You are here

ਪੰਜਾਬ

ਸਬ ਸੈਂਟਰ ਦੀਵਾਨਾ ਵਿਖੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। 

ਮਹਿਲ ਕਲਾਂ/ਬਰਨਾਲਾ- ਜੂਨ (ਗੁਰਸੇਵਕ ਸਿੰਘ ਸੋਹੀ)-ਸਿਹਤ ਮੰਤਰੀ ਪੰਜਾਬ ਜੀ ਦੇ ਹੁਕਮਾਂ ਮੁਤਾਬਿਕ ਸਿਹਤ ਵਿਭਾਗ ਦੇ ਡਾ.ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਹਰਜਿੰਦਰ ਸਿੰਘ ਆਂਡਲੂ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਦੀਵਾਨਾਂ ਵਿਖੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ।ਇਸ ਦੌਰਾਨ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ,ਲੋਕਾਂ ਨੂੰ ਸਮਝਾਇਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਨੇ ਜਕੜ ਕੇ ਰੱਖ ਦਿੱਤਾ ਹੈ ਤੇ ਸਾਨੂੰ ਸਿਰਫ ਸਰੀਰਕ ਤੌਰ ਤੇ ਹੀ ਨਹੀਂ ਸਗੋਂ ਸਮਾਜਿਕ,ਆਰਥਿਕ ਅਤੇ ਮਾਨਸਿਕ ਤੌਰ ਤੇ ਵੀ ਬਰਬਾਦ ਕਰਕੇ ਰੱਖ ਦਿੰਦਾ ਹੈ,ਵੱਖ-ਵੱਖ ਨਸ਼ਿਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ।ਜਿਵੇਂ ਕਿ ਤੰਬਾਕੂ ਖਾਣ ਨਾਲ ਮੂੰਹ ਦਾ ਕੈਂਸਰ,ਬੀੜੀ,ਸਿਗਰੇਟ ਪੀਣ ਨਾਲ ਫੇਫੜਿਆਂ ਦਾ ਕੈਂਸਰ,ਸ਼ਰਾਬ ਪੀਣ ਨਾਲ ਲੀਵਰ ਦਾ ਕੈਂਸਰ ਦੇ ਨਸ਼ੇ ਵਾਲੇ ਟੀਕੇ ਲਗਾ ਕੇ ਦੂਸ਼ਿਤ ਸੂਈਆਂ ਨਾਲ ਏਡਜ਼ ਤੇ ਹੈਪੇਟਾਈਟਸ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ।ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਕੰਟਰੋਲ ਕਰਨ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਿ ਓਟ ਕਲੀਨਿਕ ਬਾਰੇ ਵਿਸਥਾਰ ਨਾਲ ਸਮਝਾਇਆ ਜੇਕਰ ਕੋਈ ਵਿਅਕਤੀ ਨਸ਼ੇ ਦੀ ਸਪਲਾਈ ਕਰਦਾ ਹੈ ਤਾਂ ਉਸ ਦੀ ਤੁਰੰਤ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਇਸ ਨਸ਼ਿਆਂ ਦੇ ਜਾਲ ਵਿੱਚੋਂ ਬਾਹਰ ਆ ਕੇ ਆਪਣਾ ਵਧੀਆ ਭਵਿੱਖ ਸਿਰਜ ਸਕੇ।ਇਸ ਸਮੇਂ ਅਮਨਦੀਪ ਕੌਰ ਸੀ,ਐਚ,ਓ ਰਾਜਿੰਦਰ ਸਿੰਘ ਸਿਹਤ ਕਰਮਚਾਰੀ,ਆਸ਼ਾ ਵਰਕਰਾਂ ਤੇ ਪਿੰਡ ਦੇ ਹੋਰ ਪੱਤਵੰਤੇ ਸੱਜਣ ਮੌਜੂਦ ਸਨ।

ਪੀ,ਐਚ,ਸੀ ਗਹਿਲ ਵਿਖੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ। 

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਸਿਹਤ ਮੰਤਰੀ ਪੰਜਾਬ ਜੀ ਦੇ ਹੁਕਮਾਂ ਮੁਤਾਬਿਕ ਸਿਹਤ ਵਿਭਾਗ ਦੇ ਡਾ.ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਨਿਰਦੇਸ਼ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਹਰਜਿੰਦਰ ਸਿੰਘ ਆਂਡਲੂ ਦੀ ਯੋਗ ਅਗਵਾਈ ਹੇਠ ਪੀ,ਐੱਚ,ਸੀ ਗਹਿਲ ਵਿਖੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ।ਇਸ ਦੌਰਾਨ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਨੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਲੋਕਾਂ ਨੂੰ ਸਮਝਾਇਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕੀ ਹੈ।ਨੌਜਵਾਨਾਂ ਨੂੰ ਜਕੜ ਕੇ ਰੱਖ ਦਿੱਤਾ ਹੈ। ਨਸ਼ਾ ਸਾਨੂੰ ਸਿਰਫ ਸਰੀਰਕ ਤੌਰ ਤੇ ਹੀ ਨਹੀਂ ਸਗੋਂ ਸਮਾਜਿਕ,ਆਰਥਿਕ ਅਤੇ ਮਾਨਸਿਕ ਤੌਰ ਤੇ ਵੀ ਬਰਬਾਦ ਕਰਕੇ ਰੱਖ ਦਿੰਦਾ ਹੈ ਵੱਖ ਵੱਖ ਨਸ਼ਿਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਜਿਵੇਂ ਕਿ ਤੰਬਾਕੂ ਖਾਣ ਨਾਲ ਮੂੰਹ ਦਾ ਕੈਂਸਰ,ਬੀੜੀ ਸਿਗਰੇਟ ਪੀਣ ਨਾਲ ਫੇਫੜਿਆਂ ਦਾ ਕੈਂਸਰ,ਸ਼ਰਾਬ ਪੀਣ ਨਾਲ ਲੀਵਰ ਦਾ ਕੈਂਸਰ ਅਤੇ ਨਸ਼ੇ ਵਾਲੇ ਟੀਕੇ ਲਗਾ ਕੇ ਦੂਸ਼ਿਤ ਸੂਈਆਂ ਨਾਲ ਏਡਜ਼ ਅਤੇ ਹੈਪੇਟਾਈਟਸ ਵਰਗੀਆਂ ਭਿਆਨਕ  ਬੀਮਾਰੀਆਂ ਫੈਲ ਸਕਦੀਆਂ ਹਨ।ਪੰਜਾਬ ਸਰਕਾਰ ਵੱਲੋਂ ਵੱਲੋਂ ਨਸ਼ੇ ਨੂੰ ਕੰਟਰੋਲ ਕਰਨ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ।ਜਿਵੇਂ ਕਿ ਓਟ ਕਲੀਨਿਕ ਬਾਰੇ ਵਿਸਥਾਰ ਨਾਲ ਸਮਝਾਇਆ ਜੇਕਰ ਕੋਈ ਵਿਅਕਤੀ ਨਸ਼ੇ ਦੀ ਸਪਲਾਈ ਕਰਦਾ ਹੈ ਤਾਂ ਉਸ ਦੀ ਤੁਰੰਤ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਇਸ ਨਸ਼ੇ ਦੇ ਜਾਲ ਵਿੱਚੋਂ ਬਾਹਰ ਆ ਕੇ ਆਪਣਾ ਵਧੀਆ ਭਵਿੱਖ ਸਿਰਜ ਸਕਣ।ਇਸ ਸਮੇਂ ਡਾ.ਜਤਿੰਦਰ ਜੁਨੇਜਾ ਮੈਡੀਕਲ ਅਫ਼ਸਰ, ਡਾ.ਸੀਮਾ ਬਾਂਸਲ ਏ,ਐੱਮ,ਓ,ਰਾਜ ਸਿੰਘ ਸਿਹਤ ਕਰਮਚਾਰੀ,ਸਰਬਜੀਤ ਕੌਰ ਉਪ ਵੈਦ, ਮਨਜੀਤ ਕੌਰ,ਐੱਲ,ਐੱਚ,ਵੀ ਪਰਮਜੀਤ ਕੌਰ,ਏ,ਐਨ,ਐਮ,ਮਨਜਿੰਦਰ ਕੌਰ ਅਤੇ ਹੋਰ ਆਸ਼ਾ ਵਰਕਰਾਂ ਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

ਲੋਕ ਭਲਾਈ ਵੈਲਫੇਅਰ ਸੁਸਾਇਟੀ ਨੇ ਨਸ਼ਾ ਵਿਰੋਧੀ ਦਿਵਸ ਮਨਾਇਆ

ਨਸ਼ਾ ਸਮਾਜ ਨੂੰ ਖੋਖਲਾ ਕਰਦਾ ਹੈ, ਐਸ ਐੱਚ, ਓ ਜਸਵਿੰਦਰ ਕੌਰ 

ਮਹਿਲ ਕਲਾਂ /ਬਰਨਾਲਾ - ਜੂਨ 2020 -(ਗੁਰਸੇਵਕ ਸਿੰਘ ਸੋਹੀ) - ਅੱਜ ਲੋਕ ਭਲਾਈ ਵੈਲਫੇਅਰ ਸੁਸਾਇਟੀ (ਰਜਿ) ਮਹਿਲ ਕਲਾਂ ਵੱਲੋਂ "ਅੰਤਰਰਾਸ਼ਟਰੀ ਨਸ਼ਾ ਵਿਰੋਧੀ"  ਦਿਵਸ ਮਨਾਇਆ ਗਿਆ। ਇਸ ਵੇਲ਼ੇ ਬਲਾਕ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੀ ਟੀਮ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਵੇਲ਼ੇ ਥਾਣਾ ਮਹਿਲ ਕਲਾਂ ਦੀ ਐਸ, ਐੱਚ, ਓ ਜਸਵਿੰਦਰ ਕੌਰ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਨੂੰ ਖੋਖਲਾ ਕਰਦਾ ਹੈ, ਸਮਾਜ ਵਿੱਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਚਿੰਤਾਜਨਕ ਦੱਸਿਆ ਅਤੇ ਉਹਨਾਂ ਕਿਹਾ ਪ੍ਰਸਾਸ਼ਨ ਵਲੋਂ ਲਗਾਤਾਰ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ । ਜਿਸ ਵਿੱਚ ਪ੍ਰਸਾਸ਼ਨ ਨੂੰ ਸ਼ਬਹੁਤ ਵੱਡੀ ਸਫਲਤਾ ਵੀ ਮਿਲ ਰਹੀ ਹੈ। ਸੁਸਾਇਟੀ ਪ੍ਰਧਾਨ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਅੱਜ ਸਾਨੂੰ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਸੁਚੇਤ ਕਰਨ ਦੀ ਜਰੂਰਤ ਹੈ ਅੱਜ ਸਮੇਂ ਦੀ ਜਰੂਰਤ ਹੈ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤੀ ਜਾਵੇ ਤਾਂ ਜੋ ਇੱਕ ਵਧੀਆਂ ਨਰੋਏ ਸਮਾਜ ਨੂੰ ਸਥਾਪਿਤ ਕੀਤਾ ਜਾ ਸਕੇ,  ਇਸ ਲਈ ਅੱਜ ਸਾਨੂੰ ਨਸਾ ਵੇਚਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ। ਜੇਕਰ ਕੋਈ ਇਹੋ ਜਿਹਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ। ਇਸ ਮੌਕੇ ਤੇ ਡਾ ਗੁਰਪ੍ਰੀਤ ਸਿੰਘ ਨਾਹਰ ਸਿੰਘ ਮਹਿਲ ਕਲਾਂ, ਡਾ ਸਹਿਜਾਦ ਚੌਧਰੀ, ਸੋਨਾ ਸੰਘੇੜਾ,ਤੇਜਾ ਸਿੰਘ ਗੁੰਮਟੀ, ਜਸਮਨ ਪਾਲ, ਹਰਜੀਤ ਹੈਰੀ ਮਹਿਲ ਖੁਰਦ, ਰਣਬੀਰ ਭੀਖੀ, ਰਮਨਦੀਪ ਬੰਮਰਾ  ਹਮੀਦੀ, ਫਿਰੋਜ ਖਾਨ ਆਦਿ ਹਾਜ਼ਰ ਸਨ।

Arrest Immediately If Court Or PGI Employees Union Strike : High Court.

Chandighar(B.S SHARMA,RANA SHEIKH DAULAT) the Punjab and Haryana High Court gave strict instructions on the matter of strike or hunger strike by the new Employees Union of PGI and said that those who do so should be arrested immediately. Justice Arvind Singh Sangwan said in the judgment that the DC and SSP of Chandigarh should ensure that the directions given by the High Court in this regard are not ignored. On behalf of the PGI, a petition was filed in the High Court that the new Employees Union was preparing to go on strike or hunger strike with their demands. It is being claimed that he has also taken necessary permission from DC to go on hunger strike.The petition said that the High Court had clarified in its orders dated 27 August 2019 and then on 6 March 2020, that no work should be done by the Employees Union which disrupted the work of PGI. Time was also assured in the court on behalf of the Chandigarh administration that a police force has been deployed in DJ for the strike which will deal with any unpleasant situation as per law. The High Court had directed the administration to stop the union from interfering in hospital activities. The petition on behalf of PGI said that if the Employees Union is on strike or goes on hunger strike, it will ignore the instructions issued before the High Court. Therefore, action should be taken under contempt of court.

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਦਾ ਗਠਨ

•ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੀਆਂ ਬੀਬੀਆਂ  ਨੂੰ ਕੀਤਾ ਇਸ ਕਮੇਟੀ ਵਿੱਚ ਸ਼ਾਮਲ।

ਚੰਡੀਗੜ, ਜੂਨ 2020- (ਇਕਬਾਲ ਸਿੰਘ ਰਸੂਲਪੁਰ/ਗੁਰਕੀਰਤ ਸਿੰਘ /ਮਨਜਿੰਦਰ ਗਿੱਲ)-ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੀ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੀਆਂ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਬੀਬੀਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਬੀਬੀ ਹਰਪ੍ਰੀਤ ਕੌਰ ਮੁਖਮੈਲਪਰ, ਬੀਬੀ ਵਨਿੰਦਰ ਕੌਰ ਲੁੰਬਾ (ਦੋਵੇਂ ਸਾਬਕਾ ਵਿਧਾਇਕ), ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ•, ਬੀਬੀ ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਪਰਸਨ, ਬੀਬੀ ਗੁਰਿੰਦਰ ਕੌਰ ਭੋਲੂਵਾਲਾ (ਤਿੰਨੇ ਮੈਂਬਰ ਐਸ.ਜੀ.ਪੀ.ਸੀ), ਬੀਬੀ ਹਰਪ੍ਰੀਤ ਕੌਰ ਬਰਨਾਲਾ, ਬੀਬੀ ਰਣਜੀਤ ਕੌਰ ਦਿੱਲੀ ਮੈਂਬਰ ਡੀ.ਐਸ.ਜੀ.ਐਮ.ਸੀ, ਬੀਬੀ ਰਵਿੰਦਰ ਕੌਰ ਅਜਰਾਣਾ ਹਰਿਆਣਾ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਬੀਬੀ ਪਰਮਿੰਦਰ ਕੌਰ ਪੰਨੂ ਸਾਬਕਾ ਕੌਂਸਲਰ, ਬੀਬੀ ਰਜਿੰਦਰ ਕੌਰ ਮੀਮਸਾ ਸੰਗਰੂਰ, ਬੀਬੀ ਬਲਵੀਰ ਕੌਰ ਪ੍ਰਧਾਨ ਖਾਲਸਾ ਕਾਲਜ ਜਲੰਧਰ, ਬੀਬੀ ਵੀਨਾ ਦਾਦਾ ਪ੍ਰਿੰਸੀਪਲ ਸੈਂਟ ਸੋਲਜਰ ਕਾਲਜ ਜਲੰਧਰ, ਬੀਬੀ ਰਵਿੰਦਰ ਕੌਰ ਚੱਢਾ ਪ੍ਰਿੰਸੀਪਲ ਦਸ਼ਮੇਸ਼ ਕਾਲਜ ਮੁਕੇਰੀਆਂ, ਡਾ. ਅਮਰਜੀਤ ਕੌਰ ਕੋਟਫੱਤਾ (ਰਿਟਾ) ਡੀ.ਈ.ਓ, ਬੀਬੀ ਦਰਸ਼ਨ ਕੌਰ (ਰਿਟਾ) ਡੀ.ਪੀ.ਆਈ, ਬੀਬੀ ਰਜਿੰਦਰ ਕੌਰ ਵੀਨਾ ਮੱਕੜ ਚੰਡੀਗੜ•, ਬੀਬੀ ਅਦਵੇਤਾ ਤਿਵਾੜੀ, ਡਾ. ਹਰਲੀਨ ਕੌਰ ਜਲੰਧਰ ਅਤੇ ਬੀਬੀ ਜੈਸਮੀਨ ਕੌਰ ਸੰਧਾਵਾਲੀਆ ਉਘੇ ਪੱਤਰਕਾਰ ਦੇ ਨਾਮ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ  ਇਸਤਰੀ ਅਕਾਲੀ ਦਲ ਦੇ ਬਾਕੀ ਜਥੇਬੰਦਕ ਢਾਂਚੇ ਦੇ ਐਲਾਨ ਵੀ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।

ਪੰਜਾਬ ਰੋਡਵੇਜ਼ ਮੋਗਾ ਯੂਨੀਅਨ ਦੀ ਮਿਟਿਗ

ਮੋਗਾ, ਜੂਨ 2020 -( ਵਰਿੰਦਰ ਸਿੰਘ ਬੰਟੀ/ਸਤਪਾਲ ਸਿੰਘ ਦੇਹਰਕਾ)-

ਅੱਜ ਮਿਤੀ 25/06/2020 ਨੂੰ ਪੰਜਾਬ ਰੋਡਵੇਜ਼ ਪਨਬਸ ਸਟੇਟ ਟਰਾਂਸਪੋਰਟ ਯੂਨੀਅਨ 1/19 ਮੋਗਾ ਡੀਪੂ ਦੀ ਮੀਟਿੰਗ ਹੋਈ ਜਿਸ ਵਿਚ ਹਾਜ਼ਰ ਸਮੂਹ ਵਰਕਰਾਂ ਨੇ ਵਿਚਾਰ ਵਟਾਂਦਰਾ ਕੀਤਾ ੳਪਰੰਤ ਡਿਪੂ ਦੀ ਨਵੀਂ ਕਮੇਟੀ ਦੀ ਚੋਣ ਕੀਤੀ। ਜਿਸ ਵਿਚ ਜਸਵੀਰ ਸਿੰਘ ਲਾਡੀ ਪ੍ਰਧਾਨ, ਕੁਲਵਿੰਦਰ ਸਿੰਘ ਮੱਲ੍ਹੀ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਜਰਨਲ ਸੈਕਟਰੀ, ਰਾਜਪਾਲ ਸਿੰਘ ਰਾਜੂ ਕਾਨੂੰਨੀ ਸਲਾਹਕਾਰ, ਰਵਿੰਦਰ ਸਿੰਘ ਰਾਣਾ ਡਿੰਡਰ ਕੈਸ਼ੀਅਰ, ਬੰਟੀ ਕੜਿਆਲ ਪ੍ਰੈਸ ਸਕੱਤਰ, ਲਵਲੀ ਡਿੰਡਰ ਪ੍ਰਚਾਰ ਸਕੱਤਰ, ਜਸਵੰਤ ਸਿੰਘ ਮੁੱਖ ਸਲਾਹਕਾਰ, ਆਦਿ ਵਰਕਰਾਂ ਦੀ ਚੋਣ ਹੋਈ। ਲਾਡੀ ਪ੍ਰਧਾਨ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੰਗ ਪੱਤਰ ਦੁਆਰਾ ਮੰਗੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਨਾ ਹੀ ਤਾਂ ਸਰਕਾਰ ਸਾਨੂੰ ਸੁਪਰੀਮ ਕੋਰਟ ਦੇ ਫੈਸਲੇ ਤੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਰਹੀ ਹੈ। ਤੇ ਨਾ ਹੀ ਸਾਨੂੰ ਰੈਗੂਲਰ ਕਰਨ ਬਾਰੇ ਕੋਈ ਸਪੱਸ਼ਟੀਕਰਨ ਦੇ ਰਹੀ ਹੈ। ਉਹਨਾਂ ਕਿਹਾ ਕਿ ਇਸ ਕਰੋਨਾ ਮਹਾਂਮਾਰੀ ਵਿਚ ਸਾਡੇ ਵਰਕਰ ਕਰੋਨਾ ਯੋਧੇ ਹਨ । ਯੋਧਿਆਂ ਦੀ ਤਰ੍ਹਾਂ ਆਪਣੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਸਰਕਾਰ ਨੂੰ ਚਾਹੀਦਾ ਕਿ ਉਹ ਵੀ ਸਾਡੀਆਂ ਮੰਗਾਂ ਮੰਨੇ ।

ਬੀ ਜੇ ਪੀ ਤੋਂ ਬਿਨਾਂ ਸਾਰੀਆਂ ਪਾਰਟੀਆਂ ਵੱਲੋਂ ਕੇਂਦਰ ਦੇ ਆਰਡੀਨੈਂਸ ਕਿਸਾਨ ਵਿਰੋਧੀ ਕਰਾਰ

ਚੰਡੀਗੜ੍ਹ,ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਬੀ ਜੇ ਪੀ ਤੋਂ ਬਿਨਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਇਕ ਸੁਰ ਵਿਚ ਤਿੰਨੇ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਮੀਟਿੰਗ ਦੌਰਾਨ ਆਰਡੀਨੈਂਸ ਰੱਦ ਕਰਨ ਅਤੇ ਸਮੂਹ ਪਾਰਟੀਆਂ ਦੇ ਸਾਂਝੇ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦਾ ਮਤਾ ਪਾਸ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਮੂਹ ਪਾਰਟੀਆਂ ਦਾ ਸਾਂਝਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇਗਾ।

ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਤਾ ਪੇਸ਼ ਕੀਤਾ ਗਿਆ ਹੈ ਕਿ ਸਮੂਹ ਦਲ ਕਿਸਾਨਾਂ ਨਾਲ ਖੜ੍ਹੇ ਹਨ ਜਾਂ ਨਹੀਂ ਤਾਂ ਬੀ ਜੇ ਪੀ ਨੂੰ ਛੱਡ ਕੇ ਅਕਾਲੀ ਦਲ ਸਮੇਤ ਸਮੂਹ ਪਾਰਟੀਆਂ ਨੇ ਕਿਸਾਨਾਂ ਦੇ ਹਿਤ ਵਿਚ ਖੜ੍ਹੇ ਹੋਣ ਦੀ ਹਾਮੀ ਭਰੀ।

ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਸਟੇਟ ਖ਼ਿਲਾਫ਼ ਆਰਡੀਨੈਂਸ ਲਿਆਉਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਮੁੱਦੇ 'ਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਦੀ ਗੱਲ ਕਰਦੇ ਹਨ ਪਰ ਕਿਸਾਨ ਹਿਤ ਲਈ ਕੁਰਸੀ ਛੱਡਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਆਰਡੀਨੈਂਸ ਦੇ ਮੁੱਦੇ 'ਤੇ ਸਾਰੇ ਬਦਲ ਖੁੱਲ੍ਹੇ ਰੱਖੇ ਜਾਣਗੇ ਅਤੇ ਲੋੜ ਪਈ ਤਾਂ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਜਾ ਸਕਦਾ ਹੈ।

ਸ ਸੁਖਬੀਰ ਸਿੰਘ ਬਾਦਲ ਨੇ ਆਖਿਆ ਕੇ ਗਠਜੋੜ ਜਾਂ ਮੰਤਰੀ ਦਾ ਅਹੁਦਾ ਕਿਸਾਨਾਂ ਤੋਂ ਉੱਪਰ ਨਹੀਂ 

Image preview

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਿਤਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਗਠਜੋੜ, ਮੰਤਰੀ ਦਾ ਅਹੁਦਾ ਕਿਸਾਨਾਂ ਦੇ ਹਿਤਾਂ ਤੋਂ ਉੱਪਰ ਨਹੀਂ ਹੈ। ਉਨ੍ਹਾਂ ਬੀਜ ਘੁਟਾਲਾ, ਸ਼ਰਾਬ ਮਾਫੀਆ, ਰਾਸ਼ਨ ਘੁਟਾਲੇ ਦੇ ਮੁੱਦੇ 'ਤੇ ਵੀ ਸਰਬ ਪਾਰਟੀ ਮੀਟਿੰਗ ਬਲਾਉਣ ਦੀ ਮੰਗ ਕੀਤੀ। ਸੁਖਬੀਰ ਨੇ ਡੀਜ਼ਲ 'ਤੇ ਦਸ ਰੁਪਏ ਵੈਟ ਦੀ ਕਟੌਤੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ੍ਹ ਖ਼ਤਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿਚ ਕਟੌਤੀ ਕੀਤੀ ਜਾਂਦੀ ਹੈ ਤਾਂ ਅਕਾਲੀ ਦਲ ਹੋਰਨਾਂ ਸਹਿਯੋਗੀ ਪਾਰਟੀਆਂ ਨਾਲ ਖੜ੍ਹਾ ਹੋਵੇਗਾ।

ਕਿਸਾਨਾਂ ਨੂੰ ਚਿੰਤਾ ਦੀ ਲੋੜ ਨਹੀਂ - ਅਸ਼ਵਨੀ ਸ਼ਰਮਾ

Ashwani Sharma unanimously elected Punjab BJP chief - Republic World

ਪੰਜਾਬ ਭਾਜਪਾ ਪ੍ਰਧਾਨ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਐੱਮਐੱਸਪੀ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾ ਰਿਹਾ ਅਤੇ ਕਿਸਾਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦਲੀਲ ਦਿੱਤੀ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਸ਼ਰਮਾ ਨੇ ਕਿਹਾ ਕਿ ਸੰਘੀ ਢਾਂਚੇ ਦਾ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੇ ਕੀਤਾ ਹੈ। ਕਾਂਗਰਸ ਨੇ ਧਾਰਾ 356 ਦੀ ਦੁਰਵਰਤੋ ਕਰ ਕੇ ਸੂਬਿਆਂ ਦੀਆਂ ਸਰਕਾਰਾਂ ਤੋੜੀਆਂ ਹਨ। ਐਮਰਜੈਂਸੀ ਲਾਗੂ ਕੀਤੀ ਗਈ। ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਕਿਸਾਨਾਂ ਦੇ ਹਿਤ ਵਿਚ ਕਾਨੂੰਨ ਬਣਾਏ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਆਪ ਪ੍ਰਧਾਨ ਭਗਵੰਤ ਮਾਨ 'ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦੇ ਦੋਸ਼ ਵੀ ਲਾਏ।

ਬੁੱਧੀਜੀਵੀ ਸੋਚ ਦਾ ਪ੍ਰਤੀਕਰਮ

 ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਆਰਡੀਨੈਂਸ ਨੂੰ ਕਿਸਾਨ ਤੇ ਖੇਤ ਮਜ਼ਦੂਰ ਵਿਰੋਧੀ ਦੱਸਦਿਆਂ ਮੀਟਿੰਗ ਤੇ ਪ੍ਰਤੀਕ੍ਰਮ ਕਰਦੇ ਡਾ ਬਲਦੇਵ ਸਿੰਘ ਜੀ ਨੇ ਆਖਿਆ ਕਿ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਦੀ ਗੱਲ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਆਖਿਆ ਕੇ ਖੇਤ ਮਜ਼ਦੂਰਾਂ ਤੇ ਦਲਿਤ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ।  ਪਿਛਲੇ ਸਮੇਂ ਦੌਰਾਨ ਕੱਟੇ ਗਏ ਰਾਸ਼ਨ ਕਾਰਡ ਬਹਾਲ ਨਾ ਕਰਨ ਅਤੇ ਜ਼ਿਲਿ੍ਹਆਂ ਵਿਚ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਵੱਲੋਂ ਗ਼ਰੀਬ ਲੋਕਾਂ ਦੀ ਸੁਣਵਾਈ ਨਾ ਕਰਨ ਦਾ ਮਾਮਲਾ ਵੀ ਸਾਮਣੇ ਆ ਚੁੱਕੇ ਹਨ।ਜੇ ਅੱਜ ਦੀ ਇਕ ਹੋਰ ਗੱਲ ਕਰੀਏ ਕੇ ਪੰਜਾਬ ਵਿੱਚ ਤੇਲ ਦੀ ਕੀਮਤ ਵਿੱਚ ਵਾਧਾ ਕੋਰੋਨਾ ਵਾਇਰਸ ਤੋਂ ਬਾਦ ਲੋਕਾਂ ਲਈ ਇੱਕ ਖੌਫ ਨਾਕ ਵਾਇਰਸ ਹੋਵੇਗਾ। ਤੁਸੀਂ ਦੇਖ ਹੀ ਲਵੋ ਕਿਵੇ ਬੱਸ ਕਿਰਾਇਆ ਵਿੱਚ ਵਾਧਾ, ਮੰਡੀਆਂ ਵਿੱਚ ਮੱਕੀ ਦੀ ਫਸਲ ਦੀ ਬੇਕਦਰੀ , ਮੈਡੀਕਲ ਫੀਸਾਂ ਵਿੱਚ ਵਾਧਾ ਅਤੇ ਕੋਰੋਨਾ ਵਾਇਰਸ ਦੇ ਮੱਦੇ ਨਜਰ ਕੋਈ ਵੀ ਲਾਭਦਾਇਕ  ਸਕੀਮ ਲੋਕਾਂ ਲਈ ਨਾ ਲੈਕੇ ਆਉਣਾ ਸਭ ਲੋਕ ਮਾਰੂ ਨੀਤੀਆ ਹਨ।

ਬੁੱਧਵਾਰ ਪੰਜਾਬ 'ਚ ਕੋਰੋਨਾ ਨਾਲ ਤਿੰਨ ਮੌਤਾਂ

165 ਨਵੇਂ ਪਾਜ਼ੇਟਿਵ ਮਾਮਲੇ

ਚੰਡੀਗੜ੍ਹ,ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ ਵਿਚ ਬੁੱਧਵਾਰ ਨੂੰ ਤਿੰਨ ਹੋਰ ਲੋਕਾਂ ਦੀ ਜਾਨ ਚਲੀ ਗਈ। ਅੰਮ੍ਰਿਤਸਰ ਵਿਚ 79 ਸਾਲਾ ਬਜ਼ੁਰਗ ਵਿਅਕਤੀ, ਸੰਗਰੂਰ ਵਿਚ 63 ਸਾਲਾ ਵਿਅਕਤੀ ਅਤੇ ਲੁਧਿਆਣਾ ਵਿਚ ਭਰਤੀ ਜਲੰਧਰ ਦੇ 65 ਸਾਲਾ ਵਿਅਕਤੀ ਦੀ ਮੌਤ ਹੋ ਗਈ। ਤਿੰਨੋਂ ਸ਼ੂਗਰ, ਹਾਈਪਰਟੈਂਸ਼ਨ, ਦਿਲ ਦੀ ਤਕਲੀਫ ਅਤੇ ਸਾਹ ਲੈਣ ਵਿਚ ਤਕਲੀਫ ਵਰਗੀਆਂ ਬਿਮਾਰੀਆਂ ਤੋਂ ਪੀੜਤ ਸਨ। ਰਾਜ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 113 ਹੋ ਗਈ ਹੈ। ਅੰਮ੍ਰਿਤਸਰ ਵਿਚ ਹੁਣ ਤਕ ਸਭ ਤੋਂ ਜ਼ਿਆਦਾ 33 ਲੋਕਾਂ ਦੀ ਜਾਨ ਗਈ ਹੈ ਜਦਕਿ ਲੁਧਿਆਣਾ ਵਿਚ 18 ਅਤੇ ਜਲੰਧਰ ਵਿਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਬੁੱਧਵਾਰ ਨੂੰ ਰਾਜ ਵਿਚ 165 ਪਾਜ਼ੇਟਿਵ ਕੇਸ ਆਏ। ਕੁੱਲ ਇਨਫੈਕਟਿਡਾਂ ਦੀ ਗਿਣਤੀ 4780 ਹੋ ਗਈ ਹੈ। ਇਨ੍ਹਾਂ ਵਿਚ ਸਰਗਰਮ ਕੇਸ 1568 ਹਨ। ਬੁੱਧਵਾਰ ਨੂੰ 52 ਲੋਕ ਸਿਹਤਯਾਬ ਹੋਏ। ਜਲੰਧਰ ਵਿਚ ਸਭ ਤੋਂ ਜ਼ਿਆਦਾ 42, ਮੁਕਤਸਰ ਵਿਚ 33, ਲੁਧਿਆਣਾ ਵਿਚ 26, ਸੰਗਰੂਰ ਵਿਚ 19 ਅਤੇ ਅੰਮ੍ਰਿਤਸਰ ਵਿਚ 13 ਮਾਮਲੇ ਆਏ। ਹੋਰ ਜ਼ਿਲ੍ਹਿਆਂ ਵਿਚ 32 ਮਾਮਲੇ ਆਏ ਹਨ।  

ਪੰਜਾਬ ਵਾਸੀਓ ਖਿੱਚ ਲਵੋ ਤਿਆਰੀ

 ਪੰਜਾਬ 'ਚ ਬੱਸ ਕਿਰਾਇਆ 10 ਤੋਂ 12 ਫ਼ੀਸਦੀ ਵਧਾਉਣ ਦੀ ਤਿਆਰੀ

ਚੰਡੀਗੜ੍ਹ,ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਕੋਰੋਨਾ ਸੰਕਟ ਕਾਰਨ ਬੱਸਾਂ ਨੂੰ ਯਾਤਰੀ ਨਹੀਂ ਮਿਲ ਰਹੇ। ਉਤੋਂ ਡੀਜ਼ਲ ਦੇ ਰੇਟ 'ਚ ਕਰੀਬ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਵਧਦੇ ਘਾਟੇ ਨੂੰ ਦੇਖਦਿਆਂ ਟਰਾਂਸਪੋਰਟ ਵਿਭਾਗ ਨੇ ਬੱਸ ਕਿਰਾਏ 'ਚ 10 ਤੋਂ 12 ਫੀਸਦੀ ਤਕ ਵਾਧਾ ਕਰਨ ਦੀ ਯੋਜਨਾ ਬਣਾਈ ਹੈ। ਮੁੱਖ ਮੰਤਰੀ ਨੇ ਗ਼ੈਰ-ਰਸਮੀ ਤੌਰ 'ਤੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਟਰਾਂਸਪੋਰਟ ਵਿਭਾਗ ਨੂੰ ਆਮ ਦਿਨਾਂ 'ਚ ਜਿੱਥੇ ਇਕ ਦਿਨ 'ਚ 1.50 ਕਰੋੜ ਰੁਪਏ ਤਕ ਮਾਲੀਆ ਆਉਂਦਾ ਸੀ, ਉਹ ਕੋਰੋਨਾ ਸੰਕਟ ਕਾਰਨ ਘੱਟ ਕੇ ਸਿਰਫ਼ 10 ਲੱਖ ਰੁਪਏ ਦੇ ਕਰੀਬ ਰਹਿ ਗਿਆ ਹੈ। ਸਰਕਾਰੀ ਬੱਸਾਂ ਨਿਰਧਾਰਤ ਪੁਆਇੰਟ ਤੋਂ ਦੂਜੇ ਪੁਆਇੰਟ ਤਕ ਹੀ ਦੌੜ ਰਹੀਆਂ ਹਨ। ਇਨ੍ਹਾਂ ਨੂੰ ਮਾਮੂਲੀ ਸਵਾਰੀਆਂ ਹੀ ਮਿਲ ਰਹੀਆਂ ਹਨ। ਪੰਜਾਬ ਸਰਕਾਰ ਨੇ 50 ਫੀਸਦੀ ਯਾਤਰੀਆਂ ਨਾਲ ਬੱਸਾਂ ਚਲਾਉਣ ਦੀ ਛੋਟ ਦਿੱਤੀ ਹੈ। ਨਿੱਜੀ ਬੱਸ ਆਪ੍ਰੇਟਰ ਸਰਕਾਰ ਤੋਂ ਕਿਰਾਇਆ ਦੁੱਗਣਾ ਕਰਨ ਦੀ ਮੰਗ ਕਰ ਰਹੇ ਸਨ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਉਨ੍ਹਾਂ ਦੀ ਇਸ ਮੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖਿਆ ਸੀ। ਕਿਰਾਇਆ ਦੁੱਗਣਾ ਕਰਨ ਵਾਲੀ ਤਜਵੀਜ਼ ਤਾਂ ਕੈਪਟਨ ਨੇ ਰੱਦ ਕਰ ਦਿੱਤੀ ਸੀ। ਟਰਾਂਸਪੋਰਟ ਮੰਤਰੀ ਹੁਣ ਫਿਰ ਤਜਵੀਜ਼ ਪੇਸ਼ ਕਰਨਗੇ। ਮੰਤਰੀ ਨੇ ਕਿਹਾ ਕਿ ਤਜਵੀਜ਼ 'ਤੇ ਆਖਰੀ ਫੈਸਲਾ ਸੀਐੱਮ ਹੀ ਕਰਨਗੇ। ਕਿਰਾਏ 'ਚ 14 ਤੋਂ 16 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋ ਸਕਦਾ ਹੈ। ਜੋ ਕੇ ਆਉਂਦੇ ਦਿਨਾਂ ਵਿੱਚ ਹਰੇਕ ਦੀ ਜੇਬ ਤੇ ਪਾਵੇਗਾ ਬੋਜ਼।

ਅੈਕਸ਼ਨ ਕਮੇਟੀ ਮਹਿਲਕਲਾਂ ਪੁਲਿਸ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ-ਗੁਰਬਿੰਦਰ ਸਿੰਘ ਕਲਾਲਾ

ਮਹਿਲ ਕਲਾਂ/ਬਰਨਾਲਾ-ਜੂਨ 2020  (ਗੁਰਸੇਵਕ ਸਿੰਘ ਸੋਹੀ)- ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਪੁਲਿਸ ਧੱਕੇਸ਼ਾਹੀ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ, ਸਗੋਂ ਪੁਲਿਸ ਧੱਕੇਸ਼ਾਹੀ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਰਾਹੀਂ ਕਿਹਾ ਕਿ ਪੁਲਿਸ ਥਾਣਾ ਮਹਿਲਕਲਾਂ ਵਿਖੇ ਐਫਆਈਆਰ ਨੰ. 81 ਮਿਤੀ 23-06-2020 ਜਗਦੇਵ ਸਿੰਘ ਵਾਸੀ ਮਹਿਲਕਲਾਂ ਦੀ ਮੌਤ ਸਬੰਧੀ ਬਲੌਰ ਸਿੰਘ ਸਰਪੰਚ ਅਤੇ ਗੁਰਦੀਪ ਸਿੰਘ ਪੰਚਾਇਤ ਸਕੱਤਰ ਖਿਲਾਫ ਧਾਰਾ 306 ਤਹਿਤ ਦਰਜ ਕੀਤੀ ਗਈ ਹੈ। ਜਿਸ ਵਿੱਚ ਸੁਖਵਿੰਦਰ ਕੌਰ ਪਤਨੀ ਜਗਦੇਵ ਸਿੰਘ ਨੇ ਵਜਾ ਰੰਜਿਸ਼ ਮਹਿਲਕਲਾਂ ਬੱਸ ਸਟੈਂਡ ਤੇ ਚਲਾਇਆ ਜਾ ਰਿਹਾ ਸਾੲੀਕਲ  ਸਟੈਂਡ ਦਰਸਾਇਆ ਗਿਆ ਹੈ। ਐਕਸ਼ਨ ਕਮੇਟੀ ਇਸ ਸਾਰੇ ਘਟਨਾਕ੍ਰਮ ਉੱਪਰ ਨੇੜਿਉਂ ਨਿਗਾਹ ਰੱਖ ਰਹੀ ਹੈ। ਤੱਥਾਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਹਾਸਲ ਹੋਈ ਮੁੱਢਲੀ ਜਾਣਕਾਰੀ ਅਤੇ ਐਫਆਈਆਰ ਅਨੁਸਾਰ ਜਗਦੇਵ ਸਿੰਘ ਦੀ ਮੌਤ ਦਾ ਸਵੇਰ ਉੱਠਣ ਸਾਰ 6 ਵਜੇ ਉਸ ਦੀ ਘਰ ਵਾਲੀ ਨੂੰ ਪਤਾ ਲੱਗ ਗਿਆ ਸੀ। ਪਰ ਪਰਚਾ ਰਾਤ 9 ਵਜੇ ਤੋਂ ਬਾਅਦ ਦਰਜ ਹੋਣਾ ਗੰਭੀਰ ਸਵਾਲ ਖੜੇ ਕਰਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਇਹ ਵੀ ਲੱਗਾ ਹੈ ਕਿ ਗੁਰਦਵਾਰਾ ਸਾਹਿਬ ਤੋਂ ਦੁਪਿਹਰ ਬਾਰਾਂ ਵਜੇ ਸਸਕਾਰ ਕਰਨ ਦੀ ਸੂਚਨਾ ਵੀ ਦੇ ਦਿੱਤੀ ਗਈ ਸੀ। ਫਿਰ ਵੀ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕਰਨਾ ਆਪਣੇ ਆਪ ਹੀ ਸਵਾਲ ਖੜੇ ਕਰਦਾ ਹੈ। ਐਕਸ਼ਨ ਕਮੇਟੀ ਮਹਿਲਕਲਾਂ ਪੁਲਿਸ  ਵੱਲੋਂ ਬਿਨ੍ਹਾਂ ਤੱਥਾਂ ਦੀ ਪੜਤਾਲ ਕੀਤਿਆਂ ਪਰਚਾ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਐਕਸ਼ਨ ਕਮੇਟੀ ਮਹਿਲਕਲਾਂ ਨੇ ਅਗਲੀ ਵਿਉਂਤਬੰਦੀ/ਪੜਤਾਲ ਲਈ ਆਪਣੀ ਮੀਟਿੰਗ 25 ਜੂਨ ਨੂੰ ਸਵੇਰ ਦਸ ਵਜੇ ਦਾਣਾ ਮੰਡੀ ਮਹਿਲਕਲਾਂ ਵਿਖੇ ਬੁਲਾ ਲਈ ਹੈ। ੲਿਸੇ ਹੀ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ੲੇਕਤਾ ਡਕੌਂਦਾ ਦੇ ਸੂਬਾ ਅਾਗੂ ਬਲਵੰਤ ੳੁੱਪਲੀ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਭਾਗ ਸਿੰਘ ਕੁਰੜ, ੲਿਨਕਲਾਬੀ ਕੇਂਦਰ,  ਪੰਜਾਬ ਦੇ ਅਾਗੂਅਾਂ ਅਜਮੇਰ ਸਿੰਘ ਕਾਲਸਾਂ, ਪ੍ਰੀਤਮ ਸਿੰਘ ਨੇ ਪੁਲਿਸ ਵਧੀਕੀ ਦੀ ਸਖਤ ਸ਼ਬਦਾਂ' ਚ ਨਿਖੇਧੀ ਕੀਤੀ ਹੈ।

ਮਹਿਲ ਕਲਾਂ ਵਿਖੇ ਪੰਚਾਇਤ ਸਕੱਤਰਾ,ਸਰਪੰਚਾ,ਪੰਚਾ ਤੇ ਬਲਾਕ ਸੰਮਤੀ ਮੈਂਬਰਾਂ ਨੇ ਪੰਚਾਇਤ ਸਕੱਤਰ ਤੇ ਸਰਪੰਚ ਖ਼ਿਲਾਫ਼ ਦਰਜ਼ ਮਾਮਲਾ ਰੱਦ ਕਰਨ ਦੀ ਕੀਤੀ ਮੰਗ

ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ)-ਪੁਲਿਸ ਥਾਣਾ ਮਹਿਲ ਕਲਾਂ ਵਿਖੇ ਬੀਤੀ ਸਾਮ ਪੰਚਾਇਤ ਸਕੱਤਰ ਗੁਰਦੀਪ ਸਿੰਘ ਤੇ ਸਰਪੰਚ ਬਲੌਰ ਸਿੰਘ ਖ਼ਿਲਾਫ਼ ਦਰਜ਼ ਕੀਤੇ ਮਾਮਲੇ ਨੂੰ ਲੈ ਕੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਪੰਚਾਇਤ ਸਕੱਤਰ ਯੂਨੀਅਨ, ਪੰਚਾਇਤ ਯੂਨੀਅਨ ਤੇ ਬਲਾਕ ਦੇ ਸਰਪੰਚਾ,ਪੰਚਾ ਵੱਲੋਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਪੁਲਿਸ ਪ੍ਰਸਾਸਨ ਖਿਲਾਫ ਭਰਵੀਂ ਮੀਟਿੰਗ ਕਰਦਿਆ ਦਰਜ਼ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਚਾਇਤ ਸਕੱਤਰ ਯੂਨੀਅਨ ਦੇ ਜਿਲਾ ਪ੍ਰਧਾਨ ਸੁਖਦੀਪ ਸਿੰਘ ਸੁੱਖੀ ਦੀਵਾਨਾ,ਪੰਚਾਇਤ ਯੂਨੀਅਨ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਜੌਹਲ,ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ,ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਹਿਲ ਖੁਰਦ,ਜੇਈ ਚੰਚਲ ਸਿੰਘ ਨੇ ਮਹਿਲ ਕਲਾਂ ਪੁਲਿਸ ਵੱਲੋਂ ਸਕੱਤਰ ਗੁਰਦੀਪ ਸਿੰਘ ਤੇ ਸਰਪੰਚ ਬਲੌਰ ਸਿੰਘ ਤੋਤੀ ਉਪਰ ਦਰਜ਼ ਕੀਤੇ ਮਾਮਲੇ ਦੀ ਨਿੰਦਾ ਕਰਦਿਆ ਕਿਹਾ ਕਿ ਇਸ ਪੂਰੇ ਮਾਮਲੇ ਸਬੰਧੀ ਡਿਪਟੀ ਕਮਿਸਨਰ ਬਰਨਾਲਾ,ਏ ਡੀ ਸੀ ਬਰਨਾਲਾ,ਐਸ ਐਸ ਪੀ ਬਰਨਾਲਾ, ਡੀ ਐਸ ਪੀ ਮਹਿਲ ਕਲਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾ ਵੱਲੋਂ ਵਿਸਵਾਸ ਦਿਵਾਏ ਜਾਣ ਦੇ ਬਾਵਜੂਦ ਵੀ ਪੰਚਾਇਤ ਸਕੱਤਰ ਤੇ ਸਰਪੰਚ ਖਿਲਾਫ਼ ਪਰਚਾ ਦਰਜ਼ ਕਰ ਦਿੱਤਾ ਗਿਆ ਹੈ। ਉਨ੍ਹਾ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦਰਜ਼ ਮਾਮਲੇ ਨੂੰ ਤੁਰੰਤ ਰੱਦ ਕੀਤਾ ਜਾਵੇ। ਜੇਕਰ ਪਰਚਾ ਰੱਦ ਨਾ ਕੀਤਾ ਤਾਂ ਜਿਲੇ ਭਰ ਦੇ ਤਿੰਨੋਂ ਬਲਾਕਾ ਵਿਕਾਸ ਕਾਰਜ਼ ਠੱਪ ਕਰਕੇ ਕਲਮ ਛੋੜ ਹੜਤਾਲ ਸੁਰੂ ਕੀਤੀ ਜਾਵੇਗੀ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਤੇਜਪਾਲ ਸੱਦੋਵਾਲ,ਸਰਪੰਚ ਰਣਧੀਰ ਸਿੰਘ ਦੀਵਾਨਾ,ਸਰਪੰਚ ਹਰਪ੍ਰੀਤ ਸਿੰਘ ਹਰਦਾਸਪੁਰਾ,ਜਰਨੈਲ ਸਿੰਘ ਠੁੱਲੀਵਾਲ,ਐਮ ਸੀ ਜਗਰਾਜ ਸਿੰਘ ਪੰਡੋਰੀ,ਸੁਖਦੇਵ ਸਿੰਘ ਧਨੇਰ,ਗੁਰਵਿੰਦਰ ਸਿੰਘ ਸਿੱਧੂ,ਕੋਮਲਜੀਤ ਸਿੰਘ ਚੁਹਾਣਕੇ,ਮਨਜਿੰਦਰ ਸਿੰਘ ਬਿੱਟੂ ਮਨਾਲ,ਬੰਤ ਸਿੰਘ ਕੁਤਬਾ,ਧਰਮਪਾਲ ਕ੍ਰਿਪਾਲ ਸਿੰਘ ਵਾਲਾ,ਅੰਮ੍ਰਿਤਪਾਲ ਸਿੰਘ ਸਹੌਰ,ਸੰਮਤੀ ਮੈਂਬਰ ਹਰਪ੍ਰੀਤ ਸਿੰਘ ਮੂੰਮ,ਤਰਸੇਮ ਸਿੰਘ ਬਰਨਾਲਾ,ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ,ਜਿਲਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ,ਮੰਗਤ ਸਿੰਘ ਸਿੱਧੂ,ਸਕੱਤਰ ਰਾਜਪਾਲ ਸਿੰਘ,ਪਰਮਿੰਦਰ ਸਿੰਘ ਸੰਮੀ ਠੁੱਲੀਵਾਲ,ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ,ਸਰਪੰਚ ਸੁਖਵਿੰਦਰ ਸਿੰਘ ਭੋਲਾ ਗੰਗੋਹਰ,ਬੂਟਾ ਸਿੰਘ ਬਾਹਮਣੀਆ,ਪਲਵਿੰਦਰ ਸਿੰਘ ਕਲਾਲ ਮਾਜਰਾ ਹਾਜਰ ਸਨ।

ਜੇਕਰ ਦੇਸ਼ ਵੱਲੋਂ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਪਈ ਤਾਂ ਸਾਬਕਾ ਸੈਨਿਕ ਵੀ ਪੂਰੀ ਤਰ੍ਹਾਂ ਚੀਨ ਨਾਲ ਲੋਹਾ ਲੈਣ ਲਈ ਤਿਆਰ ਬੈਠੇ   

ਸਾਬਕਾ ਸੈਨਿਕਾਂ ਨੇ ਬਲਾਕ ਪੱਧਰੀ ਮੀਟਿੰਗ ਕਰਕੇ ਚੀਨ ਵੱਲੋਂ ਧੋਖੇ ਨਾਲ ਭਾਰਤ ਦੇ ਸ਼ਹੀਦ ਕੀਤੇ ਜਵਾਨਾਂ ਨੂੰ ਸ਼ਰਧਾਜਲੀਆ ਭੇਟ ਕੀਤੀਆਂ                

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਇੰਡੀਅਨ ਐਕਸ ਸਰਵਿਸ ਲੀਗ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਕਸਬਾ ਮਹਿਲ ਕਲਾਂ  ਵਿਖੇ ਹੋਈ ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਸ਼ਿਕਾਇਤ ਨਿਵਾਰਨ ਕਮੇਟੀ ਬਰਨਾਲਾ ਦੇ ਮੈਂਬਰ ਕੈਪਟਨ ਸਾਧੂ ਸਿੰਘ ਮੂੰਮ ,ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ, ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਬੁੱਧ ਸਿੰਘ ਛੀਨੀਵਾਲ ਖ਼ੁਰਦ, ਸਾਗਰ ਸਿੰਘ ,ਮੋਨਿੰਦਰ ਸਿੰਘ ਪੰਡੋਰੀ ,ਰਣਜੀਤ ਸਿੰਘ ਦੀਵਾਨਾ ਅਤੇ  ਬਹਾਦਰ ਸਿੰਘ ਗਹਿਲ ਨੇ ਚੀਨ ਵੱਲੋਂ ਗੁਲਵਾਣ ਘਾਟੀ ਵਿੱਚ ਧੋਖੇ ਨਾਲ ਭਾਰਤ ਦੇ 20 ਜਵਾਨਾਂ ਨੂੰ ਸਹੀਦ ਕੀਤੇ ਜਾਣ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਚੀਨ ਨੇ ਭਾਰਤ ਦੇ ਸੈਨਿਕਾਂ ਉੱਪਰ ਹਮਲੇ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਉ਼ਨ੍ਹਾਂ ਚੀਨ ਦੇ ਭਾਰਤ ਦੇ ਸੈਨਿਕਾਂ ਨੂੰ ਹਮਲੇ ਕਰਕੇ ਸ਼ਹੀਦ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਚੀਨ ਅੱਜ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਨਹੀਂ ਆ ਰਿਹਾ। ਉਨ੍ਹਾਂ ਚੀਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਭਾਰਤ 1962 ਵਾਲਾ ਭਾਰਤ ਨਹੀਂ ਹੈ । ਉਹ ਇੱਕ ਸ਼ਕਤੀਸ਼ਾਲੀ ਦੇਸ਼ ਬਣ ਚੁੱਕਿਆ ਹੈ ਕਿਉਂਕਿ ਭਾਰਤ ਦੀਆਂ ਤਿੰਨ ਸੈਨਾਵਾਂ ਬਹੁਤ ਹੀ ਤਾਕਤਵਰ ਹੋਣ ਕਰਕੇ ਉਹ ਚੀਨ ਦੇ ਹਰ ਹਮਲੇ ਦਾ ਮੂੰਹ ਤੋੜ ਜੁਆਬ ਦੇਣ ਦੀ ਸਮਰੱਥਾ ਰੱਖਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਚੀਨ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਪਈ ਤਾਂ ਸਾਰੇ ਸਾਬਕਾ ਸੈਨਿਕ ਦੁਸਮਣਾਂ  ਨਾਲ ਲੋਹਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਬੈਠੇ ਹਨ । ਉਕਤ ਆਗੂਆਂ ਨੇ ਕਿਹਾ ਕਿ ਸਾਬਕਾ ਸੈਨਿਕਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋਣਾ ਜ਼ਰੂਰੀ ਹੈ। ਉਨ੍ਹਾਂ ਇਸ ਮੌਕੇ ਸਾਬਕਾ ਸੈਨਿਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਛੇਤੀ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ।  ਇਸ ਮੌਕੇ ਜਥੇਬੰਦੀ ਦੇ ਆਗੂ ਜਗਜੀਤ ਸਿੰਘ ਖਿਆਲੀ, ਅਜੈਬ ਸਿੰਘ ਛੀਨੀਵਾਲ ਕਲਾਂ  ਸੂਬੇਦਾਰ ਸਤਪਾਲ ਸਿੰਘ ਮਹਿਲ ਕਲਾਂ , ਬਲਜਿੰਦਰ ਸਿੰਘ ਧਨੇਰ, ਜਗਸੀਰ ਸਿੰਘ ਲੋਹਗੜ੍ਹ, ਕਰਮਜੀਤ ਸਿੰਘ ਚੌਹਾਣਕੇ ਕਲਾਂ, ਹਰਬੰਸ ਸਿੰਘ ਰਾਏਸਰ, ਜਸਵੰਤ ਸਿੰਘ ਗਾਗੇਵਾਲ, ਬਲਜਿੰਦਰ ਸਿੰਘ  ਸਹਿਜੜਾ, ਸੁਖਦੀਪ ਸਿੰਘ ਮਹਿਲ ਖੁਰਦ, ਕੈਪਟਨ ਰਣਜੀਤ ਸਿੰਘ ਦੀਵਾਨਾ ,ਸੂਬੇਦਾਰ ਬਹਾਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

ਪਟਰੋਲ ਤੇ ਡੀਜਲ ਦੀਆ ਵਧੀਆ ਕੀਮਤਾਂ ਦੇ ਵਿਰੋਧ ਵਿੱਚ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ-ਗੁਰਧਿਆਨ ਸਿੰਘ ਸਹਿਜੜਾ 

ਮਹਿਲ ਕਲਾਂ /ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ) - ਕੋਰੋਨਾ ਮਹਾਮਾਰੀ ਦੇ ਚੱਲਦਿਆਂ ਤਿੰਨ ਮਹੀਨੇ ਦੇ ਲਾਕਡਾਊਨ ਦੌਰਾਨ ਕਿਸਾਨਾਂ ਦੀ ਹਾਲਤ ਤਾਂ ਪਹਿਲਾ ਹੀ ਪਤਲੀ  ਹੋਈ ਪਈ ਹੈ, ਜਿਸ ਕਾਰਨ ਸਾਰੇ ਸਹਾਟਇਕ ਧੰਦੇ ਬੰਦ ਹੋ ਗਏ ਹਨ ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕਿਹਾ ਕਿ ਕਿਸਾਨ ਆਗੂਆਂ ਨੇ ਕਿਹਾ ਇਨ੍ਹਾਂ ਦਿਨਾ 'ਚ ਕਿਸਾਨਾਂ ਨੂੰ ਡੀਜ਼ਲ ਦੀ ਲੋੜ ਹੁੰਦੀ ਹੈ, ਝੋਨਾ ਲਾਉਣ ਦੇ ਦਿਨ ਚੱਲ ਰਹੇ ਹਨ ਤੇ ਕੇਂਦਰ ਸਰਕਾਰ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ, ਤੇਲ ਕੰਪਨੀਆਂ ਨੂੰ 16 ਦਿਨ ਹੋ ਗਏ ਹਨ, ਲਗਾਤਾਰ ਤੇਲ ਦੇ ਰੇਟ 'ਚ ਵਧਾਉਦੇ ਹੋਏ, ਡੀਜ਼ਲ 9 ਰੁਪਏੇ 50 ਪੈਸੇ ਤੇ ਪੈਟਰੋਲ 8 ਰੁਪਏ 50 ਵਧ ਚੁੱਕਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਵਿਰੋਧੀ ਪਾਰਟੀ ਨਹੀਂ ਬੋਲ ਰਹੀ ਨਾ ਕੋਈ ਰੋਸ ਮੁਜ਼ਾਹਰਾ ਕੀਤਾ ਨਾ ਕੋਈ ਵਿਰੋਧ ਦਰਜ ਕੀਤਾ ਹੈ। ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਸਿਆਸੀ ਪਾਰਟੀਆਂ ਕਿਸਾਨਾਂ ਦਾ ਹੁੰਦਾ ਨੁਕਸਾਨ ਦੇਖ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੌਮੀ ਪ੍ਰਧਾਨ ਰਾਕੇਸ਼ ਟਕੈਤ ਤੇ ਪੰਜਾਬ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਤੇ ਜਰਨਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਸਾਰੇ ਕਿਸਾਨ ਆਗੂਆਂ ਵੱਲੋਂ ਕੋਈ ਰਣਨੀਤੀ ਤਿਆਰ ਕਰ ਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਗਗਨਦੀਪ ਸਿੰਘ ਬਾਜਵਾ, ਮੱਘਰ ਸਿੰਘ ਧਾਲੀਵਾਲ ਇਕਾਈ ਪ੍ਰਧਾਨ ਸਹਿਜੜਾ, ਮਨਪ੍ਰੀਤ ਸਿੰਘ ਗੋਰਾ, ਅਮਰਜੀਤ ਸਿੰਘ ਭੋਲਾ ਹਾਜ਼ਰ ਸਨ।

ਗਰੀਬਾਂ ਨੂੰ ਨਫ਼ਰਤ ਕਰਨ ਵਾਲੇ ਲੋਕ ਕਦੇ ਧਰਮੀ ਨਹੀਂ ਹੋ ਸਕਦੇ: ਭਾਨ ਸਿੰਘ ਜੱਸੀ 

ਮਹਿਲ ਕਲਾਂ /ਬਰਨਾਲਾ-ਜੂਨ 2020-(ਗੁਰਸੇਵਕ ਸਿੰਘ ਸੋਹੀ) - ਸਥਾਨਕ ਜੋਗੀਨਾਥਾਂ ਦੀਆਂ ਝੁੱਗੀਆਂ ਅਤੇ ਘਰਾਂ ਵਿੱਚ ਰਹਿੰਦੇ ਲੋਵੜਵੰਦਾਂ ਨੂੰ ਸ੍ਰੀ ਗੁਰ ਨਾਨਕ ਦੇਵ ਚੇਰੀਟੇਬਲ  ਸਲੰਮ ਸੋਸਾਇਟੀ  ਵੱਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਵਿੱਚ ਪਾਣੀ ਵਾਲੇ ਕੈਂਪਰ ਕੈਂਪਰ ਵੰਡੇ ਗਏ। ਪੰਜਾਬ ਦੇ ਪੰਜ ਜ਼ਿਲ੍ਹਿਆਂ ਬਰਨਾਲਾ; ਸੰਗਰੂਰ ;ਪਟਿਆਲਾ; ਫ਼ਤਹਿਗੜ੍ਹ ਸਾਹਿਬ ਅਤੇ ਮੁਹਾਲੀ ਵਿਖੇ ਝੁੱਗੀਆਂ ਵਿੱਚ ਰਹਿਣ ਵਾਲੇ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਜੋਗੀਨਾਥਾਂ ਅਤੇ ਸਪੇਰਿਆਂ ਨੂੰ ਸਬੋਧਨ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਿਸਟਮ ਦੇ ਸਤਾਏ ਦੱਬੇ ਕੁਚਲੇ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੱਤਾ; ਪੈਸੇ ਅਤੇ ਗਿਆਨ ਦੇ ਹੰਕਾਰ ਦੀਆਂ ਭਾਰੀ ਪੰਡਾਂ ਆਪਣੇ ਸਿਰਾਂ ਤੋਂ ਲਾਹ ਕੇ ਈਰਖਾਵਾਦੀ ਗੰਦੀ ਦਲਦਲ ਵਿੱਚੋਂ ਬਾਹਰ ਨਿਕਲਦਿਆਂ ਮਾਨਵਤਾ ਦੀ ਭਲਾਈ ਲਈ ਕੁਝ ਕਰਨਾ ਚਾਹੀਦਾ ਹੈ।ਸਰਦਾਰ ਭਾਨ ਸਿੰਘ ਜੱਸੀ ਨੇ ਕਿਹਾ ਕਿ ਜਿਹੜੇ ਲੋਕ ਭਾਈ ਲਾਲੋਆਂ ਦੇ ਪ੍ਰਤੀਕ ਕਿਰਤੀ ਮਜ਼ਦੂਰਾਂ ਨੂੰ ਜਾਤੀ ਤੌਰ ਤੇ ਜਾਂ ਫਿਰ ਗਰੀਬੀ ਕਾਰਨ ਅੱਜ ਵੀ ਨਫਰਤ ਭਰੀ ਨਜ਼ਰ ਨਾਲ ਵੇਖਦੇ ਹਨ ਉਨ੍ਹਾਂ ਨੂੰ ਕਦੇ ਵੀ ਧਰਮੀ ਪੁਰਸ਼ ਨਹੀਂ ਮੰਨਿਆ ਜਾ ਸਕਦਾ।ਕਰੋਨਾ ਵਾਇਰਸ ਦੇ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਸ:ਜੱਸੀ ਨੇ ਚੰਗੀ ਸੋਚ ਵਾਲੇ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ।

ਪੁਲਿਸ ਨੇ ਸੜਕ ਕਿਨਾਰੇ ਖੜੇ ਭੰਗ ਦੇ ਬੂਟੇ ਨਸ਼ਟ ਕਰਵਾਏ 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸੋਹੀ)- 

ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਪਿੰਡ ਮਨਾਲ ਦੇ ਬੱਸ ਸਟੈਂਡ ਤੋਂ ਕੁਰੜ ਨੂੰ ਜਾਂਦੀ ਸੜਕ ਦੇ ਕਿਨਾਰਿਆ ਤੇ ਉੱਗੇ ਭੰਗ ਦੇ ਬੂਟਿਆ ਨੂੰ ਪੰਚਾਇਤ ਤੇ ਮਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਪੁਟਵਾਇਆ ਗਿਆ। ਇਸ ਮੌਕੇ ਏਐਸਪੀ ਮੈਡਮ ਪ੍ਰਗਿੱਆ ਜੈਨ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਇਸ ਕੰਮ ਦਾ ਜਾਇਜਾ ਲਿਆ ਗਿਆ। ਉਨਾਂ ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ ਐਸ ਪੀ ਬਰਨਾਲਾ ਸੰਦੀਪ ਗੋਇਲ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸਿਆ ਤੋਂ ਬਚਾਉਣ ਲਈ ਸੜਕ ਕਿਨਾਰੇ ਉੱਗੇ ਭੰਗ ਦੇ ਬੂਟਿਆ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਥਾਣਿਆ ਦੇ ਪਿੰਡਾਂ ਅੰਦਰ ਪੁਲਿਸ ਵੱਲੋਂ ਪੰਚਾਇਤਾ ਦੇ ਸਹਿਯੋਗ ਨਾਲ ਮਨਰੇਗਾ ਮਜ਼ਦੂਰਾਂ ਰਾਹੀ ਸੜਕਾ,ਰਜਵਾਹਿਆ ਉਪਰ ਉਗੇ ਭੰਗ ਦੇ ਬੂਟੇ ਪੁਟਵਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਨੌਜਵਾਨੀ ਦੇਸ ਦਾ ਭਵਿੱਖ ਹੁੰਦੀ ਹੈ ਇਸ ਲਈ ਨੌਜਵਾਨੀ ਨੂੰ ਅਜਿਹੇ ਨਸਿਆ ਤੋ ਬਚਾਉਣ ਲਈ ਪੁਲਿਸ ਵੱਲੋਂ ਸਖਤ ਕਦਮ ਚੁੱਕ ਕੇ ਭੰਗ ਦੇ ਬੂਟੇ ਪਟਾਉਣ ਦਾ ਕੰਮ ਵੱਡੇ ਪੱਧਰ ਤੇ ਜਾਰੀ ਰੱਖਿਆ ਗਿਆ ਹੈ। ਉਨ੍ਹਾ ਕਿਹਾ ਕਿ ਅਜਿਹੇ ਕੰਮ ਕਰਨ ਲਈ ਪਿੰਡਾਂ ਦੀਆ ਗ੍ਰਾਮ ਪੰੰਚਾਇਤਾ ਤੇ ਯੂਥ ਕਲੱਬਾ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜਿਥੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਉਥੇ ਨਸਿਆ ਖਿਲਾਫ਼ ਵੀ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਇਸ ਮੌਕੇ ਸਮਾਜਸੇਵੀ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ ,ਜਸਪਾਲ ਸਿੰਘ ਫੌਜੀ ਕੁਰੜ,ਹਰਜਿੰਦਰ ਸਿੰਘ ਸੋਹੀ ਠੁੱਲੀਵਾਲ,ਸਰਪੰਚ ਬਲਵੀਰ ਸਿੰਘ ਕਰਮਗੜ,ਅਮਨਦੀਪ ਸਿੰਘ ਕਰਮਗੜ,ਸੁਰਜੀਤ ਸਿੰਘ,ਕਰਮਗੜ,ਐਸਆਈ ਸੱਤਪਾਲ ਸਿੰਘ,ਏਐਸਆਈ ਕਰਮ ਸਿੰਘ ਹਾਜਰ ਸਨ।

ਸ੍ਰੀ 108 ਬਾਬਾ ਪ੍ਰਕਾਸ਼ ਮੁਨੀ ਜੀ ਦੀ 31ਵੀਂ ਸਲਾਨਾ ਬਰਸੀ ਬੜੀ ਸਰਧਾ ਨਾਲ ਮਨਾਈ ਗਈ।

ਹਠੂਰ/ਲੁਧਿਆਣਾ-ਜੂਨ 2020 - (ਗੁਰਸੇਵਕ ਸੋਹੀ)-ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ ਵਿਖੇ ਹਰ ਸਾਲ ਦੀ ਤਰ੍ਹਾਂ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਾਮ ਮੁਨੀ ਜੀ ਦੀ ਅਗਵਾਈ ਹੇਠ ਸ੍ਰੀ ਸ੍ਰੀ108 ਬਾਬਾ ਪ੍ਰਕਾਸ਼ ਮੁਨੀ ਜੀ ਦੀ ਸਾਲਾਨਾ 31ਵੀ ਬਰਸੀ ਮਨਾਈ ਗਈ। ਇਸ ਧਾਰਮਿਕ ਸਥਾਨ ਤੇ ਸੰਤ ਬਾਬਾ ਰਾਮ ਮੁਨੀ ਜੀ ਲੰਮੇ ਸਮੇਂ ਤੋਂ ਬਾਬਾ ਪ੍ਰਕਾਸ਼ ਮੁਨੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਰਟ ਦਾ ਆਸਰਾ ਲੈ ਕੇ ਬਰਸੀ ਮਨਾਉਂਦੇ ਆ ਰਹੇ ਹਨ।ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬਾਬਾ ਜੀ ਦੀ ਬਰਸੀ ਬੜੀ ਸਰਧਾ ਨਾਲ ਮਨਾਈ ਗਈ।ਸੰਤ ਬਾਬਾ ਰਾਮ ਮੁਨੀ ਜੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹਨ।ਇਸ ਮੌਕੇ ਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਸਵੇਰੇ 10 ਵਜੇ ਪਾਏ ਗਏ ਤੇ ਕਥਾ ਵਾਚਕ ਜਗਦੇਵ ਸਿੰਘ ਨੇ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਲੱਖਾ ਨੇ ਕਿਹਾ ਕੇ ਸੰਤ ਬਾਬਾ ਰਾਮ ਮੁਨੀ ਜੀ ਹਰ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ,ਅਤੇ ਉਕਤ ਡੇਰੇ ਨੂੰ ਬੜੀ ਹੀ ਤਨਦੇਹੀ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ।ਲੋੜਵੰਦ ਪਰਿਵਾਰਾਂ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਤਨ,ਮਨ,ਧਨ ਨਾਲ ਯੋਗਦਾਨ ਪਾਉਂਦੇ ਆ ਰਹੇ ਹਨ।ਇਸ ਮੌਕੇ ਗੁਰਤੇਜ ਸਿੰਘ ਉੱਗੋਕੇ ਅਤੇ ਸੰਤ ਬਾਬਾ ਰਾਮ ਮੁਨੀ ਜੀ ਵੱਲੋਂ ਆਈਆਂ ਸੰਗਤਾਂ ਦਾ ਅਤਿ ਧੰਨਵਾਦ ਕੀਤਾ ਗਿਆ।ਇਸ ਸਮੇਂ ਬਲਜਿੰਦਰ ਸਿੰਘ ਸੈਕਟਰੀ ਲੱਖਾ,ਮਹਾਂ ਸਿੰਘ ਗਿੱਲ,ਰੇਸ਼ਮ ਸਿੰਘ ਠੁੱਲੀਵਾਲ,ਅਜੀਤ ਗਿੱਲ,ਮੈਂਬਰ ਹਰਪਾਲ ਸਿੰਘ,ਪ੍ਰਧਾਨ ਚਮਕੌਰ ਸਿੰਘ,ਕਰਮਜੀਤ ਸਿੰਘ ਗਾਂਧੀ,ਪਾਲ ਸਿੰਘ ਸੁਸਾਇਟੀ ਮੈਂਬਰ,ਕੇਸਰ ਸਿੰਘ ਮੂੰਮ,ਜਗਸੀਰ ਸਿੰਘ ਮੂੰਮ,ਹਰਜਿੰਦਰ ਸਿੰਘ ਨੰਬਰਦਾਰ ਹਮੀਦੀ ਆਦਿ ਹਾਜ਼ਰ ਸਨ।

ਪਿੰਡ ਡਾਲਾ ਵਿੱਚ ਬੱਲੀ ਨੰਬਰਦਾਰ ਤੇ ਸਾਥੀ ਪੰਚਾˆ ਮੁਫਤ ਕਣਕ, ਦਾਲ ਦੀ ਵੰਡ ਸ਼ੁਰਆਤੂ ਕਰਾਈ

ਅਜੀਤਵਾਲ ਜੂਨ 2020 (ਨਛੱਤਰ ਸੰਧੂ)ਡਾਲਾ ਵਿਖੇ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਡਾਲਾ ਸੀਨੀਅਰ ਮੀਤ ਪ੍ਰਧਾਨ ਜਿਲਾ ਕਾˆਗਰਸ ਕਮੇਟੀ ਮੋਗਾ ਵਲੋˆ ਸਾਥੀ ਪੰਚਾਇਤ ਮੈˆਬਰਾˆ ਤੇ ਪਤਵੰਤੇ ਸੱਜਣਾˆ ਦੇ ਨਾਲ ਪਿੰਡ ਦੇ ਨੀਲੇ ਕਾਰਡ ਧਾਰਕਾˆ ਨੂੰ ,ਮੁਫਤ ਕਣਕ ਤੇ ਦਾਲ ਦੀ ਵੰਡ ਸ਼ੁਰੂ ਕਰਵਾਈ ਗਈ । ਇਸ ਮੌਕੇ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਨੇ ਦੱਸਿਆ ਕਿ ਪ੍ਰਤੀ ਵਿਅਕਤੀ ਪੰਜ ਕਿੱਲੋ ਕਣਕ ਦੇ ਹਿਸਾਬ ਨਾਲ ,ਤਿੰਨ ਮਹੀਨੇ ਦੀ ਪ੍ਰਤੀ ਵਿਅਕਤੀ 15 ਕਿੱਲੋ ਕਣਕ ਤੇ ਹਰ ਕਾਰਡ ਧਾਰਕ ਪਰਿਵਾਰ ,ਨੂੰ ਤਿੰਨ ਕਿੱਲੋ ਦਾਲ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ।ਇਸ ਮੌਕੇ ਫੂਡ
ਸਪਲਾਈ ਇੰਸਪੈਕਟਰ ਬਲਪ੍ਰਤਾਪ, ਰਾਜੂ ਡੀਪੂ ਹੋਲਡਰ ਤੇ ਤਾਰਾ ਸੋਸਾਇਟੀ ਵਾਲਾ ਅਤੇ ਕੁਲਵੰਤ ਕੌਰ, ਪਵਨਦੀਪ ਕੌਰ, ਪਰਮਜੀਤ ਕੌਰ, ਸੁਮਨਪੀ੍ਰਤ ਕੌਰ, ਜਪਨਾਮ ਜੱਪਾ, ਸੀਰਾ, ਜਸਪਾਲ ਸਿੰਘ, ਗੋਪੀ ਸਾਰੇ ਮੈˆਬਰ ਪੰਚਾਇਤ, ਨਰ ਸਿੰਘ ਸਾਬਕਾ ਸਰਪੰਚ, ਗੁਰਪੀ੍ਰਤ ਸਿੰਘ, ਬੇਅੰਤ ਸਿੰਘ, ਇਕਬਾਲ ਸਿੰਘ ਤੇ ਬਿੱਕਰ ਸਿੰਘ ਸਾਬਕਾ ,ਪੰਚ, ਪਰਮਪਾਲ ਸਿੰਘ ਨੰਬਰਦਾਰ, ਪੰਮਾ, ਗੋਪੀ ਐਮ[ਐਲ[ਏ, ਧਰਮ ਸਿੰਘ ਸੋਸਾਇਟੀ ਮੈˆਬਰ ਆਦਿ ਹਾਜਰ ਸਨ।ਮੁਫਤ ਕਣਕ ਤੇ ਦਾਲ ਦੀ ਵੰਡ ਕਰਾਣ ਸਮੇˆ  ਬਲਜਿੰਦਰ ਬੱਲੀ ਨੰਬਰਦਾਰ ਤੇ ਸਾਥੀ ਮੈˆਬਰ ਪੰਚਾਇਤ ਆਦਿ।

ਪਹਿਲਾ ਕੋਰੋਨਾ ਦੀ,ਹੁਣ ਤੇਲ ਦੀਆ ਵਧੀਆ ਕੀਮਤਾ ਦੀ

ਡਾਢ੍ਹੀ ਮਾਰ-ਤਰਲੋਚਨ/ਕੁਲਤਰਨ

ਹਠੂਰ ਜੂਨ 2020 (ਨਛੱਤਰ ਸੰਧੂ)ਕੋਰੋਨਾ ਮਹਾਂਮਾਰੀ ਤੇ ਚੱਲਦਿਆ ਕੇਦਰ ਦੀ ਮੋਦੀ ਸਰਕਾਰ ਵੱਲੋ ਲਗਾਤਾਰ ਪੈਟਰੋਲ ਅਤੇ ਡੀਜਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾ ਸਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਮੱਲ੍ਹਾ ਅਤੇ ਸੀਨੀਅਰ ਆਗੂ ਕੁਲਤਰਨ ਸਿੰਘ ਰਸੂਲਪੁਰ ਨੇ ਅੱਜ ਇਥੇ ਇੱਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ।ਉਨ੍ਹਾ ਕਿਹਾ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਬਜਾਏ ਕੇਦਰ ਨੂੰ ਤੇਲ ਸਸਤਾ ਕਰਨ ਦਾ ਸੁਝਾਅ ਦੇਣ ਕਿਉਕਿ ਉਨ੍ਹਾ ਦੀ ਰਾਜਨੀਤਿਕ ਭਾਈਵਾਲ ਪਾਰਟੀ ਹੈ।ਉਨ੍ਹਾ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆ ਕੀਮਤਾ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।ਪਰ ਦੇਸ ਦੇ ਪ੍ਰਧਾਨ ਮੰਂਤਰੀ ਨਰਿੰਦਰ ਮੋਦੀ ਲਗਾਤਾਰ ਤੇਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਦੋਹੀ ਹੱਥੀ ਲੋਕਾ ਨੂੰ ਲੁੱਟ ਰਹੇ ਹਨ।ਉਨ੍ਹਾ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਕਾਲ ਦੌਰਾਨ ਵੀ ਦੇਸ ਦੀ ਜਨਤਾ ਨੂੰ ਦੋਹਰੀ ਮਾਰ ਸਹਿਣੀ ਪਈ।ਕੋਰੋਨਾ ਫੈਲਣ ਕਾਰਨ ਪਹਿਲਾ ਹੀ ਦੇਸ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ।

Aap Will Contest 2022 Elections With CM Face In Punjab.

Chandigarh(B.S SHARMA,RANA SHEIKH DAULAT) Punjab's incharge Jarnail Singh,along with members of the Aam Aadmi Party Punjab core committee and group legislators, formulated the strategy after deliberating on the upcoming elections. Jarnail Singh said that in 2022 the party will contest elections along with CM face and who will be the face of CM.It will be told when the time is right. Harpal Singh Cheema recalled Manpreet Singh Badal's promise to the public in the 2017 election, saying that Manpreet had said that the thermal plant would not be closed. But Badal has reversed the promise made to the people of Punjab. AAP will protest against the government in Bathinda on 24 June.

ਖੰਨਾ ਚ ਗਰਭਵਤੀ ਮਹਿਲਾ ਅਤੇ 2 ਸਾਲ ਦੀ ਬੱਚੀ ਕੋਰੋਨਾ ਪਾਜ਼ੇਟਿਵ

ਮਾਂ ਅਤੇ ਬੱਚੀ ਦੋਵੇ ਸਿਵਲ ਹਸਪਤਾਲ 'ਚ ਕੀਤੀਆ ਆਈਸੋਲੇਟ

ਖੰਨਾ/ਲੁਧਿਆਣਾ - ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਮੰਗਲਵਾਰ ਨੂੰ ਖੰਨਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਕ ਦੋ ਸਾਲ ਦੀ ਬੱਚੀ ਇਸਦੀ ਲਪੇਟ 'ਚ ਆਈ ਹੈ। ਰੇਲਵੇ ਲਾਈਨ ਪਾਰ ਇਲਾਕੇ ਦੀ ਇਕ 21 ਸਾਲ ਦੀ ਗਰਭਵਤੀ ਮਹਿਲਾ ਪਿਛਲੀ 18 ਜੂਨ ਨੂੰ ਕੋਰੋਨਾ ਪਾਜ਼ੇਟਿਵ ਆਈ ਸੀ। ਮੰਗਲਵਾਰ ਨੂੰ ਪਾਜ਼ੇਟਿਵ ਆਈ ਬੱਚੀ ਉਸੇ ਗਰਭਵਤੀ ਮਹਿਲਾ ਦੀ ਧੀ ਹੈ। ਹੁਣ ਬੱਚੀ ਨੂੰ ਵੀ ਮਾਂ ਦੇ ਨਾਲ ਖੰਨਾ ਸਿਵਲ ਹਸਪਤਾਲ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਖੰਨਾ ਦੇ ਰੇਲਵੇ ਲਾਈਨ ਪਾਰ ਇਲਾਕੇ ਦੀ ਰਹਿਣ ਵਾਲੀ 21 ਸਾਲ ਦੀ ਇੱਕ ਮਹਿਲਾ ਦੀ ਰਿਪੋਰਟ 18 ਜੂਨ ਨੂੰ ਕੋਰੋਨਾ ਪਾਜ਼ੇਟਿਵ ਆਈ ਹੈ। ਮਹਿਲਾ ਗਰਭਵਤੀ ਹੈ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਜ਼ੇਟਿਵ ਆਈ ਬੱਚੀ ਇਸੇ ਮਹਿਲਾ ਦੀ ਹੈ। ਮਹਿਲਾ ਰੇਲਵੇ ਸਟੇਸ਼ਨ ਦੇ ਪਿੱਛੇ ਝੁੱਗੀਆਂ ਦੇ ਕੋਲ ਟਾਇਰ ਵਾਲੀ ਗਲੀ ਦੀ ਰਹਿਣ ਵਾਲੀ ਹੈ। ਉਹ ਰੂਟੀਨ ਚੈਕਅਪ ਲਈ ਸਿਵਲ ਹਸਪਤਾਲ ਆਈ ਸੀ। ਇਸ ਦੌਰਾਨ ਉਸਦਾ ਸੈਂਪਲ ਲੈ ਕੇ ਟੈਸਟ ਲਈ ਭੇਜਿਆ ਗਿਆ ਸੀ। ਰੇਲ ਲਾਈਨ ਪਾਰ 6 ਦਿਨ 'ਚ ਤੀਜਾ ਮਾਮਲਾ ਖੰਨਾ ਦਾ ਰੇਲ ਲਾਈਨ ਪਾਰ ਦਾ ਇਲਾਕਾ ਵੀ ਹੁਣ ਹੌਲੀ-ਹੌਲੀ ਕੋਰੋਨਾ ਲਪੇਟ 'ਚ ਆਉਣਾ ਸ਼ੁਰੂ ਹੋ ਗਿਆ ਹੈ। ਇੱਥੇ ਛੇ ਦਿਨ 'ਚ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਦੋ ਅੌਰਤਾਂ ਤੇ ਇੱਕ ਬੱਚੀ ਹੈ। 17 ਜੂਨ ਨੂੰ ਜੀਟੀਬੀ ਨਗਰ ਦੀ 47 ਸਾਲ ਦੀ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਿਹਤ ਵਿਗੜਨ 'ਤੇ ਉਸ ਮਹਿਲਾ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। 18 ਜੂਨ ਨੂੰ 21 ਸਾਲ ਦੀ ਗਰਭਵਤੀ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਹੁਣ ਉਸ ਮਹਿਲਾ ਦੀ ਬੱਚੀ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ।

51 ਦੀ ਰਿਪੋਰਟ, ਸਿਰਫ ਇਕ ਪਾਜ਼ੇਟਿਵ

ਇਸ ਦੌਰਾਨ ਖੰਨਾ ਸ਼ਹਿਰ ਲਈ ਰਾਹਤ ਦੀ ਖਬਰ ਵੀ ਆਈ ਹੈ। ਐੱਸਐੱਮਓ ਡਾ. ਗੁਲਾਟੀ ਨੇ ਦੱਸਿਆ ਕਿ 19 ਜੂਨ ਨੂੰ ਖੰਨਾ ਸਿਵਲ ਹਸਪਤਾਲ 'ਚ 51 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ 'ਚੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ, ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕ ਤੇ ਹਸਪਤਾਲ 'ਚ ਰੂਟੀਨ 'ਚ ਆਉਣ ਵਾਲੇ ਲੋਕ ਸ਼ਾਮਿਲ ਸਨ। ਇਨ੍ਹਾਂ ਸਾਰੇ 51 ਦੀ ਰਿਪੋਰਟ ਆ ਗਈ ਹੈ, 50 ਨੇਗੈਟਿਵ ਹਨ, ਜਦੋਂ ਕਿ ਕੇਵਲ ਇਕ ਬੱਚੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।