You are here

ਸ੍ਰੀ 108 ਬਾਬਾ ਪ੍ਰਕਾਸ਼ ਮੁਨੀ ਜੀ ਦੀ 31ਵੀਂ ਸਲਾਨਾ ਬਰਸੀ ਬੜੀ ਸਰਧਾ ਨਾਲ ਮਨਾਈ ਗਈ।

ਹਠੂਰ/ਲੁਧਿਆਣਾ-ਜੂਨ 2020 - (ਗੁਰਸੇਵਕ ਸੋਹੀ)-ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ ਵਿਖੇ ਹਰ ਸਾਲ ਦੀ ਤਰ੍ਹਾਂ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਾਮ ਮੁਨੀ ਜੀ ਦੀ ਅਗਵਾਈ ਹੇਠ ਸ੍ਰੀ ਸ੍ਰੀ108 ਬਾਬਾ ਪ੍ਰਕਾਸ਼ ਮੁਨੀ ਜੀ ਦੀ ਸਾਲਾਨਾ 31ਵੀ ਬਰਸੀ ਮਨਾਈ ਗਈ। ਇਸ ਧਾਰਮਿਕ ਸਥਾਨ ਤੇ ਸੰਤ ਬਾਬਾ ਰਾਮ ਮੁਨੀ ਜੀ ਲੰਮੇ ਸਮੇਂ ਤੋਂ ਬਾਬਾ ਪ੍ਰਕਾਸ਼ ਮੁਨੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਰਟ ਦਾ ਆਸਰਾ ਲੈ ਕੇ ਬਰਸੀ ਮਨਾਉਂਦੇ ਆ ਰਹੇ ਹਨ।ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬਾਬਾ ਜੀ ਦੀ ਬਰਸੀ ਬੜੀ ਸਰਧਾ ਨਾਲ ਮਨਾਈ ਗਈ।ਸੰਤ ਬਾਬਾ ਰਾਮ ਮੁਨੀ ਜੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹਨ।ਇਸ ਮੌਕੇ ਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਸਵੇਰੇ 10 ਵਜੇ ਪਾਏ ਗਏ ਤੇ ਕਥਾ ਵਾਚਕ ਜਗਦੇਵ ਸਿੰਘ ਨੇ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਲੱਖਾ ਨੇ ਕਿਹਾ ਕੇ ਸੰਤ ਬਾਬਾ ਰਾਮ ਮੁਨੀ ਜੀ ਹਰ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ,ਅਤੇ ਉਕਤ ਡੇਰੇ ਨੂੰ ਬੜੀ ਹੀ ਤਨਦੇਹੀ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ।ਲੋੜਵੰਦ ਪਰਿਵਾਰਾਂ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਤਨ,ਮਨ,ਧਨ ਨਾਲ ਯੋਗਦਾਨ ਪਾਉਂਦੇ ਆ ਰਹੇ ਹਨ।ਇਸ ਮੌਕੇ ਗੁਰਤੇਜ ਸਿੰਘ ਉੱਗੋਕੇ ਅਤੇ ਸੰਤ ਬਾਬਾ ਰਾਮ ਮੁਨੀ ਜੀ ਵੱਲੋਂ ਆਈਆਂ ਸੰਗਤਾਂ ਦਾ ਅਤਿ ਧੰਨਵਾਦ ਕੀਤਾ ਗਿਆ।ਇਸ ਸਮੇਂ ਬਲਜਿੰਦਰ ਸਿੰਘ ਸੈਕਟਰੀ ਲੱਖਾ,ਮਹਾਂ ਸਿੰਘ ਗਿੱਲ,ਰੇਸ਼ਮ ਸਿੰਘ ਠੁੱਲੀਵਾਲ,ਅਜੀਤ ਗਿੱਲ,ਮੈਂਬਰ ਹਰਪਾਲ ਸਿੰਘ,ਪ੍ਰਧਾਨ ਚਮਕੌਰ ਸਿੰਘ,ਕਰਮਜੀਤ ਸਿੰਘ ਗਾਂਧੀ,ਪਾਲ ਸਿੰਘ ਸੁਸਾਇਟੀ ਮੈਂਬਰ,ਕੇਸਰ ਸਿੰਘ ਮੂੰਮ,ਜਗਸੀਰ ਸਿੰਘ ਮੂੰਮ,ਹਰਜਿੰਦਰ ਸਿੰਘ ਨੰਬਰਦਾਰ ਹਮੀਦੀ ਆਦਿ ਹਾਜ਼ਰ ਸਨ।