ਮਹਿਲ ਕਲਾਂ/ ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਬਚਾਓ ਮੁਹਿੰਮ ਤੇ ਪਿੰਡ -ਪਿੰਡ ਲੱਗ ਰਹੇ ਧਰਨਿਆਂ ਤਹਿਤ ਹਲਕਾ ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਕੀਤੂ ਅਤੇ ਐਮ,ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਵੱਲੋਂ ਸਰਕਲ ਪੱਧਰ ਤੇ ਰੋਸ ਮੁਜਾਹਰੇ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਇਹ ਧਰਨੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਤੇਲ ਦੀਆਂ ਕੀਮਤਾਂ ਵਾਪਸ ਲੈਣ ਬਿਜਲੀ ਬਿੱਲਾਂ ਚ ਵਾਧਾ ਵਾਪਸ ਲਈ ਕਿਸਾਨਾਂ ਦੇ ਹੱਕਾਂ ਦੀ ਰਾਖੀ ਸਮੇਤ ਰਾਸ਼ਨ ਘੁਟਾਲੇ ਸਰਕਾਰੀ ਸ਼ਹਿ ਤੇ ਚੱਲਦੇ ਸ਼ਰਾਬ ਤੇ ਰੇਤ ਮਾਫੀਆ ਵਰਗੇ ਅਹਿਮ ਮੁੱਦਿਆਂ ਤੇ ਕਾਂਗਰਸ ਸਰਕਾਰ ਵਿਰੁੱਧ ਸੰਘਰਸ਼ ਵਡਿਆਂ ਅਤੇ ਬਰਨਾਲੇ ਦੀਆਂ ਸੜਕ ਤੇ ਅਕਾਲੀ ਵਰਕਰਾਂ ਵੱਲੋਂ ਆਪਣੇ- ਆਪਣੇ ਮੋਟਰਸਾਈਕਲ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਡੀਜ਼ਲ ,ਪੈਟਰੋਲ ਅਤੇ ਬਿਜਲੀ ਬਿੱਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਜਾ ਰਹੀਆਂ ਨੇ ਜਿਸ ਨਾਲ ਕਿਸਾਨ ਅਤੇ ਮਜ਼ਦੂਰਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਪਹਿਲਾਂ ਹੀ ਕਰੋਨਾ ਮਹਾਂਮਾਰੀ ਫੈਲਣ ਦੇ ਕਾਰਨ ਹਰ ਵਰਗ ਆਰਥਿਕ ਮੰਦੀ ਵਿਚੋਂ ਗੁਜ਼ਰ ਰਿਹਾ ਹੈ ਅਤੇ ਜੋ ਬੱਚਿਆਂ ਦੇ ਮਾਪਿਆਂ ਤੋਂ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਮੰਗੀਆਂ ਜਾ ਰਹੀਆਂ ਨੇ ਉਹ ਪੰਜਾਬ ਸਰਕਾਰ ਹੀ ਸਕੂਲਾਂ ਦੀਆਂ ਫ਼ੀਸਾਂ ਦੇਵੇ ਅਜਿਹੇ ਹਾਲਾਤਾਂ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।ਇਸ ਸਮੇਂ ਉਨ੍ਹਾਂ ਨਾਲ ਪ੍ਰਧਾਨ ਸੁਰਜੀਤ ਸੌਰੀ, ਹਰਪਿੰਦਰ ਸਿੰਘ ਸੰਧੂ ,ਜਰਨੈਲ ਸਿੰਘ ਭੋਤਨਾ, ਜੱਸਾ ਸਿੱਧੂ ,ਚਰਨ ਚੰਨਾ ,ਮਨਜਿੰਦਰ ਮਨੀ ਆਦਿ ਹਾਜ਼ਰ ਸਨ।