਨੀ ਕੁਮਾਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਕਰੀਬ 12 ਵਜੇ ਇਕ ਅੌਰਤ ਬਖ਼ਸ਼ੀਸ਼ ਕੌਰ ਨੇ ਰੌਲਾ ਪਾਇਆ ਕਿ ਗੁਰੂ ਘਰ ਦੇ ਰੌਸ਼ਨਦਾਨ 'ਚੋਂ ਧੂੰਆਂ ਨਿਕਲ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ। ਜਦੋਂ ਗੁਰੂ ਘਰ ਦੇ ਗੇਟ ਅੱਗੇ ਦੇਖਿਆ ਤਾਂ ਉਥੇ ਜਾਅਲੀ ਵਾਲੇ ਦਰਵਾਜੇ ਨੂੰ ਤਾਲਾ ਲੱਗਾ ਸੀ, ਜਿਸ ਨੂੰ ਤੋੜ ਕੇ ਅੰਦਰ ਦਾਖ਼ਲ ਹੋਏ ਤਾਂ ਵੇਖਿਆ ਕਿ ਸਾਹਮਣੇ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਬਿਲਕੁਲ ਠੀਕ ਸਨ, ਜਦਕਿ ਕਮਰੇ ਦੇ ਕੋਨੇ 'ਚ ਬਣਾਏ ਗਏ ਸੱਚਖੰਡ 'ਚ ਅੱਗ ਕਾਰਨ ਸ਼ੀਸ਼ੇ ਟੁੱਟ ਰਹੇ ਸਨ। ਲੋਕਾਂ ਨੇ ਪਾਣੀ ਨਾਲ ਅੱਗ 'ਤੇ ਕਾਬੂ ਪਾਇਆ। ਅੰਦਰ ਜਾ ਕੇ ਵੇਖਿਆ ਕਿ ਸੱਚਖੰਡ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਕੁਝ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਚੁੱਕੀਆਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ੋ੍ਮਣੀ ਕਮੇਟੀ ਦੇ ਮੈਂਬਰ ਜਥੇ. ਰਣਜੀਤ ਸਿੰਘ ਮੰਗਲੀ ਤੇ ਗੁਰਦੁਆਰਾ ਕਟਾਣਾ ਸਾਹਿਬ ਤੋਂ ਪੰਜ ਸਿੰਘ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਪੂਰਨ ਮਰਿਯਾਦਾ ਨਾਲ ਅਗਨ ਭੇਟ ਹੋਏ ਸਰੂਪ ਤੇ ਪੋਥੀਆਂ ਦੀ ਸੰਭਾਲ ਕੀਤੀ, ਤਾਂ ਜੋ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਇਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਜਾ ਸਕੇ।

ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਿਸ ਨੇ ਬਿਆਨ ਦਰਜ ਕਰ ਲਏ ਹਨ ਤੇ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਦੁੱਖਦਾਈ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ।

ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਫੇਰ ਭਖਿਆ 

ਇਸ਼ਤਿਹਾਰਾਂ ’ਤੇ ਖ਼ਰਚੇ ਲਗਭਗ 90 ਲੱਖ ਰੁਪਏ ਕਾਰਨ ਸ਼੍ਰੋਮਣੀ ਕਮੇਟੀ ਸਵਾਲਾਂ ’ਚ ਘਿਰੀ

ਸਵਾਲ ਇਕੋ ਹੀ ਸੰਗਤਾਂ ਦੇ ਫੰਡ ਨਾਲ ਕਿਵੇਂ ਦਿਤੇ ਗਏ ਇਸ਼ਤਿਹਾਰ

ਅੰਮ੍ਰਿਤਸਰ/ਲੁਧਿਆਣਾ,ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਬੇਅਦਬੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਸਿਰਸਾ ਮੁਖੀ ਨੂੰ ਨਾਮਜ਼ਦ ਕੀਤੇ ਜਾਣ ਮਗਰੋਂ ਹੁਣ ਸਤੰਬਰ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਦਿੱਤੀ ਮੁਆਫ਼ੀ ਦਾ ਮਾਮਲਾ ਭਖਣ ਲੱਗਿਆ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ਼ਤਿਹਾਰਾਂ ’ਤੇ ਖ਼ਰਚ ਕੀਤੇ ਗਏ ਲਗਭਗ 90 ਲੱਖ ਰੁਪਏ ਕਾਰਨ ਸਿੱਖ ਸੰਸਥਾ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਅੱਜ ਇੱਥੇ ਬੇਅਦਬੀ ਮਾਮਲੇ ਬਾਰੇ ਸਵਾਲ ਖੜ੍ਹੇ ਕੀਤੇ। ਸਾਡੇ ਪ੍ਰਤੀਨਿਧ ਨਾਲ ਫੋਨ ਤੇ ਹੋਈ ਗੱਲਬਾਤ ਦੁਰਾਨ ਉਨ੍ਹਾਂ ਆਖਿਆ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਹੋਰਨਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਸੀ, ਜੋ ਕਿ ਸਮੁੱਚੇ ਘਟਨਾਕ੍ਰਮ ਦਾ ਇੱਕ ਹਿੱਸਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਉਸ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਲੱਗੇਗੀ ਅਤੇ ਕਾਨੂੰਨੀ ਕਾਰਵਾਈ ਦੀ ਚਾਰਾਜੋਈ ਹੋਵੇਗੀ। ਉਨ੍ਹਾਂ ਆਖਿਆ ਕਿ ਇਸ ਸਾਰੇ ਘਟਨਾਕ੍ਰਮ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਸ਼ੱਕੀ ਰਹੀ ਹੈ ਕਿਉਂਕਿ ਸੂਬੇ ਦੀ ਸੱਤਾ ਵਿੱਚ ਹੋਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੁੰਦਿਆਂ ਅਕਾਲੀ ਦਲ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿਚ ਭੂਮਿਕਾ ਨਿਭਾਈ ਸੀ, ਜਿਸ ਦਾ ਖੁਲਾਸਾ ਉਸ ਵੇਲੇ ਇਕ ਜਥੇਦਾਰ ਵਲੋਂ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਅਕਾਲੀ ਆਗੂਆਂ ਕੋਲੋਂ ਪੁੱਛ-ਪੜਤਾਲ ਕੀਤੇ ਜਾਣ ਅਤੇ ਊਨ੍ਹਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਸਬੰਧੀ ਸਵਾਲ ਕੀਤੇ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਦੇ ਸਮਰਥਨ ਵਿਚ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਸਨ, ਜੋ ਕਿ ਅਜਾਈਂ ਗਏ ਹਨ। ਕੀ ਉਹ ਰਕਮ ਵਸੂਲੀ ਜਾਵੇਗੀ? ਉਨ੍ਹਾਂ ਆਖਿਆ ਕਿ ਮੌੜ ਬੰਬ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਤੇ ਹੋਰ ਮਾਮਲਿਆਂ ਵਿਚ ਵੀ ਪਹਿਲਾਂ ਜੋ ਤੱਥ ਦਿੱਤੇ ਗਏ ਸਨ, ਉਹ ਹੁਣ ਗਲਤ ਸਾਬਤ ਹੋਏ ਹਨ, ਜਿਸ ਬਾਰੇ ਪੜਤਾਲ ਹੋਣੀ ਚਾਹੀਦੀ ਹੈ। ਊਨ੍ਹਾਂ ਦੋਸ਼ ਲਾਇਆ ਕਿ ਹੁਣ ਸੀਬੀਆਈ ਜਾਂਚ ਵਿਚ ਅੜਿੱਕਾ ਪਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਇਸ ਅੜਿੱਕੇ ਦਾ ਵਿਰੋਧ ਕਰਨਗੇ। ਇਸ ਤੋਂ ਪਹਿਲਾਂ ਏਆਈਸੀਸੀ ਦੇ ਕਿਸਾਨ ਵਿੰਗ ਦੇ ਆਗੂ ਬਲੀਏਵਾਲ ਵਲੋਂ ਵੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਉਭਾਰਿਆ ਗਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਸਾਬਕਾ ਜਥੇਦਾਰ ਨੂੰ ਤਲਬ ਕਰਕੇ ਸਪੱਸ਼ਟੀਕਰਨ ਲੈਣ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਪੁੱਛ-ਪੜਤਾਲ ਕਰਨ ਦੀ ਅਪੀਲ ਕੀਤੀ ਹੈ ਕਿ ਉਸ ਨੇ ਕਿਸ ਮਜਬੂਰੀ ਤਹਿਤ ਉਸ ਵੇਲੇ 90 ਲੱਖ ਰੁਪਏ ਦੀ ਰਕਮ ਖਰਚ ਕੀਤੀ ਸੀ। 

ਪਿੰਡ ਹੰਡਿਆਇਆ ਦੇ ਨੋਜਵਾਨ ਵੱਲੋਂ ਕੋਈ ਜਹਿਰਲੀ ਵਸਤੂ ਨਿਗਲਕੇ ਕੀਤੀ ਆਤਮ ਹੱਤਿਆ

ਕਰੀਬ 6 ਘੰਟਿਆਂ ਦੇ ਧਰਨੇ ਤੋ ਬਾਅਦ ਦੋਸੀਆ ਖਿਲਾਫ ਮਾਮਲਾ ਦਰਜ..

ਮਹਿਲ ਕਲਾਂ/ਬਰਨਾਲਾ-ਜੁਲਾਈ 2020  (ਗੁਰਸੇਵਕ ਸਿੰਘ ਸੋਹੀ) ਬੀਤੀ ਕੱਲ੍ਹ ਕਸਬਾ ਹੰਡਿਆਇਆ ਦੇ ਵਾਰਡ ਨੰਬਰ ਗਿਆਰ੍ਹਾਂ ਦੇ ਇੱਕ ਨੋਜੁਆਨ ਵੱਲੋਂ ਕੋਈ ਜਹਿਰਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹੰਡਿਆਇਆ ਦੇ ਵਾਰਡ ਨੰਬਰ ਗਿਆਰ੍ਹਾਂ ਸਰਾਂ ਪੱਤੀ ਵਿੱਚ ਰਹਿਣ ਵਾਲੇ ਨੋਜੁਆਨ ਜਸਵਿੰਦਰ ਭਾਰਯਵਾਜ ਓਰਫ਼ ਮਿੱਠਾ ਪੁੱਤਰ ਹਰਗੋਪਾਲ ਚੰਦ ਉਮਰ ਕਰੀਬ 37 ਸਾਲ ਜੋ ਕਿ ਪਹਿਲਾ ਇਲਾਕੇ ਅੰਦਰ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਤੇ ਹੁਣ ਕਰੀਬ ਤਿੰਨ ਸਾਲ ਤੋਂ ਰਾਏਕੋਰਟ ਰੋਡ ਬਰਨਾਲਾ ਦੀ ਇੰਡਿਆ ਟਿੰਬਰ ਸਟੋਰ ਨਾਮਕ ਫਰਮ ਕੋਲ ਬਾਤੌਰ ਸਲੇਜ਼ਮੈਨ ਦਾ ਕੰਮ ਕਰਦਾ ਆ ਰਿਹਾ ਸੀ ਜਿਸ ਵੱਲੋਂ ਲੰਘੀ ਸਾਮ ਕੋਈ ਜਹਿਰਲੀ ਵਸਤੂ ਨਿਗਲ ਲਈ ਜਿਸ ਦੀ ਭਿਅਨਕ ਪਰਿਵਾਰ ਨੂੰ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਨੂੰ ਬਰਨਾਲਾ ਦੇ ਇੱਕ ਪ੍ਰਾਇਵੇਟ ਹਸਪਤਾਲ ਲਿਜਾਇਆ ਗਿਆ।ਜਿਥੇ ਇਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਕਿਸੇ ਬਾਹਰਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ।ਪਰਿਵਾਰਕ ਮੈਂਬਰਾਂ ਅਨੁਸਾਰ ਇਸਨੂੰ ਉਹ ਬਠਿੰਡਾ ਹਸਪਤਾਲ ਲਿਜਾਇਆ ਗਿਆ।ਜਿਥੇ ਡਾਰਕਰਾਂ ਵੱਲੋਂ ਇਸਨੂੰ ਮ੍ਰਿਤਕ ਘੋਸਿਤ ਕਰ ਦਿੱਤਾ ਗਿਆ।

 ਮ੍ਰਿਤਕ ਦੇ ਵੱਡੇ ਭਰਾ ਭੂਸਣ ਕੁਮਾਰ ਅਤੇ ਰਣਜੀਤ ਰਾਜ ਨੇ ਦੱਸਿਆ ਕਿ ਜਿਸ ਢਰਮ ਕੋਲ ਮ੍ਰਿਤਕ ਕੰਮ ਕਰਦਾ ਸੀ ਉਸਦੇ ਮਾਲਕਾਂ ਵੱਲੋਂ ਇਸਨੂੰ ਕਰੀਬ ਪੰਜ ਛੇ ਮਹੀਨਿਆ ਤੋਂ ਤਨਖਾਹ ਨਹੀਂ ਦਿੱਤੀ ਗਈ ਅਤੇ ਇਸਨੂੰ ਲਗਾਤਾਰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਅੱਜ ਉਨ੍ਹਾਂ ਦੇ ਭਰਾ ਵੱਲੋਂ ਕੋਈ ਜਹਿਰਲੀ ਵਸਤੂ ਨਿਗਲਕੇ ਆਤਮ ਹੱਤਿਆ ਕਰ ਲਈ ਹੈ।ਮ੍ਰਿਤਕ ਜਸਵਿੰਦਰ ਸਿੰਘ ਪਿਛੇ ਆਪਤੀ ਪਤਨੀ ਅਤੇ 13 ਸਾਲਾਂ ਧੀ ਨੂੰ ਛੱਡ ਗਿਆ।

ਪਰਿਵਾਰ ਵੱਲੋਂ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਮੁਲਾਜਮ ਯੂਨੀਅਨ ਵੱਲੋਂ ਪੁਲੀਸ ਦੀ ਢਿੱਲੀ ਕਾਰਗੁਜਾਰੀ ਕਾਰਨ ਪੁਲੀਸ ਚੋਂਕੀ ਹੰਡਿਆਇਆ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਦਿੱਤਾ ਗਿਆ।ਧਰਨਾਕਾਰੀਆਂ ਨੇ ਮੰਗ ਕੀਤੀ ਇੰਡਿਆ ਟਿੰਬਰ ਸਟੋਰ ਦੇ ਮਾਲਕ ਰਵਿੰਦਰ ਬਾਂਸਲ ਅਤੇ ਸਾਹਿਲ ਬਾਂਸਲ ਉਪੱਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਜਿਸ ਨੂੰ ਲੈਕੇ ਧਰਨਾਕਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਸੁਰੂ ਕਰ ਦਿੱਤਾ ਗਿਆ।

ਮੁਲਾਜਮ ਯੂਨੀਅਨ ਦੇ ਆਗੂ ਕਰਮਜੀਤ ਸਿੰਘ ਬੀਹਲਾ, ਤਰਸੇਮ ਸਿੰਘ ਭੱਠਲ, ਗੁਰਦੀਪ ਸਿੰਘ ਛੰਨਾ, ਖੁਸਮੰਦਰ ਸਿੰਘ ਬਿੱਟੂ, ਦਰਸਨ ਸਿੰਘ ਚੀਮਾ, ਬਲਵੰਤ ਸਿੰਘ ਭੁੱਲਰ,ਨਛੱਤਰ ਸਿੰਘ ਭਾਈਰੂਪਾ ਆਦਿ ਨੇ ਪੁਲੀਸ ਉੱਪਰ ਗੰਭੀਰ ਦੋਸ ਲਗਾਉਂਦਿਆ ਕਿਹਾ ਕਿ ਪੁਲੀਸ ਵੱਲੋਂ ਦੋਸੀਆਂ ਨੂੰ ਬਚਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਰਵਿੰਦਰ ਬਾਂਸਲ ਅਤੇ ਸਾਹਿਲ ਬਾਂਸਲ ਵੱਲੋਂ ਮ੍ਰਿਤਕ ਨੂੰ ਲਗਾਤਾਰ ਮਾਨਸਿਕ ਪ੍ਰੇਸਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਹੀ ਮ੍ਰਿਤਕ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ ਜਾ ਰਿਹਾ ਸੀ ਜਿਸ ਕਾਰਨ ਜਸਵਿੰਦਰ ਭਾਰਯਵਾਜ ਉਰਫ਼ ਮਿੱਠਾ ਵੱਲੋਂ ਆਤਮ ਹੱਤਿਆ ਕੀਤੀ ਹੈ ਅਤੇ ਦੋਸੀਆਂ ਉੱਪਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।

ਜਦਕਿ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।ਪੁਲਿਸ ਚੌਕੀ ਹੰਡਿਆਇਆ ਵੱਲੋਂ ਦੋਸੀ ਰਵਿੰਦਰ ਬਾਂਸਲ ਤੇ ਸਾਹਿਲ ਬਾਂਸਲ ਖਿਲਾਫ 306 ਦਾ ਪਰਚਾ ਦਰਜ ਜਸਵਿੰਦਰ ਭਾਰਦਵਾਜ ਨੂੰ ਹੱਤਿਆ ਲਈ ਮਜਬੂਰ ਕੀਤਾ ਸੀ

ਦਿਹਾੜੀਦਾਰ ਪਰਿਵਾਰ 'ਚ ਜਨਮੀ ਕੁੜੀ ਬਣੀ ਜੱਜ, ਪਿਤਾ ਦੀ ਮਿਹਨਤ ਨੂੰ ਯਾਦ ਕਰ ਹੋਈ ਭਾਵੁਕ।

ਬਰਨਾਲਾ /ਤਪਾ ਮੰਡੀ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ )-ਇਕ ਗਰੀਬ ਪਰਿਵਾਰ 'ਚ ਜਨਮੀ ਵਕੀਲ ਬੀਬੀ ਅੱਜ ਆਪਣੀ ਸਖ਼ਤ ਮਿਹਨਤ ਦੇ ਸਦਕਾ ਜੱਜ ਬਣ ਗਈ ਹੈ। ਵਕੀਲ ਬੀਬੀ ਦੀ ਮਾਤਾ ਪਰਮਜੀਤ ਕੌਰ ਪਿਤਾ ਰਮਜਾਨ ਖਾਨ ਜੋ ਦਿਹਾੜੀ ਵਗੈਰਾ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਵਕੀਲ ਬੀਬੀ ਦਾ ਇਕ ਭਰਾ ਹੈ ਦੀਪਾ ਜੋ ਆਪਣੀ ਮਿਹਨਤ ਸਦਕਾ ਅੱਜ-ਕੱਲ੍ਹ ਸਿੰਗਾਪੁਰ 'ਚ ਰਹਿ ਰਿਹਾ ਹੈ। ਅੱਜ ਵਕੀਲ ਬੀਬੀ ਕਸਬਾ ਭਦੌੜ 'ਚ ਰਹਿ ਰਹੇ ਆਪਣੇ ਫੁੱਫੜ ਸਹਾਇਕ ਥਾਣੇਦਾਰ ਰਾਜ ਧੀਮ ਅਤੇ ਭੂਆ ਕਮਲਜੀਤ ਕੌਰ ਤੋਂ ਅਸ਼ੀਰਵਾਦ ਲੈਣ ਲਈ ਵਿਸ਼ੇਸ ਤੌਰ ਆਪਣੇ ਪਰਿਵਾਰ ਸਮੇਤ ਉਨਾਂ ਗ੍ਰਹਿ ਵਿਖੇ ਪਹੁੰਚੀ। ਭਦੌੜ ਪਹੁੰਚਣ ਤੇ ਵਕੀਲ ਬੀਬੀ ਦੇ ਭੂਆ-ਫੁੱਫੜ ਤੋਂ ਇਲਾਵਾ ਪਤਵੰਤੇ ਸੱਜਣਾ ਨੇ ਉਸਦਾ ਨਿੱਘਾ ਸਵਾਗਤ ਕੀਤਾ ਅਤੇ ਵਧਾਈਆ ਦਿੱਤੀਆਂ ਅਤੇ ਬਰਫੀ ਨਾਲ ਮੂੰਹ ਮਿੱਠਾ ਕਰਵਾਇਆ।ਮੁਹੱਲਾ ਵਾਸੀਆਂ ਵਲੋਂ ਵਕੀਲ ਬੀਬੀ ਤੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਸਮੇਂ ਬੱਚੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਸਮੇਂ ਵਕੀਲ ਬੀਬੀ ਦੇ ਫੁੱਫੜ ਸਹਾਇਕ ਥਾਣੇਦਾਰ ਨੇ ਕਸਬੇ ਦੇ ਲੋਕਾਂ ਵਲੋਂ ਜੱਜ ਸਹਿਬਾ ਦੇ ਕੀਤੇ ਸਨਮਾਨ ਨੂੰ ਇਕ ਉਦਾਹਰਣ ਦੱਸਦਿਆਂ ਕਿਹਾ ਕਿ ਬੱਚੀ ਨੇ ਸਖ਼ਤ ਮਿਹਨਤ ਕਰਕੇ ਇਹ ਉਪਲੱਬਦੀ ਪ੍ਰਾਪਤ ਕੀਤੀ ਹੈ ਭਾਵੇਂ ਅਸੀਂ ਇਸ ਬੱਚੀ ਨੂੰ ਸੇਧ ਜ਼ਰੂਰ ਦਿੱਤੀ ਹੈ ਪ੍ਰੰਤੂ ਇਸ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਕੀਲ ਬੀਬੀ ਦੇ ਪਿਤਾ ਰਮਜਾਨ ਖਾਨ ਦੀ ਤਕਰੀਬਨ ਦੋ ਮਹੀਨੇ ਪਹਿਲਾਂ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਜਿਸ ਦਾ ਘਾਟਾ ਪਰਿਵਾਰ ਨੂੰ ਸਾਰੀ ਉਮਰ ਰਹੇਗਾ। ਵਕੀਲ ਬੀਬੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ Îਮੇਰੀ ਬਚਪਨ ਤੋਂ ਹੀ ਸੋਚ ਰਹੀ ਸੀ ਕਿ ਮੈ ਜੱਜ ਬਣਾ ਅਤੇ ਉਸ ਵਲੋਂ ਵੇਖੇ ਸੁਪਨੇ ਸਾਕਾਰ ਕਰਨਾ ਹੀ ਉਸ ਦਾ ਮੰਤਵ ਸੀਉਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਬਾਰੇ ਨਾ ਸੋਚੋ ਜੋ ਕਹਿੰਦੇ ਨੇ ਇਹ ਕੀ ਕਰੇਗੀ ਸਿਰਫ਼ ਨਾਲ ਖੜ੍ਹਨ ਵਾਲਿਆਂ ਬਾਰੇ ਸੋਚੋ, ਇਹ ਸੱਚ ਹੈ ਕਿ ਤਿਆਗ ਤੋਂ ਬਿਨਾਂ ਕੁਝ ਨਹੀਂ ਮਿਲਦਾ ਇਸੇ ਕਾਰਨ ਮੇਰੇ ਮਾਪਿਆਂ ਅਤੇ ਰਿਸਤੇਦਾਰਾਂ ਅਤੇ ਸਮਾਜ ਸੇਵੀਆਂ ਨੇ ਮੇਰਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਗਿਆਰਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ 'ਚੋਂ ਹੀ ਕੀਤੀ ਅਤੇ ਖਾਲਸਾ ਕਾਲਜ ਵਿੱਚੋਂ ਬੀ.ਏ.ਕੀਤੀ, ਲਾਅ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ•ਤੋਂ, ਐੱਲ.ਐੱਲ.ਬੀ. ਯੂਨੀਵਰਸਿਟੀ ਕੁਰੂਕਸ਼ੇਤਰ ਤੋਂ ਕੀਤੀ। ਚੇਅਰਮੈਨ ਕੁਲਦੀਪ ਸਿੰਘ ਅਤੇ ਮੇਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਹਮੇਸ਼ਾ ਹੀ ਮੇਰਾ ਹੌਸਲਾ ਵਧਾਇਆ ਕਿ ਤੂੰ ਇਹ ਮੁਕਾਮ ਹਾਸਲ ਕਰ ਸਕਦੀ ਹਾਂ। ਉਨ੍ਹਾਂ ਕਿਹਾ ਜ਼ਿੰਦਗੀ ਦਾ ਕੋਈ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ''ਲਹਿਰਾਂ ਤੋਂ ਡਰਕੇ ਕਿਸ਼ਤੀ ਪਾਰ ਨਹੀਂ ਹੁੰਦੀ, ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ'' ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੈ ਸੁਪਨੇ ਦੇਖੇ ਅਤੇ ਸਾਕਾਰ ਕੀਤੇ ਇਸੇ ਤਰ੍ਹਾਂ ਬੱਚਿਆਂ ਨੂੰ ਜ਼ਰੂਰ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਮਨ 'ਚ ਕੋਈ ਵੀ ਡਰ ਨਹੀਂ ਰੱਖਣਾ ਚਾਹੀਦਾ ਸਗੋਂ ਡਰ ਮਨ 'ਚੋਂ ਕੱਢਕੇ ਆਪਣੇ ਟੀਚੇ ਵੱਲ ਧਿਆਨ ਦੇਣਾ ਚਾਹੀਦਾ ਹੈ। ਸਹਾਇਕ ਥਾਣੇਦਾਰ ਰਾਜਧੀਮ ਨੇ ਵਕੀਲਾ ਬੀਬੀ ਦਾ ਸਨਮਾਨ ਕਰਨ ਅਤੇ ਅਸ਼ੀਰਵਾਦ ਦੇਣ ਲਈ ਸਭ ਦਾ ਧੰਨਵਾਦ ਕੀਤਾ

ਸਰਕਾਰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਦੀ ਆ ਰਹੀ.ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲਵੱਡ 

ਮਹਿਲ ਕਲਾਂ -ਬਰਨਾਲਾ-ਜੁਲਾਈ 2020  (ਗੁਰਸੇਵਕ ਸਿੰਘ ਸੋਹੀ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਬਲਾਕ ਮਹਿਲਕਲਾਂ ਇਕਾਈ ਵੱਲੋਂ ਜਥੇਬੰਦੀ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲਵਡ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਬਲਾਕ ਪੱਧਰ ਤੇ ਮੰਗ ਦਿਵਸ ਮਨਾਇਆ ਗਿਆ ਅਤੇ ਸਰਕਾਰ ਵੱਲੋਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਜਥੇਬੰਦੀ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲ ਵੱਡ ਰੂਹੀ ਬਾਂਸਲ ਵਜੀਦਕੇ ਬਲਜਿੰਦਰ ਕੌਰ ਮੂੰਮ ਨੇ ਵਰਕਰਾਂ ਤੇ ਹੈਲਪਰਾਂ ਨੂੰ ਮੰਗ ਦਿਵਸ ਮਨਾਓੁਣ ਦੀ ਵਧਾਈ ਦਿੰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਵਰਕਰਾਂ ਤੇ ਹੈਲਪਰਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਕੇ ਸਰਕਾਰ ਤੇ ਮਹਿਕਮੇ ਨੂੰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਣ ਦੇ ਨਾਲ ਨਾਲ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਵੱਲੋਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲ ਰਹੇ ਕਰੋਪ ਦੇ ਮੱਦੇਨਜ਼ਰ ਲਾਕ ਉਡਾਉਣ ਦੌਰਾਨ ਆਪਣੀ ਡਿਊਟੀ ਦੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆ ਹੋਇਆ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਫਰੰਟ ਲਾਇਨ ਤੇ ਡਟ ਕੇ ਕੰਮ ਕੀਤਾ ਉਨ੍ਹਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਕੋਵਿਡ 19 ਅਧੀਨ ਵਰਕਰਾਂ ਤੇ ਹੈਲਪਰਾਂ ਦਾ 50 ਲੱਖ ਦਾ ਬੀਮਾ ਫਰੰਟ ਲਾਇਨ  ਤੇ ਕੰਮ ਕਰਨ ਵਾਲੀਆਂ ਵਰਕਰਾਂ ਤੇ ਹੈਲਪਰਾਂ ਨੂੰ 25 ਹਜ਼ਾਰ ਰੁਪਏ ਵਾਧੂ ਦੇਣ ਪਰਿਵਾਰ ਦਾ ਮੁਫਤ ਟੈਸਟ ਕਰਕੇ ਇਲਾਜ ਨਾਲ ਕੀਤਾ ਜਾਵੇ ਵਰਕਰਾਂ ਨੂੰ ਤਨਖਾਹ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਹੈਲਪਰ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ ਮਿੰਨੀ ਸੈਂਟਰਾਂ ਨੂੰ ਕੁੱਲ ਸੈਂਟਰਾਂ ਵਿੱਚ ਤਬਦੀਲ ਕੀਤਾ ਜਾਵੇ.45 ਅਤੇ 46 ਦੇ ਲੇਬਰ ਕਾਨਫ਼ਰੰਸ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਪੈਨਸ਼ਨ ਈ.ਅੈਸ.ਆਈ.ਪੀ ਐਫ ਪ੍ਰਵਾਨ ਕੀਤਾ ਜਾਵੇ 40 ਕ੍ਰਿਸ ਦੀ ਕਟੌਤੀ ਦਾ ਫ਼ੈਸਲਾ ਤੁਰੰਤ ਵਾਪਸ ਲਾ ਕੇ 600 ਵਰਕਰਾਂ ਨੂੰ 300 ਰੁਪਏ ਅਤੇ ਹੈਲਪਰ ਨੂੰ 500 ਰੁਪਏ ਪ੍ਰਤੀ ਮਹੀਨਾ ਮਾਨ ਭੱਤਾ ਦਿੱਤਾ ਜਾਵੇ ਇਸ ਮੌਕੇ ਜਥੇਬੰਦੀ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲਵਡ ਦੀ ਅਗਵਾਈ ਹੇਠ ਸਮੂਹ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਨਾਂ ਉਪਰ ਸੀਡੀਪੀਓ ਬਲਾਕ ਮਹਿਲ ਕਲਾਂ ਅੰਜੂ ਸਿੰਗਲਾ ਨੂੰ ਆਪਣਾ ਇਕ ਮੰਗ ਪੱਤਰ ਦਿੱਤਾ ਉਨ੍ਹਾਂ ਇਸ ਮੌਕੇ ਵਰਕਰਾਂ ਤੇ ਹੈਲਪਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਪਹਿਲ ਦੇ ਆਧਾਰ ਤੇ ਪੰਜਾਬ ਸਰਕਾਰ ਤੱਕ ਭੇਜਿਆ ਜਾਵੇਗਾ ਇਸ ਮੌਕੇ ਬਲਾਕ ਸੁਪਰਵਾਈਜ਼ਰ ਕੁਲਵਿੰਦਰ ਕੌਰ ਸੁਰਿੰਦਰ ਕੌਰ ਰਾਏਸਰ ਜਸਵਿੰਦਰ ਕੌਰ ਸਹਿਜੜਾ ਕਿਰਨਜੀਤ ਕੌਰ ਮਹਿਲ ਕਲਾਂ ਪਰਮਜੀਤ ਕੌਰ ਮਹਿਲ ਕਲਾਂ ਤੋਂ ਇਲਾਵਾ ਹੋਰ ਵਰਕਰਾਂ ਤੇ ਹੈਲਪਰਾਂ ਵੀ ਹਾਜ਼ਰ ਸਨ

ਸਬਜ਼ੀਆਂ ਦੇ ਭਾਅ ਲਗਾਤਾਰ ਅਸਮਾਨੀ ਚੜ੍ਹ ਜਾਣ ਕਾਰਨ ਸਬਜ਼ੀਆਂ ਖਰੀਦਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ। 

ਕਰੋਨਾ ਵਾਇਰਸ ਦੇ ਸੰਕਟ ਕਰਕੇ ਕਾਰੋਬਾਰ ਪ੍ਰਭਾਵਤ ਹੋਣ ਕਰਕੇ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨਾ ਪੈ ਰਿਹਾ।                                                                                                                        

ਮਹਿਲ ਕਲਾਂ/ ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ) -ਸੰਸਾਰ ਭਰ ਵਿੱਚ ਚੱਲ ਰਹੇ ਕਰੋਨਾ ਵਾਇਰਸ ਸੰਕਟ ਦੌਰਾਨ ਜਿੱਥੇ ਪਿਛਲੇ 22 ਮਾਰਚ ਤੋਂ ਲੈ ਕੇ ਹੁਣ ਤੱਕ ਹਰ ਵਰਗ ਦੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਲੋਕਾਂ ਨੂੰ ਆਰਥਿਕ ਤੰਗੀ ਵਿੱਚੋਂ ਗੁਜਰਨਾ ਪੈ ਰਿਹਾ ਹੈ ਉੱਥੇ ਸਬਜ਼ੀਆਂ ਦੇ ਰੇਟ ਇੱਕ ਦਮ ਲਗਾਤਾਰ ਵਧਣ ਕਾਰਨ ਸਬਜ਼ੀਆਂ ਖ਼ਰੀਦਣੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ ਬਦਲੇ ਹੋਏ ਮੌਸਮ ਵਿੱਚ  ਬਰਸਾਤ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਚੁੱਕੇ ਹਨ ਕਸਬਾ ਮਹਿਲ ਕਲਾਂ ਵਿਖੇ ਲਾਲ ਟਮਾਟਰ 60 ਤੋ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦਕਿ ਹਰਾ ਮਟਰ 80 ਰੁਪਏ ਕਿੱਲੋ ਚੌਲੇ ਫਲੀਆਂ 40 ਰੁਪਏ ਕਿੱਲੋ ਆਲੂ 30 ਰੁਪਏ ਕਿੱਲੋ ਪਿਆਜ਼ 25 ਰੁਪਏ ਕਿੱਲੋ ਅਦਰਕ 150 ਰੁਪਏ ਕਿੱਲੋ ਲਾਸਨ 80 ਰੁਪਏ ਕਿੱਲੋ ਭਿੰਡੀ 30 ਕਿੱਲੋ ਪੇਠਾ 10 ਕਿੱਲੋ ਗੋਭੀ 30 ਰੁਪਏ ਕਿੱਲੋ ਤੋਰੀਆ 20 ਰੁਪਏ ਕਿੱਲੋ ਟਿੱਡੋ 30 ਰੁਪਏ ਕਿੱਲੋ ਖੀਰਾ 10 ਰੁਪਏ ਕਿੱਲੋ ਕੱਦੂ 10 ਰੁਪਏ ਕਿੱਲੋ ਸ਼ਿਮਲਾ ਮਿਰਚ 40 ਰੁਪਏ ਕਿੱਲੋ ਬੈਂਗਣ 20 ਰੁਪਏ ਕਿੱਲੋ ਹਰੀ ਮਿਰਚ 30 ਰੁਪਏ ਕਿੱਲੋ ਅਰਬੀ 30 ਰੁਪਏ ਕਿੱਲੋ ਕਰੇਲਾ 20 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਇਸ ਮੌਕੇ ਸਬਜ਼ੀ ਵਿਕਰਤਾ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਵਧਣ ਕਾਰਨ ਗਾਹਕਾ ਦੀ ਗਿਣਤੀ ਵਿੱਚ ਕਮੀ ਆਈ ਹੈ ਕਿਉਂਕਿ ਆਰਟ ਵਧਣ ਕਰਕੇ ਰੁਜ਼ਗਾਰ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਸਬਜ਼ੀਆ ਦੇ ਮੰਡੀਆਂ ਵਿੱਚ ਰੋਜ਼ਾਨਾ ਲਗਾਤਾਰ ਰਿਟਾ ਵਧਦੇ ਜਾ ਰਹੇ ਹਨ ਜਿਸ ਕਰਕੇ ਕਾਰੋਬਾਰ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਪ੍ਰਭਾਵਿਤ ਹੋਣ ਕਰਕੇ ਲਗਾਤਾਰ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਸਬਜ਼ੀਆਂ ਦੇ ਰੇਟ ਵਧਣ ਕਾਰਨ ਰੁਜ਼ਗਾਰ ਨੂੰ ਵੱਡੀ ਮਾਰ ਪਈ ਹੈ

ਬਲਵੀਰ ਕੈਨੇਡੀਅਨਾਂ ਹਸਪਤਾਲ ਪਿੰਡ ਚੰਨਣਵਾਲ ਵਿਖੇ ਜਨਸੰਖਿਆ ਦਿਵਸ ਮਨਾਇਆ                   

ਫੈਮਿਲੀ ਪਲਾਨਿੰਗ ਨੂੰ ਸਾਵਧਾਨੀਆਂ ਵਰਤ ਕੇ ਛੋਟੇ ਪਰਿਵਾਰ ਦੀ ਸਥਾਪਨਾ ਕਰਨਾ ਸਮੇਂ ਦੀ ਮੁੱਖ ਲੋੜ.ਮੈਡੀਕਲ ਅਫਸਰ .ਵਾਲੀਆ                                                                 

ਛੋਟੇ ਪਰਿਵਾਰ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦੇ ਨੇ.ਡਾ ਸ਼ਰਮਾ                                                                                               

ਮਹਿਲ ਕਲਾ/ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਸਿਵਲ ਸਰਜਨ ਬਰਨਾਲਾ ਗੁਰਵਿੰਦਰ ਵੀਰ ਸਿੰਘ ਦੇ ਦਿਸਾਂ ਨਿਰਦੇਸ਼ਾ ਮੁਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਅਤੇ ਬਲਵੀਰ ਕੈਨੇਡੀਅਨ ਹਸਪਤਾਲ ਚੰਨਣਵਾਲ ਦੇ ਮੈਡੀਕਲ ਅਫ਼ਸਰ ਡਾਕਟਰ ਜਸਵਿੰਦਰ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਬਲਬੀਰ ਕੈਨੇਡੀਅਨ ਹਸਪਤਾਲ ਪਿੰਡ ਚੰਨਣਵਾਲ ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਾਲਾਨਾ ਜਨਸੰਖਿਆ ਦਿਵਸ ਮਨਾਇਆ ਗਿਆ ਇਸ ਮੌਕੇ ਮੈਡੀਕਲ ਅਫਸਰ ਡਾਕਟਰ ਜਸਪਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਅੱਜ ਮਹਿੰਗਾਈ ਦੇ ਯੁੱਗ ਵਿੱਚ ਸਾਨੂੰ ਸਾਰਿਆਂ ਨੂੰ ਆਬਾਦੀ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਵਰਤ ਕੇ ਹੀ ਸਮਾਜ ਅੰਦਰ ਛੋਟੇ ਪਰਿਵਾਰਾਂ ਬਣਤਰ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਛੋਟਾ ਪਰਿਵਾਰ ਹੀ ਹਮੇਸ਼ਾ ਹੀ ਸੁਖੀ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦਾ ਹੈ ਉਨ੍ਹਾਂ ਕਿਹਾ ਕਿ ਫੈਮਲੀ ਪਲੈਨਿੰਗ ਨੂੰ ਸਾਵਧਾਨੀਆਂ ਵਰਤ ਕੇ ਛੋਟੇ ਪਰਿਵਾਰਾਂ ਦੀ ਸਥਾਪਨਾ ਕਰਨਾ ਸਮੇਂ ਦੀ ਲੋੜ ਇਸ ਮੌਕੇ ਡਾਕਟਰ ਹਰਜੋਤ ਸ਼ਰਮਾ ਨੇ ਕਿਹਾ ਕਿ ਛੋਟਾ ਪਰਿਵਾਰ ਅਤੇ ਸੁਖੀ ਪਰਿਵਾਰ ਹੀ ਸਮਾਜ ਨੂੰ ਤਰੱਕੀ ਵਾਲਾ ਲਿਜਾ ਸਕਦਾ ਹੈ ਉਨ੍ਹਾਂ ਇਸ ਮੌਕੇ ਮਰਦ ਤੇ ਔਰਤਾਂ ਨੂੰ ਛੋਟੇ ਪਰਿਵਾਰਾਂ ਦੀ ਸਥਾਪਨਾ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਇਸ ਮੌਕੇ ਐੱਮ ਪੀ ਆਰ ਜਗਸੀਰ ਸਿੰਘ ਐੱਮ ਪੀ ਐੱਚ ਡਬਲਯੂ ਖੁਸ਼ਵਿੰਦਰ ਕੁਮਾਰ ਓਪ ਵੈਦ ਨਵਰਾਜ ਸਿੰਘ ਦਿਹੜ ਠੀਕਰੀਵਾਲਾ ੲੇ.ਐਨ ਐਮ ਕੁਲਵੰਤਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਵੀ ਹਾਜ਼ਰ ਸਨ