You are here

ਪੰਜਾਬ

ਪੰਜਾਬ 'ਚ ਕੋਰੋਨਾ ਨਾਲ 5 ਹੋਰ ਮੌਤਾਂ

248 ਪਾਜ਼ੇਟਿਵ ਨਵੇਂ ਕੇਸ ਆਏ ਸਾਮਣੇ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਮੰਗਲਵਾਰ ਨੂੰ ਤਿੰਨ ਔਰਤਾਂ ਸਮੇਤ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਪੰਜ ਦਿਨਾਂ 'ਚ 24 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੰਗਰੂਰ ਦੇ 65 ਸਾਲਾ ਵਿਅਕਤੀ ਨੇ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਲੁਧਿਆਣਾ 'ਚ 85 ਸਾਲਾ ਔਰਤ, ਪਟਿਆਲਾ 'ਚ 68 ਸਾਲਾ ਔਰਤ ਤੇ ਅੰਮ੍ਰਿਤਸਰ 'ਚ 67 ਸਾਲਾ ਔਰਤ ਦੀ ਮੌਤ ਹੋ ਗਈ। ਸੂਬੇ 'ਚ ਹੁਣ ਮਰਨ ਵਾਲਿਆਂ ਦੀ ਕੁੱਲ ਗਿਣਤੀ 110 ਹੋ ਗਈ ਹੈ। ਅੰਮ੍ਰਿਤਸਰ 'ਚ ਸਭ ਤੋ ਜ਼ਿਆਦਾ 31, ਜਦਕਿ ਜਲੰਧਰ ਤੇ ਲੁਧਿਆਣਾ 'ਚ 17-17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਮੰਗਲਵਾਰ ਨੂੰ 248 ਨਵੇਂ ਪਾਜ਼ੇਟਿਵ ਕੇਸ ਆਏ। ਇਨ੍ਹਾਂ 'ਚ ਸੰਗਰੂਰ 'ਚ ਸਭ ਤੋਂ ਜ਼ਿਆਦਾ 62, ਜਲੰਧਰ 'ਚ 37, ਲੁਧਿਆਣਾ 'ਚ 34, ਅੰਮ੍ਰਿਤਸਰ 'ਚ 23, ਬਠਿੰਡਾ ਤੇ ਪਟਿਆਲਾ 'ਚ 20-20 ਕੇਸ ਆਏ। ਕੁੱਲ ਪੀੜਤਾਂ ਦੀ ਗਿਣਤੀ 4611 ਹੋ ਗਈ ਹੈ। ਮੰਗਲਵਾਰ ਨੂੰ 222 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।  

ਪੀਰ ਬਾਬਾ ਢੇਰਾਂ ਵਾਲਿਆ ਦੀ ਯਾਦ ਵਿੱਚ ਸਲਾਨਾ ਭੰਡਾਰਾ ਕਰਵਾਇਆ

ਮਹਿਲ ਕਲਾਂ / ਬਰਨਾਲਾ- ਜੂਨ 2020 -( ਗੁਰਸੇਵਕ ਸੋਹੀ)-

ਪੀਰ ਬਾਬਾ ਢੇਰਾਂ ਵਾਲੇ ਦੀ ਯਾਦ ਨੂੰ ਸਮਰਪਿਤ ਮੁਸਲਿਮ ਭਾਈਚਾਰੇ  ਦੇ ਲੋਕਾਂ ਵੱਲੋਂ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਾਂਗੇਵਾਲ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ । ਲਾਕਡਾਉਨ ਦੌਰਾਨ ਸਰਕਾਰ ਦੀਆ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਸਮਾਗਮ ਨੂੰ ਕਾਫੀ ਸਾਦਾ ਰੱਖਿਆ ਗਿਆ । ਚਾਦਰ ਦੀ ਰਸਮ ਉਪਰੰਤ ਸਲਾਨਾ ਭੰਡਾਰਾ ਕੀਤਾ ਗਿਆ । ਪ੍ਰਬੰਧਕਾਂ ਵੱਲੋ ਸਰਕਾਰੀ ਹਦਾਇਤਾਂ ਅਨੁਸਾਰ ਲੰਗਰ ਛਕਣ ਦੀ ਮਨਾਹੀ ਕਰਦਿਆ ਲੋਕਾ ਨੂੰ ਲੋੜ ਅਨੁਸਾਰ ਭੰਡਾਰਾ ਘਰਾਂ ਅੰਦਰ ਹੀ ਭੇਜਿਆ ਗਿਆ । ਇਸ ਮੌਕੇ ਬੋਲਦਿਆਂ ਨੌਜਵਾਨ ਆਗੂ ਡਾਕਟਰ ਕੇਸਰ ਮਲਿਕ ਸਰਪੰਚ ਮਾਂਗੇਵਾਲ ਨੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਪੀਰਾਂ ਦੀਆ ਸਿਖਿਆਵਾਂ ਤੇ ਚੱਲ ਲੋਕ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ , ਗੁਰੂਆਂ ਦੇ ਦੱਸੇ ਸੱਚੇ ਮਾਰਗ ਤੇ ਚਲਦਿਆਂ ਬਿਨਾ ਕਿਸੇ ਭੇਦ ਭਾਵ ਤੋ ਹਰ ਧਰਮ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ , ਤਾ ਹੀ ਅਸੀਂ  ਸੱਚੇ ਪੀਰਾਂ ਦੇ ਮਾਰਗ ਦਰਸ਼ਕ ਬਣ ਸਕਦੇ ਹਾ । ਮੁਹੰਮਦ ਅਸਲਮ ਸੋਮਾ , ਅੰਗਰੇਜ ਕੁਮਾਰ ਬਿੰਦਲ, ਬੂਟਾ ਖਾ , ਅਕਬਰ ਖਾ ,ਸਰਦਾਰ ਅਲੀ , ਨਜੀਰ ਮੁਹੰਮਦ , ਦਿਲਵਰ  ਖਾ , ਮੁਸਤਾਕ ਖਾਨ, ਚਰੰਜੀ ਲਾਲ , ਗੁਰਦੀਪ ਕੁਮਾਰ ਆੜਤੀਆਂ , ਦਲਜੀਤ ਸਿੰਘ ਗਿੱਲ ਪੰਚ,ਪੱਤਰਕਾਰ ਸੋਨੀ ਮਾਂਗੇਵਾਲ,  ਡਾਕਟਰ ਹਬੀਬ ਭੱਟੀ ਬਦੇਸਾ  ,ਡਾਕਟਰ ਗਫਾਰ ਭੱਟੀ ਬਦੇਸਾ , ਭੋਲਾ ਖਾ ਬਦੇਸਾ ਆਦਿ ਆਗੂ ਹਾਜ਼ਰ ਸਨ ।

ਚੀਨ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। 

ਮਹਿਲ ਕਲਾਂ/ ਬਰਨਾਲਾ-ਜੂਨ 2020 -(ਗੁਰਸੇਵਕ ਸੋਹੀ)- ਭਾਜਪਾ ਯੂਥ ਆਗੂ ਜਸਪ੍ਰੀਤ ਹੈਪੀ ਠੀਕਰੀਵਾਲਾ ਦੀ ਅਗਵਾਈ ਵਿਚ   ਬਰਨਾਲਾ ਠੀਕਰੀਵਾਲਾ ਮੁੱਖ ਚੌਕ ਵਿੱਚ  ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਪੁਤਲਾ ਫੂਕਿਆ ਗਿਆ ਅਤੇ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਤੇ ਚੀਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।  ਇਸ ਸਮੇਂ ਸਟੇਟ ਮੈਂਬਰ ਦਰਸ਼ਨ ਸਿੰਘ ਨੈਣੇਵਾਲ , ਸਾਬਕਾ ਮੰਡਲ ਪ੍ਰਧਾਨ ਤਰਸੇਮ ਸਿੰਘ, ਕਲੱਬ ਪ੍ਰਧਾਨ ਜਤਿੰਦਰਪਾਲ ਸਿੰਘ ਔਲਖ , ਆਕਾਸ਼ਦੀਪ ਸਿੰਘ, ਲਖਵੀਰ ਸਿੰਘ, ਜਸ਼ਨਪ੍ਰੀਤ ਧਾਲੀਵਾਲ, ਯੂਥ ਆਗੂ ਅਮਨਦੀਪ ਸਿੰਘ ਠੀਕਰੀਵਾਲਾ ਹਾਜ਼ਰ ਸਨ।

ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆਂ ਨੂੰ ਹਲਕਾ ਮਹਿਲ ਕਲਾਂ ਦੇ ਕਾਂਗਰਸੀਆਂ ਦਾ ਵਫ਼ਦ ਮਿਲਿਆ 

ਮਹਿਲ ਕਲਾਂ /ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)-ਸਿੰਚਾਈ ਅਤੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆਂ ਨੂੰ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਸੀਨੀਅਰ ਕਾਂਗਰਸੀ ਆਗੂਆਂ ਦਾ ਵਫਦ ਮਿਲਿਆ । ਉਕਤ ਵਫ਼ਦ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ ਅਤੇ ਚੇਅਰਮੈਨ ਰਾਜਿੰਦਰ ਸਿੰਘ ਰਾਜੂ ਠੀਕਰੀਵਾਲ  ਨੇ ਇਲਾਕੇ ਦੀਆਂ ਪੰਚਾਇਤਾਂ ਅਤੇ ਲੋਕਾਂ ਦੀ ਮੰਗ ਤੇ ਬਠਿੰਡਾ ਬਰਾਂਚ ਨਹਿਰ ਇਸ ਤੇ ਪੈਂਦੇ ਪਿੰਡ ਬੀਹਲਾ ਵਿਖੇ ਬੁਰਜੀ ਨੰਬਰ 212ਦੇ ਨਹਿਰੀ ਪੁਲ ਜੋ ਕਿ ਜਾਨਾਂ ਦਾ ਖੌਅ ਬਣ ਚੁੱਕਿਆ ਹੈ ਸਬੰਧੀ ਕੈਬਨਿਟ ਮੰਤਰੀ ਸਰਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਪੁਲ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦੇ ਥੱਲੇ 70-80ਫੁੱਟ ਡੂੰਘਾ ਖੱਡਾ ਬਣ ਚੁੱਕਿਆ ਹੈ । ਜਿਸ ਕਾਰਨ ਇਸ ਪੁਲ ਹੇਠਾਂ ਕਈ ਨੌਜਵਾਨ ਤੇ ਬੱਚਿਆਂ ਦੀਆਂ ਡੁੱਬਣ ਕਾਰਨ ਮੌਤਾਂ ਹੋ ਚੁੱਕੀਆਂ ਹਨ । ਜਿਸ  ਨੂੰ ਭਰਨ ਸਬੰਧੀ ਨਹਿਰੀ ਮਹਿਕਮੇ ਨੂੰ ਕਈ ਵਾਰ ਅਪੀਲਾਂ ਕੀਤੀਆਂ ਜਾ  ਚੁੱਕੀਆਂ ਹਨ।  ਪਰ ਕੋਈ ਸੁਣਵਾਈ ਨਹੀਂ ਹੋਈ । ਕਾਂਗਰਸੀ ਆਗੂਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਰਕਾਰੀਆ ਨੇ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਫ਼ੋਨ ਤੇ ਹਦਾਇਤਾਂ ਕੀਤੀਆਂ ।

ਡੇਂਗੂ ਤੇ ਕੋਰੋਨਾ ਵਾਇਰਸ ਸਬੰਧੀ ਸਿਹਤ ਕਰਮਚਾਰੀਆਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ। 

ਮਹਿਲ ਕਲਾਂ,ਜੂਨ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ "ਮਿਸ਼ਨ ਫ਼ਤਹਿ" ਤਹਿਤ ਸਿਵਲ ਹਸਪਤਾਲ ਮਹਿਲ ਕਲਾਂ ਦੇ ਐੱਸ ਐੱਮ ਓ  ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ  ਕਰਮਚਾਰੀਆਂ ਵੱਲੋਂ ਕਰੋਨਾ ਕੋਵਿਡ19 ਤੇ ਡੇਂਗੂ ਦੇ ਬਚਾਅ ਸਬੰਧੀ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਪੈਂਫਲਿਟ ਵੰਡੇ ਗਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਕਰਮਚਾਰੀ ਐਮ ਪੀ ਐਚ ਡਬਲਿਊ ਬੂਟਾ ਸਿੰਘ ਤੇ ਭਜਨ ਸਿੰਘ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਸਾਰੇ ਸਬ ਸੈਂਟਰਾਂ ਤੇ ਟੀਮਾਂ ਬਣਾ ਕੇ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕਤਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ ਵਿੱਚ ਮੌਜੂਦ ਕੂਲਰ, ਫ਼ਰਿਜਾਂ ਅਤੇ ਪਾਲਤੂ ਡੰਗਰਾਂ ਆਦਿ ਦੇ ਲਈ ਬਣਾਈਆਂ ਹੌਦੀਆਂ (ਖੇਲ੍ਹ) ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਬਦਲਣ ਬਾਰੇ ਪ੍ਰੇਰਿਤ ਕੀਤਾ । ਕਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ  ਲੋਕਾਂ ਨੂੰ ਆਪਣੇ ਹੱਥ ਥੋੜ੍ਹੇ-  ਥੋੜ੍ਹੇ ਸਮੇਂ ਬਾਅਦ ਸਾਬਣ ਸੈਨੀਟਾਈਜਰ ਨਾਲ ਧੋਣ ,ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਆਦਿ ਦੀ ਵਰਤੋਂ ਤੇ ਸਮਾਜਿਕ ਦੂਰੀ ਬਣਾਉਣ ਸਬੰਧੀ ਜਾਗਰੂਕ ਕੀਤਾ । ਇਸ ਮੌਕੇ ਬਲਾਕ ਐਜੂਕੇਟਰ ਕੁਲਜੀਤ ਸਿੰਘ ਵਜੀਦਕੇ, ਸਿਹਤ ਇੰਸਪੈਕਟਰ ਜਸਵੀਰ ਸਿੰਘ ਅਤੇ ਏ ਐਨ ਐਮ  ਵਿਨੋਦ ਰਾਣੀ ਹਾਜ਼ਰ ਸਨ।

ਡੀ.ਟੀ.ਐੱਫ ਬਰਨਾਲਾ ਨੇ ਸਿਹਤ ਮੰਤਰੀ ਦੇ ਅਧਿਆਪਕਾਂ ਪ੍ਰਤੀ ਦਿੱਤੇ ਗੈਰ ਜਿੰਮੇਵਾਰਾਨਾ ਬਿਆਨ ਦੀ ਸਖਤ ਨਿਖੇਧੀ

ਦੇਸ਼ ਵਿੱਚ ਆਈ ਕੋਰੋਨਾ ਮਹਾਮਾਰੀ ਸਮੇਂ ਲੋਕਾਂ ਪ੍ਰਤੀ ਆਪਣੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਹਟਾਉਣ ਲਈ ਸਿਹਤ ਮੰਤਰੀ ਵਲੋਂ ਦਿੱਤਾ ਬੇਤੁਕਾ ਬਿਆਨ ਨਿੰਦਣਯੋਗ: - ਜਿਲ੍ਹਾ ਪ੍ਰਧਾਨ ਸੁਖਪੁਰ

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-  ਡੈਮੋਕਰੈਟਿਕ ਟੀਚਰਜ਼ ਫਰੰਟ(ਡੀ.ਟੀ.ਐੱਫ) ਪੰਜਾਬ ਨੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ‘ਕੋਰੋਨਾ’ ਸੰਕਟ ਦੌਰਾਨ ਪੰਜਾਬ ਸਰਕਾਰ ਅਤੇ ਖੁਦ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ, ਸਿੱਖਿਆ ਵਿਭਾਗ ਵਿਚਲੇ ਅਧਿਆਪਕਾਂ ਦੇ ਕੰਮਾਂ ਨੂੰ ਅਣਗੌਲਿਆਂ ਕਰਕੇ "ਘਰ ਬੈਠਿਆਂ ਨੂੰ ਤਨਖਾਹ ਦੇਣ" "ਅਧਿਆਪਕਾਂ ਤੋਂ ਰੇਤੇ ਦੀ ਨਜਾਇਜ਼ ਮਾਇਨਿੰਗ ਰੋਕਣ ਦਾ ਗੈਰ ਵਾਜਿਬ ਕੰਮ ਲੈਣ ਨੂੰ ਸਹੀ ਠਹਿਰਾਉਣ" ਵਰਗੇ ਗੈਰ ਸੰਜੀਦਾ ਬਿਆਨ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸੁਖਪੁਰ ਅਤੇ ਜਨਰਲ ਸਕੱਤਰ ਰਾਜੀਵ ਕੁਮਾਰ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਮੰਤਰੀ ਆਪਣਾ ਬੇਤੁਕਾ ਬਿਆਨ ਵਾਪਸ ਕਰਵਾਕੇ ਅਧਿਆਪਕ ਵਰਗ ਤੋਂ ਬਿਨਾਂ ਸ਼ਰਤ ਮੁਆਫੀ ਮੰਗਵਾਈ ਜਾਵੇ। ਆਗੂਆਂ ਨੇ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਕਰਕੇ ਸਰਕਾਰੀ ਹਸਪਤਾਲਾਂ ਅਤੇ ਉਨ੍ਹਾਂ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਬਣੀ ਤਰਸਯੋਗ ਹਾਲਤ ਜੱਗ ਜਾਹਿਰ ਹੈ। ਕੋਵਿਡ-19 ਦੌਰਾਨ ਸਿਹਤ ਪ੍ਰਬੰਧ ਦਾ ਮੌਜੂਦਾ ਸੰਕਟ ਦਾ ਸਾਹਮਣਾ ਨਾ ਕਰਨ ਯੋਗ ਹੋਣ ਕਾਰਨ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜੵ ਅਤੇ ਬਿਨਾਂ ਲੋੜੀਂਦੀਆਂ ਨਿੱਜੀ ਸੁਰੱਖਿਆ ਸਹੂਲਤਾਂ ਤੋਂ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਜਾਨ ਜੋਖਮ ਵਿੱਚ ਪਾਉਣ ਦੀ ਪੂਰੀ ਜਿੰਮੇਵਾਰੀ ਵੀ ਸਿਹਤ ਮੰਤਰੀ ਦੀ ਹੀ ਬਣਦੀ ਹੈ। ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਇਸ ਤੱਥ ਤੋਂ ਅਣਜਾਣ ਬਣ ਰਹੇ ਹਨ ਕਿ ਕਰੋਨਾ ਸੰਕਟ ਦੌਰਾਨ ਵੀ ਹਜਾਰਾਂ ਅਧਿਆਪਕਾਂ ਵਲੋਂ ਅਨਾਜ ਮੰਡੀਆਂ ਵਿੱਚ ਹੈਲਥ ਪ੍ਰੋਟੋਕਾਲ ਅਫਸਰਾਂ ਵਜੋਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਹਵਾਈ ਅੱਡਿਆਂ ਵਿੱਚ, ਪਿੰਡਾਂ ਅਤੇ ਸਹਿਰਾਂ ਵਿੱਚ ਬੂਥਾਂ `ਤੇ, ਪ੍ਰਸ਼ਾਸ਼ਕੀ ਦਫਤਰਾਂ ਵਿਚਲੇ ਕੰਟਰੋਲ ਰੂਮਾਂ ਵਿੱਚ, ਅੰਤਰ ਰਾਜੀ ਅਤੇ ਅੰਤਰ ਜਿਲ੍ਹਾ ਨਾਕਿਆਂ ਤੇ ਡਾਟਾ ਐਂਟਰੀ ਕਰਨ, ਰਾਸ਼ਨ ਵੰਡਣ, ਵਿਸ਼ੇਸ਼ ਕਾਰਜਾਕਰੀ ਮੈਜਿਸਟ੍ਰੇਟ ਵਜੋਂ, ਪ੍ਰਸ਼ਾਸ਼ਨ ਵੱਲੋਂ ਬਣਾਏ ਇਕਾਂਤਵਾਸ ਕੇੰਦਰਾਂ ਵਿੱਚ, ਘਰਾਂ ਵਿੱਚ ਇਕਾਂਤਵਾਸ ਕੀਤੇ ਲੋਕਾਂ ਨੂੰ ਹਰ ਰੋਜ਼ ਚੈੱਕ ਕਰਨ ਸਮੇਤ ਕਈ ਗੈਰ ਵਿੱਦਿਅਕ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਨਾਲ  ਮਾਰਚ ਮਹੀਨੇ ਦੌਰਾਨ ਘਰੇਲੂ ਨਤੀਜੇ ਤਿਆਰ ਕਰਨੇ, ਵਿਦਿਆਰਥੀਆਂ ਦੇ ਘਰ ਘਰ ਮਿੱਡ ਡੇ ਮੀਲ ਦਾ ਰਾਸ਼ਨ ਪਹੁੰਚਾਉਣ, ਵਿਦਿਆਰਥੀਆਂ ਤੱਕ ਸਰਕਾਰ ਵੱਲੋਂ ਟੁੱਟਵੀਂ ਗਿਣਤੀ ਵਿੱਚ ਭੇਜੀਆਂ ਜਾ ਰਹੀਆ ਕਿਤਾਬਾਂ ਪਹੁੰਚਾਉਣ, ਵਿਦਿਆਰਥੀਆਂ ਦੇ ਆਨ ਲਾਈਨ ਦਾਖਲੇ ਕਰਨੇ, ਵਿਦਿਆਰਥੀਆਂ ਨੂੰ ਰਸਮੀ ਤੌਰ ‘ਤੇ ਆਨ ਲਾਈਨ ਸਿੱਖਿਆ ਦੇਣ, ਸਕੂਲਾਂ ਦੇ ਸਿਵਲ ਵਰਕਸ ਅਤੇ ਮਾਰਚ ਮਹੀਨੇ ਵਿੱਚ ਸਰਕਾਰ ਵੱਲੋਂ ਭੇਜੀਆਂ ਪੂਰੇ ਸਾਲ ਦੀਆਂ ਗ੍ਰਾਟਾਂ ਖਰਚਣ ਵਰਗੇ ਵਿੱਦਿਅਕ ਕੰਮਾਂ ਨੂੰ ਵੀ ਅਧਿਆਪਕਾਂ ਵਲੋਂ ਵਿਭਾਗੀ ਹਦਾਇਤਾਂ ਅਤੇ ਕੁੱਝ ਮਾਮਲਿਆਂ ਵਿੱਚ ਸਵੈ ਇੱਛਾ ਅਨੁਸਾਰ ਬਾਖੂਬੀ ਕੀਤਾ ਜਾ ਰਿਹਾ ਹੈ।

ਡੀ.ਟੀ.ਐਫ. ਦੇ ਜਿਲ੍ਹਾ ਪ੍ਰੈਸ ਸੱਕਤਰ ਬਲਜਿੰਦਰ ਪ੍ਰਭੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ` ਸੰਕਟ ਦੌਰਾਨ ਆਪਣੇ ਘਰ ਦੇ ਦਰਵਾਜੇ `ਤੇ ਲੋਕਾਂ ਨੂੰ ਸਮੱਸਿਆਵਾਂ ਸਬੰਧੀ ਨਾ ਮਿਲਣ ਆਉਣ ਦਾ ਨੋਟਿਸ ਚਿਪਕਾਉਣ ਵਾਲੇ ਮੰਤਰੀ ਨੂੰ ਆਪਣੇ "ਵਿਹਲਪੁਣੇ " ਅਤੇ "ਮਾੜੀ ਕਾਰਗੁਜ਼ਾਰੀ" ਲਈ ਜਵਾਬਦੇਹ ਬਣਾਇਆ ਜਾਵੇ। ਅਧਿਆਪਕ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ `ਤੇ ਬਿਮਾਰ ਬਣਾ ਰਹੀ ਅਤੇ ਅਸਲ ਸਿੱਖਿਆ ਤੋਂ ਦੂਰ ਕਰ ਰਹੀ ਅਖੌਤੀ ਆਨ ਲਾਈਨ ਸਿੱਖਿਆ ਦੀ ਰਸਮੀ ਕਾਰਵਾਈ ਬੰਦ ਕਰਕੇ ਵਿਦਿਆਰਥੀਆਂ ਲਈ ਉਸਾਰੂ ਵਿੱਦਿਅਕ ਮਾਹੌਲ ਨਾਲ ਲੈਸ ਸਕੂਲਾਂ ਨੂੰ ਪੜਾਅ ਵਾਰ ਢੰਗ ਨਾਲ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।    

ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ਵਰ ਕੁਮਾਰ, ਮਾਲਵਿੰਦਰ ਸਿੰਘ ਬਰਨਾਲਾ, ਰਘਵੀਰ ਚੰਦ ਕਰਮਗਡ਼, ਸਤਪਾਲ ਬਾਂਸਲ, ਦਵਿੰਦਰ ਸਿੰਘ ਤਲਵੰਡੀ, ਜਗਜੀਤ ਸਿੰਘ ਠੀਕਰੀਵਾਲ, ਅੰਮ੍ਰਿਤਪਾਲ ,ਹਰਮਨਜੀਤ ਸਿੰਘ ਕੁਤਬਾ,ਮਨਪ੍ਰੀਤ ਸਿੰਘ, ਮੇਜਰ ਸਿੰਘ, ਪਰਦੀਪ ਕੁਮਾਰ, ਸੁਖਵਿੰਦਰ ਸੁੱਖ, ਲਾਭ ਸਿੰਘ ਅਕਲੀਆ, ਕੁਲਦੀਪ ਸਿੰਘ ਅਤੇ ਰਾਮੇਸ਼ ਕੁਮਾਰ ਆਦਿ ਵੀ ਮੌਜੂਦ ਰਹੇ।

ਥਾਣਾ ਹਠੂਰ ਦੀ ਪੁਲਿਸ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ-ਸਰਪੰਚ ਮਾਣੰੂਕੇ

ਮਾਮਲਾ ਮੱਝਾ ਚੋਰੀ ਹੋਈਆ ਦਾ

ਹਠੂਰ ਜੂਨ 2020-(ਨਛੱਤਰ ਸੰਧੂ)-ਅੱਜ ਪਿੰਡ ਮਾਣੰੂਕੇ ਵਿਖੇ ਸਰਪੰਚ ਗੁਰਮੁਖ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਇਸ ਮੌਕੇ ਤੇ ਬੋਲਦਿਆ ਸਰਪੰਚ ਨੇ ਕਿਹਾ ਕਿ ਬੀਤੇ ਦਿਨੀ ਪਿੰਡ ਮਾਣੰੂਕੇ ਵਿਖੇ ਚੋਰੀ ਹੋਈਆ ਮੱਝਾਂ ਤੇ ਕੁਝ ਲੋਕ ਸਿਆਸਤ ਕਰ ਰਹੇ ਹਨ।ਉਨਾਂ੍ਹ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਪ੍ਰਸਾਸਨ ਦੀ ਭੂਮਿਕਾ ਤੇ ਜੋ ਸਵਾਲ ਉਠਾਏ ਜਾ ਰਹੇ ਹਨ,ਉਹ ਬੇਬੁਨਿਆਦ ਹਨ।ਉਨਾਂ੍ਹ ਕਿਹਾ ਕਿ ਥਾਣਾ ਹਠੂਰ ਦੇ ਐਸ ਐਚ E ਹਰਜਿੰਦਰ ਸਿੰਘ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਆਪਣੀ ਡਿਊਟੀ ਨੂੰ ਬੜੀ ਇਮਾਨਦਾਰੀ ਅਤੇ ਬਾਖੂਬੀ ਢੰਗ ਨਾਲ ਨਿਭਾ ਰਹੀ ਹੈ।ਉਨਾਂ੍ਹ ਕਿਹਾ ਕਿ ਪੁਲਿਸ ਚੋਰਾਂ ਦੀ ਪੈੜ ਨੱਪਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤਾਂ ਜੋ ਪੀੜਤ ਵਿਅਕਤੀ ਨੂੰ ਇਨਸਾਫ ਮਿਲ ਸਕੇ।ਉਨਾਂ੍ਹ ਕਿਹਾ ਕਿ ਪੁਲਿਸ ਤੇ ਦੋਸ ਲਾਉਣ ਤੋ ਪਹਿਲਾਂ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਵੀ ਪਿੰਡ ਦੇ ਬਸਿੰਦੇ ਹੋਣ ਦੇ ਨਾਤੇ ਚੋਰਾਂ ਨੂੰ ਫੜਾਉਣ ਵਿੱਚ ਮਦਦ ਕਰੀਏ।ਇਸ ਸਮੇ ਉਨਾਂ੍ਹ ਨਾਲ ਸਾਧੂ ਸਿੰਘ ਸਾਬਕਾ ਸਰਪੰਚ,ਪ੍ਰਧਾਨ ਬੂਟਾ ਸਿੰਘ,ਪ੍ਰਧਾਨ ਹਰਪ੍ਰੀਤ ਸਿੰਘ mਹੈਪੀ,ਸੁਖਦੇਵ ਸਿੰਘ ਖਾਲਸਾ,ਸਤਨਾਮ ਸੱਤੀ,ਕੁਲਵੰਤ ਸਿੰਘ,ਪਰਸਨ ਸਿੰਘ,ਜਗਰੂਪ ਸਿੰਘ,ਸੋਨੂੰ,ਬਿੱਟੂ ਪਾੜਿਆਂ ਦਾ,ਕੁਲਦੀਪ ਮੁਰਗੀ ਕਾ,ਜੱਗਾ ਮੁਰਗੀ ਕਾ,ਰਾਣਾ ਮੈਬਰ,ਰਣ ਸਿੰਘ ਭੁੱਲਰ,ਬੇਅੰਤ ਸਿੰਘ ਕਾਉਕੇ,ਤਾਰ ਸਿੰਘ ਭੁੱਲਰ,ਜਗਰੂਪ ਸਿੰਘ ਮੁਰਗੀ ਕਾ,ਸੋਹਣ ਸਿੰਘ ਗੁੱਜਰ ਕਾ ਅਤੇ ਗੋਗਾ ਸਿੰਘ ਆਦਿ ਹਾਜਰ ਸਨ।

ਸ਼ਰਧਾਂਜਲੀ ਮਾਹਿਰ ✍️ ਅਰਵਿੰਦਰ ਸਿੰਘ ਕੋਹਲੀ.

ਅਕਸਰ ਹੀ ਸਾਡਾ ਵਾਹ ਕੁਝ ਅਜਿਹੀਆਂ ਹਸਤੀਆਂ ਨਾਲ ਪੈ ਜਾਂਦਾ ਹੈ ਜਿਨਾਂ੍ਹ ਨੂੰ ਅਸੀਂ ਸੰਖੇਪ ਰੂਪ ਵਿਚ ਸ਼ਰਧਾਂਜਲੀ
ਮਾਹਿਰ ਵੀ ਕਹਿ ਸਕਦੇ ਹਾਂ ।ਇਹ ਲੋਕ ਕਿਸੇ ਵੱਡੀ ਛੋਟੀ ਪਾਰਟੀ ਦੇ ਨੇਤਾ, ਕਿਸੇ ਯੂਨੀਅਨ ਦੇ ਅਹੁਦੇਦਾਰ, ਰਿਟਾਇਰਡ ਮੁਲਾਜਮ ਜਾਂ
ਫਿਰ ਪਿੰਡ ਸ਼ਹਿਰ ਦੇ ਖੜਪੈਂਚ ਆਦਿ ਹੁੰਦੇ ਹਨ । ਕਿਸੇ ਮਿਤ੍ਰਕ ਦੇ ਭੋਗ ਤੇ ਆਪਣਾ ਫ਼ਨ ਦਿਖਾਉਣਾ ਇਨ੍ਹਾਂ ਲਈ ਸੁਨਹਿਰੀ
ਮੌਕਾ ਹੁੰਦਾ ਹੈ । ਇਕ ਵਾਰ ਮਾਈਕ ਹੱਥ ਆਇਆ ਨੀਂ ਕਿ ਇਹ ਸ਼ਰਧਾਂਜਲੀ ਮਾਹਿਰ ਮਿਤ੍ਰਕ ਤੇ ਉਸ ਦੇ ਪ੍ਰੀਵਾਰ ਦੇ ਗੁਣ
ਗਾਉਣੇ ਸ਼ੁਰੂ ਕਰ ਦਿੰਦੇ ਨੇਂ ਤੇ ਕਈ ਵਾਰ ਤਾਂ ਲੋਰ ਵਿਚ ਆਏ ਤਾਂ ਉਹ ਇਹ ਵੀ ਭੁੱਲ ਜਾਂਦੇ ਨੇਂ ਕਿ ਕਿਹੜੀ ਗੱਲ ਕਹਿਣ ਵਾਲੀ
ਹੈ ਤੇ ਕਿਹੜੀ ਨਹੀਂ ।
ਪਿੱਛੇ ਜਿਹੇ ਇਕ ਬਜ਼ੁਰਗ ਦੇ ਭੋਗ ਤੇ ਅੰਤਿਮ ਅਰਦਾਸ ਤੋਂ ਬਾਅਦ ਉਸ ਦਾ ਇਕ ਪੁਰਾਣਾ ਸਾਥੀ ਉਸ ਨੂੰ ਸ਼ਰਧਾ
ਦੇ ਫੁੱਲ ਭੇਂਟ ਕਰਨ ਲਈ ਉੱਠ ਖੜ੍ਹਾ ਹੋਇਆ । ਮਿਤ੍ਰਕ ਨਾਲ ਬਿਤਾਏ ਆਪਣੇੇ ਬਚਪਨ ਦੀਆਂ ਕੁਝ ਪੁਰਾਣੀਆਂ ਯਾਦਾਂ
ਸਾਂਝੀਆਂ ਕਰਨ ਉਪਰੰਤ ਉਹ ਬੋਲਿਆ“……ਥੋਡੇ ਵਿਚੋਂ ਬਹੁਤਿਆਂ ਨੂੰ ਸ਼ਾਇਦ ਇਹ ਵੀ ਪਤਾ ਨੀਂ ਹੋਣਾ ਕਿ ਨੇਕ ਸਿਹੁੰ
ਦਾ ਇਕ ਹੋਰ ਵੀ ਵਿਆਹ ਹੋਇਆ ਸੀ। ਆਪਣੀ ਯੂਨਿਟ ਦੇ ਨਾਲ ਨੇਕ ਸਿਹੁੰ ਜਦੋਂ ਜਾਮ ਨਗਰ ਵਿਚ ਡਿਊਟੀ ਤੇ ਸੀ ਤਾਂ ਓਥੇ ਓਹਦੀ
ਇਕ ਗੁਜਰਾਤਣ ਨਾਲ ਅੱਖ ਲੜ ‘ਗੀ । ਓਸ ਗੁਜਰਾਤਣ ਤੋਂ ਨੇਕ ਸਿਹੁੰ ਦਾ ਇਕ ਮੁੰਡਾ ਵੀ ਸੀ । ਆਪਣੇ ਬਾਪੂ ਤੋਂ ਡਰਦਾ
ਮਾਰਾ ਨੇਕ ਸਿਹੁੰ ਓਸ ਗੁਜਰਾਤਣ ਨੂੰ ਕਦੇ ਪਿੰਡ ਤਾਂ ਨੀਂ ਲਿਆਇਆ ਪਰ ਅਸ਼ਕੇ ਜਾਈਏ ਨੇਕ ਸਿਹੁੰ ਦੇ, ਓਹਨੇ ਓਸ
ਗੁਜਰਾਤਣ ਨਾਲ ਵੀ ਤੋੜ ਨਿਭਾਈ। ਮਰਨ ਤਾਈਂ ਉਹ ਗੁਜਰਾਤਣ ਦੇ ਟੱਬਰ ਨੂੰ ਖਰਚਾ ਭੇਜਦਾ ਰਿਹਾ…।” ਲਓ ਜੀ, ਜਿਹੜੀ ਗੱਲ ਨੇਕ
ਸਿੰਘ ਦੇ ਟੱਬਰ ਨੂੰ ਵੀ ਪਤਾ ਨੀਂ ਸੀ, ਉਹ ਗੱਲ ਹੁਣ ਸਾਰੇ ਪਿੰਡ ਨੂੰ ਵੀ ਪਤਾ ਲੱਗ ਗਈ ਸੀ । ਹਮੇਸ਼ਾਂ ਸੱਥ ਵਿਚ ਨੇਕ ਸਿੰਘ ਦੀ
ਨੇਕ-ਨਾਮੀ ਦੀ ਚਰਚਾ ਕਰਨ ਵਾਲੇ ਹੁਣ ਉਸ ਦੀ ਗੁਜਰਾਤਣ ਤੀਵੀਂ ਬਾਰੇ ਮਸਾਲੇ ਲਾ-ਲਾ ਕੇ ਗੱਲਾਂ ਕਰਦੇ ਰਹਿੰਦੇ ।
ਸਾਡੇ ਇਕ ਅਧਿਆਪਕ ਸਾਥੀ ਦੀ ਰਿਟਾਇਰਮੈਂਟ ਮੌਕੇ ਉਸ ਦੇ ਸਟਾਫ ਨੇ ਇਕ ਸ਼ਰਧਾਂਜਲੀ ਮਾਹਿਰ ਨੂੰ ਸਟੇਜ ਸਕੱਤਰ ਦੀ
ਡਿਊਟੀ ਸੰਭਾਲ ਦਿੱਤੀ । ਲਓ ਜੀ ਉਹ ਜਨਾਬ ਆਪਣੇ ਰਵਾਇਤੀ ਸੁਰ ਵਿਚ ਹੀ ਸ਼ੁਰੂ ਹੋ ਗਏ,“ਮਾਸਟਰ ਜੀ ਦੇ ਸ਼ਰਧਾਂਜਲੀ ਸਮਾਰੋਹ ਵਿਚ
ਜੁੜ ਬੈਠੇ ਸਮੂਹ ਹਾਜ਼ਰੀਨ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਮਾਸਟਰ ਜੀ ਹੁਣ ਸਾਡੇ ਵਿਚ ਨਹੀਂ ਰਹੇ…।”ਇਹ ਸੁਣ ਕੇ
ਪੰਡਾਲ ਵਿਚ ਹਾਸੜ ਮੱਚ ਗਈ ਤਾਂ ਸਟੇਜ ਸਕੱਤਰ ਸਾਹਿਬ ਤੁਰੰਤ ਆਪਣੀ ਜ਼ੁਬਾਨ ਸੰਭਾਲਦੇ ਹੋਏ ਬੋਲੇ,“ਮੇਰੇ ਕਹਿਣ ਦਾ ਭਾਵ
ਸੀ ਕਿ ਮਾਸਟਰ ਜੀ ਦੇ ਵਿਦਾਇਗੀ ਸਮਾਰੋਹ ਤੇ ਜੁੜ ਬੈਠੇ ਹਾਜ਼ਰੀਨ, ਮਾਸਟਰ ਜੀ ਹੁਣ ਰਿਟਾਇਰ ਹੋ ਗਏ ਨੇਂ ਤੇ ਹੁਣ ਸਕੂਲ ਦੇ
ਸਟਾਫ ਮੈਂਬਰ ਨਹੀਂ ਰਹੇ….।”ਫਿਰ ਵਿਦਾੲਗੀ ਭਾਸ਼ਣ ਦੇ ਅੰਤ ਵਿਚ ਉਹ ਬੋਲੇ,“ਅੰਤ ਵਿਚ ਮੈਂ ਅਰਦਾਸ ਕਰਦਾ ਹਾਂ ਕਿ
ਪ੍ਰਮਾਤਮਾਂ ਮਾਸਟਰ ਜੀ ਦੀ ਆਤਮਾਂ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।”
ਇਸ ਤੋਂ ਪਹਿਲਾਂ ਕਿ ਮਾਸਟਰ ਜੀ ਆਪਣੀ ਜੁੱਤੀ ਲਾਹ ਲੈਂਦੇ, ਮੌਕਾ ਸੰਭਾਲਦੇ ਹੋਏ ਉਹ ਫਿਰ ਬੋਲੇ,“ਅਸਲ ‘ਚ ਮੈਂ ਕਹਿਣਾ
ਚਾਹੁੰਦਾ ਸੀ ਕਿ ਮਾਸਟਰ ਜੀ ਹੁਣ ਘਰ ਰਹਿ ਕੇ ਚਿੜਚਿੜੇ ਸੁਭਾਅ ਦੇ ਹੋ ਜਾਣਗੇ ਤੇ ਹਰ ਇਕ ਨੂੰ ਗੱਲ-ਗੱਲ ਤੇ ਟੋਕਾ-ਟਾਕੀ
ਕਰਿਆ ਕਰਨਗੇ, ਏਸ ਲਈ ਪ੍ਰਮਾਤਮਾਂ ਉਨ੍ਹਾਂ ਦੇ ਸੁਭਾਅ ਨੂੰ ਸ਼ਾਂਤ ਰੱਖੇ ਤੇ ਪ੍ਰੀਵਾਰ ਨੂੰ ਹਰੇਕ ਤਰਾਂ੍ਹ ਦੇ ਹਾਲਾਤ
ਦਾ ਸਾਹਮਣਾ ਕਰਨ ਦਾ ਬਲ ਬਖ਼ਸ਼ੇ ।”
ਅਰਵਿੰਦਰ ਸਿੰਘ ਕੋਹਲੀ. ਜਗਰਾਉਂ ਫੋਨ : 9417985058

2020 ਦਾ ਲੇਖਾ ਜੋਖਾ ✍️ ਅਰਵਿੰਦਰ ਸਿੰਘ, ਜਗਰਾੳਂ

ਆਮ ਤੌਰ ਤੇ ਕਿਸੇ ਸਾਲ ਦਾ ਲੇਖਾ ਜੋਖਾ ਉਸ ਸਾਲ ਦੇ ਅੰਤ ਤੇ ਹੀ ਕੀਤਾ ਜਾਂਦਾ ਹੈ ਪਰ ਇਸ ਸਾਲ ਵਿਚ ਚਲਦੀ
ਕੋਰੋਨਾ ਮਹਾਂਮਾਰੀ ਕਾਰਨ 2020 ਦਾ ਲੇਖਾ ਜੋਖਾ ਸਾਲ ਦੀ ਪਹਿਲੀ ਛਿਮਾਹੀ ਬੀਤਣ ਤੇ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ ।
ਉਂਝ ਤਾਂ ਇਸ ਤੋਂ ਪਹਿਲਾਂ ਵੀ ਸਾਲ 1720 ਵਿਚ ਪਲੇਗ, 1820 ਵਿਚ ਹੈਜਾ ਅਤੇ 1920 ਵਿਚ ਸਪੈਨਿਸ਼ ਫਲੂ ਵਰਗੀਆਂ
ਮਹਾਂਮਾਰੀਆਂ ਆਈਆਂ ਸਨ ਜਿਸ ਵਿਚ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ ਪਰ ਉਸ ਸਮੇਂ ਵਿਿਗਆਨ
ਨੇਂ ਐਨੀਂ ਤਰੱਕੀ ਨਹੀਂ ਕੀਤੀ ਸੀ । ਹੁਣ ਜਦਕਿ ਵਿਿਗਆਨ ਨੇਂ ਲੱਗਪਗ ਹਰੇਕ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ ਅਤੇ ਕਈ ਦੇਸ਼ਾਂ
ਵੱਲੋਂ ਕੋਰੋਨਾਂ ਦੀ ਵੈਕਸੀਨ ਤਿਆਰ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਪਰ ਆਮ ਜਨਤਾ ਨੂੰ ਇਸਦੇ ਉਪਲੱਬਧ ਹੋਣ ਲਈ
ਹਾਲੇ ਦਸੰਬਰ 2020 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ।
ਭਾਵੇਂ ਇਸ ਮਹਾਂਮਾਰੀ ਨੇਂ ਸਾਲ ਦੇ ਆਰੰਭ ਵਿਚ ਹੀ ਦੇਸ਼ ਵਿਚ ਦਸਤਕ ਦੇ ਦਿੱਤੀ ਸੀ ਪਰ ਪੰਜਾਬ ਵਿਚ 20 ਮਾਰਚ
ਨੂੰ ਸਰਕਾਰ ਵੱਲੋਂ ਸਕੂਲ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜੋ ਕਿ ਹਾਲੇ ਤੱਕ ਵੀ ਸੁੰਨੇਂ ਪਏ ਨੰਨੇ੍ਹ ਮੁੰਨੇਂ
ਬੱਚਿਆਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਇਹਨਾਂ ਸਕੂਲਾਂ ਦੇ ਵਿਹੜਿਆਂ ਵਿਚ ਫਿਰ ਤੋਂ ਰੌਣਕ ਪਰਤੇਗੀ । ਇਤਫਾਕੀਆ ਹੀ
ਕਹਿ ਲਓ ਕਿ ਇਸ ਸਾਲ ਨਾਲ 20 ਅੰਕ ਦਾ ਰਿਸ਼ਤਾ ਇਸ ਕਦਰ ਜੁੜਿਆ ਹੈ ਕਿ ਇਸ ਸਾਲ ਨੂੰ ਅਸੀਂ ਰਹਿੰਦੀ ਜ਼ਿੰਦਗੀ ਕਦੀ ਵੀ ਭੁਲਾ
ਨਹੀੰ ਸਕਾਂਗੇ। ਸਿਹਤ ਵਿਭਾਗ ਨਾਲ ਸਬੰਧਤ ਮਹਿਰ ਹਾਲੇ ਤੱਕ ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਆਸਾਨ ਨੁਸਖਾ ਇਹੀ ਦੱਸ
ਰਹੇ ਹਨ ਕਿ ਹਰੇਕ 20 ਮਿਨਟ ਤੋਂ ਬਾਅਦ 20 ਸੈਕੰਡ ਲਈ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ੍ਹ ਮਲਮਲ ਕੇ ਹੱਥ ਧੋਣੇ ਚਾਹੀਦੇ
ਹਨ ਅਤੇ ਜਿਆਦਾ ਸਮਾਂ ਘਰ ਵਿਚ ਰਹਿ ਕੇ ਹੀ ਗੁਜ਼ਾਰਨ ਦੀ ਹਦਾਇਤ ਦਿੱਤੀ ਜਾ ਰਹੀ ਹੈ ।
ਸਾਲ 2020 ਵਿਚ ਅਸੀਂ ਇਸ ਮਹਾਂਮਾਰੀ ਨਾਲ ਜੂਝ ਹੀ ਰਹੇ ਸੀ ਕਿ ਬੀਤੀ 20 ਮਈ ਨੂੰ ਅਮਫਾਨ ਨਾਂ ਦੇ ਤੂਫਾਨ ਨੇ
ਬੰਗਾਲ ਅਤੇ ਉੜੀਸਾ ਦੇ ਤੱਟਾਂ ਤੇ ਆਣ ਦਸਤਕ ਦੇ ਦਿੱਤੀ । ਤੇਜ ਹਵਾਵਾਂ ਅਤੇ ਭਾਰੀ ਬਾਰਿਸ਼ ਕਾਰਨ ਸੈਂਕੜੇ ਵਿਅਕਤੀਆਂ
ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਵੀ ਸਾਨੂੰ ਝੱਲਣਾ ਪਿਆ । ਹੁਣ ਜਦੋਂ
ਕਿ ਸਰਕਾਰ ਨੇਂ ਪੜਾਅਵਾਰ ਢੰਗ ਨਾਲ ਤਾਲਾਬੰਦੀ ਖੋਲ੍ਹ ਦਿੱਤੀ ਹੈ ਅਤੇ ਅਨਲਾੱਕ ਦੇ ਸਮੇਂ ਵਿਚ ਬੱਸ ਵਿਚ 20 ਸਵਾਰੀਆਂ
ਬੈਠਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ । ਇਸ ਤੋਂ ਇਲਾਵਾ ਕਿਸੇ ਮਿਤ੍ਰਕ ਦੇ ਸਸਕਾਰ ਤੇ ਭੋਗ ਤੇ ਵੀ ਕੇਵਲ 20 ਵਿਅਕਤੀਆਂ ਦੇ ਇਕੱਠ
ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਵਿਆਹ ਸ਼ਾਦੀ ਵਿਚ ਵੀ 20 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਸੀ ਜੋ
ਕਿ ਬਾਅਦ ਵਿਚ 50 ਵਿਅਕਤੀਆਂ ਤੱਕ ਸੀਮਤ ਕਰ ਦਿੱਤੀ ਗਈ ਪਰ ਇਸ ਸੱਚ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਕਿਸੇ ਵਿਅਕਤੀ ਦੀ
ਮੌਤ ਤੇ 20 ਤੋਂ ਜਿਆਦਾ ਵਿਅਕਤੀਆਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਕਿਸੇ ਵੀ ਵਿਆਹ ਸ਼ਾਦੀ ਵਿਚ 20 ਤੋਂ ਜਿਆਦਾ
ਵਿਅਕਤੀਆਂ ਨੂੰ ਖੁਸ਼ੀ ਨਹੀਂ ਹੁੰਦੀ ਅਤੇ ਬਾਕੀ ਲੋਕ ਤਾਂ ਵਿਖਾਵਾ ਕਰਨ ਤੇ ਖਾਣ ਪੀਣ ਲਈ ਹੀ ਅਜਿਹੇ ਸਮਾਗਮਾਂ ਤੇ
ਆਪਣੀ ਹਾਜਰੀ ਲਵਾਉਂਦੇ ਹਨ। ਕਿੰਨਾਂ ਚੰਗਾ ਹੋਵੇ ਜੇਕਰ ਸਰਕਾਰ ਅਜਿਹੇ ਸਮਾਗਮਾਂ ਤੇ ਹਮੇਸ਼ਾਂ ਲਈ ਹੀ 20 ਤੋਂ ਵੱਧ
ਵਿਅਕਤੀਆਂ ਦੇ ਇਕੱਠ ਤੇ ਹਮੇਸ਼ਾਂ ਲਈ ਪਾਬੰਦੀ ਲਗਾ ਦੇਵੇ । ਇਸ ਨਾਲ ਸਾਡੇ ਵਿਚੋਂ ਕਈ ਲੋਕ ਫੋਕੀ ਸ਼ਾਨ ਲਈ ਕੀਤੇ ਗਏ
ਇਕੱਠਾਂ ਲਈ ਚੁੱਕੇ ਗਏ ਕਰਜੇ ਦੇ ਬੋਝ ਹੇਠ ਆਉਣੋਂ ਬਚ ਜਾਣਗੇ ਅਤੇ ਕਰਜੇ ਨਾਂ ਚੁਕਤਾ ਕਰ ਸਕਣ ਕਰ ਕੇ ਕੀਤੀਆਂ ਜਾਣ
ਵਾਲੀਆਂ ਖੁਦਕੁਸ਼ੀਆਂ ਦੇ ਰੁਝਾਨ ਵਿਚ ਵੀ ਬਹੁਤ ਹੱਦ ਤੱਕ ਕਮੀ ਆਵੇਗੀ ।
ਖੇਡ ਪ੍ਰੇਮੀਆਂ ਲਈ ਵੀ ਇਹ ਸਾਲ ਨਿਰਾਸ਼ਾ ਜਨਕ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਸਾਲ ਆਯੋਜਿਤ ਕੀਤੇ ਜਾਣ ਵਾਲੇ
ਕ੍ਰਿਕਟ 20-20 ਕੱਪ ਨੂੰ ਅਤੇ ਯੂਰੋ 2020 ਫੁੱਟਬਾਲ ਕੱਪ ਨੂੰ ਮਹਾਂਮਾਰੀ ਦੇ ਚੱਲਦੇ ਹੋਏ ਅਣਮਿੱਥੇ ਸਮੇਂ ਲਈ ਟਾਲਣਾ
ਪੈ ਗਿਆ ਹੈ । ਹੋਰ ਤਾਂ ਹੋਰ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਆਯੋਜਨ ਤੇ ਟਲਣ ਦੇ ਚਰਚੇ ਹਨ।
ਭਾਵੇਂ ਸਾਡੀ ਸਰਕਾਰ ਨੇਂ ਮਹਾਂਮਾਰੀ ਤੋਂ ਪ੍ਰਭਾਵਿਤ ਹੋਈ ਆਰਥਿਕਤਾ ਨੂੰ ਮੁੜ ਤੋਂ ਲੀਹੇ ਪਾਉਣ ਲਈ 20
ਲੱਖ ਕਰੋੜ ਦਾ ਪੈਕੇਜ ਐਲਾਨਿਆਂ ਹੈ ਪਰ ਆਰਥਿਕ ਮਾਹਰ ਇਸ ਨੂੰ ਆਮ ਜਨਤਾ ਲਈ 420 ਮਤਲਬ ਧੋਖਾ ਹੀ ਕਰਾਰ ਦੇ ਰਹੇ
ਹਨ ਕਿਉਂਕਿ ਇਸ ਪੈਕੇਜ ਦਾ ਬਹੁਤਾ ਹਿੱਸਾ ਰਾਹਤ ਨਹੀਂ ਸਗੋਂ ਕਰਜੇ ਦੇ ਰੂਪ ਵਿਚ ਵੰਡਿਆ ਜਾਣਾ ਹੈ । ਸੋ ਉਪਰੋਕਤ ਸਾਰੇ
ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਸਾਲ 2020 ਨੂੰ ਖਾਣ ਕਮਾਉਣ ਲਈ ਨਹੀਂ, ਸਿਰਫ ਜਿੰਦਾ
ਰਹਿਣ ਲਈ ਹੀ ਵਰਤਦੇ ਹੋਏ ਇਸਦੀਆਂ ਕੌੜੀਆਂ ਯਾਦਾਂ ਨੂੰ ਸਾਨੂੰ ਜੀਵਨ ਵਿਚੋਂ ਮਨਫੀ ਕਰਨਾਂ ਹੋਵੇਗਾ ।

(ਅਰਵਿੰਦਰ ਸਿੰਘ, ਜਗਰਾੳਂ-9417985058)

ਮਾਸਟਰ ਕੇਡਰ ਯੂਨੀਅਨ ਵੱਲੋਂ ਸਿਹਤ ਮੰਤਰੀ ਦੇ ਬਿਆਨ ਦੀ ਨਿੰਦਿਆ।

ਮਹਿਲ ਕਲਾਂ/ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)-

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਜਸਪਾਲ ਸਿੰਘ,ਜਿਲਾ ਜਨਰਲ ਸਕੱਤਰ ਸੁਖਵੀਰ ਸਿੰਘ ਛਾਪਾ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਾਰ ਵਿੱਚ ਜਾਨ ਲੇਵਾ ਭਿਆਨਕ ਬੀਮਾਰੀ ਕਰੋਨਾ ਨੇ ਪੂਰੀ ਤਰ੍ਹਾਂ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ ਦੇਸ਼ ਵਿੱਚ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਪਈਆਂ ਹਨ ਪਰ ਫਿਰ ਵੀ ਸੂਬੇ ਦੇ ਸਾਰੇ ਅਧਿਆਪਕ ਸਿੱਖਿਆ ਵਿਭਾਗ ਦੀ ਹਿਦਾਇਤਾ ਅਨੁਸਾਰ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਆੱਨਲਾਇਨ ਪੜ੍ਹਾਈ ਕਰਵਾਕੇ ਆਪਣਾਂ ਬਣਦਾ ਫਰਜ ਨਿਭਾ ਰਹੇ ਹਨ। ਪਰ ਪੰਜਾਬ ਦੇ ਸਿਹਤ ਮੰਤਰੀ ਇਸ ਆੱਨਲਾਇਨ ਪੜ੍ਹਾਈ ਕਰਵਾ ਰਹੇ ਅਧਿਆਪਕਾ ਦੇ ਯੋਗਦਾਨ ਤੋ ਅਨਜਾਣ ਅਧਿਆਪਕ ਵਰਗ ਵਿਰੁੱਧ ਬਿਆਨ ਜਾਰੀ ਕਰ ਰਹੇ ਹਨ ਕਿ ਸਰਕਾਰ ਅਧਿਆਪਕਾ ਨੂੰ ਘਰ ਬੈਠਿਆਂ ਨੂੰ ਨਹੀਂ ਦੇ ਸਕਦੀ ਤਨਖਾਹਾਂ ,ਸਿਹਤ ਮੰਤਰੀ ਦੇ ਇਸ ਬਿਆਨ ਨਾਲ ਸਮੂਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ,ਸਿਹਤ ਮੰਤਰੀ ਸ਼ਾਇਦ ਇਸ ਗਲ ਤੋ ਵੀ ਅਣਜਾਣ ਲਗਦੇ ਹਨ ਕਿ ਅਧਿਆਪਕ ਵਰਗ ਸਮਾਜ ਅਤੇ ਦੇਸ਼ ਦੀ ਰੀਡ ਦੀ ਹੱਡੀ ਹਨ ਅਤੇ ਇਹਨਾਂ ਇਸ ਤਰ੍ਹਾਂ ਦੇ ਬਿਆਨ ਸਿਹਤ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ । ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਵੀ ਸਿਹਤ ਮੰਤਰੀ ਦੇ ਅਧਿਆਪਕ ਵਰਗ ਵਿਰੁੱਧ ਬਿਆਨ ਦੀ ਤਿੱਖੀ ਅਲੋਚਨਾ ਕੀਤੀ।ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਕਈ ਜਿਲਿਆ ਵਿੱਚ ਅਧਿਆਪਕਾ ਨੂੰ ਬਤੌਰ ਨਸ਼ਾ ਰੋਕੂ ਅਫਸਰ ਅਤੇ ਮਾਈਨਿੰਗ ਰੋਕਣ ਤੇ ਡਿਊਟੀਆ ਲਗਾਉਣ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਧਿਆਪਕਾ ਨੂੰ ਸਿੱਖਿਆ ਨਾਲ ਜੁੜੇ ਕੰਮਾਂ ਤੱਕ ਹੀ ਸੀਮਤ ਰਖਿਆ ਜਾਵੇ ।ਇਸ ਸਮੇਂ ਹੋਰਨਾ ਤੋ ਇਲਾਵਾ ਬਲਾਕ ਪ੍ਰਧਾਨ ਚਮਕੌਰ ਸਿੰਘ, ਸੁਨੀਲ ਸੱਗੀ , ਬਲਵੀਰ ਸਿੰਘ,  ਸਟੇਟ ਕਮੇਟੀ ਮੈਂਬਰ ਦਰਸ਼ਨ ਸਿੰਘ, ਜਤਿੰਦਰ ਕਪਿਲ ਅਤੇ ਜਤਿੰਦਰ ਮਹਿਤਾ ਆਦਿ ਹਾਜ਼ਰ ਸਨ ।

ਕਰੋਨਾ ਵਾਇਰਸ ਵਿਰੁੱਧ ਮਿਸ਼ਨ ਫਤਿਹ ਕਰਨ ਲਈ ਸਭ ਦਾ ਸਹਿਯੋਗ ਜ਼ਰੂਰੀ: --ਮੈਡਮ ਪ੍ਰਗਿਆ ਜੈਨ, ਪਿੰਡ ਟੱਲੇਵਾਲ ਵਿਖੇ ਮਿਸਨ ਫਹਿਤ ਤਹਿਤ ਕੀਤਾ ਲੋਕਾਂ ਨੂੰ ਜਾਗਰੂਕ 

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ):- ਪੰਜਾਬ ਸਰਕਾਰ ਵੱਲੋਂ  ਪੰਜਾਬ ਨੂੰ ਕਰੋਨਾ ਮਹਾਂਮਾਰੀ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ ਪੂਰੇ ਪੰਜਾਬ ਵਿੱਚ ਮਿਸ਼ਨ ਫਤਿਹ ਤਹਿਤ ਬਰਨਾਲਾ ਪੁਲੀਸ ਵੱਲੋਂ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿਚ ਜ਼ਿਲ੍ਹੇ ਭਰ ਵਿਚ ਅੱਜ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ।

    ਇਸ ਮੌਕੇ ਇਹ ਵਿਚਾਰ ਡਾ. ਪ੍ਰਗਿਆ ਜੈਨ ਏ ਐਸ ਪੀ ਮਹਿਲ ਕਲਾਂ ਨੇ ਥਾਣਾ ਟੱਲੇਵਾਲ ਵਿਖੇ ਪੰਜਾਬ ਸਰਕਾਰ ਦੀਆ ਹਦਾਇਤਾਂ ਤੇ ਜਿਲਾ ਬਰਨਾਲਾ ਦੇ ਐਸਐਸਪੀ ਸ੍ਰੀ ਸੰਦੀਪ ਗੋਇਲ ਵੱਲੋਂ ਚਲਾਏ ਜਾ ਰਹੇ ਮਿਸਨ ਫਹਿਤ ਅਭਿਆਨ ਤਹਿਤ ਪਿੰਡ ਟੱਲੇਵਾਲ ਦੇ ਪ੍ਰਵਾਸੀ ਮਜ਼ਦੂਰਾਂ ਤੇ ਪਿੰਡ ਵਾਸੀਆਂ ਜਾਗਰੂਕ ਕਰਨ ਮੌਕੇ ਆਖਿਆ ਕਿ ਬਰਨਾਲਾ ਪੁਲੀਸ ਵੱਲੋਂ ਜਿੱਥੇ ਕਰੋਨਾ ਮਹਾਮਾਰੀ ਦੌਰਾਨ ਲੋਕ ਸੁਰੱਖਿਆ ਦਾ ਆਪਣਾ ਫਰਜ਼ ਦਿਨ-ਰਾਤ ਨਿਭਾਇਆ ਜਾ ਰਿਹਾ ਹੈ, ਉਥੇ ਲੋੜਵੰਦਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡਣ ਦੇ ਨਾਲ ਨਾਲ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਵੱਖ- ਵੱਖ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।

ਮੈਡਮ ਪ੍ਰਗਿਆ ਜੈਨ ਨੇ ਕਿਹਾ ਕਿ (ਕੋਵਿਡ 19) ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ  ਕਿਹਾ ਕਿ ਇਹ ਮਿਸ਼ਨ ਲੋਕਾਂ ਦਾ ਮਿਸ਼ਨ ਹੈ, ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਨ। ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਸਮੇਂ ਘਰੋਂ ਨਾ ਨਿਕਲਣ। ਜਨਤਕ ਥਾਵਾਂ ’ਤੇ ਭੀੜ ਨਾ ਕਰਨ ਅਤੇ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ। ਘਰੋਂ ਬਾਹਰ ਆਉਣ ਸਮੇਂ ਮਾਸਕ ਲਾਜ਼ਮੀ ਪਾਉਣ ਅਤੇ ਵਾਰ-ਵਾਰ ਹੱਥ ਧੋਂਦੇ ਰਹਿਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਜਵਾਨ ਲਗਾਤਾਰ ਆਪਣੇ ਸਮਾਜ ਨੂੰ ਕੋਵਿਡ ਦੇ ਖਤਰੇ ਤੋਂ ਬਚਾਉਣ ਲਈ ਪਿੰਡ ਪੱਧਰ ਤੇ ਜਾਗਰੂਕ ਕਰਨ ਲਈ ਤਿਆਰੀ ਵਿੱਢੀ ਗਈ ਹੈ । ਉਨ੍ਹਾਂ ਨੇ ਦੱਸਿਆ ਕਿ ਥਾਣਾ ਟੱਲੇਵਾਲ ਵਿਖੇ ਸਮੁੱਚੀ ਸਬ ਡਵੀਜ਼ਨ ਦੇ ਜੀ ਓ ਜੀ ਅਤੇ ਪੁਲਿਸ ਮੁਲਾਜ਼ਮਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜਿੱਥੇ ਪ੍ਰਚਾਰ ਵੈਨ ਰਾਹੀ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੇ ਲੱਛਣਾ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਡਾ ਰਾਹੁਲ ਗਾਰਗੀ ਮੈਡੀਕਲ ਅਫਸਰ ਪੁਲਿਸ ਲਾਈਨ ਬਰਨਾਲਾ ਨੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਲਗਾਉਣ ਪਹੁੰਚੇ ਪ੍ਰਵਾਸੀ ਮਜ਼ਦੂਰਾਂ ਦੀ ਸਹਿਤ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮੇ-ਸਮੇ ਮੈਡੀਕਲ ਕਰਵਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ, ਇਸ ਮੌਕੇ ਥਾਣਾ ਟੱਲੇਵਾਲ ਦੇ ਐਸਐਚਓ ਮੈਡਮ ਅਮਨਦੀਪ ਕੌਰ, ਸਰਪੰਚ ਹਰਚਰਨ ਸਿੰਘ ਧਾਲੀਵਾਲ, ਮਲਕੀਤ ਸਿੰਘ ਤੁੰਗ ਜਿਲਾ ਪ੍ਰੀਸ਼ਦ ਮੈਂਬਰ, ਦਰਸਨ ਸਿੰਘ ਬਲਾਕ ਸੰਮਤੀ ਮੈਂਬਰ, ,ਗ੍ਰਾਮ ਪੰਚਾਇਤਾਂ, ਇਲਾਕੇ ਦੇ ਜੀ ਉ ਜੀ ਅਤੇ ਸਮਾਜ ਸੇਵੀ ਕਲੱਬਾਂ ਦੇ ਅਹੁਦੇਦਾਰ ਹਾਜਰ ਸਨ

ਬਰਨਾਲਾ ਦੇ ਅਕਾਲੀ ਦਲ ਆਗੂਆਂ ਦਾ ਹਿਊਮਨ ਰਾਈਟਸ ਵੱਲੋਂ ਸਨਮਾਨ ਕੀਤਾ ਗਿਆ ।

ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ) - ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਵੱਧ ਚੜ੍ਹਕੇ ਬਰਨਾਲਾ ਜਿਲੇ ਵਿੱਚ ਵੱਖ-ਵੱਖ ਅਦਾਰਿਆਂ ਵਿੱਚ ਜਾ ਕੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੈਨੀਟਾਈਜ਼ਰ ਮਾਸਕ ਹਰ ਪੱਖੋਂ ਮਦਦ ਕਰਨਾ ਲੋੜਵੰਦਾਂ ਨੂੰ ਰਾਸ਼ਨ ਵੰਡਣਾ ਪਹਿਲ ਦੇ ਆਧਾਰ ਤੇ ਭੂਮਿਕਾ ਨਿਭਾਉਣ ਵਾਲੇ ਐਮ ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ(ਬਰਨਾਲਾ) ਅਤੇ ਕੁਲਵੰਤ ਸਿੰਘ ਕੀਤੂ ਦਾ ਨਾਂ ਹਮੇਸ਼ਾ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਿਹਾ ਹੈ।ਆਲ ਇੰਡੀਆ ਹਿਊਮਨ ਰਾਈਟਸ ਦੇ ਪੰਜਾਬ ਪ੍ਰਧਾਨ ਜਰਨੈਲ ਸਿੰਘ ਬੁੱਟਰ, ਚੰਡੀਗੜ੍ਹ ਮੁਹਾਲੀ ਦੇ ਪ੍ਰਧਾਨ ਮੈਡਮ ਕਰਨਜੀਤ ਕੌਰ, ਜਨਰਲ ਸੈਕਟਰੀ ਅਮਨਦੀਪ ਸ਼ਰਮਾ, ਹਾਈਕੋਰਟ ਐਡਵੋਕੇਟ ਰਾਜਦਵਿੰਦਰ ਸਿੰਘ ਨੇ( ਕੋਵਿਡ 19) ਦੌਰਾਨ ਨਿਭਾਈ ਸੇਵਾ ਲਈ ਮੇਰਾ ਤੇ ਮੇਰੇ ਵੀਰ ਕੁਲਵੰਤ ਸਿੰਘ ਕੀਤੂ ਜ਼ਿਲ੍ਹਾ ਪ੍ਰਧਾਨ  ਸ਼ੋ੍ਮਣੀ ਅਕਾਲੀ ਦਲ ਬਰਨਾਲਾ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਸੰਜੀਵ ਸ਼ੋਰੀ mc ਸੋਨੀ ਜਾਗਲ, ਧਰਮ ਸਿੰਘ ਫ਼ੌਜੀ ਹਾਜ਼ਰ ਸਨ।

ਆਨਲਾਈਨ ਯੋਗ ਦਿਵਸ ਮਨਾਇਆ 

ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ)- ਆਯੁਰਵੈਦਿਕ ਵਿਭਾਗਾਂ ਦੁਆਰਾ ਸੇਵਾ ਅੰਤਰਰਾਸ਼ਟਰੀ ਯੋਗ ਦਿਵਸ(ਕੋਵਿਡ 19) ਦੇ ਚੱਲਦਿਆਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਆਨਲਾਈਨ ਸਮਾਜਿਕ ਦੂਰੀ ਦੁਆਰਾ ਮਨਾਇਆ ਗਿਆ।ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ.ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ  ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ.ਮਨੀਸ਼ਾ ਅਗਰਵਾਲ ਦੀ ਅਗਵਾਈ ਵਿੱਚ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਆਯੁਰਵੈਦਿਕ ਵਿਭਾਗ ਦੇ ਮੁਲਾਜ਼ਮਾਂ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਨੇ ਵੀ ਹਿੱਸਾ ਲਿਆ।ਕਰੋਨਾ ਦੇ ਚੱਲਦੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ,ਇਸ ਵਾਰ ਯੋਗਾ ਦਿਵਸ ਆਨਲਾਈਨ ਸੋਸ਼ਲ ਮੀਡੀਆ ਦੁਆਰਾ ਮਨਾਇਆ ਗਿਆ।ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਮੈਡਮ ਮਨੀਸ਼ਾ ਅਗਰਵਾਲ ਨੇ ਆਨਲਾਈਨ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਸਾਧਨਾ ਨਾਲ ਅਸੀਂ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਦੇ ਹਾਂ।ਮੈਡਮ ਡਾਕਟਰ ਸੀਮਾ ਬਾਂਸਲ ਨੇ ਕਿਹਾ ਕਿ ਮਹਾਂਮਾਰੀ ਕਰੋਨਾ ਦੇ ਕਾਰਨ ਜੋ ਪ੍ਰੇਸ਼ਾਨੀ ਪੈਦਾ ਹੋਈ ਹੈ।ਉਸ ਨਾਲ ਨਿਪਟਣ ਲਈ ਅਤੇ ਇਮਿਊਨਿਟੀ ਬਣਾਉਣ ਲਈ ਯੋਗ ਦਾ ਵੱਡਾ ਸਥਾਨ ਹੈ।ਡਾ.ਨਵਨੀਤ ਬਾਂਸਲ ਨੇ ਕਿਹਾ ਕਿ ਯੋਗ ਨਾਲ ਥਕਾਨ ਦੂਰ ਹੁੰਦੀ ਹੈ ਅਤੇ ਤੰਦਰੁਸਤੀ ਦਾ ਸਾਧਨ ਹੈ ਯੋਗ।ਸਰਬਜੀਤ ਕੌਰ ਉਪ ਵੈਦਿਕ ਨੇ ਕਿਹਾ ਕਿ ਯੋਗ ਨਾਲ ਅਸੀਂ ਤਣਾਅ ਤੋਂ ਮੁਕਤ ਹੁੰਦੇ ਹਾਂ ਅਤੇ ਮਾਨਸਿਕ ਬਿਮਾਰੀਆਂ ਦੂਰ ਹੁੰਦੀਆਂ ਹਨ।

Father's Day 

The king of our family, love of our lives and my best is my Father Happiest Father's day Papa JI , you are my inspiration.

legends Of My life 

(Father) PT. Dharam Pal Bhatara JI

 from,Pandit Rames Bhatara Barnala

Photo:-  Police department On his retirement Sidhwanbet , Jagraon,
Ludhiana. 

My (Father in Lew) PT Shon Lal Ruder JI photos our old memories 

ਦੱਧਾਹੂਰ ਵਿਖੇ ਜ਼ਮੀਨੀ ਵਿਵਾਦ ਨੇ  ਖੂਨੀ ਲੜਾਈ ਦਾ ਰੂਪ ਧਾਰਨ ਕੀਤਾ

ਮਹਿਲ ਕਲਾਂ/ਬਰਨਾਲਾ, ਜੂਨ 2020 -(ਗੁਰਸੇਵਕ ਸਿੰਘ ਸੋਹੀ)-

ਮਹਿਲ ਕਲਾਂ ਦੇ ਨਜਦੀਕੀ ਪਿੰਡ ਦੱਧਾਹੂਰ ਵਿਖੇ ਵਿਰਾਸਤੀ ਜਮੀਨ ਨੂੰ ਲੈ ਕੇ ਹੋਏ ਵਿਵਾਦ ਵਿਚ 2 ਧੜਿਆਂ ਵਿੱਚ ਖੂਨੀ ਝੱੜਪ ਹੋਈ। ਇਸ ਮਾਮਲੇ 'ਚ ਪੀੜਤ ਲੜਕੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਡੱਟ ਜਾਣ 'ਤੇ ਇਹ ਮਾਮਲਾ ਗਰਮਾਇਆ। ਪਿੰਡ ਦੱਧਾਹੂਰ ਵਿਖੇ 87 ਵਿੱਘੇ ਵਿਰਾਸਤੀ ਜਮੀਨ ਦਾ ਸਾਂਝਾ ਮਸਤਾਰਕੇ ਵਿੱਚੋਂ 1\8 ਹਿੱਸੇ ਦੀ ਮਾਲਕਣ ਕਿਰਨਦੀਪ ਕੌਰ ਨੂੰ ਆਪਣੇ ਦਾਦਾ ਮੁਖਤਿਆਰ ਸਿੰਘ ਦੀ ਵਿਰਾਸਤ ਦੇ ਹਿੱਸੇ ਵਿੱਚੋਂ 10 ਵਿੱਘੇ ਸਾਢੇ 17 ਵਿਸਬੇ ਜਮੀਨ ਉਸ ਦੇ ਹਿੱਸੇ ਆਈ ਹੈ ਪਰ ਉਸ ਦੇ ਸਕੇ-ਸਬੰਧੀ ਉਸ ਨੂੰ ਹਿੱਸਾ ਦਾ ਕਬਜ਼ਾ ਨਹੀਂ ਦੇ ਰਹੇ। ਅਦਾਲਤੀ ਜਿੱਤ ਤੋਂ ਬਾਅਦ ਕਿਰਨਦੀਪ ਕੌਰ ਅਤੇ ਉਸਦਾ ਪਤੀ ਜਮੀਨ ਵਿੱਚ ਝੋਨੇ ਦੀ ਬਿਜਾਈ ਕਰਨ ਲਈ ਆਏ ਸਨ ਤਾਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ, ਜਿਸ ਵਿਚ ਬੂਟਾ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮੌੜ ਨਾਭਾ ਕਿਰਨਦੀਪ ਕੌਰ ਤੇ ਉਸਦੇ ਪਤੀ ਜਖ਼ਮੀ ਹੋ ਗਏ। ਦੂਜੀ ਧਿਰ ਦੀ ਬਲਵਿੰਦਰ ਕੌਰ, ਸੁਖਵਿੰਦਰ ਕੌਰ ਵਾਸੀ ਦੱਧਾਹੂਰ ਦੇ ਵੀ ਸੱਟਾਂ ਵੱਜੀਆਂ। ਮੌਕੇ ਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰਦਿਆਂ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਲਿਆ।  

ਹਠੂਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ,ਇੱਕੋ ਰਾਤ ਲੱਖਾਂ ਰੁਪਏ ਦੇ ਸਾਮਾਨ ਤੇ ਕੀਤਾ ਹੱਥ ਸਾਫ 

ਹਠੂਰ/ ਲੁਧਿਆਣਾ, ਜੂਨ 2020-( ਨਛੱਤਰ ਸੰਧੂ /ਮਨਜਿੰਦਰ ਗਿੱਲ)- 

ਪਿਛਲੇ ਕਈ ਦਿਨਾਂ ਤੋਂ ਕਸਬਾ ਹਠੂਰ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਹੋਏ ਹਨ। ਕਰਫਿਊ ਦਾ ਰਾਤ ਸਮੇਂ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹਰ ਨਵੇਂ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਹੱਥ ਸਾਫ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਬੀਤੀ ਰਾਤ ਵੀ ਇਨ੍ਹਾਂ ਨੇ ਬੜੇ ਹੀ ਪਲਾਨ ਮੁਤਾਬਕ ਇੱਕ ਪਸ਼ੂ ਦੇ ਵਪਾਰੀ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਘਰ ਦੀ ਕੰਧ ਟੱਪ ਕੇ ਕਮਰੇ ਵਿੱਚ ਪਈ ਪੇਟੀ ਦਾ ਜਿੰਦਾ ਭੰਨ ਕੇ 3 ਲੱਖ 25 ਹਜ਼ਾਰ ਰੁਪਏ  ਦੀ ਨਕਦੀ ਅਤੇ ਕਮਰੇ ਤੋਂ ਬਾਹਰ ਪਿਆ ਮੋਬਾਇਲ ਚੋਰੀ ਕਰ ਲਿਆ। ਇਸੇ ਤਰ੍ਹਾਂ ਹੀ ਨਾਲ ਲੱਗਦੇ ਘਰ ਦੀਪਾ ਟੈਲੀਕਾਮ ਦੇ ਮਾਲਕ ਜਗਦੀਪ ਸਿੰਘ ਪੁੱਤਰ ਰਣਜੀਤ ਸਿੰਘ ਦੀ ਕੰਧ ਟੱਪ ਕੇ ਉਸ ਦੇ ਕਮਰੇ ਵਿੱਚ ਪਏ ਚਾਰ ਕੀਮਤੀ ਮੋਬਾਇਲ ਚੁੱਕ ਲਏ। ਜਿਨ੍ਹਾਂ ਦੀ ਕੀਮਤ ਕਰੀਬ 1 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਸੂਤਰਾਂ ਮੁਤਾਬਕ ਪਿਛਲੀ ਇੱਕ ਜੂਨ ਦੀ ਰਾਤ ਨੂੰ ਪਿਰਤਪਾਲ ਸਿੰਘ ਨਾਮੀ ਵਿਅਕਤੀ ਦੇ ਘਰ ਤੋਂ ਵੀ ਇੱਕ ਮੋਬਾਈਲ ਅਤੇ ਸੇਵਕ ਸਿੰਘ ਦੇ ਘਰ ਵਿੱਚੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਦੇ ਹੀ ਭਾਵੇਂ ਥਾਣਾ ਹਠੂਰ ਦੇ ਐਸ ਐਚ ਓ ਹਰਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਆਪਣੀ ਸ਼ਾਨਬਾਨ ਸ਼ੁਰੂ ਕਰ ਦਿੱਤੀ । ਲੁੱਟੇ ਗਏ ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਚੋਰਾਂ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਓਹਨਾ ਮੰਗ ਕਿਤੀਕੇ ਪੁਲਿਸ ਪ੍ਰਸ਼ਾਸਨ ਚੋਰਾਂ ਦੀ ਭਾਲ ਕਰਕੇ ਸਾਨੂੰ ਸਾਡਾ ਸਾਮਾਨ ਵਾਪਸ ਕਰਵਾਵੇ ਨਹੀਂ ਤਾਂ ਅਸੀਂ ਬਰਬਾਦ ਹੋ ਜਾਵਾਂਗੇ। 

Captain Amarinder Singh Has Revised The 21 Years Old Rule For Soldiers And Families Of The Martyrs.

Chandigarh(B.S SHARMA,RANA SHEIKH DAULAT)The financial assistance given to the families of the soldiers of the state martyred on the border of the country has been increased from Rs 40 lakh to Rs 50 lakh. Punjab Chief Minister Captain Amarinder Singh has changed the 21-year-old rule for the families of the martyrs. Recently, 4 soldiers of Punjab have died in a clash with Chinese soldiers in the Galavan Valley. The last rites of two jawans have been performed while the two jawans of Mansa and Sangrur are to be cremated with military honors on Saturday.
Chief Minister Captain Amarinder Singh has revised the amount of assistance to the families of the martyred soldiers. In his Facebook page and a video message,he said that till now the government used to give a government job and financial assistance of 10 to 12 lakh rupees to one of the martyrs' family. This decision was taken in 1999. Now it needs to be changed. Captain Amarinder said that in today's era, the help of 10 lakh rupees is less.In such a situation,the Punjab government has given 50 lakh rupees to the assistance given to the families of the martyrs.He said that other facilities including giving employment to a member of the family will continue to be applicable as before.

ਸ਼੍ਰੋਮਣੀ ਅਕਾਲੀ ਦਲ ਵੱਲੋਂ ਗੈਰ ਕਾਨੂੰਨੀ ਰੇਤ ਮਾਇਨਿੰਗ ਰੋਕਣ ਲਈ ਸਰਕਾਰੀ ਸਕੂਲ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ

ਚੰਡੀਗੜ- ਜੂਨ 2020 - (ਗੁਰਦੇਵ ਗਾਲਿਬ / ਗੁਰਕੀਰਤ ਸਿੰਘ)

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਗੈਰ ਕਾਨੂੰਨੀ ਰੇਤ ਮਾਇਨਿੰਗ ਰੋਕਣ ਵਾਸਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸੂਬੇ ਨੂੰ ਰੇਤ ਮਾਫੀਆ ਤੇ ਕਾਂਗਰਸੀ ਆਗੂਆਂ ਵਿਚਾਲੇ ਗਠਜੋੜ ਤੋੜਨਾ ਚਾਹੀਦਾ ਹੈ ਨਾ ਕਿ ਮਾਫੀਆ ਅੱਗੇ ਕਰ ਕੇ ਅਧਿਆਪਕਾਂ ਦੀ ਜਾਨ ਜ਼ੋਖ਼ਮ ਵਿਚ ਪਾਉਣੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਅਧਿਆਪਨ ਕਾਰਜਾਂ ਵਾਸਤੇ ਨਹੀਂ ਲਗਾਇਆ ਜਾਣਾ ਚਾਹੀਦਾ। ਉਹਨਾਂ ਨੇ ਕਪੂਰਥਲਾ ਜ਼ਿਲ•ਾ ਪ੍ਰਸ਼ਾਸਨ ਦੇ ਉਸ ਹੁਕਮ ਦੀ ਨਿਖੇਧੀ ਕੀਤੀ ਜਿਸ ਰਾਹੀਂ 40 ਸਰਕਾਰੀ ਸਕੂਲ ਅਧਿਆਪਕਾਂ ਨੂੰ ਗੈਰ ਕਾਨੂੰਨੀ ਮਾਇਨਿੰਗ ਰੋਕਣ ਵਾਸਤੇ ਫਗਵਾੜਾ ਦੇ ਨਾਕਿਆਂ ਤੇ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਹ ਕਾਰਵਾਈ ਪੂਰੀ ਤਰਾਂ ਤਰਕਹੀਣ ਹੈ। ਉਹਨਾਂ ਕਿਹਾ ਕਿ ਇਸ ਕੰਮ ਵਾਸਤੇ ਸਿਰਫ ਪੁਲਿਸ ਵਿਭਾਗ ਨੂੰ ਹੀ ਲਾਇਆ ਜਾਣਾ ਚਾਹੀਦਾ ਹੈ ਤੇ ਜੇਕਰ ਲੋੜ ਹੈ ਤਾਂ ਡਿਊਟੀ ਮੈਜਿਸਟਰੇਟ ਨਾਲ ਲਗਾਏ ਜਾ ਸਕਦੇ ਹਨ। ਪਰ ਅਜਿਹਾ ਕਰਨ ਦੀ ਥਾਂ ਜ਼ਿਲ•ਾ ਪ੍ਰਸ਼ਾਸਨ ਅਧਿਆਪਕਾਂ ਨੂੰ ਗੁੰਡਿਆਂ ਅੱਗੇ ਪਰੋਸ ਰਿਹਾ ਹੈ ਜੋ ਕਿ ਉਹਨਾਂ ਦਾ ਨੁਕਸਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਤੁਰੰਤ ਵਾਪਸ ਹਟਾਇਆ ਜਾਣਾ ਚਾਹੀਦਾ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਅਧਿਆਪਕਾਂ ਦੀ ਜਾਨ ਅਜਿਹੇ ਖਤਰਿਆਂ ਵਿਚ ਪਾਈ ਗਈ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 24 ਅਧਿਆਪਕਾਂ ਦੀ ਡਿਊਟੀ ਗੁਰਦਾਸਪੁਰ ਵਿਚ ਡਿਸਟੀਲਰੀ ਦੀ ਰਾਖੀ ਕਰਨ ਵਾਸਤੇ ਲਗਾ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਹ ਹੁਕਮ ਵੀ ਤਰਕਹੀਣ ਸੀ ਕਿਉਂਕਿ ਆਬਕਾਰੀ ਵਿਭਾਗ ਨੇ ਪਹਿਲਾਂ ਹੀ ਸਾਰੀਆਂ ਡਿਸਟੀਲਰੀਆਂ ਵਿਚ ਆਪਣੇ ਅਫਸਰ ਤਾਇਨਾਤ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਡਿਸਟੀਲਰੀਆਂ ਤੋਂ ਜੇਕਰ ਬਿਨਾਂ ਆਬਕਾਰੀ ਫੀਸ ਦੀ ਅਦਾਇਗੀ ਦੇ ਨਜਾਇਜ਼ ਸ਼ਰਾਬ ਨਿਕਲਦੀ ਹੈ ਤਾਂ ਫਿਰ ਇਹਨਾਂ ਆਬਕਾਰੀ ਅਫਸਰਾਂ ਨੂੰ ਹੀ ਜ਼ਿੰਮੇਵਾਰੀ ਠਹਿਰਾਇਆ ਜਾਣਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ ਕਿ ਕਾਂਗਰਸੀ ਆਗੂ ਹੀ ਨਜਾਇਜ਼ ਸ਼ਰਾਬ ਤੇ ਗੈਰ ਕਾਨੂੰਨੀ ਰੇਤ ਮਾਇਨਿੰਗ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਭਾਵੇਂ ਸੂਬੇ ਨੂੰ ਨਜਾਇਜ਼ ਸ਼ਰਾਬ ਕਾਰਨ 5600 ਕਰੋੜ ਰੁਪਏ ਦਾ ਘਾਟਾ ਪੈ ਗਿਆ ਹੈ ਤੇ ਕੁਝ ਕੇਸਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਇਸ ਵਪਾਰ ਵਿਚ ਕਾਂਗਰਸੀ ਵਿਧਾਇਕਾਂ ਦੀ ਭੂਮਿਕਾ ਹੈ ਪਰ ਇਸਦੇ ਬਾਵਜੂਦ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਗੈਰ ਕਾਨੂੰਨੀ ਰੇਤ ਮਾਇਨਿੰਗ ਵਿਚ ਸ਼ਾਮਲ ਕਾਂਗਰਸੀ ਆਗੂਆਂ ਦੇ ਖਿਲਾਫ ਵੀ ਕਾਰਵਾਈ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਅਧਿਆਪਕਾਂ ਦੀ ਡਿਊਟੀ ਸ਼ਰਾਬ ਤੇ ਰੇਤ ਮਾਫੀਆ ਨੂੰ ਫੜਨ ਲਈ ਲਗਾਉਣ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ ਸਗੋਂ ਇਸਦੇ ਉਲਟ ਨਤੀਜੇ ਨਿਕਲਣਗੇ।

ਮਹਿਲ ਕਲਾਂ ਪੁਲਿਸ ਨੇ ਇੱਕੋ ਨੰਬਰ ਦੀਆ ਦੋ ਦੁੱਧ ਵਾਲੀਆਂ ਗੱਡੀਆਂ ਕੀਤੀਆ ਕਾਬੂ

ਮਿਲਕ ਪਾਊਡਰ ਤੇ ਦੁੱਧ ਦੇ ਭਰੇ ਸੈਂਪਲ- ਡੀ ਐੱਚ ਓ ਬਰਨਾਲਾ               

ਮਹਿਲ ਕਲਾਂ /ਬਰਨਾਲਾ -ਜੂਨ 2020 (ਗੁਰਸੇਵਕ ਸਿੰਘ ਸੋਹੀ)- ਮਹਿਲ ਕਲਾਂ ਦੀ ਪੁਲਿਸ ਵੱਲੋਂ ਮੁਖ਼ਬਰ ਦੀ ਇਤਲਾਹ ਤੇ ਕੀਤੀ ਨਾਕਾਬੰਦੀ ਦੌਰਾਨ ਇੱਕੋ ਨੰਬਰ ਦੀਆ ਦੋ ਗੱਡੀਆਂ( ਬਲੈਰੋ ਪਿੱਕਅੱਪ) ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈਣ ਤੋ ਬਾਅਦ ਇੱਕ ਵਿਆਕਤੀ ਖਿਲਾਫ ਪਰਚਾ ਦਰਜ ਕੀਤੇ ਜਾਣ ਦੀ ਖਬਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੀ ਮੁੱਖ ਅਫਸਰ ਜਸਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ  ਦੱਸਿਆ ਕਿ  ਮਹਿਲ ਕਲਾਂ ਦੀ ਏ ਐਸ ਪੀ ਡਾ: ਪ੍ਰੱਗਿਆ ਜੈਨ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਮੁਖ਼ਬਰ ਵੱਲੋਂ ਦਿੱਤੀ ਇਤਲਾਹ ਦੇ ਅਧਾਰ ਤੇ ਪਿੰਡ ਮੂੰਮ ਦੇ ਨਜ਼ਦੀਕ ਲੰਘਦੇ ਰਜਵਾਹੇ ਕੋਲੋਂ  ਪੁਲਿਸ ਵੱਲੋਂ ਏ ਐਸ ਆਈ ਗੁਰਸਿਮਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇੱਕੋ ਨੰਬਰ ਪੀ ਬੀ 19ਐੱਚ 9635 ਦੀਆ ਦੋ ਬਲੈਰੋ ਪਿੱਕਅੱਪ ਗੱਡੀਆਂ ਬਰਾਮਦ ਕੀਤੀਆ । ਜਿਸ ਦੇ ਅਧਾਰ ਵਿਜੈ ਕੁਮਾਰ ਵਾਸੀ ਮੂੰਮ ਦੇ ਖਿਲਾਫ ਆਈ ਪੀ ਸੀ ਦੀ ਧਾਰਾ 420,473 ਤਹਿਤ ਮੁਕੱਦਮਾ ਦਰਜ ਕੀਤਾ ਗਿਆ । ਉਹਨਾਂ ਦੱਸਿਆ ਕਿ ਕਿ ਦੋਸੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ । ਉਹਨਾਂ ਇਹ ਵੀ ਦੱਸਿਆ ਕਿ ਮੌਕੇ ਤੋ ਇੱਕ ਕੈਂਟਰ ਬਰਾਮਦ ਕਰਕੇ ਉਸ ਵਿੱਚੋਂ 40 ਗੱਟੇ ਮਿਲਕ ਪਾਉਡਰ ਦੇ ਬਰਾਮਦ ਕੀਤੇ । ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੂੰ ਬੁਲਾਕੇ ਸੈਂਪਲ ਭਰੇ ਗਏ । ਉਹਨਾਂ ਕਿਹਾ ਕਿ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋ ਬਾਅਦ ਅਗਲੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਭਰੇ ਗਏ ਸੈਂਪਲਾਂ ਸਬੰਧੀ ਜਦ ਡੀ ਐਚ ਓ  ਬਰਨਾਲਾ ਨਾਲ ਗੱਲਬਾਤ ਕੀਤੀ ਤਾ ਉਹਨਾਂ ਦੱਸਿਆ ਕਿ ਸੈਂਪਲ ਭਰਕੇ ਭੇਜੇ ਜਾ ਰਹੇ ਹਨ , ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਝੋਨੇ ਲਵਾਈ ਦੀ ਮਹਿੰਗੀ ਲੇਬਰ ,ਪਾਣੀ ਦੀ ਕਿੱਲਤ ਨੂੰ ਦੇਖਦਿਆਂ ਅਗਾਂਹ ਵਧੂ ਕਿਸਾਨ ਟਿੰਕੂ ਠੀਕਰੀਵਾਲ ਨੇ ਕੀਤੀ ਝੋਨੇ ਦੀ ਸਿੱਧੀ ਬਿਜਾਈ

ਝੋਨੇ ਦੀ ਸਿੱਧੀ ਬਿਜਾਈ ਕਰਨ ਕਾਰਨ ਹੋਇਆ ਲੱਖਾ ਦਾ ਫਾਇਦਾ-ਹਰਪਾਲ ਸਿੰਘ 

ਮਹਿਲ ਕਲਾਂ /ਬਰਨਾਲਾ -ਜੂਨ (ਗੁਰਸੇਵਕ ਸਿੰਘ ਸੋਹੀ)- ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਦਾ ਕੰਮ ਖ਼ਤਮ ਹੋਣ ਵਾਲਾ ਹੈ ।ਇਸ ਵਾਰ ਝੋਨੇ ਦੀ ਲਵਾਈ ਕੋਰੋਨਾ ਵਾਰਿਸ ਕਾਰਨ ਹੋਏ ਲਾੱਕ ਡਾਊਨ ਕਾਰਨ ਕਿਸਾਨਾਂ ਨੂੰ ਲੇਬਰ ਦੀ ਵੱਡੀ ਸਮੱਸਿਆ ਆਈ ਹੈ ।ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਲੇਬਰ ਨੂੰ ਵੱਡੀ ਕੀਮਤਾਂ ਅਦਾ ਕਰਨੀ ਪਈ । ਇਸ ਤੋਂ ਇਲਾਵਾ ਬਿਜਲੀ ਸਪਲਾਈ ਦਾ ਸਮਾਂ ਘੱਟ ਹੋਣ ,ਡੀਜ਼ਲ ਦੀ ਖਪਤ ਜ਼ਿਆਦਾ  ਹੋਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਚ ਹੋਰ ਵਾਧਾ ਕਰ ਦਿੱਤਾ ।ਝੋਨੇ ਦੇ ਸੀਜ਼ਨ ਦੌਰਾਨ ਪਾਣੀ ਦੀ ਖਪਤ ਵੀ ਬਹੁਤ ਜ਼ਿਆਦਾ ਹੁੰਦੀ ਹੈ । ਇਨ੍ਹਾਂ ਸਭ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਪੰਜਾਬ ਦੇ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ । ਇਸੇ ਤਰ੍ਹਾਂ ਹੀ ਪਿੰਡ ਠੀਕਰੀਵਾਲ ਦੇ ਸਮਾਜ ਸੇਵੀ ਤੇ ਅਗਾਂਹ ਵਧੂ ਕਿਸਾਨ ਹਰਪਾਲ ਸਿੰਘ ਟਿੰਕੂ (ਪਟਵਾਰੀ) ਵੱਲੋਂ ਆਪਣੀ  20 ਏਕੜ ਦੇ ਕਰੀਬ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਇਸ ਪ੍ਰਤੀਨਿਧ ਵੱਲੋਂ ਉਕਤ ਕਿਸਾਨ ਦੇ ਖੇਤ ਵਿੱਚ ਜਾ ਕੇ ਕਿਸਾਨ ਹਰਪਾਲ ਸਿੰਘ ਟਿੰਕੂ  ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਹੋਏ ਲਾੱਕ ਡਾਊਨ ਦੇ ਕਾਰਨ ਸਭ ਕੁਝ ਬੰਦ ਹੋਣ ਕਾਰਨ ਇਸ ਵਾਰ ਝੋਨੇ ਦੀ ਬਿਜਾਈ ਤੇ ਬਹੁਤ ਜ਼ਿਆਦਾ ਰੇਟ ਹੋਣ ਅਤੇ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨਾ ਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਲੇਬਰ ਨੂੰ 20  ਏਕੜ ਦਾ ਇੱਕ ਲੱਖ ਰੁਪਏ ਦੇ ਕਰੀਬ ਲਵਾਈ ਦੇਣ ਤੋਂ  ਇਲਾਵਾ ,ਝੋਨੇ ਨੂੰ ਪੂਰੀ ਸੀਜ਼ਨ ਦੌਰਾਨ ਪਾਲਣ ਉੱਤੇ 30 ਤੋਂ 40 ਹਜ਼ਾਰ ਦਾ  ਡੀਜ਼ਲ ਸਮੇਤ ਹੋਰ ਕਈ ਖ਼ਰਚਿਆਂ ਦੀ ਬਹੁਤ ਬੱਚਤ ਹੋਈ ਹੈ । ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਸਿੱਧੀ ਝੋਨੇ ਦੀ ਬਿਜਾਈ ਕੀਤੀ ਸੀ।  ਜਿਸ ਤੋਂ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੋਏ ਅਤੇ ਇਸ ਨੂੰ ਹੋਰ ਅੱਗੇ ਵਧਾਉਂਦੇ ਸਾਰੀ 20 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ।ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜ਼ਿਆਦਾ ਪ੍ਰੇਰਿਤ ਉਨ੍ਹਾਂ ਦੇ ਦੋਸਤ ਅਤੇ ਵਾਤਾਵਰਨ ਪ੍ਰੇਮੀ ਗੁਰਸ਼ਰਨ ਸਿੰਘ ਟੱਲੇਵਾਲੀਆਂ ਨੇ ਕੀਤਾ ।ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਦੇ ਨਾਲ ਨਾਲ ਸਾਨੂੰ ਨਵੀਂ ਤਕਨੀਕ ਨਾਲ ਖੇਤੀ ਕਰਨੀ ਚਾਹੀਦੀ ਜਿਸ ਨਾਲ ਅਸੀਂ ਡੀਜ਼ਲ ਪਾਣੀ ਅਤੇ ਲੇਬਰ ਦੇ ਵੱਡੇ ਖਰਚੇ ਤੋਂ ਬਚ ਸਕਦੇ ਹਾਂ । ਇਸ ਮੌਕੇ ਝੋਨੇ ਦੀ ਬਿਜਾਈ ਵਾਲੀ ਮਸ਼ੀਨ ਦੇ ਮਾਲਕ ਗੁਰਸ਼ਰਨ ਸਿੰਘ ਟੱਲੇਵਾਲ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਮਸ਼ੀਨ ਵੱਲੋਂ 300 ਏਕੜ ਦੇ ਕਰੀਬ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਹਰ ਰੋਜ ਅਸਮਾਨ ਨੂੰ ਛੂਹ ਰਹੀਆਂ ਹਨ ਪਰ ਜ਼ਿਲ੍ਹਾ ਬਰਨਾਲਾ ਸਿਆਸੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਦਾ ਗੜ੍ਹ ਹੋਣ ਦੇ ਬਾਵਜੂਦ ਵੀ ਇਨ੍ਹਾਂ ਤੇਲ ਦੀਆਂ ਕੀਮਤਾਂ ਖ਼ਿਲਾਫ਼ ਕਿਸੇ ਵੀ ਆਗੂ ਨੇ ਕੋਈ ਠੋਸ ਆਵਾਜ਼ ਨਹੀਂ ਉਠਾਈ । ਸਗੋਂ ਕਿਸਾਨਾਂ ਦੀਆਂ ਮੋਟਰਾਂ ਤੇ ਜਾ ਕੇ ਮਾਸਕ, ਸੈਨੀਟਾਈਜ਼ਰ ਅਤੇ ਸਾਬਣਾਂ ਵਗੈਰਾ ਵੰਡ ਕੇ ਅਫਸਰ ਅਤੇ ਕਿਸਾਨ ਆਗੂ ਅਖਬਾਰਾਂ ਦੀਆਂ ਸੁਰਖੀਆਂ  ਜ਼ਰੂਰ ਬਟੋਰ ਰਹੇ ਹਨ । ਉਨ੍ਹਾਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਜ਼ੇ ਦੇ ਮੱਕੜ ਜਾਲ ਵਿੱਚ ਫਸੀ ਕਿਸਾਨੀ ਨੂੰ ਰਾਹਤ ਦੇਣ ਲਈ ਤੇਲ ਦੀਆਂ ਕੀਮਤਾਂ ਖਿਲਾਫ ਕੋਈ ਵੱਡਾ ਸੰਘਰਸ਼ ਜਲਦ ਉਲੀਕਣ ।