You are here

ਪੰਜਾਬ

ਮ੍ਰਿਤਕ ਗਗਨਦੀਪ ਸਿੰਘ ਮਹਿਲ ਕਲਾਂ ਦੇ 7 ਦੋਸ਼ੀ ਗ੍ਰਿਫਤਾਰ      

ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ -ਡੀਐਸਪੀ ਮਹਿਲ ਕਲਾਂ 

ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) -ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ  ਤਹਿਤ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਗੋਇਲ ਦੀਆਂ ਹਦਾਇਤਾਂ, ਡੀਐੱਸਪੀ ਮਹਿਲ ਕਲਾਂ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੁਲਿਸ ਥਾਣਾ ਮਹਿਲ ਕਲਾਂ ਦੀ ਇੰਚਾਰਜ ਜਸਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਮ੍ਰਿਤਕ ਗਗਨਦੀਪ ਸਿੰਘ ਦੇ ਸੱਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗਗਨਦੀਪ ਸਿੰਘ ਉਰਫ਼ ਗੱਗੂ ਪੁੱਤਰ ਸੁਖਦੇਵ ਸਿੰਘ ਵਾਸੀ ਮਹਿਲ ਕਲਾਂ ਜੋ ਕਿ ਨਸ਼ਾ ਕਰਨ ਦਾ ਆਦੀ ਸੀ ,ਜਿਸ ਨੂੰ ਉਸ ਦੇ ਦੋਸਤਾਂ -ਮਿੱਤਰਾਂ ਨਾਲ ਰਲ ਕੇ ਨਸ਼ੇ ਦੀ ਜ਼ਿਆਦਾ ਡੋਜ਼ ਲੈਣ ਕਰਕੇ ਉਸ ਦੀ 28-29 ਜੂਨ ਦੀ ਦਰਮਿਆਨੀ ਰਾਤ ਨੂੰ ਮੌਤ ਹੋ ਗਈ ਸੀ । ਜਿਸ ਕਰਕੇ ਪੁਲਿਸ  ਨੇ ਪੰਜ- ਛੇ ਨਾਮਾਲੂਮ ਵਿਅਕਤੀਆਂ ਖਿਲਾਫ 30 ਜੂਨ 2020 ਨੂੰ ਅ / ਧ 304 ਦਰਜ ਕੀਤੀ ਗਈ ਸੀ। ਪੁਲਿਸ ਨੇ 4  ਜੁਲਾਈ ਨੂੰ ਦੋਸ਼ੀ ਹਰਦੀਪ ਸਿੰਘ', ਹਰਵਿੰਦਰ ਸਿੰਘ ,ਹਰਪ੍ਰੀਤ ਸਿੰਘ ਅਤੇ ਕੇਵਲ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 7 ਜੁਲਾਈ ਨੂੰ ਜਤਿੰਦਰ ਕੁਮਾਰ ,ਰੁਪਿੰਦਰ ਕੁਮਾਰ ਅਤੇ ਅਰਸ਼ਦੀਪ ਸਿੰਘ ਨੂੰ ਗਿਰਫਤਾਰ ਕੀਤਾ ਗਿਆ । ਪੁਲਸ ਦੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ 22 ਦੇ ਕਰੀਬ ਮੁਕੱਦਮੇ ਦਰਜ ਹਨ ਤੇ ਅਰਸ਼ਦੀਪ ਸਿੰਘ ਦੇ ਖਿਲਾਫ ਅਸਲਾ ਐਕਟ ਅਧੀਨ ਪਰਚਾ ਪਹਿਲਾਂ ਦਰਜ ਹੈ। ਡੀਐੱਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਉਕਤ ਦੋਸ਼ੀਆਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿਲ ਕਲਾਂ ਵਿਖੇ  ਕੇਦਰ ਅਤੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ।

ਮਹਿਲ ਕਲਾਂ/ਬਰਨਾਲਾ- ਜੁਲਾਈ 2020 -(ਗੁਰਸੇਵਕ ਸਿੰਘ ਸੋਹੀ) - ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਵਾਧਾ, ਨੀਲੇ ਕਾਰਡ ਧਾਰਕ ਗਰੀਬਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨਾ, ਗਰੀਬਾਂ ਨੂੰ ਰਾਸਨ ਮਹੁੱਈਆ ਨਾ ਕਰਵਾਉਣਾ, ਸਕੂਲਾਂ ਫੀਸਾਂ ਆਦਿ ਮੁੱਦਿਆਂ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੱਥੇਦਾਰ ਸੁਖਵਿੰਦਰ ਸਿੰਘ ਸੁੱਖਾ ਮਹਿਲ ਕਲਾਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਅਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਬੀਰ ਸਿੰਘ ਘੁੰਨਸ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਵਾ ਤਿੰਨ ਸਾਲ ਤੋਂ ਪੰਜਾਬ ਦੀ ਸੱਤਾ ਤੇ ਕਾਬਜ ਕੈਪਟਨ ਸਰਕਾਰ ਵੱਲੋਂ ਜਿੱਥੇ ਪੰਜਾਬੀਆਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ  

 ਸਰਕਾਰ ਗਰੀਬ- ਮਜ਼ਦੂਰ ਲੋਕਾਂ ਦੇ ਹੱਕਾਂ ਤੇ ਵੀ ਡਾਕੇ ਮਾਰ ਰਹੀ ਹੈ ।ਉਨ੍ਹਾਂ ਕਿਹਾ ਕਿ ਨੀਲੇ ਕਾਰਡਾਂ ਦਾ ਕੱਟੇ ਜਾਣਾਂ ਸਰਕਾਰ ਵੱਲੋਂ ਗਰੀਬਾ ਨੂੰ ਦਿੱਤੇ ਜਾ ਰਹੇ ਰਾਸ਼ਨ ਵਿੱਚ  ਵਿਤਕਰਾ ਤੇ  ਤੇਲ ਦੀਆਂ ਵਧੀਆ ਕੀਮਤਾਂ ਖਿਲਾਫ ਅਵਾਜ਼ ਉਠਾਈ ਜਾਵੇਗੀ ਤਾਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਬਾਰੇ ਜਾਗਰੂਤ ਕਰਕੇ ਉਨ੍ਹਾਂ ਖਿਲਾਫ਼ ਲੜਾਈ ਲੜੀ ਜਾ ਰਹੀ ਹੈ । ਉਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਕਿਸਾਨ ਮਜ਼ਦੂਰ, ਮੁਲਾਜ਼ਮ ਵਰਗ ਕਾਂਗਰਸ ਸਰਕਾਰ ਤੋਂ ਹਿਸਾਬ  ਮੰਗਣਗੇ । ਸੰਤ ਘੁੰਨਸ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ,ਰਿੰਕਾ ਕੁਤਬਾ ਬਾਹਮਣੀਆਂ , ਇਸਤਰੀ ਅਕਾਲੀ ਆਗੂ ਬੇਅੰਤ ਕੌਰ ਖਹਿਰਾ ਬੀਹਲਾ, ਸਰਕਲ ਠੁੱਲੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਟੀਵਾਣਾ, ਜੱਥੇਦਾਰ ਗੁਰਦੀਪ ਸਿੰਘ ਛਾਪਾ, ਬਲਵੰਤ ਸਿੰਘ ਢਿੱਲੋਂ ਛੀਨੀਵਾਲ,ਸਾਬਕਾ ਸਰਪੰਚ  

ਡਾ ਰਾਮ ਗੋਪਾਲ ਸਹਿਜੜਾ, ਵਿਜੈ ਕੁਮਾਰ, ਸਾਬਕਾ ਸਰਪੰਚ ,ਗੁਰਜੰਟ ਸਿੰਘ ਗਹਿਲ ਤੇਜਿੰਦਰ ਦੇਵ ਸਿੰਘ ਮਿੰਟੂ ,ਨੰਬਰਦਾਰ ਜਗਜੀਤ ਸਿੰਘ ਗਹਿਲ ,ਤਰਨਜੀਤ ਸਿੰਘ ਦੁੱੱਗਲ, ਸੰਦੀਪ ਕੁਮਾਰ ਰਿੰਕੂ, ਗੁਰਦੀਪ ਸਿੰਘ ਟਿਵਾਣਾ, ਹਾਜ਼ਰ ਸਨ ।

ਪਿੰਡ ਸਹਿਜੜਾ ਵਿਖੇ ਇੱਕ ਔਰਤ ਵੱਲੋਂ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ   

ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) -ਨੇੜਲੇ  ਪਿੰਡ ਸਹਿਜੜਾ ਵਿਖੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਔਰਤ ਵੱਲੋਂ ਮਾਨਸਿਕ ਪ੍ਰੇਸ਼ਾਨੀ ਤੇ ਚੱਲਦਿਆਂ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ ਪੁਲਿਸ  ਥਾਣਾ ਮਹਿਲ ਕਲਾਂ ਦੀ ਮੁਖੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰ ਸਿੰਘ ਵਾਸੀ ਸਹਿਜੜਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ  ਹਨ ਕਿ ਮੇਰੀ ਪਤਨੀ ਬਲਬੀਰ ਕੌਰ 70 ਸਾਲ ਵਾਸੀ ਸਹਿਜੜਾ ਜੋ ਕੇ ਪਿਛਲੇ ਸਮੇਂ ਤੋਂ ਟੀ ਬੀ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਚੱਲੀ ਆ ਰਹੀ ਸੀ ਤੇ  ਉਸਦਾ ਇਲਾਜ ਚੱਲ ਰਿਹਾ ਸੀ । ਉਨ੍ਹਾਂ ਕਿਹਾ ਕਿ ਬਲਵੀਰ ਕੌਰ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਦੁਪਹਿਰ ਸਮੇਂ ਆਪਣੇ ਬਾਹਰਲੇ ਘਰ ਆ ਕੇ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ । ਉਨ੍ਹਾਂ ਕਿਹਾ ਕਿ ਮਿ੍ਤਕ ਬਲਵੀਰ ਕੌਰ ਦੇ ਪਤੀ ਅਮਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਭਰੀ ਤੇ ਸ਼ਹੀਦਾਂ ਦੀ ਜਥੇਬੰਦੀ ਹੈ- ਸੁਖਬੀਰ ਬਾਦਲ। 

ਦਵਿੰਦਰ ਸਿੰਘ ਬੀਹਲਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਮੁੜ ਸ਼ਾਮਿਲ 

ਮਹਿਲ ਕਲਾਂ / ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ) -ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਭਰੀ ਤੇ ਸ਼ਹੀਦਾਂ ਦੀ ਜਥੇਬੰਦੀ ਹੈ ,ਸਾਡੇ ਵਾਸਤੇ ਨਾ ਹੀ ਸਰਕਾਰ ਜ਼ਰੂਰੀ ਹੈ ਤੇ ਨਾ ਹੀ ਅਲਾਇਸ ਜਰੂਰੀ ਹੈ ,ਪਰ ਸਾਡੇ ਵਾਸਤੇ ਪੰਜਾਬ ਜ਼ਰੂਰੀ ਹੈ । ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿੰਡ ਬੀਹਲਾ ਵਿਖੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਰਗਟ ਕੀਤੇ । ਉਹ ਅੱਜ ਪਿੰਡ ਬੀਹਲਾ ਵਿਖੇ ਸਮਾਜ ਸੇਵੀ ਦਵਿੰਦਰ ਸਿੰਘ ਸਿੱਧੂ ਬੀਹਲਾ ਸਮੇਤ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਆਏ ਸੀ । ਦਵਿੰਦਰ ਸਿੰਘ ਬੀਹਲਾ ਅਤੇ ਅਨੇਕਾਂ ਸਾਥੀਆਂ ਨੇ ਆਮ ਆਦਮੀ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਏ ਹਨ । ਸਰਦਾਰ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਹੋਏ ਕਿਸਾਨਾਂ - ਮਜ਼ਦੂਰਾਂ ਨੂੰ ਲੋੜੀਂਦੀਆ ਸਹੂਲਤਾਂ ਤੋਂ ਇਲਾਵਾ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਚ ਸੇਵਾ ਕੇਂਦਰ ਖੋਲ੍ਹਣ ਅਤੇ ਓਵਰਬ੍ਰਿਜ ਤੇ ਸੜਕਾਂ ਦੇ ਜਾਲ ਵਿਛਾਏ ਸੀ, ਜਿਹੜੀਆਂ ਕਿ ਬੰਬ ਨਾਲ ਵੀ ਨਹੀਂ ਟੁਟਦੀਆ । ਪਰ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਸੰਭਾਲਦੇ ਹੋਏ ਸਾਰੇ ਕੰਮ ਬੰਦ  ਕਰਕੇ ਨਿਕੰਮਾ ਮੁੱਖ ਮੰਤਰੀ ਸਾਬਤ ਹੋਇਆ ਹੈ।ਸਰਦਾਰ ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਕਿ ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਤੇ ਕਿਹਾ ਕਿ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ,ਪਰ ਕੈਪਟਨ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕੀ ਉਹ ਬੇਅਦਬੀ ਤੋਂ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਅਕਾਲੀ ਦਲ ਦੀ ਸਰਕਾਰ ਰਹੇਗੀ, ਉਨਾਂ ਚਿਰ ਐਮਐਸਪੀ ਦੀ ਖਰੀਦ ਜਾਰੀ ਰਹੇਗੀ । ਉਨ੍ਹਾਂ ਨੇ ਦਵਿੰਦਰ ਸਿੰਘ ਬੀਹਲਾ ਦੇ ਪਾਰਟੀ ਚ ਮੁੜ ਸ਼ਾਮਿਲ ਹੋਣ ਤੇ ਕਿਹਾ ਕਿ ਹਲਕੇ ਦੇ ਜ਼ਿਲ੍ਹਾ ਬਰਨਾਲਾ ਅੰਦਰ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ।ਇਸ ਮੌਕੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨੇ ਜੀ ਆਇਆਂ ਆਖਦਿਆਂ ਕਿਹਾ ਕਿ ਦਵਿੰਦਰ ਸਿੰਘ ਬੀਹਲਾ ਨੌਜਵਾਨ ਆਗੂ ਹੈ ਇਸ ਦੇ ਪਾਰਟੀ ਚ ਮੁੜ ਸ਼ਾਮਿਲ ਹੋਣ ਤੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਹੋਣਗੇ, ਉੱਥੇ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਵਧੇਰੇ ਬਲ ਮਿਲੇਗਾ। ਇਸ ਮੌਕੇ ਸਮਾਜ ਸੇਵੀ ਦਵਿੰਦਰ ਸਿੰਘ ਸਿੱਧੂ ਬੀਹਲਾ ਨੇ ਕਿਹਾ ਕਿ ਮੈਂ ਫੇਸਬੁੱਕ ਤੇ ਧੜੇਬੰਦੀ ਚ ਵਿਸ਼ਵਾਸ ਨਹੀਂ ਰੱਖਦਾ ਪਰ ਗਰਾਊਂਡ ਲੇਵਲ ਤੇ ਕੰਮ ਕਰਨਾ ਪਸੰਦ ਕਰਦਾ ਹਾਂ । ਉਨ੍ਹਾਂ ਕਿਹਾ ਕਿ ਮੇਰੀ ਨਾ ਹੀ ਆਮ ਆਦਮੀ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਚ ਮੈਂਬਰਸ਼ਿਪ ਸੀ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਚ ਮੈਂਬਰਸਿਪ ਸੀ । ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚ ਟਿਕਟਾਂ ਦੀ ਵਿਕਰੀ ਹੋ ਰਹੀ ਸੀ ਤੇ ਪੰਜਾਬ ਚ ਕੋਈ ਇਨਕਲਾਬ ਨਹੀਂ ਆਇਆ , ਇਸ ਕਰਕੇ ਮੈਂ ਦੋਨੋਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸਾਥੀਆਂ ਸਮੇਤ ਸ਼ਾਮਲ ਹੋਇਆ ਹਾਂ । ਇਸ ਮੌਕੇ ਸ੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਸੀਨੀਅਰ ਆਗੂ ਰਿੰਕਾ ਕੁਤਬਾ ਬਾਮਣੀਆ ਅਤੇ ਉਨ੍ਹਾਂ ਨਾਲ ਉਘੇ ਗਾਇਕ ਰਣਜੀਤ ਮਨੀ ਨੇ ਕਿਹਾ ਕੇ ਬੀਹਲਾ ਸਾਬ ਦੇ ਪਾਰਟੀ ਵਿੱਚ ਅਉਣ ਨਾਲ ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਗਾਰਾ ਮਿਲਿਆ ।ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ , ਅੈਮ ਅੈਲ ੲੇ ਮਨਪ੍ਰੀਤ ਸਿੰਘ ਇਆਲੀ , ਗਗਨਦੀਪ ਸਿੰਘ ਬਰਨਾਲਾ', ਹਰਬੰਸ ਸਿੰਘ ਸ਼ੇਰਪੁਰ ',ਅਮਨਦੀਪ ਸਿੰਘ ਕਾਂਝਲਾ, ਤਰਨਜੀਤ ਸਿੰਘ ਦੁੱਗਲ ,ਮੱਖਣ ਸਿੰਘ ਧਨੌਲਾ', ਗੁਰਜਿੰਦਰ ਸਿੰਘ ਸਿੱਧੂ, ਐਡਵੋਕੇਟ ਸਤਨਾਮ ਸਿੰਘ ਰਾਹੀ ,ਤੇਜਿੰਦਰਦੇਵ ਮਿੰਟੂ ,ਗੋਰਖਾ ਸੋਹੀਆ , ਜਥੇਦਾਰ ਬਚਿੱਤਰ ਸਿੰਘ ਰਾਏਸਰ, ਗੁਰਸੇਵਕ ਸਿੰਘ ਗਾਗੇਵਾਲ ,ਇਸਤਰੀ ਆਗੂ ਪਰਮਜੀਤ ਕੌਰ ਠੁੱਲੀਵਾਲ ',ਬੇਅੰਤ ਕੌਰ ਖਹਿਰਾ'', ਪਰਮਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਗੋਗੀ, ਜਸਵਿੰਦਰ ਸਿੰਘ ਪੀ ਏ ,ਜਗਦੇਵ ਸਿੰਘ ਸੰਧੂ ਗਹਿਲਾ, ਜਸਵਿੰਦਰ ਸਿੰਘ ਦੀਦਾਰਗੜ੍ਹ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਲੋਕਾਂ ਦੇ ਹਰਮਨ ਪਿਆਰੇ ਮਰਹੂਮ ਨੇਤਾ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਇਸ ਸਮਾਗਮ ਵਿੱਚ ਗੈਰ ਹਾਜ਼ਰ ਨਜ਼ਰ ਆਏ ।

ਸਮਾਜ ਸੇਵੀ ਮੱਖਣ ਸਿੰਘ ਸੋਹੀ ਆਸਟ੍ਰੇਲੀਆ ਨੂੰ ਸਦਮਾ ਪਿਤਾ ਜੀ ਦਾ ਦਿਹਾਂਤ

ਮਹਿਲ ਕਲਾਂ /ਬਰਨਾਲਾ- ਜੁਲਾਈ 2020  (ਗੁਰਸੇਵਕ ਸਿੰਘ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਦੇ ਸਮਾਜ ਸੇਵੀ ਮੱਖਣ ਸਿੰਘ ਆਸਟ੍ਰੇਲੀਆ ਅਤੇ ਉਨ੍ਹਾਂ ਦੇ ਛੋਟੇ ਭਰਾ ਸਿਕੰਦਰ ਸਿੰਘ ਆਸਟ੍ਰੇਲੀਆ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸਮਾਜ ਸੇਵੀ ਸਰਦਾਰ ਹਰਨੇਕ ਸਿੰਘ ਪੁੱਤਰ ਨਾਜ਼ਰ ਸਿੰਘ 5 ਜੁਲਾਈ ਨੂੰ 83 ਸਾਲ ਦੀ ਉਮਰ ਵਿੱਚ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਰਦਾਰ ਹਰਨੇਕ ਸਿੰਘ ਜੀ ਬਹੁਤ ਨੇਕ ਸੁਭਾਅ ਦੇ ਸਨ। ਹਮੇਸ਼ਾ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਸਨ। ਉਨ੍ਹਾਂ ਦੇ ਦੁੱਖ ਚ ਸ਼ਾਮਲ ਸਾਬਕਾ ਸਰਪੰਚ ਮੋਹਨ ਸਿੰਘ ,ਪ੍ਰਧਾਨ ਬਿੱਲੂ ਸਿੰਘ,ਗੁਰੂਘਰ ਦੇ ਪ੍ਰਧਾਨ ਸਤਨਾਮ ਸਿੰਘ, ਸਾਬਕਾ ਪੰਚ ਅਜੀਤ ਸਿੰਘ, ਫ਼ੌਜੀ ਬਖਤੌਰ ਸਿੰਘ ,ਹਰਜਿੰਦਰ ਸਿੰਘ ਸੋਹੀ ਬੱਸ ਅਪਰੇਟਰ, ਦਲਜੀਤ ਸਿੰਘ ਬੀਹਲਾ ਟਰਾਂਸਪੋਰਟਰ, ਬਰਲਾਜ ਸਿੰਘ ਆਹਲੂਵਾਲੀਆਂ ਟਰਾਂਸਪੋਰਟ ਬਰਨਾਲਾ ,ਚੂਹੜ ਸਿੰਘ ਚੜ੍ਹਦੀ ਕਲਾ ਬੱਸ ਸਰਵਿਸ ਸ਼ੇਰਪੁਰ ,ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ, ਬੱਗਾ ਸਿੰਘ ਡੇਅਰੀ ਵਾਲਾ, ਬਲੌਰ ਸਿੰਘ,ਅੱਛਰੂ ਸਿੰਘ,ਮਹਿੰਦਰ ਸਿੰਘ, ਹਾਕਮ ਸਿੰਘ ਦੀਵਾਨਾ ਗੁਰੂ ਘਰ ਦੇ ਵਜ਼ੀਰ, ਤੇਜਾ ਸਿੰਘ ਬਰਨਾਲਾ, ਨਿਸ਼ਾਨ ਸਿੰਘ ਸੋਹੀ, ਗਿਆਨੀ ਬੂਟਾ ਸਿੰਘ ,ਸਾਬਕਾ ਪੰਚ ਰਣਜੀਤ ਸਿੰਘ, ਸਤਨਾਮ ਸਿੰਘ ਸੱਤਾ,ਸ਼ਿਦਾ ਸਿੰਘ ਮਡੀਲਾ ਵਾਲੇ, ਕੁਲਦੀਪ ਸਿੰਘ ਕਾਲਾ ਢਿੱਲੋਂ ਬੱਸ ਸਰਵਿਸ ਵੱਲੋਂ ਡੂੰਘਾ ਦੁੱਖ ਪ੍ਰਗਟਾਇਆ।

ਹੋਲੀ ਹਾਰਟ ਸਕੂਲ ਵੱਲੋਂ ਵਸੂਲੀ ਜਾਵੇਗੀ 70 ਫੀਸਦੀ ਸਾਲਾਨਾ ਫੀਸ

ਅਜੀਤਵਾਲ  ਜੁਲਾਈ  2020 (ਨਛੱਤਰ ਸੰਧੂ) ਹੋਲੀ ਹਾਰਟ ਸਕੂਲ ਅਜੀਤਵਾਲ ਦੀ ਅਹਿਮ ਮੀਟਿੰਗ ਕੈਂਪਸ ਵਿੱਚ ਹੋਈ, ਜਿਸ ਵਿੱਚ ਸਕੂਲ ਚੇਅਰਮੈਨ ਸੁਭਾਸ਼ ਪਲਤਾ ਉਚੇਚੇ ਤੌਰ ਤੇ ਸ਼ਾਮਿਲ ਹੋਏ।ਮੀਟਿੰਗ ਵਿੱਚ ਅੱਜ ਤੋਂ ਨਵੇਂ ਵਿੱਦਿਅਕ ਸੈਸ਼ਨ 2020-21 ਲਈ ਕੋਵਿਡ-19 ਦੇ ਮੱਦੇਨਜਰ ਕਰਵਾਈ ਜਾ ਰਹੀ ਆਨਲਾਈਨ ਸਟੱਡੀ ਦੇ ਕੰਮ ਦੀ ਸਮੀਖਿਆ ਕੀਤੀ ਗਈ ਤੇ ਇਸ ‘ਤੇ ਤਸੱਲੀ ਪ੍ਰਗਟ ਕੀਤੀ ਗਈ, ਉਥੇ ਹਾਲ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ-ਹਾਈਕੋਰਟ ਵੱਲੋਂ ਨਿੱਜੀ ਸਕੂਲਾਂ ਨੂੰ ਦਾਖਲਾ ਅਤੇ ਟਿਊਸ਼ਨ ਫੀਸ ਸੈਸ਼ਨ 2020-21 ਵਸੂਲ ਸਕਣ ਦਾ ਫੈਸਲਾ ਦਿੱਤਾ ਗਿਆ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਵੱਲੋਂ ਇੱਕ ਅਹਿਮ ਫੈਸਲਾ ਵਿਿਦਆਰਥੀਆ ਅਤੇ ਉਨ੍ਹਾਂ ਦੇ ਮਾਪਿਆ ਦੇ ਹਿੱਤ ਵਿੱਚ ਲੈਂਦੇ ਹੋਏ ਐਲਾਨ ਕੀਤਾ ਕਿ ਉਨ੍ਹਾਂ ਦੇ ਸਕੂਲ ਵੱਲੋਂ ਲਾਕਡਾਊਨ ਦੇ ਪੀਰੀਅਡ ਦੀ ਬਣਦੀ ਕੁੱਲ ਸਾਲਾਨਾ ਫੀਸ ਦਾ ਸਿਰਫ 70 ਫੀਸਦੀ ਹੀ ਲਿਆ ਜਾਵੇਗਾ । ਸਕੂਲ ਮੈਨੇਜਮੈਂਟ ਵੱਲੋਂ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਤਾਂ ਜੋ ਕੋਈ ਵੀ ਵਿਿਦਆਰਥੀ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ। ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਅਤੇ ਡਾਇਰੈਕਟਰ ਅਮਿਤ ਪਲਤਾ, ਸਰੀਯਾ ਪਲਤਾ ਵੱਲੋਂ ਹੋਲੀ ਹਾਰਟ ਸਕੂਲ ਵਿੱਚ ਪੜ੍ਹਣ ਵਾਲੇ ਵਿਿਦਆਰਥੀਆ ਦੇ ਮਾਂ-ਬਾਪ ਪੁਰਜੋਰ ਅਪੀਲ ਕਰਦੇ ਹੋਏ ਆਪਣੇ ਬੱਚਿਆ ਦੀ ਫੀਸ 10 ਜੁਲਾਈ ਤੱਕ ਜਮ੍ਹਾਂ ਕਰਵਾਉਣ ਲਈ , ਜੇਕਰ ਕੋਈ ਮਾਂ-ਬਾਪ ਕੋਰੋਨਾ ਮਹਾਮਾਰੀ ਦੌਰਾਨ ਪ੍ਰਭਾਵਿਤ ਹੋਇਆ ਹੈ ਤਾਂ ਉਹ ਕਾਰਨਾਂ ਸਮੇਤ ਸਬੂਤ ਸਹਿਤ ਇਸ ਬਾਰੇ ਸਕੂਲ ਦਫਤਰ ਵਿੱਚ 8 ਜੁਲਾਈ ਤੱਕ ਅਰਜੀ ਦੇ ਸਕਦਾ, ਜਿਸ ਦੀ ਪੜਤਾਲ ਸਕੂਲ ਕਮੇਟੀ ਵੱਲੋਂ ਕੀਤੀ ਜਾਵੇਗੀ ਤੇ ਵਾਜਿਵ ਕੇਸਾਂ ਵਿੱਚ ਹਮਦਰਦੀ ਪੂਰਵਕ ਫੀਸ ਵਿੱਚ ਛੋਟ ਕੀਤੀ ਜਾਵੇਗੀ। ਲਾਕਡਾਊਨ ‘ਚ ਲਗਭਗ 40 ਫਸਿਦੀ ਮਾਪਿਆ ਨੇ ਫੀਸ ਜਮ੍ਹਾਂ ਕਰਵਾ ਦਿੱਤੀ ਹੈ । ਇਸ ਮੌਕੇ ਐਡਮਿਨ ਸਟਾਫ ਹਾਜਰ ਸੀ।

ਐੱਸਆਈਟੀ ਨੇ ਡੇਰਾ ਪ੍ਰੇਮੀਆਂ ਤੋਂ ਪਾਵਨ ਸਰੂਪ ਚੋਰੀ ਸਬੰਧੀ ਕੀਤੀ ਨਿਸ਼ਾਨਦੇਹੀ

ਕੋਟਕਪੂਰਾ/ਫਰੀਦਕੋਟ , ਜੁਲਾਈ 2020 -(ਕਰਨ ਰਤੀ /ਮਨਜਿੰਦਰ ਗਿੱਲ)- ਪਹਿਲੀ ਜੂਨ 2015 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਬੇਅਦਬੀ ਨੂੰ ਲੈ ਕੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐੱਸਆਈਟੀ ਦੇ ਪ੍ਰਮੁੱਖ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਸਿੱਧੂ ਸਮੇਤ ਸਮੁੱਚੀ ਟੀਮ ਨੇ ਐਤਵਾਰ ਨੂੰ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਤੋਂ ਸ਼ੁਰੂ ਹੋਈ ਸਾਰੀ ਘਟਨਾ ਦੀ ਨਿਸ਼ਾਨਦੇਹੀ ਕੀਤੀ।

ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਅਤੇ ਗ੍ਰੰਥੀ ਗੋਰਾ ਸਿੰਘ ਸਮੇਤ ਕੁਝ ਹੋਰ ਵਿਅਕਤੀਆਂ ਦੀ ਹਾਜ਼ਰੀ 'ਚ ਪੁਲਿਸ ਸਾਹਮਣੇ ਨਿਸ਼ਾਨਦੇਹੀ ਕਰਦਿਆਂ ਡੇਰਾ ਪ੍ਰੇਮੀ ਸੰਨੀ ਕੰਡਾ ਅਤੇ ਰਣਦੀਪ ਸਿੰਘ ਨੀਲਾ ਨੇ ਮੰਨਿਆ ਕਿ ਉਨ੍ਹਾਂ ਪਹਿਲੀ ਜੂਨ 2015 ਨੂੰ ਗੁਰਦੁਆਰਾ ਸਾਹਿਬ 'ਚੋਂ ਪਾਵਨ ਸਰੂਪ ਚੋਰੀ ਕਰ ਕੇ ਮੋਟਰਸਾਈਕਲ ਰਾਹੀਂ ਬਰਗਾੜੀ ਵਿਖੇ ਖੜ੍ਹੀ ਆਲਟੋ ਕਾਰ 'ਚ ਰੱਖਿਆ। ਅੱਗੇ ਸ਼ਕਤੀ ਸਿੰਘ, ਬਲਜੀਤ ਸਿੰਘ ਅਤੇ ਰਣਜੀਤ ਸਿੰਘ ਭੋਲਾ ਉਕਤ ਕਾਰ ਨੂੰ ਕੋਟਕਪੂਰੇ ਵਿਖੇ ਦੀ ਨਾਮ ਚਰਚਾ ਘਰ 'ਚ ਲੈ ਆਏ, ਜਿੱਥੇ ਕਾਰ ਕੁਝ ਘੰਟੇ ਖੜ੍ਹੀ ਰਹੀ ਅਤੇ ਸ਼ਾਮ ਨੂੰ ਨਿਸ਼ਾਨ ਸਿੰਘ ਤੇ ਬਲਜੀਤ ਸਿੰਘ ਪਾਵਨ ਸਰੂਪ ਉਕਤ ਕਾਰ ਰਾਹੀਂ ਬਲਜੀਤ ਸਿੰਘ ਦੇ ਘਰ ਪਿੰਡ ਸਿੱਖਾਂਵਾਲਾ ਵਿਖੇ ਲੈ ਗਏ। ਐਤਵਾਰ ਨੂੰ ਜਾਂਚ ਟੀਮ ਨੇ ਇੱਥੇ ਡੇਰੇ 'ਚ ਲਿਆ ਕੇ ਕਰੀਬ ਅੱਧਾ ਘੰਟਾ ਡੇਰਾ ਪ੍ਰੇਮੀਆਂ ਤੋਂ ਡੂੰਘੀ ਪੁੱਛ-ਪੜਤਾਲ ਕੀਤੀ। ਜਦੋਂ ਉਕਤ ਟੀਮ ਪਿੰਡ ਸਿੱਖਾਂਵਾਲਾ ਵਿਖੇ ਬਲਜੀਤ ਸਿੰਘ ਦੇ ਘਰ ਪੁੱਜੀ ਤਾਂ ਬਲਜੀਤ ਸਿੰਘ ਨੇ ਪਾਵਨ ਸਰੂਪ ਆਪਣੇ ਘਰ ਰੱਖਣ ਦੀ ਗੱਲ ਪ੍ਰਵਾਨ ਕੀਤੀ।

ਸੁਖਬੀਰ ਬਾਦਲ  ਅੱਜ  ਹਲਕਾ ਮਹਿਲ ਕਲਾਂ ਚ

 ਬੀਹਲਾ ਸਮੇਤ ਹੋਰ ਆਗੂ  ਹੋਣਗੇ ਸ਼੍ਰੋਮਣੀ ਅਕਾਲੀ ਦਲ (ਬ)  ਚ ' ਸ਼ਾਮਲ 

ਮਹਿਲ ਕਲਾਂ/ਬਰਨਾਲਾ-ਜੁਲਾਈ (ਗੁਰਸੇਵਕ ਸਿੰਘ ਸੋਹੀ )- ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹੋਰ ਬਲ ਮਿਲ ਸਕਦਾ ਹੈ ਜਦੋਂ ਕਿ ਪੰਜਾਬੀ ਏਕਤਾ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਤੇ ਆਮ ਆਦਮੀ  ਪਾਰਟੀ   ਐਨਆਰਆਈ ਵਿੰਗ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਸਿੱਧੂ ਬੀਹਲਾ ਜੋ ਕੇ ਅੱਜ 6 ਜੁਲਾਈ ਨੂੰ ਪੰਜਾਬੀ ਏਕਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ( ਬਾਦਲ) ਚ' ਸ਼ਾਮਲ ਹੋ ਰਹੇ ਹਨ । ਜਿਸ ਨਾਲ ਜਿੱਥੇ ਪਾਰਟੀ ਨੂੰ ਹੋਰ ਵਧੇਰੇ ਬਲ ਮਿਲੇਗਾ , ਉੱਥੇ ਸਿੱਧੂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸਾਬਤ ਹੋਣਗ । ਜ਼ਿਕਰਯੋਗ ਹੈ ਕਿ ਸ  ਦਵਿੰਦਰ ਸਿੰਘ ਬੀਹਲਾ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ, ਭਦੌੜ ਅਤੇ ਬਰਨਾਲਾ ਦੇ ਉਮੀਦਵਾਰਾਂ ਦੀ ਜਿੱਤ ਲਈ ਸਿਰ ਤੋੜ ਯਤਨ ਕੀਤੇ ਸਨ ।ਜਿਸ ਕਾਰਨ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਬਰਨਾਲਾ ਤੇ ਆਪਣਾ ਕਬਜ਼ਾ ਕੀਤਾ ਸੀ । ਪਿਛਲੇ ਸਮੇਂ ਦੌਰਾਨ ਪਾਰਟੀ ਦੀ ਆਪਸੀ ਫੁੱਟ ਕਾਰਨ ਖਹਿਰਾ ਧੜੇ ਨਾਲ ਜਾ ਖੜ੍ਹੇ,  ਦਵਿੰਦਰ ਸਿੰਘ ਬੀਹਲਾ ਇੱਕ ਸਮਾਜ ਸੇਵੀ ਤੇ ਲੋਕਾਂ ਵਿੱਚ ਵਿਚਰਣ ਵਾਲੇ ਆਗੂ ਹਨ ਤੇ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਨੌਜਵਾਨਾਂ ਦਾ ਵੱਡਾ ਹਿੱਸਾ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦਾ ਹੈ । ਇਸ ਪ੍ਰਤੀਨਿਧ ਵੱਲੋਂ ਸ।ਦਵਿੰਦਰ ਸਿੰਘ ਬੀਹਲਾ ਨੇ  ਗੱਲਬਾਤ ਕਰਨ ਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਤੇ ਓਵਰਬ੍ਰਿਜ ਪੁਲ ਤੇ ਸੜਕਾਂ ਦੇ ਜਾਲ ਵਿਛਾਉਣ ਸਮੇਤ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ ਸੀ ।ਜਿਸ ਨੂੰ ਦੇਖਦੇ ਹੋਏ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ । ਸ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਕਹਿਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਰਾਜਨੀਤੀ ਦੇ ਅੰਬਰਾਂ ਦਾ ਤਾਰਾ ਬਣਾਉਣ ਵਿੱਚ ਬਾਦਲ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ ।ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਬਹੁਤ ਵੱਡਾ ਹੈ, ਇਸ ਕਰਕੇ ਢੀਂਡਸਾ ਪਰਿਵਾਰ ਦਾ ਅਕਾਲੀ ਦਲ ਨਾਲੋਂ ਵੱਖ ਹੋਣ ਕਾਰਨ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ

ਗੁੰਮਟੀ ਦੀ ਪੰਚਾਇਤ ਵੱਲੋਂ ਮਗਨਰੇਗਾ ਦੇ ਕੰਮ ਦੀ ਸ਼ੁਰੂਆਤ 

 ਮਹਿਲ ਕਲਾਂ /ਬਰਨਾਲਾ -ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਗ੍ਰਾਮ ਪੰਚਾਇਤ ਗੁੰਮਟੀ ਵੱਲੋਂ ਅੱਜ ਬਲਾਕ ਸੰਮਤੀ ਮੈਂਬਰ ਬੀਬੀ ਰਮਨਦੀਪ ਕੌਰ ਅਤੇ ਸਰਪੰਚ ਗੁਰਮੀਤ ਕੌਰ ਦੀ ਅਗਵਾਈ ਹੇਠ 68 ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਦਵਾ ਕੇ ਪਿੰਡ ਗੁੰਮਟੀ ਤੋ ਭਗਵਾਨਪੁਰਾ ਨੂੰ ਜਾਦੀ ਲਿੰਕ ਸੜਕ ਤੇ ਸਫਾਈ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਰਪੰਚ ਗੁਰਮੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਚਾਇਤ ਨੇ ਗੁਰੂਦੁਆਰਾ ਸਾਹਿਬ ਤੋਂ ਅਨਾਊਸਮੈਂਟ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਲਈ ਲਿਸਟ ਤਿਆਰ ਕਰਕੇ ਨਰੇਗਾ ਸੈੱਲ ਬਲਾਕ ਬਰਨਾਲਾ ਨੂੰ ਭੇਜੀ ਗਈ ਸੀ ਜਿਸ ਵਿੱਚ ਪਿੰਡ ਦੇ ਕੁੱਲ 68 ਮਜ਼ਦੂਰਾਂ ਨੂੰ ਕੰਮ ਕਰਨ ਦੀ ਮੰਗ ਕੀਤੀ ਗਈ ਸੀ ਅੱਜ 24 ਮਜ਼ਦੂਰਾਂ ਨੂੰ ਕੰਮ ਦੇ ਕੇ ਸ਼ੁਰੂਆਤ ਕੀਤੀ ਗਈ।ਉਨ੍ਹਾਂ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜ ਲੋਕਾਂ ਦੀ ਸਾਂਝੀ ਰਾਇ ਉਪਰੰਤ ਹੀ ਕੀਤੇ ਜਾ ਰਹੇ ਹਨ।ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਦੇ ਸਰਬਪੱਖੀ ਵਿਕਾਸ ਲਈ ਪਿੰਡ ਵਾਸੀਆਂ ਦੀ ਸਲਾਹ ਨਾਲ ਹੀ ਅਗਲੇਰੇ ਕਦਮ ਚੁੱਕੇ ਜਾਣਗੇ। ਇਸ ਸਮੇਂ ਪੰਚ ਸੁਰਿੰਦਰ ਕੁਮਾਰ ਜੋਸ਼ੀ, ਪੰਚ ਨਾਰੰਗ ਸਿੰਘ ਬੜਿੰਗ, ਕੈਪਟਨ ਹਰਬੰਸ ਸਿੰਘ, ਜਗਦੇਵ ਸਿੰਘ ਬੜਿੰਗ, ਡਾ ਅਵਤਾਰ ਸਿੰਘ, ਬਲਵੰਤ ਸਿੰਘ ਫੌਜੀ, ਸਾਬਕਾ ਸਰਪੰਚ ਗੁਰਮੇਲ ਸਿੰਘ, ਗੁਲਾਬ ਸਿੰਘ' ਰਣਜੀਤ ਸਿੰਘ ਨੋਨੀ, ਰਮਨਦੀਪ ਸਿੰਘ ਦੀਪੀ, ਪਰਮਜੀਤ ਕੌਰ, ਬਸੰਤ ਕੌਰ, ਨਛੱਤਰ ਕੌਰ ਅਤੇ ਜਸਵਿੰਦਰ ਕੌਰ ਵੀ ਹਾਜ਼ਰ ਸਨ ।

ਗੁਣਤਾਜ ਪ੍ਰੈੱਸ ਕਲੱਬ ਮਹਲਿ ਕਲਾਂ ਦੀ ਅਹਮਿ ਮੀਟੰਿਗ ਹੋਈ

ਪ੍ਰਧਾਨ ਸੇਰ ਸਿੰਘ ਖਾਲਸਾ ਨੇ ਕੀਤਾ ਕਲੱਬ ਦਾ ਰੰਗਦਾਰ ਪੋਸਟਰ ਕੀਤਾ ਰੀਲੀਜ਼ 

ਮਹਿਲ ਕਲਾਂ /ਬਰਨਾਲਾ-ਜੁਲਾਈ 2020 - (ਗੁਰਸੇਵਕ ਸਿੰਘ ਸੋਹੀ  )-

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕਲੱਬ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਕਲੱਬਾਂ ਦੇ ਅਹੁਦੇਦਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਲੱਬ ਚੇਅਰਮੈਨ  ਪ੍ਰੇਮ ਕੁਮਾਰ ਪਾਸੀ ਤੇ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਤੇ ਦਿਨੋਂ ਦਿਨ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ ।ਇਸ ਲਈ ਸਾਨੂੰ ਸਭ ਨੂੰ ਆਪਣੇ ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾਅ ਇੱਕ ਪਲੇਟ ਫਾਰਮ  ਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਅਤੇ ਆਪਣੀ ਸੁਰੱਖਿਆ ਲਈ ਲਾਮਬੰਦ ਹੋਣਾ ਚਾਹੀਦਾ ਹੈ । ਪੱਤਰਕਾਰ ਅਵਤਾਰ ਸਿੰਘ ਸਿੱਧੂ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਅਤੇ ਪੱਤਰਕਾਰ ਫ਼ਿਰੋਜ਼ ਖ਼ਾਨ ਨੇ ਮੀਟਿੰਗ ਦੌਰਾਨ ਕਲੱਬ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਗਤੀਵਿਧੀਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ । ਇਸ ਮੌਕੇ ਮੀਟਿੰਗ ਦੌਰਾਨ ਕੁਝ ਮਤੇ ਵੀ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ।  ਜਿਸ ਵਿੱਚ ਕਲੱਬ ਦੀਆਂ ਤਿੰਨ ਮੀਟਿੰਗਾਂ ਵਿਚ ਗੈਰ ਹਾਜ਼ਰ ਰਹਿਣ ਵਾਲੇ ਮੈਂਬਰ ਦੀ ਮਾਨਤਾ ਕਲੱਬ ਵੱਲੋਂ ਰੱਦ ਕਰ ਦਿੱਤੀ ਜਾਵੇਗੀ ,ਕਲੱਬ ਨੂੰ  ਰਜਿਸਟਰ ਕਰਵਾਉਣ ਸਬੰਧੀ ਜਲਦ ਕਾਰਵਾਈ ਕੀਤੀ ਜਾਵੇਗੀ , ਕਲੱਬ ਦੇ ਫੁਟਕਲ ਕੰਮਾਂ ਲਈ 500 ਰੁਪਏ ਛਿਮਾਹੀ ਚੰਦਾ  ਦੇਣ ਦੇ  ਆਦਿ ਮਤੇ ਪਾਸ ਕੀਤੇ ਗਏ । ਮੀਟਿੰਗ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਭਾਈ ਸ਼ੇਰ ਸਿੰਘ ਖ਼ਾਲਸਾ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਕਲੱਬ ਦਾ ਰੰਗਦਾਰ ਫ਼ੋਟੋ ਵਾਲਾ ਜਾਣਕਾਰੀ ਭਰਪੂਰ ਕਲੰਡਰ ਰਿਲੀਜ਼ ਕੀਤਾ ਗਿਆ ।ਇਸ ਮੌਕੇ ਬੋਲਦਿਆਂ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਕਿਹਾ ਕਿ ਗੁਣਤਾਜ  ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰਾਂ ਸਮੇਤ ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰਾ  ਵਧਾਈ ਦਾ ਪਾਤਰ ਹੈ ਜਿਨ੍ਹਾਂ ਵੱਲੋਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਕਰੋਨਾ ਮਹਾਂਮਾਰੀ ਦੌਰਾਨ ਦਿਨ ਰਾਤ ਲੋਕਾਂ ਤੱਕ ਖਬਰਾਂ ਤੇ ਲਾਈਵ  ਕਵਰੇਜ ਕੀਤੀ  ਹੈ । ਅਖੀਰ ਵਿੱਚ ਪੱਤਰਕਾਰ ਗੁਰਸੇਵਕ ਸਿੰਘ ਸੋਹੀ ,ਪੱਤਰਕਾਰ ਜਗਜੀਤ ਸਿੰਘ ਕੁਤਬਾ ਅਤੇ ਪੱਤਰਕਾਰ ਅਜੇ ਟੱਲੇਵਾਲ ਨੇ  ਗੁਣਤਾਜ ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰਾਂ  ਨੂੰ  ਅਗਲੇ ਮਹੀਨੇ ਹੋਣ ਵਾਲੀ 9 ਅਗਸਤ ਦੀ ਮੀਟਿੰਗ ਵਿੱਚ ਪੁੱਜਣ ਦੀ ਅਪੀਲ ਕੀਤੀ । ਇਸ ਮੌਕੇ ਪੱਤਰਕਾਰ ਸ਼ੇਰ ਸਿੰਘ ਰਵੀ ,ਪੱਤਰਕਾਰ ਗੁਰਭਿੰਦਰ ਗੁਰੀ ,ਪੱਤਰਕਾਰ ਨਰਿੰਦਰ ਸਿੰਘ ਢੀਂਡਸਾ,  ਪੱਤਰਕਾਰ ਭੁਪਿੰਦਰ ਸਿੰਘ ਧਨੇਰ ਅਤੇ ਪੱਤਰਕਾਰ ਅਵਤਾਰ ਸਿੰਘ ਬੱਬੀ ਰਾਏਸਰ ਹਾਜਰ ਸਨ ।

ਫਾਰਮ ਚ ਰੱਖੇ ਹੋਏ ਸੂਰਾਂ ਤੋਂ ਦੁਖੀ ਹੋ ਕੇ ਪਿੰਡ ਵਾਸੀ ਅਤੇ ਪੰਚਾਇਤ ਨੇ ਕੀਤਾ ਰੋਸ ਪ੍ਰਦਰਸ਼ਨ 

ਮਹਿਲ ਕਲਾਂ /ਬਰਨਾਲਾ -ਜੁਲਾਈ 2020 - (ਗੁਰਸੇਵਕ ਸਿੰਘ ਸੂਰੀ)- ਪਿੰਡ ਖਿਆਲੀ ਵਿਖੇ ਇੱਕ ਫਾਰਮ ਚ ਰੱਖੇ ਸੂਰਾ ਤੋਂ ਦੁੱਖੀ ਹੋ ਕੇ ਪੰਚਾਇਤ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਦਾਖਲ ਦੇ ਕੇ ਮਸਲੇ ਨੂੰ ਸੁਲਝਾਉਣ ਦੀ ਮੰਗ ਕੀਤੀ  ਪਿੰਡ ਖਿਆਲੀ ਵਿਖੇ ਇੱਕ ਵਿਅਕਤੀ ਦੇ ਸੰਘਣੀ ਆਬਾਦੀ ਵਾਲੇ ਘਰਾਂ ਦੇ ਨੇੜੇ ਬਣਾਏ ਇੱਕ ਸੂਰ ਫਾਰਮ ਨੂੰ ਲੈ ਕੇ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਪੁਲਸ ਪ੍ਰਸ਼ਾਸਨ ਨੂੰ ਦਾਖਲ ਦੇ ਕੇ ਫਾਰਮ ਵਿੱਚ ਸੂਰਾ ਦੇ ਧੰਦੇ ਦੀ ਬਿਜਾੲੇ ਹੋਰ ਕੰਮ ਸੁਰੂ ਕਰਵਾਉਣ ਦੀ ਮੰਗ ਕੀਤੀ ਇਸ ਮੌਕੇ ਗੁਰਵਿੰਦਰ ਸਿੰਘ ਜਸਵਿੰਦਰ ਸਿੰਘ ਪੰਚ ਕੁਲਵੰਤ ਸਿੰਘ ਮਨਦੀਪ ਸਿੰਘ ਪਰਮਪ੍ਰੀਤ ਸਿੰਘ ਪੰਮਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਫਾਰਮ ਸੂਰ ਰੱਖਣ ਦੀ ਬਿਜਾੲੇ ਹੋਰ ਕਾਰੋਬਾਰ ਚਲਾਉਣ ਸਬੰਧੀ ਵਿਅਕਤੀ ਨੂੰ ਕਿਹਾ ਜਾ ਰਿਹਾ ਸੀ ਪਰ ਉਸ ਨੇ ਲਗਾਤਾਰ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਟਾਲ ਮਟੋਲ ਕੀਤਾ ਜਾ ਰਿਹਾ ਸੀ ਉਨ੍ਹਾਂ ਕਿਹਾ ਕਿ ਇਸ ਸੂਰਾ ਤੋਂ ਪਿੰਡ ਵਾਸੀ ਲਗਾਤਾਰ ਦੁਖੀ ਚੱਲੇ ਆ ਰਹੇ ਸਨ ਪਰ ਮਜਬੂਰਨ ਤੌਰ ਤੇ ਪੰਚਾਇਤ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਪੁਲਸ ਪ੍ਰਸ਼ਾਸਨ ਨੂੰ ਦਾਖਲ ਦੇ ਕੇ ਤੁਰੰਤ ਮਸਲੇ ਨੂੰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਲਿਖਤੀ ਸ਼ਿਕਾਇਤ ਥਾਣਾ ਠੁੱਲ੍ਹੀਵਾਲ ਵਿਖੇ ਦਰਜ ਕਰਵਾ ਕਿ ਮਸਲੇ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਥਾਣਾ ਠੁੱਲੀਵਾਲ ਦੇ ਏਐਸਆਈ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਥਾਣਾ ਠੁੱਲੀਵਾਲ ਵਿਖੇ ਬੁਲਾ ਕੇ ਮਸਲੇ ਨੂੰ ਸੁਲਝਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਸੂਰ ਫਾਰਮ ਚਲਾਉਂਦੇ ਆ ਰਹੇ ਵਿਅਕਤੀ ਨੇ ਪੰਚਾਇਤ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ 22 ਜੁਲਾਈ ਤੱਕ ਸੂਰ ਫਾਰਮ ਖਾਲੀ ਕਰਨ ਦਾ ਇੱਕ ਲਿਖਤੀ ਸਮਝੌਤਾ ਕਰਵਾ ਦਿੱਤਾ ਗਿਆ ਹੈ ਜੇਕਰ ਵਿਅਕਤੀ ਉਸ ਸਮੇਂ ਤੱਕ ਸੁਰ ਫਾਰਮ ਖਾਲੀ ਨਹੀ ਕਰਦਾ ਤਾ ਪੰਚਾਇਤ ਤੇ ਪਿੰਡ ਵਾਸੀ ਆਪਣੇ ਪੱਧਰ ਤੇ ਫਾਰਮ ਵਿੱਚੋ ਸੂਰ ਛੱਡਣ ਲਈ ਮਜ਼ਬੂਤ ਹੋਣਗੇ ਇਸ ਮੌਕੇ ਬਲਵਿੰਦਰ ਸਿੰਘ ਕਰਨੈਲ ਸਿੰਘ ਅਮਰਜੀਤ ਸਿੰਘ ਗੋਲਡੀ ਸਿੰਘ ਨਿਰਮਲ ਸਿੰਘ ਤੋਂ ਇਲਾਵਾ ਹੋਰ ਪੰਚਾਇਤ ਦੇ ਪੱਤਵੰਤੇ ਵੀ ਹਾਜਰ ਸਨ

ਕਾਂਗਰਸ ਸਰਕਾਰ ਸੱਤਾ ਦੇ ਨਸੇ ਚ ਵੋਟਰਾਂ ਨਾਲ ਕੀਤੇ ਵਾਅਦੇ ਭੁੱਲੀ- ਬਲਜੰਿਦਰ ਪ੍ਰਭੂ

ਮਹਲਿ ਕਲਾਂ /ਬਰਨਾਲਾ -ਜੁਲਾਈ 2020 - ( ਗੁਰਸੇਵਕ ਸੰਿਘ ਸੋਹੀ )- ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸੱਤਾ ਸੰਭਾਲੇ ਕਾਫੀ ਸਮਾਂ ਬੀਤ ਗਆਿ ਹੈ ਇਸ ਤਰ੍ਹਾਂ ਲਗਦਾ ਹੈ ਜਵਿੇਂ ਸੱਤਾ ਦੇ ਨਸ਼ੇ ਵੱਿਚ ਇਹਨਾਂ ਸੱਤਾਧਾਰੀਆਂ ਨੇ ਚੋਣਾਂ ਸਮੇਂ ਪੰਜਾਬ ਦੇ ਵੋਟਰਾਂ ਨਾਲ ਕੀਤੇ ਵਾਅਦੇ ਉੱਕਾ ਹੀ ਭੁੱਲਾ ਦੱਿਤੇ ਹੋਣ,  ਇਸ ਦਾ ਸਬੂਤ ਹੈ ਸੰਗਰੂਰ ਵਖਿੇ ਸੱਿਖਆਿ ਮੰਤਰੀ ਵਜਿੈ ਇੰਦਰ ਸੰਿਗਲਾ ਦੀ ਕੋਠੀ ਅੱਗੇ ਭਰਤੀ ਦੇ ਇਸ਼ਤਹਿਾਰ ਵੱਿਚ ਅਸਾਮੀਆਂ ਦੇ ਵਾਧੇ ਦੀ ਮੰਗ ਨੂੰ ਲੈ ਕੇ ਰੋਸ ਧਰਨਾ ਦੇਣ ਵਾਲੇ ਆਲ ਪੰਜਾਬ ਬੇਰੁਜ਼ਗਾਰ ਡੀ ਪੀ ਈ ਅਧਆਿਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸੰਿਘ ਦਡਿਵਾ, ਕੀਰਤੀ ਸ਼ਰਮਾ ਭਵਾਨੀਗੜ੍ਹ, ਸਤਪਾਲ ਸੰਿਘ ਸੰਗਰੂਰ, ਰਮਨਦੀਪ ਸੰਿਘ ਅਨੰਦਪੁਰ ਸਾਹਬਿ, ਸਤਪਾਲ ਸੰਿਘ ਬਰਨਾਲਾ ਅਤੇ ਗੁਰਵੰਿਦਰ ਸੰਿਘ ਪਟਆਿਲਾ ਆਦ ਿਆਗੂਆਂ ਖਲਿਾਫ ਪੁਲਸਿ ਨੇ ਦਰਜ ਕਰ ਦੱਿਤਾ ਹੈ। ਚੋਣਾਂ ਸਮੇਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ । ਪਰ ਅੱਜ ਨੌਕਰੀ ਮੰਗ ਰਹੇ ਬੇਰੁਜ਼ਗਾਰਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਇਸ ਤੋਂ ਸਪੱਸ਼ਟ ਹੈ ਕ ਿਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ।  ਉਹ ਕੇਵਲ ਤੇ ਕੇਵਲ ਗਰੀਬ ਅਤੇ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਵਟੋਰਣ ਲਈ ਹੀ ਕੀਤੇ ਗਏ ਸਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੈਮੋਕਰੈਟਕਿ ਟੀਚਰਜ ਫਰੰਟ ਪੰਜਾਬ ਜਲਿ੍ਹਾ ਬਰਨਾਲਾ ਦੇ ਪ੍ਰੈਸ ਸਕੱਤਰ ਬਲਜੰਿਦਰ ਪ੍ਰਭੂ ਨੇ ਕੀਤਾ। ਡੀ ਟੀ ਐਫ ਦੇ ਜਲਿ੍ਹਾ ਪ੍ਰਧਾਨ ਗੁਰਮੀਤ ਸੰਿਘ ਸੁਖਪੁਰ ਅਤੇ ਸਕੱਤਰ ਰਾਜੀਵ ਕੁਮਾਰ ਨੇ ਕਹਿਾ ਕ ਿਇੱਕ ਪਾਸੇ ਤਾਂ ਪੰਜਾਬ ਸਰਕਾਰ ਤੰਦਰੁਸਤ ਪੰਜਾਬ ਵਰਗੇ ਮਸ਼ਿਨ ਚਲਾ ਰਹੀ ਹੈ ਪੰਜਾਬ ਨੂੰ ਨਸ਼ਾਮੁਕਤ ਕਰਨ ਦੀਆਂ ਗੱਲਾਂ ਕਰਦੀ ਹੈ ਤੇ ਦੂਸਰੇ ਪਾਸੇ ਪਛਿਲੇ 9-10 ਸਾਲਾਂ ਤੋਂ ਸਰੀਰਕ ਸੱਿਖਆਿ ਅਧਆਿਪਕਾਂ ਦੀ ਭਰਤੀ ਨਹੀਂ ਕੀਤੀ।  ਹੁਣ ਜੇ ਕੁੱਝ ਅਸਾਮੀਆਂ ਦਾ ਇਸ਼ਤਹਿਾਰ ਦੱਿਤਾ ਹੈ ਤਾਂ ਉਹ ਨਾਕਾਫੀ ਹੈ। ਇਹਨਾਂ ਨੂੰ ਵੋਟਾਂ ਪਾ ਕੇ ਕੁਰਸੀ ਤੇ ਬਠਿਾਉਣ ਵਾਲੇ ਲੋਕਾਂ ਦੇ ਬੱਚੇ ਜੇ ਰੁਜ਼ਗਾਰ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਤੇ ਪਰਚੇ ਦਰਜ ਕਰ ਕੇ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਝੀ ਕੋਸ਼ਸ਼ਿ ਕੀਤੀ ਜਾ ਰਹੀ ਹੈ। ਡੈਮੋਕਰੈਟਕਿ ਟੀਚਰਜ ਫਰੰਟ ਸਰਕਾਰ ਦੀ ਇਸ ਕਾਰਵਾਈ ਦੀ ਨੰਿਦਾ ਕਰਦਆਿਂ ਇਹ ਪਰਚੇ ਰੱਦ ਕਰਨ ਦੀ ਮੰਗ ਕਰਦਾ ਹੈ।  ਇਸ ਸਮੇਂ ਜਲਿ੍ਹਾ ਖਜਾਨਚੀ ਰਮੇਸ਼ਵਰ ਕੁਮਾਰ, ਮਾਲਵੰਿਦਰ ਸੰਿਘ ਬਰਨਾਲਾ, ਰਘਬੀਰ ਕਰਮਗਡ਼, ਸਤਪਾਲ ਬਾਂਸਲ ਤਪਾ, ਦਵੰਿਦਰ ਸੰਿਘ ਤਲਵੰਡੀ, ਜਗਜੀਤ ਸੰਿਘ ਠੀਕਰੀਵਾਲ ਅਤੇ ਅਮ੍ਰਤਿਪਾਲ ਹਾਜ਼ਰ ਸਨ।

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਚੁਗਾਵਾਂ ਦੇ ਵਿੱਚ ਕੀਤੀ ਗਈ ਐਸ ਸੀ ਵਿੰਗ ਦੀ ਮੀਟਿੰਗ:- ਗੁਰਵਿੰਦਰ ਸਿੰਘ ਡਾਲਾ

ਅਜੀਤਵਾਲ, ਜੁਲਾਈ 2020 (ਕਿਰਨ ਰੱਤੀ/ਮਨਜਿੰਦਰ ਗਿੱਲ)- ਪਿੰਡ ਚੁਗਾਵਾਂ ਦੇ ਵਿੱਚ ਅੱਜ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਗੁਰਵਿੰਦਰ ਸਿੰਘ ਡਾਲਾ ਜ਼ਿਲਾ ਪ੍ਰਧਾਨ ਐਸੀ ਵਿੰਗ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਐਸੀ ਵਿੰਗ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਹਾਂ ਅਗਲੇਰੀ  ਗਤੀਵਿਧੀਆਂ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਮੌਜੂਦਾ ਸਰਕਾਰ ਦੀਆਂ ਫੇਲ• ਨੀਤੀਆਂ ਅਤੇ ਬਿਜਲੀ ਅੰਦੋਲਨ,ਐਸੀ ਭਾਈਚਾਰੇ ਦੇ ਮੁੱਦੇ ਜਿਵੇਂ ਕਿ ਨੀਲੇ ਕਾਰਡ ਅਤੇ ਹੋਰ ਸਰਕਾਰੀ ਸਹੂਲਤਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਉੱਪਰ  ਖੁੱਲ• ਕੇ ਵਿਚਾਰ ਚਰਚਾ ਕੀਤੀ ਗਈ ਅਤੇ ਪਾਰਟੀ ਦੀ ਅਗਲੇਰੀ ਕਾਰਵਾਈ ਜਿਵੇਂ ਕਿ ਐਸੀ ਵਿੰਗ ਦੀਆਂ ਇਕਾਈਆਂ ਦਾ ਗਠਨ ਕਰਨ ਦੇ ਉੱਪਰ ਚਰਚਾ ਕੀਤੀ ਗਈ ਇਸ ਸਮੇਂ ਉਨਾ ਦੇ ਨਾਲ ਅਜਮੇਰ ਸਿੰਘ, ਗੁਰਦੀਪ ਸਿੰਘ,ਮੁਖਤਿਆਰ ਸਿੰਘ, ਕਾਮਰੇਡ ਨਿਰਮਲ ਸਿੰਘ,ਗੁਰਵਿੰਦਰ ਸਿੰਘ ਗੁਰੀ,ਸੁਖਵਿੰਦਰ ਸਿੰਘ ਸੁੱਖਾ ਅਤੇ ਕੁਲਦੀਪ ਸਿੰਘ ਚੁਗਾਵਾਂ ਹਾਜ਼ਰ ਸਨ।

ਮਹਿਲ ਕਲਾਂ ਦੇ ਬਾਜ਼ਾਰ 'ਚ ਕਰੋਨਾ ਵਾਇਰਸ ਦੀ ਐਂਟਰੀ 

ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ) ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦੇ ਬਾਜ਼ਾਰ ਵਿੱਚ ਕਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਕਰੋਨਾ ਮਹਾਂਮਾਰੀ ਲਈ ਸਿਵਲ ਹਸਪਤਾਲ ਮਹਿਲ ਕਲਾਂ ਦੇ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ ਐਮ ਓ ਮਹਿਲ ਕਲਾਂ ਡਾ ਹਰਜਿੰਦਰ ਸਿੰਘ ਨੇ ਬੱਸ ਅੱਡਾ ਮਹਿਲ ਕਲਾਂ ਦੇ ਸਾਰੇ ਦੁਕਾਨਦਾਰਾਂ ਨੂੰ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਕਿ ਦੁਕਾਨਦਾਰ ਆਪਣਾ ਕਰੋਨਾ ਵਾਇਰਸ ਦਾ ਟੈਸਟ ਕਰਵਾਉਣ,ਜਿਸ ਤੋਂ ਬਾਅਦ ਕੁੱਝ ਦੁਕਾਨਦਾਰਾਂ ਦੇ 2 ਜੁਲਾਈ ਨੂੰ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ  ਛੀਨੀਵਾਲ ਰੋਡ 'ਤੇ ਸਥਿਤ ਪੰਜਾਬ ਕੰਪਿਊਟਰਾਈਜ਼ਡ ਲੈਬਾਰਟਰੀ ਦਾ ਸੰਚਾਲਕ ਰਮੇਸ਼ ਕੁਮਾਰ ਸਿੰਗਲਾ ਅਤੇ ਇਸੇ ਲੈਬਾਰਟਰੀ ਦੇ ਬਿਲਕੁੱਲ ਨਾਲ ਲੱਗਦੀ ਸੋਨੀ ਟੈਲੀਕਾਮ ਦਾ ਮਾਲਕ ਰਣਜੀਤ ਸਿੰਘ ਸੋਨੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ।ਇਸ ਤੋਂ ਇਲਾਵਾ ਬਲਾਕ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਦੀ ਇੱਕ 40 ਸਾਲਾ ਔਰਤ ਬੀਬੀ ਨਾਜਰਾ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰੋਨਾ ਪੀੜਤ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਹੋਰ ਲੋਕਾਂ ਦੀ ਸ਼ਨਾਖਤ ਕਰਕੇ ਸੈਂਪਲ ਭਰੇ ਜਾਣਗੇ। ਡਾ ਸਿਮਰਨਜੀਤ ਸਿੰਘ ਨੇ ਮਹਿਲ ਕਲਾਂ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਿਛਲੇ ਪੰਜ ਦਿਨਾਂ ਤੋਂ ਪੰਜਾਬ ਲੈਬਾਰਟਰੀ 'ਚ ਟੈਸਟ ਕਰਵਾਉਣ ਵਾਲੇ ਆਪਣੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਣ। ਦੂਜੇ ਪਾਸੇ ਬੱਸ ਸਟੈਂਡ ਮਹਿਲ ਕਲਾਂ ਦੇ ਦੁਕਾਨਦਾਰਾਂ ਨੇ ਸਾਵਧਾਨੀ ਦੇ ਤੌਰ 'ਤੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਦੀ ਸੁਰੱਖਿਆ ਲਈ 5 ਜੁਲਾਈ ਤੋਂ 9 ਜੁਲਾਈ ਤੱਕ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

ਵਾਹਿਗੁਰੂ ਦਾ ਸਿਮਰਨ ਤੇ ਲੋੜਵੰਦਾਂ ਦੀ ਸੇਵਾ ਕਰਨ ਨਾਲ ਮਨੁੱਖ ਦਾ ਜੀਵਨ ਸਫਲ ਹੁੰਦਾ ਹੈ।ਬਾਬਾ ਕਰਮ ਦਾਸ

ਬੱਧਨੀ /ਮੋਗਾ-ਜੁਲਾਈ 2020 --(ਗੁਰਸੇਵਕ ਸਿੰਘ ਸੋਹੀ)- ਹਰ ਇੱਕ ਇਨਸਾਨ ਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਬਾਗ ਵਾਲਾ ਪਿੰਡ ਰਾਮਾ ਦੇ ਮੁੱਖ ਸੇਵਾਦਾਰ ਬਾਬਾ ਕਰਮ ਦਾਸ ਜੀ ਨੇ ਕਿਹਾ ਕਿ ਕੰਮ-ਕਾਰ ਕਰਨ ਤੋਂ ਪਹਿਲਾਂ ਤੜਕੇ ਉੱਠ ਕੇ ਇਸ਼ਨਾਨ ਕਰਨ ਨਾਮ ਜਪਣ ਅਤੇ ਸਾਧ ਸੰਗਤ ਵਿੱਚ ਜਾ ਕੇ ਕੀਰਤਨ ਸੁਣਨ ਨਾਲ ਦੁੱਖ ਦੂਰ ਹੁੰਦੇ ਹਨ ਅਤੇ ਮਿੱਠਤ ਨਿਮਰਤਾ ਸਭ ਤੋਂ ਵੱਡੇ ਗੁਣ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਿੰਦੂ ,ਮੁਸਲਿਮ, ਕਈ ਜੀਵਨ ਸਾਥੀ ਰਹੇ ਸਨ ਉਨ੍ਹਾਂ ਦੇ ਬਚਨਾਂ ਤੇ ਚੱਲਣਾ ਸਾਡਾ ਪਹਿਲਾ ਫਰਜ਼ ਹੈ ਅਤੇ ਜਾਤ-ਪਾਤ ਭਰਮ-ਭੁਲੇਖੇ ਦਿਲਾਂ ਵਿੱਚ ਨਹੀਂ ਰੱਖਣੇ ਚਾਹੀਦੇ ਤਾਂ ਕਿ ਇਸ ਕਲਯੁਗ ਵਿੱਚ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਜਾ ਸਕੇ ਉਹਨਾਂ ਕਿਹਾ ਕਿ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਣਾ ਉੱਚਾ-ਸੁੱਚਾ ਜੀਵਨ ਜਿਊਣ ਅਤੇ ਆਪਸ ਵਿੱਚ ਪਿਆਰ ਭਾਈਚਾਰਕ ਕੈਮ ਰੱਖਣੀ ਚਾਹੀਦੀ ਹੈ ਜੋ ਸਾਡੇ ਗੁਰੂਆਂ ਪੀਰਾਂ ਨੇ ਉਪਦੇਸ਼ ਦੱਸੇ ਆਓ ਆਪਾਂ ਰਲ ਮਿਲ ਕੇ ਉਨ੍ਹਾਂ ਦੀਆਂ ਗੱਲਾਂ ਤੇ ਅਮਲ ਕਰੀਏ ਅਤੇ ਫੁੱਲ ਚੜ੍ਹਾਈਏ ਬਾਬਾ ਜੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੇ ਵਿੱਚ ਜਿਨ੍ਹਾਂ ਸੇਵਾਦਾਰਾਂ ਨੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਹੌਸਲੇ ਬੁਲੰਦ ਕੀਤੇ ਸਾਨੂੰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਵਿੱਚ ਸਾਡੀ ਹੌਸਲਾ ਦਿੱਤਾ ਅਸੀਂ ਉਨ੍ਹਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਾਂਗੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦਾਨੀ ਸੱਜਣ ਅਤੇ ਸੇਵਾਦਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

ਗਰਮੀ ਦੇ ਮੌਸਮ ਵਿੱਚ ਪੰਛੀਆਂ ਅਤੇ ਜੀਵ ਜੰਤੂਆਂ ਦੀ ਦੇਖਭਾਲ ਕਰਨਾ ਮਨੁੱਖ ਦਾ ਫਰਜ਼ ਬਣਦਾ। ਸੰਤ ਬਾਬਾ ਰਾਮ ਮੁਨੀ ਜੀ 

ਹਠੂਰ /ਲੁਧਿਆਣਾ-ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਨਾਲ-ਨਾਲ ਕੁਦਰਤ ਵੱਲੋਂ ਸੋਕੇ ਦਾ ਕਹਿਰ ਵੀ ਜਾਰੀ ਹੈ। ਪੇੜ ,ਪੌਦੇ ,ਜੀਵ ਜੰਤੂ ਅਤੇ ਪੰਛੀਆਂ ਨੂੰ ਇਸ ਵੇਲੇ ਇਨਸਾਨ ਦੀ ਬਹੁਤ ਜ਼ਰੂਰਤ ਹੈ। ਇਨਸਾਨੀਅਤ ਦੇ ਨਾਤੇ ਹਰ ਇੱਕ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਬੇਜ਼ਬਾਨ ਪੰਛੀਆਂ ਵੱਲ ਵੀ ਧਿਆਨ ਦੇਣ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ ਦੇ ਮੁਖੀ ਸੰਤ ਬਾਬਾ ਰਾਮ ਮੁਨੀ ਜੀ ਨੇ ਕਿਹਾ ਕਿ ਕਿਸਾਨ ਵੀਰ ਝੋਨਾ ਪਾਲ ਦੇ ਸਮੇਂ ਧਿਆਨ ਦੇਣ ਜਿਵੇਂ ਕਿ ਯੂਰੀਆ ਰੇਹ ਸੁੱਟਦੇ ਨੇ ਬੋਰੀਆਂ ਦੇ ਧਾਗੇ ਖੇਤ ਵਿੱਚ ਨਹੀਂ ਸੁੱਟਣੇ ਚਾਹੀਦੇ ਦੇਖਿਆ ਜਾਂਦਾ ਹੈ ਕਿ ਪੰਛੀਆਂ ਦੇ ਪੈਰ ਉਨ੍ਹਾਂ ਧਾਗਿਆਂ ਵਿੱਚ ਫਸ ਜਾਂਦੇ ਨੇ ਅਤੇ ਤੜਫ-ਤੜਫ ਕੇ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸਾਨੂੰ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਰੋਜ਼ਾਨਾ ਤਾਜ਼ਾ ਪਾਣੀ ਜ਼ਰੂਰ ਰੱਖ ਦੇਣਾ ਚਾਹੀਦਾ ਹੈ ਕਿ ਬੇਜ਼ਬਾਨ ਕੋਈ ਪੰਛੀ ਪਿਆਸ ਨਾਲ ਨਾ ਮਰੇ ਅਤੇ ਬਾਹਰ ਖੇਤਾਂ ਵਿੱਚ ਪੰਛੀਆਂ ਦੇ ਖਾਣ ਲਈ ਕੋਈ ਭੋਜਨ ਨਹੀਂ ਹੈ ਸਾਡਾ ਫਰਜ਼ ਬਣਦਾ ਹੈ ਕਿ ਸਾਨੂੰ ਆਪਣੇ ਘਰਾਂ ਦੀਆਂ ਛੱਤਾਂ ਜਾਂ ਆਪਣੇ ਆਲੇ-ਦੁਆਲੇ ਵਿਹਲੀ ਥਾਂ, ਜਗ੍ਹਾ ਤੇ ਕਣਕ ਦਾਲ ਜੋ ਵੀ ਪੰਛੀ ਭੋਜਨ ਖਾਂਦੇ ਨੇ ਰੋਜ਼ਾਨਾ ਇੱਕ ਜਾਂ ਦੋ ਵਾਰ ਜ਼ਰੂਰ ਪਾਉਣੇ ਚਾਹੀਦੇ ਹਨ। ਮਨੁੱਖੀ ਜੀਵਨ ਦੇ ਵਿੱਚ ਖ਼ੁਸ਼ੀਆਂ ਪ੍ਰਾਪਤ ਕਰਨ ਦੇ ਲਈ ਪੁੰਨ ਦਾਨ ਕਰਨਾ ਜ਼ਰੂਰੀ ਹੈ।

ਰਿੰਕਾ  ਬਾਹਮਣੀਆਂ ਮਹਿਲ ਕਲਾਂ ਹਲਕੇ ਦੀਆਂ ਸਮੱਸਿਆਵਾਂ ਸਬੰਧੀ ਪਾਰਟੀ ਪ੍ਰਧਾਨ ਬਾਦਲ ਨੂੰ ਕਰਵਾਇਆ ਜਾਣੂੰ

ਮਹਿਲ ਕਲਾਂ /ਬਰਨਾਲਾ-ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਸ੍ਰੋਮਣੀ ਅਕਾਲੀ ਦਲ -ਭਾਜਪਾ ਗੱਠਜੋੜ ਵੱਲੋਂ ਆਪਣੇ ਕਾਰਜ ਕਾਲ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਦੇ ਤਹਿਤ  ਬਣਾਏ ਗਏ ਨੀਲੇ ਕਾਰਡ ਜੋ ਕਿ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਾਂਚ ਪੜਤਾਲ ਦੀ ਆੜ ਹੇਠ ਕੱਟੇ ਜਾਣ  ਨੂੰ ਲੈ ਕੇ ਅਤੇ ਹਲਕੇ  ਦੀਆ ਹੋਰ ਸਮੱਸਿਆਵਾਂ ਤੋਂ ਜਾਣੂੰ ਕਰਵਾਉਣ ਲਈ ਡਾ ਭੀਮ ਰਾਓ ਅੰਬੇਡਕਰ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ  ਸੀਨੀਅਰ ਦਲਿਤ  ਆਗੂ ਰਿੰਕਾ ਕੁਤਬਾ ਬਾਹਮਣੀਆਂ ਨੇ ਪਾਰਟੀ  ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਜਾਣਕਾਰੀ ਦਿੱਤੀ, ਇਸ ਸਬੰਧੀ ਰਿੰਕਾ ਬਾਹਮਣੀਆਂ ਨੇ ਦੱਸਿਆ ਕਿ ਉਹਨਾ ਨੇ ਦੱਸਿਆ ਕਿ ਪਿਛਲੇ ਸਮੇਂ ਮਹਿਲ ਕਲਾਂ  ਇਲਾਕੇ ਅੰਦਰ ਫਾਈਨਾਂਸ ਕੰਪਨੀਆਂ ਵੱਲੋਂ ਤਾਲਾਬੰਦੀ ਦੌਰਾਨ ਆਰਥਿਕ ਤੰਗੀ ਦਾ ਸਿਕਾਰ ਹੋਏ ਲੋਕਾਂ ਕੋਲੋਂ ਜਬਰੀ ਵਸੂਲੇ ਜਾਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਦਾ ਮਾਮਲਾ ਪਾਰਟੀ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ ਹੈ । ਉਹਨਾਂ ਨੇ ਦੱਸਿਆ ਇਲਾਕੇ ਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।  ਉਨਾਂ  ਦੱਸਿਆ ਕਿਸ ਬਾਦਲ ਨੇ  ਉਕਤ ਮੰਗਾਂ ਨੂੰ  ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਪੱਧਰੀ ਮੀਟਿੰਗ ਹੋਈ 

ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ

7  ਜੁਲਾਈ ਨੂੰ ਪਿੰਡ ਪਿੰਡ ਜਾ ਕੇ ਕਾਂਗਰਸ ਦੀ ਲੋਕ ਮਾਰੂ ਨੀਤੀਆਂ ਬਾਰੇ ਅਕਾਲੀ ਆਗੂ ਕਰਨਗੇ ਜਾਗਰੂਕ - ਗਾਬੜੀਆ 

ਮਹਿਲ ਕਲਾਂ /ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਪੱਧਰੀ ਮੀਟਿੰਗ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ । ਜਿਸ ਵਿੱਚ ਸਰਕਲ ਪ੍ਰਧਾਨਾਂ , ਅਕਾਲੀ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬੀ ਸੀ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਜੇਲ ਮੰਤਰੀ ਸਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਝੂਠੀਆਂ ਸੌਹਾਂ ਅਤੇ ਝੂਠੇ ਵਾਅਦੇ ਕਰਕੇ ਸੱਤਾ ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਨੇ ਆਪਣਾ ਇਕ ਵੀ ਵਾਅਦਾ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ । ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਅਨੇਕਾਂ ਹੀ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨ ਸਮੇਤ ਜਿਵੇਂ ਆਟਾ ਦਾਲ ਵਾਲੇ ਹਜ਼ਾਰਾਂ ਨੀਲੇ ਕਾਰਡ ਧਾਰਕਾਂ ਦੇ ਰਾਸ਼ਨ ਕਾਰਡ ਕੱਟਣ ,ਸਰਕਾਰੀ ਸਕੂਲ ਬੰਦ ਕਰਵਾਉਣ ਸੇਵਾ ਕੇਂਦਰ ਬੰਦ ਕਰਵਾਉਣ ਅਤੇ ਬਿਜਲੀ ਦੇ ਬਿੱਲਾਂ ਦੇ ਰੇਟ ਦੁੱਗਣੇ ਆਦਿ ਕਰਨ ਵਰਗੇ ਹੁਕਮਾਂ ਦੇ ਵਿਰੋਧ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਸੱਤ ਜੁਲਾਈ ਨੂੰ ਹਰ ਪਿੰਡ , ਕਸਬੇ ਅਤੇ ਸ਼ਹਿਰਾਂ ਵਿੱਚ ਕਾਂਗਰਸ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ 2022  ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਮੁੱਢ ਬੰਨ੍ਹਿਆ ਜਾ ਸਕੇ । ਪੈਟਰੋਲ ਅਤੇ ਡੀਜ਼ਲ ਦੀਆਂ ਸ਼ੋਰ ਅਸਮਾਨ ਛੂਹ ਰਹੀਆਂ ਕੀਮਤਾਂ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣਾ ਕਮਿਸ਼ਨ ਘਟਾਉਣਾ ਨਹੀਂ ਚਾਹੁੰਦੀ ਜੋ ਕਿ ਪੰਜਾਬ ਸਰਕਾਰ ਨੂੰ ਥਾਈ ਪ੍ਰਤੀਸ਼ਤ ਮਿਲਦਾ ਹੈ ਅਤੇ ਕੇਂਦਰ ਨੂੰ ਰੇਟ ਘਟਾਉਣ ਬਾਰੇ ਕਹਿ ਰਹੀ ਹੈ । ਪਰ ਸ਼੍ਰੋਮਣੀ ਅਕਾਲੀ ਦਲ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਉਕਤ ਪੈਟਰੋਲ ਡੀਜ਼ਲ ਦਾ ਰੇਟ ਘਟਾਇਆ ਜਾਵੇ ,ਕਿਉਂਕਿ ਕਰਜ਼ੇ ਦੇ ਮੱਕੜ ਜਾਲ ਵਿੱਚ ਫਸੀ ਕਿਸਾਨੀ ਨੂੰ ਬਹੁਤ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੈਟਰੋਲ ਦੀ ਕੀਮਤ ਨਾਲ ਆਮ ਲੋਕਾਂ ਅਤੇ ਮਜ਼ਦੂਰ ਵਰਗ ਨੂੰ ਵੀ ਵੱਡਾ ਘਾਟਾ ਪੈ ਰਿਹਾ ਹੈ ।

ਐੱਮ ਐੱਸ ਸੀ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਦੀ ਵਜ਼ਾਰਤ ਨੇ ਕਲੀਅਰ ਕਰ ਦਿੱਤਾ ਹੈ ਕਿ ਐਮ ਐਸ ਸੀ ਖਤਮ ਨਹੀਂ ਕੀਤਾ ਜਾਵੇਗਾ ।ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਕੋਈ ਠੋਸ ਮੁੱਦਾ ਨਾ ਹੋਣ ਕਾਰਨ ਬੇਵਜ੍ਹਾ ਇਸ ਮਾਮਲੇ ਨੂੰ ਤੂਲ ਦੇ ਰਹੀ ਹੈ ।ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਪਾਰਟੀਆਂ ਕੋਲ ਕੋਈ ਸਬੂਤ ਦੇ ਤੌਰ ਤੇ ਕਾਗਜ਼ਾਤ ਵਗੈਰਾ ਹਨ ਤਾਂ ਉਹ ਲੋਕਾਂ ਦੇ ਸਾਹਮਣੇ ਕਰਨ ।ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਹੀ ਐੱਮ ਐੱਸਸੀ ਲਗਾਇਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਇਸ  ਤੇ ਡੱਟ ਕੇ ਪਹਿਰਾ ਦੇਵੇਗੀ । ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਬੰਦ ਕਰਵਾਉਣ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਨਸ਼ਿਆਂ ਦਾ ਅਥਾਹ ਵਾਧਾ ਹੋਇਆ ਹੈ । ਜਿਸ ਦੀ ਮਿਸਾਲ ਜ਼ਿਲ੍ਹਾ ਬਰਨਾਲਾ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਹੀ ਨਸ਼ਿਆਂ ਦੀ ਓਵਰਡੋਜ਼ ਕਾਰਨ ਕਿੰਨੇ ਹੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਰਨਾਲਾ ਪੁਲਿਸ ਵੱਲੋਂ ਕਰੋੜਾਂ ਰੁਪਏ ਦਾ ਨਸ਼ਾ ਬਰਾਮਦ ਕਰਨ ਤੋਂ ਮਿਲਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਝੂਠੇ ਲੋਕਾਂ ਤੋਂ ਬਚਣ ਦੀ ਲੋੜ ਹੈ । 

ਇਸ ਮੌਕੇ ਦਲਵਾਰ ਸਿੰਘ ਛੀਨੀਵਾਲ ਕਲਾ ਮੈਂਬਰ ਸ੍ਰੋਮਣੀ ਕਮੇਟੀ,

ਜੱਥੇਦਾਰ ਗੁਰਮੇਲ ਸਿੰਘ ਛੀਨੀਵਾਲ ਕਲਾ,ਅਮਨਦੀਪ ਸਿੰਘ ਕਾਝਲਾ,ਸੁਖਵਿੰਦਰ ਸਿੰਘ ਸੁੱਖਾ ਸਰਕਲ ਪ੍ਰਧਾਨ,ਤਰਨਜੀਤ ਸਿੰਘ ਦੁੱਗਲ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ,ਪਰਮਜੀਤ ਕੌਰ ਚੀਮਾ,ਬਚਿੱਤਰ ਸਿੰਘ ਰਾਏਸਰ ਸਰਕਲ ਪ੍ਰਧਾਨ

,ਬਲਦੇਵ ਸਿੰਘ ਗਾਗੇਵਾਲ,ਗੁਰਦੀਪ ਸਿੰਘ ਛਾਪਾ ਸਰਕਲ ਪ੍ਰਧਾਨ,ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ ਟੱਲੇਵਾਲ,ਗੁਰਸੇਵਕ ਸਿੰਘ ਗਾਗੇਵਾਲ,ਡਾਕਟਰ ਜਸਵੰਤ ਸਿੰਘ ਗੁਰਮਾ ,ਹਰਨੇਕ ਸਿੰਘ ਪੰਡੋਰੀ,

ਦਵਿੰਦਰ ਸਿੰਘ ,ਰਿੰਕਾ ਕੁਤਬਾ ਬਾਹਮਣੀਆ,ਅਵਤਾਰ ਸਿੰਘ ਹਮੀਦੀ,ਦਰਸ਼ਨ ਸਿੰਘ ਰਾਣੂ ਸਾਬਕਾ ਸਰਪੰਚ,ਨਾਥ ਸਿੰਘ ਹਮੀਦੀ,ਅਵਤਾਰ ਸਿੰਘ ਹਮੀਦੀ,ਜੱਥੇਦਾਰ ਦਰਵਾਰਾ ਸਿੰਘ ਮਨਾਲ,ਬਲਵਿੰਦਰ ਸਿੰਘ ਭੋਲਾ ਭੋਤਨਾ,ਗੁਰਦੀਪ ਸਿੰਘ ਮਹਿਲ ਕਲਾਂ,ਬਲਵੰਤ ਸਿੰਘ ਛੀਨੀਵਾਲ ਕਲਾਂ,ਗੁਰਮੇਲ ਸਿੰਘ ਦੀਵਾਨਾ ਜਿਲਾ ਪ੍ਰਧਾਨ ਬੀ ਸੀ ਵਿੰਗ,ਗੁਰਮੀਤ ਸਿੰਘ ਦੀਵਾਨਾ, ਸਾਬਕਾ ਸਰਪੰਚ,ਗੁਰਦੇਵ ਸਿੰਘ ਸਾਬਕਾ ਸਰਪੰਚ ਮਹਿਲ ਖ਼ੁਰਦ,ਹਰਮਨਜੀਤ ਸਿੰਘ ਮਹਿਲ ਕਲਾ ਯੂਥ ਆਗੂ,ਹਰਿਗੋਬਿੰਦ ਸਿੰਘ ਗੰਗੋਹਰ , ਜਸਵਿੰਦਰ ਸਿੰਘ ਦੀਦਾਰਗੜ,ਹਰਜਿੰਦਰ ਸਿੰਘ ਦੀਦਾਰਗੜ,ਦਰਸ਼ਨ ਸਿੰਘ ਚੁਹਾਣਕੇ ਕਲਾ ਬਿੱਟੂ ਟੱਲੇਵਾਲ ਪ੍ਰਧਾਨ ਆਈ ਟੀ ਵਿੰਗ, ਗੁਰਪ੍ਰੀਤ ਸਿੰਘ ਟੱਲੇਵਾਲ,ਰਾਜ ਸਿੰਘ ਭਾਂਬੜ ਮਹਿਲ ਕਲਾ ਸਾਬਕਾ ਸਰਪੰਚ,ਗੁਰਦੀਪ ਸਿੰਘ ਟਿਵਾਣਾ ਅਤੇ ਬੂਟਾ ਸਿੰਘ ਛਾਪਾ ਆਦਿ ਹਾਜ਼ਰ ਸਨ ।

ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਕਸਬਾ ਮਹਿਲ ਕਲਾਂ ਦੀਆਂ ਦੁਕਾਨਾਂ 5 ਜੁਲਾਈ ਤੋਂ ਲੈ ਕੇ  10 ਜੁਲਾਈ ਤੱਕ ਰਹਿਣਗੀਆਂ ਬੰਦ -ਦੁਕਾਨਦਾਰ ਭਾਈਚਾਰਾ 

ਮਹਿਲ ਕਲਾਂ/ਬਰਨਾਲਾ- ਜੁਲਾਈ 2020 -(ਗੁਰਸੇਵਕ ਸਿੰਘ ਸੋਹੀ)-  ਕਸਬਾ ਮਹਿਲ ਕਲਾਂ ਵਿੱਚ ਇੱਕ ਕਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਦੋ ਦੁਕਾਨਦਾਰਾਂ ਤੋਂ ਬਾਅਦ ਤੁਰੰਤ ਦੁਕਾਨਦਾਰ ਭਾਈਚਾਰੇ ਦੀ ਇੱਕ ਹੰਗਾਮੀ ਮੀਟਿੰਗ ਬੀ ਡੀ ਪੀ ਓ ਕੰਪਲੈਕਸ ਮਹਿਲ ਕਲਾਂ ਵਿਖੇ ਹੋਈ।  ਜਿਸ ਵਿੱਚ ਵੱਖ ਵੱਖ ਦੁਕਾਨਦਾਰਾਂ ਨੇ ਹਿੱਸਾ ਲੈਂਦਿਆਂ ਫੈਸਲਾ ਕੀਤਾ ਗਿਆ ਕਿ ਸਰਕਾਰ ਅਤੇ ਸਿਹਤ ਵਿਭਾਗ  ਦੀਆਂ ਹਦਾਇਤਾਂ ਦੇ ਨਾਲ -ਨਾਲ ਉਹ ਖ਼ੁਦ ਆਪਣੇ ਤੌਰ ਤੇ 5 ਜੁਲਾਈ ਤੋਂ 10 ਜੁਲਾਈ ਦਿਨ ਵੀਰਵਾਰ ਤੱਕ ਦੁਕਾਨਾਂ ਮੁਕੰਮਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਮੌਕੇ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਪੰਨੂੰ ,ਗਗਨਦੀਪ ਸਿੰਘ ਸਰਾਂ, ਅਮਰੀਕ ਸਿੰਘ ਸਰਾਂ ,ਪੰਨਾ ਜਿਊਲਰਜ ,ਪ੍ਰਦੀਪ ਵਰਮਾ ਸਮੇਤ  ਬਾਂਸਲ ਸੀਮੈਂਟ ਸਟੋਰ ,ਸਿੰਗਲਾ ਸਵੀਟਸ ਆਦਿ ਮਾਲਕਾਂ ਨੇ ਕਿਹਾ ਕਿ ਇਹ ਕਰੋਨਾ ਵਾਰਸ ਦੀ ਬਿਮਾਰੀ ਕਿਸੇ ਵੀ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ । ਇਸ ਤੋਂ ਬਚਣ ਲਈ ਸਾਨੂੰ ਸਾਵਧਾਨੀ ਦੀ ਜ਼ਰੂਰਤ ਹੈ ।ਇਸ ਕਾਰਨ ਹੀ ਅੱਜ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ।ਇਸ ਮੌਕੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿੱਚ ਕੋਈ ਕਰੋਨਾ ਦੇ ਲੱਛਣ ਦਾ ਸ਼ੱਕ ਜ਼ਾਹਰ ਹੁੰਦਾ ਹੈ ਤਾਂ ਉਹ ਤੁਰੰਤ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਆਪਣੀ ਜਾਂਚ ਲਈ ਟੈਸਟ ਕਰਵਾਉਣ ਅਤੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇੱਕ ਹਫ਼ਤੇ ਦੇ ਅੰਦਰ ਅੰਦਰ ਪੰਜਾਬ ਕੰਪਿਊਟਰਾਈਜ਼ ਲੋਬੋਰੇਟਰੀ ਅਤੇ ਸੋਨੀ ਟੈਲੀਕਾਮ ਨੇੜੇ  ਬੀਡੀਪੀਓ ਦਫਤਰ ਮਹਿਲ ਕਲਾਂ ਵਿਖੇ ਕਿਸੇ ਕੰਮ ਲਈ ਗਿਆ ਹੈ ਤਾਂ ਉਹ ਵੀ ਹਸਪਤਾਲ ਕਰਮਚਾਰੀਆਂ ਨਾਲ ਸੰਪਰਕ ਕਰਕੇ ਆਪਣੀ  ਜਾਂਚ ਕਰਵਾਉਣ। ਇਸ ਮੌਕੇ ਰਘਵੀਰ ਪ੍ਰਕਾਸ਼ ਰੱਘਾ, ਬਾਂਸਲ ਸਾਈਕਲ ਸਟੋਰ ,ਗੁਰੂ ਬਰਤਨ ਸਟੋਰ, ਬਲਦੇਵ ਸਹੌਰੀਏ, ਪੰਨਾ ਜਿਊਲਰ ,ਜੋਤੀ ਇਲੈਕਟਿ੍ਕ ਸਟੋਰ, ਅਗਰਵਾਲ ਫੈਸ਼ਨ ਗੈਲਰੀ ,ਅਮਨਪ੍ਰੀਤ ਸਟੂਡੀਓ, ਐੱਸ ਕੇ ਗਿਫਟ ਹਾਊਸ,ਸਿੰਘ ਸਟੂਡੀਓ, ਪਾਸੀ ਸਵੀਟਸ ਆਦਿ ਦੁਕਾਨਾਂ ਦੇ ਮਾਲਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।