You are here

ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ਉੱਪਰ ਪਾਰਟੀ ਵਰਕਰਾਂ ਤੇ ਆਗੂਆਂ ਨੇ ਵੱਖ ਵੱਖ ਮੰਗਾਂ  ਨੂੰ ਲੈ ਕੇ ਹੱਥਾਂ ਵਿੱਚ ਤਖ਼ਤੀਆਂ ਫੜਕੇ ਪਿੰਡਾਂ ਅੰਦਰ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ 

ਮਹਿਲ ਕਲਾਂ/ ਬਰਨਾਲਾ-ਜੁਲਾਈ 2020 (ਗੁਰਸੇਵਕ ਸੋਹੀ)-  ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਐਸਜੀਪੀਸੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਅਤੇ ਨੀਲੇ ਕਾਰਡ ਕੱਟੇ ਜਾਣ ਨੂੰ ਲੈ ਕੇ ਪਿੰਡ ਹਮੀਦੀ,ਰਾਏਸਰ, ਦੀਦਾਰਗੜ, ਧਨੇਰ, ਕਿ੍ਪਾਲ ਸਿੰਘ ਵਾਲਾ,ਬਖਤਗੜ ਸਮੇਤ ਹਲਕੇ ਦੇ ਵੱਖ ਵੱਖ ਪਿੰਡਾਂ ਚ' ਹੱਥਾਂ ਵਿੱਚ ਤਖਤੀਆਂ ਲੈ ਕੇ ਪਿੰਡ ਅੰਦਰ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਪੈਟਰੋਲ ਤੇ ਡੀਜ਼ਲ ਤੇ ਲਗਾਏ ਗਏ ਬੈਟ ਦੀਆਂ ਦਰਾਂ ਵਿੱਚ ਕਟੌਤੀ ਕਰਨ ਅਤੇ ਲੋੜਵੰਦ ਲੋਕਾਂ ਦੇ ਕੱਟੇ ਨੀਲੇ ਕਾਰਡਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਇਸ ਮੌਕੇ ਸਰਕਲ ਗਹਿਲ ਦੇ ਪ੍ਰਧਾਨ ਬਚਿੱਤਰ ਸਿੰਘ ਰਾਏਸਰ,ਸੀਨੀਅਰ ਅਕਾਲੀ ਆਗੂ ਮਾ ਹਰਬੰਸ ਸਿੰਘ ਸੇਰਪੁਰ, ਜਸਵਿੰਦਰ ਸਿੰਘ ਦੀਦਾਰਗੜ,  ਸਾਬਕਾ ਸਰਪੰਚ ਦਰਸ਼ਨ ਸਿੰਘ ਰਾਣੂ , ਸਾਬਕਾ ਸਰਪੰਚ ਨਾਥ ਸਿੰਘ ਹਮੀਦੀ, ਰਿੰਕਾ ਕੁਤਬਾ ਬਾਹਮਣੀਆਂ,  ਤਰਨਜੀਤ ਸਿੰਘ ਦੁੱਗਲ, ਬਲਵੰਤ ਸਿੰਘ ਛੀਨੀਵਾਲ, ਸਰਕਲ ਪ੍ਰਧਾਨ ਗੁਰਦੀਪ ਸਿੰਘ ਛਾਪਾ,ਗੁਰਸੇਵਕ ਸਿੰਘ ਗਾਗੇਵਾਲ, ਬਲਜਿੰਦਰ ਸਿੰਘ ਬਿੱਟੂ ਧਨੇਰ, ਸੇਵਕ ਸਿੰਘ ਕਲਾਲ ਮਾਜਰਾ, ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਗੁਟਕੇ ਦੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਤਾਂ ਕਰਨੇ ਕੀ ਸੀ, ਸਗੋਂ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਪਛੜੇ ਵਰਗਾਂ ਨੂੰ ਦਿੱਤੀਆਂ ਸਹੂਲਤਾਂ ਖਤਮ ਕਰਕੇ ਲੋਕਾਂ ਨੂੰ ਸਹੂਲਤਾਂ ਤੋਂ ਵਾਂਝੇ ਕੀਤਾ । ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਗਰੀਬ ਲੋੜਵੰਦਾਂ ਦੀ ਭਲਾਈ ਲਈ ਬਣਾਏ ਨੀਲੇ ਕਾਰਡਾਂ ਨੂੰ ਪੜਤਾਲ ਕਰਾਉਣ ਦੀ ਆੜ ਹੇਠ ਨੀਲੇ ਕਾਰਡ ਕੱਟ ਕੇ ਗਰੀਬ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਖ਼ਤਮ ਕੀਤੀਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਕ ਉਡਾਉਣ ਦੌਰਾਨ ਪੰਜਾਬ ਦੇ ਲੋਕਾਂ ਲਈ ਭੇਜਿਆ ਅਨਾਜ ਖੁਰਦ ਬੁਰਦ ਕੀਤੇ ਜਾਣ ਕਰਕੇ ਉਹ ਰਾਸ਼ਨ ਗਰੀਬ ਲੋਕਾਂ ਵਿੱਚ ਨਹੀਂ ਵੰਡਿਆ ਗਿਆ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕੈਪਟਨ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ । ਜਿਸ ਕਰਕੇ ਰਾਜ ਦੇ ਲੋਕ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਨੂੰ ਯਾਦ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿੱਚ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਹਰਾ ਕੇ ਅਗਲੀ ਸਰਕਾਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ  ਹੇਠ ਬਣਾਉਣਗੇ ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਕਰਾਉਣ ਅਤੇ ਵਧੇਰੇ ਸਹੂਲਤਾਂ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ  ਨਾਜਮ ਸਿੰਘ ਹੇੜੀਕੇ ਜਗਦੇਵ ਸਿੰਘ ਸਲੇਮਪੁਰ, ਬਲਵਿੰਦਰ ਸਿੰਘ ਬਾਦਸਾਹਪੁਰ, ਪਾਲ ਸਿੰਘ ਨੰਬਰਦਾਰ, ਪਵਨ ਸਿੰਘ ,ਸੀਤਲ ਸਿੰਘ ਦੋਵੇਂ ਸਾਬਕਾ ਪੰਚ ,ਬੀਬੀ ਅਮਰਜੀਤ ਕੌਰ, ਹਰਬੰਸ ਕੌਰ, ਮਨਜੀਤ ਕੌਰ ਕਾਲਾਬੂਲਾ ,ਸਰਬਜੀਤ ਸਿੰਘ ਸੰਭੂ, ਡਾ ਹਰਨੇਕ ਸਿੰਘ ਪੰਡੋਰੀ, ਸੰਦੀਪ ਕੁਮਾਰ ਰਿੰਕੂ ਆਦਿ  ਹਾਜਰ ਸਨ