You are here

ਹੋਲੀ ਹਾਰਟ ਸਕੂਲ ਵੱਲੋਂ ਵਸੂਲੀ ਜਾਵੇਗੀ 70 ਫੀਸਦੀ ਸਾਲਾਨਾ ਫੀਸ

ਅਜੀਤਵਾਲ  ਜੁਲਾਈ  2020 (ਨਛੱਤਰ ਸੰਧੂ) ਹੋਲੀ ਹਾਰਟ ਸਕੂਲ ਅਜੀਤਵਾਲ ਦੀ ਅਹਿਮ ਮੀਟਿੰਗ ਕੈਂਪਸ ਵਿੱਚ ਹੋਈ, ਜਿਸ ਵਿੱਚ ਸਕੂਲ ਚੇਅਰਮੈਨ ਸੁਭਾਸ਼ ਪਲਤਾ ਉਚੇਚੇ ਤੌਰ ਤੇ ਸ਼ਾਮਿਲ ਹੋਏ।ਮੀਟਿੰਗ ਵਿੱਚ ਅੱਜ ਤੋਂ ਨਵੇਂ ਵਿੱਦਿਅਕ ਸੈਸ਼ਨ 2020-21 ਲਈ ਕੋਵਿਡ-19 ਦੇ ਮੱਦੇਨਜਰ ਕਰਵਾਈ ਜਾ ਰਹੀ ਆਨਲਾਈਨ ਸਟੱਡੀ ਦੇ ਕੰਮ ਦੀ ਸਮੀਖਿਆ ਕੀਤੀ ਗਈ ਤੇ ਇਸ ‘ਤੇ ਤਸੱਲੀ ਪ੍ਰਗਟ ਕੀਤੀ ਗਈ, ਉਥੇ ਹਾਲ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ-ਹਾਈਕੋਰਟ ਵੱਲੋਂ ਨਿੱਜੀ ਸਕੂਲਾਂ ਨੂੰ ਦਾਖਲਾ ਅਤੇ ਟਿਊਸ਼ਨ ਫੀਸ ਸੈਸ਼ਨ 2020-21 ਵਸੂਲ ਸਕਣ ਦਾ ਫੈਸਲਾ ਦਿੱਤਾ ਗਿਆ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਵੱਲੋਂ ਇੱਕ ਅਹਿਮ ਫੈਸਲਾ ਵਿਿਦਆਰਥੀਆ ਅਤੇ ਉਨ੍ਹਾਂ ਦੇ ਮਾਪਿਆ ਦੇ ਹਿੱਤ ਵਿੱਚ ਲੈਂਦੇ ਹੋਏ ਐਲਾਨ ਕੀਤਾ ਕਿ ਉਨ੍ਹਾਂ ਦੇ ਸਕੂਲ ਵੱਲੋਂ ਲਾਕਡਾਊਨ ਦੇ ਪੀਰੀਅਡ ਦੀ ਬਣਦੀ ਕੁੱਲ ਸਾਲਾਨਾ ਫੀਸ ਦਾ ਸਿਰਫ 70 ਫੀਸਦੀ ਹੀ ਲਿਆ ਜਾਵੇਗਾ । ਸਕੂਲ ਮੈਨੇਜਮੈਂਟ ਵੱਲੋਂ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਤਾਂ ਜੋ ਕੋਈ ਵੀ ਵਿਿਦਆਰਥੀ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ। ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਅਤੇ ਡਾਇਰੈਕਟਰ ਅਮਿਤ ਪਲਤਾ, ਸਰੀਯਾ ਪਲਤਾ ਵੱਲੋਂ ਹੋਲੀ ਹਾਰਟ ਸਕੂਲ ਵਿੱਚ ਪੜ੍ਹਣ ਵਾਲੇ ਵਿਿਦਆਰਥੀਆ ਦੇ ਮਾਂ-ਬਾਪ ਪੁਰਜੋਰ ਅਪੀਲ ਕਰਦੇ ਹੋਏ ਆਪਣੇ ਬੱਚਿਆ ਦੀ ਫੀਸ 10 ਜੁਲਾਈ ਤੱਕ ਜਮ੍ਹਾਂ ਕਰਵਾਉਣ ਲਈ , ਜੇਕਰ ਕੋਈ ਮਾਂ-ਬਾਪ ਕੋਰੋਨਾ ਮਹਾਮਾਰੀ ਦੌਰਾਨ ਪ੍ਰਭਾਵਿਤ ਹੋਇਆ ਹੈ ਤਾਂ ਉਹ ਕਾਰਨਾਂ ਸਮੇਤ ਸਬੂਤ ਸਹਿਤ ਇਸ ਬਾਰੇ ਸਕੂਲ ਦਫਤਰ ਵਿੱਚ 8 ਜੁਲਾਈ ਤੱਕ ਅਰਜੀ ਦੇ ਸਕਦਾ, ਜਿਸ ਦੀ ਪੜਤਾਲ ਸਕੂਲ ਕਮੇਟੀ ਵੱਲੋਂ ਕੀਤੀ ਜਾਵੇਗੀ ਤੇ ਵਾਜਿਵ ਕੇਸਾਂ ਵਿੱਚ ਹਮਦਰਦੀ ਪੂਰਵਕ ਫੀਸ ਵਿੱਚ ਛੋਟ ਕੀਤੀ ਜਾਵੇਗੀ। ਲਾਕਡਾਊਨ ‘ਚ ਲਗਭਗ 40 ਫਸਿਦੀ ਮਾਪਿਆ ਨੇ ਫੀਸ ਜਮ੍ਹਾਂ ਕਰਵਾ ਦਿੱਤੀ ਹੈ । ਇਸ ਮੌਕੇ ਐਡਮਿਨ ਸਟਾਫ ਹਾਜਰ ਸੀ।