You are here

ਪੰਜਾਬ

ਪੰਜਾਬ 'ਚ ਕੋਰੋਨਾ ਨਾਲ 4 ਹੋਰ ਮੌਤਾਂ, 102 ਨਵੇਂ ਪਾਜ਼ੇਟਿਵ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ 'ਚ ਦੋ, ਜਦਕਿ ਜਲੰਧਰ ਤੇ ਲੁਧਿਆਣਾ 'ਚ ਇਕ-ਇਕ ਵਿਅਕਤੀ ਦੀ ਜਾਨ ਗਈ। ਇਸਦੇ ਨਾਲ ਹੀ ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 143 ਹੋ ਗਈ ਹੈ। ਇਨ੍ਹਾਂ 'ਚ 98 ਮੌਤਾਂ ਸਿਰਫ਼ ਜੂਨ ਮਹੀਨੇ 'ਚ ਹੀ ਹੋਈਆਂ ਹਨ। ਮਈ 'ਚ 25, ਅਪ੍ਰੈਲ 'ਚ 16, ਜਦਕਿ ਮਾਰਚ 'ਚ ਚਾਰ ਲੋਕਾਂ ਦੀ ਮੌਤ ਹੋਈ।

ਮੰਗਲਵਾਰ ਨੂੰ ਅੰਮ੍ਰਿਤਸਰ ਦੀ ਫ੍ਰੈਂਡਜ਼ ਕਾਲੋਨੀ ਦੇ 60 ਸਾਲਾ ਵਿਅਕਤੀ ਨੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ, ਜਦਕਿ 78 ਸਾਲਾ ਇਕ ਹੋਰ ਬਜ਼ੁਰਗ ਦੀ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਅੰਮ੍ਰਿਤਸਰ 'ਚ ਮ੍ਰਿਤਕਾਂ ਦੀ ਗਿਣਤੀ 43 ਹੋ ਗਈ ਹੈ, ਜਦਕਿ ਜਲੰਧਰ 'ਚ ਹੁਣ ਤਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਮੰਗਲਵਾਰ ਨੂੰ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ 55 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉਹ ਪੇਸ਼ੇ ਤੋਂ ਕੰਪਿਊਟਰ ਆਪ੍ਰੇਟਰ ਸੀ। ਲੁਧਿਆਣਾ 'ਚ ਵੀ 43 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ, ਸੂਬੇ 'ਚ ਮੰਗਲਵਾਰ ਨੂੰ 102 ਨਵੇਂ ਕੇਸ ਆਏ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 37, ਸੰਗਰੂਰ 'ਚ 18 ਤੇ ਅੰਮ੍ਰਿਤਸਰ 'ਚ 12 ਕੇਸ ਆਏ, ਜਦਕਿ ਹੋਰ ਜ਼ਿਲ੍ਹਿਆਂ 'ਚ 35 ਮਾਮਲੇ ਰਿਪੋਰਟ ਹੋਏ। ਸੂਬੇ 'ਚ ਕੁੱਲ ਪੀੜਤਾਂ ਦੀ ਗਿਣਤੀ 5637 ਹੋ ਗਈ ਹੈ। ਇਨ੍ਹਾਂ 'ਚ ਸਰਗਰਮ ਲੋਕਾਂ ਦੀ ਗਿਣਤੀ 1627 ਹੀ ਹੈ। ਮੰਗਲਵਾਰ ਨੂੰ 103 ਲੋਕ ਸਿਹਤਯਾਬ ਹੋਏ।

ਸਿੱਖ ਬੁੱਧੀਜੀਵੀਆਂ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ

ਅੰਮਿ੍ਤਸਰ, ਜਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸਿੱਖ ਬੁਧੀਜੀਵੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਿੰਘ ਸਾਹਿਬ ਕੋਲ ਪੰਥ ਦੀਆਂ ਕੁੱਝ ਨਿਹੰਗ ਜਥੇਬੰਦੀਆਂ ਵਿਚ ਅੰਮਿ੍ਤਪਾਨ ਕਰਵਾਉਣ ਲਈ ਦਲਿਤ ਵਰਗ ਦੇ ਲੋਕਾਂ ਨਾਲ ਭੇਦਭਾਵ ਤੇ ਵਿਕਰਤੇਬਾਜ਼ੀ ਕਰਨ ਦਾ ਮੁੱਦਾ ਉਠਾਇਆ।

ਮੁਲਾਕਾਤ ਦੌਰਾਨ ਬਾਬਾ ਵੀਰ ਸਿੰਘ ਧੀਰ ਸਿੰਘ ਫ਼ਾਊਂਡੇਸ਼ਨ ਪੰਜਾਬ ਦੇ ਜਨਰਲ ਸਕੱਤਰ ਤੇ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਪ੍ਰਧਾਨ ਖੁਸ਼ਹਾਲ ਸਿੰਘ, ਸੀਨੀਅਰ ਪੱਤਰਕਾਰ ਤੇ ਸਿੱਖ ਚਿੰਤਕ ਜਸਪਾਲ ਸਿੰਘ ਸਿੱਧੂ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ, ਗਲੋਬਲ ਸਿੱਖ ਕੌਂਸਲ ਦੇ ਆਗੂ ਗੁਰਪ੍ਰਰੀਤ ਸਿੰਘ, ਪ੍ਰਰੋ. ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਅਜੇਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਨਿਹੰਗ ਜਥੇਬੰਦੀਆਂ ਨਾਲ ਸਬੰਧਤ ਗੁਰਸਿੱਖਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਖ਼ੁਲਾਸਾ ਕੀਤਾ ਸੀ ਕਿ ਕੁੱਝ ਨਿਹੰਗ ਜਥੇਬੰਦੀਆਂ ਅੰਮਿ੍ਤ ਸੰਚਾਰ ਮੌਕੇ ਦਲਿਤ ਵਰਗ ਦੇ ਲੋਕਾਂ ਨਾਲ ਵਿਤਕਰੇਬਾਜ਼ੀ ਤੇ ਭੇਦਭਾਵ ਕਰਦੀਆਂ ਹਨ। ਦਲਿਤ ਵਰਗ ਨਾਲ ਸਬੰਧਤ ਸਜੇ ਨਿਹੰਗਾਂ ਨੂੰ ਲੰਗਰ ਵੱਖਰਾ ਛਕਾਇਆ ਜਾਂਦਾ ਹੈ। ਉਨ੍ਹਾਂ ਦੇ ਭਾਂਡੇ ਵੀ ਵੱਖਰੇ ਰੱਖੇ ਜਾਂਦੇ ਹਨ। ਜੇਕਰ ਉੱਚ ਜਾਤੀ ਦੇ ਕਹਾਉਣ ਵਾਲੇ ਨਿਹੰਗਾਂ ਦੇ ਭਾਂਡਿਆਂ ਨੂੰ ਹੱਥ ਲੱਗ ਜਾਂਦਾ ਹੈ ਤਾਂ ਦਲਿਤ ਵਰਗ ਦੇ ਨਿਹੰਗ ਸਿੰਘਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਉਠਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਕਾਰਨ ਸਿੱਖ ਕੌਮ ਦੇ ਹਿਰਦਿਆਂ ਨੂੰ ਸੱਟ ਵੱਜੀ ਹੈ।

ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਮਿਸਲ ਕਾਲ ਤਕ ਹਜ਼ਾਰਾਂ ਦਲਿਤ ਸਿੱਖਾਂ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਖੂਨ ਡੋਲਿਆ ਹੈ। ਦਲਿਤ ਵਰਗ ਨਾਲ ਵਿਤਕਰੇਬਾਜ਼ੀ ਸਿੱਖੀ ਸਿਧਾਤਾਂ ਦੀ ਉਲੰਘਣਾ ਹੈ। ਸਿੱਖ ਬੁੱਧੀਜੀਵੀਆਂ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਪੰਥਕ ਜਥੇਬੰਦੀਆਂ ਅੰਦਰ ਧਰਮ ਅਤੇ ਇਤਿਹਾਸ ਨਾਲ ਗੰਭੀਰ ਰੂਪ ਵਿਚ ਜੁੜੇ ਗੁਰਸਿੱਖ ਵੀਰਾਂ ਦੀ ਇਕ ਕਮੇਟੀ ਬਣਾ ਕੇ ਇਸ ਮਾਮਲੇ ਦੀ ਡੂੰਘੀ ਪੜਤਾਲ ਕਰਾਈ ਜਾਵੇ ਤੇ ਇਸ ਦਾ ਢੁੱਕਵਾਂ ਤੇ ਪੱਕਾ ਹੱਲ ਕੀਤਾ ਜਾਵੇ।

ਪਹਿਲੀ ਜੁਲਾਈ ਡਾਕਟਰ ਦਿਵਸ 'ਤੇ ਵਿਸ਼ੇਸ਼।

ਮਹਿਲ ਕਲਾਂ /ਬਰਨਾਲਾ-ਜੂਨ 2020 (ਗੁਰਸੇਵਕ ਸੋਹੀ)ਬਹੁਤ ਹੀ ਮਹਾਨ ਲੋਕ ਇਸ ਦੁਨੀਆਂ ਵਿੱਚ ਆਏ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਆਪਣੀ ਸਮਰੱਥਾ ਅਨੁਸਾਰ ਨਿਭਾ ਕੇ ਚਲੇ ਗਏ। ਜਿਨ੍ਹਾਂ ਨੂੰ ਲੋਕ ਆਪਣੀ ਚਾਹਨਾ ਅਨੁਸਾਰ ਯਾਦ ਕਰ ਰਹੇ ਹਨ। ਲੱਖਾਂ ਹੀ ਲੋਕ ਆਪਣੀ ਕਲਾ ਕਿੱਤੇ ਪ੍ਤੀ ਦਿਖਾਉਣ ਦੀ ਕੋਸ਼ਿਸ਼ ਵਿੱਚ ਹਨ। ਕਿੱਤਾ ਕੋਈ ਵੀ ਹੋਵੇ ਜਿੱਥੇ ਕਿੱਤਾਕਾਰੀ ਲੋਕ ਕੁਝ ਨਾਂਹ ਪੱਖੀ ਸਾਬਤ ਹੁੰਦੇ ਹਨ, ਨਾਲ ਹਾਂ ਪੱਖੀ ਵੀ ਬੁਲੰਦੀਆਂ ਨੂੰ ਪ੍ਰਾਪਤ ਕਰ ਲੈਂਦੇ ਹਨ। ਕਿੱਤਾਕਾਰਾਂ ਵਿੱਚੋਂ ਇੱਕ ਖਾਸ ਵਿਸ਼ੇਸ਼ ਨਾਂ ਡਾਕਟਰ ਵੀ ਹੈ। ਜਿਸ ਨੂੰ ਮਹਾਨਤਾ ਦਾ ਚਿੰਨ ਕਿਹਾ ਜਾਂਦਾ ਹੈ। ਲੋਕਾਂ ਵਲੋਂ ਅਕਸਰ ਦੂਜੇ ਰੱਬ ਦਾ ਦਰਜਾ ਦੇ ਕੇ ਰੱਬ ਵੀ ਕਿਹਾ ਜਾਂਦਾ ਹੈ। ਇਸ ਦੀ ਵਿਸੇਸ਼ਤਾ ਹੈ ਮਰੀਜ਼ਾਂ ਨੂੰ ਆਪਣਾ ਸਮਝ ਕੇ ਇਲਾਜ਼ ਕਰਨਾ ਹੈ  ਜਿਸ ਵਕਤ ਔਖੇ ਵੇਲੇ ਸਕੇ ਸੰਬੰਧੀ ਵੀ ਮੂੰਹ ਮੋੜ ਲੈਂਦੇ ਹਨ। ਉਸ ਵਕਤ ਡਾਕਟਰ ਹੀ ਦਿਨ ਰਾਤ ਮਿਹਨਤ ਕਰਕੇ ਮਰੀਜ਼ਾਂ ਨੂੰ ਆਪਣਾ ਸਮਝਦੇ ਹਨ ਤੇ ਤੰਦਰੁਸਤ ਕਰਦੇ ਹਨ। ਦੂਜਾ ਰੱਬ ਮੰਨਦੇ ਲੋਕ ਠੀਕ ਹੋਣ ਤੋਂ ਬਾਅਦ ਰੱਬ ਦਾ ਸ਼ੁਕਰਾਨਾ ਕਰਦੇ ਹਨ। ਵੱਖ ਵੱਖ ਧਰਮਾਂ ਦੇ ਰੀਤੀ ਰਿਵਾਜ਼ਾਂ ਅਨੁਸਾਰ ਰੱਬ ਦਾ ਸ਼ੁਕਰ ਮਨਾਉਂਦੇ ਹਨ। ਇੱਕ ਦਿਨ ਧਾਰਮਿਕ ਸਥਾਨ ਤੇ ਤਰਕਵਾਦੀ ਆਗੂ ਦੀ ਬਰਸੀ ਮਨਾਈ ਜਾ ਰਹੀ ਸੀ ਤਾਂ ਉਸ ਦੇ ਸੀਨੀਅਰ ਤਰਕਵਾਦੀ ਤੇ ਉਘੇ ਲੇਖਕ ਨੇ ਸਰਧਾਂਜਲੀ ਦਿੰਦਿਆਂ ਕਿਹਾ ਜਿਸ ਡਾਕਟਰ ਨੇ ਤੁਹਾਡੀਆਂ ਅੱਖਾਂ ਦਾ ਅਪੇ੍ਸ਼ਨ ਕਰਕੇ ਤੁਹਾਨੂੰ ਦੁਵਾਰਾ ਦੇਖਣ ਯੋਗ ਬਣਾਇਆ ਹੈ ਉਸ ਦਾ ॥ਤੁਸੀਂ ਕਦੇ ਘਰ ਜਾ ਕੇ, ਜਾ ਮਿੱਠਾ ਮੂੰਹ ਕਰਵਾ ਕੇ ਧੰਨਵਾਦ ਕੀਤਾ ਹੈ? ਪਰ ਧਾਰਮਿਕ ਤੋਰ ਤੇ ਸ਼ੁਕਰ ਗੁਜ਼ਾਰ ਦੁਆਰਾ ਹਜ਼ਾਰਾਂ, ਲੱਖਾਂ ਖਰਚੇ ਕਰਕੇ ਰੱਬ ਨੂੰ ਖੁਸ਼ ਕਰਦੇ ਹੋ ਤੇ ਸੋਨੇ ਦਾ ਦਾਨ ਵੀ ਕਰਦੇ ਹੋ ਕਦੇ ਸੋਚੋ?। ਮਨੁੱਖ ਲਈ ਕੁਦਰਤ ਨੇ ਅੱਖਾਂ ਦਿੱਤੀਆਂ ਨੇ ਇਹਨਾਂ ਨਾਲ ਸਾਰੀਂ ਦੁਨੀਆਂ ਨੂੰ ਦੇਖ ਸਕਦੇ ਹਾਂ ਇਸ ਲਈ ਸੱਚ ਹੀ ਕਿਹਾ ਜਾਂਦਾ ਹੈ ਤੇ ਬੜਾ ਮਹਾਨ ਵਾਕ ਹੈ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ। ਦੁਨੀਆਂ ਦੇ ਹਿੱਸਿਆਂ ਵਿੱਚ ਇਹ ਦਿਵਸ ਵੱਖਰੇ ਵੱਖਰੇ ਦਿਨਾਂ ਨਾਲ ਯਾਦ ਕੀਤਾ ਜਾਂਦਾ ਹੈ। 3 ਦਸੰਬਰ ਨੂੰ ਕਿਊਬਾ ਵਿਖੇ ਡਾ:ਕਾਰਲਸ ਜਾਹਨ ਫਿਨਲੇ ਨੇ ਇੱਕ ਸਫ਼ਲ ਫ਼ਿਜੀਸੀਅਨ ਤੇ ਸਾਇੰਸ ਦਾਨ ਦੇ ਤੌਰ ਤੇ ਕੰਮ ਕੀਤਾ ਤੇ ਪੀਲੇ ਬੁਖ਼ਾਰ ਤੋਂ ਲੱਖਾਂ ਹੀ ਲੋਕਾਂ ਨੂੰ ਬਚਾਉਣ ਦਾ ਡਾਕਟਰ ਮੰਨਿਆ ਜਾਂਦਾ ਹੈ ਲੋਕਾਂ ਚ ਯਾਦ ਕੀਤਾ ਜਾਂਦਾ ਹੈ। 

ਜੌਰਜੀਆ ਦੇ ਵਾਈਂਦਰ ਵਿਖੇ ਪਹਿਲੀ ਜੁਲਾਈ ਨੂੰ ਡਾਕਟਰਾਂ ਨੂੰ ਮਰੀਜ਼ਾਂ ਵਲੋਂ ਕਾਰਡ ਲਿਖਕੇ ਡਾਕਟਰਾਂ ਦਾ ਸ਼ੁਕਰ ਗੁਜਾਰ ਕਰਕੇ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ ਤੇ ਕਰਿਸਮਿਸ ਦਿੱਨ ਤੇ ਡਾਕਟਰਾਂ ਵਲੋਂ ਮਰੀਜ਼ਾਂ ਦੇ ਘਰਾਂ ਨੂੰ ਕਾਰਡ ਭੇਜੇ ਜਾਂਦੇ ਹਨ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਤਾਂ ਸਾਨੂੰ ਵੀ ਮਾਣ ਹੋਵੇਗਾ ਕਿ ਸਾਡੇ ਇਲਾਜ ਨਾਲ ਲੰਮੇ ਸਮੇਂ ਤੱਕ ਠੀਕ ਰਹੇ ਹੋ ਜਾ ਬੀਮਾਰੀ ਤੋਂ ਮੁਕਤ ਹੋ ਗਏ ਹੋ। 

ਮੋਜੂਦਾ ਦੌਰ ਵਿੱਚ ਭਾਵੇਂ ਹੀ ਇਸ ਕਿੱਤੇ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਵਿਓਪਾਰ ਬਣਾ ਦਿੱਤਾ ਗਿਆ ਹੈ ਤੇ ਫ਼ਰੰਟੀਅਰ ਰਸਾਲੇ ਵਿੱਚ ਛਪੀ ਅਮਰੀਕਾ ਦੀ ਰੈਂਡ ਕਾਰਪੋਰੇਸ਼ਨ ਦੀ ਰਿਪੋਰਟ ਰਿਪੋਰਟ ਅਨੁਸਾਰ ਜੋ ਦਿੱਲ ਦੇ ਅਪੇ੍ਸ਼ਨ ਕੀਤੇ ਜਾਂਦੇ ਹਨ ਉਹ ਪੰਜਾਹ ਫ਼ੀਸਦੀ ਬਿਨਾ ਲੋੜ ਤੋਂ ਧਨ ਇਕੱਠਾ ਕਰਨ ਲਈ ਹੀ ਕੀਤਾ ਜਾਂਦੇ ਹਨ, ਤੇ ਬੱਚਾ ਨਾ ਪੈਦਾ ਹੋਣ ਤੇ ਵੱਡੇ ਅਪੇ੍ਸ਼ਨ ਕੀਤੇ ਜਾਂਦੇ ਹਨ। ਮਰੀਜ਼ ਦੇ ਵਾਰਸਾਂ ਨੂੰ ਡਰਾ ਕੇ ਬੱਚਾ ਖਤਰੇ ਵਿੱਚ ਹੈ ਉਸਨੂੰ ਬਚਾਉਣ ਲਈ, ਮਾਂ ਦੀ ਜਾਨ ਖਤਰੇ ਵਿੱਚ ਹੈ ਜਾਂ ਦੋਵਾਂ ਨੂੰ ਬਚਾਉਣ ਲਈ ,ਉਹ ਵੀ ਪੰਜਾਹ ਫ਼ੀਸਦੀ ਬਿਨਾਂ ਲੋੜ ਤੋਂ ਹੀ ਕੀਤੇ ਜਾਂਦੇ ਹਨ। ਡਾਕਟਰ ਵਲੋਂ ਮਰੀਜ਼ਾਂ ਲਈ ਲਿਖੀਆਂ ਜਾ ਰਹੀਆਂ ਦਵਾਈਆਂ ਵੀ ਇਨੀਆਂ ਹੀ ਬੇਲੋੜੀਆਂ ਹਨ। ਦੂਸਰਾ ਪਹਿਲੂ ਹੈ ਕਿ  ਸਿਵਲ ਹਸਪਤਾਲਾਂ ਵਿੱਚ ਲੋਕਾਂ ਨੂੰ ਵਧੀਆ ਤਰੀਕੇ ਨਾਲ ਇਲਾਜ਼ ਅਧੀਨ ਲਿਆਇਆ ਜਾਂਦਾ ਹੈ ਭਾਵੇਂ ਕੁਝ ਘਾਟਾਂ ਨੇ ਫਿਰ ਵੀ ਉਸ ਤੋਂ ਇਲਾਵਾ ਵੀ  ਲੋਕਾਂ ਦੀ ਆਰਥਿਕ ਲੁੱਟ ਨੂੰ ਵਚਾਇਆ ਜਾਂਦਾ ਹੈ। 

ਕੋਰੋਨਾ ਮਹਾਂਮਾਰੀ ਵਿੱਚ ਡਾਕਟਰਾਂ ,ਨਰਸਾਂ ਤੇ ਹੋਰ ਪੈਰਾ ਮੈਡੀਕਲ ਸਟਾਫ਼ ਦਾ ਅਕਸ ਪਹਿਲਾਂ ਨਾਲੋਂ ਹੋਰ ਵਧੀਆ  ਉਕਰ ਕੇ ਲੋਕਾਂ ਸਾਮ੍ਹਣੇ ਆਇਆ ਹੈ। ਕਿਊਬਾ ਨੇ ਤਾਂ ਸੰਸਾਰ ਵਿੱਚ ਇੱਕ ਵੱਖਰੀ ਮਿਸਾਲ ਪੈਦਾ ਕੀਤੀ  ਹੈ ਕਿ ਦੂਸਰੇ ਦੇਸ਼ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਉਹ ਬਹਾਦੁਰ ਡਾਕਟਰ ਆਪਣੀਆਂ ਜਾਨਾਂ ਨੂੰ ਦਾਅ ਤੇ ਲਾ ਕੇ ਇਟਲੀ ਪਹੁੰਚੇ ਹਨ। 

ਯੁੱਧ ਦੇ ਸਮੇਂ ਮਨੁੱਖ ਨੂੰ ਮਨੁੱਖ ਦਾ ਦੁਸ਼ਮਣ ਬਣਾ ਕੇ ਧਰਤੀ ਦੇ ਚੰਦ ਕੁ ਟੁਕੜੇ ਦੀ ਖਾਤਰ ਮਾਰ ਮੁਕਾਉਣ ਦਾ ਤਹੱਈਆ ਕਰਵਾਇਆ ਜਾਂਦਾ ਹੈ ਬੰਬਾਂ ਤੇ ਬਦੂਕਾਂ ਨਾਲ ਮਨੁੱਖ ਨੂੰ ਤੇ ਸੰਪਤੀ ਨੂੰ ਤਬਾਹ ਕੀਤਾ ਜਾਂਦਾ ਹੈ। 

ਪਰ ਕਿਊਬਾ ਦੀ ਵੱਖਰੀ ਪਛਾਣ ਸਰਹੱਦਾਂ ਪਾਰ ਕਰਕੇ ਦੂਸਰੇ ਦੇਸ਼ ਦੇ ਲੋਕਾਂ ਦੀਆਂ ਜਾਨਾਂ ਬਚਾ ਉਣੀਆਂ ਇਹ ਇੱਕ ਸੂਨੈਹਿਰੇ ਇਤਿਹਾਸ ਦੀ ਇਤਿਹਾਸਕ ਸ਼ੁਰੂਆਤ ਕਿਹਾ ਜਾ ਸਕਦਾ ਹੈ। 

ਭਾਰਤ ਵਿੱਚ ਪਹਿਲੀ ਜੁਲਾਈ ਨੂੰ ਡਾਕਟਰ ਬਿਧਾਨ ਚੰਦਰ ਰੋਆਏ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਦਾ ਜਨਮ ਪਹਿਲੀ ਜੁਲਾਈ 1882 ਹੈ ਤੇ ਸਦੀਵੀਂ ਵਿਛੋੜਾ ਪਹਿਲੀ ਹੀ ਜੁਲਾਈ 1962 ਨੂੰ ਯਾਦ ਕੀਤਾ ਜਾਂਦਾ ਹੈ ਜੋ ਇੱਕ ਚੰਗੇ ਸਿਖਿਆ ਸ਼ਾਸਤਰੀ, ਰਾਜਨੀਤੀਵਾਨ, ਸੁਤੰਤਰਤਾ ਸੈਨਾਨੀ ਵਜੋਂ ਪ੍ਸਿੱਧ ਹਨ। ਉਸ ਸਮੇਂ ਡਾਕਟਰ ਰੋਆਏ ਪੱਛਮੀ ਬੰਗਾਲ ਦੇ 1948 ਤੋਂ 1962 ਤੱਕ ਮੁੱਖ ਮੰਤਰੀ ਰਹੇ। ਉਨ੍ਹਾਂ ਨੂੰ ਪੱਛਮੀ ਬੰਗਾਲ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਮਨੁੱਖ ਨੂੰ ਬਚਾਉਣ ਵਿੱਚ ਜੋ ਯੋਗਦਾਨ ਮਨੁੱਖੀ ਡਾਕਟਰ ਦਾ ਰਿਹਾ ਹੈ ਉਸ ਮੁਕਾਬਲਤਨ ਸੋਚਿਆ ਵੀ ਨਹੀਂ ਜਾ ਸਕਦਾ। ਇਸ ਲਈ ਕੋਸਿਸ਼ ਕਰੀਏ ਅਗਲੀਆਂ ਪੁਲਾਂਘਾਂ ਮਨੁੱਖ ਹੱਥੋਂ ਮਨੁੱਖ ਨੂੰ ਬਚਾਉਣ ਲਈ ਵੱਡੀਆਂ ਵੱਡੀਆਂ ਕਰੀਏ। 

ਡਾ: ਰਮੇਸ਼ ਬਾਲੀ ਸੂਬਾ ਪ੍ਰਧਾਨ .  

ਡਾ ਜਸਵਿੰਦਰ ਕਾਲਖ ਸੂਬਾ ਜਨਰਲ ਸਕੱਤਰ .

ਡਾ ਮਾਘ ਸਿੰਘ ਮਾਣਕੀ ਵਿੱਤ ਸਕੱਤਰ 

ਡਾ.ਮਿੱਠੂ ਮੁਹੰਮਦ  ਸੂਬਾ ਸੀਨੀ. ਮੀਤ ਪ੍ਰਧਾਨ .

ਡਾ ਮਹਿੰਦਰ ਸਿੰਘ ਸੈਦੋਕੇ ਸੂਬਾ ਸਰਪ੍ਰਸ਼ਤ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੇਂ ਲਿਆਂਦੇ ਜਾ ਰਹੇ ਆਰਡੀਨੈਂਸਾਂ ਅਤੇ ਪੈਟਰੋਲ ਤੇ ਡੀਜ਼ਲ ਦੀਆਂ  ਵਧੀਆ ਕੀਮਤਾ ਨਾਲ ਕਿਸਾਨਾਂ ਦੇ ਖੇਤੀਬਾੜੀ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਦੇ ਧੰਦੇ ਪੂਰੀ ਤਰ੍ਹਾਂ ਖਤਮ ਹੋ ਜਾਣਗੇ- ਬਲਵੰਤ ਸਿੰਘ ਰਾਮੂਵਾਲੀਆਂ       

ਕਿਹਾ- ਕੇਂਦਰੀ ਵਜੀਰੀ ਦੇ ਲਾਲਚ ਚ  ਬਾਦਲ ਪਰਿਵਾਰ ਨੇ ਕਿਸਾਨਾਂ ਮਜਦੂਰਾਂ ਨਾਲ ਕੀਤਾ ਧੋਖਾ 

ਮਹਿਲ ਕਲਾਂ/ ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਾਗੂ ਕੀਤੇ ਜਾ ਰਹੇ ਆਰਡੀਨੈਂਸ ਅਤੇ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਦੇ ਧੰਦੇ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਕਿਉਂਕਿ ਮੋਦੀ ਸਰਕਾਰ ਕਿਸਾਨਾਂ ਤੇ ਮਜ਼ਦੂਰ ਵਿਰੋਧੀ ਸਾਬਤ ਹੋਈ ਹੈ । ਇਹ ਵਿਚਾਰ ਸਾਬਕਾ ਕੇਂਦਰੀ ਮੰਤਰੀ ਤੇ ਵਿਧਾਇਕ ਉੱਤਰ ਪ੍ਰਦੇਸ਼ ਐਡਵੋਕੇਟ ਬਲਵੰਤ ਸਿੰਘ ਰਾਮੂਵਾਲੀਆਂ ਨੇ ਮਹਿਲ ਕਲਾਂ ਵਿਖੇ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ । ਉਹ ਇੱਥੋ ਅੱਗੇ ਕਿਸੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਜਾ ਰਹੇ ਸਨ।  ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿੱਚ ਕੋਰੋਨਾ ਵਾਇਰਸ ਦੇ ਚੱਲ ਰਹੇ ਕਰੋਪ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਟੇਡੇ ਢੰਗ ਨਾਲ ਕਿਸਾਨ ਵਿਰੋਧੀ ਆਰਡੀਨੈੱਸ ਦੇ ਨਾਲ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰਕੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰਾਂ ਲੋਕਾਂ ਨੂੰ ਫਾਇਦਾ ਬਚਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦੇ ਤੇ ਮਜ਼ਦੂਰਾਂ ਦੇ ਰੁਜ਼ਗਾਰ ਖੋਹੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿੱਚ ਬਾਦਲਾ ਨੇ ਭਾਈ ਵੱਲ ਹੁੰਦਿਆਂ ਕਿਸਾਨਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਸਗੋਂ ਆਪਣੇ ਪਰਿਵਾਰ ਦੀ ਕੁਰਸੀ ਬਚਾਉਣ ਲਈ ਕਿਸਾਨ ਵਿਰੋਧੀ ਆਰਡੀਨੈੱਸ ਦੇ ਹੱਕ ਵਿੱਚ ਕੇਂਦਰ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਜ ਨੂੰ ਬਚਾਉਣ ਲਈ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਵਿਰੋਧੀ ਪਾਰਟੀਆਂ ਨੂੰ ਇਕ ਪਲੇਟਫਾਰਮ ਤੇ ਆ ਕੇ ਸਰਮਾਏਦਾਰੀ ਸਿਸਟਮ ਨੂੰ ਬਦਲ ਦੀ ਲੋੜ  ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲ ਕਦਮੀ ਕਰਕੇ ਯੂ. ਪੀ ਸਰਕਾਰ ਵੱਲੋਂ ਉਜਾੜੇ ਜਾ ਰਹੇ ਕਿਸਾਨਾਂ ਦੇ ਮੁੜ ਵਸੇਬੇ ਲਈ ਆਪਣੇ ਦੋ ਮੰਤਰੀ ਭੇਜ ਕੇ ਉੱਥੇ ਦੀ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਡੀਐੱਸਪੀ ਦਫ਼ਤਰ ਮਹਿਲ ਕਲਾਂ ਵਿਖੇ ਰੋਸ ਧਰਨਾ ਦਿੱਤਾ ।     

ਜਦੋਂ ਤੱਕ ਪੀੜਤ ਕਿਸਾਨ ਤੇ ਵਿਧਵਾ ਔਰਤ ਨੂੰ ਇੰਨਸਾਫ਼ ਨਹੀਂ ਮਿਲਦਾ ਤਾਂ ਜਥੇਬੰਦੀ ਸੰਘਰਸ਼ ਕਰਦੀ ਰਹੇਗੀ- ਕਿਸਾਨ ਆਗੂ ।                   

ਮਹਿਲ ਕਲਾਂ/ਬਰਨਾਲਾ- ਜੂਨ 2020 ( ਗੁਰਸੇਵਕ ਸਿੰਘ ਸੋਹੀ )- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਿੰਡ ਧਨੇਰ ਦੇ ਪੀੜਤ ਕਿਸਾਨ ਅਤੇ ਵਿਧਵਾ ਔਰਤ ਨੂੰ ਇਨਸਾਫ਼ ਨਾ ਮਿਲਣ ਕਰਕੇ ਅੱਜ ਡੀਐਸਪੀ ਦਫ਼ਤਰ ਮਹਿਲ ਕਲਾਂ ਅੱਗੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ  । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡ ਧਨੇਰ ਦੀ ਵਿਧਵਾ ਔਰਤ ਨੇ ਆਪਣੇ ਹਿੱਸੇ ਦੀ ਜ਼ਮੀਨ ਇੱਕ ਕਿਸਾਨ ਨੂੰ ਠੇਕੇ ਤੇ ਦੇ ਦਿੱਤੀ ਹੋਈ ਹੈ  ਤੇ ਜਿਸ ਵਿੱਚ ਝੋਨਾ ਲਾਇਆ ਹੋਇਆ ਸੀ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਹਿੱਸੇ ਚ ਸੁਹਾਗਾ ਫੇਰ ਦਿੱਤਾ। ਪਤਾ ਲੱਗਣ ਤੇ ਜਦੋਂ ਔਰਤਾਂ ਨੇ ਰੋਕਣਾ ਚਾਹਿਆ ਤਾਂ ਉਨ੍ਹਾਂ ਵੱਲੋਂ ਕੁੜੀ ਦੀ ਖਿੱਚ ਤੋਂ ਕਰਕੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਵੀ ਲਾਹ ਲਈ ਗਈ । ਜਿਸਦੀ ਰਿਪੋਰਟ  ਪੁਲਿਸ ਥਾਣਾ ਮਹਿਲ ਕਲਾਂ ਵਿਖੇ ਦਿੱਤੀ ਗਈ ਹੈ ,ਪਰ ਕਈ ਦਿਨ ਬੀਤ ਜਾਣ ਦੇ ਬਾਅਦ ਪੁਲਸ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿਸ ਕਿਸਾਨ ਨੇ ਜ਼ਮੀਨ ਠੇਕੇ ਤੇ ਲਈ ਹੋਈ ਹੈ ਉਸ ਨੇ 80 ਹਜ਼ਾਰ ਰੁਪਏ ਠੇਕਾ ਵੀ ਦਿੱਤਾ ਹੋਇਆ ਹੈ, ਫਿਰ ਉਸ ਕਿਸਾਨ ਦਾ ਕੀ ਕਸੂਰ ਹੈ ਤੇ ਉਸ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਪੁਲਿਸ ਦਾ ਕਹਿਣਾ ਹੈ ਕਿ ਭਰਾਵਾਂ ਦਾ ਜ਼ਮੀਨ ਦੀ ਵੰਡ ਦਾ ਰੌਲਾ ਹੈ ਫੇਰ ਬੈਠ ਕੇ ਨਿਬੇੜਾ ਕਰ ਲੈਣ ,ਪਰ ਪਹਿਲਾਂ ਵੀ ਕਈ ਵਾਰ ਸਮਝੌਤਾ ਹੋਇਆ ਹੈ ,ਫੇਰ ਉਸ ਕਿਸਾਨ ਦਾ ਕੀ ਕਸੂਰ ਹੈ ,ਉਸ ਨੇ ਠੇਕੇ ਦੇ ਪੈਸੇ ਦਿੱਤੇ ਹੋਏ ਹਨ ਅਤੇ ਕਿਸਾਨ ਨੂੰ ਝੋਨਾ ਲਾਉਣ ਤੋਂ ਰੋਕਿਆ ਜਾ ਰਿਹਾ ਸੀ ਤੇ ਫੇਰ ਜਥੇਬੰਦੀ ਨੇ ਵਿੱਚ ਪੈ ਕੇ ਕਿਸਾਨ ਦਾ ਝੋਨਾ ਲਵਾਇਆ । ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨਾਲ ਫਿਰ ਧੱਕਾ ਹੋਵੇਗਾ ਤਾਂ ਜਥੇਬੰਦੀ ਸੰਘਰਸ਼ ਤੇਜ਼ ਕਰੇਗੀ ਤੇ ਪੀੜਤ ਕਿਸਾਨ ਤੇ ਵਿਧਵਾ ਔਰਤ ਨੂੰ ਇਨਸਾਫ ਦਿਵਾ ਕੇ ਰਹੇਗੀ। ਇਸ ਮੌਕੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਭਾਗ ਸਿੰਘ ਕੁਰੜ, ਗੁਰਦੇਵ ਸਿੰਘ ਮਾਂਗੇਵਾਲ, ਬਲਾਕ ਸ਼ਹਿਣਾ ਦੇ ਪ੍ਰਧਾਨ ਭੋਲਾ ਸਿੰਘ ਛੰਨਾ, ਬਲਾਕ ਬਰਨਾਲਾ ਦੇ ਪ੍ਰਧਾਨ ਪਰਮਿੰਦਰ ਹੰਡਿਆਇਆ, ਮਲਕੀਤ ਸਿੰਘ ਈਨਾਂ, ਬਲਵੰਤ ਸਿੰਘ ਉੱਪਲੀ, ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਹਰਦੀਪ ਸਿੰਘ ਗਾਲਬ, ਸਾਬਕਾ ਸਰਪੰਚ ਹਰਭਜਨ ਸਿੰਘ ਤਖ਼ਤੂਪੁਰਾ ,ਸਾਬਕਾ ਸਰਪੰਚ ਜਗਜੀਤ ਸਿੰਘ ਹਰੀਗੜ੍ਹ ਆਦਿ ਹੋਰ ਹਾਜ਼ਰ ਸਨ ।

ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਵਿਰੁੱਧ ਮੋਦੀ ਸਰਕਾਰ ਦੀ ਅਰਥੀ ਫੂਕੀ 

ਰਾਏਕੋਟ/ਲੁਧਿਆਣਾ, ਜੂਨ 2020 -(ਨਛੱਤਰ ਸੰਧੂ/ਸਿਮਰਨਜੀਤ ਅਖਾੜਾ)-

ਰਾਏਕੋਟ ਸੀ ਪੀ ਆਈ ਐੱਮ ਦੇ ਸੱਦੇ ਤੇ ਕੁੱਲ ਹਿੰਦ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਤਹਿਸੀਲ ਰਾਏਕੋਟ ਅਧੀਨ ਪੈਂਦੇ ਵੱਖ ਵੱਖ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਵਿਰੁੱਧ ਮੋਦੀ ਸਰਕਾਰ ਦੀ ਅਰਥੀ ਫੂਕੀ ਅਤੇ ਰੈਲੀ ਕੀਤੀ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸੰਬੋਧਨ ਕਰਦੇ ਹੋਏ ਆਗੂਆਂ ਸਾਥੀ ਹਰਿੰਦਰਪ੍ਰੀਤ ਸਿੰਘ ਹਨੀ ਬਲਜੀਤ ਸਿੰਘ ਗਰੇਵਾਲ ਮੁਖਤਿਆਰ ਸਿੰਘ ਹਰਪਾਲ ਸਿੰਘ ਫਕੀਰ ਚੰਦ ਹਰਭਜਨ ਸਿੰਘ ਨੇ ਦੱਸਿਆ ਕਿ ਜਦੋਂ ਸੰਸਾਰ ਪੱਧਰ ਉੱਪਰ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ਅਤੇ ਪੈਟਰੋਲ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਕਰਕੇ ਲੋਕਾਂ ਉੱਪਰ ਮਣਾਂ ਮੂੰਹੀ ਭਾਰ ਪਾ ਰਿਹਾ ਹੈ। ਜਦੋਂ ਕਿ ਲੋਕ ਪਹਿਲਾਂ ਹੀ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਆਰਥਿਕ ਮਾੜੀ ਹਾਲਤ ਦਾ ਸਾਹਮਣਾ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨਾਲ ਮਹਿੰਗਾਈ ਵਿਚ ਹੋਰ ਵਾਧਾ ਹੋਵੇਗਾ । ਇਸ ਨਾਲ ਕਿਸਾਨ ਅਤੇ ਖੇਤੀ ਉੱਪਰ ਮਾੜਾ ਅਸਰ ਪਵੇਗਾ। ਮੀਟਿੰਗ ਵਿੱਚ ਕਿਸਾਨ ਵਿਰੋਧੀ ਤਿੰਨੇ ਆਰਡੀਨੈੱਸ ਅਤੇ ਬਿਜਲੀ ਸੋਧ ਬਿੱਲ2020  ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਰੈਲੀ ਵਿੱਚ ਬਿੰਦਰ ਕੁਮਾਰ, ਰਣਧੀਰ , ਸ਼ਿੰਗਾਰਾ ਸਿੰਘ, ਲਾਭ ਸਿੰਘ ਭੈਣੀ, ਮੁਕੰਦ, ਸੋਹਣੀ ਜੌਹਲਾਂ, ਨਿਰਮਲ ਸਿੰਘ ਗੈਹਲਾ, ਨਛੱਤਰ ਸਿੰਘ, ਇੰਦਰਜੀਤ ਸਿੰਘ, ਦਿਲਾਵਰ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ ਤਲਵੰਡੀ, ਬਿੰਦਰ ਸਿੰਘ ਆਦਿ ਹਾਜ਼ਰ ਸਨ।

If The Situation On Does Not Improve Corona Then Lockdown May Be Possible:Sidhu

Chandigarh(B.S Sharma,Rana sheikh daulat)
 Corona in Punjab does not improving so govt can implement lockdown further. People coming from Delhi and Haryana in Punjab can also be strictly followed by the rules of investigation and quarantine.This is important because Corona cases are constantly increasing in Delhi.Many people from Punjab found out that they had returned from Delhi after being found Corona positive. Health Minister Balbir Singh Sidhu said that although Punjab is doing the best job in curbing the corona across the country, the manner in which cases have started increasing is worrisome. If the deterioration starts, there is a possibility that the state government may consider implementing the lockdown again. Borders adjoining Haryana, Rajasthan can be sealed.The entry of vehicles from Delhi may be banned,Health Minister said that Delhi is responsible for spreading corona in the states adjoining Delhi. Due to Delhi, the situation of corona in Haryana has become uncontrollable. Health Minister Balbir Singh Sidhu said that entry of vehicles coming from Delhi can be stopped in Punjab if the need arises.

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੋਦੀ ਤੇ ਸੁਖਵੀਰ ਬਾਦਲ  ਦਾ ਫੂਕਿਆਂ ਪੁਤਲਾ ਫੂਕਿਆ   

ਦੂਜੇ ਪਾਸੇ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਕਠਪੁਤਲੀ  : - ਪੰਡੋਰੀ।  

ਮਹਿਲ ਕਲਾਂ/ਬਰਨਾਲਾ-ਜੂਨ (ਗੁਰਸੇਵਕ ਸਿੰਘ ਸੋਹੀ ) ਆਮ ਆਦਮੀ ਪਾਰਟੀ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਮੋਜੂਦਾ ਮੈਬਰ ਪਾਰਲੀਮੈਂਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਮੂਹ ਵਰਕਰਾਂ ਨੇ ਅਕਾਲੀ ਦਲ ਵੱਲੋਂ ਕਿਸਾਨੀ ਵਿਰੋਧੀ ਆਰਡੀਨੈਂਸਾਂ ਦਾ ਸਮਰਥਨ ਕਰਨ ਦੇ ਵਿਰੋਧ ਵਿੱਚ ਸਥਾਨਕ ਦਾਣਾ ਮੰਡੀ ਤੋਂ ਸ਼ੁਰੂ ਕੀਤੇ ਰੋਸ ਵਿੱਚ ਵੱਡੀ ਗਿਣਤੀ 'ਚ ਵਰਕਰਾਂ ਨੇ ਹੱਥਾਂ 'ਚ ਤਖਤੀਆਂ ਫੜਕੇ ਸਾਰੇ ਬਾਜਾਰ 'ਚੋਂ ਦੀ ਰੋਸ ਪ੍ਰਦਰਸ਼ਨ ਕਰਨ ਉਪਰੰਤ ਲੁਧਿਆਣਾ ਤੋਂ ਬਰਨਾਲਾ ਮੇਨ ਬੱਸ ਸਟੈਂਡ ਉਪਰ ਧਰਨਾ ਦੇ ਕੇ ਨਰਿੰਦਰ ਮੋਦੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਆਪ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਹਮਾਇਤੀ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਜੋ ਆਰਡੀਨੈਂਸ ਲਿਆਂਦੇ ਜਾ ਰਹੇ ਹਨ, ਉਹ ਕਿਸਾਨ ਵਿਰੋਧੀ ਹਨ ਕਿਉਂਕਿ ਇਨ੍ਹਾਂ ਰਾਹੀ ਘੱਟੋ- ਘੱਟ ਸਮਰਥਨ ਮੁੱਲ ਖ਼ਤਮ ਹੋਣ ਕਿਨਾਰੇ ਹੈ। ਦੂਜੇ ਪਾਸੇ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਕੇਂਦਰ 'ਚ ਵਜ਼ਾਰਤ ਬਚਾਉਣ ਲਈ ਕਿਸਾਨਾਂ ਦੀ ਇਸ ਲੁੱਟ ਖ਼ਿਲਾਫ਼ ਚੁੱਪ ਬੈਠੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਤਾਂ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੀ ਹੈ। ਹਰ ਕੋਈ ਕੰਮਕਾਜ ਨਾ ਹੋਣ ਕਾਰਨ ਆਰਥਿਕ ਮੰਦੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ, ਪਰ ਅਜਿਹੇ ਹਾਲਤਾਂ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਕੋਰੋਨਾ ਮਹਾਮਾਰੀ ਦੇ ਸਤਾਏ ਹਰ ਵਰਗ ਨੂੰ ਮੋਦੀ ਨੇ ਅੰਬਾਨੀ ਤੇ ਅਡਾਨੀ ਨੂੰ ਖੁਸ਼ ਕਰਨ ਲਈ ਤਬਾਹੀ ਵੱਧ ਧੱਕਿਆ ਜਾ ਰਿਹਾ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਨੇ ਕਿਹਾ ਕਿ ਬਾਦਲ ਪਰਿਵਾਰ ਆਪਣੇ ਨਿੱਜੀ ਹਿੱਤਾਂ ਨੂੰ ਲੈ ਕੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰ ਰਿਹਾ ਹੈ ਉਨਾ ਨੇ ਕਿਹਾ ਕਿ ਇਨਾ ਆਰਡੀਨੈਂਸਾ ਨਾਲ ਪੰਜਾਬ ਦੀ ਕਿਸਾਨੀ ਬਰਬਾਦੀ ਵੱਲ ਜਾਵੇਗਾ, ਇਸ ਮੌਕੇ ਸੁਖਵਿੰਦਰ ਦਾਸ ਕੁਰੜ, ਯੂਥ ਆਗੂ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਦੀਪ ਸਿੰਘ ਦੀਵਾਨਾ, ਬਲਾਕ ਪ੍ਰਧਾਨ ਮਨਜੀਤ ਸਿੰਘ ਸਹਿਜੜਾ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਧੀ, ਆੜਤੀਆ ਗੁਲਵੰਤ ਸਿੰਘ ਔਲਖ ਮਹਿਲ ਖੁਰਦ, ਕਿਸਾਨ ਆਗੂ ਜਸਮੇਲ ਸਿੰਘ ਚੰਨਣਵਾਲ, ਕਮਲਜੀਤ ਸਿੰਘ ਈਨਾ ਬਾਜਵਾ ਬਲਾਕ ਪ੍ਰਧਾਨ ਸੇਰਪੁਰ, ਤੇਜਾ ਸਿੰਘ ਸੇਰਪੁਰ ਮੁੱਖ ਬੁਲਾਰਾ , ਗੋਬਿੰਦਰ ਸਿੰਘ ਮਹਿਲ ਕਲਾ, ਹਾਕਮ ਸਿੰਘ ਛੀਨੀਵਾਲ ਕਲਾਂ, ਜਗਰਾਜ ਸਿੰਘ ਵਜੀਦਕੇ, ਗੁਰਸੇਵਕ ਸਿੰਘ ਲੋਹਗੜ੍ਹ, ਅਵਤਾਰ ਸਿੰਘ ਚੀਮਾ, ਪੀ ਏ ਬਿੰਦਰ ਸਿੰਘ ਖਾਲਸਾ ਮਹਿਲ ਖੁਰਦ ਆਦਿ ਆਗੂ ਹਾਜ਼ਰ ਸਨ

ਨਸ਼ੇ ਦੀ ਉਵਰਡੋਜ ਨਾਲ ਕਸਬਾ ਮਹਿਲ ਕਲਾਂ ਦੇ ਨੋਜਵਾਨ ਦੀ ਮੋਤ.. 

ਮਹਿਲਕਲਾਂ/ਬਰਨਾਲਾ-ਜੂਨ   2020 (ਗੁਰਸੇਵਕ ਸਿੰਘ ਸੋਹੀ )- ਚਿੱਟੇ ਦਾ ਨਸ਼ਾ ਪੰਜਾਬ ਦੀ ਜਵਾਨੀ ਨੂੰ ਘੁਣ ਵਾਗ ਖਾ ਰਿਹਾ ਹੈ ।ਆਏ ਦਿਨ ਨਸ਼ੇ ਦੀ ਉਵਰਡੋਜ ਨਾਲ ਮੋਤਾ ਹੋਣ ਦੇ ਸਮਾਚਾਰ ਮਿਲਦੇ ਰਹਿੰਦੇ ਹਨ । ਕਸਬਾ ਮਹਿਲਕਲਾਂ ਦੇ ਨੋਜਵਾਨ ਗਗਨਦੀਪ ਸਿੰਘ(26) ਪੁੱਤਰ  ਸੁਖਦੇਵ ਸਿੰਘ ਬੀਤੀ ਸ਼ਾਮ  ਜਦੋ ਆਪਣੇ ਦ ਘਰ ਆਇਆ ਤਾਂ ਕੁਝ ਸਮੇਂ ਬਾਅਦ ਬੇਹੋਸ਼ ਹੋ ਕੇ ਡਿਗ ਪਿਆ, 6 ਵਜੇ ਦੇ ਕਰੀਬ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ,ਪਰਿਵਾਰਕ ਮੈਂਬਰਾਂ ਵਲੋਂ ਨੋਜਵਾਨ ਦੀ ਬਾਂਹ ਲੱਗੀ ਸਰਿੰਜ ਵੀ ਖੁਦ ਕੱਢੀ ਗਈ, ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ  2 6 ਸਾਲ  ਮਾਪਿਆ ਦਾ ਇਕਲੌਤਾ ਪੁੱਤਰ ਸੀ ਉਸ ਦੀ ਛੋਟੀ ਭੈਣ ਅਮਰੀਕਾ ਵਿੱਚ ਸੈਟਲ ਹੈ  ਮ੍ਰਿਤਕ  ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ ਉਸ ਵਲੋਂ ਪਿਛਲੇ ਸਮੇਂ ਦੌਰਾਨ ਨਾਮਵਾਰ ਗਾਇਕਾ ਗੁਰਲੇਜ ਅਖਤਰ ਦੇ ਨਾਲ ਗਾਇਆ ਗੀਤ ਜੀਜਾ ਜੀ ਅਤੇ ਚਿੱਟੇ ਵਾਲੀ ਲਾਈਨ, ਚੱਕਵੀ ਮੰਡੀਰ ਗੀਤ ਯੂ ਟਿਊਬ ਲਿੰਕ ਤੇ ਕਾਫੀ ਹਿੱਟ ਹੋਏ ਸਨ ।ਮ੍ਰਿਤਕ ਗਗਨਦੀਪ ਸਿੰਘ  ਦੇ ਪਿਤਾ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਹੁਣ ਤੱਕ ਇਕ ਕਰੋੜ ਤੋਂ ਉਪਰ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ ਜਾਣ ਅਤੇ ਗਾਇਕੀ ਦੇ ਚੱਕਰ ਚੋ ਲੱਖਾ ਰੁਪਏ ਖਰਾਬ ਕਰ ਚੁੱਕਾ 

ਗੌਰਮਿੰਟ ਟੀਚਰਜ਼ ਯੂਨੀਅਨ ਨੇ ਰੈਲੀ ਕਰਨ ਉਪਰੰਤ ਹਲਕਾ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਨੂੰ ਦਿੱਤਾ ਮੰਗ ਪੱਤਰ 

ਸੂਬਾ ਪ੍ਰਧਾਨ ਚਾਹਲ ਖਿਲਾਫ ਜਾਰੀ ਕੀਤੀ ਝੂਠੀ ਚਾਰਜਸੀਟ ਰੱਦ ਕਰਨ ਅਤੇ ਹੋਰ ਅਧਿਆਪਕ ਮੰਗਾਂ ਦੇ ਹੱਲ ਲਈ ਸੰਘਰਸ ਕਰ ਰਹੇ ਨੇ ਅਧਿਆਪਕ

ਮਹਿਲ ਕਲਾਂ/ਬਰਨਾਲਾ- ਜੂਨ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਮੰਗਾਂ ਦੀ ਅਣਦੇਖੀ ਕਰਨ ਅਤੇ ਸਿੱਖਿਆ ਵਿਭਾਗ ਵੱਲੋਂ ਸੰਘਰਸ਼ਸੀਲ ਆਗੂਆਂ ਦੀ ਜੁਬਾਨਬੰਦੀ ਕਰਨ ਖਿਲਾਫ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਜਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਜਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਦੀ ਅਗਵਾਈ ਵਿੱਚ ਅੱਜ ਮਹਿਲ ਕਲਾਂ ਹਲਕੇ ਦੇ ਵਿਧਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਵਿੱਚ ਰੈਲੀ ਕਰਨ ਉਪਰੰਤ ਵਿਧਾਇਕ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ।ਮੰਗ ਪੱਤਰ ਦੇਣ ਤੋਂ ਪਹਿਲਾ ਪਿੰਡ ਪੰਡੋਰੀ ਵਿੱਚ ਵਿਸ਼ਾਲ ਰੋਸ਼ ਮੁਜ਼ਾਹਰਾ ਕੀਤਾ ਗਿਆ ਅਤੇ ਮੰਗਾਂ ਨੂੰ ਅਣਡਿੱਠ ਕਰਨ ਦੇ ਰੌਸ ਵਜੌਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ।ਇਸ ਰੈਲੀ ਨੂੰ ਸ਼ੰਬੋਧਨ ਕਰਦਿਆ ਜਥੇਬੰਦੀ ਦੇ ਬਲਾਕ ਮਹਿਲਕਲਾਂ ਦੇ ਪ੍ਰਧਾਨ ਅਮਰੀਕ ਸਿੰਘ ਭੱਦਲਵੱਡ ਅਤੇ ਬਰਨਾਲਾ ਬਲਾਕ ਦੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਨੇ ਸਰਕਾਰ ਤੇ ਦੋਸ਼ ਲਾਇਆ ਕਿ ਪਟਿਆਲਾ ਸੰਘਰਸ਼ ਮੌਕੇ ਸਰਕਾਰ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਚਾਰ ਮੰਤਰੀਆਂ ਦੀ ਕਮੇਟੀ 90 ਦਿਨਾਂ ਦੇ ਵਿੱਚ ਅਧਿਆਪਕ ਮਸਲੇ ਹੱਲ ਕਰਨ ਸਬੰਧੀ ਨੀਤੀ ਤਿਆਰ ਕਰੇਗੀ।ਪਰ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਨੂੰ ਵਫਾ ਕਰਨ ਦੀ ਬਜਾਇ ਸਿੱਖਿਆ ਵਿਭਾਗ ਨੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਵਿਭਾਗੀ ਪੜਤਾਲ ਦੇ ਨਾਂ ਹੇਠ ਦੋਸ਼ ਸੂਚੀ ਜਾਰੀ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਜਥੇਬੰਦੀ ਅਨੁਸਾਰ ਸੂਬਾ ਪ੍ਰਧਾਨ ਨੂੰ ਚਾਰਜਸ਼ੀਟ ਕਰਨਾ ਲੋਕਤੰਤਰੀ ਕਦਰਾ ਦਾ ਘਾਣ ਕਰਨਾ ਅਤੇ ਸੰਘਰਸ਼ੀ ਲੋਕਾਂ ਦੀ ਜੁਬਾਨਬੰਦੀ ਕਰਨਾ ਹੈ। ਇਸ ਰੈਲੀ ਵਿੱਚ ਭਰਾਤਰੀ ਜਥੇਬੰਦੀ ਵਜੋਂ ਪਹੁੰਚੇ ਬੀ.ਐਡ. ਅਧਿਆਪਕ ਫਰੰਟ ਦੇ ਜਿਲ੍ਹਾ ਆਗੂ ਦਲਜਿੰਦਰ ਸਿੰਘ ਪੰਡੋਰੀ ਅਤੇ ਬਲਾਕ ਪ੍ਰਧਾਨ ਜਗਜੀਤ ਸਿੰਘ ਛਾਪਾ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹਿਟਲਰਸ਼ਾਹੀ ਅਤੇ ਅੜੀਅਲ ਵਤੀਰੇ ਕਾਰਣ ਪੰਜਾਬ ਵਿੱਚ ਸਿੱਖਿਆ ਦਾ ਮਾਹੌਲ ਬੁਰੀ ਤਰਾਂ ਡਗਮਗਾ ਗਿਆ ਹੈ ਅਤੇ ਲੋਕ ਹਿੱਤਾ ਤੇ ਪਹਿਰਾ ਦੇਣ ਵਾਲੇ ਆਗੂਆਂ ਖਿਲਾਫ ਕਿਸੇ ਵੀ ਸਾਜ਼ਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਜਿਲ੍ਹਾ ਆਗੂ ਬਲਵਿੰਦਰ ਸਿੰਘ ਧਨੇਰ ਅਤੇ ਫੈਡਰੇਸਨ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਸੁਖਵਿੰਦਰ ਸਿੰਘ ਚਹਿਲ ਪੰਜਾਬ ਦੇ ਮੁਲਾਜ਼ਮਾਂ ਦਾ ਸਰਵ ਪ੍ਰਵਾਨਿਤ ਆਗੂ ਹੈ ਜਿਸ ਤੇ ਜੇਕਰ ਸਰਕਾਰ ਵੱਲੋਂ ਕਿਸੇ ਵੀ ਕਿਸਮ ਦਾ ਵਾਰ ਕੀਤਾ ਗਿਆ ਤਾਂ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਸੜਕਾਂ ਤੇ ਆ ਜਾਵੇਗਾ ਜਿਸਨੂੰ ਸਾਂਭਣਾ ਸਮੇਂ ਦੀਆਂ ਸਰਕਾਰਾਂ ਲਈ ਮੁਸਕਿਲ ਹੋ ਜਾਵੇਗਾ।

                       ਜਥੇਬੰਦੀ ਇਸ ਤੋਂ ਪਹਿਲਾਂ ਅਧਿਆਪਕ ਮੰਗਾਂ ਪ੍ਰਤੀ ਸਰਕਾਰ ਦਾ ਧਿਆਨ ਖਿੱਚਣ ਲਈ  ਪੰਜਾਬ ਦੇ ਸਾਰੇ ਜਿਲ੍ਹਾ ਕੇਂਦਰਾਂ ਤੇ ਐਕਸ਼ਨ ਕਰਕੇ 8 ਜੂਨ ਨੂੰ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਸਿੱਖਿਆ ਅਫਸਰਾਂ ਰਾਹੀ ਰੋਸ ਪੱਤਰ ਭੇਜ ਚੁੱਕੀ ਹੈ। ਪਰ ਸਰਕਾਰ ਵੱਲੋਂ ਅਧਿਆਪਕ ਮੰਗਾਂ ਪ੍ਰਤੀ ਮੁਕੰਮਲ ਚੁੱਪ ਵੱਟੀ ਹੋਈ ਹੈ। ਜਿਸ ਕਰਨ ਅਧਿਆਪਕ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਮੌਕੇ ਮੰਗ ਪੱਤਰ ਲੈਣ ਵੇਲੇ ਹਲਕਾ ਵਿਧਾਇਕ ਮਹਿਲ ਕਲਾਂ ਸ਼੍ਰੀ ਕੁਲਵੰਤ ਸਿੰਘ ਪੰਡੋਰੀ ਵੱਲੋਂ ਅਧਿਆਪਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਰੀਆਂ ਮੰਗਾਂ ਪ੍ਰਤੀ ਸਰਕਾਰ ਨਾਲ ਗੱਲ ਕੀਤੀ ਜਾਵੇਗੀ ਅਤੇ ਮੰਗਾਂ ਨੂੰ ਵਿਧਾਨ ਸਭਾ ਵਿੱਚ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕ ਮੰਗਾਂ ਪ੍ਰਤੀ ਚੁੱਪੀ ਨਾ ਤੋੜੀ ਤਾਂ 30 ਜੂਨ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ ਕੁਮਾਰ ਸਹਿਜੜਾ, ਰਮਨਦੀਪ ਸਿੰਘ, ਗੁਰਗੀਤ ਸਿੰਘ ਠੀਕਰੀਵਾਲਾ, ਸੁਰਜੀਤ ਅਰਮਾਨ, ਕੁਸ਼ਲ ਸਿੰਘੀ, ਵਰਿੰਦਰ ਕੁਮਾਰ ਜਿੰਦਲ,ਜਤਿੰਦਰ ਸਿੰਘ ਮੂੰਮ, ਗੁਰਤੇਜ ਖਿਆਲੀ, ਕਾਲਾ ਸਿੰਘ, ਮਨਦੀਪ ਕੁਮਾਰ ਸੰਘੇੜਾ,ਜਸਵੀਰ ਸਿੰਘ ਵਜੀਦਕੇ, ਬਲਵਿੰਦਰ ਸਿੰਘ ਚੰਨਣਵਾਲ, ਕਮਲ ਖਿਆਲੀ ਆਦਿ ਮੌਜੂਦ ਸਨ।

ਮਹਿਲ ਕਲਾਂ ਦੇ ਇਕ ਨੌਜਵਾਨ ਚਿੱਟੇ ਵਾਲੀ ਲਾਈਨ' ਦੇ ਗਾਇਕ ਦੀ ਚਿੱਟੇ ਨਾਲ ਮੌਤ

ਮਹਿਲ ਕਲਾਂ/ਬਰਨਾਲਾ/ਮੋਗਾ,   ਜੂਨ 2020-(ਗੁਰਸੇਵਕ ਸਿੰਘ ਸੋਹੀ)-   

ਮਹਿਲ ਕਲਾਂ ਦੇ ਇਕ ਨੌਜਵਾਨ ਗਾਇਕ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਪਿਆਂ ਦਾ ਇਕਲੌਤਾ ਪੁੱਤਰ ਗਗਨਦੀਪ ਸਿੰਘ (26) ਪੁੱਤਰ ਸੁਖਦੇਵ ਸਿੰਘ ਬੀਤੀ ਸ਼ਾਮ ਘਰ ਆਇਆ। ਕੁਝ ਸਮੇਂ ਬਾਅਦ ਬੇਹੋਸ਼ ਹੋ ਕੇ ਡਿੱਗ ਪਿਆ। 6 ਵਜੇ ਦੇ ਕਰੀਬ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਬਾਂਹ 'ਚ ਲੱਗੀ ਸਿਰਿੰਜ ਵੀ ਖ਼ੁਦ ਕੱਢੀ।

ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ। ਉਸ ਵੱਲੋਂ ਨਾਮਵਰ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਗਾਇਆ ਗੀਤ 'ਜੀਜਾ ਜੀ' ਤੇ 'ਚਿੱਟੇ ਵਾਲੀ ਲਾਈਨ', 'ਚੱਕਵੀਂ ਮੰਡੀਰ' ਗੀਤ ਯੂ-ਟਿਊਬ 'ਤੇ ਕਾਫ਼ੀ ਹਿੱਟ ਹੋਏ ਹਨ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਹੁਣ ਤਕ ਇਕ ਕਰੋੜ ਰੁਪਏ ਤੋਂ ਉੱਪਰ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ ਜਾਣ ਤੇ ਗਾਇਕੀ ਦੇ ਚੱਕਰ 'ਚ ਲੱਖਾਂ ਰੁਪਿਆ ਖ਼ਰਾਬ ਕਰ ਚੁੱਕਾ ਸੀ। ਸੰਗੀਤਕ ਖੇਤਰ ਦੇ ਇਸ ਨੌਜਵਾਨ ਨੇ ਜਿੱਥੇ ਆਪਣੀ ਗਾਇਕੀ ਨਾਲ ਚਰਚਾ ਦੇ ਝੰਡੇ ਗੱਡੇ ਉਥੇ ਹੀ ਸੋਮਵਾਰ ਆਈ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੀ ਖ਼ਬਰ ਨੇ ਵੀ ਸੰਗੀਤ ਖੇਤਰ 'ਚ ਨਮੋਸ਼ੀ ਪੈਦਾ ਕੀਤੀ।

ਕੋਰੋਨਾ ਕਾਰਨ ਪੰਜਾਬ 'ਚ 6 ਲੋਕਾਂ ਦੀ ਮੌਤ, 218 ਨਵੇਂ ਪਾਜ਼ੇਟਿਵ ਕੇਸ

ਚੰਡੀਗੜ,  ਜੂਨ 2020 -  (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ ਵਿਚ ਐਤਵਾਰ ਨੂੰ ਛੇ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 136 ਹੋ ਗਿਆ ਹੈ। ਪਟਿਆਲੇ ਵਿਚ ਸਿੱਖਿਆ ਵਿਭਾਗ ਦੇ 50 ਸਾਲਾ ਮੁਲਾਜ਼ਮ ਤੇ 60 ਸਾਲਾ ਬਜ਼ੁਰਗ ਦੀ ਮੌਤ ਹੋ ਗਏ। ਉਧਰ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਬਾਲਾ ਮਸਾਨੀਆ ਦੀ 70 ਸਾਲਾ ਬਜ਼ੁਰਗ ਔਰਤ ਨੇ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਮ ਤੋੜ ਦਿੱਤਾ।

ਜ਼ਿਲ੍ਹੇ ਵਿਚ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਕਤ ਔਰਤ ਦਿਲ ਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ। ਉਧਰ ਜਲੰਧਰ ਦੀ ਇਕ 75 ਸਾਲਾ ਔਰਤ ਦੀ ਵੀ ਅੰਮ੍ਰਿਤਸਰ ਵਿਚ ਮੌਤ ਹੋ ਗਈ। ਉਸ ਨੂੰ ਕੁਝ ਦਿਨ ਪਹਿਲਾਂ ਹੀ ਗੰਭੀਰ ਹਾਲਤ ਵਿਚ ਜਲੰਧਰ ਤੋਂ ਰੈਫਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਪਿੰਡ ਬਡਿਆਲ ਦੀ 62 ਸਾਲਾ ਔਰਤ ਨੇ ਲੁਧਿਆਣੇ 'ਚ ਦਮ ਤੋੜ ਦਿੱਤਾ ਜਦਕਿ ਲੁਧਿਆਣੇ ਵਿਚ 17 ਸਾਲਾ ਵਿਅਕਤੀ ਦੀ ਜਾਨ ਚਲੇ ਗਈ।

ਪੰਜਾਬ ਵਿਚ ਐਤਵਾਰ ਨੂੰ 218 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਸੰਗਰੂਰ 'ਚ ਸਭ ਤੋਂ ਜ਼ਿਆਦਾ 70, ਲੁਧਿਆਣੇ ਵਿਚ 46, ਪਟਿਆਲੇ 'ਚ 30, ਜਲੰਧਰ ਵਿਚ 18, ਅੰਮ੍ਰਿਤਸਰ ਵਿਚ 13, ਨਵਾਂਸ਼ਹਿਰ ਵਿਚ 12 ਤੇ ਹੋਰਨਾਂ ਜ਼ਿਲ੍ਹਿਆਂ ਵਿਚ 29 ਕੇਸ ਆਏ। 206 ਲੋਕਾਂ ਨੂੰ ਸਿਹਤਯਾਬ ਹੋਣ ਪਿੱਛੋਂ ਛੁੱਟੀ ਦੇ ਦਿੱਤੀ ਗਈ। ਸੂਬੇ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 5601 ਹੋ ਗਈ ਹੈ ਪਰ ਸਰਗਰਮ ਕੇਸ 1939 ਹੀ ਹਨ।

ਪਿੰਡ ਸਹਿਜੜਾ ਦੇ ਇਕ ਵਿਅਕਤੀ ਦੀ ਰਿਪੋਰਟ ਕਰੋਨਾ ਪਾਜੀਟਿਵ ਆਉਣ ਕਰਕੇ ਉਸ ਦੇ ਸਪੰਰਕ ਵਿਚ ਆਏ ਚਾਰ ਵਿਆਕਤੀਆਂ ਨੂੰ ਕੀਤਾ ਇਕਾਤਵਾਂਸ ।

ਮਹਿਲ ਕਲਾਂ ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ ) - ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਿਸਨ ਫਤਹਿ ਮੁਹਿੰਮ ਤਹਿਤ ਡਾਕਟਰ ਗੁਰਵਿੰਦਰਵੀਰ ਸਿੰਘ ਸਿਵਲ ਸਰਜਨ ਬਰਨਾਲਾ ਅਤੇ ਕਮਿਊਨਿਟੀ ਸੈਂਟਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਹਰਜਿੰਦਰ ਸਿੰਘ ਆਡਲੂ ਦੀ ਅਗਵਾਈ ਹੇਠ ਸੀ ਐੱਚ ਸੀ ਹਸਪਤਾਲ ਮਹਿਲ ਕਲਾਂ ਦੇ ਅਧੀਨ ਆਉਦੇ ਪਿੰਡ ਸਹਿਜੜਾ ਦੇ ਵਸਨੀਕ ਰਾਜ ਸਿੰਘ 45 ਸਾਲ ਵਾਸੀ ਸਹਿਜੜਾ ਜੋ ਕਿ ਦੁਬਈ ਤੋਂ ਵਾਪਸ ਆਇਆ ਸੀ ਵਾਪਸ ਆਉਂਦੇ ਹੀ ਉਸ ਨੂੰ ਐੱਨ ਆਰ ਆਈ ਇਕਾਂਤਵਾਸ ਸੈਂਟਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਇਕਾਂਤ ਵਾਸ  ਕੀਤਾ ਗਿਆ ਸੀ ਜੋ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ  ਆਈ ਹੈ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਉਸ ਦੇ ਦੋ ਪਰਿਵਾਰਕ ਮੈਂਬਰ ਅਤੇ ਇੱਕ ਹੋਰ ਵਿਅਕਤੀ ਨੂੰ   ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਐੱਮ ਪੀ ਐੱਚ ਡਬਲਯੂ ਨੇ ਦੱਸਿਆ ਕਿ ਪਿੰਡ  ਸਹਿਜੜਾ ਵਿਖੇ ਕਰੋਨਾ ਪਾਜ਼ਿਟਿਵ ਆਏ ਵਿਅਕਤੀਆਂ ਦੇ ਸੰਪਰਕ ਵਿੱਚ ਕੁੱਲ ਚਾਰ ਵਿਅਕਤੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਪਿੰਡ ਸਹਿਜੜਾ ਦੇ ਤਿੰਨ ਵਿਅਕਤੀ ਤੇ ਇੱਕ ਵਿਅਕਤੀ  ਪਿੰਡ ਸੇਖਾਂ ਨਾਲ ਸੰਬੰਧਿਤ ਹੈ ਅਤੇ ਪਿੰਡ ਸਹਿਜੜਾ ਦੇ ਤਿੰਨ ਵਿਅਕਤੀਆਂ ਨੂੰ ਸੈਂਪਲਾਂ ਲਈ ਸੀ ਐੱਚ ਸੀ ਹਸਪਤਾਲ ਮਹਿਲ ਕਲਾਂ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਦੀ ਟੀਮ ਕਰੋਨਾ ਪਾਜ਼ੀਟਿਵ  ਆਏ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਪਤਾ ਲਗਾ ਰਹੀ ਹੈ ਇਸ ਮੌਕੇ  ਸੀ ਐਚ ਓ ਪ੍ਰੀਤੀ ਬਾਲਾ, ਕੁਲਦੀਪ ਸਿੰਘ ਐੱਮ ਪੀ ਐੱਚ ਡਬਲਯੂ (ਅੈਮ),, ਆਸ਼ਾ ਵਰਕਰ ਵੀਰਪਾਲ ਕੌਰ ਅਤੇ ਹਰਬੰਸ ਕੌਰ ਹਾਜ਼ਰ ਸਨ।

29 ਦੇ ਬਰਨਾਲਾ ਧਰਨੇ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ-.ਬੀਬੀ ਘਨੌਰੀ 

ਬੀਬੀ ਘਨੌਰੀ ਨੇ ਸਰਪੰਚ ਤੋਤੀ ਤੇ ਕੀਤੇ ਝੂਠੇ ਪਰਚੇ ਕਰਨ ਦੀ ਕੀਤੀ ਨਿਖੇਧੀ ।                                                                                       

ਮਹਿਲ ਕਲਾਂ / ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ) -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਾਈਕਮਾਨ ਦੇ ਸੱਦੇ ਉੱਪਰ  ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਕਿਸਾਨ ਵਿਰੋਧੀ ਤਿੰਨ ਆਰਡੀਨੈੱਸ ਦੇ ਖਿਲਾਫ 29 ਜੂਨ ਨੂੰ ਰਾਜ ਭਰ ਦੇ ਜ਼ਿਲ੍ਹਾ ਹੈੱਡਕੁਆਟਰ ਤੇ ਧਰਨੇ ਦੇਣ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ 29 ਜੂਨ ਨੂੰ ਜ਼ਿਲ੍ਹਾ ਬਰਨਾਲਾ ਦੇ ਹੈੱਡ ਕੁਅਾਟਰ ਤੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਧਰਨੇ ਵਿੱਚ ਹਲਕੇ ਵਿੱਚੋਂ ਪਾਰਟੀ ਵਰਕਰ ਅਤੇ ਆਗੂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਹ ਵਿਚਾਰ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਵਿੱਚ ਕਾਂਗਰਸ ਦੀਆਂ ਸਰਕਾਰਾਂ ਸਮੇਂ ਹੀ ਪਿੰਡਾਂ ਅਤੇ ਸ਼ਹਿਰਾਂ ਦਾ ਵੱਡੀ ਪੱਧਰ ਤੇ ਵਿਕਾਸ ਹੋਇਆ ਅਕਾਲੀ ਭਾਜਪਾ ਸਰਕਾਰਾਂ ਨੇ ਕਦੇ ਵੀ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਕੋਈ ਸਾਰ ਨਹੀ ਲਈ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਲਾਗੂ ਕਰਕੇ ਕਿਸਾਨ ਵਿਰੋਧੀ ਲਏ ਜਾ ਰਹੇ ਫ਼ੈਸਲਿਆਂ ਖਿਲਾਫ ਬੋਲਣ ਦੀ ਬਜਾਏ ਬਾਦਲਾਂ ਨੇ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ, ਕਿਉਂਕਿ ਬਾਦਲਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਬਜਾਏ ਕੇਂਦਰੀ ਵਜ਼ਾਰਤ ਦੀ ਕੁਰਸੀ ਵੱਧ ਪਿਆਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸੱਚ ਮੁੱਚ ਹੀ ਕਿਸਾਨ ਹਿਤੈਸ਼ੀ ਅਖਵਾਉਂਦੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਵਿੱਚ ਆਪਣੇ ਭਾਈਵਾਲਾ ਦੀ ਸਰਕਾਰ ਤੋਂ ਆਪਣੀ ਨੂੰਹ ਦਾ ਅਸਤੀਫਾ ਦਿਵਾ ਕੇ ਸਰਕਾਰ ਤੋਂ ਬਾਹਰ ਆ ਕੇ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਇੱਕ ਕਿਸਾਨ ਹਿਤੈਸੀ ਹੈ, ਜਿਸ ਨੇ ਸੱਤਾ ਸੰਭਾਲਦਿਆਂ ਹੀ ਕਿਸਾਨਾਂ ਸਿਰ ਚੜ੍ਹਿਆ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਕੇ ਕਿਸਾਨਾਂ ਨਾਲ ਖੜ੍ਹਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ  ਕਰਕੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਵਰਗ ਦੇ ਲੋਕਾਂ ਉੱਪਰ ਵਾਧੂ ਬੋਝ ਪਾ ਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਛੇਤੀ ਹੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਕਾਸ ਕਾਰਜਾਂ ਲਈ 25 ਕਰੋੜ ਦੀ ਰਾਸ਼ੀ ਮਨਜ਼ੂਰ ਕਰਕੇ ਭੇਜੀ ਜਾ ਰਹੀ ਹੈ, ਜਿਸ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤਾਂ ਨੂੰ ਗਰਾਂਟਾਂ ਦੇ ਰੂਪ ਵਿੱਚ ਵੰਡ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ । ਉਨ੍ਹਾਂ ਇਸ ਮੌਕੇ ਸਰਪੰਚ ਬਲੌਰ ਸਿੰਘ ਤੋਤੀ ਤੇ ਦਰਜ ਕੀਤੇ ਪਰਚੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਲੋਕਾਂ ਵੱਲੋਂ ਸਰਪੰਚ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਹਾਜ਼ਮ ਨਹੀਂ ਹੋ ਰਹੇ ਜਿਸ ਕਰਕੇ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ।  ਉਨ੍ਹਾਂ ਇਸ ਮੌਕੇ ਹਲਕੇ ਦੇ ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਹੈੱਡਕੁਆਟਰ ਬਰਨਾਲਾ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਕਾਂਗਰਸ ਦੀ ਪ੍ਰਧਾਨ ਤੇਜਪਾਲ ਸੱਦੋਵਾਲ , ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੋਲਾ ,ਪੰਚ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ , ਰਜਿੰਦਰ ਸਿੰਘ ਰਾਜੂ ਠੀਕਰੀਵਾਲ, ਬਲਵੰਤ ਸ਼ਰਮਾ ਹਮੀਦੀ, ਜਸਵਿੰਦਰ ਸਿੰਘ ਜੱਸੀ ਠੁੱਲੀਵਾਲ, ਨੰਬਰਦਾਰ ਮਨਜਿੰਦਰ ਸਿੰਘ ਬਿੱਟੂ ਮਨਾਲ, ਚਰੰਜੀ ਲਾਲ ਮਾਂਗੇਵਾਲ, ਗੁਰਜੀਤ ਸਿੰਘ ਠੁੱਲੀਵਾਲ, ਬਲਾਕ ਸੰਮਤੀ ਮੈਂਬਰਾਂ ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਜੋਰਾ ਸਿੰਘ ਠੁੱਲੀਵਾਲ, ਯੂਥ ਆਗੂ ਰਾਜਬੀਰ ਸਿੰਘ ਰਾਣੂ ਆਦਿ ਵੀ ਹਾਜ਼ਰ ਸਨ।

ਕਸਬਾ ਮਹਿਲ ਕਲਾਂ ਵਿਖੇ ਆਵਾਜਾਈ ਠੱਪ ਕਰਕੇ ਧਰਨਾ ਦੇ ਕੇ ਮੋਦੀ ਤੇ ਬਾਦਲ ਦੇ ਪੁਤਲੇ ਸਾੜੇ ਜਾਣਗੇ ਧਰਨੇ ਤੇ 

ਪੁਤਲੇ ਸਾੜਣ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰਾਂ ਮੁਕੰਮਲ- ਵਿਧਾਇਕ ਪੰਡੋਰੀ   

 ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਆਮ ਆਦਮੀ ਪਾਰਟੀ ਵੱਲੋਂ ਸੂਬਾ ਕਮੇਟੀ ਦੇ ਸੱਦੇ ਉਪਰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾੲੀ ਹੇਠ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਹਲਕਾ ਪੱਧਰ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਤਿੰਨ ਆਰਡੀਨੈੱਸ ਬਾਦਲਾਂ ਵੱਲੋਂ ਕੇਂਦਰ ਦੇ ਆਰਡੀਨੈਂਸਾਂ ਦੀ ਹਮਾਇਤ ਕਰਨ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਵਾਧੇ ਦੇ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੱਜ 29 ਜੂਨ ਸੋਮਵਾਰ ਨੂੰ ਬੱਸ ਸਟੈਂਡ ਮਹਿਲ ਕਲਾਂ ਵਿਖੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਟਰੈਫ਼ਿਕ ਆਵਾਜਾਈ ਬੰਦ ਕਰਕੇ ਧਰਨਾ ਦੇ ਕੇ ਮੋਦੀ ਤੇ ਬਾਦਲ ਦੇ ਪੁਤਲੇ ਸਾੜੇ ਜਾਣਗੇ ਇਸ ਸਬੰਧੀ ਸਾਰੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਦਿੱਤੀ । ਉਨ੍ਹਾਂ ਕਿਹਾ ਕਿ ਸਰਬ ਪਾਰਟੀ ਦੀ ਬੁਲਾਈ ਗਈ ਮੀਟਿੰਗ ਦੌਰਾਨ ਸਾਰੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਜਾ ਰਹੇ ਆਰਡੀਨੈਂਸਾਂ ਦਾ ਡੱਟ ਕੇ ਵਿਰੋਧ ਕੀਤਾ ਪਰ ਬਾਦਲਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦੀ ਬਜਾਏ ਕੇਂਦਰ ਦੀ ਮੋਦੀ ਸਰਕਾਰ ਦੇ ਆਰਡੀਨੈਂਸਾਂ ਦੀ ਹਮਾਇਤ ਕਰਕੇ ਆਪਣੀ ਕੇਂਦਰ ਦੀ ਵਜ਼ਾਰਤ ਵਿੱਚ ਕੋਸੀ ਬਚਾਉਣ ਤੇ ਤੁਲੇ ਹੋਏ ਹਨ।  ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਪਾਰਲੀਮੈਂਟ ਅਤੇ ਰਾਜ ਸਭਾ ਵਿੱਚ ਕੇਂਦਰ ਦੇ ਆਰਡੀਨੈਂਸਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਪਰ ਪਾਰਲੀਮੈਂਟ ਅਤੇ ਰਾਜ ਸਭਾ ਤੋਂ ਬਾਹਰ ਆ ਕੇ ਕਿਸਾਨਾਂ ਦੇ ਹਿਤਾਂ ਲਈ ਕੁਰਬਾਨੀ ਦੇਣ ਦੇ ਬਿਆਨ ਦੇ ਕੇ ਸਿੱਧੇ ਤੌਰ ਤੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਉੱਪਰ 29 ਜੂਨ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਦੇ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹਲਕਾ ਪੱਧਰ ਤੇ ਪੁਤਲੇ ਸਾੜਨ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਵਿਧਾਨ ਸਭਾ ਮਹਿਲ ਕਲਾਂ ਦੇ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਬੱਸ ਸਟੈਂਡ ਕਸਬਾ ਮਹਿਲ ਕਲਾਂ ਵਿਖੇ ਆਵਾਜਾਈ ਠੱਪ ਕਰਕੇ ਧਰਨਾ ਦੇ ਕੇ ਮੋਦੀ ਤੇ ਬਾਦਲ ਦੇ ਪੁਤਲੇ ਸਾੜੇ ਜਾਣਗੇ।  ਉਨ੍ਹਾਂ ਸਮੂਹ ਪਾਰਟੀ ਵਰਕਰਾਂ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਧਰਨੇ ਵਿੱਚ ਵੱਧ ਚੜ ਕੇ ਵਿਭਾਗ ਲੈਣ ਦੀ ਅਪੀਲ ਕੀਤੀ ਇਸ ਮੌਕੇ ਸੀਨੀਅਰ ਆਗੂ ਹਾਕਮ ਸਿੰਘ ਧਾਲੀਵਾਲ ਗੁਰ,ਜੀਤ ਸਿੰਘ ਸਹਿਜੜਾ ਪੀ ਏ ਬਿੰਦਰ ਸਿੰਘ ਖ਼ਾਲਸਾ ਸੁਖਵਿੰਦਰ ਦਾਸ ਕੁਰੜ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਦੀਪ ਸਿੰਘ ਦੀਵਾਨਾ, ਬਲਾਕ ਪ੍ਰਧਾਨ ਮਨਜੀਤ ਸਿੰਘ ਸਹਿਜੜਾ ਆਦਿ ਵੀ ਹਾਜ਼ਰ ਸਨ।

ਸਰਪੰਚ ਬਲੌਰ ਸਿੰਘ ਅਤੇ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਕੀਤਾ ਪਰਚਾ ਅਤਿ ਨਿੰਦਣਯੋਗ । ਗਿਆਨੀ ਨਿਰਭੈ ਸਿੰਘ ਛੀਨੀਵਾਲ 

ਮਹਿਲ ਕਲਾਂ /ਬਰਨਾਲਾ-ਜੂਨ 2020 (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਮਹਿਲ ਕਲਾਂ ਵਿਖੇ ਸਰਪੰਚ ਬਲੌਰ ਸਿੰਘ ਅਤੇ ਮੁਲਾਜਮਾਂ ਤੇ 306  ਦਾ ਪਰਚਾ ਕੀਤਾ ਜੋ ਉਹ ਨਾਜਾਇਜ਼ ਹੈ। ਇਹ ਪੁਲਿਸ ਦਾ ਜ਼ਬਰ ਵਿਰੋਧੀ ਵਤੀਰਾ ਨਹੀਂ ਚੱਲਣ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਵੱਲੋਂ ਇਸ ਦੀ ਨਿਖੇਧੀ ਕੀਤੀ ਜਾਂਦੀ ਹੈ ਅਤੇ ਡਟਵੀਂ ਹਮਾਇਤ ਵੀ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਵੱਲੋਂ ਤੇਲ ਦੀਆ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ 20 ਜੁਲਾਈ ਨੂੰ ਮੰਡੀ ਕਰਨ ਤੋੜਨ ਸਬੰਧੀ ਸਾਰੇ ਕਿਸਾਨ ਟਰੈਕਟਰ ਲੈ ਕੇ ਨੈਸ਼ਨਲ ਹਾਈਵੇ ਜਾਮ ਕਰਨਗੇ।

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ

27 ਜੂਨ ਅੱਠ ਮੌਤਾਂ, 

81 ਨਵੇਂ ਪਾਜ਼ੇਟਿਵ ਕੇਸ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ 10 ਦਿਨਾਂ 'ਚ ਕੋਰੋਨਾ ਨਾਲ 47 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸ਼ਨਿਚਰਵਾਰ ਨੂੰ ਅੱਠ ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਸੰਗਰੂਰ 'ਚ ਤਿੰਨ, ਅੰਮ੍ਰਿਤਸਰ 'ਚ ਦੋ, ਜਦਕਿ ਬਠਿੰਡਾ, ਪਠਾਨਕੋਟ ਤੇ ਜਲੰਧਰ 'ਚ ਇਕ-ਇਕ ਵਿਅਕਤੀ ਦੀ ਜਾਨ ਗਈ। ਸੰਗਰੂਰ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 12 ਹੋ ਗਈ ਹੈ। ਇਨ੍ਹਾਂ 'ਚ ਮਾਲੇਰਕੋਟਲਾ ਦੀ 55 ਸਾਲਾ ਔਰਤ, 63 ਸਾਲਾ ਬਜ਼ੁਰਗ ਤੇ 48 ਸਾਲਾ ਇਕ ਹੋਰ ਵਿਅਕਤੀ ਸ਼ਾਮਲ ਹਨ। ਦੋ ਮਰੀਜ਼ਾਂ ਨੇ ਲੁਧਿਆਣੇ ਦੇ ਡੀਐੱਮਸੀ ਤੇ ਇਕ ਨੇ ਲੁਧਿਆਣੇ ਦੇ ਹੀ ਇਕ ਹੋਰ ਹਸਪਤਾਲ 'ਚ ਦਮ ਤੋੜਿਆ। ਅੰਮ੍ਰਿਤਸਰ 'ਚ ਰਈਆ ਦੀ 67 ਸਾਲਾ ਔਰਤ ਤੇ ਦਬੁਰਜੀ ਰੋਡ ਦੇ 67 ਸਾਲਾ ਬਜ਼ੁਰਗ ਦੀ ਮੌਤ ਤੋਂ ਬਾਅਦ ਜ਼ਿਲ੍ਹੇ 'ਚ ਮਰਨ ਵਾਲਿਆਂ ਦਾ ਅੰਕੜਾ ਸੂਬੇ 'ਚ ਸਭ ਤੋਂ ਜ਼ਿਆਦਾ 39 ਹੋ ਗਿਆ ਹੈ। ਬਠਿੰਡੇ 'ਚ 50 ਸਾਲਾ ਵਿਅਕਤੀ ਤੇ ਜਲੰਧਰ 'ਚ 66 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਸੂਬੇ 'ਚ ਹੁਣ ਮਰਨ ਵਾਲਿਆਂ ਦੀ ਗਿਣਤੀ 130 ਹੋ ਗਈ ਹੈ। ਉੱਥੇ, ਸ਼ਨਿਚਰਵਾਰ ਨੂੰ ਸੂਬੇ 'ਚ 81 ਨਵੇਂ ਕੇਸ ਸਾਹਮਣੇ ਆਏ। ਜਲੰਧਰ 'ਚ ਸਭ ਤੋਂ ਜ਼ਿਆਦਾ 20, ਲੁਧਿਆਣੇ 'ਚ 20, ਅੰਮ੍ਰਿਤਸਰ 'ਚ 14 ਤੇ ਹੋਰ ਜ਼ਿਲ੍ਹਿਆਂ 'ਚ 27 ਕੇਸ ਸਾਹਮਣੇ ਆਏ। ਸੂਬੇ 'ਚ ਸ਼ਨਿਚਰਵਾਰ ਨੂੰ 119 ਲੋਕ ਸਿਹਤਯਾਬ ਹੋਏ। ਸੂਬੇ 'ਚ ਹੁਣ ਸਰਗਰਮ ਕੇਸ 1734 ਹੋ ਗਏ ਹਨ।  

ਜਮਹੂਰੀ ਕਿਸਾਨ ਸਭਾ ਨੇ ਕਿਸਾਨ ਵਿਰੋਧੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ,ਪੈਟਰੋਲ-ਡੀਜ਼ਲ ਕੀਮਤਾਂ 'ਚ ਵਾਧਾ ਵਾਪਸ ਲੈਣ ਦੀ ਮੰਗ

ਮਹਿਲ ਕਲਾਂ /ਬਰਨਾਲਾ -ਜੂਨ 2020  (ਗੁਰਸੇਵਕ ਸਿੰਘ ਸੋਹੀ)- ਮਹਿਲ ਕਲਾਂ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਜਥੇਬੰਦੀ ਦੇ ਸੂਬਾ ਸਕੱਤਰ ਮਾਸਟਰ ਯਸ਼ਪਾਲ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੋਂ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਜਥੇਬੰਦੀ ਦੇ ਆਗੂਆਂ ਤੇ ਇਕੱਤਰ ਹੋਏ ਕਿਸਾਨਾਂ ਵਲੋਂ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੂਬਾ ਸਕੱਤਰ ਮਾਸਟਰ ਯਸ਼ਪਾਲ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀਆਂ ਨਾਲ ਜੂਝ ਰਿਹਾ ਹੈ ਉਤੋਂ ਮੋਦੀ ਸਰਕਾਰ ਕਿਸਾਨ ਵਿਰੋਧੀ ਫ਼ੈਸਲੇ ਲੈ ਕੇ ਕਿਸਾਨੀ ਕਿੱਤੇ ਨੂੰ ਖ਼ਤਮ ਕਰ ਕੇ ਸਰਮਾਏਦਾਰੀ ਪੱਖੀ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਪੈਟਰੋਲ ਤੇ ਡੀਜ਼ਲ ਦੇ ਭਾਅ 'ਚ ਅਥਾਹ ਵਾਧਾ ਕੀਤਾ ਹੈ ਜਿਸ ਨਾਲ ਪਹਿਲਾਂ ਹੀ ਬੇਹੱਦ ਮਾੜੇ ਦੌਰ 'ਚੋਂ ਲੰਘ ਰਹੀ ਸੂਬੇ ਦੀ ਕਿਸਾਨੀ, ਆਮ ਲੋਕਾਂ ਤੇ ਬਹੁਤ ਵੱਡਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਕੇਂਦਰ ਤੇ ਰਾਜ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਦਾ ਡਟਵਾਂ ਵਿਰੋਧ ਕਰੇਗੀ ਤੇ ਕਿਸੇ ਵੀ ਹਾਲਤ 'ਚ ਕਿਸਾਨ ਵਿਰੋਧੀ ਫ਼ੈਸਲਿਆਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਯੂਨਿਟ ਮਹਿਲ ਕਲਾਂ ਦੇ ਪ੍ਰਧਾਨ ਬਲਦੇਵ ਸਿੰਘ ਔਜਲਾ ਨੇ ਕੇਂਦਰ ਤੇ ਰਾਜ ਸਰਕਾਰ ਪਾਸੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲੈਣ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅੱਗੇ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹਰਬੰਸ ਸਿੰਘ ਬੈਨੀਪਾਲ, ਗੁਲਜਾਰ ਸਿੰਘ, ਚੰਦ ਸਿੰਘ ਫ਼ੌਜੀ, ਗੁਰਮੇਲ ਸਿੰਘ ਫੌਜੀ, ਗੁਰਚਰਨ ਸਿੰਘ , ਮਾਸਟਰ ਬਿਕਰ ਸਿੰਘ, ਲੱਖਾ ਸਿੰਘ, ਚਮਕੌਰ ਸਿੰਘ, ਮੁਖਤਿਆਰ ਸਿੰਘ , ਬੰਤ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ।

ਪਿੰਡ ਵਜੀਦਕੇ ਕਲਾਂ 'ਚ ਨਸ਼ਾਂ ਵਿਰੋਧੀ ਜਾਗਰੁਕਤਾ ਕੈਂਪ ਲਗਾਇਆ

ਚੰਗੇ ਇਲਾਜ਼ ਤੇ ਚੰਗੀ ਸੰਗਤ ਨਾਲ ਨਸ਼ਿਆਂ ਦਾ ਇਲਾਜ਼ ਸੰਭਵ ਹੈ।

ਮਹਿਲ ਕਲਾਂ / ਬਰਨਾਲਾ -ਜੂਨ 2020 -(ਗੁਰਸੇਵਕ ਸਿੰਘ ਸੋਹੀ)- ਸਿਵਲ ਸਰਜਨ ਬਰਨਾਲਾ ਡਾ.ਗੁਰਬਿੰਦਰਬੀਰ ਸਿੰਘ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ.ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ  ਕਰਵਾਏ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ-ਕਾਨੂੰਨੀ ਨਸ਼ਾਂ ਤਸਕਰੀ ਰਾਜ ਪੱਧਰੀ ਪ੍ਰੋਗਰਾਮ ਨੂੰ ਸਮਰਪਿਤ ਪਿੰਡ ਵਜੀਦਕੇ ਕਲਾਂ ਨਸ਼ਾਂ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਸੁਖਮਿੰਦਰ ਸਿੰਘ ਛੀਨੀਵਾਲ ਤੇ ਸੁਖਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ  ਕਿਹਾ ਕਿ ਨਸ਼ੇ ਮਨੁੱਖ ਨੂੰ ਸਰੀਰਕ ਤੇ ਆਰਥਿਕ ਪੱਖੋਂ ਖੋਖਲਾ ਕਰ ਦਿੰਦੇ ਹਨ। ਨਸ਼ਿਆਂ ਦੀ ਲਪੇਟ 'ਚ ਆਇਆ ਮਨੁੱਖ ਸਮਾਜ ਨਾਲੋਂ ਟੁੱਟ ਜਾਂਦਾ ਹੈ। ਉਨਾਂ ਕਿਹਾ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ,ਚੰਗੇ ਇਲਾਜ਼ ਤੇ ਚੰਗੀ ਸੰਗਤ ਨਾਲ ਇਸ ਦਾ ਇਲਾਜ਼ ਸੰਭਵ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੰਦਰੁਸਤ ਤੇ ਨਿਰੋਗ ਜਿੰਦਗੀ ਜਿਉਣ ਲਈ ਨਸ਼ਿਆਂ ਤੋਂ ਦੂਰ ਰਿਹਾ ਜਾਵੇ। ਜੇਕਰ ਕੋਈ ਵਿਆਕਤੀ ਨਸ਼ਿਆਂ ਦੀ ਦਲਦਲ 'ਚ ਫਸਿਆ ਹੈ ਤਾਂ ਉਸ ਨੂੰ ਇਲਾਜ਼ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਆਸ਼ਾ ਵਰਕਰ ਕਰਮਜੀਤ ਕੌਰ ਤੇ ਮੋਨਿਕਾ ਰਾਣੀ ਹਾਜਰ ਸਨ।

ਪੰਜਾਬ ਭਾਜਪਾ ਵੱਲੋਂ ਜਨ ਸੰਵਾਦ ਰੈਲੀ ਨੂੰ ਸਫ਼ਲ ਬਣਾਉਣ ਲਈ ਸੋਸਲ ਮੀਡੀਏ ਤੇ ਕੀਤਾ ਲਾਇਵ ਟੈਲੀਕਾਸਟ

ਮਹਿਲ ਕਲਾਂ /ਬਰਨਾਲਾ- ਜੂਨ  2020 -(ਗੁਰਸੇਵਕ ਸਿੰਘ ਸੋਹੀ)-ਅੱਜ ਇਤਿਹਾਸਕ ਪਿੰਡ ਠੀਕਰੀਵਾਲ ਵਿਖੇ ਪੰਜਾਬ ਭਾਜਪਾ ਵਲੋਂ ਕੀਤੀ ਗਈ ਜਨ ਸੰਵਾਦ ਰੈਲੀ ਨੂੰ ਸਫ਼ਲ ਬਣਾਉਣ ਬਣਾਉਣ ਲਈ ਸੋਸਲ ਮੀਡੀਏ ਰਾਹੀਂ  ਸੀਨੀਅਰ ਭਾਜਪਾ ਆਗੂ ਜਸਪ੍ਰੀਤ ਹੈਪੀ ਠੀਕਰੀਵਾਲ ਦੀ ਅਗਵਾਈ ਵਿੱਚ ਸਮਾਰਟ ਸਕਰੀਨ ਲਾ ਕੇ ਲਾਈਵ ਟੈਲੀਕਾਸਟ  ਕੀਤਾ ਗਿਆ ਜਿਸ ਵਿੱਚ ਆਮ ਲੋਕਾਂ ਤੇ ਵਰਕਰਾਂ ਨੇ ਵੱਡੀ ਗਿਣਤੀ ਚ' ਭਾਗ।ਲਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਸਟੇਟ ਕਮੇਟੀ  ਮੈਂਬਰ ਦਰਸ਼ਨ ਸਿੰਘ ਨੈਣੇਵਾਲ ਨੇ ਸਮੂਲੀਅਤ ਕਰਨ ਉਪਰੰਤ ਲਾਇਵ ਸਮਾਗਮ ਤੋਂ ਪਹਿਲਾ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਇਸ ਰੈਲੀ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਅਤੇ ਪੰਜਾਬ ਦੇ ਇੰਚਾਰਜ ਸ੍ਰੀ ਪ੍ਰਭਾਤ ਝਾਅ , ਮੁੱਖ ਬੁਲਾਰੇ ਵਜੋਂ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਕੁਮਾਰ ਤੌਮਰ ਨੇ ਸੰਬੋਧਨ ਕੀਤਾ। ਇਸ‌ ਮੌਕੇ  ਬੁਲਾਰਿਆਂ ਨੇ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਬਣਾਏ ਗਏ ਨਵੇਂ ਕਾਨੂੰਨਾਂ ਤੇ ਜ਼ੋਰ ਦੇ ਕੇ ਕਿਹਾ ਕਿ ਐੱਮ‌ ਐੱਸ ਪੀ ਰੇਟ ਕਿਸੇ ਵੀ ਕੀਮਤ ਤੇ ਖਤਮ ਨਹੀਂ ਕੀਤਾ ਜਾਵੇਗਾ।ਇਸ‌ ਮੌਕੇ ਸਾਬਕਾ ਮੰਡਲ ਪ੍ਰਧਾਨ ਤਰਸੇਮ ਸਿੰਘ, ਸਾਬਕਾ ਜਰਨਲ ਸਕੱਤਰ ਬਲਵੀਰ ਸਿੰਘ ਔਲਖ ,ਕਲੱਬ ਪ੍ਰਧਾਨ ਜਤਿੰਦਰਪਾਲ ਸਿੰਘ ਔਲਖ,ਲਖਵੀਰ ਸਿੰਘ, ਆਕਾਸ਼ਦੀਪ ਸਿੰਘ,ਤੇਜਿੰਦਰ ਸਿੰਘ ਮਾਨ ਆਦਿ ਵਰਕਰ ਹਾਜ਼ਰ ਸਨ।